Punjabi Poetry : Gurdeep Singh Mann

ਪੰਜਾਬੀ ਕਵਿਤਾਵਾਂ : ਗੁਰਦੀਪ ਸਿੰਘ ਮਾਨ


ਜੰਗ ਸਾਰਾਗੜ੍ਹੀ ਦੀ

ਜੰਗ ਸਾਰਾਗੜ੍ਹੀ ਦੀ ਦੁਨੀਆਂ ਲਈ ਅਣਭੋਲ ਦੀਵੇ ਦੀ ਲਲਕਾਰ ਨੇ ਜਿਵੇਂ ਝੱਖੜ ਦਿੱਤੇ ਖੋਰ ਦਸ ਹਜ਼ਾਰ ਦੀ ਫੌਜ ਦਿੱਤੀ ਇੱਕੀ ਸਿੰਘਾਂ ਤੋਰ ਛੇ ਸੌ ਗੱਡੀ ਚਾੜ੍ਹ ਤੇ ਬਾਕੀ ਗਏ ਮੁੱਖ ਮੋੜ ਪੱਥਰਾਂ ਵੱਟੇ ਤੱਕੜੀ ਫੁੱਲ ਗਏ ਸਿੰਘ ਤੋਲ ਚੜ੍ਹੀ ਕਿਸੇ ਨਾ ਚਾੜ੍ਹਨੀ ਜੰਗ ਦੀ ਐਸੀ ਲੋਰ ।

ਮੁਖੜਾ

ਤੁੱਸਾਂ ਤੇ ਬਸ ਇੱਕ ਮੁਖੜਾ ਸਜਾਉਣਾ ਹੁੰਦਾ ਏ ਅਸੀਂ ਵਾਟਾਂ ਲੰਮੀਆਂ ਗਾਹ ਕੇ ਆਉਣਾ ਹੁੰਦਾ ਏ ਅਸੀਂ ਕੰਮ ਕਰਾਵਣ ਖਾਤਰ ਦੁਨੀਆ ਅੱਧੀ ਨੂੰ ਅਜ਼ਮਾਉਣਾ ਹੁੰਦਾ ਏ ਤੁਸਾਂ ਤੇ ਬੱਸ ਇੱਕ ਫੋਨ ਘੁਮਾਉਣਾ ਹੁੰਦਾ ਏ ਤੁਸੀਂ ਕੀ ਜਾਣੋਂ ਅਸੀਂ ਕ੍ਹੀਦੇ ਕ੍ਹੀਦੇ ਪੈਰੀਂ ਪੈਂਦੇ ਥੋਨੂੰ ਤੇ ਬਸ ਇੱਕ ਗਲ ਪੈਣਾ ਹੀ ਆਉਂਦਾ ਏ ।

ਲਾਲ ਪਰੀ

ਉੱਡ ਗਿਆ ਰੰਗ ਲਾਲ ਪਰੀ ਦਾ ਜਾ ਬੁੱਲ੍ਹੀਆਂ ਤੇ ਸਜਿਆ ਏ ਸਾਜ਼ ਪਿਆ ਕਿਤੇ ਵੱਜਦਾ ਏ ਸਾਗ ਪਿਆ ਕਿਤੇ ਰਿੱਝਦਾ ਏੇ ਮੱਠਾ ਮੱਠਾ ਸੇਕ ਵੀ ਆਵੇ ਘਰ ਸੱਜਣਾਂ ਦਾ ਲੱਗਦਾ ਏ ਉੱਚੇ ਰੁੱਖ ਠੰਡੀਆਂ ਛਾਂਵਾਂ ਦੂਰ ਬਹਾਰਾਂ ਨੇ ਐਥੋਂ ਈ ਜਾਣਾ ਬਿਨ ਵੱਜਿਆਂ ਹੀ ਟੱਲ ਸੁਣੀਂਦੇ ਇਹ ਰਾਹ ਸੱਜਣਾਂ ਦੇ ਘਰ ਨੂੰ ਜਾਂਦੇ ।

ਫੁੱਲ ਸੱਜਣਾਂ ਦੇ

ਦਿੱਤੇ ਫੁੱਲ ਸੱਜਣਾ ਦੇ ਹਲਕੇ ਹੋਣ ਜਾਂ ਭਾਰੀ ਸਾਂਭ ਕੇ ਰੱਖਣੇ ਪੈਂਦੇ ਨੇ ਨਿਭਾਉਣੀ ਹੋਵੇ ਜੇ ਯਾਰੀ ਤੇ ਦਿਲ ਖੋਲ ਕੇ ਰੱਖਣੇ ਪੈਂਦੇ ਨੇ ਕਦੀ ਹੋ ਜਾਣ ਤੋੜ ਵਿਛੋੜੇ ਤਾਂ ਫਿਰ ਚਿੱਤ ਰਾਜ਼ੀ ਰੱਖਣੇ ਪੈਂਦੇ ਨੇ ਕਰਨੀ ਹੋਵੇ ਸਰਦਾਰੀ ਤਾਂ ਗੀਜੇ ਖੋਲ੍ਹ ਕੇ ਰੱਖਣੇ ਪੈਂਦੇ ਨੇ ।

ਉੱਠ ਨੀ ਜਿੰਦੇ

ਉੱਠ ਨੀ ਜਿੰਦੇ ਹੁਣ ਭੋਰ੍ਹਾ ਮਾਹੌਲ ਬਦਲ ਕੇ ਆਈਏ ਚੱਲ ਛੱਪੜ ਵਿੱਚ ਮਾਰ ਕੇ ਰੋੜਾ ਲਹਿਰਾਂ ਵੇਖ ਕੇ ਆਇਏ ਇੱਕ ਕੱਜਲ ਦੀ ਧਾਰੀ ਨਾਲੇ ਚਿਹਰਾ ਵੇਖ ਕੇ ਆਈਏ ਹਵਾ ਚ ਉੱਡਦੀ ਖੁਸ਼ਬੂ ਦੀ ਭੋਰ੍ਹਾ ਹਵਾ ਬਦਲ ਕੇ ਆਈਏ ਜੋ ਆਪ ਨਾ ਮਾਰੇ ਗੇੜਾ ਇੱਕ ਉਹਨੂੰ ਮਿਹਣਾਂ ਮਾਰ ਕੇ ਆਈਏ ਸਭ ਸੱਜਣਾਂ ਦੇ ਹੁਣ ਤੱਕ ਆਏ ਉਲਾਂਭ੍ਹੇ ਉਤਾਰ ਕੇ ਆਈਏ

