Punjabi Kavita
  

Punjabi Ghazals Arsh Sultanpuri

ਪੰਜਾਬੀ ਗ਼ਜ਼ਲਾਂ ਅਰਸ਼ ਸੁਲਤਾਨਪੁਰੀ1. ਉਸ ਜ਼ਾਲਮ ਦੀ ਕੀ ਗ਼ਲਤੀ ਏ

ਉਸ ਜ਼ਾਲਮ ਦੀ ਕੀ ਗ਼ਲਤੀ ਏ, ਕੀ ਗ਼ਲਤੀ ਹਾਲਾਤਾਂ ਦੀ ਮੈਂਥੋਂ ਹੀ ਤੌਹੀਨ ਹੋਈ ਏ, ਖੁਦ ਮੇਰੇ ਜਜ਼ਬਾਤਾਂ ਦੀ ਇੱਕ ਕਹਾਣੀ ਦਿਨ ਦੀ ਵਿਹੜੇ, ਸੂਰਜ ਕੱਲਾ ਕਹਿੰਦਾ ਸੀ ਕਿੰਨੇ ਤਾਰੇ ਵਿਹੜੇ ਵਿਚ ਨੇਂ, ਕਿੰਨੀਆਂ ਗੱਲਾਂ ਰਾਤਾਂ ਦੀ ਅੱਖਾਂ ਚੋਂ ਅੱਜ ਗਰਮ ਲਹੂ ਦੀਆਂ, ਧਾਰਾਂ ਵਗਣ ਦਿਉ ਯਾਰੋ ਮੀਂਹ ਦੇ ਮੌਸਮ ਨੂੰ ਲੋੜ ਪਈ ਏ, ਹੰਜੂਆਂ ਦੀ ਸੌਗਾਤਾਂ ਦੀ ਵਣਜਾਰੇ ਨੇ ਜਾਂਦੇ ਜਾਂਦੇ, ਸਭ ਰਾਹਾਂ ਨੂੰ ਮੋਹ ਲਿਆ ਸੁਣ ਪੈਂਦੀ ਏ ਗੂੰਜ ਅਜੇ ਵੀ, ਤੂੰਬੀ ਦੇ ਨਗ਼ਮਾਤਾਂ ਦੀ

2. ਅਬਦੀ ਏ ਅੱਖ ਦਾ ਨਮ ਮੇਰਾ

ਅਬਦੀ ਏ ਅੱਖ ਦਾ ਨਮ ਮੇਰਾ ਜਾਨੀ ਮੌਸਮ - ਮੌਸਮ ਮੇਰਾ ਸਾਰੰਗੀ ਦੀ ਕੂਕ ਏ ਮੇਰੀ ਕਲੀ ਕਲੀ ਵਿਚ ਮਾਤਮ ਮੇਰਾ ਮੈਂ ਹਾਂ ਨਦੀ ਗੁਆਚੀ ਹੋਈ ਕਦੇ ਨਾ ਹੋਇਆ ਸੰਗਮ ਮੇਰਾ ਮੇਰੀ ਧੜਕਣ ਬੁਝਦਾ ਦੀਵਾ ਸਾਹਾਂ ਦਾ ਸੁਰ ਮੱਧਮ ਮੇਰਾ ਮੇਰਾ ਚੇਤਾ ਕਿਸ ਨੂੰ ਬਾਕੀ ਕਿਸ ਨੂੰ ਆਖਾਂ ਮਹਿਰਮ ਮੇਰਾ

3. ਨੈਣ ਖਿੜੇ ਨਿੰਦ੍ਰਾ ਦੇ ਮਗਰੋਂ

ਨੈਣ ਖਿੜੇ ਨਿੰਦ੍ਰਾ ਦੇ ਮਗਰੋਂ, ਨੈਣਾਂ ਨਾਲ ਨਜ਼ਾਰਾ ਖਿੜਿਆ ਬਾਗ਼ ਸੁਨਹਿਰੇ ਸੁਫ਼ਨਿਆਂ ਵਾਲਾ, ਅੱਜ ਸਾਰੇ ਦਾ ਸਾਰਾ ਖਿੜਿਆ ਦੂਰ ਖਿਤਜ ਵੱਲ ਤਕਦੇ ਤਕਦੇ, ਹੁਣ ਜਦ ਅੱਖਾਂ ਬੋਝਲ ਹੋਈਆਂ ਅੰਬਰ ਦੇ ਡੂੰਘੇ ਛੱਪੜ 'ਤੇ, ਰਾਤੀ ਤਾਰਾ ਤਾਰਾ ਖਿੜਿਆ ਟਾਹਣੀ - ਟਾਹਣੀ ਦਾ ਕਹਿਣਾ ਏ, ਜੀਵਨ ਜਾਂਦੀ ਰੁੱਤ ਦਾ ਨਾਂ ਏ ਕਿਸ ਨੂੰ ਫੇਰ ਬਹਾਰ ਨੇ ਚੁੰਮਿਆ, ਕਿਹੜਾ ਫੁੱਲ ਦੋਬਾਰਾ ਖਿੜਿਆ ਸੁੰਦਰਤਾ ਤਾਂ ਸਦਾ - ਸਦੀਵੀ , ਅੱਖਾਂ ਦੇ ਮੌਸਮ ਹੁੰਦੇ ਨੇ ਦੇਖਣ ਵਾਲੇ ਦੇਖ ਰਹੇ ਹਨ, ਹਰ ਫੁੱਲ ਸਭ ਤੋਂ ਨਿਆਰਾ ਖਿੜਿਆ

4. ਛਣ ਛਣ ਝਾਂਜਰ ਖਣ ਖਣ ਵੰਗਾਂ

ਛਣ ਛਣ ਝਾਂਜਰ ਖਣ ਖਣ ਵੰਗਾਂ ਤੈਥੋਂ ਮੈਂ ਕਿਹੜਾ ਸੁਰ ਮੰਗਾਂ ਹੁਸਨ ਨੇ ਪੈਦਾ ਕਰ ਸੁੱਟੇ ਨੇ ਕਿੰਨੇ ਨਗ਼ਮੇ ਕਿੰਨੀਂ ਜੰਗਾਂ ਮੈਂ ਕੀ ਤੈਥੋਂ ਅੱਡ ਹਾਂ ਸੱਜਣਾਂ ਫੇਰ ਕਿਊਂ ਤੇਰੇ ਕੋਲੋਂ ਸੰਗਾਂ ਦੁੱਖ ਨੂੰ ਦੂਰ ਰੱਖੋ ਕੁਝ ਚਿਰ ਤਕ ਕੱਚੀਆਂ ਨੇ ਦਿਲ ਦੀਆਂ ਉਮੰਗਾਂ