Punjabi Poetry : Manpreet Singh Lidher

ਪੰਜਾਬੀ ਕਵਿਤਾਵਾਂ : ਮਨਪ੍ਰੀਤ ਸਿੰਘ ਲਿੱਧੜ


ਪਿਆਰ ਕਰ ਤੂੰ ਸਭਨਾਂ ਦਾ ਸਤਿਕਾਰ ਕਰ

ਉਠਦਿਆਂ ਸਵੇਰੇ ਸਤਿ ਸ੍ਰੀ ਅਕਾਲ ਬੁਲਾ ਤੂੰ ਨਹਾ ਧੋ ਕੇ ਪਾਠ ਕਰ ਫੇਰ ਸਕੂਲੇ ਜਾਅ ਤੂੰ ਦੋਸਤਾਂ ਨੂੰ ਮਿਲ ਜੁਲ ਤੇ ਅਧਿਆਪਕਾਂ ਨੂੰ ਨਮਸਕਾਰ ਕਰ ਪਿਆਰ ਕਰ ਤੂੰ ਸਭਨਾਂ ਦਾ ਸਤਿਕਾਰ ਕਰ ਇਕੱਲੇ ਇਕੱਲੇ ਸ਼ਬਦ ਪੜ ਕਿਤਾਬਾਂ ਵਿੱਚ ਜੋ ਲਿਖਿਆ ਏ ਮਾਂ ਪਿਓ ਨੂੰ ਜਾ ਦੱਸ ਅੱਜ ਕੀ ਸਕੂਲੋਂ ਸਿੱਖਿਆ ਏ ਆਪ ਪੜ੍ਹ ਨਾਲ ਸਮਾਜ ਨੂੰ ਵੀ ਹੁਸ਼ਿਆਰ ਕਰ ਪਿਆਰ ਕਰ ਤੂੰ ਸਭਨਾਂ ਦਾ ਸਤਿਕਾਰ ਕਰ ਪੜ੍ਹ ਲਿਖ ਕੇ ਮਾਂ -ਬੋਲੀ ਤੇ ਪਿੰਡ ਨਾਲੋਂ ਟੁੱਟੀ ਨਾ ਭਾਵੇਂ ਵੱਡਾ ਅਫਸਰ ਬਣ ਜਾ ਗਲਾ ਗਰੀਬ ਦਾ ਤੂੰ ਘੁੱਟੀ ਨਾ ਬੇ-ਦੋਸ਼ਿਆਂ ਨੂੰ ਨਿਆਂ ਦੇ ਤੇ ਦੋਸ਼ੀਆਂ ਨੂੰ ਗੋਡੇ ਭਾਰ ਕਰ ਪਿਆਰ ਕਰ ਤੂੰ ਸਭਨਾਂ ਦਾ ਸਤਿਕਾਰ ਕਰ

ਆਲਸੀ ਬੰਦੇ

ਆਲਸੀ ਬੰਦੇ ਦਾ ਕੀ ਹੁੰਦਾ ਜਿਉਣਾ ਨੱਕ ਤੋਂ ਲਾਹ ਕੇ ਗੱਲ੍ਹ ਨਾਲ ਲਾਉਣਾਂ ਅੱਜ ਦਾ ਕੰਮ ਅਸੀਂ ਕੱਲ੍ਹ ਨੂੰ ਕਰਨਾ ਕੱਲ੍ਹ ਵੀ ਦਲਿਦਰ ਪਾਉਣਾਂ ਜਿਹੜੇ ਉੱਠਦੇ ਮਾਰ ਕੇ ਥਾਪੀ ਉਨਾਂ ਕਦੇ ਨਾ ਕਿਸਮਤ ਨਾਪੀ ਚਾਹੁੰਦੇ ਟੀਸੀ ਆ ਵਾਲਾ ਬੇਰ ਜੇ ਲਾਹੁਣਾਂ ਤਾਂ ਪੈਂਦਾ ਕੰਢਿਆਂ ਨੂੰ ਹੱਥ ਪਾਉਣਾਂ ਮਿਹਨਤ ਹੁੰਦੀ ਸਫਲਤਾ ਦੀ ਕੁੰਜੀ ਨਹੀਂ ਤਾਂ ਮੜੀਆਂ ਵਿੱਚ ਵੀ ਸੌਣਾ ਗਰੀਬੀ ਦਾ ਫਿਕਰ ਹਨੇਰੇ ਵਰਗਾ ਮਿਹਨਤ ਚਾਨਣ ਲਿਆਉਣਾ ਪੈਸੇ ਦਾ ਨਾ ਫਿਕਰ ਕਰ ਪੈਸਾ ਤਾਂ ਇੱਕ ਦਿਨ ਕਮਾਉਣਾ ਲਿੱਧੜਾ ਉੱਦਮ ਕਰਨਾ ਰੱਖ ਜਾਰੀ ਜੇਕਰ ਬੁਲੰਦੀਆਂ ਨੂੰ ਹੱਥ ਪਾਉਣਾਂ

