Punjabi Poetry : Paramjit Sohal

ਪੰਜਾਬੀ ਕਵਿਤਾਵਾਂ : ਪਰਮਜੀਤ ਸੋਹਲ


ਸ਼ਬਦ ਬ੍ਰਹਮ ਵਿਸਮਾਦ ਦਾ ਗਾਵਣ ਕੁਦਰਤ ਦੇ ਕਣ ਕਣ ਰਮਿਆ ਨਾਦ ਅਨਾਹਦ ਆਦਿ ਬਾਣੀ ਓਮ ਧੁਨੀਕਾਰ ਨਿਸ਼ਕਾਮ ਪਿਆਰ ਦਾ ਪ੍ਰਵੇਸ਼ ਦੁਆਰ

ੴ ਸਤਿਗੁਰ ਪ੍ਰਸਾਦਿ॥

ੴ ਅਦੁੱਤੀ ਰਚਨਾ ਵਾਹੁ ਵਾਹੁ ਬਾਣੀ ਨਿਰੰਕਾਰ ਦੀ ਆਦਿ ਸਤਿ ਨੂੰ ਡਡਾਉਤ ਬੰਦਨਾ ਅਨਿਕ ਬਾਰ ਅਖੰਡ ਕੀਰਤਨ ਸਤਿ ਨਾਮੁ ਦਾ ਪੂਰਨ ਪਰਿਕਰਮਾ ਸਤਿਗੁਰ ਦੀ ਨਮਸਕਾਰ ਬਾਰੋ ਬਾਰ ੴ ਸਤਿ ਗੁਰਮਤਿ ਸ੍ਰੀ ਵਾਹਿਗੁਰੂ ਜੀ ਕੀ ਅਕਾਲ ਉਸਤਤਿ ਅਨੰਤ ਮਹਿਮਾ ਅਪਰੰਪਾਰ ਦੀ ਆਦਿ ਧੁਨ ਸਤਿ ਕਰਤਾਰ ਦੀ ਤ੍ਵ ਪ੍ਰਸਾਦਿ ਗੁਰ ਬਰ ਅਕਾਲ ਮਹਿਮਾ ਅਪਾਰ ਅਖੰਡ ਸ਼ਕਤੀ ਜਾਗਤ ਜੋਤਿ ਨਿਰੰਕਾਰ ਦੀ ਨਾਨਾ ਰੂਪ, ਰੰਗ ਧਾਰਦੀ ਜੀਭਾ ਸਿਫ਼ਤ ਕਹਿ ਕਹਿ ਹਾਰਦੀ ਵਾਹੁ ਵਾਹੁ ਬਾਣੀ ਨਿਰੰਕਾਰ ਦੀ ਇਕ ਓਅੰਕਾਰ ਪਰਮਾਤਮਾ ਇਹ ਹਿੰਦਸਾ ਨਾ ਹਿੰਦਸੇ ਦਾ ਆਕਾਰ ਪਰ ਨਿਰਾਕਾਰ ਇਕ ਨਾਲ ਜੁੜ ਕੇ ਓਅੰਕਾਰ ਬਣਿਆ ੴ ਸਤਿ ਗਿਆਨ ਸਤਿ ਨਾਲ ਜੁੜਿਆਂ ਸਤਿਗੁਰ ਬਣਿਆ ੴ ਸ੍ਰੀ ਵਾਹਿਗੁਰੂ ਤੇਰਾ ਸਭ ਸਦਕਾ ੴ ਲਖਾਇਆ ਵਾਹੁ ਵਾਹੁ ਮੇਲ ਕਰਾਇਆ ਸ੍ਰੀ ਵਾਹਿਗੁਰੂ ਦੀ ਨਦਰਿ ਕਰਮੁ ਸਤਿ ਪਾਇਆ ‘ਅਨਦ ਭਇਆ’

ੴ ਵਾਹਿਆ

ਕਿੰਨੀ ਮਹਾਨ ਗੱਲ ਕਿ ਊੜਾ ਗੁਰਮੁਖੀ ਦਾ ਪਹਿਲਾ ਅੱਖਰ ਇਕ ਓਅੰਕਾਰ ’ਚ ਸ਼ਾਮਿਲ ੴ ਪਰਮਾਤਮਾ ਦੀ ਆਦਿ ਸ਼ਕਤੀ ਦਾ ਪ੍ਰਤੱਖ ਚਿੰਨ੍ਹ ਓਮ ਦੀ ਪਵਿੱਤਰ ਧੁਨੀ ਦਾ ਲਖਾਇਕ ਕੁਦਰਤੀ ਪਾਸਾਰ ਦਾ ਸਾਕਾਰ ਰੂਪ ਕਿੰਨਾ ਮਹਾਨ ਸਤਿ ਕਿ ਗੁਰ ਨਾਨਕ ਨੇ ਊੜੇ ਅੱਗੇ ਏਕਾ ਲਾ ਸਦੀਵ ਕਾਲ ਤੱਕ ਇਸਨੂੰ ਅਮਿਟ ਕਰ ਦਿੱਤਾ ਨਿੱਕੇ ਹੁੰਦਿਆਂ ਪ੍ਰਾਇਮਰੀ ’ਚ ਕੱਚੀ ਥਾਂ ’ਤੇ ਉਂਗਲ ਨਾਲ ਊੜਾ ਵਾਹੁੰਦੇ ਸਹਿਜੇ ਪੂਰੀ ਕਾਇਨਾਤ ਸੰਗ ਜੁੜ ਜਾਂਦੇ ਕਿੰਨੀ ਸਹਿਜ ਗੱਲ ਕਿ ਸਹਿਜੇ ਊੜਾ ਆਦਿ ਪੁਰਖ ਦੀ ਕਾਇਨਾਤ ਨਾਲ ਨਾਤਾ ਜੋੜਦਾ ਇਕ ਓਅੰਕਾਰ ਵਾਲੇ ਊੜੇ ਦੀ ਮਹਾਨਤਾ ਕਿ ਮਾਂ ਨੇ ਪਹਿਲਾ ਪਾਠ ਪੜ੍ਹਾ ਬੰਦਗੀ ਦਾ ਜਾਗ ਲਾਇਆ ਸ੍ਰੀ ਵਾਹਿਗੁਰੂ ਨਾਮ ਜਪਾਇਆ ਮੇਰਾ ਸਿਰ ਨਿਮਰਤਾ ਨਾਲ ਝੁਕਿਆ ਫ਼ਖ਼ਰ ਨਾਲ ਉੱਚਾ ਹੋਇਆ ੴ ਵਾਹਿਆ

ਏਕੰਕਾਰ

ਇਕ ਹੋਣਾ ਸਚੁ ਇਕ ਸਚੁ ਸੰਗਤ ਇਕ ਗੁਣਾਂ ਦੀ ਬਾਣਿ ਬਾਣੀ ਗੁਰੂ ਦੀ ਰਹਿਤ ਰਹਿਤ ਨਿਰਾਕਾਰੀ ਜੋਤਿ ਚਾਨਣ ਸੁਤੇ ਪ੍ਰਕਾਸ਼ ਆਤਮਾ ਨੂਰੀ ਦੇਹੀ ਦਵੈਤੀ ਸਮਝ ਕਰਦੀ ਫ਼ਰਕ ਸੋਚ ਗੁਰੂ ਬਾਣੀ ਏਕ ਟੇਕ ਤਿਆਗ ਅੱਡੋ-ਅੱਡ ਰਾਹ ਮਤਿ ਗੁਰਮਤਿ ਏਕੰਕਾਰ

