Punjabi Poetry : Maninder Kaur

ਪੰਜਾਬੀ ਕਵਿਤਾਵਾਂ : ਮਨਿੰਦਰ ਕੌਰ


ਸਫ਼ਰ

ਸਫ਼ਰ ਹੈ ਜਿੰਦਗੀ ਕੀ ਦੋ ਪਲ ਦੀ ਹੈ ਜਿੰਦਗੀ ਇੱਕ ਲੰਬਾ ਸਫ਼ਰ ਹੈ ਜਿੰਦਗੀ ਸੋਚਿਆ ਨਹੀਂ ਮੁੱਕਦਾ ਇਹ ਹੈ ਜਿੰਦਗੀ ਬੀਤੇ ਨੂੰ ਮੈਂ ਦੇਖਿਆ ਤਾਂ ਪਲਕ ਝਪਕਦਿਆਂ ਲੰਘ ਗਈ ਜਿੰਦਗੀ ਅਗਾਂਹ ਨੂੰ ਜਦੋਂ ਸੋਚਿਆ ਤਾਂ ਮੰਜਿਲ ਕੋਹਾਂ ਦੂਰ ਹੋ ਗਈ ਦਿਸਦੀ ਜਦੋਂ ਮੈਂ ਕਲਮ ਨੂੰ ਫੜ ਲਿਆ ਤਾਂ ਲਿਖ ਲਈ ਮੈਂ ਜਿੰਦਗੀ ਜਿਉਂਦਿਆਂ ਦੇ ਨਾਲ ਹੈ ਜਿੰਦਗੀ ਜੋ ਚਲਾ ਗਿਆ ਉਹ ਸੋਚ ਕੇ ਨਾ ਮੁਕਾਓ ਜਿੰਦਗੀ ਬੜੀ ਲੰਬੀ ਹੈ ਜਿੰਦਗੀ ਹੱਸ ਖੇਡ ਹੈ ਜੀਅ ਲਵੋ ਇਹ ਜਿੰਦਗੀ ਪਤਾ ਨਹੀਂ ਕਦੋਂ ਮੁੱਕ ਜਾਣੀ ਏ ਜਿੰਦਗੀ ਮੇਰੇ ਸਹਿਪਾਠਿਓ ਅੱਖਾਂ ਬੰਦ ਕਰ ਕੇ ਮਹਿਸੂਸ ਕਰ ਲਵੋ ਇਹ ਜਿੰਦਗੀ ਅੱਖਾਂ ਨਮ ਹੋ ਗਈਆਂ ਤਾਂ ਜੀਅ ਲਈ ਤੁਸੀਂ ਜਿੰਦਗੀ ਜਿੰਦਗੀ ਦਾ ਸੌਦਾਗਰ ਕਰ ਰਿਹਾ ਹੈ ਸਾਡਾ ਇੰਤਜ਼ਾਰ ਤਾਂ ਜੋ ਕਰ ਦਈਏ ਉਸ ਨੂੰ ਜਿੰਦਗੀ ਦਾ ਇਜ਼ਹਾਰ ਇਜ਼ਹਾਰ ਕਰਦਿਆਂ ਜ਼ਾਹਿਰ ਹੋ ਗਈ ਜਿੰਦਗੀ ਜੀਅ ਲਈ ਮੈਂ ਜਿੰਦਗੀ ਬੜੀ ਲੰਬੀ ਹੈ ਇਹ ਜਿੰਦਗੀ

