Punjabi Poetry : Harinder Brar

ਪੰਜਾਬੀ ਕਵਿਤਾਵਾਂ : ਹਰਿੰਦਰ ਬਰਾੜ



1. ਚੰਨ ਨੂੰ

ਚੰਨ ਮੇਰੇ ਲੁਕਦਾ ਕਿਉਂ ਏਂ? ਚਾਨਣੀ ਤੇ ਵਰ੍ਹੇਗੀ ਰੋਕ ਨਹੀਂ ਸਕਦਾ ਤੂੰ। ਬੱਦਲ ਤੇਰੇ ਬਾਰ ਘੜੀ ਪਲ ਦੀ ਗੱਲ ਫਿਰ ਉਸ ਤੋਂ ਬਾਅਦ ਕਿੱਥੇ ਜਾਏਂਗਾ - ਡੁੱਬੇਗਾ ਕਿੱਦਾਂ - ਤੂੰ ਤੇ ਰਹਿੰਦਾ ਏ ਉੱਤੇ ਆਕਾਸ਼ਾਂ ਵਿੱਚ ਤੇਰੀ ਢੋਈ ਕੋਈ ਨਹੀਂ ਪ੍ਰਿਥਵੀ ਦੇ ਸਥਲ ਤੇ। ਤੂੰ ਰੋ ਜਾਂ ਹੱਸ ਤੈਨੂੰ ਚਮਕਣਾ ਹੀ ਹੈ ਤੇਰੇ ਵੱਸ ਦੀ ਗੱਲ ਨਹੀਂ। ਅੰਤ ਤੂੰ ਚਮਕਣਾ ਏਂ ਤੇ ਚਾਂਦਨੀ ਵਰ੍ਹਨੀ ਏਂ। ਅਸਾਂ ਤੇਰੀ ਚਾਨਣੀ ਵਿੱਚ, ਪਿਆਰ ਅੰਗਣੇ ਨੇ ਏਸ ਕਰਕੇ - ਚਮਕੀ ਜਾ ਅੜਿਆ !

2. ਅਣਖ਼

ਅਣਖ਼ ਮੇਰੀ ਮਰੀ ਨਹੀਂ ਡੌਲ਼ਿਆਂ 'ਚ ਜ਼ੋਰ ਹੈ ਫਿਰ ਵੀ ਪਤਾ ਨਹੀਂ ਬੈਠੀ ਹਾਂ ਕਿਉਂ ਮਰੀ ਜਹੀ। ਲੁੱਟ ਰਹੇ ਨੇ ਘਰ ਬਾਰ ਕੱਟ ਰਹੇ ਨੇ ਅੰਗ ਸਾਕ ਉੱਠਾਂ ਤੇ ਨਿਪਟਾਂ ਜ਼ਰੂਰ ਫਿਰ ਵੀ ਨਹੀ ਉੱਠ ਰਹੀ। ਵਗੀ ਹੈ ਕੋਈ ਹਵਾ ਟੁੱਟੀ ਹੈ ਕੋਈ ਵਫ਼ਾ ਜ਼ੁਲਮ ਹੁੰਦਾ ਵੇਖ ਕੇ ਲਹੂ ਮੇਰਾ ਹੈ ਖੌਲਦਾ। ਕੁੱਤੇ ਕਰਨ ਹਕੂਮਤਾਂ ਗਿੱਦੜਾਂ ਨੂੰ ਫੀਤੇ ਲੱਗ ਗਏ ਚਿੜੀਆਂ ਤੋਂ ਬਾਜ਼ ਬਣੇ ਸਨ ਬਾਜ਼ਾਂ ਤੋਂ ਕੀੜੇ ਬਣ ਗਏ। ਭੌਇੰ ਸ਼ਹੀਦੀ ਖ਼ੂਨ ਦੀ ਕੱਲਰ ਦੀ ਮਿੱਟੀ ਬਣ ਰਹੀ। ਚਾਦਰ ਸੀ ਸਾਰੇ ਹਿੰਦ ਦੀ ਕਫਨ ਬਣ ਕੇ ਤਣ ਰਹੀ। ਸ਼ਾਇਦ ਇਹ ਮੇਰੀ ਸੋਚ ਹੈ, ਅਣਖ ਮੇਰੀ ਬੁਲੰਦ ਹੈ ! ਸ਼ਾਇਦ ਇਹ ਮੇਰੀ ਭੁੱਲ ਹੈ ਮੇਰੇ ਡੌਲ਼ਿਆਂ ਵਿੱਚ ਅਜੇ ਵੀ ਜੋਰ ਹੈ !