ਸਤਿ ਸ੍ਰੀ ਅਕਾਲ

ਸਤਿ ਪੁਰਖੁ ਸਤਿ ਨਾਮੁ ਸਤਿ ਸ੍ਰੀ ਅਕਾਲ ਸਤਿ ਪ੍ਰਕਾਸ਼ ਮਤਿ ਵਿਗਾਸ ਅੰਤਰ ਧਿਆਨ ਤ੍ਵ ਪ੍ਰਸਾਦਿ ਆਦਿ ਸਤਿ ਜੁਗਾਦਿ ਸਤਿ ਸਤਿਗੁਰ ਦਾ ਗਿਆਨ ਗੁਰਮਤਿ ਮਤਿ ਦਾ ਰਾਖਾ ਆਪ ਅਕਾਲ ਪੁਰਖੁ ਲਿਵ ਸੁੱਚੀ ਮਨ ਨੀਵਾਂ ਮਤਿ ਉਚੀ ਪਾਕ ਪੁਨੀਤ ਰਹਿਮਤ ਬਰਕਤ ਸਹਿਜ ਸਹਜਿ ਓਟ ਸਤਿਗੁਰ ਦੀ ਵਾਹਿਗੁਰੂ ਜੀ ਦੀ ਨਦਰਿ ਹੇਠ ਮਤਿ ਉੱਚੀ ਕਰਨ ਦੀ ਅਰਦਾਸ ਮਾਰਨੀ ਨਹੀਂ ਮਤਿ ਲੀਨ ਕਰਨੀ ਸੁਰਤਿ ਸਤਿਗੁਰ ਦੇ ਚਰਨਾਂ ’ਚ ਮੱਥਾ ਟੇਕਣਾ ਲਿਵ ਲਾਉਣੀ ਗੁਰਪ੍ਰਸਾਦੀ ਸੋਝੀ ਹੋਣੀ ਸਤਿ ਸ੍ਰੀ ਅਕਾਲ ਦੀ

ਸਤਿਗੁਰੂ

ਗੁਰੂਆਂ ਦਾ ਗੁਰੂ ਸਤਿ ਸਤਿਗੁਰ ਸਤਿ ਸਦਾ ਸਤਿ ਦੇਹ ਬਿਨਸਣਹਾਰ ਸਤਿ ਸਦੀਵੀ ‘ਆਦਿ ਸਚੁ ਜੁਗਾਦਿ ਸਚੁ’ ‘ਜਪਿ ਨੀਸਾਣੁ’ ਅਮਰ ਅਜੋਨੀ ਅਕਾਲ ਕਰਤਾ ਪੁਰਖੁ ਸਤਿ ਸਤਿ ਸਦਾ ਸਤਿ

ਸਤਿ ਨੀਸਾਣੁ

ਗਿਆਨ ਦੇ ਦੁਆਰ ਸਮਾਧੀਆਂ ਨਾਲ ਨਹੀਂ ਖੁੱਲ੍ਹਦੇ ਸਤਿ ਨੂੰ ਮੰਨਣ ਨਾਲ ਖੁਲ੍ਹਦੇ ਸਤਿ ਦੇ ਮਨਿਨ ਨਾਲ ਖੁੱਲ੍ਹਦੇ ਸਤਿ ਨੀਸਾਣੁ ਝੂਲਦਾ ਸਰਵਕਾਲੀ ਪਰਚਲਿਤ ਰੀਸਾਂ ਰਸਮਾਂ ਖਿਲਾਫ਼ ਮਨੁੱਖੀ ਆਤਮਾ ਦਾ ਅਮਰ ਬੋਲ ਅੰਧਕਾਰ ਮੇਟ ਉਦੈ ਹੁੰਦਾ ਚੇਤਨਾ ਦੇ ਪ੍ਰਵਾਹ ਬਦਲਦਾ ਤੱਤਸਾਰ ਦੀ ਸੋਝੀ ਬਖ਼ਸ਼ਦਾ ਸਤਿ ਸ਼ਾਸ਼ਵਤ ਆਕਾਸ਼ ਧਰਤੀ ਨਾਲ ਸੀਤਾ ਮਾਨਵ ਪੱਖੀ ਆਤਮ ਪ੍ਰਕਾਸ਼ ਕਪਾਟ ਖੋਲ੍ਹਦਾ ਨੀਂਦਾਂ ਤੋੜਦਾ ਧਿਆਨ ਬਿਬੇਕ ’ਤੇ ਬੰਨ੍ਹ ਨਹੀਂ ਮਾਰਦਾ ਰੂਹਾਨੀ ਨੱਕੇ ਖੋਲ੍ਹਦਾ ਰੱਬ ਨੂੰ ਬੰਦੇ ਦੇ ਦਿਲ ’ਚ ਵਿਗਸਦਾ ਦਿਖਾਉਂਦਾ ਮਨੁੱਖਤਾ ਲਈ ਟੇਕ ਬਣਦਾ ਸਤਿ ਨੀਸਾਣੁ ਭਾਗਸ਼ੀਲ ਮਸਤਕਾਂ ’ਤੇ ਖੁਣਿਆ ਜਾਂਦਾ

ਗੁਰਪ੍ਰਸਾਦੀ

ਗੁਰਪਰਸਾਦੀ ਮੱਥੇ ਸਚੁ ਨੀਸਾਣੁ ਅਨਹਦ ਬਾਣੀ ਗੁਰਪ੍ਰਸਾਦੀ ਗੁਰਪ੍ਰਸਾਦੀ ਸਹਿਜ ਧਿਆਨ ਗੁਰਪ੍ਰਸਾਦੀ ਅੰਮ੍ਰਿਤੁ ਵਰਸੇ ‘ਅਨਦੁ ਭਇਆ ਮੇਰੀ ਮਾਏ’ ਗੁਰਪ੍ਰਸਾਦੀ ਹਿਰਦੇ ਘਰ ਵਿਚ ਚਾਨਣ-ਚਾਨਣ ਗੁਰਪ੍ਰਸਾਦੀ ਕਥਾ ਨਿਰਾਲੀ ਸ਼ਬਦ ਗੁਰੂ ਦੀ ਰੂਹ ਵਿਚ ਟੇਕ ਗੁਰਪ੍ਰਸਾਦੀ ਜੀਵਨ ਸਫਲਾ ‘ਦੀਜੈ ਬੁਧਿ ਬਿਬੇਕ’

ਵਾਹੁ ਵਾਹੁ

ਅਦਭੁਤ ਅਲੌਕਿਕ ਅਪਰ ਅਪਾਰ ਸਿਫ਼ਤਿ ਸਾਲਾਹ ਵਾਹੁ ਵਾਹੁ ਇਕ ਓਅੰਕਾਰ ਸਤਿ ਕਰਤਾਰ ਵਾਹੁ ਵਾਹੁ ਅੰਤ ਨਾ ਪਾਰਾਵਾਰ ਅਲਖ ਨਿਰੰਜਨ ਆਦੇਸੁ ਆਦੇਸੁ ਵਾਹੁ ਵਾਹੁ ‘ਆਦਿ ਅਨੀਲੁ ਅਨਾਦਿ ਅਨਾਹਤਿ’ ਅਗਮ ਅਪਾਰ ਓਮ ਧੁਨੀਕਾਰ ਵਿਸਮਾਦੁ ਵਾਹੁ ਵਾਹੁ ਬਾਣੀ ਨਿਰੰਕਾਰ ਆਦਿ ਗੀਤ ਅਨੁਪਮ ਰਾਗ ਹਰਿਮੰਦਰ ਸਿਫ਼ਤੀ ਦਾ ਘਰ ਸੋਦਰੁ ‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੋਨੀ ਸੈਭੰ ਗੁਰਪ੍ਰਸਾਦਿ॥’

ਗੁਰਮਤਿ

ਗੁਰਮਤਿ ਸਦਾ ਨਿਰਮਲ ਮਨ ਦੀ ਮਤਿ ਮੈਲੀ ਮਿੱਟੀ ਹੰਕਾਰ ਭਰੀ ਝਾੜਿਆਂ ਪ੍ਰਗਟ ਹੁੰਦੀ ਮਤਿ ਗੁਰ ਦੀ ਮਤਿ ਗੁਰ ਦੀ ਪਾਵਨ ਸੁੱਚੀ ਸਭ ਤੋਂ ਉੱਚੀ ਗੁਰਮਤਿ

ਮਨਮਤਿ ਬਿਨਸੇ ਗੁਰਮਤਿ ਉਪਜੇ

ਅਕਲ ਸੰਸਾਰੀ ਹੰਕਾਰ ਭਰੇ ਔਝੜੀ ਲੈ ਤੁਰੇ ਪਰਮ ਧਾਮ ਜੋਤਿ ਜਗੇ ਜੋਤਿ ਚਾਨਣ ਮਨ ਤੁਰੇ ਇਕ ’ਤੇ ਟਿਕੇ ਪ੍ਰਗਟ ਭਏ ਨਿਰਾਕਾਰ ਨਿਮਰਤਾ ਰਮੇ ਮਨਮਤਿ ਬਿਨਸੇ ਗੁਰਮਤਿ ਉਪਜੇ

ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥

ਫਤਹਿ ਵਾਹਿਗੁਰੂ ਜੀ ਕੀ ਸਦ ਜੈਕਾਰ ਸਦ ਫ਼ਤਹਿ ਵਾਹਿਗੁਰੂ ਤੇਰਾ ਸਭ ਸਦਕਾ ਵਾਹੁ ਵਾਹੁ ਗੁਰੂ ਗੁਰੂ ‘ਦਿਉਹਾੜੀ ਸਦ ਵਾਰ’ ਇਕ ਓਅੰਕਾਰ ਵਾਹਿਗੁਰੂ ਤੇਰਾ ਆਸਰਾ ਵਾਹਿਗੁਰੂ ਤੇਰੀ ਫ਼ਤਹਿ ਵਾਹਿਗੁਰੂ ਤੇਰੀ ਜੈਕਾਰ

ਨਾਮ

ਸਭ ਕੁਝ ਨਾਮ ਹੀ ਹੈ ਜੋ ਲੀਨ ਕਰੇ ਆਤਮ ਪ੍ਰਗਾਸ ਕਰੇ ਮਨ ਸਾਧੇ ਕਾਇਆ ਜਲਾਂ ਥਲਾਂ ’ਚ ਰਮਿਆ ਕੁਦਰਤਿ ਵਸਿਆ ਕਣ-ਕਣ ਉਜਿਆਰਦਾ ਪਿਆਰ ਰੂਪ ਪਰਮ ਪਿਆਰਾ ਸਹਿਜ ਸਹਿਜ ਦਿਲਾਂ ’ਚ ਪਸਰਦਾ ਨਾਮ ਸਤਿ ਨਾਮ ਗੁਰਿ ਨਾਮ ਸਤਿਗੁਰਿ ਗਿਆਨ ਜੋਤਿ ਗੁਰ ਦਾ ਗਿਆਨ ਸਹਿਜ ਸਹਿਜ ਦਾ ਗਿਆਨ ਨਾਮ ਨਾਮ ਦਾ ਗਿਆਨ ਆਤਮ ਆਤਮ ਤਮ-ਰਹਿਤ ਨਾਮ ਗੁਰ ਗਿਆਨ ਨਾਮ ਜੀਵਨ ਸਹਿਜ ਦਾ ਗਿਆਨ ਗੁਰਬਾਣੀ ਨਾਮ ਵੀਚਾਰ ਸਹਿਜ ਪਾਈਦਾ ਗੁਰਿ ਸਮਾਈਦਾ ਇਕ ਹੋ ਜਾਈਦਾ ਨਾਮ ਨਾ ਮੈਂ ਮੈਂ ਨਹੀਂ ਤੂੰ ਤੂੰ ਨਿਰਮਲ ਨਿਰਾਕਾਰ ਤੂੰ ਹੋਣਾ ਤਮਾ ਰਹਿਤ ਰਹਿਤ ਅੰਦਰਲੀ ਜਗਿਆਸਾ ਗਿਆਨ ਦੀ ਗਿਆਨ ਗੁਰੂ ਸਿਰਾ ਨਾਮ ਦਾ ਪਹੁੰਚਾਵੇ ਧੁਰ ਮਰਕਜ਼ ’ਤੇ ਭਾਲਦੇ ਫਿਰੋ ਨਹੀਂ ਮਿਲਦਾ ਅੰਦਰ ਜੋ ਵਸਦਾ ਨਾਮ ਉਸਦਾ ਰਟਨ ਨਹੀਂ ਕੋਈ ਅੰਤਰ ਇਸ਼ਨਾਨ ਗੁਰ ਗਿਆਨ ਅੰਦਰ ਬਾਹਰ ਸਭਨੀਂ ਥਾਈਂ ਇੱਕੋ ਰੱਬ ਹੋਰ ਨਾਹੀਂ ਨਾਮ ਤਮਾ ਰਹਿਤ ਰੂਪ ਰੱਬ ਦਾ ਨਾਮ ਸ਼ਬਦ ਗਿਆਨ ਗਿਆਨ ਗੁਰੂ ਗਿਆਨ ਪ੍ਰਕਾਸ਼ ਅਬਿਚਲੀ ਜੋਤਿ ਸਦੀਵ ਕਾਲ ਜਗਦੀ ਆਤਮ ਪ੍ਰਗਾਸ ਨਾਮ ਭੁੱਖ ਰੱਜ ਰੂਹ ਦਾ ਮੁਕੰਮਲ ਤ੍ਰਿਪਤੀ ਪੂਰਨ ਪ੍ਰਾਪਤੀ ਗੁਰ ਲੀਨਤਾ ਨਾਮ ਜਿਸ ਨੇ ਸਭ ਕਾਸੇ ਨੂੰ ਧਾਰਨ ਕੀਤਾ ਹੋਇਆ ਅਨਹਦ ਨਾਦ ਰਟਨ ਨਹੀਂ ਲਾਮਹਿਦੂਦ ਮੰਜ਼ਿਲੇ-ਮਕਸੂਦ ਪਰਮ ਧਾਮ ਅੰਮਿਤ ਕਲਸ਼ ਰਿਮਝਿਮ ਧਾਰ ਦਸਮ ਦੁਆਰਾ ਸਹਿਜ ਪ੍ਰਗਟ ਅਨੰਦ ਭਇਆ ਸਤਿਗੁਰ ਦਾਤਾ ਨਾਮ ਦਾ

