Punjabi Di Arabi-Farsi Shabdshala (Shabdarth) : Editor - Boota Singh Brar & Jaj Singh

ਪੰਜਾਬੀ ਦੀ ਅਰਬੀ-ਫ਼ਾਰਸੀ ਸ਼ਬਦਸ਼ਾਲਾ (ਸ਼ਬਦਾਰਥ) : ਸੰਪਾਦਕ ਬੂਟਾ ਸਿੰਘ ਬਰਾੜ ਤੇ ਜੱਜ ਸਿੰਘ

ਤਮਹੀਦ

(1)
ਅਰਬੀ-ਫ਼ਾਰਸੀ ਦੋ ਜ਼ਬਾਨਾਂ ਦੇ ਨਾਂਵ-ਸ਼ਬਦਾਂ ਨੂੰ ਸਮਾਸ ਵਾਂਗ ਜੋੜ ਕੇ, ਅਸੀਂ ਇਉਂ ਵਰਤਣ ਦੇ ਆਦੀ ਹਾਂ ਜਿਵੇਂ ਇਹ ਦੋਵੇਂ ਜ਼ਬਾਨਾਂ ਸਕੀਆਂ ਭੈਣਾਂ ਹੋਣ। ਖ਼ਾਸ ਕਰਕੇ ਭਾਰਤੀ ਉਪ-ਮਹਾਂਦੀਪ ਵਿਚ ਫ਼ਾਰਸੀ ਨੂੰ ਅਰਬੀ ਜ਼ਬਾਨ ਦੇ ਨੇੜੇ ਸਮਝਿਆ ਜਾਂਦਾ ਹੈ। ਪਰ ਭਾਸ਼ਾ ਸ਼ਾਸਤਰੀ ਨਜ਼ਰੀਏ ਤੋਂ ਫ਼ਾਰਸੀ ਜ਼ਬਾਨ, ਅਰਬੀ ਤੋਂ ਬਹੁਤ ਭਿੰਨ ਹੈ। ਹੋਰ ਵੀ ਦਿਲਚਸਪ ਤੱਥ ਇਹ ਹੈ ਕਿ ਫ਼ਾਰਸੀ ਦਾ ਨੇੜਲਾ ਰਿਸ਼ਤਾ ਸੰਸਕ੍ਰਿਤ ਭਾਸ਼ਾ ਨਾਲ ਹੈ। ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾਵਾਂ ਵਿੱਚ ਅਨੇਕਾਂ ਸਜਾਤੀ ਲਫ਼ਜ਼ ਮਿਲਦੇ ਹਨ ਜੋ ਦੋਹਾਂ ਭਾਸ਼ਾਵਾਂ ਦੀ ਸਾਂਝੀ ਅਮਾਨਤ ਹਨ। ਦਰਅਸਲ ਫ਼ਾਰਸੀ ਅਤੇ ਸੰਸਕ੍ਰਿਤ ਦੀ ਪਰਿਵਾਰਿਕ ਸਾਂਝ ਹੈ। ਦੋਵੇਂ ਭਾਸ਼ਾਵਾਂ ਇੱਕੋ ਭਾਸ਼ਾ-ਪਰਿਵਾਰ ਨਾਲ ਤਅੱਲਕ ਰੱਖਦੀਆਂ ਹਨ। ਜਦ ਕਿ ਅਰਬੀ ਇਕ ਵੱਖਰੇ ਭਾਸ਼ਾ-ਘਰਾਣੇ ਦੀ ਜ਼ਬਾਨ ਹੈ। ਸੰਸਕ੍ਰਿਤ ਅਤੇ ਫ਼ਾਰਸੀ ਭਾਰੋਪੀ ਭਾਸ਼ਾ-ਪਰਿਵਾਰ ਦੀਆਂ ਭਾਸ਼ਾਵਾਂ ਹਨ। ਪਰ ਅਰਬੀ ਦਾ ਸ਼ੁਮਾਰ ਦੱਖਣੀ-ਸਾਮੀ ਜ਼ਬਾਨਾਂ ਵਿੱਚ ਕੀਤਾ ਜਾਂਦਾ ਹੈ ਜੋ ਕਿ ਸਾਮੀ (Semitic) ਜ਼ਬਾਨਾਂ ਦੇ ਗੁੱਟ ਦਾ ਹਿੱਸਾ ਹੈ। ਇਸ ਤਰ੍ਹਾਂ ਅਸਲੀਅਤ ਇਹ ਹੈ ਕਿ ਅਰਬੀ ਦਾ ਤਅੱਲਕ ਸਾਮੀ ਭਾਸ਼ਾ-ਪਰਿਵਾਰ ਨਾਲ ਹੈ ਜੋ ਕਿ ਹਿੰਦ-ਯੌਰਪੀ ਭਾਸ਼ਾ ਪਰਿਵਾਰ ਦੀਆਂ ਬੋਲੀਆਂ ਤੋਂ ਵੱਖਰਾ ਹੈ। ਸਾਮੀ ਬੋਲੀਆਂ ਵਿੱਚ ਅਰਬੀ, ਇਬਰਾਨੀ, ਆਰਾਮੀ ਅਤੇ ਆਮ੍ਹਾਰੀ ਬੋਲੀਆਂ ਸ਼ਾਮਿਲ ਹਨ। ਇਹ ਬੋਲੀਆਂ ਅਰਬ ਟਾਪੂ, ਲਹਿੰਦੇ ਏਸ਼ੀਆ ਅਤੇ ਉੱਤਰੀ ਅਮਰੀਕਾ ਦਿਆਂ ਮੁਲਕਾਂ ਵਿੱਚ ਬੋਲੀਆਂ ਜਾਂਦੀਆਂ ਹਨ। ਇਸਲਾਮ ਧਰਮ ਦੇ ਉਥਾਨ ਤੋਂ ਪਹਿਲਾਂ ਅਰਬੀ ਲਿਸਾਨ ਦੀ ਬਹੁਤ ਘੱਟ ਜਾਣਕਾਰੀ ਲੱਭਦੀ ਹੈ। ਅਰਬੀ ਵਿੱਚ ਸਭ ਤੋਂ ਪੁਰਾਣੀਆਂ ਲਿਖਤਾਂ ਨਾਬਾਤੀ (Nabtean) ਰਾਜਿਆਂ ਦੇ ਜ਼ਮਾਨੇ ਤੋਂ ਮਿਲਦੀਆਂ ਹਨ। ਇਹ ਮੌਜੂਦਾ ਉਰਦੂਨ (ਜੌਰਡਨ) ਦੇ ਨੇੜੇ ਦਾ ਇਲਾਕਾ ਹੈ ਜਿਸ ਦਾ ਮੁੱਖ ਸ਼ਹਿਰ ਪੈਟਾ (Peta) ਸੀ।

ਸਭ ਤੋਂ ਪਹਿਲਾਂ ਇਹ ਬੋਲੀ ਅਰਬੀ-ਪ੍ਰਾਦੀਪ ਵਿੱਚ ਬੋਲੀ ਜਾਂਦੀ ਸੀ। ਪਰ ਮੌਖਿਕ ਅਰਬੀ ਪ੍ਰਾਚੀਨ ਲਿਖਤੀ ਅਰਬੀ ਨਾਲੋਂ ਬਹੁਤ ਭਿੰਨ ਹੈ। ਇਸ ਦੀਆਂ ਅੱਗੋਂ ਕਈ ਉਪ-ਭਾਸ਼ਾਵਾਂ ਹਨ। ਵਿਭਿੰਨ ਉਪ-ਭਾਸ਼ਾਵਾਂ ਨੂੰ ਬੋਲਣਹਾਰੇ ਇਕ ਦੂਜੇ ਨੂੰ ਬੜੀ ਮੁਸ਼ਕਲ ਨਾਲ ਹੀ ਸਮਝਦੇ ਹਨ। ਇਸ ਲਈ ਅਰਬੀ ਮੁਲਕਾਂ ਦੀਆਂ ਫ਼ਿਲਮਾਂ ਆਮ ਤੌਰ ਤੇ ਡੱਬ ਕਰ ਕੇ ਹੀ ਸਮਝੀਆਂ ਜਾਂਦੀਆਂ ਹਨ। ਪ੍ਰਾਚੀਨ ਅਰਬੀ ਕੇਵਲ ਆਪਣੇ ਲਿਖਤ ਰੂਪ ਵਿੱਚ ਹੀ ਹਾਸਲ ਹੈ। ਅਰਬੀ ਨੂੰ ਅਰਬੀ ਲਿਪੀ ਵਿੱਚ ਹੀ ਲਿਖਿਆ ਜਾਂਦਾ ਹੈ ਜੋ ਕਿ ਸੱਜੇ ਤੋਂ ਖੱਬੇ ਪਾਸੇ ਨੂੰ ਲਿਖੀ ਜਾਂਦੀ ਹੈ। ਅਰਬੀ ਦੀ ਮੁਢਲੀ ਲਿਪੀ ਕੂਫੀ, ਨਬਾਤੀ ਲਿਪੀ ਤੋਂ ਨਿਕਲੀ ਹੈ ਜੋ ਕਿ ਅੱਗੋਂ ਆਰਾਮੀ ਅਤੇ ਫ਼ਨਿਸ਼ੀਅਨ (Phoenician) ਲਿਪੀਆਂ ਵਿਚੋਂ ਵਿਕਸਿਤ ਹੋਈ ਸੀ। ਅਰਬੀ ਵਿਆਕਰਨ ਦੀਆਂ ਵਿਸ਼ੇਸ਼ਤਾਵਾਂ ਸਾਰੀਆਂ ਸਾਮੀ ਜ਼ਬਾਨਾਂ ਨਾਲ ਸਾਂਝੀਆਂ ਹਨ ਪਰ ਇਸ ਦਾ ਉਚਾਰਨ ਕਰਨਾ ਅਤੇ ਵਿਆਕਰਨ ਸਮਝਣੀ ਬੜੀ ਔਖੀ ਹੈ। ਅਰਬੀ ਵਿੱਚ ਹਰੇਕ ਵਿਅੰਜਨ ਧੁਨੀ ਲਈ ਸਿਰਫ਼ ਇੱਕੋ ਹੀ ਲਿਪਾਂਕ (ਅੱਖਰ) ਹੈ। ਹ੍ਰਸਵ ਸ੍ਵਰਾਂ ਦੀਆਂ ਮਾਤਰਾਵਾਂ ਦੇਣਾ ਵਿਕਲਪਿਕ ਹੈ।

ਇਸਲਾਮ ਦਾ ਧਰਮ ਗ੍ਰੰਥ ਅਰਬੀ ਜ਼ਬਾਨ ਵਿੱਚ ਹੀ ਲਿਖਿਆ ਗਿਆ ਹੈ। ਅਰਬੀ ਇਸਲਾਮ ਦੀ ਧਰਮ ਭਾਸ਼ਾ ਹੈ। ਇਸ ਲਈ ਮੁਸਲਮਾਨਾਂ ਵਾਸਤੇ ਅਰਬੀ ਦਾ ਵਿਸ਼ੇਸ਼ ਮਹੱਤਵ ਹੈ। ਇਸਲਾਮ ਧਰਮ ਦੇ ਫੈਲਣ ਨਾਲ ਅਰਬੀ ਜ਼ਬਾਨ ਵੀ ਵਿਸ਼ਵ ਦੇ ਚਾਰ-ਚੁਫੇਰੇ ਫੈਲ ਗਈ। ਇਸ ਕਾਰਨ ਹੋਰ ਵੀ ਕਈ ਬੋਲੀਆਂ- ਫ਼ਾਰਸੀ, ਉਰਦੂ, ਕੁਰਦੀ, ਪਸ਼ਤੋ, ਸਿੰਧੀ, ਪੰਜਾਬੀ, ਬਰਬਰ, ਮਾਲਟੀਜ਼, ਸਪੈਨਿਸ਼ ਅਤੇ ਚੈਚਨ ਆਦਿ- ਵਿੱਚ ਅਰਬੀ ਲਫ਼ਜ਼ਾਂ ਦਾ ਰਲਾ ਹੋ ਗਿਆ ਹੈ। ਅੱਜਕੱਲ੍ਹ ਅਰਬੀ, ਸਾਉਦੀ ਅਰਬ, ਯਮਨ, ਓਮਾਨ, ਦੁਬਈ , ਬਹਿਰੀਨ, ਕੁਵੈਤ, ਇਰਾਕ, ਜੌਰਡਨ, ਸ਼ਾਮ (ਸੀਰੀਆ), ਲੈਬਨਾਨ, ਮਿਸਰ, ਲੀਬੀਆ, ਅਲਜ਼ੀਰੀਆ, ਮਰਾਕਸ, ਕਤਰ, ਸੁਡਾਨ, ਮੋਰਕੋ, ਮਾਲੀ ਅਤੇ ਸੋਮਾਲੀਆ ਆਦਿ ਮੁਲਕਾਂ ਦੀ ਸਰਕਾਰੀ ਜ਼ਬਾਨ ਹੈ। ਇਸ ਦੇ ਮੂਲ ਬੁਲਾਰਿਆਂ ਦੀ ਗਿਣਤੀ 28 ਕਰੋੜ ਦੇ ਆਸਪਾਸ ਹੈ। ਅੱਜਕੱਲ੍ਹ ਲੋਕਾਂ ਦੀ ਅਰਬੀ ਵਿੱਚ ਦਿਲਚਸਪੀ ਹੋਰ ਵੀ ਵਧ ਰਹੀ ਹੈ ਅਤੇ ਵਧੇਰੇ ਲੋਕ ਅਰਬੀ ਸਿੱਖ ਰਹੇ ਹਨ।

(2)
ਫ਼ਾਰਸੀ ਈਰਾਨੀ ਜ਼ਬਾਨ ਹੈ। ਈਰਾਨ ਦਾ ਪੁਰਾਣਾ ਨਾਮ ਫ਼ਾਰਸ ਸੀ। ਪ੍ਰਾਚੀਨ ਫ਼ਾਰਸ ਕਈ ਪ੍ਰਦੇਸਾਂ ਵਿਚ ਵੰਡਿਆ ਹੋਇਆ ਸੀ। ਉਹਨਾਂ ਵਿਚ ਫ਼ਾਰਸ ਦੀ ਖਾੜੀ ਦੇ ਪੂਰਵੀ ਤੱਟ ਵੱਲ ਪਾਰਸ ਪ੍ਰਦੇਸ ਵੀ ਸੀ। ਹਖਾਮਨੀ ਰਾਜ ਵੇਲੇ ਪਾਰਸ ਨਾਮ ਸਾਰੇ ਦੇਸ ਲਈ ਵਰਤਿਆ ਜਾਂਦਾ ਸੀ ਅਤੇ ਇੱਥੋਂ ਦੀ ਬੋਲੀ ਨੂੰ ਪਾਰਸੀ ਕਿਹਾ ਜਾਂਦਾ ਸੀ। ਹਖਾਮਨੀ ਰਾਜੇ ਪਾਰਸ ਪ੍ਰਦੇਸ ਦੇ ਹੀ ਸਨ। ਈਰਾਨ ਦਾ ਇਤਿਹਾਸ ਹਖਾਮਨੀ ਸ਼ਾਸਕਾਂ ਤੋਂ ਸ਼ੁਰੂ ਹੁੰਦਾ ਹੈ। ਹਖਾਮਨੀ ਵੰਸ਼ ਨੂੰ ਆਧੁਨਿਕ ਫ਼ਾਰਸੀ ਬੋਲਣਹਾਰਿਆਂ ਦੀ ਸੰਸਕ੍ਰਿਤੀ ਦਾ ਮੂਲ ਕਿਹਾ ਜਾਂਦਾ ਹੈ। ਹਖਾਮਨੀ ਵੰਸ਼ ਪ੍ਰਾਚੀਨ ਈਰਾਨ (550-330 ਈਸਾ ਪੂਰਵ) ਦਾ ਪਹਿਲਾ ਸ਼ਾਸਕ ਸੀ ਜਿਸ ਨੇ ਪੂਰੇ ਈਰਾਨ ਉੱਤੇ ਆਪਣੀ ਪ੍ਰਭੁਤਾ ਬਣਾਈ ਹੋਈ ਸੀ। ਇਸ ਤੋਂ ਇਲਾਵਾ ਵੀ ਇਹ ਸ਼ਾਸਨ ਵਿਸ਼ਾਲ ਭੂਖੰਡ ਵਿਚ ਫੈਲਿਆ ਹੋਇਆ ਸੀ। ਏਨਾ ਵੱਡਾ ਸਾਮਰਾਜ ਇਸ ਤੋਂ ਪਿੱਛੋਂ ਸੱਸਾਨੀ ਸ਼ਾਸਕ ਹੀ ਸਥਾਪਿਤ ਕਰ ਸਕੇ। ਇਸ ਵੰਸ਼ ਦਾ ਪਤਨ ਸਿਕੰਦਰ ਦੇ ਆਕਰਮਣ (331-ਬੀ.ਸੀ.) ਨਾਲ ਹੋਇਆ। ਇਸ ਤੋਂ ਬਾਅਦ ਯੂਨਾਨੀ ਰਾਜ ਸਥਾਪਿਤ ਹੋ ਗਿਆ। ਯੂਨਾਨੀ ਲੋਕ ਫ਼ਾਰਸ ਨੂੰ ਪਰਸ਼ੀਆ (ਪੁਰਾਣੀ ਗਰੀਕ ਵਿਚ ਪਰਸਿਸ) ਆਖਦੇ ਸਨ ਅਤੇ ਇੱਥੋਂ ਦੀ ਬੋਲੀ ਨੂੰ ਪਰਸ਼ੀਅਨ ਕਿਹਾ ਜਾਣ ਲੱਗਿਆ। ਹੁਣ ਇਹ ਨਾਮ ਯੌਰਪੀ ਬੋਲੀਆਂ ਵਿਚ ਬੋਲਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਤਿਅੰਤ ਪ੍ਰਾਚੀਨ ਕਾਲ ਵਿਚ ਪਾਰਸ ਵਿਖੇ ਆਰੀਅਨ ਦੀ ਇਕ ਸ਼ਾਖਾ ਦਾ ਵਸੇਬਾ ਸੀ ਜਿਸ ਦਾ ਭਾਰਤੀ ਆਰੀਆਂ ਨਾਲ ਗੂੜਾ ਨਾਤਾ ਸੀ। ਇਤਿਹਾਸਕ ਤੱਥ ਇਹ ਵੀ ਮਿਲਦੇ ਹਨ ਕਿ ਪੁਰਾਣੇ ਵੇਲਿਆਂ ਵਿਚ ਇੱਥੇ ਆਰੀਅਨ (ਯੂਨਾਨੀ ਏਰੀਅਨ) ਪ੍ਰਦੇਸ ਵੀ ਸੀ ਜਿਸ ਤੋਂ ਈਰਾਨ ਸ਼ਬਦ ਦੀ ਵਿਉਤਪਤੀ ਹੋਈ। ਇਸ ਸੰਖੇਪ ਇਤਿਹਾਸਿਕ ਰੂਪਰੇਖਾ ਤੋਂ ਸਪਸ਼ਟ ਹੈ ਕਿ ਫ਼ਾਰਸੀ, ਯੂਨਾਨੀ ਅਤੇ ਲਾਤੀਨੀ ਵਾਂਗ ਇਕ ਪ੍ਰਾਚੀਨ ਭਾਸ਼ਾ ਹੈ। ਵਿਸ਼ਵ ਦੇ ਭਾਸ਼ਾ ਪਰਿਵਾਰਾਂ ਵਿੱਚ ਫ਼ਾਰਸੀ ਨੂੰ ਭਾਰਤ-ਯੌਰਪੀ ਪਰਿਵਾਰ ਦੀ ਭਾਰਤ-ਈਰਾਨੀ ਸ਼ਾਖਾ ਦੇ ਸਮੂਹ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ। ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਦੋ ਪੁਸਤਕਾਂ ਰਗਿਵੇਦ ਅਤੇ ਪਾਰਸੀਆਂ ਦਾ ਧਰਮ ਗ੍ਰੰਥ ਆਵੇਸਤਾ ਇਸ ਪਰਿਵਾਰ ਦੀਆਂ ਭਾਸ਼ਾਵਾਂ ਵਿਚ ਰਚੀਆਂ ਗਈਆਂ। ਇਹਨਾਂ ਦੋਹਾਂ ਗ੍ਰੰਥਾਂ ਵਿਚ ਭਾਸ਼ਾਈ ਸਮਾਨਤਾ ਵੀ ਹੈ। ਭਾਰਤ-ਈਰਾਨੀ ਸ਼ਾਖਾ ਦੀਆਂ ਅੱਗੋਂ ਦੋ ਉਪ-ਸ਼ਾਖਾਵਾਂ ਹਨ : ਭਾਰਤ ਅਤੇ ਈਰਾਨੀ। ਈਰਾਨੀ ਉਪ-ਸ਼ਾਖਾ ਵਿੱਚ ਆਵੇਸਤਾ, ਪ੍ਰਾਚੀਨ ਫ਼ਾਰਸੀ, ਪਹਿਲਵੀ ਅਤੇ ਆਧੁਨਿਕ ਫ਼ਾਰਸੀ ਭਾਸ਼ਾਵਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਫ਼ਾਰਸੀ ਦੇ ਵਿਕਾਸ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ : ਪ੍ਰਾਚੀਨ ਈਰਾਨੀ, ਮੱਧਕਾਲੀ ਈਰਾਨੀ ਅਤੇ ਆਧੁਨਿਕ ਈਰਾਨੀ। ਇਹਨਾਂ ਤਿੰਨਾਂ ਪੜਾਵਾਂ ਦਾ ਇਕ ਦੂਜੇ ਨਾਲ ਉਸੇ ਤਰ੍ਹਾਂ ਦਾ ਸਬੰਧ ਹੈ ਜਿਸ ਤਰ੍ਹਾਂ ਦਾ ਵੇਦਿਕ ਸੰਸਕ੍ਰਿਤ ਦਾ ਪਾਲੀ ਅਤੇ ਪ੍ਰਾਕ੍ਰਿਤਾਂ ਨਾਲ ਹੈ। ਪ੍ਰਾਚੀਨ ਈਰਾਨੀ ਦੀਆਂ ਦੋ ਬੋਲੀਆਂ ਆਵੇਸਤਾ ਤੇ ਪ੍ਰਾਚੀਨ ਫ਼ਾਰਸੀ ਰਹੀਆਂ ਹਨ। ਆਵੇਸਤਾ ਜਰਥੁਸਤ੍ਰ ਧਰਮ ਦੀ ਪਾਵਨ ਪੁਸਤਕ ਦਾ ਨਾਮ ਸੀ। ਪਰ ਬਾਅਦ ਵਿੱਚ ਧਰਮ ਪੁਸਤਕ ਦੀ ਭਾਸ਼ਾ ਨੂੰ ਹੀ ਆਵੇਸਤਾ ਕਿਹਾ ਜਾਣ ਲੱਗਿਆ। ਆਵੇਸਤਾ ਪੁਸਤਕ ਵਿੱਚ ਜੋ ਪ੍ਰਾਰਥਨਾਵਾਂ ਹਨ, ਉਨ੍ਹਾਂ ਨੂੰ ਗਾਥਾ ਕਿਹਾ ਜਾਂਦਾ ਹੈ। ਈਰਾਨ ਦੀ ਆਵੇਸਤਾ ਅਤੇ ਸੰਸਕ੍ਰਿਤ ਵਿੱਚ ਬਹੁਤ ਹੀ ਸਪਸ਼ਟ ਸਮਾਨਤਾ ਮਿਲਦੀ ਹੈ। ਜੈਕਸਨ (Jacson) ਨੇ Avesta Grammar ਦੀ ਭੂਮਿਕਾ ਵਿਚ ਲਿਖਿਆ ਹੈ ਕਿ ਸਿਰਫ਼ ਕੁਝ ਕੁ ਧੁਨੀ-ਨੇਮ ਲਾਗੂ ਕਰਨ ਨਾਲ ਕਿਸੇ ਵੀ ਸੰਸਕ੍ਰਿਤ ਲਫ਼ਜ਼ ਨੂੰ ਆਵੇਸਤਾ ਤੇ ਆਵੇਸਤਾ ਲਫ਼ਜ਼ ਨੂੰ ਸੰਸਕ੍ਰਿਤ ਲਫ਼ਜ਼ ਵਿੱਚ ਬਦਲਿਆ ਜਾ ਸਕਦਾ ਹੈ।

ਮੱਧਕਾਲੀ ਈਰਾਨੀ ਭਾਸ਼ਾ ਦਾ ਕਾਲਖੰਡ ਤੀਜੀ ਸਦੀ ਪੂ.ਈ. ਤੋਂ ਨੌਵੀਂ ਸਦੀ ਈਸਵੀ ਤੱਕ ਦਾ ਹੈ। ਮੱਧਕਾਲੀ ਈਰਾਨੀ ਦੀ ਪ੍ਰਮੁੱਖ ਬੋਲੀ ਪਹਿਲਵੀ ਹੈ ਜੋ ਕਿ ਸੱਸਾਨੀ ਬੰਸ ਦੇ ਰਾਜਿਆਂ ਦੇ ਸ਼ਿਲਾਲੇਖਾਂ ਵਿੱਚ ਸੁਰੱਖਿਅਤ ਹੈ। ਪਹਿਲਵੀ ਉੱਤੇ ਸਾਮੀ ਬੋਲੀਆਂ ਦਾ ਬਹੁਤ ਪ੍ਰਭਾਵ ਹੈ। ਸਾਮੀ ਅਸਰ ਵਾਲੀ ਪਹਿਲਵੀ ਨੂੰ ਹੁਜ਼ਰਾਰੇਸ ਅਤੇ ਸਾਮੀ ਪ੍ਰਭਾਵ ਤੋਂ ਮੁਕਤ ਪਹਿਲਵੀ ਨੂੰ ਪਾਜ਼ੰਦ ਜਾਂ ਪਾਰਸੀ ਕਿਹਾ ਜਾਂਦਾ ਹੈ। ਦਰਅਸਲ ਭਾਸ਼ਾ ਦਾ ਸਬੰਧ ਲੋਕਾਂ ਤੇ ਧਰਤੀ ਨਾਲ ਹੁੰਦਾ ਹੈ। ਇਸ ਲਈ ਬੋਲੀਆਂ ਦੇ ਨਾਮ ਧਰਤੀ ਜਾਂ ਲੋਕਾਂ ਨਾਲ ਹੀ ਵਾਬਸਤਾ ਹੁੰਦੇ ਹਨ। ਇਸੇ ਲਈ ਫ਼ਾਰਸੀ ਬੋਲੀ ਕਦੇ-ਕਿਤੇ ਪਾਰਸੀ, ਕਦੇ-ਕਿਤੇ ਪਹਿਲਵੀ, ਕਦੇ-ਕਿਤੇ ਆਵੇਸਤਾ ਅਤੇ ਕਦੇ -ਕਿਤੇ ਪਰਸ਼ੀਅਨ ਕਹਾਈ। ਅੱਜ ਵੀ ਅਫ਼ਗ਼ਾਨਿਸਤਾਨ ਵਿਚ ਫ਼ਾਰਸੀ ਨੂੰ ਦਰੀ (ਦਰਬਾਰ ਦੀ ਬੋਲੀ) ਅਤੇ ਤਾਜ਼ਿਕਸਤਾਨ ਵਿਚ ਤਾਜਿਕੀ ਕਿਹਾ ਜਾਂਦਾ ਹੈ। ਜਦੋਂ ਇਸ ਤੇ ਅਰਬੀ ਗਲੇਫ ਚੜ੍ਹ ਗਿਆ ਤਾਂ ਫ਼ਾਰਸੀ ਨਾਮ ਵਧੇਰੇ ਮਕਬੂਲ ਹੋਇਆ ਕਿਉਂਕਿ ਅਰਬੀ ਵਿਚ / ਪ / ਧੁਨੀ ਤੇ ਅੱਖਰ ਨਹੀਂ ਹੈ।

ਆਧੁਨਿਕ ਈਰਾਨੀ ਨੂੰ ਫ਼ਾਰਸੀ ਕਿਹਾ ਜਾਂਦਾ ਹੈ ਜੋ ਕਿ ਈਰਾਨ ਦੇਸ ਦੀ ਕੌਮੀ ਜ਼ਬਾਨ ਹੈ। ਇਸ ਦਾ ਵਿਕਾਸ ਨੌਵੀਂ ਸਦੀ ਈਸਵੀ ਤੋਂ ਆਰੰਭ ਹੁੰਦਾ ਹੈ। ਇਸ ਵਿੱਚ ਆਰੀਆ ਮੂਲ ਦੀ ਸ਼ਬਦਾਵਲੀ ਹੈ ਪਰ ਬਾਅਦ ਵਿੱਚ ਇਸ ਉੱਤੇ ਅਰਬੀ ਭਾਸ਼ਾ ਦਾ ਬਹੁਤ ਅਸਰ ਪਿਆ। ਆਧੁਨਿਕ ਈਰਾਨੀ (ਫ਼ਾਰਸੀ) ਦੀਆਂ ਬੋਲੀਆਂ ਵਿੱਚ ਪਸ਼ਤੋ, ਤਾਜ਼ਿਕੀ, ਬਲੋਚੀ, ਪਾਮੀਰੀ ਅਤੇ ਕੁਰਦੀ ਆਦਿ ਸ਼ਾਮਲ ਹਨ। ਇਨ੍ਹਾਂ ਵਿੱਚ ਪਸ਼ਤੋ ਤੇ ਬਲੋਚੀ ਪ੍ਰਮੁੱਖ ਬੋਲੀਆਂ ਹਨ। ਪਸ਼ਤੋ ਅਫਗਾਨਸਿਤਾਨ ਦੀ ਭਾਸ਼ਾ ਹੈ ਅਤੇ ਬਲੋਚੀ, ਬਲੋਚਿਸਤਾਨ ਦੀ। ਬਲੋਚੀ ਦਾ ਖੇਤਰ ਪਾਕਿਸਤਾਨ, ਈਰਾਨ ਤੇ ਈਰਾਕ ਤਿੰਨਾਂ ਵਿਚ ਹੀ ਆਉਂਦਾ ਹੈ। ਫ਼ਾਰਸੀ ਵਿੱਚ ਸਭ ਤੋਂ ਪਹਿਲੀ ਪ੍ਰਸਿੱਧ ਰਚਨਾ ਫਰਦੌਸੀ ਦਾ ‘ਸ਼ਾਹਨਾਮਾ’ ਹੈ ਜੋ ਕਿ ਗਿਆਰਵੀਂ ਸਦੀ ਦੀ ਰਚਨਾ ਹੈ। ਇਸ ਤੋਂ ਪਿੱਛੋਂ ਫ਼ਾਰਸੀ ਦੇ ਪ੍ਰਸਿੱਧ ਸਾਹਿਤਕਾਰ ਹਾਫ਼ਿਜ਼, ਸਾਅਦੀ, ਜ਼ਾਮੀ, ਰੂਮੀ, ਉਮਰ ਖਿਆਮ ਆਦਿ ਹੋਏ ਹਨ।

(3)
ਭਾਵੇਂ ਬਹੁਤ ਪ੍ਰਾਚੀਨ ਕਾਲ ਵਿੱਚ ਭਾਰਤ ਤੇ ਈਰਾਨ ਇਕ ਹੀ ਦੇਸ ਵਾਂਗ ਰਹੇ ਹਨ ਅਤੇ ਉਸ ਤੋਂ ਬਾਅਦ ਵੀ ਅਰਬ-ਈਰਾਨ ਭਾਰਤ ਦੇ ਨੇੜਲੇ ਗੁਆਂਢੀ ਹੋਣ ਕਾਰਨ ਗਿਆਨ ਅਤੇ ਤਹਿਜ਼ੀਬ ਤੋਂ ਪਰਸਪਰ ਮੁਤਾਸਰ ਵੀ ਹੋਏ ਹਨ। ਪਰ ਪੁਰਾਣੇ ਪ੍ਰਭਾਵ ਹੁਣ ਪ੍ਰਾਚੀਨ ਜੁੱਗਾਂ ਦੀ ਧੁੰਦਲੀ ਜਿਹੀ ਯਾਦ ਬਣ ਕੇ ਹੀ ਰਹਿ ਗਏ ਹਨ। ਅੱਜ ਤੋਂ ਕੋਈ ਪੱਚੀ ਸੌ ਵਰ੍ਹੇ ਪਹਿਲਾਂ ਈਰਾਨੀਆਂ ਨੇ ਪੰਜਾਬ ਦਾ ਕੁਝ ਹਿੱਸਾ ਆਪਣੇ ਰਾਜ ਵਿੱਚ ਮਿਲਾ ਲਿਆ ਸੀ। ਉਸ ਵੇਲੇ ਅਰਬੀ-ਫ਼ਾਰਸੀ ਦਾ ਨਾਮੋ-ਨਿਸ਼ਾਨ ਵੀ ਨਹੀਂ ਸੀ। ਪਰ ਕੁਝ ਕੁ ਈਰਾਨੀ ਸ਼ਬਦ ਸੰਸਕ੍ਰਿਤ ਰਾਹੀਂ ਪੰਜਾਬੀ ਨੂੰ ਵਿਰਸੇ ਵਿੱਚ ਮਿਲੇ। ਵਾਸਤਵ ਵਿੱਚ ਸਾਡੇ ਉੱਪਰ ਅਰਬੀ-ਫ਼ਾਰਸੀ ਪ੍ਰਭਾਵਾਂ ਦੀ ਦਾਸਤਾਨ ਅਰਬ-ਈਰਾਨ ਦੇ ਮਿਲਣ-ਬਿੰਦੂ ਤੋਂ ਪਿੱਛੋਂ ਹੀ ਸ਼ੁਰੂ ਹੁੰਦੀ ਹੈ। ਜਦੋਂ ਇਸਲਾਮ ਦਾ ਤੇਜ਼ ਪ੍ਰਤਾਪ ਅਰਬੀ ਧਰਮ-ਯੋਧਿਆਂ ਰਾਹੀਂ ਈਰਾਨ ਅਪੜਿਆ ਤਾਂ ਉਥੋਂ ਦੇ ਲੋਕ ਮੁਸਲਮਾਨ ਬਣਨ ਲੱਗੇ। ਭਾਰਤ ਵਿੱਚ ਜਿਹੜੇ ਪਾਰਸੀ ਧਰਮ ਦੇ ਲੋਕ ਹਨ, ਉਹਨਾਂ ਦੇ ਪੂਰਵਜ਼ ਈਰਾਨ ਉਪਰ ਅਰਬੀ ਹਮਲਿਆਂ ਦੌਰਾਨ ਹੀ ਈਰਾਨ ਛੱਡ ਕੇ, ਭਾਰਤ ਆ ਵਸੇ ਸਨ। ਪਰ ਭਾਵੇਂ ਬਾਹੂ-ਬਲ ਪੱਖੋਂ ਤਾਂ ਅਰਬਾਂ ਨੇ ਈਰਾਨੀਆਂ ਨੂੰ ਆਪਣੇ ਅਧੀਨ ਕਰ ਕੇ, ਮੁਸਲਮਾਨ ਵੀ ਬਣਾ ਲਿਆ ਪਰ ਈਰਾਨ ਦੇ ਉੱਚ-ਸਭਿਆਚਾਰ ਸਾਹਮਣੇ ਜੇਤੂ ਅਰਬੀ ਹਾਰ ਗਏ। ਜਲਦੀ ਹੀ ਸਥਿਤੀ ਇਹ ਬਣ ਗਈ ਕਿ ਫ਼ਾਰਸੀ ਜ਼ਬਾਨ ਇਸਲਾਮ ਦੀ ਜ਼ਬਾਨ ਬਣ ਗਈ ਅਤੇ ਈਰਾਨੀ ਤਹਿਜ਼ੀਬ ਮੁਸਲਮਾਨਾਂ ਦੀ ਆਪਣੀ ਤਹਿਜ਼ੀਬ ਬਣ ਗਈ ਅਰਥਾਤ ਈਰਾਨ ਜਾ ਕੇ ਅਰਬੀ ਇਸਲਾਮ ਈਰਾਨੀ ਬਣ ਗਿਆ। ਪਰ ਅਰਬੀ ਜ਼ਬਾਨ ਦਾ ਅਸਰ ਦਿਨ-ਬ-ਦਿਨ ਵਧਦਾ ਹੀ ਗਿਆ। ਸਿੱਟੇ ਵਜੋਂ ਫ਼ਾਰਸੀ ਵਿੱਚ ਇਸ ਦੇ ਆਪਣੇ ਜੱਦੀ ਸ਼ਬਦਾਂ ਨਾਲੋਂ ਅਰਬੀ ਸ਼ਬਦ ਵਧੇਰੇ ਹੋ ਗਏ। ਫਿਰ ਜਦੋਂ ਗਿਆਰ੍ਹਵੀਂ ਸਦੀ ਤੋਂ ਲੈ ਕੇ ਸੱਤ ਸਦੀਆਂ ਤੱਕ ਪੰਜਾਬ ਮੁਸਲਮਾਨਾਂ ਦੇ ਮਾਤਹਿਤ ਰਿਹਾ ਤਾਂ ਪੰਜਾਬੀ ਵਿੱਚ ਵੀ ਬਰਾਸਤਾ ਫ਼ਾਰਸੀ, ਅਰਬੀ ਸ਼ਬਦ ਆਉਂਦੇ ਗਏ। ਸੱਚੀ ਗੱਲ ਤਾਂ ਇਹ ਹੈ ਕਿ ਭਾਰਤ ਵਿੱਚ ਇਸਲਾਮ-ਈਰਾਨੀ ਪ੍ਰਵੇਸ਼ ਤੋਂ ਪਿੱਛੋਂ ਪੰਜਾਬੀ ਉਤੇ ਜੋ ਭਾਸ਼ਾਈ ਪ੍ਰਭਾਵ ਪਿਆ, ਉਸ ਨੂੰ ਮਿੱਸਾ ਅਰਬੀ-ਫ਼ਾਰਸੀ ਪ੍ਰਭਾਵ ਕਹਿਣਾ ਵਧੇਰੇ ਵਾਜਬ ਹੈ। ਮਹਿਮੂਦ ਗ਼ਜ਼ਨਵੀ ਤੋਂ ਲੈ ਕੇ ਅਬਦਾਲੀ ਤੱਕ, ਜਿਨੀਆਂ ਵੀ ਇਸਲਾਮੀ ਹਕੂਮਤਾਂ ਕਾਇਮ ਹੋਈਆਂ ਸਭ ਦੀ ਧਾਰਮਿਕ ਭਾਸ਼ਾ ਅਰਬੀ ਅਤੇ ਸਿੱਖਿਆ, ਸਭਿਆਚਾਰ, ਰਾਜ-ਪ੍ਰਬੰਧ, ਕਾਨੂੰਨ ਅਤੇ ਵਣਜ-ਵਪਾਰ ਦੀ ਭਾਸ਼ਾ ਫ਼ਾਰਸੀ ਰਹੀ। ਇਹਨਾਂ ਸਦੀਆਂ ਦੌਰਾਨ ਅਰਬੀ-ਫ਼ਾਰਸੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਜਤਨ ਸੂਫ਼ੀ ਫ਼ਕੀਰਾਂ ਦੁਆਰਾ, ਰਾਜ ਦੁਆਰਾ ਅਤੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਕੀਤੇ ਗਏ। ਇਸ ਤੋਂ ਵੀ ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿੱਚ ਵੀ ਫ਼ਾਰਸੀ ਹੀ ਸਰਕਾਰੀ ਜ਼ਬਾਨ ਬਣੀ ਰਹੀ। ਅੰਗਰੇਜ਼ੀ ਰਾਜ ਦੌਰਾਨ ਭਾਵੇਂ ਅੰਗਰੇਜ਼ੀ ਭਾਸ਼ਾ ਦਾ ਬੋਲਬਾਲਾ ਸ਼ੁਰੂ ਹੋ ਗਿਆ ਪਰ ਉਹਨਾਂ ਨੇ ਵੀ ਅੰਗਰੇਜ਼ੀ ਦੀ ਸਹਾਇਤਾ ਦਾ ਕੰਮ ਉਰਦੂ ਨੂੰ ਸੌਂਪਿਆ। ਇਹ ਉਰਦੂ ਸੀ ਤਾਂ ਹਿੰਦੀ ਹੀ ਪਰ ਇਸ ਵਿੱਚ ਅਰਬੀ-ਫ਼ਾਰਸੀ ਸ਼ਬਦ ਆਮ ਵਰਤੇ ਜਾਂਦੇ ਸਨ।

ਇਉਂ 19ਵੀਂ ਸਦੀ ਦੇ ਅੰਤ ਤੱਕ ਅਰਬੀ-ਫ਼ਾਰਸੀ ਦਾ ਜ਼ੋਰ ਬਣਿਆ ਰਿਹਾ ਅਤੇ ਅਰਬੀ-ਫ਼ਾਰਸੀ ਸ਼ਬਦ ਪੰਜਾਬੀ ਜਨ-ਜੀਵਨ ਦਾ ਹਿੱਸਾ ਬਣਦੇ ਗਏ। ਇਹਨਾਂ ਵਿਚ ਵਧੇਰੇ ਸ਼ਬਦ ਰਾਜ ਪ੍ਰਬੰਧ, ਸੈਨਾ, ਸਿੱਖਿਆ, ਧਰਮ, ਸਾਹਿਤ, ਕਲਾ, ਹਿਕਮਤ, ਖਾਣ-ਪੀਣ, ਗਹਿਣਾ-ਕੱਪੜਾ ਅਤੇ ਇਮਾਰਤ-ਸਾਜ਼ੀ ਆਦਿ ਖੇਤਰਾਂ ਨਾਲ ਸਬੰਧਤ ਹਨ। ਮਿਸਾਲ ਵਜੋਂ ਅਰਜ਼ੀ, ਆਮਦਨ, ਇਨਸਾਫ਼, ਇਸਤੀਫ਼ਾ, ਸਰਕਾਰ, ਸੂਬਾ, ਸਜ਼ਾ, ਕੈਦ, ਕਾਨੂੰਨ, ਕਾਨੂੰਗੋ, ਕੁਰਕੀ, ਜ਼ਿਲ੍ਹਾ, ਜ਼ਿਲ੍ਹੇਦਾਰ, ਤਖ਼ਤ, ਤਹਿਸੀਲਦਾਰ, ਦਫ਼ਤਰ, ਦਰਬਾਰ, ਦਾਅਵਾ, ਮਾਮਲਾ, ਮਹਿਕਮਾ, ਰਸੀਦ, ਵਕੀਲ, ਵਜ਼ੀਰ ਅਤੇ ਵਸੀਕਾ ਆਦਿ ਸ਼ਬਦ ਰਾਜ-ਪ੍ਰਬੰਧ ਨਾਲ ਸਬੰਧਿਤ ਹਨ। ਇਸੇ ਤਰ੍ਹਾਂ ਸਰਦਾਰ, ਸੂਬੇਦਾਰ, ਸਵਾਰ, ਹਮਲਾ, ਕਮਾਣ, ਕਿਲ੍ਹਾ, ਖ਼ੰਦਕ, ਗ਼ੁਲੇਲ, ਜ਼ਹਾਜ, ਤੋਪ, ਤੀਰ, ਨੇਜ਼ਾ, ਪਿਆਦਾ, ਫੌਜ਼, ਬੰਦੂਕ, ਬਰੂਦ, ਆਦਿ ਸੈਨਾ ਨਾਲ; ਉਸਤਾਦ, ਇਲਮ, ਸਫ਼ਾ, ਸਤਰ, ਸਵਾਲ, ਸ਼ਾਇਰ, ਸ਼ਾਗਰਦਿ, ਸ਼ੀਹਰਫੀ, ਸ਼ਿਅਰ, ਸਿਫ਼ਰ, ਸ਼ਾਹੀ, ਹਰਫ਼, ਹਿਸਾਬ, ਕਾਗ਼ਜ਼, ਕਲਮ, ਕਤਾਬ, ਕਾਤਬ, ਕਿੱਸਾ, ਖ਼ਿਆਲ, ਗ਼ਜ਼ਲ, ਜਵਾਬ, ਜਿਲਦ, ਤਰਜਮਾ, ਦਵਾਤ, ਨਕਸ਼ਾ, ਨਜ਼ਮ, ਨਸਰ, ਨਜ਼ੂਮ, ਫ਼ਿਕਰਾ, ਬਸਤਾ, ਬੈਂਤ, ਮਦਰੱਸਾ, ਮਜ਼ਮੂਨ, ਮੁਹਾਵਰਾ, ਮੁਸ਼ਾਇਰਾ, ਮਿਸਰਾ, ਲਫ਼ਜ਼, ਵਰਕਾ ਤੇ ਵਜ਼ੀਫ਼ਾ ਆਦਿ ਸ਼ਬਦ ਸਾਹਿਤ-ਸਿੱਖਿਆ ਨਾਲ; ਅਰਦਾਸ, ਅੱਲ੍ਹਾ, ਇਸਲਾਮ, ਈਦ, ਸਵਾਬ, ਸੂਫ਼ੀ, ਹੱਜ, ਹਰਾਮ, ਹਲਾਲ, ਹੱਕ, ਕਾਜ਼ੀ, ਕੁਰਾਨ, ਖ਼ੁਦਾ, ਖ਼ੈਰ, ਗੁਨਾਹ, ਤੌਬਾ, ਦਰਗਾਹ, ਦੁਆ, ਦੀਨ, ਦੋਜ਼ਖ਼, ਨਮਾਜ਼, ਪੀਰ, ਪੈਗ਼ੰਬਰ, ਫ਼ਕੀਰ, ਫ਼ਰਿਸ਼ਤਾ, ਬੰਦਗੀ, ਬਹਿਸ਼ਤ, ਬਾਂਗ, ਮਜ਼ਹਬ, ਮਸੀਤ, ਮੁੱਲਾਂ, ਮੋਮਨ, ਯਕੀਨ ਅਤੇ ਰੱਬ ਆਦਿ ਧਰਮ ਨਾਲ; ਅਰਕ, ਆਰਾਮ, ਆਤਸ਼ਕ, ਆਲਾਜ, ਸਰਦੀ, ਸ਼ਰਬਤ, ਹੈਜ਼ਾ, ਹਕੀਮ, ਜੁਲਾਬ, ਜ਼ੁਕਾਮ, ਗੁਰਦਾ, ਦਵਾ, ਦਾਰੂ, ਦਮਾ, ਨਜ਼ਲਾ, ਨੁਸਖ਼ਾ, ਨਸਵਾਰ, ਬਾਦੀ, ਬਲਗ਼ਮ, ਬੁਖ਼ਾਰ, ਰਗ ਅਤੇ ਲਕਵਾ ਆਦਿ ਹਿਕਮਤ ਨਾਲ; ਅਰਕ, ਆਚਾਰ, ਅਨਾਰ, ਅਲੂਚਾ, ਅੰਗੂਰ, ਅੰਜ਼ੀਰ, ਆਲੂ, ਸ਼ਤੂਤ, ਸ਼ਕਰਪਾਰਾ, ਸਬਜ਼ੀ, ਸਮੋਸਾ, ਸ਼ਲਗਮ, ਸ਼ਰਾਬ, ਹੁੱਕਾ, ਹਲਵਾ, ਕਬਾਬ, ਕੁਸ਼ਤਾ, ਕੁਲਫ਼ੀ, ਕਿਸ਼ਮਿਸ਼, ਕੋਫ਼ਤੇ, ਕੀਮਾ, ਖ਼ਰਬੂਜ਼ਾ, ਖੁਮਾਨੀ, ਗਾਜਰ, ਚਾਸਣੀ, ਤਰਕਾਰੀ, ਦੁਸ਼ਾਂਦਾ, ਨਾਰੰਗੀ, ਪਿਆਜ਼, ਪਿਸਤਾ, ਪੂਦਣਾ, ਬਰਫ਼, ਬਦਾਮ ਤੇ ਮਸਾਲਾ ਆਦਿ ਖਾਣ-ਪੀਣ ਨਾਲ; ਅਤਰ, ਸਲਵਾਰ, ਸੁਰਖ਼ੀ, ਸੁਰਮਾ , ਸ਼ੀਸ਼ਾ, ਕਮੀਜ਼, ਕੁੜਤਾ, ਕਲੀਨ, ਖੀਸਾ, ਗੁਲੂਬੰਦ, ਗੁਰਗਾਬੀ, ਚਾਦਰ, ਤਲਾਈ, ਦਸਤਾਰ, ਪਜਾਮਾ, ਪੁਸ਼ਾਕ, ਪਰਦਾ, ਬਾਜ਼ੂਬੰਦ, ਮਲਮਲ, ਮਖ਼ਮਲ, ਜੇਬ, ਰਜਾਈ, ਲੇਫ਼ ਆਦਿ ਪਹਿਰਾਵੇ ਨਾਲ ਅਤੇ ਅਮਾਰਤ, ਇਹਾਤਾ, ਸੰਗਮਰਮਰ, ਸ਼ਤੀਰ, ਕੁਰਸੀ, ਤਖ਼ਤਾ, ਤਖ਼ਤਪੋਸ਼, ਤਾਕੀ, ਤਬੇਲਾ, ਦਰ, ਦਰਵਾਜ਼ਾ, ਦਲਾਨ, ਦੀਵਾਰ, ਫ਼ਰਸ਼, ਮੇਜ਼, ਮੇਜ਼ਪੋਸ਼, ਮੰਜ਼ਲ, ਮਕਾਨ, ਮਹਿਲ, ਰੌਸ਼ਨਦਾਨ, ਵਰਾਂਡਾ ਆਦਿ ਸ਼ਬਦ ਇਮਾਰਤਸਾਜ਼ੀ ਨਾਲ ਸਬੰਧਿਤ ਹਨ। ਇਸ ਤਰ੍ਹਾਂ ਨਿੱਤ-ਵਰਤੋਂ ਵਿੱਚ ਆਉਣ ਵਾਲੇ ਸ਼ਬਦਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਜੋ ਕਿ ਹੁਣ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਦਾ ਹਿੱਸਾ ਹਨ। ਇਕ ਅੰਦਾਜ਼ੇ ਮੁਤਾਬਕ ਕੋਈ ਦੋ-ਢਾਈ ਹਜ਼ਾਰ ਸ਼ਬਦ ਤਾਂ ਪੰਜਾਬੀ ਵਿਚ ਰਚਮਿਚ ਹੀ ਗਏ। ਹੋਰ ਵੀ ਦਿਲਚਸਪ ਤੱਥ ਇਹ ਹੈ ਕਿ ਸਾਡੀ ਧਰਤੀ ਅਤੇ ਬੋਲੀ ਦੇ ਨਾਮ- ਪੰਜਾਬ, ਪੰਜਾਬੀ ਵੀ ਫ਼ਾਰਸੀ ਹਨ। ਅਰਬੀ-ਫ਼ਾਰਸੀ ਭਾਸ਼ਾਈ ਪ੍ਰਭਾਵ ਦਾ ਇਹ ਅਸਰ ਮੱਧਕਾਲੀ ਪੰਜਾਬੀ ਸਾਹਿਤ ਤੋਂ ਲੈ ਕੇ, ਆਧੁਨਿਕ ਪੰਜਾਬੀ ਸਾਹਿਤ ਤੱਕ ਮਿਲਦਾ ਹੈ। ਪੰਜਾਬੀ ਸਾਹਿਤ ਦੀ ਮੁੱਢਲੀ ਰਚਨਾ ਪ੍ਰਿਥਵੀਰਾਜ ਰਾਸੋ ਭਾਵੇਂ ਅਪਭ੍ਰੰਸ਼ ਪ੍ਰਧਾਨ ਹੈ ਪਰ ਇਸ ਵਿੱਚ ਵੀ ਦਸ ਪ੍ਰਤੀਸ਼ਤ ਸ਼ਬਦਾਵਲੀ ਅਰਬੀ-ਫ਼ਾਰਸੀ ਦੀ ਵਰਤੀ ਗਈ ਹੈ। ਕਬੀਰ ਤੋਂ ਵੀ ਪਹਿਲਾਂ ਭਗਤ ਨਾਮਦੇਵ ਨੇ ਵੀ ਫ਼ਾਰਸੀ ਦੀ ਵਰਤੋਂ ਕੀਤੀ ਹੈ। ਸੂਫ਼ੀ ਸ਼ਾਇਰਾਂ ਤੋਂ ਬਾਅਦ ਕਿੱਸਾਕਾਰਾਂ ਨੇ ਤਾਂ ਅਰਬੀ-ਫ਼ਾਰਸੀ ਦੀ ਵਰਤੋਂ ਖੁੱਲ੍ਹ ਕੇ ਕੀਤੀ ਹੈ। ਗੁਰਮਤਿ ਕਾਵਿ ਵਿੱਚ ਅਰਬੀ-ਫ਼ਾਰਸੀ ਦੀ ਵਰਤੋਂ ਤਦਭਵ ਰੂਪ ਵਿੱਚ ਕੀਤੀ ਗਈ ਹੈ। ਆਧੁਨਿਕ ਕਾਲ ਦੇ ਕਵੀਆਂ ਦੀਆਂ ਮੁੱਢਲੀਆਂ ਰਚਨਾਵਾਂ ਵਿੱਚ ਫ਼ਾਰਸੀ ਦਾ ਚੋਖਾ ਅਸਰ ਰਿਹਾ ਹੈ। ਖ਼ਾਸ ਕਰਕੇ ਚਾਤ੍ਰਿਕ ਦੀ ਰਚਨਾ ਚੰਦਨਵਾੜੀ, ਮੋਹਨ ਸਿੰਘ ਦੀ ਚਾਰ ਹੰਝੂ, ਬਾਵਾ ਬਲਵੰਤ ਦੀ ਮਹਾਂ ਨਾਚ, ਸਫ਼ੀਰ ਦੀ ਕੱਤਕ ਕੂੰਜਾਂ ਫ਼ਾਰਸੀ ਪ੍ਰਭਾਵ ਦੇ ਪ੍ਰਮਾਣ ਹਨ। ਅੱਸੀਵਿਆਂ ਵਿੱਚ ਇਕ ਵਾਰ ਪੰਜਾਬੀ ਬੱਚਿਆਂ ਦਾ ਨਾਮਕਰਨ ਅੰਗਰੇਜ਼ੀ ਤਰਜ਼ ਦਾ ਹੋ ਗਿਆ ਸੀ ਪਰ ਹੁਣ ਫੇਰ ਫ਼ਾਰਸੀ ਨਾਮ ਰੱਖਣ ਦੀ ਰੁਚੀ ਵਧ ਰਹੀ ਹੈ।

ਪੰਜਾਬੀ ਵਿਚ ਅਰਬੀ-ਫ਼ਾਰਸੀ ਸ਼ਬਦ ਮੂਲ ਅਰਥਾਂ ਸਮੇਤ ਵੀ ਆਏ ਹਨ ਅਤੇ ਅਰਥ-ਵਿਕਾਰ ਨਾਲ ਵੀ। ਜਿਵੇਂ ਫ਼ਾਰਸੀ ਲਫ਼ਜ਼ ਉਸਤਾਦ ਦੀ ਪੰਜਾਬੀ ਵਿਚ ਵਰਤੋਂ ਅਧਿਆਪਕ ਵਾਲੇ ਅਰਥਾਂ ਵਿਚ ਵੀ ਹੁੰਦੀ ਹੈ ਅਤੇ ਮਾਹਿਰ ਕਾਰੀਗਰ ਵਾਲੇ ਅਰਥਾਂ ਵਿਚ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਚਲਾਕ ਬੰਦੇ ਦੇ ਅਰਥਾਂ ਵਿਚ ਵੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਅਰਬੀ ਲਫ਼ਜ਼ ਸਾਹਿਬ ਦਾ ਅਰਥ ਸੁਆਮੀ ਹੈ। ਪਰ ਪੰਜਾਬੀ ਵਿਚ ਇਸ ਦੀ ਵਰਤੋਂ ਆਦਰਸੂਚਕ ਸ਼ਬਦ ਵਜੋਂ ਵੀ ਹੁੰਦੀ ਹੈ। ਜਿਵੇਂ ਜਪੁਜੀ ਸਾਹਿਬ, ਗੁਰਦੁਆਰਾ ਸਾਹਿਬ, ਹਜ਼ੂਰ ਸਾਹਿਬ, ਡਾਕਟਰ ਸਾਹਿਬ ਅਤੇ ਥਾਣੇਦਾਰ ਸਾਹਿਬ ਆਦਿ। ਅੰਗਰੇਜ਼ੀ ਸ਼ਬਦ ਮੇਮ ਪੰਜਾਬੀ ਵਿਚ ਇਲਿੰਗ ਸ਼੍ਰੇਣੀ ਦਾ ਹੈ ਪਰ ਪੰਜਾਬੀ ਵਿਚ ਮੇਮ ਸਾਹਿਬ ਕਿਹਾ ਜਾਂਦਾ ਹੈ। ਅਰਬੀ-ਫ਼ਾਰਸੀ ਵਿਚੋਂ ਭਾਵੇਂ ਕੁਝ ਫ਼ਾਰਸੀ ਧੁਨੀਆਂ ਪੰਜਾਬੀ ਵਿਚ ਆਈਆਂ ਹਨ ਪਰ ਅਰਬੀ ਕਾਫ਼, ਐਨ, ਜ਼ੋਇ, ਜ਼ੁਆਦ, ਹੇ, ਸੇ ਆਦਿ ਪੰਜਾਬੀ ਵਿਚ ਜਜ਼ਬ ਨਹੀਂ ਹੋ ਸਕੀਆਂ। ਅਰਬੀ ਵਿਆਕਰਨ ਦਾ ਵੀ ਕੋਈ ਵਿਸ਼ੇਸ਼ ਪ੍ਰਭਾਵ ਪਿਆ ਨਹੀਂ ਦਿਸਦਾ। ਵਾਸਤਵ ਵਿਚ ਇਹ ਸਾਰਾ ਪ੍ਰਭਾਵ ਫ਼ਾਰਸੀ ਰਾਹੀਂ ਹੀ ਹੋਇਆ ਹੈ। ਫ਼ਾਰਸੀ ਸ਼ਬਦਾਵਲੀ ਰਾਹੀਂ ਹੀ ਇਹ ਅਸਰ ਪੰਜਾਬੀ ਵਿਆਕਰਨ ਉਪਰ ਵੀ ਹੋਇਆ ਹੈ। ਕਈ ਫ਼ਾਰਸੀ ਅਗੇਤਰ, ਪਿਛੇਤਰ ਅਤੇ ਯੋਜਕ ਪੰਜਾਬੀ ਵਿਆਕਰਨ ਦਾ ਹਿੱਸਾ ਬਣੇ ਹਨ। ਜਿਵੇਂ ਕਮਜ਼ਾਤ, ਕਮਜ਼ੋਰ, ਕਮਅਕਲ ਸ਼ਬਦਾਂ ਵਿਚ 'ਕਮ' ਅਗੇਤਰ; ਬੇਕਦਰ, ਬੇਵਖਤ, ਬੇਈਮਾਨ, ਬੇਸਮਝ, ਬੇਅੰਤ ਆਦਿ ਸ਼ਬਦਾਂ ਵਿਚ 'ਬੇ ' ਅਗੇਤਰ; ਦਰਅਸਲ, ਦਰਮਿਆਨ, ਦਰਹਕੀਕਤ ਵਿਚ 'ਦਰ' ਅਗੇਤਰ; ਨਬਾਲਗ, ਨਲਾਇਕ ਵਿਚ 'ਨ' ਅਗੇਤਰ; ਨਾਸਮਝ, ਨਾਮੁਰਾਦ ਵਿਚ 'ਨਾ' ਅਗੇਤਰ; ਬਾਕਾਇਦਾ, ਬਾਇੱਜ਼ਤ, ਬਾਅਦਬ ਵਿਚ 'ਬਾ' ਅਗੇਤਰ; ਬਦਮਾਸ਼, ਬਦਅਮਨੀ ਵਿਚ 'ਬਦ' ਅਗੇਤਰ; ਹਰਰੋਜ਼, ਹਰਵਕਤ ਵਿਚ 'ਹਰ' ਅਗੇਤਰ ਅਤੇ ਹਵਲਦਾਰ, ਖ਼ਬਰਦਾਰ ਵਿਚ 'ਦਾਰ' ਪਿਛੇਤਰ; ਸੁਦਾਗਰ ਵਿਚ 'ਗਰ'; ਮਦਦਗਾਰ ਵਿਚ 'ਗਾਰ', ਮਿਹਰਬਾਨ ਵਿਚ 'ਬਾਨ' ਪਿਛੇਤਰ ਅਤੇ ਕਲਮਦਾਨ, ਖ਼ਾਨਦਾਨ ਵਿਚ 'ਦਾਨ' ਆਦਿ ਫ਼ਾਰਸੀ ਦੇ ਹੀ ਪਿਛੇਤਰ ਹਨ। ਇਸੇ ਤਰ੍ਹਾਂ ਬਲਕਿ, ਅਗਰ, ਮਗਰ ਆਦਿ ਯੋਜਕ ਫ਼ਾਰਸੀ ਤੋਂ ਪੰਜਾਬੀ ਵਿਚ ਪ੍ਰਵੇਸ਼ ਕਰਦੇ ਹਨ। ਕੁਝ ਸ਼ਬਦਾਂ ਵਿਚ ਬਲਸੂਚਕ ਵਜੋਂ ਵੀ ਅਰਬੀ-ਫ਼ਾਰਸੀ ਸ਼ਬਦਾਂ ਦੀ ਵਰਤੋਂ ਹੋਈ ਹੈ। ਜਿਵੇਂ; ਕਾਲਾ-ਸ਼ਾਹ, ਪੀਲਾ-ਜ਼ਰਦ, ਲਾਲ-ਸੁਰਖ਼ ਆਦਿ ਵਿਚ ਦੋਹਾਂ ਸ਼ਬਦਾਂ ਦੇ ਇਕ ਹੀ ਅਰਥ ਹਨ। ਪਰ ਇੱਥੇ ਫ਼ਾਰਸੀ ਸ਼ਬਦ ਦੀ ਵਰਤੋਂ, ਰੰਗ ਦਾ ਹੋਰ ਗੂੜਾਪਣ ਦਰਸਾਉਣ ਲਈ ਕੀਤੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਦੀ ਰਚਨਾ ਜਾਪੁ ਸਾਹਿਬ ਵਿਚ ਅਰਬੀ ਸੰਬੰਧਕ ਅਲ ਦੀ ਵਰਤੋਂ ਕਿਤੇ ਅਰਬੀ, ਕਿਤੇ ਫ਼ਾਰਸੀ ਅਤੇ ਕਿਤੇ ਸੰਸਕ੍ਰਿਤ ਸ਼ਬਦਾਂ ਨਾਲ ਕੀਤੀ ਗਈ ਹੈ। ਜਿਵੇਂ ਹੁਸਨੁਲ, ਕਰੀਮੁਲ ਅਤੇ ਅਮੀਰੁਲ ਆਦਿ ਅਰਬੀ ਸ਼ਬਦਾਂ ਨਾਲ, ਹਮੇਸੁਲ, ਜ਼ਮੀਨੁਲ, ਗਰੀਬੁਲ ਆਦਿ ਫ਼ਾਰਸੀ ਸ਼ਬਦਾਂ ਨਾਲ ਅਤੇ ਸਰਬੁਲ, ਸਮਸਤੁਲ, ਅਨੇਕੁਲ ਪ੍ਰਿਥਲ ਆਦਿ ਸੰਸਕ੍ਰਿਤ ਸ਼ਬਦਾਂ ਨਾਲ ਹੋਈ ਹੈ। ਇਸ ਤੋਂ ਇਲਾਵਾ ਪੰਜਾਬੀ ਦੇ ਅਖਾਣਾਂ-ਮੁਹਾਵਰਿਆਂ ਵਿਚ ਵੀ ਅਰਬੀ-ਫ਼ਾਰਸੀ ਪ੍ਰਭਾਵ ਲੱਭ ਪੈਂਦਾ ਹੈ। ਜਿਵੇਂ ਦੇਸੀ ਟੱਟੂ-ਖ਼ੁਰਾਸਾਨੀ ਦੁਲੱਤੇ, ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਜੱਟ ਯਮਲਾ-ਖ਼ੁਦਾ ਨੂੰ ਲੈਗੇ ਚੋਰ ਆਦਿ ਅਖਾਣ ਅਤੇ ਲੂਤੀ ਲਾਉਣਾ, ਸਰਅੰਜਾਮ ਦੇਣਾ, ਦਮ ਮਾਰਨਾ, ਗ਼ੁੱਸਾ ਪੀ ਜਾਣਾ, ਦਿਲ ਟੁੱਟਣਾ, ਸਬਰ ਕਰਨਾ, ਦਿਲਜੋਈ ਕਰਨਾ, ਖ਼ਫ਼ਾ ਹੋਣਾ, ਹਵਾ ਹੋਣਾ ਆਦਿ ਮੁਹਾਵਰੇ ਇਸ ਦਾ ਪ੍ਰਮਾਣ ਹਨ।

ਇਉਂ ਸਦੀਆਂ ਦੀ ਲੰਮੀ ਇਤਿਹਾਸਿਕ ਵਿਕਾਸ ਪ੍ਰਕਿਰਿਆ ਵਿਚ ਅਨੇਕਾਂ ਅਰਬੀ-ਫ਼ਾਰਸੀ ਸ਼ਬਦ ਪੰਜਾਬੀ ਸ਼ਬਦਸ਼ਾਲਾ ਵਿਚ ਰਚਮਿਚ ਗਏ ਹਨ। ਕੁਝ ਲਫ਼ਜ਼ਾਂ ਦਾ ਤਾਂ ਹੁਣ ਸਾਨੂੰ ਗੈਰ ਹੋਣ ਦਾ ਚਿੱਤਚੇਤਾ ਵੀ ਨਹੀਂ ਹੈ। ਪਰ ਫਿਰ ਵੀ ਬਹੁਤ ਸਾਰੇ ਲਫ਼ਜ਼ ਅਜਿਹੇ ਹਨ ਜਿਹਨਾਂ ਦੇ ਅਰਥ ਜਾਣਨ ਲਈ ਸਾਨੂੰ ਕੋਸ਼ਾਂ ਦਾ ਸਹਾਰਾ ਲੈਣਾ ਪੈਂਦਾ ਹੈ। ਖ਼ਾਸ ਕਰਕੇ ਜਦੋਂ ਅਸੀਂ ਮੱਧਕਾਲੀ ਪੰਜਾਬੀ ਸਾਹਿਤ ਪੜ੍ਹਦੇ ਹਾਂ ਤਾਂ ਸਾਡਾ ਵਾਹ ਅਰਬੀ-ਫ਼ਾਰਸੀ ਸ਼ਬਦ-ਸੰਸਾਰ ਨਾਲ ਪੈਂਦਾ ਹੈ। ਆਪਣੇ ਅਧਿਆਪਕੀ ਸਫ਼ਰ ਦੇ ਮੁੱਢਲੇ ਵੇਲਿਆਂ ਤੋਂ ਹੀ ਮੈਨੂੰ ਨਾ ਸਮਝ ਆਉਣ ਵਾਲੇ ਔਖੇ ਸ਼ਬਦਾਂ ਦੀ ਸੂਚੀ ਬਣਾ ਕੇ ਅਰਥ ਲਿਖਣ ਦੀ ਆਦਤ ਰਹੀ ਹੈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਸੇਵਾ-ਮੁਕਤੀ ਵੇਲੇ ਮੇਰੇ ਪਾਸ ਅਰਬੀ-ਫ਼ਾਰਸੀ ਦੇ ਬਹੁਤ ਸਾਰੇ ਸ਼ਬਦਾਂ ਦਾ ਭੰਡਾਰ ਇਕੱਠਾ ਹੋ ਗਿਆ। ਫਿਰ ਮੈਂ ਸੋਚਿਆ ਕਿ ਜੇ ਅਰਬੀ-ਫ਼ਾਰਸੀ ਦੀ ਸ਼ਬਦਾਵਲੀ ਕੁਝ ਹੋਰ ਇਕੱਠੀ ਕਰ ਲਈ ਜਾਵੇ ਤਾਂ ਇਸ ਨੂੰ ਇੱਕ ਕਿਤਾਬੀ ਸਰੂਪ ਦਿੱਤਾ ਜਾ ਸਕਦਾ ਹੈ। ਫੇਰ ਮਸਲਾ ਇਹ ਸੀ ਕਿ ਇਹਨਾਂ ਦਾ ਸੰਕਲਨ ਕਿਵੇਂ ਕੀਤਾ ਜਾਵੇ। ਜਿਹਨੀ ਦਿਨੀਂ ਮੈ ਇਹ ਸੋਚ ਰਿਹਾ ਸੀ, ਉਹਨਾਂ ਦਿਨਾਂ ਦੌਰਾਨ ਮੇਰਾ ਇਕ ਖੋਜ-ਵਿਦਿਆਰਥੀ ਜੱਜ ਸਿੰਘ ਮੇਰੀ ਇਕ ਹੋਰ ਕਿਤਾਬ ‘ਭਾਸ਼ਾਵਿਗਿਆਨ: ਸਿਧਾਂਤ ਤੇ ਵਿਹਾਰ’ ਨੂੰ ਟਾਈਪ ਕਰ ਰਿਹਾ ਸੀ। ਜਦ ਮੈਂ ਉਸ ਨਾਲ ਅਰਬੀ-ਫ਼ਾਰਸੀ ਸ਼ਬਦਾਂ ਦੇ ਸੰਕਲਨ ਬਾਰੇ ਗੱਲ ਕੀਤੀ ਤਾਂ ਜੱਜ ਸਿੰਘ ਨੇ ਮੇਰਾ ਸਹਿਯੋਗੀ ਸੰਪਾਦਕ ਬਣ ਕੇ, ਕੰਮ ਸ਼ੁਰੂ ਕਰ ਦਿੱਤਾ ਅਤੇ ਫਿਰ ਅਸੀਂ ਮੱਧਕਾਲੀ ਪੰਜਾਬੀ ਸਾਹਿੱਤ ਵਿੱਚੋਂ ਅਰਬੀ ਫਾਰਸੀ ਦੀ ਕੁਝ ਹੋਰ ਸ਼ਬਦਾਵਲੀ ਵੀ ਇਕੱਠੀ ਕਰ ਲਈ। ਸ਼ਬਦਾਰਥ ਲਈ ਪੰਜਾਬੀ ਯੁਨਿਵਰਸਿਟੀ, ਪਟਿਆਲਾ ਦੁਆਰਾ ਪ੍ਰਕਾਸ਼ਿਤ ‘ਫ਼ਾਰਸੀ-ਪੰਜਾਬੀ ਕੋਸ਼’ ਅਤੇ ‘ਅਰਬੀ-ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ ਸਰੋਤ ਤੇ ਵਿਆਖਿਆ ਸਹਿਤ’, ਵਿੱਚੋਂ ਸਹਾਇਤਾ ਲਈ ਗਈ ਹੈ। ਇਸ ਤੋਂ ਇਲਾਵਾ ਸੁਰਜੀਤ ਖ਼ੁਰਸ਼ੀਦੀ ਦੁਆਰਾ ਸੰਪਾਦਕ ‘ਜਗਜੀਤ ਕੋਸ਼’ ਤੋਂ ਵੀ ਮੱਦਦ ਲਈ ਗਈ ਹੈ। ਇਨ੍ਹਾਂ ਕੋਸ਼ਾਂ ਦੇ ਸੰਕਲਨਕਰਤਾ ਅਤੇ ਸੰਪਾਦਕਾਂ ਦਾ ਉਚੇਚੇ ਤੌਰ ਤੇ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਡਾ.ਹਰਵਿੰਦਰ ਪਾਲ ਕੌਰ ਨੇ ਹਮੇਸ਼ਾ ਦੀ ਤਰ੍ਹਾਂ ਕੁਝ ਕੰਪਿਉਟਰੀ ਅਤੇ ਕੋਸ਼ਕਾਰੀ ਗੁੰਝਲਾਂ ਨੂੰ ਹੱਲ ਕਰਨ ਵਿਚ ਖਿੜੇ ਮੱਥੇ ਨਿਸ਼ਕਾਮ ਤੇ ਸੁਹਿਰਦ ਸਹਿਯੋਗ ਦਿੱਤਾ ਹੈ। ਮੇਰੇ ਐਮ.ਫਿੱਲ ਦੇ ਖੋਜਾਰਥੀ ਸੱਤਪਾਲ ਨੇ ਵੀ ਪਰੂਫ ਰੀਡਿੰਗ ਵਿੱਚ ਸਹਿਯੋਗ ਦਿੱਤਾ। ਦੋਹਾਂ ਦਾ ਵਿਸ਼ੇਸ਼ ਧੰਨਵਾਦ।

ਇਸ ਕੋਸ਼ਨੁਮਾ ਕਿਤਾਬ ਵਿਚ ਅੱਖਰ-ਕ੍ਰਮ ਗੁਰਮੁਖੀ ਵਰਨਮਾਲਾ ਦੀ ਅੱਖਰੀ ਤਰਤੀਬ ਅਨੁਸਾਰ ਰੱਖਿਆ ਗਿਆ ਹੈ। ਇਸ ਦੇ ਦੋ ਕਾਰਨ ਹਨ : ਇਕ ਤਾਂ ਇਸ ਕਿਤਾਬ ਨੂੰ ਪੰਜਾਬੀ ਪਾਠਕਾਂ ਨੇ ਹੀ ਪੜ੍ਹਨਾ ਹੈ। ਦੂਜਾ ਗੁਰਮੁਖੀ ਤੇ ਅਰਬੀ-ਫ਼ਾਰਸੀ ਲਿਪੀਆਂ ਵਿਚ ਅੱਖਰਾਂ ਦੀ ਸਮਾਨਤਾ ਨਹੀਂ ਹੈ। ਇਸੇ ਲਈ ਇਸ ਸੰਗ੍ਰਹਿ ਵਿਚ ਅਰਬੀ-ਫ਼ਾਰਸੀ ਦੇ ਅਲਫ਼-ਐਨ ਅੱਖਰਾਂ ਨੂੰ ਗੁਰਮੁਖੀ ਊੜਾ ਅਤੇ ਆੜਾ ਅੱਖਰਾਂ ਤਹਿਤ, ਹੇ-ਹਮਜ਼ਾ ਨੂੰ ਗੁਰਮੁਖੀ ਹਾਹਾ ਅਧੀਨ, ਤੇ-ਤੋਏ ਅੱਖਰ ਗੁਰਮੁਖੀ ਤੱਤਾ ਅਧੀਨ, ਸੇ, ਸੀਨ, ਸ਼ੀਨ ਅਤੇ ਸਾਦ ਗੁਰਮੁਖੀ ਸੱਸਾ (ਸ/ਸ਼) ਤਹਿਤ ਅਤੇ ਜੇ, ਜ਼ੋਏ, ਜ਼ਾਲ ਤੇ ਜੀਮ ਗੁਰਮੁਖੀ ਜੱਜਾ (ਜ/ਜ਼) ਅਧੀਨ ਹੀ ਰੱਖੇ ਗਏ ਹਨ। (ਸ/ਸ਼) ਅਤੇ (ਜ/ਜ਼) ਦਾ ਅੱਖਰ-ਕ੍ਰਮ ਵੀ ਨਾਲ-ਨਾਲ ਹੀ ਰੱਖਿਆ ਗਿਆ ਹੈ। ਇਸ ਤਰ੍ਹਾਂ ਗ/ਗ਼ ਨੂੰ ਵੀ ਨਾਲ-ਨਾਲ ਰੱਖਿਆ ਗਿਆ ਹੈ। ਕੋਸ਼ਕਾਰੀ ਦੇ ਨੇਮਾਂ ਅਨੁਸਾਰ ਅਰਬੀ ਲਫ਼ਜ਼ ਲਈ ਬ੍ਰੈਕਟ ਵਿਚ (ਅ), ਫ਼ਾਰਸੀ ਲਫ਼ਜ਼ ਲਈ ਬ੍ਰੈਕਟ ਵਿਚ (ਫ਼) ਅਤੇ ਅਰਬੀ-ਫ਼ਾਰਸੀ ਲਈ ਬ੍ਰੈਕਟ ਵਿਚ (ਅਫ਼) ਸੰਕੇਤਾਵਲੀ ਵਰਤੀ ਗਈ ਹੈ। ਇਸ ਕਿਤਾਬ ਦੇ ਸੰਕਲਨ ਵਿਚ ਅਸੀਂ ਪਿਛਲੇ ਚਾਰ-ਪੰਜ ਸਾਲਾਂ ਤੋਂ ਜੁਟੇ ਹੋਏ ਸੀ ਪਰ ਜਿਵੇਂ ਦੁਨੀਆ ਦੇ ਹਰ ਨਿੱਕੇ-ਵੱਡੇ ਕੋਸ਼ ਨਾਲ ਵਾਪਰਿਆ ਹੈ ਕਿ ਮਿਥੇ ਸਮੇਂ ਉਤੇ ਪ੍ਰਕਾਸ਼ਿਤ ਹੋਣੋ ਖੁੰਝ ਹੀ ਜਾਂਦਾ ਹੈ। ਦਰਅਸਲ ਪੜ੍ਹਨ-ਲਿਖਣ ਜਾਂ ਖੋਜ-ਕਾਰਜ ਦਾ ਕੰਮ ਬੜੀ ਲਗਨ, ਇਕਾਗਰਤਾ ਅਤੇ ਨਿਰੰਤਰਤਾ ਦੀ ਮੰਗ ਕਰਦਾ ਹੈ। ਪਰ ਅਜੋਕੇ ਸਮੇ ਵਿਚ ਸਾਡੀ ਜ਼ਿੰਦਗੀ ਫ਼ਜ਼ੂਲ ਦੇ ਰੁਝੇਵਿਆਂ ਨਾਲ ਤੂੜੀ ਪਈ ਹੈ। ਨਾ-ਚਾਹੁੰਦਿਆਂ ਹੋਇਆਂ ਵੀ ਅਸੀਂ ਬੇਤੁਕੇ ਖਲਜਗਨਾਂ ਵਿਚ ਫਸੇ ਪਏ ਹਾਂ। ਇਸ ਲਈ ਸਕੂਨ ਤੇ ਲਗਨ ਨਾਲ ਪੜ੍ਹਨ-ਲਿਖਣ ਦਾ ਝੋਰਾ ਬਣਿਆਂ ਰਹਿੰਦਾ ਹੈ। ਫਿਰ ਵੀ ਯਤਨ ਬਹੁਤ ਕਰੀਦਾ ਹੈ ਕਿ ਮਨ ਦੀ ਮੌਜ ਵਿਚ ਰਿਹਾ ਜਾਵੇ। ਇਸੇ ਮਾਨਸਿਕ ਸਥਿਤੀ ਵਿਚੋਂ ਹੀ ਹਥਲੀ ਕਿਤਾਬ ਤਿਆਰ ਹੋ ਸਕੀ ਹੈ। ਖ਼ੈਰ, ਦੇਰ ਆਏ-ਦਰੁਸਤ ਆਏ, ਹੁਣ ਇਹ ਆਪਣੇ ਕਿਤਾਬੀ ਸਰੂਪ ਵਿਚ ਤਿਆਰ ਹੋ ਕੇ, ਪੰਜਾਬੀ ਪਾਠਕਾਂ ਸਨਮੁੱਖ ਪੇਸ਼ ਹੈ।