ਪੰਜਾਬ ਦੀਆਂ ਯਾਦਾਂ

ਬੜਾ ਚਾਅ ਹੁੰਦਾ ਸੀ ਨਹਿਰ 'ਚ ਨਉਣਾ ਉਥੇ ਜਾ ਕਿ ਖੇਰੂ ਪੋਣਾਂ ਨਹਿਰੀ ਪਾਣੀ ਠੰਡ ਸੀ ਪਾਉਦਾ ਜਦੋਂ ਵਗਦੀ ਸੀ ਤੱਤੀ ਲੋਅ ਪੰਜਾਬ ਦੀਆਂ ਯਾਦਾਂ ਦੀ ਕੈਸੀ ਹੈ ਖੁਸ਼ਬੋ ਖੇਤਾਂ ਚ ਜਦੋਂ ਹੱਲ ਚਲਾਉਣਾ ਖੂਹ ਦੇ ਉੱਤੇ ਮੇਲਾ ਲਾਉਣਾ ਜਦੋਂ ਦੀ ਹੱਲ- ਪੰਜਾਲੀ ਮੁੱਕ ਗਈ ਨਾਲ ਹੀ ਮੁੱਕ ਗਈ ਰੌਣਕ ਓ ਪੰਜਾਬ ਦੀ ਮਿੱਟੀ ਦੀ ਕੈਸੀ ਹੈ ਖੁਸ਼ਬੋ ਪੰਜਾਬ ਛੱਡ ਕਨੈਡਾ ਨੂੰ ਆਏ ਜਿੰਦਰੇ ਖੁਸ਼ੀਆਂ ਨੂੰ ਜਾਂਦੇ ਆ ਲਾਏ ਬਾਹਰ ਬਰਫ ਡਿਗਦੀ ਦੇਖ ਕੇ ਲੈਦੇ ਹਾਂ ਬੂਹਾ ਢੋਅ ਪੰਜਾਬ ਦੀਆਂ ਯਾਦਾਂ ਦੀ ਕੈਸੀ ਹੈ ਖੁਸ਼ਬੋ ਇਹ ਯਾਦਾਂ ਨਹੀ ਭੁੱਲ ਹੋਣੀਆਂ ਕਦੇ ਕਿਸੇ ਨਹੀ ਮੁੱਲ ਆਉਣੀਆ ਉਹ ਖੁਸ਼ੀਆ ਨੂੰ ਮੁੜ ਜੋ ਪਾਉਣਾ ਤੇ ਲਿੱਧੜਾ ਛੱਡਦੇ ਡਾਲਰਾਂ ਦਾ ਤੂੰ ਮੋਹ ਪੰਜਾਬ ਦੀ ਯਾਦਾਂ ਦੀ ਕੈਸੀ ਹੈ ਖੁਸ਼ਬੋ