3. ਖੋਜ

ਕਈ ਸੜਕਾਂ ਤੇ ਤੁਰ ਕੇ ਕਈ ਮੰਜ਼ਲਾਂ ਉਲੰਘ ਕੇ ਮੈਂ ਰੁਕ ਗਈ ਤੇ ਸੋਚਣ ਲਗ ਪਈ। ਮੈਂ ਕਿਉਂ ਤੁਰੀ ਜਾਂਦੀ ਹਾਂ। ਹਰ ਮੰਜ਼ਿਲ ਤੋਂ ਅੱਗੇ ਮੰਜ਼ਿਲ ਹਰ ਰਸਤੇ 'ਚੋਂ ਨਿਕਲੇ ਰਸਤਾ। ਹਰ ਮਿਲਣ ਦੀ ਹੋਏ ਜੁਦਾਈ ਹਰ ਦਿਨ ਪਿੱਛੇ ਰਾਤ ਹੈ ਆਈ ਮੈਂ ਕੀ ਲੱਭਦੀ ਹਾਂ ਮੈਂ ਕੀ ਲੱਭਾਂ ਹਰ ਸ਼ੈਅ ਪਈ ਹੈ ਥਾਉਂ ਥਾਈਂ ਕਾਸ਼ ਕਿ ਮੈਂ ਵੀ ਇੱਕ ਸ਼ੈਅ ਹੁੰਦੀ ਕਿਸੇ ਦੀ ਖੋਜ ਦਾ ਮੰਤਵ ਹੁੰਦੀ - ਜੇ ਸ਼ੈਅ ਨਹੀ ਮੈਂ ਤੇ ਮੈਂ ਬਣ ਸਕਦੀ ਹਾਂ - ਰਸਤੇ ਮੰਜ਼ਿਲਾਂ ਨੂੰ ਬੰਨ੍ਹ ਸਕਦੀ ਹਾਂ ਸੋਚ ਕੇ ਖੁਸ਼ ਕਿ ਕੁਝ ਲੱਭ ਲਿਆਈ ਹਾਂ। ਖੁਸ਼ੀ ਖੁਸ਼ੀ ਮੈਂ ਘਰ ਫਿਰ ਤੁਰ ਆਈ ਹਾਂ।

4. ਨਿ ਸ਼ਬਦ

ਕਮਰੇ ਅੰਦਰ ਚੁੱਪ ਬੜੀ ਸੀ ਆਉਂਦੇ ਜਾਂਦੇ ਸਾਹ ਸੁਣਦੇ ਸੀ। ਪੋਲੇ ਪੈਰੀਂ ਸ਼ਾਮ ਢਲੀ ਸੀ। ਬਿਨ ਖੰਭਾਂ ਤੋਂ ਅਚਨਚੇਤ ਇੱਕ ਫਰਿਸ਼ਤਾ ਮੇਰੀ ਬੁੱਕਲ ਵਿੱਚ ਬਹਿ ਗਿਆ। ਮੇਰੇ ਧੁਰ ਅੰਦਰ ਤੱਕ ਉਸਦੀ ਨਜ਼ਰ ਗਈ ਸੀ। ਚੇਤ ਅਚੇਤ ਫ਼ੋਲਿਆ ਉਸ ਸਭ ਕੁਝ। ਚਿਤਵਨ ਕੀਤਾ ਮੈਂ ਉਸ ਪਲ ਤੇ ਫ਼ਰਿਸ਼ਤੇ ਦੇ ਨੈਣਾਂ ਵਿੱਚ ਤੱਕਿਆ। ਅਚਨਚੇਤ ਮੈਂ ਬੋਲ ਪਈ ਫਿਰ ਨਿਰਸ਼ਬਦਾ ਅਹਿਸਾਸ ਜਾਗਿਆ ਮੈਨੂੰ ਮੇਰੇ ਸਭ ਸਵਾਲਾਂ ਦੇ ਉੱਤਰ ਮਿਲ ਗਏ। ਹੋਰ ਭਲਾ ਦੱਸ ? ਮੈਂ ਕਿਸ ਕੋਲੋਂ ਕੀ ਲੈਣਾ ਹੈ?