ਪੇਟ ਹੈ ਪਲੇਟ ਹੈ

ਪੇਟ ਹੈ ਪਲੇਟ ਹੈ ਮੁਲਕ ਮੇਰਾ ਗਰੇਟ ਹੈ ਚਲਾ ਰਿਹਾ ਕੋਈ ਸੇਠ ਹੈ ਕਰ ਰਿਹਾ ਪਰ ਝੇਡ ਹੈ ਨਾ ਚੁੱਲਿਆਂ ਦਾ ਸੇਕ ਹੈ ਮਿਲ ਰਿਹਾ ਨਾ ਰੇਟ ਹੈ ਫੈਸਲੇ ਦੀ ਵੇਟ ਹੈ ਨਾ ਬੰਦਾ ਕੋਈ ਖੇਤ ਹੈ ਸਭ ਤਮਾਸ਼ਾ ਲੇਟ ਹੈ ਪੌਸਿਆਂ ਦੀ ਤੋਟ ਹੈ ਘੱਸ ਗਿਆ ਓਹ ਵੀ ਹੁਣ ਇੱਕੋ ਹੀ ਲੰਗੋਟ ਹੈ ।

ਖੇਤ ਮੇਰੇ

ਖੇਤ ਮੇਰੇ ਦੀ ਵਾੜ ਚੋਂ ਲੰਘਿਆ ਇੱਕ ਅਮੀਰ ਜ਼ਾਲਮ ਪੈੜਾਂ ਛੱਡ ਗਿਆ ਮਿਧ ਗਿਆ ਤਕਦੀਰ ਖੁੱਲ ਗਈ ਸੀ ਕੇਸਕੀ ਭਿੱਜ ਗਏ ਸੀ ਨੈਣ ਟੱਕ ਮਾਰ ਕੇ ਵੈਰੀਆਂ ਨਾ ਦਿੱਤੀ ਭੋਰ੍ਹਾ ਲੀਰ ਦਿਲ ਮੇਰੇ ਨੂੰ ਚੀਰ ਦੀ ਓ੍ਹ ਲਹੂ ਭਿੱਜੀ ਤਸਵੀਰ ਕੀ ਦੇਵਾਂ ਤੈਨੂੰ ਲ੍ਹਾਂਣਤਾਂ ਵੇ ਰੁੱਤ ਗਈ ਹੁਣ ਬੀਤ ।

ਚਾਨਣ

ਚਾਨਣ ਲਿਸ਼ਕੇ ਚੰਨ ਦਾ ਤੇਰੀ ਮੁੰਦਰੀ ਦੇ ਵਿੱਚ ਪਾਵਾਂ ਕਾਸ਼ਣੀ ਜਿਹੀ ਰਾਤ ਦਾ ਮੱਥੇ ਤਿਲਕ ਲਗਾਵਾਂ ਹਵਾ ਚ ਘੁਲੀਆਂ ਮਹਿਕਾਂ ਨੂੰ ਮੈਂ ਚੂਰੀ ਕੁੱਟ ਖੁਵਾਵਾਂ ਗੀਤ ਮੇਰੇ ਬੋਲਾਂ ਤੋਂ ਵਾਂਝੇ ਕੀਕਣ ਰੂਹ ਜਗਾਵਾਂ ਜੇ ਅੱਖਰ ਤਿੱਖੇ ਚੁਭਦੇ ਅੜੀਏ ਕਿੰਝ ਪੋਲੇ ਲਿਖ ਮਨਾਵਾਂ ਸੂਲਾਂ ਤਿੱਖੀਆਂ ਆਹਾਂ ਤੇਰੀਆਂ ਦਿਲ ਉੱਤੇ ਨਾ ਲਾਵਾਂ ।

ਓਹ ਨਹੀਂ ਭੁੱਲੀ

ਜੋ ਬਾਤਾਂ ਬੁੱਝਦੇ ਲੰਘੀ ਰਾਤ ਓਹ ਨਹੀਂ ਭੁੱਲੀ ਮੈਨੂੰ ਤਿੱਖੜ ਦੁਪਹਿਰੇ ਖੇਤਾਂ ਲੱਗੀ ਖ੍ਹੋ ਨਹੀਂ ਭੁੱਲੀ ਮੈਨੂੰ ਤੱਤੀ-ਚਾਹ, ਠੰਡੀ-ਲੱਸੀ, ਗਰਮੀ-ਸਰਦੀ ਲੋ ਨਹੀਂ ਭੁੱਲੀ ਮੈਨੂੰ ਕਿਹੜੀ ਕਿਹੜੀ ਗੱਲ ਮੈ ਦੱਸਾਂ ਜੋ ਨਹੀਂ ਭੁੱਲੀ ਮੈਨੂੰ ਵਿੱਚ ਗਲੀ ਦੇ ਅੰਗੂਠੇ ਵਾਲੀ ਡ੍ਹੋ ਨਹੀਂ ਭੁੱਲੀ ਮੈਨੂੰ ਮਿੱਟੀ ਲਿੱਪੇ ਹੱਥਾਂ ਵਾਲੀ ਬੋ ਨਹੀਂ ਭੁੱਲੀ ਮੈਨੂੰ ਨਿੱਤ ਰੱਖਾਂ ਮੈਂ ਯਾਦ ਸਿਰਹਾਣੇ ਸੋ ਨਹੀਂ ਭੁੱਲੀ ਮੈਨੂੰ ।

