Punjabi Poetry : Amritpal Singh Bajwa
ਪੰਜਾਬੀ ਕਵਿਤਾਵਾਂ : ਅੰਮ੍ਰਿਤਪਾਲ ਸਿੰਘ ਬਾਜਵਾ
1. ਹਿਜਰ
ਯਾਦ ਤੇਰੀ ਆਵੇ ਜਦੋਂ ਤੇਰੇ ਹਿਜਰ ਵਾਲੀ ਅੱਗ ਵਿਚ ਸੜਦਾ ਹਾਂ, ਤੇਰੇ ਨਾਮ ਨਾਲ ਬੁਲਾਕੇ ਨੀ ਮੈ ਗੱਲਾਂ ਤਾਰਿਆਂ ਨਾਲ ਕਰਦਾ ਹਾਂ। ਤੇਰੇ ਇਸ਼ਕ ਦਾ ਕਾਇਦਾ ਔਖਾ ਏ ਉਂਝ ਲੱਖ ਕਿਤਾਬਾਂ ਪੜ੍ਹਦਾ ਹਾਂ, ਨੀ ਮੈ ਗੱਲਾਂ ਖੁਦ ਜਾਂ ਖੁਦਾ ਦੇ ਨਾਲ ਵੀ ਬਸ ਤੇਰੇ ਬਾਰੇ ਕਰਦਾ ਹਾਂ। ਸੁਪਨੇ ਵਿਚ ਵੀ ਤੇਰੇ ਨਾਲੋ ਦੂਰੀ ਮੇਰੇ ਕੋਲੋ ਝੱਲ ਨਹੀਂ ਹੁੰਦੀ, ਫਿਰ ਮੀਂਹ ਵਾਂਗੂੰ ਅੱਥਰੂ ਵਰਦੇ ਨੇ ਮੇਰੇ ਵੱਸ ਦੀ ਗੱਲ ਨਹੀਂ ਹੁੰਦੀ। ਕਰਾਂ ਅਰਦਾਸ ਮੈ ਬਸ ਇੱਕ ਰੱਬ ਅੱਗੇ ਕੇ ਤੂੰ ਮੁੜ ਆਵੇ, ਨਹੀਂ ਤਾਂ ਮੇਰੀ ਲਾਸ਼ ਹੀ ਕਿਸੇ ਤਰ੍ਹਾਂ ਤੇਰੇ ਸ਼ਹਿਰ ਤੱਕ ਰੁੜ੍ਹ ਜਾਵੇ।
2. ਜ਼ਿੰਦਗੀ ਚ ਸੁਧਾਰ
ਭਾਵੇਂ ਲਹਿਜਾ ਸਾਡਾ ਕੌੜਾਂ ਦਿਲ 'ਚ ਮਿਠਾਸ ਰੱਖੀ ਬੈਠੇ ਆਂ, ਸਭ ਚੰਗੇ ਅਤੇ ਮਾੜਿਆਂ ਦਾ ਹਿਸਾਬ ਰੱਖੀ ਬੈਠੇ ਆਂ। ਖਿਲਾਰਾ ਬਹੁਤ ਸੀ ਜ਼ਿੰਦਗੀ 'ਚ ਥੋੜ੍ਹਾ ਜਿਹਾ ਸੁਧਾਰ ਕਰ ਰਹੇ ਆਂ, ਕੁਝ ਕੁ ਦਿਲ 'ਚੋਂ ਬਾਹਰ ਕੱਢ ਦਿੱਤੇ ਕੁਝ ਕੁ ਤੇ ਵਿਚਾਰ ਕਰ ਰਹੇ ਆਂ।
3. ਚੰਨ ਜੇਹਾ ਮੁੱਖ
ਪਤਝੜ 'ਚ ਰੁੱਖਾਂ ਤੇ ਬਹਾਰ ਆ ਗਈ, ਜਦੋਂ ਚੰਨ ਜੇਹਾ ਮੁੱਖ ਲੈਕੇ ਬਾਹਰ ਆ ਗਈ। ਫੁੱਲਾਂ ਨੂੰ ਵੀ ਨਸ਼ਾ ਹੋਵੇ ਤੇਰੀ ਮਹਿਕ ਦਾ, ਫਿਕਾ ਏ ਸੁਆਦ ਤੇਰੇ ਮੂਹਰੇ ਸ਼ਹਿਦ ਦਾ।
4. ਬਹੁਤਾ ਸੋਹਣਾ ਨਹੀਂ
