Punjabi Poetry : Bhai Bagicha Singh Kallha

ਪੰਜਾਬੀ ਰਚਨਾਵਾਂ : ਭਾਈ ਬਗੀਚਾ ਸਿੰਘ ਕੱਲ੍ਹਾ


ਗ੍ਰੰਥੀ ਸਿੰਘ ਦਾ ਘਰ

ਮੱਖੀਆਂ ਮੱਛਰ ਹਨੇਰੀਆਂ ਆਈਆਂ।। ਸਾਉਣ ਦੇ ਬੱਦਲਾਂ ਝੜੀਆਂ ਲਾਈਆਂ।। ਮੇਰਾ ਦਿਲ ਵੀ ਹੋ ਗਿਆ ਖੱਟਾ।। ਘਰ ਵਿੱਚ ਵੜਦਾ ਵੇਖ ਕੇ ਘੱਟਾ।। ਸ਼ੀਸ਼ੇ ਤੇ ਜਾਲੀਆਂ ਲਵਾਈਏ।। ਕੁਝ ਤਾਂ ਗੰਦਗੀ ਘਰੋਂ ਘਟਾਈਏ।। ਇਸੇ ਕੰਮ ਨੂੰ ਦਿੱਤੀ ਪਹਿਲ।। ਘਰ ਹੁਣ ਬਣ ਗਿਆ ਆਪਣਾ ਮਹਿਲ।। ਬੱਚੇ ਨੇ ਹੁਣ ਘਰ ਵਿੱਚ ਰਹਿੰਦੇ।। ਆਪਾਂ ਕਿਸੇ ਨੂੰ ਕੁਝ ਨੀ ਕਹਿੰਦੇ।। ਜੇ ਬਦਲੀ ਨਾ ਹੁੰਦੀ ਚੰਡੀਗੜ੍ਹ ਤੇ।। ਘਰ ਨੂੰ ਕੋਕੇ ਕਿੰਦਾਂ ਜੜਦੇ।। ਗ੍ਰੰਥੀ ਦੀ ਜਦੋਂ ਕਰਦੇ ਬਦਲੀ।। ਚਿੰਤਾ ਦੀ ਚੜ੍ਹ ਆਉਂਦੀ ਬੱਦਲੀ।। ਬੱਚੇ ਲੈ ਕੇ ਕਿੱਥੇ ਜਾਊਂ।। ਇਨ੍ਹਾਂ ਨੂੰ ਮੈਂ ਕਿੱਥੇ ਪੜ੍ਹਾਊ।। ਦੁਸ਼ਟ ਮੀਟਿੰਗ ਵਿੱਚ ਕਰਨ ਸਲਾਹਾਂ।। ਗ੍ਰੰਥੀ ਖੜ੍ਹੀਆਂ ਕਰਦੇ ਬਾਹਾਂ।। ਤੁਹਾਡੇ ਏਦਾਂ ਜ਼ੋਰ ਨੀ ਚੱਲਦੇ।। ਗੁਰੂ ਸਾਹਿਬ ਵੀ ਗ੍ਰੰਥੀ ਵੱਲ ਦੇ।। ਪਾਪੀਓ ਜ਼ੋਰ ਲਗਾਈ ਜਾਓ।। ਆਪਣੇ ਸੋਹਲੇ ਗਾਈ ਜਾਓ।। ਘਰ ਵਿੱਚ ਤੁਹਾਨੂੰ ਕੋਈ ਨਾ ਪੁੱਛੇ।। ਭਾਈ ਤੇ ਕਿਉਂ ਹੁੰਦੇ ਗੁੱਸੇ।। ਗੁਰੂ ਦੀ ਸ਼ੋਭਾ ਯੁੱਗ ਯੁੱਗ ਹੋਈ।। ਬਗੀਚੇ ਦੀ ਵਧਗੀ ਖੁਸ਼ਬੋਈ।। ਹੁਣ ਤਾਂ ਫਿਰਦੇ ਧੱਕੇ ਖਾਂਦੇ।। ਆਪਣੀ ਕੀਤੀ ਤੇ ਪਛਤਾਂਦੇ।। ਲੱਭ ਲਿਓ ਕੋਈ ਆਪਣੇ ਲਈ ਆਹਰ।। ਤੁਹਾਡੀ ਕਰਤੂਤ ਹੋਗੀ ਜਗ ਜਾਹਰ।। ਕੀ ਕਰਲੂ ਦੁਸ਼ਟਾਂ ਦੀ ਸੱਥ? ਜਿਸਦੇ ਸਿਰ ਤੇ ਗੁਰੂ ਦਾ ਹੱਥ।।

