Punjabi Poetry : Bulla Mani Sampla

ਪੰਜਾਬੀ ਕਵਿਤਾਵਾਂ : ਬੁੱਲ੍ਹਾ ਮਣੀ ਸਾਂਪਲਾ



ਲੈਨਿਨ

ਜਿਨ੍ਹਾਂ ਪੱਥਰਾਂ ’ਚੋਂ ਸਿਰਫ਼ ਭਗਵਾਨ ਪੈਦਾ ਹੁੰਦਾ ਸੀ। ਅੱਜ ਉਨ੍ਹਾਂ ਪੱਥਰਾਂ ’ਚੋਂ ਪੈਦਾ ਹੋ ਰਿਹਾ ਹੈ, ਲੈਨਿਨ ਬਦਲਾਅ ਆ ਰਿਹਾ ਏ। ਸ਼ਿਲਪਕਾਰ ਦੀ ਤ੍ਰਿਸ਼ਨਾ ’ਚੋਂ ਜਨਮ ਲੈ ਰਿਹਾ ਪੱਥਰ ਦਾ ਨਸੀਬ ਤੇ ਹੁਣ ਬਦਲਨਗੀਆਂ ਹਕੂਮਤਾਂ, ਇਹ ਗ਼ੁਲਾਮ ਵੀ ਬਦਲਣਗੇ ਇਨ੍ਹਾਂ ਗ਼ੁਲਾਮਾਂ ਦੇ ਵਿਚਾਰਾਂ ’ਚ ਅੰਬੇਡਕਰ ਵਾਸ ਕਰੇਗਾ। ਇਹ ਬਦਲ ਕੇ, ਰਾਜ ਕਰਨਗੇ ਤੇਰੇ ਤੇ ਸਰਕਾਰੇ ਖ਼ੁਸ਼ੀ ਆਜ਼ਾਦੀ ਦੀ ਨਈਂ ਤੇਰੀ ਤਬਾਹੀ ਦੀ ਮਨਾਉਣਗੇ ਮੁੜ ਤੋਂ ਫਿਰ ਕਾਰਲ ਮਾਰਕਸ ਪੈਦਾ ਹੋਣਗੇ ਇਕ ਨਈਂ ਘਰ ਘਰ ਹੋਣਗੇ, ਹਰ ਥਾਂ ਹੋਣਗੇ

ਅੰਨਦਾਤਾ ਸਾਡਾ ਬਚਪਨ

ਮਿਹਨਤ ਸਾਡੀ, ਖੱਲੀਆਂ ਸਾਡੇ ਤੇ ਫਲ ਤੇਰਾ ਬੀਜੀਏ ਅਸੀਂ, ਵੱਡੀਏ ਅਸੀਂ ਤੇ ਫ਼ਸਲ ਤੇਰੀ ਅੰਨਦਾਤਾ ਸਾਡਾ ਬਚਪਨ! ਤੇਰੇ ਖੇਤਾਂ ਦੀ ਧੂੜਾਂ ਹੇਠ ਦੱਬਿਆ ਗਿਆ। ਤੇ ਦੱਬੇ ਗਏ ਖਿਡੌਣੇ, ਸਾਡੇ ਉੱਠਦੇ ਹੋਏ ਚਾਅ, ਸਾਡੇ ਜੰਮਦੇ ਹੋਏ ਸੁਪਨੇ, ਬਾਪੂ ਸਾਡਾ ਬਚਪਨ! ਵਾਂਝਾ ਰਹਿ ਗਿਆ। ਵਾਂਝਾ ਰਹਿ ਗਿਆ ਤੇਰੇ ਲਾਡਾਂ ਤੋਂ, ਤੇ ਤੇਰੇ ਮੋਢਿਆਂ ਦੀ ਝਾਟੀ ਤੋਂ, ਵਾਂਝਾ ਰਹਿ ਗਿਆ ਤੇਰੇ ਲਾਡਾਂ ਤੋਂ, ਤੇ ਅਧੂਰਾ ਰਿਹਾ ਗਿਆਨ, ਅਸਾਂ ਕਿਰਤਾਂ ਦੇ ਹੋਏ ਗਏ ਵਿਦਵਾਨ। ਬੇਬੇ ਸਾਡਾ ਬਚਪਨ! ਬਚਪਨ ਤਾਂ ਰਹਿ ਗਿਆ ਰਹਿ ਗਿਆ ਚੀਜ਼ੀਆ ’ਚ ਉਨ੍ਹਾਂ ਟੌਫੀਆ, ਗੋਲੀਆਂ ’ਚ ਜੋ ਸਾਡੇ ਨਸੀਬਾਂ ’ਚ ਨਾ ਹੋਇਆਂ ਤੇ ਉਨ੍ਹਾਂ ਬੁੱਕਲਾਂ ਵਿਚ ਜੋ ਸਾਡੀਆਂ ਹੁੰਦੀਆਂ ਹੋਈਆਂ ਸਾਡੇ ਨਸੀਬ ਨਾ ਹੋਇਆਂ

ਬਚਪਨ

ਚਿਰਾਗ਼ੋ ਸਾਡਾ ਬਚਪਨ! ਦੀਵੇ ਦਾ ਘੁੱਪ ਹਨੇਰਾ ਜਿੱਥੇ ਕਿਸਮਤ ਸਾਡੀ ਦਾ ਬਸੇਰਾ ਨਾ ਗੱਲ ਸਾਡੇ ਹੱਕ ਦੀ ਕੀਤੀ ਤੁਸੀਂ ਗੋਲ ਕਰ ਗਏ ਹੱਡ ਬੀਤੀ ਤੁਹਾਨੂੰ ਡਰ ਸੀ ਜ਼ੁਲਮੀ ਪਾਪਾਂ ਦਾ ਨਾ ਖ਼ਿਆਲ ਆਇਆ ਸਾਡੇ ਸੰਤਾਪਾਂ ਦਾ ਲੱਗਦਾ ਖੰਡ ਮਹਿੰਗੇ ਭਾਅ ਵਿਕ ਗਈ ਏ ਤਾਂ ਹੀ ਕਲਮਾਂ ਦੀ ਸੁਆਹੀ ਮੁੱਕ ਗਈ ਏ ਤੁਹਾਡੀ ਮੱਤ ਸੋਚਣੋਂ ਰੁਕ ਗਈ ਏ

ਖੁਸ਼ਬੋਈਆਂ

ਰੂਪ ਤੇਰੇ ਦੀ ਸਿਫ਼ਤ ਕਰਦਾ ਅੰਬਰ ਸਾਰਾ ਚੰਨ ਤਾਰੇ ਵੀ ਦੇਣ ਗਵਾਹੀਆਂ ਅਰਜੋਈਆਂ ਚੋਂ ਸੁਨੇਹੇ ਤੇਰੇ ਆਉਣ ਲੱਗ ਪਏ ਖੁਸ਼ਬੋਈਆਂ ’ਚੋ ਫ਼ੁਲ ਮਹਿਕਣੇ ਲਾ ਦਿੱਤੇ ਨੇ ਰੋਹਿਆਂ ’ਚੋ ਮੁਹੱਬਤ ਦੇ ਹਰ ਮੋੜ ਦੇ ਉੱਤੇ ਤੈਨੂੰ ਹੀ ਮੈ ਪਾਵਾਂਗਾ ਰੂਹ ਤੇਰੀ ਵਿਚ ਖ਼ੁਸ਼ਬੂ ਬਣ ਕੇ ਸੱਜਣਾਂ ਮੈਂ ਘੁਲ ਜਾਵਾਂਗਾ ਗ਼ੈਰਾਂ ਦੇ ਨਾਲ ਕਦੇ ਤਬੀਅਤ ਵੀ ਨਹੀਂ ਮਿਲਦੀ ਧੜਕਣ ਤੇਰੀ ਹੋਣ ਦੇ ਲਈ ਮੈਂ ਸਾਹ ਬਣ ਜਾਵਾਂਗਾ ਸੁਨੇਹੇ ਤੇਰੇ ਆਉਣ ਲੱਗ ਪਏ ਖੁਸ਼ਬੋਈਆਂ ’ਚੋ ਫ਼ੁਲ ਮਹਿਕਣੇ ਲਾ ਦਿੱਤੇ ਨੇ ਰੋਹਿਆਂ ’ਚੋ ਢਲਦੇ ਬੈਠ ਕਿਨਾਰੇ ਝੀਲਾਂ ਦੇ ਚੁੰਮਣ ਮੱਥਾ ਤੇਰਾ ਸਾਹ ਮੇਰੇ ਅਠਖੇਲੀਆਂ ਕਰਦੀਆਂ ਲਹਿਰਾਂ ਤੇਰੇ ਪੈਰਾਂ ਨੂੰ ਚੁੰਮਣਗੀਆਂ ਕਣੀਆਂ ਤੇਰੇ ਉੱਤੇ ਵਰ੍ਹਨਗੀਆਂ ਤੇ ਪੌਣਾਂ ਰੰਗ ਬਰਸਾਵਣਗੀਆਂ ਸੁਨੇਹੇ ਤੇਰੇ ਆਉਣ ਲੱਗ ਪਏ ਖੁਸ਼ਬੋਈਆਂ ’ਚੋ ਫ਼ੁਲ ਮਹਿਕਣੇ ਲਾ ਦਿੱਤੇ ਨੇ ਰੋਹਿਆਂ ’ਚੋ ਤੂੰ ਹੋਵੇ ਮੇਰਾ ਅੱਲਾ ਯਾਰਾ ਤੇ ਮੈਂ ਤੇਰਾ ਰਸੂਲ ਹੋਵਾਂ ਮੈਂ ਤਸਬੀ ਫੇਰਾ ਤੇਰੇ ਨੀ ਤੇ ਮੈਂ ਤੈਨੂੰ ਕਬੂਲ ਹੋਵਾਂ ਤੂੰ ਕਿੱਸਾ ਹੈ ਇਸ਼ਕੇ ਦਾ ਮੈਂ ਸ਼ਾਇਰ ਮਕਬੂਲ ਹੋਵਾਂ ਸੁਨੇਹੇ ਤੇਰੇ ਆਉਣ ਲੱਗ ਪਏ ਖੁਸ਼ਬੋਈਆਂ ’ਚੋ ਫ਼ੁਲ ਮਹਿਕਣੇ ਲਾ ਦਿੱਤੇ ਨੇ ਰੋਹਿਆਂ ’ਚੋ

ਮਾਂ

ਮੇਰੀ ਮਾਂ ਅਕਸਰ ਆਖਦੀ ਏ ਜਿਹੜਾ ਦੁੱਖ ਸਾਂਝਾ ਨਈਂ ਹੁੰਦਾ ਉਹ ਰੋਗ ਬਣ ਜਾਂਦਾ ਪਤਾ ਨਈਂ ਹੁਣ ਮੇਰੀ ਮਾਂ ਨੂੰ ਕਿਨ੍ਹੇ ਰੋਗ ਲੱਗੇ ਹੋਣਾ ਏ? ਅੱਲਾ ਖ਼ੈਰ ਕਰੇ!

ਬਾਣੀ

ਹਰਿ ਹਰਿ ਕਰ ਗਏ ਸੂਫ਼ੀ ਬਾਬੇ ਹਰਿ ’ਚ ਸਭ ਰੰਗ ਸਮੇਟੇ ਆ ਜੋ ਰੇਸ਼ਮ ਮਲਮਲ ਨਾ ਲਪੇਟ ਸਕੇ ਉਹ ਮਨ ਬਾਣੀ ਨੇ ਲਪੇਟੇ ਆ

ਦਾਇਰਿਆਂ ਤੋਂ ਪਾਰ

ਮੈਂ ਕੀਕਣ ਲਿਖਾ ਉਹਦੇ 'ਤੇ ਕਵਿਤਾ ਉਹ ਦਾਇਰਿਆਂ ਤੋਂ ਪਾਰ ਦੀ ਹੈ। ਸ਼ਬਦਾਂ ਵਿਚ ਨਾ ਲਪੇਟੀ ਜਾਵੇ ਸ਼ਾਇਦ ਇਹੋ ਗੱਲ ਪਿਆਰ ਦੀ ਹੈ। ਮੇਰੀ ਹੁੰਦੀ ਤਾਂ ਜ਼ਾਹਿਰ ਕਰ ਦਿੰਦਾ ਪਰ ਇਹ ਗੱਲ ਮੇਰੇ ਯਾਰ ਦੀ ਹੈ। ਕੋਈ ਹੀਰ ਸਲੇਟੀ ਜਾਂ ਸੱਸੀ, ਲੈਲਾ ਧੀ ਤਾਂ ਕਿਸੇ ਘਰ ਪਰਿਵਾਰ ਦੀ ਹੈ।

ਰਹੱਸ

ਜਦ ਜਦ ਵੀ ਸੱਚ ਬੋਲਿਆ ਏ, ਅੱਗ ਵਾਂਗੂ ਮੱਚ ਬੋਲਿਆ ਏ, ਆਪਣੇ ਵੀ ਮੈਂ ਜੁੱਸੇ ਅੰਦਰੋਂ ਅੱਖੀਂ ਭਖਦਾ ਕੱਚ ਫਰੋਲਿਆ ਏ, ਇਕ ਇਕ ਕਰ ਟੁੱਟ ਗਏ ਸਾਰੇ ਜਿਸ ਜਿਸ ਦਾ ਰਹੱਸ ਖੋਲ੍ਹਿਆ ਏ,

ਕਸੂਰ ਦੀਆਂ ਗਲੀਆਂ

ਸਾਡਾ ਵੀ ਚਿੱਤ ਕਰਦਾ ਏ, ਘੁੰਮੀਏ ਕਸੂਰ ਗਲੀਆਂ ਦੇ ਵਿਚ ਫ਼ਰੀਦ, ਬੁੱਲ੍ਹੇ, ਸ਼ਾਹ ਹੁਸੈਨ ਨੂੰ, ਜਾ ਕੇ ਮਿਲੀਏ ਮੜ੍ਹੀਆਂ ਦੇ ਵਿਚ ਇੱਕ ਤੋਂ ਦੋ ਹੋ ਚੱਲੇ ਆ ਤੇਰੀ ਮੇਰੀ ਅੜੀਆਂ ਦੇ ਵਿਚ ਕਿੰਨਾ ਕੁੱਝ ਉਲਝ ਗਿਆ ਏ ਤਾਰਾਂ ਦੀਆਂ ਕੜੀਆਂ ਦੇ ਵਿਚ ਦੇਖਾਂਗੇ ਪਾਕ ਪਵਿੱਤਰ ਬਾਬੇ ਨਾਨਕ ਦਾ ਨਨਕਾਣਾ ਜਿੱਥੇ ਜਿੱਥੇ ਰਹਿ ਗਿਆ ਸਾਡਾ ਉਹ ਪੰਜਾਬ ਪੁਰਾਣਾ ਚੁੱਘ ਲਵਾਂਗੇ ਉੱਥੇ ਜਾ ਕੇ ਜਿੱਥੇ ਸਾਡੇ ਨਾਂ ਦਾ ਜੋ ਏ ਦਾਣਾ ਰੱਖਾਂਗੇ ਪੈਗ਼ੰਬਰ ਦੇ ਨਾਂ 'ਤੇ ਇੱਧਰ ਉੱਧਰ ਆਣਾ ਜਾਣਾ ਰਾਵੀ ਝਨਾਂ ਦੇ ਪੱਤਣੀਂ ਬਹਿ ਕੇ ਸਤਲੁਜ ਦਾ ਹਾਲ ਸੁਣਾਵਾਂ ਕਿੱਥੇ ਕਿੱਥੇ ਰਹਿ ਗਏ ਨੇ ਸੱਧਰ, ਰੀਤ, ਰਿਸ਼ਤੇ ਤੇ ਥਾਵਾਂ ਅਜ਼ਾਦ ਅਜ਼ਾਦ ਜੋ ਰਹਿੰਦੀਆਂ ਸੀ ਕੈਦ ਹੋ ਗਈਆਂ ਨੇ ਰਾਵਾਂ ਲੱਭਾਂਗੇ ਉਸ ਮਿੱਟੀ ਵਿਚੋਂ ਜਾ ਕੇ ਪਿਤਰਾਂ ਦਾ ਸਿਰਨਾਵਾਂ

ਘਰ ਹੱਸਦੇ ਰਹਿਣ

ਘਰ ਹੱਸਦੇ ਰਹਿਣ ਘਰ ਵੱਸਦੇ ਰਹਿਣ ਜਿੱਥੇ ਖੇਡਣ ਧੀਆਂ ਪੁੱਤ ਨੱਚਦੇ ਰਹਿਣ ਘਰ ਸਭ ਨੂੰ ਪਿਆਰੇ ਸੱਚ ਸਿਆਣੇ ਕਹਿਣ ਖ਼ੁਸ਼ੀ ਵਸੇ ਗੁਆਂਢ ਗ਼ਮ ਉੱਜੜਦੇ ਰਹਿਣ ਦੁੱਖ ਇਕ ਨੂੰ ਹੋਵੇ ਦਰਦ ਸਭ ਹੀ ਸਹਿਣ ਕੋਈ ਲੱਖ ਛੁਪਾਵੇ ਭੇਦ ਦੱਸ ਦਿੰਦੇ ਨੈਣ ਘਰ ਹੱਸਦੇ ਰਹਿਣ ਘਰ ਵੱਸਦੇ ਰਹਿਣ