ਸਿੱਖੀ

1 ਰਗਾਂ ’ਚ ਜਜ਼ਬ ਧਾਰਾ ਗੁਰਮਤਿ ਦੀ ਨਹੀਂ ਮਰਨੀ ਹਥਿਆਰਾਂ ਨਾਲ ਸਦਜਾਗਤ ਅਬਚਲੀ ਜੋਤਿ ਨ੍ਹੇਰਿਆਂ ਤੋਂ ਨਹੀਂ ਬੁੱਝਣੀ ਖ਼ਤਰਿਆਂ ਨਾਲ ਜੂਝਦੀ ਤਲਵਾਰਾਂ ਦੀ ਛਾਵੇਂ ਜੰਮੀ-ਪਲੀ ਨਿਰਭਉ, ਨਿਰਵੈਰੁ ‘ਅਕਾਲ ਅਕਾਲ’ ਜਪਦੀ ਸਿੱਖੀ 2 ਖਿੱਤਿਆਂ ਤੇ ਨਹੀਂ ਰੂਹਾਂ ’ਤੇ ਰਾਜ ਕਰਦੀ ਆਈ ਸਦੀਵ ਝੂਲਦੇ ਰਹੇ ਕੇਸਰੀ ਨਿਸ਼ਾਨ ਗੁਰਪ੍ਰਸਾਦਿ ਨਾਲ ਅਕਾਲ ਪੁਰਖ ਦੀ ਮਉਜ ਖਾਲਸਾ ਰਹਿਤ ਸਤਿ ਦੀ ਸਿੱਖੀ ਸਰੂਪ ਸਤਿ ਦਾ