ਸਕੂਨ ਦਿੰਦੀ ਆ ਤੱਕਣੀ ਤੇਰੀ, ਮੇਰਾ ਦਿਲ ਵੀ ਤੇਰੇ ਵੱਲ ਦਾ ਏ। ਤੇਰੇ ਬਿਨ ਤਾਂ ਮੁਰਦਾ ਮੈਂ, ਤੈਨੂੰ ਦੇਖ ਦੇਖ ਸਾਹ ਚਲਦਾ ਏ। ਮੇਰੇ ਨਾਲ ਰਿਹਾ ਕਰ ਸੋਹਣੀਏ, ਤੇਰੇ ਬਿਨ ਗੁਜਾਰਾ ਹੋਣਾ ਨਹੀਂ। ਦਿਲ ਦੇਖ ਮੇਰਾ ਬੱਸ ਸੋਹਣੀਏ, ਮੈਂ ਬਹੁਤਾ ਸੋਹਣਾ ਨਹੀ। ਮੈਂ ਗ਼ਜ਼ਲ ਜੇਹਾ ਤੂੰ ਲੇਖਕ ਮੇਰੀ, ਇਹ ਗਜ਼ਲ ਤੇਰੇ ਬਿਨ ਅਧੂਰੀ ਏ। ਜਾਨ ਤੇਰੇ ਵਿਚ ਵਸਦੀ ਮੇਰੀ, ਇਹ ਦਿਲ ਝੱਲ ਦਾ ਨਾ ਦੂਰੀ ਏ। ਤੂੰ ਆਖਰੀ ਮੇਰੀ ਚਾਹਤ ਸੀ, ਤੇਰੇ ਬਿਨ ਕਿਸੇ ਨੂੰ ਚਾਹੁਣਾ ਨਹੀਂ। ਦਿਲ ਦੇਖ ਮੇਰਾ ਬੱਸ ਸੋਹਣੀਏ, ਮੈਂ ਬਹੁਤਾ ਸੋਹਣਾ ਨਹੀ। ਤੂੰ ਚੰਦਨ ਦੀਆ ਮਹਿਕਾਂ ਛੱਡ ਦੀਏਂ, ਮੈ ਸੁੱਕੇ ਦਰਿਆ ਦੇ ਬੰਨ੍ਹ ਵਰਗਾ। ਮੈਂ ਪਿਆਂ ਤਰਸਾਂ ਪਾਣੀ ਨੂੰ, ਦੇਖ ਤੇਰਾ ਮੁੱਖੜਾ ਸੋਹਣੀਏ ਚੰਨ ਵਰਗਾ। ਤੈਨੂੰ ਸਾਂਭ ਸਾਂਭ ਕੇ ਰੱਖਣਾ ਦਿਲ ਵਿਚ, ਚਾਹੁੰਦਾ ਤੈਨੂੰ ਖੋਣਾ ਨਹੀਂ। ਦਿਲ ਦੇਖ ਮੇਰਾ ਬੱਸ ਸੋਹਣੀਏ, ਮੈਂ ਬਹੁਤਾ ਸੋਹਣਾ ਨਹੀ। ਮਾਸੂਮੀਅਤ ਤੇਰੀ ਮੋਂਹਦੀ ਮੈਨੂੰ, ਤੇਰਾ ਦਿਲ ਨਿਆਣਿਆਂ ਵਰਗਾ ਏ। ਗੱਲਾਂ ਤੇਰੀਆਂ ਮਿੱਠੀਆਂ ਮਿੱਠੀਆਂ, ਜਿਵੇਂ ਮੀਂਹ ਮਿਸ਼ਰੀ ਦਾ ਵਰ੍ਹਦਾ ਏ। ਮੇਰੇ ਨਾਂ ਕਰਦੇ ਤੂੰ ਦਿਲ ਆਪਣਾ, ਛੱਡ ਅੰਮ੍ਰਿਤ ਤੜਪਾਉਣਾ ਨੀ, ਦਿਲ ਦੇਖ ਮੇਰਾ ਬੱਸ ਸੋਹਣੀਏ, ਮੈਂ ਬਹੁਤਾ ਸੋਹਣਾ ਨਹੀ।
5. ਦਿਲ ਵਾਲੀ ਗੱਲ