ਅਖ਼ਬਾਰ

ਸ਼ਹਿਰ ਮੇਰੇ ਦੇ ਅਖ਼ਬਾਰ ਬੜੇ ਨੇ ਅਖ਼ਬਾਰਾਂ ਦੇ ਵੀ ਕਾਰੋਬਾਰ ਬੜੇ ਨੇ ਵਿਕ ਜਾਂਦੇ ਨੇ ਜੋ ਰਾਤੋਂ ਰਾਤ ਇਹੋ ਜਿਹੇ ਹਥਿਆਰ ਬੜੇ ਨੇ ਕੰਮ ਦੀ ਖ਼ਬਰ ਕੋਈ ਛਪਦੀ ਨਈਂ ਪਰ ਖ਼ਬਰਾਂ ਨੂੰ ਕੰਮ ਕਾਰ ਬੜੇ ਨੇ ਰਾਤ ਬਰਾਤੇ ਘੜਦੇ ਖ਼ਬਰਾਂ ਪੰਨਿਆਂ ਤੇ ਇਸ਼ਤਿਹਾਰ ਬੜੇ ਨੇ ਸੱਚ ਦੀ ਬੋਲੀ ਲੱਗਦੀ ਜਿੱਥੇ ਸ਼ਹਿਰ ’ਚ ਇਹੋ ਬਜ਼ਾਰ ਬੜੇ ਨੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਰ ਦਿੰਦੇ ਕੂੜ ਲਿਖਣ ਲਈ ਪੱਤਰਕਾਰ ਬੜੇ ਨੇ ਰੋਸ, ਗਾਲ਼ੀ, ਵਿਦਰੋਹ ਤੇ ਨਿੰਦਾ ਦੇਣ ਲਈ ਸਭਨਾਂ ਕੋਲ ਇਹ ਪੁਰਸਕਾਰ ਬੜੇ ਨੇ ਸ਼ਹਿਰ ਮੇਰੇ ਦੇ ਅਖ਼ਬਾਰ ਬੜੇ ਨੇ ਅਖ਼ਬਾਰਾਂ ਦੇ ਵੀ ਕਾਰੋਬਾਰ ਬੜੇ ਨੇ

ਪੰਜਾਬ ਦਾ ਆਬ

ਕੈਲਾਸ਼ ਦੀ ਜੜਾਂ 'ਚੋਂ ਫ਼ੁੱਟੇ ਚਸ਼ਮੇ ਪੰਜਾਬ ਦੇ ਪੱਥਰਾਂ ਦੀ ਹਿੱਕ ਚੀਰ ਆ ਗਏ ਦੁਆਬ ਤੇ ਪੰਜਾਂ ਥਾਂਹੀ ਵੰਡੇ ਗਏ ਪੁੱਤ ਇਕ ਬਾਪ ਦੇ ਨੀਵੇਂ ਹੋ ਤੁਰ ਪਏ ਮਿਲਣ-ਏ-ਸਰਾਬ ਦੇ ਬਾਟਿਆਂ 'ਚ ਖੰਡੇ ਨਾਲ ਖਹਿ ਹੋਏ ਅੰਮ੍ਰਿਤ ਛਬੀਲਾਂ ਦੇ ਲੰਗਰ ਦਾ ਮਿੱਠਾ ਪ੍ਰਸ਼ਾਦ ਏ ਬਾਣੀਆਂ ਚ ਪਿਤਾ, ਖ਼ਿਜ਼ਰ ਖ਼ਵਾਜਾ ਪੀਰ ਏ ਗਾਉਣ ਵੀ ਇਹਦਾ ਕੋਈ ਅਨਹਦ ਨਾਦ ਏ ਪੱਤਣਾਂ ਤੇ ਨੂਰ ਬੈਠਾ ਲਾ ਕੇ ਧਿਆਨ ਏ ਇਹਦੇ ਗਾਉਣ 'ਚ ਹੀ ਸੱਚਾ ਸੁੱਚਾ ਰਾਗ ਏ ਧੁਰ ਤੋਂ ਆਈ, ਬਾਬੇ ਨਾਨਕ ਨੇ ਵਿਚਾਰੀ ਏ ਪੰਜਾਂ ਪਾਣੀਆਂ ਦੀ ਮਹਿਮਾ, ਗਾਈ ਏ ਰਬਾਬ ਨੇ ਬਾਸ਼ਿੰਦਿਆਂ ਕਰਿੰਦਿਆਂ ਨੇ ਫਾੜ ਲਾ ਤਾਰ ਦੀ ਟੋਟੇ ਕਰ ਦਿੱਤੇ ਮੇਰੇ ਸੋਹਣੇ ਜਿਹੇ ਪੰਜਾਬ ਦੇ ਲੋਕ ਗੀਤ ਜਿੱਡੀ ਉਮਰ ਹੋਵੇ ਓਸ ਦਰਿਆ ਦੇ ਜੋੜੀ ਰੱਖਿਆ ਜਿੰਨੇ, ਸਦਕੇ ਓਸ ਚਨਾਬ ਦੇ ਮੁਰਸ਼ਦ ਬੁੱਲ੍ਹੇ ਸ਼ਾਹ ਨਾਲ ਬੈਠ ਕਰਾਂਗੇ ਗੋਸ਼ਟੀ ਸੁਫ਼ਨੇ ਹੀ ਬਣ ਰਹਿਗੇ, ਮੈਂ ਦੇਖੇ ਜੋ ਖ਼ੁਆਬ ਨੇ

ਰਿਸ਼ਤਾ

ਕੋਈ ਰਿਸ਼ਤਾ ਨਈਂ ਸੀ ਮੇਰਾ ਉਸ ਨਾਲ ਨਾ ਹੀ ਓਸ ਨੇ ਬੁਣਿਆਂ ਸੀ। ਇਹ ਰਿਸ਼ਤਾ ਦਿਲ ਨੇ ਬੁਣਿਆਂ ਏ, ਪਰ ਹੁਣ ਜੋ ਰਿਸ਼ਤਾ ਬਣਿਆ ਏ, ਸਭ ਤੋਂ ਅਜ਼ੀਜ਼ ਏ ਮੇਰੇ ਲੀ, ਖੋਰੇ ਮਾਂ ਦੇ ਰਿਸ਼ਤੇ ਤੋਂ ਵੀ ਉੱਪਰ, ਮੇਰੇ ਖ਼ੁਦ ਦੀ ਲਾਜ ਤੋਂ ਅਗਾਂਹ, ਇਹ ਰਿਸ਼ਤਾ ਉੱਥੇ ਖੜ੍ਹਾ ਹੈ। ਜਿੱਥੇ ਅਸਮਾਨ ਦਾ ਧਰਤ ਨਾਲ ਮੇਲ ਹੁੰਦਾ, ਇਕ ਥੰਮ੍ਹ ਬਣ ਕੇ ਵਿਸ਼ਵਾਸ ਦਾ, ਮੇਰਾ ਉਸ ਨਾ ਕੀ ਪਰਿਵਾਰਕ ਸਾਂਝ, ਫਿਰ ਵੀ ਉਸ ਦੀ ਚਿੰਤਾ ਰਹਿੰਦੀ, ਇਹ ਰਿਸ਼ਤਾ ਹੀ ਨਈਂ ਉਸ ਤੋਂ ਵੀ ਅਗਾਂਹ ਦੀ ਹੋਂਦ ਏ,

ਅਮਲ

ਇੱਕੋ ਥਾਂ ਹਾਸੇ ਨੇ, ਇੱਕੋ ਥਾਂ ਰੋਣੇ, ਕਈ ਇੱਥੋਂ ਤੁਰ ਜਾਂਦੇ, ਕਈ ਆ ਜਾਂਦੇ ਪ੍ਰਹਾਉਣੇ ਜਿੱਥੇ ਮੁੱਖਾਂ ਤੇ ਹਾਸੇ ਖੇਡਣ, ਉੱਥੇ ਹੀ ਰੋਂਦੇ ਦੇਖਾਂ ਮੁੱਖ ਸੋਹਣੇ ਸੋਹਣੇ ਰੋਂਦੇ ਫਿਰਨ ਤਕਦੀਰਾਂ ਨੂੰ ਉਹੀ ਵੱਢਣੇ ਪੈਂਦੇ ਨੇ, ਜਿਹੜੇ ਬੀਜ ਬੌਣੇ ਤਦਬੀਰਾਂ ਦੇ ਨਾਲ ਪਾਪ ਕਮਾਇਆ ਅਮਲ ਕਮਾ ਬੰਦੇ, ਅਮਲ ਕਿਸੇ ਨਾ ਖੋਹਣੇ ਮਰਨਾ ਸਭ ਨੇ ਹੈ, ਇਕ ਦਿਨ ਇੱਥੇ ਮਰਨਾ ਨਾ ਚਾਹੇ, ਝੂਠੇ ਨੇ ਸਭ ਜਿਊਂਣੇ

ਕਵੀ

ਕਵੀ, ਜਿਨ੍ਹਾਂ ਕਵਿਤਾ ਕੋਲ ਜਾਂਦਾ ਹੈ। ਕਵਿਤਾ ਉਨ੍ਹੀਂ ਉਸ ਤੋਂ ਦੂਰ ਚਲੀ ਜਾਂਦੀ ਹੈ। ਤੇ ਪੈਦਾ ਹੋ ਜਾਂਦਾ। ਖ਼ਲਾਅ! ਕਵਿਤਾ ਥੰਮ੍ਹ ਹੈ, ਵਿਸ਼ਵਾਸ ਦਾ ਵਿਸ਼ਵਾਸ ਹੋਣਾ ਹੀ ਕਵਿਤਾ ਹੈ। ਕਵੀ ਨੂੰ ਕਵਿਤਾ ਕੋਲ ਨਹੀਂ, ਕਵਿਤਾ ਨੂੰ ਕਵੀ ਕੋਲ ਆਣਾ ਚਾਹੀਦਾ ਹੈ। ਫਿਰ ਜਨਮ ਲੈਂਦਾ ਅਨਹਦ ਰਾਗ, ਵਿਸਮਾਦ, ਕਾਵਿ।

ਕਲਮ

ਕਲਮ ਮੇਰੀ ਮੇਰੇ ਦਰਦ ਦੇਖ ਕੇ ਆਪ ਦਰਦ ਦੇ ਨਾਲ ਕੁਰਲਾ ਉੱਠੀ। ਅੱਥਰੂ ਉਹਦੇ ਕੋਰੇ ਵਰਕੇ ਤੇ ਫੈਲੇ ਚੁੱਪ ਦੀ ਚੀਕ ਮਾਰੇ ਉੱਚੀ। ਇਕ ਇਕ ਅੱਥਰੂ ਉਹਦਾ ਸੁੱਚੇ ਮੋਤੀ ਪੀੜਾਂ ਦੀ ਤਸਬੀ ਬੁਣਦੀ ਜਾਵੇ। ਕਲਮ ਮੇਰੀ ਭਾਵਾਂ ਵਿਚ ਘਿਰਗੀ ਲਫ਼ਜ਼ਾਂ ਜ਼ਰੀਏ ਮੈਨੂੰ ਸਮਝਾਵੇ। ਕਲਮ ਮੇਰੀ ਪੀੜਾਂ ਦੀ ਸੁਹਾਗਣ ਪੀੜਾਂ ਦਾ ਹੀ ਗੀਤ ਲਿਖਾਵੇ। ਰਾਤ ਜਾਗ ਲਿਖ ਸੱਜਰੇ ਆਖੇ ਰਾਤ ਤੇਰੇ ਨਾਲ ਮੈਂ ਵੀ ਨਾ ਸੁੱਤੀ। ਕਲਮ ਮੇਰੀ ਮੇਰੇ ਦਰਦ ਦੇਖ ਕੇ ਆਪ ਦਰਦ ਦੇ ਨਾਲ ਕੁਰਲਾ ਉੱਠੀ ਅੱਥਰੂ ਉਹਦੇ ਕੋਰੇ ਵਰਕੇ ਤੇ ਫੈਲੇ ਚੁੱਪ ਦੀ ਚੀਕ ਮਾਰੇ ਉੱਚੀ।

ਹਰ ਮਸਲੇ ਦਾ ਹੱਲ ਨਈਂ ਹੁੰਦਾ

ਹਰ ਮਸਲੇ ਦਾ ਹੱਲ ਨਈਂ ਹੁੰਦਾ। ਤੇ ਅੱਜ ਕਦੇ ਵੀ ਕੱਲ੍ਹ ਨਈਂ ਹੁੰਦਾ। ਮਾਰੂ ਦੇ ਵਿਚ ਭਟਕੇ ਤ੍ਰਿਸ਼ਨਾ ਕੱਕਾ ਰੇਤਾ ਕਦੇ ਵੀ ਜਲ ਨਈਂ ਹੁੰਦਾ। ਯਾਰ ਫਸਾਇਆ ਨਿਕਲ ਨਾ ਹੋਵੇ ਐਸਾ ਵੀ ਕੋਈ ਦਲ ਦਲ ਨਈਂ ਹੁੰਦਾ। ਲੋਕੀ ਹੱਕ ਪਰਾਇਆ ਖਾਵਣ ਸਾਥੋਂ ਆਪਣਾ ਵੀ ਮੱਲ ਨਈਂ ਹੁੰਦਾ। ਤੇਰੇ ਬਾਝੋਂ ਜੋ ਬੀਤ ਗਿਆ ਏ ਸੱਜਣਾਂ, ਉਹ ਵੀ ਕੋਈ ਪਲ ਨਈਂ ਹੁੰਦਾ। ਜਿਸ ਨੂੰ ਯਾਰ ਨਾ ਮਨਾਣਾ ਆਵੇ ਉਸ ਨੂੰ ਕੋਈ ਬਹੁਤਾ ਵੱਲ ਨਈਂ ਹੁੰਦਾ।

ਪੰਜਾਬ

ਮੈਂ ਬੇਲੋੜੀ ਸੱਜਣਾਂ, ਇਕ ਕੰਡਿਆਲੀ ਕੰਧ ਜਿਸ ਦੀ ਹਿਫ਼ਾਜ਼ਤ ਦਾ, ਤੂੰ ਕੀਤਾ ਖ਼ਾਸਾ ਪ੍ਰਬੰਧ। ਮੇਰੇ ਆਂਢ ਗੁਆਂਢ ਫ਼ੁਲ, ਪੌਣਾ ਚ ਖ਼ੁਸ਼ਬੋ ਜਦ ਵੀ ਇਹ ਮਹਿਕਦੀਆਂ, ਇੱਕੋ ਆਵੇ ਸੁਗੰਧ। ਇੱਥੇ ਵਸੇ ਸ਼ੇਖ਼ ਫ਼ਰੀਦ, ਇੱਥੇ ਵਸੇ ਨਾਨਕ ਇੱਕੋ ਉਨ੍ਹਾਂ ਦੀ ਰਮਜ਼, ਇੱਕੋ ਉਨ੍ਹਾਂ ਦਾ ਰੰਗ। ਮੇਰੇ ਊਂ ਪਾਸੇ ਮੁਸਲਿਮ, ਐਂ ਪਾਸੇ ਸਿੱਖ ਦੋਵਾਂ ਦੀ ਇੱਕੋ ਦਿੱਖ, ਇੱਕੋ ਜਿਊਣ ਢੰਗ। ਦੋ ਹੀ ਜਾਤਾਂ ਉਸ ਦੀਆਂ, ਦੋ ਹੀ ਪੂਜਣ ਯੋਗ ਇਕ ਦੇ ਗੁੱਟ ਕੜਾ, ਇਕ ਦੀ ਵੀਣੀ ਵੰਗ। ਸਤਲੁਜ ਬਿਆਸ ਤੇਰਾ, ਮੇਰਾ ਰਾਵੀ, ਜਿਹਲਮ, ਚਨਾਬ ਦੋ ਏਧਰ ਤਿੰਨ ਓਧਰ, ਫਿਰ ਕੀਕਣ ਕਹਾਂ ਪੰਜ। ਰਾਵੀ ਮਨਾਵੇ ਸੋਗ, ਜਿਹਲਮ ਮਾਰੇ ਢਾਹਾਂ ਸਤਲੁਜ ਸਾਡਾ ਆਪਣਾ, ਤੁਸਾਂ ਪਾਣੀ ਦਿੱਤਾ ਵੰਡ। ਤੁਸਾਂ ਧਰਤ ਤੇ ਲੀਕਾਂ ਵਾਹੀਆਂ, ਤਾਰਾਂ ਲਈਆਂ ਲਾ ਕੀਕਣ ਕਰੋਗੇ ਜਨੌਰਾਂ ਦਾ ਆਣਾ ਜਾਣਾ ਬੰਦ। ਕਿੰਞ ਕਿੱਸਾ ਲਿਖਾ ਹੀਰ, ਮੇਰੀ ਉਸ ਪਾਸੇ ਹੀਰ ਮੈਂ ਵਾਰਿਸ ਇਸ ਪਾਰ ਦਾ, ਤੇ ਉਸ ਪਾਰ ਝੰਗ।

ਲੋਹੜੀ

ਦਿਨ ਚੜ੍ਹਿਆ ਏ, ਰੰਗ ਨਵੇਂ ਲੈ ਕੇ ਚਾਅ ਮਨ ਦੇ ਵੇਹੜੇ ਅੱਜ ਖੇਲੇ ਨੀ ਗੀਤ ਖ਼ੁਸ਼ੀਆਂ ਦੇ ਗੂੰਜਣਗੇ ਚੁੰਹ ਪਾਸੇ ਸ਼ਗਨ ਮਨਾਏ ਜਾਣਗੇ ਕੁਵੇਲੇ ਨੂੰ ਅੱਲਣ ਪਾਉਣਗੀਆਂ ਸਾਗ ਵਿਚ ਮਾਵਾਂ ਕਣੀਆਂ ਰਸ ਦੇ ਵਿਚ ਨੱਚਣਗੀਆਂ ਧੂਣਾਂ ਉੱਠੇਗਾ ਅੰਬਰ ਦੇ ਵੱਲ ਹਿੱਕ ਕਰ ਕੇ ਅਰਕ ਦਿੱਤੇ ਧੀਆਂ ਜਦ ਸੁਹੇਲੇ ਨੂੰ