5. ਹੁੰਗਾਰਾ

ਬਸੰਤ ਰੁੱਤ ਪਰੂੰ ਵੀ ਆਈ ਸੀ। ਉਸ ਤੋਂ ਪਹਿਲੇ ਵੀ ਤੇ ਹੋਰ ਪਹਿਲੇ ਵੀ। ਭੁੱਲ ਗਈ ਹੈ ਗਿਣਤੀ ਯਾਦਾਂ ਦਾ ਆਸਰਾ ਜੁ ਨਹੀਂ। ਢੂੰਡਦਾ ਸੀ ਦਿਲ ਕਦੇ ਉਮਰ ਦੇ ਸਫ਼ਰ ਲਈ ਸਾਥੀ ਮਿਲੇ ਵੀ, ਮਿਲਦੇ ਰਹੇ। ਸਿਰਫ਼ ਹੁੰਗਾਰਾ ਭਰਨ ਲਈ। ਲੰਘੀ ਹਾਂ ਕਿੰਨੇ ਪੜਾਅ ਜੂਹਾਂ ਪਿੱਛੇ ਛੱਡੀਆਂ ਅਹਿਸਾਸ ਹੋਇਆ ਦੇਰ ਨਾਲ ਪੈਂਡੇ ਤੇ ਮੰਜ਼ਿਲ ਇੱਕ ਨੇ। ਕੋਈ ਉਮਰਾਂ ਦਾ ਸਾਥੀ ਨਹੀਂ ਜ਼ਿੰਦਗੀ ਹੈ ਇੱਕ ਪੜਾਅ। ਤੁਰੀ ਜਾਂਦੀ ਹਾਂ ਹੁਣ ਲੱਭਦੀ ਨਿੱਕੇ ਨਿੱਕੇ ਪੜਾਅ।