ਅੰਮ੍ਰਿਤ ਵੇਲਾ

1. ਅੰਮ੍ਰਿਤ ਵੇਲਾ ਸੱਚੇ ਪ੍ਰਭ ਦੇ ਨਾਮ ਦੀ ਵਡਿਆਈ ਵੀਚਾਰੁ ਜਦ ਨਾਮ ਪ੍ਰਗਾਸ ਹੋਵੇ ਆਤਮਾ ’ਚ ਕੁਦਰਤ ’ਚ ਵਸਦੇ ਕਰਤਾਰ ਦੀ ਸਿਫ਼ਤਿ ਸਾਲਾਹ ਵਿਗਾਸ ਦੇ ਚਾਨਣ ’ਚ ਲੀਨ ਸੁਰਤਿ ਸਾਧ ਜਨਾਂ ਦੇ ਚਰਨਾਂ ਦੀ ਧੂੜ ’ਚ ਇਸ਼ਨਾਨ ਸਰਬ ਜੋਤਿ ਦੀ ਸਨਮੁਖਤਾ ਜਦ ਸਤਿਗੁਰਾਂ ਦੇ ਪਿਆਰਿਆਂ ਦਾ ਮੇਲ ਸੱਚੇ ਨਾਮ ਦੀ ਦਾਤ ਦਾ ਨੀਸਾਣੁ ਅੰਮ੍ਰਿਤ ਵੇਲਾ 2. ਚਿੜੀਆਂ ਨੇ ਮਧੁਰ ਸੁਰਾਂ ਨਾਲ ਐਲਾਨ ਦਿੱਤਾ ਕਿ ਅੰਮਿਤ ਵੇਲਾ ਹੋ ਗਿਐ ਸਵਖ਼ਤੇ ਚਾਰ ਵਜੇ ਉੱਠ ਨਾਮ ਜਪਣ ਦਾ ਵੇਲਾ ਪਹੁ ਫੁੱਟਣ ਸਾਰ ਸ਼ੁਰੂ ਕਰ ਦਿੰਦੇ ਪਰਿੰਦੇ ਸਿਮਰਨ ਆਪਣਾ ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ’ ਅੱਖਾਂ ਮਲ਼ਦਾ ਜਾਗ ਪਿਆਂ ਸੋਚਦਾਂ ਨੀਂਦ ਤੜਕੇ-ਤੜਕੇ ਗਲਬਾ ਪਾਉਂਦੀ ਕਿਉਂ ਨਾ ਸੁਤ ਉਨੀਂਦੇ ਅੰਮ੍ਰਿਤ ਵੇਲੇ ਜਾਗ ਆਉਂਦੀ 3. ਅੰਮ੍ਰਿਤ ਵੇਲੇ ਭਾਈ ਜੀ ਨੇ ਆਸਾ ਕੀ ਵਾਰ ਦਾ ਪਾਠ ਆਰੰਭਿਆ ਪਾਠ ਮਗਰੋਂ ਕੀਰਤਨ ਪਸ਼ਚਾਤ ਅਰਦਾਸ ਹੋਈ ਅਰਦਾਸ ਮਗਰੋਂ ਬਾਬਾ ਜੀ ਦਾ ਹੁਕਮਨਾਮਾ ਲਿਆ ਗਿਆ ਸਮਾਪਤੀ ’ਤੇ ਕੁਣਕਾ ਕੁਣਕਾ ਪ੍ਰਸ਼ਾਦਿ ਵੰਡਿਆ ਗਿਆ

ਗੋਵਿੰਦਾ ਮੇਰੇ ਗੋਵਿੰਦਾ

ਆਪ ਹੀ ਗੋਰਖ ਗਊ ਰੱਖਿਆ ਕਰਦਾ ਧਰਤਿ ਗਊ ਪਾਲਦਾ ਆਪ ਗੁਆਲਾ ਗਊ ਚਰਾਵੇ ਕਾਨ੍ਹ ਮੁਰਲੀ ਵਜਾਵੇ ਮੁਰਲੀਧਰ ਧਰਣੀਧਰ ਮਧੁਰ ਮਧੁਰ ਗਾਵੇ ਮੇਦਨੀ ਪ੍ਰਕਾਸ਼ ਬਸੁਧਾਧਾਰੀ ਗੋਰਖ ਨਾਥ ਗੁਰ ਗੋਬਿੰਦ ਗੋਇ ਉਠਾਵੇ ਗੋਰਖ ਕਹਾਵੇ ‘ਗੋਵਿੰਦਾ ਮੇਰੇ ਗੋਵਿੰਦਾ’

ਗੁਰਮੁਖੀ

ਗੁਰਮੁਖੀ ਭਾਈ ਲਹਿਣੇ ਦੀ ਗੁਰੂ ਅੰਗਦ ਬਣੀ ਜੋਤਿ ’ਚੋਂ ਝਰਿਆ ਅਲੌਕਿਕ ਚਾਨਣ ਅਦੁੱਤੀ ਪ੍ਰਗਾਸ ਨਾਲ ਵਰੋਸਾਈ ਲਿਸ਼ਕਦੀ, ਵਿਗਸਦੀ, ਮੌਲਦੀ ਅਨੰਤ ਪ੍ਰਵਾਹ ਬਣੀ ਰਹਿਣੀ ਗੁਰਮੁਖੀ ਨਿਰੇ ਅੱਖਰ ਨਹੀਂ ਮਿਹਰ ਸੱਚੇ ਪਾਤਿਸ਼ਾਹ ਦੀ

ਗੁਰਮੁਖੀ ਅੱਖਰ

ਅੱਖਰ ਗੁਰਮੁਖੀ ਦੇ ਸਤਿ ਨੀਸਾਣੁ ਪੂਜਨੀਕ, ਪੁਨੀਤ, ਪਾਕ, ਪਵਿੱਤਰ ਮਹਾਪੁਰਖਾਂ ਦੇ ਕਰਿ ਕਮਲਾਂ ਬ੍ਰਹਮ ਵਾਕ ਲਿਖੇ ਸਤਿ ਪੁਰਖਾਂ ਨੂੰ ਵਾਰ ਵਾਰ ਨਮਨ ਅਹੋਭਾਗ ਸਾਡੇ ਕਿ ਜਿਨ੍ਹਾਂ ਪੱਲੇ ਸੋ ਦਰੋਂ ਅੱਖਰ ਪਏ ਗੁਰਮੁਖੀ ਦੇ

ਵਣਜਾਰਿਆ ਮਿੱਤਰਾ!