ਪੰਜਾਬ ਚ ਝੋਨਾ ਲੱਗ ਰਿਹਾ ਹੈ

ਪੰਜਾਬ ਚ ਝੋਨਾ ਲੱਗ ਰਿਹਾ ਹੈ।। ਕੇਂਦਰ ਕਵੇ ਸਮਰਥਨ ਮੁੱਲ ਨੀ ਦੇਣਾ।। ਅਸੀਂ ਨੀ ਏਨਾ ਝੋਨਾ ਲੈਣਾ।। ਤਿੰਨ ਸਾਲ ਦਾ ਸਟੋਰ ਹੈ ਝੋਨਾ।। ਪਰ ਕਿਸਾਨ ਵਿਚਾਰੇ ਦਾ ਇਹ ਰੋਣਾ।। ਮੇਰਾ ਪਸੀਨਾ ਵਗ ਰਿਹਾ ਹੈ।। ਪੰਜਾਬ ਚ ਝੋਨਾ ਲੱਗ ਰਿਹਾ ਹੈ।।1।। ਦੂਜੀਆਂ ਫਸਲਾਂ ਕਿੰਝ ਮੈਂ ਬੀਜਾਂ, ਓਨ੍ਹਾ ਦਾ ਵੀ ਮੁੱਲ ਨਹੀ ਦੇਂਦੇ।। ਸ਼ਿਮਲਾ ਤੇ ਆਲੂ ਬੀਜ ਲਵਾਂ ਜੇ, ਉਹ ਵੀ ਸੜਕ ਤੇ ਸੁੱਟਣੇ ਪੈਦੇ।। ਕੀ ਰੁਲਦਾ ਅੰਨ ਇਹ ਫੱਬ ਰਿਹਾ ਹੈ? ਪੰਜਾਬ ਚ ਝੋਨਾ ਲੱਗ ਰਿਹਾ ਹੈ।।2।। ਪਾਣੀ ਨਹੀਂ ਮੈਂ ਕੱਢਣਾ ਚਾਹੁੰਦਾ।। ਪਰ ਟੱਬਰ ਦਾ ਮੈਨੂੰ ਦੁੱਖ ਸਤਾਉਂਦਾ।। ਬੱਚਿਆਂ ਦੀ ਕਿੰਝ ਫੀਸ ਮੈਂ ਤਾਰਾਂ।। ਲਾਲਚੀ ਦਾਜ ਚ ਮੰਗਣ ਕਾਰਾਂ।। ਬੱਚਾ ਫੌਰਨ ਭੱਜ ਰਿਹਾ ਹੈ।। ਪੰਜਾਬ ਚ ਝੋਨਾ ਲੱਗ ਰਿਹਾ ਹੈ।।3।। ਹੁਣ ਦੱਸ ਸਰਕਾਰੇ ਕੀ ਕਰਾਂ ਮੈਂ।। ਨਾ ਮੈਂ ਜਿਉਂਦਾ ਨਾ ਮਰਾਂ ਮੈਂ।। ਤੁਹਾਨੂੰ ਜਰਾ ਵੀ ਤਰਸ ਨਾ ਆਏ।। ਅਸੀਂ ਵੀ ਏਸੇ ਧਰਤ ਦੇ ਜਾਏ।। ਹੁਣ ਮੋਹ ਨਾ ਏਸ ਜੱਗ ਰਿਹਾ ਹੈ।। ਪੰਜਾਬ ਚ ਝੋਨਾ ਲੱਗ ਰਿਹਾ ਹੈ।।4।। ਖਰਚੇ ਮੇਰੇ ਹੋਣ ਨਾ ਪੂਰੇ।। ਸੁਪਨੇ ਮੇਰੇ ਰਹਿਣ ਅਧੂਰੇ।। ਜਾਗ ਜਾਗ ਕੇ ਪਾਣੀ ਲਾਵਾਂ।। ਦਿਲ ਮੇਰੇ ਚੋਂ ਨਿਕਲਣ ਹਾਵਾਂ।। ਧਰਤੀ ਚੋਂ ਨਿਕਲ ਅੱਗ ਰਿਹਾ ਹੈ।। ਪੰਜਾਬ ਚ ਝੋਨਾ ਲੱਗ ਰਿਹਾ ਹੈ।।