6. ਮੇਲ

ਮਿਲਣ ਨੂੰ ਜੀਅ ਕਰਦਾ ਏ ਮਿਲ ਤੇ ਹੁੰਦਾ ਨਹੀਂ ਸੋਚ ਸੋਚ ਰਹਿ ਜਾਂਦਾ ਹੈਂ ਅਹਿਸਾਸ ਕਿਉਂ ਜਾਂਦਾ ਨਹੀਂ ਸੋਚ ਵੀ ਅਖ਼ੀਰ ਅੰਬਰ ਵਿੱਚ ਗੁਆਚ ਜਾਂਦੀ ਹੈ ਦਿਲ ਪਰਚਾਉਂਦਾ ਨਹੀਂ ਲੱਭਦਾ ਰਹਿੰਦਾ ਹੈਂ ਮੈਨੂੰ ਮੈਂ ਜਿਹੜੀ ਤੂੰ ਨਹੀਂ ਤੂੰ ਜਿਹੜੀ ਹੈਂ ਸਿਰਫ਼ ਮੈਂ ਇਸ ਨਿੱਘ ਨੇੜ ਦਾ ਕਾਰਨ ਕੀ ਹੈ? ਇਸ ਨੇੜ ਦੀ ਲੋੜ ਕਿਉਂ ਸੋਚ ਕੇ ਵੀ ਕੀ ਕਰਨਾ ਹੈ ਹੋ ਜਾਂਦੇ ਨੇ ਕੌਤਕ ਕਈ ਵਾਰ ਜਿੰਨ੍ਹਾਂ ਦਾ ਜਵਾਬ ਨਹੀਂ ਵਿਸਾਖ ਚੜ੍ਹਦਿਆਂ ਵਾਢੀਆਂ ਰੁੱਤੇ ਸੋਨੇ ਰੰਗੀ ਕਣਕ ਤੇ ਹਵਾ ਦੇ ਬੁੱਲਿਆਂ ਦੀ ਲੋਰੀ ਕਿਸੇ ਨੂੰ ਕੀ ਦੱਸਦੀ ਹੈ ਪੱਤਝੜ ਦੇ ਦਿਨਾਂ ਵਿੱਚ ਬੁਲਬੁਲ ਨਿਕਲਦੀ ਹੈ ਜਦੋਂ ਹੌਲ ਪੈਂਦਾ ਹੈ ਕਿਉਂ ਦਿਲ ਤੇ ਬੁਲਬੁਲ ਦਾ ਅੱਜ ਵੀ ਹਾਂ ਸੋਚਦਾ ਕਿਸੇ ਨੂੰ ਮਿਲੇ ਸਾਂ ਕਿਉਂ ਮਿਲ ਕੇ ਭੁੱਲੇ ਨਹੀਂ ਕਿਉਂ ਇਹ ਵੀ ਤੇ ਅਪਰਾਧ ਹੈ ਮਿਲਣ ਦੀ ਉਡੀਕ ਲੱਗੀ ਰਹੇ। ਮੇਲ ਤੇ ਹੋਵੇ ਹਯਾਤ ਨਹੀਂ ਉਡੀਕ ਫਿਰ ਕਿਉਂ ਨਾ ਮੁੱਕੇ ਕੌਣ ਜਾਣੇ ਕਦੋਂ ਤੱਕ ਕਰੂ ਕਿਸੇ ਦੀ ਉਡੀਕ ਕੋਈ ਜਾਣਦਿਆਂ ਹੋਇਆਂ ਵੀ ਮੇਲ ਹੋ ਸਕਦਾ ਨਹੀਂ ਮਿਲ ਜਾਂਦੇ ਨੇ ਲੋਕ ਛੱਡ ਜਾਂਦੇ ਨੇ ਜੋਗ ਤੜਪਦਾ ਰਹੇ ਕੋਈ ਮਿਲਣ ਵਾਲੇ ਦਾ ਕੀ ਦੋਸ਼

7. ਪਿਆਰ

ਤੇਰੇ ਦਿਲ ਦੀ ਆਵਾਜ਼ ਮੇਰੀ ਧੜਕਣ ਨਹੀਂ ਹੈ ਭਾਵੇਂ ਆਪਾਂ ਦੋਵੇਂ ਕਹਿੰਦੇ ਇਹ ਹੀ ਹਾਂ ! ਪਿਆਰ ਇੱਕ ਜ਼ਜਬਾ ਜਾਨਣ ਦਾ ਹੈ - ਕੁਰਬਾਨੀ ਦੀ ਇਸ ਵਿੱਚ ਕੋਈ ਬਾਤ ਨਹੀਂ ਹੈ - ਪਿਆਰ ਕੋਈ ਕਿਸੇ ਦੀ ਜਾਗੀਰ ਨਹੀਂ ਵਾਸਤੇ ਨਹੀਂ ਹੁੰਦੇ ਕਦੇ ਪਿਆਰ ਵਿੱਚ ਸ਼ਰਤਾਂ ਦੀ ਤਾਸੀਰ ਵੀ ਹੁੰਦੀ ਨਹੀਂ ! ਜਦੋਂ ਤੂੰ ਪਾਇਆ ਪਿਆਰ ਵਿੱਚ ਵਾਸਤਾ ਰੂਹ ਮੇਰੀ ਕੰਬ ਗਈ ਇਹ ਸੋਚ ਕੇ ਪ੍ਰੇਮੀਆਂ ਦੇ ਪਿਆਰ ਵਿੱਚ ਇਹ ਸੂਲ ਕਿਉਂ ਸੌਦਾ ਤੇ ਪਿਆਰ ਵਿੱਚ ਹੁੰਦਾ ਨਹੀਂ ਨਾ ਹੀ ਕਿਸੇ ਸ਼ਰਤ ਦੀ ਹੈ ਲੋੜ ਤੋਲਿਆ ਤੂੰ ਪਿਆਰ ਨੂੰ ਫਿਰ ਵੀ ਕਿਉਂ ਪਿਆਰ ਜਦ ਤੋਲਾਂ ਦਾ ਪਾਤਰ ਨਹੀਂ ਹੁੰਦਾ !

