Punjabi Poetry : Jot Chaunda

ਪੰਜਾਬੀ ਕਵਿਤਾਵਾਂ : ਜੋਤ ਚੌਂਦਾ



1. ਭਾਈ ਘਨੱਈਆ ਜੀ

ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ, ਵਾਸੀ ਸੀ ਸੌ ਦਰਾ ਪਿੰਡ ਦੇ, ਤੇ ਮੁਰੀਦ ਚਾਦਰ ਹਿੰਦ ਦੇ, ਗੁਰਬਾਣੀ ਨੂੰ ਤੇਗ ਦੀ ਤਰ੍ਹਾਂ, ਗੁੱਝੀ ਧਾਰ ਨਾਲ ਵੀਚਾਰਦੇ ਨੇ, ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ, ਤਪਦਿਆਂ ਸੀਨਿਆਂ ਨੂੰ, ਪਾਣੀ ਪਿਲਾ ਕੇ ਠਾਰਦੇ ਨੇ, ਹਰ ਇੱਕ ਇਨਸਾਨ ਵਿੱਚੋਂ, ਰੱਬੀ ਨੂਰ ਨੂੰ ਨਹਾਰਦੇ ਨੇ, ਸਿੱਖ ਤਾਹੀਉਂ ਤਾਂ ਅਜ਼ੀਜ਼ ਬਹੁਤੇ, ਉਹ ਸੱਚੀ ਸਰਕਾਰ ਦੇ ਨੇ, ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ, ਉਹਨਾਂ ਦੁਨੀਆਂ 'ਚ ਸ਼ੁਰੂ ਮੁੱਢਲੀ ਸਹਾਇਤਾ ਕੀਤੀ, ਪਹਿਲੀ ਵਾਰ ਕਿਸੇ ਨੇ, ਦਿਲਾਂ 'ਤੇ ਮੱਲਮ,ਪੱਟੀ ਕੀਤੀ, ਨਿਰਵੈਰ ਭਲਾ ਕਰਦੇ ਆਪ, ਤੇ ਕਹਿੰਦੇ ਰੰਗ ਕਰਤਾਰ ਦੇ ਨੇ, ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ, ਸ਼ਿਕਾਇਤ ਕੀਤੀ ਸਿੱਖਾਂ, ਤਾਂ ਅੱਗੇ ਪੇਸ਼ ਹੋਏ, ਆਤਮਾ ਦੀ ਵੇਖ ਅਵਸਥਾ ਖੁਸ਼ ਦਸ਼ਮੇਸ਼ ਹੋਏ, ਤੇ ਪਾਣੀ,ਪੱਟੀ ਦੇ ਨਾਲ ਉਹਨਾਂ ਬਖਸ਼ੇ ਮੱਲਮ ਸਤਿਕਾਰ ਦੇ ਨੇ, ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ, ਅਸਲ ਭੇਦ ਨੂੰ ਪਛਾਣਿਆਂ, ਮੂਲ ਉਹਨਾਂ, ਕੱਢੇ ਦਿਲਾਂ 'ਚੋਂ ਨਫਰਤਾਂ ਦੇ ਸੂਲ ਉਹਨਾਂ, ਕਰ ਪਾਕ ਦੀਦਾਰ ਗੁਰੂ ਦੇ, ਹੁੰਦੇ ਦੂਰ ਨਿਜਾਮ ਖੁਆਰ ਦੇ ਨੇ, ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ, ਇੱਥੇ ਕਹਾਉਂਦੇ ਨੇ ਬਹੁਤੇ, ਪਰ ਹਨ ਥੋੜੇ, ਜਿਨ੍ਹਾਂ ਗੁਰੂ ਦਿਆਂ ਸ਼ਬਦਾ ਦੇ ਮੁੱਲ ਮੋੜੇ, ਅੱਜ ਮੂਲ ਰੂਪ ਨੂੰ ਛੱਡ ਕੇ, ਝੂਠੇ ਗੀਤ ਲਿਖਦੇ ਪਿਆਰ ਦੇ ਨੇ, ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ, ਜੋਤ ਜੋ ਤੂੰ ਕੰਮ ਕਰਦਾ, ਉਹ ਬਹੁਤੇ ਰਮਜ਼ ਦੇ ਨਹੀਂ, ਬਹੁਤੇ ਸਿਰ ਈ ਹਿਲਾਉਂਦੇ, ਗੱਲ ਨੂੰ ਸਮਝਦੇ ਨਹੀਂ, ਜੋ ਹੁਕਮ ਮੰਨ ਲੈਂਦੇ, ਗੁਰੂ ਸਾਹਿਬ ਕੰਮ ਉਹਨਾਂ ਦੇ ਸਵਾਰਦੇ ਨੇ, ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ,