ਮਨ ਹੀ ਹੁੰਦਾ ਗੰਦਾ

ਕੁੱਤੇ ਨੂੰ ਕੁੱਤਾ ਮਿਲਦਾ ਬੰਦੇ ਨੂੰ ਮਿਲਦਾ ਬੰਦਾ। ਹਵਸ ਨਾ ਹੁੰਦੀ ਅੱਖਾਂ ਅੰਦਰ ਮਨ ਹੀ ਹੁੰਦਾ ਗੰਦਾ। ਮੇਰੇ ਅੰਦਰ ਰੱਬ ਹੈ ਵੱਸਦਾ? ਬਣ ਗਿਆ ਗੋਰਖ ਧੰਦਾ। ਇਹੋ ਸਤਿ ਪ੍ਰਭ ਮਾਰਗ ਹੈ ਰਸਤਾ ਦੱਸਦਾ ਅੰਧਾ। ਅਨਲਹੱਕ ਦਾ ਨਾਅਰਾ ਲਾਵੇ ਪੰਜ ਵਾਰ ਦਾ ਰੰਡਾ। ਮੈਂ ਰੱਬ ਤੋਂ ਕੀ ਬਾਗ਼ੀ ਹੋਇਆ ਹੋਇਆ ਗੱਲ ਦਾ ਫੰਦਾ। ਬਾਹਰ ਖੜ੍ਹਾ ਹੈ ਤੇਰੇ ਦਰ ਤੇ ਖੜ੍ਹਾ ਗ਼ਰੀਬ ਦਾ ਖੰਧਾ। ਤੇਰੇ ਬੰਦੇ ਰੱਜਿਆ ਨੂੰ ਦੇਂਦੇ ਦੇਂਦੇ ਸਦਾ ਹੀ ਹੰਦਾ। ਕਹਿੰਦੇ ਰੱਬ ਹੈ ਸਭ ਨੂੰ ਦਿੰਦਾ ਦਿੰਦਾ ਸਭ ਚੰਗਾ ਚੰਗਾ। ਅੱਜ ਮੇਰੇ ਤੋਂ ਲੈਣ ਆਏ ਸੀ ਉਸੇ ਰੱਬ ਦੇ ਲਈ ਚੰਦਾ ਕੁੱਤੇ ਨੂੰ ਕੁੱਤਾ ਮਿਲਦਾ ਬੰਦੇ ਨੂੰ ਮਿਲਦਾ ਬੰਦਾ। ਹਵਸ ਨਾ ਹੁੰਦੀ ਅੱਖਾਂ ਅੰਦਰ ਮਨ ਹੀ ਹੁੰਦਾ ਗੰਦਾ।

ਫਿਰ ਉੱਗ ਆਵਾਂਗਾ

ਕੁਚਲ ਦੇਵੋ ਜਾਂ ਤਬਾਹ ਕਰ ਦੇਵੋ ਮੈਨੂੰ ਬੀਜ ਹੈ ਮੇਰੇ ਅੰਦਰ ਫਿਰ ਉੱਗ ਆਵਾਂਗਾ। ਇਹ ਮਿੱਟੀ ਸਿੰਜੇਗੀ ਰੱਤ ਲੈ ਉਧਾਰਾ ਇਕ ਦਿਨ ਮੈਂ ਫਿਰ ਹਵਾਵਾਂ ਨੂੰ ਮਹਿਕਾਵਾਂਗਾ। ਮੇਰੇ ਰੰਗਾਂ ਦੀ ਉਸਤਤ ਗਾਉਣਗੇ ਸ਼ਾਇਰ ਮਹਿਬੂਬ ਦੇ ਕੇਸਾਂ ਨੂੰ ਮੈਂ ਜਦ-ਜਦ ਸਜਾਵਾਂਗਾ। ਕੁਮਲਾ ਗਿਆ ਜਦ ਕਦੇ ਵੀ ਏ ਸ਼ਾਇਰ ਮੇਰਾ ਇੰਤਜ਼ਾਰ ਕਰਨਾ ਮੈਂ ਆਵਾਂਗਾ ਮੈਂ ਆਵਾਂਗਾ।

ਇੰਤਜ਼ਾਰ

ਮੁੱਦਤਾਂ ਤੋਂ ਹੀ ਇੰਤਜ਼ਾਰ ਕਰ ਆਏ ਹਾਂ । ਇਕ ਪਾਸਾ ਹੀ ਸਹੀ, ਪਿਆਰ ਕਰ ਆਏ ਹਾਂ । ਨਾ ਨੈਣ ਬੋਲੇ ਉਹਦੇ, ਨਾ ਬੁੱਲ੍ਹਾਂ ਚੁੱਪੀ ਤੋੜੀ ਉਹਦੀ ਖ਼ਾਮੋਸ਼ੀ ਤੇ, ਇਤਬਾਰ ਕਰ ਆਏ ਹਾਂ। ਪੱਲਾ ਚੱਬ ਕੇ ਦੰਦਾਂ ਦੇ ਵਿਚ, ਉਹ ਮੁਰਝਾਈ ਖੜੀ ਸੀ। ਅਸਾਂ ਬੂਟਾ ਲਾ ਪਿਆਰ ਦਾ, ਪਾਕ ਬਹਾਰ ਕਰ ਆਏ ਹਾਂ। ਰਾਜ ਬਣੀ ਰਹੀ ਅੱਜ ਤੀਕਰ ਜੋ ਮੇਰੇ ਲਈ ਅਸਾਂ ਆਪਣਾ ਆਪ, ਇਜ਼ਹਾਰ ਕਰ ਆਏ ਹਾਂ। ਰੱਬ ਰੱਬ ਕਰਦੀ ਹੈ ਇਹ ਚੰਦਰੀ ਦੁਨੀਆ ਅਸੀਂ ਯਾਰ ਯਾਰ ਪਿਆਰ ਪਿਆਰ ਕਰ ਆਏ ਹਾਂ।

ਬਦਲ ਗਏ

ਅੱਖਾਂ ਵੀ ਉਹੀ ਨਿਗਾਹਾਂ ਵੀ ਉਹੀ ਬਸ ਨਜ਼ਰਾਨੇ ਬਦਲ ਗਏ। ਮੈਂ ਵੀ ਉਹੀ ਤੂੰ ਵੀ ਉਹੀ ਬਸ ਜ਼ਮਾਨੇ ਬਦਲ ਗਏ।

ਗ਼ਲਤੀਆਂ ਦਾ ਪੁਤਲਾ

ਮੈਂ ਗ਼ਲਤੀਆਂ ਦਾ ਪੁਤਲਾ ਮੈਨੂੰ ਚੰਗਿਆਈ ਦੀ ਮਿੱਟੀ ਲਾ ਵੇ। ਮੈਂ ਭਟਕਿਆ ਸੀ ਮੁਸਾਫ਼ਰ ਹੁਣ ਤੂੰ ਹੀ ਮੰਜ਼ਿਲ ਰਾਹ ਵੇ। ਕਦੇ ਸੋਚਿਆ ਵੀ ਨਹੀਂ ਸੀ। ਸਾਡੇ ਤੇਰੇ ਲਈ ਚੱਲਣਗੇ ਸਾਹ ਵੇ। ਆ ਪਾ ਲੈ ਆ ਕੇ ਗਲਵੱਕੜੀ ਨਾ ਐਵੇਂ ਵਿਛੋੜੇ ਪਾ ਵੇ। ਸਾਡਾ ਪਾਕ ਪਵਿੱਤਰ ਰਿਸ਼ਤਾ ਮੈਂ ਤੇਰੀ ਟਹਿਣੀ ਤੂੰ ਮੇਰੀ ਛਾਂ ਵੇ।

ਬਿਰਹੋਂ ਦੇ ਟੂਣੇ

ਭਗਵਤੀ ਦਾ ਕੋਈ ਪਾਠ ਸੁਣਾਂ ਦੋ ਗੰਗਾ ਜਲ ਮੂੰਹ ਵਿਚ ਪਾ ਦੋ ਮੈਨੂੰ ਬਿਰਹੋਂ ਲਾਉਂਦਾ ਟੂਣੇ ਵੇ ਅਜੇ ਸਾਹ ਮੇਰੇ ਊਣੇ ਵੇ,

ਸਾਡਾ ਘਰ ਮਸਾਣ

ਫੁੱਲਾਂ ਨਾਲ ਸੱਜਿਆ ਸੀ ਰਾਹ ਮੇਰੇ ਤੇ ਮੰਜ਼ਿਲ ਸ਼ਮਸ਼ਾਨ ਸੀ। ਆਪਣਿਆਂ ਦਾ ਹੀ ਸੀ ਕਾਫ਼ਲਾ ਆਪਣੇ ਹੀ ਆਏ ਜਲਾਣ ਸੀ। ਜਿਊਂਦੇ ਜੀ ਨਾ ਮਿਲਿਆ ਸਹਾਰਾ ਅੱਜ ਮੋਢਿਆਂ ਤੇ ਲਿਜਾਣ ਜੀ। ਜਿਨ੍ਹਾਂ ਨੂੰ ਤੱਤੀ ’ਵਾ ਨਾ ਲੱਗਣ ਦਿੱਤੀ ਉਹੀ ਆਏ ਚਿਤਾ ਤੇ ਲਿਟਾਣ ਜੀ। ਇੱਕ ਦਿਨ ਕੋਲ ਹੋਰ ਨਾ ਰੱਖਿਆ ਅਗਨ ਭੇਂਟ ਕਰ ਕੀਤਾ ਕਲਿਆਣ ਸੀ। ਮੇਰਾ ਸਾਯਾ ਵੀ ਛੱਡ ਗਿਆ ਸਾਥ ਮੇਰਾ ਮੈਂ ਜਾਂਦੇ ਦੇ ਦੇਖੇ ਨਿਸਾਣ ਸੀ। ਕਿ ਹੋਇਆ ਜੇ ਪਲ ਪਲ ਖਾਧੀਆਂ ਠੋਕਰਾਂ ਅੰਤ ਪਲਾਂ ’ਚ ਮਨੀ ਸੁਲਤਾਨ ਸੀ। ਸਾਰਾ ਜੱਗ ਘੁੰਮ-ਘੁੰਮ ਦੇਖਿਆ ਅੰਤ ਪਤਾ ਲੱਗਾ ਸਾਡਾ ਘਰ ਮਸਾਣ ਸੀ।

ਮੇਰੇ ਬਿਰਹੋਂ ਨੂੰ ਜਾਗ ਲਾ ਦੇਈਂ ਅੰਮੀਏ

ਵਿਚ ਪਤੀਲੇ ਪਿੱਤਲ ਦੇ ਤੂੰ ਰੱਖੀ ਮੈਨੂੰ ਪਾ ਕੇ ਮਘਦੀ ਅੱਗ ਤੇ ਸੁਆਵੀਂ ਕਾੜ੍ਹਨੀ ’ਚ ਸੇਜ ਸਜਾ ਕੇ ਲੋਰੀਆਂ ਦੇਵੀਂ ਬਾਤਾਂ ਪਾਵੀ ਰੱਖੀ ਦਿਲ ਮੇਰਾ ਲਾਕੇ ਪਹਿਲੇ ਪਹਿਰ ਤਾਰਿਆਂ ਦੀ ਛਾਵੇਂ ਮੈਨੂੰ ਰੱਖੀ ਹਿੱਕ ਨਾ ਲਾਕੇ ਮੇਰੇ ਬਿਰਹੋਂ ਨੂੰ ਜਾਗ ਲਾ ਦੇਈਂ ਅੰਮੀਏ ਨੀ ਮੇਰੇ ਬਿਰਹੋਂ ਨੂੰ ਜਾਗ ਲਾ ਦੇਈਂ ਅੰਮੀਏ ਨੱਚੂ ਟੱਪੂ ਸੋਹਲੇ ਗਾਊ ਵਿਚ ਮਧਾਣੀ ਆਕੇ ਕੋਸਾ ਕੋਸਾ ਰਿੜਕੀ ਇਹਨੂੰ ਕੋਸਾ ਪਾਣੀ ਪਾਕੇ ਰੀਝਾਂ ਦੇ ਨਾਲ ਫੇਰ ਮਧਾਣੀ ਚੌਂਕੇ ਪੀੜਾ ਡਾਹ ਕੇ ਮੁੱਖ ਦੇ ’ਤੇ ਹਾਸਾ ਰੱਖੀ ਨਾਲੇ ਰੱਖੀ ਗਲ ਨਾ ਲਾਕੇ ਮੇਰੇ ਬਿਰਹੋਂ ਨੂੰ ਜਾਗ ਲਾ ਦੇਈਂ ਅੰਮੀਏ ਨੀ ਮੇਰੇ ਬਿਰਹੋਂ ਨੂੰ ਜਾਗ ਲਾ ਦੇਈਂ ਅੰਮੀਏ

ਰਾਂਝਾ ਪੜਦਾ ਫਿਰੇ ਨਮਾਜ਼ਾਂ

ਤੇਰੇ ਨਾਂ ਦਾ ਤਵੀਜ਼ ਗੱਲ ਪਾ ਲਿਆ ਤੇ ਤੇਰੇ ਨਾਂ ਦੀ ਫੇਰਾ ਤਸਬੀ ਚਿੱਤ ਲੱਗੇ ਨਾ ਮਹਿਬੂਬ ਮੇਰਾ ਤੂੰ ਰੱਖ ਲੈ ਸਾਡੀਆਂ ਲਾਜਾਂ ਉਹ ਖੇੜੇ ਵੱਲ ਮੂੰਹ ਕਰ ਕੇ ਰਾਂਝਾ ਪੜਦਾ ਫਿਰੇ ਨਮਾਜ਼ਾਂ ਉਹ ਹੀਰ ਕਿਤੇ ਦਿੱਖ ਦੀ ਨਹੀਂ ਉਹ ਰੋਹੀ ਵਿਚ ਮਾਰਦਾ ਅਵਾਜ਼ਾਂ ਉਹ ਖੇੜੇ ਵੱਲ ਮੂੰਹ ਕਰ ਕੇ ਰਾਂਝਾ ਪੜਦਾ ਫਿਰੇ ਨਮਾਜ਼ਾਂ ਉਹ ਇਸ਼ਕ ਹਕੀਕੀ ਕਰ ਬੈਠਾ ਤੇ ਵਜਾ ਬੈਠਾ ਵੰਝਲੀ ਜਦੋਂ ਦਮ ਮਾਰ ਸੁਰ ਕੱਢਦਾ ਹਵਾ ਪ੍ਰੀਤ ਨਾਲ ਹੋ ਜੇ ਗੰਧਲੀ ਰਾਂਝਾ ਸੁਰਾਂ ਨਾਲ ਫਰ੍ਹੇ ਖੇਡਦਾ ਪਿਆਰ ਖੇਡਦਾ ਨਾਲ ਸੁਰ-ਸਾਜਾਂ ਉਹ ਖੇੜੇ ਵੱਲ ਮੂੰਹ ਕਰ ਕੇ ਰਾਂਝਾ ਪੜਦਾ ਫਿਰੇ ਨਮਾਜ਼ਾਂ ਉਹ ਹੀਰ ਕਿਤੇ ਦਿੱਖ ਦੀ ਨਹੀਂ ਉਹ ਰੋਹੀ ਵਿਚ ਮਾਰਦਾ ਅਵਾਜ਼ਾਂ ਰਾਂਝਾ ਦਰ-ਦਰ ਦਾ ਹੋ ਗਿਆ ਨੀ ਰਾਂਝਾ ਤੇਰਾ ਦਰਵੇਸ਼ ਬਣਿਆ ਜਿਹੜੀ ਦਿਲ ਵਿਚ ਚੰਦਰੀ ਮੁਰਾਦ ਨੀ ਰਾਂਝਾ ਤੇਰਾ ਉਹ ਨਾ ਬਣਿਆ ਵਾਰਿਸ ਤੇਰੀ ਹੀਰ ਤੁਰ ਗਈ ਪੱਲੇ ਛੱਡ ਗਈ ਆਸ ਮੁਰਾਦਾਂ ਉਹ ਖੇੜੇ ਵੱਲ ਮੂੰਹ ਕਰ ਕੇ ਰਾਂਝਾ ਪੜਦਾ ਫਿਰੇ ਨਮਾਜ਼ਾਂ ਉਹ ਹੀਰ ਕਿਤੇ ਦਿੱਖ ਦੀ ਨਹੀਂ ਉਹ ਰੋਹੀ ਵਿਚ ਮਾਰਦਾ ਅਵਾਜ਼ਾਂ ਰਾਂਝੇ ਨੂੰ ਬਖ਼ਸ਼ਿਆ ਪਿਆਰ ਰੱਬ ਨੇ ਤੇ ਪੰਜਾਂ ਪੀਰਾਂ ਦੀ ਸੌਗਾਤ ਸੀ ਹੀਰ ਨੂੰ ਰਾਂਝੇ ਨਾਲੋਂ ਕਰਦੇ ਕੋਈ ਵੱਖ ਨਾ ਕਿਸੇ ਵਿਚ ਇੰਨੀ ਔਕਾਤ ਸੀ ਕੈਦੋਂ ਦਾ ਵੀ ਨਾ ਵੱਸ ਚੱਲਦਾ ਵੱਖ ਕਰ ਗਏ ਰੀਤ ਰਿਵਾਜ਼ਾਂ ਉਹ ਖੇੜੇ ਵੱਲ ਮੂੰਹ ਕਰ ਕੇ ਰਾਂਝਾ ਪੜਦਾ ਫਿਰੇ ਨਮਾਜ਼ਾਂ ਉਹ ਹੀਰ ਕਿਤੇ ਦਿੱਖ ਦੀ ਨਹੀਂ ਉਹ ਰੋਹੀ ਵਿਚ ਮਾਰਦਾ ਅਵਾਜ਼ਾਂ