8. ਬੱਦਲ

ਵਿਹਲੇ ਬੱਦਲ ਉੱਡਦੇ ਰਹਿੰਦੇ ਭਾਰ ਪਾਣੀ ਦਾ ਚਾ ਕੇ ! ਸੁੱਕੀ ਧਰਤੀ ਪਈ ਕੁਰਲਾਵੇ ਵੱਸਣ ਕਦੇ ਨਾ ਆ ਕੇ ! ਜਾਨਣ ਨਾ ਇਹ ਕਮਲ਼ੇ ਬੱਦਲ ਅੰਤ ਇਨ੍ਹਾਂ ਦਾ ਧਰਤੀ ਨਾ ਵਰ੍ਹਨ ਤੇ ਬਣਦੇ ਹੌਕੇ ਵਰ੍ਹਨ ਤਾਂ ਬਣਦੇ ਮੋਤੀ !

9. ਜੀ ਆਇਆਂ ਨੂੰ

ਤੁਸੀਂ ਆਏ ਚੰਨ ਚੜ੍ਹਿਆ ਘਰ ਮਹਿਕ ਪਿਆ ਦੀਵਾਲੀ ਹੋਈ ਪਰ ਇਹ ਮਲਾਰ ਜਿਹੜੇ ਡੁੱਲ੍ਹ ਡੁੱਲ੍ਹ ਪੈਂਦੇ ਉਹ ਮੈਂ ਕਿਹੜੇ ਖੂੰਜੇ ਸਾਂਭਾਂ ਦਿਲ ਦਾ ਭਰਿਆ ਸਬਰ ਪਿਆਲਾ ਡੁੱਲ੍ਹਣ ਦਿਆਂ ਜਾਂ ਸਾਂਭੀ ਜਾਵਾਂ ਗੱਲ ਨਿਕਲੇ ਪਰ ਬੁੱਲ ਨਹੀਂ ਹਿੱਲਦੇ ਮੂੰਹ ਖੋਲ੍ਹੇ ਨੂੰ ਜੁੱਗ ਨੇ ਬੀਤੇ ਸਾਹ ਵੀ ਸੁੱਕੇ ਕੰਨ ਵੀ ਬੋਲ਼ੇ ਅੱਖਾਂ ਰੋਈਆਂ ਭਰ ਕੇ ਕੋਏ ਆਏ ਤੁਸੀਂ, ਜੀ ਆਇਆਂ ਨੂੰ ਫਿਰ ਵੀ ਮਹਿਕਾਂ ਵੰਡਣ ਆਇਉਂ* ਫਿਰ ਵੀ ਰੀਝਾਂ ਜਗਾਵਣ ਆਇਉਂ* ਤੁਸੀਂ ਆਏ ਵਡਭਾਗ ਅਸਾਂ ਦੇ !