ਰੰਗ, ਧਰਮ

ਰੰਗ, ਧਰਮ ਤੇ ਜ਼ਾਤੀ ਵਾਲਾ ਮੱਸ੍ਹਲਾ ਕੋਈ ਅੱਜ ਦਾ ਨਈਂ ਉੱਪਰੋਂ ਜਿਹੜੀ ਲੰਘ ਜਾਵੇ ਗੱਲ ਅੰਦਰ ਜਾ ਓ੍ਹ ਵੱਸਦੀ ਨਈਂ ਜ਼ੁਲਮ ਕਮਾ ਕੇ ਭੁੱਲ ਗਏ ਲੋਕੀ ਰੱਬ ਜਿਵੇਂ ਕਿਤੇ ਵੱਸਦਾ ਨਈਂ ਸਭ ਰੰਗਾਂ ਵਿੱਚ ਰੰਗੀ ਦੁਨੀਆਂ ਚੜ੍ਹਦਾ ਰੰਗ ਬਸ ਉਸਦਾ ਨਈਂ ਆਏ ਮਹੀਨੇ ਗੀਜੇ ਭਰਦੇ ਧੇਲਾ ਇੱਕ ਵੀ ਬਚਦਾ ਨਈਂ ਚਾਰੇ ਪਾਸੇ ਇੱਕੋ ਰੌਲਾ ਮੈਨੂੰ ਤੇ ਕੋਈ ਪੁੱਛਦਾ ਨਈਂ ।

ਦੂਰ ਵਸੇਂਦੇ

ਦੂਰ ਵਸੇਂਦੇ ਸੱਜਣਾਂ ਦੀ ਕਦੀ ਤਾਂਘ ਸੀ ਰਹਿੰਦੀ ਡਾਢ੍ਹੀ ਨੇੜੇ ਬਹਿ ਹੁਣ ਗੱਲਾਂ ਕਰਦੇ ਅੱਖ ਨਹੀਂ ਮਿਲਦੀ ਸਾਡੀ ਮਿਲ ਗਏ ਖੌਰੇ ਬਹੁਤ ਅਸੀਂ ਹੁਣ ਹੋਰ ਨਾ ਮਿਲਣਾ ਬਾਕੀ ਛੱਤ ਇੱਕੋ ਦੇ ਥੱਲੇ ਰਹਿ ਕੇ ਮੱਤ ਨਹੀਂ ਮਿਲਦੀ ਸਾਡੀ ਅਸੀਂ ਤਾ ਕਰਦੇ ਇੱਕ ਦੂਜੇ ਦੇ ਸੁੱਖਾਂ ਦੀ ਹੁਣ ਵਾਢੀ ।

ਆਉਣਗੇ

ਜਦੋਂ ਨਵਾਬ ਖੜੇ ਝੁੱਗੀਆਂ ਦੁਆਲੇ ਨਜ਼ਰ ਆਉਣਗੇ ਲੀਰੋ ਲੀਰ ਗਰੀਬੜੇ ਦੁਲਾਰੇ ਨਜ਼ਰ ਆਉਣਗੇ ਘਾਗ਼ ਵੱਡੇ ਕੱਢਦੇ ਹਾੜੇ ਨਜ਼ਰ ਆਉਣਗੇ ਜ਼ਹਿਰੀ ਜ੍ਹੇ ਸੱਪ ਵੀ ਪਿਆਰੇ ਨਜ਼ਰ ਆਉਣਗੇ ਰਾਜ਼ ਖੋਲ ਚੀਖਦੇ ਬੁਲਾਰੇ ਨਜ਼ਰ ਆਉਣਗੇ ਜਦੋਂ ਮੁਕਣਾ ਸਿਆਪਾ ਦਿਨ ਪੁਰਾਣੇ ਨਜ਼ਰ ਆਉਣਗੇ ।

ਜਿਊਂਦਿਆਂ ਜੀ

(ਬਠਿੰਡਾ ਥਰਮਲ) ਜਿਊਂਦਿਆਂ ਜੀ ਉਨ੍ਹੇਂ ਰਾਖ ਉੜਾਈ ਮੋਇਆ ਤੇ ਅਸੀਂ ਸਾਖ ਗੁਵਾਈ ਜ੍ਹੀਦੇ ਚੱਲੇ ਤੇ ਸਾਡੀ ਅੱਖ ਭਰ ਜਾਂਦੀ ਅੱਜ ਖੜੇ ਤੇ ਸਾਡਾ ਦਿਲ ਭਰ ਆਇਆ ਓ੍ਹ ਤਪਦਾ ਤੇ ਅਸੀਂ ਠੰਡ ਮਨਾਉਂਦੇ ਬਲਿਆ ਤਾਂ ਸਾਡੇ ਰੌਣਕ ਆਈ ਆਪਾਂ ਈਦ, ਦਿਵਾਲੀ ਸੰਗ ਮਨਾਈ ਅੱਜ ਓ੍ਹ ਠੰਡਾ, ਸਾਡਾ ਹਾਲ ਨਾ ਕੋਈ ਢਾਹ ਦੇ, ਢਾਹ ਦੇ, ਸਾਰਾ ਢਾਹ ਦੇ ਦੁਨੀਆ ਵੇਖੇ, ਵੇਖੇ ਨਾਲੇ ਮੇਰਾ ਸਾਂਈਂ ਕਿਸੇ ਤੇ ਕੱਸਣਾ ਤੰਜ ਅਸਾਂ ਕੀ ਮੱਤ ਆਪਣੀ ਅਸੀਂ ਆਪ ਗੁਵਾਈ ।

ਬੋਲ

ਐਵੇਂ ਨਾ ਤੂੰ ਗੀਜੇ ਫੋਲ ਅੱਖਰ ਜੀਭ੍ਹੇ ਰੱਖ ਕੇ ਤੋਲ ਰੁੱਖੇ, ਕੁਰਖਤ,ਉੱਚੇ ਬੋਲ ਪੈਰਾਂ ਥੱਲੇ ਦਿੰਦੇ ਮਧੋਲ ਕੌੜੇ ਲਹੂ ਨੇ ਦਿੰਦੇ ਡੋਲ ਜਾਨ ਛਿੜਕਦੇ ਮਿੱਠੇ ਬੋਲ ਮੋਤੀ ਜੜੇ ਤੇ ਫੁੱਲਾਂ ਵਰਗੇ ਪੱਥਰ ਦਾ ਵੀ ਪਾਵਣ ਮੋਲ ਜੋ ਬੋਲ ਮਿੱਠੇ,ਰਸੀਲੇ ਬੋਲੇ ਓ੍ਹ ਜੰਗ ਲੱਗੇ ਵੀ ਜਿੰਦਰੇ ਖੋਲੇ ਇਹ ਦੌਲਤ ਹੈ ਜਿਸਦੇ ਕੋਲ ਦੌਲਤ ਸਾਰੀ ਉਸਦੇ ਕੋਲ ।