ਬੂਟਾ ਸਿੰਘ ਬਰਾੜ
#213, ਫੇਸ-2
ਮਾਡਲ ਟਾਊਨ, ਬਠਿੰਡਾ।


ਉਸਤਰਾ : (ਫ਼) ਵਾਲ ਮੁੰਨਣ ਦਾ ਸੰਦ। ਉਸਤਵਾਰ : (ਫ਼) ਪੱਕਾ, ਠੋਸ, ਸੱਚਾ, ਵਫਾਦਾਰ, ਧਰਮ ਵਿੱਚ ਪੱਕਾ, ਯਕੀਨ, ਇਕਸਾਰਤਾ, ਪੂਰਨਤਾ। ਉਸਤਾਦ : (ਅ) ਅਧਿਆਪਕ, ਗੁਰੂ, ਕਲਾ ਵਿੱਚ ਮਾਹਿਰ, ਤਜਰਬੇਕਾਰ, ਪ੍ਰਬੀਨ, ਨਿਪੁੰਨ, ਵਿਸ਼ੇਸ਼ਗ, ਉਸਤਾਕਰ : (ਫ਼ ) ਉਸਤਾਦ , ਕਾਰੀਗਰ। ਉਸਤਾਨ : (ਫ਼) ਥੰਮ੍ਹ, ਭਰੋਸੇਯੋਗ, ਭਰੋਸ਼ਾ, ਬੂਹਾ, ਸ਼ਹਿਜ਼ਾਦਾ, ਸਰਦਲ, ਕਾਠੀ ਜਾਂ ਲਗਾਮ ਦੇ ਸ਼ਿੰਗਾਰ ਲਈ ਗਹਿਣੇ। ਉਸਤੁਖ੍ਵਾਨ : (ਫ਼) ਹੱਡੀ, ਗਿਟਕ, ਗੁਠਲੀ, ਪਿੰਜਰ, ਇਮਾਰਤ ਦੀ ਨੀਂਹ, ਨਸ, ਅਸਲ, ਖ਼ਾਨਦਾਨ। ਉਸਤੁਰਲਾਬ : (ਫ਼) ਇਕ ਮਸ਼ੀਨ ਜਿਸ ਨਾਲ ਸਤਾਰਿਆਂ ਦਾ ਫਾਸਲਾ ਰਫ਼ਤਾਰ ਅਤੇ ਉਹਨਾਂ ਦੇ ਗੇੜ ਮਲੂਮ ਕੀਤੇ ਜਾਂਦੇ ਹਨ। ਉਸਫ਼ੁਰ : (ਫ਼) ਕਸੁੰਭ, ਕੁਸਮ। ਉਸਬਾ : (ਫ਼) ਚਾਲੀ ਕੁ ਵਿਅਕਤੀਆਂ ਦਾ ਜੱਥਾ। ਉਸਮਾਨ : (ਫ਼) ਹਜਰਤ ਉਸਮਾਨ ਗਨੀ, ਤੀਜੇ ਖ਼ਲੀਫੇ ਦਾ ਨਾਮ, ਉਹ ਹਜਰਤ ਉਮਰ ਪਿਛੋਂ ਬਹੁ-ਸੰਮਤੀ ਨਾਲ ਖ਼ਲੀਫਾ ਬਣੇ ਅਤੇ 24 ਹਿਜਰੀ ਨੂੰ ਸ਼ਹੀਦ ਕਰ ਦਿੱਤੇ ਗਏ। ਉਸਰ : (ਫ਼) ਦਸਵਾਂ ਹਿੱਸਾ, ਕੁਰਾਨ ਦੀਆਂ ਦਸ ਆਇਤਾਂ, ਦਸਵੰਧ। ਉਸਲੂਬ : (ਅ) ਤਰਜ, ਤੌਰ, ਢੰਗ, ਚਾਲ-ਢਾਲ, ਰਾਹ ਰਸਮ, ਰੂਪ। ਉਸ਼ਾਹ : (ਫ਼) ਹਮੇਲ, ਹੈਕਲ, ਗਲ ਵਿੱਚ ਪਹਿਨਣ ਵਾਲਾ ਇੱਕ ਗਹਿਣਾ, ਗੁਲੂਬੰਦ। ਉਸ਼ਾਕ : (ਫ਼) ਅਣਦਾੜ੍ਹੀਆ ਮੁੰਡਾ, ਬੱਚਾ। ਉਸ਼ੱਕ : (ਫ਼) (ਆਸ਼ਿਕ ਦਾ ਬਹੁਬਚਨ) ਆਸ਼ਕ ਲੋਕ, ਪ੍ਰੇਮੀ। ਉਸੀ : (ਫ਼) ਉਦਾਸ, ਗ਼ਮਗੀਨ, ਦੁਖੀ, ਮੁਸੀਬਤ ਵਿੱਚ ਫਸਿਆ ਹੋਇਆ। ਉਸੂਰ : (ਫ਼) (ਉਸ਼ਰ ਦਾ ਬਹੁਬਚਨ) ਮਾਲ ਦੇ ਦਸਵੇਂ ਹਿੱਸੇ। ਉਸੂਲ : (ਅ) (ਅਸਲ ਦਾ ਬਹੁਬਚਨ) ਜੜਾਂ, ਨੀਹਾਂ, ਸਰੋਤ, ਸੋਮੇ, ਤੱਤ, ਜ਼ਰੂਰੀ, ਅੰਸ਼, ਕਾਇਦੇ, ਢੰਗ, ਕਨੂੰਨ, ਪਿੰਗਲ, (ਅਰੂਜ) ਦਾ ਇੱਕ ਰੁਕਨ। ਉਹਜੂਨ : (ਫ਼) ਬਾਂਝ ਇਸਤਰੀ। ਉਹਦ : (ਫ਼) ਮਦੀਨੇ ਦੇ ਨੇੜੇ ਇੱਕ ਪਹਾੜ ਦਾ ਨਾਮ। ਉਹਦਾ : (ਅ) ਜੁਮੇਵਾਰੀ, ਜ਼ਮਾਨਤ, ਰੁਤਬਾ। ਉਹਬਤ : (ਫ਼) ਜੰਗੀ ਸਮਾਨ, ਹਥਿਆਰ ਆਦਿ, ਘੋੜੇ ਦਾ ਸ਼ਾਜ। ਉਕਦਾ : (ਫ਼) ਗੰਢ, ਮੁਸ਼ਕਲ ਕੰਮ। ਉਕਬ : (ਫ਼) ਅਗਲਾ ਜਹਾਨ, ਪਰਲੋਕ। ਉਕਲੀਦਸ : (ਫ਼) ਅੰਕੜਾ-ਵਿਗਿਆਨ ਦੀ ਕੁੰਜੀ, ਅੰਕੜਾ-ਵਿਗਿਆਨ ਦੀ ਪ੍ਰਸਿੱਧ ਪੁਸਤਕ ਜਿਹੜੀ ਆਪਣੇ ਕਰਤਾ ਯੂਨਾਨੀ ਵਿਦਵਾਨ ਉਕਲੀਦਸ ਦੇ ਨਾਮ ਕਰਕੇ ਮਸ਼ਹੂਰ ਹੈ। ਉਕਾਤ : (ਅ) ਹੈਸੀਅਤ, ਔਕਾਤ। ਉਕਾਬ : (ਅ) ਇੱਕ ਮਸ਼ਹੂਰ ਸ਼ਿਕਾਰੀ ਪੰਛੀ, ਉੱਚੀ ਥਾਂ। ਉਕੁਬ : (ਫ਼) ਕੰਮ ਦਾ ਅੰਤ। ਉਕੂਲ : (ਫ਼) (ਅਕਲ ਦਾ ਬਹੁਬਚਨ), ਸਮਝਾਂ, ਫ਼ਰਿਸ਼ਤੇ। ਉਖ਼ਤ : (ਫ਼) ਭੈਣ। ਉਖ਼ਵਤ : (ਅ) ਭਰਾਤਰੀਭਾਵ, ਬਹਾਦਰੀ, ਦੋਸਤੀ। ਉਗ਼ਰੀ : (ਫ਼) ਚੋਰ। ਉਗਾਹ : (ਫ਼) ਗਵਾਹ, ਸਾਖ਼ੀ, ਸ਼ਾਹਦੀ ਭਰਨ ਵਾਲਾ। ਉਗਾਲੀ : (ਫ਼) ਚਿਥਣਾ, ਜੁਗਾਲੀ। ਉਖ਼ਰਵੀ : (ਫ਼) ਅਗਲੇ ਜਹਾਨ ਬਾਰੇ, ਪਰਲੋਕ ਦੀ ਗੱਲ। ਉਖ਼ਜ਼ਹੀਯਤ : (ਫ਼) ਈਦੁਲਜ਼ਹਾ ਦੇ ਅਵਸਰ ਉਤੇ ਭੇਟ ਕੀਤੀ ਭੇਡ, ਕੁਰਬਾਨੀ ਦਾ ਜਾਨਵਰ ਉਖੂਵਤ : (ਫ਼) ਭਰਾਤਰੀਭਾਵ, ਭਾਈਚਾਰਾ, ਦੋਸਤੀ। ਉਜਮ : (ਫ਼) ਗੂੰਗੇ, ਚੁੱਪ ਰਹਿਣ ਵਾਲੇ। ਉਜ਼ਬੁਕ : (ਫ਼) (ਊਜੀ-ਅਜ਼ਾਦ-ਬੇਗ- ਸਰਦਾਰ), ਤੁਰਕਾਂ ਦੇ ਇੱਕ ਕਬੀਲੇ ਦਾ ਨਾਮ, ਰਈਸ਼, ਆਜ਼ਾਦ, ਕਿਸੇ ਕੋਲੋਂ ਨਾ ਡਰਨ ਵਾਲਾ। ਉਜ਼ਰ : (ਅ) ਬਹਾਨਾ, ਹੀਲਾ। ਉਜਰ-ਏ-ਲੰਗ : (ਫ਼) ਫ਼ਜੂਲ, ਬਹਾਨਾ। ਉਜਰਤ : (ਫ਼) ਮਜ਼ਦੂਰੀ, ਭਾੜਾ, ਮਿਹਨਤਾਨਾ, ਕਿਰਾਇਆ, ਕੀਮਤ। ਉਜ਼ਰ-ਪਜ਼ੀਰ : (ਫ਼) ਉਜਰ ਕਬੂਲ ਕਰਨ ਵਾਲਾ। ਉਜ਼ਲਤ : (ਫ਼) ਗੋਸ਼ਾ ਨਸ਼ੀਨੀ, ਤਨਹਾਈ, ਦੂਰੀ। ਉਜ਼ਲਤ-ਗੁਜ਼ੀਨ : (ਫ਼) ਤਨਹਾਈ 'ਚ ਬੈਠਾ ਹੋਇਆ, ਇਕਾਂਤਵਾਸੀ। ਉਜ਼ਵ : (ਫ਼) ਸਰੀਰ ਦਾ ਕੋਈ ਭਾਗ, ਜੋੜ, ਬਦਨ। ਉਜ਼ਵ-ਏ-ਤਨਾਸੁਲ : (ਫ਼) ਮਰਦ ਦਾ ਗੁਪਤ ਅੰਗ, ਇੰਦਰੀ। ਉਜਾਕ, ਉਜ਼ਾਗ : (ਫ਼) ਚੁੱਲਾ, ਦੇਗਦਾਨ। ਉਜਾੱਮ : (ਫ਼) ਵੱਡਾ, ਬਜੁਰਗ। ਉਜਾਲਤ : (ਫ਼) ਕਾਹਲੀ ਕਰਨਾ, ਜਲਦੀ, ਜਲਦਬਾਜੀ। ਉਜੂ : (ਅ) ਵੁਜੂ, ਨਮਾਜ਼ ਅਦਾ ਕਰਨ ਤੋਂ ਪਹਿਲਾਂ ਮੂੰਹ-ਹੱਥ ਧੋਣਾ। ਉਤਰਾਕ : (ਫ਼) ਕਿਲ੍ਹੇ ਦੀ ਰਾਖੀ ਲਈ ਸਥਾਪਤ ਫ਼ੌਜ ਦਾ ਦਸਤਾ। ਉਤਰੀਸ਼ : (ਫ਼) ਅਸਟਰੀਆ, ਯੂਰਪ ਦਾ ਪ੍ਰਸਿਧ ਮੁਲਕ। ਉਤਾਕ : (ਫ਼) ਕਮਰਾ, ਹੁਜਰਾ, ਕੋਠਾ। ਉਤਾਕਾ : (ਫ਼) ਕਲਗੀ, ਤੁੱਰਾ, ਇਕ ਮਿਥਹਾਸਿਕ ਕਥਾ। ਉਦਬਾ : (ਫ਼) (ਅਦੀਬ ਦਾ ਬਹੁਬਚਨ) ਅਦਬ ਸਿਖਾਉਣ ਵਾਲੇ, ਕਵੀ ਤੇ ਵਾਰਤਾਕਾਰ ਵਿਅਕਤੀ। ਉਦੂਲ : (ਫ਼) (ਆਦਿਲ ਦਾ ਬਹੁਬਚਨ) ਇਨਸਾਫ ਕਰਨ ਵਾਲੇ, ਨਿਆਂਕਾਰ, ਕੁਰਾਹੇ ਪੈਣਾ, ਮੂੰਹ ਫੇਰਨਾ, ਉਲਟ ਚੱਲਣਾ। ਉਦੂਲ-ਹੁਕਮ : (ਫ਼) ਆਕੀ, ਬਾਗੀ। ਉਦੂਲ-ਹੁਕਮੀ : (ਫ਼) ਆਕੀਪਣ, ਬਗਾਵਤ। ਉਨਸ : (ਅ) ਪਿਆਰ, ਯਾਰੀ, ਖੁਸ਼ੀ ਵਾਕਫ਼ੀ। ਉਨਸਰ : (ਫ਼) ਅਸਲ ਤੱਤ, ਅਸਲ ਬੁਨਿਆਦ, ਤਬੀਬਾਂ ਹਕੀਮਾਂ ਦੀ ਪਰਿਭਾਸ਼ਾ ਵਿੱਚ ਅੱਗ, ਪਾਣੀ, ਹਵਾ, ਮਿੱਟੀ-ਚਾਰੇ ਉਨਸਰ ਹਨ, ਜਿਨ੍ਹਾ ਤੋਂ ਮਨੁੱਖ ਬਣਿਆ ਹੈ। ਉਨਸਾ : (ਫ਼) ਸੰਗੀ, ਸਾਥੀ। ਉਨਵਾਨ : (ਅ) ਸਿਰਲੇਖ, ਸੁਰਖੀ, ਚਿੱਠੀ ਦਾ ਪਤਾ। ਉੱਨਾਬ : (ਅ) ਲਾਲ ਰੰਗ ਦਾ ਬੇਰ ਵਰਗਾ ਮੇਵਾ ਜੋ ਖੂਨ ਨੂੰ ਸਾਫ਼ ਕਰਦਾ ਹੈ। ਉਫ਼ : (ਫ਼) ਅਫ਼ਸੋਸ, ਆਹ, ਦੁਖ ਪ੍ਰਗਟ ਕਰਨਾ। ਉਬਕ : (ਅ) ਅਥੱਕ, ਮੋਟਾ, ਚਤੁਰ, ਹੁਸ਼ਿਆਰ। ਉਬੈਦ : (ਫ਼) ਛੋਟਾ ਗੁਲਾਮ, ਛੋਟਾ ਬੰਦਾ। ਉਮਕ : (ਫ਼) ਡੂੰਘਾਈ, ਥਾਹ। ਉਮਤ : (ਅ) ਕੌਮ, ਜ਼ਾਤ, ਟੋਲਾ। ਉਮੱਤੀ : (ਫ਼) ਇਕੋ ਮਜ਼ਹਬ ਵਾਲੇ, ਇੱਕ ਧਰਮ ਨੂੰ ਮੰਨਣ ਵਾਲੇ। ਉਮਦਾ : (ਅ) ਵਧੀਆ, ਉਤਮ, ਸ਼੍ਰੇਸ਼ਟ, ਨੇਕ। ਉਮਰ : (ਅ) ਸਾਲ, ਅਰਸਾ, ਆਯੂ, ਜ਼ਿੰਦਗੀ। ਉਮਰਾ : (ਅ) ਪ੍ਰਕਰਮਾ ਕਰਨੀ, ਦਰਸ਼ਨ ਕਰਨ ਲਈ ਹਾਜ਼ਰ ਹੋਣਾ, ਹਾਕਮ। ਉਮਰਾਉ : (ਅ) ਅਮੀਰ ਅਤੇ ਧਨੀ ਲੋਕ। ਉੱਮੀ : (ਅ) ਮਾਂ, ਮਾਤਾ-ਪਿਤਾ ਦੇ ਬਰਾਬਰ ਦਾ ਦਰਜਾ ਰੱਖਣ ਵਾਲਾ। ਉਮੀਦ : (ਫ਼) ਆਸਵੰਦ, ਤਮੰਨਾ, ਗਰਭ ਠਹਰਿਣਾ, ਪੂਰਵ ਅਨੁਮਾਨ। ਉਰਸ : (ਅ) ਪੁਰਬ, ਵਡੇਰੇ ਦੀ ਬਰਸੀ ਤੇ ਦਿੱਤੀ ਜਾਣ ਵਾਲੀ ਦਾਅਵਤ। ਉਰਜ਼ : (ਫ਼) ਪਾਸਾ, ਕੰਢਾ, ਪੱਲਾ, ਵਿਚਕਾਰ। ਉਰਦੂ : (ਫ਼) ਛਾਊਣੀ, ਫੌਜ, ਲਸ਼ਕਰ, ਹਿੰਦੁਸਤਾਨੀ ਜ਼ਬਾਨ ਦਾ ਨਾਮ ਜਿਹੜੀ ਹਿੰਦੀ ਫ਼ਾਰਸੀ ਤੇ ਅਰਬੀ ਦਾ ਮਿਸ਼ਰਨ ਹੈ। ਉਰਫ਼ : (ਅ) ਪਛਾਣ, ਨੇਕੀ, ਭਲਾਈ, ਮਸ਼ਹੂਰ ਨਾਮ, ਉਪਨਾਮ, ਅੱਲ। ਉਰੇਬ : (ਫ਼) ਰੇਬ, ਤਿਰਛਾ, ਟੇਢਾ, ਪੇਚਦਾਰ। ਉਰੂਜ : (ਫ਼) ਉੱਨਤੀ, ਤਰੱਕੀ। ਉਲਕਾ : (ਫ਼) ਰਾਜ, ਸੂਬਾ। ਉਲਗ : (ਫ਼) ਸ਼ਕਤੀਸ਼ਾਲੀ, ਬਜ਼ੁਰਗ, ਵੱਡਾ। ਉਲਫ਼ਤ : (ਅ) ਪਿਆਰ, ਮਹੱਬਤ, ਪ੍ਰੇਮ। ਊਦ : (ਫ਼) ਇੱਕ ਮਸ਼ਹੂਰ ਸੰਗੀਤ- ਸ਼ਾਜ, ਖ਼ੁਸਬੂਦਾਰ ਕਾਲੀ ਲੱਕੜ। ਊਲੁ : (ਫ਼) ਸੁਆਮੀ। ਓਸਤ : (ਅ) ਵਿਚਕਾਰਲਾ, ਗਭਲਾ, ਦਰਮਿਆਨ। ਓਸਾਫ : (ਅ) ਖ਼ੂਬੀਆਂ, ਵਿਸ਼ੇਸ਼ਤਾਵਾਂ। ਓਜ਼ਾਰ : (ਅ) ਸੰਦ, ਹਥਿਆਰ। ਓਰਤ : (ਅ) ਮਰਦ ਅਤੇ ਤਰੀਮਤ ਦੇ ਸਰੀਰ ਦੇ ਗੁਪਤ ਅੰਗ ਓਲਾਦ : (ਅ) ਸੰਤਾਨ, ਨਸਲ। ਓਲੀਆ : (ਅ) ਮਿਤਰ, ਦੋਸਤ, ਰੱਬ ਦੇ ਨੇੜੇ, ਸਵਾਮੀ, ਧਰਮਿਕ ਆਗੂ।

ਅਸ਼ਆਰ : (ਅ) ਸ਼ੇਅਰ ਦਾ ਬਹੁਵਚਨ, ਬੈਂਤ। ਅਸ਼ਹਬ : (ਫ਼) ਚਿੱਟਾ ਰੰਗ, ਸਿਆਹੀ ਭਾਅ ਮਾਰਦਾ, ਘੋੜਾ। ਅਸ਼ਹਾਦ : (ਫ਼) (ਸ਼ਾਹਿਦ ਦਾ ਬਹੁਵਚਨ) ਬਹੁਤ ਸਾਰੇ ਗਵਾਹ। ਅਸਹਾਬ : (ਅ) ਸਵੇਰਾ। ਅਸ਼ਕ : (ਫ਼) ਹੰਝੂ, ਅੱਥਰੂ। ਅਸ਼ਕ-ਏ-ਅਬਰ : (ਫ਼) ਬਾਰਸ਼ ਦਾ ਕਤਰਾ। ਅਸ਼ਕ-ਬਾਰ : (ਫ਼) ਅੱਥਰੂ ਵਹਾਉਣ ਵਾਲਾ, ਰੋਣ ਵਾਲਾ। ਅਸ਼ਕਰ : (ਫ਼) ਫ਼ੌਜ, ਲਸ਼ਕਰ, ਰਾਤ ਦਾ ਹਨੇਰਾ, ਹਰ ਸ਼ੈਅ ਜਿਹੜੀ ਜ਼ਿਆਦਾ ਹੋਵੇ। ਅਸ਼ਕਾਮ : (ਫ਼) (ਸਕਮ ਦਾ ਬਹੁਵਚਨ) ਬੀਮਾਰੀਆਂ, ਕਮਜ਼ੋਰੀਆਂ, ਦੁੱਖ, ਮੁਸੀਬਤਾਂ, ਐਬ, ਬੁਰਾਈਆਂ। ਅਸ਼ਖਾਸ : (ਅ) ਬਹੁਤ ਸਾਰੇ ਲੋਕ। ਅਸਗ਼ਰ : (ਫ਼) ਬਹੁਤ ਹੀ ਛੋਟਾ, ਅਤਿ ਨਿੱਕਾ। ਅਸਤਬਲ : (ਫ਼) ਘੋੜੇ ਬੰਨ੍ਹਣ ਦੀ ਥਾਂ, ਤਬੇਲਾ। ਅਸਤਰ : (ਅ) ਖੱਚਰ , ਉਹ ਚੋਪਾਇਆ ਜਿਹੜਾ ਘੋੜੀ ਅਤੇ ਖੋਤੇ ਦੇ ਮੇਲ ਤੋਂ ਬਣਿਆ ਹੋਵੇ। ਅਸਤੰਜਾ : (ਅ) ਪੇਸ਼ਾਬ ਕਰਨ ਉਪਰੰਤ ਅੰਗ ਨੂੰ ਸਾਫ ਕਰਨਾ। ਅਸਤੀਫ਼ਾ : (ਅ) ਤਿਆਗ ਪੱਤਰ, ਖ਼ਿਮਾ ਯਾਚਨ (ਨੌਕਰੀ ਤੋਂ) ਅਸਦ : (ਫ਼) ਸ਼ੇਰ, ਸਿੰਘ ਰਾਸ਼ੀ, ਇੱਕ ਅਸਮਾਨੀ ਬੁਰਜ਼ ਦਾ ਨਾਮ। ਅਸਦਾਫ਼ : (ਫ਼) ਸਿੱਪੀਆਂ। ਅਸਨਾਮ : (ਫ਼) (ਸਨਮ ਦਾ ਬਹੁਵਚਨ) ਮਸ਼ੂਕ, ਪਿਆਰੇ, ਮਹਿਬੂਬ। ਅਸਫ਼ਰ : (ਫ਼) ਪੀਲਾ, ਜਰਦ, ਕੇਸਰੀ ਰੰਗ। ਅਸਫ਼ਲ : (ਫ਼) ਸਭ ਤੋਂ ਵੱਧ ਜ਼ਲੀਲ, ਅਤਿ ਨੀਚ, ਹੱਦੋਂ ਵੱਧ ਕਮੀਨਾ। ਅਸਫ਼ਾ : (ਫ਼) ਪਾਕ, ਖਾਲਸ। ਅਸ਼ਫ਼ਾਕ : (ਫ਼) ਮਿਹਰਬਾਨੀਆਂ, ਕ੍ਰਿਪਾਲਤਾਵਾਂ। ਅਸ਼ਬ : (ਫ਼) ਪੱਠੇ, ਰਗਾਂ, ਨਸਾਂ, ਮੁਰਦੇ ਦੇ ਨਜਦੀਕੀ ਰਿਸ਼ਤੇਦਾਰ। ਅਸਬਾਤ : (ਫ਼) ਪੋਤਰੀਆਂ, ਦੋਹਤਰੇ, ਦੋਹਤਰੀਆਂ, ਹੋਂਦ। ਅਸਬਾਤੀ : (ਅ) ਸਬੂਤ ਵਾਲਾ, ਹੋਂਦ ਵਾਲਾ। ਅਸਬਾਬ : (ਅ) ਵਸੀਲਾ, ਸਾਧਨ, ਸਮਾਨ। ਅਸਰ : (ਫ਼) ਜ਼ਮਾਨਾ, ਸਮਾਂ, ਦਿਨ ਦਾ ਅਖ਼ੀਰ, ਨਚੋੜ। ਅਸ਼ਰਫ : (ਅ) ਸ਼ਰੀਫ, ਭਲਾ-ਮਾਨਸ, ਸਾਊ। ਅਸਰਾਇਲ : (ਅ) ਪੈਗੰਬਰ ਹਜ਼ਰਤ ਯਾਕੂਬ ਦਾ ਨਾਮ। ਅਸ਼ਰਾਤ : (ਫ਼) ਦਹਾਕੇ ਜਿਵੇਂ ਦਸ, ਵੀਹ, ਤੀਹ, ਚਾਲੀ। ਅਸਰਾਰ : (ਅ) ਭੇਦ, ਰਾਜ਼, ਰਹੱਸ, ਗੁਪਤ ਗੱਲਾਂ। ਅਸਰੀ : (ਫ਼) ਵਰਤਮਾਨ ਸਮੇਂ ਨਾਲ ਸੰਬੰਧਤ। ਅਸਲ : (ਅ) ਜੜ੍ਹ, ਧਾਤੂ, ਸੱਚ, ਹਕੀਕਤ, ਨਸਲ। ਅਸਲਮ : (ਫ਼) ਵਧੇਰੇ ਸੁਰੱਖਿਅਤ ਥਾਂ। ਅਸਲਾਫ਼ : (ਅ) ਪੁਰਖੇ, ਬਜ਼ੁਰਗ। ਅਸਲਾਮ : (ਅ) ਮੁਸਲਮਾਨ ਹੋਣਾ, ਰੱਬ ਦੀ ਰਜਾ ਵਿੱਚ ਰਾਜੀ ਰਹਿਣਾ। ਅਸਲੀ : (ਅ) ਸ਼ੁੱਧ, ਵਧੀਆ, ਬਿਨ੍ਹਾਂ ਮਿਲਾਵਟ ਤੋਂ। ਅਸਲੀਅਤ : (ਅ) ਹਕੀਕਤ, ਅਸਲ ਗੱਲ, ਵਾਸਤਵਿਕਤਾ। ਅਸਵਦ : (ਅ) ਕਾਲਾ, ਕਾਲਾ ਸੱਪ, ਇੱਕ ਕਾਲਾ ਪੱਥਰ ਜੋ ਕਿ ਕਾਅਬੇ ਵਿੱਚ ਇੱਕ ਕੰਧ ਵਿੱਚ ਜੜਿਆ ਹੋਇਆ ਹੈ, ਮੁਸਲਮਾਨਾਂ ਦਾ ਵਿਸ਼ਵਾਸ਼ ਹੈ ਕਿ ਇਹ ਪੱਥਰ ਜਦੋਂ ਸੁਰਗ ਤੋਂ ਡਿਗਿਆ ਸੀ ਉਦੋਂ ਇਸ ਦਾ ਰੰਗ ਚਿੱਟਾ ਸੀ ਪਰ ਆਦਮ ਦੀ ਔਲਾਦ ਦੇ ਛੂਹਣ ਨਾਲ ਇਸ ਦਾ ਰੰਗ ਬਦਲਦਾ ਬਦਲਦਾ ਕਾਲਾ ਹੋ ਗਿਆ, ਕਿਆਮਤ ਦੇ ਅੰਤ ਤੇ ਜਦੋਂ ਰੱਬ ਹਸ਼ਰ ਵਾਲੇ ਦਿਨ ਜੀਵਾਂ ਦਾ ਇਨਸਾਫ ਕਰੇਗਾ ਤਾਂ ਇਸ ਪੱਥਰ ਦੇ ਦੋ ਅੱਖਾਂ ਅਤੇ ਇਕ ਜੀਭ ਨਿਕਲ ਆਵੇਗੀ ਜਿਸ ਨਾਲ ਇਹ ਉਨ੍ਹਾਂ ਬੰਦਿਆਂ ਦੀ ਪਛਾਣ ਕਰੇਗਾ ਜਿਨ੍ਹਾਂ ਨੇ ਇਸ ਨੂੰ ਚੁੰਮਿਆ ਸੀ। ਅਸ਼ਾ : (ਫ਼) ਰਾਤ ਦੀ ਨਮਾਜ਼ ਦਾ ਵੇਲਾ। ਅਸ਼ਾਇਤ : (ਅ) ਫੈਲਾਣਾ, ਮਸ਼ਹੂਰ ਕਰਨਾ, ਪ੍ਰਸਿੱਧੀ ਦੇਣੀ। ਅਸਾਸ : (ਫ਼) ਬੁਨਿਆਦ, ਨੀਂਹ, ਜੜ੍ਹ। ਅਸਾਸਾ : (ਅ) ਮਾਲ, ਜਾਇਦਾਦ, ਸਰਮਾਇਆ। ਅਸਾਲਤ : (ਫ਼) ਪਕਿਆਈ, ਪੁਖ਼ਤਗੀ, ਦ੍ਰਿੜ੍ਹਤਾ, ਪੱਕਾ ਫ਼ੈਸਲਾ, ਸ਼ਰਾਫਤ, ਸਾਊਪੁਣਾ। ਅਸੀ : (ਫ਼) ਬਾਗੀ ਹੋਣਾ, ਨ-ਫ਼ੁਰਮਾਨੀ ਕਰਨਾ। ਅਸੀਰ : (ਫ਼) ਬੰਦੀ, ਕੈਦੀ, ਬੰਨ੍ਹਿਆ ਹੋਇਆ। ਅਸੀਲ : (ਅ) ਸ਼ਰੀਫ਼ ਖਾਨਦਾਨ ਦਾ, ਚੰਗੇ ਅਸਲੇ ਦਾ, ਸਾਊ, ਭਲਾ। ਅਸੂਲ : (ਅ) ਨਿਯਮ, ਕਾਇਦਾ। ਅਹਸਨ : (ਫ਼) ਬਹੁਤ ਚੰਗਾ, ਬਹੁਤ ਨੇਕ, ਸਰਵਸ਼੍ਰੇਸ਼ਟ। ਅਹਸ਼ਾਮ : (ਫ਼) ਨੌਕਰ, ਖ਼ਿਦਮਤਗਾਰ। ਅਹਕਾਮ : (ਫ਼) ਫ਼ਰਮਾਨ, ਆਦੇਸ਼, ਫ਼ੈਸਲਾ, ਨਿਰਣਾ। ਅਹਦ : (ਅ) ਜ਼ਮਾਨਾ, ਸ਼ਰਨ, ਕਸਮ, ਸੰਧੀ, ਵਫ਼ਾ, ਨਸੀਹਤ, ਸਿੱਖਿਆ। ਅਹਦ-ਨਾਮਾ : (ਅ) ਇਕਰਾਰਨਾਮਾ, ਸੰਧੀ। ਅਹਬਾਬ : (ਫ਼) ਦੋਸਤ, ਮਿੱਤਰ, ਯਾਰ। ਅਹਮਾਲ : (ਫ਼) (ਹਮਲ ਦਾ ਬਹੁਵਚਨ) ਪੇਟ ਦੇ ਬੱਚੇ, ਰੁੱਖ ਦੇ ਫਲ, ਕਿਆਸ। ਅਹਵਾਲ : (ਅ) (ਹਾਲ ਦਾ ਬਹੁਵਚਨ) ਹਾਲਤਾਂ, ਹਾਲਾਤ, ਹਾਲਚਾਲ, ਵੱਖ-ਵੱਖ ਰੂਪ, ਸਰਮਾਇਆ। ਅਹਲ : (ਫ਼) ਸ਼ਰੀਫ਼ ਆਦਮੀ, ਪ੍ਰੇਮੀ, ਕਿਸੇ ਸ਼੍ਰੇਣੀ ਜਾਂ ਕਿੱਤੇ ਦੇ ਆਦਮੀ, ਘਰੋਗੀ ਨੌਕਰ, ਅਧੀਨ, ਯੋਗ, ਸੁਆਮੀ, ਸਾਹਿਬ। ਅਹਲ-ਏ-ਇਲਮ : (ਫ਼) ਸਿਆਣੇ, ਵਿਦਵਾਨ, ਅਕਲਬੰਦ, ਦਿਬ ਦ੍ਰਿਸ਼ਟੀ ਵਾਲੇ, ਆਲਮ। ਅਹਲ-ਏ-ਈਮਾਨ : (ਫ਼) ਰੱਬ ਵਿੱਚ ਯਕੀਨ ਰੱਖਣ ਵਾਲਾ। ਅਹਲ-ਏ ਸਨਅਤ : (ਫ਼) ਹੱਥ ਦਾ ਕੰਮ ਕਰਨ ਵਾਲਾ, ਮਿਸਤਰੀ। ਅਹਲ-ਏ-ਸਫ਼ਾ : (ਫ਼) ਸੂਫ਼ੀ ਲੋਕ, ਦਿਲ ਦੇ ਸਾਫ਼, ਹਜ਼ਰਤ ਰਸੂਲ ਦੇ ਨਾਲ ਇੱਕੋ ਦਲਾਨ ਵਿੱਚ ਨਮਾਜ਼ ਪੜ੍ਹਨ ਵਾਲੇ ਲੋਕ। ਅਹਲ-ਏ-ਸੁੰਨਤ : (ਫ਼) ਮੁਸਲਮਾਨੀ ਸ਼ਰਅ ਦੇ ਅਵਲੰਬੀ, ਸੁੰਨੀ। ਅਹਲ-ਏ-ਸੂਰਤ : (ਫ਼) ਦੁਨਿਆਵੀ ਲੋਕ, ਬਾਹਰੀ ਸ਼ਕਲ ਸੂਰਤ ਵਿੱਚ ਫਸ ਕੇ ਰਹਿ ਜਾਣ ਵਾਲਾ। ਅਹਲ-ਏ-ਸ਼ੌਕਤ : (ਫ਼) ਵੱਡੀ ਸ਼ਾਨ ਵਾਲੇ, ਤਾਕਤ ਵਾਲੇ। ਅਹਲ-ਏ-ਹਕੂਕ : (ਫ਼) ਜਿਨ੍ਹਾਂ ਦੇ ਵਿਸ਼ੇਸ਼ ਹੱਕ ਹੋਣ। ਅਹਲ-ਏ-ਕਰਮ : (ਫ਼) ਸਖੀ ਲੋਕ, ਦਾਨੀ। ਅਹਲ-ਏ-ਕਲਮ : (ਫ਼) ਕਰਮਚਾਰੀ, ਮੁਨਸ਼ੀ। ਅਹਲ-ਏ-ਕਲਾਮ : (ਫ਼) ਭਾਸ਼ਣ ਕਲਾ ਵਿੱਚ ਪ੍ਰਵੀਨ, ਚੰਗੇ ਵਕਤੇ। ਅਹਲ-ਏ-ਕਾਰ : (ਫ਼) ਕਿਰਤੀ ਲੋਕ, ਮਜ਼ਦੂਰ। ਅਹਲ-ਏ-ਕਿਤਾਬ : (ਫ਼) ਧਰਮ ਵਿੱਚ ਪ੍ਰਵੀਨ, ਉਹ ਲੋਕ ਜਿਨ੍ਹਾਂ ਪਾਸ ਇਲਹਾਮੀ ਕਿਤਾਬ ਹੈ ਅਰਥਾਤ ਮੁਸਲਮਾਨ ਯਹੂਦੀ ਅਤੇ ਇਸਾਈ। ਅਹਲ-ਏ-ਖਿਦਮਤ : (ਫ਼) ਸਰਕਾਰੀ ਕਰਮਚਾਰੀ। ਅਹਲ-ਏ-ਜਹੱਨਮ : (ਫ਼) ਦੋਜ਼ਖੀ ਬੰਦੇ। ਅਹਲ-ਏ-ਜ਼ਬਾਨ : (ਫ਼) ਆਪਣੀ ਬੋਲੀ ਵਿੱਚ ਪ੍ਰਵੀਨ। ਅਹਲ-ਏ-ਜ਼ੌਕ : (ਫ਼) ਐਸ਼-ਇਸ਼ਰਤ ਕਰਨ ਵਾਲੇ। ਅਹਲ-ਏ-ਤਸੱਵੁਫ਼ : (ਫ਼) ਸੂਫ਼ੀ ਲੋਕ, ਦਰਵੇਸ਼। ਅਹਲ-ਏ-ਤਹਕੀਕ : (ਫ਼) ਖੋਜ ਕਰਨ ਵਾਲੇ, ਖੋਜੀ, ਖੋਜਕਾਰ। ਅਹਲ-ਏ-ਤਨਜੀਮ : (ਫ਼) ਨਜੂਮੀ। ਅਹਲ-ਏ-ਤਮਾਸ਼ਾ : (ਫ਼) ਨਾਟਕ ਵਿੱਚ ਕੰਮ ਕਰਨ ਵਾਲੇ ਅਭਿਨੇਤਾ- ਅਭਿਨੇਤਰੀਆਂ। ਅਹਲ-ਏ-ਦਿਲ : (ਫ਼) ਦਿਲ ਵਾਲੇ, ਬਹਾਦਰ ਲੋਕ, ਸਖੀ। ਅਹਲ-ਏ-ਨਜ਼ਰ : (ਫ਼) ਦਿੱਬ ਦ੍ਰਿਸ਼ਟੀ ਵਾਲੇ, ਸੂਝਵਾਨ। ਅਹਲ-ਏ-ਨਫ਼ਸ : (ਫ਼) ਸੁਆਰਥੀ ਲੋਕ, ਹਿਰਸੀ। ਅਹਲ-ਏ-ਪਰਹੇਜ਼ : (ਫ਼) ਨੇਕ ਬੰਦੇ, ਪਰਹੇਜ਼ਗਾਰ। ਅਹਲ-ਏ-ਫ਼ਜਲ : (ਫ਼) ਬਜ਼ੁਰਗ, ਵਡਿਆਈ ਵਾਲੇ। ਅਹਲ-ਏ-ਬਾਤਿਨ : (ਫ਼) ਭਜਨੀਕ ਵਿਅਕਤੀ। ਅਹਲ-ਏ-ਮਾਅਨਾ : (ਫ਼) ਸਿਆਣੇ, ਵਿਦਵਾਨ। ਅਹਵਾਲ : (ਫ਼) ਹਾਲਤ, ਸਥਿਤੀ। ਅਹਲਨ : (ਫ਼) ਜੀ ਆਇਆ ਨੂੰ, ਰੱਬ ਖ਼ੈਰ ਕਰੇ, ਰੱਬ ਰਾਖਾ। ਅਹਾਤਾ : (ਅ) ਵਲਗਣ, ਘੇਰਾ। ਅਹਾਰ : (ਫ਼) ਕਲਫ਼। ਅਹਿਸਾਸ : (ਅ) ਮਹਿਸੂਸ ਕਰਨਾ, ਛੂਹਣਾ। ਅਹਿਸਾਨ : (ਅ) ਨੇਕੀ, ਭਲਾਈ, ਉਪਕਾਰ। ਅਹਿਕਾਮ : (ਅ) (ਹੁਕਮ ਦਾ ਬਹੁਵਚਨ) ਫੈਸਲਾ ਦੇਣਾ, ਹੁਕਮ ਦੇਣਾ। ਅਹਿਬਾਬ : (ਅ) (ਹਬੀਬ ਦਾ ਬਹੁਵਚਨ) ਦੋਸਤ, ਯਾਰ। ਅਹਿਮ : (ਅ) ਵਿਸ਼ੇਸ਼, ਬਹੁਤ ਜ਼ਰੂਰੀ, ਖ਼ਾਸ, ਅਵੱਸ਼ਕ। ਅਹਿਮਕ : (ਅ) ਮੂਰਖ, ਬੁਧੀਹੀਣ। ਅਹਿਮਦ : (ਅ) ਹਮਦ ਕੀਤਾ ਹੋਇਆ, ਸਲਾਹਿਆ ਹੋਇਆ। ਅਹਿਲੀਅਤ : (ਅ) ਕਾਬਲੀਅਤ, ਲਿਆਕਤ, ਤਮੀਜ਼। ਅਹਿਵਾਲ : (ਅ) (ਹਾਲ ਦਾ ਬਹੁਵਚਨ) ਠੀਕ, ਵਧੀਆ। ਅਹੁਦਾ : (ਅ) ਰੁਤਬਾ, ਮਰਤਬਾ। ਅਕਸ : (ਅ) ਪਰਛਾਵਾਂ, ਦਰਪਣ, ਉਲਟਾ ਕਰਨਾ, ਉਲਟਣਾ। ਅਕਦ : (ਅ) ਗੰਢ ਮਾਰਨੀ, ਵਾਇਦਾ ਕਰਨਾ, ਨਿਕਾਹ ਕਰਨਾ। ਅਕਸਰ : (ਅ) ਬਹੁਤ ਜਿਆਦਾ, ਬਹੁ-ਸੰਮਤੀ, ਆਮ ਤੌਰ ਤੇ। ਅਕਦਾ : (ਅ) ਮੁਸ਼ਕਲ, ਔਖਾ। ਅਕਦਮ : (ਫ਼) ਸਭ ਤੋਂ ਪਹਿਲਾਂ, ਸਰਵ ਪ੍ਰਥਮ, ਪੁਰਾਣਾ, ਪ੍ਰਾਚੀਨ। ਅਕਦਾਹ : (ਫ਼) ਪਿਆਲੇ, ਕਾਸੇ, ਠੂਠੇ। ਅਕਬ : (ਫ਼) ਕਿਸੇ ਚੀਜ਼ ਦੇ ਪਿਛੇ ਆਉਣਾ, ਪਿੱਠ ਪਿਛੇ। ਅਕਬਰ : (ਅ) ਬਹੁਤ ਵੱਡਾ, ਉਚਤਮ, ਮੁਗਲ ਬਾਦਸ਼ਾਹ ਅਕਬਰ ਜਿਸ ਦਾ ਸਮਾਂ 1555 ਈ. ਤੋਂ 1604 ਤਕ ਦਾ ਸੀ। ਅਕਰਬ : (ਫ਼) ਠੂੰਹਾਂ, ਅੱਠਵੀਂ ਰਾਸ਼ੀ, ਮਨਹੂਸ। ਅਕਲ : (ਅ) ਸੂਝ, ਦਾਨਾਈ, ਬੁੱਧੀ। ਅਕਲ ਲਤੀਫ਼ : (ਅ) ਸੂਖਮ ਬੁੱਧੀ ਵਾਲਾ, ਅਕਲਮੰਦ। ਅਕਲਮੰਦ : (ਫ਼) ਸਮਝਦਾਰ , ਸਿਆਣਾ। ਅਕਾਸ : (ਅ) ਤਸਵੀਰ ਖਿੱਚਣ ਵਾਲਾ, ਫੋਟੋਗ੍ਰਾਫ਼ਰ। ਅਕਾਸੀ : (ਅ) ਤਸਵੀਰ ਉਤਾਰਨਾ। ਅਕਾਇਦ : (ਫ਼) (ਅਕੀਦਾ ਦਾ ਬਹੁਵਚਨ) ਦਿੜ੍ਹ ਵਿਸ਼ਵਾਸ, ਧਾਰਮਿਕ ਵਿਸ਼ਵਾਸ਼। ਅਕਾਬਿਰ : (ਅ) ਅਕਬਰ ਦਾ ਬਹੁਵਚਨ। ਅਕੀਕ : (ਅ) ਸੂਹੇ ਨੀਲੇ ਰੰਗ ਦਾ ਇੱਕ ਕੀਮਤੀ ਪੱਥਰ। ਅਕੀਦਤ : (ਅ) ਯਕੀਨ, ਸੱਚੀਆਂ ਗੱਲਾਂ ਵਿੱਚ ਵਿਸ਼ਵਾਸ਼, ਦਿਲ ਦਾ ਭਰੋਸਾ। ਅਕੀਦਾ : (ਅ) ਸ਼ਰਧਾ, ਵਿਸ਼ਵਾਸ਼। ਅਕੀਲ : (ਅ) ਬਹੁਤ ਅਕਲ ਵਾਲਾ। ਅਖ਼ਜ਼ : (ਫ਼) ਸ਼ੁਰੂ ਕਰਨਾ, ਸਵੀਕਾਰ ਕਰਨਾ, ਗ੍ਰਹਿਣ ਕਰਨਾ। ਅਖ਼ਤਰ : (ਫ਼) ਤਾਰਾ, ਨਛੱਤਰ, ਰੋਸ਼ਨ ਦਿਮਾਗ। ਅਖ਼ਬਾਰ : (ਅ) (ਖ਼ਬਰ ਦਾ ਬਹੁਵਚਨ) ਖ਼ਬਰਾਂ ਦੇਣ ਵਾਲਾ ਪਰਚਾ, ਦੈਨਿਕ ਜਾਂ ਸਪਤਾਹਿਕ ਅਖ਼ਬਾਰ। ਅਖਬੀ : (ਅ) ਨਿਗੂਣਾ, ਨਿਮਾਣਾ। ਅਖਫੀ : (ਅ) ਨਿਗੂਣਾ, ਨਿਮਾਣਾ। ਅਖ਼ਰਾਜਾਤ : (ਅ) ਖਰਚ ਦਾ ਬਹੁਵਚਨ ਅਖ਼ਲਾਕ : (ਅ) (ਖ਼ੁਲਕ ਦਾ ਬਹੁਵਚਨ) ਆਦਤਾਂ, ਖ਼ਸਲਤਾਂ, ਨੇਕ ਆਚਰਨ, ਚੰਗੇ ਚੱਜ-ਆਚਾਰ। ਅਖ਼ਲਾਤ : (ਫ਼) (ਖ਼ਿਲਤ ਦਾ ਬਹੁਵਚਨ) ਮਿਲਾਵਟਾਂ, ਖ਼ੁਸ਼ਬੂਦਾਰ ਮਿੱਠੀਆਂ ਦਵਾਈਆਂ, ਸੌਦਾ, ਬਲਗਮ, ਖੂਨ, ਸਰੀਰ ਦੇ ਚਾਰ ਤੱਤ। ਅਖ਼ਲਾਫ : (ਫ਼) (ਖ਼ਲਫ਼ ਦਾ ਬਹੁਵਚਨ) ਪਿੱਛੇ ਆਉਣ ਵਾਲੇ, ਮਗਰੋਂ ਆਉਣ ਵਾਲੇ, ਪੁੱਤਰ, ਉਤਰਾਧਿਕਾਰੀ। ਅਖ਼ੀਰ : (ਅ) ਪਿਛਲਾ, ਆਖ਼ਰੀ, ਅੰਤਿਮ। ਅਗਜ਼ਨੀ : (ਫ਼) ਅੱਗ ਲਾਉਣ ਦੀ ਕਿਰਿਆ। ਅਗ਼ਬਰ : (ਫ਼) ਖ਼ਾਕੀ ਰੰਗ, ਧੂੜ ਨਾਲ ਲਿਬੜਿਆ ਹੋਇਆ। ਅਗਰ : (ਫ਼) ਸ਼ਰਤ ਦਾ ਲਫ਼ਜ਼, ਜੇ, ਜੇਕਰ, ਭਾਵੇਂ। ਅਗਰਾਜ਼ : (ਅ) ਮਤਲਬ, ਮਕਸਤ, ਭਾਵ, ਲੋੜਾਂ। ਅਗ਼ਲਬ : (ਅ) ਯਕੀਨੀ, ਭਰੋਸੇਯੋਗ। ਅਗਵਾ : (ਅ) ਗੁੰਮ ਕਰਨਾ, ਗਵਾਚਣਾ, ਅਲੋਪ ਕਰ ਦੇਣਾ। ਅਗੋਹ : (ਫ਼) ਅਕਲ, ਸਮਝ। ਅਜ਼ਦਰ : (ਫ਼) ਲਾਇਕ, ਯੋਗ, ਸੋਹਣਾ, ਸੁੰਦਰ। ਅਜ਼ਗਾਹੀ : (ਅ) ਅਗੰਮ, ਅਗੋਚਰ, ਇਲਮ ਵਿੱਚ ਨਾ ਆਉਣ ਵਾਲਾ। ਅਜਦਾਦ : (ਅ) (ਜੱਦ ਦਾ ਬਹੁਵਚਨ) ਪੁਰਖੇ, ਬਾਪ, ਦਾਦਾ। ਅਜਨਬੀ : (ਅ) ਪਰਦੇਸੀ, ਬਿਗਾਨਾ, ਓਪਰਾ, ਨਾਵਾਕਫ਼, ਗ਼ੈਰ। ਅਜਬ : (ਅ) ਅਨੋਖਾਪਣ, ਅਚੰਭਾ, ਹੈਰਤ। ਅਜ਼ਬ : (ਫ਼) ਉਹ ਮਰਦ ਜਿਸ ਦੀ ਬੀਵੀ ਨਾ ਹੋਵੇ, ਉਹ ਔਰਤ ਜਿਸ ਦਾ ਖ਼ਾਵੰਦ ਨਾ ਹੋਵੇ। ਅਜਮ : (ਅ) ਮੂਕ, ਗੂੰਗਾ। ਅਜ਼ਮਾਇਸ : (ਫ਼) ਪ੍ਰੀਖਿਆ, ਪ੍ਰਤਿੱਗਿਆ। ਅਜਰ : (ਅ) ਉਜਰ, ਸੁਵਾਬ, ਇਨਾਮ, ਮਜ਼ਦੂਰੀ। ਅਜ਼ਰਾ : (ਅ) ਪ੍ਰਗਟ, ਪ੍ਰਤੱਖ, ਕੰਵਾਰੀ ਲੜਕੀ, ਇੱਕ ਰਾਸ਼ੀ ਦਾ ਨਾਮ, ਅਰਬ ਦੀ ਇੱਕ ਪ੍ਰਸਿਧ ਪ੍ਰੇਮਿਕਾ ਦਾ ਨਾਮ। ਅਜ਼ਰਾਇਲ : (ਅ) ਇੱਕ ਫ਼ਰਿਸਤੇ ਦਾ ਨਾਮ, ਮੌਤ ਦਾ ਫ਼ਰਿਸਤਾ। ਅਜਲ : (ਫ਼) ਨਿਸ਼ਚਿਤ ਸਮਾਂ, ਮਿਆਦ, ਮੋਹਲਤ, ਤਕਦੀਰ। ਅਜਲ : (ਅ) ਬੇਕਾਰੀ, ਅਲਹਿਦਗੀ, ਮੁਅੱਤਲੀ। ਅਜਾਇਬ : (ਫ਼) (ਅਜੀਬ ਦਾ ਬਹੁਵਚਨ) ਅਸਾਧਾਰਨ ਅਤੇ ਅਨੋਖੀਆਂ ਵਸਤਾਂ। ਅਜਾਜ਼ੀਲ : (ਅ) ਸ਼ੈਤਾਨ, ਬਦੀ ਦਾ ਫ਼ਰਿਸ਼ਤਾ ਇਬਲੀਸ। ਅਜ਼ਾਨ : (ਅ) ਨਮਾਜ਼ ਅਦਾ ਕਰਨ ਲਈ ਪੁਕਾਰ ਜੋ ਕਿ ਮਸੀਤ ਵਿੱਚੋਂ ਉੱਚੀ ਸੁਰ ਵਿੱਚ ਦਿੱਤੀ ਜਾਂਦੀ ਹੈ, ਇਸ ਨੂੰ ਬਾਂਗ ਵੀ ਕਿਹਾ ਜਾਂਦਾ ਹੈ। ਅਜ਼ਾਬ : (ਅ) ਦੁੱਖ, ਤਕਲੀਫ਼, ਤੰਗੀ। ਅਜ਼ੀਅਤ : (ਅ) ਕਸ਼ਟ, ਤਕਲੀਫ਼, ਦੁੱਖ। ਅਜ਼ੀਜ਼ : (ਅ) ਪਿਆਰਾ, ਦੁਰਲੱਭ, ਸ਼ਕਤੀਸ਼ਾਲੀ, ਚਾਹਵਾਨ, ਇੱਛਕ, ਮਿਸਰ ਦੇ ਪ੍ਰਾਚੀਨ ਬਾਦਸ਼ਾਹ ਦੀ ਉਪਾਧੀ। ਅਜੀਬ : (ਅ) ਅਨੋਖਾ, ਅਦੁੱਤੀ, ਨਿਰਾਲਾ। ਅਜ਼ੀਮ : (ਅ) ਵੱਡਾ, ਬਜ਼ੁਰਗ। ਅਜੀਰ : (ਫ਼) ਮਜ਼ਦੂਰ, ਮਿਹਨਤੀ। ਅਜ਼ੀਰਾ : (ਫ਼) ਕਿਉਂਕਿ, ਕਾਰਨ ਇਹ ਹੈ। ਅਬਰ : (ਫ਼) ਬੱਦਲ, ਮੀਂਹ ਦਾ ਮੌਸਮ। ਅਤਸ਼ : (ਫ਼) ਪਿਆਸ, ਤ੍ਰੇਹ। ਅਤਰ : (ਅ) ਸੁਗੰਧ, ਖ਼ੁਸ਼ਬੂ, ਨਿਚੋੜ। ਅਤਲਸ : (ਅ) ਇੱਕ ਪ੍ਰਕਾਰ ਦਾ ਕਾਲੀ ਭਾ ਮਾਰਦਾ ਲਾਲ ਰੇਸ਼ਮੀ ਕੱਪੜਾ, ਸਾਟਨ। ਅਤਵਾਰ : (ਅ) ਢੰਗ, ਤਰੀਕਾ, ਚਾਲ-ਚਲਣ। ਅਤਾ : (ਅ) ਬਖ਼ਸ਼ਿਸ਼, ਇਨਾਮ, ਦਾਤ। ਅਤਾਈ : (ਅ) ਉਹ ਜਿਸ ਨੂੰ ਅੱਲ੍ਹਾ ਦੀ ਬਖ਼ਸ਼ਿਸ਼ ਅਤੇ ਦਇਆ ਨਾਲ ਗਿਆਨ ਦੀ ਦਾਤ ਪ੍ਰਾਪਤ ਹੋਵੇ। ਅਤਾਬ : (ਅ) ਗੁੱਸਾ, ਨਰਾਜ਼ਗੀ। ਅਤੀਆ : (ਅ) ਬਖ਼ਸ਼ਿਸ਼, ਇਨਾਮ। ਅਤੀਯਹ : (ਅ) ਬਖ਼ਸ਼ਿਸ਼, ਦਾਨ, ਦਾਤ। ਅਦਸ : (ਫ਼) ਮਸਰਾਂ ਦੀ ਦਾਲ, ਮਸਰ। ਅਦਦ : (ਅ) ਸੰਖਿਆ, ਗਿਣਤੀ, ਨੰਬਰ। ਅਦਨ : (ਅ) ਬਾਈਬਲ ਅਤੇ ਕੁਰਾਨ ਅਨੁਸਾਰ ਉਹ ਬਾਗ ਜਿਸ ਵਿੱਚ ਆਦਮ ਨੂੰ ਖ਼ੁਦਾ ਦੁਆਰਾ ਰੱਖਿਆ ਗਿਆ ਸੀ। ਅਦਨਾ : (ਅ) ਨਿੱਕਾ, ਕਮੀਨਾ, ਗ਼ਰੀਬ, ਘਟੀਆ। ਅਦਬ : (ਅ) ਅਕਲ, ਦਾਨਿਸ਼, ਚੰਗਾ ਵਤੀਰਾ, ਸਿਆਣਪ, ਵਡੱਤਣ, ਜ਼ਬਾਨ, ਸਾਹਿਤ। ਅਦਬੀ : (ਅ) ਅਦਬ ਨਾਲ ਸੰਬੰਧਤ, ਸਾਹਿਤ ਨਾਲ ਸੰਬੰਧਤ। ਅਦਮ : (ਅ) ਨੇਸਤੀ, ਨਾਂਹ ਹੋਣਾ, ਗ਼ੈਰ-ਹਾਜ਼ਰ, ਬਾਬਾ ਆਦਮ। ਅਦਲ : (ਅ) ਇਨਸਾਫ਼ ਕਰਨਾ, ਨਿਆ, ਬਰਾਬਰ, ਗਵਾਹੀਯੋਗ ਮਰਦ, ਨੇਕ ਆਦਮੀ, ਮਿਸਾਲ, ਨਜ਼ੀਰ। ਅਦਲੀਬ : (ਅ) ਬੁਲਬੁਲ। ਅਦਾ : (ਫ਼) ਨਾਜ਼, ਨਖ਼ਰਾ, ਖ਼ੂਬਸੂਰਤੀ, ਸੁੰਦਰਤਾ, ਕੋਮਲਤਾ, ਸੁਰੀਲੀ ਆਵਾਜ਼, ਉਚਾਰਨ, ਪ੍ਰਗਟਾ, ਭਾਸ਼ਣ ਕਲਾ ਵਿੱਚ ਪ੍ਰਵੀਨਤਾ, ਆਦਤ। ਅਦਾਲਤ : (ਅ) ਇਨਸਾਫ਼ ਕਰਨ ਦੀ ਥਾਂ, ਬਰਾਬਰੀ, ਨਿਆਂ, ਮੁਨਸਿਫ਼ ਹੋਣਾ, ਕਚੈਹਰੀ। ਅਦਾਵਤ : (ਅ) ਦੁਸਮਣੀ, ਵੈਰ, ਈਰਖਾ। ਅਦੀਦ : (ਫ਼) ਨਜ਼ੀਰ, ਮਿਸਾਲ, ਗਿਣੀ ਹੋਈ ਚੀਜ਼, ਬਹੁਤ। ਅਦੀਬ : (ਅ) ਸਾਹਿਤ ਸ਼ਾਸਤਰ ਨੂੰ ਜਾਣਨ ਵਾਲਾ, ਅਦਬ ਸਿਖਾਉਣ ਵਾਲਾ, ਉਸਤਾਦ, ਸਾਹਿਤਕਾਰ, ਲੇਖਕ। ਅਦੀਮ : (ਫ਼) ਗੁੰਮ, ਗੁਆਚਿਆ ਹੋਇਆ, ਅਦੁੱਤੀ, ਦੁਰਲੱਭ, ਅਣਜਾਣ, ਬੇਵਕੂਫ਼, ਪਾਗਲ ਫ਼ਕੀਰ। ਅਦੂ : (ਅ) ਵੈਰੀ, ਦੁਸ਼ਮਣ। ਅਨਸਰ : (ਅ) ਤੱਤ, ਅਸਲ, ਬੁਨਿਆਦ। ਅਨਕਰੀਬ : (ਅ) ਛੇਤੀ ਹੀ, ਹੁਣੇ ਹੀ। ਅਨਕਾ : (ਅ) ਲੰਮੀ ਧੌਣ ਵਾਲੀ, ਸੀਮੁਰਗ, ਨਾਯਾਬ, ਅਜੀਬ, ਦੁਰਲੱਭ। ਅਨਫ਼ : (ਫ਼) ਨੱਕ। ਅਨਵਾਰ : (ਫ਼) (ਨੂਰ ਦਾ ਬਹੁਵਚਨ) ਰੋਸ਼ਨੀਆਂ, ਕਿਰਨਾਂ, ਚਮਕਾਂ। ਅਨਾਉਲ ਹੱਕ : (ਅ) ਮੈਂ ਰੱਬ ਹਾਂ, ਸੂਫ਼ੀ ਫ਼ਕੀਰ ਮਨਸੂਰ ਨੇ ਮਸਤਾਨੇ ਹੋ ਕੇ ਇਹ ਨਾਅਰਾ ਮਾਰਿਆ ਸੀ। ਅਨਾਇਤ : (ਅ) ਕਿਰਪਾ, ਤੋਹਫ਼ਾ, ਮਿਹਰਬਾਨੀ। ਅਨਾਸਰ : (ਅ) ਮੂਲ, ਅਸਲ, ਜੜ੍ਹ। ਅਨਾਮ : (ਫ਼) ਖ਼ਲਕਤ, ਮਨੁੱਖੀ ਜਾਤੀ, ਲੋਕਾਈ। ਅਨੀਸ : ਪਿਆਰ ਕਰਨ ਵਾਲਾ, ਦੋਸਤ, ਯਾਰ। ਅਨੀਨ : (ਫ਼) ਰੋਣ ਦੀ ਆਵਾਜ਼। ਅਨੋਸ਼ : (ਫ਼) ਸ਼ੀਸ਼ ਦਾ ਪੁੱਤਰ, ਈਨੋਸ਼, ਯੂਨਸ। ਅਫ਼ਸਰ : (ਫ਼) ਤਾਜ਼, ਮੁਕਟ, ਵਾਗ ਡੋਰ, ਅਹੁਦੇਦਾਰ। ਅਫ਼ਸ਼ਾਰ : ਲਗਾਮ, ਵਾਂਗਡੋਰ, ਘੋੜੇ ਦੀ ਵਾਂਗ। ਅਫ਼ਸਾਨਾ : (ਫ਼) ਕਿੱਸਾ, ਕਹਾਣੀ, ਝੂਠੀ ਗੱਲ, ਮੰਤਰ, ਪ੍ਰਸਿੱਧ। ਅਫ਼ਸਾਨਾ-ਗੋ : (ਫ਼) ਕਥਾਕਾਰ, ਕਹਾਣੀ ਸੁਣਾਉਣ ਵਾਲਾ। ਅਫ਼ਸੋਸ : (ਫ਼) ਪਛਤਾਵਾ, ਗਲਤੀ, ਭੁੱਲ, ਹਸਰਤ, ਦਰੇਗ। ਅਫ਼ਗਾਨ : (ਫ਼) ਰੋਣਾ, ਚੀਕ ਪੁਕਾਰ, ਹਾਲ ਦੁਹਾਈ, ਪਠਾਣ। ਅਫ਼ਜ਼ਲ : (ਫ਼) ਸਰਬੋਤਮ, ਪਵਿੱਤਰ, ਨੇਕ, ਸਿਆਣਾ ਵਿਦਵਾਨ। ਅਫ਼ਜ਼ਾਲ : (ਫ਼) (ਫ਼ਜਲ ਦਾ ਬਹੁਵਚਨ) ਨੇਕੀਆਂ, ਬਖ਼ਸ਼ਸ਼ਾਂ, ਮਿਹਰਾਂ। ਅਫ਼ਰਾਜ਼ : (ਫ਼) ਮਸਜਿਦ ਅੰਦਰ ਉਚਾ ਥੜ੍ਹਾ, ਉਚਾਈ, ਚੋਟੀ। ਅਫ਼ਰੰਗ : (ਫ਼) ਸ਼ਾਨ, ਵਡਿਆਈ, ਨਾਜ਼, ਨਖ਼ਰਾ, ਨਜ਼ਾਕਤ, ਤਾਜ, ਤਖਤ, ਸਾਜ਼-ਸਮਾਨ, ਨਿਤਾਪ੍ਰਤੀ ਦੀਆਂ ਜ਼ਰੂਰੀ ਵਸਤਾਂ। ਅਫ਼ਲਾਕ : (ਫ਼) (ਫ਼ਲਕ ਦਾ ਬਹੁਵਚਨ) ਕਈ ਅਕਾਸ਼। ਅਫ਼ਲਾਤੂਨ : (ਫ਼) ਇੱਕ ਪ੍ਰਸਿੱਧ ਯੂਨਾਨੀ ਹਕੀਮ ਅਤੇ ਚਿੰਤਕ ਜੋ ਸੁਕਰਾਤ ਦਾ ਸ਼ਗਿਰਦ ਅਤੇ ਅਰਸਤੂ ਦਾ ਉਸਤਾਦ ਸੀ। ਅਫ਼ਵ : (ਅ) ਮਾਫ਼ ਕਰ ਦੇਣਾ, ਦਰਗੁਜ਼ਰ ਕਰਨ ਦਾ ਅਮਲ ਜਾਂ ਗੁਣ, ਵੇਖ ਕੇ ਅਣਡਿਠ ਕਰਨ ਦਾ ਗੁਣ। ਅਫ਼ਵਾਹ : (ਅ) ਮੂੰਹ, ਖ਼ਬਰਾਂ, ਅਫ਼ਵਾਹਾਂ, ਸੁਣੀਆਂ ਸੁਣਾਈਆਂ ਗੱਲਾਂ, ਸ਼ੋਹਰਤ, ਉਡਦੀ ਖ਼ਬਰ। ਅਫ਼ਾਇਲ : (ਅ) ਇਲਮ ਅਰੂਜ ਦੇ ਰੁਕਨ ਜਿਨ੍ਹਾਂ ਤੋਂ ਬਹਿਰਾਂ ਬਣਾਈਆਂ ਜਾਂਦੀਆਂ ਹਨ। ਅਬਸ : (ਅ) ਫ਼ਜ਼ੂਲ, ਬੇਕਾਰ, ਬੇਹੂਦਾ, ਬੇਫ਼ਾਇਦਾ, ਅਕਾਰਥ। ਅੱਬਤ : (ਅ) ਦੇਰੀ, ਢਿੱਲ-ਮੱਠ, ਫ਼ੁਰਸਤ। ਅਬਤਰ : (ਅ) ਭੈੜਾ, ਮੰਦਾ, ਬਦਚਲਣ, ਅਵਾਰਾ, ਔਂਤਰਾ। ਅਬਦ : (ਅ) ਹਮੇਸ਼ਾ, ਅਨੰਤ ਦਾ ਸਮਾਂ। ਅਬਦੀ : (ਅ) ਸਦੀਵਤਾ ਵਾਲਾ, ਸਦਾ ਰਹਿਣ ਵਾਲਾ, ਹਮੇਸ਼ਾ ਲਈ, ਅਗਲਾ ਜਹਾਨ, ਪਰਲੋਕ। ਅਬਨਾ : (ਫ਼) (ਇਬਨ ਦਾ ਬਹੁਵਚਨ) ਪੁੱਤਰ, ਇੱਕੋ ਜੇਹੇ, ਹਮਜਿਨਸ। ਅਬਰ : (ਫ਼) ਉਤੇ, ਉਪਰ। ਅਬਰਸ : (ਫ਼) ਕੋੜ੍ਹ ਦਾ ਰੋਗੀ, ਕੋੜ੍ਹੀ। ਅਬਰਸ਼ : (ਫ਼) ਵੱਖ ਵੱਖ ਰੰਗਾਂ ਦੇ ਧੱਬਿਆਂ ਵਾਲਾ ਘੋੜਾ, ਚਿਤਕੱਬਰਾ ਘੋੜਾ, ਸੁਰਖ਼ ਅਤੇ ਸਫੈਦ ਰੰਗ ਦਾ ਘੋੜਾ। ਅਬਰਕ : (ਅ) ਚਮਕੀਲਾ, ਚਮਕਦਾ ਹੋਇਆ, ਚਿੱਟੀ ਧਾਤ ਜਿਹੜੀ ਪੱਗਾਂ ਦੀ ਮਾਇਆ ਨਾਲ ਲਾਈ ਜਾਂਦੀ ਹੈ। ਅਬਰੂ : (ਫ਼) ਭਵਾਂ, ਭਰਵੱਟੇ। ਅਬਲਾ : (ਫ਼) ਅਹਿਮਕ, ਬੇਵਕੂਫ਼, ਮੂਰਖ, ਸਾਦਾ, ਭੋਲਾ-ਭਾਲਾ। ਅਬਾਬੀਲ : (ਅ) ਇੱਕ ਨਿੱਕਾ ਜਿਹਾ ਕਾਲੇ ਰੰਗ ਦਾ ਪੰਛੀ। ਅਬੀਦ : (ਫ਼) ਗੁਲਾਮ। ਅਬੀਰ : (ਫ਼) ਇੱਕ ਖ਼ੁਸਬੋ ਦਾ ਨਾਮ ਜੋ ਸੁੱਕੇ ਕੇਸਰ-ਸੰਦਲ ਦੇ ਗੁਲਾਬ ਦੀ ਮਿਲਾਵਟ ਨਾਲ ਬਣਦੀ ਹੈ ਅਤੇ ਕੱਪੜਿਆਂ ਉਪਰ ਛਿੜਕੀ ਜਾਂਦੀ ਹੈ। ਅਬੂਰ : (ਅ) ਪਾਰ ਕਰਨਾ, ਪੁਲ ਉਤੋਂ ਲੰਘਣਾ, ਮਾਹਿਰ ਹੋਣਾ। ਅਮਕਿਨਾ : (ਫ਼) (ਮਕਾਨ ਦਾ ਬਹੁਵਚਨ) ਥਾਂਵਾਂ। ਅਮਜਦ : (ਫ਼) ਸਰਬੋਤਮ, ਬਹੁਤ ਵਡੇਰਾ, ਸਤਿਕਾਰਯੋਗ। ਅਮਦ : (ਫ਼) ਇਰਾਦਾ ਕਰਨਾ, ਥੰਮ ਖੜਾ ਕਰਨਾ। ਅਮਦਨ : (ਅ) ਜਾਣ ਬੁੱਝ ਕੇ। ਅਮਨ : (ਫ਼) ਸ਼ਾਂਤੀ, ਚੈਨ, ਅਰਾਮ, ਸਕੂਨ, ਸੁਰੱਖਿਅਤ ਹੋਣਾ। ਅਮਨਾ : (ਅ) ਮਲਾਮਤੀਆ ਫ਼ਿਰਕਾ, ਜਿਸ ਦੇ ਅੰਦਰ ਦੀ ਦਸ਼ਾ ਉਸ ਦੀ ਬਾਹਰੀ ਦਸ਼ਾ ਨਾਲ ਲੁਕੀ ਰਹਿੰਦੀ ਹੈ। ਅਮਰ : (ਅ) ਹੁਕਮ, ਆਦੇਸ਼, ਆਗਿਆ, ਰੱਬੀ ਹੁਕਮ। ਅਮਰਦ : (ਫ਼) ਅਲੂੰਆਂ ਮੁੰਡਾ, ਉਹ ਗੱਭਰੂ ਜਿਸ ਦੀ ਦਾੜੀ ਮੁੱਛ ਨਾ ਨਿਕਲੀ ਹੋਵੇ। ਅਮਰਾਜ਼ : (ਫ਼) (ਮਰਜ਼ ਦਾ ਬਹੁਵਚਨ) ਬੀਮਾਰੀਆਂ। ਅਮਲ : (ਅ) ਕੰਮ, ਨੌਕਰੀ, ਹਕੂਮਤ, ਕਬਜ਼ੇ ਹੇਠਲੇ ਇਲਾਕੇ ਦੀਆਂ ਹੱਦਾਂ। ਅਮਲਾ : (ਅ) (ਆਮਿਲ ਦਾ ਬਹੁਵਚਨ) ਕੰਮ ਕਰਨ ਵਾਲੇ, ਕਰਿੰਦੇ। ਅਮਲੀ : (ਅ) ਅਮਲ ਨਾਲ ਸੰਬੰਧਤ, ਕੰਮ ਦਾ ਕਰਿੰਦਾ। ਅਮਵਾਲ : (ਫ਼) (ਮਾਲ ਦਾ ਬਹੁਵਚਨ) ਦੌਲਤਾਂ, ਪੈਸਾ, ਰੁਪਈਆ, ਮਾਲ, ਅਸਬਾਬ, ਵਸਤਾਂ, ਜਾਇਦਾਦਾਂ, ਜਗੀਰਾਂ। ਅਮਾਨ : (ਅ) ਪਨਾਹ, ਹਿਫ਼ਾਜਤ। ਅਮਾਨਤ : (ਅ) ਸਪੁਰਦ ਕੀਤੀ ਹੋਈ ਵਸਤੂ, ਧਰੋਹਰ। ਅਮਾਰਤ : (ਫ਼) ਹੁਕਮ ਦੇਣ ਵਾਲਾ, ਬਦੀ ਵੱਲ ਉਕਸਾਉਣ ਵਾਲਾ। ਅਮੀਕ : (ਅ) ਡੂੰਘਾ, ਗਹਿਰਾ, ਅਥਾਹ, ਅਮੀਕ। ਅਮੀਨ : (ਅ) ਅਮਾਨਤਦਾਰ, ਇਮਾਨਦਾਰ। ਅਮੀਰ : (ਅ) ਹੁਕਮ ਦੇਣ ਵਾਲਾ, ਸਰਦਾਰ, ਨੇਤਾ, ਮੁਫ਼ਤੀ। ਅਮੀਰੀ : (ਅ) ਅਮੀਰ ਹੋਣ ਦਾ ਭਾਵ। ਅਮੂਮਨ : (ਅ) ਆਮ ਤੌਰ ਤੇ। ਅੱਯਾਸ਼ : (ਅ) ਐਸ਼-ਇਸ਼ਰਤ ਕਰਨ ਵਾਲਾ, ਮੌਜ-ਮੇਲਾ। ਅੱਯਾਮ : (ਫ਼) (ਯੌਮ ਦਾ ਬਹੁਵਚਨ) ਦਿਨ, ਰੋਜ਼, ਰੁੱਤਾਂ, ਦੌਰ। ਅਯਾਰ : (ਅ) ਚਲਾਕ, ਚਾਲਬਾਜ, ਠੱਗ। ਅੱਯਾਰੀ : (ਅ) ਚਲਾਕੀ, ਚਤੁਰਾਈ। ਅਯਾਲ : (ਅ) ਬਾਲਬੱਚੇ, ਆਸਰਤ ਜਨ। ਅਰਸ਼ : (ਅ) ਆਕਾਸ, ਦੇਵ ਲੋਕ। ਅਰਸਤੂ : (ਫ਼) ਸਿਕੰਦਰ ਬਾਦਸ਼ਾਹ ਦਾ ਵਜ਼ੀਰ ਜੋ ਯੂਨਾਨ ਦਾ ਪ੍ਰਸਿੱਧ ਹਕੀਮ ਤੇ ਫ਼ਿਲਾਸਫ਼ਰ ਸੀ, ਇਹ ਅਫ਼ਲਾਤੂਨ ਦਾ ਸ਼ਿਸ਼ ਸੀ। ਅਰਸਾ : (ਅ) ਮੁੱਦਤ, ਵਕਫ਼ਾ, ਪੰਧ, ਦੂਰੀ, ਦੌਰ, ਮੈਦਾਨ, ਖੁਲ੍ਹੀ ਜਗ੍ਹਾ, ਸ਼ਤਰੰਜ ਦਾ ਤਖ਼ਤਾ। ਅਰਸ਼ਾਦ : (ਅ) ਫ਼ਰਮਾਨ, ਹੁਕਮ, ਆਗਿਆ। ਅਰਸਾਲ : (ਅ) ਭੇਜਣਾ, ਚਿੱਠੀ ਪੱਤਰ ਭੇਜਣਾ। ਅਰਕ : (ਅ) ਮੁੜਕਾ, ਭਾਫ਼। ਅਰਕਾਨ : (ਫ਼) (ਰੁਕਨ ਦਾ ਬਹੁਵਚਨ) ਥੰਮ੍ਹ, ਜ਼ਰੂਰੀ ਅੰਗ, ਵਜ਼ੀਰ, ਸ਼ਾਹੀ ਕਰਿੰਦੇ, ਚਾਰ ਤੱਤ : ਹਵਾ, ਪਾਣੀ, ਅੱਗ, ਮਿੱਟੀ। ਅਰਗ : (ਫ਼) ਅਰਕ, ਕਿਲ੍ਹਾ, ਗੜ੍ਹ। ਅਰਜ਼ : (ਅ) ਬੇਨਤੀ, ਅਰਦਾਸ। ਅਰਜ਼ਨ : (ਫ਼) ਇੱਕ ਅਨਾਜ ਦਾ ਨਾਮ, ਚੀਨਾ। ਅਰਜਮੰਦੀ : (ਫ਼) ਸ਼੍ਰੇਸ਼ਟਤਾ, ਨੇਕੀ, ਬਰਖ਼ੁਰਦਾਰੀ। ਅਰਜ਼ੀ : (ਅ) ਬੇਨਤੀ ਪੱਤਰ, ਦਸਖ਼ਾਸਤ। ਅਰਫ਼ਾਤ : (ਅ) ਮੱਕਾ ਦੇ ਨੇੜੇ ਇੱਕ ਮੈਦਾਨ ਦਾ ਨਾਮ ਜਿਥੇ ਹੱਜ ਦੀ ਰਸਮ ਅਦਾ ਕੀਤੀ ਜਾਂਦੀ ਹੈ। ਅਰਮਾਨ : (ਫ਼) ਆਰਜੂ, ਹਸਰਤ, ਸੱਧਰ। ਅਰਾਕੀਨ : (ਫ਼) ਅਹਿਲਕਾਰ। ਅਰਾਜ਼ੀ : (ਅ) (ਅਰਜ਼ ਦਾ ਬਹੁਵਚਨ) ਜ਼ਮੀਨ। ਅਰੂਜ : (ਅ) ਚੜਣਾ, ਉੱਚਾ ਹੋਣਾ। ਅਰੇਬ : (ਅ) ਟੇਢਾ, ਤਿਰਛਾ, ਕੱਪੜੇ ਦੀ ਤਰਿਛੀ ਕਾਟ। ਅਰੂਜ਼ : (ਅ) ਅਰਬੀ ਪਿੰਗਲ, ਸ਼ਾਇਰੀ ਦਾ ਇਲਮ। ਅਲ : (ਅ) ਕਈ ਅਰਬੀ ਨਾਵਾਂ ਦੇ ਮੁੱਢ ਵਿੱਚ ਲੱਗਣ ਵਾਲਾ ਪਛੇਤਰ, ਇਹ ਅਲ ਅਗੇਤਰ ਸੰਧੀ ਵੇਲੇ ਉਲ ਹੋ ਜਾਂਦਾ ਹੈ। ਅਲਸਤ ਬਰਿਬੇਕਮ : (ਅ) ਕੁਰਾਨ ਮਜੀਦ ਦੀ ਇਕ ਆਇਤ ਜਿਸ ਦਾ ਭਾਵ ਹੈ ਕਿ ਮੈਂ ਤੁਹਾਡਾ ਰੱਬ ਨਹੀਂ ਹਾਂ। ਅਲਹਮਦ : (ਅ) ਸਿਫਤਾਂ, ਤਾਰੀਫ਼ਾਂ, ਕੁਰਾਨ ਦਾ ਸੂਰਾ ਫ਼ਾਤਿਹਾ। ਅਲਹਮਦ ਅੱਲ੍ਹਾ : (ਅ) ਸਭ ਤਰੀਫ਼ਾਂ' ਸਿਫ਼ਤਾਂ ਅੱਲਾ ਦੀਆਂ ਹਨ। ਅਲਖ਼ : (ਅ) ਅਖ਼ਿਰ, ਸਾਰਾ, ਤਮਾਮ। ਅਲਗ਼ੋਜ਼ਾ : (ਅ) ਇੱਕ ਪ੍ਰਕਾਰ ਦੀ ਬੰਸਰੀ। ਅਲਫ਼ਾਜ਼ : (ਅ) ਲਫ਼ਜ਼ ਦਾ ਬਹੁਵਚਨ, ਸ਼ਬਦਾਂ। ਅਲਬੱਤਾ : (ਅ) ਮਗਰ, ਬੇਸ਼ੱਕ, ਪਰ ਜ਼ਰੂਰ। ਅਲਮਦਦ : (ਅ) ਮਦਦ ਕਰ, ਸਹਾਰਾ ਦੇ, ਆਸਰਾ ਦੇ। ਅਲਲ-ਹਿਸਾਬ : (ਅ) ਹਿਸਾਬ ਅਨੁਸਾਰ, ਕ੍ਰਮਵਾਰ। ਅਲਵਾਨ : (ਫ਼) ਬਹੁਤ ਸਾਰੇ ਰੰਗ, ਵੱਖਰੇ ਵੱਖਰੇ ਰੰਗ। ਅਲਵਿਦਾਅ : (ਅ) ਰੁਖ਼ਸਤ , ਵਿਦਾਇਗੀ, ਜੁਦਾ ਹੋਣ ਲਈ ਸ਼ੁਭ ਸ਼ਬਦ। ਅੱਲਾ : (ਫ਼) ਬਹੁਤ ਖ਼ੂਬ, ਸ਼ਾਬਾਸ਼, ਵਾਹਵਾਹ, ਠੀਕ, ਨਰਿਸੰਦੇਹ। ਅੱਲਾਹ : (ਅ) ਖ਼ੁਦਾ ਦੀ ਜ਼ਾਤ, ਰੱਬ, ਐ ਖ਼ੁਦਾ, ਖ਼ੁਦਾ। ਅਲਾਕਾ : (ਅ) ਖੇਤਰ, ਹੱਦ, ਅਲਕੀਅਤ, ਜਾਇਦਾਦ। ਅਲਾਚਾ : (ਫ਼) ਦੋ ਰੰਗਾਂ ਵਾਲਾ ਧਾਰੀਦਾਰ ਕੱਪੜਾ। ਅਲਾਤਾ : (ਫ਼) ਖ਼ਬਰਦਾਰ, ਹੁਸ਼ਿਆਰ ਹੋ ਜਾਓ। ਅਲਾਨੀਆ : (ਅ) ਸਭ ਦੇ ਸਾਹਮਣੇ, ਖੁਲ੍ਹਮ-ਖੁੱਲ੍ਹਾ। ਅਲਬੱਤਾ : (ਫ਼) ਪਰ, ਪਰੰਤੂ, ਬੇਸ਼ਕ। ਅਲਾਮਤ : (ਅ) ਨਿਸ਼ਾਨੀ, ਲੱਛਣ। ਅੱਲਾਮਾ : (ਅ) ਵੱਡਾ ਜਾਨਣ ਵਾਲਾ, ਮਹਾਨ ਵਿਦਵਾਨ। ਅਲਾਲਤ : (ਅ) ਰੋਗ, ਬੀਮਾਰੀ। ਅਲਿਆਸ : (ਅ) ਇਕ ਪੈਗੰਬਰ ਦਾ ਨਾਮ। ਅਲਹਿਦਾ : (ਅ) ਵੱਖਰਾ, ਅਲੱਗ, ਜੁਦਾ, ਤਨਹਾਈ ਵਿੱਚ। ਅਲਹਿਦਗੀ : (ਅ ) ਜੁਦਾਈ , ਤਨਹਾਈ, ਵੱਖਰਾਪਨ। ਅਲੀ : (ਫ਼) ਉਚਾ, ਬੁਲੰਦ, ਅੱਲਾਹ ਦਾ ਗੁਣਵਾਚੀ ਨਾਮ, ਹਜ਼ਰਤ ਮੁਹੰਮਦ ਦੇ ਚਚੇਰੇ ਭਰਾ ਅਤੇ ਦਾਮਾਦ ਦਾ ਨਾਮ। ਅਲੀਮ : (ਅ) ਜਾਨਣ ਵਾਲਾ, ਵਿਦਵਾਨ। ਅਲੀਲ : (ਅ) ਬੀਮਾਰ, ਰੋਗੀ। ਅਲੂਚਾ : (ਫ਼) ਆਲੂਬੁਖ਼ਾਰੇ ਦੀ ਇਕ ਕਿਸਮ ਦਾ ਫਲ, ਅਲੂਚਾ। ਅਲੈਕ : (ਅ) ਤੇਰੇ ਉਤੇ। ਅੱਵਲ : (ਫ਼) ਪਹਿਲਾ, ਪ੍ਰਥਮ, ਅਰੰਭ, ਸਭ ਤੋਂ ਵੱਡਾ, ਉਚਤਮ। ਅਵਾਨ : (ਫ਼) (ਆਨ ਦਾ ਬਹੁਵਚਨ) ਸਮੇਂ, ਰੁੱਤਾਂ, ਮੌਸਮਾਂ। ਅਵਾਮ : (ਅ) (ਆਮਾ ਦਾ ਬਹੁਵਚਨ) ਆਮ ਲੋਕ, ਪਰਜਾ। ਅਵਾਰ : (ਫ਼) ਕੈਸ਼-ਬੁਕ, ਵਹੀ। ਅਵਾਰਾ : (ਫ਼) ਹਿਸਾਬ ਦੀ ਵਹੀ, ਦਖ਼ਤਰ, ਕਚੈਹਰੀ। ਆਅਜ਼ਮ : (ਅ) ਮਹਾਨ, ਬਹੁਤ ਵੱਡਾ। ਆਅਮਾਲ : (ਅ) (ਅਮਲ ਦਾ ਬਹੁਵਚਨ) ਕੰਮ, ਕਰਨੀ। ਆਅਲਾ : (ਫ਼) ਬਹੁਤ ਉਚਾ, ਅਤਿ ਉਚੇ ਅਧਿਕਾਰ ਵਾਲਾ। ਆਇਤ : (ਅ) ਕੁਰਾਨ ਦਾ ਵਾਕ। ਆਇਨਾ : (ਫ਼) ਸ਼ੀਸ਼ਾ, ਦਰਪਣ। ਆਇੰਦਾ : (ਫ਼) ਅੱਗੇ ਨੂੰ। ਆਈਨ : (ਫ਼) ਕਨੂੰਨ, ਨਿਯਮ, ਧਰਮ, ਰਸਮ, ਆਦਤ, ਰਿਵਾਜ, ਸਜਾਵਟ, ਸੁੰਦਰਤਾ। ਆਈਨਾ : (ਫ਼) ਸ਼ੀਸ਼ਾ, ਆਰਸੀ। ਆਸਤਾਨ : (ਫ਼) ਦਲੀਜ਼, ਸਰਦਲ, ਦਰ, ਦਰਵਾਜ਼ਾ, ਬਾਰਗਾਹ। ਆਸਮਾਨ : (ਫ਼) ਗਗਨ, ਅਕਾਸ਼, ਆਸ, ਚੱਕੀ ਵਰਗਾ। ਆਸਾਸ : (ਫ਼) (ਅਸਸ ਦਾ ਬਹਵਚਨ) ਬੁਨਿਆਦਾਂ, ਨੀਹਾਂ। ਆਸਾਨ : (ਫ਼) ਸੌਖਾ, ਮੁਸ਼ਕਲ ਦਾ ਉਲਟਭਾਵੀ, ਸਹਿਲ, ਸੁਗਮ। ਆਸਾਨੀ : (ਫ਼) ਸਹੂਲਤ, ਸੌਖ, ਆਰਾਮ, ਸੁਖ, ਨੀਂਦ, ਛੁੱਟੀ। ਆਸ਼ਿਕ : (ਅ) ਪ੍ਰੇਮੀ, ਪਿਆਰ ਕਰਨ ਵਾਲਾ। ਆਸ਼ਿਕਾਨਾ : (ਅ) ਆਸ਼ਕਾਂ ਵਰਗਾ। ਆਸ਼ਿਕੀ : (ਅ) ਇਸ਼ਕ, ਪ੍ਰੇਮ। ਆਸਤੀਨ : (ਫ਼) ਕੁਰਤੇ ਆਦਿ ਦੀ ਬਾਂਹ। ਆਸ਼ਨਾ : (ਫ਼) ਜਾਣਕਾਰ, ਵਾਕਿਫ਼। ਆਸ਼ਨਾਈ : (ਫ਼) ਦੋਸਤੀ, ਪਿਆਰ, ਮੁਹੱਬਤ, ਅਯੋਗ ਸੰਬੰਧ। ਆਸੀ : (ਅ) ਪਾਪੀ, ਗੁਨਾਹਗਾਰ, ਦੋਸ਼ੀ। ਆਸ਼ੀਆ : (ਫ਼) ਆਲ੍ਹਣਾ। ਆਸੂਦਾ : (ਫ਼) ਖ਼ੁਸਹਾਲ, ਆਰਾਮ ਵਿੱਚ। ਆਸ਼ੂਰਾ : (ਅ) ਇਸਲਾਮੀ ਮਹੀਨੇ ਮੁਹਰਮ ਦੀ ਦਸਵੀਂ ਮਿਤੀ। ਆਹਨ : (ਫ਼) ਹਥਿਆਰ, ਸ਼ਸਤਰ, ਲੋਹਾ। ਆਹਾ : (ਫ਼) ਖ਼ੁਸੀ ਪ੍ਰਗਟ ਕਰਨਾ, ਪ੍ਰਸੰਨ ਹੋਣਾ। ਆਹਾਰ : (ਫ਼) ਕਲਫ਼, ਮਾਇਆ, ਖਾਣ ਦੀ ਵਸਤੂ, ਮਾਵਾ, ਖ਼ੁਰਾਕ। ਆਹਿਸਤਾ : (ਫ਼) ਹੌਲੀ, ਧੀਮਾ, ਲਰਮ, ਸਹਿਜ ਨਾਲ। ਆਕਾ : (ਫ਼) ਮਾਲਕ, ਸਾਹਿਬ, ਜਨਾਬ, ਹਾਕਮ, ਅਫ਼ਸਰ, ਖ਼ਾਵੰਦ। ਆਕਾਸੀ : (ਫ਼) ਦੀਵਾਨਖਾਨੇ ਦਾ ਪ੍ਰਬੰਧਕ। ਆਕਬਤ : (ਅ) ਅੰਤ, ਅੱਗਾ। ਆਕਿਲ : (ਅ) ਸਿਆਣਾ, ਦਾਨਾ, ਬੁਧੀਮਾਨ। ਆਕੀ : (ਅ) ਬਾਗ਼ੀ, ਆਗਿਆ ਭੰਗ ਕਰਨ ਵਾਲਾ। ਆਖ਼ਤਾ : (ਫ਼) ਖ਼ੱਸੀ। ਆਖਿ਼ਜ਼ : (ਫ਼) ਕੱਢਣ ਵਾਲਾ, ਫੜਨ ਵਾਲਾ, ਗ੍ਰਹਿਣ ਕਰਨ ਵਾਲਾ। ਆਖ਼ਿਰ : (ਅ) ਪਿਛਲਾ, ਆਖ਼ਰੀ, ਅੰਤ। ਆਖ਼ਰਿਤ : (ਅ) ਪਰਲੋਕ। ਆਖ਼ਰੀ : (ਅ) ਅਖ਼ੀਰਲਾ, ਅਖ਼ੀਰੀ, ਪਿਛਲਾ। ਆਗਾਹ : (ਫ਼) ਖ਼ਬਰਦਾਰ, ਜਾਣਕਾਰ, ਵਾਕਿਫ। ਆਜ਼ਮ : (ਅ) ਇਰਾਦਾ ਕਰਨ ਵਾਲਾ। ਆਗਾਜ਼ : (ਫ਼) ਸ਼ੁਰੂ, ਆਰੰਭ, ਗੂੰਜ। ਆਗੋ਼ਸ਼ : (ਫ਼) ਬਗ਼ਲ, ਗਲਵਕੜੀ, ਜੱਫ਼ੀ। ਆਚਾਰ : (ਫ਼) ਮਿਸ਼ਰਨ, ਇੱਕ ਪ੍ਰਕਾਰ ਦੀ ਖਟਾਸ। ਆਂਚਲ : (ਫ਼) ਪੱਲਾ। ਆਜ਼ਾਦ : (ਫ਼) ਸੁਤੰਤਰ, ਬੇਕੈਦ, ਸਰੂ ਦਾ ਰੁੱਖ, ਫ਼ਕੀਰ। ਆਜਿ਼ਜ਼ੀ : (ਅ) ਨਿਮਰਤਾ, ਮਜ਼ਬੂਰੀ, ਬੇਬਸੀ। ਆਜਿਲ : (ਫ਼) ਜਲਦੀ ਕਰਨ ਵਾਲਾ, ਕਾਹਲਾ। ਆਜ਼ਿਲ : (ਫ਼) ਮੁਲਾਕਾਤ ਕਰਨ ਵਾਲਾ। ਆਤਿਸ਼ : (ਫ਼) ਅੱਗ, ਅਗਨੀ, ਜਲਣ। ਆਤਿਸ਼ਬਾਜੀ : (ਫ਼) ਅੱਗ ਨਾਲ ਖੇਡਣ ਦੀ ਕਿਰਿਆ, ਅੱਗ ਦੇ ਖਿਡੋਣੇ ਜਿਵੇਂ ਫੁਲਝੜੀ। ਆਦ : (ਫ਼) ਹਜ਼ਰਤ ਹੂਦ ਦੀ ਕੌਮ ਦਾ ਨਾਮ। ਆਦਤ : (ਅ) ਖ਼ਸਲਤ, ਬਾਣ, ਸੁਭਾਅ, ਵਾਦੀ। ਆਦਤਨ : (ਅ) ਆਦਤ ਵੱਲੋਂ। ਆਦਮ : (ਅ) ਪਹਿਲਾ ਆਦਮੀ, ਆਦਿ ਮਨੁੱਖ। ਆਦਮਖ਼ੋਰ : (ਫ਼) ਆਦਮੀ ਨੂੰ ਖਾਣ ਵਾਲਾ, ਬਣ-ਮਾਣਸ। ਆਦਰ : (ਫ਼) ਅੱਗ, ਅਗਨੀ, ਆਜ਼ਰ। ਆਦਾਬ : (ਅ) (ਅਦਬ ਦਾ ਬਹੁਵਚਨ) ਇਜ਼ਤ ਮਾਣ ਦੇ ਲਈ ਵਰਤਿਆ ਜਾਂਦਾ ਸ਼ਬਦ। ਆਦਿਲ : (ਅ) ਮੁਨਸਿਫ਼, ਇਨਸਾਫ਼ ਕਰਨ ਵਾਲਾ। ਆਦੀ : (ਅ) ਅਭਿਆਸੀ, ਜਿਸ ਨੂੰ ਕੋਈ ਆਦਤ ਪੈ ਗਈ ਹੋਵੇ। ਆਨ : (ਫ਼) ਨਾਜ਼, ਅਦਾ। ਆਬਦ : (ਅ) ਭਜਨ ਬੰਦਗੀ ਕਰਨ ਵਾਲਾ। ਆਬਾਦ : (ਫ਼) ਚੰਗੇ ਤੌਰ ਤਰੀਕੇ, ਸਲੀਕਾ, ਰੁਤਬੇ ਦਾ ਲਿਹਾਜ਼। ਆਫ਼ਤਾਬ : (ਫ਼) ਸੂਰਜ, ਮਸ਼ੂਕ ਦੀ ਗਲ, ਸ਼ਰਾਬ ਦਾ ਪਿਆਲਾ, ਲਾਸਾਨੀ। ਆਫ਼ਰੀਨ : (ਫ਼) ਸ਼ਾਬਾਸ਼, ਵਾਹ ਵਾਹ, ਮੁਬਾਰਕਬਾਦ। ਆਫ਼ਾਕ਼ : (ਫ਼) ਅਸਮਾਨ ਦੇ ਕਿਨਾਰੇ, ਦੁਨੀਆ, ਜਹਾਨ। ਆਫ਼ਾਤ : (ਅ) ਆਫਤਾਂ, ਮੁਸੀਬਤਾਂ, ਤਕਲੀਫ਼ਾਂ, ਦੁੱਖ। ਆਫਿਯਤ : (ਫ਼) ਸੁੱਖ, ਚੈਨ, ਸਾਂਤ। ਆਫ਼ੀਅਝ : (ਅ) ਆਰਾਮ, ਸੁੱਖ। ਆਬ : (ਫ਼) ਪਾਣੀ, ਆਬਰੂ, ਮਾਣ, ਰੌਣਕ, ਤਾਜ਼ਗੀ, ਦਰਿਆ, ਤਲਵਾਰ ਦਾ ਜੌਹਰ, ਮੋਤੀ, ਕੀਮਤ, ਕਦਰ। ਆਬ ਹਯਾਤੀ : (ਅ) ਅੰਮ੍ਰਿਤ। ਆਬਸ਼ਾਰ : (ਫ਼) ਝਰਨਾ, ਪਾਣੀ ਦੀ ਧਾਰ। ਆਬਕਾਰ : (ਫ਼) ਸ਼ਰਾਬ ਵੇਚਣ ਵਾਲਾ, ਕਲਾਲ, ਸੱਕਾ, ਮਾਸ਼ਕੀ। ਆਬਕਾਰੀ : (ਫ਼) ਸ਼ਰਾਬ ਕੱਢਣ ਦਾ ਕਾਰਖ਼ਾਨਾ। ਆਬਤਾਬ : (ਫ਼) ਚਮਕ, ਲਿਸ਼ਕ, ਰੌਣਕ, ਸ਼ਾਨ। ਆਬਦਾਰ : (ਫ਼) ਚਮਕਦਾਰ। ਆਬਦਾਨਾ : (ਫ਼) ਖ਼ੁਰਾਕ, ਅੰਨ-ਜਲ, ਰੋਜ਼ੀ। ਆਬਦੀਦਾ : (ਫ਼) ਅੱਖਾਂ ਵਿੱਚ ਅੱਥਰੂ ਭਰੇ ਹੋਣ। ਆਬਨੂਸ : (ਫ਼) ਇੱਕ ਕਾਲੀ ਲੱਕੜ, ਸਾਗਵਾਨ, ਟੀਕ। ਆਬਰੂ : (ਫ਼) ਇੱਜ਼ਤ, ਵਡਿਆਈ, ਸ਼ਰਮ, ਲਾਜ। ਆਬਾ : (ਫ਼) ਬਾਪ, ਦਾਦਾ, ਵੱਡੇ- ਵਡੇਰੇ। ਆਬਾਦੀ : (ਫ਼) ਬਸਤੀ, ਨਗਰ, ਵਸਨੀਕਾਂ ਦੀ ਗਿਣਤੀ। ਆਬੇ ਹਯਾਤ : (ਫ਼) ਅੰਮ੍ਰਿਤ। ਆਬੋਤਾਬ : (ਫ਼) ਚਮਕ-ਦਮਕ, ਸ਼ਾਨ, ਠਾਠ। ਆਮਦ : (ਫ਼) ਆਉਣਾ, ਆਇਆ, ਆਮਦਨੀ, ਵੱਟਤ, ਆਪਣੇ ਆਪ ਖ਼ਿਆਲ ਦਾ ਆਉਣਾ। ਆਮਿਨਾ : (ਅ) ਹਜ਼ਰਤ ਮੁਹੱਮਦ ਦੀ ਮਾਤਾ ਦਾ ਨਾਮ। ਆਮਿਲ : (ਅ) ਕੰਮ ਕਰਨ ਵਾਲਾ, ਕਾਰੀਗਰ। ਆਮੀਨ : (ਅ) ਰੱਬ ਇਸੇ ਤਰ੍ਹਾਂ ਕਰੇ, ਰੱਬ ਅਰਦਾਸ ਕਬੂਲ ਕਰੇ। ਆਰਜ਼ : (ਅ) ਗੱਲ੍ਹ। ਆਰਜ਼ਾ : (ਅ) ਰੋਗ, ਦੁੱਖ। ਆਰਜ਼ੀ : (ਅ) ਕੱਚੀ, ਕੁਝ ਸਮੇਂ ਲਈ, ਜੋ ਅਸਲ ਨਾ ਹੋਵੇ। ਆਰਜ਼ੂ : (ਅ) ਤਮੰਨਾ, ਹਸਰਤ, ਮੁਰਾਦ, ਮਕਸਦ, ਮਤਲਬ। ਆਰਾਮ : (ਫ਼) ਸੁੱਖ, ਰਾਹਤ, ਸ਼ਾਂਤੀ, ਸਕੂਨ, ਤਸੱਲੀ, ਵਿਹਲ। ਆਰਾਮਗਾਹ : (ਫ਼) ਸੁੱਖ ਦਾ ਸਥਾਨ, ਰੈਣ-ਬਸੇਰਾ, ਚੈਨ ਦੀ ਥਾਂ। ਆਰਾਮਤਲਬ : (ਫ਼) ਸੁੱਖ ਦਾ ਚਾਹਵਾਨ, ਨਾਜ਼ੁਕ, ਮਲੂਕ, ਸੁਸਤ। ਆਰਿਫ਼ : (ਅ) ਰੱਬ ਨੂੰ ਪਛਾਣਨ ਅਤੇ ਸਮਝਣ ਵਾਲਾ, ਸਬਰ ਕਰਨ ਵਾਲਾ। ਆਰੀ : (ਅ) ਨੰਗਾ, ਖਾਲੀ, ਸੱਖਣਾ, ਮੂਰਖ। ਆਲਮ : (ਅ) ਸ਼ਿ੍ਰਸ਼ਟੀ, ਜਹਾਨ, ਸੂਰਤ, ਹਾਲਤ, ਕਿਸਮ। ਆਲਮਗੀਰ : (ਫ਼) ਵਿਸ਼ਵ ਜੇਤੂ। ਆਲਮੀ : (ਫ਼) ਸੰਸਾਰਕ। ਆਲਾ : (ਅ) ਸਰਬ ਉੱਚ। ਆਲ੍ਹਾ : (ਅ) ਸ਼ਾਜ-ਸਮਾਨ, ਸੰਦ, ਔਜ਼ਾਰ, ਹਥਿਆਰ, ਮਸ਼ੀਨ। ਆਲਿਮ : (ਫ਼) ਇਲਮ ਜਾਨਣ ਵਾਲਾ, ਗਿਆਨਵਾਨ। ਆਲੀ : (ਅ) ਬੁਲੰਦ, ਉੱਚਾ। ਆਲੀ ਹਜ਼ਰਤ : (ਅ) ਉਚੇ ਮਰਤਬੇ ਵਾਲਾ ਵਿਅਕਤੀ ਆਲਮੇ ਜਬਰੂਤ : (ਅ) ਫ਼ਰਿਸ਼ਤਿਆਂ ਦੀ ਦੁਨੀਆ। ਆਲਮੇ ਲਾਹੂਤ : (ਅ) ਰੱਬ ਦੇ ਰਹਿਣ ਵਾਲੀ ਥਾਂ ਜਾਂ ਆਸਮਾਨ। ਆਵਾਰਗੀ : (ਫ਼) ਪਰੇਸ਼ਾਨੀ, ਬੇਹੂਦਗੀ, ਗੁਮਰਾਹੀ। ਆਵਾਰਾ : (ਫ਼) ਬਿਨ-ਮਤਲਬ ਫਿਰਨ ਵਾਲਾ, ਬੇਮੁਹਾਰਾ। ਆਵੰਦ : (ਫ਼) ਬਰਤਨ, ਭਾਂਡਾ, ਦਲੀਲ। ਐਹਲ : (ਅ) ਘਰ ਦੇ ਲੋਕ, ਲਾਇਕ, ਕਾਬਿਲ, ਮਾਲਿਕ। ਐਸ਼ : (ਅ) ਸੁੱਖ, ਚੈਨ, ਆਰਾਮ, ਪ੍ਰਸ਼ੰਨਤਾ। ਐਬਕ : (ਫ਼) ਬੁੱਤ, ਮੂਰਤੀ, ਮਸ਼ੂਕ, ਪਿਆਰਾ, ਗੋਲਾ। ਐਯਾਰੀ : (ਫ਼) ਚਲਾਕੀ, ਫ਼ਰੇਬ। ਔਸਤ : (ਅ) ਵਿਚਕਾਰਲੇ, ਸੰਬੰਧੀ, ਵਿਚਕਾਰ। ਔਕਾਤ : (ਅ) ਹੈਸੀਅਤ, ਲਿਆਕਤ, ਅਕੀਕਤ, ਤਾਕਤ। ਔਜ਼ਾਰ : (ਅ) ਸੰਦ, ਹਥਿਆਰ। ਔਲਾਦ : (ਅ) ਬਾਲ-ਬੱਚੇ, ਸੰਤਾਨ। ਔਰਤ : (ਅ) ਇਸਤਰੀ, ਮਦੀਨ, ਨਾਰ, ਜੋਰੂ, ਬੀਵੀ, ਗੁਪਤ-ਅੰਗ। ਔਰਾ : (ਫ਼) ਅਬਰਾ, ਉਪਰਲਾ ਪਾਸਾ, ਕੱਪੜੇ ਦਾ ਚੰਗੇਰਾ ਪਾਸਾ। ਔਰੰਗਜ਼ੇਬ : (ਫ਼) ਤਖ਼ਤ ਦਾ ਸ਼ਿੰਗਾਰ, ਮੁਗ਼ਲ ਬਾਦਸ਼ਾਹ ਜੋ ਸ਼ਹਿਨਸ਼ਾਹ ਸ਼ਾਹ ਜਹਾਨ ਦਾ ਤੀਜਾ ਪੁੱਤਰ ਸੀ। ਔਰੰਗੀ : (ਫ਼) ਸੰਗੀਤ ਵਿੱਚ ਇੱਕ ਧੁਨੀ। ਅੰਗਾਰ : (ਫ਼) ਸਮਝਣਾ, ਅਨੁਭਵ ਕਰਨਾ, ਕਲਪਣਾ। ਅੰਗਲ : (ਫ਼) ਕਾਜ, ਨੱਕਾ, ਬਟਨ, ਘੁੰਡੀ। ਅੰਜਨ : (ਫ਼) ਸੁਰਮਾ, ਕੱਜਲ ਅੰਜਾਮ : (ਫ਼) ਅਖ਼ੀਰ, ਸੀਮਾ, ਪਸ਼ਿਸ਼ਟ, ਦੁੱਖ, ਸੋਗ। ਅੰਜੁਮਨ : (ਫ਼) ਜਮਾਤ, ਸੰਸਥਾ, ਸਭਾ, ਮਹਿਫ਼ਲ। ਅੰਦਕ : (ਫ਼) ਥੋੜਾ, ਛੋਟਾ, ਨਿੱਕਾ। ਅੰਦਰ : (ਫ਼) ਵਿੱਚ, ਵਿਚਕਾਰ। ਅੰਦਰਾਜ਼ : (ਅ) ਦਰਜ਼ ਕਰਨਾ, ਵਹੀਨਾਮਾ, ਦਾਖਲ ਹੋਣਾ। ਅੰਦਰਜ਼ : (ਫ਼) ਅੰਤਿਮ ਵਸੀਅਤ, ਨਸੀਹਤ, ਸਿੱਖਿਆ, ਲਿਖਤ। ਅੰਦੇਸ਼ਾ : (ਫ਼) ਸ਼ੰਕਾ, ਡਰ, ਚਿੰਤਾ, ਫ਼ਿਕਰ। ਅੰਦੋਹ : (ਫ਼) ਗ਼ਮ, ਸ਼ੋਕ, ਤਕਲੀਫ਼, ਦੁੱਖ। ਅੰਬਾਨ : (ਫ਼) ਚਮੜਾ, ਚਮੜੇ ਦਾ ਥੈਲਾ, ਮਸ਼ਕ, ਧੌਂਕਣੀ, ਮੋਟਾ ਆਦਮੀ। ਅੰਬਾਰ : (ਅ) ਭਰਿਆ ਹੋਇਆ, ਢੇਰ, ਭੰਡਾਰ, ਛੱਪੜ, ਰੇਹ, ਘਰ ਜਾਂ ਕੰਧ ਦਾ ਡਿੱਗਣਾ, ਬਰਬਾਦੀ, ਚਾਰਾ, ਪੱਠੇ। ਅੰਬੋਹ : (ਫ਼) ਇਕੱਠ, ਹਜੂਮ, ਭੀੜ।