ਵੇ ਕਿੰਨਾ ਕੁ ਚਿਰ ਬਸ ਦੂਰੋਂ ਤੱਕੇਂਗਾ, ਥੋੜ੍ਹਾ ਜਿਹਾ ਜੇਰਾ ਕਰਕੇ ਇਸ਼ਕ ਬਿਆਨ ਤਾਂ ਕਰ। ਨਹੀਂ ਕਰਦੀ ਤੌਹੀਨ ਤੇਰੇ ਪਿਆਰ ਦੀ, ਪਰ ਦਿਲ ਵਾਲੀ ਗੱਲ ਲਬਾਂ ਤੇ ਬਿਆਨ ਤਾਂ ਕਰ। ਵੇ ਤੂੰ ਕੀ ਜਾਣੇ ਤੇਰੇ ਨਾਲੋ ਵੱਧ ਕਾਹਲੀ ਆਂ ਮੈਂ, ਮੂੰਹੋਂ ਛੱਡ ਨੈਣ ਖੁਦ ਬੋਲਣਗੇ ਤੂੰ ਮੇਰੇ ਵੱਲ ਧਿਆਨ ਤਾਂ ਕਰ।
6. ਹੱਕ
ਜਦੋਂ ਲੈਣੇ ਹੁੰਦੇ ਹੱਕ ਨੇ, ਹੱਕਾਂ ਲਈ ਭੰਨਣੇ ਪੈਂਦੇ ਨੱਕ ਨੇ। ਜੋ ਰੱਬ ਮੂਹਰੇ ਰਗੜਦੇ ਨੱਕ ਨੇ, ਝੱਟ ਕੱਖਾਂ ਤੋਂ ਬਣਦੇ ਲੱਖ ਨੇ। ਜਦੋਂ ਇਕ ਦੂਜੇ ਤੋਂ ਜਾਂਦੇ ਅੱਕ ਨੇ, ਫਿਰ ਪਿਆਰ ਮੁਕਾਉਂਦੇ ਛੱਕ ਨੇ। ਜੋ ਪੈਰਾਂ ਚ ਵਿਛਾਉਂਦੇ ਕੱਚ ਨੇ, ਯਾਰ ਨਹੀਂ ਓਹ ਹੁੰਦੇ ਖੱਚ ਨੇ।
7. ਰੋੜੇ
ਲੱਤਾਂ ਖਿਚਣ ਲਈ ਬਣੇ ਜਿਹੜੇ ਮੇਰੇ ਰਾਹਾਂ ਦੇ ਰੋੜੇ ਨੇ, ਪੰਜ ਸੱਤ ਹੋਰ ਇਕੱਠੇ ਕਰੋ ਆਹ ਇੱਕ ਦੋ ਤਾਂ ਥੋੜ੍ਹੇ ਨੇ। ਤੁਹਾਡੇ ਜਹੇ ਤਾਂ ਪਹਿਲਾ ਖੌਰੇ ਕਿੰਨੇ ਮੈ ਰਾਹਾਂ 'ਚੋਂ ਮੋੜੇ ਨੇ, ਵੱਡੇ ਰੁਤਬੇ ਵਾਲਿਆ ਦੇ ਤਾਂ ਹੰਕਾਰ ਮੈ ਰੀਝ ਨਾਲ ਤੋੜੇ ਨੇ।
8. ਗੁਲਾਬ
ਮੇਰੇ ਹੱਥਾਂ ਤੋਂ ਤੇਰੇ ਹੱਥਾਂ ਤੱਕ ਦੇ ਸਫਰ ਲਈ, ਤੇਰੇ ਹੱਥਾਂ ਦੀ ਛੋਹ ਮਹਿਸੂਸ ਕਰਨ ਲਈ। ਤਰਸਿਆ ਪਿਆ ਏ ਗੁਲਾਬ, ਤੇਰੀ ਖੁਸ਼ਬੋ ਮਹਿਸੂਸ ਕਰਨ ਲਈ।
9. ਹਕੀਕਤ
ਤੇਰੀਆ ਗੱਲਾਂ ਬਦਲ ਗਈਆਂ, ਤੇਰਾ ਦਿਲ ਬਦਲ ਗਿਆ। ਜਿਦ੍ਹਾ ਦਿਲ ਕਦੇ ਮੇਰੇ ਲਈ ਧੜਕਦਾ ਸੀ, ਓਹ ਹੁਣ ਕਿਸੇ ਹੋਰ ਦੀ ਧੜਕਣ ਸੁਣ ਕੇ ਜੀਣ ਲਗਪੇ। ਜਿਦ੍ਹਾ ਸਾਰਾ ਟਾਈਮ ਕਦੀ ਮੇਰੇ ਲਈ ਹੁੰਦਾ ਸੀ, ਓਹ ਕਿਸੇ ਹੋਰ ਨਾਲ ਟਾਈਮ ਬੰਨ੍ਹ ਗੱਲਾਂ ਕਰਨ ਲੱਗ ਪਏ, ਨਾ ਇਹ ਸ਼ਾਇਰੀ ਏ ਨਾ ਇਹ ਕਵਿਤਾ। ਇਹ ਹੁਣ ਹਾਲਾਤ ਨੇ ਮੇਰੇ, ਜਿੰਨਾ ਬਾਰੇ ਸੋਚ ਕਦੇ ਦਿਲ ਕੰਬਦਾ ਸੀ। ਓਹ ਸੋਚ ਹੁਣ ਹਕੀਕਤ ਬਣ ਗਈ ਤੇ ਮੈਨੂੰ ਅੰਦਰੋਂ ਅੰਦਰੀ, ਸਿਓਂਕ ਵਾਂਗੂ ਖਾ ਰਹੀ ਹੈ।
10. ਚਾਅ
ਤੇਰੇ ਕਰਕੇ ਲਿਖਦਾ ਰਹਿਨਾ, ਉਂਝ ਨਹੀਂ ਮੈਨੂੰ ਚਾਅ ਬਾਹਲਾ। ਟੌਹਰ ਵੀ ਕੱਢ ਦਾ ਤੇਰੇ ਲਈ, ਉਂਝ ਨਹੀਂ ਮੈਨੂੰ ਚਾਅ ਬਾਹਲਾ। ਦਿਲ ਮੇਰੇ ਵਿੱਚ ਤੂੰਹੀਓਂ ਏ ਬੱਸ, ਪਾਇਆ ਨਹੀਓ ਗ਼ਾਹ ਬਾਹਲਾ। ਤੇਰੇ ਨਾਲ ਗੱਲ ਕਰਨ ਲੱਗੇ, ਮੈਨੂੰ ਚੜ੍ਹ ਜਾਂਦਾ ਏ ਸਾਹ ਬਾਹਲਾ। ਤੇਰੇ ਕਰਕੇ ਲਿਖਦਾ ਰਹਿਨਾ, ਉਂਝ ਨਹੀਂ ਮੈਨੂੰ ਚਾਅ ਬਾਹਲਾ।
11. ਕਿਹੜੇ ਕੰਮ ਆਈ
ਜਿਹੜੀ ਕੀਤੀ ਬੇਵਫ਼ਾਈ, ਤੇਰੇ ਕਿਹੜੇ ਕੰਮ ਆਈ। ਨਾਲੇ ਖੁਦ ਤੰਗ ਹੋਈ, ਪਿੱਠ ਮੇਰੀ ਵੀ ਲਵਾਈ। ਪਹਿਲਾਂ ਹੱਸ ਹੱਸ ਲਾਈ, ਫਿਰ ਗਈ ਨਾ ਨਿਭਾਈ। ਨਾਲੇ ਦੁੱਖ ਏਨੇ ਝੱਲੇ, ਨਾਲੇ ਰੂਹ ਤਰਸਾਈ। ਜਿਹੜੀ ਕੀਤੀ ਬੇਵਫ਼ਾਈ, ਤੇਰੇ ਕਿਹੜੇ ਕੰਮ ਆਈ।
12. ਤਸਵੀਰ
ਕਿਥੋਂ ਲਫ਼ਜ ਲਿਆਵਾਂ ਲੱਭਕੇ, ਕੇ ਤੇਰੀ ਤਸਵੀਰ ਬਿਆਨ ਕਰਾਂ। ਤੇਰਾ ਛੱਲਾ ਮੁੱਠੀ ਦੇ ਵਿਚ ਦੱਬਕੇ, ਫਿਰ ਲਿੱਖਣ ਵੱਲ ਧਿਆਨ ਕਰਾਂ। ਅੱਖਾਂ ਸਾਵੇਂ ਪਹਿਲਾ ਤੇਰੀ ਮੂਰਤ ਘੜ ਲੈਨਾ, ਅੱਖ ਪੱਟ ਕੇ ਤੇਰੇ ਤੋਂ ਫਿਰ ਕਲਮ ਜਹੀ ਫੜ ਲੈਨਾ। ਤੇਰੇ ਖਿਲਰੇ ਵਾਲ ਦੇਖਕੇ ਪਹਿਲਾਂ ਸੁੰਨ ਜਿਹਾ ਹੋ ਜਾਨਾ, ਫਿਰ ਤੇਰੇ ਲਈ ਲਿਖਦਾ ਲਿਖਦਾ ਮੈ ਸ਼ਾਇਰ ਹੋ ਜਾਨਾ।