ਵਿੱਚ ਮਸੀਤੇ

ਵਿੱਚ ਮਸੀਤੇ ਕੀਤੀ ਮੈਂ ਫਰਿਯਾਦ ਅੱਲਾ ਨੂੰ ਸੁੱਕ ਗਈ ਧਰਤ ਸੁਹਾਵੀ ਮੋੜ ਦੇ ਛੱਲਾਂ ਨੂੰ ਚੱਸ ਜ਼ਹਿਰ ਦੀ ਪੈ ਗਈ ਖੇਤ ਮੇਰੇ ਦੀਆਂ ਵੱਲਾਂ ਨੂੰ ਉਠ ਸੁਵਕਤੇ ਪਿੱਟਦੇ ਰਹਿੰਦੇ ਸੀ ਜੋ ਟੱਲਾਂ ਨੂੰ ਤੁਰ ਗਏ ਸੁਣਿਆ ਬਾਹਰ ਫਰਕ ਪਿਆ ਨਾ ਕੰਨ੍ਹਾਂ ਨੂੰ ਮੈਂ ਵੀ ਖੁੱਸਿਆ ਜਾਣੋਂ ਉਥੇ ਰਹਿ ਗਿਆ ਗੱਲਾਂ ਨੂੰ ।

ਮਾਂ ਬੋਲੀ

ਮਾਂ ਬੋਲੀ ਦੀ ਮਮਤਾ ਨਿਆਰੀ ਅੱਖਰਾਂ ਦੀ ਅਪਣੱਤ ਪਿਆਰੀ ਮਿੱਠੇ, ਕੌੜੇ, ਹਲਕੇ, ਭਾਰੇ ਰਲਦੇ ਨਾਲ ਹੋੜੇ ਘਨੌੜੇ ਗੋਲ ਮਟੋਲ ਤੇ ਸਿੱਧਮ ਸਿੱਧੇ ਰਚ ਮਿਚ ਜਾਵਣ ਟਿੱਪੀ ਬਿੰਦੀਆਂ ਦਿਲ ਮੇਰੇ ਜੋ ਅੰਦਰ ਵਸੀਆਂ ਘੁਲ ਮਿਲ ਕੇ ਸਭ ਲਹੂ ਚ ਵਗੀਆਂ ਇਜ਼, ਐਮ, ਆਰ, ਇਫ ਤੇ ਵੱਟ ਨੂੰ ਰੱਖਾਂ ਗੀਜੇ ਦੇ ਵਿੱਚ ਘੜ ਕੇ ਹਮਕੋ, ਤੁਮਕੋ ਆਉਂਦੀ ਚੇਤੇ ਝੋਨੇ ਵੇਲੇ ਖੇਤ ਚ ਖੜ ਕੇ ਸੰਬੋਧਨ ਜਦੋਂ ਕਰਨਾ ਜਨਤਕ ਲੋਕਾਂ ਸਾਕੀ ਅਲਫਾਜ਼ ਅਵੱਲੇ ਕਹਿੰਦੇ ਸੱਚ ਸਿਆਣੇ ਤਾਹੀਓਂ ਮਾਂ ਬੋਲੀ ਹੈ ਮਿੱਠੀਆਂ ਖੀਰਾਂ ਅੱਖਰ ਹੋਰ ਨੇ ਫੋਕੀਆਂ ਖੀਰਾਂ ਵਾਂਗ ਓ ਚਲਦੇ ਹਵਾ ਚ ਤੀਰਾਂ ਅੱਖਰ ਹੋਰ ਕਰੇ ਕੀ ਰੀਸਾਂ ਪੰਜਾਬੀ ਅੱਗੇ ਸਭ ਨੇ ਲੀਰਾਂ ।

ਡੰਗਰਾਂ ਨੇ

ਮੱਲ ਕੇ ਡੰਗਰ ਸੜਕਾਂ ਬੈਠਾ ਬਦਬੂਦਾਰ ਹਿਸਾਬੀ ਏ ਬਾਹਰ ਬਾਹਰ ਕਰਦੀ ਦੁਨੀਆਂ ਅੰਦਰੋਂ ਗੱਲ ਕਿਤਾਬੀ ਏ ਕੁਝ ਲੋਕਾਂ ਨੇ ਕਮਲੇ ਬਣ ਕੇ ਕੀਤੀ ਰੱਜ ਚਲਾਕੀ ਏ ਧਰਮ ਦੇ ਨਾਂ ਤੇ ਲਹੂ ਡੋਲ ਕੇ ਕਹਿੰਦੇ ਸਬ ਇਖਲਾਕੀ ਏ ਧੌਣ ਤੇ ਗੋਡਾ ਧਰ ਲੈਂਦੇ ਜੇ ਕਰਦਾ ਕੋਈ ਬੇਬਾਕੀ ਏ ਕਰ ਸ਼ੁਕਰਾਨਾ ਗੱਡੀ ਟੁੱਟੀ ਜਿੰਦ ਤੇਰੀ ਹਲੇ ਬਾਕੀ ਏ ।

ਘੁੱਪ ਹਨੇਰਾ

ਮੁੱਕ ਜਾਵੇ ਜਦ ਘੁੱਪ ਹਨੇਰਾ ਕਿਰਦਾ ਨੂਰ ਬਨੇਰੇ ਭਾਲ ਚ ਦਾਣੇ ਤੁਰ ਪੈਂਦੇ ਨੇ ਪੰਛੀ ਤੇ ਮਜ਼ਦੂਰ ਸਵੇਰੇ ਜੋ ਮਰਜ਼ੀ ਦਾ ਕੰਮ ਸੀ ਕਰਦੇ ਅੱਜ ਮਜਬੂਰ ਬਥੇਰੇ ਓ੍ਹ ਤਾਂ ਛੇਤੀ ਪਰਤੇ ਘਰ ਨੂੰ ਮੈਂ ਮੁੜਦਾ ਵਿੱਚ ਹਨੇਰੇ ਉਸਦੇ ਮੁਖੜੇ ਰਹਿੰਦੀ ਲਾਲੀ ਮੇਰੇ ਦਾਗ ਪੈ ਗਏ ਚਿਹਰੇ ਰੰਗ ਵੀ ਉਸਦਾ ਖਿੜਦਾ ਜਾਵੇ ਜੋ ਮਾਲਕ ਦੇ ਨੇੜੇ ।

