Punjabi Poetry : Harinder Bal
ਪੰਜਾਬੀ ਕਵਿਤਾਵਾਂ : ਹਰਿੰਦਰ ਬੱਲ
ਡਾਲੀਆਂ
ਪੱਤੀਆਂ ਗੁਲਾਬ ਦੀਆਂ ਰੋਂਦੀਆਂ ਨੇ ਬਾਹਲੀਆਂ ਛੱਡ ਗਈਆਂ ਕਾਹਤੋਂ ਸਾਨੂੰ ਸਾਡੀਆਂ ਹੀ ਡਾਲੀਆਂ ਮਹਿਕ ਸੀ ਜੋ ਕਲੀਆਂ ਦੀ ਕਿਧਰੇ ਉਹ ਖੋ ਗਈ ਖਿਲ ਦੀ ਸੀ ਅੱਖ ਜਿਹੜੀ ਖਬਰੇ ਕਿਉਂ ਚੋ ਗਈ ਧੁੰਦਲੀਆਂ ਪੌਣਾਂ ਹੋਈਆਂ ਹਾਸੀਆਂ ਸੀ ਬੇਸ਼ੁਮਾਰੀਆਂ ਛੱਡ ਗਈਆਂ ਕਾਹਤੋਂ ਸਾਨੂੰ ਸਾਡੀਆਂ ਹੀ ਡਾਲੀਆਂ ਪਰਦੇਸੋਂ ਆਈਆਂ ਕੂੰਜਾਂ ਉਂਝ ਖੁਸ਼ ਸੀ ਓ ਬਾਹਲੀਆ ਭੇਜੀਆਂ ਸੀ ਮਾਪਿਆਂ ਨੇ ਰੀਝਾਂ ਨਾਲ ਜੋ ਸੀ ਪਾਲੀਆਂ ਇਹ ਆਇਆ ਕੈਸਾ ਝੋਕਾ ਨਾ ਗਈਆਂ ਸਧਰਾਂ ਸੰਭਾਲੀਆਂ ਛੱਡ ਗਈਆਂ ਕਾਹਤੋਂ ਸਾਨੂੰ ਸਾਡੀਆਂ ਹੀ ਡਾਲੀਆਂ ਉਹ ਦੌਰ ਹੋਊ ਕੈਸਾ ਇਕੋ ਸੋਚ ਦਾ ਹੀ ਮੁੱਲ ਸੀ ਚੱਲ ਰਾਹ ਆਪਣੇ ਤੇ ਗਏ ਰੱਸਿਆਂ ਤੇ ਝੁਲ ਸੀ ਠੰਡੀਆਂ ਸੀ ਰੱਤਾਂ ਜਦੋਂ ਆਈਆਂ ਕਿੱਥੋਂ ਰਾਤਾਂ ਕਾਲੀਆਂ ਛੱਡ ਗਈਆਂ ਕਾਹਤੋਂ ਸਾਨੂੰ ਸਾਡੀਆਂ ਹੀ ਡਾਲੀਆਂ
ਰੱਬ ਟੱਕਰ ਜੇ
ਜੇ ਕਿਧਰੇ ਮੈਨੂੰ ਰੱਬ ਟੱਕਰ ਜੇ ਉਹਨੂੰ ਪੁੱਛਾਂ ਇਕ ਸਵਾਲ ਪੱਥਰਾਂ ਦੇ ਵਿਚ ਵੱਸਦਿਆਂ ਨੂੰ ਕਿੰਝ ਦਾਣਾ ਦਿੰਦਾ ਖੁਆਲ ਜੇ ਕਿਧਰੇ ਮੈਨੂੰ ਰੱਬ ਟੱਕਰ ਜੇ ਉਹਨੂੰ ਪਾਵਾਂ ਕੁਝ ਕੁ ਬਾਤਾਂ ਦੱਸ ਮੈਨੂੰ ਉਹ ਜਾਣ ਕਿਧਰ ਨੂੰ ਨਾ ਹੁੰਦੀਆਂ ਜਿਨ੍ਹਾਂ ਦੀਆਂ ਪ੍ਰਭਾਤਾਂ ਜੇ ਕਿਧਰੇ ਮੈਨੂੰ ਰੱਬ ਟੱਕਰ ਜੇ ਦੇਖਾਂ ਅੱਖੋਂ ਪਾਣੀ ਕਿਉਂ ਨਹੀਂ ਚੋਂਦਾਂ ਉਹਦੇ ਬਾਰੇ ਪੁੱਛਾਂ ਗੌਰ ਨਾਲ ਜਿਹੜਾ ਭੁੱਖਾ ਸੜਕ ਤੇ ਸੌਂਦਾ ਜੇ ਕਿਧਰੇ ਮੈਨੂੰ ਰੱਬ ਟੱਕਰ ਜੇ ਦੇਖਾਂ ਕਿਉਂ ਪੱਥਰ ਹੋਇਆ ਜੇਰਾ ਧਰਮਾਂ ਨਾਂ ਤੇ ਪੈ ਗਈਆਂ ਵੰਡੀਆਂ ਭੇਜਦੇ ਫੇਰ ਨਾਨਕ ਜੀ ਨੂੰ ਮਾਰਨ ਆ ਕੇ ਗੇੜਾ ਜੇ ਕਿਧਰੇ ਮੈਨੂੰ ਰੱਬ ਟੱਕਰ ਜੇ ਪੁੱਛਾਂ ਇਹ ਕਿੰਝ ਦੇ ਤੇਰੇ ਬੰਦੇ ਧਰਮ ਦੇ ਨਾਂ ਤੇ ਹੋਣ ਵਾਲੇ ਕਦੋਂ ਬੰਦ ਹੋਣਗੇ ਦੰਗੇ ਜੇ ਕਿਧਰੇ ਮੈਨੂੰ ਰੱਬ ਟੱਕਰ ਜੇ ਉਹਨੂੰ ਦੱਸਾਂ ਧਰਤ ਦਾ ਹਾਲ ਧਰਮ ਦੇ ਠੇਕੇਦਾਰ ਵੱਖਰਾ ਰੱਬ ਲਿਆ ਏ ਪਾਲ ਵੱਖਰਾ ਰੱਬ ਲਿਆ ਏ ਪਾਲ ...
ਮਾਂ ਬੋਲੀ
ਉਹਦੇ ਸਿਵੇ ਕੋਲ ਜਾ ਕੇ ਮੇਰੀ ਅੱਖ ਰੋਈ, ਇਕ ਵਾਰ ਤੇ ਮੈਨੂੰ ਦੱਸ ਜਾਂਦੀ । ਕਦੋਂ ਹੋਈ ਮੁਟਿਆਰ ਕਦੋਂ ਹੋ ਹੋਈ ਮੋਈ, ਤੇਰਾ ਲੁਤਫ਼ ਲੈਣ ਵਾਲਿਆਂ ਨੂੰ ਬੇਗਾਨਿਆਂ ਮੋਹ ਲਿਆ ਏ ਅੱਖਰ ਪੈਂਤੀ 'ਚ ਸੀ ਸਕੂਨ ਜਿਹੜਾ ਸੁਣਿਆਂ ਛੱਬੀਆਂ ਨੇ ਉਹਨੂੰ ਖੋਹ ਲਿਆ ਏ
ਕਿਤਾਬ
ਸਮੁੰਦਰ ਜਹੀ ਸੀ ਉਹ ਵਿਚ ਅੱਖਰਾਂ ਦਾ ਪਾਣੀ ਸੀ ਰਚਿਆ ਸੀ ਰੀਝ ਨਾਲ ਖੌਰੇ ਤਾਈਉਂ ਉਹ ਸਿਆਣੀ ਸੀ ਗਜ ਜਿੱਡਾ ਸੀਨਾ ਉਹਦਾ ਉਂਝ ਬੜੀ ਉਹ ਪੁਰਾਣੀ ਸੀ ਪੜ੍ਹ ਤਰ ਜਾਂਦਾ ਬੰਦਾ ਉਹਨੂੰ ਉਹਦੀ ਏਨੀ ਕੁ ਕਹਾਣੀ ਸੀ
ਔਰਤ
ਮੈਂ ਸੱਜਣਾ ਪਾਕ ਮੁਹੱਬਤ ਹਾਂ, ਮੈਨੂੰ ਜਿਸਮਾਂ ਦੇ ਵਿਚ ਤੋਲੀਂ ਨਾ। ਮੈਂ ਸ਼ਹਿਦ ਦੇ ਨਾਲੋਂ ਵਧ ਮਿੱਠੀ, ਤੂੰ ਜ਼ਹਿਰ ਹਵਸ ਦਾ ਘੋਲੀਂ ਨਾ। ਮੈਂ ਘੁਲੀ ਹਵਾ ਵਿਚ ਮਹਿਕ ਜਿਹੀ, ਤੂੰ ਬੇ-ਪਤ ਦਾ ਰੰਗ ਡੋਲ੍ਹੀਂ ਨਾ। ਮੈਂ ਸਿਰਜਣਹਾਰੀ ਹਾਂ ਜੱਗ ਦੀ, ਕੋਈ ਲਫ਼ਜ ਮੰਦਾ ਮੈਨੂੰ ਬੋਲੀਂ ਨਾ। ਕਰਾਂ ਮੁਹੱਬਤ ਤੈਨੂੰ ਗੂੜ੍ਹੀ ਸੱਜਣਾ , ਲਾ ਮਹਿਫਲਾਂ ਮੈਨੂੰ ਰੋਲੀਂ ਨਾ। ਮੈਂ ਸੱਜਣਾ ਪਾਕ ਮੁਹੱਬਤ ਹਾਂ, ਮੈਨੂੰ ਜਿਸਮਾਂ ਦੇ ਵਿਚ ਤੋਲੀਂ ਨਾ।