ਬਾਬੇ ਕਹਿਆ ਰਾਤ ਹੈ ਜੀਵਨ ਚਾਰ ਪਹਿਰ ਨੇ - ਜਨਮ, ਬਾਲਪਨ, ਜੁਆਨੀ, ਬੁਢੇਪਾ ਪਹਿਲੇ ਪਹਿਰੇ ਰੱਬ ਦੇ ਹੁਕਮ ’ਚ ਮਾਤ ਗਰਭ ਵਿਚ ਆਇਆ ਪੁੱਠਾ ਲਟਕ ਕੇ ਤਪ ਕੀਤੇ ਕਰੀਆਂ ਅਰਦਾਸਾਂ ਦੂਜੇ ਪਹਿਰੇ ਧਿਆਨ ਵਿਸਰਿਆ ਰਿਸ਼ਤੇਦਾਰਾਂ ਚੁੱਕ ਚੁੱਕ ਤੈਨੂੰ ਹੱਥਾਂ ਵਿਚ ਖਿਡਾਇਆ ਤੀਜੇ ਪਹਿਰੇ ਹਰਿ ਕਾ ਨਾਮ ਭੁਲਾ ਕੇ ਲਾਇਆ ਧਨ ਜੋਬਨ ਵਿਚ ਚਿਤ ਚੌਥੇ ਪਹਿਰੇ ਬਿਰਧ ਅਵਸਥਾ ਪਤਾ ਨਾ ਲੱਗਿਆ ਆਣ ਜਮਾਂ ਜਦ ਬੂਹੇ ਦਸਤਕ ਦਿੱਤੀ ਸਾਰੀ ਉਮਰ ਗੁਨਾਹੀਂ ਬੀਤੀ ਹਰਿ ਕੀ ਭਗਤਿ ਨਾ ਕੀਤੀ

ਆਦਿ ਚਸ਼ਮਾ

ਕੀ ਤੁਸੀਂ ਉਸ ਝਰਨੇ ਬਾਰੇ ਜਾਣਦੇ ਹੋ? ਜਿੱਥੋਂ ਰੂਹਾਂ ’ਤੇ ਅੰਮ੍ਰਿਤ ਝਰਦਾ ਹੈ ਸਹਿਜ ਬਿਮਲ ਕਮਲ ਖਿੜਦਾ ਹੈ ‘ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ...’ ਇਹ ਕੋਈ ਪਗਡੰਡੀ ਨਹੀਂ ਧੁਰਾਂ ਦਾ ਜਰਨੈਲੀ ਮਾਰਗ ਹੈ ਜੋ ਵੀ ਇਸ ਰਾਹ ਤੇ ਜਾਣਾ ਚਾਹੁੰਦਾ ਮੇਰੇ ਨਾਲ ਨਾਲ ਚੱਲੇ ਇਹ ਕਿਸੇ ਮਹਾ ਪੁਰਖ ਦੀ ਪਿਆਰ ਭਿੱਜੀ ਰੂਹ ’ਚੋ ਝਰੇ ਬੋਲ ਹਨ ਜੋ ਮੇਰੇ ਕੋਲ ਆਏ ਤੇ ਮੈਨੂੰ ਆਦਿ ਬਿੰਦੂ ਵੱਲ ਲੈ ਟੁਰੇ ਮੈਂ ਇਹਨਾਂ ਬੋਲਾਂ ਦੀ ਟੇਕ ਲੈ ਕੇ ਉਸ ਜਮਜਮ ਝਰਨੇ ਤੀਕ ਜਾਣਾ ਹੈ ਜਿੱਥੋਂ ਰੂਹਾਂ ਨੂੰ ‘ਆਬੇ ਹਯਾਤ’ ਮਿਲਦਾ ਹੈ

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਰਮਜੀਤ ਸੋਹਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