ਕਿਤਾਬ

ਕਿਤਾਬਾਂ ਵਿੱਚ ਇੱਕ ਰੂਹ ਹੈ ਵਸਦੀ ਜੋ ਮੇਰੇ ਨਾਲ ਗੱਲਾਂ ਕਰਦੀ ਮੇਰੇ ਮਨ ਨੂੰ ਹੈ ਪੜ੍ਹਦੀ ਮੇਰੇ ਨਾਲ ਦਿਲ ਨੂੰ ਸਾਂਝਾ ਕਰਦੀ ਮਾਂ ਬਾਪ ਵਾਂਗ ਦੁਲਾਰ ਹੈ ਕਰਦੀ ਮੇਰੇ ਹਰ ਸਵਾਲ ਦਾ ਜਵਾਬ ਹੈ ਦਿੰਦੀ ਕਿਤਾਬ ਨੂੰ ਮੈਂ ਮਾਂ ਦੀ ਗੋਦ ਵਾਂਗ ਝੋਲੀ ਵਿੱਚ ਰੱਖ ਲਿਆ ਕਿਤਾਬ ਨੇ ਵੀ ਹੱਥ ਮੇਰੇ ਸਿਰ ਤੇ ਰੱਖ ਲਿਆ ਅਤੇ ਮਾਂ ਵਾਂਗ ਮੇਰਾ ਚਿਹਰਾ ਪੜ੍ਹ ਲਿਆ ਮੈਂ ਆਪਣੇ ਹਾਸੇ ਅਤੇ ਦੁੱਖ ਸਭ ਸਾਂਝੇ ਕਰ ਲਏ ਕਿਤਾਬ ਨੇ ਮੇਰੀ ਰੂਹ ਨੂੰ ਪੜ੍ਹ ਲਿਆ ਮੇਰੀਆਂ ਕਿਤਾਬ ਨਾਲ ਸਾਂਝਾ ਡੂੰਘੀਆਂ ਪੈ ਗਈਆਂ ਦਿਲ ਦੇ ਰਾਜ ਮੈਂ ਸਾਂਝੇ ਕਰ ਲਏ ਕਿਤਾਬ ਨੂੰ ਮੈਂ ਸੀਨੇ ਨਾਲ ਲਾ ਲਿਆ ਵਰਕੇ ਦੇ ਨਾਲ ਵਰਕਾ ਜੋੜ ਲਿਆ ਚਿਹਰੇ ਤੇ ਮੇਰੇ ਖੁਸ਼ੀ ਝਲਕ ਗਈ ਕਿਤਾਬ ਹੁਣ ਮੇਰੀ ਹਮਸਫਰ ਬਣ ਗਈ।

ਅਧਿਆਪਕ

ਅਧਿਆਪਕ ਦਾ ਇੱਕ ਰੁਤਬਾ ਹੈ ਉਹ ਕਰਦਾ ਬੇੜਾ ਪਾਰ ਹੈ ਉਹ ਤਾਂ ਉਸਤਾਦ ਹੈ ਉਹਦਾ ਵਿਦਿਆਰਥੀ ਉਸਦੇ ਗਲ ਦਾ ਹਾਰ ਹੈ ਦੋਨਾਂ ਦੀ ਜੋੜੀ ਵੀ ਬੇਮਿਸਾਲ ਹੈ ਕੋਸੋਂ ਦੂਰ ਮੈਂ ਦੇਖਿਆ ਵਿਦਿਆਰਥੀ ਲੱਭ ਰਿਹਾ ਸੀ ਗਿਆਨ ਨੂੰ ਅਧਿਆਪਕ ਕੋਲ ਮੈਂ ਦੇਖਿਆ ਗਿਆਨ ਦਾ ਭੰਡਾਰ ਹੈ ਇਹ ਤਾਂ ਦੋਨਾਂ ਦਾ ਗੁੱਝਾ ਰਿਸ਼ਤਾ ਹੈ ਤੇ ਤੰਦ ਤੋਂ ਥੋੜ੍ਹਾ ਕੱਚਾ ਹੈ ਪਰ ਕਰਦਾ ਜੀਵਨ ਰੁਸ਼ਨਾਰ ਹੈ ਦੋਨਾਂ ਨੂੰ ਜਦ ਖੜ੍ਹੇ ਮੈਂ ਦੇਖਿਆ ਤਾਂ ਰੱਬ ਨੇ ਵੀ ਰੋਸ਼ਨੀ ਹੋਰ ਚਮਕਾ ਦਿੱਤੀ ਪਰ ਇੱਕ ਮੋੜ ਉੱਤੇ ਦੋਵੇਂ ਰੁਕ ਗਏ ਹੁਣ ਵਿਦਿਆਰਥੀ ਬਣ ਗਿਆ ਉਸਤਾਦ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਕਰਨ ਲਗਾ ਸਵਾਰ ਹੈ ਇਹ ਸਿਲਸਿਲਾ ਇਹਦਾ ਹੀ ਚਲਦਾ ਰਹੇਗਾ ਮੁੜ ਵਿਦਿਆਰਥੀਆਂ ਦਾ ਹੜ੍ਹ ਆਉਂਦਾ ਰਹੇਗਾ ਇਹ ਵੀ ਕੁਦਰਤ ਦਾ ਦਸਤੂਰ ਹੈ ਕਿ ਅਧਿਆਪਕ ਸਿਰਜਣਹਾਰ ਦਾ ਸਿਹਰਾ ਆਪਣੇ ਮੱਥੇ ਤੇ ਸਜਾਕੇ ਮੁੜ ਜਿੰਦਗੀ ਨੂੰ ਰੁਸ਼ਨਾਉਂਦਾ ਰਹੇਗਾ ਮੁੜ ਜਿੰਦਗੀ ਨੂੰ ਰੁਸ਼ਨਾਉਂਦਾ ਰਹੇਗਾ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਮਨਿੰਦਰ ਕੌਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