2. ਵਹਿਮ ਆ ਤੇਰਾ

ਦਿਲਾ ਵਹਿਮ ਆ ਤੇਰਾ, ਉਹ ਮੁੜ੍ਹ ਫੇਰਾ ਪਾਉਣਗੇ, ਜੋ ਜਿਉਂਦੇ 'ਤੇ ਨਾ ਆਏ, ਉਹ ਮਰੇ 'ਤੇ ਕੀ ਆਉਣਗੇ, ਜੋ ਲੜੇ ਬਿਨਾਂ ਬੋਲਦੇ ਨੀ, ਉਹ ਲੜੇ 'ਤੇ ਕੀ ਆਉਣਗੇ, ਜੋ ਟਾਹਣੀ ਫੁੱਟਦੀ 'ਤੇ ਪਹੁੰਚੇ ਨਾ, ਉਹ ਪੱਤੇ ਝੜੇ 'ਤੇ ਕੀ ਆਉਣਗੇ, ਜੋ ਸਾਹਵੇਂ ਹੁੰਦੇ ਨਾਲ ਨਾ ਖੜ੍ਹੇ, ਉਹ ਕੋਠੇ ਚੜ੍ਹੇ 'ਤੇ ਕੀ ਆਉਣਗੇ, ਜੋ ਆਪਣਾ ਬਣਾਏ 'ਤੇ ਕੋਲ ਨਾ ਰਹੇ, ਉਹ ਪੈਗਾਮ ਪੜ੍ਹੇ 'ਤੇ ਕੀ ਆਉਣਗੇ, ਬੇ-ਕਸੂਰ ਹੁੰਦੇ ਕਸੂਰਵਾਰ ਠਹਿਰਾਤਾ ਜਿੰਨ੍ਹਾਂ, ਉਹ ਤੇਰੇ ਕੋਈ ਕਸੂਰ ਕਰੇ 'ਤੇ ਕੀ ਆਉਣਗੇ, ਬਿਨਾਂ ਕੋਈ ਇਲਜ਼ਾਮ ਹੁੰਦੇ ਛੱਡ ਗਏ ਜੋ ਸਾਥ, ਓਹੋ ਇਲਜ਼ਾਮ ਮੜ੍ਹੇ 'ਤੇ ਕੀ ਆਉਣਗੇ, ਜੋ ਮਿੱਤਰ ਬਣਾਕੇ ਤੈਨੂੰ ਛੱਡ ਗਏ ਨੇ ਅੱਧ ਵਿੱਚ, ਓਹੋ ਤੇਰੇ ਹਿਜ਼ਰਾ 'ਚ ਕੜ੍ਹੇ 'ਤੇ ਕੀ ਆਉਣਗੇ। ਜੋ ਹਾਸਿਆਂ 'ਚ ਛੱਡ ਗਏ ਨੇ, ਓਹੋ ਤੇਰੇ ਦੁੱਖ ਵਿੱਚ ਖੜੇ 'ਤੇ ਕੀ ਆਉਣਗੇ| ਛੱਡ ਜੋਤ ਵਹਿਮ ਆ ਤੇਰਾ, ਉਹ ਮੁੜ ਫੇਰਾ ਪਾਉਣਗੇ, ਜੋ ਜਿਉਂਦੇ 'ਤੇ ਨਾ ਆਏ, ਉਹ ਮਰੇ 'ਤੇ ਕੀ ਆਉਣਗੇ,