ਗੱਲਾਂ

ਗੱਲਾਂ ਉਸ ਦੀਆਂ ਚੇਤੇ ਕਰ ਹੁੰਦਾ ਬੜਾ ਮਲਾਲ ਏ ਬਾਬਾ ਬੀਤ ਗਏ ਨੇ ਲਾਇਆਂ ਅੱਜ ਗਲ ਉਸ ਨੂੰ ਕਈ ਸਾਲ ਬਾਬਾ ਕੱਠਿਆਂ ਰਹਿ ਕਦੀ ਕੀਤੇ ਸੀ ਅਸੀਂ ਬੜੇ ਕਮਾਲ ਓ ਬਾਬਾ ਸਾਨੂੰ ਅੱਡ ਕਰਾਵਣ ਦੇ ਵਿੱਚ ਖੌਰੇ ਕੀਹਦੀ ਚਾਲ ਏ ਬਾਬਾ ਚੜੇ ਜੋ ਰਹਿੰਦੇ ਨਾਲ ਘਨੇੜੇ ਉਹ ਨਹੀਂ ਮੇਰੇ ਨਾਲ ਓ ਬਾਬਾ ਸਾਏ ਵਾਂਗ ਜੋ ਰਹਿੰਦਾ ਬਣ ਕੇ ਹੁਣ ਮੇਰੇ ਓ ਨਾਲ ਨਾ ਬਾਬਾ ਕਹਿੰਦੇ ਹਾਣੀ ਜਿਸ ਰਿਸ਼ਤੇ ਨੂੰ ਦਿੱਤਾ ਉਸ ਨੂੰ ਗਾਲ ਓ ਬਾਬਾ ।

ਨੰਦ ਸਿੰਘ

(ਫੌਜੀ ਚੌਂਕ, ਬਠਿੰਡਾ) ਨਾਮ ਕਦੀ ਜੋ ਗੂੰਜ ਕੇ ਗਿਆ ਦੁਸ਼ਮਣ ਨੂੰ ਹਿਲਾ ਰੂਹ ਪੁੱਛੇ ਉਸਦੀ ਆਣ ਕੇ ਕਿੳਂ ਲੋਕੀ ਗਏ ਭੁਲਾ ਮੁਲਕ ਜਿਨ੍ਹਾਂ ਦੇ ਵਾਸਤੇ ਲਏ ਟੋਟੇ ਸੀ ਕਰਾ ਵੀਰ, ਵਿਕਟੋਰੀਆ, ਮਹਾਵੀਰ ਸੀ ਛਾਤੀ ਲਏ ਚਿਣਾ ਤਗਮੇ ਇਸ ਵੱਕਾਰ ਦੇ ਨਾ ਕੋਲ ਨੰਦ ਬਿਨਾ ਨੰਦ ਸਿੰਘ ਨੂੰ ਖੁੰਝ ਗਏ ਅਸੀਂ ਫੌਜੀ ਚੌਂਕ ਬਣਾ ।

ਵਿੱਚ ਹਨੇਰੇ

ਵਿੱਚ ਹਨੇਰੇ ਜੁਗਨੂੰ ਕਦੀ ਖੋਇਆ ਕਰਦੇ ਨਾ ਯਾਰ ਪੁਰਾਣਾ ਵੇਖ ਕੇ ਬੂਹਾ ਢੋਇਆ ਕਰਦੇ ਨਾ ਭੇਡਾਂ ਬਾਰੇ ਸੋਚ ਕੇ ਸ਼ੇਰ ਸੌਂਇਆ ਕਰਦੇ ਨਾ ਵਿੱਚ ਰੰਗਲੇ ਸੱਜਣ ਦੀ ਸੋਹਬਤ ਹੰਝੂ ਚੋਇਆ ਕਰਦੇ ਨਾ ਯਾਰਾਂ ਦੇ ਰਾਹ ਯਾਰ ਕਦੀ ਟ੍ਹੋਇਆ ਕਰਦੇ ਨਾ ਫੰਗ ਕੁਤਰ ਕੇ ਭੁੱਲ ਗਿਆ ਤੂੰ ਜਿਵੇਂ ਪੰਜੇ ਮੇਰੇ ਹੋਇਆ ਕਰਦੇ ਨਾ ।

ਮੌਜਾਂ ਮਾਣਦੀ

ਮੌਜਾਂ ਮਾਣਦੀ ਨੱਚਦੀ ਦੁਨੀਆਂ ਇੰਝ ਖੂੰਜੇ ਗਇ ਏ ਲੱਗ ਵੇ ਗਿੱਧੇ ਦੇ ਵਿੱਚ ਨੱਚਦੀ ਦੀ, ਜਿਵੇਂ ਝਿੜਕ ਕੇ ਖੋਹ ਲਈ ਨੱਥ ਵੇ ਖਾਸੇ ਬੁਝ ਗਏ ਘਰਾਂ ਦੇ ਦੀਵੇ ਬੁਝੀ ਨਾ ਸਿਵਿਆਂ ਅੱਗ ਵੇ ਗੁਜ਼ਰ ਗਿਆਂ ਦੇ ਆਉਣ ਸੁਨੇਹੇ ਮਾਰ ਦਿਲ ਦੇ ਬੂਹੇ ਲੱਤ ਵੇ ਨਾ ਢੇਰੀ ਦਿਲ ਦੀ ਢਾਹ ਚੂਚਿਆ ਸਿੱਖ ਜ਼ਿੰਦਾ ਰਹਿਣ ਦੇ ਚੱਜ ਵੇ ਉੱਠ ਸਵਖਤੇ ਰੱਖ ਚੰਗਾ ਖਾਣ ਬਿਨ ਪੀਤੇ ਹੀ ਲੈ ਭੱਜ ਵੇ ।