ਇਅਤਬਾਰ : (ਅ) ਇਤਬਾਰ, ਭਰੋਸਾ, ਯਕੀਨ, ਵਿਸ਼ਵਾਸ, ਮਾਣ। ਇਅਤਰਾਜ਼ : (ਅ) ਇਤਰਾਜ਼, ਨੁਕਤਾ ਚੀਨੀ, ਵਿਰੋਧ। ਇਅਤਿਜ਼ਾਰ : (ਫ਼) ਉਜ਼ਰ ਕਰਨਾ, ਮਾਫ਼ੀ ਚਾਹੁਣਾ, ਗਿਲਾ ਕਰਨਾ। ਇਅਲਾਨ : (ਅ) ਐਲਾਨ, ਡੌਂਡੀ, ਢੰਢੋਰਾ। ਇਸ਼ਕ-ਏ-ਹਕੀਕੀ : (ਅਫ਼) ਖ਼ੁਦਾ ਦਾ ਇਸ਼ਕ, ਰੱਬੀ ਪਿਆਰ। ਇਸ਼ਕ-ਏ-ਮਜਾਜ਼ੀ : (ਅਫ਼) ਸੰਸਾਰੀ ਪਿਆਰ, ਬਣਾਉਟੀ ਇਸ਼ਕ। ਇਸ਼ਤਿਮਾਲ : (ਫ਼) ਸਾਮਲ ਕਰਨਾ ਜਾਂ ਮਿਲਾਉਣਾ। ਇਸਤਿਕਬਾਲ : (ਅ) ਸੁਆਗਤ ਕਰਨਾ, ਸਾਮ੍ਹਣਾ ਕਰਨਾ। ਇਸਤਿਕਲਾਲ : (ਅ) ਦ੍ਰਿੜਤਾ, ਪਕਿਆਈ, ਅਡੋਲਤਾ, ਅਜ਼ਾਦੀ। ਇਸਤਿਖ਼ਲਾਸ : (ਫ਼) ਖਲਾਸੀ, ਰਿਹਾਈ, ਛੁਟਕਾਰਾ, ਮੁਕਤੀ, ਅਜ਼ਾਦੀ। ਇਸਤਿਗ਼ਾਸਾ : (ਅ) ਨਿਆਂ ਚਾਹੁੰਣਾ, ਅਰਜ਼ੀ ਦੇਣਾ, ਸ਼ਿਕਾਇਤ, ਮੁਕੱਦਮਾ, ਫ਼ਰਿਆਦ। ਇਸਤਿਲਾਹ : (ਫ਼) ਪਰਸਪਰ ਸੁਲ੍ਹਾ ਕਰਨਾ, ਸਹਿਮਤੀ ਹੋਣਾ, ਤਕਨੀਕੀ ਸ਼ਬਦ। ਇਸਤੀਫ਼ਾ : (ਅ) ਅਸਤੀਫ਼ਾ, ਨੌਕਰੀ ਤੋਂ ਤਿਆਗ ਦੇਣਾ। ਇਸਬਾਤ : (ਫ਼) ਸਿੱਧ ਕਰਨਾ; ਸਬੂਤ, ਦਲੀਲ, ਤਸਦੀਕ, ਅਡੋਲਤਾ। ਇਸਮ : (ਫ਼) ਵਿਆਕਰਨ ਵਿਚ ਨਾਂਵ। ਇਸਮਤ : (ਅ) ਪਾਰਸਾਈ, ਆਬਰੂ, ਇੱਜ਼ਤ। ਇਸ਼ਰਤ : (ਅ) ਐਸ਼, ਖੁਸ਼ੀ, ਅਨੰਦ। ਇਸਰਾਇਲ : (ਅ) ਯਾਕੂਬ ਪੈਗੰਬਰ ਦਾ ਨਾਮ, ਰੱਬ ਨੂੰ ਪਿਆਰਾ ਬੰਦਾ। ਇਸਰਾਫ਼ੀਲ : (ਅ) ਇੱਕ ਫ਼ਰਿਸਤੇ ਦਾ ਨਾਮ ਜੋ ਕਿਆਮਤ ਵਾਲੇ ਦਿਨ ਸੂਰ ਨਾਮਕ ਵਾਜੇ ਵਿੱਚ ਫੂਕ ਮਾਰੇਗਾ। ਇਸਰਾਰ : (ਫ਼) ਹੱਠ, ਜ਼ਿੱਦ, ਅੜੀ, ਹੱਠ ਕਰਨਾ। ਇਸਲਾਹ : (ਫ਼) ਦਰੁਸਤ ਕਰਨਾ, ਸੋਧਣਾ, ਸੰਵਾਰਨਾ, ਵਾਲ ਸੰਵਾਰਨਾ, ਨੇਕੀ ਕਰਨਾ, ਤਰਮੀਮ, ਨਜ਼ਰਸਾਨੀ। ਇਸਲਾਮ : (ਅ) ਸਿਰ ਝੁਕਾਉਣਾ, ਤਾਬੇ ਦਾਰੀ ਕਰਨਾ, ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣਾ, ਹਜ਼ਰਤ ਮੁਹੰਮਦ ਸਾਹਿਬ ਦਾ ਚਲਾਇਆ ਧਰਮ, ਆਗਿਆ ਪਾਲਣ ਕਰਨਾ। ਇਸ਼ਾ : (ਅ) ਪਹਿਲੀ ਰਾਤ ਦਾ ਹਨੇਰਾ, ਰਾਤ ਦੀ ਨਮਾਜ਼। ਇਸ਼ਾਇਤ : (ਅ) ਐਡੀਸ਼ਨ, ਛਪਾਈ, ਫੈਲਾਣਾ, ਸੰਸਕਰਨ, ਪ੍ਰਕਾਸ਼ਿਤ। ਇਸ਼ਾਰਾ : (ਅ) ਸੰਕੇਤ, ਸੈਨਤ। ਇਹਸਾਸ : (ਫ਼) ਹਰਕਤ ਦਾ ਪਤਾ ਕਰਨਾ, ਅਨੁਭਵ ਕਰਨਾ। ਇਹਸਾਨ : (ਫ਼) ਨੇਕੀ, ਚੰਗਾ ਸਲੂਕ, ਭਲਾਈ, ਮਿਹਰਬਾਨੀ। ਇਹਜ਼ਾਰ : (ਫ਼) ਪੇਸ਼ ਕਰਨਾ, ਬੁਲਾਉਣਾ, ਲਿਆਉਣਾ। ਇਹਤਮਾਮ : (ਅ) ਕੋਸ਼ਿਸ਼ ਕਰਨੀ, ਪ੍ਰਬੰਧ, ਇੰਤਜ਼ਾਮ। ਇਹਤਿਆਤ : (ਅ) ਬਚਾਓ, ਪਾਪ ਤੋਂ ਬਚ ਕੇ ਰਹਿਣਾ। ਇਹਤਿਰਾਮ : (ਅ) ਸਤਕਾਰ ਕਰਨਾ, ਇਜ਼ਤ, ਅਦਬ, ਲਿਹਾਜ਼। ਇਹਤਿਲਾਮ : (ਅ) ਸੁਫ਼ਨੇ ਵਿਚ ਵੀਰਜ ਦਾ ਨਿਕਾਸ, ਸੁਪਨ ਦੋਸ਼। ਇਹਾਤਾ : (ਅ) ਘੇਰਾ, ਹਾਤਾ, ਵਲਗਣ, ਚਾਰਦੀਵਾਰੀ। ਇਹਰਾਮ : (ਅ) ਹੱਜ ਦੀ ਪੂਰੀ ਤਿਆਰੀ ਕਰ ਲੈਣੀ। ਇਕਸਾਸ : (ਫ਼) ਬਦਲਾ ਲੈਣਾ, ਕਤਲ ਹੋਏ ਮਨੁੱਖ ਦੇ ਬਦਲੇ ਕਾਤਲ ਨੂੰ ਮਾਰਨਾ। ਇਕਤਦਾਰ : (ਅ) ਸ਼ਕਤੀ, ਤਾਕਤ, ਗ਼ਲਬਾ। ਇਕਤਿਜ਼ਾ : (ਫ਼) ਮੰਗਣਾ, ਜ਼ਿਦ ਕਰਨਾ, ਖ਼ਾਹਸ਼ ਕਰਨਾ, ਕਰਜ਼ਾ ਵਾਪਸ ਮੰਗਣਾ। ਇਕਤਿਦਾ : (ਅ) ਪੈਰਵੀ ਕਰਨਾ, ਨਕਲ ਕਰਨਾ ਇਮਾਮ ਦੇ ਪਿਛੇ ਨਮਾਜ਼ ਪੜ੍ਹਨਾ। ਇਕਦਾਮ : (ਫ਼) ਪਹਿਲਾਂ ਭੇਜਣਾ, ਅਗਾਂਹ ਭੇਜਣਾ, ਅੱਗੇ ਜਾਣਾ, ਦਲੇਰੀ, ਉਦਮ, ਇਰਾਦਾ। ਇਕਫ਼ਾਰ : (ਫ਼) ਕਿਸੇ ਨੂੰ ਕਾਫ਼ਰ ਬਣਾਉਣਾ, ਕਾਫਰ ਕਹਿਣਾ। ਇਕਬਾਲ : (ਅ) ਮੰਨ ਲੈਣੀ, ਅਗ੍ਹਾਂ ਵਧਣਾ, ਭਾਗਸ਼ਾਲੀ ਹੋਣਾ, ਇਕਰਾਰ ਕਰਨਾ, ਦਾਵਾ ਮਨਜ਼ੂਰ ਕਰਨਾ, ਸੁਭਾਗ, ਚੰਗਾ ਸਗਨ, ਸਤਿਕਾਰ। ਇਕਮਾਲ : (ਫ਼) ਪੂਰਾ ਕਰਨਾ, ਸੰਪੂਰਨ ਕਰਨਾ, ਸੰਪੂਰਨਤਾ। ਇਕਰਾਮ : (ਅ) ਬਖਸ਼ਸ ਕਰਨਾ, ਮਾਣ-ਸਤਿਕਾਰ। ਇਕਰਾਰ : (ਅ) ਹਾਮੀ, ਕਬੂਲ, ਪਰਵਾਨਗੀ, ਸੰਮਤੀ, ਭਰੋਸਾ, ਤਸਦੀਕ, ਰਾਜ਼ੀਨਾਮਾ। ਇਕਰਾਰਨਾਮਾ : (ਅਫ਼) ਲਿਖਤੀ ਸੰਮਤੀ। ਇਕਲੀਮ : (ਅਫ਼) ਮੁਲਕ, ਮਹਾਂਦੀਪ, ਸੰਸਾਰ ਦਾ ਸੱਤਵਾਂ ਭਾਗ। ਇਖ਼ਤਾਰ : (ਫ਼) ਖ਼ਤਰੇ ਵਿਚ ਪੈਣਾ, ਖ਼ਤਰਾ ਮੁੱਲ ਲੈਣਾ। ਇਖ਼ਤਲਾਫ਼ : (ਅ) ਫ਼ਰਕ, ਵੈਰ- ਵਿਰੋਧ, ਮਤਭੇਦ। ਇਖਤਿਆਰੀ : (ਅ) ਚੋਣਵਾਂ, ਵੱਖਰਾ। ਇਖ਼ਤਿਸਾਸ : (ਫ਼) ਖਾਸ ਹੋਣਾ, ਵਿਸ਼ੇਸ਼ਤਾ ਰੱਖਣਾ, ਖੂਬੀ, ਵਿਸ਼ੇਸ਼ਤਾ। ਇਖ਼ਤਿਸਾਰ : (ਅ) ਕੁਤਾਹੀ, ਛੋਟਾਪਣ, ਸੰਖੇਪ, ਸਾਰ। ਇਖ਼ਰਾਜ : (ਅ) ਖ਼ਾਰਜ ਕਰਨਾ, ਨਿਕਾਸ, ਬਾਹਰ ਕੱਢਣਾ, ਵੱਖਰਾ ਕਰਨਾ। ਇਖ਼ਲਾਸ : (ਅ) ਖਲੂਸ, ਖਾਲਸ, ਸੱਚੀ ਦੋਸਤੀ ਰਖਣੀ, ਸੱਚੀ ਇਬਾਦਤ ਕਰਨਾ, ਸੱਚੀ ਲਗਨ, ਵਫ਼ਾਦਾਰੀ, ਕੁਰਾਨ ਦੀ ਇਕ ਸੂਰਤ ਦਾ ਨਾਮ। ਇਗ਼ਵਾ : (ਅ) ਬਹਿਕਾ ਕੇ ਨਸਾ ਲੈ ਜਾਣਾ, ਕੱਢ ਕੇ ਲੈ ਜਾਣਾ। ਇਜ਼ਹਾਰ : (ਅ) ਜ਼ਾਹਰ ਕਰਨਾ, ਪਰਗਟ ਕਰਨਾ, ਬਿਆਨ, ਸ਼ਹਾਦਤ, ਕੈਫ਼ੀਅਤ। ਇੱਜ਼ਤ : (ਅ) ਪਿਆਰਾ ਹੋਣਾ, ਆਬਰੂ, ਮਾਣ-ਤਾਣ, ਵਡੱਤਣ ਹੋਣਾ। ਇਜ਼ਨ : (ਅਫ਼) ਇਜ਼ਾਜਤ, ਆਗਿਆ, ਹੁਕਮ, ਅਦੇਸ਼, ਪਰਵਾਨਗੀ। ਇਜਮਾਲ : (ਫ਼) ਥੋੜ੍ਹੇ ਸ਼ਬਦਾਂ ਵਿਚ ਕਹਿਣਾ, ਖਿੰਡੇ ਹੋਏ ਨੂੰ ਇਕੱਠਾ ਕਰਨਾ। ਇਜਰਾ : (ਅ) ਅਰੰਭ ਕਰਨਾ, ਜਾਰੀ ਕਰਨਾ, ਕੰਮ ਚਾਲੂ ਕਰਨਾ। ਇਜਲਤ : (ਫ਼) ਜਲਦੀ, ਕਾਹਲ। ਇਜਲਾਸ : (ਅ) ਬੈਠਕ, ਦਰਬਾਰ, ਸਭਾ, ਕਚਹਿਰੀ। ਇਜ਼ਾ : (ਅ) ਦੁੱਖ, ਤਕਲੀਫ਼। ਇਜਾਜ਼ਤ : (ਅ) ਹੁਕਮ, ਮਨਜ਼ੂਰੀ, ਪਰਵਾਨਗੀ। ਇਜ਼ਾਫਤ : (ਫ਼) ਸਬੰਧ, ਤਅੱਲੁਕ, ਮੇਲ, ਵਧਾਉਣਾ, ਵਾਧਾ, ਜੋੜ। ਇਜ਼ਾਫਾ : (ਫ਼) ਵਾਧਾ, ਤਰੱਕੀ, ਵਧਾਉਣਾ, ਵਾਧਾ ਕਰਨਾ। ਇਜਾਬਤ : (ਫ਼) ਮਨਜ਼ੂਰੀ, ਮੰਨ ਲੈਣ ਦੀ ਕਿਰਿਆ, ਉੱਤਰ ਦੇਣਾ, ਪਾਖ਼ਾਨਾ। ਇਜ਼ਾਰ : (ਫ਼) ਸਲਵਾਰ, ਪਜਾਮਾ। ਇਜਾਰਾ : (ਅ) ਠੇਕਾ, ਵਪਾਰ। ਇਜ਼ਰਾਈਲ : (ਫ਼) ਮੌਤ ਦਾ ਫਰਿਸ਼ਤਾ। ਇੰਜੀਲ : (ਫ਼) ਹਜ਼ਰਤ ਈਸਾ ਨੂੰ ਨਾਜ਼ਿਲ ਹੋਈ, ਈਸਾਈਆਂ ਦੀ ਧਾਰਮਕ ਕਿਤਾਬ। ਇੱਤਬਾਅ : (ਫ਼) ਪਿੱਛੇ ਚਲਣਾ, ਪੈਰਵੀ ਕਰਨਾ, ਫ਼ਰਮਾਂਬਰਦਾਰੀ। ਇਤਮਾਮ : (ਫ਼) ਸਮਾਪਤੀ ਕਰਨਾ, ਪੂਰਾ ਕਰਨਾ। ਇਤਮੀਨਾਨ : (ਫ਼) ਦਿਲਾਸਾ, ਤਸੱਲੀ, ਦਿਲਜੋਈ, ਚੈਨ, ਸਬਰ। ਇਤਰ : (ਅ) ਸੁਗੰਧੀ, ਮਹਿਕ। ਇਤਰਾਰ : (ਫ਼) ਨਾਜ਼ ਕਰਨਾ, ਨਰਾਜ਼ ਹੋ ਜਾਣਾ। ਇਤਲਾਅ : (ਅ) ਇਤਲਾਹ, ਸੂਚਨਾ, ਖ਼ਬਰ। ਇਤਲਾਅ ਨਾਮਾ : (ਅ) ਸੱਮਨ, ਨੋਟਿਸ। ਇਤਲਾਕ : (ਫ਼) ਤਲਾਕ ਦੇਣਾ, ਛੱਡ ਦੇਣਾ, ਖੁਲ੍ਹ, ਅਜ਼ਾਦੀ। ਇਤਾਅਤ : (ਅ) ਤਾਬੇਦਾਰੀ, ਆਗਿਆ ਮੰਨਣੀ। ਇਤਾਬ : (ਫ਼) ਨਰਾਜ਼ਗੀ, ਲਾਹਨਤ, ਗੁੱਸਾ, ਮਲਾਮਤ, ਨਖ਼ਰਾ। ਇਤਿਹਾਦ : (ਫ਼) ਮਿੱਤਰਤਾ, ਸੰਧੀ, ਸਮਝੌਤਾ। ਇਤਿਫ਼ਾਕ : (ਅ) ਏਕਤਾ, ਮੇਲ-ਜੋਲ, ਮੁਹੱਬਤ, ਦੋਸਤੀ। ਇਤਿਫ਼ਾਕਨ : (ਅ) ਅਚਨਚੇਤ, ਯਕਾਯੱਕ, ਅਚਾਨਕ। ਇਦਬਾਰ : (ਫ਼) ਪਿੱਠ ਫੇਰਨਾ, ਮੰਦੇ ਭਾਗ, ਬਦਕਿਸਮਤੀ, ਗਰੀਬੀ। ਇਦਰੀਸ : (ਅ) ਇੱਕ ਪੈਗੰਬਰ ਦਾ ਨਾਂ ਜੋ ਕਦੇ ਵੀ ਵਾਪਸ ਨਾ ਆਉਣ ਹਿਤ ਜਿਉਂਦੇ ਜੀ ਸਵਰਗ ਵਿੱਚ ਗਿਆ, ਇਹ ਕਾਰੀਗਰਾਂ, ਲੇਖਕਾਂ, ਹੁਨਰਮੰਦਾਂ ਅਤੇ ਵਿਸ਼ੇਸ਼ ਕਰਕੇ ਕਪੜੇ ਸੀਣ ਵਾਲਿਆਂ ਦਾ ਪੈਗੰਬਰ ਹੈ। ਇਦਾਦ : (ਫ਼) ਸ਼ੁਮਾਰ, ਗਿਣਤੀ, ਬਖ਼ਸ਼ਸ਼, ਮੌਤ ਦਾ ਵਕਤ। ਇਦਾਰਾ : (ਅ) ਦਫਤਰ, ਵਿਭਾਗ, ਮਹਿਕਮਾ, ਪ੍ਰਬੰਧ। ਇੰਦਰਾਜ਼ : (ਫ਼) ਇਕਠਾ ਕੀਤਾ ਜਾਂ ਲਪੇਟਿਆ ਜਾਣਾ, ਦਰਜ ਕੀਤਾ ਜਾਣਾ, ਦਰਜ ਹੋਣਾ। ਇਨਾਮਦਾਰ : (ਫ਼) ਇਨਾਮ ਲੈਣ ਵਾਲਾ। ਇਨਸਾ : (ਫ਼) ਭੁੱਲ ਜਾਣਾ, ਭੁਲਾਉਣਾ। ਇਨਸ਼ਾ ਅੱਲਾ : (ਅ) ਜੇ ਰੱਬ ਨੇ ਚਾਹਿਆ। ਇਨਸ਼ਾਦ : (ਫ਼) ਕਵਿਤਾ ਕਹਿਣਾ, ਸ਼ੇਅਰ ਪੜ੍ਹਨਾ, ਨਿੰਦਾ ਕਰਨਾ। ਇਨਸਾਨ : (ਅ) ਮਨੁੱਖ, ਮਨੁੱਖ ਮਾਤਰ, ਅੱਖ ਦੀ ਪੁਤਲੀ। ਇਨਸਾਫ : (ਅ) ਨਿਆ, ਫੈਸਲਾ ਕਰਨਾ, ਠੀਕ ਫ਼ੈਸਲਾ, ਸਹੀ ਵੰਡ। ਇਨਕਸ਼ਾਫ਼ : (ਅ) ਖੋਲ੍ਹਣਾ, ਜ਼ਾਹਰ ਕਰਨਾ। ਇਨਕਸਾਰ : (ਅ) ਹਲੀਮੀ, ਧੀਰਜ, ਨਿਮਰਤਾ, ਆਜਜ਼ੀ। ਇਨਕਲਾਬ : (ਅ) ਤਬਦੀਲੀ, ਉਲਟ- ਪੁਲਟ, ਕ੍ਰਾਂਤੀ। ਇਨਕਾਰ : (ਅ) ਨਾ ਮੰਨਣਾ, ਨਾਂਹ ਕਰਨਾ, ਨਾਮਨਜ਼ੂਰੀ। ਇਨਜ਼ਾਰ : (ਫ਼) ਨਸੀਹਤ ਕਰਨਾ, ਡਰਨਾ, ਚੇਤਾਵਨੀ। ਇਨਜ਼ਾਲ : (ਫ਼) ਉਤਾਰਨਾ, ਲਹਿਣਾ, ਵੀਰਜ ਦਾ ਖ਼ਾਰਜ ਹੋਣਾ। ਇਨਫ਼ਾਜ : (ਫ਼) ਜਾਰੀ ਕਰਨਾ, ਰਵਾਂ ਕਰਨਾ, ਹੁਕਮ ਜਾਰੀ ਕਰਨਾ, ਤਲਵਾਰ, ਦੁੱਸਰ ਪਾਰ ਕਰਨਾ। ਇਨਫ਼ਿਜਾਰ : (ਫ਼) ਸੋਮਾ ਫੁੱਟਣਾ, ਪਾਣੀ ਫੁੱਟਣਾ। ਇਨਬ : (ਫ਼) ਅੰਗੂਰ, ਸੁਰਖ਼ ਸ਼ਰਾਬ। ਇਨਾਇਤ : (ਅ) ਮਿਹਰਬਾਨੀ, ਕਿਰਪਾ। ਇਨਤਹਾ ਪਸੰਦ : (ਅ) ਅਤਿਵਾਦੀ। ਇਨਤਹਾ : (ਅ) ਅਖ਼ੀਰ, ਖ਼ਾਤਮਾ, ਅੰਤ, ਇੰਤਹਾ। ਇਨਤਕਾਮ : (ਅ) ਇੰਤਕਾਮ, ਬਦਲਾ। ਇਨਤਕਾਲ : (ਅ) ਤਬਾਦਲਾ, ਮੌਤ, ਜਾਇਦਾਦ। ਇਨਤਖ਼ਾਬ : (ਅ) ਛਾਂਟਣਾ ਪਸੰਦ, ਚੋਣ। ਇਨਤਜ਼ਾਮ : (ਅ) ਪ੍ਰਬੰਧ, ਬੰਦੋਬਸਤ। ਇਨਤਜ਼ਾਰ : (ਅ) ਇੰਤਜ਼ਾਰ, ਉਡੀਕ, ਆਸ, ਉਮੀਦ। ਇਨਾਦ : (ਫ਼) ਵੈਰ, ਲੜਾਈ, ਬਗ਼ਾਵਤ, ਆਕੀਪਣ। ਇੱਫ਼ਤ : (ਫ਼) ਹਰਾਮ ਚੀਜ਼ਾਂ ਤੋਂ ਬਚਣਾ, ਪਰਹੇਜ਼ਗਾਰੀ, ਪਵਿੱਤਰਤਾ। ਇਫ਼ਤਿਰਾ : (ਅ) ਊਜਾਂ ਲਾਉਣਾ, ਝੂਠੀਆਂ ਗੱਲਾਂ ਬਣਾਉਣਾ, ਇਲਜ਼ਾਮ, ਦੋਸ਼। ਇਫ਼ਰਾਤ : (ਅ) ਬਹੁਤਾਤ, ਹੱਦੋਂ ਵੱਧ, ਜਲਦੀ ਕਰਨਾ। ਇਫ਼ਲਾਸ : (ਫ਼) ਗਰੀਬੀ, ਮੁਥਾਜੀ, ਦੀਵਾਲੀਆ ਹੋਣਾ, ਪੱਲੇ ਕੁਝ ਨਾ ਹੋਣਾ। ਇਫ਼ਲਾਹ : (ਫ਼) ਭਲਾਈ, ਨੇਕੀ ਕਰਨਾ, ਖੁਸ਼ਹਾਲੀ, ਜਿੱਤ। ਇਫ਼ਲਾਜ : (ਫ਼) ਅਧਰੰਗ ਹੋਣਾ। ਇਫ਼ਾਕਤ : (ਫ਼) ਬੀਮਾਰੀ ਵਿਚ ਕਮੀ ਹੋਣਾ, ਮਰਜ਼ ਦਾ ਘਟਣਾ। ਇਫ਼ਾਕਾ : (ਅ) ਰੋਗ ਦਾ ਘਟ ਜਾਣਾ, ਮੋੜਾ ਪੈ ਜਾਣਾ। ਇਫ਼ਾਦਤ : (ਫ਼) ਫ਼ਾਇਦਾ ਦੇਣਾ, ਨਫ਼ਾ, ਲਾਭ। ਇਬਹਾਮ : (ਅ) ਕਿਸੇ ਗੱਲ ਨੂੰ ਖੋਲ੍ਹ ਕੇ ਬਿਆਨ ਨਾ ਕਰਨਾ। ਇਬਤਦਾ : (ਅ) ਮੁੱਢ, ਆਰੰਭ, ਸ਼ੁਰੂ। ਇਬਤਾਲ : (ਫ਼) ਝੂਠਾ ਕਰਨਾ, ਝੂਠ ਬੋਲਣਾ, ਗਲਤ ਕਰਾਰ ਦੇਣਾ। ਇਬਦਾਲ : (ਫ਼) ਬਦਲਨਾ, ਬਦਲ ਦੇਣਾ। ਇਬਨ : (ਅ) ਪੁੱਤਰ, ਬੇਟਾ। ਇਬਰਤ : (ਅ) ਤਾੜਨਾ ਮਿਲਣੀ, ਅੰਦੇਸ਼ਾ, ਖੌਫ। ਇਬਰੀਕ : (ਫ਼) ਲੋਟਾ, ਚਮਕੀਲੀ ਤਲਵਾਰ। ਇਬਲੀਸ : (ਅ) ਸ਼ੈਤਾਨ, ਖਬੀਸ, ਫਸਾਦੀ, ਝਗੜਾਲੂ, ਕਮਜ਼ਾਤ। ਇਬਾਦਤ : (ਅ) ਬੰਦਗੀ, ਪੂਜਾ, ਅਰਦਾਸ, ਪੂਜਾ ਕਰਨਾ। ਇਬਾਰਤ : (ਅ) ਲਿਖਾਈ, ਬਿਆਨ ਕਰਨਾ, ਗੱਲ ਦੱਸਣਾ, ਮੁਰਾਦ, ਮਨੋਰਥ। ਇਮਸ਼ਬ : (ਫ਼) ਅੱਜ ਦੀ ਰਾਤ। ਇਮਸਾਸ : (ਫ਼) ਮਸ ਕਰਨਾ, ਛੋਹਣਾ, ਛੁਹਾਣਾ, ਰਗੜਨਾ। ਇਮਸਾਕ : (ਅ) ਬੰਧੇਜ, ਬੰਨ੍ਹ। ਇਮਕਾਨ : (ਫ਼) ਤਾਕਤ ਦੇਣਾ, ਮੌਕਾ, ਸੰਭਾਵਨਾ। ਇਮਤਿਹਾਨ : (ਅ) ਪਰੀਖਿਆ, ਜੋਖਣਾ, ਨਿਰੀਖਣ, ਪੜਤਾਲ। ਇਮਤਿਜ਼ਾਜ : (ਫ਼) ਮਿਲਾਉਣਾ, ਮਿਲਾਵਟ ਵਾਲਾ, ਮਿਲਿਆ ਜੁਲਿਆ, ਰਲਗਡ। ਇਮਦਾਦ : (ਅ) ਸਹਾਇਤਾ ਕਰਨਾ, ਸਹਾਇਤਾ, ਸਹਾਰਾ। ਇਮਰੋਜ਼ : (ਫ਼) ਅੱਜ ਦਾ ਦਿਨ, ਅਜਕਲ੍ਹ, ਇਸ ਜੀਵਨ ਵਿਚ। ਇਮਲਾ : (ਅ) ਲਿਖਣਾ, ਲਿਖਵਾਉਣਾ, ਵਰਨਮਾਲਾ ਦੇ ਨਿਯਮਾਂ ਅਨੁਸਾਰ ਲਿਖਣਾ, ਮੋਹਲਤ ਦੇਣਾ। ਇਮਾਮ : (ਅ) ਆਗੂ, ਬਾਦਸ਼ਾਹ, ਰਾਹਨੁਮਾ। ਇਮਾਮਾ : (ਅ) ਪਗੜੀ, ਦਸਤਾਰ। ਇਮਾਰਤ : (ਅ) ਮਕਾਨ, ਘਰ। ਇਯਾਦਤ : (ਫ਼) ਬੀਮਾਰ ਦੀ ਹਾਲਤ ਪੁੱਛਣ ਜਾਣਾ। ਇਰਸ਼ਾਦ : (ਫ਼) ਅਦੇਸ਼, ਹੁਕਮ, ਸਿੱਧਾ ਮਾਰਗ ਦੱਸਣਾ। ਇਰਕ : (ਅ) ਅਰਕ, ਜੜੀ-ਬੂਟੀਆਂ ਦਾ ਪਾਣੀ। ਇਰਫ਼ਾਨ : (ਅ) ਪਛਾਣ, ਪਛਾਣਨਾ, ਰੱਬ ਦਾ ਗਿਆਨ, ਸ਼ਰਮ। ਇਰਮ : (ਅ) ਬਹਿਸ਼ਤ ਜੋ ਕਿ ਸ਼ੱਦਾਦ ਬਾਦਸ਼ਾਹ ਨੇ ਇਸ ਦੁਨੀਆਂ ਵਿੱਚ ਬਣਾਈ ਸੀ। ਇਰਾਕ : (ਅ) ਨਦੀ ਦਾ ਕੰਢਾ, ਮੁਲਕ ਦਾ ਨਾਂ, ਇਕ ਰਾਗ ਦਾ ਨਾਮ। ਇਰਾਦਾ : (ਅ) ਮਰਜ਼ੀ, ਸਲਾਹ, ਵਿਚਾਰ। ਇਲਹਾਕ : (ਅ) ਮਿਲਾਣਾ, ਇੱਕ ਨੂੰ ਦੂਜੇ ਨਾਲ ਜੋੜਨਾ। ਇਲਹਾਮ : (ਅ) ਰੱਬੀ ਫੁਰਨਾ, ਨਾਜ਼਼ਲ ਹੋਣਾ। ਇਲਚੀ : (ਅ) ਦੂਤ। ਇਲਜ਼ਾਮ : (ਅ) ਦੋਸ਼, ਤੁਹਮਤ। ਇੱਲਤ : (ਅ) ਕਾਰਨ, ਵਜ੍ਹਾ, ਬੀਮਾਰੀ, ਰੋਗ। ਇਲਤਜਾ : (ਅ) ਅਰਜ਼ੋਈ ਕਰਨੀ, ਬੇਨਤੀ, ਤਮੰਨਾ, ਗੁਜਾਰਿਸ਼। ਇਲਤਮਾਸ : (ਅ) ਬੇਨਤੀ, ਅਰਜ਼, ਦਰਦਾਸਤ। ਇਲਮ : (ਅ) ਗਿਆਨ, ਵਿਦਿਆ, ਅਕਲ, ਸਮਝ। ਇਲਲ : (ਫ਼) ਵਜ੍ਹਾ, ਸਬੱਬ, ਰੋਗ, ਬੀਮਾਰੀਆਂ। ਇੱਲਾ : (ਅ) ਪਰ, ਸਿਵਾਏ, ਇਸ ਤੋਂ ਬਿਨ੍ਹਾਂ, ਨਹੀਂ। ਇਲਾਹੀ : (ਅ) ਮੇਰਿਆ ਰੱਬਾ। ਇਲਾਜ : (ਅ) ਦਵਾ ਦਾਰੂ, ਤਦਬੀਰ, ਦਵਾ ਕਰਨਾ। ਇਵਜ਼ : (ਅ) ਕਿਸੇ ਚੀਜ਼ ਦੇ ਬਦਲੇ ਵਿੱਚ। ਈਸਾਰ : (ਅ) ਦੂਜੇ ਦੇ ਮਤਲਬ ਨੂੰ ਆਪਣੇ ਤੋਂ ਪਹਿਲ ਦੇਣੀ। ਈਜ਼ਾ : (ਫ਼) ਦੁੱਖ ਦੇਣਾ, ਜ਼ਖਮੀ ਕਰਨਾ, ਦੁੱਖ, ਦਰਦ, ਜਖ਼ਮ, ਵਧੀਕੀ। ਈਜਾਦ : (ਅ) ਹੋਂਦ ਵਿਚ ਲਿਆਉਣਾ, ਕਾਢ ਕੱਢਣਾ, ਕਾਢ। ਈਜਾਬ : (ਫ਼) ਜ਼ਰੂਰੀ ਕਰਨਾ, ਪਰਵਾਨ ਕਰਨਾ, ਨਿਸ਼ਚਿਤ ਕਰਨਾ। ਈਦ : (ਅ) ਮੁਸਲਮਾਨਾਂ ਦਾ ਖ਼ੁਸੀ ਦਾ ਦਿਨ। ਈਦਗਾਹ : (ਅਫ਼) ਉਹ ਥਾਂ ਜਿਥੇ ਈਦ ਦੀ ਨਮਾਜ਼ ਪੜੀ ਜਾਂਦੀ ਹੈ। ਈਦੁਲ ਅਜ਼ਹਾ : (ਅ) ਕੁਰਬਾਨੀ ਵਾਲੀ ਈਦ। ਈਦੁਲ ਮਿਲਾਦ : (ਅ) ਹਜ਼ਰਤ ਮੁਹੱਮਦ ਸਾਹਿਬ ਦੇ ਜਨਮ ਦਿਨ ਵਿੱਚ ਖ਼ੁਸੀ ਮਨਾਉਣੀ। ਈਦੁਲ ਫ਼ਿਤਰ : (ਅ) ਰੋਜ਼ਿਆਂ ਦੇ ਬਾਅਦ ਦੀ ਈਦ (ਰਮਜ਼ਾਨ ਮਹੀਨੇ)। ਈਮ : (ਫ਼) ਰੰਡਾ, ਵਿਧਵਾ। ਈਮਾਨ : (ਅ) ਮੰਨ ਲੈਣਾ, ਦਿਲੋਂ ਰੱਬ ਤੇ ਯਕੀਨ ਲਿਆਉਣਾ, ਵਿਸ਼ਵਾਸ, ਭਰੋਸਾ। ਈਮਾਨਦਾਰ : (ਅਫ਼) ਵਿਸ਼ਵਾਸੀ, ਯਕੀਨ ਵਾਲਾ। ਈਰਾਨ : (ਫ਼) ਭਾਰਤ ਦੇ ਪੱਛਮ ਵੱਲ ਸਥਿਤ ਇੱਕ ਮੁਲਕ। ਈਲ : (ਫ਼) ਜਮਾਤ, ਟੋਲਾ, ਕੌਮ, ਕਬੀਲਾ।