10. ਸੋਚ

ਸੋਚਦੀ ਹਾਂ ਕਮਰੇ 'ਚ ਬੈਠੀ ਬਾਹਰ ਦੀ ਦੁਨੀਆ ਹੁਸੀਨ ਗਦੈਲੇ ਲੇਫ਼ ਬੱਦਲਾਂ ਦੇ ਹਵਾਵਾਂ ਦੀ ਨੁਹਾਰ ਰੰਗੀਨ ਫਿਰ ਵੀ ਦਰਵਾਜ਼ਾ ਬੰਦ ਏ ਬਾਰੀਆਂ ਤੇ ਪਰਦੇ ਨੇ ਛੱਤ ਬੜੀ ਪੱਕੀ ਹੈ ਕੰਧਾਂ ਦੇ ਚੌਗਿਰਦੇ ਨੇ ਹਨ੍ਹੇਰਿਆਂ 'ਚ ਬੈਠ ਕੇ ਚਾਨਣਾਂ ਦੀ ਸੋਚਦੀ ਹਾਂ ਉਲਾਂਘ ਇੱਕ ਬੂਹਾ ਵੀ ਨਹੀਂ ਬੇਹਰਕਤਾਂ ਪਈ ਸੋਚਦੀ ਹਾਂ ਬੰਬ ਜੇ ਹੋਵੇ ਕਿਤੇ ਉਡਾ ਦਿਆਂ ਕਮਰਾ ਮੈਂ ਇਹ ਹੋ ਜਾਵਾਂ ਆਜ਼ਾਦ ਫਿਰ ਹਨ੍ਹੇਰਿਆਂ ਦੀ ਕੈਦ 'ਚੋਂ ਘੁੱਟੀ ਪਈ ਹਨ੍ਹੇਰਿਆਂ ‘ਚ ਚਾਨਣੇ ਉਘੜੂਗੀ ਅੱਖ !

11. ਭੱਠੀ ਵਾਲੀਏ

ਭੱਠੀ ਵਾਲੀਏ ਤੇਰੀ ਮੁਸਕਾਨ ਸੋਹਣੀ ਦਾਣੇ ਭੁੰਨਣ ਦਾ ਚੱਜ ਵੀ ਖ਼ੂਬ ਆਵੇ ਤੇਰੇ ਹਾਸੇ ਦੀ ਖ਼ਣਕ ਹੈ ਫੁੱਲਿਆਂ ਵਿੱਚ ਖਿੱਲਾਂ ਵਿੱਚ ਹੈ ਸਾਹਾਂ ਦੀ ਖ਼ੁਸ਼ਬੂ ਤੇਰੀ ਰਾਣੀ ਲੱਗਦੀ ਹੈਂ ਭੱਠੀ ਤਾਅ ਕੇ ਤੂੰ, ਦਾਣੇ ਲੈ ਕੇ ਆਈਆਂ ਸਭ ਗੋਲੀਆਂ ਨੇ - ਚਲੀ ਜਾਂਦੀ ਏਂ ਤਾਂ ਉਸ ਥਾਂ ਰਲ਼ ਬਹਿ ਕੇ ਕਈ ਤੇਰੇ ਸਾਹਾਂ ਦਾ ਨਿੱਘ ਮਾਣਦੇ ਨੇ ਸੀਤ ਰਾਤਰੀ ਦੀ ਸੁੰਨਸਨਾਹਟ ਯਖ਼ ਠੰਢੀ ਠੱਚਾਂ ਮਾਰਦੇ ਭੱਠੀ ਤੇ ਸੜਦੇ ਨੇ ! ਭੱਠੀ ਵਾਲੀਏ ਤੈਨੂੰ ਕੀ ਇਲਮ ਅੜੀਏ ਇਸ ਪਿੰਡ ਤੇ ਕਿੰਨੇ ਅਹਿਸਾਨ ਤੇਰੇ ਤੇਰੀ ਭੱਠੀ ਤੇ ਸਦਾ ਹੀ ਅਮਨ ਚੈਨ ਰਹਿੰਦਾ ਮੱਚਦਾ ਦਾਣਿਆਂ ਵਿੱਚ ਘਮਸਾਨ ਭਾਵੇਂ ਛੜੇ ਤੇਰੀ ਭੱਠੀ ਦੀ ਖ਼ੈਰ ਮੰਗਦੇ ਲੰਘੇ ਸ਼ਾਮ ਆਰਾਮ ਦੇ ਨਾਲ ਏਥੇ ਕੁੱਤੇ ਰਾਤ ਨੂੰ ਦੇਣ ਅਸੀਸਾਂ ਨਿੱਘੀ ਭੁੱਬਲ ਵਿੱਚ ਆ ਕੇ ਸੌਂ ਲੈਂਦੇ ਜੀਅ ਕਰਦੈ ਚੁੱਕ ਕੇ ਲੱਪ ਕੁ ਦਾਣੇ ਝੋਲੀ ਚ ਪਾ ਤੇਰੀ ਭੱਠੀ ਤੇ ਆ ਬੈਠਾਂ ਮੈਨੂੰ ਦਾਣੇ ਭੁਨਾਉਣ ਦੀ ਰੀਝ ਨਹੀਂ ਫੁੱਲੇ ਸੁੰਘ ਕੇ ਮੁੜ ਜਾਵਾਂ ਭੱਠੀ ਵਾਲੀਏ !