ਧਰਤ ਸੁਹਾਵੀ

ਡੋਲ ਗਏ ਧਰਤ ਸੁਹਾਵੀ ਹਿੱਲ ਗਏ ਅੰਬਰ ਦੇ ਤਾਰੇ ਕਿਹੜੇ ਬੱਦਲੋਂ ਲੱਥੀਆਂ ਕਣੀਆਂ ਭਿੱਝ ਗਈ ਦੁਨੀਆਂ ਸਾਰੀ ਸੁੰਨ੍ਹ ਪਸਰ ਗਈ ਚਾਰੇ ਪਾਸੇ ਕੋਈ ਨਾ ਵਾਜਾਂ ਮਾਰੇ ਹੱਥਾਂ ਉੱਤੇ ਕੰਡੇ ਉੱ ਗ ਪਏ ਮੂੰਹਾਂ ਚੜ ਗਏ ਜਾਲੇ ਨਾ ਹੱਟ ਤੇ ਬੈਠਣ ਲਾਲੇ ਦਫਤਰਾਂ ਲੱਗੇ ਤਾਲੇ ਦੋ ਲਹਿਰਾਂ ਨੇ ਲਾਏ ਖੂੰਜੇ ਕਿਤੇ ਤੀਜੀ ਸੱਟ ਨਾ ਮਾਰੇ ।

ਅੱਧਾ

ਮੈਂ ਕਰ ਕੇ ਤਾਂ ਬਹੁਤ ਕੁਝ ਵਿਖਾ ਸਕਦਾਂ ਪਰ ਘੁੰਮਦੀ ਨਾ ਅੱਜਕਲ ਪੂਰੀ ਧੌਣ ਮੇਰੀ ਪੂਰਾ ਵੇਖ ਕੇ ਵੀ ਮੈਂ ਤੇ ਝਾਕਦਾ ਅੱਧਾ ਮੇਰੀ ਲਿਖਤ ਅੱਧੀ ਮੇਰਾ ਸਾਰ ਅੱਧਾ ਫੁੱਲ ਵਰਗੀ ਕਲਮ ਦਾ ਕਾਰੋਬਾਰ ਅੱਧਾ ਮੈ ਤਾਂ ਸਰਕਾਰ ਦੇ ਹੁਕਮ ਦੇ ਵਿੱਚ ਬੱਧਾ ।

ਤਪਦੇ ਦਿਲ ਤੇ

ਤਪਦੇ ਦਿਲ ਤੇ ਕਣੀਆਂ ਲੱਥੀਆਂ ਵਿਹੜੇ ਰਹੀਆਂ ਟੱਪ ਵੇ ਮਰੀਆਂ ਲਗਰਾਂ ਯਾਦਾਂ ਤੇਰੀਆਂ ਪਈਆਂ ਨੇ ਹੁਣ ਫੁੱਟ ਵੇ ਹਰੇ ਰੰਗ ਦੀਆਂ ਲਿਸ਼ਕਣ ਪੱਤੀਆਂ ਫੁੱਲ ਰਹੇ ਨੇ ਉੱਗ ਵੇ ਮਹਿਕਣ ਵਾਲੀਆਂ ਰਾਹਾਂ ਮਹਿੰਗੀਆਂ ਨਾ ਕੰਡਿਆਂ ਦੀ ਕੋਈ ਮੰਗ ਵੇ ਜਿੱਥੇ ਸੋਹਣਾ ਰੂਪ ਸਲੋਨਾ ਨਾਲ ਮਿਲਣਗੇ ਡੰਗ ਵੇ ਰੱਖ ਸਾਂਭ ਕੇ ਜਿੰਨਾਂ ਮਿਲਿਆ ਹੋਰ ਨਾ ਬਹੁਤਾ ਮੰਗ ਵੇ ਉੱਡਣਾ ਹਵਾ ਵਿੱਚ ਸਭ ਨੇ ਇੱਕ ਦਿਨ ਬਿਨ ਲੱਗਿਆਂ ਹੀ ਖੰਭ ਵੇ ।

ਸਾਇਕਲ

ਲੋਕੀ ਆਖਣ ਸਿੱਟ ਪਰਾਂ ਹੁਣ ਹੋਇਆ ਹੁਣ ਏ ਬੜਾ ਪੁਰਾਣਾ ਦਿੰਦਾ ਹੋਣਾ ਬੜੀ ਏ ਦਿੱਕਤ ਸਾਡੇ ਨਾਲੋਂ ਬੜਾ ਇਹ ਭਾਰਾ ਇਹ ਜਾਪੇ ਨਾ ਪਰ ਮੈਨੂੰ ਮਾੜਾ ਚੜਿਆ ਜਿਵੇਂ ਘੋੜੀ ਤੇ ਲਾੜਾ ਲੱਗਦਾ ਮੈਨੂੰ ਮੇਰਾ ਜਾਇਆ ਲਾ ਤਿੰਨ ਹਜ਼ਾਰ ਹੈ ਨਵਾਂ ਬਣਾਇਆ ਮੂਹਰੇ ਸਭ ਤੋਂ ਉੱਡਿਆ ਫਿਰਦਾ ਦਿਲੋ ਦਿਮਾਗ ਤੇ ਰਹਿੰਦਾ ਛਾਇਆ ਪੰਜਾਬ ਜ੍ਹੀਨੇਂ ਹੈ ਅੱਧਾ ਗ੍ਹਾਹਿਆ ਵਿੱਚ ਰਾਹਾਂ ਨਾ ਧੋਖਾ ਪਾਇਆ ਰਹੂਗਾ ਬਣ ਕੇ ਮੇਰਾ ਸਾਇਆ ਇਹ ਰਹੂਗਾ ਬਣ ਕੇ ਮੇਰਾ ਸਾਇਆ ।

ਟੂਣਾ

ਟੂਣਾ ਅੱਖੀਆਂ ਦਾ ਤੇਰਾ ਹੱਥ ਪੈਣ ਵੀ ਨੀ ਦਿੰਦਾ ਮੁੱਖ ਗੁੱਸੇ ਵਿੱਚ ਹੋਵੇ ਕੁਝ ਕਹਿਣ ਵੀ ਨੀ ਦਿੰਦਾ ਅੱਗੇ ਹੋਣ ਵੀ ਨੀ ਦਿੰਦਾ ਪਿੱਛੇ ਜਾਣ ਵੀ ਨੀ ਦਿੰਦਾ ਹਾਸਾ ਬੁੱਲੀਆਂ ਚ ਜਿਹੜਾ ਕੱਖ ਰਹਿਣ ਵੀ ਨੀ ਦਿੰਦਾ ਰੋ ਰੋ ਮਾਰਦੀ ਜੋ ਮਿਹਣਾ ਸ਼ੱਕ ਪੈਣ ਵੀ ਨੀ ਦਿੰਦਾ ਰੂਪ ਰੱਖਿਆ ਜੋ ਗਹਿਣਾ ਵਿਛੋੜਾ ਸਹਿਣ ਵੀ ਨੀ ਦਿੰਦਾ ।

ਅੱਖਰ

ਢੁੱਕ ਰਹੇ ਅੱਖਰ ਨਈਂ ਕਲਮ ਦੀ ਧਾਰ ਤੇ ਸੂਝਵਾਨ ਹੈਰਾਨ ਨੇ ਲਿਖਣ ਵਾਲੀ ਕਮਾਲ ਤੇ ਚੀਖ਼ ਕੇ ਗੰਵਾਰ ਸਾਰੇ ਖੜੇ ਕਰ ਰਹੇ ਸਵਾਲ ਨੇ ਜਵਾਬ ਦੇਣ ਵਾਲੇ ਵੀ ਲੈ ਰਹੇ ਸਵਾਦ ਨੇ ਮਾੜੇ ਅੰਸਰ ਕਾਲੇ ਬੱਦਲ ਕਰ ਅੱਖਰਾਂ ਦੀ ਬਰਸਾਤ ਰਹੇ ਕਾਗਜ਼ ਚਿੱਟੇ ਭਿੱਝ ਗਏ ਤਾਰੇ ਬਣ ਅਸਮਾਨ ਗਏ ।

ਬੋਤਲ ਸ਼ਰਾਬ ਦੀ

ਸਿਆਸਤ ਸ਼ਹਿਰ ਦੀ ਬੋਤਲ ਸ਼ਰਾਬ ਦੀ ਮਿਹਨਤ ਗਰੀਬ ਦੀ ਕੁਰਸੀ ਅਮੀਰ ਦੀ ਚੋਰਾਂ ਦੀ ਭੀੜ ਡਕੈਤਾਂ ਦੀ ਫੌਜ ਜੇ ਹੈਂ ਸ਼ਰੀਫ ਤਾਂ ਰੰਗ ਸਾਫ ਲੋਚ ਬਣ ਗਿਆ ਕਮਲਾ ਤੇ ਕਰੀ ਚੱਲ ਮੌਜ ।

ਘੁੱਪ ਹਨੇਰਾ

ਮੁੱਕ ਜਾਵੇ ਜਦ ਘੁੱਪ ਹਨੇਰਾ ਕਿਰਦਾ ਨੂਰ ਬਨੇਰੇ ਭਾਲ ਚ ਦਾਣੇ ਤੁਰ ਪੈਂਦੇ ਨੇ ਪੰਛੀ ਤੇ ਮਜ਼ਦੂਰ ਸਵੇਰੇ ਜੋ ਮਰਜ਼ੀ ਦਾ ਕੰਮ ਸੀ ਕਰਦੇ ਅੱਜ ਮਜਬੂਰ ਬਥੇਰੇ ਓ੍ਹ ਤਾਂ ਛੇਤੀ ਮੁੜਦਾ ਘਰ ਨੂੰ ਮੈਂ ਆਵਾਂ ਵਿੱਚ ਹਨੇਰੇ ਉਸਦੇ ਮੁਖੜੇ ਰਹਿੰਦੀ ਲਾਲੀ ਮੇਰੇ ਦਾਗ ਪੈ ਗਏ ਚਿਹਰੇ ਰੰਗ ਵੀ ਉਸਦਾ ਖਿੜਦਾ ਜਾਵੇ ਜੋ ਮਾਲਕ ਦੇ ਨੇੜੇ ।

ਜ਼ੁਬਾਨੇ ਦੂਰ ਦੇਸ ਦੀਏ

ਫਿੱਕੀਏ ਨੀ ਖੱਟੀਏ ਜ਼ੁਬਾਨੇ ਦੂਰ ਦੇਸ ਦੀਏ ਲੁੱਟ ਲਿਆ ਸਾਡਾ ਤੂੰ ਜਹਾਨ ਨੀ ਕੱਲਾ ਕੱਲਾ ਗੱਭਰੂ ਤੇ ਖਿੱਚ, ਲਈ ਮੁਟਿਆਰ ਨੀ ਗਿੱਧਿਆਂ ਤੇ ਭੰਗੜੇ ਦਾ ਲੁੱਟਿਆ ਸ਼ਿੰਗਾਰ ਨੀ ਉੱਤੋਂ ਉੱਤੋਂ ਹੂੰਝ ਲਿਆ ਸਾਰਾ ਹੀ ਪੰਜਾਬ ਨੀ ਛੱਡਿਆ ਤੂੰ ਮਾਨ ਪਿੱਛੇ ਕ੍ਹਾਤੋਂ ਬੇਇਮਾਨ ਨੀ ।