ਸਊਦ : (ਫ਼) ਉਪਰ ਚੜ੍ਹਨ ਵਾਲਾ, ਉਚਾਈ, ਦੋਜ਼ਖ ਦੇ ਇਕ ਪਹਾੜ ਦਾ ਨਾਮ। ਸਅਈ : (ਅ) ਕੋਸ਼ਿਸ਼, ਯਤਨ, ਕਬੂਲ, ਮੰਨਿਆ। ਸਅਲਬ : (ਫ਼) ਲੂੰਬੜੀ। ਸਆਦਤ : (ਅ ) ਨੇਕਬਖ਼ਤੀ , ਭਾਗਸ਼ਾਲੀ ਹੋਣਾ। ਸਈਅਦ : (ਅ) ਹਜ਼ਰਤ ਮੁਹੰਮਦ ਸਾਹਿਬ ਦੀ ਧੀ ਫ਼ਾਤਿਮਾ ਦੀ ਸੰਤਾਨ। ਸਈਆਦ : (ਅ) ਸ਼ਿਕਾਰੀ। ਸਈਦ : (ਅ) ਨੇਕ, ਭਲਾ, ਸ਼ੁਭ, ਮਿਸਰ ਦਾ ਉਪਰਲਾ ਭਾਗ। ਸਈਰ : (ਫ਼) ਅਗ ਦਾ ਭਬਾਕਾ, ਚੰਗਿਆੜਾ, ਲੰਬੂ, ਚੌਥਾ ਦੋਜ਼ਖ਼। ਸਹਕ : (ਫ਼) ਘਿਸਾਉਣਾ, ਪੀਸਣਾ, ਪੁਰਾਣਾ ਕਪੜਾ, ਹੌਲੀ ਚਲਣਾ। ਸਹਫ਼ਾ : (ਫ਼) ਵੱਡਾ ਪਿਆਲਾ, ਛੰਨਾ। ਸਹਬਾਈ : (ਫ਼) ਮਸਤ, ਸ਼ਰਾਬੀ। ਸਹਮ : (ਫ਼) ਡਰ, ਭੈ, ਤੀਰ, ਹਿੱਸਾ। ਸਹਰ : (ਫ਼) ਸਵੇਰ, ਤੜਕੇ ਦਾ ਵੇਲਾ, ਪੌਹ-ਫੁਟਾਲਾ। ਸਹਲ : (ਅ) ਅਸਾਨ, ਸੌਖਾ, ਇਕ ਪ੍ਰਸਿੱਧ ਵਲੀ। ਸਹਾਫ਼ਤ : (ਫ਼) ਪਤਰਕਾਰੀ ਦੀ ਕਲਾ, ਪਤਰਕਾਰੀ ਦਾ ਪੇਸ਼ਾ। ਸਹਾਬ : (ਫ਼) ਬਦਲ। ਸਹਾਬਤ : (ਫ਼) ਦੋਸਤੀ, ਸੰਗ ਸਾਥ ਕਰਨਾ। ਸਹਾਬਾ : (ਫ਼) ਬੱਦਲ ਦਾ ਇਕ ਟੁਕੜਾ, ਬਦਲੀ। ਸਹਿਨਕ : (ਅ) ਪਰਾਂਤ, ਰਕਾਬੀ, ਪਲੇਟ। ਸਹਿਰਾ : (ਅ) ਮਾਰੂਥਲ, ਵੀਰਾਨ, ਰੇਗਿਸਥਾਨ, ਬੀਆਬਾਨ। ਸਹਿਰਾਈ : (ਅ) ਬੀਆਬਾਨੀ, ਜੰਗਲੀ, ਸਹਿਰਾ ਨਾਲ ਸੰਬੰਧਤ। ਸਹਿਵਨ : (ਅ) ਭੁਲ-ਭੁਲੇਖੇ, ਬਿਨ੍ਹਾਂ ਇਰਾਦੇ ਤੋਂ, ਸੁਭਾਵਿਕ। ਸਹੂਰ : (ਫ਼) ਰਮਜ਼ਾਨ ਦੇ ਮਹੀਨੇ ਵਿਚ ਸਵੇਰ ਦਾ ਖਾਣਾ, ਸਰਘੀ। ਸਹੂਲਤ : (ਅ) ਸੌਖ, ਆਸਾਨੀ। ਸੱਕਾ : (ਅ) ਬਹਿਸਤੀ, ਮਹਿਰਾ, ਪਾਣੀ ਭਰਨ ਦਾ ਕੰਮ ਕਰਨ ਵਾਲਾ। ਸਕਨਾ : (ਅ) ਰਹਿਣ ਵਾਲੇ, ਵਾਸੀ। ਸਕਫ਼ : (ਫ਼) ਛੱਤ। ਸਕਬ : (ਫ਼) ਛੇਕ, ਮੋਰੀ, ਛੇਕ ਕਰਨਾ। ਸਕਮ : (ਫ਼) ਦੁੱਖ, ਰੋਗ, ਐਬ, ਊਣਤਾਈ। ਸਕਰ : (ਫ਼) ਇਕ ਪ੍ਰਸਿੱਧ ਸ਼ਿਕਾਰੀ ਪੰਛੀ, ਚਰਗ਼। ਸਕਰਾਹ : (ਅ) ਕਸੋਰਾ, ਮਿੱਟੀ ਦਾ ਭਾਂਡਾ। ਸਕਰਾਨ : (ਫ਼) ਮਸਤ, ਬੇਹੋਸ਼। ਸੱਕਾ : (ਫ਼) ਮਾਸ਼ਕੀ। ਸਕਾਲ : (ਫ਼) ਸ਼ੀਸ਼ੇ ਜਾਂ ਤਲਵਾਰ ਦੀ ਚਮਕ। ਸਕੀਨਾ : (ਫ਼) ਅਰਾਮ, ਸਕੂਨ। ਸਕੀਮ : (ਫ਼) ਰੋਗੀ, ਐਬਦਾਰ, ਦਾਗੀ, ਖ਼ਰਾਬ। ਸਕੀਲ : (ਅ) ਬੋਝ, ਗੁਨਾਹ, ਧਰਤੀ ਵਿਚ ਦੱਬਿਆ ਮੁਰਦਾ ਜਾਂ ਖ਼ਜਾਨਾ। ਸਕੂਤ : (ਅ) ਚੁੱਪ, ਖ਼ਾਮੋਸੀ। ਸਕੂਨ : (ਅ) ਠਹਿਰਾਓ, ਅਰਾਮ, ਸ਼ਾਂਤੀ। ਸਕੂਨਤ : (ਅ) ਵਾਸਾ, ਰਹਿਣਾ, ਠਹਿਰਾਓ, ਵਸੇਬਾ। ਸ਼ਕੂਰ : (ਅ) ਅੱਲਾਹ। ਸਖ਼ੀ : (ਅ) ਸਖ਼ਾਵਤ ਕਰਨ ਵਾਲਾ, ਦਾਨੀ, ਦਰਿਆ ਦਿਲ। ਸਗ : (ਫ਼) ਕੁੱਤਾ। ਸੰਗ : (ਫ਼) ਪੱਥਰ, ਵਜ਼ਨ, ਮਾਤਰਾ, ਮਰਤਬਾ, ਰੁਤਬਾ, ਭਰੋਸਾ, ਕੀਮਤ, ਇਕ ਸਾਜ਼। ਸੰਗਚਾ : (ਫ਼) ਔਲਾ, ਗੜਾ। ਸੰਗਦਿਲ : (ਫ਼) ਪਥਰ ਦਿਲ, ਜ਼ਾਲਮ, ਬੇਰਹਿਮ। ਸੰਗ ਪੁਸ਼ਤ : (ਫ਼) ਕਛੁਕੁੰਮਾ। ਸੰਗਰੇਜਾ : (ਫ਼) ਰੋੜ, ਕੰਕਰ। ਸਗਲਾਖ਼ : (ਫ਼) ਪਥਰੀਲੀ ਜ਼ਮੀਨ। ਸੰਗੀਨ : (ਫ਼) ਪੱਥਰ ਦੀ ਚੀਜ਼, ਸਖ਼ਤ, ਮਜ਼ਬੂਤ, ਭਾਰੀ, ਹੰਢਣਸਾਰ। ਸੰਗੀਨ ਜ਼ੁਰਮ : (ਅਫ਼) ਵੱਡਾ ਪਾਪ, ਭਾਰੀ ਕਸੂਰ। ਸਗੂਚਾ : (ਫ਼) ਕਤੂਰਾ। ਸਜਦਾ : (ਅ) ਮੱਥਾ ਟੇਕਣਾ, ਸਿਰ ਝੁਕਾਉਣਾ। ਸਜਫ਼ : (ਫ਼) ਢਿਡ ਜਾਂ ਲੱਕ ਦਾ ਪਤਲਾ ਹੋਣਾ। ਸੰਜਰ : (ਫ਼) ਇਕ ਸ਼ਿਕਾਰੀ ਪੰਛੀ ਦਾ ਨਾਮ, ਸੂਫੀ, ਈਰਾਨ ਦਾ ਸੁਲਤਾਨ। ਸਜ਼ਾ : (ਫ਼) ਬਦੀ ਦਾ ਬਦਲਾ, ਦੰਡ, ਯੋਗ। ਸਜ਼ਾ ਯਾਫ਼ਤਾ : (ਫ਼) ਜੋ ਸਜ਼ਾ ਭੁਗਤ ਚੁੱਕਾ ਹੋਵੇ। ਸੱਜਾਦ : (ਫ਼) ਬਹੁਤ ਸਿਜਦਾ ਕਰਨ ਵਾਲਾ, ਹਜ਼ਰਤ ਇਮਾਮ ਹੁਸੈਨ ਦੇ ਸਪੁੱਤਰ ਜੋ ਬੜੇ ਤਪ ਕਰਨ ਵਾਲੇ ਸਨ। ਸੱਜਾਦਾ : (ਅ) ਪੀਰ, ਬਜੁਰਗ ਦੀ ਗੱਦੀ। ਸੱਜਹਦਾ : (ਫ਼) ਨਮਾਜ਼ ਪੜ੍ਹਨ ਦੀ ਚਟਾਈ, ਮੁਸੱਲਾ, ਕਿਸੇ ਪੀਰ ਦੀ ਗੱਦੀ। ਸੱਜਾਨ : (ਫ਼) ਜੇਲ੍ਹ ਦਾ ਦਰੋਗਾ। ਸਜਾਵਰ : (ਫ਼) ਵਾਜ਼ਬ, ਸਜਾ ਦੇ ਲਾਇਕ। ਸੰਜੀਦਗੀ : (ਫ਼) ਗੰਭੀਰਤਾ, ਭਾਰੀ ਹੋਣਾ, ਪਕਿਆਈ। ਸਜ਼ੀਦਾ : (ਫ਼) ਲਾਇਕ, ਯੋਗ, ਵਾਜਬ। ਸੰਜੀਦਾ : (ਫ਼) ਗੰਭੀਰ, ਭਰੋਸੇਯੋਗ, ਸੂਝਵਾਨ। ਸਜੂਦ : (ਅ) ਸਿਜਦਾ, ਨਮਸਕਾਰ। ਸਤਹ : (ਅ) ਪੱਧਰੀ ਛਤ, ਉਤਲਾ, ਹਿੱਸਾ। ਸਤੂਨ : (ਫ਼) ਥੰਮ, ਖੰਭਾ, ਲਾਠ, ਮੀਨਾਰ, ਅਹਿਮ ਅਧਿਕਾਰੀ। ਸੱਦ : (ਅ) ਕੰਧ, ਓਟ, ਆੜ, ਰੋਕ, ਪਹਾੜ। ਸਦਕਾ : (ਫ਼) ਵਾਰੇ ਜਾਣਾ, ਧਾਰਮਿਕ ਦਾਨ। ਸਦਫ਼ : (ਅ) ਸਿੱਪੀ ਜਿਸ ਵਿੱਚ ਮੋਤੀ ਦਾ ਦਾਣਾ ਹੁੰਦਾ ਹੈ। ਸਦਰ : (ਅਫ਼) ਪ੍ਰਧਾਨ, ਪ੍ਰਮੁੱਖ, ਮੁੱਖ ਦਫ਼ਤਰ, ਛਾਤੀ, ਵੱਡਾ ਅਫ਼ਸਰ, ਸਦਰ/ਵੱਡਾ ਬਾਜ਼ਾਰ ਸਰਦਾਰ, ਖ਼ਾਸ। ਸਦਮਾ : (ਅ) ਨੁਕਸਾਨ, ਠੋਕਣਾ, ਚੋਟ, ਸੱਟ, ਦੁਰਘਟਨਾ। ਸੰਦਲ : (ਫ਼) ਖ਼ੂਸ਼ਬੂਦਾਰ ਲਕੜੀ, ਚੰਦਨ। ਸਦਾਕਤ : (ਅ) ਸਚਾਈ, ਦਰੁਸਤੀ, ਤਸਦੀਕ, ਸਬੂਤ, ਗਵਾਹੀ। ਸਦਾਰਤ : (ਅ) ਅਧਿਅਕਸ਼ਤਾ, ਪ੍ਰਧਾਨਗੀ। ਸਦੀ : (ਫ਼) ਸੌ ਨਾਲ ਸਬੰਧਤ, ਸੌ ਵਰ੍ਹਿਆਂ ਦਾ ਸਮਾਂ, ਸੈਂਕੜਾ। ਸਦੀਕ : (ਅ) ਯਾਰ, ਦੋਸਤ। ਸੰਦੂਕ : (ਅ) ਬਕਸਾ, ਪੇਟੀ, ਤਾਬੂਤ। ਸੰਦੂਕਚਾ : (ਅਫ਼) ਨਿੱਕਾ, ਇੱਕ ਪ੍ਰਕਾਰ ਦੀ ਪੇਟੀ। ਸਨਅਤ : (ਅ) ਹੁਨਰ, ਕਾਰੀਗਰੀ, ਪੇਸ਼ਾ। ਸਨਅਤ ਕਾਰ : (ਅਫ਼) ਸਅਨਤ ਦੇ ਪੇਸ਼ੇ ਵਾਲਾ, ਕਾਰੀਗਰ। ਸਨਦ : (ਅ) ਪ੍ਰਮਾਣਿਕ ਲਿਖਤ, ਦਸਤਾਵੇਜ਼, ਸਬੂਤ, ਤਸਦੀਕਸ਼ੁਦਾ। ਸਨਮ : (ਅ) ਬੁਤ, ਮੂਰਤੀ, ਮਸ਼ੂਕ, ਪਿਆਰਾ, ਬਦਬੂ। ਸਨਵੀਅਤ : (ਅ) ਵਹਿਦਾਨੀਅਤ ਦਾ ਵਿਪਰੀਤ, ਦਵੈਤ। ਸਨਾ : (ਅ) ਤਾਅਰੀਫ਼, ਸਿਫ਼ਤ। ਸਨਾਅਤ : (ਅ) ਕਾਰੀਗਰੀ, ਹੁਨਰ, ਪੇਸ਼ਾ। ਸਨਾਮ : (ਫ਼) ਊਠ ਦੀ ਕੋਹਾਨ। ਸਨੋਬਰ : (ਅ) ਚੀਲ ਦਾ ਰੁੱਖ। ਸਪਸ : (ਫ਼) ਪਿਛੇ, ਬਹੁਤ ਪਿੱਛੇ। ਸਪੁਰਦ : (ਫ਼) ਕਿਸੇ ਦੇ ਹਵਾਲੇ ਕਰਨਾ। ਸਪੇਦ : (ਫ਼) ਸਫ਼ੈਦ, ਚਿੱਟਾ, ਕੋਰਾ। ਸੱਫ਼ : (ਸਫ਼) (ਅ) ਕਤਾਰ, ਪਰ੍ਹਾ, ਨਮਾਜ਼ੀਆਂ ਦੀ ਕਤਾਰ। ਸਫ਼ਹਾ : (ਅ) ਵਰਕੇ ਦਾ ਇਕ ਪਾਸਾ, ਕੰਢਾ, ਕਿਨਾਰਾ, ਗੱਲ੍ਹ। ਸ਼ਫ਼ਕ : (ਅ) ਸੂਰਜ ਚੜ੍ਹਨ ਤੇ ਲਹਿਣ ਵੇਲੇ ਦੀ ਲਾਲੀ। ਸਫ਼ਦਰ : (ਫ਼) ਲਸ਼ਕਰ ਦੀ ਸਫ਼ ਪਾੜਨ ਵਾਲਾ। ਸਫ਼ਰਾ : (ਅ) ਪਿੱਤ, ਸਰੀਰ ਵਿਚਲੇ ਇਕ ਤੱਤ ਦਾ ਨਾਮ। ਸਫ਼ਾ : (ਅ) ਦੋਸਤੀ, ਮੱਕੇ ਦੇ ਨੇੜੇ ਇਕ ਪਹਾੜੀ ਦਾ ਨਾਮ, ਪਾਕ, ਚਬੂਤਰਾ, ਚਮਕਦਾਰ। ਸਫ਼ਾਇਤ : (ਅ) ਸਿਫ਼ਤ ਦਾ ਬਹੁਵਚਨ, ਸਿਫ਼ਤਾਂ, ਖ਼ੂਬੀਆਂ। ਸੱਫ਼ਾਰ : (ਫ਼) ਤਾਂਬੇ ਆਦਿ ਦੇ ਭਾਂਡੇ ਬਣਾਉਣ ਵਾਲਾ, ਠਠੇਰਾ। ਸ਼ਫ਼ੀਨਾ : (ਅ) ਬੇੜੀ, ਕਿਸ਼ਤੀ, ਜਹਾਜ਼, ਸ਼ੇਅਰਾਂ ਦੀ ਸੈਂਚੀ। ਸਫ਼ੀਰ : (ਅ) ਰਾਜਦੂਤ, ਏਲਚੀ, ਮੁਸਾਫ਼ਿਰ। ਸਫ਼ੇਦਾਰ : (ਫ਼) ਸਫ਼ੈਦੇ ਦਾ ਦਰਖ਼ਤ। ਸਬਕ : (ਅ) ਨਸੀਹਤ, ਤਜਰਬਾ, ਸਜ਼ਾ, ਕਿਤਾਬ ਦਾ ਓਹ ਭਾਗ ਜੋ ਰੋਜ਼ ਪੜ੍ਹਾਇਆ ਜਾਵੇ। ਸਬਕਤ : (ਅ) ਅੱਗੇ ਵਧਣ ਦੀ ਕਿਰਿਆ, ਅੱਗੇ ਨਿਕਲਣਾ। ਸਬਜ਼ : (ਫ਼) ਹਰਾ, ਸਾਵਾ, ਸਾਂਵਲਾ। ਸਬਜ਼ਾ : (ਫ਼) ਸਬਜ਼ੀ, ਹਰਿਆਵਲ, ਬਨਸਪਤੀ, ਨੀਲ ਕੰਠ। ਸਬਜ਼ੀ : (ਫ਼) ਹਰਿਆਲੀ, ਹਰੀ ਰੰਗਤ, ਤਰਕਾਰੀ, ਤਰਾਵਤ। ਸਬਨਮ : (ਫ਼) ਤ੍ਰੇਲ। ਸਬਰ : (ਅ) ਸਹਿਣਸ਼ੀਲਤਾ, ਸੰਕੋਚ, ਸੰਤੋਖ। ਸਬਾ : (ਅ) ਪੁਰੇ ਦੀ ਹਵਾ, ਪੂਰਬ ਤੋਂ ਵਗਣ ਵਾਲੀ ਹਵਾ। ਸਬਾਤ : (ਫ਼) ਸਥਿਰ ਹੋਣਾ, ਕਰਾਰ, ਪਕਿਆਈ। ਸਬੀਲ : (ਅ) ਰਾਹ, ਤਰੀਕਾ, ਢੰਗ, ਤੌਰ, ਵਸੀਲਾ, ਸੂਰਤ। ਸਬੁਕੀ : (ਫ਼) ਹੋਛਾਪਣ, ਬੇਕਦਰੀ। ਸਬੂਚਾ : (ਫ਼) ਛੋਟਾ ਘੜਾ, ਮਟਕੀ। ਸਬੂਤ : (ਅ) ਦਲੀਲ, ਪ੍ਰਮਾਣ, ਗਵਾਹੀ, ਸੱਚਾਈ। ਸਬੂਰ : (ਅ) ਪਾਪੀਆਂ ਤੇ ਨਰਮੀ ਵਰਤਣ ਵਾਲਾ। ਸਮ : (ਅ) ਜ਼ਹਿਰ, ਵਿਸ਼। ਸੱਮ : (ਫ਼) ਜ਼ਹਿਰ, ਸੂਈ ਦਾ ਨੱਕਾ, ਮੋਰੀ। ਸੰਮ : (ਫ਼) ਬੋਲਾਪਣ। ਸਮਤ : (ਫ਼) ਦਿਸ਼ਾ, ਰਾਹ। ਸਮਰ : (ਫ਼) ਰੁੱਖ ਦਾ ਫਲ, ਮੇਵਾ, ਪੈਦਾਵਾਰ, ਆਮਦਨ, ਪਰਣਾਮ। ਸਮਾਅ : (ਫ਼) ਸੰਗੀਤ। ਸਮਾਅਤ : (ਫ਼) ਸੁਣਵਾਈ, ਕਾਰਵਾਈ। ਸਮਾਈ : (ਫ਼) ਸੁਣੀ ਹੋਈ ਗੱਲ, ਸੁਣਿਆ ਹੋਇਆ, ਸੀਨਾ-ਬ-ਸੀਨਾ ਚਲੀ ਆਉਂਦੀ ਗੱਲ। ਸਮਾਜਤ : (ਫ਼) ਸੁਣਵਾਈ, ਮੁਕਦਮੇ ਦੀ ਪੇਸ਼ੀ ਜਾਂ ਕਾਰਵਾਈ। ਸਮਿਆਨ : (ਅ) ਸਮਾਨ, ਸਾਧਨ, ਸਮੱਗਰੀ। ਸਮੀਅ : (ਅ) ਅੱਲਾਹ। ਸਮੂਮ : (ਅ) ਲੂ, ਜ਼ਹਿਰੀਲੀ ਜਾਂ ਹਾਨੀਕਾਰਕ ਹਵਾ। ਸਮੂਰ : (ਅ) ਇਕ ਬਹੁਤ ਬਾਰੀਕ ਪਸ਼ਮ ਵਾਲੀ ਲੂੰਮੜੀ ਵਰਗਾ ਬਰਫ਼ਾਨੀ ਜੀਵ। ਸੱਯਾਹ : (ਅ) ਬਹੁਤ ਸੈਰ ਕਰਨ ਵਾਲਾ, ਸੈਲਾਨੀ, ਯਾਤਰੂ। ਸੱਯਾਦ : (ਅ) ਸ਼ਿਕਾਰ ਕਰਨ ਵਾਲਾ, ਸ਼ਿਕਾਰੀ, ਚਿੜੀ ਮਾਰ, ਮਛੇਰਾ, ਮਸ਼ੂਕ। ਸੱਯਾਰਾ : (ਫ਼) ਗ੍ਰਹਿ, ਸਿਤਾਰਾ। ਸੱਯਦ : (ਫ਼) ਸਰਦਾਰ, ਰਈਸ, ਅਮੀਰ। ਸਰ : (ਫ਼) ਸਿਰ, ਖੋਪੜੀ, ਸਰਤਾਜ, ਸਿਰਾ, ਮੁਖੀ। ਸਰਅੰਜਾਮ : (ਫ਼) ਪੂਰਾ ਕਰਨਾ, ਖ਼ਾਤਮਾ, ਕੰਮ ਦਾ ਅੰਤ। ਸਰ-ਅੰਦਾਜ਼ : (ਫ਼) ਘੁੰਡ, ਬੇਸ਼ਰਮ, ਖੂਨੀ, ਨਪਾਕ। ਸਰ-ਅਫ਼ਗੰਦਨ : (ਫ਼) ਸਿਰ ਨੀਵਾਂ ਕਰਨਾ, ਸ਼ਰਮਿੰਦਾ ਹੋਣਾ, ਨਿਮਰਤਾ। ਸਰ-ਅਲਮ : (ਫ਼) ਝੰਡੇ ਦੇ ਸਿਰੇ ਤੇ ਝੂਲਦਾ ਹੋਇਆ ਕੱਪੜਾ। ਸਰਸਫ : (ਫ਼) ਸਰ੍ਹੋਂ। ਸਰ ਸਬਜ਼ : (ਫ਼) ਅਬਾਦ, ਜੀਵੰਤ, ਹਰਿਆਵਲ, ਖੁਸ਼, ਖ਼ੁਸ਼ਹਾਲ। ਸਰਸਰ : (ਅ) ਹਨੇਰੀ, ਝਖੜ। ਸਰਸਰੀ : (ਫ਼) ਅਸਾਨ, ਸੁਭਾਵਿਕ, ਮਮੂਲੀ। ਸਰਸਾਮ : (ਫ਼) ਸਿਰ, ਦਿਮਾਗ, ਇਕ ਜਾਨ-ਲੇਵਾ ਰੋਗ। ਸਰਸ਼ਾਰ : (ਫ਼) ਭਰਿਆ ਹੋਇਆ, ਨਸ਼ੇ ਵਿਚ ਚੂਰ, ਭਰਪੂਰ। ਸਰ ਸਾਲ : (ਫ਼) ਸਾਲ ਦੇ ਅਰੰਭ ਵਿਚ। ਸਰ-ਸਿਲਸਿਲਾ : (ਫ਼) ਖ਼ਾਨਦਾਨ ਦਾ ਮੋਢੀ। ਸਰ-ਸ਼ੀਰ : (ਫ਼) ਦੁੱਧ ਦੀ ਮਲਾਈ। ਸਰਸੁਖਨ : (ਫ਼) ਉਨਵਾਨ, ਸ਼ੀਰਸ਼ਕ। ਸਰਹੰਗ : (ਫ਼) ਸੈਨਾਪਤੀ, ਲਸ਼ਕਰ, ਮਨਚਲਾ, ਕੋਤਵਾਲ, ਚੋਬਦਾਰ, ਪੈਦਲ ਸਿਪਾਹੀ। ਸਰਹਦ : (ਫ਼) ਹਦ, ਸਿਰਾ, ਸੀਮਾ, ਕਿਨਾਰਾ, ਆਖਰੀ ਹਦ। ਸਰਕਸ਼ : (ਫ਼) ਬਾਗ਼ੀ, ਮਗ਼ਰੂਰ, ਹੁਕਮ, ਅਦੂਲ। ਸਰਕਾ : (ਫ਼) ਚੋਰੀ ਚਕਾਰੀ। ਸਰਕਾਰ : (ਫ਼) ਹਕੂਮਤ, ਕਚਹਿਰੀ, ਹਾਕਮ, ਮਾਲਕ। ਸਰਖ਼ੁਦ : (ਅ) ਜੋ ਕਿਸੇ ਦੇ ਅਧੀਨ ਨਾ ਹੋਵੇ। ਸਰ-ਗ਼ਜ਼ਲ : (ਫ਼) ਗ਼ਜ਼ਲ ਦਾ ਪਹਿਲਾ ਸ਼ੇਅਰ, ਮਤਲਾ, ਸਰੇਸ਼ਟ। ਸਰਗ਼ਨਾ : (ਫ਼) ਸ਼ਿਰੋਮਣੀ, ਜਥੇਦਾਰ, ਸਰਦਾਰ, ਵੱਡਾ, ਲਾਸਾਨੀ। ਸਰਗਰਮ : (ਫ਼) ਤਿਆਰ-ਬਰ- ਤਿਆਰ, ਕਿਰਿਆਸ਼ੀਲ, ਮਿਹਨਤੀ। ਸਰਗੋਸ਼ੀ : (ਫ਼) ਕੰਨ ਵਿੱਚ ਕੁਝ ਕਹਿਣਾ, ਕਾਨਾਫੂਸੀ, ਚੁਗ਼ਲੀ, ਨਿੰਦਾ। ਸਰਚਸ਼ਮਾ : (ਫ਼) ਪਾਣੀ ਦਾ ਸਰੋਤ, ਚਸ਼ਮਾ। ਸਰ-ਜ਼ਮੀਨ : (ਫ਼) ਧਰਤ, ਮੁਲਕ, ਖੇਤਰ, ਝਿੜਕਣਾ। ਸਰ-ਜ਼ੁਲਫ਼ : (ਫ਼) ਜ਼ੁਲਫ਼ ਦਾ ਸਿਰਾ, ਮਸ਼ੂਕ ਦੀ ਵਧੀਕੀ, ਨਾਜ਼ ਨਖ਼ਰਾ, ਤਖਿੀ ਨਜ਼ਰ, ਬੇਪਰਵਾਹੀ। ਸਰਤਾਜ : (ਫ਼) ਸਰਦਾਰ, ਖ਼ਾਵੰਦ, ਪ੍ਰਮੁੱਖ, ਸ਼੍ਰਿਮੋਣੀ। ਸਰਦਸਤੀ : (ਫ਼) ਜਿਹੜੀ ਚੀਜ਼ ਹਾਜ਼ਰ ਹੋਵੇ, ਨਿਝਕ ਗੱਲ। ਸਰਦਰ : (ਫ਼) ਸਰਦਲ, ਦਰਵਾਜ਼ੇ ਦੇ ਉਪਰ ਦੀ ਲਕੜ। ਸਰਦਾਹ : (ਅ) ਇੱਕ ਮੇਵਾ। ਸਰਦਾਰ : (ਫ਼) ਅਮੀਰ, ਹਾਕਮ, ਜਥੇਦਾਰ, ਮੁਖੀ। ਸਰਦੀ : (ਫ਼) ਠੰਢ, ਠੰਢਕ, ਪਾਲਾ, ਬੇਪਰਵਾਹੀ। ਸਰਨਾਮਾ : (ਫ਼) ਉਨਵਾਨ, ਸ਼ੀਰਸ਼ਕ। ਸਰਪ੍ਰਸਤ : (ਫ਼) ਮਦਦ ਕਰਨ ਵਾਲਾ, ਮਿਹਰਬਾਨ, ਨਗਿਰਾਨ। ਸਰਪੋਸ਼ : (ਫ਼) ਉਹ ਕਪੜਾ ਜਿਹੜਾ ਭੋਜਨ ਵਾਲੇ ਥਾਲ ’ਤੇ ਪਾਉਂਦੇ ਹਨ, ਦੇਗਚੀ ਦਾ ਢਕਣ, ਚੱਪਣੀ। ਸਰਫ਼ਾ : (ਅ) ਖ਼ਰਚ ਵਿਚ ਤੰਗੀ ਕਰਨਾ, ਕਰਿਸ, ਕੰਜੂਸੀ, ਨਫ਼ਾ, ਮਕਰ, ਦਗ਼ਾ, ਫ਼ਰੇਬ। ਸਰਫ਼ਰੋਸ਼ : (ਫ਼) ਬਹਾਦਰ, ਸੂਰਮਾ, ਦਲੇਰ, ਸਰਬੁਲੰਦ। ਸਰਫ਼ਰੋਸ਼ੀ : (ਫ਼) ਬਹਾਦਰੀ, ਦਲੇਰੀ। ਸਰਬਰਾਹ : (ਫ਼) ਪ੍ਰਬੰਧਕ। ਸਰਬੁਲੰਦ : (ਫ਼) ਉਚਾ, ਉਚੀ ਸ਼ਾਨ ਵਾਲਾ, ਸਰਫਰੋਸ਼। ਸਰਬਾਸ਼ : (ਫ਼) ਫ਼ੌਜ਼ ਦਾ ਸਰਦਾਰ, ਜੰਗੀ ਕੁਹਾੜਾ, ਟਕੂਆ। ਸਰਬਾਨ : (ਅ) ਊਠਾਂ ਦਾ ਚਾਲਕ। ਸਰਬਾਲਾ : (ਫ਼) ਲਾੜੇ ਵਰਗਾ। ਸਰਮਸਤ : (ਫ਼) ਮਤਵਾਲਾ। ਸਰਮਦ : (ਫ਼) ਅਨੰਤ, ਅੱਲਾਹ, ਸਦੀਵੀ, ਦਿਨ ਰਾਤ, ਇੱਕ ਸੂਫੀ ਸੰਤ। ਸਰਮਾ : (ਅ) ਸਿਆਲ ਰੁੱਤ। ਸਰਮਾਯਾ : (ਫ਼) ਪੂੰਜੀ, ਧਨ, ਦੌਲਤ। ਸਰਵਰ : (ਫ਼) ਬਜ਼ੁਰਗ, ਬਾਦਸ਼ਾਹ, ਇਕ ਮੁਸਲਮਾਨ ਦਰਵੇਸ਼। ਸਰਵਰ ਆਲਮ : (ਫ਼) ਸੰਸਾਰ ਦਾ ਬਜ਼ੁਰਗ, ਸਰਦਾਰ, ਪੀਰ ਜਾਂ ਹਜ਼ਰਤ। ਸਰਾਏ : (ਅ) ਸਰਾਂ, ਮੁਸਾਫ਼ਰ ਖ਼ਾਨਾ। ਸਰਾਸਰ : (ਫ਼) ਸਾਰੇ ਦਾ ਸਾਰਾ, ਪੂਰਾ, ਬਿਲਕੁਲ, ਅਸਲੋਂ। ਸਰਾਗੋਸ਼ : (ਫ਼) ਔਰਤਾਂ ਦਾ ਬੁਰਕਾ। ਸਰਾਫ਼ : (ਅ) ਸੋਨਾ ਚਾਂਦੀ ਪਰਖਣ ਵਾਲਾ, ਮਹਾਜਨ, ਸ਼ਾਹੂਕਾਰ। ਸਰਾਫ਼ਤ : (ਫ਼) ਸੋਨੇ ਚਾਂਦੀ ਦੀ ਪਰਖ, ਪਤਝੜ ਦੀ ਹਵਾ, ਯਾਦ। ਸਰਾਬ : (ਅ) ਜੱਲਭਰਮ, ਰੇਤਲੀ ਧਰਤੀ ਦਾ ਉਹ ਥਾਂ ਜਿਥੇ ਨਜ਼ਰਾਂ ਨੂੰ ਪਾਣੀ ਦੇ ਹੋਣ ਦਾ ਧੋਖਾ ਲੱਗੇ। ਸਰੀਹਨ : (ਅ) ਸਾਫ਼ ਤੌਰ ਤੇ, ਜ਼ਾਹਰਾ, ਜਾਣ ਬੁਝ ਕੇ। ਸਰੂ : (ਫ਼) ਇੱਕ ਲੰਮਾ ਰੁੱਖ। ਸਰੂਰ : (ਅ) ਖ਼ੁਮਾਰੀ, ਨਸ਼ਾ ਸਰੋਕਾਰ : (ਫ਼) ਮਾਮਲਾ, ਸਬੰਧ, ਲਗਾ। ਸਰੋਪਾ : (ਫ਼) ਸਿਰ ਤੋਂ ਪੈਰਾਂ ਤੱਕ, ਸਾਰਾ, ਪੂਰਾ। ਸਲਫ਼ : (ਅ) ਪੁਰਖੇ, ਅਗਲੇ ਜ਼ਮਾਨੇ ਦੇ ਲੋਕ। ਸਲਬ : (ਅ) ਖੋਹ ਲੈਣਾ। ਸਲਾ : (ਫ਼) ਸੱਦਾ, ਦਾਅਵਤ, ਪੁਕਾਰ। ਸਲਾਹ : (ਅ) ਰਾਏ, ਮਸ਼ਵਰਾ, ਤਦਬੀਰ, ਇਰਾਦਾ। ਸਲਾਹਿਯਤ : (ਅ) ਚੰਗਿਆਈ, ਭਲਾਈ, ਪਵਿੱਤਰਤਾ, ਯੋਗਤਾ। ਸਲਾਸਤ : (ਫ਼) ਸੌਖਾ, ਨਰਮੀ, ਰਵਾਨੀ, ਸੌਖੀ ਇਬਾਰਤ, ਸਫਾਈ। ਸਲਾਕ : (ਫ਼) ਸੋਨੇ ਚਾਂਦੀ ਦੀ ਸਲਾਖ਼, ਭੋਰਾ, ਟੋਟਾ। ਸਲਾਤ : (ਫ਼) ਨਮਾਜ਼, ਦੁਆ, ਬਖਸ਼ਸ਼, ਮਿਹਰ। ਸਲਾਮ : (ਅ), ਨਮਸਕਾਰ, ਸਲਾਮਤੀ, ਤੰਦਰੁਸਤੀ ਦੀ ਦੁਆ, ਅਸ਼ੀਰਵਾਦ। ਸਲਾਮੀ : (ਅ) ਇਜ਼ਤ, ਨਜ਼ਰਾਨਾ। ਸਲੀਸ : (ਅ) ਸਰਲ, ਆਸਾਨ, ਨਰਮੀ। ਸਲੀਕਾ : (ਅ) ਤਮੀਜ਼, ਲਿਆਕਤ, ਸੁਭਾ, ਸੁਘੜਪੁਣਾ, ਹੁਨਰ। ਸਲੀਬ : (ਅ) ਸੂਲੀ, ਸੂਲੀ ਦਾ ਚਿੰਨ੍ਹ, ਹਡੀ ਦੀ ਚਰਬੀ, ਸਖ਼ਤ। ਸਲੀਮ : (ਅ) ਪੂਰਾ, ਸਹਿਣਸ਼ੀਲ, ਠੀਕ। ਸਲੂਕ : (ਅ) ਵਰਤਾਰਾ, ਰਵੱਈਆ, ਹੱਕ ਦੀ ਤਲਾਸ਼। ਸਵਾ : (ਅ) ਇਲਾਵਾ, ਬਿਨ੍ਹਾ, ਫਾਲਤੂ, ਵੱਧ। ਸਵਾਬ : (ਅ) ਇਨਾਮ, ਨੇਕੀ, ਭਲਾਈ। ਸਵਾਲ : (ਅ) ਪ੍ਰਸ਼ਨ, ਪੁਛਣਾ, ਮੰਗ। ਸਾਅਤ : (ਅ) ਘੜੀ, ਪਲ, ਨਿਸ਼ਚਿਤ ਸਮਾਂ। ਸਾਇਆ : (ਫ਼) ਪਰਛਾਵਾ, ਜਿਨ ਜਾਂ ਭੂਤ ਦਾ ਅਸਰ, ਸਰਪ੍ਰਸਤੀ। ਸਾਇਰ : (ਫ਼) ਬਾਕੀ, ਸਾਰੇ, ਸੈਲਾਨੀ, ਚਲਦਾ ਹੋਇਆ। ਸਾਇਲ : (ਅ) ਸਵਾਲੀ, ਮੰਗਤਾ, ਤਾਲਿਬ , ਤਲਬਗਾਰ , ਇਛੁਕ , ਪ੍ਰਾਰਥਕ। ਸਾਏਸ : (ਅ) ਘੋੜਿਆਂ ਦੀ ਸਾਂਭ ਸੰਭਾਲ ਕਰਨ ਵਾਲਾ। ਸਾਹਿਬ : (ਅ) ਅਮੀਰ, ਵਜ਼ੀਰ, ਖ਼ੁਦਾ, ਹਾਕਮ, ਖਾਵੰਦ, ਸਤਕਾਰ। ਸਾਹਿਬਜ਼ਾਦਾ : (ਅਫ਼) ਬੇਟਾ, ਪੁਤਰ, ਪੀਰ ਜ਼ਾਦਾ, ਰਈਸ-ਜ਼ਾਦਾ। ਸਾਹਿਬ-ਦਿਲ : (ਅਫ਼) ਰੋਸ਼ਨ ਦਿਲ, ਸਿਆਣਾ। ਸਾਹਿਬਾਨ : (ਅਫ਼) ਸਾਹਿਬ ਦਾ ਬਹੁਵਚਨ। ਸਾਹਿਰਾ : (ਫ਼) ਜਾਦੂਗਰ, ਫ਼ਰੇਬ ਦੇਣ ਵਾਲਾ, ਫ਼ਰੇਬੀ। ਸਾਹਿਲ : (ਅ) ਸਾਗਰ ਜਾਂ ਨਦੀ ਦਾ ਕੰਢਾ। ਸਾਕਿਨ : (ਅ) ਖਲੋਤਾ ਹੋਇਆ, ਅਹਿਲ, ਅਚਲ, ਵਸਨੀਕ। ਸਾਕੀ : (ਅ) ਪਿਆਉਣ ਵਾਲਾ, ਸ਼ਰਾਬ ਪਿਆਉਣ ਵਾਲਾ, ਮਹਿਬੂਬ। ਸਾਖ਼ : (ਫ਼) ਇਤਬਾਰ, ਭਰੋਸਾ। ਸਾਖ਼ਤ : (ਫ਼) ਬਣਾਵਟ, ਘਾੜਤ, ਕਾਠੀ, ਜ਼ਰਾ-ਬਕਤਰ, ਪਾਖਰ, ਰਕਾਬ ਦਾ ਤਸਮਾ। ਸਾਗ਼ਰ : (ਫ਼) ਸ਼ਰਾਬ ਦਾ ਪਿਆਲਾ, ਜਾਮ। ਸਾਜ਼ : (ਫ਼) ਸਿਤਾਰ, ਸਾਰੰਗੀ, ਹਿੰਮਤ, ਸਫ਼ਰ ਦਾ ਸਮਾਨ, ਹਲੀਮੀ। ਸਾਜ਼ਗਾਰ : (ਫ਼) ਯੋਗ, ਮੁਵਾਫ਼ਕ, ਦੋਸਤ। ਸਾਜ਼ੰਦਾ : (ਫ਼) ਸਾਜ਼ ਵਜਾਉਣ ਵਾਲਾ। ਸਾਜਿਦ : (ਅ) ਸਜਦਾ ਕਰਨ ਵਾਲਾ। ਸਾਦ : (ਫ਼) ਅਰਬੀ ਵਰਨਮਾਲਾ ਦਾ ਚੌਦ੍ਹਵਾਂ ਤੇ ਫ਼ਾਰਸੀ ਦਾ ਸਤਾਰ੍ਹਵਾਂ ਅੱਖਰ, ਇਕਰਾਰ ਤੇ ਤਸਦੀਕ ਦਾ ਚਿੰਨ੍ਹ, ਮਨਜ਼ੂਰ ਕਰਨ ਦੀ ਨਿਸ਼ਾਨੀ, ਕੁਰਾਨ ਸ਼ਰੀਫ ਦੇ ਅੱਠਤੀਵੇਂ ਸੂਰੇ ਦਾ ਨਾਮ, ਅੱਖ। ਸਾਦਗੀ : (ਫ਼) ਸਫ਼ਾਈ, ਕੂਲਾਪਣ, ਭੋਲਾਪਣ, ਪੱਧਰਾਪਣ। ਸਾਦਤ : (ਫ਼) ਸਯਦਿ, ਸਰਦਾਰ, ਮੁਖੀਆ। ਸਾਦਰ : (ਅ) ਲਾਗੂ ਹੋਣ ਵਾਲਾ, ਜਾਰੀ ਹੋਣ ਵਾਲਾ, ਨਿਕਲਣ ਵਾਲਾ। ਸਾਦਕਾਮ : (ਅ) ਸਫ਼ਲ, ਕਾਮਯਾਬ, ਖ਼ੁਸ਼ਹਾਲ। ਸਾਨੀ : (ਅ) ਦੂਜਾ, ਬਰਾਬਰ ਦਾ, ਵਰਗਾ। ਸਾਫ਼ : (ਅ) ਪਵਿਤਰ, ਨਰਿਮਲ, ਖ਼ਾਲਸ, ਸੱਚਾ, ਸਿੱਧਾ, ਪੱਧਰਾ, ਸੱਚਾ, ਸਿੱਧਾ। ਸਾਫ਼ਸਾਫ਼ : (ਅ) ਬੇਲਾਗ, ਖਰੀ ਖਰੀ। ਸਾਫ਼ਗੋ : (ਅਫ਼) ਸਾਫ਼ ਸਪਸ਼ਟ ਗੱਲ ਕਰਨ ਵਾਲਾ। ਸਾਫ਼ਗੋਈ : (ਅਫ਼) ਸਪਸ਼ਟ ਗੱਲ ਕਰਨੀ। ਸਾਫ਼ੀ : (ਫ਼) ਸਫਾਈ ਵਾਲਾ ਕੱਪੜਾ, ਚੁੱਲ੍ਹੇ ਤੋਂ ਭਾਂਡਾ ਲਾਹਣ ਦਾ ਕੱਪੜਾ। ਸਾਦਿਕ : (ਅ) ਸੱਚਾ, ਵਫ਼ਾਦਾਰ, ਠੀਕ, ਢੁਕਵਾਂ। ਸਾਨਿਹਾ : (ਅ) ਦੁਰਘਟਣਾ। ਸਾਬਕ : (ਅ) ਪਹਿਲਾਂ ਦਾ, ਭੂਤ ਪੂਰਵ। ਸਾਬਿਕਾ : (ਅਫ਼) ਸਾਬਕ ਦਾ ਇਲੰਗਿ, ਪਹਿਲੀ , ਪਿਛਲੇ ਸਮੇ ਂ ਦੀ। (ਨੋਟ: ਪੰਜਾਬੀ ਵਿੱਚ ਪੁਲੰਗਿ-ਇਲੰਗਿ ਲਈ ਸਾਬਕਾ ਹੀ ਵਰਤਿਆ ਜਾਂਦਾ ਹੈ।) ਸਾਬਨ : (ਅ) ਮੈਲ ਸਾਫ਼ ਕਰਨ ਦੀ ਵਸਤੂ, ਸਾਬਨ। ਸਾਬਿਰ : (ਅ) ਸਬਰ ਕਰਨ ਵਾਲਾ। ਸਾਮਾਨ : (ਫ਼) ਅਸਬਾਬ। ਸਾਰਿਕ : (ਫ਼) ਮਾਲ ਚੁਰਾਉਣ ਵਾਲਾ ਚੋਰ। ਸਾਲ : (ਫ਼) ਵਰ੍ਹਾ, ਉਮਰ, ਸਾਗਵਾਨ ਦੀ ਲਕੜ। ਸਾਲਸੀ : (ਅ) ਪੰਚਾਇਤ। ਸਾਲਕ : (ਅ) ਰਾਹ ਚੱਲਣ ਵਾਲਾ, ਸੂਫ਼ੀਆਂ ਅਨੁਸਾਰ ਜੋ ਰੱਬ ਦੀ ਨੇੜਤਾ ਵੀ ਚਾਹੇ ਅਤੇ ਰੋਜ਼ੀ ਕਮਾਣ ਦੀ ਅਕਲ ਵੀ ਰੱਖੇ। ਸਾਲਮ : (ਅ) ਪੂਰਾ, ਸਾਰਾ, ਤਮਾਮ, ਅਰੂਜ਼ ਦੇ ਇਲਮ ਵਿੱਚ ਇੱਕ ਰੁਕਨ, ਇੱਕ ਬਹਿਰ ਦਾ ਨਾਂ। ਸਾਲਾਰ : (ਫ਼) ਸਰਦਾਰ, ਮੁਖੀਆ, ਵਡੇਰੀ ਉਮਰ ਦਾ, ਪੁਰਾਣਾ। ਸਿਆਸਤ : (ਅ) ਰਾਜਨੀਤੀ। ਸਿਆਸੀ : (ਅ) ਰਾਜਨੀਤੀ ਨਾਲ ਸੰਬੰਧਤ। ਸਿਆਹਤ : (ਅ) ਦੇਸ਼ਾਂ ਅਤੇ ਨਗਰਾਂ ਦੀ ਸੈਰ। ਸਿਆਹੀ : (ਅ) ਲਿਖਣ ਲਈ ਵਰਤੀ ਜਾਂਦੀ ਵਸਤੂ, ਨੇਰ੍ਹਾ, ਹਨੇਰਾ, ਕਾਲਖ। ਸਿਹਤ : (ਅ) ਤੰਦਰੁਸਤੀ, ਦਰੁਸਤੀ। ਸਿਹਰ : (ਅ) ਜਾਦੂ ਟੂਣਾ। ਸ਼ਿਕਸਤਾ : (ਫ਼) ਟੁੱਟਿਆ ਹੋਇਆ, ਫਿੱਕਾ, ਮੁਰਝਾਇਆ, ਪੀਲਾ। ਸਿਕਲ : (ਅ) ਪਾਲਿਸ਼ ਕਰਨ ਜਾਂ ਲਿਸ਼ਕਾਉਣ ਵਾਲਾ, ਪੱਥਰ ਜਾਂ ਨਰਮ ਸੰਖ ਜਿਸ ਨਾਲ ਤਲਵਾਰ ਨੂੰ ਚਮਕਾਉਦੇ ਹਨ। ਸਿਜਦਾ : (ਫ਼) ਰੱਬ ਦੇ ਸਾਮ੍ਹਣੇ ਸਿਰ ਝੁਕਾਉਣਾ, ਧਰਤੀ ’ਤੇ ਸਿਰ ਰਖਣਾ, ਮੱਥਾ ਟੇਕਣਾ। ਸਿਤਮ : (ਫ਼) ਜੁਲਮ, ਅਤਿਆਚਾਰ, ਵਧੀਕੀ। ਸਿਤਮਗਰ : (ਫ਼) ਜ਼ੁਲਮ ਕਰਨ ਵਾਲਾ, ਜ਼ਾਲਮ। ਸਿਤਾਰ : (ਫ਼) ਪਰਸਿੱਧ ਸਾਜ਼। ਸਿਤਾਰਾ : (ਫ਼) ਤਾਰਾ, ਕਿਸਮਤ, ਇਕਬਾਲ। ਸਿਤੂਨ : (ਫ਼) ਸਤੰਭ, ਖੰਭਾ, ਥਮਲਾ। ਸਿਦਕ : (ਫ਼) ਸਚ, ਸਚਾਈ, ਜੱਸ, ਪਰਸ਼ੰਸਾ। ਸਿਨ : (ਅ) ਉਮਰ, ਸਾਲ। ਸਿਨਫ਼ : (ਅ) ਕਿਸਮ, ਪਰਕਾਰ, ਅਦਬ ਦਾ ਰੂਪ। ਸਿਪਾਹੀ : (ਫ਼) ਸੈਨਕ, ਫੌਜੀ। ਸਿਪਾਰਾ : (ਫ਼) ਤੀਹਵਾਂ ਭਾਗ, ਕੁਰਾਨ ਸ਼ਰੀਫ ਦੇ ਤੀਹ ਭਾਗਾਂ ਵਿੱਚੋਂ ਇੱਕ ਭਾਗ। ਸਿਫ਼ਤ : (ਅ) ਗੁਣ, ਖ਼ੂਬੀ, ਪਰਸ਼ੰਸ਼ਾ, ਉਸਤਤ। ਸਿਫ਼ਰ : (ਅ) ਖਾਲੀ, ਛੋਟਾ, ਗੋਲ ਚਕਰ, ਹਿਸਾਬ ਦੀ ਬਿੰਦੀ। ਸਿਫ਼ਲਾ : (ਅ) ਕਮੀਨਾ, ਹੋਛਾ, ਨਾਲਾਇਕ। ਸਿਫ਼ਾਤ : (ਫ਼) ਸਿਫ਼ਤਾਂ , ਖੂਬੀਆਂ। ਸਿਫ਼ਾਰਸ਼ : (ਫ਼) ਹਿਤ ਲਈ ਆਖਣਾ। ਸਿਫ਼ਾਰਤ : (ਫ਼) ਇਕ ਮੁਲਕ ਵੱਲੋਂ ਦੂਜੇ ਮੁਲਕ ਵੱਲ ਨੁਮਾਇੰਦਾ ਬਣ ਕੇ ਜਾਣਾ, ਦੂਤ। ਸਿਬਤ : (ਫ਼) ਬੇਟੇ-ਬੇਟੀ ਦੀ ਔਲਾਦ, ਹਜ਼ਰਤ ਯਾਕੂਬ ਜਾਂ ਹਜ਼ਰਤ ਮੂਸਾ ਦੀ ਔਲਾਦ, ਕਬੀਲਾ, ਕੌਮ। ਸਿਬਤੀਨ : (ਅ) ਪੋਤੇ ਜਾਂ ਦੋਹਤੇ।਼ ਸਿਰਹੀ : (ਅ) ਰੱਜਿਆ-ਪੁਜਿਆ। ਸਿਰਫ਼ : (ਅ) ਕੇਵਲ, ਇਕੱਲਾ, ਫਕਤ। ਸਿੱਰ : (ਫ਼) ਭੇਦ, ਗੁਪਤ ਗੱਲ, ਇਸਤਰੀ ਦਾ ਗੁਪਤ ਅੰਗ, ਭੋਗ, ਅਸਲ, ਜੜ੍ਹ, ਮੂਲ, ਆਦਿ। ਸਿਰਕਾ : (ਫ਼) ਗੰਨੇ ਜਾਂ ਅੰਗੂਰ ਦੇ ਰਸ ਨੂੰ ਸਾੜ ਕੇ ਬਣਾਈ ਚੀਜ਼। ਸਿਰਖ਼ੁਦ : (ਫ਼) ਜੋ ਕਿਸੇ ਦੇ ਅਧੀਨ ਨਾ ਹੋਵੇ। ਸਿਰਾਤ : (ਅ) ਰਸਤਾ, ਮਾਰਗ, ਇਕ ਪੁਲ ਦਾ ਨਾਮ ਜੋ ਵਾਲ ਤੋਂ ਬਰੀਕ ਤੇ ਤਲਵਾਰ ਦੀ ਧਾਰ ਤੋਂ ਤੇਜ਼ ਖਿਆਲ ਕੀਤਾ ਜਾਂਦਾ ਹੈ। ਸਿਲਸਿਲਾ : (ਅ) ਜ਼ੰਜੀਰ, ਬੇੜੀ, ਲੜੀ, ਨਸਲ, ਖ਼ਾਨਦਾਨ, ਸੂਫੀਆਂ ਦੀ ਬੰਸਾਵਲੀ। ਸਿਲਤ : (ਫ਼) ਇਨਾਮ, ਤੋਹਫਾ, ਸੰਬੰਧੀ। ਸਿੱਲ : (ਅ) ਫੇਫੜਿਆਂ ਦਾ ਇੱਕ ਰੋਗ, ਬਾਰੀਕ, ਤਾਪ, ਤਪਦਿਕ। ਸਿਲਾ : (ਅ) ਇਨਾਮ, ਬਦਲਾ। ਸਿਲਾਸਤ : (ਅ) ਰਵਾਨੀ, ਕਾਵਿ ਵਿੱਚ ਔਖੇ ਸ਼ਬਦ ਨਾ ਵਰਤਣੇ। ਸਿਵਾ : (ਅ) ਬਿਨਾ, ਇਲਾਵਾ। ਸੀ : (ਅ) ਬਰਾਬਰ, ਵਰਗੀ, ਮਿਲਦਾ ਜੁਲਦਾ, ਤੀਹ (30)। ਸੀਨਾ : (ਫ਼) ਅਰਬ ਦੇ ਉਤਰ ਪੱਛਮ ਵਿਚ ਇਕ ਪਹਾੜ ਦਾ ਨਾਮ ਜਿਸ ਉਪਰ ਹਜ਼ਰਤ ਮੂਸਾ ਨੂੰ ’ਤੌਰਾਤ’ (ਕਿਤਾਬ) ਮਿਲੀ ਸੀ, ਹਕੀਮ ਬੂ-ਅਲੀ ਦੇ ਦਾਦਾ ਦਾ ਨਾਮ, ਛਾਤੀ। ਸੀਨਾਜ਼ੋਰ : (ਫ਼) ਜ਼ਬਰਦਸਤ , ਤਾਕਤਵਰ, ਹੈਂਕੜਬਾਜ। ਸੀਮਤਨ : (ਫ਼) ਚਿੱਟੇ ਨਰਮ ਸਰੀਰ ਵਾਲਾ। ਸੀਰਤ : (ਅ) ਆਦਤ, ਖ਼ਸਲਤ, ਸੁਭਾ, ਜੀਵਨੀ। ਸੁਸਤ : (ਫ਼) ਨਰਮ, ਮਾੜਾ, ਨਿਕੰਮਾ। ਸੁਹਬਤ : (ਫ਼) ਦੋਸਤੀ, ਯਾਰੀ, ਕੋਲ ਰਹਿਣਾ। ਸੁਕਨਾ : (ਫ਼) ਰਹਿਣ ਦਾ ਮਕਾਨ, ਘਰ, ਰਹਿਣਾ, ਘਰ ਦਾ ਮਾਲਕ। ਸੁਖ਼ਨ : (ਫ਼) ਗੱਲ-ਬਾਤ, ਕਲਾਮ, ਸ਼ੇਅਰ, ਕਵਿਤਾ, ਕਥਨ, ਖ਼ੁਸ਼ੀ। ਸੁਜ਼ਾਕ : (ਫ਼) ਇੱਕ ਲੰਗਿ ਰੋਗ, ਗੁਪਤ ਅੰਗ ਦਾ ਇੱਕ ਰੋਗ। ਸੁੱਦਾ : (ਅ) ਸੁੱਡਾ, ਕਬਜ਼ ਵਾਲਾ ਪਖ਼ਾਨਾ। ਸੁੱਨਤ : (ਅ) ਰਾਹ, ਦਸਤੂਰ, ਉਹ ਤਰੀਕਾ ਜਿਸ ਤੇ ਮੁਹੰਮਦ ਸਾਹਿਬ ਅਤੇ ਉਸਦੇ ਸਾਥੀ ਸਮਕਾਲੀਆਂ ਨੇ ਅਮਲ ਕੀਤਾ। ਸੁੱਨੀ : (ਅ) ਹਜ਼ਰਤ ਮੁਹੰਮਦ ਦੇ ਰਾਹ ਤੇ ਚੱਲਣ ਵਾਲੇ। ਸੁਫ਼ਰਤ : (ਫ਼) ਜ਼ਰਦੀ, ਸਿਆਹੀ ਦੇ ਅਰਥਾਂ ਵਿਚ ਵੀ ਆਉਂਦਾ ਹੈ। ਸੁਫਰਾ : (ਫ਼) ਦੂਤ। ਸੁੱਫ਼ਾ : (ਅ) ਦਲਾਨ। ਸੁਬਹ : (ਅ) ਸਵੇਰ, ਫ਼ਜ਼ਰ, ਤੜਕਾ। ਸੁਬਹਾਨ ਅੱਲਾਹ : (ਅ) ਅੱਲਾਹ ਪਾਕ ਹੈ, ਅੱਲਾਹ ਨੂੰ ਪਾਕ ਹਰਿਦੇ ਨਾਲ ਯਾਦ ਕਰਨਾ। ਸੁੰਬਾ : (ਫ਼) ਤਰਖਾਣ ਦਾ ਸੰਦ, ਤੋਪ ਦਾ ਗਜ਼। ਸੁੰਮ : (ਫ਼) ਡੋਰੇ, ਬੋਲੇ। ਸੁਰਖ਼ : (ਫ਼) ਲਾਲ, ਰਤਾ, ਸੂਹਾ। ਸੁਰਖ਼ਰੂ : (ਫ਼) ਸਫ਼ਲ, ਕਾਮਯਾਬ, ਖ਼ੁਸ਼, ਜਿੰਮੇਵਾਰੀ ਤੋਂ ਬਰੀ। ਸੁਰਮਈ : (ਫ਼) ਸੁਰਮੇ ਦਾ ਰੰਗ, ਸਲੇਟੀ ਰੰਗ ਦਾ। ਸੁਰਮਾ : (ਫ਼) ਅੱਖਾਂ ਵਿਚ ਪਾਉਣ ਵਾਲੀ ਚੀਜ਼, ਕੱਜਲ, ਅੰਜਨ। ਸੁਰਾਹੀ : (ਅਫ਼) ਪਾਣੀ ਜਾਂ ਸ਼ਰਾਬ ਦਾ ਲੰਮੀ ਗਰਦਨ ਵਾਲਾ ਬਰਤਨ। ਸੁਰਾਖ਼ : (ਫ਼) ਮੋਰੀ, ਛੇਕ। ਸੁਰਾਗ਼ : (ਫ਼) ਖੋਜ, ਪੈੜ, ਪਗ-ਚਿੰਨ੍ਹ, ਭਾਲ, ਨਿਸ਼ਾਨ। ਸੁਰੂਰ : (ਅ) ਖੁਸ਼ ਕਰਨਾ, ਖੁਸ਼ੀ ਮਨਾਉਣਾ, ਖੁਸ਼ੀ, ਮਸਤੀ। ਸੁਲਹ : (ਅ) ਅਮਨ ਇਮਾਨ, ਦੋਸਤੀ, ਰਾਜ਼ੀਨਾਮਾ। ਸੁਲਸਾਨ : (ਫ਼) ਦੋ ਤਿਹਾਈ। ਸੁਲਤਾਨ : (ਅ) ਬਾਦਸ਼ਾਹ, ਮੁਲਕ ਦਾ ਵਾਲੀ, ਸ਼ਕਤੀ, ਦਲੀਲ। ਸੁਲਤਾਨਾ : (ਅ) ਰਾਣੀ, ਮਲਿਕਾ। ਸੁਲਬੀ : (ਫ਼) ਪਿਠ ਦਾ, ਨਸਲ ਦਾ, ਨਸਲੀ, ਸਕਾ। ਸੁਲੂਕ : (ਫ਼) ਰਾਹ ਚੱਲਣਾ, ਠੀਕ ਰਸਤੇ ਚਲਣਾ, ਵਰਤਾ, ਅੱਲਾਹ ਦੀ ਨਿਕਟਤਾ, ਚਾਹੁਣਾ। ਸੁਲੇਮਾਨ : (ਫ਼) ਇਕ ਪ੍ਰਸਿੱਧ ਪੈਗੰਬਰ ਦਾ ਨਾਮ ਜੋ ਹਜ਼ਰਤ ਦਾਊਦ ਦਾ ਬੇਟਾ ਸੀ। ਸੂਸਾ : (ਫ਼) ਕਣਕ ਦਾ ਕੀੜਾ, ਸੁਸਰੀ। ਸੂਜ਼ਨੀ : (ਫ਼) ਓਹ ਕਪੜਾ ਜਿਸ ਉਤੇ ਸੂਈ ਨਾਲ ਕਢਾਈ ਕੀਤੀ ਹੋਵੇ। ਸੂਦ : (ਫ਼) ਵਿਆਜ। ਸੂਦਖ਼ੋਰ : (ਫ਼) ਸੂਦ ਵਿਆਜ ਤੇ ਰੁਪਿਆ ਚਲਾਣ ਵਾਲਾ। ਸੂਫ਼ : (ਅ) ਉFੱਨ, ਪੱਸ਼ਮ। ਸੂਫ਼ੀ : (ਅ) ਦਰਵੇਸ਼, ਕਾਲੀ ਉFੱਨ ਦੀ ਪੋਸ਼ਾਕ ਪਹਿਨਣ ਵਾਲਾ, ਨਾਬਰ। ਸੂਬਾ : (ਅ) ਪ੍ਰਾਂਤ, ਰਾਜ। ਸੂਬੇਦਾਰ : (ਅਫ਼) ਸੂਬੇ ਦਾ ਮੁਖੀ, ਗਵਰਨਰ, ਰਾਜਪਾਲ। ਸੂਮ : (ਅ) ਰੋਜ਼ਾ, ਵਰਤ। ਸੂਰਤ : (ਅ) ਚਿਹਰਾ, ਸ਼ਕਲ, ਢੰਗ, ਤਦਬੀਰ। ਸੂਰਤੇ ਹਾਲ : (ਅ) ਮਾਮਲਾ, ਸਥਿਤੀ। ਸੇਹਨ : (ਅ) ਵਿਹੜਾ, ਆਂਗਣ। ਸੇਰ : (ਫ਼) ਰਜਿਆ ਹੋਇਆ, ਸੌਖਾ, ਤੰਗ, ਬੇਜ਼ਾਰ, ਬਹੁਤ। ਸੈਕਲ : (ਅ) ਜੰਗ ਦੂਰ ਕਰਨਾ, ਸਾਫ਼ ਕਰਨਾ, ਲਿਸ਼ਕਾਉਣਾ, ਤਲਵਾਰ ਜਾਂ ਸ਼ੀਸ਼ੇ ਨੂੰ ਸਾਫ਼ ਕਰਨਾ। ਸੈਫ਼ : (ਅ) ਤਲਵਾਰ, ਤੇਗ਼। ਸੈਫ਼ਲ : (ਅ) ਸ਼ਾਹਜ਼ਾਦਾ ਸੈਫ਼ਲਮਲੂਕ। ਸੈਫ਼ੀ : (ਫ਼) ਗਰਮੀ ਦੀ ਰੁਤ ਨਾਲ ਸੰਬੰਧਤ। ਸੈਰ : (ਅ) ਚਹਿਲ ਕਦਮੀ, ਘੁੰਮਣਾ- ਫਰਿਣਾ, ਤਮਾਸ਼ਾ। ਸੈਰਗਾਹ : (ਅਫ਼) ਸੈਰ ਕਰਨ ਦੀ ਥਾਂ, ਸੈਰਫ਼ : (ਅ) ਖੋਟਾ-ਖਰਾ ਪਰਖਣ ਵਾਲਾ। ਸੈਲ : (ਅ) ਲਹਰਿ, ਪਾਣੀ ਦਾ ਵਹਾ। ਸੈਲਾਨ : (ਅ) ਖ਼ੂਨ ਜਾਂ ਪਾਣੀ ਦਾ ਵਗਣਾ। ਸੈਲਾਬ : (ਅਫ਼) ਹੜ੍ਹ, ਪਾਣੀ ਦੀ ਰੌ। ਸੋਸਨ : (ਫ਼) ਇਕ ਨੀਲੇ ਰੰਗ ਦੇ ਫੁਲ ਦਾ ਨਾਮ ਜਿਸ ਦੀ ਪੱਤੀ ਜੀਭ ਵਰਗੀ ਹੁੰਦੀ ਹੈ। ਸੋਹਬਤ : (ਅ) ਬੈਠਕ, ਸਹਿਵਾਸ, ਸਾਥ, ਦੋਸਤੀ। ਸੋਖ਼ਤਨ : (ਫ਼) ਸੁਣਨਾ, ਸਾੜਨਾ, ਸਿਤਮ ਸਹਿਣਾ। ਸੋਗ : (ਫ਼) ਮਾਤਮ, ਗਮ। ਸੋਜ਼ : (ਫ਼) ਜਲਨ, ਦੁਖ, ਦਰਦ। ਸੌਦਾ : (ਫ਼) ਖਰੀਦ-ਵੇਚ, ਖਬਤ, ਇਸ਼ਕ, ਲਗਨ, ਮੁਹੱਬਤ। ਸੌਦਾਈ : (ਅ) ਖ਼ਬਤੀ, ਮੂਰਖ, ਆਸ਼ਕ। ਸੌਦਾਗਰ : (ਅ) ਵਿਉਪਾਰੀ। ਸੌਮਆ : (ਫ਼) ਗਰਿਜਾ, ਈਸਾਈਆਂ ਦਾ ਪੂਜਾ-ਸਥਾਨ, ਪੂਜਾ-ਘਰ। ਸੰਕ : (ਅ) ਪਿੰਨੀਆਂ, ਪਿੰਡਲੀਆ।

ਸ਼ਊਰ : (ਅ) ਸਿਆਣਪ, ਸਮਝ, ਸੁਚੱਜ। ਸ਼ੀਆ : (ਅ) ਮੁਸਲਮਾਨਾਂ ਦਾ ਇਕ ਫ਼ਿਰਕਾ। ਸ਼ਸ਼ਪੰਜ : (ਫ਼) ਸੋਚ ਵਿਚਾਰ, ਫ਼ਿਕਰ, ਘਬਰਾਹਟ, ਘਪਲਾ, ਤੌਖਲਾ। ਸ਼ਸ਼-ਰੋਜ਼ਾ : (ਫ਼) ਸੰਸਾਰ। ਸ਼ਹਦ : (ਅ) ਮਾਖਿਓ, ਮਖਿਆਲ, ਸ਼ਹਿਦ। ਸ਼ਹਨਾਈ : (ਫ਼) ਇਕ ਮਸ਼ਹੂਰ ਸਾਜ਼ ਦਾ ਨਾਮ, ਨਫ਼ੀਰੀ, ਬਾਂਸਰੀ। ਸ਼ਹਨਾਜ਼ : (ਫ਼) ਦੁਲਹਨ, ਇਕ ਰਾਗ ਦਾ ਨਾਮ। ਸ਼ਹਬਾਜ਼ : (ਫ਼) ਬਾਜ਼ ਤੋਂ ਇਕ ਵਡੇ ਸ਼ਿਕਾਰੀ ਪੰਛੀ ਦਾ ਨਾਮ। ਸ਼ਹਮਤ : (ਫ਼) ਚਰਬੀ ਵਾਲਾ ਹੋਣਾ, ਮੋਟਾ ਹੋਣਾ, ਮੁਟਾਈ। ਸ਼ਹਰ : (ਫ਼) ਸਾਲ ਦਾ ਬਾਰ੍ਹਵਾਂ ਮਹੀਨਾ, ਚੰਦ, ਜ਼ਾਹਰ ਹੋਣਾ, ਮਿਆਨ ’ਚੋਂ ਤਲਵਾਰ ਖਿਚਣਾ। ਸ਼ਹਰਤਾਸ਼ : (ਫ਼) ਇਕੋ ਸ਼ਹਿਰ ਦੇ ਵਾਸੀ, ਹਮ-ਵਤਨ, ਹਮ-ਸ਼ਹਿਰੀ। ਸ਼ਹਰਯਾਰ : (ਫ਼) ਬਾਦਸ਼ਾਹ, ਵੱਡਾ, ਬਾਦਸ਼ਾਹ, ਬਜ਼ੁਰਗ। ਸ਼ਹਾਦਤ : (ਫ਼) ਗਵਾਹੀ, ਸਾਖੀ ਭਰਨਾ, ਸਚੀ ਖ਼ਬਰ, ਸ਼ਹੀਦ ਹੋਣਾ, ਰਬ ਦੇ ਰਾਹ ਮਾਰੇ ਜਾਣਾ। ਸ਼ਹਾਬ : (ਅ) ਰੋਸ਼ਨ ਸਿਤਾਰਾ, ਦੁਮਦਾਰ ਤਾਰਾ। ਸ਼ਹਾਮਤ : (ਫ਼) ਦਲੇਰੀ, ਬਹਾਦਰੀ, ਚੁਸਤੀ, ਵਡਿਆਈ, ਖ਼ੁਸ਼ੀ। ਸ਼ਹਿਵਤ : (ਅ) ਖ਼ਾਹਿਸ਼, ਆਰਜ਼ੂ, ਕਾਮਵਾਸ਼ਨਾ। ਸ਼ਹੀਦ : (ਅ) ਗਵਾਹ, ਬੇਕਸੂਰ ਕਤਲ ਕੀਤੇ ਜਾਣ ਵਾਲਾ। ਸ਼ਕ : (ਅ) ਸੰਦੇਹ। ਸ਼ੱਕਰ : (ਫ਼) ਮਿੱਠਾ ਬੂਰਾ ਜੋ ਗੰਨੇ ਦੇ ਰਸ ਤੋਂ ਬਣਦਾ ਹੈ, ਮਸ਼ੂਕ ਦੇ ਹੋਂਠ। ਸ਼ਕਲ : (ਅ) ਸੂਰਤ, ਬਣਾਵਟ, ਰੂਪ, ਵਰਗਾ। ਸ਼ਕਾਦਤ : (ਫ਼) ਪਥਰ-ਦਿਲੀ, ਬਦਕਿਸਮਤੀ। ਸ਼ਕੀਲ : (ਅਫ਼) ਖੂਬਸੂਰਤ, ਸੁਡੌਲ। ਸ਼ਖ਼ਸ : (ਅ) ਬਦਨ, ਸਰੀਰ, ਬਸ਼ਰ, ਜ਼ਾਤ, ਨਿੱਜ। ਸ਼ਗਲ : (ਅ) ਸ਼ੁਗਲ, ਕੰਮ ਧੰਦਾ, ਪੇਸ਼ਾ, ਮੌਜ਼-ਮੇਲਾ। ਸ਼ਜਰਾ : (ਅ) ਕੁਰਸੀਨਾਮਾ। ਸ਼ੁਜਾਅ : (ਅ) ਦਲੇਰ, ਬਹਾਦਰ, ਸੂਰਮਾ। ਸ਼ੁਜਾਅਤ : (ਅ) ਦਲੇਰੀ, ਬਹਾਦਰੀ। ਸ਼ਤਰੰਗ, ਸ਼ਤਰੰਜ : (ਅਫ਼) ਸੋਚ ਵਿਚਾਰ ਕੇ ਖੇਡੀ ਜਾਣ ਵਾਲੀ ਖੇਡ, ਅਸਲ ਵਿਚ ਇਸ ਦਾ ਨਾਮ ਸ਼ਸ਼ (ਛੇ) ਰੰਗ ਸੀ ਕਿਉਂਕਿ ਇਸ ਵਿਚ ਛੇ ਕਿਸਮ ਦੇ ਮੋਹਰੇ ਹੁੰਦੇ ਹਨ : ਸ਼ਾਹ, ਵਜ਼ੀਰ, ਫ਼ੀਲ, ਘੋੜਾ, ਰੁੱਖ ਤੇ ਪਿਆਦਾ, ਏਹ ਖੇਡ 32 ਮੋਹਰਿਆਂ ਅਤੇ 64 ਖ਼ਾਨਿਆਂ ਨਾਲ ਖੇਡੀ ਜਾਂਦੀ ਹੈ। ਸ਼ਤਾਬੀ : (ਫ਼) ਛੇਤੀ, ਜਲਦੀ, ਝਟਪਟ। ਸ਼ੱਦੀਦ : (ਅ) ਮਜ਼ਬੂਤ, ਸਖ਼ਤ, ਕੰਜੂਸ, ਦਲੇਰ, ਸ਼ੇਰ। ਸ਼ਨਾਖ਼ਤ : (ਫ਼) ਪਛਾਣ। ਸ਼ਨਾਰ : (ਅ) ਖ਼ਰਾਬੀ, ਐਬ। ਸ਼ਫ਼ਕਤ : (ਅ) ਮਿਹਰਬਾਨੀ, ਪਿਆਰ। ਸ਼ਫਾਇਤ : (ਅ) ਕਿਸੇ ਦੇ ਭਲੇ ਵਾਸਤੇ ਚੰਗੇ ਸ਼ਬਦ ਕਹਿਣਾ, ਸਿਫ਼ਾਰਿਸ਼। ਸ਼ਬ : (ਫ਼) ਰਾਤ। ਸ਼ਬਨਮ : (ਫ਼) ਤਰੇਲ। ਸ਼ਬਰਾਤ : (ਫ਼) ਕਿਸਮਤ, ਹਿੱਸਾ, ਭਾਗ ਅਰਥਾਤ ਸ਼ਾਅਬਾਨ ਮਹੀਨੇ ਦੀ ਚੌਦਵੀਂ ਜਾਂ ਪੰਦਰਵੀਂ ਰਾਤ ਜਦੋਂ ਰਿਜ਼ਕ ਤੇ ਉਮਰ ਦਾ ਹਿਸਾਬ ਲਾਇਆ ਜਾਂਦਾ ਹੈ। ਸ਼ਬਾਬ : (ਅ) ਜਵਾਨੀ, ਜੋਬਨ, ਸਰੀਰ। ਸ਼ਮ : (ਫ਼) ਬੇਹੋਸ਼ੀ, ਨਫ਼ਰਤ, ਫ਼ਰੇਬ, ਪੁਕਾਰ, ਵੈਣ, ਨਹੁੰ, ਪੂਛ। ਸ਼ਮਅ : (ਅ) ਮੋਮਬੱਤੀ, ਸ਼ਮਾ। ਸ਼ਮਸ਼ : (ਅ) ਸੂਰਜ। ਸ਼ਮਸਾ : (ਫ਼) ਰੋਸ਼ਨਦਾਨ, ਸੋਨੇ ਦਾ ਪਾਣੀ ਜਾਂ ਪਤਰਾ ਜੋ ਕਲਸ ਉਪਰ ਚੜ੍ਹਾਇਆ ਹੁੰਦਾ ਹੈ। ਸ਼ਮਸ਼ਾਦ : (ਫ਼) ਇਕ ਉਚੇ ਤੇ ਸੁੰਦਰ ਰੁਖ ਦਾ ਨਾਮ। ਸ਼ਮਸ਼ੀਰ : (ਫ਼) ਤਲਵਾਰ, ਤੇਗ਼। ਸ਼ਮਲਾ : (ਅ) ਸਾਫੇ ਦਾ ਤੁਰ੍ਹਾ। ਸ਼ੰਮਾ : (ਅਫ਼) ਥੋੜੀ ਸੁਗੰਧੀ, ਇਕ ਵਾਰ ਸੁੰਘਣਾ, ਥੋੜਾ ਕੁ, ਰਤਾ ਕੁ। ਸ਼ਮਾਲ : (ਅ) ਉਤਰ ਪਾਸਾ, ਖੱਬਾ ਪਾਸਾ। ਸ਼ਮੀਮ : (ਫ਼) ਖ਼ੁਸ਼ਬੂਦਾਰ ਹਵਾ, ਸੁੰਘਣਾ, ਮਹਿਕ, ਉੱਚ ਚੀਜ਼। ਸ਼ਮੂਲੀਅਤ : (ਅ) ਮਿਲ ਜਾਣ ਦੀ ਕਿਰਿਆ। ਸ਼ਯੂਰ : (ਅ) ਸਲੀਕਾ, ਸਿਆਣਪ, ਸੂਝ, ਅਕਲ। ਸ਼ਰ : (ਅ) ਬਦੀ, ਬੁਰਾਈ, ਝਗੜਾ, ਫ਼ਸਾਦ। ਸ਼ਰਅ : (ਫ਼) ਰੱਬੀ ਰਾਹ, ਇਸਲਾਮੀ ਕਨੂੰਨ। ਸ਼ਰੀਅਤ : (ਅ) ਇਸਲਾਮੀ ਰਹਿਤ। ਸ਼ਰਹ : (ਅ) ਧਰਮ ਦੀ ਮਰਿਆਦਾ, ਸ਼ਰੀਅਤ, ਇਸਲਾਮੀ ਰੁਕਨ। ਸ਼ਰਤ : (ਅ) ਇਕਰਾਰ, ਕਮੀਨਾ, ਕੈਦ, ਪਾਬੰਦੀ। ਸ਼ਰਫ਼ : (ਫ਼) ਬਜ਼ਰੁਗੀ, ਵਡਿਆਈ, ਉਚੀ ਪਦਵੀ, ਕੋਰੜਾ, ਨੇੜੇ ਹੋਣਾ, ਗੌਰਵ। ਸ਼ਰਫ਼ਾ : (ਫ਼) ਮਕਾਨ ਦਾ ਕਿੰਗਰਾ, ਮਨ-ਪਸੰਦ ਮਾਲ। ਸ਼ਰਮ : (ਫ਼) ਲਾਜ, ਝੇਪ, ਗੁਪਤ ਅੰਗ। ਸ਼ਰਮਾ : (ਫ਼) ਨਦਾਮਤ। ਸ਼ਰਾਕਤ : (ਅ) ਸਾਂਝ, ਸੀਰ, ਹਿੱਸੇ ਦਾਰੀ। ਸ਼ਰਾਬ : (ਫ਼) ਪੀਣ ਵਾਲੀ ਸ਼ੈ, ਮਦਿਰਾ, ਨਸ਼ੀਲਾ, ਫ਼ਸਾਦੀ। ਸ਼ਰਾਰਤ : (ਅ) ਬਦੀ, ਬਦਨੀਤੀ, ਸ਼ੈਤਾਨੀ, ਬਦਜ਼ਾਤੀ, ਇੱਲਤ। ਸ਼ਰਾਰਾ : (ਅ) ਚੰਗਿਆੜਾ, ਅੱਗ ਦੀ ਚਿਣਗ, ਫਲੂਹਾ। ਸ਼ਰੀਕ : (ਅ) ਸਾਂਝ ਰੱਖਣ ਵਾਲਾ, ਹਿੱਸੇਦਾਰ, ਸਾਥੀ। ਸ਼ਰੀਫ਼ : (ਅ) ਗੁਰੂ ਪ੍ਰਣਾਲੀ, ਕੁਲੀਨ, ਕੁਰਸੀਨਾਮਾ, ਬਜ਼ੁਰਗ, ਪਾਵਨ। ਸ਼ਰੀਰ : (ਅਫ਼) ਸ਼ਰਾਰਤੀ, ਭੈੜਾ, ਬਦ। ਸ਼ਲਵਾਰ : (ਫ਼) ਪਜਾਮਾ, ਸਲਵਾਰ। ਸ਼ਲਾਈ : (ਫ਼) ਨਾਖ਼ੁਸ਼, ਨਰਾਜ਼, ਸ਼ੋਖ਼, ਚੁਲਬੁਲਾ, ਸਖ਼ਤੀ ਕਰਨਾ। ਸ਼ਵਾਦ : (ਫ਼) ਸੁਰਖ਼ਾਬ, ਗਿਰਗਿਟ। ਸ਼ਾਅਰੀ : (ਅ) ਕਵਿਤਾ ਰਚਣੀ, ਅਲੰਕਾਰ ਵਰਤਣੇ। ਸ਼ਾਇਕ : (ਅ) ਸ਼ੌਕੀਨ, ਮੁਸ਼ਤਾਕ, ਖ਼ਾਹਿਸ਼ਮੰਦ, ਇਛੁਕ, ਸਰਗਰਮ। ਸ਼ਾਇਸਤਾ : (ਫ਼) ਸੁਗੜ, ਤਮੀਜ਼ਦਾਰ, ਅਕਲ ਵਾਲਾ। ਸ਼ਾਇਰ : (ਅ) ਸ਼ੇਅਰ ਕਹਿਣ ਵਾਲਾ ਕਵੀ, ਅਕਲਮੰਦ, ਸਿਆਣਾ। ਸ਼ਾਇਰੀ : (ਅਫ਼) ਸ਼ੇਅਰ ਕਹਿਣਾ, ਕਵਿਤਾ ਰਚਣਾ, ਝੂਠ ਕਹਿਣਾ। ਸ਼ਾਸ਼ਾ : (ਫ਼) ਪਿਸ਼ਾਬ, ਬੌਲ। ਸ਼ਾਹ : (ਫ਼) ਬਾਦਸ਼ਾਹ, ਮਾਲਿਕ। ਸ਼ਾਹਕਾਰ : (ਫ਼) ਵੱਡਾ ਕਾਰਨਾਮਾ, ਵੱਡੀ ਕਰਿਤ। ਸ਼ਾਹਜ਼ਾਦਾ : (ਫ਼) ਰਾਜ ਕੁਮਾਰ। ਸ਼ਾਹਨਾਜ਼ : (ਅ) ਲਾੜੀ। ਸ਼ਾਹਬਾਜ਼ : (ਫ਼) ਸ਼ਾਹੀਨ, ਸ਼ਿਕਾਰ ਲਈ ਵਰਤਿਆ ਜਾਣ ਵਾਲਾ ਬਾਜ਼। ਸ਼ਾਹ ਬੈਂਤ : (ਅਫ਼) ਗ਼ਜ਼ਲ ਜਾਂ ਕਸੀਦੇ ਦਾ ਵਧੀਆ ਸ਼ੇਅਰ। ਸ਼ਾਹਦ : (ਅ) ਗਵਾਹ। ਸ਼ਾਹ ਦਾਨਾ : (ਫ਼) ਭੰਗ ਦਾ ਬੀਜ, ਵੱਡਾ ਮੋਤੀ,। ਸ਼ਹਾਨਾ : (ਫ਼) ਬਾਦਸ਼ਾਹਾਂ ਜਿਹਾ। ਸ਼ਾਹਿਦ : (ਅ) ਗਵਾਹ, ਹਾਜ਼ਰ, ਜੁਮੇ ਦਾ ਦਿਨ, ਹਸੀਨ, ਮਸ਼ੂਕ। ਸ਼ਾਹਿਦ-ਏ-ਰੋਜ਼ : (ਫ਼) ਸੂਰਜ। ਸ਼ਾਹੀਨ : (ਅ) ਪ੍ਰਸਿੱਧ ਸ਼ਿਕਾਰੀ ਪੰਛੀ। ਸ਼ਾਕਰ : (ਫ਼) ਵਗਾਰ, ਵਗਾਰ ਵਿਚ ਕੰਮ ਕਰਨ ਵਾਲਾ, ਵਗਾਰੀ। ਸ਼ਾਕੀ : (ਅ) ਸ਼ਿਕਾਇਤ ਕਰਨ ਵਾਲਾ, ਗਿਲਾ ਕਰਨ ਵਾਲਾ। ਸ਼ਾਨਾ : (ਫ਼) ਮੋਢਾ, ਮੋਢੇ ਦੀ ਹੱਡੀ। ਸ਼ਾਨੋ-ਸ਼ੌਕਤ : (ਅ) ਠਾਠ-ਬਾਠ, ਰੋਅਬ-ਦਾਬ। ਸ਼ਾਖ਼ : (ਫ਼) ਡਾਲੀ, ਸਿੰਗ ਟੋਟਾ, ਬਾਂਹ, ਲਤ, ਸੁਰਾਹੀ। ਸ਼ਾਗਿਰਦ : (ਫ਼) ਚੇਲਾ, ਸ਼ਿਸ਼। ਸ਼ਾਦ : (ਫ਼) ਖ਼ੁਸ਼, ਪਰਸੰਨ। ਸ਼ਾਦਮਾਨ : (ਅ) ਖ਼ੁਸ਼, ਹੈਰਾਨ। ਸ਼ਾਦਾਬ : (ਫ਼) ਚੰਗੀ ਤਰ੍ਹਾਂ ਸਿੰਜਿਆ ਹੋਇਆ, ਹਰਿਆ ਭਰਿਆ। ਸ਼ਾਨ : (ਅ) ਸ਼ਹਿਦ ਦੀਆਂ ਮੱਖੀਆਂ ਦਾ ਛੱਤਾ, ਵਡਿਆਈ, ਠਾਠ, ਹਾਲਤ, ਹੱਕ, ਕੰਮ। ਸ਼ਾਫ਼ਅਈ : (ਅ) ਅਮਾਮ, ਸ਼ਾਫ਼ੀ। ਸ਼ਾਬਾਸ਼ : (ਫ਼) (ਸ਼ਾਦ+ਬਾਸ਼ ਦਾ ਸੰਖਿਪਤ ਰੂਪ) ਵਾਹ ਵਾਹ, ਕਮਾਲ। ਸ਼ਾਮਤ : (ਅ) ਬਦਸ਼ਗਨੀ, ਆਫ਼ਤ, ਬੁਰਾਈ। ਸ਼ਾਮਲਾਤ : (ਅ) ਸ਼ਾਮਲਾਟ, ਮੜੀਆਂ, ਸਿਵੇ। ਸ਼ਾਮਿਆਨਾ : (ਫ਼) ਕੱਪੜੇ ਦਾ ਸਾਇਬਾਨ, ਛੱਤਰੀ। ਸ਼ਾਮਿਲ : (ਅ) ਮਿਲਿਆ ਹੋਇਆ, ਰਲਿਆ ਹੋਇਆ, ਇੱਕਠਾ। ਸਾਯਿਸਤਾ : (ਫ਼) ਸੱਭਿਅ, ਸੁਚੱਜਾ, ਸੁਸੀਲ, ਨਿਮਰ। ਸ਼ਾਰਅ : (ਅ) ਸੜਕ, ਰਾਹ, ਰਸਤਾ, ਪਿਹਾ। ਸ਼ਾਰ : (ਫ਼) ਕਸਬਾ, ਬਸਤੀ, ਪਾਣੀ ਸੁਟਣਾ, ਨਾਚ, ਖੋਟ (ਸੋਨੇ ਚਾਂਦੀ ਵਿਚ) ਗਿੱਦੜ, ਰਸਤਾ, ਮੈਨਾ, ਸਾੜ੍ਹੀ, ਵਡਾ ਸੱਪ। ਸ਼ਾਰਾ : (ਫ਼) ਚੀਰਾ, ਸਾੜ੍ਹੀ। ਸ਼ਾਰਿਕ : (ਫ਼) ਚਮਕਦਾ ਹੋਇਆ, ਰੋਸ਼ਨ, ਸੂਰਜ। ਸ਼ਾਲ : (ਫ਼) ਗੋਦੜੀ, ਸ਼ਾਲ, ਪਸ਼ਮੀਨੇ ਦੀ ਚਾਦਰ। ਸ਼ਿਅਰ : (ਅ) ਗਜ਼ਲ ਦਾ ਬੰਦ, ਕਾਫ਼ੀਏ ਵਾਲਾ ਕਲਾਮ। ਸ਼ਿਹਾਬ : (ਫ਼) ਉਚਾ ਉਠਣ ਵਾਲਾ ਅਗ ਦਾ ਭਬੁਕਾ, ਟੁੱਟਣ ਵਾਲੀ ਤਾਰਾ, ਬੋਦੀ ਵਾਲਾ ਤਾਰਾ। ਸ਼ਿਕਸਤ : (ਫ਼) ਹਾਰ, ਭਾਂਜ, ਮਾਤ, ਟੁਟ-ਭੱਜ। ਸ਼ਿਕਵਾ : (ਫ਼) ਗ਼ਿਲਾ ਕਰਨਾ, ਸ਼ਿਕਾਇਤ, ਉਲਾਂਭਾ। ਸ਼ਿਕੰਜਾ : (ਫ਼) ਸਜ਼ਾ ਦੇਣ ਦਾ ਇਕ ਸੰਦ, ਕਾਠ ਮਾਰਨਾ, ਜਿਲਦਸਾਜ਼ੀ ਦਾ ਇਕ ਸੰਦ। ਸ਼ਿਕਦਾਰ : (ਫ਼) ਸਿਕਦਾਰ, ਪਿੰਡਾਂ ਦਾ ਚੌਧਰੀ, ਇਲਾਕੇ ਦਾ ਹਾਕਮ। ਸ਼ਿਕਨ : (ਫ਼) ਸਿਲਵਟ, ਮੁਲਾਇਮੀ, ਹੀਲਾ, ਫ਼ਰੇਬ, ਮਸ਼ੂਕ, ਦੀ ਜ਼ੁਲਫ਼ ਦਾ ਪੇਚ। ਸ਼ਿਕਰਾ : (ਫ਼) ਬਾਜ਼ ਦੀ ਕਿਸਮ ਦਾ ਪੰਛੀ। ਸ਼ਿਕਾਇਤ : (ਅ) ਉਲਾਂਭਾ, ਗਿਲਾ, ਰੋਗ, ਬੁਰਾਈ। ਸ਼ਿਕਾਰ : (ਫ਼) ਕਿਸੇ ਜਾਨਵਰ ਦੇ ਮਾਰਨ ਦਾ ਇਰਾਦਾ ਕਰਨਾ, ਮਾਰਿਆ ਹੋਇਆ ਜਾਨਵਰ। ਸ਼ਿਤਾਬ : (ਫ਼) ਤੇਜ਼, ਛੇਤੀ। ਸ਼ਿੱਦਤ : (ਅ) ਸਖ਼ਤੀ, ਜ਼ਬਰ, ਜ਼ੋਰ। ਸ਼ਿਨਾਵਰ : (ਫ਼) ਤਰਾਕ, ਤਾਰੂ। ਸ਼ਿਫ਼ਾ : (ਫ਼) ਬੀਮਾਰੀ ਤੋਂ ਮੁਕਤ ਹੋਣਾ, ਸਿਹਤ, ਤੰਦਰੁਸਤੀ। ਸਿਫ਼ਾਤ : (ਅ) ਵਿਸ਼ੇਸ਼ਤਾ, ਗੁਣ, ਲੱਛਣ ਸ਼ਿਬਾ : (ਫ਼) ਮਿਸਲ, ਨਕਸ਼ਾ, ਤਸਵੀਰ। ਸ਼ਿਮਰ : (ਫ਼) ਹਜ਼ਰਤ ਇਮਾਮ ਹੁਸੈਨ ਦੇ ਹਤਿਆਰੇ ਦਾ ਨਾਮ। ਸ਼ਿਮਾਲ : (ਅ) ਖੱਬਾ ਹੱਥ, ਆਦਤ, ਸੁਭਾ, ਬਕਰੀ ਦੇ ਥਣਾਂ ਤੇ ਜਾਂ ਫਲਾਂ ਉਪਰ ਚੜ੍ਹਾਈ ਜਾਣ ਵਾਲੀ ਥੈਲੀ, ਉਤਰੀ ਧਰੂ ਵਾਲਾ ਪਾਸਾ, ਉਤਰ ਦਿਸ਼ਾ। ਸ਼ਿਰਕ : (ਅ) ਖ਼ੁਦਾ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਜਾਣਨਾ, ਕੁਫ਼ਰ। ਸ਼ਿਰਕਤ : (ਅ) ਸ਼ਾਮਲ ਹੋਣਾ, ਸਾਂਝੀ ਹੋਣਾ, ਭਾਈਵਾਲਾ ਹੋਣਾ। ਸ਼ਿਰਾਕਤ : (ਅ) ਸਾਂਝ, ਹਿੱਸੇਦਾਰੀ। ਸ਼ੀਸ਼ : (ਫ਼) ਹਜ਼ਰਤ ਆਦਮ ਦੇ ਬੇਟੇ ਦਾ ਨਾਮ ਜੋ ਓਹਨਾਂ ਪਿਛੋਂ ਪੈਗ਼ਬੰਰ ਹੋਇਆ। ਸ਼ੀਰ : (ਫ਼) ਦੁੱਧ। ਸ਼ੀਰਾ : (ਫ਼) ਰਾਬ, ਪਤਲਾ, ਗੁੜ, ਚਾਸ਼ਣੀ ਸ਼ੀਰਾਜ਼ਾ : (ਫ਼) ਓਹ ਧਾਗਾ ਜਿਹੜਾ ਕਿਤਾਬ ਦੀ ਜੁਜ਼ਬੰਦੀ ਪਿਛੋਂ ਉਸ ਦੀ ਪੁਸ਼ਤ ’ਤੇ ਲਾਉਂਦੇ ਹਨ। ਸਿਲਾਈ ਜੋ ਕਿਤਾਬ ਨੂੰ ਇੱਕਠਾ ਰਖਣ ਲਈ ਕੀਤੀ ਜਾਂਦੀ ਹੈ, ਸਿਲਸਿਲਾ। ਸੀਰੀ : ਮਿੱਠਾ। ਸ਼ੁਊਰ : (ਫ਼) ਜਾਣਨਾ, ਮਲੂਮ ਕਰਨਾ, ਅਕਲ, ਤਮੀਜ਼, ਪਛਾਣ। ਸ਼ੁਅਲਾ : (ਫ਼) ਅਗ ਦੀ ਲਪਟ, ਲਾਟ, ਰੋਸ਼ਨੀ, ਚਮਕ। ਸ਼ੁਆਅ : (ਅ) ਕਰਿਨ, ਚਮਕ, ਰੋਸ਼ਨੀ। ਸ਼ੁਹਰਤ : (ਅ) ਪ੍ਰਗਟ ਕਰਨਾ, ਤਲਵਾਰ ਖਿੱਚਣਾ, ਪਰਸਿੱਧੀ। ਸ਼ੁਕਰ : (ਅ) ਦੇਣ ਵਾਲੇ ਦਾ ਧੰਨਵਾਦ ਕਰਨਾ, ਉਪਕਾਰ ਮੰਨਣਾ। ਸ਼ੁਗਲ : (ਅ) ਕੰਮ-ਕਾਜ,ਪੇਸ਼ਾ, ਕਾਰ-ਵਿਹਾਰ, ਰੁਝੇ ਹੋਣਾ। ਸ਼ੁਤਰ : (ਫ਼) ਊਠ, ਬੋਤਾ। ਸ਼ੁਤਰ-ਦਿਲ : (ਫ਼) ਬੁਜ਼ਦਿਲ, ਡਰਪੋਕ, ਨਾਮਰਦ। ਸ਼ੁਤਰ-ਮੁਰਗ : (ਫ਼) ਵਡੇ ਕਦ ਵਾਲਾ ਤੇ ਦੌੜਣ ਵਾਲਾ, ਪੰਛੀ ਜਿਸ ਦੀ ਗਰਦਨ ਊਠ ਵਾਂਗ ਲੰਮੀ ਹੁੰਦੀ ਹੈ। ਸ਼ੁਦਾਈ : (ਫ਼) ਪਾਗਲ, ਨਿਕੰਮਾ, ਬੇਵਕੂਫ, ਹਰਾਮੀ, ਨਪੁੱਤਾ, ਬੇਕਾਰ। ਸ਼ੁਫ਼ਾਅ : (ਅ) ਗੁਆਂਢ, ਗੁਆਂਢੀ। ਸ਼ੁਬਹਾ : (ਅ) ਸ਼ਕ। ਸ਼ੁਮਾਰ : (ਫ਼) ਹਿਸਾਬ, ਗਿਣਤੀ। ਸ਼ੁਰਤਾ : (ਫ਼) ਅਨੁਕੂਲ, ਨਿਸ਼ਾਨੀ, ਨਦੀ ਦਾ ਕਿਨਾਰਾ, ਛੋਟੀ ਨਦੀ। ਸ਼ੁਰੂ : (ਅ) ਆਰੰਭ, ਮੁੱਢ। ਸ਼ੁਲਾ : (ਫ਼) ਬੀਮਾਰਾਂ ਦੀ ਪਤਲੀ ਖਿਚੜੀ, ਸ਼ੋਲਾ। ਸ਼ੂਮ : (ਅ) ਭੈੜਾ, ਬਦ, ਮਨਹੂਸ, ਕੰਜੂਸ। ਸ਼ੈਤਾਨ : (ਅ) ਖ਼ੁਦਾ ਦਾ ਦੁਸ਼ਮਣ, ਮਾਨਵਜਾਤੀ ਦਾ ਵੈਰੀ, ਇਬਲੀਸ। ਸ਼ੈਦਾ : (ਫ਼) ਆਸ਼ਿਕ, ਫ਼ਿਦਾ। ਸ਼ੈਦਾਈ : (ਅ) ਫਿਦਾ ਹੋਣ ਵਾਲਾ। ਸ਼ੈਫ਼ : (ਫ਼) ਤਲਵਾਰ, ਤੇਗ਼ ਸ਼ੋਅਲਾ : (ਅ) ਅੱਗ ਦੀ ਲਪਟ, ਚਮਕ, ਰੌਸ਼ਨੀ। ਸ਼ੋਖ਼ : (ਫ਼) ਸਰੀਰ, ਗੁਸਤਾਖ, ਬੇਬਾਕ, ਤੇਜ਼, ਚਮਕੀਲਾ ਸ਼ੋਖ਼ੀ : (ਫ਼) ਤੇਜ਼ੀ, ਤਿਖਾਪਣ, ਸ਼ਰਾਰਤ, ਗੁਸਤਾਖ਼ੀ। ਸ਼ੌਕ : (ਫ਼) ਇਛਾ, ਚਾਹ, ਦਿਲ ਦੀ ਰੁਚੀ, ਚਾਟ, ਚਸਕਾ, ਉਮੰਗ। ਸ਼ੌਕਤ : (ਫ਼) ਸ਼ਕਤੀ, ਕੰਡਾ, ਦਬਦਬਾ, ਲੜਾਈ ਦੀ ਸ਼ਿੱਦਤ, ਤੇਜ਼ੀ, ਹਥਿਆਰ, ਮਰਤਬਾ।