ਇੱਕ ਹਵਾ ਦਾ ਬੁੱਲ੍ਹਾ ਆਇਆ ਸੀ

ਇੱਕ ਹਵਾ ਦਾ ਬੁੱਲ੍ਹਾ ਆਇਆ ਸੀ ਜਿੰਨੇ ਬੁੱਲ੍ਹੇ ਨੂੰ ਹਿੱਕ ਨਾਲ ਲਾਇਆ ਸੀ ਚਾਰ ਕੁ ਪਲ ਬੈਠਾ ਅਸਾਂ ਨਾ ਅਸਾਂ ਹੀ ਸਾਹਾਂ ’ਚ ਵਸਾਇਆ ਸੀ ਸਾਡੀ ਦਿਲ ਦੀ ਬੰਜਰ ਧਰਤੀ ਤੇ ਉਹ ਮੌਸਮ ਬਣ ਕੇ ਛਾਇਆ ਸੀ ਸਾਨੂੰ ਸਮਝ ਨਾ ਆਈ ਉਸ ਪਲ ਦੀ ਜਿਸ ਪਲ ਬੁੱਲ੍ਹਾ ਜਾਨ ਬਣਾਇਆ ਸੀ ਇੱਕ ਹਵਾ ਦਾ ਬੁੱਲ੍ਹਾ ਆਇਆ ਸੀ ਜਿੰਨੇ ਬੁੱਲ੍ਹੇ ਨੂੰ ਹਿੱਕ ਨਾਲ ਲਾਇਆ ਸੀ ਬੜਾ ਸਮਝਾਇਆ ਨਾ ਸਮਝੇ ਦਿਲ ਨੂੰ ਮਰਜਾਣੇ ਨੈਣਾਂ ਨੇ ਪਿਆਰ ਪਾਇਆ ਸੀ ਆਪ ਤਾਂ ਨੀਰਾਂ ਵਿਚ ਰਹਿਣ ਡੁੱਬੇ ਤੈਅ ਮੈਨੂੰ ਵੀ ਬੜਾ ਤੜਫਾਇਆ ਸੀ ਜਿਸ ਨੂੰ ਜ਼ਿੰਦਗੀ ਸਮਝ ਬੈਠੇ ਉਹ ਹੀ ਜਾਨ ਤੇ ਬਣ ਆਇਆ ਸੀ ਇੱਕ ਹਵਾ ਦਾ ਬੁੱਲ੍ਹਾ ਆਇਆ ਸੀ ਜਿੰਨੇ ਬੁੱਲ੍ਹੇ ਨੂੰ ਹਿੱਕ ਨਾਲ ਲਾਇਆ ਸੀ ਹਰ ਦਿਨ ਮੱਸਿਆ ਦੀ ਰਾਤ ਲੱਗਦੀ ਜੱਦ ਚੰਨ ਚਕੋਰ ’ਚ ਵਿਛੋੜਾ ਆਇਆ ਸੀ ਉਹ ਕੀ ਜਾਣੇ ਹਿੱਜ਼ਰਾਂ ਨੂੰ ਅਸਾਂ ਕੱਲੇਆ ਦੁੱਖ ਨੂੰ ਹੰਢਾਇਆ ਸੀ ਅਸਾਂ ਜਿਊਂਦੇ ਜੀ ਵੀ ਸ਼ਵ ਹੋ ਗਏ ਉਹ ਰਤਾ ਵੀ ਨਾ ਤਰਸਾਇਆ ਸੀ ਇੱਕ ਹਵਾ ਦਾ ਬੁੱਲ੍ਹਾ ਆਇਆ ਸੀ ਜਿੰਨੇ ਬੁੱਲ੍ਹੇ ਨੂੰ ਹਿੱਕ ਨਾਲ ਲਾਇਆ ਸੀ ਸ਼ਿਵ ਦੇ ਸ਼ਿਕਰੇ ਦੀ ਗੱਲ ਹੀ ਛੱਡਦੇ ਉਹ ਤਾਂ ਉਸ ਨੂੰ ਵੀ ਮਾਰ ਪਾ ਆਇਆ ਸੀ ਮਾਰ ਉਡਾਰੀ ਟੁਰ ਗਏ ਪਰਦੇਸਾਂ ਨੂੰ ਜਿਨ੍ਹਾਂ ਨੂੰ ਹਥੇਲੀ ਤੇ ਚੋਗ ਚੁਗਾਇਆ ਸੀ ਉਹ ਛੱਡ ਗਿਆ ਵਿਚ ਹਿੱਜ਼ਰਾਂ ਦੇ ਇਸ ਮਨੀ ਨੂੰ ਫਿਰ ਬੁੱਲ੍ਹਾ ਬਣਾਇਆ ਸੀ ਇੱਕ ਹਵਾ ਦਾ ਬੁੱਲ੍ਹਾ ਆਇਆ ਸੀ ਜਿੰਨੇ ਬੁੱਲ੍ਹੇ ਨੂੰ ਹਿੱਕ ਨਾਲ ਲਾਇਆ ਸੀ

ਦੁੱਖਾਂ ਦੇ ਵਿਚ ਡੁੱਬਣਾ

ਕੁੱਝ ਦੁੱਖਾਂ ਦੇ ਵਿਚ ਡੁੱਬ ਜਾਂਦੇ ਨੇ। ਕੁੱਝ ਦੁੱਖਾਂ ਦੇ ਵਿਚ ਤਰ ਜਾਂਦੇ ਨੇ। ਕੁੱਝ ਸਿੱਖ ਲੈਂਦੇ ਨੇ ਜੀਣਾ, ਕੁੱਝ ਰੋਂਦੇ-ਰੋਂਦੇ ਮਰ ਜਾਂਦੇ ਨੇ।

ਦਿਲ ਕਰਦਾ ਏ ਕੁੱਝ ਲਿਖਣ ਨੂੰ

ਦਿਲ ਕਰਦਾ ਏ ਕੁੱਝ ਲਿਖਣ ਨੂੰ ਪਰ ਮਤ ਵਿਚ ਕੋਈ ਹਰਫ਼ ਨਾ ਆਵੇ। ਸੱਜਣਾਂ ਨੇ ਕੀਤਾ ਸੀਨਾ ਛੱਲੀ-ਛੱਲੀ ਉਨ੍ਹਾਂ ਨੂੰ ਰਤਾ ਤਰਸ ਨਾ ਆਵੇ। ਇਸ਼ਕੇ ਦੇ ਵਿਚ ਮੌਤ ਮਿਲੇ ਤਾਂ ਪੈੜ ਚੁੰਮ ਉਹਨੂੰ ਗਲ ਨਾ ਲਾਵੇ। ਜਿਹੜਾ ਵਿਚ ਬਿਰਹੋਂ ਦੇ ਮਰਦਾ ਬਿਰਹੋਂ ਦਾ ਉਹ ਸੁਲਤਾਨ ਸਦਾਵੇ। ਬਣ ਜਾਊਂਗਾਂ ਕੋਈ ਕਿੱਸਾ ਜਦ ਕੋਈ ਵਾਰਿਸ ਲਿਖ-ਲਿਖ ਗਾਵੇ। ਵਾਰਿਸ ਆਪ ਹਿੱਜ਼ਰਾਂ ’ਚ ਮਰਿਆ ਕਿੱਸਾ ਹੀਰ ਚੀਖ਼-ਚੀਖ਼ ਸੁਣਾਵੇ। ਬੁੱਲ੍ਹਾ ਜਾਣੇ ਇਸ ਦਰਦ ਨੂੰ ਨੇੜਿਉਂ ਕਿਉਂਕਿ ਉਹ ਹਰ ਰੋਜ਼ ਹੰਢਾ ਵੇ।

ਪਿਆਰ

ਪੱਥਰੋਂ ਕੀ ਮੂਰਤ ਸੇ ਪਿਆਰ ਕਰ ਬੈਠੇ। ਨਾ ਚਾਹਤੇ ਹੁਏ ਵੀ ਤਕਰਾਰ ਕਰ ਬੈਠੇ। ਲਾਖ ਬਚਾ ਰਖਾ ਥਾ ਦਿਲ ਕੋ ਪਿਆਰ ਸੇ ਨਾ-ਨਾ ਕਰਤੇ ਵੀ ਪਿਆਰ ਕਰ ਬੈਠੇ।

ਪਿਆਰ

ਬਹੁਤ ਕੀਆ ਪਿਆਰ ਉਨਸੇ ਜੋ ਜਾਨ ਸੇ ਪਿਆਰਾ ਥਾ। ਦਿਲ ਤੋਂ ਉਨਕਾ ਵੀ ਸੁਮੰਦਰ ਵੱਡਾ ਨਹੀਂ ਖਾਰਾ ਥਾ।

ਵਕਤ

ਵਕਤ ਦਿਖਾਈ ਨਹੀਂ ਦੇਤਾ ਲੇਕਿਨ ਵਕਤ ਕਿਆ-ਕਿਆ ਦਿਖਾ ਦੇਤਾ ਹੈ।

ਇਸ਼ਕ

ਅਸੀਂ ਪਹਿਲੇ ਹੀ ਇਸ਼ਕੇ ਦੇ ਮਾਰੇ ਹੋਏ ਆ ਹੁਣ ਨਾ ਹੀ ਪਿਆਰ ਦੀ ਔਕਾਤ ਆ ਜਿੱਥੇ ਤੂੰ ਚਾਨਣ ਭਾਲਦੀ ਉਨ੍ਹਾਂ ਦੀ ਜ਼ਿੰਦਗੀ ’ਚ ਆਪ ਰਾਤ ਆ

ਇਕ ਦਿਲ ਕਿਸੇ ਦਾ ਨਾ ਤੋੜੀ

ਰੱਬਾ ਸੁਪਨੇ ਭਾਵੇਂ ਲੱਖ ਤੋੜੀ। ਪਰ ਇਕ ਦਿਲ ਕਿਸੇ ਦਾ ਨਾ ਤੋੜੀ। ਇਸ਼ਕ ਦੇ ਬਦਲੇ ਇਸ਼ਕ ਨਿਵਾਜੀ ਦਰਦਾਂ ਦੀ ਭਾਜੀ ਨਾ ਮੋੜੀ। ਇਨ੍ਹਾਂ ਦੁੱਖਾਂ ਦੇ ਭਾਰ ਨਾ ਝੱਲੇ ਜਾਵੇ ਪੀੜਾਂ ’ਚ ਪੈ ਜੇ ਉਮਰੇ ਥੋੜ੍ਹੀ। ਖ਼ੂਨ ਸਿਆਹੀ ਨਾਲ ਹਰਫ਼ ਮੜ੍ਹੇ ਪਿਰ ਬਣਾਈ ਪੀੜਾਂ ਨਾ ਜੋੜੀ। ਦੱਖਣੋਂ ਪੁਰੇ ਚੱਲੇ ਕਹਿਰ ਦੇ ਦਿਲ ਨਿਸ਼ਾਨਾ ਬਣਿਆ ਜ਼ੋਰੋ-ਜ਼ੋਰੀ। ਇੰਝ ਵੱਖ ਕਰ ਦਿੱਤਾ ਸਾਨੂੰ ਜਿਊਂ ਗੰਨੇ ਦੇ ਨਾਲੋਂ ਖੋਰੀ। ਰੱਬਾ ਸੁਪਨੇ ਭਾਵੇਂ ਲੱਖ ਤੋੜੀ। ਪਰ ਇਕ ਦਿਲ ਕਿਸੇ ਦਾ ਨਾ ਤੋੜੀ। ਇਸ਼ਕ ਦੇ ਬਦਲੇ ਇਸ਼ਕ ਨਿਵਾਜੀ ਦਰਦਾਂ ਦੀ ਭਾਜੀ ਨਾ ਮੋੜੀ।

ਮਰਨਾ

ਮੈਂ ਜਿਊਂਦੇ ਜੀ ਵੀ ਮਰ ਗਿਆ ਉਹ ਮਰ ਕੇ ਵੀ ਜਿਊਂਦੇ ਨੇ

ਲਫ਼ਜ਼

ਜਿਵੇਂ ਲਫ਼ਜ਼ ਇਕੱਲੇ ਆਪਣੇ ਆਪ ਵਿਚ ਕੁੱਝ ਨਹੀਂ ਉਂਜ ਅਸੀਂ ਆ ਜਿਵੇਂ ਲਫ਼ਜ਼ ਧੁਨੀ ਦੇ ਬਿਨਾਂ ਗੂੰਗੇ ਨੇ ਉਂਜ ਤੁਸੀਂ ਨੇ ਜਿਵੇਂ ਲਫ਼ਜ਼ਾਂ ਨੂੰ ਧੁਨੀ ਧੁਨੀ ਨੂੰ ਤਾਲ ਮਿਲ ਜਾਵੇ ਉਂਜ ਪਿਆਰ ਆ

ਹਾਲ

ਹਾਲ ਤਾਂ ਕੁੱਝ ਇਸ ਤਰਾਂ, ਕੁ ਕਿ ਦੱਸੀਏ। ਪਰ ਉਹ ਜਾਂਦੇ-ਜਾਂਦੇ ਕਹਿ ਗਏ ਸੀ। ਖ਼ਿਆਲ ਰੱਖੀ ਆਪਣਾ।

ਵਕਤ

ਤੁਮਨੇ ਤੋ ਕਹਿ ਦੀਆ ਵਕਤ ਨਹੀਂ ਹੈ। ਕਹੀਂ ਐਸਾ ਨਾ ਹੋ ਕੇ ਵਕਤ ਵਕਤ ਮੈ, ਹਮਾਰਾ ਵਕਤ ਆ ਜਾਏ

ਸਮਝ

ਇਹ ਨਾ ਸਮਝੀ ਕਿ ਮੈਂ ਨਾ ਸਮਝ ਆ ਇਸ ਨਾ ਸਮਝ ਨੂੰ ਸਮਝ ਬਹੁਤ ਆ ਤੂੰ ਨਾ ਸਮਝ ਮੈਨੂੰ ਨਾ ਸਮਝ ਸਮਝਦੀ ਰਹੀ

ਤਕਦੀਰ

ਕੌਣ ਪਾ ਲੂੰ ਉਸ ਨੂੰ ਜੋ ਵਿਚ ਤਕਦੀਰਾਂ ਦੇ ਨੀ

ਆਹਟ

ਬਹੁਤ ਗਰਜੇ ਥੇ ਆਜ ਹਮ ਬਾਦਲੋਂ ਕੀ ਤਰ੍ਹਾਂ ਲੇਕਿਨ ਉਨਕੀ ਆਹਟ ਨੇ ਸ਼ਾਂਤ ਕਰ ਦੀਆ

ਰੱਬ ਮੰਨ ਬੈਠੇ

ਝੁਕ ਗਿਆ ਸਿਰ ਸੱਜਣਾਂ ਦੇ ਕਦਮਾਂ ’ਚ ਕਿਉਂਕਿ ਪਿਆਰ ਪਿਆਰ ’ਚ ਰੱਬ ਮੰਨ ਬੈਠੇ ਉਹਨੂੰ

ਰੋਗ ਕੁਲੈਣਾ

ਰੋਗ ਕੁਲੈਣਾ ਬਣ ਕੇ ਛਾਲੇ, ਨਿਕਲੇ ਮੇਰੇ ਪਿੰਡੇ ਪੀੜ ਗ਼ਮਾਂ ਦੀ ਅੰਤਾਂ ਦੀ ਹੋਵੇ, ਹੋਵੇ ਮੇਰੇ ਪਿੰਡੇ ਵੈਦ ਹਕੀਮਾਂ ਭੇਤ ਨਾ ਪਾਇਆ ਰੋਗ ਚੁੰਬੜਿਆ ਜੋ ਮੇਰੇ ਪਿੰਡੇ ਰੋਵਾਂ ਕੁਰਲਾਵਾਂ, ਨੀਰ ਵਹਾਵਾਂ ਅਰਕ ਚੜ੍ਹਾਵਾਂ ਰਿੰਡੇ ਦੁੱਖਾਂ ਨੂੰ ਗਾਵਾਂ, ਸੁੰਨੇ ਰਾਹਵਾਂ ਬੈਠ ਛਾਵੇਂ ਰਿੰਡੇ ਨਾਜ਼ੁਕ ਤਨ ਪੰਖੜੀ ਮੇਰਾ ਕੀਟ ਬਿਰਹੋਂ ਦੇ ਚਿੰਬੜੇ, ਮੇਰੇ ਪਿੰਡੇ ਰੋਗ ਕੁਲੈਣਾ ਬਣ ਕੇ ਛਾਲੇ, ਨਿਕਲੇ ਮੇਰੇ ਪਿੰਡੇ ਪੀੜ ਗ਼ਮਾਂ ਦੀ ਅੰਤਾਂ ਦੀ ਹੋਵੇ, ਹੋਵੇ ਮੇਰੇ ਪਿੰਡੇ ਬੁੱਲ੍ਹਾ ਕਿਸ ਨੂੰ ਦਰਦ ਸਮਝਾਵੇ ਦਰਦ ਹੋਵੇ ਮੇਰੇ ਪਿੰਡੇ ਪੀੜ ਹੋਵੇ ਮੇਰੇ ਪਿੰਡੇ

ਦਿਲ ਹੈ ਕੋਈ ਪੱਥਰ ਨਹੀਂ

ਦਿਲ ਹੈ ਕੋਈ ਪੱਥਰ ਨਹੀਂ ਦਰਦ ਹੈ ਕੋਈ ਅੱਖਰ ਨਹੀਂ

ਪਿਆਰ ਕਰਦੇ ਹਾਂ ਤੈਨੂੰ ਪਿਆਰ ਕਰਦੇ ਹਾਂ

ਆਪਣੀਆਂ ਨਾ ਪੁਗਾਇਆ ਕਰ ਕਦੇ ਸਾਡੀ ਵੀ ਸੁਣ ਜਾਇਆ ਕਰ ਪਿਆਰ ਕਰਦੇ ਹਾਂ ਤੈਨੂੰ ਪਿਆਰ ਕਰਦੇ ਹਾਂ ਤੁਰਨ ਦੇ ਵਿਚ ਮਗ਼ਰੂਰ ਹੈ ਤੂੰ ਕਦੇ ਮੇਰੇ ਸਾਯੇ ਵਾਂਗੂੰ ਨਾਲ ਖੜ ਜਾਇਆ ਕਰ ਪਿਆਰ ਕਰਦੇ ਹਾਂ ਤੈਨੂੰ ਪਿਆਰ ਕਰਦੇ ਹਾਂ। ਜੇ ਵਿਸ਼ਵਾਸ ਹੈ ਮੇਰੇ ਵਿਸ਼ਵਾਸ ਤੇ ਤਾਂ ਸੱਜਣਾਂ ਨਾਲ ਤੁਰ ਜਾਇਆ ਕਰ ਪਿਆਰ ਕਰਦੇ ਹਾਂ ਤੈਨੂੰ ਪਿਆਰ ਕਰਦੇ ਹਾਂ। ਅਸਾਂ ਤਾਂ ਪਹਿਲਾਂ ਤੇਰੇ ਪਿਆਰ ਦੇ ਸੱਜਣਾਂ ਵੇ ਮਾਰੇ ਹੋਏ ਆ, ਤੂੰ ਐਵੇਂ ਨਾ ਸਤਾਇਆ ਕਰ ਪਿਆਰ ਕਰਦੇ ਹਾਂ ਤੈਨੂੰ ਪਿਆਰ ਕਰਦੇ ਹਾਂ। ਇਸ਼ਕ ਪਾਕ ਮੁਹੱਬਤ ਨੂੰ ਜੇ ਸਮਝੀ ਕਦੇ ਵਿਹਲ ਮਲੇ ਤਾਂ ਸਾਨੂੰ ਵੀ ਸਮਝਾਇਆ ਕਰ ਪਿਆਰ ਕਰਦੇ ਹਾਂ ਤੈਨੂੰ ਪਿਆਰ ਕਰਦੇ ਹਾਂ। ਇੱਕ ਲੋਤਾ ਵਾਰਿਸ ਸਾਹਾਂ ਦਾ ਦਿਲ ਮੇਰਾ ਬਹੁਤਾ ਨਾ ਤੜਫਾਇਆ ਕਰ ਪਿਆਰ ਕਰਦੇ ਹਾਂ ਤੈਨੂੰ ਪਿਆਰ ਕਰਦੇ ਹਾਂ।