ਖਟਕ ਰਹੀ ਹੈ

ਜਿਹੜੀ ਸੋਚ ਤੇ ਫੁੱਲ ਚੜਾਏ ਓਹੀ ਦਿਲ ਵਿੱਚ ਖਟਕ ਰਹੀ ਹੈ ਸ਼ਮਾ ਜਲਾ ਕੇ ਜਿੰਦ ਤੇਰੀ ਅੱਜ ਰੌਸ਼ਨੀਆਂ ਵਿੱਚ ਭਟਕ ਰਹੀ ਹੈ ਕਦੀ ਤੇ ਨ੍ਹੇਰੇ ਵਿੱਚ ਵੀ ਆ ਕੇ ਵੇਖੋ ਦੁਨੀਆਂ ਪਨਪ ਰਹੀ ਹੈ ਮੋਹ-ਪਿਆਰ ਨਾ ਤੰਦਰੁਸਤੀ ਘਰ ਦੌਲਤ ਜਿਸਦੇ ਛਲਕ ਰਹੀ ਹੈ ਚਿਹਰਾ ਤੇਰਾ ਦੱਸ ਰਿਹਾ ਹੈ ਤੇਰੀ ਉਮਰ ਵੀ ਢਲਕ ਰਹੀ ਹੈ ਗੀਜੇ ਤੇਰੇ ਵਿੱਚੋਂ ਦੀ ਇਹ ਥੋੜੀ ਥੋੜੀ ਝਲਕ ਰਹੀ ਹੈ ।

ਇਲਾਹੀ ਨੂਰ

ਚੜਿਆ ਇਲਾਹੀ ਨੂਰ ਸੀ ਕਦੀ ਕੀਤਾ ਕਈਆਂ ਨੂੰ ਮਜਬੂਰ ਅਸੀਂ ਸੀ ਹੁੰਦੀਆਂ ਨਿੱਤ ਸਲਾਮਾਂ ਸਾਨੂੰ ਅਸੀਂ ਵੀ ਸੀ ਮਸ਼ਹੂਰ ਕਦੀ ਤੁਸੀਂ ਤੇ ਸਾਨੂੰ ਯਾਦ ਨਾ ਕੀਤਾ ਥੋਡਾ ਕੋਈ ਕਸੂਰ ਨਾ ਸੀ ਸਾਡੇ ਵੀ ਉਦੋਂ ਜ਼ਹਿਨ ਚ ਆਏ ਜਦੋਂ ਉਤਰ ਗਿਆ ਫਿਤੂਰ ਸਾਰਾ ਨਾ ਬਿਨਾ ਕੰਮ ਤੋਂ ਯਾਦ ਕਰੇ ਕੋਈ ਦੁਨੀਆ ਦਾ ਦਸਤੂਰ ਨਿਰਾਲਾ ਜੇ ਅੱਜ ਬੁਲਾਓਂ ਤੇ ਝੱਟ ਆ ਜਾਈਏ ਨਹੀਂ ਐਨੇ ਵੀ ਮਸਰੂਫ ਅਸੀਂ ।

ਜੀ ਕਰਦਾ

ਵਿਹੜੇ ਦੇ ਵਿੱਚ ਬੈਠਣ ਨਾਲੋਂ ਛੱਤ ਤੇ ਖੜਨ ਨੂੰ ਜੀ ਕਰਦਾ ਪੂਰੀ ਕਿਤਾਬ ਪੜਨ ਨਾਲੋਂ ਤੱਤ ਪੜਨ ਨੂੰ ਜੀ ਕਰਦਾ ਕਿਤੇ ਤੁਰ ਜਾ ਦੂਰ ਇੱਕ ਵਾਰੀ ਫੇਰ ਤੇਰੇ ਖੱਤ ਪੜਨ ਨੂੰ ਜੀ ਕਰਦਾ ਕੀ ਦਿਲ ਵਿੱਚ ਤੇਰੇ ਲਿਖ ਕੇ ਭੇਜ ਤੇਰਾ ਜੀ ਪੜਨ ਨੂੰ ਜੀ ਕਰਦਾ ।

ਮੁੱਲ ਅੱਖੀਆਂ ਦੇ

ਅੱਖੀਆਂ ਦੇ ਮੁੱਲ ਐਵੇਂ ਜ਼ਾਇਆ ਨਾ ਕਰ ਦਿਲ ਉੱਤੇ ਬਹੁਤੀ ਗੱਲ ਲਾਇਆ ਨਾ ਕਰ ਹਲੇ ਹੋਇਆ ਕੀ ਏ ਦੁੱਖ ਆਊਣਗੇ ਬਥੇਰੇ ਵਿੱਚ ਹੰਝੂਆਂ ਗੋਤੇ ਖਾਇਆ ਨਾ ਕਰ ਮਿੱਠੀ ਐਂ ਤੂੰ ਚਾਸ਼ਨੀ ਨੇੜੇ ਭੌਰ ਦੇ ਜਾਇਆ ਨਾ ਕਰ ਅੰਦਰੋਂ ਥੋੜੀ ਧਰਵਾਸ ਰਹੇ ਭ੍ਹੋਰਾ ਅੱਖ ਨੂੰ ਸੁਰਮਾ ਲਾਇਆ ਕਰ ।

ਭਾਰ

ਭਾਰ ਮੁਸ਼ਕਲਾਂ ਦਾ ਲਾਂਭੇ ਰੱਖ ਜੀ ਕਰਦਾ ਮੈਂ ਘੂਕ ਸੌਂ ਜਾਵਾਂ ਵਾਰ ਵਾਰ ਨਾ ਉਠਾਵੇ ਮੈਨੂੰ ਕੋਈ ਨੀਂਦ ਮੇਰੀ ਨਾ ਮਲੂਕ ਹੋ ਜਾਵੇ ਮਿਲ ਜਾਏ ਹੁਲਾਰਾ ਬਚਪਨ ਦਾ ਕੋਈ ਜਾਦੂਗਰ ਮੇਰੇ ਫੂਕ ਮਾਰ ਜਾਵੇ ਖੋ ਜਾਵਾਂ ਸੁਫਨੇ ਪੁਰਾਣਿਆਂ ਚ ਵਾਂਗ ਪੰਛੀ ਸ਼ੂਕਦਾ ਜਾਵਾਂ ਉਡਾਂ, ਨੱਚਾਂ, ਗਾਵਾਂ, ਮਸਤੀ ਮਾਰਾਂ ਕੋਈ ਨਾ ਆਖੇ ਕੁਝ ਚਾਹੇ ਚੂਕ ਹੋ ਜਾਵੇ ਭਾਰ ਮੁਸ਼ਕਲਾਂ ਦਾ ਲਾਂਭੇ ਰੱਖ ਜੀ ਕਰਦਾ ਮੈਂ ਘੂਕ ਸੌਂ ਜਾਵਾਂ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