ਹਸ਼ਤ : (ਫ਼) ਅੱਠ। ਹਸਤੀ : (ਫ਼) ਵਜੂਦ, ਸ੍ਰਿਸ਼ਟੀ, ਅਮੀਰੀ, ਖ਼ੁਦਾ ਦੀ ਜ਼ਾਤ। ਹਸਦ : (ਅ) ਸਾੜਾ, ਈਰਖਾ। ਹਸਨ : (ਫ਼) ਨੇਕ, ਚੰਗਾ, ਸੁੰਦਰ, ਸੋਹਣਾ, ਮਨਮੋਹਕ ਹਜ਼ਰਤ ਅਲੀ ਦੇ ਵੱਡੇ ਸਪੁੱਤਰ ਦਾ ਨਾਮ। ਹਸਨਤ : (ਅ) ਨੇਕੀ, ਸ਼ੁਭ ਗੁਣ, ਨਿਮਰਤਾ, ਚੰਗਾ ਸੁਭਾਅ। ਹਸਬ ਜ਼ਾਬਤਾ : (ਅ) ਕਾਇਦੇ ਅਨੁਸਾਰ, ਕਨੂੰਨ ਅਨੁਸਾਰ। ਹਸ਼ਮ : (ਫ਼) ਜਾਨਵਰਾਂ ਦਾ ਇਕੱਠ (ਵੱਗ), ਘਰਬਾਰ, ਪਰਵਾਰ,ਸੇਵਾਦਾਰ, ਸਿਪਾਹੀ। ਹਸ਼ਮਤ : (ਅ) ਸ਼ਾਨ-ਸ਼ੌਕਤ, ਫੌਜ, ਲਸ਼ਕਰ, ਸਜ-ਧਜ। ਹਸਰ : (ਅ) ਮੁਤਾਬਕ, ਅਨੁਸਾਰ। ਹਸ਼ਰ : (ਅ) ਹਿਸਾਬ ਦਾ ਦਿਨ, ਕਿਆਮਤ ਦਾ ਦਿਨ। ਹਸਰਤ : (ਅ) ਆਰਜ਼ੂ, ਚਾਹ, ਲੋਚਾ, ਅਰਮਾਨ। ਹੱਸਾਸ : (ਅ) ਅਨੁਭਵ ਕਬੂਲ ਕਰਨ ਵਾਲਾ, ਪੰਜਾਂ ਇੰਦਰੀਆਂ ਤੋਂ ਪ੍ਰਭਾਵਤ ਹੋਣ ਵਾਲਾ, ਤੀਖਣ ਬੁੱਧੀ ਵਾਲਾ, ਜਾਨਵਰ। ਹੱਸ਼ਾਸ਼ : (ਅ) ਖ਼ੁਸ਼, ਪਰਸੰਨ। ਹਸੀਨ : (ਅ) ਸੁੰਦਰ, ਖ਼ੂਬਸੂਰਤ, ਸੋਹਣਾ, ਨੇਕ। ਹਸੀਨਾ : (ਅ) ਸੁੰਦਰੀ, ਸੋਹਣੀ। ਹਸੀਬ : (ਅ) ਅੱਲ੍ਹਾ ਦੇ ਵਿਭਿੰਨ ਨਾਵਾਂ ਵਿੱਚੋਂ ਇੱਕ ਨਾਮ। ਹਕ : (ਅ) ਅਧਿਕਾਰ, ਕਰਤੱਬ, ਇਨਾਮ, ਹਿੱਸਾ। ਹੱਕ : (ਫ਼) ਰੱਬ, ਸੱਚ, ਸਹੀ, ਵਾਜਬ, ਅਸਲੀਅਤ, ਤੱਥ, ਨਿਆਂ। ਹਸ਼ੂ : (ਅ) ਐਬ, ਨੁਕਸ, ਦੌਲਤ, ਵਜੂਦ, ਸ੍ਰਿਸ਼ਟੀ। ਹੱਕ-ਸ਼ੁਫ਼ਆ : (ਅ) ਜਾਇਦਾਦ ਖ਼ਰੀਦਣ ਦਾ ਹੱਕ। ਹੱਕ ਹੁਕੂਕ : (ਅ) ਹੱਕ ਤੇ ਫ਼ਰਜ ਹੱਕ ਹਲਾਲ : (ਅ) ਜ਼ਾਇਜ਼, ਦਰੁਸਤ। ਹੱਕਦਾਰ : (ਅਫ਼) ਜਿਸ ਦਾ ਹੱਕ ਹੋਵੇ, ਵਾਰਸ। ਹੱਕ-ਰਸੀ : (ਫ਼) ਨਿਆਂ, ਨਿਆਂ ਮਿਲਣਾ। ਹਕਾਰਤ : (ਅ) ਨਫ਼ਰਤ, ਬੇਇਜ਼ਤੀ, ਬਦਨਾਮ ਹੋਣਾ, ਘਿਰਨਾ। ਹਕੀਕਤ : (ਅ) ਜੜ, ਕਿਸੇ ਚੀਜ਼ ਦੀ ਜ਼ਾਤ ਤੇ ਅਸਲਾ, ਤੱਥ, ਸੱਚ, ਸੂਫ਼ੀਆਂ ਦੀ ਸਿਖਰਲੀ ਮੰਜ਼ਿਲ। ਹਕੀਕੀ : (ਅਫ਼) ਅਸਲੀ, ਖਰਾ, ਸਾਫ਼, ਸਕਾ, ਸਹੀ। ਹਕੀਮ : (ਅ) ਹਿਕਮਤ ਜਾਣਨ ਵਾਲਾ, ਸਿਆਣਾ, ਅਕਲਮੰਦ, ਤਬੀਬ, ਵੈਦ, ਰੱਬ ਦਾ ਇਕ ਨਾਮ। ਹਕੀਰ : (ਅ) ਘਟੀਆ, ਬੇਕਦਰ, ਨੀਵਾਂ। ਹਕੀਮੀ : (ਅਫ਼) ਹਿਕਮਤ ਦੀ ਵਿੱਦਿਆ, ਹਿਕਮਤ। ਹਕੂਕ : (ਅ) ਫ਼ਰਜ਼, ਜ਼ਿਮੇਵਾਰੀਆਂ, ਅਧਿਕਾਰ। ਹਕੂਮਤ : (ਅ) ਰਾਜ ਪ੍ਰਬੰਧ ਕਰਨ ਵਾਲੀ ਸੰਸਥਾ, ਸਖ਼ਤੀ, ਰਾਜ। ਹਜ : (ਫ਼) ਇਰਾਦਾ ਕਰਨਾ, ਮੱਕੇ ਦੀ ਯਾਤਰਾ। ਹਜ਼ਮ : (ਫ਼) ਭੋਜਨ ਦਾ ਪਚ ਜਾਣਾ। ਹਜ਼ਫ਼ : (ਫ਼) ਕੱਢ ਦੇਣਾ, ਕਿਸੇ ਵਾਕ ਜਾਂ ਸ਼ਬਦ ਵਿਚੋਂ ਕੋਈ ਸ਼ਬਦ/ਅੱਖਰ ਕੱਢ ਦੇਣਾ, ਕਿਸੇ ਸ਼ਬਦ ਵਿੱਚੋਂ ਕੋਈ ਅੱਖਰ ਕੱਢ ਦੇਣਾ, ਡੰਡੇ ਨਾਲ ਮਾਰਨਾ। ਹਜ਼ਰਤ : (ਅ) ਦਰਗਾਹ, ਨਜ਼ਦੀਕੀ, ਕੁਰਬ, ਬਜ਼ੁਰਗੀ ਦਾ ਸ਼ਬਦ ਜੋ ਨੇਕ ਤੇ ਬਜ਼ੁਰਗ ਲੋਕਾਂ ਦੇ ਨਾਮ ਨਾਲ ਆਉਂਦਾ ਹੈ। ਹਜ਼ਲ : (ਅ) ਕਮਜ਼ੋਰ ਹੋਣਾ, ਪਤਲਾ ਪੈਣਾ, ਮਸਖਰਾਪਣ, ਮਜ਼ਾਕ, ਮਖੌਲ। ਹਜਵ : (ਅ) ਬੁਰਾਈ, ਬਦਖੋਈ, ਨਿੰਦਾ। ਹਜ਼ਰਾਤ : (ਫ਼) ਹਜ਼ਰਤ ਦਾ ਬਹੁਵਚਨ। ਹੱਜਾਜ : (ਫ਼) ਮੁਕੱਦਮੇਬਾਜ਼, ਝਗੜਾਲੂ। ਹਜ਼ਾਮਤ : (ਅ) ਹਜਾਮ ਦਾ ਕਿੱਤਾ, ਸਿਰ ਮੁੰਨਣ ਜਾਂ ਵਾਲ ਕੱਟਣ ਦੀ ਕਿਰਿਆ। ਹਜਾਬ : (ਅ) ਓਟ, ਪਰਦਾ, ਉਹਲਾ, ਸ਼ਰਮ, ਹਯਾ। ਹੱਜਾਮ : (ਅ) ਨਾਈ। ਹਜਾਮਤ : (ਅ) ਸਿਰ ਦਾੜੀ ਮੁੰਨਣ ਦਾ ਕਰਮ। ਹੱਜ਼ਾਰ : (ਫ਼) ਬਹੁਤ ਬਕਵਾਸੀ, ਬਾਤੂਨੀ, ਫ਼ਜ਼ੂਲ ਗੱਲਾਂ ਮਾਰਨਾ। ਹਜ਼ੀਂ : (ਫ਼) ਗ਼ਮਗ਼ੀਨ, ਰੰਜੀਦਾ, ਉਦਾਸ। ਹਜ਼ੂਰ : (ਅ) ਜਨਾਬ, ਸ੍ਰੀਮਾਨ, ਹਾਜ਼ਰੀ। ਹਜੇ ਅਕਬਰ : (ਅ) ਵੱਡਾ ਹੱਜ, ਸ਼ੁਕਰਵਾਰ ਦਾ ਹੱਜ਼। ਹਤਕ : (ਅ) ਪਰਦਾ ਪਾੜਨਾ, ਬੇਇੱਜ਼ਤੀ, ਭੇਦ ਪਰਗਟ ਕਰਨਾ। ਹੱਤਾ : (ਫ਼) ਇੱਥੋਂ ਤੱਕ, ਇੱਥੋਂ ਤੱਕ ਕਿ। ਹੱਦ : (ਅ) ਸਿਰ, ਕਿਨਾਰਾ, ਅੰਤ, ਫ਼ਾਸਲਾ, ਰੋਕ, ਬੰਨ੍ਹ। ਹਦਸ : (ਫ਼) ਸ਼ੁਰੂ, ਨਵੀਂ ਗੱਲ, ਘਟਨਾ, ਬੱਚਾ, ਨੌਂਜਵਾਨ। ਹਦਫ਼ : (ਅ) ਨਿਸ਼ਾਨਾ। ਹਦੀਸ : (ਅ) ਗੱਲ, ਇਤਿਹਾਸ, ਪਰੰਪਰਾ, ਹਜ਼ਰਤ ਮੁਹੰਮਦ ਸਾਹਿਬ ਦੇ ਕਥਨਾਂ ਅਤੇ ਅਮਲਾਂ ਦਾ ਜ਼ਿਕਰ, ਇਸਲਾਮੀ ਸਿੱਖਿਆ ਦੀ ਕਿਤਾਬ। ਹਦੀਯਾ : (ਫ਼) ਤੋਹਫ਼ਾ, ਸੌਗਾਤ। ਹਦੂਦ : (ਅ) ਹਦ ਦਾ ਬਹੁਵਚਨ, ਸਰਹੱਦਾਂ। ਹਨੀਫ਼ : (ਫ਼) ਦੀਨ ਵਿਚ ਸੱਚਾ। ਹਫ਼ਤ : (ਫ਼) ਸੱਤ। ਹਫ਼ਤਾ : (ਫ਼) ਸੱਤ ਦਿਨ, ਸਪਤਾ। ਹਫ਼ਤਾਦ : (ਫ਼) ਸੱਤਰ । ਹਬ : (ਅ) ਗੋਲੀ, ਵੱਟੀ। ਹਬਸ : (ਅ) ਕੈਦ, ਬੰਦੀਖ਼ਾਨਾ, ਹਵਾ ਦਾ ਬੰਦ ਹੋ ਜਾਣਾ। ਹਬਾਬ : (ਅ) ਪਾਣੀ ਦਾ ਬੁਲਬਲਾ। ਹਬੀਬ : (ਅ) ਦੋਸਤ, ਮਾਸ਼ੂਕ। ਹਮ-ਇਨਾਨ : (ਫ਼) ਹਮਰਾਹੀ, ਸਾਥੀ, ਕਿਸਮਤ ਵਾਲੇ। ਹਮ-ਸਫ਼ਰ : (ਫ਼) ਸਾਥ ਚੱਲਣ ਵਾਲਾ, ਸਾਥੀ। ਹਮਸਾਇਆ : (ਫ਼) ਗੁਆਂਢੀ, ਪੜੋਸੀ। ਹਮਸਿਨ : (ਫ਼) ਇਕੋ ਉਮਰ ਦੇ। ਹਮਸ਼ੀਰ : (ਫ਼) ਭਰਾ। ਹਮਸ਼ੀਰਾ : (ਫ਼) ਭੈਣ। ਹਮਗਾਨ : (ਫ਼) ਸਾਰੇ, ਸਭ , ਤਮਾਮ। ਹਮਦ : (ਅ) ੳਸਤਤ ਕਰਨੀ, ਜਸ, ਅੱਲਾਹ ਦੀ ਸਿਫ਼ਤ, ਮੰਗਲਾਚਰਨ। ਹਮਦਰਦ : (ਫ਼) ਗ਼ਮਖ੍ਵਾਰ, ਦੁੱਖ ਦਾ ਸ਼ਰੀਕ। ਹਮਦਮ : (ਫ਼) ਦਮ ਭਰਨ ਵਾਲਾ, ਦੋਸਤ, ਸਾਥੀ। ਹਮ ਪਿਯਾਲਾ-ਹਮ ਨਵਾਲਾ : (ਅਫ਼) ਨਾਲ ਖਾਣ ਪੀਣ ਵਾਲਾ, ਪੱਕਾ ਮਿੱਤਰ। ਹਮਰਾਹ : (ਫ਼) ਸਾਥ ਚੱਲਣ ਵਾਲਾ, ਹਮ ਸਫ਼ਰ, ਸਾਥੀ। ਹਮਰਾਜ਼ : (ਫ਼) ਭੇਤੀ, ਰਾਜ਼ਦਾਨ, ਮਹਰਿਮ। ਹਮਲ : (ਅ) ਭਾਰ, ਗਠੜੀ, ਧੌਣ ਤੇ ਚੁੱਕਣ ਵਾਲਾ ਭਾਰ, ਗਰਭ। ਹਮਲਾ : (ਫ਼) ਹੱਲਾ, ਚੜ੍ਹਾਈ, ਧਾਵਾ, ਆਕਰਮਣ। ਹਮਵਾਰਾ : (ਫ਼) ਹਮੇਸ਼ਾ, ਸਦਾ। ਹਮਾਇਲ : (ਅ) ਗਲ ਵਿੱਚ ਪਹਿਨਣ ਵਾਲਾ ਇੱਕ ਗਹਿਣਾ, ਇਸ ਨੂੰ ਹਮੇਲ ਕਿਹਾ ਜਾਂਦਾ ਹੈ। ਹਮਾਕਤ : (ਅ) ਬੇਵਕੂਫ਼ੀ, ਨਦਾਨੀ, ਮੂਰਖਤਾ। ਹਮਾਦਾਨ : (ਫ਼) ਸਭ ਕੁਝ ਜਾਣਨ ਵਾਲਾ, ਜਗਤ-ਉਸਤਾਦ । ਹੱਮਾਮ : (ਅ) ਗਰਮ ਪਾਣੀ ਨਾਲ ਨਹਾਉਣ ਦੀ ਜਗ੍ਹਾ, ਇਸ਼ਨਾਨ-ਘਰ। ਹਮਾਲ : (ਫ਼) ਵਰਗਾ, ਜੇਹਾ, ਮਿਸਾਲ। ਹਮੇਸ਼ਾ : (ਫ਼) ਸਦਾ, ਹਰ ਵੇਲੇ। ਹਯਾ : (ਫ਼) ਸ਼ਰਮ, ਲਾਜ, ਤੋਬਾ, ਦਰਿੰਦੇ ਦੀ ਮਦੀਨ, ਭੇਡ, ਬੱਕਰੀ ਤੇ ਊਠਣੀ ਦਾ ਗੁਪਤ ਅੰਗ। ਹਯਾਤ : (ਅ) ਜਿਊਂਦੇ ਰਹਿਣਾ, ਜ਼ਿੰਦਗੀ, ਜੀਵਨ, ਉਮਰ। ਹਰ : (ਫ਼) ਹਰ ਕੋਈ, ਸਭ ਕੋਈ। ਹਰਕਤ : (ਅ) ਹਿੱਲ-ਜੁੱਲ, ਧੜਕਣ, ਤੜਫ, ਕੰਮ, ਅਮਲ, ਸ਼ਰਾਰਤ। ਹਰਕਾਰਾ : (ਫ਼) ਸੁਨੇਹਾ ਲੈ ਜਾਣ ਵਾਲਾ, ਆਦਮੀ, ਖੁਲ੍ਹੇ ਮੂੰਹ ਵਾਲੀ ਦੇਗ, ਦੇਗਬਚਾ, ਅਰਦਲੀ, ਡਾਕੀਆ। ਹਰਗਿਜ਼ : (ਫ਼) ਹਮੇਸ਼ਾ, ਕਿਸੇ ਵੇਲੇ ਨਹੀਂ, ਕਦੀ ਨਹੀਂ। ਹਰਜ : (ਅ) ਘਾਟਾ, ਨੁਕਸਾਨ, ਦੇਰ, ਵਕਫ਼ਾ। ਹਰਜਾਈ : (ਫ਼) ਇਕ ਹਾਲ ਵਿਚ ਨਾ ਰਹਿਣ ਵਾਲਾ, ਹਰ ਥਾਂ ਦਾ, ਬੇਵਫ਼ਾ। ਹਰਫ਼ : (ਅ) ਸੁਖ਼ਨ, ਬਚਨ, ਨੁਕਸ, ਤਨਜ਼, ਜ਼ਬਾਨ ਦੇ ਅੱਖਰ। ਹਰਫ਼ੇ ਇੱਲਤ : (ਅ) ਇਹ ਤਿੰਨ ਹਰਫ਼ ਹਨ, ਵਾਉ, ਅਲਫ਼ ਅਤੇ ਯੇ। ਹਰਫ਼ੇ ਸਾਕਿਨ : (ਅ) ਉਹ ਹਰਫ਼ ਜਿਸ ਤੇ ਕੋਈ ਹਰਕਤ ਨਾ ਹੋਵੇ। ਹਰਬਾ : (ਅ) ਭਾਲਾ, ਨੇਜ਼ਾ, ਖੰਜਰ, ਕਟਾਰ। ਹਰਬਾਹ : (ਅ ) ਲੜਾਈ ਦਾ ਹਥਿਆਰ। ਹਰਮ : (ਅ) ਜਿਥੇ ਜਾਣਾ ਮਨ੍ਹਾ ਹੋਵੇ, ਵਿਵਰਜਤ, ਪਵਿੱਤਰ ਸਥਾਨ, ’ਮੱਕਾ’ ਤੇ ’ਮਦੀਨੇ’ ਦਾ ਇਹਾਤਾ, ਵੱਡੇ ਆਦਮੀਆਂ ਦਾ ਜ਼ਨਾਨ-ਖ਼ਾਨਾ। ਹਰਮਲ : (ਅ) ਇੱਕ ਬੂਟੀ ਜੋ ਦਵਾਈਆਂ ਵਿੱਚ ਵਰਤੀ ਜਾਂਦੀ ਹੈ। ਹਰਾਮ : (ਅ) ਅਯੋਗ, ਨਜਾਇਜ਼, ਮੰਦਾ ਕੰਮ, ਵਿਭਚਾਰ। ਹਰਾਮ-ਜ਼ਾਦਾ : (ਅਫ਼) ਹਰਾਮ ਦਾ ਪੁੱਤਰ, ਹਰਾਮੀ। ਹਰਾਰਤ : (ਅ) ਗਰਮੀ, ਤਪਸ਼, ਤਾਪ, ਜੋਸ਼। ਹਰੀਸ : (ਅ) ਹਿਰਸੀ, ਲਾਲਚੀ, ਲੋਭੀ, ਸਾੜਾ ਕਰਨ ਵਾਲਾ। ਹਰੀਸ਼ : (ਅ) ਕੰਨਖਜ਼ੂਰਾ, ਹਜ਼ਾਰ ਪੈਰਾਂ ਵਾਲਾ ਕੀੜਾ। ਹਰੀਫ : (ਅ) ਟਾਕਰਾ ਕਰਨ ਵਾਲਾ, ਵੈਰੀ, ਹਮ-ਪੇਸ਼ਾ। ਹਰੀਰੀ : (ਅ) ਰੇਸ਼ਮੀ ਕੱਪੜੇ ਵੇਚਣ ਵਾਲਾ। ਹਰੌਲ : (ਫ਼) ਹੱਥਾ, ਡੰਡਾ, ਦਸਤਾ, ਛਟੀ। ਹੱਲ : (ਅ) ਖੋਲ੍ਹਣਾ, ਗੰਢ-ਖੋਲ੍ਹਦਾ, ਔਖੀ ਚੀਜ਼ ਨੂੰ ਸੌਖਾ ਕਰਨਾ। ਹਲਕ : (ਅ) ਗਲ, ਗਰਦਨ। ਹਲਕਾ : (ਅ) ਘੇਰਾ, ਛੱਲਾ, ਇਹਾਤਾ, ਪਹੀਆ, ਕੁੰਡਾ। ਹਲਵਾ : (ਅ) ਮਿੱਠੀ ਚੀਜ਼, ਕੜਾਹ, ਮਿਠਿਆਈ, ਮਿੱਠਾ ਫਲ, ਮੇਵਾ। ਹਲਵਾਈ : (ਅ) ਹਲਵਾ ਵੇਚਣ ਵਾਲਾ, ਮਿਠਿਆਈ ਵੇਚਣ ਵਾਲਾ। ਹਲਾਕ : (ਅ) ਨੇਸਤ ਹੋਣਾ, ਮਿਟਣਾ, ਮਰ ਜਾਣਾ, ਤਬਾਹੀ, ਬਰਬਾਦੀ। ਹਲਾਕਤ : (ਅ) ਮੌਤ, ਤਬਾਹੀ। ਹਲਾਲ : (ਅ) ਯੋਗ, ਹਰਾਮ ਦੇ ਵਿਪਰੀਤ, ਮੁਸਲਮਾਨੀ ਸ਼ਰ੍ਹਾ ਦੇ ਅਨੁਕੂਲ। ਹਲਾਲਾ : (ਅ) ਤਲਾਕ ਵਾਲੀ ਇਸਤਰੀ ਦਾ ਆਰਜ਼ੀ ਨਿਕਾਹ ਕਰਨਾ ਤਾਂ ਜੋ ਸ਼ਰਾਅ ਅਨੁਸਾਰ ਇਸ ਆਰਜ਼ੀ ਪਤੀ ਤੋਂ ਤਲਾਕ ਲੈ ਕੇ ਮੁੜ ਪਹਿਲੇ ਪਤੀ ਨਾਲ ਨਿਕਾਹ ਕਰ ਸਕੇ। ਹਲੀਫ਼ : (ਫ਼) ਹਲਫ਼ ਚੁੱਕਣ ਵਾਲਾ, ਕਸਮ ਖਾਣ ਵਾਲਾ। ਹਵਸ : (ਅ) ਇਸ਼ਕ ਦੇ ਜਨੂੰਨ ਦੀ ਕਿਸਮ, ਦੀਵਾਨਗੀ, ਕਾਮ ਚੇਸ਼ਟਾ, ਖ਼ਬਤ। ਹਵਜ਼ : (ਅ) ਹਰਫ਼ਾ ਜਾਂ ਅੱਖਰਾਂ ਦੀ ਸੰਖਿਆਤਮਕ ਮਹੱਤਤਾ। ਹਵਾ : (ਅ) ਖਲਾਅ ਤੇ ਜ਼ਮੀਨ ਵਿਚਕਾਰਲਾ ਵਾਤਾਵਰਣ, ਪੌਣ। ਹੱਵਾ : (ਅ) ਬਾਬੇ ਆਦਮ ਦੀ ਬੀਵੀ ਦਾ ਨਾਮ, ਪਹਿਲੀ ਔਰਤ, ਮਾਨਵ ਜਾਤੀ ਦੀ ਮਾਂ, ਆਦਮ ਔਰਤ। ਹਵਾਸ : (ਅ) (ਹਾਸਾ ਦਾ ਬਹੁਵਚਨ) ਮਨੁੱਖ ਦੇ ਇੰਦਰੇ, ਹੋਸ਼, ਅਕਲ, ਸਮਝ। ਹਵਾਰੀ : (ਅ) ਖ਼ਾਸ ਸਾਕ ਸਬੰਧੀ, ਧੋਬੀ, ਗੋਰੇ ਰੰਗ ਵਾਲਾ, ਚਿੱਟਾ, ਹਜ਼ਰਤ ਈਸਾ ਦੇ ਵਫ਼ਾਦਾਰ। ਹਵਾਲਾ : (ਅ) ਹਵਾਲੇ ਕਰਨਾ, ਚੈFੱਕ, ਬਿੱਲ, ਹੁੰਡੀ, ਪਤਾ, ਨਿਸ਼ਾਨ। ਹਵੇਲੀ : (ਫ਼) ਚਾਰ ਦੀਵਾਰੀ, ਇਹਾਤਾ, ਆਲੀਸ਼ਾਨ ਮਕਾਨ। ਹਾਇਲ : (ਅ) ਰੋਕਣ ਵਾਲਾ, ਰੁਕਾਵਟ। ਹਾਸਿਦ : (ਅ) ਸਾੜਾ ਕਰਨ ਵਾਲਾ, ਬੁਰਾ ਚਾਹੁਣ ਵਾਲਾ। ਹਾਸਿਲ : (ਅ) ਉਪਜ, ਖੇਤੀ, ਆਮਦਨੀ, ਨਕਦੀ, ਬਾਕੀ, ਲਾਭ, ਫਲ, ਕਰ, ਮਾਮਲਾ। ਹਾਸ਼ੀਆ : (ਅ) ਪੁਸਤਕ ਦੇ ਚ ੌਂਹਾਂ ਪਾਸਿਆਂ ਦਾ ਖ਼ਾਲੀ ਭਾਗ। ਹਾਕਿਮ : (ਅ) ਹਾਕਮ, ਹਕੂਮਤ ਕਰਨ ਵਾਲਾ, ਸ਼ਾਸਕ। ਹਾਜਤ : (ਅ) ਲੋੜ, ਜ਼ਰੂਰਤ, ਚਾਹ। ਹਾਜ਼ਮਾ : (ਅਫ਼) ਪਾਚਨ ਸ਼ਕਤੀ। ਹਾਜਿਕ : (ਅ) ਕਾਮਿਲ, ਆਪਣੀ ਕਲਾ ਵਿੱਚ ਮਾਹਿਰ, ਸਿਆਣਾ। ਹਾਜ਼ਿਰ : (ਅ) ਮੌਜੂਦ, ਸਾਮ੍ਹਣੇ ਹੋਣ ਵਾਲਾ। ਹਾਜ਼ਰੀਨ : (ਅ) ਹਾਜ਼ਿਰ ਦਾ ਬਹੁਵਚਨ। ਹਾਜੀ : (ਅ) ਹਜ ਕਰਨ ਵਾਲਾ, ਜੋ ਹਜ ਕਰ ਚੁੱਕਾ ਹੋਵੇ। ਹਾਤਮ : (ਅ) ਸਖ਼ੀ, ਦਾਤਾ। ਹਾਤਮੀ : (ਅ) ਕਾਜ਼ੀ, ਹੁਕਮ ਦੇਣ ਵਾਲਾ, ਜੱਜ, ਫ਼ੈਸਲਾ ਕਰਨ ਵਾਲਾ, ਇਕ ਕਾਲਾ ਕਾਂ। ਹਾਤਿਫ਼ : (ਅ) ਆਕਾਸ਼ਬਾਣੀ ਕਰਨ ਵਾਲਾ ਫ਼ਰਿਸ਼ਤਾ। ਹਾਦਿਸ : (ਫ਼) ਨਵਾਂ ਪੈਦਾ ਹੋਇਆ, ਹੋਂਦ ਵਿਚ ਆਉਣ ਵਾਲੀ ਨਵੀਂ ਚੀਜ਼। ਹਾਦਿਸਾ : (ਅ) ਦੁਰਘਟਨਾ, ਅਣਹੋਣੀ, ਹਾਦਸਾ। ਹਾਫ਼ਿਜ਼ : (ਅ) ਹਿਫ਼ਜ਼ (ਯਾਦ) ਕਰਨ ਵਾਲਾ, ਨਿਗਾਹਬਾਨ, ਜਿਸ ਨੂੰ ਸਾਰਾ ਕੁਰਾਨ ਸ਼ਰੀਫ਼ ਜ਼ੁਬਾਨੀ ਯਾਦ ਹੋਵੇ। ਹਾਦੀ : (ਅ) ਹਿਦਾਇਤ ਕਰਨ ਵਾਲਾ, ਰਾਹਨੁਮਾ। ਹਾਮਿਲ : (ਅ) ਭਾਰ ਚੁੱਕਣ ਵਾਲਾ। ਹਾਮਿਲਾ : (ਅ) ਗਰਭਵਤੀ। ਹਾਮੀ : (ਅ) ਹਿਮਾਇਤ, ਮਦਦ, ਸਹਾਇਤਾ। ਹਾਮੀਮ : (ਅ) ਦੋਸਤ, ਰਿਸ਼ਤੇਦਾਰ, ਪਿਆਰੇ ਅਤੇ ਅਜ਼ੀਜ਼, ਹੌਲੀ ਹੌਲੀ ਚਲਣਾ। ਹਾਰਿਸ : (ਫ਼) ਹਿਰਸ ਕਰਨ ਵਾਲਾ, ਈਰਖਾਲੂ, ਦੁਸ਼ਮਣ। ਹਾਯਾਤੀ : (ਅ) ਜ਼ਿੰਦਗੀ। ਹਾਲ : (ਅ) ਵਰਤਮਾਨ ਕਾਲ, ਮਸਤੀ ਦੀ ਹਾਲਤ, ਵਜਦ, ਇਸ਼ਕ, ਇਲਾਹੀ ਜਜ਼ਬਾ ਜ਼ਿਕਰ, ਤਾਕਤ। ਹਾਲ ਵਜੂਦ : (ਅ) ਜਿਸਮ ਦਾ ਹਾਲ, ਵਰਤਮਾਨ ਸਮਾਂ, ਮਸਤੀ ਅਤੇ ਬੇਖ਼ੁਦੀ। ਹਾਲਤ : (ਅ) ਹਾਲ, ਦਰਜਾ, ਸਥਿੱਤੀ, ਵਾਰਦਾਤ। ਹਾਲਾਤ : (ਅ) (ਹਾਲਤ ਦਾ ਬਹੁਵਚਨ) ਪੰਜਾਬੀ ਰੂਪ ਹਾਲਤਾਂ। ਹਾਲਿਕ : (ਫ਼) ਹਲਾਕ ਹੋਣ ਵਾਲਾ। ਹਾਲੀਆ : (ਅ) ਹੁਣੇ ਜਿਹੇ ਦਾ, ਪ੍ਰਤੱਖ, ਸਪਸ਼ਟ। ਹਾਵੀ : (ਅ) ਘੇਰਾ ਘੱਤਣ ਵਾਲਾ, ਘੇਰਨ ਵਾਲਾ, ਕਾਬੂ ਪਾਉਣ ਵਾਲਾ। ਹਾਵੀਆ : (ਅ) ਸਭ ਤੋਂ ਹੇਠਲਾ, ਸਭ ਤੋਂ ਥੱਲੇ ਵਾਲਾ ਹਿਆ : (ਅ) ਸ਼ਰਮ, ਲਾਜ, ਲਿਹਾਜ਼। ਹਿਆਤ : (ਅ) ਜੀਵਨ, ਜਾਨ, ਜ਼ਿੰਦਗੀ। ਹਿਸਸ : (ਫ਼) (ਹਿਸਾ ਦਾ ਬਹੁਵਚਨ) ਹਿੱਸੇ, ਭਾਗ। ਹਿੱਸਾ : (ਅ) ਭਾਗ, ਟੁਕੜਾ, ਟੋਟਾ, ਅੰਗ, ਵੰਡ, ਦਰਜਾ। ਹਿਸਾਸ : (ਅ) ਮਹਿਸੂਸ ਕਰਨ ਵਾਲਾ। ਹਿਸਾਰ : (ਅ) ਗੜ੍ਹ, ਵਲਗਣ, ਇਹਾਤਾ, ਚਾਰ ਦੀਵਾਰੀ। ਹਿਸ਼ਮਤ : (ਫ਼) ਦਬਦਬਾ, ਬਜ਼ੁਰਗੀ, ਸ਼ਰਮ, ਹਯਾ, ਗੁੱਸਾ। ਹਿਕਮਤ : (ਅ) ਸਿਆਣਪ, ਦੀਨਾਈ, ਤਦਬੀਰ, ਇਲਾਜ, ਦਵਾ, ਦਾਰੂ, ਗ਼ਰਜ਼, ਮਤਲਬ। ਹਿਕਾਇਤ : (ਅ) ਕਹਾਣੀ, ਕਿੱਸਾ, ਬਾਤ, ਕਥਾ। ਹਿਜਰ : (ਅ) ਜੁਦਾਈ, ਵਿਛੋੜਾ, ਵਿਯੋਗ। ਹਿਜਰਤ : (ਅ) ਵਤਨ ਛੱਡ ਕੇ ਚਲੇ ਜਾਣਾ, ਵਿਛੋੜਾ, ਹਜ਼ਰਤ ਮੁਹੰਮਦ ਦਾ ਮੱਕੇ ਨੂੰ ਛੱਡ ਕੇ ਮਦੀਨੇ ਜਾਣਾ। ਹਿਜ਼ਰੀ : (ਅ) ਹਿਜਰਤ ਨਾਲ ਸੰਬੰਧਤ, ਸੰਮਤ ਜੋ ਹਜ਼ਰਤ ਮੁਹੰਮਦ ਦੇ ਮੱਕਾ ਤੋਂ ਮਦੀਨਾ ਹਿਜਰਤ ਕਰ ਜਾਣ ਤੋਂ ਆਰੰਭ ਹੁੰਦਾ ਹੈ। ਹਿਜਾਜ਼ : (ਫ਼) ਅਰਬ ਦੇ ਇਕ ਪਰਾਂਤ ਦਾ ਨਾਮ ਜਿਸ ਵਿਚ ਮੱਕਾ ਮੱਦੀਨਾ ਤੇ ਨਾਲ ਲੱਗਵੇਂ ਇਲਾਕੇ ਸ਼ਾਮਲ ਹਨ, ਇਸਲਾਮ ਦਾ ਕੇਂਦਰ, ਸੰਗੀਤ ਦਾ ਮਕਾਮ। ਹਿਜਾਬ : (ਅ) ਪਰਦਾ, ਉਹਲਾ। ਹਿਦਸ : (ਫ਼) ਬਾਦਸ਼ਾਹਾਂ ਨਾਲ ਗੱਲਾਂ ਬਾਤਾਂ ਕਰਨੀਆਂ। ਹਿਦਤ : (ਅ) ਜ਼ੋਰ, ਜੋਸ਼, ਗਰਮੀ ਦੀ ਤੇਜ਼ੀ। ਹਿਦਾਇਤ : (ਅ) ਅਗਵਾਈ, ਹੁਕਮ। ਹਿੰਦਸਾ : (ਅ) ਅਨੁਮਾਨ ਲਾਉਣਾ, ਅੰਕੜਾ, ਸ਼ਾਸਤਰ, ਸ਼ਕਲ, ਰਕਮ, ਗਿਣਤੀ। ਹਿਨਾ : (ਅ) ਮਹਿੰਦੀ। ਹਿਨਾਈ : (ਫ਼) ਮੈਂਹਦੀ ਨਾਲ ਸਬੰਧਤ, ਮੈਂਹਦੀ ਰੰਗਾ। ਹਿਫ਼ਜ਼ : (ਅ) ਜ਼ਬਾਨੀ ਯਾਦ, ਯਾਦਦਾਸ਼ਤ, ਲਿਹਾਜ, ਅਦਬ। ਹਿਫ਼ਾਜਤ : (ਅ) ਸੁਰੱਖਿਆ, ਬਚਾਓ। ਹਿਬ : (ਫ਼) ਮਹਿਬੂਬ, ਪਿਆਰਾ, ਦੋਸਤ, ਯਾਰ। ਹਿਬਾ : (ਅ) ਜੋ ਚੀਜ਼ ਬਖ਼ਸ਼ਸ਼ ਵਿਚ ਦਿੱਤੀ ਗਈ ਹੋਵੇ, ਦਾਨ। ਹਿੰਮਤ : (ਅ) ਹੌਸਲਾ, ਤੌਫ਼ੀਕ, ਇਰਾਦਾ, ਪਹੁੰਚ। ਹਿਮਾਇਤ : (ਅ) ਪੱਖ, ਤਰਫ਼ਦਾਰੀ, ਲਿਹਾਜ਼ਦਾਰੀ। ਹਿਮਾਇਤੀ : (ਅਫ਼) ਪੱਖ ਪੂਰਨ ਵਾਲਾ, ਹਾਮੀ। ਹਿਰਸ : (ਅ) ਲਾਲਚ, ਹਵਸ, ਚਾਹ, ਖ਼ਾਹਿਸ਼। ਹਿਰਜ਼ : (ਫ਼) ਨਿਗਾਹਬਾਨੀ ਕਰਨਾ, ਪਨਾਹ ਦੀ ਥਾਂ। ਹਿਰਾਸ : (ਫ਼) ਡਰ, ਪਰੇਸ਼ਾਨੀ, ਖ਼ੌਫ਼, ਭੈ। ਹਿਰਾਸਤ : (ਅ) ਨਜ਼ਰਬੰਦੀ, ਕੈਦ, ਨਿਗਰਾਨੀ। ਹਿਰਾਸਾ : (ਫ਼) ਡਰਨਾ। ਹਿਰੇਵਾ : (ਫ਼) ਖ਼ਾਲਸ ਸੋਨਾ, ਸੋਨੇ ਦਾ ਸਿੱਕਾ, ਬਦਕਾਰ ਔਰਤ। ਹੀਸ ਬੀਸ : (ਫ਼) ਰੌਲਾ-ਰੱਪਾ, ਸ਼ੋਰ- ਸ਼ਰਾਬਾ, ਲੜਾਈ-ਝਗੜਾ, ਫ਼ਿਕਰ। ਹੀਨ : (ਫ਼) ਵਕਤ, ਸਮਾਂ, ਨੇੜੇ ਆਉਣ ਵਾਲਾ ਵਕਤ, ਕਿਆਮਤ। ਹੀਲਾ : (ਅ) ਬਹਾਨਾ, ਮਕਰ, ਫ਼ਰੇਬ, ਸਾਜ਼ਸ਼, ਕੰਮ। ਹੀਲਾ-ਬਾਜ਼ੀ : (ਅਫ਼) ਮਕਰ, ਫ਼ਰੇਬ, ਚਾਲ, ਸਾਜ਼ਸ, ਢੌਂਗ, ਪਖੰਡ। ਹੁਸਨ : (ਅ) ਸੁੰਦਰਤਾ, ਸੁਹੱਪਣ, ਨੇਕੀ, ਖ਼ੂਬੀ। ਹੋਸ਼ਮੰਦ : (ਫ਼) ਬੁੱਧੀਮਾਨ, ਸਿਆਣਾ, ਸੂਝਵਾਨ। ਹੁੱਕਾ : (ਅ) ਗਹਿਣਿਆਂ ਦਾ ਡੱਬਾ, ਤਮਾਕੂ ਪੀਣ ਵਾਲਾ ਪਿੱਤਲ। ਹੁੱਕਾਮ : (ਫ਼) (ਹਾਕਿਮ ਦਾ ਬਹੁਵਚਨ) ਹੁਕਮ ਕਰਨ ਵਾਲੇ। ਹੁਕੂਕ : (ਫ਼) (ਹੱਕ ਦਾ ਬਹੁਵਚਨ) ਬਹੁਤੇ ਹੱਕ, ਫ਼ਰਜ਼। ਹੁੱਜਤ : (ਅ) ਦਲੀਲ, ਬਹਿਸ, ਬਹਾਨਾ, ਤਕਰਾਰ। ਹੁਜਰਾ : (ਅ) ਕਮਰਾ, ਕੋਠੜੀ, ਇਕਾਂਤਵਾਸ। ਹੁਜਲਾ : (ਅ) ਲਾੜੀ ਦੀ ਸੇਜ ਦੀ ਥਾਂ। ਹੁਜ਼ਵੀਰ : (ਫ਼) ਗ਼ਜ਼ਨੀ ਦੇ ਨੇੜੇ ਇਕ ਪਿੰਡ ਦਾ ਨਾਮ। ਹੁਜੂਮ : (ਅ) ਭੀੜ, ਇਕੱਠ। ਹੁਦ ਹੁਦ : (ਅ) ਇੱਕ ਪ੍ਰਸਿਧ ਪੰਛੀ ਜਿਸ ਦੇ ਸਿਰ ਤੇ ਤਾਜ ਹੁੰਦਾ ਹੈ। ਹੁਦਨਾ : (ਅ) ਬੁਰਾਈ ਤਿਆਗਣਾ, ਮੇਲ ਜੋਲ ਵਧਾਉਣਾ। ਹੁਦਾ : (ਅ) ਰੁਤਬਾ, ਸਚਾਈ, ਰਾਸਤੀ, ਸਿੱਧਾ ਰਾਹ, ਸੱਚਾ ਮਾਰਗ। ਹੁਦੂਦ : (ਫ਼) (ਹੱਦ ਦਾ ਬਹੁਵਚਨ) ਹੱਦਾਂ, ਕਿਨਾਰੇ, ਸੀਮਾਵਾਂ। ਹੁਨਰ : (ਫ਼) ਕੰਮ, ਕਮਾਲ, ਕਰਤਵ, ਸਲੀਕਾ, ਹਿਕਮਤ, ਦਾਨਾਈ। ਹੁਬ : (ਅ) ਪ੍ਰੀਤ, ਇਸ਼ਕ। ਹੁਮਾ : (ਫ਼) ਇਕ ਪ੍ਰਸਿੱਧ ਖ਼ਿਆਲੀ ਪੰਛੀ। ਹੁਰਮਤ : (ਅ) ਸਤਕਾਰ, ਅਜ਼ੀਜ਼ ਹੋਣਾ, ਪਵਿੱਤਰਤਾ, ਨੇਕ ਆਚਰਣ, ਪ੍ਰਸਿੱਧੀ। ਹੁਲੀਆ : (ਅ) ਚਿਹਨ-ਚਕਰ, ਸ਼ਨਾਖ਼ਤ ਲਈ ਨਿਸ਼ਾਨੀਆਂ। ਹੁਲੂਲ : (ਫ਼) ਉਤਰਨਾ, ਇਕ ਜਗ੍ਹਾ ਤੇ ਖਲੋਣਾ, ਜ਼ਿਬ੍ਹਾ ਹੋਣ ਵਾਲੀ ਥਾਂ ਤੇ ਪੁੱਜ ਜਾਣਾ। ਹੂ : (ਅ) ਅੱਲਾ-ਅੱਲਾ, ਅੱਲਾਈ, ਬੋਲੀ, ਅੱਲਾਹ, ਪ੍ਰਭੂ। ਹੂਨ : (ਫ਼) ਸੋਨੇ ਦਾ ਸਿੱਕਾ, ਅਸ਼ਰਫੀ, ਮੋਹਰ, ਹਾਂਵਾਚੀ ਲਫ਼ਜ। ਹੂਰ : (ਅ) ਬੇਹੱਦ ਸਫ਼ੈਦ ਰੰਗ ਦੀ ਔਰਤ। ਹੇਸ਼ : (ਫ਼) ਕੁਝ ਨਾ, ਬਰੀਕ ਮਲਮਲ, ਹਲ। ਹੇਚ ਗਾਹ : (ਫ਼) ਕਿਸੇ ਵੇਲੇ ਜਾਂ ਕਿਸੇ ਥਾਂ ਵੀ ਨਹੀਂ, ਕਿਧਰੇ ਵੀ ਨਹੀ। ਹੇਜ਼ਾ : (ਅ) ਉਹ ਔਰਤ ਜੋ ਮਾਸਕ ਧਰਮ ਦੀ ਹਾਲਤ ਵਿੱਚ ਹੋਵੇ ਭਾਵ ਮਾਹਵਾਰੀ । ਹੇਮਾ : (ਫ਼) ਬਾਲਣ, ਸੁੱਕੀ ਲੱਕੜ। ਹੈਜ਼ : (ਅ) ਮਾਹਵਾਰੀ, ਔਰਤਾਂ ਦਾ ਮਾਸਕ ਧਰਮ। ਹੈਜ਼ਾ : (ਅ) ਬਦਹਜ਼ਮੀ, ਪ੍ਰਸਿੱਧ ਵਬਾਈ ਬੀਮਾਰੀ। ਹੈਦਰ : (ਅ) ਸ਼ੇਰ, ਦਰਿੰਦਾ। ਹੈਫ਼ : (ਫ਼) ਅਫ਼ਸੋਸ, ਦਰੇਗ਼, ਜ਼ੁਲਮ, ਜ਼ਬਰ। ਹੈਬਤ : (ਅ) ਦਹਿਸ਼ਤ, ਡਰ, ਰੋਅਬ। ਹੈਯਤ : (ਅ) ਰਲ ਕੇ, ਇਕੱਠੇ ਹੋ ਕੇ ਬੈਠਣਾ, ਮਜਲਿਸ, ਸੰਗਤ। ਹੈਰਤ : (ਅ) ਹੈਰਾਨ ਹੋਣਾ, ਪਰੇਸ਼ਾਨੀ, ਅਚੰਭਾ। ਹੈਰਾਨ : (ਅ) ਦੰਗ, ਪਰੇਸ਼ਾਨ, ਅਚੰਭਤ, ਚਿੰਤਾਤੁਰ, ਫ਼ਿਕਰਮੰਦ। ਹੋਸ਼ : (ਫ਼) ਸਮਝ, ਸਿਆਣਪ, ਖ਼ਬਰ, ਰੂਹ, ਜਾਨ। ਹੌਜ਼ : (ਅ) ਚੁਬੱਚਾ, ਡਿੱਗੀ। ਹੌਲ : (ਅ) ਵਿਜੇ ਪ੍ਰਾਪਤ ਕਰਕੇ ਮੁੜਨਾ, ਆਸ-ਪਾਸ। ਹੰਗਾਮਾ : (ਫ਼) ਹੰਗਾਮਾ, ਵੇਲਾ, ਮਜਮਾ, ਭੀੜ, ਦੰਗਾ ਫ਼ਸਾਦ।