3. ਢਲ ਗਈ ਜਵਾਨੀ

ਢਲ ਗਈ ਜਵਾਨੀ ਦੱਸਦੇ ਨੇ ਸੁੱਕੇ ਖੁੰਢ ਪੁਰਾਣੇ, ਬਾਂਹਾਂ ਫੈਲਾ ਕੇ ਆਸਮਾਨ ਨੂੰ ਤੱਕਦੇ, ਨਾੜਾਂ 'ਚ ਘੁੱਲ ਗਈ ਮੌਤ ਨੂੰ ਸਿੱਜਦਾ ਕਰਦੇ ਨੇ ਪੱਤੇ ਵੀ ਅੱਕ ਦੇ, ਖੁਦ ਮਾਲੀ ਨੇ ਵੱਢ ਲਏ ਨੇ ਇਹਨਾਂ ਦੇ ਟਾਹਣੇ, ਚੁਫ਼ੇਰੇ 'ਚ ਉੱਗੇ ਜਵਾਨ ਜੋ ਰੁੱਖ ਨੇ , ਉਹਨਾਂ ਨੂੰ ਦੱਸਦੇ ਆਪਣੇ ਇਹ ਦੁੱਖ ਨੇ , ਸਮਝਾਉਂਦੇ ਨੇ ਕਿ ਤੁਸੀਂ ਵੀ ਕਦੇ ਹੋਵੋਂਗੇ ਪੁਰਾਣੇ, ਬੜੇ ਫੁੱਲ ਲੱਗੇ ਸੀ ਕੁਰਬਤਾਂ ਦੇ ਮੌਸਮਾਂ 'ਚ, ਜੋਰ ਵੀ ਬਥੇਰਾ ਸੀ ਜਵਾਨੀ ਵਾਲੇ ਮੌਸਮਾਂ 'ਚ, ਬੜ੍ਹੇ ਆਕੇ ਚਲੇ ਗਏ ਨੇ ਤੂਫ਼ਾਨ ਜੜ੍ਹ 'ਚੋਂ ਹਲਾਣੇ, ਅਸੀਂ ਵੀ ਵੇਖੇ ਨੇ ਮੋਰ ਪੈਲਾਂ ਪਾਂਵਦੇ, ਨੱਚਦੇ ਇਹ ਖੱਤਿਆਂ 'ਚ ਜਸ਼ਨ ਮਨਾਂਵਦੇ, (ਖੱਤਿਆਂ 'ਚ ਨੱਚਦੇ ਜਸ਼ਨ ਮਨਾਂਵਦੇ,) ਵੇਖੇ ਬੱਦਲਾਂ ਨੂੰ ਵਾਜ਼ਾਂ ਮਾਰ ਸੱਦ ਦੇ ਸਰ੍ਹਾਣੇ, ਦੁੱਖਾਂ ਸੁੱਖਾਂ ਦੀਆਂ ਰੁੱਤਾਂ ਲੰਘੀਆਂ ਮੁਆਤੀ ਵਿੱਚ, ਵਸਲਾਂ ਦੀ ਕਰਦੇ ਉਡੀਕ ਰਹੇ ਹਯਾਤੀ ਵਿੱਚ, ਗੁਆਚਿਆਂ ਦੇ ਜੋਤ ਕਦੋਂ ਲੱਭਦੇ ਟਿਕਾਣੇ? ਢਲ ਗਈ ਜਵਾਨੀ.............................

4. ਲੜੀ - ਮੁਹੱਬਤਾਂ ਲਈ

ਮੈਂ ਆਇਆਂ ਦੀ ਗੱਲ ਕੀਤੀ ਸੀ, ਤੂੰ ਗਿਆਂ ਦਾ ਨਗ਼ਮਾ ਸੁਣਾ ਦਿੱਤਾ, ਮੈਂ ਰਾਗ ਛੇੜਿਆ ਰੂਹਾਂ ਦਾ, ਤੂੰ ਜਿਸਮਾਂ ਦਾ ਤਾਲ ਵਜਾ ਦਿੱਤਾ, ਦੋਹਾਂ ਵਿੱਚ ਕਾਫ਼ੀ ਅੰਤਰ ਹੈ, ਮੈਂ ਛਾਂ ਕੀਤੀ ਤੂੰ ਸੁੱਕਣਾ ਪਾ ਦਿੱਤਾ, ਮੈਂ ਤਾਂ ਕੁੱਝ ਵੀ ਆਖਿਆ ਨੀ, ਤੂੰ ਖੁਦ ਬਦਕਾਰ ਦਾ ਬਿੱਲਾ ਲਾ ਲਿੱਤਾ, ਮੇਰਾ ਦਿਲ ਜ਼ੁਬਾਨ ਤਾਂ ਇੱਕੋ ਹੈ, ਤੂੰ ਮੈਨੂੰ ਝੂਠਿਆਂ ਨਾਲ ਰਲਾ ਦਿੱਤਾ, ਮੈਂ ਤਾਂ ਰਲ਼ ਬਹਿਣ ਦੀ ਗੱਲ ਕਰਦਾ ਰਿਹਾ, ਤੂੰ ਵੱਖ ਹੋਣ ਦਾ ਰੌਲਾ ਪਵਾ ਦਿੱਤਾ,

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