ਅਧੂਰੇ ਸ਼ੇਅਰ
1. ਕੁਝ ਸੁਪਨਿਆ ਦਾ ਟੁੱਟ ਜਾਣਾ ਹੀ ਬਿਹਤਰ ਹੁੰਦਾ ਏ, ਖ਼ੁਆਬਾਂ ਵਾਲੀ ਕਿਸ਼ਤੀ ਦੇ ਕਹਿੰਦੇ ਮਲ੍ਹਾ ਨਹੀਂ ਹੁੰਦੇ... 2. ਫਰੋਲਣੇ ਪੈਂਦੇ ਨੇ ਕੁਝ ਜ਼ਖ਼ਮ ਆਰਾਮ ਦੇਣ ਦੇ ਲਈ, ਇਕੱਲੀ ਮਲ਼੍ਹਮ ਨਾਲ ਇਹ ਕਿਥੇ ਭਰਦੇ ਨੇ... 3. ਉਸਨੇ ਪੁੱਛਿਆ ਏ ਮਿਟੀ ਦੇ ਪਹਾੜਾਂ 'ਚ ਪੱਥਰ ਕਿੰਝ ਬਣਦੇ ਨੇ, ਮੈਂ ਹੱਸ ਕੇ ਕਿਹਾ ਹੁੰਦੇ ਤਾਂ ਦਿਲ ਵੀ ਬੜੇ ਕੋਮਲ ਨੇ... 4. ਨਹੀਂ ਆਉਂਦੇ ਉਹ ਸਾਡੀ ਮਹਿਫ਼ਲ, ਅਸੀਂ ਨਿੱਤ ਸੁਨੇਹੇ ਘੱਲਦੇ ਆ , ਇਹ ਕਹਿਕੇ ਛੱਡ ਜਾਂਦੇ ਕਿ, ਤੇਰੀ ਮਜਲਸ ਵਿਚ ਜਾਮ ਨਹੀਂ ਫ਼ਿਕਰੇ ਚੱਲਦੇ ਆ 5. ਨੰਗੇ ਪੈਰੀਂ ਨਾ ਆਈਂ, ਇਸ ਰਾਹ ਤੇ । ਟੁਕੜੇ ਬੜੇ ਖਿਲਰੇ ਨੇ, ਸੁਪਨੇ,ਚਾਅ ਤੇ ਅਰਮਾਨਾ ਦਾ ਕੱਚ, ਮੈਂ ਪਿੱਛੇ ਸੁੱਟ ਗਿਆ ਸੀ ।
ਸਾਥ
ਸਾਰੀ ਉਮਰ ਦਾ ਜੁਮਾਂ ਲੈ ਲਾਂ, ਜੀ ਕਰਦਾ ਤੈਨੂੰ ਆਪਣਾ ਕਹਿ ਲਾ ਮੇਰਾ ਕੀ ਏ ਗਲੀਏ ਪੈ ਜੂੰ ਤੂੰ ਤਾਂ ਮੇਰੇ ਦਿਲ ਵਿਚ ਰਹਿ ਲਾ ਇਕ ਵਾਰੀ ਤਾਂ ਨਜ਼ਰ ਮਿਲਾ ਲੈ ਸੋਚੀ ਨਾ ਕੁਝ ਦਿਲ ਵਿਚ ਮੈਲਾ ਜਿਹਨੂੰ ਪਹਿਲਾਂ ਆਪਣਾ ਕਹਿ ਲਾ ਉਹਦੇ ਲਈ ਫਿਰ ਸਭ ਕੁਝ ਸਹਿਲਾਂ ਭਾਵੇਂ ਹੁਸਨ ਢਲੇ ਤੇ ਆ ਜੀ ਇਕ ਵਾਰੀ ਤਾਂ ਆ ਕੋਲ ਤਾਂ ਬਹਿਲਾ ਉਡੀਕ ਲਵੂਗਾ ਉਮਰ ਮੈਂ ਸਾਰੀ ਫੜਕੇ ਬਾਹ ਆਪਣਾ ਤਾਂ ਕਹਿ ਲਾ ਸਾਰੀ ਉਮਰ ਦਾ ਜੂਮਾਂ ਲੈ ਲਾਂ ਜੀ ਕਰਦਾ ਤੈਨੂੰ ਆਪਣਾ ਕਹਿਲਾ