12. ਅਜਬ ਰਿਸ਼ਤਾ

ਜਦੋਂ ਕਦੇ ਵੀ ਸ਼ਾਂਤ ਹਨ੍ਹੇਰੀਆਂ ਰਾਤਾਂ ਵਿੱਚ ਚੰਨ ਤਾਰਿਆਂ ਦੀ ਹੋਂਦ ਵਿੱਚ ਆਕਾਸ਼ ਵੱਲ ਤੱਕਦੀ ਹਾਂ ਤਾਂ ਤੇਰੇ ਨਕਸ਼ ਉੱਭਰ ਆਉਂਦੇ ਨੇ ਦਿਨ ਚੜ੍ਹਦਿਆਂ ਸੂਰਜ ਦੀ ਲਾਲੀ ਵਿੱਚੋਂ ਪੱਤਿਆਂ de ਲੰਘਦੀ ਜਦੋਂ ਵੇਖਦੀ ਹਾਂ ਲੱਗਦਾ ਹੈ ਤੇਰੀ ਮੁਸਕਰਾਹਟ ਹੈ ਆਪ ਧਿਆਨੇ, ਸਿਰ ਸੁੱਟ ਜਦੋਂ ਕਦੇ ਕਿਸੇ ਦੀ ਆਹਟ ਸੁਣਦੀ ਹਾਂ ਲੱਗਦਾ ਹੈ ਇਹ ਤੇਰੀ ਹੈ ਦੂਰ ਰੌਸ਼ਨੀ ਦੇ ਪੱਤਰਾਂ ਹੇਠ ਸੁੱਤੀਆਂ ਸੜਕਾਂ ਉੱਤੇ ਇੱਕ ਪੈੜ ਪੱਤਿਆਂ ਦੀ ਖੜਖੜਾਹਟ ਵਿੱਚ ਇੱਕ ਆਵਾਜ਼ ਬਿਖ਼ੇਰਦੀ ਹੈ ਜੋ ਕੁਝ ਸੁਣਾਉਂਦੀ ਹੈ ਗੁਣਗੁਣਾਉਂਦੀ ਹੈ ਖਿੰਡਰੇ ਪੁੰਡਰੇ ਬੱਦਲਾਂ ਵਿੱਚੋਂ ਇੱਕ ਸੂਰਤ ਫਿਰ ਮੈਨੂੰ ਵੇਖ ਮੁਸਕਰਾਉਂਦੀ ਹੈ ਇਹ ਅਜਬ ਰਿਸ਼ਤਾ ਹੈ ਕਿ ਆਪੇ ਵਿੱਚ ਆਪਾ ਹੀ ਪਨਪਦਾ ਹੈ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