ਕੱਸ : (ਫ਼) ਪਿੱਛਾ ਕਰਨਾ, ਕੱਟਣਾ, ਮੁੰਨਣਾ, ਨਹੁੰ ਲਾਹੁਣਾ, ਪੰਛੀ ਦੇ ਖੰਭ ਕੱਟਣਾ, ਸੂਚਨਾ ਦੇਣੀ, ਸੀਨੇ ਦੀ ਹੱਡੀ। ਕਸਦ : (ਅ) ਇਰਾਦਾ, ਸਿੱਧੇ ਰਾਹ ਤੇ ਚੱਲਣਾ, ਸਚਾਈ, ਨੇਕੀ। ਕਸਦਨ : (ਅ) ਜਾਣ ਬੁਝ ਕੇ, ਇਰਾਦੇ ਨਾਲ। ਕਸ਼ਫ਼ : (ਅ) ਕਰਾਮਾਤ ਦਾ ਵਿਖਾਵਾ ਕਰਨਾ, ਭੇਤ ਖੁੱਲ੍ਹਣ ਦਾ ਭਾਵ। ਕਸਬ : (ਅ) ਕਮਾਉਣਾ, ਪੇਸ਼ਾ, ਬਦਕਾਰੀ ਦੀ ਕਮਾਈ। ਕਸਬਾ : (ਫ਼) ਵੱਡਾ ਪਿੰਡ, ਨਗਰ, ਕਿਲਕ, ਪੋਰੀ, ਹੁੱਕਾ। ਕਸਬੀ : (ਅਫ਼) ਪੇਸ਼ਾਵਰ, ਰੋਜ਼ਗਾਰੀ, ਹੁਨਰਮੰਦ, ਦਸਤਕਾਰ। ਕਸ਼ਮਕਸ਼ : (ਫ਼) ਖਿੱਚੋਤਾਣ, ਉਲਝਣ, ਫ਼ਸਾਦ, ਝਗੜਾ, ਰੰਜ, ਗ਼ਮ, ਥੁੜ। ਕਸਰ : (ਅ) ਟੁੱਕੜਾ, ਭਾਗ, ਘਾਟ, ਕਿਸੇ ਅੱਖਰ ਹੇਠ (ਜ਼ੇਰ) ਕਸਰ ਦਾ ਚਿੰਨ੍ਹ ਲਾਉਣਾ, ਨੁਕਸਾਨ, ਹਾਨੀ, ਦੁਖ। ਕਸਰਤ : (ਅ) ਬਹੁਤਾਤ, ਵਰਜਿਸ਼ ਕਸਲ : (ਫ਼) ਸੁਸਤੀ, ਥਕਾਵਟ। ਕਸ਼ਾ : (ਫ਼) ਫ਼ਕੀਰ, ਮੰਗਤਾ, ਜਾਨਵਰ ਦਾ ਤੰਗ, ਸੌਖ। ਕਸਾਦੀ : (ਫ਼) ਬਜ਼ਾਰ ਦਾ ਮੰਦਾ, ਖ਼ਰੀਦਾਰੀ ਦੀ ਅਣਹੋਂਦ। ਕੱਸਾਬ : (ਅ) ਮਾਸ ਕੱਟਣ ਤੇ ਵੇਚਣ ਵਾਲਾ, ਕਸਾਈ। ਕੱਸਾਮ : (ਅ) ਵੰਡਣ ਵਾਲਾ। ਕੱਸਾਰ : (ਫ਼) ਧੋਬੀ। ਕਸ਼ਿਸ਼ : (ਫ਼) ਆਕਰਸ਼ਨ, ਖਿੱਚ। ਕਸ਼ੀਸ਼ : (ਫ਼) ਲਾਟ, ਪਾਦਰੀ, ਪੁਜਾਰੀ। ਕਸੀਦਾ : (ਅ) ਇਲਮ -ਏ-ਅਰੂਜ਼ (ਪਿੰਗਲ), ਓਹ ਕਾਵਿ-ਕ੍ਰਿਤੀ ਜਿਸ ਵਿਚ ਕਿਸੇ ਵਿਅਕਤੀ ਦੀ ਪਰਸ਼ੰਸਾ ਕੀਤੀ ਗਈ ਹੋਵੇ, ਇਸ ਦੇ ਘਟੋ ਘਟ ਪੰਦਰਾਂ ਸ਼ਿਅਰ ਅਤੇ ਚਾਰ ਭਾਗ ਹੁੰਦੇ ਹਨ ਕਸ਼ੀਦਾ : (ਫ਼) ਲੰਮਾ, ਉFੱਚਾ, ਕੱਪੜੇ ਉਤੇ ਕਢਾਈ ਦਾ ਕੰਮ। ਕਸੀਮ : (ਫ਼) ਵੰਡਣ ਵਾਲਾ, ਹਿੱਸੇ ਦਾਰ, ਭਾਈਵਾਲ, ਸੁੰਦਰ। ਕਸੂਰ : (ਅ) ਭੁਲ, ਗ਼ਲਤੀ। ਕਸੂਰਵਾਰ : (ਅਫ਼) ਜਿਸਨੇ ਗਲਤੀ ਕੀਤੀ ਹੋਵੇ। ਕਸ਼ੰਗ : (ਫ਼) ਸੁੰਦਰ, ਸੋਹਣਾ, ਸਜਿਆ ਹੋਇਆ, ਉੱਤਮ। ਕਹਕਸ਼ਾਂ : (ਫ਼) ਅਕਾਸ਼ ਗੰਗਾ, ਤਾਰਿਆਂ ਦੀ ਕਤਾਰ ਦਾ ਬਣਿਆ ਰਾਹ। ਕਹਤ : (ਅ) ਅੰਨ ਦੀ ਥੁੜ, ਕਾਲ, ਭੁੱਖ-ਮਰੀ। ਕਹਰ : (ਅ) ਗਜ਼ਬ, ਜ਼ਬਰਦਸਤੀ, ਨਾਇੰਨਸਾਫੀ, ਸ਼ਕਤੀ, ਬਦਲਾ, ਗੁੱਸਾ, ਸ਼ਾਮਤ। ਕਹਰਮਾਨ : (ਫ਼) ਸੂਰਮਾ, ਇਕ ਈਰਾਨੀ ਨਾਇਕ, ਸ਼ਾਸਕ, ਖ਼ਜ਼ਾਨਚੀ। ਕਹਵਾ : (ਅ) ਪੁਰਾਣੀ ਸ਼ਰਾਬ, ਕਾਫ਼ੀ। ਕਹਿਕਹਾ : (ਅ) ਠੱਠਾ, ਜ਼ੋਰ ਦਾ ਹਾਸਾ, ਠਾਹਕਾ। ਕਹੀ : (ਫ਼) ਫੌਜ਼ ਦਾ ਓਹ ਦਸਤਾ ਜੋ ਲਸ਼ਕਰ ਦੇ ਅੱਗੇ ਜਾ ਕੇ ਥਾਂ ਟਿਕਾਣੇ ’ਤੇ ਘਾਹ ਬਾਲਣ ਆਦਿ ਦਾ ਪ੍ਰਬੰਧ ਕਰਦਾ ਹੈ ਤੇ ਦੁਸ਼ਮਣ ਦੀ ਖ਼ਬਰਗੀਰੀ ਕਰਦਾ ਹੈ। ਕਚਾ : (ਫ਼) ਛੱਲਾ, ਡੋਈ, ਮਾਸ ਟੰਗਣ ਵਾਲੀ ਖੂੰਟੀ। ਕਜਕ : (ਫ਼) ਹਾਥੀ ਨੂੰ ਚਲਾਉਣ ਵਾਲਾ ਅੰਕਸ, ਨਗਾਰਾ ਵਜਾਉਣ ਦੀ ਛਟੀ। ਕਜਕੂਲ : (ਫ਼) ਕਸ਼ਕੌਲ, ਕਚਕੂਲ, ਭਿਖਿਆ ਮੰਗਣ ਦਾ ਠੂਠਾ। ਕਜ਼ਨ : (ਫ਼) ਖੁਸਰਾ, ਮੁਹੱਰਮ ਮਹੀਨੇ ਦੇ ਦਸਵੇਂ ਦਿਨ ਦੇ ਮੌਕੇ ਲੋਕਾਂ ਦਾ ਪਿੰਡ ਵਿਚ ਇਕੱਠ। ਕਜ ਮਜ : (ਫ਼) ਨਿਰਾਰਥਕ ਸ਼ਬਦ ਬੋਲਣ ਵਾਲਾ, ਊਲ ਜਲੂਲ ਬਕਣ ਵਾਲਾ, ਤੋਤਲਾ। ਕਜ਼ਲ : (ਫ਼) ਲੰਗੜਾਪਣ। ਕਜਾ : (ਅ) ਮੌਤ, ਅੰਤ ਹੋਣਾ, ਪੂਰਾ ਹੋਣਾ। ਕੱਜ਼ਾਬ : (ਫ਼) ਅਤਿਅੰਤ ਝੂਠਾ, ਮੱਕਾਰ, ਫਰੇਬੀ। ਕਜ਼ੀ : (ਫ਼) ਟੇਢਾਪਣ, ਝੂਠ, ਕੁਸੱਤ। ਕਜ਼ੀਆ : (ਅ) ਝਗੜਾ, ਪੁਆੜਾ, ਤਕਰਾਰ, ਮੁਕੱਦਮਾ। ਕੱਤ : (ਫ਼) ਕੱਟਣਾ, ਸਿੱਧੇ ਰੁੱਖ ਕੱਟਣਾ, ਕਲਮ ਘੜਨਾ। ਕਤਾਅ : (ਅ) ਕਾਟ, ਤਰਾਸ਼, ਬਣਤਰ। ਕਤਫ਼ : (ਫ਼) ਕੰਧਾ, ਮੋਢਾ। ਕਤਲ : (ਅ) ਜਾਨ ਤੋ ਮਾਰ ਦੇਣਾ, ਖ਼ੂਨ ਕਰਨਾ। ਕਤਰਾ : (ਅ) ਤੁਬਕਾ, ਬੂ੍ਵੰਦ। ਕਤਾਬ : (ਅ) ਪੁਸਤਕ, ਪੋਥੀ। ਕਤਾਬਤ : (ਅ) ਲਿਖਣ ਵਾਲਾ, ਲਿਖਾਰੀ। ਕਤਾਰ : (ਅ) ਲਾਈਨ, ਪੰਕਤੀ, ਕਤਾਰ। ਕਤਾਰਾ : (ਫ਼) ਕਟਾਰ, ਕਟਾਰੀ, ਤਲਵਾਰ ਦੀ ਸ਼ਕਲ ਦਾ ਖੰਜ਼ਰ। ਕੱਤਾਲ : (ਅ) ਕਾਤਿਲ, ਕਤਲ ਕਰਨ ਵਾਲਾ, ਖੂਨੀ। ਕਤੀਲ : (ਅ) ਜਿਸ ਦਾ ਕਤਲ ਕੀਤਾ ਗਿਆ ਹੋਵੇ, ਮਕਤੂਲ। ਕਦ-ਖ਼ੁਦਾ : (ਫ਼) ਘਰ ਦਾ ਮਾਲਕ, ਵਿਆਹਿਆ ਹੋਇਆ, ਪਿੰਡ ਦਾ ਚੌਧਰੀ। ਕਦ-ਖ਼ੁਦਾਈ : (ਫ਼) ਵਿਆਹ, ਸ਼ਾਦੀ, ਨਿਕਾਹ। ਕਦਮ : (ਅ) ਪੈਰ, ਨਿਸ਼ਾਨ, ਅਸਰ, ਪਗ-ਚਿੰਨ੍ਹ, ਚਾਲ। ਕਦਮ ਕਦਮ : (ਫ਼) ਹਰ ਕਦਮ ਤੇ। ਕਦਮਤ : (ਫ਼) ਰੱਬ ਦਾ ਹੁਕਮ, ਰਜ਼ਾ, ਤਕਦੀਰ, ਹੱਦ। ਕਦਰ : (ਅ) ਇੱਜਤ, ਮਿਕਦਾਰ, ਬੁੱਕਤ, ਅੰਦਾਜਾ। ਕਦਾਮਤ : (ਅ) ਪੁਰਾਤਨਤਾ, ਪ੍ਰਾਚੀਨ। ਕਦੀਦ : (ਫ਼) ਸੁਕਾਇਆ ਗੌਸ਼ਤ, ਫਟਿਆ ਪੁਰਾਣਾ ਕੱਪੜਾ। ਕਦੀਮ : (ਅ) ਪੁਰਾਣਾ, ਪੁਰਾਤਨ। ਕਦੀਰ : (ਅ) ਸ਼ਕਤੀਸ਼ਾਲੀ, ਰੱਬ ਦੀ ਇਕ ਸਿਫ਼ਤ। ਕਦੂਕਸ਼ : (ਫ਼) ਕੱਦੂ ਨੂੰ ਛਿਲਣ ਵਾਲਾ ਸੰਦ। ਕਦੂਰਤ : (ਫ਼) ਮੈਲਾਪਣ, ਗੰਦਗੀ, ਮਨ ਦੀ ਮੈਲ, ਹਨੇਰਾ, ਘਰਿਨਾ। ਕਨਜ਼ : (ਅ) ਖਜ਼ਾਨਾ। ਕਨਵ : (ਫ਼) ਭੰਗ ਦਾ ਬੀਜ ਜਾਂ ਪੱਤਾ, ਸਣ ਦੀ ਰੱਸੀ, ਕਕੜੀ ਦੀ ਇਕ ਕਿਸਮ, ਹੱਥ ਪੈਰ ਦੀ ਮੈਲ। ਕਨਾਅਤ : (ਅ) ਸਬਰ, ਘੱਟ ਚੀਜ਼ ਤੇ ਸ਼ੁਕਰ ਕਰਨਾ। ਕਨਾਰਾ : (ਫ਼) ਪਾਸਾ, ਤਰਫ਼, ਗੋਸ਼ਾ, ਲੋਹੇ ਦਾ ਕੁੰਡਾ, ਖੂੰਟੀ। ਕਨਾਰਾ-ਕਸ਼ੀ : (ਫ਼) ਇਕ ਪਾਸੇ ਹੋ ਜਾਣ ਦੀ ਕਿਰਿਆ, ਅੱਡਰਾਪਣ। ਕਨੀਜ਼ : (ਫ਼) ਬਾਂਦੀ, ਦਾਸੀ, ਗੁਲਾਮ ਔਰਤ ਨੌਕਰਾਣੀ, ਲੜਕੀ। ਕੱਪਰ : (ਫ਼) ਘੁੰਮਣਘੇਰੀਆਂ। ਕਪੀ, ਕੱਪੀ : (ਫ਼) ਕਾਲਾ ਬਾਂਦਰ। ਕਫ਼ਸ਼ : (ਫ਼) ਜੁੱਤੀ। ਕਫ਼ਕਾਜ਼ : (ਫ਼) ਕੋਹ ਕਾਫ਼ ਦਾ ਤਾਲਾ ਜਿਸ ਉਤੇ ਅੱਖਰ ਬਣੇ ਹੁੰਦੇ ਹਨ ਅਤੇ ਅੱਖਰਾਂ ਦੀ ਖ਼ਾਸ ਤਰਤੀਬ ਕਰਨ ਨਾਲ ਹੀ ਤਾਲਾ ਖੁਲ੍ਹਦਾ ਹੈ। ਕਫ਼ਨ : (ਅ) ਮੁਰਦੇ ਨੂੰ ਲਪੇਟਣ ਵਾਲਾ ਕੱਪੜਾ, ਖੱਫ਼ਣ। ਕਫ਼ਾਰਾ : (ਅ) ਪਾਪ ਜਾਂ ਗਲਤੀ ਦਾ ਬਦਲਾ। ਕਫ਼ਾਲਤ : (ਫ਼) ਜ਼ਮਾਨਤ, ਜ਼ੁੰਮੇਵਾਰੀ, ਹੋਛਾ। ਕਫ਼ੀਲ : (ਅ) ਜ਼ਿਮੇਵਾਰ, ਜ਼ਾਮਨ। ਕਫੂਰ : (ਫ਼) ਕੁਫ਼ਰ ਕਰਨ ਵਾਲਾ, ਨਾਸ਼ੁਕਰਾ। ਕਬਚ : (ਫ਼) ਚਕੋਰ। ਕਬਜ਼ : (ਅ) ਕਿਸੇ ਚੀਜ਼ ਨੂੰ ਪੰਜੇ ਨਾਲ ਫੜਨਾ, ਦਬੋਚਣਾ, ਪਕੜ, ਪੇਟ ਸਾਫ਼ ਨਾ ਹੋਣਾ। ਕਬਜ਼ਾ : (ਅ) ਮੁੱਠੀ ਭਰ ਚੀਜ਼, ਤਲਵਾਰ ਆਦਿ ਦਾ ਦਸਤਾ, ਪਕੜ ਦੀ ਥਾਂ, ਮੁੱਠ, ਮਲਕੀਅਤ। ਕਬਰ : (ਅ) ਮੁਰਦਾ ਦੱਬਣ ਦਾ ਟੋਆ, ਗੋਰ, ਮੜ੍ਹੀ। ਕਬਰ-ਕਨ : (ਫ਼) ਕਬਰਾਂ ਪੁੱਟਣ ਵਾਲਾ। ਕਬਲ : (ਅ) ਅੱਗੇ, ਪਹਿਲਾ। ਕਬਾਹਤ : (ਅ) ਬੁਰਾਈ, ਨੁਕਸ, ਐਬ, ਭੈੜ। ਕਬਾਬ : (ਅ) ਸੀਖਾਂ ਤੇ ਚੜ੍ਹਾ ਕੇ ਕੋਲਿਆਂ ’ਤੇ ਭੁੰਨੇ ਹੋਏ ਗੋਸ਼ਤ ਦੇ ਟੁਕੜੇ, ਘਿਓ ਵਿਚ ਤਲੀਆਂ ਹੋਈਆਂ ਕੀਮੇ ਦੀਆਂ ਟਿੱਕੀਆਂ। ਕਬਾਲਾ : (ਫ਼) ਜ਼ਾਮਨ ਹੋਣਾ, ਜ਼ਾਮਨੀ ਨਾਮਾ, ਕਨੂੰਨੀ ਲਿਖਤ, ਮਕਾਨ ਦੀ ਸਨਦ ਦਾ ਕਾਗ਼ਜ਼, ਬੈਨਾਮਾ। ਕਬੀਹ : (ਅ) ਬੁਰਾ, ਬਦਸ਼ਕਲ, ਸ਼ਰਮਨਾਕ, ਬਦਸੂਰਤ, ਭੈੜਾ। ਕਬੀਰ : (ਅ) ਵੱਡਾ, ਬਜ਼ੁਰਗ। ਕਬੀਲਾ : (ਅ) ਸਮੂਹ, ਖ਼ਾਨਦਾਨ, ਟੱਬਰ, ਔਲਾਦ, ਵਰਗ। ਕਬੂਤਰ : (ਫ਼) ਇਕ ਪ੍ਰਸਿੱਧ ਪੰਛੀ। ਕਬੂਬ : (ਫ਼) ਚੀਚਕ, ਮਾਤਾ। ਕਬੂਲ : (ਅ) ਮੰਨਣਾ, ਮੰਨ ਲੈਣਾ, ਪਰਵਾਨ ਕਰਨਾ, ਰਜ਼ਾਮੰਦੀ। ਕਮਅ : (ਫ਼) ਗੁਰਜ਼ ਮਾਰਨਾ, ਤੋੜਨਾ, ਵਿਗਾੜਨਾ, ਗੁੱਸਾ ਕਰਨਾ। ਕਮਦ : (ਫ਼) ਛੱਪਰ, ਝੌਪੜਾ, ਕੁੱਲੀ। ਕਮ-ਨਜ਼ਰ : (ਫ਼) ਘਟ ਨਜ਼ਰ ਵਾਲਾ। ਕਮਰ : (ਫ਼) ਲੱਕ, ਜਿਸਮ ਦਾ ਵਿਚਕਾਰਲਾ ਭਾਗ। ਕਮਰਕਸ਼ : (ਫ਼) ਲੱਕ ਬੰਨਣਾ, ਦਲੇਰ , ਤਿਆਰ -ਬਰ-ਤਿਆਰ , ਬਹਾਦਰ, ਪਹਿਲਵਾਨ। ਕਮਰਾ : (ਫ਼) ਚੰਦ ਦੀ ਰੋਸ਼ਨੀ, ਚੰਦ-ਚਾਨਣੀ, ਚਾਨਣੀ ਰਾਤ। ਕਮਰੈਨ : (ਫ਼) ਚੰਦ ਤੇ ਸੂਰਜ (ਦੋਵੇਂ)। ਕਮਾਸ਼ : (ਫ਼) ਲੱਕੜ ਦਾ ਪਿਆਲਾ, ਕਾਸਾ, ਫ਼ਕੀਰਾਂ ਦੀ ਚਿੱਪੀ, ਘੱਟ, ਥੋੜਾ। ਕਮਾਬੇਸ਼ : (ਫ਼)ਘੱਟ-ਵੱਧ, ਥੋੜ੍ਹਾ- ਬਹੁਤ। ਕਮਾਰ : (ਅ) ਜ਼ੂਆ, ਸ਼ਰਤ ਵਾਲੀ ਬਾਜ਼ੀ। ਕਮਾਰਖ਼ਾਨਾ : (ਅਫ਼) ਜ਼ੂਆ ਖੇਡਣ ਦਾ ਘਰ, ਜੂਏਬਾਜ਼ੀ ਦਾ ਅੱਡਾ। ਕਮਾਲ : (ਅ) ਪੂਰਨਤਾ, ਸੰਪੂਰਤਾ, ਸੰਪੰਨਤਾ, ਨਿਪੰੂਨਤਾ। ਕਮੀ : (ਫ਼) ਥੁੜ, ਕਿੱਲਤ, ਨੁਕਸਾਨ, ਖਸਾਰਾ, ਕਸਰ। ਕਮੀਜ਼ : (ਅ) ਕੁਰਤਾ, ਝੱਗਾ। ਕਮੀਨਾ : (ਅਫ਼) ਨੀਚ, ਤੁੱਛ, ਹੋਛਾ, ਗ਼ੁਲਾਮ, ਨੀਚ ਜ਼ਾਤ ਦਾ। ਕਮੋਬੇਸ਼ : (ਫ਼) ਥੋੜਾ-ਬਹੁਤ। ਕਰ : (ਫ਼) ਕੰਮ, ਕਾਜ, ਕਾਰ। ਕਰਸ-ਤੂਸ : (ਫ਼) ਹਜ਼ਰਤ ਈਸਾ ਦਾ ਨਾਮ, ਖ਼ੁਦਾ ਦਾ ਨਾਮ। ਕਰਕ : (ਫ਼) ਪਾਲਤੂ ਮੁਰਗਾ, ਕੇਕੜਾ, ਬਟੇਰਾ, ਅੱਖ ਦੀ ਪੁਤਲੀ, ਛੱਤ। ਕਰਖ਼ਤ : (ਫ਼) ਬੇਖ਼ਬਰ, ਸਖ਼ਤ, ਸੁੰਨ੍ਹਾ ਅੰਗ। ਕਰਗ਼ : (ਫ਼) ਗੰਜਾ। ਕਰਗਸ : (ਫ਼) ਗਿਰਠ, ਤਿੱਤਰ। ਕਰਗਦਨ : (ਫ਼) ਗੈਂਡਾ। ਕਰਜ਼ : (ਅ) ਉਧਾਰ, ਮੰਗਿਆ ਹੋਇਆ। ਕਰਜ਼ਾ : (ਅ) ਉਧਾਰ। ਕਰਦੰਗ : (ਫ਼) ਬੇਗ਼ੈਰਤ, ਬੇਵਕੂਫ਼, ਮੂਰਖ। ਕਰਨ : (ਫ਼) ਯਮਨ ਦੇ ਇਕ ਕਬੀਲੇ ਦਾ ਨਾਮ, ਇਕ ਸਥਾਨ ਦਾ ਨਾਮ। ਕਰਨਬ : (ਫ਼) ਗੋਭੀ, ਗੋਭੀ ਦਾ ਫੁੱਲ, ਗੋਭੀ ਦੀ ਇਕ ਕਿਸਮ। ਕਰਬ : (ਅ) ਦੁੱਖ, ਪੀੜ, ਬੇਕਰਾਰੀ। ਕਰਬਲਾ : (ਅ) ਫ਼ਰਾਤ ਦਰਿਆ ਦੇ ਪੱਛਮੀ ਕੰਢੇ ਦਾ ਮੈਦਾਨ, ਜਿੱਥੇ ਹਜ਼ਰਤ ਇਮਾਮ ਹੁਸੈਨ ਆਪਣੇ ਸਾਥੀਆਂ ਸਮੇਤ 61 ਹਿਜਰੀ ਵਿਚ ਸ਼ਹੀਦ ਹੋਏ। ਕਰਮ : (ਅ) , ਮਿਹਰਬਾਨੀ, ਕਿਰਪਾ, ਦਇਆ, ਬਖ਼ਸ਼ਿਸ਼। ਕਰ੍ਹਾ : (ਅ) ਪੜ੍ਹਨਾ, ਕੁਰਾਨ ਦੀ ਤਵਾਲਤ ਕਰਨ ਵਾਲੇ। ਕਰਾਹਤ : (ਅ) ਨਾ-ਪਸੰਦੀ, ਘਰਿਨਾ, ਨਾ-ਖੁਸ਼ੀ, ਨਫ਼ਰਤ। ਕਰਾਦਾਨ : (ਫ਼) ਗੰਦ ਸੁੱਟਣ ਵਾਲਾ ਢੋਲ। ਕਰਾਬਤੀ : (ਫ਼) ਰਿਸ਼ਤੇਦਾਰੀ, ਅਪਣੱਤ। ਕਰਾਰ : (ਅ) ਅਰਾਮ, ਸ਼ਾਂਤੀ, ਮਜ਼ਬੂਤੀ, ਸਥਰਿਤਾ, ਸੁਰਖਿਅਤ ਥਾਂ, ਪੁਸ਼ਟੀ, ਇਕਰਾਰ, ਸੰਧੀ, ਸਚਾਈ। ਕਰੀਨਾ : (ਅ) ਮਿਲੀ ਹੋਈ, ਜੁੜੀ ਹੋਈ, ਮਿਸਲ, ਬੇਗ਼ਮ, ਨਿਸ਼ਾਨੀ, ਢੰਗ, ਸੂਰਤ। ਕਰੀਬ : (ਅ) ਪਾਸ, ਕੋਲ, ਨੇੜੇ। ਕਰੇਵਾ : (ਫ਼) ਟਿੱਲਾ, ਘਾਟੀ। ਕਲਆ : (ਅ) ਕੋਟ, ਗੜ੍ਹ, ਦੁਰਗ। ਕਲਈ : (ਅ) ਕਲੀ, ਚਿੱਟੇ ਰੰਗ ਦੀ ਵਸਤੂ, ਖਣਿਜ ਪਦਾਰਥ। ਕੱਲ : (ਫ਼) ਘੱਟ ਹੋਣਾ, ਥੋੜ੍ਹੀ ਮਾਤਰਾ ਵਿੱਚ ਤੁੱਛ। ਕਲਹਰੀ : (ਫ਼) ਗਾਲੜ੍ਹ, ਕਾਟੋ। ਕਲਗਲ : (ਫ਼) ਖੰਭਾਂ ਦੀ ਕਲੰਗੀ। ਕਲਜਾਨ : (ਫ਼) ਗੰਦਗੀ ਸੁੱਟਣ ਵਾਲਾ ਟੋਕਰਾ। ਕਲੰਦਰ : (ਅ) ਰੱਬ ਦਾ ਬੰਦਾ, ਇਕ ਸਿਲਸਿਲੇ ਦਾ ਬਾਨੀ, ਫਕੀਰ, ਸ਼ਰ੍ਹਾ ਦੇ ਵਿਰੁੱਧ ਵਿਚਰਨ ਵਾਲਾ ਦਰਵੇਸ਼। ਕਲਬ : (ਅ) ਦਿਲ, ਵਿਚਕਾਰ, ਚੰਦ ਦਾ ਅਠਾਰ੍ਹਵਾਂ ਘਰ, ਮੂਧਾ, ਸ਼ੁੱਧ, ਅਕਲ, ਖੋਟਾ ਸੋਨਾ ਜਾਂ ਚਾਂਦੀ। ਕਲਬੂਤ : (ਫ਼) ਢਾਂਚਾ, ਜਿਸਮ, ਸਰੀਰ। ਕਲੂਬ : (ਅ) ਮੋਹਨੀ, ਮਨ ਮੋਹਣ ਵਾਲੀ। ਕਲਮ : (ਅ) ਲਿਖਣ ਵਾਲਾ ਸੰਦ, ਤਰਾਸ਼ਣਾ, ਛਿੱਲਣਾ, ਕੱਟਣਾ, ਨਹੁੰ ਲਾਹੁਣਾ। ਕਲਮਲ : (ਅ) ਵਿਆਕੁਲ, ਇਛੁਕ, ਭਾਵੁਕ, ਤੀਬਰ। ਕਲਮੀ : (ਅਫ਼) ਲਿਖੀ ਹੋਈ ਚੀਜ਼, ਹੱਥ-ਲਿਖਤ। ਕਲਾ : (ਫ਼) ਗੋਪੀਆ, ਗੁਲੇਲ। ਕਲਾਕੰਦ : (ਅਫ਼) ਖੋਏ ਤੇ ਚੀਨੀ ਦੀ ਬਣੀ ਹੋਈ ਇੱਕ ਮਿਠਿਆਈ। ਕੱਲਾਬ : (ਫ਼) ਖ਼ਾਲਸ ਚੀਜ਼ ਨੂੰ ਖੋਟੀ ਵਿਚ ਬਦਲਣ ਵਾਲਾ, ਦਗ਼ਾਬਾਜ਼, ਮੱਕਾਰ, ਧੋਖੇਬਾਜ਼। ਕਲਾਮ : (ਅ) ਗੱਲਬਾਤ, ਰੱਬੀ ਬਾਣੀ, ਕਵਿਤਾ, ਕਾਵਿ, ਬਾਣੀ। ਕਲਾਵੁਜ਼ : (ਫ਼) ਰਾਹ ਵਿਖਾਉਣ ਵਾਲਾ, ਆਗੂ, ਸਾਥੀ। ਕਲਿਮਾ : (ਅ) ਅਰਥ ਪੂਰਨ ਗੱਲ, ਇਸਲਾਮ ਦੇ ਛੇ ਧਾਰਮਿਕ ਕਲਮੇ। ਕਲੀਜ਼ਾ : (ਫ਼) ਮੱਟ, ਘੜਾ, ਪਿਆਲਾ। ਕਲੀਮ : (ਅ) ਕਲਾਮ ਕਰਨ ਵਾਲਾ, ਹਜ਼ਰਤ ਮੂਸਾ ਦੀ ਉਪਾਧੀ। ਕਲੀਲ : (ਅ) ਥੋੜਾ, ਛੋਟਾ, ਕਮਜ਼ੋਰ, ਕਾਮਯਾਬ, ਦੁਰਲਭ। ਕਲੌਂਦਾ : (ਫ਼) ਤਰ, ਕਕੜੀ। ਕਵਲ : (ਫ਼) ਬੱਕਰੀ ਜਾਂ ਭੇਡ ਦੀ ਖੱਲ ਦੀ ਪੋਸਤੀਨ (ਕੋਟ), ਪੁਰਾਣੀ ਕੰਬਲੀ। ਕਵਾਇਦ : (ਅ) ਜ਼ਾਬਤਾ, ਅਸੂਲ, ਸੈਨਾ ਦੀ ਪਰੇਡ। ਕੱਵਾਸ : (ਫ਼) ਕਮਾਨ ਬਣਾਉਣ ਵਾਲਾ, ਕਮਾਨਗਰ। ਕਵਾਜ਼ਾ : (ਫ਼) ਮੁਸਾਫਰਾਂ ਦਾ ਤੰਗ ਮੂੰਹ ਵਾਲਾ ਲੋਟਾ। ਕੱਵਾਲ : (ਅ) ਕੱਵਾਲੀ ਗਾਉਣ ਵਾਲਾ, ਡੂਮ। ਕਵੀਮਾ : (ਫ਼) ਹਰ ਸਿੱਧੀ ਚੀਜ਼, ਹਰ ਮਜ਼ਬੂਤ ਚੀਜ਼। ਕਾਅਰ : (ਅ) ਨਦੀ, ਸਾਗਰ ਜਾਂ ਖੂਹ ਦੀ ਡੂੰਘਾਈ। ਕਾਅਬਾ : (ਅ) ਮੁਸਲਮਾਨਾਂ ਦੇ ਪਵਿੱਤਰ ਸਥਾਨ ਦਾ ਨਾਮ ਜੋ ਮੱਕੇ ਵਿੱਚ ਸਥਿਤ ਹੈ ਜਿਥੇ ਹਰ ਵਰ੍ਹੇ ਹੱਜ ਅਦਾ ਕੀਤਾ ਜਾਂਦਾ ਹੈ। ਕਾਇਦਾ : (ਅ) ਬੈਠੀ ਹੋਈ ਇਸਤਰੀ, ਕਿਸੇ ਚੀਜ਼ ਦਾ ਹੇਠਲਾ ਤਲਾ, ਨੀਂਹ, ਵਿਧਾਨ, ਰਿਵਾਜ, ਢੰਗ, ਵਿਆਕਰਨ ਦਾ ਨਿਯਮ। ਕਾਇਨਾਤ : (ਅ) ਬ੍ਰਹਿਮੰਡ, ਦੁਨੀਆ, ਜੀਵ-ਜੰਤੂ। ਕਾਇਮ : (ਅ) ਖਲੋਤਾ ਹੋਇਆ, ਖਲੋਣ ਵਾਲਾ, ਪੱਕਾ, ਸਿੱਧਾ। ਕਾਇਲ : (ਅ) ਸਹਿਮਤ ਹੋਣਾ, ਆਪਣੀ ਗਲਤੀ ਮੰਨ ਜਾਣਾ। ਕਾਸ਼ਕ : (ਫ਼) ਚਮਚਾ। ਕਾਸ਼ਤ : (ਫ਼) ਖੇਤੀਬਾੜੀ, ਬੀਜਣਾ, ਬੀਜਿਆ, ਬਿਜਾਈ। ਕਾਸਨੀ : (ਫ਼) ਕਾਸਨ ਨਾਲ ਸਬੰਧਤ, ਕਾਸ਼ਨੀ ਰੰਗ, ਪ੍ਰਸਿੱਧ ਦਵਾਈ ਦਾ ਨਾਮ। ਕਾਸ-ਗਰ : (ਫ਼) ਪਿਆਲੇ ਬਣਾਉਣ ਵਾਲਾ, ਕੁਮ੍ਹਿਆਰ। ਕਾਸਰ : (ਅ) ਭੁੱਲ ਕਰਨ ਵਾਲਾ, ਮਜਬੂਰ, ਨਾਚਾਰ, ਖ਼ਾਲੀ। ਕਾਸਾ : (ਫ਼) ਮੰਗਣ ਵਾਲਾ ਫਕੀਰੀ ਬਰਤਣ, ਠੂਠਾ। ਕਾਸ਼ਾਨ : (ਫ਼) ਇਰਾਕ ਅਜਮ ਦਾ ਇਕ ਸ਼ਹਿਰ, ਸਰਦੀਆਂ ਵਿਚ ਰਹਿਣ ਦਾ ਸਥਾਨ। ਕਾਸਿਦ : (ਅ) ਚਿੱਠੀ ਜਾਂ ਸੁਨੇਹਾ ਲੈ ਜਾਣ ਵਾਲਾ। ਕਾਸਿਮ : (ਫ਼) ਵੰਡਣ ਵਾਲਾ, ਹਜ਼ਰਤ ਇਮਾਮ ਹਸਨ ਦੇ ਪੁੱਤਰ ਦਾ ਨਾਮ। ਕਾਹਲ : (ਫ਼) ਤੇਜੀ, ਛੇਤੀ, ਆਰਾਮ। ਕਾਕਲ : (ਅ) ਜ਼ੁਲਫ਼, ਲਿਟ। ਕਾਗ਼ਜ਼ : (ਅਫ਼) ਪੱਤਰ, ਕਿਬਾਲਾ, ਹੁੱਜਤ, ਪਰਚਾ, ਪੁਰਜ਼ਾ। ਕਾਜ਼ਿਕਾਨ : (ਫ਼) ਵੱਡੀ ਦੇਗ਼, ਤਾਂਬੇ ਦੀ ਵੱਡੀ ਦੇਗ਼। ਕਾਜ਼ੀ : (ਅ) ਮੁਸਲਮਾਨ ਮੁਨਸਿਫ਼, ਝਗੜਾ ਨਿਪਟਾਉਣ ਵਾਲਾ, ਕਰਜ਼ਾ ਅਦਾ ਕਰਨ ਵਾਲਾ। ਕਾਤਿਬ : (ਅ) ਲਿਖਣ ਵਾਲਾ, ਲਿਪੀਕਾਰ, ਮੁਨਸ਼ੀ। ਕਾਤਿਲ : (ਅ) ਕਤਲ ਕਰਨ ਵਾਲਾ, ਖਤਰਨਾਕ। ਕਾਤੀ : (ਅ) ਛੁਰੀ, ਤਿੱਖੀ ਚੀਜ਼। ਕਾਦਿਸ : (ਅ) ਹਜ਼ਰਤ ਮੂਸਾ ਨੇ ਖ਼ੁਦਾ ਦੇ ਹੁਕਮ ਨਾਲ ਸੋਟਾ ਮਾਰ ਕੇ ਜਿਸ ਥਾਂ ਤੋਂ ਪਾਣੀ ਕੱਢਿਆ ਸੀ ਉਸ ਥਾਂ ਦਾ ਨਾਂ ਕਾਦਿਸ ਹੈ। ਕਾਦਿਰ : (ਅ) ਸ਼ਕਤੀਸ਼ਾਲੀ, ਕੁਦਰਤ, ਮਾਲਕ, ਰੱਬ। ਕਾਦਿਰੀ : (ਅਫ਼) ਸ਼ੇਖ ਅਬਦੁੱਲ ਕਾਦਰ ਦੇ ਨਾਲ ਸੰਬੰਧਤ ਫ਼ਿਰਕਾ, ਇੱਕ ਸੂਫ਼ੀ ਸੰਪਰਦਾਇ। ਕਾਨੂੰਨਗੋ : (ਅਫ਼) ਮੁੱਖ ਪਟਵਾਰੀ, ਕਾਨੂੰਗੋ, ਪਟਵਾਰੀਆਂ ਦਾ ਨਗਿਰਾਨ। ਕਾਫ਼ਾ : (ਫ਼) ਸਾਰੇ, ਸਭ। ਕਾਫ਼ਿਲਾ : (ਅ) ਸਫ਼ਰ ਤੋਂ ਪਰਤਣ ਵਾਲੀ, ਜਮਾਤ, ਯਾਤਰੂਆਂ ਦਾ ਟੋਲਾ। ਕਾਫ਼ਿਰ : (ਅ) ਰੱਬ ਦੀ ਹੋਂਦ ਨਾ ਮੰਨਣ ਵਾਲਾ। ਕਾਫ਼ੀ : (ਫ਼) ਅਦਬ ਦੀ ਸਿਨਫ਼। ਕਾਫ਼ੀਆ : (ਅ) ਪਿਛੇ ਚਲਣ ਵਾਲਾ, ਵਾਰ ਵਾਰ ਆਉਣ ਵਾਲਾ, ਅਰੂਜ਼ ਅਨੁਸਾਰ ਰਦੀਫ਼ ਤੋਂ ਪਹਿਲਾਂ ਆਉਣ ਵਾਲਾ ਸ਼ਬਦ। ਕਾਫ਼ੂਰ : (ਅ) ਇੱਕ ਖ਼ੂਸ਼ਬੂਦਾਰ ਪਦਾਰਥ ਜੋ ਦਵਾ ਵਜੋਂ ਵਰਤਿਆ ਜਾਂਦਾ ਹੈ। ਕਾਬਿਜ਼ : (ਅ) ਕਬਜ਼ਾ ਕਰਨ ਵਾਲਾ, ਪੰਜੇ ਤੋਂ ਫੜਨ ਵਾਲਾ। ਕਾਬਿਲ : (ਅ) ਯੋਗ, ਬੁੱਧੀਮਾਨ, ਤਜ਼ਰਬੇਕਾਰ। ਕਾਬਿਲਾ : (ਅਫ਼) (ਕਾਬਿਲ ਦਾ ਇਸਤਰੀ ਲਿੰਗ) ਯੋਗ ਇਸਤਰੀ, ਸਭਿਅ ਇਸਤਰੀ, ਦਾਈ, ਅਗਲੀ ਰਾਤ। ਕਾਬੀਸ਼ਾ : (ਫ਼) ਕੁਸੂ, ਕਸੁੰਭੜੇ ਦਾ ਫੁੱਲ, ਫੁੱਲ ਵਿਚਲੀ ਜ਼ਰਦੀ। ਕਾਬੁਲ : (ਫ਼) ਇਕ ਸ਼ਹਿਰ ਦਾ ਨਾਮ ਜੋ ਅਫ਼ਗਾਨਿਸਤਾਨ ਦੀ ਰਾਜਧਾਨੀ ਹੈ, ਇਕ ਦਰਿਆ ਦਾ ਨਾਮ ਜਿਸ ਦੇ ਕੰਢੇ ਤੇ ਸ਼ਹਿਰ ਕਾਬੁਲ ਅਬਾਦ ਹੈ। ਕਾਬੂ : (ਫ਼) ਮੌਕਾ, ਵਿਹਲ, ਸਮਾਂ, ਤਾਕਤ, ਵਸ, ਹੁਕਮ, ਇਖਤਿਆਰ। ਕਾਬੂਲ : (ਫ਼) ਪਰਨਾਲਾ, ਪਾੜਛਾ। ਕਾਮਗਰ : (ਫ਼) ਕਾਮਯਾਬ, ਸਫਲ, ਸ਼ਕਤੀਸ਼ਾਲੀ। ਕਾਮਚੀ : (ਫ਼) ਚਾਬਕ, ਕੋਰੜਾ। ਕਾਮਤ : (ਅ) ਡੀਲ, ਡੌਲ, ਸਰੀਰ, ਕੱਦ। ਕਾਮਯਾਬ : (ਫ਼) ਜਿਸ ਦਾ ਮਤਲਬ ਪੂਰਾ ਹੋ ਗਿਆ ਹੋਵੇ, ਜਿਸ ਦੀ ਮੁਰਾਦ ਪੂਰੀ ਹੋ ਗਈ ਹੋਵੇ, ਫਤੇਹਮੰਦ। ਕਾਮਯਾਬੀ : (ਫ਼) ਸਫ਼ਲਤਾ, ਮੰਤਵ- ਪੂਰਤੀ, ਖ਼ੁਸ਼ਹਾਲੀ। ਕਾਮਰਾਨ : (ਫ਼) ਕਾਮਯਾਬ, ਵੱਡੇ ਇਕਬਾਲ ਵਾਲਾ, ਬਖ਼ਤਾਵਰ। ਕਾਮਿਲ : (ਅ) ਧਾਰਮਿਕ ਪੱਖੋਂ ਸੰਪੂਰਨ ਦਰਵੇਸ਼, ਮਾਹਰ, ਕਾਰੀਗਰ। ਕਾਰ : (ਫ਼) ਕੰਮ, ਧੰਦਾ, ਪੇਸ਼ਾ, ਜੰਗ, ਖੇਤੀਬਾੜੀ, ਲੜਾਈ। ਕਾਰ ਸਾਜ਼ : (ਫ਼) ਕੰਮ ਬਣਾਉਣ ਵਾਲਾ, ਰੱਬ, ਅੱਲਾਹ। ਕਾਰ ਕਰਦ : (ਫ਼) ਕੰਮ, ਅਮਲ। ਕਾਰਕੁੰਨ : (ਫ਼) ਕਰਿੰਦਾ, ਕੰਮ ਕਰਨ ਵਾਲਾ ਕਾਰਖ਼ਾਨਾ : (ਫ਼) ਵਸਤਾਂ ਤਿਆਰ ਕਰਨ ਦੀ ਥਾਂ, ਕਾਰਗਾਹ। ਕਾਰਗੁਜ਼ਾਰੀ : (ਫ਼) ਸੇਵਾਦਾਰੀ, ਕੰਮ ਦਾ ਹਿਸਾਬ। ਕਾਰ-ਤਲਬ : (ਫ਼) ਦਲੇਰ, ਬਹਾਦਰ, ਜੋਧਾ। ਕਾਰਨਾਮਾ : (ਫ਼) ਵਿਸ਼ੇਸ਼ ਕਾਰਜ, ਵਚਿੱਤਰ ਕੰਮ। ਕਾਰ-ਬੰਦ : (ਫ਼) ਕੰਮ ਕਰਨ ਵਾਲਾ, ਤਾਮੀਲ ਕਰਨ ਵਾਲਾ। ਕਾਰਵਾਈ : (ਫ਼) ਕੰਮ ਕਾਜ, ਚਲਾਣਾ। ਕਾਰਵਾ : (ਫ਼) ਕਾਫ਼ਲਾ, ਪਾਂਧੀਆਂ ਦਾ ਟੋਲਾ। ਕਾਰਾ : (ਫ਼) ਪੁੱਠਾ ਕੰਮ, ਅਤਿ ਮੂਰਖਤਾ, ਪੂਰਨ ਅਮਲ, ਪਿੱਠ ’ਤੇ ਚੁੱਕਣ ਵਾਲਾ ਬੋਝ, ਭਾਰ। ਕਾਰਿੰਦਾ : (ਫ਼) ਮਿਹਨਤੀ, ਕੰਮ ਕਰਨ ਵਾਲਾ। ਕਾਰੀ : (ਅ) ਕੁਰਾਨ ਸ਼ਰੀਫ਼ ਦਾ ਪਾਠੀ। ਕਾਰੀਗਰ : (ਫ਼) ਕੰਮ ਕਰਨ ਵਾਲਾ, ਹੁਨਰਮੰਦ। ਕਾਰੂਰਾ : (ਅ) ਉਹ ਸ਼ੀਸ਼ੀ ਜਿਸ ਵਿੱਚ ਪੇਸ਼ਾਬ ਭਰ ਕੇ ਹਕੀਮ ਪਾਸ ਲੈ ਜਾਂਦੇ ਹਨ। ਕਾਲਬ : (ਫ਼) ਉਲਟਾ ਕਰਨ ਵਾਲਾ, ਫੇਰਨ ਵਾਲਾ। ਕਾਲਾ : (ਫ਼) ਮਾਲ-ਮਤਾਅ, ਅਸਬਾਬ, ਸ਼ਤਰੰਜ ਦੇ ਮੋਹਰੇ, ਰੂੰ ਦਾ ਗੋਹੜਾ। ਕਾਲਿਬ : (ਅ) ਸਚਾ, ਛੱਪਾ, ਠੋਕਾ, ਛਾਪਾ। ਕਾਲੀ : (ਫ਼) ਕੀਮਤੀ ਗਲੀਚਾ, ਕਲੀਨ, ਗਲੀਚਾ। ਕਾਲੀਚਾ : (ਫ਼) ਛੋਟਾ ਕਲੀਨ, ਛੋਟਾ ਗ਼ਲੀਚਾ। ਕਾਲੀ ਬਾਫ਼ੀ : (ਫ਼) ਗ਼ਲੀਚੇ ਬੁਣਨ ਦੀ ਕਿਰਿਆ। ਕਾਲੂਬਲਾ : (ਅ) ਖ਼ੁਦਾ ਨਾਲ ਗੱਲਬਾਤ। ਕਾਵ : (ਫ਼) ਖੋਦਣ ਜਾਂ ਪੁੱਟਣ ਦੀ ਕਿਰਿਆ, ਤਫ਼ਤੀਸ਼। ਕਿਆਸ : (ਅ) ਅੰਦਾਜ਼ਾ, ਅਟਕਲ, ਵਿਚਾਰ, ਰਾਏ। ਕਿਆਦਤ : (ਅ) ਅਗਵਾਈ , ਸਰਦਾਰੀ, ਰਾਹਨੁਮਾਈ। ਕਿਆਫ਼ਾ : (ਅ) ਅੰਦਾਜ਼ਾ, ਕਿਆਸ। ਕਿਆਮ : (ਅ) ਠਹਿਰਾਓ, ਮਜ਼ਬੂਤੀ, ਸਾਬਤ ਕਦਮੀ। ਕਿਆਮਤ : (ਅ) ਪਰਲੌ, ਇਸਲਾਮ ਧਰਮ ਅਨੁਸਾਰ ਉਹ ਦਿਨ ਜਦੋਂ ਮੁਰਦੇ ਜੀਵਤ ਹੋ ਉਠਣਗੇ ਅਤੇ ਕੀਤੇ ਦਾ ਲੇਖਾ-ਜੋਖਾ ਹੋਵੇਗਾ। ਕਿਸ਼ਕ : (ਫ਼) ਚੌਕੀਦਾਰੀ, ਦਰਬਾਨੀ। ਕਿਸ਼ਤ : (ਅ) ਉਹ ਰੁਪਏ ਜੋ ਇਕਰਾਰ ਮੁਤਾਬਿਕ ਹਿੱਸਿਆ ਵਿੱਚ ਅਦਾ ਕੀਤੇ ਜਾਣ, ਕਿਸ਼ਤ ਦੇਣੀ। ਕਿਸ਼ਤੀ : (ਫ਼) ਕਿਸ਼ਤੀ ਬੇੜੀ, ਡੋਂਗਾ, ਪਿਆਲਾ, ਰਕਾਬੀ। ਕਿਸਬੀ : (ਫ਼) ਪੇਸ਼ਾਵਰ, ਰੋਜ਼ ਕੰਮ ਕਰਨ ਵਾਲਾ। ਕਿਸ਼ਲਕ : (ਫ਼) ਗਰਮ ਸਥਾਨ ਜਿੱਥੇ ਸਰਦੀ ਕੱਟੀ ਜਾਵੇ। ਕਿਸਵਤ : (ਫ਼) ਪੋਸ਼ਾਕ, ਲਿਬਾਸ। ਕਿਸਾ : (ਫ਼) ਗੋਦੜੀ, ਕੰਬਲੀ, ਖਿੰਥਾ। ਕਿੱਸਾ : (ਅ) ਕਹਾਣੀ, ਕਥਾ, ਵਾਰਤਾ, ਦਾਸਤਾਨ, ਅਫ਼ਸਾਨਾ। ਕਿੰਗਰਾ : (ਫ਼) ਕੰਗੂਰਾ, ਮਮਟੀ, ਚੋਟੀ, ਸਿਖਰ, ਮਕਾਨ ਦੇ ਸਿਰ ਤੇ ਤਾਜ ਦੀ ਸ਼ਕਲ ਦਾ ਨਿਸ਼ਾਨ। ਕਿਸਾਸ : (ਅ) ਖ਼ੂਨ ਦਾ ਬਦਲਾ, ਬਦਲਾ। ਕਿਜ : (ਫ਼) ਇਕ ਪਰਕਾਰ ਦਾ ਕੀਮਤੀ ਰੇਸ਼ਮ। ਕਿੰਜ : (ਫ਼) ਸ਼ਕਤੀਸ਼ਾਲੀ, ਵੱਡੇ ਜੁੱਸੇ ਵਾਲਾ, ਜੰਗਲੀ ਹਾਥੀ। ਕਿਜ਼ਬ : (ਅ) ਝੂਠ। ਕਿਜ਼ਲ : (ਫ਼) ਲੰਗੜਾ। ਕਿਤਾਬ : (ਅ) ਹੁਕਮਨਾਮਾ, ਪੋਥੀ, ਪੁਸਤਕ, ਪੱਤਰ। ਕਿਤਾਰ : (ਫ਼) ਅੱਗੇ ਪਿੱਛੇ ਚੱਲਣ ਵਾਲੇ ਊਠਾਂ ਦੀ ਡਾਰ, ਸਿਲਸਿਲਾ। ਕਿਨਾਰੀ : (ਫ਼) ਸੋਨੇ ਜਾਂ ਚਾਂਦੀ ਦਾ ਧਾਗਾ, ਦੁਪੱਟਿਆਂ ਦੇ ਕਿਨਾਰਿਆਂ ਤੇ ਲਾਉਣ ਵਾਲਾ ਗੋਟਾ। ਕਿਫ਼ਾਇਤ : (ਅ) ਬੱਚਤ, ਸਰਫ਼ਾ। ਕਿਬਰ : (ਅ) ਵੱਡਾ ਹੋਣਾ, ਬਜ਼ੁਰਗ ਹੋਣਾ, ਘਮੰਡ। ਕਿਬਲਾ : (ਅ) ਜਿਸ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹਦੇ ਹਨ, ਕਾਬਾ। ਕਿਯਾਸ : (ਅ) ਕਿਆਸ ਅੰਦਾਜ਼ਾ, ਅਟਕਲ। ਕਿਰਤਾਸ : (ਅ) ਕਾਗ਼, ਵਰਕਾ, ਪੇਜ਼। ਕਿਰਦਾਰ : (ਫ਼) ਆਚਰਣ, ਅਖ਼ਲਾਕ, ਅਮਲ, ਪੇਸ਼ਾ। ਕਿਰਮ : (ਫ਼) ਕੀੜਾ-ਮਕੌੜਾ। ਕਿਰਾਇਤਾਂ : (ਅ) ਅਧਿਐਨ ਜਾਂ ਉਚਾਰਨ, ਹਰਫ਼ ਦਾ ਸ਼ੁੱਧ ਉਚਾਰਨ। ਕਿਰਿਸ਼ਮਾ : (ਫ਼) ਨਾਜ਼, ਨਖ਼ਰਾ, ਜਾਦੂ। ਕਿੱਲ : (ਫ਼) ਘੱਟ ਹੋਣਾ, ਥੋੜ੍ਹੀ ਮਾਤਰਾ ਵਿੱਚ, ਤੁੱਛ। ਕਿੱਲਤ : (ਅ) ਘਾਟ, ਕਮੀ, ਥੁੜ। ਕਿਲੀਚ : (ਫ਼) ਤਲਵਾਰ, ਸ਼ਮਸ਼ੀਰ, ਕਿਲਚ। ਕੀਜ਼ਾ : (ਫ਼) ਲੱਕ ਦਾ ਕੱਪੜਾ, ਲੰਗੋਟ। ਕੀਮਤ : (ਅ) ਮੁੱਲ, ਦਾਮ, ਕਦਰ, ਕੱਦ-ਕਾਠ। ਕੀਮਾ : (ਫ਼) ਕੱਟਿਆ ਹੋਇਆ ਮਾਸ। ਕੀਮੀਆ : (ਅ) ਰਸਾਇਣ, ਅਕਸੀਰ, ਤਾਂਬੇ ਨੂੰ ਸੋਨਾ ਬਣਾਉਣਾ। ਕੁਸ਼ਤਾ : (ਫ਼) ਮਾਰਿਆ ਹੋਇਆ, ਭਸਮ ਕੀਤਾ ਹੋਇਆ, ਜ਼ਿਬ੍ਹਾ ਕੀਤਾ ਹੋਇਆ। ਕੁਸਤੀ : (ਫ਼) ਦੰਗਲ, ਘੋਲ। ਕੁਸ਼ਾਦਨ : (ਫ਼) ਖੁਲ੍ਹਣਾ, ਖੋਲ੍ਹਣਾ। ਕੁਸੂਰ : (ਫ਼) ਦੂਰ ਹੋਣਾ, ਥੋੜਾ, ਕੀਮਤ ਦਾ ਡਿਗ ਪੈਣਾ, ਕੋਤਾਹੀ, ਘਾਟ, ਗ਼ਲਤੀ। ਕੁਹਫ਼ : (ਅ) ਖੱਡ, ਗ਼ਾਰ, ਖੰਦਕ, ਖੋਹ, ਟੋਆ, ਡੂੰਘਾਣ, ਨੀਵਾਣ। ਕੁਹਬਲਾ : (ਫ਼) ਬੇਵਕੂਫ਼, ਮੂਰਖ। ਕੁਕ : (ਫ਼) ਆਂਡੇ ਦੇਣ ਪਿਛੋਂ ਕੁਕੜੀ ਦਾ ਬੈਠੇ ਰਹਿਣਾ, ਘਾਹ ਦੀ ਜੜ। ਕੁੰਜ : (ਫ਼) ਹੈਂਕੜਬਾਜ਼, ਹੰਕਾਰੀ, ਮੂਰਖ, ਬੇਵਕੂਫ਼। ਕੁਜ਼ਹ : (ਫ਼) ਰੰਗਾਂ ਦੀ ਮਿਲਾਵਟ, ਬੱਦਲਾਂ ਦਾ ਫ਼ਰਿਸ਼ਤਾ ਸ਼ਤਾਨ। ਕੁੰਜਾਰ : (ਫ਼) ਸਰੋਂ ਦਾ ਫ਼ੋਕ, ਖਲ। ਕੁਤਬ : (ਅ) ਧਰਤੀ ਦੇ ਧੁਰੇ ਦੇ ਦੋਵੇਂ ਸਿਰੇ, ਇੱਕ ਉਤਰੀ ਕੁਤਬ ਦੂਜਾ ਦੱਖਣੀ ਕੁਤਬ। ਕੁੱਤਾਬ : (ਫ਼) ਮਦਰਸਾ, ਪਾਠਸ਼ਾਲਾ। ਕੁਦਰਤ : (ਅ) ਰੱਬ ਦੀ ਸ਼ਕਤੀ, ਪ੍ਰਕਿਰਤੀ। ਕੁਦੀਨਾ : (ਫ਼) ਧੋਬੀਆਂ ਦਾ ਪਟੜਾ, ਗੱਦੀ, ਗੱਦਾ, ਛੋਟੀ ਤਲਾਈ। ਕੁੰਦ : (ਫ਼) ਖੁੰਡਾ, ਮੱਧਮ, ਸੁਸਤ। ਕੁਨ : (ਅ) ’ਹੋ ਜਾ’ ਅੱਲਾਹ ਦੇ ਉਸ ਹੁਕਮ ਦਾ ਸੰਕੇਤ ਜੋ ਸ੍ਰਿਸ਼ਟੀ ਰਚਨ ਵੇਲੇ ਪਹਿਲੇ ਦਿਨ ਹੋਇਆ ਸੀ। ਕੁਫ਼ਰ : (ਅ) ਖ਼ੁਦਾ ਦੀ ਜ਼ਾਤ ਤੋਂ ਮੁਨਕਰ ਹੋਣਾ। ਕੁੱਬਾ : (ਅ) ਕੁੱਬੜਾ, ਕੁੱਬਾ ਆਦਮੀ। ਕੁੰਬਨਾ : (ਫ਼) ਬੰਬ ਦਾ ਗੋਲਾ, ਤੋਪ ਦਾ ਗੋਲਾ। ਕੁਮ : (ਅ) ਉਠ ਖੜਾ ਹੋ, ਬੈਠ ਜਾ, ਹਜ਼ਰਤ ਈਸਾ ਕਰਾਮਾਤ ਕਰਨ ਸਮੇਂ ਕਿਹਾ ਕਰਦੇ ਸਨ। ਕੁਮਕੁਮ : (ਅ) ਮਕਾਨ ਵਿੱਚ ਸੰਨ੍ਹ ਲਾਉਣ ਦੀ ਅਵਾਜ਼, ਰੁਪਈਏ ਗਿਣਨ ਦੀ ਅਵਾਜ਼, ਕੇਸਰ, ਰੇਤ। ਕੁਮੈਤ : (ਅ) ਗੂਹੜੇ ਸੁਰਖ ਰੰਗ ਦਾ ਘੋੜਾ ਜਿਸ ਦੀ ਧੌਣ ਦੇ ਵਾਲ ਤੇ ਪੂਛ ਕਾਲੇ ਹੋਣ, ਅੰਗੂਰੀ ਲਾਲ ਸੁਰਖ਼ ਸ਼ਰਾਬ। ਕੁਰਆਨ : (ਅ) ਕੋਸ਼ਗਤ ਅਰਥ ਹਨ ਪੜ੍ਹਨਾ, ਕੁਰਾਨ ਸ਼ਰੀਫ਼ ਮੁਸਲਮਾਨਾਂ ਦੀ ਧਾਰਮਿਕ ਕਿਤਾਬ ਹੈ। ਕੁਰਸ : (ਫ਼) ਮੈਲ, ਕੱਪੜੇ ਦੀ ਮੈਲ, ਘੁੰਗਰਾਲੇ ਵਾਲ। ਕੁਰਸੀ : (ਅ) ਚੌਕੀ, ਮਕਾਨ ਦੇ ਫਰਸ਼ ਦੀ ਉਚਾਈ, ਅਠਵਾਂ ਅਸਮਾਨ, ਪੀੜ੍ਹੀ, ਖ਼ਾਨਦਾਨ। ਕੁਰਸੀ-ਨਾਮਾ : (ਅਫ਼) ਬੰਸਾਵਲੀ, ਪੀੜ੍ਹੀਆਂ ਦਾ ਵੇਰਵਾ। ਕੁਰਕੀ : (ਅਫ਼) ਅਦਾਲਤ ਵੱਲੋਂ ਮਾਲ ਦੀ ਜ਼ਬਤੀ। ਕੁਰਤਾ : (ਫ਼) ਗਲ ਵਿਚ ਪਾਉਣ ਵਾਲਾ ਕੱਪੜਾ, ਝੱਗਾ। ਕੁਰਤੀ : (ਫ਼) ਛੋਟੀ ਕਮੀਜ਼, ਵਾਸਕਟ। ਕੁਰਦ : (ਫ਼) ਚਰਵਾਹਾ, ਆਜੜੀ, ਬੀਜਿਆ ਹੋਇਆ ਖੇਤ। ਕੁਰਨੁਸ਼ : (ਫ਼) ਅਦਬ ਸਤਿਕਾਰ ਨਾਲ ਝੁਕ ਕੇ ਸਲਾਮ ਕਰਨਾ। ਕੁਰਬ : (ਅ) ਨੇੜੇ ਹੋਣ ਦਾ ਮਾਣ। ਕੁਰਬਤ : (ਅ) ਨਿਕਟਤਾ, ਨਜਦੀਕੀ, ਨੇੜਤਾ, ਲਗਾਓ, ਨਾਤਾ। ਕੁਰਬਾਤੀ : (ਅ) ਸੜੇਂਦੂ, ਸੜਦਾ। ਕੁਰਬਾਨ : (ਅ) ਸਦਕਾ, ਭੇਟਾ, ਵਾਰਨਾ। ਕੁਰਬਾਨੀ : (ਅਫ਼) ਬਲੀ। ਕੁਰ੍ਹਾ : (ਅ) ਫ਼ਾਲ, ਪਾਸਾ। ਕੁਰਾਦ : (ਫ਼) ਪਾਟਾ ਪੁਰਾਣਾ ਕੱਪੜਾ, ਲੀਰਾਂ। ਕੁਰੂਤ : (ਫ਼) ਖ਼ੁਸ਼ਕ ਦਹੀਂ, ਪਨੀਰ। ਕੁਰੈਸ਼ : (ਅ) ਅਰਬ ਦੇ ਇਕ ਸ੍ਰੇਸ਼ਟ ਕਬੀਲੇ ਦਾ ਨਾਮ। ਕੁਲ : (ਅ) ਸਾਰੇ ਦਾ ਸਾਰਾ, ਹਰ ਇੱਕ, ਸਭ, ਤਮਾਮ। ਕੁਲਚਾ : (ਫ਼) ਛੋਟੀ ਰੋਟੀ। ਕੁਲਬ : (ਫ਼) ਕੰਗਣ, ਸੱਪ। ਕੁਲਾਗ਼ : (ਫ਼) ਕਾਂ, ਪਹਾੜੀ ਕਾਂ। ਕੁੱਲਾਬ : (ਫ਼) ਕੁੰਡਾ, ਮੱਛੀ ਫੜਨ ਦੀ ਕੁੰਡੀ, ਕੰਡਾ, ਘੇਰਾ, ਚੱਕਰ। ਕੁਲੀਆ : (ਅ) ਆਮ ਕਾਇਦਾ, ਅਸੂਲ। ਕੁਲੰਗ : (ਫ਼) ਇਕ ਪ੍ਰਸਿੱਧ ਪੰਛੀ ਜਿਸ ਨੂੰ ਕੂੰਜ ਆਖਦੇ ਹਨ। ਕੁੱਵਤ : (ਅ) ਸ਼ਕਤੀ, ਪਕਿਆਈ, ਦ੍ਰਿੜ੍ਹਤਾ, ਖ਼ੂਬੀ, ਗੁਣ। ਕੂਇਚਾ : (ਫ਼) ਛੋਟੀ ਗਲੀ, ਛੋਟਾ ਰਸਤਾ, ਕੂਚਾ। ਕੂਕ : (ਫ਼) ਰੌਲਾ-ਰੱਪਾ, ਉਚੀ ਆਵਾਜ਼, ਚੰਦ। ਕੂਚ : (ਫ਼) ਰਵਾਨਗੀ, ਲੜਨ ਵਾਲਾ ਝੋਟਾ। ਕੂਚਾ : (ਫ਼) ਗਲੀ, ਤੰਗ ਗਲੀ ਮਹੱਲਾ, ਫੁਲਵਾੜੀ, ਵਾੜੀ। ਕੂਜ਼ਪੁਸ਼ਤ : (ਫ਼) ਝੁਕੀ ਹੋਈ ਕਮਰ ਵਾਲਾ ਕੁੱਬਾ, ਅਸਮਾਨ। ਕੂਜ਼ਾ : (ਅ) ਖ਼ੁਰਾਕ, ਗ਼ਿਜ਼ਾ, ਭੋਜਨ। ਕੂਤ : (ਫ਼) ਖਾਣਾ, ਖ਼ੁਰਾਕ, ਭੋਜਨ। ਕੂਫ਼ਾ : (ਫ਼) ਇਰਾਕ ਦੇ ਇਕ ਪ੍ਰਸਿੱਧ ਸ਼ਹਿਰ ਦਾ ਨਾਮ। ਕੂਫ਼ੀ : (ਫ਼) ਕੂਫ਼ਾ ਨਾਲ ਸਬੰਧਤ, ਕੂਫ਼ਾ ਦਾ ਰਹਿਣ ਵਾਲਾ। ਕੂਬਾ : (ਫ਼) ਥਾਪੀ, ਮੂਸਲ, ਕੂਬ, ਲਹਿਰ, ਢੋਲ, ਕੋਰੜਾ। ਕੂਲਚੀ : (ਫ਼) ਨੌਕਰ, ਸੇਵਕ। ਕੇਸ਼ : (ਫ਼) ਆਦਤ, ਸੁਭਾ, ਮਜ਼ਹਬ, ਧਰਮ, ਤਰਕਸ਼, ਭੱਥਾ। ਕੈ : (ਅ) ਉਲਟੀ, ਉਪਰਛਾਲੀ। ਕੈਸ : (ਅ) ਅਰਬ ਦੇ ਪ੍ਰਸਿੱਧ ਪ੍ਰੇਮੀ ਮਜਨੂੰ ਦਾ ਨਾਮ ਜੋ ਲੈਲਾ ਦਾ ਪ੍ਰੇਮੀ ਸੀ। ਕੈਸਰ : (ਅ) ਰੂਮ ਦੇ ਰਾਜੇ ਦੀ ਪਦਵੀ। ਕੈਦ : (ਅ) ਬੰਦ, ਰੋਕ, ਤਸਮੇ, ਬੇੜੀ, ਕਿਤਾਬ ਦਬਾਉਣ ਦਾ ਸ਼ਿਕੰਜਾ। ਕੈਦਖ਼ਾਨਾ : (ਅਫ਼) ਬੰਦੀਖ਼ਾਨਾ। ਕੈਫ਼ਰ : (ਫ਼) ਬਦੀ ਦਾ ਬਦਲਾ, ਬੁਰੇ ਕੰਮ ਦੀ ਸਜ਼ਾ। ਕੈਵਾਨ : (ਫ਼) ਮੰਗਲ, ਨਛੱਤਰ, ਸਤਵਾਂ ਅਸਮਾਨ। ਕੋਹ : (ਫ਼) ਪਹਾੜ। ਕੋਹਕਨ : (ਫ਼) ਪਹਾੜ ਪੁੱਟਣ ਵਾਲਾ, ਸ਼ੀਰੀਂ ਦਾ ਈਰਾਨੀ ਪ੍ਰੇਮੀ, ਫ਼ਰਹਾਦ ਦਾ ਲਕਬ ਜਿਸ ਨੇ ਸ਼ੀਰੀਂ ਪਰਾਪਤ ਕਰਨ ਲਈ ਦੁੱਧ ਦੀ ਨਦੀ ਕੋਹ-ਏ- ਬੇਸਤੂਲ ਕੱਟ ਕੇ ਲਿਆਂਦੀ ਸੀ। ਕੋਹਝੀ : (ਅ) ਕਰੂਪ, ਬੇਅਕਲ, ਬਦਸੂਰਤ। ਕੋਹਾਨ : (ਫ਼) ਘੋੜੇ ਦੀ ਕਾਠੀ, ਊਠ ਦਾ ਕੁਬੱੜ। ਕੋਸ਼ਿਸ਼ : (ਫ਼) ਜਤਨ, ਦੌੜ-ਭੱਜ, ਉਪਰਾਲਾ। ਕੋਕਾ : (ਫ਼) ਚੋਗੇ ਦਾ ਤਸਮਾ। ਕੋਕਿਲਾ : (ਫ਼) ਸੁਲੇਮਾਨ ਦਾ ਪੰਛੀ, ਹੁੱਦ-ਹੁੱਦ। ਕੋਟ : (ਫ਼) ਪਨਾਹ ਵਾਲਾ ਘਰ, ਝੁੱਗੀ, ਅਰਾਮ ਘਰ। ਕੋਤਾਹ : (ਫ਼) ਛੋਟਾ, ਘੱਟ, ਤੰਗ, ਕਮ-ਅਕਲ। ਕੋਤਾਹੀ : (ਫ਼) ਛੁਟਾਈ, ਘਾਟ, ਥੁੜ, ਦੋਸ਼, ਭੁੱਲ। ਕੋਨੇਨ : (ਅ) ਦੋਨੇ ਜਹਾਨ, ਦੀਨ ਅਤੇ ਦੁਨੀਆ। ਕੋਫ਼ਤ : (ਫ਼) ਚੋਟ, ਸੱਅ, ਦੁੱਖ, ਤਕਲੀਫ਼, ਸਦਮਾ। ਕੋਰਕਾ : (ਫ਼) ਨਗਾਰਾ। ਕੋਰਮਾ : (ਫ਼) ਘਿਓ ਵਿੱਚ ਭੁੰਨਿਆ ਹੋਇਆ ਗੋਸ਼ਤ। ਕੌਸਾ : (ਫ਼) ਸਤਰੰਗੀ ਪੀਂਘ। ਕੌਸਰ : (ਅ) ਬਹਿਸ਼ਤ ਦਾ ਕੁੰਭ। ਕੌਮ : (ਅ) ਕਬੀਲਾ, ਖ਼ਾਨਦਾਨ, ਟੱਬਰ। ਕੌਲ : (ਅ) ਵਚਨ, ਕਥਨ। ਕੌਲੀ : (ਫ਼) ਪਿਆਲਾ, ਕਟੋਰਾ, ਕਟੋਰੀ, ਕੌਲੀ, ਛੰਨਾ।

ਖ਼ਸ : (ਫ਼) ਨਲਾਇਕ, ਕਮੀਨਾ, ਕੰਜੂਸ, ਕਾਹੂ ਦਾ ਬੀਜ਼। ਖ਼ਸਖ਼ਾਸ : (ਫ਼) ਪੋਸਤ ਦੇ ਦਾਣੇ, ਡੋਡਿਆਂ ਦਾ ਬੀਜ। ਖ਼ਸਤਾ : (ਫ਼) ਜਖ਼ਮੀ, ਫੱਟੜ, ਗ਼ਰੀਬ, ਖ਼ਰਾਬ, ਬਰਬਾਦ, ਰੋਗੀ, ਆੜੂ ਜਾਂ ਛੁਹਾਰੇ ਦੀ ਗਿਟਕ, ਭੁਰਭੁਰਾ। ਖ਼ਸ਼ਨ : (ਫ਼) ਟਾਟ, ਫੂਹੜੀ। ਖ਼ਸਮ : (ਅ) ਝਗੜਾ ਕਰਨ ਵਾਲਾ, ਵੈਰੀ, ਦੁਸ਼ਮਣ, ਸੁਆਮੀ। ਖ਼ਸਮਾਨਾ : (ਅਫ਼) ਦੁਸ਼ਮਣ ਵਰਗਾ। ਖ਼ਸਲਤ : (ਅ) ਆਦਤ, ਸੁਭਾ। ਖ਼ਸਾਰਾ : (ਫ਼) ਘਾਟਾ, ਨੁਕਸਾਨ। ਖ਼ਸਾਰਤ : (ਫ਼) ਘਾਟਾ, ਗੁੰਮਰਾਹੀ, ਰੁੱਖਾਂ ਦੀਆਂ ਵਾਧੂ ਸ਼ਾਖਾਂ। ਖ਼ੱਸੀ : (ਅ) ਜਿਸ ਨੂੰ ਸੰਤਾਨ ਪ੍ਰਾਪਤੀ ਤੋਂ ਵਾਂਝਾ ਕੀਤਾ ਜਾ ਚੁੱਕਾ ਹੋਵੇ, ਉਹ ਜਾਨਵਰ ਜਿਸ ਦੇ ਅੰਡਕੋਸ਼ ਕੱਢ ਦਿੱਤੇ ਗਏ ਹੋਣ। ਖ਼ਹਿਸ਼ਮੰਦ : (ਫ਼) ਚਾਹਵਾਨ, ਤਾਲਬ, ਆਰਜੂਮੰਦ। ਖ਼ੰਜਰ : (ਫ਼) ਹਥਿਆਰ ਦਾ ਨਾਮ, ਕਟਾਰ, ਛੁਰਾ। ਖ਼ਜ਼ਰਾ : (ਫ਼) ਹਰਾ ਘਾਹ, ਹਰ ਹਰੀ ਚੀਜ਼, ਕੌਮ ਦਾ ਸਰਦਾਰ, ਅਸਮਾਨ। ਖ਼ੱਜਲ : (ਅ) ਸ਼ਰਮਸਾਰ ਹੋਣਾ, ਊਠ ਦਾ ਚਿੱਕੜ, ਪਰੇਸ਼ਾਨ ਹੋਣਾ, ਊਠ ਦਾ ਚਿੱਕੜ ਵਿਚ ਫੱਸਣਾ, ਸੁਸਤੀ। ਖ਼ਜਲਤ : (ਫ਼) ਸ਼ਰਮਿੰਦਗੀ, ਸ਼ਰਮਿੰਦਾ ਹੋਣਾ। ਖ਼ਤ : (ਅ) ਤਸਦੀਕ ਕੀਤਾ ਹੋਇਆ ਕਾਗ਼ਜ਼, ਵਸੀਕਾ, ਲਿਖਿਆ ਕਾਗਜ਼। ਖ਼ਤ-ਉ-ਕਿਤਾਬਤ : (ਫ਼) ਲਿਖਤ ਪੜ੍ਹਤ, ਚਿੱਠੀ-ਪੱਤਰ। ਖ਼ਤ-ਏ-ਰਮਜ਼ : (ਫ਼) ਸੰਖੇਪ ਰਚਨਾ, ਸ਼ਾਰਟ ਹੈਂਡ। ਖ਼ਤਨਾ : (ਅ) ਮੁਸਲਮਾਨਾਂ ਅਤੇ ਯਹੂਦੀਆਂ ਦੀ ਇੱਕ ਰੀਤ ਜਿਸ ਵਿੱਚ ਬੱਚੇ ਦੀ ਇੰਦਰੀ ਦਾ ਅੱਗੇ ਦਾ ਵਾਧੂ ਮਾਸ ਕੱਟ ਦਿੱਤਾ ਜਾਂਦਾ ਹੈ, ਸੁੰਨਤ। ਖ਼ਤਬਾ : (ਅ) ਭਾਸ਼ਣ, ਤਕਰੀਰ, ਸ਼ੁਕਰਵਾਰ ਵਾਲੇ ਦਿਨ ਨਮਾਜ਼ੀਆਂ ਨੂੰ ਸੁਣਾਈਆਂ ਜਾਣ ਵਾਲੀਆਂ ਨਸੀਹਤਾਂ। ਖ਼ਤਮ : (ਅ) ਪੂਰਾ ਕਰਨਾ, ਮੁਕੰਮਲ ਕਰਨਾ, ਮੋਹਰ ਲਾ ਕੇ ਖ਼ਤਮ ਕਰਨਾ, ਪੂਰਾ ਕੁਰਾਨ ਸ਼ਰੀਫ਼ ਪੜ੍ਹਨਾ। ਖ਼ਤਮਤ : (ਫ਼) ਅੰਤਕਾ। ਖ਼ਤਮੀ : (ਫ਼) ਕੁਰਾਨ ਸ਼ਰੀਫ਼ ਦਾ ਸੰਪੂਰਣ ਪਾਠ। ਖ਼ਤਰਾ : (ਅਫ਼) ਡਰ, ਭੈ, ਖ਼ੌਫ਼। ਖ਼ਤਲਾਨ : (ਫ਼) ਫ਼ਰੇਬ, ਧੋਖਾ। ਖ਼ਤਾ : (ਅ) ਪਾਪ, ਗਲਤੀ, ਜੁਰਮ, ਗੁਨਾਹ। ਖ਼ਤੀਬ : (ਫ਼) ਲੋਕਾਂ ਨੂੰ ਸੰਬੋਧਨ ਕਰਕੇ ਬੋਲਣ ਵਾਲਾ, ਬੁਲਾਰਾ, ਯੋਗਤਾ ਵਾਲਾ। ਖ਼ਦਸ਼ਾ : (ਫ਼) ਜ਼ਖਮ ਦਾ ਨਿਸ਼ਾਨ, ਝਰੀਟ, ਸ਼ੱਕ, ਉਲਝਣ, ਡਰ। ਖ਼ਦੰਗ : (ਫ਼) ਇਕ ਚਿੱਟਾ ਰੁੱਖ (ਸਫੈਦਾ) ਜਿਸ ਦੀ ਲੱਕੜ ਤੋਂ ਤੀਰ, ਨੇਜ਼ੇ ਅਤੇ ਕਾਠੀ ਆਦਿ ਬਣਦੇ ਹਨ। ਖ਼ੰਦਾ-ਏ-ਬਰਕ : (ਫ਼) ਬਿਜਲੀ ਦੀ ਚਮਕ। ਖ਼ੰਦਾਹ : (ਫ਼) ਹਾਸਾ। ਖ਼ਦੀਜਾ : (ਅ) ਹਜ਼ਰਤ ਮੁਹੰਮਦ ਸਾਹਿਬ ਦੀ ਪਹਿਲੀ ਪਤਨੀ। ਖ਼ਦੇਸ਼, ਖ਼ੁਦੇਸ਼ : (ਫ਼) ਬਾਦਸ਼ਾਹ, ਘਰ ਦਾ ਮਾਲਕ, ਬੀਵੀ, ਘਰ ਵਾਲੀ। ਖ਼ਨੂਰ : (ਫ਼) ਰਸੋਈ ਦੇ ਲੋੜੀਂਦੇ ਭਾਂਡੇ, ਬਰਤਨ। ਖ਼ਫ਼ਾ : (ਫ਼) ਲੁਕਾ ਛੁਪਾ, ਪੋਸ਼ਦਗੀ, ਨਰਾਜ਼। ਖ਼ਬਤ : (ਅ) ਜਿੰਨ ਭੂਤ ਦਾ ਕਿਸੇ ਨੂੰ ਪਾਗਲ ਬਣਾ ਦੇਣਾ, ਦੀਵਾਨਗੀ, ਫੱਟੜ ਕਰਨਾ। ਖ਼ਬਰ : (ਅ) ਸੁਨੇਹਾ, ਸੂਚਨਾ, ਸਮਾਚਾਰ। ਖ਼ਬਰਦਾਰ : (ਅਫ਼) ਸੂਚਿਤ ਕਰਨਾ, ਹੁਸ਼ਿਆਰ, ਚੌਕਸ। ਖ਼ਬਾਸਤ : (ਅ) ਪਲੀਦਗੀ, ਨਾਪਾਕੀ, ਗੰਦਗੀ, ਬੁਰਾਈ, ਸ਼ਰਾਰਤ। ਖ਼ਬਾਸੀ : (ਫ਼) ਬਦਕਾਰ (ਔਰਤ)। ਖ਼ਬੀਸ : (ਅ) ਨਾਪਾਕ, ਪਲੀਦ, ਭੈੜਾ। ਖ਼ਬੀਰ : (ਫ਼) ਖ਼ਬਰ ਰੱਖਣ ਵਾਲਾ, ਵਾਕਫ਼, ਸਿਆਣਾ, ਊਠ ਦੀ ਪਸ਼ਮ, ਕਿਸਾਨ। ਖ਼ਮਸਾ : (ਅ) ਓਹ ਨਜ਼ਮ ਜਿਸ ਦਾ ਹਰ ਇਕ ਬੰਦ ਪੰਜ ਪੰਜ ਮਿਸਰਿਆਂ ਦਾ ਹੋਵੇ, ਪੰਜ ਰਚਨਾਵਾਂ ਦਾ ਸਮੂਹ। ਖ਼ਮਦਾਰ : (ਫ਼) ਟੇਢਾ, ਝੁਕਿਆ ਹੋਇਆ। ਖ਼ਮਾਨ : (ਫ਼) ਕਮਾਨ, ਟੇਢਾ ਹੋਣਾ, ਦੋ ਟੇਢੀਆਂ ਚੀਜ਼ਾਂ। ਖ਼ਮਿਆਜ਼ਾ : (ਫ਼) ਬਰਿਆਈ ਦੀ ਸਜ਼ਾ, ਪ੍ਰਤੀਫ਼ਲ। ਖ਼ਮੀਰ : (ਅ) ਮਿਜ਼ਾਜ਼, ਫਿਤਰਤ, ਤਬੀਅਤ, ਬਣਤਰ। ਖ਼ਮੀਰਾ : (ਅਫ਼) ਮਿਸਰੀ ਜਾਂ ਖੰਡ ਵਿੱਚ ਬਣਾਈ ਹੋਈ ਦਵਾ। ਖ਼ਯਾਲ : (ਫ਼) ਵਿਚਾਰ, ਕਲਪਨਾ, ਮਨ ਦੀ ਸੋਚ। ਖ਼ਰ : (ਫ਼) ਗਧਾ, ਖੋਤਾ, ਬੇਵਕੂਫ਼, ਮੂਰਖ। ਖ਼ਰ-ਦਿਮਾਗ : (ਅਫ਼) ਜ਼ਿੱਦੀ, ਅੜਬ, ਮਗਰੂਰ। ਖ਼ਰਸਤ : (ਫ਼) ਬੇਹੋਸ਼, ਮਸਤ। ਖ਼ਰਕੁਸ : (ਫ਼) ਬੇਵਕੂਫ਼, ਮੂਰਖ, ਅਣਜਾਣ, ਬਦਤਮੀਜ਼। ਖ਼ਰਖ਼ੇਜ਼ : (ਫ਼) ਮੌਜੇ ਸਿਊਣਾ, ਮੌਜ਼ੇ ਜਾਂ ਮਸ਼ਕ ਦੀ ਦਰਜ਼ ਸਿਊਣਾ। ਖ਼ਰਗਾਹ : (ਫ਼) ਵੱਡਾ ਖ਼ੈਮਾ, ਵੱਡਾ, ਤੰਬੂ, ਖੁਲ੍ਹੀ ਤੇ ਵਿਸ਼ਾਲ ਥਾਂ। ਖ਼ਰਗੋਸ਼ : (ਫ਼) ਵੱਡੇ ਕੰਨਾਂ ਵਾਲਾ ਪ੍ਰਸਿੱਧ ਜਾਨਵਰ, ਸਿਹਾ। ਖ਼ਰਮਸਤ : (ਫ਼) ਜੁਆਨੀ ਦੇ ਨਸੇ ਵਿੱਚ ਮਸਤ, ਮੂਰਖ। ਖ਼ਰਮਾਰ : (ਫ਼) ਘੋੜੇ ਦਾ ਟਹਿਲੀਆ, ਸਾਈਸ। ਖ਼ਰਵਾਰ : (ਫ਼) ਓਹ ਬੋਝ ਜਾਂ ਭਾਰ ਜੋ ਇਕ ਗਧਾ ਚੁੱਕ ਸਕੇ, ਵੱਡਾ, ਢੇਰ, ਸਾਢੇ ਨੌ ਮਣ ਦਾ ਭਾਰ। ਖ਼ਰਾਸ : (ਫ਼) ਰਗੜ, ਝਰੀਟ। ਖ਼ਰਾਜ : (ਅ) ਜ਼ਮੀਨ ਆਦਿ ਦਾ ਲਗਾਨ, ਮਸੂਲ, ਮਾਮਲਾ। ਖ਼ਰਾਦ : (ਫ਼) ਲੋਹੇ ਜਾਂ ਲੱਕੜ ਨੂੰ ਸਾਫ਼ ਤੇ ਪੱਧਰਾ ਕਰਨ ਵਾਲਾ ਸੰਦ। ਖ਼ਰਾਬ : (ਅ) ਉਜਾੜ, ਉਜਾੜਨਾ, ਬੁਰਾ, ਨਿਕੰਮਾ, ਨਸ਼ੇ ਵਿਚ ਮਦਹੋਸ਼। ਖ਼ਰਾਬਾਤ : (ਫ਼) ਸ਼ਰਾਬਖ਼ਾਨਾ, ਰੰਡੀਖ਼ਾਨਾ, ਚਕਲਾ, ਜੂਆਖ਼ਾਨਾ। ਖ਼ਰਾਬਾਤੀ : (ਫ਼) ਸ਼ਰਾਬੀ, ਜੁਆਰੀਆ, ਰੰਡੀਬਾਜ਼। ਖ਼ਰੀਫ਼ : (ਅ) ਸਾਉਣੀ ਦੀ ਫਸਲ। ਖ਼ਲਕਤ : (ਅ) ਸ਼ਿ੍ਰਸ਼ਟੀ, ਸੰਸਾਰ, ਬ੍ਰਹਿਮੰਡ, ਜਹਾਨ। ਖ਼ਲਤ : (ਅ) ਮਿਲਣਾ, ਮਿਲਾਉਣਾ, ਮਿਲਾਵਟ। ਖ਼ਲਲ : (ਅ) ਰੋਕ, ਰੁਕਾਵਟ, ਪਾੜ, ਵਿਗਾੜ, ਖ਼ਰਾਬੀ, ਫ਼ਤੂਰ। ਖ਼ਲਵ : (ਫ਼) ਏਕਾਂਤ ਵਿਚ ਹੋਣਾ। ਖ਼ਲਵਤ : (ਅ) ਇਕਾਂਤ, ਤਨਹਾਈ। ਖ਼ਲਾਅ : (ਅ) ਖ਼ਾਲੀ ਥਾਂ, ਧਰਤੀ ਤੇ ਅਸਮਾਨ ਵਿਚਕਾਰਲੀ ਥਾਂ, ਇਸਤਰੀ ਵੱਲੋਂ ਹਕ ਮਿਹਰ ਮੁਆਫ਼ ਕਰਕੇ ਤਲਾਕ ਲੈ ਲੈਣਾ। ਖ਼ਲਾਸ : (ਅ) ਛੁਟਕਾਰਾ, ਮੁਕਤੀ, ਰਿਹਾਈ ਪਾਉਣਾ। ਖ਼ੁਲਾਸ਼ : (ਫ਼) ਸ਼ੋਰ-ਸ਼ਰਾਬਾ, ਖੱਪ- ਖੇਡ, ਰੌਲਾ-ਗੌਲਾ। ਖ਼ੁਲਾਸਾ : (ਅਫ਼) ਨਿਚੋੜ, ਸੰਖੇਪ, ਗੰਦਾ-ਮੰਦਾ, ਸਾਰ। ਖ਼ੁਲਾਸੀ : (ਅ) ਰਿਹਾਈ, ਛੁਟਕਾਰਾ, ਤੋਪਖ਼ਾਨੇ ਜਾਂ ਜਹਾਜ਼ ਦੇ ਕਰਮਚਾਰੀ। ਖ਼ਲਾਫ਼ਤ : (ਅ) ਖ਼ਲੀਫ਼ੇ ਦੀ ਪਦਵੀ, ਬਾਦਸ਼ਾਹੀ। ਖ਼ਲਾਲ : (ਅ) ਦੰਦਾ ਵਿਚਕਾਰ ਫੇਰੇ ਜਾਣ ਵਾਲਾ ਤਿਣਕਾ। ਖ਼ਲਿਸ਼ : (ਫ਼) ਚੁਭਣ, ਜ਼ਖ਼ਮ ਕਰਨਾ, ਝਗੜਾ, ਖਟ-ਪਟ। ਖ਼ਲੀਜ਼ : (ਅ) ਦਰਿਆ ਦੀ ਸ਼ਾਖਾ, ਖਾੜੀ। ਖ਼ਲੀਫ਼ਾ : (ਅ) ਉਤਰਧਿਕਾਰੀ, ਨਬੀ ਦਾ ਜਾਨਸ਼ੀਨ। ਖ਼ਲੀਲ : (ਅ) ਸੱਚਾ ਦੋਸਤ, ਗ਼ਰੀਬ। ਖ਼ਲੂਸ : (ਅ) ਮਿੱਤਰਤਾ, ਸਨੇਹ, ਸ਼ੁਧਤਾ। ਖ਼੍ਵਾਸ : (ਫ਼) ਤਲਬਗਾਰ, ਇੱਛਕ, ਪ੍ਰਾਰਥਕ। ਖ਼ਵਾਸਾ : (ਫ਼) ਡਰਨਾ। ਖ਼੍ਵਾਹਿਸ਼ : (ਫ਼) ਇੱਛਾ, ਸ਼ੌਕ, ਮਰਜ਼ੀ, ਮਤਲਬ, ਮਨੋਰਥ। ਖ਼੍ਵਾਜਾ : (ਫ਼) ਘਰ ਦਾ ਮਾਲਕ, ਸ਼ੈਖ, ਆਕਾ, ਪੀਰ, ਮੁਰਸ਼ਦ, ਅਮੀਰ, ਸੌਦਾਗਰ। ਖ੍ਵਾਜਾ ਖ਼ਿਜ਼ਰ : (ਅ) ਜਲ ਦਾ ਦੇਵਤਾ। ਖ਼੍ਵਾਨਗਰ : (ਫ਼) ਖ਼ਾਨਸਾਮਾ। ਖ਼੍ਵਾਬ : (ਫ਼) ਸੁਫ਼ਨਾ, ਗਫ਼ਲਤ, ਨੀਂਦ ਵਿਚ ਖ਼ਰਾਬੀ, ਖ਼ਿਆਲ। ਖ਼੍ਵਾਬ-ਖ਼ਾਨਾ : (ਫ਼) ਸੌਣ ਦਾ ਕਮਰਾ। ਖ਼੍ਵਾਰੀ : (ਫ਼) ਬਦਨਾਮੀ, ਪਰੇਸ਼ਾਨੀ, ਜ਼ਿੱਲਤ, ਗਾਲ੍ਹ, ਅਵਾਰਗੀ। ਖ਼ਾਸਾ : (ਅਫ਼) ਲੱਠੇ ਨਾਲੋਂ ਕੁਝ ਬਰੀਕ ਸੂਤੀ ਕੱਪੜਾ, ਅਮੀਰਾਂ ਦਾ ਖਾਣਾ। ਖ਼ਾਸਾਨ : (ਫ਼) ਖ਼ਾਸ ਲੋਕ। ਖ਼ਾਸੀਅਤ : (ਅ) ਤਾਸੀਰ, ਆਦਤ, ਗੁਣ। ਖ਼ਾਹਿਸ਼ : (ਫ਼) ਲੋਚਾ, ਅਰਮਾਨ, ਸ਼ੌਕ, ਮਰਜ਼ੀ, ਮੁਰਾਦ। ਖ਼ਾਕ : (ਫ਼) ਮਿੱਟੀ, ਰਾਖ, ਸੁਆਹ, ਮੁਲਕ, ਆਜਜ਼ੀ। ਖ਼ਾਕਰੋਬਾ : (ਫ਼) ਕੂੜਾ-ਕਰਕਟ। ਖ਼ਾਕਾ : (ਫ਼) ਢਾਂਚਾ, ਨਕਸ਼ਾ। ਖ਼ਾਕੀ : (ਫ਼) ਖ਼ਾਕ ਦਾ, ਮਿੱਟੀ ਤੋਂ ਉਪਜਿਆ, ਮਿੱਟੀ ਰੰਗਾ, ਵਰਦੀ। ਖ਼ਾਜ : (ਫ਼) ਸਲੀਬ, ਸੂਲੀ, ਕੰਨ ਦੀ ਲੌ। ਖ਼ਾਜ਼ : (ਫ਼) ਰੇਸ਼ਮੀ ਕੱਪੜੇ ਦੀ ਇਕ ਕਿਸਮ, ਕੱਪੜੇ ਜਾਂ ਤਨ ਦੀ ਮੈਲ, ਝਾਂਵਾ। ਖ਼ਾਜ਼ਨਾ : (ਫ਼) ਸਾਲੀ। ਖ਼ਾਜ਼ਾ : (ਫ਼) ਖੁਸਰਾ, ਹੀਜੜਾ। ਖ਼ਾਜਾ ਸਰਾ : (ਫ਼) ਉਹ ਖ਼ੁਸਰਾ ਜਿਹੜਾ ਸ਼ਾਹੀ ਜਨਾਨਖਾਨੇ ਵਿੱਚ ਆ ਜਾ ਸਕੇ (ਚੋਬਦਾਰ)। ਖ਼ਾਤਮਾ : (ਅ) ਅੰਤ, ਅਖ਼ੀਰ, ਅੰਜਾਮ, ਮੌਤ। ਖ਼ਾਤਿਮ : (ਅ) ਖ਼ਤਮ ਕਰਨ ਵਾਲਾ। ਖ਼ਾਤਿਰ : (ਅ) ਜੋ ਦਿਲ ਵਿਚ ਗੁਜ਼ਰੇ, ਇਰਾਦਾ, ਦਿਲ। ਖ਼ਾਤੂਨ : (ਫ਼) ਇਸਤਰੀ, ਔਰਤ। ਖ਼ਾਦ : (ਫ਼) ਇੱਲ। ਖ਼ਾਦਿਮ : (ਫ਼) ਸੇਵਾ ਕਰਨ ਵਾਲਾ, ਨੌਕਰ, ਚਾਕਰ, ਖ਼ਿਦਮਤਗਾਰ। ਖ਼ਾਨ : (ਫ਼) ਸਰਦਾਰ, ਅਮੀਰ, ਪਠਾਣਾਂ ਦੀ ਉਪਾਧੀ। ਖ਼ਾਨਕਾਹ : (ਅ) ਇਬਾਦਤ ਦੀ ਥਾਂ, ਪੂਜਾ ਸਥਾਨ, ਫ਼ਕੀਰਾਂ ਦਾ ਡੇਰਾ। ਖ਼ਾਨਚਾ : (ਫ਼) ਛੋਟੀ ਸਰਾਂ, ਛੋਟਾ ਜੇਹਾ ਘਰ, ਲੱਕੜੀ ਦਾ ਖੋਖਾ। ਖ਼ਾਨਦਾਨ : (ਅ) ਘਰਾਣਾ, ਘਰ, ਨਸਲ, ਗੋਤ, ਕਬੀਲਾ। ਖ਼ਾਨਾ ਸਾਜ਼ : (ਫ਼) ਘਰ ਦੀ ਬਣੀ ਹੋਈ ਚੀਜ਼, ਮਿਸਤਰੀ, ਰਾਜ। ਖ਼ਾਨਾ-ਖ਼ਰਾਬ : (ਫ਼) ਜਿਸ ਦਾ ਘਰਬਾਰ ਤਬਾਹ ਹੋ ਗਿਆ ਹੋਵੇ। ਖ਼ਾਨਾ-ਜੰਗੀ : (ਫ਼) ਘਰੋਗੀ ਲੜਾਈ। ਖ਼ਾਨਾਤ : (ਫ਼) ਦੁਕਾਨਾਂ, ਸਰਾਵਾਂ। ਖ਼ਾਨਾ-ਬ-ਦੋਸ਼ : (ਫ਼) ਟੱਪਰੀਵਾਸ, ਬੇਘਰੇ। ਖਾਮ : (ਫ਼) ਝੂਠ, ਫਜੂਲ। ਖ਼ਾਮਾ : (ਫ਼) ਕਲਮ, ਕਾਨੀ, ਕਿਲਕ। ਖ਼ਾਮੀ : (ਫ਼) ਨਦਾਨੀ, ਕੱਚਪੁਣਾ, ਨੁਕਸ, ਕਮੀ। ਖ਼ਾਯਾ : (ਫ਼) ਆਂਡਾ, ਮਨੁੱਖ ਜਾਂ ਜਾਨਵਰ ਦੇ ਪਤਾਲੂ, ਗੁਰਦੇ। ਖ਼ਾਰ : (ਫ਼) ਕੰਡਾ, ਸੂਲ, ਸਖ਼ਤ ਪੱਥਰ। ਖ਼ਾਰਸਾਨ : (ਫ਼) ਕੰਡਿਆਂ ਵਾਲੀ ਉਜਾੜ ਥਾਂ। ਖ਼ਾਰਜਾ : (ਅਫ਼) ਬਾਹਰ ਦਾ, ਬਾਹਰੋਂ ਆਇਆ, ਕੱਢਿਆ ਹੋਇਆ। ਖ਼ਾਰਜੀ : (ਅਫ਼) ਮੁਸਲਮਾਨਾਂ ਦੀ ਇੱਕ ਸੰਪਰਦਾ ਜੋ ਹਜ਼ਰਤ ਅਲੀ ਨੂੰ ਨਹੀਂ ਮੰਨਦੀ। ਖ਼ਾਰਪੁਸ਼ਤ : (ਫ਼) ਝਾੜ-ਚੂਹਾ, ਇਕ ਫਲ, ਖਰਖਰੀ। ਖ਼ਾਰਿਸ਼ : (ਫ਼) ਖੁਜਲੀ, ਖ਼ੁਰਕ, ਖਾਜ। ਖ਼ਾਲਾ : (ਅਫ਼) ਮਾਸੀ। ਖ਼ਾਲਿਸ : (ਅ) ਖਰਾ, ਮਿਲਾਵਟ ਰਹਿਤ, ਨਰਿਮਲ, ਚਿੱਟਾ। ਖ਼ਾਲਿਕ : (ਅ) ਪੈਦਾ ਕਰਨ ਵਾਲਾ, ਰੱਬ ਦਾ ਇਕ ਗੁਣਵਾਚੀ ਨਾਮ। ਖ਼ਿਆਨਤ : (ਅ) ਦਗ਼ਾ, ਗ਼ਬਨ, ਬੇਈਮਾਨੀ। ਖ਼ਿਆਲ : (ਅ) ਵਿਚਾਰ, ਗੌਰ, ਫਿਕਰ, ਚਿੰਤਾ। ਖ਼ਿਆਲਾਤ : (ਅ) ਖਿਆਲ ਦਾ ਬਹੁਵਚਨ। ਖ਼ਿਸਾਮ : (ਫ਼) ਲੜਨਾ, ਜੰਗ ਕਰਨਾ, ਝਗੜਨਾ, ਦੁਸ਼ਮਣ। ਖ਼ਿੰਗਸਾਰ : (ਫ਼) ਚਿੱਟੇ ਸਿਰ ਵਾਲਾ। ਖ਼ਿਜ਼ਰ : (ਅ) ਇਕ ਪ੍ਰਸਿੱਧ ਪੈਗ਼ੰਬਰ ਜਾਂ ਵਲੀ। ਖ਼ਿਜ਼ਾਬ : (ਅ) ਵਾਲ ਰੰਗਣ ਦਾ ਰਸਾਇਣ। ਖ਼ਿੱਤਾ : (ਅ) ਦੇਸ, ਮੁਲਕ, ਧਰਤੀ ਦਾ ਟੁਕੜਾ, ਖੇਤਰ। ਖ਼ਿਤਾਬ : (ਅ) ਸਰਕਾਰ ਵਲੋ ਪ੍ਰਾਪਤ ਮਾਣ। ਖ਼ਿਦਮਤ : (ਅ) ਬੰਦਗੀ, ਨੌਕਰੀ, ਚਾਕਰੀ, ਟਹਿਲ ਸੇਵਾ, ਸੁਗਾਤ, ਨਜ਼ਰਾਨਾ, ਸਲਾਮ। ਖ਼ਿਦਮਤਗਾਰ : (ਅਫ਼) ਸੇਵਾ ਕਰਨ ਵਾਲਾ, ਨੌਕਰ, ਸੇਵਕ। ਖ਼ਿਦਮਤੀ : (ਅਫ਼) ਸੇਵਾਦਾਰ। ਖ਼ਿਯਾਨਤ : (ਅ) ਝੂਠ, ਫ਼ਰੇਬ, ਠੱਗੀ। ਖ਼ਿਰਸ : (ਫ਼) ਰਿੱਛ। ਖ਼ਿਰਕਾ : (ਫ਼) ਪਾਟਾ ਪੁਰਾਣਾ ਕੱਪੜਾ, ਲੀਰਾਂ, ਗੋਦੜੀ। ਖ਼ਿਰਦ : (ਫ਼) ਸਿਆਣਪ, ਸੂਝ-ਬੂਝ। ਖ਼ਿਲਾਸ : (ਫ਼) ਖ਼ਾਲਸ, ਸ਼ੁੱਧ, ਸੱਚੀ ਮੁਹੱਬਤ, ਸੁਨਿਆਰੇ ਦੀ ਕੁਠਾਲੀ। ਖ਼ੀਸ : (ਫ਼) ਖੇਸ, ਮੋਟੇ ਸੂਤਰ ਦਾ ਮੋਟਾ ਕੱਪੜਾ। ਖ਼ੀਕਚਾ : (ਫ਼) ਛੋਟੀ ਮਸ਼ਕ, ਕੁੱਪੀ। ਖ਼ੀਰਾ : (ਫ਼) ਚਕਾ ਚੌਂਧ, ਬੇਸ਼ਰਮ, ਢੀਠ, ਨਿਡਰ, ਬੇਬਾਕ, ਆਕੀ, ਬੇਹੂਦਾ, ਸਦਾ ਬਹਾਰੀ ਫੁੱਲ। ਖ਼ੀਰਾ-ਖ਼ੰਦ : (ਫ਼) ਫ਼ਜ਼ੂਲ ਹਸਣ ਵਾਲਾ। ਖ਼ੁਆਰ : (ਫ਼) ਜ਼ਲੀਲ, ਪ੍ਰੇਸ਼ਾਨ, ਖ਼ਰਾਬ। ਖ਼ੁਸ਼ : (ਫ਼) ਪ੍ਰਸੰਨ, ਚੰਗਾ, ਸੋਹਣਾ, ਕੋਮਲ, ਨੇਕ, ਅਰੋਗ, ਹਰਾ ਭਰਾ। ਖ਼ੁਸ ਅਦਾ : (ਫ਼) ਮਧੁਰ ਅਵਾਜ਼ ਵਾਲਾ। ਖ਼ੁਸ਼ -ਆਬੀ : (ਫ਼ ) ਤਾਜ਼ਗੀ , ਹਰਿਆਵਲ। ਖ਼ੁਸ਼ਕਸਾਰ : (ਫ਼) ਖ਼ੁਸ਼ਕ ਜ਼ਮੀਨ, ਬੰਜਰ, ਜੰਗਲ, ਉਜਾੜ। ਖ਼ੁਸ਼ਕ-ਦਿਮਾਗ : (ਫ਼) ਤੇਜ਼-ਸੁਭਾ, ਪਾਗਲਾਂ ਵਰਗਾ, ਸ਼ੁਦਾਈ, ਬਕਵਾਸੀ, ਉਦਾਸ, ਗ਼ਮਗੀਨ। ਖ਼ੁਸ਼ਕਫ਼ਾ : (ਫ਼) ਖ਼ਮੀਰੀ ਰੋਟੀ। ਖ਼ੁਸ਼ਖ਼ਤ : (ਫ਼) ਸੋਹਣੀ ਲਿਖਤ, ਸੋਹਣਾ ਲਿਖਣ ਵਾਲਾ। ਖ਼ੁਸ਼ੰਗ : (ਫ਼) ਜਿਸ ਦੇ ਸਿਰ ਤੇ ਵਾਲ ਨਾ ਹੋਣ, ਗੰਜਾ। ਖ਼ੁਸ਼-ਗਿਲ : (ਫ਼) ਸੋਹਣਾ, ਖ਼ੂਬਸੂਰਤ। ਖ਼ੁਸ਼-ਗੁਫ਼ਤਾਰ : (ਫ਼) ਚੰਗੇ ਬੋਲ ਬੋਲਣ ਵਾਲਾ। ਖ਼ੁਸ਼ ਤਨੀਤ : (ਫ਼) ਚੰਗੇ ਸੁਭਾ ਵਾਲਾ। ਖ਼ੁਸ਼ਨਾਨ : (ਫ਼) ਸੁਭਾਗਾ, ਮੁਬਾਰਕ। ਖ਼ੁਸ਼ਬਾਸ਼ : (ਫ਼) ਸਦਾ ਪ੍ਰਸੰਨ ਰਹਿਣ ਵਾਲਾ। ਖ਼ੁਸ਼-ਮੰਜ਼ਰ : (ਫ਼) ਸੁੰਦਰ, ਦ੍ਰਿਸ਼। ਖ਼ੁਸਰ : (ਫ਼) ਸੌਹਰਾ। ਖ਼ੁਸ਼-ਰੰਗ : (ਫ਼) ਸ਼ਰੀਫ਼, ਅਸੀਲ। ਖ਼ੁਸ਼ਾਮਦ : (ਫ਼) ਚਾਪਲੂਸੀ, ਝੂਠੀ, ਤਾਰੀਫ਼। ਖ਼ੁਸੂਸ : (ਫ਼) ਵਿਸ਼ੇਸ਼ਤਾ, ਖਾਸ ਕਰਨਾ, ਵਿਸ਼ੇਸ਼ ਕਰਨਾ। ਖ਼ੁਸ਼ੂਕ : (ਫ਼) ਭੈੜਾ ਆਦਮੀ, ਹਰਾਮ ਦਾ, ਹਰਾਮਜ਼ਾਦਾ, ਚਾਪਲੂਸ। ਖ਼ੁਜੰਦੀ : (ਫ਼) ਸੁਭਾਗਾ, ਖੁਜੰਦ ਸ਼ਹਿਰ ਦਾ ਰਹਿਣ ਵਾਲਾ। ਖ਼ੁਦ : (ਫ਼) ਆਪ, ਆਪਣੇ ਆਪ, ਨਿੱਜੀ ਤੌਰ ਤੇ, ਆਪਣਾ। ਖ਼ੁਦ : (ਫ਼) ਗਲ੍ਹ, ਰੁਖ਼ਸਾਰ, ਖੰਦਕ, ਖਾਈ, ਡੂੰਘਾ ਟੋਆ ਪੁੱਟਣਾ। ਖ਼ੁਦ-ਸ਼ਿਕਨ : (ਫ਼) ਨਿਮਾਣਾ, ਆਜਜ਼। ਖ਼ੁਦ-ਸ਼ਿਨਾਸ : (ਫ਼) ਆਪਣੇ ਆਪ ਨੂੰ ਪਛਾਣਨ ਵਾਲਾ, ਆਰਿਫ਼। ਖ਼ੁਦ -ਕਾਮ : (ਫ਼ ) ਖ਼ੁਦਗ਼ਰਜ਼ , ਮਤਲਬੀ। ਖ਼ੁਦ-ਕੁਸ਼ੀ : (ਫ਼) ਆਪਣੇ ਆਪ ਨੂੰ ਜਾਨੋਂ ਮਾਰਨਾ, ਆਤਮ-ਹੱਤਿਆ। ਖ਼ੁਦ ਦਾਰ : (ਫ਼) ਅਣਖ ਵਾਲਾ, ਗ਼ੈਰਤਮੰਦ। ਖ਼ੁਦ-ਦਾਰੀ : (ਫ਼) ਆਪਣੀ ਸ਼ਾਨ ਦਾ ਖ਼ਿਆਲ ਰੱਖਣਾ, ਅਣਖ, ਗ਼ੈਰਤ। ਖ਼ੁਦਰਾ : (ਫ਼) ਆਪਣੇ ਲਈ, ਆਪਣੇ ਵਾਸਤੇ, ਆਪਣੇ ਆਪ ਨੂੰ। ਖ਼ੁਦਾ ਹਾਫਿਜ਼ : (ਫ਼) ਰੱਬ ਰਾਖਾ, ਅੱਲਾਬੇਲੀ। ਖ਼ੁਦਾ-ਦਾਦ : (ਫ਼) ਰੱਬ ਦੀ ਦਿਤੀ ਹੋਈ ਚੀਜ਼। ਖ਼ੁਦਾ ਪਸੰਦ : (ਫ਼) ਓਹ ਕੰਮ ਜੋ ਰੱਬ ਨੂੰ ਚੰਗਾ ਲੱਗੇ, ਨੇਕ ਕੰਮ, ਚੰਗਾ ਕਾਰਜ। ਖ਼ੁਦਾ-ਪ੍ਰਸਤ : (ਫ਼) ਰੱਬ ਦੀ ਪੂਜਾ ਕਰਨ ਵਾਲਾ, ਭਗਤ। ਖ਼ੁਦੀ : (ਫ਼) ਆਪਣੀ ਜ਼ਾਤ, ਆਤਮਾ, ਖ਼ੁਦਗ਼ਰਜੀ, ਗ਼ਰੂਰ। ਖ਼ੁਦੇਸ਼ : (ਫ਼) ਬਾਦਸ਼ਾਹ, ਘਰ ਦਾ ਮਾਲਕ, ਘਰ ਦੀ ਮਾਲਕਣ। ਖ਼ੁਨਸਾ : (ਫ਼) ਹੀਜੜਾ, ਖੁਸਰਾ। ਖ਼ੁਨਸ਼ਾਨ : (ਫ਼) ਚੰਗੇ ਭਾਗਾਂ ਵਾਲਾ, ਮੁਬਾਰਕ, ਸੁਭਾਗਾ। ਖ਼ੁਨੀਕ : (ਫ਼) ਫ਼ਕੀਰਾਂ ਦੇ ਪਹਿਨਣ ਦਾ ਮੋਟਾ ਲਿਬਾਸ, ਚਿੱਟੀ ਗੋਦੜੀ। ਖ਼ੁੰਬ : (ਫ਼) ਮਟਕਾ, ਸ਼ਰਾਬ ਦਾ ਮੱਟ, ਘੜਾ। ਖ਼ੁਮ : (ਫ਼), ਪੀਪਾ, ਨੱਕਾਰਾ (ਨਗਾਰਾ) ਜੋ ਜੰਗ ਵਿਚ ਵਜਾਉਂਦੇ ਹਨ, ਧ ੌਂਸਾ, ਨਫ਼ੀਰੀ। ਖ਼ੁਮਚਾ : (ਫ਼) ਛੋਟਾ ਮਟਕਾ। ਖ਼ੁਮਾਰ : (ਅ) ਨਸ਼ੇ ਦਾ ਉਤਾਰ, ਤੋੜ। ਖ਼ੁਰਸ਼ : (ਫ਼) ਖਾਣਾ, ਭੋਜਨ। ਖ਼ੁਰਸ਼ੀਦ : (ਫ਼) ਚਮਕਦਾ ਸੂਰਜ। ਖ਼ੁਰਜ : (ਫ਼) ਸਮਾਨ ਰੱਖਣ ਦਾ ਥੈਲਾ। ਖ਼ੁਰਦ : (ਫ਼) ਛੋਟਾ, ਨਿੱਕਾ। ਖ਼ੁਰਦਕਾਰੀ : (ਫ਼) ਸੂਖਮ ਉਦਯੋਗ। ਖ਼ੁਰਦਨੀ : (ਫ਼) ਖਾਣ ਦੇ ਯੋਗ। ਖ਼ੁਰਦਾਕਾਰੀ : (ਫ਼) ਚਾਕੂ ਦੇ ਦਸਤੇ ਉਤੇ ਹਾਥੀ ਦੰਦ ਦੀ ਮੀਨਾਕਾਰੀ। ਖ਼ੁਰਦਾ-ਪਜ਼ : (ਫ਼) ਬਾਵਰਚੀ, ਰਸੋਈਆ। ਖ਼ੁਰਮਾ : (ਫ਼) ਛੁਹਾਰਾ, ਖਜੂਰ। ਖ਼ੁਰਮਾਸਤਾਨ : (ਫ਼) ਖਜੂਰਾਂ ਦਾ ਬਾਗ਼। ਖ਼ੁਰਾ : (ਫ਼) ਦੀਮਕ, ਸਿਓ ਂਕ, ਮਾਸਖੋਰਾ, ਵਾਲ-ਝੜ, ਇਕ ਬੀਮਾਰੀ। ਖ਼ੁਰਾਸਾਨ : (ਫ਼) ਈਰਾਨ ਦੇ ਪੂਰਬ ਤੇ ਅਫ਼ਗਾਨਿਸਤਾਨ ਦੇ ਪੱਛਮ ਵੱਲ ਇਕ ਦੇਸ ਦਾ ਨਾਮ। ਖ਼ੁਰਾਫਾਤ : (ਫ਼) ਬੇਹੂਦਾ ਗੱਲਾਂ, ਬਕਵਾਸ, ਰਾਤ ਦੀਆ ਗੱਲਾਂ, ਹਸਾਉਣ ਵਾਲੀਆਂ ਗੱਲਾਂ, ਮਿਥਹਾਸਕ ਕਥਾਵਾਂ। ਖ਼ੁਲਦ : (ਫ਼) ਹਮੇਸ਼ਾ ਰਹਿਣ ਵਾਲੀ ਚੀਜ਼, ਸਦੀਵੀ, ਵਾਲੀਆਂ, ਝੁਮਕੇ, ਛਛੂੰਦਰ। ਖ਼ੁਲੂਸ : (ਅ) ਪਾਕ ਤੇ ਸਾਫ਼ ਹੋਣਾ, ਖ਼ਾਲਸ ਦੋਸਤੀ, ਨੇਕ ਹੋਣਾ। ਖ਼ੂਕ : (ਫ਼) ਸੂਰ, ਖ਼ਿਨਜ਼ੀਰ। ਖ਼ੂਜ਼ਮ : (ਫ਼) ਕੋਹਰਾ, ਧੁੰਦ, ਧੂੰਆ। ਖ਼ੂਨ : (ਫ਼) ਲਹੂ, ਰੱਤ, ਮਾਰ ਦੇਣਾ, ਕਤਲ, ਬਦਲਾ, ਨਸਲ। ਖ਼ੂਨ-ਏ-ਖ਼ਾਮ : (ਫ਼) ਅੰਗੂਰੀ ਸ਼ਰਾਬ, ਖ਼ਾਲਸ ਤੇ ਸਾਫ਼ ਲਹੂ। ਖ਼ੂਨ-ਏ-ਜਿਗਰ : (ਫ਼) ਗ਼ਮ, ਫ਼ਿਕਰ, ਚਿੰਤਾ, ਗੁੱਸਾ। ਖ਼ੂਨ-ਏ-ਦਿਲ : (ਫ਼) ਗ਼ਮ, ਚਿੰਤਾ, ਰੰਜ, ਗੁੱਸਾ, ਸਖ਼ਤੀ, ਮਿਹਨਤ। ਖ਼ੂਨ-ਏ-ਰਜ਼ : (ਫ਼) ਅੰਗੂਰਾਂ ਦੀ ਸ਼ਰਾਬ। ਖ਼ੂਨ ਖ਼ੁਰਦਨ : (ਫ਼) ਖ਼ੂਨ ਪੀਣਾ, ਕਤਲ ਕਰਨਾ। ਖ਼ੂਨ-ਦਾਰ : (ਫ਼) ਕਾਤਲ, ਕਤਲ ਦਾ ਬਦਲਾ ਲੈਣ ਵਾਲਾ। ਖ਼ੂਬ : (ਫ਼) ਸੋਹਣਾ, ਨੇਕ, ਸ਼ੋਭਨੀਕ, ਪਿਆਰਾ। ਖ਼ੂਬ ਦੀਦਾ : (ਫ਼) ਵੇਖਣ ਨੂੰ ਚੰਗਾ, ਸੋਹਣਾ। ਖ਼ੂਬੀ : (ਫ਼) ਗੁਣ, ਚੰਗਿਆਈ, ਭਲਾਈ। ਖ਼ੂਯ : (ਫ਼) ਆਦਤ, ਖ਼ਸਲਤ, ਸੁਭਾ। ਖ਼ੈਬਰ : (ਅ) ਮਦੀਨਾ ਦੇ ਨੇੜੇ ਇਕ ਕਿਲ੍ਹੇ ਦਾ ਨਾਮ ਜਿਸ ਨੂੰ ਹਜ਼ਰਤ ਅਲੀ ਨੇ ਜਿੱਤਿਆ ਸੀ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੂੰ ਮਿਲਾਉਣ ਵਾਲਾ ਪਹਾੜੀ ਰਸਤਾ। ਖ਼ੈਮਾ : (ਅ) ਤੰਬੂ, ਡੇਰਾ। ਖ਼ੈਮਾ-ਏ-ਦਹਰ : (ਫ਼) ਅਸਮਾਨ, ਅਕਾਸ਼। ਖ਼ੈਮਾ-ਗਾਹ : (ਫ਼) ਤੰਬੂ ਗੱਡਣ ਦੀ ਥਾਂ, ਛਾਉਣੀ, ਡੇਰਾ। ਖ਼ੈਰ : (ਅ) ਭਲਾਈ, ਚੰਗਿਆਈ, ਧਨ ਮਾਲ, ਸਲਾਮਤੀ। ਖ਼ੈਰ ਅੰਦੇਸ਼ : (ਅਫ਼) ਸ਼ੁਭਚਿੰਤਕ। ਖ਼ੈਰਬਾਦ : (ਅਫ਼) ਵਿਦਾ ਕਰਨਾ, ਉਹ ਵੱਧੇ ਫੁੱਲੇ, ਅੱਲਾਹ ਬੇਲੀ। ਖ਼ੈਲ : (ਫ਼) ਸਵਾਰਾਂ ਦਾ ਟੋਲਾ। ਖ਼ੋਸਾ : (ਫ਼) ਖੇਤਾਂ ਵਿਚ ਪੰਛੀਆਂ ਆਦਿ ਨੂੰ ਡਰਾਉਣ ਵਾਲਾ ਪੁਤਲਾ, ਡਰਨਾ। ਖ਼ੋਦ : (ਫ਼) ਫ਼ੌਲਾਦ ਦੀ ਟੋਪੀ, ਲੋਹ-ਟੋਪ ਜੋ ਜੰਗ ਸਮੇ ਸਿਰ ਦੀ ਰੱਖਿਆ ਲਈ ਪਹਿਨਦੇ ਹਨ। ਖ਼ੌਫ਼ : (ਅ) ਡਰ, ਭੈ, ਲੜਾਈ। ਖ਼ੰਦਕ : (ਅ) ਖਾਈ।