ਮਤਦਾਨ

ਢੋਲ ਲੈ ਕੇ ਦਓੜੀ ਮੇਰੇ ਆਏ ਸੀ ਕੁੱਝ ਲੋਕੀ ਆਪਣੀ ਗੱਲ ਸੁਣਾਈ ਜਾਵਣ ਮੇਰੀ ਜਾਵਣ ਟੋਕੀ ਮਾਣ ਰੱਖ ਕੇ ਸਾਡਾ ਤੁਸਾਂ ਵੋਟ ਹੈ ਸਾਨੂੰ ਪਾਉਣੀ ਰਾਜ ਨਹੀਂ ਸੇਵਾ ਕਰਾਂਗੇ ਪੰਜਾਬ ਮੁੜ ਸੋਨੇ ਦੀ ਚਿੜੀ ਬਣਾਉਣੀ ਲਾ ਕੇ ਡਗਾ ਡਗੇ ਦੇ ਉੱਤੇ ਮਤ ਮੇਰੀ ਨੂੰ ਮੰਗਣ ਪਾ ਕੇ ਝੂਠ ਦਾ ਬਾਣਾ ਲੀਡਰ ਪੱਤੀ ਸਾਡੀ ਚੋਂ ਲੰਘਣ ਫਿਰ ਆਇਆ ਸੀ ਪੰਜਾ ਯਾਰੋ ਫਿਰ ਆਇਆ ਸੀ ਫ਼ੁਲ ਕਹਿੰਦੇ ਅਸੀਂ ਆ ਵੀਰ ਤੁਹਾਡੇ ਸਾਨੂੰ ਨਾ ਜਾਇਓ ਭੁੱਲ ਕਣਕ, ਦਾਲ ਮਿਲਦੀ ਰਹੇਗੀ ਗਲੀਆਂ ਕਰਦਾਂਗੇ ਪੱਕੀਆਂ ਸਮੇਂ ਦੀ ਸਰਕਾਰ ਨੇ ਠੇਕੇ ਐ ਖੋਲੇ ਜਿਉਂ ਥਾਂ-ਥਾਂ ਹੋਵਣ ਹੱਟੀਆਂ ਆਪਣੇ-ਬਗਾਨਿਆਂ ਪਿਆਰਿਆਂ ਨੇ ਇਹ ਨੂੰ ਹੀ ਵਿਕਾਸ ਬਣਾਇਆ ਇਹ ਤਾਂ ਫ਼ਰਜ਼ ਸਰਕਾਰਾਂ ਦਾ ਤਾਂ ਹੀ ਬੇਰੋਜਗ਼ਾਰੀ ਡੇਰਾ ਲਾਇਆ ਮਤਦਾਨ ਨੂੰ ਮਤ ਨਾਲ ਸਮਝੋ ਮਤ ਨਾ ਦਾਨ ਕਰੀਏ ਮਤ ਨੂੰ ਵਿਚ ਦਿਮਾਗੇ ਰੱਖ ਕੇ ਮਤ ਨਾ ਨੇਤਾ ਚੁਣੀਏ

ਨੀਲਾ ਕਾਰਡ

ਮੈਂ ਉਸ ਦੇਸ਼ ਦਾ ਪੁੱਤ ਹਾਂ ਜਿਹਦੀ ਮਾਂ ਗ਼ਰੀਬੀ, ਪਿਉ ਬੇਰੁਜ਼ਗਾਰੀ ਆ ਸਾਨੂੰ ਰੁਜ਼ਗਾਰ ਨਾ ਮਿਲੇ, ਹੱਕ ਨਾ ਮਿਲੇ ਜੇ ਮਿਲਿਆ ਤਾਂ ਇਹ ਨੀਲਾ ਕਾਰਡ ਸਰਕਾਰੀ ਆ

ਬਚਪਨ

ਜਹਾਜ਼ ਬਣਾਵਾਂ ਬਚਪਨ ਵਾਲਾ ਨਿਆਣ ਪੁਣੇ ਦੇ ਪਰ ਮੈਂ ਇਸ ਲਾਵਾਂ। ਬੰਨ੍ਹ ਪੰਡ ਨਾਗ ਵਲ ਪਾ ਕੇ ਬੇਚੈਨੀ ਕਿਤੇ ਦੂਰ ਸੁੱਟ ਆਵਾਂ।

ਅਧੂਰਾ

ਜ਼ਿੰਦਗੀ ਵਿਚ ਕੁੱਝ ਨਾ ਕੁੱਝ ਅਧੂਰਾ ਰਹਿ ਹੀ ਜਾਂਦਾ ਹੈ ਚਾਹੇ ਉਹ ਸੁਪਨੇ ਹੋਵੇ ਜਾਂ ਮਹੋਬੱਤ

ਅਭੁੱਲ

ਚੱਲ ਛੱਡ ਜੋ ਸੀ ਦਿਲ ਵਿਚ ਸਭ ਭੁੱਲ ਜਾ ਮਨੀ ਉਹ ਵੀ ਭੁੱਲ ਗਏ ਹੁਣੇ ਆ ਇਨ੍ਹਾਂ ਖ਼ਾਸ ਨੀ ਸੀ ਕਿ ਯਾਦ ਕਰਨ ਤੈਨੂੰ ਵੀ

ਪਿਆਰ

ਪਿਆਰ ਪਾ ਲਿਆ ਦਿਲਾਂ ਤੂੰ, ਫਸਿਆ ਮੈਂ ਜਿਵੇਂ ਲਗੰਦੇ ਵਿਚ ਰੂੰ, ਆਪਣਿਆਂ ਤੂੰ ਕਰੇ ਪੂਰੀਆਂ, ਕਦੇ ਤਾਂ ਸੁਣ ਲਾ ਮੇਰੀ ਹੂੰ

ਜਾਨ

ਉਮਰਾਂ ਨੂੰ ਕੌਣ ਪੁੱਛਦਾ ਮੁੱਲ ਤਾਂ ਸਾਹਾਂ ਦੇ ਪੈਂਦੇ ਨੇ, ਦੁਸ਼ਮਣਾਂ ਨੂੰ ਤਾਂ ਮੇਹਿਣੇ ਹੀ ਨੇ ਜਾਨ ਤਾਂ ਸੱਜਣ ਲੈਂਦੇ ਨੇ

ਸ਼ਾਇਰ, ਪਾਗਲ, ਦੀਵਾਨਾ

ਕੋਈ ਹਮੇ ਸ਼ਾਇਰ ਕਹਤਾ ਹੈ ਕੋਈ ਕਹੇ ਆਸ਼ਕ ਕੋਈ ਹਮੇ ਪਾਗਲ ਕਹਤਾ ਹੈ ਕੋਈ ਕਹੇ ਦੀਵਾਨਾ ਸੀਨੇ ਮੈਂ ਲਿਏ ਦਰਦ ਚੱਲ ਰਹੇ ਥੇ ਮੌਤ ਕੀ ਰਾਹੋਂ ਪਰ ਕਿਊ ਤੂਨੇ ਨਾ ਜਾਨਾ ਕਿਊ ਤੂਨੇ ਨਾ ਜਾਨਾ

ਤੁਮਸੇ ਅੱਛੇ

ਤੁਮਸੇ ਅੱਛੇ ਵੋ ਤਾਰੇ ਹੈ। ਜੋ ਟੂਟਤੇ ਵਕਤ ਵੀ ਕਿਸੀ ਕੀ ਦੁਆ ਕਬੂਲ ਲੇਤੇ ਹੈ। ਤੁਮਸੇ ਅੱਛੇ ਵੋ ਜੁਗਨੂੰ ਹੈ। ਜੋ ਅੰਧੇਰੇ ਕੋ ਵੀ ਚੰਦ ਪਲੋਂ ਕੇ ਲੀਏ ਰੁਸ਼ਨਾ ਦੇਤੇ ਹੈ। ਤੁਮਸੇ ਅੱਛੀ ਵੋ ਹਵਾਏਂ ਹੈ। ਜੋ ਹਰ ਲਮਹਾ ਪਾਸ ਮਹਿਸੂਸ ਤੋ ਹੋਤੀ ਹੈ। ਤੁਮਸੇ ਅੱਛੇ ਤੋ ਵੋ ਡਰ ਹੈ। ਜੋ ਮੇਰੇ ਦਿਲ ਕੇ ਅੰਦਰ ਸਮਾਇਆ ਹੈ। ਤੁਮਸੇ ਅੱਛੇ ਤੋ ਵੋ ਤਨਹਾਈ ਹੈ। ਜਿਸ ਨੇ ਪਲ-ਪਲ ਮੁਝੇ ਤੜਪਾਇਆ ਹੈ। ਤੁਮਸੇ ਅੱਛੇ ਤੋ ਵੋ ਆਂਸੂ ਹੈ। ਜਿਸ ਨੇ ਜ਼ੀਨਾਂ ਮੁਝੇ ਸਿਖਾਇਆ ਹੈ।

ਪਾਂਧੀ

ਅਪਨੋ ਕੇ ਹੀ ਸਾਥ ਬੇਗਾਨੋ ਕੀ ਤਰ੍ਹਾਂ ਜਾ ਰਹੇ ਥੇ ਨਾ ਜਾਨੇ ਵੋ ਕੌਨ ਸੇ ਸ਼ਾਤਿਰ ਖੇਲ ਹਮਾਰੇ ਲਿਏ ਸਜਾ ਰਹੇ ਹੈ

ਮਲਾਹਾ

ਸਾਡਾ ਪਾਕ ਮਹੋਬੱਤ ਬੇੜਾ ਸਮੁੰਦਰਾਂ ਦੇ ਵਿਚ ਉੱਥੇ ਜਾ ਖਲੋਤਾ ਹੈ ਨਾ ਆਰ ਲੱਗਦਾ ਨਾ ਪਾਰ ਲੱਗਦਾ ਲੱਗਦਾ ਪੱਤਣ ਰੁੱਸੇ ਹੋਏ ਨੇ ਸਾਨੂੰ ਤੇਰੇ ਤੇ ਹੀ ਆਸ ਮੇਰੇ ਮਲਾਹਾ ਵੇ ਪਰ ਉਹ ਵੀ ਸਾਡੇ ਤੋਂ ਰੁੱਸੇ ਹੋਏ ਨੇ

ਦਰਦ ਕੋ ਪਾਲ ਰਹਾ ਹੂੰ

ਲਫ਼ਜ਼ੋਂ ਕੇ ਵਜ਼ਨ ਇਨ ਕੋਰੇ ਪੰਨੋ ਪੇ ਡਾਲ ਰਹਾ ਹੂੰ ਅੰਦਰ ਹੀ ਅੰਦਰ ਦਰਦ ਕੋ ਪਾਲ ਰਹਾ ਹੂੰ

ਸਿਵਿਆਂ ਜਿਹਾ ਹਾਲ ਦਿਲ ਦਾ

ਸਿਵਿਆਂ ਜਿਹਾ ਹਾਲ ਦਿਲ ਦਾ ਨਾ ਹੀ ਕੋਈ ਆਵੇ ਨੇੜੇ ਦੂਰ-ਦੂਰ ਖੜ ਸੇਕਾ ਸੇਕਣ ਜਾਣ-ਜਾਣ ਦਰਦਾਂ ਨੂੰ ਛੇੜੇ

ਦੁਨੀਆ

ਸੁਨਾ ਹੈ ਇਸ਼ਕ ਮੈ ਦਿਲ ਲੂਟੇ ਜਾਤੇ ਹੈ ਲੇਕਿਨ ਵੋ ਤੋ ਪੂਰੀ ਦੁਨੀਆ ਲੂਟ ਕਰ ਚਲੇ ਗਏ

ਹੈਸੀਅਤ

ਉਨੋ ਨੇ ਕਹਾ ਮਹੋਬੱਤ ਹੈਸੀਅਤ ਕੇ ਹਿਸਾਬ ਸੇ ਕਰਨੀ ਚਾਹੀਏ ਮਗਰ ਵੋ ਨਹੀਂ ਜਾਨਤੇ ਕਿ ਦਿਲ ਕੇ ਮਾਮਲੇ ਮੈ ਹਮ ਉਨਸੇ ਵੀ ਅਮੀਰ ਹੈ।

ਮਰਨ

ਮੈਂ ਆਖ਼ਰੀ ਨੌਣ ਨਹਾਉਣਾ ਚਾਹੁੰਦਾ ਆ ਰੱਬਾ ਸੁਣ ਲੈ ਪੁਕਾਰ ਮੇਰੀ ਮੈਂ ਗੂੜ੍ਹੀ ਨੀਂਦਰ ਸੌਣਾ ਚਾਹੁੰਦਾ ਆ ਰੱਬਾ ਸੁਣ ਲੈ ਪੁਕਾਰ ਮੇਰੀ

ਪਰਛਾਈਂ

ਮੈਂ ਚਲਦੀ ਆ ਤੇਰੇ ਨਾਲ ਮੈਂ ਸੌਂਦੀ ਆ ਤੇਰੇ ਨਾਲ ਮੈਂ ਉੱਠਦੀ ਆ ਤੇਰੇ ਨਾਲ ਮੈਂ ਖੜਦੀ ਆ ਤੇਰੇ ਨਾਲ ਨਾ ਵੱਖ ਹੋ ਸਕਦੀ ਤੇਰੇ ਤੋਂ ਮੈਂ ਪਰਛਾਈਂ ਉਮਰ ਹੰਢਾਉਂਦੀ ਤੇਰੇ ਨਾਲ ਤੇਰੇ ਜਨਮ ਤੇ ਤੇਰੇ ਨਾਲ ਤੇਰੇ ਮਰਨ ਤੇ ਤੇਰੇ ਨਾਲ ਤੇਰੇ ਹੱਸਣ ਤੇ ਤੇਰੇ ਨਾਲ ਤੇਰੇ ਰੋਣ ਤੇ ਤੇਰੇ ਨਾਲ ਨਾ ਵੱਖ ਹੋ ਸਕਦੀ ਤੇਰੇ ਤੋਂ ਮੈਂ ਪਰਛਾਈਂ ਉਮਰ ਹੰਢਾਉਂਦੀ ਤੇਰੇ ਨਾਲ ਮੇਰਾ ਕਾਲ ਵੀ ਤੂੰ ਮੇਰਾ ਹਾਲ ਵੀ ਤੂੰ ਮੇਰੀ ਜਿੰਦ ਵੀ ਤੂੰ ਮੇਰਾ ਵਜੂਦ ਵੀ ਤੇਰੇ ਨਾਲ ਨਾ ਵੱਖ ਹੋ ਸਕਦੀ ਤੇਰੇ ਤੋਂ ਮੈਂ ਪਰਛਾਈਂ ਉਮਰ ਹੰਢਾਉਂਦੀ ਤੇਰੇ ਨਾਲ

ਪਰਛਾਈਂ

ਤੂੰ ਜਨਮੇਆਂ ਨਾਲ ਪਰਛਾਈਂ ਦੇ ਤੇਰੇ ਆਪਣਿਆਂ ਬੈਗਾਨੇ ਹੋ ਜਾਣਾ ਨਾ ਮਾਣ ਤੂੰ ਕਰ ਆਪਣੇ ਤੇ ਕੀ ਪਤਾ ਤੂੰ ਕਦ ਖੇਹ ਹੋ ਜਾਣਾ ਮੇਰਾ ਵਜੂਦ ਤੂੰ ਮੇਰਿਆ ਸੱਜਣਾਂ ਵੇ ਮੈਂ ਤੇਰੇ ਨਾਲ ਦੁਨੀਆ ’ਚ ਆਈ ਆ ਨਾ ਹੋ ਜਾਈ ਐਵੀ ਢੇਰੀ ਵੇ ਮੈਂ ਤੇਰੀ ਹੀ ਪਰਛਾਈਂ ਆ ਕਦੇ ਸੁਣ ਤਾਂ ਲੈ ਮੇਰੀ ਹੂੰ ਮੈਂ ਬੁੱਲ੍ਹੀਆਂ ਤੇ ਤਾਰ ਲਾਈ ਆ ਮੈਂ ਤੁਰਾਂ ਤੇਰੇ ਨਕਸ਼ੇ ਕਦਮਾਂ ਤੇ ਮੈਨੂੰ ਰੋਲ ਨਾ ਮੈਂ ਤੇਰੀ ਹੀ ਪਰਛਾਈਂ ਆ ਤੂੰ ਪਲ ਪਿਆਰ ਦੇ ਦੇਖ ਅਸਾਂ ਵੱਲ ਅਸਾਂ ਤਾਂ ਤੇਰੇ ਨਾਲ ਹੀ ਲਾਈ ਆ ਤੂੰ ਮਾਣ ਕਰੇ ਇਸ ਦੁਨੀਆ ਦਾ ਇਹ ਦੁਨੀਆ ਵੀ ਇਕ ਪਰਛਾਈਂ ਆ

ਇਨਕਲਾਬ

ਜਿਹੜੇ ਕੱਲ੍ਹ ਪਿੱਠ ਪਿੱਛੇ ਕਹਿੰਦੇ ਸੀ ਉਹ ਭਲਕੇ ਵੀ ਪਿੱਠ ਪਿੱਛੇ ਕਹਿਣਗੇ ਜੋ ਆਪਣੇ ਹੀ ਸਾਯੇ ਤੋਂ ਡਰਦੇ ਨੇ ਉਹ ਸਾਡਾ ਨਾ ਕੀ ਲੈਣਗੇ ਸਾਡੇ ਹੱਥਾਂ ਦੇ ਰੱਟਣ ਤੇ ਡੌਲ਼ਿਆਂ ਦੀਆਂ ਖੱਲੀਆਂ ਸਾਡੇ ਹਿੱਸੇ ਦੀਆਂ ਹਵਾਵਾਂ ਤੁਸਾਂ ਨੇ ਮੱਲੀਆਂ ਆ ਗਿਆ ਸਮਾਂ ਅਸਾਂ ਲੈਣਾ ਸਭ ਕੁੱਝ ਖੋਹ ਅਸਾਂ ਇਨਕਲਾਬ ਲੈ ਆਂਦਾ ਨਾ ਰਿਹਾ ਸਮਾਂ ਉਹ

ਕਾਰਨ

ਮੇਰੀ ਉਦਾਸੀ ਦਾ ਕਾਰਨ ਕੋਈ ਹੋਰ ਨਹੀਂ ਮੇਰੀ ਤੜਪ ਦਾ ਕਾਰਨ ਕੋਈ ਹੋਰ ਨਹੀਂ ਇਨ੍ਹਾਂ ਵਿੱਥਾਂ ’ਚ ਪੈ ਰਹੀ ਪੀੜ ਦਾ ਕਾਰਨ ਕੋਈ ਹੋਰ ਨਹੀਂ ਨਾ ਦਿਲ ਅੱਖੀਆਂ ਦੀ ਮੰਨਦਾ ਨਾ ਮੈਂ ਦਿਲ ਦੀ ਮੰਨਦਾ ਨਾ ਹੀ ਆਪਣੇ ਆਪ ਲੀ ਪਰਾਇਆ ਹੁੰਦਾ

ਧੀ ਦੀ ਅਵਾਜ਼

ਇਹ ਮਕਾਨ ਮੇਰਾ ਹਿੱਸਾ ਨਹੀਂ ਪਰ ਮੈਂ ਤੇਰਾ ਹਿੱਸਾ ਹਾਂ ਇਹ ਇੱਟਾਂ, ਦੀਵਾਰਾਂ, ਚੌਖਟ ਨੇ ਕਹਾਣੀਆਂ ਤੇਰੀਆਂ ਪਰ ਮੈਂ ਤੇਰਾ ਕਿੱਸਾ ਹਾਂ

ਮਾਂ

ਐਵੇਂ ਨੀ ਮਾਂ, ਮਾਂ ਕਹਾਉਂਦੀ ਏ ਕੁੱਝ ਤਾਂ ਹੋਓੁ ਖ਼ਾਸ ਉਸ ਅੰਦਰ ਜੋ ਰੱਬ ਦਾ ਦਰਜਾ ਪਾਉਂਦੀ ਏ ਕੁਦਰਤ ਅੰਸ਼ ਜਾਪੇ ਜਿਸ ਦਾ ਉਹ ਇਸਤਰੀ ਮਾਂ ਕਹਾਉਂਦੀ ਏ ਰਿਸ਼ਤੇ ਤਾਂ ਦੁਨੀਆ ’ਚ ਲੱਖ-ਹਜ਼ਾਰਾਂ ਪਰ ਮਾਂ ਦਾ ਰਿਸ਼ਤਾ, ਮਾਂ ਹੀ ਨਿਭਾਉਂਦੀ ਏ ਐਵੇਂ ਨੀ ਮਾਂ, ਮਾਂ ਕਹਾਉਂਦੀ ਏ ਕੁੱਝ ਤਾਂ ਹੋਓੁ ਖ਼ਾਸ ਉਸ ਅੰਦਰ ਜੋ ਰੱਬ ਦਾ ਦਰਜਾ ਪਾਉਂਦੀ ਏ ਮਮਤਾ ਇਸ ਦਾ ਅਦਭੁਤ ਗਹਿਣਾ ਜੋ ਸੋਨੇ ਤੇ ਸੁਹਾਗਾ ਕਹਾਉਂਦਾ ਏ ਔਲਾਦ ਲਈ ਤਾਂ ਜਾਨ ਤਲੀ ਤੇ ਪਰ ਉਹ ਬੱਚਾ ਸਮਝ ਨਾ ਪਾਉਂਦਾ ਏ ਐਵੇਂ ਨੀ ਮਾਂ, ਮਾਂ ਕਹਾਉਂਦੀ ਏ ਕੁੱਝ ਤਾਂ ਹੋਓੁ ਖ਼ਾਸ ਉਸ ਅੰਦਰ ਜੋ ਰੱਬ ਦਾ ਦਰਜਾ ਪਾਉਂਦੀ ਏ ਜਨੱਤ ਵਸਦੀ ਇਸ ਦੇ ਚਰਨੀ ਜੋ ਸਵਰਗ ਵੀ ਅਖਵਾਉਂਦੀ ਏ ਚੰਨ ਦੇ ਨਾਲੋਂ ਸੋਹਣਾ ਮੁਖੜਾ ਤਾਰਿਆਂ ਦੀ ਸ਼ਾਨ ਵਧਾਉਂਦਾ ਏ ਐਵੇਂ ਨੀ ਮਾਂ, ਮਾਂ ਕਹਾਉਂਦੀ ਏ ਕੁੱਝ ਤਾਂ ਹੋਓੁ ਖ਼ਾਸ ਉਸ ਅੰਦਰ ਜੋ ਰੱਬ ਦਾ ਦਰਜਾ ਪਾਉਂਦੀ ਏ ਸੀਸਾਂ ਇਸ ਦੀਆਂ ਨਿੱਘੀਆਂ ਹਵਾਵਾਂ ਠੰਢੀਆਂ ਛਾਵਾਂ ਮਾਵਾਂ ਕਹਾਉਂਦੀਆਂ ਨੇ ਜੱਗ ਦਾ ਜੋ ਭਰੇ ਢਿੱਡ ਉਹ ਰੋਟੀ ਵੀ ਮਾਂ ਪਕਾਉਂਦੀ ਏ, ਐਵੇਂ ਨੀ ਮਾਂ, ਮਾਂ ਕਹਾਉਂਦੀ ਏ ਕੁੱਝ ਤਾਂ ਹੋਓੁ ਖ਼ਾਸ ਉਸ ਅੰਦਰ ਜੋ ਰੱਬ ਦਾ ਦਰਜਾ ਪਾਉਂਦੀ ਏ

ਗੀਤ

ਬੁਲਬੁਲਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਤੇ ਪੌਣਾਂ ਦੇ ਝੋਕੇ ਨਾ ਪੱਤੇ ਸਰ ਸਰਾ ਉੱਠੇ ਜਦ ਮਹਿਬੂਬ ਨੇ ਮਹਿਬੂਬ ਦਾ ਹੱਥ ਚੁੰਮਿਆ ਤੇ ਕੌਤਕਾਂ ਦੇ ਨੈਣ ਨੂਰ ਛਲਕਾ ਉੱਠੇ ਜਦ ਚਾਨਣ ਨੂੰ ਤੱਕਦੀ ਏ ਅਕਾਸ਼ਾਂ ਚ ਤੇ ਚਾਨਣ ਵੀ ਸ਼ਰਮਾ ਨੀਵੀਂ ਪਾ ਜਾਂਦਾ ਕੀ ਸਿਫ਼ਤਾਂ ਕਰਾਂ ਮੈਂ ਸੋਹਣੇ ਮਹਿਬੂਬ ਦੀਆਂ ਉਹਦੀ ਤੁਲਨਾ ਚ ਸਭ ਤੁੱਛ ਜਿਹਾ ਹੋ ਜਾਂਦਾ ਕੋਈ ਭੌਰਾ ਤੈਨੂੰ ਠੁਕਰਾ ਕਿੱਥੇ ਜਾਏਗਾ ਜੋ ਗਿਆ ਉਸ ਨਾ ਗ਼ਜ਼ਬ ਹੋ ਜਾਏਗਾ ਹੈ ਸਾਧੂ ਦਾ ਮੱਠ ਚ ਰਹਿਣਾ ਲਾਜ਼ਮੀ ਨਈਂ ਤਾਂ ਕਿਸੇ ਨਾਗ ਵਾਂਗ ਕੀਲਿਆ ਜਾਵੇਗਾ ਤੇਰਾ ਹੁਸਨ ਦੇਖ ਉਹ ਵੀ ਦੀਵਾਨਾ ਹੋ ਜਾਏਗਾ ਇਹ ਤਾਰੇ ਸਾਰੇ ਉੱਡ ਕੇ ਵਿਚ ਹਵਾਵਾਂ ਦੇ ਇਕ ਟਿੱਕਾ ਬਣ ਕੇ ਤੇਰੇ ਮੱਥੇ ਸੱਜ ਜਾਂਦਾ ਕੀ ਸਿਫ਼ਤਾਂ ਕਰਾਂ ਮੈਂ ਸੋਹਣੇ ਮਹਿਬੂਬ ਦੀਆਂ ਉਹਦੀ ਤੁਲਨਾ ਚ ਸਭ ਤੁੱਛ ਜਿਹਾ ਹੋ ਜਾਂਦਾ ਵੇਲਾਂ ਨੂੰ ਪਹਿਲੀ ਰੁੱਤੇ ਜੋਬਨ ਆ ਚੜ੍ਹਿਆ ਤੇ ਲਗਰਾਂ ਗਠਬੰਧਨ ਕੀਤਾ ਰੁੱਖਾਂ ਨਾ ਸੰਧੂਰੀ ਚਾਨਣ ਚੜ੍ਹਿਆ ਰੰਗ ਨਵੇਂ ਲੈ ਕੇ ਤੇ ਸਾਕ ਪੈ ਗਿਆ ਗੂੜ੍ਹਾ ਸੁੱਖਾਂ ਨਾ ਉਹਦੀ ਝਾਂਜਰ ਦੇ ਬੋਰ ਸਰਗਮਾਂ ਛੇੜ ਦਿੰਦੇ ਤੇ ਪਿੱਪਲ ਪੱਤੀਆਂ ਕੋਈ ਰਾਗ ਸੁਣਾ ਜਾਂਦਾ ਕੀ ਸਿਫ਼ਤਾਂ ਕਰਾਂ ਮੈਂ ਸੋਹਣੇ ਮਹਿਬੂਬ ਦੀਆਂ ਉਹਦੀ ਤੁਲਨਾ ਚ ਸਭ ਤੁੱਛ ਜਿਹਾ ਹੋ ਜਾਂਦਾ

ਗੀਤ

ਇਕ ਮਾਂ ਨੇ ਤਿੰਨ ਪੁੱਤ ਪਾਲ ਦਿੱਤੇ ਸਭ ਵੱਖੋ ਵੱਖ ਘਰ ਬਠਾਲ ਦਿੱਤੇ ਸਭ ਖ਼ੁਸ਼ ਰਹਿਣ ਲੱਗੇ, ਸਭ ਖ਼ੁਸ਼ ਰਹਿਣ ਲੱਗੇ ਸੰਗ ਆਪਣੇ ਪਰਿਵਾਰਾਂ ਦੇ ਮਾਂ ਰੁਲਦੀ ਗਲੀਆਂ ਦੇ ਵਿਚ ਮੱਥਾ ਮਾਰਦੀ ਨਾਲ ਦੀਵਾਰਾਂ ਦੇ ਮਾਂ ਰੁਲਦੀ ਗਲੀਆਂ ਦੇ ਵਿਚ ਮੱਥਾ ਮਾਰਦੀ ਨਾਲ ਦੀਵਾਰਾਂ ਦੇ ਮਾਂ ਸੋਚਿਆ ਵਿਚ ਬੁਢਾਪੇ ਦੇ ਉਹ ਮੌਜ ਮਾਣੂ ਜਵਾਨੀ ਦੀ ਖ਼ੁਸ਼ੀ ਮਿਲੂ ਸਾਰੇ ਜਹਾਂ ਦੀ ਮੈਨੂੰ ਨਾ ਆਵੇਗੀ ਨੁਕਸਾਨੀ ਵੀ ਜਦ ਆਈ ਖ਼ੁਦ ਤੇ ਪਤਾ ਫੇਰ ਲੱਗੂ ਜਦ ਆਈ ਖ਼ੁਦ ਤੇ ਪਤਾ ਫੇਰ ਲੱਗੂ ਕੀ ਹਾਲ ਨੇ ਹੁੰਦੇ ਬਿਮਾਰਾਂ ਦੇ ਮਾਂ ਰੁਲਦੀ ਗਲੀਆਂ ਦੇ ਵਿਚ ਮੱਥਾ ਮਾਰਦੀ ਨਾਲ ਦੀਵਾਰਾਂ ਦੇ ਮਾਂ ਰੁਲਦੀ ਗਲੀਆਂ ਦੇ ਵਿਚ ਮੱਥਾ ਮਾਰਦੀ ਨਾਲ ਦੀਵਾਰਾਂ ਦੇ ਮਾਂ ਆਪ ਰਹਿ ਰਹਿ ਕੇ ਭੁੱਖੀ ਬੱਚਿਆ ਦੀ ਭੁੱਖ ਨੂੰ ਮਾਰਦੀ ਸੀ ਅੱਜ ਨਾ ਉਹ ਬੱਚੇ ਸਾਰ ਲੈਂਦੇ ਮਾਂ ਤਾਂ ਵੀ ਪੁੱਤਾਂ ਤੋਂ ਪਿਆਰ ਵਾਰਦੀ ਸੀ ਰੱਬਾ ਇੱਕੋ ਇਕ ਏ ਅਰਜ਼ ਮੇਰੀ ਰੱਬਾ ਇੱਕੋ ਇਕ ਏ ਅਰਜ਼ ਮੇਰੀ ਨਾ ਕੋਈ ਹੋਵੇ ਵਿਚ ਹੰਕਾਰਾਂ ਦੇ ਮਾਂ ਰੁਲਦੀ ਗਲੀਆਂ ਦੇ ਵਿਚ ਮੱਥਾ ਮਾਰਦੀ ਨਾਲ ਦੀਵਾਰਾਂ ਦੇ ਮਾਂ ਰੁਲਦੀ ਗਲੀਆਂ ਦੇ ਵਿਚ ਮੱਥਾ ਮਾਰਦੀ ਨਾਲ ਦੀਵਾਰਾਂ ਦੇ ਤਿੰਨ ਪੁੱਤਾਂ ਤੋਂ ਨਾ ਮਾਂ ਸੰਭਲੇ ਇਕ ਮਾਂ ਨੇ ਤਿੰਨ ਪੁੱਤ ਪਾਲੇ ਸੀ ਮਨੀ ਦੇਖਿਆ ਇਹ ਜ਼ੁਲਮ ਅੱਖੀਂ ਦਿਲ ਸਾਂਪਲੇ ਦਾ ਕੰਬਿਆ ਸੀ ਜੋ ਬਾਗ਼ੀ ਉਜਾੜਾ ਪਾ ਦੇਵਣ ਜੋ ਬਾਗ਼ੀ ਉਜਾੜਾ ਪਾ ਦੇਵਣ ਨਾ ਹੋਣ ਮੌਸਮ ਇਹ ਬਹਾਰਾਂ ਦੇ ਮਾਂ ਰੁਲਦੀ ਗਲੀਆਂ ਦੇ ਵਿਚ ਮੱਥਾ ਮਾਰਦੀ ਨਾਲ ਦੀਵਾਰਾਂ ਦੇ ਮਾਂ ਰੁਲਦੀ ਗਲੀਆਂ ਦੇ ਵਿਚ ਮੱਥਾ ਮਾਰਦੀ ਨਾਲ ਦੀਵਾਰਾਂ ਦੇ

ਦੁਨੀਆ ਬਣਾਉਣ ਵਾਲੀ ਨੂੰ

ਦੁਨੀਆ ਭੁੱਲਦੀ ਜਾਂਦੀ ਆ ਵਿੱਸਰ ਦੀ ਜਾਂਦੀ ਏ ਪੱਤਾਂ ਚੋਂ ਕੱਖਾਂ ਭਾਅ ਰੁਲਦੀ ਜਾਂਦੀ ਆ ਇਹ ਸਭ ਦਾਅਵੇ ਝੂਠੇ ਨੇ ਕਿ ਤੇਰੇ ਵਿਖਾਵੇ ਸੱਚੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਸੂਰਜ ਦੀਆਂ ਕਿਰਨਾਂ ਚ ਹੁੰਦੀ ਤਾਂ ਹੀ ਤਾਂ ਚਮਕਦੇ ਤਾਰੇ ਇਹ ਕੁਦਰਤ ਔਰਤ ਹੀ ਹੁੰਦੀ ਤਾਂ ਹੀ ਕੌਤਕ ਨੇ ਨਿਆਰੇ ਇਹ ਪੌਣਾਂ ਵਿਚੋਂ ਦਮ ਦਿੰਦੀ ਚੰਨ ਚੜੵ ਸਿੱਜਦੇ ਮੱਥੇ ਤੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਜੋ ਆਪ ਰਹਿ ਰਹਿ ਕੇ ਭੁੱਖੀ ਬੱਚੇ ਦੀ ਭੁੱਖ ਨੂੰ ਮਾਰੇ ਉਹ ਬੱਚੇ ਸਾਰ ਨਈਂ ਲੈਂਦੇ ਮਾਂ ਨੂੰ ਤਾਂ ਵੀ ਨੇ ਪਿਆਰੇ ਜੱਗ ਤੇ ਰਿਸ਼ਤੇ ਨੇ ਲੱਖਾਂ ਪਰ ਮਾਂ ਦੇ ਰਿਸ਼ਤੇ ਹੀ ਸੱਚੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਅਸੀਸਾਂ ਵੀ ਦਿੰਦੀ ਏ ਤੇ ਠੰਢੀਆਂ ਛਾਵਾਂ ਵੀ ਦਿੰਦੀ ਇਹ ਆਉਣ ਵਾਲੀਆਂ ਪੀੜੀਆਂ ਨੂੰ ਕੁੱਖ ਵਿਚੋਂ ਮਾਵਾਂ ਵੀ ਦਿੰਦੀ ਇਹ ਤੇਰੀ ਉਸਤਤ ਦੇ ਵਿਚ ਬੁੱਲ੍ਹੇੵੇ ਨੇ ਲਫ਼ਜ਼ ਰੱਖੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ

ਇਸ਼ਕੇ ਦੀ ਅੱਗ ਵਿਚ ਕੱਲੇ ਸੜ ਦੇਖਿਆ

ਦੌਲਤਾਂ ’ਚ ਵਿਕਦਾ ਪਿਆਰ ਵੀ ਏ ਵੇਖਿਆ ਸਾਰੀ ਉਮਰ ਹੀ ਬਿਰਹੇ ਵਿਚ ਲੰਘ ਜੂੰ ਪਰ ਪਿਆਰ ਦਾ ਨਹੀਂ ਕੋਈ ਵਪਾਰ ਕਰਦੇ ਮੇਰੇ ਯਾਰ ਮੈਨੂੰ ਬੁੱਲ੍ਹਾ-ਬੁੱਲ੍ਹਾ ਆਖਦੇ ਅਸੀਂ ਬੁੱਲ੍ਹੇ ਵਾਂਗੂ ਹਿੱਜ਼ਰਾਂ ’ਚ ਜਾਈਏ ਮਰਦੇ ਸੱਜਣਾਂ ਦਾ ਦੀਦ ਜਿਵੇਂ ਕਾਜ਼ੀ ਨੂੰ ਹੱਜ ਆ ਧੀ ਨੂੰ ਪਿਆਰੀ ਜਿਵੇਂ ਬਾਬਲ ਦੀ ਪੱਗ ਆ ਇਹ ਪਾਕ ਮੁਹੱਬਤ ਵਫ਼ਾਦਾਰੀਆਂ ਇਸ ਦੁਨੀਆ ਦੀ ਚੁੱਪ ਕੋਲੋਂ ਰਹੀਏ ਡਰਦੇ ਮੇਰੇ ਯਾਰ ਮੈਨੂੰ ਬੁੱਲ੍ਹਾ-ਬੁੱਲ੍ਹਾ ਆਖਦੇ ਅਸੀਂ ਬੁੱਲ੍ਹੇ ਵਾਂਗੂ ਹਿੱਜ਼ਰਾਂ ’ਚ ਜਾਈਏ ਮਰਦੇ ਹਿੱਜ਼ਰਾਂ ’ਚ ਇੱਕ-ਇੱਕ ਪਲ ਵੀ ਮੈਂ ਕੱਟ ਲੂੰ ਅੰਤਰ ਧਿਆਨ ਹੋ ਤੇਰਾ ਨਾਮ ਵੀ ਮੈਂ ਰਟ ਲੂੰ ਫੇਰ ਇਸ਼ਕ ਮਿਜ਼ਾਜੀ, ਮੇਲ ਰੂਹਾਂ ਦਾ ਹੋਣ ਤੇ ਉਹ ਸੋਹਣੀ ਵਾਂਗ ਮੌਤ ਕੌਲੋਂ ਨਹੀਂਓ ਡਰਦੇ ਮੇਰੇ ਯਾਰ ਮੈਨੂੰ ਬੁੱਲ੍ਹਾ-ਬੁੱਲ੍ਹਾ ਆਖਦੇ ਅਸੀਂ ਬੁੱਲ੍ਹੇ ਵਾਂਗੂ ਹਿੱਜ਼ਰਾਂ ’ਚ ਜਾਈਏ ਮਰਦੇ ਸੱਚਾ ਪਿਆਰ ਸਾਰੀ ਹੀ ਉਮਰ ਮੈਂ ਉਡੀਕਿਆ ਮੰਦਰਾਂ-ਮਸੀਤਾਂ ਵਿਚ ਮੱਥਾ ਵੀ ਮੈਂ ਟੇਕਿਆ ਪਿਆਰ ਮਿਲਦਾ ਏ ਨਾਲ ਨਸੀਬਾਂ ਦੇ ਅਸੀਂ ਮੁੱਢ ਤੋਂ ਮੁਕੱਦਰਾਂ ਨਾ ਪਏ ਲੜਦੇ ਮੇਰੇ ਯਾਰ ਮੈਨੂੰ ਬੁੱਲ੍ਹਾ-ਬੁੱਲ੍ਹਾ ਆਖਦੇ ਅਸੀਂ ਬੁੱਲ੍ਹੇ ਵਾਂਗੂ ਹਿੱਜ਼ਰਾਂ ’ਚ ਜਾਈਏ ਮਰਦੇ ਆਸ਼ਕੀ ’ਚ ਜੋ ਆਸ਼ਕ ਮਰ ਜਾਂਦੇ ਨੇ ਜੱਗ ਵਿਚ ਨਾਮ ਉਹ ਕਰ ਜਾਂਦੇ ਨੇ ਜਿੱਥੇ ਦੌਲਤਾਂ ਨੂੰ ਦੇਖ ਲੋਕ ਪਿਆਰ ਕਰਦੇ ਉਸ ਦੁਨੀਆ ਤੋਂ ਮਨੀ ਨੂੰ ਰੱਬਾ ਵਿਦਾ ਕਰਦੇ ਮੇਰੇ ਯਾਰ ਮੈਨੂੰ ਬੁੱਲ੍ਹਾ-ਬੁੱਲ੍ਹਾ ਆਖਦੇ ਅਸੀਂ ਬੁੱਲ੍ਹੇ ਵਾਂਗੂ ਹਿੱਜ਼ਰਾਂ ’ਚ ਜਾਈਏ ਮਰਦੇ

ਗੀਤ

ਅਸੀਂ ਫਰਾਟੇ ਪੱਖੇ ਨਾਲ ਖ਼ੁਦ ਸਾਰਦੇ ਤੈਨੂੰ ਕੂਲਿੰਗ ਏ ਸੀ ਵਾਲੀ ਕਿੱਥੋਂ ਮੈਂ ਦਵਾਂ ਅਸੀਂ ਹੀਰੋ ਜੈੱਟ ਉੱਤੇ ਜਿੰਦ ਗਾਲ ਤੀ ਤੈਨੂੰ ਝੂਟਾ ਓਡੀ ਵਾਲਾ ਕਿੱਥੋਂ ਮੈਂ ਦਵਾਂ ਨੀ ਤੂੰ ਵੱਡਿਆਂ ਸ਼ਹਿਰਾਂ ਦੀ ਜੰਮ ਪਲ ਆ ਨੀ ਸਾਡਾ ਪਿੰਡ ਸ਼ਹਿਰਾਂ ਦੀਆਂ ਹੱਦਾਂ ਤੋਂ ਪਰਾਂ ਤੂੰ ਜੱਟ ਉੱਤੇ ਫਿਰੇ ਬਿੱਲੋ ਮਰਦੀ ਮੈਂ ਸੋਚਾਂ ਤੈਨੂੰ ਪਿਆਰ ਕਰਾਂ ਕੇ ਨਾ ਕਰਾਂ ਸਾਡੀ ਧੁੱਪ ਵਿਚ ਸੜ ਚਮੜੀ ਹੋਈ ਪਈ ਏ ਪੱਕੇ ਰੰਗ ਦੀ ਤੂੰ ਸੇਬ ਆ ਬਿੱਲੋ ਕਸ਼ਮੀਰ ਦਾ ਮੈਂ ਧੂੜ ਆ ਪਰਾਗਪੁਰ ਪਿੰਡ ਦੀ ਤੂੰ ਖੁੱਲ੍ਹਿਆਂ ਅਸਮਾਨਾਂ ਵਿਚ ਫਿਰੇ ਉੱਡ ਦੀ ਮੈਂ ਅਜੇ ਪੈਲੀਆਂ ਵਿਚ ਹੀ ਖੜਾਂ ਤੂੰ ਜੱਟ ਉੱਤੇ ਫਿਰੇ ਬਿੱਲੋ ਮਰਦੀ ਮੈਂ ਸੋਚਾਂ ਤੈਨੂੰ ਪਿਆਰ ਕਰਾਂ ਕੇ ਨਾ ਕਰਾਂ ਸਾਡੇ ਬਨੇਰਿਆਂ ਤੇ ਉੱਲੂ ਨਿੱਤ ਬੋਲਦੇ ਉਹ ਸਾਥੋਂ ਜਾਂਦੇ ਨੀ ਜਰੇ ਅਸੀਂ ਜਾਗ-ਜਾਗ ਰਾਤਾਂ ਬਿੱਲੋ ਕੱਟ ਦੇ ਨੀਂਦ ਅੱਖਾਂ ਵਿਚ ਨਾ ਵੜੇ ਤੇਰੇ ਸੁਪਨੇ ਨੀ ਮੇਰੇ ਬੋਝੇ ਨਾਲੋਂ ਵੱਡੇ ਜੋ ਮੇਰੀ ਨੀ ਉਮੀਦ ਤੋਂ ਪਰਾਂ ਤੂੰ ਜੱਟ ਉੱਤੇ ਫਿਰੇ ਬਿੱਲੋ ਮਰਦੀ ਮੈਂ ਸੋਚਾਂ ਤੈਨੂੰ ਪਿਆਰ ਕਰਾਂ ਕੇ ਨਾ ਕਰਾਂ ਨੀ ਤੂੰ 24 ਕੈਰਟ ਵਾਲੇ ਗੋਲਡ ਦੇ ਭਾਅ ਵਰਗੀ ਜੋ ਗ਼ਰੀਬਾਂ ਦੇ ਨੀ ਦਮ ਤੌੜ ਦੇ ਮਨੀ ਦਿਲੋਂ ਧੰਨਵਾਦੀ ਹੋਊ ਉਸ ਦਾ ਜੋ ਕਰਜ਼ੇ ’ਚ ਰੁਲੀ ਹੋਈ ਜਵਾਨੀ ਮੋੜ ਦੇ ਸਾਂਪਲਾ ਬਖ਼ਸ਼ਿਆਂ ਦਾਤਾਂ ਨੂੰ ਭਾਣਾ ਮੰਨਦਾ ਨੀ ਰੱਬ ਨਾਲ ਕਿਵੇਂ ਮੈਂ ਲੜਾਂ ਤੂੰ ਜੱਟ ਉੱਤੇ ਫਿਰੇ ਬਿੱਲੋ ਮਰਦੀ ਮੈਂ ਸੋਚਾਂ ਤੈਨੂੰ ਪਿਆਰ ਕਰਾਂ ਕੇ ਨਾ ਕਰਾਂ

ਗੀਤ

ਏਡੀ ਵੀ ਨਾ ਸੋਹਣੀ ਨੀ ਤੂੰ ਕੁੜੀਏ ਜਿੱਡੇ ਸੋਹਣੇ ਸ਼ੌਕ ਗੱਭਰੂ ਨੇ ਪਾਲੇ ਹੋਏ ਆ ਵਾਲਾ ਵੀ ਨਾ ਮਾਣ ਕਰੀਂ ਹੁਸਨ ਦਾ ਚੰਨ ਅੰਬਰਾਂ ਤੋਂ ਅਸੀਂ ਵੀ ਉਤਾਰੇ ਹੋਏ ਆ ਰੱਬ ਦੀ ਰਜ਼ਾ ’ਚ ਰਹਿਣਾ ਰਾਜ਼ੀ ਸਿੱਖ ਲੈ ਜਿਹਦੇ ਬਖ਼ਸ਼ੇ ਸ਼ੌਕਾਂ ਦੇ ਅਸੀਂ ਠਾਰੇ ਹੋਏ ਆ ਏਡੀ ਵੀ ਨਾ ਸੋਹਣੀ ਨੀ ਤੂੰ ਕੁੜੀਏ ਜਿੱਡੇ ਸੋਹਣੇ ਸ਼ੌਕ ਗੱਭਰੂ ਨੇ ਪਾਲੇ ਹੋਏ ਆ ਕਬੱਡੀ ਦਾ ਖਿਡਾਰੀ ਏ ਪੁੱਤ ਜੱਟ ਦਾ ਕੈਮ ਰੱਖੀ ਪੂਰੀ ਸਰਦਾਰੀ ਨੂੰ ਫੋਰਡ ਉੱਤੇ ਮਾਰੇ ਗੇੜੀ ਪਿੰਡ ਦੀ ਕੁੜਤੇ ਤੇ ਚਾਦਰੇ ਨਾ ਯਾਰੀ ਆ ਘੋੜੀਆਂ ਦਾ ਸ਼ੌਕ ਇੱਕ ਰੱਖਿਆ ਹਸੀਨ ਨਾਲੇ ਦੁੱਗੇ ਬਲਦ ਵੀ ਸ਼ੌਕਾਂ ਨਾਲ ਪਾਲੇ ਆ ਏਡੀ ਵੀ ਨਾ ਸੋਹਣੀ ਨੀ ਤੂੰ ਕੁੜੀਏ ਜਿੱਡੇ ਸੋਹਣੇ ਸ਼ੌਕ ਗੱਭਰੂ ਨੇ ਪਾਲੇ ਹੋਏ ਆ ਕੁੜੀਆਂ ਦੇ ਪਿੱਛੇ ਜੱਟ ਨਹੀਂ ਘੁੰਮਦਾ ਯਾਰਾਂ ਨਾ ਨਿਭਾਉਂਦਾ ਪੂਰੀ ਯਾਰੀ ਨੂੰ ਸਹੁੰ ਲੱਗੇ ਮੈਨੂੰ ਮੈਂ ਨੀ ਝੂਠ ਬੋਲਦਾ ਇਹਨਾਂ ਸ਼ੌਕਾਂ ਨੇ ਹੀ ਮਤ ਸਾਡੀ ਮਾਰੀ ਆ ਅਜੇ ਗੀਤਾਂ ਵਿਚ ਕੀਤੀ ਸ਼ੁਰੂਆਤ ਮਨੀ ਨੇ ਪਰ ਪਿੰਡ ਵਿਚ ਸਾਡੇ ਫੈਨ ਵਾਲੇ ਆ ਏਡੀ ਵੀ ਨਾ ਸੋਹਣੀ ਨੀ ਤੂੰ ਕੁੜੀਏ ਜਿੱਡੇ ਸੋਹਣੇ ਸ਼ੌਕ ਗੱਭਰੂ ਨੇ ਪਾਲੇ ਹੋਏ ਆ ਵਾਲਾ ਵੀ ਨਾ ਮਾਣ ਕਰੀਂ ਹੁਸਨ ਦਾ ਚੰਨ ਅੰਬਰਾਂ ਤੋਂ ਅਸੀਂ ਵੀ ਉਤਾਰੇ ਹੋਏ ਆ

ਗੀਤ

ਮੈਂ ਰਾਵਲਪਿੰਡੀ ਗੱਭਰੂ, ਉਹ ਖੇੜੇ ਦੀ ਮੁਟਿਆਰ ਜਿਹਦੇ ਮੱਥੇ ਟਿੱਕਾ ਚੰਨ ਦਾ, ਤੇ ਠੇਠ ਜਿਹਾ ਸ਼ਿੰਗਾਰ ਉਹ ਪੈਲਾਂ ਪਾਉਂਦੀ ਜਾਂਦੀ, ਖੜ ਦੇਖੇ ਮੋਰਾਂ ਦੀ ਕਤਾਰ ਜਿਹਨੂੰ ਗਿੱਠ ਗਿੱਠ ਚੜ੍ਹੀ ਜਵਾਨੀ, ਤੇ ਰੂਪ ਬਣੇ ਹਥਿਆਰ ਮੇਰੇ ਪਿੰਡੇ ਕੁੜਤਾ ਫਬਦਾ, ਸਿਰ ਸ਼ਮਲੇ ਦੀ ਦਸਤਾਰ ਮੈਂ ਬੱਗੀਆਂ ਤੇ ਚੜ ਆਂਵਦਾ, ਤੇ ਪੌਣਾਂ ਦਿੰਦੀਆਂ ਸਾਰ ਮੈਂ ਰਾਵਲਪਿੰਡੀ ਗੱਭਰੂ, ਉਹ ਖੇੜੇ ਦੀ ਮੁਟਿਆਰ ਜਿਹਦੇ ਮੱਥੇ ਟਿੱਕਾ ਚੰਨ ਦਾ, ਤੇ ਠੇਠ ਜਿਹਾ ਸ਼ਿੰਗਾਰ ਉਹਦੇ ਚਿੱਟ ਮੋਤੀ ਜਿਹੇ ਦੰਦ, ਤੇ ਗੱਲਾਂ ਰੰਗ ਗੁਲਾਲ ਉਹ ਕਰੇ ਮਖੌਲਾਂ ਜੱਗ ਨੂੰ, ਤੇ ਬਣ ਜਾਂਦੇ ਸਵਾਲ ਉਹਦੇ ਬੁੱਲ੍ਹੀਆਂ ਨੱਚਦਾ ਹਾਸਾ, ਤੇ ਨੈਣੀਂ ਸ਼ਰਮ ਬਹਾਲ ਉਹਦੇ ਹੱਥੀਂ ਰੁੱਤਾਂ ਖੇਡਦੀਆਂ, ਤੇ ਤੁਰਨ ਫ਼ਰਿਸ਼ਤੇ ਨਾਲ ਮੇਰੇ ਲਿਖੇ ਸੰਯੋਗ ਰੱਬ ਨੇ, ਤੇ ਕਾਰਜ ਦਿੱਤੇ ਸਵਾਰ ਜੰਞ ਖੇੜੇ ਲੈ ਢੁੱਕਿਆ, ਤੇ ਲਈਆਂ ਲਾਵਾਂ ਚਾਰ ਮੈਂ ਰਾਵਲਪਿੰਡੀ ਗੱਭਰੂ, ਉਹ ਖੇੜੇ ਦੀ ਮੁਟਿਆਰ ਜਿਹਦੇ ਮੱਥੇ ਟਿੱਕਾ ਚੰਨ ਦਾ, ਤੇ ਠੇਠ ਜਿਹਾ ਸ਼ਿੰਗਾਰ