5।। ਪੰਜਾਬ ਬਗੀਚਾ ਉੱਜੜ ਜਾਊ।। ਦੇਸ਼ ਇਹ ਮੇਰਾ ਕੀ ਫਿਰ ਖਾਊ।। ਜਦ ਏਥੋਂ ਪਾਣੀ ਹੀ ਮੁੱਕ ਗਿਆ।। ਸਭ ਕੁਝ ਜਾਣਾ ਏਥੋਂ ਸੁੱਕ ਆ।। ਅਜੇ ਵੀ ਪੰਜਾਬੀ ਹੱਸ ਰਿਹਾ ਹੈ।। ਪੰਜਾਬ ਚ ਝੋਨਾ ਲੱਗ ਰਿਹਾ ਹੈ।।6।।

ਬੇਕਦਰਾਂ ਨਾਲ ਯਾਰੀ

2 ਵਜੇ ਹੀ ਉੱਠ ਪੈਂਦਾ ਹਾਂ ।। ਰੱਬ ਦਾ ਨਾਮ ਨਹੀਂ ਲਇੰਦਾ ਹਾਂ।। ਉਠਦਿਆਂ ਸਾਰ ਹੀ ਸਭ ਤੋਂ ਪਹਿਲੋਂ ਫੋਨ ਹੱਥ ਵਿੱਚ ਫੜ ਲਇੰਦਾ ਹਾਂ।। ਮੇਰੇ ਦਿਲ ਨੂੰ ਭਾ ਗਈ ਮੋਹਣੀ।। ਫੋਨ ਵੇਖ ਕੇ ਜਾਨਣਾ ਚਾਹਵਾਂ ਰਾਤ ਕਦੋਂ ਉਹ ਸੁੱਤੀ ਹੋਣੀ? 10 ਵਜੇ ਹੀ ਉਹ ਸਉਂ ਗਈ ਦੇਰ ਰਾਤ ਤੱਕ ਕਰਾਂ ਉਡੀਕਾਂ ਮੇਰੇ ਨੈਣੀ ਨੀਂਦ ਨਾ ਪਈ।। ਉਹ ਮੇਰੀ ਪਰਵਾਹ ਨੀ ਕਰਦੀ ।। ਸਭ ਕੁਝ ਮੈਂ ਲੁਟਾਈ ਬੈਠਾਂ ਮੇਰੇ ਉੱਤੇ ਜਰਾ ਨੀ ਮਰਦੀ।। ਦੁਨੀਆਂ ਦੇ ਬਗੀਚੇ ਵਿੱਚੋਂ ਮੈਂ ਤਾਂ ਕੇਵਲ ਇੱਕ ਫੁੱਲ ਚੁਣਿਆ ਉਸ ਨੂੰ ਯਾਰੋ ਪਾਉਣ ਦੀ ਖਾਤਰ ਕਿੰਝ ਪਿਆਰ ਦਾ ਜਾਲ ਮੈਂ ਬੁਣਿਆ।। ਸਾਰਾ ਦਿਨ ਉਹ ਮੇਰੀਆਂ ਗੱਲਾਂ ਸੁਣ ਸੁਣ ਕੇ ਪਰ ਰਹਿੰਦੀ ਹੱਸਦੀ।। ਜਿੱਦਾਂ ਮੈਂ ਫਸਾਉਣਾ ਚਾਹੁੰਦਾ ਓਦਾਂ ਜਾਲ ਵਿੱਚ ਨਹੀਂ ਫਸਦੀ।। ਗੱਲਾਂ ਗੱਲਾਂ ਦੇ ਵਿੱਚ ਮੈਨੂੰ ਚਾੜ੍ਹ ਦੇਂਦੀ ਹੈ ਉਚ ਅਸਮਾਨੀ।। ਫੇਰ ਉਹ ਪਉੜੀ ਖਿੱਚ ਲੈਂਦੀ ਆ ਮੁੱਕ ਜਾਂਦੀ ਹੈ ਸਭ ਕਹਾਣੀ।। ਡਿੱਗਣ ਵੇਲੇ ਸੱਟ ਤਾਂ ਲੱਗਦੀ।। ਪਰ ਇਹ ਗੱਲ ਉਸ ਨੂੰ ਬਹੁਤੀ ਫੱਬਦੀ।। ਮੈਂਨੂੰ ਇਹ ਯਕੀਨ ਹੈ ਪੱਕਾ।। ਬੀਤ ਗਈ ਜਿੰਦਗੀ ਵਿੱਚ ਉਸਨੂੰ ਮਾਰਿਆ ਹੋਣਾ ਕਿਸੇ ਨੇ ਧੱਕਾ।। ਬਗੀਚਾ ਤਾਂ ਹੈ ਪਹਿਲਾਂ ਈ ਮੋਇਆ।। ਕਿਸੇ ਦਾ ਬਦਲਾ ਮੈਥੋਂ ਲੈਣਾ ਇਹ ਤਾਂ ਕੋਈ ਇਨਸਾਫ ਨਾ ਹੋਇਆ।। ਉਠ ਫਿਰ ਪਿਆਰ ਦੀ ਪਉੜੀ ਲਾਈਏ।। ਭੁੱਲ ਜਾ ਬਾਕੀ ਸਾਰੀ ਦੁਨੀਆਂ ਚੱਲ ਕਮਲੀਏ ਇੱਕ ਹੋ ਜਾਈਏ।। ਸਾਰੀ ਦੁਨੀਆਂ ਘੁੰਮ ਕੇ ਵੇਖੀਂ ਇੰਝ ਨਹੀਂ ਤੈਨੂੰ ਕਿਸੇ ਮਨਾਉਣਾ।। ਮਿਲਣਗੇ ਤੈਨੂੰ ਜਿਸਮ ਦੇ ਭੁੱਖੇ ਮੇਰੇ ਜਿਹਾ ਨਹੀਂ ਯਾਰ ਥਿਆਉਣਾ।। ਆਜਾ ਦੋਵੇਂ ਸੈਰ ਨੂੰ ਚੱਲੀਏ ਛੱਡਦੇ ਐਵੇਂ ਗੁੱਸੇ ਹੋਣਾ।। ਦੁਨੀਆਂ ਸਾਰੀ ਮੁੱਕਦੀ ਜਾਂਦੀ ਕਿੰਝ ਦਾ ਆਇਆ ਫੇਰ ਕਰੋਨਾ।। ਜਿੰਦਗੀ ਦੇ ਦਿਨ ਰਹਿਗੇ ਚਾਰ।। ਬਾਕੀ ਸਭ ਕੁਝ ਭੁੱਲ ਜਾ ਝੱਲੀਏ ਪਿਆਰ ਨਾ ਆਪਾਂ ਲਈਏ ਗੁਜਾਰ।। ਕਿੰਨੇ ਤੈਨੂੰ ਕੀ ਸਿਖਾਇਆ ਰੋਜ ਹੀ ਪਾਉਂਦੀ ਨਵਾਂ ਪੁਆੜਾ।। ਲੋਕੀਂ ਲੈਂਦੇ ਮਹਿਕ ਫੁੱਲਾਂ ਦੀ ਬਗੀਚੇ ਦਾ ਤੂੰ ਕਰੇ ਉਜਾੜਾ।।

ਮਾਂ ਨੀ ਰਹਿਗੀ ਮਾਂ

ਮਾਂ ਨੀ ਰਹਿਗੀ ਮਾਂ ਓ ਦੁਨੀਆਂ ਵਾਲਿਓ ਇਹ ਦਿਨੋ ਦਿਨ ਸੁੱਕਦੀ ਜਾਵੇ।। ਡਾਇਟਿੰਗ ਕਰ ਕਰ ਮੁੱਕਦੀ ਜਾਵੇ।। ਘਰ ਬਣਿਆ ਨਾ ਭੋਜਨ ਖਾਵੇ।। ਪੀਜੇ ਬਰਗਰ ਘਰੇ ਮੰਗਾਵੇ।। ਕਰ ਲਿਆ ਸਰੀਰ ਤਬਾਹ।। ਓ ਦੁਨੀਆਂ ਵਾਲਿਓ...।। ਕਈ ਪਾਸੇ ਇਹ ਚੈਟਿੰਗ ਕਰਦੀ।। ਮਾਂ ਪਿਓ ਨਾ ਭਰਾਵਾਂ ਤੋਂ ਡਰਦੀ।। ਕਹਿੰਦੀ ਮੇਰੀ ਆਪਣੀ ਜਿੰਦਗੀ।। ਕੋਈ ਨੀ ਹੁੰਦੀ ਹੁਣ ਸ਼ਰਮਿੰਦਗੀ।। ਕੋਈ ਨਾ ਰੋਕੇ ਮੇਰਾ ਰਾਹ।। ਓ ਦੁਨੀਆਂ ਵਾਲਿਓ....।। ਵਿਆਹ ਕਹਿੰਦੀ ਮੈਂ ਆਪੇ ਕਰਾਉਣਾ।। ਆਪਣਾ ਲੱਭੋਂ ਆਪੇ ਪ੍ਰਾਹੁਣਾ।। ਕਿਸੇ ਤੋਂ ਨਹਿਓਂ ਘੋਖ ਕਰਾਉਂਣੀ।। ਵਟਸ ਐਪ ਤੇ ਚੱਲਦੀ ਚੈਟਿੰਗ ਸੋਹਣੀ।। ਵਿਚੋਲਿਆਂ ਨੂੰ ਕਰੋ ਦਫਾ। । ਓ ਦੁਨੀਆਂ ਵਾਲਿਓ....।। ਵਿਆਹ ਲਈ ਕਹਿੰਦੀ ਪੈਲਿਸ ਵੱਡਾ।। ਨੋਟਾਂ ਦਾ ਭਾਂਵੇ ਲੱਗ ਜੇ ਗੱਡਾ।। ਪਾਣੀ ਵਾਂਗੂੰ ਸ਼ਰਾਬ ਵੀ ਡੁੱਲੇ ਨੱਚ ਨੱਚ ਕੇ ਅਸੀਂ ਲੁਟੀਏ ਬੁੱਲੇ।। ਭਾਵੇਂ ਬਾਪੂ ਲੈ ਲਵੇ ਫਾਹ।। ਓ ਦੁਨੀਆਂ ਵਾਲਿਓ...।। ਦਾਜ ਮੈਂ ਕਹਿੰਦੀ ਬਹੁਤ ਹੈ ਖੜਣਾ।। ਤਾਂ ਹੀ ਸਹੁਰੇ ਘਰ ਕਿਸੇ ਨੀ ਲੜਨਾ।। ਸਾਰਿਆਂ ਤੇ ਮੇਰਾ ਰੋਹਬ ਚੱਲੂ।। ਸਭ ਤੋਂ ਵੱਡਾ ਕਮਰਾ ਮੱਲੂੰ।। ਸੱਸ ਸਹੁਰੇ ਨੂੰ ਦਿਊਂ ਕਢਾ।। ਓ ਦੁਨੀਆਂ ਵਾਲਿਓ..।। ਜੁਆਇੰਟ ਫੈਮਲੀ ਪਸੰਦ ਨਾ ਕਰਦੀ।। ਬਹੁਤੇ ਮੈਂਬਰਾਂ ਤੋਂ ਮੈਂ ਡਰਦੀ।। ਏਨਾਂ ਭੋਜਨ ਕਿੰਝ ਹੈ ਬਨਣਾ।। ਰਸੋਈ ਵਿੱਚ ਮੇਰਾ ਹੋਜੂ ਮਰਣਾ।। ਮੈਗੀ ਲਊਂ ਮੈਂ ਖਾ।। ਓ ਦੁਨੀਆਂ ਵਾਲਿਓ..।। ਕੇਬਲ ਟੀ ਵੀ ਬਿਨਾਂ ਨਹੀਂ ਸਰਨਾ।। ਨਹੀਂ ਤਾਂ ਮੇਰਾ ਹੋਜੂ ਮਰਨਾ।। ਕੇਬਲ ਜੇ ਕਦੇ ਹੋ ਗਈ ਬੰਦ।। ਮੋਬਾਇਲ ਵਾਲਾ ਮੈਂ ਵਰਤੂੰ ਸ਼ੰਦ।। ਜੀਓ TV ਲਊਂ ਲਗਾ।। ਓ ਦੁਨੀਆਂ ਵਾਲਿਓ..।। ਪੇਕੇ ਜਾਣ ਲਈ ਮੈਂ ਨੀ ਪੁੱਛਣਾ।। ਜਿਹੜਾ ਰੋਕੇ ਉਸ ਤੇ ਖੁਸ਼ ਨਾ। । ਨੋਟਾਂ ਨਾਲ ਮੇਰਾ ਪਰਸ ਭਰਾਇਓ।। ਕਾਰ ਚ ਮੈਨੂੰ ਛੱਡ ਕੇ ਆਇਓ।। ਕਦ ਮੁੜਣਾ ਦੱਸਣਾ ਨਾ।। ਓ ਦੁਨੀਆਂ ਵਾਲਿਓ ..।। ਬੱਚਿਆਂ ਨੂੰ ਇਹ ਕੋਕ ਪਿਉਂਦੀ।। ਕੁਰਕਰੇ ਨਾਲੇ ਲੇਜ ਖਵਾਉਂਦੀ।। ਲੋਰੀ ਹੁਣ ਨਹੀਂ ਇਸਨੂੰ ਆਉਂਦੀ।। ਮੋਬਾਇਲ ਬੱਚਿਆਂ ਹੱਥ ਫੜਾਉਂਦੀ।। ਭਾਵੇਂ ਹੋ ਜੇ ਨਜਰ ਤਬਾਹ।। ਓ ਦੁਨੀਆਂ ਵਾਲਿਓ...।। ਪਿਆਰ ਮੁਹੱਬਤ ਮੁਕਦੇ ਜਾਂਦੇ।। ਦੂਰ ਬੈਠ ਰਹੀਏ ਪਛਤਾਂਦੇ।। ਪੰਚਾਇਤ ਫੈਸਲੇ ਆਣ ਕਰਾਂਦੀ।। ਗੱਲ ਕਚਿਹਰੀ ਪਹੁੰਚ ਹੈ ਜਾਂਦੀ।। ਲਿਖੇ ਬਗੀਚਾ ਤਾਂ ।। ਓ ਦੁਨੀਆਂ ਵਾਲਿਓ..।।

ਨੂੰਹ ਸੱਸ ਦਾ ਪਿਆਰ

ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।। ਜਦੋਂ ਤੁਸੀਂ ਮੈਨੂੰ ਵੇਖਣ ਆਏ।। ਸੌ ਸੌ ਸੀ ਤੁਸੀਂ ਸ਼ਗਨ ਮਨਾਏ।। ਕਿੰਨੇ ਤੁਸੀਂ ਮੈਨੂੰ ਗਹਿਣੇ ਪਾਏ।। ਮਹਿੰਗੇ ਮਹਿੰਗੇ ਸੂਟ ਲਿਆਏ।। ਮੈਨੂੰ ਯਾਦ ਆਵੇ ਟੈਚੀ ਜਦੋਂ ਖੋਲ੍ਹੇ।। ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।। ਬੂਹੇ ਆਈ ਜਦੋਂ ਮੇਰੀ ਡੋਲੀ।। ਖੁਸ਼ੀਆਂ ਨਾਲ ਮੇਰੀ ਭਰਤੀ ਝੋਲੀ।। ਪੈਸੇ ਵਾਰ ਵਾਰ ਕੇ ਸੁੱਟਦੇ।। ਕਿੰਨੇ ਲੋਕੀਂ ਪਏ ਸੀ ਲੁੱਟਦੇ।। ਹੁਣ ਪਤਾ ਨਹੀਂ ਤਿਜੋਰੀ ਕਦ ਖੋਲੇਂ।। ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ।। ਪਤੀ ਕੋਲ ਮੈਨੂੰ ਆਪ ਬਿਠਾਕੇ।। ਮੂੰਹ ਨੂੰ ਮੇਰੇ ਮਿੱਠਾ ਲਾ ਕੇ।। ਗੀਤ ਸੀ ਸਖੀਆਂ ਰਲ ਮਿਲ ਗਾਏ।। ਮੇਰੇ ਦਿਲ ਨੂੰ ਬਹੁਤ ਸੀ ਭਾਏ।। ਗੁੱਸੇ ਹੋਵੇਂ ਜੇ ਬੈਠਾਂ ਹੁਣ ਕੋਲੇ।। ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।। ਜਿਸ ਨਾਲ ਮੇਰਾ ਦਿਲ ਸੀ ਜੁੜਿਆ।। ਮੈਨੂੰ ਛੱਡ ਵਿਦੇਸ਼ ਨੂੰ ਤੁਰਿਆ।। ਫੋਨ ਤੇ ਲੰਬੀ ਗੱਲ ਜੇ ਕਰਲਾਂ।। ਹਿਜਰ ਦੀ ਅੱਗ ਵਿੱਚ ਨੀ ਮੈਂ ਮਰਲਾਂ।। ਹਾਸਾ ਵੇਖ ਮੇਰਾ ਹੋਜੇਂ ਨੀ ਤੂੰ ਕੋਲੇ।। ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।। ਸਵਖਤੇ ਉੱਠ ਚਾਹ ਮੈਂ ਹੀ ਬਣਾਵਾਂ।। ਸਾਰੇ ਟੱਬਰ ਨੂੰ, ਮੈਂ ਹੀ ਪਿਲਾਵਾਂ।। ਨਾਸ਼ਤਾ ਲੰਚ ਰਾਤ ਦਾ ਖਾਣਾ।। ਮੇਰੇ ਬਿਨ ਨਹੀਂ ਕਿਸੇ ਬਨਾਣਾ।। ਹਰ ਕੋਈ ਵਿੱਚੋਂ ਨੁਕਸ ਹੀ ਟੋਲ੍ਹੇ।। ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।। ਸਾਰੇ ਘਰ ਵਿੱਚ ਪੋਚੇ ਲਾਉਂਦੀ।। ਕੱਪੜੇ ਧੋ ਕੇ ਸੁੱਕਣੇ ਪਾਉਂਦੀ।। ਫੇਰ ਉਨ੍ਹਾਂ ਨੂੰ ਪ੍ਰੈਸ ਮੈਂ ਕਰਦੀ।। ਸਰੀਰ ਦਰਦ ਨਾਲ ਹੋਵਾਂ ਮਰਦੀ।। ਨੀ ਇਹ ਪਿੰਜਰ ਬਣ ਗਿਆ ਖੋਲੇ।। ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।। ਜਾ ਵਿਦੇਸ਼ ਮੈਂ,ਪਤੀ ਨੂੰ ਮਿਲਜਾਂ।। ਵਾਂਗ ਬਗੀਚੇ ਫੇਰ ਮੈਂ ਖਿਲਜਾਂ।। ਕੋਲ ਬੈਠ ਉਹਨੂੰ ਦਰਦ ਸੁਣਵਾਂ।। ਉਸ ਦੀਆਂ ਨਿਕਲ ਜਾਣੀਆਂ ਧਾਵਾਂ।। ਦੂਰ ਬੈਠਾ ਮੈਨੂੰ ਹਰ ਰੋਜ਼ ਟੋਲੇ।। ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਭਾਈ ਬਗੀਚਾ ਸਿੰਘ ਕੱਲ੍ਹਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