Punjabi Poetry : Anmol Sandhu

ਪੰਜਾਬੀ ਕਵਿਤਾਵਾਂ : ਅਨਮੋਲ ਸੰਧੂ1. ਘਰੋਂ ਹੋਕੇ ਦੂਰ

ਬੈਠ ਇਕੱਲਾ ਕਮਰੇ ਚ ਆਪਣੇ ਹੰਝੂਆਂ ਨੂੰ ਵਰਾਉਂਦਾ ਹਾਂ ਘਰੋਂ ਹੋਕੇ ਦੂਰ ਸੰਧੂ ਘਰ ਨੂੰ ਹੀ ਟੋਲਦਾ ਹਾਂ ਘਰੋਂ ਹੋਕੇ ਦੂਰ ਅੱਜ ਯਾਦ ਮਾਂ ਦੀ ਆਈ ਐ ਬਾਪੂ ਦੀ ਵੀ ਕੋਈ ਫਟਕਾਰ ਕੰਨਾਂ ਨੂੰ ਨਾ ਸੁਣਾਈ ਆਈ ਏ

2. ਜ਼ਖ਼ਮ

ਬੈਠ ਇਕੱਲੇ ਸੰਧੂ ਨੇ ਆਪਣੇ ਜ਼ਖਮਾਂ ਨੂੰ ਫਰੋਲਿਆ ਏ ਬਿਨਾਂ ਪੁੱਛੇ ਜ਼ਖਮਾਂ ਨੇ ਬਸ ਤੇਰਾ ਨਾਮ ਬੋਲਿਆ ਏ ਤੇਰੇ ਦਿੱਤੇ ਜ਼ਖਮਾਂ ਨੂੰ ਹੋਲੀ-ਹੋਲੀ ਸਿਉ ਰਹੇ ਹਾਂ ਜਿਹੜੀ ਰੁੱਤੇ ਤੇਰੇ ਨਾਲ ਦਿਲ ਲੱਗਿਆ ਸੀ ਅੱਜ ਉਸੇ ਰੁੱਤੇ ਰੋ ਰਹੇ ਹਾਂ

3. ਮੇਰੇ ਦਿਲ ਨੇ ਕਿਹਾ ਮੈਨੂੰ

ਮੇਰੇ ਦਿਲ ਨੇ ਕਿਹਾ ਮੈਨੂੰ ਮੈਂ ਅੱਜ ਕੁੱਝ ਗੱਲਾਂ ਦੱਸਾ ਤੈਨੂੰ ਤੂੰ ਕਿਹਾ ਸੀ ਆਪਾ ਇਕ ਹਾਂ ਫਿਰ ਇਕੱਲਾ ਕਿਉਂ ਛੱਡਿਆ ਮੈਨੂੰ ਪਰ ਇਦਾ ਕੱਲਿਆਂ ਜਿੰਦਗੀ ਕਿਥੇ ਚੱਲਦੀ ਏ ਕਦੀ ਤੂੰ ਵੀ ਸਾਥ ਦੇਵੇ ਮੇਰਾ ਕਮੀ ਸੰਧੂ ਨੂੰ ਇਹੀ ਖਲਦੀ ਏ ਆ ਸੱਜਣਾ ਮੇਰੇ ਕੋਲ ਬੈਠ ਕੁਝ ਗੱਲਾਂ ਕਰੀਏ ਕਦੀ ਮੇਰੇ ਦਿਲ ਦੀ ਵੀ ਸਮਝ ਨਾ ਆਪਾ ਕਿਉਂ ਇਕ ਦੂਜੇ ਨਾਲ ਖ਼ਫ਼ਾ ਰਹੀਏ ਕੁਝ ਕਰ ਸੱਜਣਾ ਏਦਾਂ ਕਿ ਆਪਾ ਫਿਰ ਤੋਂ ਇਕ ਹੋ ਜਾਈਏ ਜਿੰਦਗੀ ਦੀ ਕਰੀਏ ਨਵੀਂ ਸ਼ੁਰੂਆਤ ਮੁੜ ਪਿੱਛੇ ਨਾਂ ਫੇਰਾ ਪਾਈਏ ਮੁੜ ਪਿੱਛੇ ਨਾਂ ਫੇਰਾ ਪਾਈਏ

4. ਫ਼ਿਕਰ

ਮੈਨੂੰ ਫ਼ਿਕਰ, ਤੇਰੀ ਜਿੰਦਗੀ ਦੀ ਮੈਨੂੰ ਫ਼ਿਕਰ, ਤੇਰੀ ਖੁਸ਼ੀ ਦੀ ਮੈਨੂੰ ਫ਼ਿਕਰ, ਤੇਰੀ ਗਮੀ ਦੀ ਮੈਨੂੰ ਫ਼ਿਕਰ, ਤੇਰੀ ਫ਼ਿਕਰ ਦੀ ਸੱਜਣਾਂ ਤੈਨੂੰ ਮੇਰੀ ਕੋਈ ਫ਼ਿਕਰ ਨਹੀਂ