ਗਸ਼ : (ਫ਼) ਬੇਹੋਸ਼ੀ, ਮੂਰਛਾ, ਗੁੰਮ- ਸੁੰਮ। ਗਸ਼ਤ : (ਫ਼) ਸੈਰ, ਫਿਰਨਾ, ਘੁੰਮਣਾ। ਗਸ਼ਨ : (ਫ਼) ਬਹੁਤਾਤ, ਕਿਸੇ ਚੀਜ਼ ਦਾ ਸੰਘਣਾ ਹੋਣਾ। ਗਸਬ : (ਅ) ਖ਼ਿਆਨਾਤ, ਨਾਜਾਇਜ਼ ਕਬਜ਼ਾ। ਗਸ਼ੀ : (ਫ਼) ਬੇਹੋਸ਼ੀ। ਗਹਗੀਰ : (ਫ਼) ਤੇਜ਼ ਘੋੜਾ, ਅੱਖੜ ਘੋੜਾ। ਗਚ-ਗਰ : (ਫ਼) ਪਲਸਤਰ ਕਰਨ ਵਾਲਾ। ਗਜ਼ : (ਫ਼) ਕੱਪੜਾ, ਮਿਣਤੀ ਦਾ ਸੰਦ ਸਾਈਕਲ ਦੇ ਪਹੀਏ ਦੀ ਤਾਰ। ਗਜ਼ਾ : (ਅ) ਖ਼ੁਰਾਕ, ਭੋਜਨ। ਗਜ਼ਾਰਾ : (ਫ਼) ਕਿੱਸਾ, ਤਾਰੀਖ। ਗਜ਼ਾਲ : (ਅ) ਹਰਿਨੋਟਾ। ਗਦ : (ਫ਼) ਗਦਾਈ, ਗਦਾਗਰੀ, ਫ਼ਕੀਰੀ। ਗਦਾ : (ਫ਼) ਮੰਗਤਾ, ਭਿਖਾਰੀ, ਫ਼ਕੀਰ, ਦਰਵੇਸ਼। ਗੱਦਾਰ : (ਅ) ਬੇਵਫ਼ਾ, ਦੇਸ ਧਰੋਹੀ। ਗੱਦਾਰੀ : (ਅ) ਬੇਵਫ਼ਾਈ, ਦੁਸ਼ਮਣੀ। ਗਨੀ : (ਅ ) ਧਨੀ , ਅਮੀਰ , ਦੌਲਤਮੰਦ। ਗਨੀਮ : (ਅ) ਵੈਰੀ, ਲੁਟੇਰਾ। ਗਨੀਮਤ : (ਅ) ਮੁਫ਼ਤ ਪ੍ਰਾਪਤ ਹੋਈ ਵਸਤੂ, ਲੁੱਟ ਦਾ ਮਾਲ। ਗਪ : (ਫ਼) ਮੇਲ-ਜੋਲ, ਸੰਗਤ, ਮੇਲ ਮਿਲਾਪ। ਗਪਸ਼ਪ : (ਫ਼) ਵਾਧੂ ਗੱਲਾਂ, ਗੱਪਾਂ। ਗਫ਼ਲਤ : (ਅ) ਭੁੱਲ-ਚੁੱਕ ਬੇਪਰਵਾਹੀ, ਗਲਤੀ। ਗੱਫ਼ਾਰ : (ਅ) ਵੱਡਾ, ਬਖਸ਼ਣ-ਹਾਰ, ਭਾਵ ਰੱਬ। ਗਬਨ : (ਅ ) ਖ਼ੁਰਦ -ਬਰਦ , ਦਗਾਬਾਜ਼ੀ। ਗਬਰ : (ਫ਼) ਹੱਟਾ ਕੱਟਾ, ਤਾਕਤਵਰ, ਧਨਾਢ। ਗਬਰਗੀ : (ਫ਼) ਅੱਗ-ਪੂਜਾ ਦੀ ਕਿਰਿਆ, ਸ਼ਰਾਬ ਦਾ ਭਾਂਡਾ, ਸੁਰਾਹੀ। ਗਰਦ : (ਫ਼) ਧੂੜ, ਘੱਟਾ, ਮਿੱਟੀ, ਅਸਮਾਨ। ਗਰਦਨ : (ਫ਼) ਧੌਣ, ਸੁਰਾਹੀ ਦਾ ਉਪਰਲਾ ਹਿੱਸਾ। ਗਰਦਿਸ਼ : (ਫ਼) ਦੌਰਾ, ਚੱਕਰ, ਤਬਦੀਲੀ, ਬਦਨਸੀਬੀ, ਹਰਕਤ, ਸਖ਼ਤੀ, ਫਿਰਨਾ, ਅਵਾਰਾਗਰਦੀ, ਚੋਰੀ। ਗਰਮ ਜੋਸ਼ੀ : (ਫ਼) ਤਪਾਕ, ਮੇਲ, ਮਿਲਾਪ। ਗਰਮਾ : (ਫ਼) ਗਰਮੀ ਦਾ ਮੌਸਮ, ਹੁਨਾਲ, ਗਰਮੀ। ਗਰਮੀ : (ਫ਼) ਤਪਸ਼, ਹਰਾਰਤ, ਤੱਤਾਪਣ, ਤੇਜ਼ੀ, ਗੁੱਸਾ। ਗਰਾਰਾ : (ਅ) ਪਾਣੀ ਪਾ ਕੇ ਗਲ ਨੂੰ ਸਾਫ਼ ਕਰਨਾ, ਖੁੱਲਾ ਪਜਾਮਾ। ਗਰਿਫ਼ਤ : (ਫ਼) ਪਕੜ, ਘੇਰੇ ਵਿੱਚ। ਗਲਕ : (ਅ) ਗੋਲਕ। ਗੱਲਾ : (ਫ਼) ਪੈਸੇ ਰੱਖਣ ਦੀ ਸੰਦੂਕੜੀ। ਗਲਾਜ਼ਤ : (ਅ) ਗੰਦਗੀ, ਗਾੜ੍ਹਾਪਣ, ਮਲਮੂਤਰ। ਗਲੀਜ਼ : (ਅ) ਨਾਪਾਕ, ਗਾੜ੍ਹਾ, ਗੰਦਾ। ਗੱਲਾਬਾਨ : (ਫ਼) ਆਜੜੀ, ਪਾਲੀ, ਵਾਗੀ, ਚਰਵਾਹਾ। ਗਵਾਰਾ : (ਫ਼ ) ਸਹਿਣਯੋਗ , ਮਨ-ਪਸੰਦ। ਗਾਇਬ : (ਅ) ਜੋ ਹਾਜ਼ਰ ਨਾ ਹੋਵੇ, ਛੁਪਿਆ ਹੋਇਆ। ਗਾਹ ਗਾਹ : (ਫ਼) ਕਦੀ ਕਦੀ। ਗਾਹਵਾਰਾ : (ਫ਼) ਪੰਘੂੜਾ, ਝੂਲਾ। ਗਾਜ਼ੀ : (ਫ਼) ਕਿਓੜੇ ਦਾ ਫੁੱਲ, ਕਿਓੜਾ। ਗਾਫ਼ਲ : (ਅ) ਸੁਸਤ, ਬੇਪਰਵਾਹ, ਬੇਖ਼ਬਰ। ਗਾਰ : (ਅ) ਗੁਫ਼ਾ। ਗਾਰਤ : (ਅ) ਲੁੱਟ-ਖੋਹ, ਤਬਾਹ, ਬਰਬਾਦ। ਗਾਲਿਬ : (ਅ ) ਭਾਰੂ , ਜੇਤੂ , ਜ਼ਬਰਦਸਤ। ਗਾਲੀਚਾ : (ਅ) ਵਛੌਣਾ, ਕਾਲੀਨ, ਦਰੀ। ਗਾਵ-ਏ-ਆਹਨ : (ਫ਼) ਹਲ ਦਾ ਲੋਹੇ ਦਾ ਫਲ, ਫਾਲਾ, ਚੌ। ਗਾਵਖੋਰੀ : (ਫ਼) ਧਰਤੀ ਹੇਠਲਾ ਬਲਦ। ਗਾਵਦੀ : (ਫ਼) ਜਿਸਨੂੰ ਸ਼ਊਰ ਨਾ ਹੋਵੇ, ਬੇਵਕੂਫ, ਅਹਿਮਕ। ਗਾਫ਼ਿਲ : (ਅ) ਅਗਿਆਨੀ, ਅਵੇਸਲਾ, ਬੇਫਿਕਰ, ਲਾਪ੍ਰਵਾਹ। ਗਿਹਾਨ : (ਫ਼) ਸੰਸਾਰ, ਜਹਾਨ। ਗਿਦਯਾ : (ਫ਼) ਗਦਾਈ, ਭੀਖ ਮੰਗਣਾ। ਗਿਰਚ : (ਫ਼) ਚੂਨਾ, ਗਚ, ਸਫੈਦੀ। ਗਿਰਦ : (ਫ਼) ਘੇਰਾ, ਚਾਰੇ ਪਾਸੇ, ਆਲਾ ਦੁਆਲਾ, ਸ਼ਹਿਰ, ਬਸਤੀ, ਦਵਾਈ ਦੀ ਗੋਲੀ। ਗਿਰਦਨਾਯ : (ਅਫ਼) ਲਾਟੂ, ਗਡੀਰਾ ਗਿਰਦਾਬ : (ਫ਼) ਭੰਵਰ, ਪਾਣੀ ਦਾ ਚੱਕਰ ਗਿਰਦਾਵਰ : (ਫ਼) ਹਾਕਮ, ਖੇਤਾਂ ਦਾ ਅਨੁਮਾਨ ਲਾਉਣ ਵਾਲਾ ਚੌਹੀਂ ਪਾਸੀ ਫਿਰਨ ਵਾਲਾ। ਗਿਰਯਾਨ : (ਫ਼) ਰੋਣ ਵਾਲਾ, ਰੋਂਦਾ ਹੋਇਆ, ਰੋਣ ਪਿੱਟਣ। ਗਿਰਵ : (ਫ਼) ਗਿਰਵੀ, ਗਹਿਣੇ ਪਿਆ, ਗੁਲਾਮ, ਕੈਦੀ। ਗਿਰਵੀ : (ਫ਼) ਗਹਿਣੇ ਰੱਖਿਆ ਹੋਇਆ, ਗਹਿਣੇ ਪਾਇਆ ਹੋਇਆ। ਗਿਰਾਂ : (ਫ਼) ਭਾਰੀ, ਮਹਿੰਗਾ, ਔਖਾ, ਨਾ-ਪਸੰਦ, ਦੁਖ-ਦਾਇਕ, ਉਲਟ। ਗਿਰਾਹ : (ਫ਼) ਰੂਚੀ, ਇੱਛਾ, ਮਰਜੀ, ਮਿਲਦੀ ਜੁਲਦੀ ਸ਼ਕਲ। ਗਿਰਾਦ : (ਫ਼) ਪੁਰਾਣਾ ਕੱਪੜਾ, ਚੀਥੜਾ। ਗਿਰਾਂ-ਪੁਸ਼ਤ : (ਫ਼) ਤਾਕਤਵਰ, ਭਾਰ ਚੁੱਕਣ ਵਾਲਾ, ਮਜ਼ਦੂਰ। ਗਿਰੀ : (ਫ਼) ਰੋਣਾ, ਆਹਾਂ ਭਰਨੀਆਂ। ਗਿਰੇ : (ਫ਼) ਗਰਦਨ, ਧੌਣ। ਗਿਲਾ : (ਫ਼) ਸ਼ਿਕਵਾ, ਤਾੜਣਾ, ਝਾੜ, ਝੰਬ, ਉਲਾਮਾ। ਗਿਲਾਫ਼ : (ਅ) ਛਾੜ, ਸਰਾਣੇ ਜਾਂ ਰਜਾਈ ਤੇ ਚੜਿਆ ਕੱਪੜਾ। ਗਿਲੀਗਰ : (ਫ਼) ਰਾਜ, ਮਿਸਤਰੀ। ਗਿਸੂ : (ਫ਼) ਸਿਰ ਦੇ ਦੋਹਾਂ ਪਾਸੇ ਲਮਕਦੇ ਵਾਲ, ਜੁਲਫ਼। ਗੀਬਤ : (ਅ) ਨਿੰਦਾ, ਚੁਗਲੀ। ਗੁਸ਼ਤਰ : (ਫ਼) ਚੰਗੇਰਾ, ਸੁੰਦਰ ਗੁਸ਼ਤਾ : (ਫ਼) ਸਵਰਗ ਗੁਸਤਾਖ : (ਫ਼) ਚਲਾਕ, ਆਕੜਬਾਜ, ਬੇਅਦਬ, ਨਿਡਰ। ਗੁਸਤਾਖੀ : (ਫ਼) ਸੋਖੀ, ਹੈਂਕੜ, ਬੇਅਦਬੀ। ਗੁਸ਼ਨ : (ਫ਼) ਮਦੀਨ ਦਾ ਗਰਭਵਤੀ ਹੋਣਾ, ਖਜੂਰ ਨੂੰ ਫਲ ਲੱਗਣਾ। ਗੁਸਨਾ : (ਫ਼) ਭੁੱਖਾ। ਗੁਸਬ : (ਫ਼) ਟੱਪਣਾ, ਉਛਲਣਾ, ਭੁੜਕਣਾ। ਗੁੱਸਾ : (ਅ) ਨਾਰਾਜ਼ਗੀ, ਕਰੋਧ। ਗੁਸਾਦੀ : (ਫ਼) ਖੁਲ੍ਹਦਿਲੀ, ਉਦਾਰਤਾ ਗੁਸ਼ਿਸਤਾ : (ਫ਼) ਟੁੱਟਿਆ ਹੋਇਆ, ਟੁੱਟਿਆ ਭੱਜਿਆ। ਗੁਜ਼ਸਤ : (ਫ਼) ਗੁਜਰ, ਲਾਂਘਾ, ਰਾਹ, ਰਸਤਾ। ਗੁਜਸ਼ਤਾ : (ਫ਼) ਗੁਜਰਿਆ ਹੋਇਆ, ਬੀਤਿਆ ਸਮਾਂ, ਪੁਰਾਣਾ। ਗੁਜਾਜ਼ : (ਫ਼) ਪੰਛੀਆਂ ਦਾ ਪੋਟਾ, ਪੋਟ, ਗੁਜ਼ਾਰ : (ਫ਼) ਦੇਣ ਵਾਲਾ, ਅਦਾ ਕਰਨ ਵਾਲਾ। ਗੁਜ਼ਾਰਿਸ਼ : (ਫ਼) ਅਰਜ, ਬੇਨਤੀ, ਅਰਜੀ, ਦਰਖਾਸਤ। ਗੁਨਾਹ : (ਫ਼) ਖ਼ਤਾ, ਜੁਰਮ, ਕਸੂਰ, ਦੋਸ਼, ਪਾਪ। ਗੁਫ਼ਤਗੂ : (ਫ਼) ਬਾਤ-ਚੀਤ, ਬੋਲਚਾਲ, ਗੱਲਬਾਤ, ਵਾਰਤਾਲਾਪ। ਗੁਫ਼ਤਾਰ : (ਫ਼) ਗੱਲਬਾਤ, ਬੋਲਚਾਲ, ਕਲਾਮ, ਤਕਰੀਰ, ਭਾਸ਼ਣ। ਗੁੰਬਦ : (ਫ਼) ਗੋਲ ਇਮਾਰਤ, ਗੋਲ ਛੱਤ, ਪਿਆਲਾ, ਬੁਲਬਲਾ। ਗੁਮਰਕ : (ਫ਼) ਚੁੰਗੀ, ਮਸ਼ੂਲ, ਜਕਾਤ। ਗੁਮਰਾਹ : (ਫ਼) ਰਾਹੋਂ ਭੁਲਿਆ ਹੋਇਆ, ਕੁਰਾਹੀਆ। ਗੁਮਾਸ਼ਤਾ : (ਫ਼) ਖਾਸ ਕੰਮ ਲਈ ਨਿਯੁਕਤ ਨੁਮਾਇੰਦਾ। ਗੁਮਾਨ : (ਫ਼) ਘੁਮੰਡ, ਗਰੂਰ। ਗੁਰਸਨਾ : (ਫ਼) ਭੁੱਖਾ। ਗੁਰਗ : (ਫ਼) ਬਘਿਆੜ ਗੁਰਗਾਬੀ : (ਫ਼) ਇਕ ਪ੍ਰਕਾਰ ਦੀ ਜੁੱਤੀ। ਗੁਰਗੀਨ : (ਫ਼) ਇਕ ਇਰਾਨੀ ਪਹਿਲਵਾਨ ਦਾ ਨਾਮ ਗੁਰਚਾ : (ਫ਼) ਛੋਟਾ ਜਿਹਾ ਮਕਾਨ, ਕੁਟੀਆ, ਖੂਹ, ਸੰਨ੍ਹ, ਪਾੜ। ਗੁਰਜਾ : (ਫ਼) ਭਿਆਨਕ, ਡਰਾਉਣਾ, ਸੱਪ ਦਾ ਵੱਡਾ ਫਣ। ਗੁਰਚੀ : (ਫ਼) ਨਿੱਕੀ ਬੇੜੀ, ਡੋਂਗਾ, ਭਾਰ ਢੋਣ ਵਾਲੀ ਬੇੜੀ। ਗੁਰਦ : (ਫ਼) ਪਹਿਲਵਾਨ, ਦਲੇਰ, ਬਹਾਦਰ, ਯੋਧਾ। ਗੁਰਬਤ : (ਅ) ਗ਼ਰੀਬੀ, ਬੇਵਤਨੀ, ਮੁਸਾਫ਼ਰੀ। ਗੁਰਬੁਜੀ : (ਫ਼) ਮੱਕਾਰੀ, ਧੋਖਾ, ਫਰੇਬ। ਗੁਰਾਸ : (ਫ਼) ਗਰਾਹੀ, ਬੁਰਜੀ। ਗੁਰਾਜ਼ੀ : (ਫ਼) ਦਲੇਰੀ, ਬਹਾਦਰੀ, ਹੌਸਲਾ। ਗੁਰਿੰਜ : (ਫ਼) ਗੁੱਠ, ਕੋਨਾ, ਭੰਨ, ਸ਼ਿਕਨ, ਸਿਲਵਟ, ਚੌਲ। ਗੁਰਿੰਦਾ : (ਫ਼) ਜੁਲਾਹਿਆਂ ਦਾ ਕੁੱਚ। ਗੁਰੇਜ਼ : (ਅ) ਪਰਹੇਜ਼, ਬਚਣਾ, ਬਚਾ। ਗੁਰੋਹ : (ਫ਼) ਝੁੰਡ, ਟੋਲਾ, ਆਦਮੀਆਂ ਦਾ ਜਥਾ, ਮੰਡਲੀ। ਗੁਲ : (ਫ਼) ਗੁਲਾਬ ਦਾ ਫੁੱਲ, ਲਾਲ ਰੰਗ, ਦਗਦਾ ਕੋਇਲਾ। ਗੁਲਸਤਾਨ : (ਫ਼) ਬਾਗ਼, ਫ਼ੁਲਵਾੜੀ। ਗੁਲਸ਼ਨ : (ਫ਼) ਫੁੱਲਾਂ ਦੀ ਥਾਂ, ਬਾਗ। ਗੁਲਕਾਰ : (ਫ਼) ਫੁੱਲ ਬੂਟੇ ਬਣਾਉਣ ਵਾਲਾ, ਰਾਜ ਮਿਸਤਰੀ। ਗੁਲਖਨ : (ਫ਼) ਅੰਗੀਠੀ, ਤੰਦੂਰ, ਚੁੱਲ੍ਹਾ, ਕੂੜਾ ਕਰਕਟ ਸੁੱਟਣ ਦੀ ਜਗ੍ਹਾ। ਗੁਲਗਰ : (ਫ਼) ਨਰਮ ਤੇ ਮੁਲਾਇਮ ਪਸ਼ਮ ਜਿਸਦੇ ਸ਼ਾਲ ਬਣਦੇ ਹਨ। ਗੁਲਗੂਨਾ : (ਫ਼) ਵਟਣਾ, ਗਲ੍ਹਾਂ ਤੇ ਮੱਖਣ ਵਾਲੀ ਸੁਰਖੀ। ਗੁਲਜਾਰ : (ਫ਼) ਫੁੱਲਾਂ ਦਾ ਅਸਥਾਨ, ਫੁਲਵਾੜੀ, ਬਾਗ, ਰੌਣਕ। ਗੁਲਦਸਤਾ : (ਫ਼) ਫੁੱਲਾਂ ਦਾ ਬੰਨ੍ਹਿਆ ਹੋਇਆ ਮੁਠਾ। ਗੁਲਨਾਰ : (ਫ਼) ਲਾਲ ਰੰਗ ਦਾ ਫੁੱਲ। ਗੁਲਫ਼ਾਮ : (ਫ਼) ਫੁੱਲ ਦੇ ਰੰਗ ਵਰਗਾ। ਗੁਲ ਬਦਨ : (ਫ਼) ਕੋਮਲ ਸਰੀਰ ਵਾਲਾ/ਵਾਲੀ, ਮਸ਼ੂਕ, ਮਹਿਬੂਬ। ਗੁਲ ਬਰਗ : (ਫ਼) ਗੁਲਾਬ ਦੇ ਫੁੱਲਾਂ ਦੀ ਪੰਖੜੀ, ਪੱਤੀ, ਮਸ਼ੂਕ ਦੇ ਹੋਠ। ਗੁਲਬਾਰ : (ਫ਼) ਫੁੱਲ ਸੁਟਣ ਵਾਲਾ, ਫੁੱਲ ਵਰਸਾਉਣ ਵਾਲਾ, ਫੁੱਲਾਂ ਦੀ ਵਰਖਾ। ਗੁਲਮਾਨ : (ਅ) ਨਵਯੁਵਕ ਮੁੰਡੇ, ਜੱਨਤ ਦੇ ਯੁਵਕ ਸੇਵਾਦਾਰ। ਗੁਲਰੇਜ਼ : (ਫ਼) ਫੁਲਵਾੜੀ, ਲਾਲ ਫੁੱਲਾਂ ਵਾਲਾ ਕੱਪੜਾ, ਪਤਝੜ ਦਾ ਮੌਸਮ। ਗੁਲਾਬ : (ਅ) ਇੱਕ ਫੁੱਲ ਦਾ ਨਾਮ। ਗੁਲਾਮ : (ਅ) ਜ਼ਰ ਖ਼ਰੀਦ, ਨੌਕਰ, ਬੰਦਾ, ਅਧੀਨ। ਗੁਲਾਮੀ : (ਅਫ਼) ਕੈਦ, ਬੰਦਗੀ, ਅਧੀਨਗੀ। ਗੁਲਿਸਤਾਂ : (ਫ਼) ਫੁੱਲਾਂ ਦਾ ਬਾਗ, ਫੁੱਲਾਂ ਦਾ ਦੇਸ਼ ਜਾਂ ਸਥਾਨ। ਗੁਲੀਚਾ : (ਫ਼) ਹਿਚਕੀ, ਟਿੱਕੀ, ਸੂਰਜ ਜਾਂ ਚੰਦ ਦੀ ਟਿੱਕੀ। ਗੁਲੂਸੋਜ਼ : (ਫ਼) ਮਿੱਠਾ, ਅਤੀ ਮਿੱਠੀ ਚੀਜ਼, ਸੋਹਣਾ, ਗੋਰਾ ਰੰਗ। ਗੁਲੂ-ਬੰਦ : (ਫ਼) ਗਲ ਵਿਚ ਪਾਇਆ ਜਾਣ ਵਾਲਾ ਰੁਮਾਲ ਜਾਂ ਕੱਪੜਾ, ਮਫ਼ਲਰ। ਗੂਦ : (ਫ਼) ਟੋਆ, ਖੁੱਤੀ। ਗੂਨਾ : (ਫ਼) ਰੰਗ, ਗਾਜ਼ਾ, ਵਟਣਾ, ਕਾਇਦਾ, ਕਾਨੂੰਨ, ਤਰਜ। ਗੂਰਕ : (ਫ਼) ਧੋਬੀਆਂ ਦਾ ਕੱਪੜੇ ਧੋਣ ਵਾਲਾ ਪੱਥਰ। ਗੇਸ : (ਫ਼) ਕੇਸ, ਸਿਰ ਦੇ ਦੋਹੇ ਪਾਸੇ ਲਮਕੇ ਹੋਏ ਵਾਲ, ਲਿਟਾਂ। ਗੈਹਾਨ : (ਫ਼) ਜਹਾਨ, ਸੰਸਾਰ। ਗੈਜ਼ : (ਅ) ਸਖ਼ਤ, ਨਾਰਾਜ਼ਗੀ, ਗੁੱਸੇ ਦੀ ਤੇਜ਼ੀ। ਗੈਬ : (ਅ) ਗੁਪਤ, ਅਨਉਪਸਥਿਤ, ਲੁਕਿਆ ਹੋਇਆ, ਗੁਪਤ ਹੋਣ ਦਾ ਗੁਣ। ਗੋ : (ਫ਼) ਗਾਂ, ਬੈਲ। ਗੋਸਫੰਦ : (ਫ਼) ਭੇਡ, ਬੱਕਰੀ, ਮੀਡਾ, ਦੂੰਬਾ, ਗੋਸ਼ਮਾਲ : (ਫ਼) ਕੰਨ ਮਲਣਾ, ਸਜਾ। ਗੋਸ਼ਾ : (ਫ਼) ਨੁਕਰ, ਗੁਠ, ਏਕਾਂਤ, ਤਰਫ। ਗੋਬਾਰਾ : (ਫ਼) ਗਾਂਵਾਂ-ਮਹੀਆਂ ਦਾ ਵੱਗ। ਗੋਯਾ : (ਫ਼) ਬੋਲਣ ਵਾਲਾ, ਕਹਿਣ ਵਾਲਾ, ਵਕਤਾ। ਗੋਯੰਦਾ : (ਫ਼) ਕਹਿਣ ਵਾਲਾ, ਰਾਗੀ, ਪੁਛਣ ਵਾਲਾ, ਸਵਾਲੀ। ਗੋਰ : (ਫ਼) ਜੰਗਲੀ ਗਧਾ, ਜੰਗਲ, ਉਜਾੜ, ਕਬਰ, ਮਜਾਰ। ਗੋਲ : (ਫ਼) ਗੋਦੜੀ, ਖਿੰਥਾ। ਗੋਲਖ਼ : (ਫ਼) ਭੱਠੀ, ਅੰਗੀਠੀ, ਹਮਾਮ ਦੀ ਭੱਠੀ। ਗੌਸ : (ਅ) ਰੱਬ ਦੀ ਦਰਗਾਹ ਦਾ ਇੱਕ ਦਰਜਾ। ਗੌਹਰ : (ਫ਼) ਮੋਤੀ, ਜੌਹਰ, ਲਾਲ ਕੀਮਤੀ ਪੱਥਰ, ਸਿਫਤ, ਅਸਲ, ਭੇਦ, ਛੁਪਿਆ ਗੁਣ। ਗੌਜ਼ਾ : (ਫ਼) ਪੋਸਤ ਦਾ ਡੋਡਾ, ਕਪਾਹ ਦਾ ਡੋਡਾ। ਗੌਰ : (ਅ) ਸੋਚ, ਵਿਚਾਰ, ਹਿਫ਼ਾਜ਼ਿਤ, ਖ਼ਬਰਗੀਰੀ। ਗੌਰ ਤਲਬ : (ਅਫ਼) ਧਿਆਨਯੋਗ, ਸੋਚੇ ਜਾਣ ਲਾਇਕ। ਗੰਗ : (ਫ਼) ਟੇਢਾ, ਵਿੰਗਾ, ਕੂਬਾ। ਗੰਜ : (ਫ਼) ਭੰਡਾਰ, ਗੋਦਾਮ, ਕੋਸ਼, ਮੰਡੀ ਬਜ਼ਾਰ, ਢੇਰ। ਗੰਜਦਾਰ : (ਫ਼) ਖਜ਼ਾਨਚੀ। ਗੰਜਫਾ : (ਫ਼) ਤਾਸ਼ ਦੇ ਪੱਤੇ, ਤਾਸ਼ ਦੀ ਖੇਡ। ਗੰਜ-ਬਖਸ਼ : (ਫ਼) ਖਜਾਨੇ ਬਖਸ਼ਣ ਵਾਲਾ, ਦਾਤਾ, ਦਾਨੀ। ਗੰਜੀਨਾ : (ਫ਼) ਭੰਡਾਰ, ਮਾਲ ਗੁਦਾਮ। ਗੰਦਾਬ : (ਫ਼) ਗੰਦਾ ਪਾਣੀ। ਗੰਦੂਮੀ : (ਫ਼) ਕਣਕ ਨਾਲ ਸਬੰਧਤ, ਕਣਕਵੰਨਾ।

ਗ਼

ਗ਼ਸ਼ : (ਫ਼) ਬੇਹੋਸ਼ੀ, ਬੇਹੋਸ਼ ਹੋ ਜਾਣਾ। ਗ਼ਸ਼ਬ : (ਫ਼) ਜਬਰਦਸਤੀ ਕਿਸੇ ਕੋਲੋਂ ਚੀਜ਼ ਖੋ ਲੈਣਾ, ਹੱਕ ਮਾਰ ਲੈਣਾ। ਗ਼ੱਸਲਾ : (ਫ਼) ਗੁਸਲ ਕਰਵਾਉਣ ਵਾਲੀ, ਨਹਾਉਣ ਵਾਲੀ, ਧੋਬਣ। ਗ਼ਜਨਵੀ : (ਫ਼) ਗਜਨੀ ਦਾ ਰਹਿਣ ਵਾਲਾ। ਗ਼ਜ਼ਬ : (ਅ) ਕਹਿਰ, ਗੁੱਸਾ, ਰੰਜ, ਆਫਤ, ਬੇਇਨਸਾਫੀ, ਜੁਲਮ। ਗ਼ਜ਼ਲ : (ਅ) ਹਰਨੋਟਾ, ਸੂਰਜ, ਔਰਤਾਂ ਨਾਲ ਗੱਲਾਂ, ਔਰਤ ਦੀ ਸਿਫ਼ਤ ਕਰਨੀ, ਕਾਵਿ ਵੰਨਗੀ। ਗ਼ਜ਼ਾ : (ਫ਼) ਕਾਫਰਾਂ ਨਾਲ ਜੰਗ, ਜਹਾਦ। ਗ਼ਦਰ : (ਫ਼) ਬਚਨ ਤੋੜਨਾ, ਬੇਵਫ਼ਾਈ ਕਰਨਾ, ਫ਼ਸਾਦ, ਬਗਾਵਤ। ਗ਼ਦਾ : (ਫ਼) ਨਾਸ਼ਤਾ, ਨਿਹਾਰੀ, ਖਾਧ-ਖੁਰਾਕ, ਅਹਾਰ। ਗ਼ੱਦਾਰ : ਨਮਕ ਵਿਸ਼ਵਾਸ਼ਘਾਤੀ, ਹਰਾਮ। ਗ਼ਦੂਦ : (ਫ਼ ) ਸਰੀਰ ਵਿੱਚ ਮਾਸ-ਅੰਦਰਲੀਆਂ ਗਿਲਟੀਆਂ। ਗ਼ਨੀ : (ਫ਼) ਧਨਵਾਨ, ਮਾਲਦਾਰ, ਬੇਪਰਵਾਹ। ਗ਼ਨੀਮਤ : (ਫ਼) ਲੁੱਟ, ਲੁੱਟ ਦਾ ਮਾਲ, ਮੁਫ਼ਤ ਦਾ ਮਾਲ, ਵਰਦਾਨ, ਦੁੱਖ ਰੂਪੀ ਸੁੱਖ। ਗ਼ਫਲਤ : (ਫ਼) ਬੇਖਬਰੀ, ਲਾਪਰਵਾਹੀ, ਅਵੇਸਲਾਪਨ। ਗ਼ਬੀ : (ਫ਼) ਮੋਟੀ ਅਕਲ ਵਾਲਾ ਉਜੱਡ। ਗ਼ਮ : ਦੁੱਖ, ਰੰਜ, ਤਕਲੀਫ। ਗ਼ਮਖਾਰ : (ਅਫ਼) ਹਮਦਰਦ, ਦੋਸਤ, ਯਾਰ, ਦੁਖ ਵਿੱਚ ਸਾਥੀ, ਗ਼ਮ ਵਿੱਚ ਸ਼ਾਮਿਲ ਜਾਂ ਸ਼ਰੀਕ। ਗ਼ਮਗੀਨ : (ਫ਼) ਦੁਖੀਆ, ਗਮ ਦਾ ਮਾਰਿਆ ਹੋਇਆ। ਗ਼ਮਗੁਸਾਰ : (ਫ਼) ਹਮਦਰਦ, ਦੋਸਤ, ਯਾਰ। ਗ਼ਮਜ਼ : (ਫ਼) ਅੱਖਾਂ ਦਾ ਇਸ਼ਾਰਾ, ਮਸ਼ੂਕ ਦੀ ਅਦਾ। ਗ਼ਮਜ਼ਾ : (ਅ) ਨਾਜ਼, ਨਖ਼ਰਾ, ਅੱਖ ਦਾ ਇਸ਼ਾਰਾ। ਗ਼ਮਨਾਕ : (ਫ਼) ਦੁਖੀਆ, ਗਮ ਦਾ ਮਾਰਿਆ ਹੋਇਆ। ਗ਼ਮਾਨ : (ਫ਼) ਗਮਗੀਨ, ਗਮਨਾਕ, ਰੰਜੀਦਾ, ਸੋਗਵਾਰ। ਗ਼ਮਾਮ : (ਫ਼) ਅਸਫੰਜ, ਸਪੰਜ, ਚਿੱਟਾ, ਬੱਦਲ। ਗ਼ਮੀ : (ਅਫ਼) ਮਾਤਮ। ਗ਼ਯੂਰ : (ਫ਼) ਗੈਰਤ ਤੇ ਅਣਖ ਵਾਲਾ, ਅਣਖੀ। ਗ਼ਰਕ : (ਅ) ਡੁੱਬਿਆ ਹੋਇਆ, ਮਗਨ। ਗ਼ਰਚਾ : (ਫ਼) ਬੇਅਣਖਾ, ਨਾਮਰਦ, ਹੀਜੜਾ। ਗ਼ਰਜ਼ : (ਅ) ਮਤਲਬ, ਲੋੜ। ਗ਼ਰਜ : (ਫ਼) ਗੁਸੇ ਵਿੱਚ ਭਰਿਆ ਹੋਇਆ, ਜਜ਼ਬਾਤੀ। ਗ਼ਰਬ : (ਅ) ਪੱਛਮ, ਸੂਰਜ ਦੇ ਅਸਤ ਹੋਣ ਦੀ ਥਾਂ। ਗ਼ਰਮਿੰਦਾ : (ਫ਼) ਗੁੱਸੇ ਵਾਲਾ, ਕ੍ਰੋਧੀ। ਗ਼ਰੀਕ : (ਅ) ਡੁੱਬਿਆ ਹੋਇਆ, ਨੱਕੋ-ਨੱਕ। ਗ਼ਰੀਬ : (ਅ) ਨਿਰਧਨ, ਪਰਦੇਸੀ, ਅਜੀਬ, ਨਾਦਰਿ ਚੀਜ਼। ਗ਼ਰੀਬ ਖ਼ਾਨਾ : (ਅਫ਼) ਝੌਂਪੜੀ, ਕੁਲੀ, ਵਾੜਾ। ਗ਼ਰੀਬ ਨਿਵਾਜ਼ : (ਅਫ਼) ਗ਼ਰੀਬਾਂ ਤੇ ਕਿਰਪਾ ਕਰਨ ਵਾਲਾ। ਗ਼ਰੀਬੀ : (ਅਫ਼) ਨਿਰਧਨਤਾ। ਗ਼ਰੂਬ : (ਅ) ਸੂਰਜ ਜਾਂ ਚੰਨ ਦਾ ਅਸਤ ਹੋਣਾ। ਗ਼ਰੂਰ : (ਫ਼) ਘਮੰਡ, ਅਹੰਕਾਰ, ਮਕਰ, ਫਰੇਬ। ਗ਼ਲਚ : (ਫ਼) ਪੀਢੀ ਗੰਢ, ਪੱਕੀ ਗੰਢ, ਜੰਜੀਰ, ਜੰਦਰਾ। ਗ਼ਲਤ : (ਅ) ਨਾਦਰੁਸਤ, ਖੋਟਾ, ਸਹੀ ਦੇ ਉਲਟ। ਗ਼ਲਤ-ਉਲ-ਆਮ : (ਫ਼) ਗਲਤੀ ਜਿਸਨੂੰ ਸਾਰੇ ਕਰਨ, ਗਲਤ ਹੋਵੇ ਪਰ ਆਮ ਹੋਵੇ। ਗ਼ਲਤਕ : (ਫ਼) ਗੱਡੀ ਦਾ ਪਈਆ, ਚੱਕਰ, ਖੂਹ ਦੀ ਚਰਖੀ। ਗ਼ਲਤਾਨ : (ਫ਼) ਰੁੜਦਾ ਹੋਇਆ, ਲੁੜਕਦਾ ਹੋਇਆ, ਗੋਲਾ। ਗ਼ਲਬ : (ਫ਼ ) ਗਾਲਿਬ ਹੋਣਾ , ਜ਼ਬਰਦਸਤੀ, ਜ਼ਿਆਦਤੀ। ਗ਼ਲਬਾ : (ਫ਼) ਜ਼ੋਰ, ਦਬਾਅ, ਜਿੱਤ। ਗ਼ਲਬੀਰ : (ਫ਼) ਛਾਣਨੀ, ਗ਼ਲੀਜ਼ : (ਫ਼) ਗਾੜ੍ਹਾ, ਸੰਘਣਾ, ਮੋਟਾ, ਗੰਦਾ, ਮੈਲਾ। ਗ਼ਲੀਵਾਜ਼ : (ਫ਼) ਇੱਲ੍ਹ। ਗ਼ਾਜ਼ : (ਫ਼) ਕੰਡਾ, ਸੂਲ, ਮੂੰਹ ਫੁੱਟ ਆਦਮੀ, ਕਪਾਹ ਨੂੰ ਝੰਬਣਾ। ਗ਼ਾਜ਼ੀ : (ਫ਼) ਨਟ, ਬਾਜ਼ੀਗਰ, ਬਦਕਾਰ ਔਰਤ। ਗ਼ਾਰ : (ਅ) ਪਹਾੜ ਦੀ ਖੁੰਦਰ, ਟੋਆ, ਖੱਡ, ਗੁਫ਼ਾ। ਗ਼ਾਰਤ : (ਫ਼) ਲੁੱਟ, ਤਬਾਹੀ, ਬਰਬਾਦੀ। ਗ਼ਾਰਤਗਰ : (ਫ਼) ਲੁੱਟ ਮਾਰ ਕਰਨ ਵਾਲਾ, ਲੁਟੇਰਾ, ਡਾਕੂ। ਗ਼ਾਲਿਬਨ : (ਫ਼) ਯਕੀਨਨ, ਜ਼ਰੂਰੀ। ਗ਼ਿਜ਼ਾ : (ਫ਼) ਸਰੀਰ ਦਾ ਪਰਵਰਸ਼ ਕਰਨ ਵਾਲੀ ਖੁਰਾਕ। ਗ਼ਿਰਚਕ : (ਫ਼) ਬੇਵਕੂਫ, ਬੇਅਕਲ, ਮੂਰਖ। ਗ਼ਿਰਬਾਲ : (ਫ਼) ਛਾਣਨੀ, ਘੁੰਤਰੀ, ਲੂਤੀਆਂ ਲਾਉਣ ਵਾਲਾ। ਗ਼ਿਲਾਜ਼ਤ : (ਫ਼) ਗਾੜ੍ਹਾਪਣ, ਮੋਟਾਈ, ਗੰਦਗੀ, ਕੂੜਾ ਕਰਕਟ। ਗ਼ੀਸ਼ : (ਫ਼) ਗਮ ਤੇ ਦੁੱਖ। ਗ਼ੀਲ : (ਫ਼) ਜੰਗਲ, ਝਾੜੀ। ਗ਼ੁਸਲ : (ਫ਼) ਖਟਮਲ। ਗ਼ੁਸਲਖਾਨਾ : (ਫ਼) ਨਹਾਉਣ ਦੀ ਜਗ੍ਹਾ, ਨਹਾਉਣ ਦਾ ਕੰਮ । ਗ਼ੁੰਚਾ : (ਫ਼) ਫੁੱਲ ਜੋ ਖਿੜਿਆ ਨਾ ਹੋਵੇ, ਕਲੀ। ਗ਼ੁਜਾਤ : (ਫ਼) ਕਾਫਰਾਂ ਨਾਲ ਜੰਗ ਕਰਨ ਵਾਲੇ, ਮੁਜਾਹਿਦੀਨ। ਗ਼ੁੰਦਾ : (ਫ਼) ਪੂਣੀਆਂ, ਰੂੰ ਦੇ ਗੋਹੜੇ, ਆਟੇ ਦਾ ਪੇੜਾ, ਕਰੂਪ, ਕੋਲਾ। ਗ਼ੁੱਫ਼ਾਰ : (ਅ) ਬਖ਼ਸ਼ਣਹਾਰ, ਰੱਬ ਦਾ ਸਿਫ਼ਤੀ ਨਾਂ। ਗ਼ੁਬਾਰ : (ਫ਼) ਮਿੱਟੀ-ਘੱਟਾ, ਗਰਦ, ਮਨ ਦੀ ਮੈਲ, ਰੰਜ। ਗ਼ੁਰਫ : (ਫ਼) ਬਾਰੀਆਂ, ਖਿੜਕੀਆਂ, ਚੁਬਾਰੇ, ਬਰਾਂਡੇ। ਗ਼ੁਰਬਤ : (ਫ਼) ਪਰਦੇਸ ਵਿੱਚ ਹੋਣਾ, ਸਫਰ, ਗਰੀਬੀ। ਗ਼ੁਲਗ਼ੁਲ : (ਫ਼) ਸ਼ੋਰ, ਰੌਲਾ-ਗੌਲਾ, ਧੁੰਮ। ਗ਼ੂਚਾ : (ਫ਼) ਮੁਰਗੇ ਦੀ ਕਲਗੀ। ਗ਼ੈਨ : (ਫ਼) ਬੱਦਲ, ਕਾਲਖ, ਹਨ੍ਹੇਰਾ, ਪਿਆਸ, ਬੁਲਬੁਲ, ਅਰਬੀ ਫਾਰਸ਼ੀ ਵਰਣਮਾਲਾ ਦਾ ਅੱਖਰ। ਗ਼ੈਬ : (ਫ਼) ਅੱਖਾਂ ਤੋਂ ਪਰੇ ਹੋਣਾ, ਲੁਕਣਾ, ਓਹਲੇ, ਗੁਮਾਨ, ਸ਼ੱਕ, ਗ਼ੈਬਤ : (ਫ਼) ਗਾਇਬ ਹੋਣਾ। ਗ਼ੈਰਤ : (ਫ਼) ਸ਼ਰਮ, ਲਾਜ, ਅਣਖ। ਗ਼ੈਰ-ਹਾਜ਼ਰ : (ਅ) ਗਾਇਬ, ਹਾਜ਼ਰ ਨਾ ਹੋਣਾ। ਗ਼ੌਸ : (ਅ) ਵਲੀ, ਫਕੀਰ। ਗ਼ੁੰਜਾਇਸ਼ : (ਫ਼) ਸਮਾਈ, ਥਾਂ, ਬੱਚਤ, ਲਾਭ। ਗ਼ੰਦੁਮ : (ਅ) ਕਣਕ।

ਚਸ਼ਨਾ : (ਫ਼) ਖਾਣ ਦੀ ਸੈ਼ਅ, ਖਾਜਾ। ਚਸਪਾਨ : (ਫ਼) ਚਿਪਕਾਇਆ ਹੋਇਆ, ਜੁੜਿਆ ਹੋਇਆ, ਠੀਕ। ਚਸ਼ਮ : (ਫ਼) ਅੱਖ, ਨੈਣ, ਨਿਗਾਹ, ਨਜ਼ਰ, ਆਸ, ਉਮੀਦ। ਚਸ਼ਮ-ਨਸ਼ੀਨ : (ਫ਼) ਪਿਆਰਾ। ਚਸ਼ਮ ਪੇਸ਼ : (ਫ਼) ਸ਼ਰਮਿੰਦਾ, ਸ਼ਰਮਸਾਰ। ਚਸ਼ਮਦੀਦ : (ਫ਼) ਅੱਖੀ ਦੇਖਿਆ, ਮੌਕੇ ਦਾ ਗਵਾਹ। ਚਸ਼ਮਾ : (ਫ਼) ਪਾਣੀ ਦਾ ਸੋਮਾ, ਸੂਈ ਦਾ ਨਕਾ, ਐਨਕ। ਚਹ : (ਫ਼) ਖੂਹ। ਚਹਾਰਗਾਹ : (ਫ਼) ਰਾਗ ਦੀ ਇੱਕ ਕਿਸਮ। ਚਹਿਰਾ : (ਫ਼) ਮੁਖੜਾ, ਸੂਰਤ। ਚਕਲਾ : (ਫ਼) ਕਤਰਾ-ਕਤਰਾ ਟਪਕਾਉਣਾ, ਪਾਣੀ ਦੀ ਛਿੱਟ, ਪਰਗਨਾ, ਇਲਾਕਾ, ਜੰਗੀਰ, ਸੂਬਾ। ਚਕਾਵਾ : (ਫ਼) ਰਾਗ ਦੀ ਇੱਕ ਸੁਰ ਦਾ ਨਾਂ, ਚਿੜੀ ਤੋਂ ਇੱਕ ਵੱਡਾ ਪੰਛੀ, ਚੰਡੋਲ। ਚਖਮਾਖ : (ਫ਼) ਇੱਕ ਪਥਰ ਜਿਸ ਵਿੱਚੋਂ ਅੱਗ ਨਿਕਲਦੀ ਹੈ। ਚਗਲ : (ਫ਼) ਇਕ ਪਾਂਡੇ ਦਾ ਨਾਂ, ਭੰਨ। ਚਤਰ : (ਫ਼) ਛਤਰ, ਛਤਰੀ, ਸਿਰ ਦੇ ਛੋਟੇ ਵਾਲ ਚਪ-ਅੰਦਾਜ਼ : (ਫ਼) ਫਰੇਬੀ, ਮਕਾਰ, ਮੋੜਵੇਂ ਤੀਰ ਚਲਾਉਣ ਵਾਲਾ। ਚਪਾਤ : (ਫ਼) ਥਪੜ, ਚਪੇੜ, ਲਫੜ, ਚਾਂਟਾ, ਧੱਫਾ, ਧੌਲ। ਚਪਾਤੀ : (ਫ਼) ਤਵੇ ਤੇ ਪਕਾਇਆ ਜਾਣ ਵਾਲਾ ਫੁਲਕਾ। ਚਪਾਨੀ : (ਫ਼) ਪੁਰਾਣੇ ਕੱਪੜੇ ਪਹਿਨਣ ਵਾਲਾ, ਬੇਸਹਾਰਾ ਆਦਮੀ, ਕੰਗਾਲ। ਚਮ : (ਫ਼) ਨਾਜ਼ ਨੱਖਰੇ ਨਾਲ ਚੱਲਣ ਵਾਲਾ, ਨਖਰੇ ਵਾਲੀ ਚਾਲ, ਮਟਕਦੀ ਤੋਰ। ਚਮਨ : (ਫ਼) ਗੁਲਜਾਰ, ਫੁਲਵਾੜੀ, ਰਮਣੀਕ ਮੈਦਾਨ। ਚਮਾਨ : (ਫ਼) ਨਖਰੇ ਨਾਲ ਚੱਲਣ ਵਾਲਾ, ਮਟਕ ਤੋਰ। ਚਮੀਦਨ : (ਫ਼) ਲਚਕਣਾ, ਨਖਰੇ ਨਾਲ ਚੱਲਣਾ। ਚਮੀਨ : (ਫ਼) ਪਿਸ਼ਾਬ, ਮੂਤਰ, ਪਖਾਨਾ। ਚੱਰਖ : (ਫ਼) ਅਸਮਾਨ, ਆਕਾਸ਼, ਚਰਖੀ, ਨਾਚ, ਸ਼ਿਕਰਾ, ਸ਼ਿਕਾਰੀ ਪੰਛੀ। ਚਰਗ : (ਫ਼) ਇੱਕ ਸ਼ਿਕਾਰੀ ਪੰਛੀ, ਲਗੜ ਬਗੜ, ਸ਼ਿਕਰਾ। ਚਰਬ : (ਫ਼) ਭਾਰੂ, ਭਾਰੂ ਹੋਣਾ, ਮੋਟਾ, ਬਹੁਤੀ ਚਰਬੀ ਵਾਲਾ। ਚਰਬ ਜ਼ਬਾਨ : (ਫ਼) ਭਾਸ਼ਣ ਵਿੱਚ ਪਰਵੀਨ, ਚਾਪਲੂਸ। ਚਰਬੀ : (ਫ਼) ਚਿਕਨਾਈ, ਉਹ ਸਫੈਦ ਚਿਕਨਾ ਪਦਾਰਥ ਜੋ ਸਰੀਰ ਵਿੱਚ ਮਾਸ ਤੇ ਜਮ ਜਾਂਦਾ, ਮੋਟਾਪਾ। ਚਰਮ : (ਫ਼) ਸ਼ੇਰ, ਬਘਿਆੜ, ਚਮੜਾ, ਚਮ, ਖਲ, ਧੌੜੀ। ਚਰਮਕ : (ਫ਼) ਤੱਕਲੇ ਦੀ ਬੀੜੀ, ਚਰਮਖ਼। ਚਰਮੀਨਾ : (ਫ਼) ਚਮੜੇ ਦੀ ਚੀਜ। ਚਰਾਗ : (ਫ਼) ਦੀਵਾ, ਦੀਪ, ਬੱਤੀ, ਰੌਸ਼ਨੀ, ਚਾਨਣ। ਚਰਾਗਾਹ : (ਫ਼) ਪਸ਼ੂਆਂ ਦੇ ਚਰਨ ਦੀ ਥਾਂ, ਚਰਾ, ਹਰੇ ਘਾਹ ਦਾ ਮੈਦਾਨ। ਚਰਾਗਚੀ : (ਫ਼) ਚਰਾਗ, ਰੋਸ਼ਨ ਕਰਨ ਵਾਲਾ ਨੌਕਰ। ਚਰਾ-ਜ਼ਾਰ : (ਫ਼) ਚਰਾਗਾਹ, ਚਰਾਂਦ। ਚਰਾਬਾ : (ਫ਼) ਮਲਾਈ। ਚਲੀਦਨ : (ਫ਼) ਚੱਲਣਾ। ਚਲੀਪਾ : (ਫ਼) ਸਲੀਬ, ਸੂਲੀ, ਸੋਨੇ ਜਾਂ ਚਾਂਦੀ ਦੀ ਚਾਰ ਨੁਕਰੀ ਸਲੀਬ ਜੋ ਹਜਰਤ ਈਸਾ ਦੀ ਦੁਖ ਭਰੀ ਮ੍ਰਿਤੂ ਦੀ ਯਾਦ ਵਿੱਚ ਪਾਉਂਦੇ ਹਨ। ਚਾਸ਼ : (ਫ਼) ਸਾਫ ਕੀਤੇ ਹੋਏ ਅਨਾਜ ਦਾ ਢੇਰ। ਚਾਸ਼ਨੀ : (ਫ਼) ਚਖਣ ਦੀ ਮਾਤਰਾ, ਸਿਫਤ, ਨਮੂਨਾ, ਮਿਠਾਸ। ਚਾਹ : (ਫ਼) ਖੂਹ, ਖੱਡ, ਬਾਉਲੀ, ਖੱਡਾ, ਟੋਆ। ਚਾਕ : (ਫ਼) ਚੁਸਤ, ਫੁਰਤੀਲਾ, ਚਲਾਕ, ਤੰਦਰੁਸਤ, ਤਾਕਤਵਰ। ਚਾਕਰ : (ਫ਼) ਨੌਕਰ, ਸੇਵਾਦਾਰ। ਚਾਦਰ ਇਹਰਾਮ : (ਫ਼) ਉਹ ਚਾਦਰ ਜਿਸ ਨੂੰ ਜਿਸਮ ਦੁਆਲੇ ਲਪੇਟ ਕੇ ਹਾਜੀ ਲੋਕ ਹੱਜ ਕਰਦੇ ਹਨ। ਚਾਦਰ ਕਜਲੀ : (ਅ) ਸੁਰਮਈ ਰੰਗ ਦੀ ਚਾਦਰ। ਚਾਦਰ ਕਲੰਦਰੀ : (ਫ਼) ਇਕ ਤਰ੍ਹਾਂ ਦਾ ਤੰਬੂ। ਚਾਦਰ ਯਜ਼ਦੀ : (ਫ਼) ਔਰਤਾਂ ਦੇ ਬੁਰਕੇ ਦੀ ਇੱਕ ਕਿਸਮ। ਚਾਪ : (ਫ਼) ਛਾਪ, ਛਾਪਾ। ਚਾਮ : (ਫ਼) ਨਾਜ਼ ਨੱਖਰੇ ਵਾਲੀ ਚਾਲ, ਮਟਕਦਾਰ ਤੋਰ, ਪਹਾੜੀ। ਚਾਮਾ : (ਫ਼) ਸ਼ੇਅਰ, ਕਵਿਤਾ, ਗਜ਼ਲ। ਚਾਰਸੁਕ : (ਫ਼) ਚਾਰੇ ਪਾਸੇ, ਚੌਰਾਹਾ, ਚੌਂਕ, ਬਾਜ਼ਾਰ, ਉਡੀਕਵਾਨ। ਚਾਰ ਅਬਰੂ : (ਫ਼) ਉਹ ਦਰਵੇਸ਼ ਜੋ ਭਵਾਂ ਤੇ ਦਾੜ੍ਹੀ ਮੁੱਛਾਂ ਸਾਫ਼ ਕਰਕੇ ਰਖਦੇ ਹਨ ਇਸ ਨੂੰ ਚਾਰ ਜ਼ਰਬ ਵੀ ਕਹਿੰਦੇ ਹਨ। ਚਾਰ ਹਦ : (ਫ਼) ਚਾਰ ਦਿਸ਼ਾਵਾਂ, ਉਤਰ, ਦੱਖਣ, ਪੂਰਬ, ਪੱਛਮ। ਚਾਰਹ : (ਫ਼) ਰਾਹ, ਤਦਬੀਰ, ਇਲਾਜ, ਜਤਨ, ਵੱਸ। ਚਾਰ ਚਸ਼ਮ : (ਫ਼) ਉਡੀਕਵਾਨ, ਉਤਸੁਕ, ਬੇਵਫਾ, ਬੇਤਹਾਜ਼ਾ। ਚਾਰ ਜ਼ਰਬ : (ਫ਼) ਚੌਤਾਲਾ ਨਾਚ, ਚਾਰ ਤਾਲ ਜੋ ਤਬਲਾ ਵਜਾਉਣ ਦੀ ਇਕ ਤਾਲ ਹੈ, ਸੂਫੀਆਂ ਦੇ ਇਕ ਸ਼ੁਗਲ ਦਾ ਨਾਮ, ਸਿਰ ਦਾੜ੍ਹੀ, ਮੁਛਾਂ ਤੇ ਭਰਵੱਟੇ ਮੁਨਾ ਦੇਣਾ ਜੋ ਕਲੰਦਰਾਂ ਦੀ ਰੀਤ ਹੈ। ਚਾਰ ਜੋਹਰ : (ਫ਼) ਚਾਰ ਤੱਤ : ਮਿੱਟੀ, ਹਵਾ, ਅੱਗ, ਪਾਣੀ ਚਿਹਲ : (ਫ਼) ਚਾਲੀ। ਚਿਕਨ : (ਫ਼) ਕਸੀਦਾਕਾਰੀ, ਫੁੱਲਦਾਰ ਕੱਪੜਾ, ਫੁਲਕਾਰੀ। ਚਿਗੂਨਾ : (ਫ਼) ਕਿਵੇਂ, ਕਿਸ ਤਰ੍ਹਾਂ, ਕੀ, ਕਿਹੋ ਜਿਹਾ, ਕਿਉਂ। ਚਰਕਾਬ : (ਫ਼) ਮੈਲਖੋਰਾ ਰੰਗ। ਚਿਰੰਦਾ : (ਫ਼) ਚਰਨ ਵਾਲਾ ਹੈਵਾਨ, ਚਰਵਾਹਾ, ਪੇਟ ਦੇ ਬਲ ਰਿੜਨ ਵਾਲੇ ਕੀੜੇ, ਸੱਪ ਆਦਿ। ਚਿਰਾਗ : (ਫ਼) ਦੀਵਾ, ਦੀਪ, ਬੱਤੀ, ਰੋਸ਼ਨੀ, ਚਾਨਣ। ਚਿਲਕਦ : (ਫ਼) ਚਾਲੀ ਤੈਹਾਂ ਵਾਲਾ, ਸੰਜੋਆ, ਜ਼ਰਾ ਬਖਤਰ। ਚਿਲਗੋਜਾ : (ਫ਼) ਪ੍ਰਸਿੱਧ ਮੇਵਾ ਜੋ ਸਨੋਬਰ ਦਾ ਫਲ ਹੁੰਦਾ ਹੈ, ਨਿਓਜਾ। ਚਿੱਲਾ : (ਫ਼) ਚਾਲੀ ਦਿਨ, ਚਾਲੀ ਦਿਨ ਕਿਸੇ ਨੁਕਰੇ ਬੈਠਕੇ ਇਬਾਦਤ ਕਰਨਾ, ਚਾਲੀ ਦਿਨਾਂ ਦਾ ਅਮਲ, ਤਪੱਸਿਆ, ਚਾਲੀਸਾ। ਚੀਕ : (ਫ਼) ਚਿੱਕ, ਚਿਲਮਨ, ਸਿਲਕੀ। ਚੀਦਨ : (ਫ਼) ਚੁਗਣਾ, ਚੁਣਨਾ, ਛਾਂਟਣਾ। ਚੀਰਾਬੰਦ : (ਫ਼) ਰੰਗਦਾਰ ਪਗੜੀ ਬੰਨ੍ਹਣ ਵਾਲਾ, ਕੁਆਰੀ ਲੜਕੀ। ਚੁੰਬਕ : (ਫ਼) ਉਹ ਪੱਥਰ ਜੋ ਲੋਹੇ ਨੂੰ ਆਪਣੇ ਵੱਲ ਖਿਚਦਾ ਹੈ, ਮਿਕਨਾਤੀਸ। ਚੂਖ਼ਾ : (ਫ਼) ਦਰਵੇਸ਼ਾਂ ਦੀ ਉਨ ਦੀ ਪੋਸ਼ਾਕ, ਚੋਗਾ। ਚੂਗ਼ਾ : (ਫ਼) ਚੋਗਾ, ਚੋਲਾ, ਲਾਬਾਦਾ। ਚੂਜ਼ : (ਫ਼) ਇਸਤਰੀ ਦਾ ਗੁਪਤ ਅੰਗ, ਚਕੋਰ, ਉਹ ਸ਼ਿਕਾਰੀ ਪੰਛੀ ਜੋ ਅਜੇ ਸ਼ਿਕਾਰ ਕਰਨਾ ਨਾ ਸਿੱਖਿਆ ਹੋਵੇ। ਚੋਖਾ : (ਫ਼) ਫ਼ਕੀਰਾਂ ਦਾ ਪਸ਼ਮੀਨੇ ਦਾ ਲਿਬਾਸ, ਉੱਨ ਦੀ ਗੋਦੜੀ, ਕੰਬਲੀ। ਚੋਬ : (ਫ਼) ਲੱਕੜੀ, ਸਮਿਆਨੇ ਦੀ ਚੋਬ, ਢੋਲ ਵਜਾਉਣ ਦਾ ਡੱਗਾ, ਲਾਠੀ। ਚੋਬਕੀ : (ਫ਼) ਚੌਕੀਦਾਰਾਂ ਦਾ ਸਰਦਾਰ, ਕੋਤਵਾਲ, ਨਗਾਰਚੀ। ਚੋਬਗੀ : (ਫ਼) ਚੋਬਦਾਰ, ਚੌਕੀਦਾਰਾਂ ਦਾ ਦਰੋਗਾ। ਚੋਬਾ : (ਫ਼) ਥੰਮ੍ਹੀ, ਥੰਮ, ਬੱਲੀ, ਕੋਰੜਾ, ਤੀਰ, ਮੇਖ। ਚੋਬੀ : (ਫ਼) ਲੱਕੜ ਦੀ ਚੀਜ਼। ਚੌਂਕੀ : (ਫ਼) ਨਿਗਰਾਨੀ, ਪਹਿਰਾ। ਚੌਗਾਨ : (ਫ਼) ਬੱਲਾ, ਡੰਡਾ, ਖੂੰਟਾ, ਨਗਾਰਾ ਵਜਾਉਣ ਦੀ ਚੋਗ। ਚੌਦਾਂ ਤਬਕ : (ਫ਼) ਸੱਤ ਪਾਤਾਲ ਅਤੇ ਸੱਤ ਆਕਾਸ਼। ਚੌਲ : (ਫ਼) ਟੇਢਾ, ਵਿੰਗਾ। ਚੰਦਾ : (ਫ਼) ਉਹ ਧਨ ਰਾਸ਼ੀ ਜਿਹੜੀ ਵਿਭਿੰਨ ਲੋਕਾਂ ਪਾਸੋਂ ਉਗਰਾਹ ਕੇ ਕਿਸੇ ਕਾਰਜ ਲਈ ਜਮ੍ਹਾਂ ਕੀਤੀ ਜਾਵੇ। ਚੰਬਾ : (ਫ਼) ਇੱਕ ਪ੍ਰਸਿੱਧ ਫੁੱਲ।