ਮੇਰੀ ਮਾਂ-ਬੋਲੀ ਪੰਜਾਬੀ

ਹੋਰ ਕਿਸੇ ਨੂੰ ਮਾਂ ਕਹਿ ਨਹੀਂ ਸਕਦਾ ਤੇਰਾ ਦਰਜਾ ਕੋਈ ਲੈ ਨਹੀਂ ਸਕਦਾ ਜਿਹੜਾ ਤੇਰਾ ਸਤਿਕਾਰ ਨਹੀਂ ਕਰਦੇ ਉਹ ਮੈਨੂੰ ਚੰਗੇ ਨਹੀਂ ਲੱਗਦੇ ਹਿੰਦੂ ਮੁਸਲਿਮ ਹੋਵਣ ਭਾਵੇਂ ਭਾਵੇਂ ਹੋਵਣ ਸਿੱਖ ਪੰਜਾਬੀ ਮੇਰੀ ਮਾਂ ਨੂੰ ਭੁੱਲ ਨਾ ਜਾਇਓ ਮੇਰੀ ਮਾਂ-ਬੋਲੀ ਪੰਜਾਬੀ ਗਾਇਕ ਸ਼ਾਇਰ, ਕਵੀ, ਵਿਦਵਾਨੋ ,ਵੇ ਸੁਣ ਲੋਉ ਮੇਰੀ ਤੁਸੀਂ ਵੀ ਨਾ ਢਾਹ ਜਾਇਓ ਢੇਰੀ ਜਿਹੜੇ ਸ਼ਬਦ ਮੇਰੇ ਲੋਕ ਨੇ ਭੁੱਲ ਗਏ ਮੁੜ ਗੀਤਾਂ ਕਹਾਣੀਆਂ ਵਾਰਾਂ ਵਿੱਚ ਪਵਾ ਦਿਉ ਫੇਰੀ ਇਹਨਾ ਗੀਤਾਂ ਕਹਾਣੀਆਂ ਵਾਰਾਂ ਨੂੰ ਸੁਣ ਪੈਦਾ ਹੋਵਣ ਬੜੇ ਯੋਧੇ ਇੰਨਕਲਾਬੀ ਮੇਰੀ ਮਾਂ ਨੂੰ ਭੁੱਲ ਨਾ ਜਾਇਓ ਮੇਰੀ ਮਾਂ-ਬੋਲੀ ਪੰਜਾਬੀ ਮੇਰੀ ਕਮਜ਼ੋਰੀ ਬਣ ਗਏ ਸ਼ਹਿਰੀ ਸਕੂਲ ਮਾਪੇ ਬੱਚੇ ਮੁੱਖ ਅਧਿਆਪਕ ਦਾ ਵੀ ਹੈ ਕਸੂਰ ਮੇਰੀ ਜੁਬਾ ਨੂੰ ਜੋ ਜਿੰਦਰਾ ਲਾਉਦੇ ਉਹਨਾ ਹੱਥ ਨਾ ਦੇ ਦਿਉ ਚਾਬੀ ਮੇਰੀ ਮਾਂ ਨੂੰ ਭੁੱਲ ਨਾ ਜਾਇਓ ਮੇਰੀ ਮਾਂ-ਬੋਲੀ ਪੰਜਾਬੀ