ਬੋਲੀਆਂ

ਉਹ ਪਾਣੀ ਛੰਨੇ ਵਿਚੋਂ ਕਾਂ ਪੀਤਾ ਨੀ ਬਹੁਤੀਆਂ ਜਗੀਰਾਂ ਵਾਲੀਏ ਅਸੀਂ ਦਿਲ ਤੇਰੇ ਨਾਂ ਕੀਤਾ ਨੀ ਬਹੁਤੀਆਂ ਜਗੀਰਾਂ ਵਾਲੀਏ ਅਸੀਂ ਦਿਲ ਤੇਰੇ ਨਾਂ ਕੀਤਾ ਫ਼ੁਲ ਖਿੜਿਆ ਗੁਲਾਬ ਦਾ ਹਾਏ ਜੱਗ ਉੱਤੇ ਮੇਲ ਕੋਈ ਨਾ ਤੇਰੇ ਹੁਸਨ ਸ਼ਬਾਬ ਦਾ ਹਾਏ ਜੱਗ ਉੱਤੇ ਮੇਲ ਕੋਈ ਨਾ ਤੇਰੇ ਹੁਸਨ ਸ਼ਬਾਬ ਦਾ ਰਾਣੀ ਹਾਰ ਬਣਾਵਾਂਗੇ ਉਹ ਸਾਡੀ ਬਣ ਲਾਣੇਦਾਰਨੀ ਤੈਨੂੰ ਸੋਨੇ ਚ ਮੜਾਦਾਂਗੇ ਉਹ ਸਾਡੀ ਬਣ ਲਾਣੇਦਾਰਨੀ ਤੈਨੂੰ ਸੋਨੇ ਚ ਮੜਾਦਾਂਗੇ ਜਿੰਦ ਮਾਹੀ ਨਾਂ ਲਾਦਾਂਗੇ ਜੇ ਵਿਹੜੇ ਸਾਡੇ ਚੰਨ ਖਿੜ ਜੇ ਉਹ ਨੂੰ ਅਰਕ ਚੜਾਦਾਂਗੇ, ਜੇ ਵਿਹੜੇ ਸਾਡੇ ਚੰਨ ਖਿੜ ਜੇ ਉਹ ਨੂੰ ਅਰਕ ਚੜਾਦਾਂਗੇ ਹੰਸ ਉੱਡੇਆ ਚਨਾਬ ਵਿਚੋਂ ਮਾਹੀਆ ਤੇਰੇ ਬੋਲ ਗੂੰਜ ਦੇ ਸੁਰ ਨਿਕਲੇ ਰਬਾਬ ਵਿਚੋਂ ਮਾਹੀਆ ਤੇਰੇ ਬੋਲ ਗੂੰਜ ਦੇ ਸੁਰ ਨਿਕਲੇ ਰਬਾਬ ਵਿਚੋਂ ਵੱਲ ਖਾਵੇ ਲੱਕ ਮਾਹੀਆ ਭੋਰਿਆ ਨੂੰ ਗ਼ਸ਼ ਪੈ ਗਿਆ ਤੇਰਾ ਤੁਰਨਾ ਮੜਕ ਮਾਹੀਆ ਭੋਰਿਆ ਨੂੰ ਗ਼ਸ਼ ਪੈ ਗਿਆ ਤੇਰਾ ਤੁਰਨਾ ਮੜਕ ਮਾਹੀਆ ਠੰਢਾ ਬੁੱਲ੍ਹਾ ਰਾਹੀ ਵਗਦਾ ਵੇ ਏਸਾ ਤੇਰਾ ਮੋਹ ਸੱਜਣਾਂ ਮੈਨੂੰ ਰੱਬ ਤੇਰੇ ਵਾਂਗ ਲੱਗਦਾ ਵੇ ਏਸਾ ਤੇਰਾ ਮੋਹ ਸੱਜਣਾਂ ਮੈਨੂੰ ਰੱਬ ਤੇਰੇ ਵਾਂਗ ਲੱਗਦਾ

ਝੰਗ ਦੀ ਹਵਾ

ਵੇ ਝੰਗ ਦੀ ਹਵਾ ਚੋਂ ਸੋਹਣੀਏ ਮਹਿਕੇ ਤਖ਼ਤ ਹਜ਼ਾਰਾ ਮੈਂ ਇਸ਼ਕ ਹਾਂ ਗਹਿਰਾਈਆਂ ਦਾ ਨਹੀਂ ਕੋਈ ਰੇਤ ਕਿਨਾਰਾ ਵੇ ਇਕ ਤੇਰਾ ਪਿਆਰ ਚਾਹੀਦਾ ਕੋਈ ਮੰਗਿਆ ਨੀ ਅੰਬਰਾਂ ਦਾ ਤਾਰਾ ਉਹ ਸਾਡਾ ਵੇ ਤੂੰ ਰਹਿ ਬਣ ਕੇ ਰਹਿ ਬਣ ਕੇ ਸਾਰੇ ਦਾ ਸਾਰਾ ਵੇ ਪਿਆਰ ਹੀ ਏਨਾ ਏ ਤੂੰ ਜਾਣ ਨਹੀਂ ਸਕਦਾ ਤੂੰ ਬੇਪਰਵਾਹ ਵੀ ਨਈਂ ਜੋ ਸਮਝ ਨਹੀਂ ਸਕਦਾ ਉਹ ਗੱਲ ਹੀ ਕਿਹੜੀ ਏ ਜੋ ਮੈਨੂੰ ਨਈਂ ਦੱਸਦਾ ਗ਼ੈਰਾਂ ਨਾ ਹੱਸਦਾ ਏ ਮੇਰੇ ਨਾਲ ਨਹੀਂ ਹੱਸਦਾ ਦੱਸਦੇ ਤੂੰ ਕੀ ਚਾਹੁੰਦਾ ਏ ਕਿਤੇ ਕਰ ਜੀ ਨਾ ਮੇਰੇ ਤੋਂ ਕਿਨਾਰਾ ਵੇ ਇਕ ਤੇਰਾ ਪਿਆਰ ਚਾਹੀਦਾ ਕੋਈ ਮੰਗਿਆ ਨੀ ਅੰਬਰਾਂ ਦਾ ਤਾਰਾ ਉਹ ਸਾਡਾ ਵੇ ਤੂੰ ਰਹਿ ਬਣ ਕੇ ਰਹਿ ਬਣ ਕੇ ਸਾਰੇ ਦਾ ਸਾਰਾ ਗੁੱਸੇ ਵੀ ਹੁੰਦਾ ਨਾ ਬਿਨ ਮਤਲਬ ਤੂੰ ਲੜ ਪੈਂਦਾ ਹੁਣ ਹੱਕ ਜਤਾਉਂਦਾ ਨਾ ਵੇ ਮੈਨੂੰ ਸ਼ੱਕ ਜਿਹਾ ਕਿਉਂ ਪੈਂਦਾ ਨਾ ਫ਼ੋਨ ਹੀ ਤੂੰ ਕਰਦਾ ਹੁਣ ਬੀਜੀ ਏਨਾ ਰਹਿੰਦਾ ਕਿਹੜੀ ਗੱਲੋਂ ਵੇ ਦੱਸਦੇ ਵੇ ਤੂੰ ਦੂਰ ਦੂਰ ਏ ਰਹਿੰਦਾ ਸਾਰੇ ਮੇਰੇ ਹੀ ਖ਼ਿਲਾਫ਼ ਨਿਕਲੇ ਤੇਰਾ ਇਕ ਇਕ ਲਾਇਆ ਉਹ ਲਾਰਾ ਵੇ ਇਕ ਤੇਰਾ ਪਿਆਰ ਚਾਹੀਦਾ ਕੋਈ ਮੰਗਿਆ ਨੀ ਅੰਬਰਾਂ ਦਾ ਤਾਰਾ ਉਹ ਸਾਡਾ ਵੇ ਤੂੰ ਰਹਿ ਬਣ ਕੇ ਰਹਿ ਬਣ ਕੇ ਸਾਰੇ ਦਾ ਸਾਰਾ ਵੇ ਦਿਨ ਤਾਂ ਨੇ ਲੰਘਦੇ ਪਰ ਪਹਿਲਾਂ ਵਰਗੇ ਨੀ ਕਿਉਂ ਪਿਆਰ ਮੁਹੱਬਤਾਂ ਦੇ ਬੁੱਲ੍ਹੇੵੇ ਵੀ ਵਰ੍ਹਦੇ ਨੀ ਇਕ ਇਕ ਕਰ ਟੁੱਟ ਜੂੰ ਜੋ ਚਾਅ ਨੇ ਕਰ ਕੇ ਵੇਖੇ ਬਸ ਏਨੀ ਸਮਝ ਏ ਇਹ ਜੂਨ ਏ ਤੇਰੇ ਲੇਖੇ ਵੇ ਚੰਗਾ ਸਾਨ੍ਹਾ ਰਹਿ ਬਣ ਕੇ ਸਾਨੂੰ ਲੋਕਾਂ ਵਿਚ ਕਰ ਨਾ ਵਿਚਾਰਾ ਵੇ ਇਕ ਤੇਰਾ ਪਿਆਰ ਚਾਹੀਦਾ ਕੋਈ ਮੰਗਿਆ ਨੀ ਅੰਬਰਾਂ ਦਾ ਤਾਰਾ ਉਹ ਸਾਡਾ ਵੇ ਤੂੰ ਰਹਿ ਬਣ ਕੇ ਰਹਿ ਬਣ ਕੇ ਸਾਰੇ ਦਾ ਸਾਰਾ

ਰੇਸ਼ਮੀ ਕਾਲੇ ਵਾਲ

ਇਨ੍ਹਾਂ ਤੇਜ਼ ਤਰਾਰਾਂ ਧੁੱਪਾਂ ਉੱਤੇ ਸੱਜਣਾਂ ਵੇ ਮੈਂ ਧਰ ਦੇਵਾਂ ਤੇਰੇ ਰੇਸ਼ਮੀ ਕਾਲੇ ਵਾਲ ਕੁੜੇ ਇਕ ਕਾਲੀ ਬੱਦਲੀ ਵਰ ਜੇ ਮੇਰੇ ਦਿਲ ਉੱਤੇ ਜਾਂ ਸੂਰਜ ਓਹਲੇ ਕਰ ਕੇ ਕਰ ਜੇ ਛਾਂ ਕੁੜੇ ਤੇਰੇ ਹੁਸਨ ਦਾ ਰੰਗ ਵੀ ਗੁਲਾਬਾਂ ਨੂੰ ਹੈ ਜਾ ਚੜ੍ਹਿਆ ਤੇ ਕਰੰਬੂਲਾਂ ਫੁੱਟ ਆਇਆਂ ਹਰ ਥਾਂ ਕੁੜੇ ਤੇਰੇ ਸਾਹਾਂ ਵਿਚੋਂ ਪਿਆਰ ਝਲਕਦਾ ਮੇਰੇ ਲਈ ਮੇਰੇ ਦਿਲ ਨੂੰ ਹੁੰਦਾ ਏ, ਸਭ ਮਹਿਸੂਸ ਕੁੜੇ ਮੀਂਹ ਪੈ ਸਕਦਾ ਏ ਜਾਂ ਝੱਖੜ ਝੁੱਲ ਸਕਦਾ ਇਹੋ ਅਹਿਮ ਨੀ ਗੱਲਾਂ ਸੱਜਣਾਂ ਹੁਣ ਮੇਰੇ ਲਈ ਤੇਰਾ ਹਾਸਾ ਕਿਨ੍ਹਾਂ ਸੋਹਣਾ ਸੁਰਖ਼ ਗੁਲਾਬੀ ਨੀ ਇਹੋ ਅਹਿਮ ਨੇ ਗੱਲਾਂ ਸੱਜਣਾਂ ਹੁਣ ਮੇਰੇ ਲਈ ਰਾਤੀ ਸੁਪਨੇ ਦੇ ਵਿਚ ਆਇਆ ਤੂੰ ਮੇਰੇ ਸੱਜਣਾਂ ਵੇ ਮੇਰੇ ਬੁੱਲ੍ਹਾਂ ਉੱਤੇ ਆਇਆ ਤੇਰਾ ਨਾਂ ਕੁੜੇ ਤੇਰੇ ਸਾਹਾਂ ਵਿਚੋਂ ਪਿਆਰ ਝਲਕਦਾ ਮੇਰੇ ਲਈ ਮੇਰੇ ਦਿਲ ਨੂੰ ਹੁੰਦਾ ਏ, ਸਭ ਮਹਿਸੂਸ ਕੁੜੇ ਤੇਰੀ ਪੈਰੀਂ ਝਾਂਜਰ ਪਾਈ ਆ ਕੇ ਪਰੀਆਂ ਨੇ ਤੇ ਮੱਥਾ ਲਿੱਸਿਆਂ ਅੰਬਰ ਚੰਨ ਸਿਤਾਰਾਂ ਨੇ ਤੇਰੇ ਅੱਖਾਂ ਵਿਚੋਂ ਸ਼ਰਮ ਹਯਾ ਵੀ ਝਲਕ ਰਹੀ ਤੇ ਨੈਣੀਂ ਕੱਜਲ ਪਾਇਆ ਮਸਤ ਬਹਾਰਾਂ ਨੇ ਤੂੰ ਜਦ ਜਦ ਵੀ ਗਲਵੱਕੜੀ ਪਾਈ ਮੇਰੇ ਖ਼ਿਆਲਾਂ ਨੂੰ ਵੇਲਾਂ ਉੱਚੀਆਂ ਹੋਈਆਂ, ਕਿੱਕਰਾਂ ਨੂੰ ਪੈਗੇ ਫ਼ੁਲ ਕੁੜੇ ਤੇਰੇ ਸਾਹਾਂ ਵਿਚੋਂ ਪਿਆਰ ਝਲਕਦਾ ਮੇਰੇ ਲਈ ਮੇਰੇ ਦਿਲ ਨੂੰ ਹੁੰਦਾ ਏ, ਸਭ ਮਹਿਸੂਸ ਕੁੜੇ ਫੁੱਲਾਂ ਵਿਚੋਂ ਆਉਣ ਖੁਸ਼ਬੋਈਆਂ ਤੇਰੇ ਜਿਸਮ ਦੀਆਂ ਜਨੌਰਾਂ ਭਰ ਲਈਆਂ ਚੁੰਝਾਂ ਇਤਰ ਪਿਆਰ ਦੀਆਂ ਤੇਰਾ ਅੱਲਾ ਵੀ ਦੀਵਾਨਾ ਹੋਇਆ ਲੱਗਦਾ ਹੈ ਖ਼ਬਰਾਂ ਜਦ ਵੀ ਸੁਣਾਈਆਂ ਮੈਂ ਮੇਰੇ ਪਿਆਰ ਦੀਆਂ ਧਰਤੀ ਅੰਬਰ ਲੱਗਦਾ ਇਕ ਮਿਕ ਵੀ ਹੋਗੇ ਨੇ ਸਾਗਰ ਵਿਚੋਂ ਉੱਠੇ ਲਹਿਰਾਂ ਹਰ ਬਾਰ ਕੁੜੇ ਤੇਰੇ ਸਾਹਾਂ ਵਿਚੋਂ ਪਿਆਰ ਝਲਕਦਾ ਮੇਰੇ ਲਈ ਮੇਰੇ ਦਿਲ ਨੂੰ ਹੁੰਦਾ ਏ, ਸਭ ਮਹਿਸੂਸ ਕੁੜੇ

ਇਹ ਮਾਵਾਂ ਪਾਕ ਮੱਕੇ ਨੇ

ਏ ਦੁਨੀਆ ਬਣਾਉਣ ਵਾਲੀ ਨੂੰ ਦੁਨੀਆ ਭੁੱਲਦੀ ਜਾਂਦੀ ਆ ਵਿੱਸਰ ਦੀ ਜਾਂਦੀ ਏ ਪੱਤਾਂ ਚੋਂ ਕੱਖਾਂ ਭਾਅ ਰੁਲਦੀ ਜਾਂਦੀ ਆ ਇਹ ਸਭ ਦਾਅਵੇ ਝੂਠੇ ਨੇ ਕਿ ਤੇਰੇ ਵਿਖਾਵੇ ਸੱਚੇ ਨੇ ਇਹ ਤੀਰਥ ਤੇ ਖ਼ਲਕਤ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਤੀਰਥ ਤੇ ਖ਼ਲਕਤ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਸੂਰਜ ਦੀਆਂ ਕਿਰਨਾਂ ਚ ਹੁੰਦੀ ਤਾਂ ਹੀ ਤਾਂ ਚਮਕਦੇ ਤਾਰੇ ਇਹ ਕੁਦਰਤ ਔਰਤ ਹੀ ਹੁੰਦੀ ਤਾਂ ਹੀ ਕੌਤਕ ਨੇ ਨਿਆਰੇ ਕ੍ਰਿਸ਼ਮੇ ਕਰ ਦੇ ਇਸ਼ਾਰੇ ਇਹ ਪੌਣਾਂ ਵਿਚੋਂ ਦਮ ਦਿੰਦੀ ਚੰਨ ਚੜ੍ਹ ਸਿੱਜਦੇ ਮੱਥੇ ਤੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਜੋ ਆਪ ਰਹਿ ਰਹਿ ਕੇ ਭੁੱਖੀ ਬੱਚੇ ਦੀ ਭੁੱਖ ਨੂੰ ਮਾਰੇ ਉਹ ਬੱਚੇ ਸਾਰ ਨਈਂ ਲੈਂਦੇ ਮਾਂ ਨੂੰ ਤਾਂ ਵੀ ਨੇ ਪਿਆਰੇ ਜੱਗ ਤੇ ਰਿਸ਼ਤੇ ਨੇ ਲੱਖਾਂ ਪਰ ਮਾਂ ਦੇ ਰਿਸ਼ਤੇ ਹੀ ਸੱਚੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਪਾਕ ਮੱਕੇ ਨੇ ਇਹ ਅਸੀਸਾਂ ਵੀ ਦਿੰਦੀ ਏ ਤੇ ਠੰਢੀਆਂ ਛਾਵਾਂ ਵੀ ਦਿੰਦੀ ਇਹ ਆਉਣ ਵਾਲੀਆਂ ਪੀੜੀਆਂ ਨੂੰ ਕੁੱਖ ਵਿਚੋਂ ਮਾਵਾਂ ਵੀ ਦਿੰਦੀ ਇਹ ਤੇਰੀ ਉਸਤਤ ਦੇ ਵਿਚ ਬੁੱਲ੍ਹੇ ਨੇ ਜੋ ਲਫ਼ਜ਼ ਰੱਖੇ ਨੇ ਇਹ ਤੀਰਥ ਤੇ ਖ਼ਲਕਤ ਸਾਰੀ ਇਹ ਮਾਵਾਂ ਹੀ ਪਾਕ ਮੱਕੇ ਨੇ ਇਹ ਤੀਰਥ ਤੇ ਖ਼ਲਕ ਸਾਰੀ ਇਹ ਮਾਵਾਂ ਹੀ ਪਾਕ ਮੱਕੇ ਨੇ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