ਬਾਬਾ ਤੇਰੀ ਸੋਚ ਦਾ ਅਸੀਂ ਹੋਕਾ ਲੌਣਾ

ਛੱਡ ਕਿ ਜਾਤ ਪਾਤ ਮਰਦਾਨਾ ਨਾਲ ਬਿਠਾਇਆ ਤੂੰ ਤੁਰ ਪਿਆ ਕਰਨ ਉਦਾਸੀਆਂ ਹੋਕਾ ਸੱਚ ਦਾ ਲਾਇਆ ਬਹਿਣਾ ਪੈ ਜਾਵੇ ਤੱਤੀ ਤਵੀ ਤੇ ਗੁਣ ਰੱਬ ਦਾ ਗਾਉਣਾ ਬਾਬਾ ਤੇਰੀ ਸੋਚ ਦਾ ਅਸੀਂ ਹੋਕਾ ਲੌਣਾ ਜੁਲਮ ਨੂੰ ਮਾਰੂ ਦੇਖ ਅਕਾਲ ਤਖ਼ਤ ਬਣਾਇਆ ਗੁਰਾਂ ਨੇ ਮੀਰੀ ਪਿਰੀ ਦਾ ਸਿਧਾਂਤ ਚਲਾਇਆ ਸਿੱਖਾਂ ਨੂੰ ਗੁਰਾਂ ਦੱਸਿਆ ਕਿਵੇਂ ਹੁਕਮ ਚਲਾਉਣਾ ਬਾਬਾ ਤੇਰੀ ਸੋਚ ਦਾ ਅਸੀਂ ਹੋਕਾ ਲੌਣਾ ਦੁਖੀ ਕਸ਼ਮੀਰੀ ਪੰਡਤਾਂ ਕੀਤੀ ਅਰਜੋਈ ਅੱਜ ਹੋ ਗਈ ਸੋਚ ਅਜ਼ਾਦ ਉਹ ਜੋ ਚਿਰਾ ਤੋ ਮੋਈ ਗੁਰਾਂ ਮਨੁੱਖਤਾ ਨੂੰ ਅੱਗੇ ਰੱਖਿਆ ਭਾਵੇ ਪੈ ਗਿਆ ਸੀਸ ਵੀ ਲਾਹੁਣਾ ਬਾਬਾ ਤੇਰੀ ਸੋਚ ਦਾ ਅਸੀਂ ਹੋਕਾ ਲੌਣਾ ਸੱਚ ਦੀ ਕੋਈ ਜਾਤ ਨਾ ਨਾਹੀ ਧਰਮ ਹੈ ਕੋਈ ਗੰਗੂ ਅੱਜ ਵੀ ਵੜਿਆ ਰਹਿੰਦਾ ਵਿੱਚ ਰਸੋਈ ਲਿੱਧੜਾ ਪੈਸੇ ਪਿਛੇ ਸਿੱਖੀ ਨੂੰ ਦਾਗ ਨਹੀ ਲਾਉਣਾ ਬਾਬਾ ਤੇਰੀ ਸੋਚ ਦਾ ਅਸੀਂ ਹੋਕਾ ਲੌਣਾ

ਗੁਰੂਆਂ ਦੇ ਬੋਲ

ਗੁਰੂਆਂ ਦੇ ਬੋਲ ਸਦਾਂ ਥਿਰ ਰਹਿਣੇ ਆ ਸ਼ਾਂਤੀ ਦੇ ਪੁੰਜ ਤੇ ਇਕਾਗਰਤਾ ਦੇ ਗਹਿਣੇ ਆ ਬੜੀ ਹੀ ਮਿੱਠੀ ਹੈ ਬਾਬਾ ਤੇਰੀ ਬਾਣੀ ਜਿੰਦਗੀ ਦੀ ਵੱਖਰੀ ਹੋ ਜਾਂਦੀ ਆ ਕਹਾਣੀ ਉਸਤੇ ਦਇਆ ਕ੍ਰਿਪਾ ਤੇ ਸੰਤੋਖ ਹਮੇਸ਼ਾ ਰਹਿੰਦਾ ਹੈ ਗੁਰੂਆਂ ਦੇ ਬੋਲ ਜੋ ਸ਼ਰਧਾਂ ਨਾਲ ਪੁਗਾ ਲੈਦਾ ਹੈ ਜਿਵੇਂ ਗੁਰ ਨਾਨਕ ਦੇ ਬਚਨ ਪੁਗਾਏ ਭਾਈ ਲਹਿਣੇ ਆ ਗੁਰੂਆਂ ਦੇ ਬੋਲ ਸਦਾਂ ਥਿਰ ਰਹਿਣੇ ਆ ਸ਼ਾਂਤੀ ਦੇ ਪੁੰਜ ਤੇ ਇਕਾਗਰਤਾ ਦੇ ਗਹਿਣੇ ਆ ਜੁਗੋ ਜੁਗ ਚੱਲਦੇ ਤੇ ਚੱਲਦੇ ਹੀ ਰਹਿਣੇ ਆ

ਵਿਹਲੇ ਰਹਿਣਾ ਨਰਕ

ਵਿਹਲੇ ਰਹਿਣਾ ਨਰਕ ਈ ਹੁੰਦਾ ਘਰ ਦਾ ਬੇੜਾ ਗਰਕ ਈ ਹੁੰਦਾ ਕੁੱਝ ਨਾ ਕੁੱਝ ਤਾ ਕਰਲੈ ਸੱਜਣਾਂ ਕੁੱਝ ਨਾ ਕੁੱਝ ਤਾ ਪੜ੍ਹ ਲੈ ਸੱਜਣਾਂ ਐਨਾ ਕੁ ਸਮਝ ਯੋਗਾ ਹੋਜੇਗਾਂ ਘੋੜੇ ਗਧੇ ਵਿੱਚ ਫਰਕ ਕੀ ਹੁੰਦਾ ਡੁਬਿਆਂ ਨੇ ਕੀ ਤਾਰਨਾ ਏ ਸੜਿਆਂ ਦਾ ਕੀ ਸਾੜਨਾ ਏ ਘਰ ਦਾ ਕੰਮ ਜਿਨੂ ਬੋਝ ਹੀ ਲੱਗੇ ਉਹਨੇ ਹੋਰਾਂ ਦਾ ਕੀ ਸਵਾਰਨਾ ਏ ਜੋ ਅੱਜ ਨਾ ਹੋਇਆ ਕੱਲ੍ਹ ਨਹੀ ਹੋਣਾ ਕੱਲ੍ਹ ਵੀ ਤੇਰੇ ਵੱਲ ਨਹੀਂ ਹੋਣਾ ਕੱਲ੍ਹ ਵੀ ਸੱਜਣਾ ਜਿ ਲੰਘ ਗਿਆ ਮੌਕਾ ਭਵਿੱਖ ਵੀ ਤੈਥੋ ਹੱਲ ਨਹੀਂ ਹੋਣਾ I

ਦਿਲ ਦਾ ਬੂਹਾ

ਦਿਲ ਦਾ ਬੂਹਾ ਖੋਲ੍ਹ ਵੇ ਸੱਜਣਾਂ ਤਾਂ ਆਵਾਂ ਤੇਰੇ ਕੋਲ ਮੈ ਸੱਜਣਾਂ ਦਿਲ ਦੇ ਵਿੱਚ ਜੋ ਵੀ ਭਰਿਆ ਮੇਰੇ ਬਰੂਹੀ ਢੋਲ ਵੇ ਸੱਜਣਾਂ ਆਜਾ ਬਹਿ ਕਿ ਗੱਲਾਂ ਕਰੀਏ ਇੱਕ ਦੂਜੇ ਵਿੱਚ ਹਾਮੀ ਭਰੀਏ ਦੁੱਖ-ਸੁੱਖ ਨਾਲ ਤਾਂ ਰਿਸ਼ਤੇ ਹੁੰਦੇ ਇੱਕਲੇ ਇਕਲੇ ਤਾਂ ਫ਼ਰਿਸਤੇ ਹੁੰਦੇ ਉਹ ਰਿਸ਼ਤੇ ਕਦੇ ਟੁੱਟ ਨਹੀਂ ਹੁੰਦੇ ਜਿਨ੍ਹਾਂ ਦੇ ਬਹੁਤੇ ਜੁੱਟ ਨਹੀ ਹੁੰਦੇ ਜੀਵਦਿਆਂ ਜੀਅ ਦੀ ਕਦਰ ਕਰੋ ਸਜਣੋ ਕਬਰਾਂ ਚੋਂ ਮੁਰਦੇ ਪੁੱਟ ਨਹੀਂ ਨਹੀਂ ਹੁੰਦੇ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਮਨਪ੍ਰੀਤ ਸਿੰਘ ਲਿੱਧੜ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