ਜਅਲਸ਼ਾਜ : (ਅਫ਼) ਧੋਖੇਬਾਜ਼, ਭੈੜਾ, ਫ਼ਰੇਬੀ, ਬਦਮਾਸ਼। ਜਸ਼ਾਨ : (ਫ਼) ਕੱਪੜਾ ਜਾਂ ਜਮੀਨ ਆਦਿ ਮਾਪਨ ਦਾ ਲੱਕੜੀ ਦਾ ਗਜ਼। ਜਸਾਮਤ : (ਅ) ਕਦ-ਕਾਠ, ਡੀਲ- ਡੌਲ। ਜਸਾਰਤ : (ਫ਼) ਸਾਹਸ, ਹ ੌਂਸਲਾ, ਨਿਡਰਤਾ, ਹੱਦੋਂ ਵੱਧਣਾ। ਜਸ਼ੀਰ : (ਫ਼) ਕੱਪੜੇ ਬੁਣਨ ਵਾਲਾ, ਜੁਲਾਹਾ। ਜਹੱਨਮ : (ਅ) ਨਰਕ, ਦੋਜ਼ਖ। ਜਹਾਂਗੀਰ : (ਫ਼) ਸਾਰੇ ਸੰਸਾਰ ਨੂੰ ਜਿੱਤਣ ਵਾਲਾ ਬਾਦਸ਼ਾਹ, ਇੱਕ ਮੁਸਲਮ ਹਾਕਮ। ਜਹਾਦ : (ਅ) ਧਰਮ/ਦੀਨ ਯੁੱਧ। ਜਹਾਨਦੀਦਾ : (ਫ਼) ਸੈਲਾਨੀ, ਅਨੁਭਵੀ, ਤਜ਼ਰਬੇਕਾਰ। ਜਹਾਲਤ : (ਫ਼ ) ਅਗਿਆਨ , ਅਵਿੱਦਿਆ। ਜਹੂਦ : (ਫ਼) ਯਹੂਦੀ ਲੋਕ, ਹਜ਼ਰਤ ਮੂਸਾ ਦੀ ਉੱਮਤ। ਜਕਰ : (ਫ਼) ਝੱਖੜ, ਹਨ੍ਹੇਰੀ। ਜੱਚਾ : (ਫ਼) ਨਵ ਜੰਮੇ ਬੱਚੇ ਦੀ ਮਾਂ। ਜਜ਼ਬ : (ਅ) ਕੋਸ਼ਿਸ਼, ਖਿੱਚ, ਖਿੱਚਣਾ, ਸਮੋਣਾ, ਚੂਸਣਾ। ਜਜ਼ਬਾ : (ਅ) ਦਿਲ ਦੀ ਧੂਹ, ਦਿਲ ਦਾ ਜੋਸ਼, ਵਲਵਲਾ। ਜਜ਼ਬਾਤ : (ਅਫ਼) ਜਜ਼ਬਾ ਦਾ ਬਹੁ- ਵਚਨ। ਜਜੀਆ : (ਅ) ਇਸਲਾਮੀ ਹਕੂਮਤ ਵਿੱਚ ਗ਼ੈਰ-ਮੁਸਲਮਾਨਾਂ ਤੋਂ ਲਿਆ ਜਾਣ ਵਾਲਾ ਕਰ। ਜਜ਼ੀਰਾ : (ਅ) ਧਰਤੀ ਦਾ ਉਹ ਹਿੱਸਾ ਜਿਸ ਦੇ ਚੌਹਾਂ ਪਾਸੇ ਪਾਣੀ ਹੋਵੇ, ਟਾਪੂ, ਦੀਪ। ਜੱਦ : (ਫ਼) ਜੜ੍ਹਾਂ, ਪਿੱਛਾ, ਵਿਰਸਾ, ਵਿਰਾਸਤ। ਜਦਲ : (ਫ਼) ਲੜਾਈ, ਝਗੜਾ, ਜੰਗ, ਦੁਸ਼ਮਣੀ, ਵੈਰ। ਜਦਾਵਿਲ : (ਫ਼) ਨਹਿਰਾਂ, ਖਾਲ। ਜਦੀਦ : (ਅ) ਨਵਾਂ, ਹੁਣੇ ਦਾ, ਰੰਗਰੂਟ, ਅਰੂਜ਼ ਛੰਦ ਦੀ ਇਕ ਬਹਿਰ ਦਾ ਨਾਮ। ਜਦੋ-ਜਹਿਦ : (ਅ) ਸੰਘਰਸ਼, ਘੋਲ, ਮਿਹਨਤ। ਜਨ : (ਫ਼) ਦਿਸ਼ਾ, ਪਾਸਾ, ਕੰਢਾ, ਹੱਦ। ਜਨਬ : (ਫ਼) ਪਾਸਾ, ਦਿਸ਼ਾ, ਪੱਖ, ਪਹਿਲੂ, ਪੱਸਲੀ, ਕੰਢਾ। ਜਨਾਹ : (ਫ਼) ਪੰਛੀ ਦੇ ਵੱਡੇ ਪਰ, ਖੰਭ, ਆਦਮੀ ਦੀ ਬਾਂਹ, ਹੱਥ, ਕੱਛ। ਜਨਾਨਾ : (ਫ਼) ਹੀਜੜਾ, ਇਸਤਰੀਆਂ ਵਰਗਾ। ਜਨਾਬ : (ਅ) ਦਰਗਾਹ, ਹਜ਼ੂਰ, ਸ੍ਰੀਮਾਨ। ਜਨੂੰਨ : (ਅ) ਖ਼ਬਤ, ਪਾਗਲਪਣ, ਦੀਵਾਨਗੀ। ਜਨੂਬ : (ਅ) ਦੱਖਣ। ਜਫ਼ਾ : (ਫ਼) ਸਖ਼ਤੀ, ਵਧੀਕੀ, ਅੱਤਿਆਚਾਰ, ਨਾਇਨਸਾਫੀ। ਜਫ਼ਾਕਸ਼ : (ਅਫ਼) ਸਖ਼ਤੀ ਝੱਲਣ ਵਾਲਾ, ਮਿਹਨਤੀ। ਜਬਰਨ : (ਅ) ਮਜ਼ਬੂਰ ਕਰਕੇ, ਜ਼ਬਰਦਸਤੀ। ਜਬਰਾਈਲ : (ਅ) ਨਬੀਆਂ-ਪੈਗੰਬਰਾਂ ਨੂੰ ਰੱਬੀ ਬਾਣੀ ਪਹੁੰਚਾਉਣ ਵਾਲਾ ਫ਼ਰਿਸ਼ਤਾ। ਜਬਰੀਆ : (ਅ) ਮਜ਼ਬੂਰੀ ਵਸ। ਜਬਰੂਤ : (ਫ਼) ਬਜ਼ੁਰਗੀ, ਵਡਿਆਈ, ਰੱਬ ਦੀ ਏਕਤਾ ਦਾ ਮਰਤਬਾ। ਜੱਬਾਰ : (ਅ) ਜਬਰ ਕਰਨ ਵਾਲਾ, ਰੱਬ ਦਾ ਇੱਕ ਨਾਮ। ਜਮ : (ਫ਼) ਈਰਾਨ ਦੇ ਬਹੁਤ ਵੱਡੇ ਬਾਦਸ਼ਾਹ ਦਾ ਨਾਂ। ਜੱਮ : (ਫ਼) ਸਮੂਹ, ਸਾਰੇ, ਕੁੱਲ। ਜਮਆਤ : (ਅ) ਫ਼ਿਰਕਾ, ਟੋਲੀ, ਨਿਮਾਜ ਦੀ ਕਿਤਾਰਬੰਦੀ। ਜਮਸ਼ੇਦ : (ਫ਼) ਇਰਾਨ ਦੇ ਇੱਕ ਪ੍ਰਸਿੱਧ ਬਾਦਸ਼ਾਹ ਦਾ ਨਾਂ ਜੋ ਜ਼ਹਾਕ ਦੇ ਹੱਥੋਂ ਮਾਰਿਆ ਗਿਆ, ਹਜ਼ਰਤ ਸੁਲੇਮਾਨ। ਜਮਹੂਰ : (ਅ) ਰੇਤ ਦਾ ਉੱਚਾ ਟਿੱਲਾ, ਮੁਲਕ ਦੇ ਵਾਸੀ, ਵੱਡੇ ਖਾਨਦਾਨ ਦੀ ਸ਼ਰੀਫ ਔਰਤ, ਸੁਆਣੀ। ਜਮਹੂਰੀਅਤ : (ਅ) ਲੋਕ ਰਾਜ। ਜਮਦਰ : (ਫ਼) ਇੱਕ ਪ੍ਰਸਿੱਧ ਹਥਿਆਰ, ਕਟਾਰ। ਜਮਲ : (ਫ਼) ਨਰ ਊਠ, ਖਜ਼ੂਰ ਦਾ ਰੁੱਖ, ਹੋਤ। ਜਮਾਅਦਾਰ : (ਅਫ਼) ਜਮਾਤ ਦਾ ਸਰਦਾਰ, ਮਜ਼ਦੂਰਾਂ ਤੋਂ ਕੰਮ ਲੈਣ ਵਾਲਾ, ਭੰਗੀ। ਜਮ੍ਹਾ : (ਅ) ਇਕੱਠ, ਇਕੱਤਰ, ਢੇਰ। ਜਮਾਲ : (ਅ) ਹੁਸਨ, ਸੁੰਦਰਤਾ, ਖੂਬੀ, ਗੁਣ। ਜੱਮਾਲ : (ਫ਼) ਊਠਾਂ ਦਾ ਮਾਲਕ, ਹੋਤ, ਸੁਤਰਵਾਨ। ਜਮੀਲ : (ਅ) ਨੇਕ ਸੁਭਾ ਵਾਲਾ ਆਦਮੀ, ਪਿਘਲੀ ਹੋਈ ਚਰਬੀ। ਜੱਰ : (ਫ਼) ਜ਼ਮੀਨ ਵਿੱਚ ਤਰੇੜ, ਖੱਡਾ, ਸੰਨ੍ਹ, ਸੁਰੰਗ ਜਰਸਾਮ : (ਫ਼) ਪਸਲੀਆਂ ਦਾ ਦਰਦ। ਜਰਗ : (ਫ਼) ਘੋਲ ਦਾ ਮੈਦਾਨ, ਅਖਾੜਾ, ਜੰਗਲ। ਜਰਗਾ : (ਅ) ਬੰਦਿਆਂ ਦਾ ਟੋਲਾ। ਜਰਬਰਫ਼ : (ਅ) ਇੱਕ ਪ੍ਰਕਾਰ ਦਾ ਕੀਮਤੀ ਕੱਪੜਾ, ਕਮਖ਼ਾਬ। ਜੱਰਾਹ : (ਅ) ਸਰਜਨ, ਇਲਾਜ ਜਾਂ ਅਪਰੇਸ਼ਨ ਕਰਨ ਵਾਲਾ। ਜਰਾਹਤ : (ਅ) ਫੱਟ, ਜਰਾਹ ਦਾ ਕੰਮ ਕਰਨ ਵਾਲਾ। ਜਰਾਬ : (ਫ਼) ਚੰਮ ਦੀ ਥੈਲੀ, ਚਮੜਾ, ਖੱਲ, ਤੋਸ਼ਾਦਾਨ, ਖੂਹ ਦਾ ਅੰਦਰ, ਪਤਾਲੂਆਂ ਦੇ ਉਪਰਲਾ ਚਮੜਾ। ਜੱਰਾਰਾ : (ਅ) ਬਹੁਤ ਵੱਡਾ ਲਸ਼ਕਰ, ਇਕ ਕਿਸਮ ਦਾ ਬਿਛੂ, ਠੂੰਹਾ। ਜਰੀਬ : (ਅ) ਜ਼ਮੀਨ ਨਾਪਣ ਦਾ ਸੰਦ, ਲੋਹੇ ਦੀ ਜੰਜੀਰ ਜਿਸ ਨਾਲ ਜ਼ਮੀਨ ਨਾਪੀ ਜਾਂਦੀ ਹੈ। ਜਲਸਾ : (ਅ) ਜ਼ਸਨ, ਇਕੱਠ, ਬੈਠਕ, ਮੁਲਾਕਾਤ। ਜਲਕੀ : (ਫ਼) ਹੱਥ-ਰਸੀ ਕਰਨ ਵਾਲਾ। ਜਲਦੀ : (ਫ਼) ਸ਼ਤਾਬੀ, ਤੇਜ਼ੀ। ਜਲਬੂ : (ਫ਼) ਪੂਦਨੇ ਵਰਗੀ ਇੱਕ ਸਬਜ਼ੀ। ਜੱਲ-ਜਲਾਲ : (ਅ) ਸਭ ਤੋਂ ਵੱਡਾ, ਸਰਬ-ਸ਼ਕਤੀਮਾਨ। ਜਲਵਤ : (ਫ਼) ਜਾਹਿਰ ਕਰਨਾ, ਪ੍ਰਗਟ ਕਰਨਾ। ਜਲਵਾ : (ਅ) ਨੂਰ, ਰੌਣਕ। ਜਲਾ : (ਫ਼) ਘਰੋਂ ਕੱਢ ਦੇਣਾ, ਦੇਸ਼ ਨਿਕਾਲਾ ਦੇਣਾ, ਉਜੜਨਾ। ਜਲਾਲਤ : (ਅ) ਬਜ਼ੁਰਗੀ, ਅਜ਼ਮਤ। ਜਲਾ-ਵਤਨ : (ਫ਼) ਵਤਨ ਤੋਂ ਕੱਢਿਆ ਹੋਇਆ। ਜਲੀਸ : (ਫ਼) ਨਾਲ ਬੈਠਣ ਵਾਲਾ, ਸਾਥੀ, ਦੋਸਤ, ਯਾਰ। ਜਾਅਲੀ : (ਅ) ਨਕਲੀ, ਬਣਾਵਟੀ, ਖੋਟਾ। ਜਾਇਜ਼ : (ਅ) ਮੁਨਾਸਬ, ਸਹੀ, ਕਨੂੰਨ ਅਨੁਸਾਰ, ਦਰੁਸਤ। ਜਾਇਦਾਦ : (ਫ਼) ਮਲਕੀਅਤ, ਪੂੰਜੀ, ਮਾਲ ਅਸਬਾਬ, ਸਰਮਾਇਆ। ਜਾਸੂਸ : (ਅ) ਇੱਕ ਮੁਲਕ ਦੀ ਦੂਜੇ ਮੁਲਕ ਨੂੰ ਖ਼ਬਰ ਦੇਣ ਵਾਲਾ, ਮੁਖ਼ਬਰ, ਖੁਫੀਆ। ਜਾਹ : (ਫ਼) ਰੁਤਬਾ, ਮਰਤਬਾ। ਜਾਹਲ : (ਅ) ਅਸੱਭਿਆ, ਅਣਜਾਣ, ਨਾਵਾਕਫ਼। ਜਾਹਲੀਅਤ : (ਅ) ਜਹਾਲਤ। ਜਾਗੀਰ : (ਫ਼) ਸਰਕਾਰ ਵੱਲੋਂ ਇਨਾਮ ਵਿੱਚ ਮਿਲੀ ਹੋਈ ਜ਼ਮੀਨ। ਜਾਦਾ : (ਅ) ਰਾਹ, ਤਰੀਕਾ ਰਿਵਾਜ। ਜਾਨਸ਼ੀਨ : (ਫ਼) ਉਤਰਾਧਿਕਾਰੀ, ਵਾਰਸ। ਜਾਨਕਾਹ : (ਫ਼) ਜਾਨ ਨੂੰ ਘਟਾਉਣ ਵਾਲਾ, ਸੋਗਮਈ। ਜਾਨਦਾਰ : (ਫ਼) ਹੈਵਾਨ ਜੋ ਜਿੰਦਾ ਹਨ, ਜੀਵ, ਜੰਤੂ, ਇਨਸਾਨ, ਰੋਜ਼ੀ, ਰੂਹ ਦਾ ਮਾਲਕ। ਜਾਨਦੀਦਾ : (ਫ਼) ਮਸ਼ੂਕ, ਪਿਆਰਾ। ਜਾਨ-ਬਾਜ਼ : (ਫ਼) ਜਾਨ ਤੇ ਖੇਡਣ ਵਾਲਾ, ਸਿਰ-ਲੱਥ। ਜਾਨਵਰ : (ਫ਼) ਜਾਨਦਾਰ, ਹੈਵਾਨ, ਪਸ਼ੂ, ਪੰਛੀ। ਜਾਨਿਬ : (ਫ਼) ਤਰਫ਼, ਰੁੱਖ, ਕਿਨਾਰਾ, ਬੇਗਾਨਾ, ਪਰਦੇਸੀ, ਫਕੀਰ। ਜਾਬਰ : (ਫ਼) ਜਬਰ ਕਰਨ ਵਾਲਾ, ਵਧੀਕੀ ਕਰਨ ਵਾਲਾ। ਜਾਮ : (ਫ਼) ਸ਼ਰਾਬ ਦਾ ਪਿਆਲਾ, ਦਰਵਾਜਿਆਂ ਤੇ ਰੋਸ਼ਨਦਾਨਾਂ ਵਿੱਚ ਲਾਉਣ ਵਾਲੇ ਸ਼ੀਸ਼ੇ। ਜਾਮਾ : (ਫ਼) ਕੱਪੜਾ, ਪੁਸ਼ਾਕ, ਸੁਰਾਹੀ ਤੇ ਪਿਆਲਾ। ਜਾਰ : (ਫ਼) ਹਮਸਾਇਆ, ਵਪਾਰ ਵਿੱਚ ਭਾਈਵਾਲ, ਸ਼ਰਨਾਰਥੀ, ਖਾਵੰਦ। ਜਾਰਜੀ : (ਫ਼) ਮੁਨਾਦੀ ਕਰਨ ਵਾਲਾ, ਢੰਡੋਰਚੀ। ਜਾਰੀ : (ਫ਼) ਵਗਦਾ ਹੋਇਆ, ਅੱਗੇ ਵੱਧਦੇ ਹੋਇਆਂ, ਪ੍ਰਚੱਲਿਤ। ਜਾਰੀਯਾ : (ਫ਼) ਲੜਕੀ, ਬਾਂਦੀ, ਦਾਸੀ। ਜਾਰੂਬਾ : (ਫ਼) ਝਾੜੂ, ਬੁਹਾਰੀ। ਜਾਵਰ : (ਫ਼) ਹਾਲ, ਹਾਲਤ, ਦਸ਼ਾ। ਜਾਵਿਦ : (ਫ਼) ਹਮੇਸ਼ਾਂ, ਸਦਾ, ਸਦੀਵੀ। ਜਿਆਮ : (ਫ਼) ਸੰਭੋਗ, ਵੱਡੀ ਦੇਹ, ਬਹੁਤ ਚੀਜਾਂ। ਜਿਸਮ : (ਅ) ਓਹ ਚੀਜ਼ ਜਿਸ ਵਿੱਚ ਲੰਬਾਈ, ਚੌੜਾਈ ਤੇ ਡੂੰਘਾਈ ਹੋਵੇ, ਸਰੀਰ, ਤਨ। ਜਿਸਮਾਨੀ : (ਅ) ਜਿਸਮ ਨਾਲ ਸਬੰਧਤ। ਜ਼ਿਹਾਦ : (ਫ਼) ਕੋਸ਼ਿਸ਼, ਯਤਨ, ਧਰਮ ਇਸਲਾਮ ਲਈ ਜੰਗ। ਜਿਹੇਜ਼ : (ਫ਼) ਦਾਜ਼, ਦਹੇਜ। ਜਿੱਦ : (ਅ) ਅੜੀ, ਵਿਰੁੱਧ, ਹੱਠ, ਦੁਸ਼ਮਨੀ। ਜਿੱਦਤ : (ਫ਼) ਤਾਜਗੀ, ਨਵਾਂਪਣ, ਕੁੱਤੇ ਦਾ ਪਟਾ, ਟਾਕੀ, ਲੀਰ, ਨਦੀ ਦਾ ਕੰਢਾ। ਜਿਦਾਲ : (ਫ਼) ਲੜਨਾ, ਝਗੜਨਾ, ਪਰਸਪਰ ਦੁਸ਼ਮਣੀ ਕਰਨਾ, ਜੰਗ। ਜਿੱਨ : (ਅ) ਭੂਤ, ਦਿਓ, ਬਹੁਤ, ਸ਼ਕਤੀਸ਼ਾਲੀ। ਜਿਨਸ : (ਅ) ਵਸਤੂ, ਵਪਾਰ ਦਾ ਮਾਲ, ਅਨਾਜ, ਨਸਲ। ਜਿਨਸੀ : (ਅ) ਜਿਨਸ ਨਾਲ ਸੰਬੰਧਤ, ਕਾਮੁਕ। ਜਿਰਮ : (ਫ਼) ਜੁੱਸਾ, ਜਿਸਮ, ਬਦਨ, ਸਰੀਰ। ਜਿਲਦ : (ਅ) ਚਮੜੀ, ਖਲ, ਪਸ਼ੂ ਦੀ ਖਲ, ਕਿਤਾਬ ਦੀ ਜਿਲਦ। ਜਿਲਦਸਾਜ਼ : (ਅਫ਼) ਜਿਲਦ ਬੰਨ੍ਹਣ ਵਾਲਾ। ਜਿਲਫ਼ : (ਫ਼) ਕਮੀਨਾ, ਆਪ ਮੁਹਾਰਾ, ਮਸਖਰਾ। ਜਿਲ੍ਹਾ : (ਫ਼ ) ਰੋਸ਼ਨ ਕਰਨਾ , ਚਮਕਾਉਣਾ, ਸਾਫ ਕਰਨਾ, ਸਫਾਈ। ਜਿਲੋ : (ਫ਼) ਘੋੜੇ ਦੇ ਵਾਂਗ, ਕੋਤਲ ਘੋੜਾ, ਘੋੜੇ ਦਾ ਦੌੜਨਾ। ਜਿੰਨ : (ਫ਼) ਭੂਤਪ੍ਰੇਤਤ, ਪਰੀ। ਜੀਰਾ : (ਫ਼) ਭੋਜਨ, ਰੋਜ਼ੀਨਾ ਜੋ ਫੌਜੀਆਂ ਨੂੰ ਮਿਲਦਾ। ਜੀਲ : (ਫ਼) ਬਗਦਾਦ ਦੇ ਨੇੜੇ ਇਕ ਪਿੰਡ ਦਾ ਨਾਮ, ਆਦਮੀਆ ਦਾ ਟੋਲਾ, ਫੌਜ। ਜੁਸਤਜੂ : (ਫ਼) ਤਲਾਸ਼, ਢੂੰਡ, ਭਾਰ। ਜੁੱਸਾ : (ਅ) ਜਿਸਮ, ਦੇਹ, ਬਦਨ, ਸਰੀਰ। ਜੁਜ਼ਵ : (ਫ਼) ਟੋਟਾ, ਟੁੱਕੜਾ, ਭਾਗ, ਅੰਗ। ਜੁਜਵ-ਬੰਦੀ : (ਫ਼) ਕਿਤਾਬ ਦੇ ਹਿੱਸਿਆਂ ਨੂੰ ਡੋਰੀ ਨਾਲ ਸਿਉਣਾ। ਜੁਦਾ : (ਫ਼) ਅਲਗ, ਇਕੱਲਾ, ਅਨੋਖਾ, ਵਿਛਿੜਆ ਹੋਇਆ। ਜੁਦਾਈ : (ਫ਼) ਦੂਰੀ, ਅਲਹਿਦਗੀ, ਫਰਕ, ਅੰਤਰ। ਜੁਦਾ ਜੁਦਾ : (ਫ਼) ਅੱਡ-ਅੱਡ, ਵੱਖ- ਵੱਖ। ਜੁਫ਼ਤ : (ਫ਼) ਜੋੜਾ, ਜੁੱਤੀਆਂ ਦਾ ਜੋੜਾ, ਹਲ ਦੇ ਬੈਲ, ਜੋਗ, ਨਰ ਤੇ ਮਾਦਾ। ਜੁਫ਼ਤ-ਰਾਨ : (ਫ਼) ਹਲ ਚਲਾਉਣ ਵਾਲਾ, ਵਾਹਕ। ਜੁੰਬਾਨ : (ਫ਼) ਹਿਲਣ ਵਾਲਾ, ਹਿਲਦਾ ਹੋਇਆ, ਕੰਬਦਾ ਹੋਇਆ। ਜੁੰਬਦਿਨ : (ਫ਼) ਜੁੰਬਸ਼ ਕਰਨਾ, ਹਿਲਣਾ। ਜੁਮਆ : (ਅ) ਸ਼ੁਕਰਵਾਰ, ਮੁਸਲਮਾਨਾਂ ਦੀ ਛੁੱਟੀ ਦਾ ਦਿਨ ਜਦੋਂ ਉਹ ਇਕੱਠੇ ਹੋਕੇ ਮਸਜ਼ਦ ਵਿੱਚ ਨਮਾਜ਼ ਪੜ੍ਹਦੇ ਹਨ। ਜੁਮਲਾ : (ਫ਼) ਸਭ, ਸਾਰੇ, ਤਮਾਮ, ਕੁੱਲ ਜੋੜ, ਕਲਮ ਦਾ ਭਾਗ, ਸ਼ਬਦਾਂ ਦਾ ਜੋੜ। ਜੁਰਅਤ : (ਅ) ਦਲੇਰੀ, ਸਾਹਸ, ਚਾਲਾਕੀ, ਸੂਰਮਤਾ। ਜੁਰਮ : (ਅ) ਦੋਸ਼, ਗੁਨਾਹ, ਪਾਪ, ਕਾਨੂੰਨ ਦੇ ਖਿਲਾਫ ਕਾਰਵਾਈ। ਜੁਰਮਾਨਾ : (ਫ਼) ਦੰਡ। ਜੁਲਸਾਨ : (ਫ਼) ਚਮਨ, ਗੁਲਜ਼ਾਰ, ਬਾਗ। ਜੁਲਜ਼ਾਨ : (ਫ਼) ਧਨੀਆਂ, ਕਸ਼ਨੀਜ਼। ਜੁਲਨਾਰ : (ਫ਼) ਅਨਾਰ ਦਾ ਇੱਕ ਫੁੱਲ। ਜੁਵਾਰ : (ਫ਼) ਗੁਵਾਂਢੀ ਹੋਣਾ, ਪਨਾਹ ਦੇਣਾ, ਕਿਸੇ ਦੀ ਸ਼ਰਨ ਵਿੱਚ ਹੋਣਾ। ਜੂਸ਼ਨ : (ਫ਼) ਲੋਹੇ ਦਾ, ਜੰਗੀ ਲਿਬਾਸ, ਜਰ੍ਹਾ ਬਕਤਰ। ਜੂਯ : (ਫ਼) ਨਦੀ, ਨਹਿਰ। ਜੂਲਾਹ : (ਫ਼) ਕੱਪੜੇ ਬੁਣਨ ਵਾਲਾ, ਜੁਲਾਹਾ, ਮੱਕੜੀ। ਜੈਬ : (ਫ਼) ਗਲਮਾ, ਸੀਨਾ, ਛਾਤੀ, ਦਿਲ, ਬੋਝਾ, ਖੀਸਾ। ਜੋਸ਼ : (ਫ਼) ਉਬਾਲ, ਵਲਵਲਾ, ਤੇਜੀ, ਜ਼ਜਬਾਤ ਦਾ ਬੇਕਾਬੂ ਹੋਣਾ। ਜੌਹਰ : (ਫ਼) ਮੋਤੀ, ਕੀਮਤੀ ਪੱਥਰ, ਨਿਚੋੜ, ਅਸਲ, ਤੱਤ। ਜੌਹਰ-ਫਰੋਸ਼ : (ਫ਼) ਨਬੀ, ਵਲੀ, ਉਚ ਕੋਟੀ ਦਾ ਕਵੀ। ਜੌਖ : (ਫ਼) ਫੌਜ, ਲਸ਼ਕਰ, ਭੀੜ, ਟੋਲਾ, ਗਿਰੋਹ, ਝੁੰਡ। ਜੌਦਤ : (ਫ਼) ਖੂਬੀ, ਵਿਸ਼ੇਸਤਾ, ਨੇਕੀ, ਚੰਗਿਆਈ, ਗੁਣ। ਜੌਰ : (ਫ਼) ਜ਼ੁਲਮ, ਅੱਤਿਆਚਾਰ, ਵਧੀਕੀ, ਅਨਿਆਂ, ਸਖਤੀ। ਜੌਲਕ : (ਫ਼) ਕੰਬਲ, ਭੂਰਾ, ਸੂਫੀ ਲਿਬਾਸ। ਜੌਲਾਨੀ : (ਫ਼) ਘੋੜਾ, ਸ਼ਰਾਬ ਦਾ ਪਿਆਲਾ, ਫੁਰਤੀ। ਜੰਨਤ : (ਅ) ਸਵਰਗ।

ਜ਼ਈਫ਼ : (ਅ) ਦੁਰਲਭ, ਬੁੱਢਾ, ਅੰਨ੍ਹਾ, ਬੇਵਕੂਫ, ਡਰਾਕਲ। ਜ਼ਈਫ਼ਾ : (ਅਫ਼) ਬੁੱਢੀ, ਕਮਜ਼ੋਰ ਔਰਤ। ਜ਼ਹਨ : (ਫ਼) ਸਿਆਣਪ, ਯਾਦਸ਼ਕਤੀ। ਜ਼ਹਨੀ : (ਫ਼) ਦਿਮਾਗੀ, ਮਾਨਸਿਕ। ਜ਼ਹਮਤ : (ਅ) ਖੇਚਲ, ਤਕਲੀਫ਼। ਜ਼ਹਾਮਤ : (ਫ਼) ਦੁੱਖ, ਤਕਲੀਫ, ਤੰਗੀ, ਸਖਤੀ, ਖੇਚਲ, ਭੀੜ। ਜ਼ਹਰਖੰਦ : (ਫ਼) ਸ਼ਰਮ ਵਿੱਚ ਹੱਸਣਾ, ਰੰਜ, ਮੁਸੀਬਤ ਵੇਲੇ ਦਾ ਹਾਸਾ। ਜ਼ਹਰਨਾਥ : (ਫ਼) ਖਾਲਸ ਜ਼ਹਿਰ, ਕੌੜਾ ਪਾਣੀ। ਜ਼ਹਰਮੁਹਰਾ : (ਫ਼) ਇੱਕ ਪ੍ਰਸਿੱਧ ਮਣਕਾ ਜੋ ਜ਼ਹਿਰ ਨੂੰ ਦੂਰ ਕਰ ਦਿੰਦਾ ਹੈ। ਜ਼ਹਾਜ਼ : (ਅ) ਬਹੁਤ ਵੱਡੀ ਕਿਸ਼ਤੀ, ਹਵਾਈ ਵਾਹਨ। ਜ਼ਹਾਲਤ : (ਫ਼) ਅਗਿਆਨ, ਮੂਰਖਤਾ। ਜ਼ਹਿਰ : (ਫ਼) ਵਿਹੁ, ਮਹੁਰਾ, ਵਿਸ, ਕ੍ਰੋਧ। ਜ਼ਹੀਨ : (ਅ) ਸੂਝਵਾਨ, ਬੁੱਧੀਮਾਨ, ਅਕਲਵਾਲਾ। ਜ਼ਹੀਰ : (ਅ) ਥੱਕਿਆ, ਟੁੱਟਿਆ, ਦੁਖੀ। ਜ਼ਹੂਰ : (ਅ) ਜ਼ਾਹਰ ਹੋਣਾ, ਪ੍ਰਤੱਖ, ਦ੍ਰਿਸ਼ਟਾਂਤ। ਜ਼ਕ : (ਫ਼) ਹਰਾ ਦੇਣਾ। ਜ਼ਕਰ : (ਫ਼) ਮਰਦ ਲਿੰਗ, ਫੌਲਾਦ। ਜ਼ਕਾਤ : (ਅ) ਆਮਦਨ ਦਾ ਚਾਲੀਵਾਂ ਹਿੱਸਾ ਜੋ ਮੁਸਲਮਾਨਾਂ ਲਈ ਹਰ ਸਾਲ ਦੇਣਾ ਜ਼ਰੂਰੀ ਹੈ। ਜ਼ਕਾਵਤ : (ਫ਼) ਜ਼ਿਹਨ ਦੀ ਤੇਜੀ, ਤੀਖਣ ਬੁੱਧੀ, ਅੱਗ ਦਾ ਭੜਕਣਾ। ਜ਼ਕੂਮ : (ਫ਼) ਥੋਹਰ। ਜ਼ਖਮ-ਰੇਜ਼ : (ਫ਼) ਜਖਮ ਕਰਨ ਵਾਲਾ। ਜ਼ਖਾਮਤ : (ਅ) ਮੁਟਾਪਾ, ਭਾਰੀ ਜੁੱਸਾ, ਮੋਟਾਈ। ਜ਼ਖੀਰਾ : (ਅ) ਭੰਡਾਰ, ਗੋਦਾਮ। ਜ਼ਗੰਗ : (ਫ਼) ਹਿਚਕੀ, ਹਿਜਕੀ। ਜ਼ੰਗ ਬਾਰ : (ਫ਼) ਅਫਰੀਕਾ ਦੇ ਪੂਰਬ ਵਿੱਚ ਇੱਕ ਟਾਪੂ। ਜ਼ੰਗੀ : (ਫ਼) ਹਬਸ਼ੀ, ਮੁਲਕ ਜੰਜਬਾਰ ਦਾ ਰਹਿਣ ਵਾਲਾ। ਜ਼ੰਜਬਾਨ : (ਫ਼) ਕਮਰਬੰਦ, ਪੇਟੀ। ਜ਼ਜਰ : (ਫ਼) ਰੋਕਣਾ, ਘੁਰਕੀ, ਝਿੜਕੀ, ਧਮਕੀ, ਊਠ ਨੂੰ ਹਿਕਣਾ। ਜ਼ੰਜਾਰ : (ਫ਼) ਜੰਗ, ਜੰਗਾਲ। ਜ਼ੰਜੀਰ : (ਫ਼) ਲੋਹੇ ਦੀਆਂ ਕੜੀਆਂ ਜੋ ਪਰਸਪਰ ਗੰਢੀਆਂ ਹੋਣ। ਜ਼ਨ : (ਫ਼) ਇਸਤਰੀ, ਪਤਨੀ, ਨਾਰੀ। ਜ਼ਨ ਮੁਰੀਦ : (ਅ) ਪਤਨੀ ਦਾ ਗੁਲਾਮ। ਜ਼ਨਾ : (ਅ) ਬਦਕਾਰੀ, ਹਰਾਮਕਾਰੀ, ਕਾਮ-ਪ੍ਰਸਤੀ। ਜ਼ਨਾਕਾਰ : (ਅ) ਬਦਕਾਰੀ ਕਰਨ ਵਾਲਾ। ਜ਼ਨਾਕਾਰੀ : (ਅ) ਬਦਕਾਰੀ। ਜ਼ਦ : (ਫ਼) ਮਾਰ, ਨਿਸ਼ਾਨਾ, ਨੁਕਸਾਨ। ਜ਼ੰਦਕਾ : (ਫ਼) ਬੇਦੀਨ ਹੋਣਾ, ਕੁਫ਼ਰ। ਜ਼ੰਦ-ਪੀਲ : (ਫ਼) ਬਹੁਤ ਵੱਡਾ ਹਾਥੀ। ਜ਼ੰਦ ਪੇਚੀ : (ਫ਼) ਗਾੜ੍ਹਾ ਖੱਦਰ ਜੋ ਬੁਖਾਰਾ ਨੇੜੇ ਜ਼ੰਦ ਵਿੱਚ ਬਣਦਾ ਹੈ। ਜ਼ਨਕ : (ਫ਼) ਨਿਕੰਮੀ ਔਰਤ। ਜ਼ਨਚਾ : (ਫ਼) ਔਰਤਾਂ ਦੀ ਖਸਲਤ ਵਾਲਾ, ਬਦਕਾਰ, ਵਿਭਚਾਰੀ। ਜ਼ਨਬ : (ਫ਼) ਪੂਛ, ਬੋਦੀ ਵਾਲਾ ਤਾਰਾ ਜ਼ਫ਼ਾ : (ਫ਼) ਜ਼ੁਲਮ, ਸਿਤਮ। ਜ਼ਫਤੀ : (ਫ਼) ਸਖ਼ਤੀ, ਖਰ੍ਹਵਾਪਨ। ਜ਼ਫਰਨਾਮਾ : (ਫ਼) ਜਿੱਤ ਦਾ ਖ਼ਤ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜੇਬ ਨੂੰ ਲਿਖਿਆ ਗਿਆ ਪੱਤਰ। ਜ਼ਬਤ : (ਅ) ਪ੍ਰਬੰਧ, ਕਾਬੂ, ਹੇਠਾਂ ਰੱਖਣਾ, ਨਿਗਰਾਨੀ ਕਰਨਾ। ਜ਼ਬਰ : (ਫ਼) ਲਿਖਣਾ, ਤਕੜਾ, ਮਜ਼ਬੂਤ, ਸਖ਼ਤ, ਹੌਲਾ, ਸਿਆਣਪ। ਜ਼ਬਰਪੋਸ਼ : (ਫ਼) ਰਜ਼ਾਈ, ਲੇਫ। ਜ਼ਬਾਨ : (ਫ਼) ਜੀਭ, ਬੋਲੀ, ਭਾਸ਼ਾ। ਜ਼ਬਾਨ ਬੰਦੀ : (ਫ਼) ਬੋਲਣ ਤੇ ਰੋਕ ਹੋਣੀ। ਜ਼ਬੀਨ : (ਫ਼) ਮੱਥਾ, ਮਸਤਕ। ਜ਼ਬੂਨ : (ਅ) ਆਜ਼ਜ, ਵਿਚਾਰਾ, ਕਮਜੋਰ, ਕੈਦੀ, ਭੈੜਾ, ਬੁਰਾ। ਜ਼ਬੂਰ : (ਅ) ਲਿਖੀ ਹੋਈ ਚੀਜ਼, ਲਿਖਤ, ਕਿਤਾਬ, ਉਹ ਅਸਮਾਨੀ ਪੁਸਤਕ ਜਿਹੜੀ ਹਜਰਤ ਦਾਊਦ ਨੂੰ ਨਾਜ਼ਲ ਹੋਈ ਸੀ। ਜ਼ੰਬੀਲ : (ਫ਼) ਫਕੀਰਾਂ ਦੀ ਬਗਲੀ, ਝੋਲੀ, ਥੈਲਾ। ਜ਼ੰਬੂਰ : (ਫ਼) ਸ਼ਹਿਦ ਦੀ ਮੱਖੀ, ਮਖਿਆਲ, ਡੂਮਨਾ। ਜ਼ੰਬੂਰਕ : (ਫ਼) ਛੋਟੀ ਤੋਪ ਜਿਹੜੀ ਊਠ ਤੇ ਲੱਦੀ ਜਾਂਦੀ ਹੈ। ਜ਼ਮਹੂਰ : (ਅ) ਜਨਤਾ, ਲੋਕਾਈ, ਪਰਜਾ। ਜ਼ਮਜ਼ਮ : (ਫ਼) ਬਹੁਤ ਪਾਣੀ, ਮੱਕਾ ਸ਼ਰੀਫ ਦਾ ਪ੍ਰਸਿੱਧ ਖੂਹ ਜਿਹੜਾ ਹਜ਼ਰਤ ਇਸਮਾਈਲ ਦੇ ਪੈਰ ਦੀ ਰਗੜ ਨਾਲ ਪ੍ਰਗਟ ਹੋਇਆ ਸੀ। ਜ਼ਮਜ਼ਮਾ : (ਫ਼) ਦੂਰੋਂ ਆਉਣ ਵਾਲੀ ਅਵਾਜ਼ ਜੋ ਮੱਖੀਆਂ ਦੀ ਭਿਣ-ਭਿਣਾਹਟ ਵਰਗੀ ਜਾਪਦੀ, ਗੀਤ। ਜ਼ਮਨ : (ਫ਼) ਸਮਾਂ, ਵਕਤ। ਜ਼ਮਾਨਤ : (ਫ਼) ਜੁੰਮੇਵਾਰੀ, ਜਾਮਨੀ, ਕਿਸੇ ਲਈ ਜਾਮਨ ਬਣਨਾ। ਜ਼ਮਾਨਾ : (ਫ਼) ਵਕਤ, ਅਰਸਾ, ਮੁੱਦਤ, ਵਕਫਾ, ਰੁੱਤ, ਸਦੀ, ਜੁੱਗ। ਜ਼ਮੀਨਦੋਜ਼ : (ਫ਼) ਪੱਕਾ, ਮਜ਼ਬੂਤ, ਜ਼ਮੀਨ ਵਿੱਚ ਦੱਬੀ ਹੋਈ ਚੀਜ਼। ਜ਼ਮੀਨ ਲਰਜ਼ਾ : (ਫ਼) ਭੂਚਾਲ। ਜ਼ਮੀਰ : (ਅ) ਅੰਤਰਮਨ, ਮਨ। ਜ਼ਰਅ : (ਫ਼) ਕਮਜ਼ੋਰ, ਸੁਸਤ, ਛੋਟੀ ਉਮਰ ਦਾ। ਜ਼ਰ : (ਫ਼) ਸੋਨਾ, ਰੁਪਈਆ, ਪੈਸਾ, ਮਾਲ ਧਨ, ਬੁੱਢਾ। ਜ਼ਰਆਬ : (ਫ਼) ਸੋਨੇ ਦੀ ਝਾਲ, ਪੀਲੇ ਰੰਗ ਦੀ ਸ਼ਰਾਬ, ਸੋਨੇ ਦਾ ਪਾਣੀ। ਜ਼ਰਕ : (ਫ਼) ਸੋਨੇ ਦੇ ਵਰਕ ਦੇ ਟੁਕੜੇ। ਜ਼ਰਖੇਜ : (ਫ਼) ਉਪਜਾਊ ਜ਼ਮੀਨ। ਜ਼ਰਗਰ : (ਫ਼) ਸੁਨਿਆਰਾ। ਜ਼ਰਗਰੀ : (ਫ਼) ਸੁਨਿਆਰ ਦਾ ਪੇਸ਼ਾ। ਜ਼ਰਜੂਦ : (ਫ਼) ਹਰਾ ਰੰਗ, ਸਬਜ਼ ਰੰਗ। ਜ਼ਰਦ : (ਫ਼) ਪੀਲਾ, ਖੱਟਾ, ਬਸੰਤੀ। ਜ਼ਰਦਕ : (ਫ਼) ਗਾਜ਼ਰ। ਜ਼ਰਦ-ਗੋਸ਼ : (ਫ਼) ਵਿਰੋਧੀ, ਆਲਸੀ, ਨਿਕੰਮਾ, ਡਰਪੋਕ, ਮਕਾਰ, ਫਰੇਬੀ। ਜ਼ਰਨਬ : (ਫ਼) ਬਰਹਮੀ ਬੂਟੀ। ਜ਼ਰਨਿਗਾਰ : (ਫ਼) ਉਹ ਚੀਜ਼ ਜਿਸ ਉਤੇ ਸੋਨੇ ਦੇ ਨਕਸ਼ ਬਣੇ ਹੋਣ। ਜ਼ਰਨੀ : (ਫ਼) ਹੜਤਾਲ। ਜ਼ਰ-ਪ੍ਰਸਤ : (ਫ਼) ਪੈਸੇ ਦਾ ਪੁਜਾਰੀ, ਲਾਲਚੀ, ਲੋਭੀ। ਜ਼ਰਫ਼ : (ਫ਼) ਡੂੰਘਾ, ਗਹਿਰਾ। ਜ਼ਰਬ : (ਅ) ਮਾਰਨਾ, ਮੋਹਰ ਲਾਉਣਾ, ਸੱਟ, ਪਾਣੀ ਵਿੱਚ ਤੁਰਨਾ, ਪ੍ਰਗਟ ਕਰਨਾ, ਘਾਟਾ, ਗੁਣਾ ਕਰਨਾ। ਜ਼ਰਬਖਾਨਾ : (ਫ਼) ਟਕਸਾਲ। ਜ਼ਰਬਾਤ : (ਫ਼) ਚੋਟਾਂ, ਸੱਟਾਂ। ਜ਼ਰਬਾਫਤ : (ਫ਼) ਸੋਨੇ ਤੇ ਰੇਸ਼ਮ ਦੀਆਂ ਤਾਰਾਂ ਨਾਲ ਬੁਣਿਆਂ ਹੋਇਆ ਕੱਪੜਾ। ਜ਼ਰਰ : (ਫ਼) ਨੁਕਸਾਨ, ਤਕਲੀਫ, ਦੁੱਖ, ਸਦਮਾ। ਜ਼ਰਾਆਤ : (ਅ) ਖੇਤੀਬਾੜੀ। ਜ਼ਰਾਕ : (ਫ਼) ਫਿਰੇਬੀ, ਵਿਤਕਰੇ ਪਾਉਣ ਵਾਲਾ। ਜ਼ਰਾਫਤ : (ਅ) ਸਿਆਣਪ, ਦਿਲਲਗੀ, ਠੱਠਾ ਮਖੌਲ। ਜ਼ਰੀ : (ਫ਼) ਜ਼ਰ ਨਾਲ ਸਬੰਧਤ, ਸੋਨੇ ਦੀ ਤਾਰ। ਜ਼ਰੀਆ : (ਅ) ਵਾਸਤਾ, ਵਸੀਲਾ, ਸਬੰਧ, ਮਾਧਿਅਮ, ਸਬੱਬ। ਜ਼ੱਰੀਨ : (ਫ਼) ਸੋਨੇ ਦਾ ਬਣਿਆਂ ਹੋਇਆ। ਜ਼ਰੀਫ : (ਅ) ਸਿਆਣਪ, ਮਖੌਲੀਆ, ਮਸ਼ਕਰਾ। ਜ਼ਰੀਰ : (ਫ਼) ਅੰਨ੍ਹਾ, ਕਮਜੋਰ, ਮਾੜਾ, ਬੀਮਾਰ, ਨਿਰਬਲ, ਬਦਹਾਲੀ। ਜ਼ਰੂਰੀ : (ਅ) ਲੋੜ, ਜਿਸ ਬਿਨਾ ਚਾਰਾ ਨਾ ਹੋਵੇ। ਜ਼ਲਜ਼ਲਾ : (ਅ) ਭੂਕੰਪ, ਭੂਚਾਲ। ਜ਼ਲਾਲ : (ਫ਼) ਭੁੱਲੜ, ਗੁੰਮ ਹੋਣਾ ਪਰਾਜਿਤ ਹੋਣਾ, ਹਲਾਕ ਹੋਣਾ। ਜ਼ਲਾਲਤ : (ਅ) ਬੇਇੱਜ਼ਤੀ, ਬਦਨਾਮੀ, ਕਮੀਨਾਪਣ। ਜ਼ਲੀਲ : (ਅ) ਬੇਇੱਜ਼ਤੀ। ਜ਼ਲੂਮ : (ਫ਼) ਬਹੁਤ ਵੱਡਾ ਜੁਲਮ ਕਰਨ ਵਾਲਾ। ਜ਼ੱਵਾਰ : (ਫ਼) ਬਹੁਤ ਯਾਤਰਾਵਾਂ ਕਰਨ ਵਾਲਾ, ਤੀਰਥ ਯਾਤਰੀ। ਜ਼ਵਾਲ : (ਫ਼) ਪਤਨ, ਗਿਰਾਵਟ। ਜ਼ਵਾਲਾ : (ਫ਼) ਆਟੇ ਦਾ ਵੱਡਾ ਪੇੜਾ। ਜ਼ਾਇਕਾ : (ਅ) ਚੱਖਣ ਸ਼ਕਤੀ, ਸੁਆਦ, ਜੀਭ। ਜ਼ਾਇਦ : (ਫ਼) ਫਾਲਤੂ, ਵਾਧੂ, ਵਧੀਕ। ਜ਼ਾਇਲ : (ਅ) ਘੱਟ ਹੋਣ ਵਾਲਾ, ਦੂਰ ਹੋਣ ਵਾਲਾ। ਜ਼ਾਈਦਾ : (ਫ਼) ਜਨਮਿਆਂ-ਹੋਇਆ, ਪੈਦਾ ਕੀਤਾ ਹੋਇਆ। ਜ਼ਾਹਦ : (ਅ) ਸੰਸਾਰ ਤੋਂ ਅਟੰਕ। ਜ਼ਾਹਿਰ : (ਅ) ਪਰਤੱਖ, ਬਾਹਰਲਾ, ਰੱਬ ਦਾ ਇੱਕ ਗੁਣਵਾਚੀ ਨਾਮ। ਜ਼ਾਹਿਰੀ : (ਅਫ਼) ਬਾਹਰਮੁਖੀ, ਬਾਹਰ ਵਾਲਾ। ਜ਼ਾਕਿਰ : (ਫ਼) ਜ਼ਿਕਰ ਕਰਨਵਾਲਾ, ਯਾਦ ਕਰਨ ਵਾਲਾ। ਜ਼ਾਖਿਰ : (ਫ਼) ਵੱਡਾ ਭੰਡਾਰ, ਜਮ੍ਹਾਂ ਕਰਨ ਵਾਲਾ। ਜ਼ਾਗ : (ਅ) ਕਾਗ, ਕਾਂ। ਜ਼ਾਗ-ਚਸ਼ਮ : (ਫ਼) ਭੈਂਗਾ, ਨੀਲੀ ਅੱਖ ਵਾਲਾ, ਬਿੱਲੀਆਂ ਅੱਖਾਂ। ਜ਼ਾਗ-ਦਿਲ : (ਫ਼) ਕਾਲੇ ਦਿਲ ਵਾਲਾ, ਪੱਥਰ ਦਿਲ। ਜ਼ਾਗਰ : (ਫ਼) ਪੰਛੀ ਦਾ ਪੋਟਾ। ਜ਼ਾਜ ਖਾਈ : (ਫ਼) ਬਕਵਾਸ। ਜ਼ਾਤ : (ਅ) ਹਕੀਕਤ, ਸਚਾਈ, ਸਾਹਿਬ, ਮਾਲਕ, ਸੁਆਮੀ, ਰੂਹ, ਕੌਮ। ਜ਼ਾਦ ਗਰ : (ਫ਼) ਹਰਾਮਜਾਦਾ। ਜ਼ਾਦ ਬੂਮ : (ਫ਼) ਜਨਮ ਭੂਮੀ, ਜਨਮ ਸਥਾਨ, ਵਤਨ। ਜ਼ਾਬਿਤ : (ਫ਼) ਪ੍ਰਬੰਧ ਕਰਨ ਵਾਲਾ, ਕੋਤਵਾਲ, ਫੌਜੀ ਅਫਸਰ। ਜ਼ਾਮਿਨ : (ਅ) ਜੁੰਮੇਵਾਰ, ਜਮਾਨਤ ਦੇਣ ਵਾਲਾ, ਸਹਾਇਕ। ਜ਼ਾਰ : (ਫ਼) ਰੂਸ ਦੇ ਬਾਦਸ਼ਾਹ ਦੀ ਉਪਾਧੀ। ਜ਼ਾਰਿਬ : (ਫ਼) ਸੱਟ ਮਾਰਨ ਵਾਲਾ, ਮਾਰਨ ਵਾਲਾ, ਹਨ੍ਹੇਰੀ ਰਾਤ। ਜ਼ਾਲ : (ਫ਼) ਰਾਹੋਂ ਘੁੱਥਾ, ਕੁਰਾਹੀਆ। ਜ਼ਾਲਾ : (ਫ਼) ਗੜ੍ਹਾ, ਕੋਰਾ। ਜ਼ਾਵੀਆ : (ਅ) ਖੂੰਜਾ, ਕੋਨਾ, ਨੁੱਕਰ। ਜ਼ਿਆ : (ਅ) ਘਾਟਾ, ਨੁਕਸਾਨ, ਹਾਨੀ। ਜ਼ਿਆਰਤ : (ਅ) ਤੀਰਥ ਯਾਤਰਾ, ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਯਾਤਰਾ ਕਰਨੀ। ਜ਼ਿਆਦਾ : (ਅ) ਵਾਧੂ, ਫ਼ਾਲਤੂ। ਜ਼ਿਸ਼ਤੀ : (ਫ਼) ਬਦਸੂਰਤ, ਕੋਝਾਪਨ। ਜ਼ਿਹਗੀਰ : (ਫ਼) ਤੀਰ ਚਲਾਉਣ ਸਮੇ ਅੰਗੂਠੇ ਤੇ ਪਾਈ ਹੋਈ ਚੰਮ ਦੀ ਟੋਪੀ। ਜ਼ਿਹਦਾਨ : (ਫ਼) ਔਰਤ ਦੀ ਬੱਚੇਦਾਨੀ। ਜ਼ਿਹਨ : (ਅ) ਚੇਤਾ, ਸਮਝ, ਸ਼ਕਤੀ, ਸਿਆਣਪ। ਜ਼ਿਹਮਤ : (ਅ) ਦੁੱਖ, ਮੁਸੀਬਤ। ਜ਼ਿਹਾਨਤ : (ਅ) ਜ਼ਿਹਨ ਦੀ ਤੇਜੀ, ਤੇਜ਼ ਦਿਮਾਗ਼। ਜ਼ਿਕਰ : (ਅ) ਚਰਚਾ, ਵਰਨਣ, ਸਿਮਰਨ। ਜ਼ਿਕਾਕ : (ਫ਼) ਮਸ਼ਕਾਂ। ਜ਼ਿਗਰ : (ਫ਼) ਕਾਲਜਾ, ਦਿਲ, ਜਾਨ, ਹੌਸਲਾ, ਸ਼ਕਤੀ, ਬਲ, ਰੰਜ, ਗੁੱਸਾ, ਉਮੀਦ, ਆਸ, ਅਸਲ। ਜ਼ਿਗਰਬੰਦ : (ਫ਼) ਜਿਗਰ, ਤਿੱਲੀ, ਕਲੇਜਾ, ਦਿਲ ਤੇ ਫੇਫੜਿਆਂ ਦਾ ਸਮੂਹ, ਪੁੱਤਰ। ਜ਼ਿੱਦ : (ਅ) ਵਿਰੋਧੀ, ਉਲਟ, ਵੈਰ, ਦੁਸ਼ਮਣੀ। ਜ਼ਿੰਦਗਾਨੀ : (ਫ਼) ਜੀਵਨ, ਉਮਰ। ਜ਼ਿਦਾਦ : (ਫ਼) ਟਾਕਰਾ। ਜ਼ਿੰਦਾ-ਦਿਲ : (ਫ਼) ਮਖੌਲੀਆ, ਸਾਫ ਦਿਲ, ਹੌਸਲੇ ਵਾਲਾ, ਸੂਫੀ। ਜ਼ਿੰਦਾਨ : (ਫ਼) ਕੈਦਖਾਨਾ, ਬੰਦੀਖਾਨਾ। ਜ਼ਿਨਹਾਰ : (ਫ਼) ਆਮਾਨ, ਹਿਫਾਜ਼ਤ, ਸ਼ਰਨ, ਅਮਾਨਤ, ਸਾਵਧਾਨ। ਜ਼ਿਨਹਾਰੀ : (ਫ਼) ਸ਼ਰਨਾਰਥੀ, ਇਕਰਾਰ ਕਰਨ ਵਾਲਾ। ਜ਼ਿਨਾਕਾਰ : (ਫ਼) ਵਿਭਚਾਰੀ , ਬਦਕਾਰ। ਜ਼ਿਬਹ : (ਫ਼) ਕੁਰਬਾਨੀ ਲਈ ਹਲਾਲ ਕੀਤਾ ਗਿਆ ਜਾਨਵਰ। ਜ਼ਿੰਮਾ : (ਫ਼) ਪਨਾਹ, ਸ਼ਰਨ, ਅਮਾਨ, ਇਕਰਾਰ, ਜ਼ਮਾਨਤ। ਜ਼ਿੰਮਾਦਾਰ : (ਫ਼) ਜ਼ਮਾਨਤੀ, ਸ਼ਰੀਫ ਪੁਰਸ਼। ਜ਼ਿਮਾਮ : (ਫ਼) ਊਠ ਦੀ ਨਕੇਲ, ਮੁਹਾਰ। ਜ਼ਿਯਾਦ : (ਫ਼) ਜ਼ਿਆਦਾ, ਫਾਲਤੂ, ਬਹੁਤ। ਜ਼ਿਯਾਦਤ : (ਫ਼) ਬਹੁਤਾਤ, ਬਹੁਤ, ਵਾਧੂ। ਜ਼ਿਯਾਨਕਾਰ : (ਫ਼) ਤਕਲੀਫ ਦੇਣ ਵਾਲਾ, ਦੁਖੀ ਕਰਨ ਵਾਲਾ। ਜ਼ਿਯਾਫਤ : (ਫ਼) ਖੋਟਾਪਣ, ਖੋਟ, ਮਿਲਾਵਟ। ਜ਼ਿਲਅ : (ਫ਼) ਪਸਲੀ, ਪਾਸੇ ਦੀ ਹੱਡੀ, ਹੱਦ, ਮੁਲਕ ਦਾ ਹਿੱਸਾ। ਜ਼ਿਲਅ-ਬੰਦੀ : (ਫ਼) ਰਾਜ ਦੀ ਭਾਗਾਂ ਵਿੱਚ ਵੰਡ। ਜ਼ਿੱਲਤ : (ਅ) ਖੁਆਰੀ, ਬਦਨਮੀ, ਬੇਇੱਜਤੀ, ਕਮੀਨਗੀ। ਜ਼ਿਲੀਮ : (ਫ਼) ਅੱਤਿਆਚਾਰੀ। ਜ਼ੀਸ਼ਤ : (ਫ਼) ਜ਼ਿੰਦਗੀ, ਉਮਰ। ਜ਼ੀਕ : (ਫ਼) ਰਾਜ ਮਿਸਤਰੀ ਦਾ ਸੂਤ। ਜ਼ੀਕਾ : (ਫ਼) ਮੀਂਹ ਦੀ ਕਣੀ, ਕਤਰਾ, ਗੂੰਦ। ਜ਼ੀਚ : (ਫ਼) ਮਖੌਲ ਟਿੱਚਰ, ਅੰਗੂਰਾਂ ਦੀ ਇੱਕ ਵਧੀਆ ਕਿਸਮ। ਜ਼ੀਨ : (ਫ਼) ਘੋੜੇ ਤੇ ਸਵਾਰ ਹੋਣ ਲਈ ਪਾਈ ਜਾਣ ਵਾਲੀ ਕਾਠੀ। ਜ਼ੀਨ-ਸਾਜ਼ : (ਫ਼) ਕਾਠੀਆਂ ਬਣਾਉਣ ਵਾਲਾ। ਜ਼ੀਨਤ : (ਅ) ਸਜਾਵਟ, ਸੁੰਦਰਤਾ। ਜ਼ੀਨਾ : (ਅ) ਪੌੜੀ। ਜ਼ੀਬ : (ਫ਼) ਸਜਾਵਟ, ਸਿੰਗਾਰ, ਸੁੰਦਰਤਾ, ਗਹਿਣਾ। ਜ਼ੀਬਕ : (ਫ਼) ਪਾਰਾ। ਜ਼ੀਰ : (ਫ਼) ਨਦੀ, ਨਹਿਰ, ਤਲਾਬ, ਛੱਪੜ, ਟੋਆ। ਜ਼ੀਰਾ : (ਫ਼) ਗਰਮ ਮਸਾਲਾ। ਜ਼ੀਵਾ : (ਫ਼) ਪਾਰਾ। ਜ਼ੁਹਦ : (ਫ਼) ਵਿਸ਼ੇ ਵਿਕਾਰਾਂ ਤੋਂ ਉਦਾਸਹੀਨਤਾ ਕਰਨਾ। ਜ਼ੁਹਰ : (ਅ)ਸੰਸਾਰਿਕ ਪਦਾਰਥਾਂ ਤੋਂ ਪਰੇ ਰਹਿਣਾ। ਜ਼ੁਹਾ : (ਫ਼) ਪਹਿਰ, ਦਿਨ ਚੜ੍ਹਨ ਦਾ ਸਮਾਂ। ਜ਼ੁੱਹਾਦ : (ਫ਼) ਬੰਦਗੀ ਕਰਨ ਵਾਲਾ, ਪਰਹੇਜ਼ਗਾਰ, ਤਪੱਸਵੀ। ਜ਼ੁਹੂਰ : (ਫ਼) ਐਲਾਨ ਕਰਨਾ, ਇਜ਼ਹਾਰ। ਜ਼ੁਕਾਕ : (ਫ਼) ਗਲੀ, ਕੂਚਾ। ਜ਼ੁਗਨਾਰ : (ਫ਼) ਇੱਕ ਪ੍ਰਕਾਰ ਦਾ ਘਾਹ ਜਿਸ ਤੋਂ ਲਾਲ ਰੰਗ ਮਿਲਦਾ ਹੈ। ਜ਼ੁਗਾਲ : (ਫ਼) ਕੋਲਾ। ਜ਼ੁਜਾਜੀ : (ਫ਼) ਸ਼ੀਸ਼ੇ ਦਾ ਬਣਿਆ ਹੋਇਆ। ਜ਼ੁਫਾਨਾ : (ਫ਼) ਅੱਗ ਦੀ ਲਾਟ, ਅੱਗ ਦਾ ਸ਼ੋਹਲਾ। ਜ਼ੁਮਰ : (ਫ਼) ਟੋਲੇ, ਕੁਰਾਨ ਸ਼ਰੀਫ ਦੇ ਇੱਕ ਸੂਰੇ ਦਾ ਨਾਮ। ਜ਼ੁਮਰਾ : (ਫ਼) ਆਦਮੀਆਂ ਦਾ ਟੋਲਾ, ਜਮਾਤ, ਸ਼਼੍ਰੇਣੀ। ਜ਼ੁੱਰਕ : (ਫ਼) ਚਿੱਟਾ ਬਾਜ਼। ਜ਼ੁਰਫਾ : (ਫ਼) ਸਿਆਣੇ ਲੋਕ। ਜ਼ੁਲਫ : (ਫ਼) ਰਾਤ ਦਾ ਇੱਕ ਹਿੱਸਾ, ਰਾਤ ਕਾਲੀ ਹੋਣ ਕਾਰਣ ਇਸਤੋਂ ਜਟਾਂ ਜਾਂ ਲਿਟ ਭਾਵ ਲਿਆ ਜਾਂਦਾ ਹੈ। ਜ਼ੁਲਫਿ਼ਕਾਰ : (ਫ਼) ਹਜ਼ਰਤ ਅਲੀ ਦੀ ਤਲਵਾਰ ਦਾ ਨਾਮ। ਜ਼ੁਲਮ : (ਅ ) ਬੇਇਨਸਾਫੀ , ਅਨਿਆਈ, ਅੱਤਿਆਚਾਰ, ਜ਼ਬਰ। ਜ਼ੁਲਮਤ : (ਅ)) ਹਨ੍ਹੇਰਾ, ਅੰਧਕਾਰ। ਜ਼ੁਲਮਾਨੀ : (ਫ਼) ਜੋ ਚੀਜ਼ ਹਨ੍ਹੇਰੀ ਹੋਵੇ, ਸਾਫ ਨਾ ਹੋਵੇ। ਜ਼ੁਲਾਲ : (ਫ਼) ਸਾਫ ਤੇ ਮਿੱਠਾ ਪਾਣੀ, ਬਰਫ ਦਾ ਕੀੜਾ, ਸ਼ਰਾਬ। ਜ਼ੁਲੇਬਾ : (ਫ਼) ਪ੍ਰਸਿੱਧ ਮਠਿਆਈ, ਜਲੇਬੀ। ਜ਼ੁਲੈਖਾ : (ਫ਼) ਮਿਸਰ ਦੇ ਅਜ਼ੀਜ ਦੀ ਬੀਵੀ ਜੋ ਸ਼ਾਦੀ ਤੋਂ ਪਹਿਲਾਂ ਹਜਰਤ ਯੂਸਫ ਨੂੰ ਸੁਪਨੇ ਵਿੱਚ ਵੇਖਕੇ ਉਹਨਾਂ ਤੇ ਮੋਹਿਤ ਹੋ ਗਈ ਸੀ। ਜ਼ੂਗਾਲ : (ਫ਼) ਕੋਲਾ। ਜ਼ੂਦ : (ਫ਼) ਜਲਦੀ, ਛੇਤੀ, ਝਟਪਟ, ਫੌਰਨ, ਹੁਣੇ। ਜ਼ੂਦਗੀ : (ਫ਼) ਜਲਦੀ, ਸ਼ਤਾਬੀ, ਕਾਹਲ। ਜ਼ੂਦ ਬੂਦ : (ਫ਼) ਬੇਜ਼ਾ, ਬੇਦਲੀਲ। ਜ਼ੂਨਾਬ : (ਫ਼) ਵਹਿਸ਼ੀ, ਦਰਿੰਦਾ, ਤਿੱਖੇ ਤੇ ਨੁਕੀਲੇ ਦੰਦਾ ਵਾਲਾ। ਜ਼ੇਬ : (ਫ਼) ਸੁੰਦਰਤਾ, ਸਜਾਵਟ, ਖ਼ੂਬਸੂਰਤੀ। ਜ਼ੇਬੰਦਾ : (ਫ਼) ਸੁੰਦਰ, ਸੋਹਣਾ। ਜ਼ੇਰ-ਗਾਹ : (ਫ਼) ਕੁਰਸੀ। ਜ਼ੇਰ-ਜ਼ਮੀਨ : (ਫ਼) ਤਹਿਖਾਨਾ। ਜ਼ੇਰ-ਜਾਮਾ : (ਫ਼) ਪਜ਼ਾਮਾ। ਜ਼ੇਰ-ਪਾ : (ਫ਼) ਪਰਜਾ, ਅਧੀਨ, ਜੁੱਤੀ। ਜ਼ੇਰ-ਬੰਦ : (ਫ਼) ਘੋੜੇ ਦਾ ਤੰਗ। ਜ਼ੇਰਬਾਦ : (ਫ਼) ਇੱਕ ਟਾਪੂ ਦਾ ਨਾਮ। ਜ਼ੇਰੀਨ : (ਫ਼) ਪੈਰਾਂ ਵੱਲ ਦਾ, ਹੇਠਲਾ। ਜ਼ੇਵਰ : (ਫ਼) ਭੂਸ਼ਨ, ਗਹਿਣਾ। ਜ਼ੈਤੂਨ : (ਫ਼) ਇੱਕ ਪ੍ਰਸਿੱਧ ਰੁੱਖ ਦਾ ਨਾਮ ਜਿਸ ਦਾ ਤੇਲ ਖਾਣ-ਪੀਣ ਤੇ ਦਵਾਈਆਂ ਵਿੱਚ ਕੰਮ ਆਉਂਦਾ ਹੈ। ਜ਼ੈਨਬ : (ਫ਼) ਹਜ਼ਰਤ ਮੁਹਮੰਦ ਦੀ ਪਤਨੀ ਦਾ ਨਾਮ, ਬੀਬੀ ਫਾਤਿਮਾ ਦੀ ਸ਼ਹਿਜਾਦੀ ਦਾ ਨਾਮ। ਜ਼ੈਲ : (ਅ) ਇਲਾਕਾ, ਹਲਕਾ। ਜ਼ੋਅਫ : (ਅ) ਕਮਜ਼ੋਰੀ। ਜ਼ੋਰ : (ਫ਼) ਸ਼ਕਤੀ, ਬਲ, ਯਤਨ। ਜ਼ੋਰ-ਆਵਰੀ : (ਫ਼) ਜ਼ਬਰ, ਤਾਕਤ ਦੀ ਦੁਰਵਰਤੋਂ। ਜ਼ੋਰ-ਖਾਨਾ : (ਫ਼) ਅਖਾੜਾ। ਜ਼ੋਰਾਵਰ : (ਫ਼) ਤਕੜਾ, ਜੋਰਵਾਲਾ ਸ਼ਕਤੀਸ਼ਾਲੀ, ਜ਼ੋਲੀਦਾ : (ਫ਼) ਪਰੇਸ਼ਾਨ, ਉਲਝਿਆ ਹੋਇਆ। ਜ਼ੋਕ : (ਅ) ਸ਼ੌਂਕ, ਚੱਖਣਾ, ਸੁਆਦ ਵੇਖਣਾ, ਮਿਠਾਸ। ਜ਼ੌਜ਼ਾ : (ਅ) ਪਤਨੀ। ਜ਼ੌਜਾਨ : (ਫ਼) ਜੋੜਾ, ਮਰਦ ਤੇ ਔਰਤ। ਜ਼ੌਦ : (ਫ਼) ਸਫਰ ਲਈ ਖਾਣ-ਪੀਣ ਦੀ ਸਮੱਗਰੀ, ਤੋਸ਼ਾ। ਜ਼ੌਰਕੀ : (ਫ਼) ਫਕੀਰਾਂ ਦੀ ਬੇੜੀ ਵਰਗੀ ਟੋਪੀ।

ਤਅੱਸਬ : (ਅ) ਹਠ, ਤਰਫ਼ਦਾਰੀ, ਸੰਕੀਰਨਤਾ, ਜਨੂੰਨ। ਤਅਨਾ : (ਅ) ਮਿਹਣਾ, ਬੋਲੀ। ਤਅਜ਼ੀਮ : (ਅ) ਸਨਮਾਨ, ਸਤਿਕਾਰ। ਤਅਜ਼ੀਰ : (ਅ) ਸ਼ਜਾ ਦੇਣੀ। ਤਅੱਜੁਬ : (ਅ) ਅਨੋਖਾਪਣ, ਅਚੰਭਾ, ਹੈਰਾਨੀ, ਉਸਤਤੀ, ਪ੍ਰਸ਼ੰਸਾ। ਤਅਦਾਦ : (ਅ) ਸ਼ੁਮਾਰ ਕਰਨਾ, ਗਿਣਨਾ, ਗਿਣਤੀ, ਸੰਖਿਆ, ਅੰਦਾਜ਼ਾ। ਤਅਦੀਦ : (ਅ) ਤਿਆਰੀ ਕਰਨਾ, ਭਵਿੱਖ ਲਈ ਤਿਆਰ ਹੋਣਾ, ਸਖਤੀ, ਜੁਲਮ, ਵਧੀਕੀ। ਤਅਮੀਰ : (ਅ) ਭਵਨ ਉਸਾਰਨਾ, ਆਬਾਦ ਕਰਨਾ, ਲੰਮੀ ਉਮਰ ਲਈ ਦੁਆ ਕਰਨਾ। ਤਅਮੀਲ : (ਅ) ਅਮਲ ਕਰਨਾ, ਅਮਲ ਬਣਾਉਣਾ, ਮਜ਼ਦੂਰੀ ਦੇਣਾ, ਹੁਕਮ ਦੀ ਪਾਲਣਾ ਕਰਨਾ। ਤਅੱਲੀਮ : (ਅ) ਇਲਮ ਪੜ੍ਹਾਉਣਾ, ਕੁੱਝ ਸਿਖਾਉਣਾ। ਤਅੱਲੁਕ : (ਅ) ਸੰਬੰਧ, ਵਾਸਤਾ, ਰਿਸ਼ਤਾ, ਸੰਸਾਰ ਦਾ ਪਿਆਰ। ਤਅਜੀਬ : (ਅ) ਦੁੱਖ ਦੇਣਾ, ਤੰਗ ਕਰਨਾ, ਸਜ਼ਾ ਦੇਣਾ । ਤਆਜ਼ੀਮ : (ਅ) ਇੱਜ਼ਤ। ਤਆਮ : (ਅ) ਸੁਆਦ, ਲੱਜ਼ਤ, ਭੋਜਨ, ਖਾਣਾ। ਤਆਰੁਜ਼ : (ਫ਼) ਦੋ ਚੀਜਾਂ ਦਾ ਪਰਸਪਰ ਵਿਰੋਧੀ ਹੋਣਾ, ਬਰਾਬਰੀ ਕਰਨਾ, ਆਪਸ ਵਿੱਚ ਝਗੜਾ ਕਰਨਾ। ਤਆਰੁਫ਼ : (ਅ) ਜਾਣ-ਪਛਾਣ, ਪਰੀਚੈ, ਆਓ-ਭਗਤ। ਤਆਲਾ : (ਅ) ਰੱਬੀ ਸਿਫਤ, ਉਹ ਸਰਵੋਤਮ ਹੈ। ਤਈਨਾਤ : (ਅ) ਮੁਕੱਰਰ। ਤਸ਼ਹੀਰ : (ਅ) ਸ਼ੁਹਰਤ ਦੇਣਾ, ਮਸ਼ਹੂਰ ਕਰਨਾ, ਜਲੀਲ ਕਰਨਾ। ਤਸਹੀਲ : (ਅ) ਆਸਾਨ ਕਰਨਾ, ਸੌਖਾ ਬਣਾਉਣਾ। ਤਸ਼ਕੀਕ : (ਅ) ਸ਼ੱਕ ਵਿੱਚ ਪਾਉਣਾ, ਵਹਿਮ ਵਿੱਚ ਪਾ ਦੇਣਾ। ਤਸਕੀਨ : (ਅ) ਤਸੱਲੀ, ਧੀਰਜ, ਢਾਰਸ, ਦਿਲਾਸਾ। ਤਸ਼ਖੀਸ : (ਅ) ਥਾਪਣਾ, ਮੁਕੱਰਰ ਕਰਨਾ, ਜਾਚਣਾ, ਠੇਕਾ ਲੈਣਾ। ਤਸਖੀਰ : (ਅ) ਅਧੀਨ ਕਰਨਾ, ਆਗਿਆਕਾਰੀ, ਕਾਬੂ ਕਰਨਾ, ਆਪਣੇ ਵੱਲ ਕਰਨਾ, ਘੇਰਨਾ। ਤਸ਼ਤ : (ਫ਼) ਥਾਲ, ਪਰਾਂਤ। ਤਸ਼ਤਰੀ : (ਅ) ਨਿੱਕੀ ਪਲੇਟ। ਤਸ਼ੱਦਦ : (ਅ) ਵਧੀਕੀ, ਜ਼ੁਲਮ, ਦਿਲਾਸਾ। ਤਸੱਵਰ : (ਅ) ਕਲਪਣਾ, ਧਿਆਨ, ਖ਼ਿਆਲ। ਤਸ਼ੰਜ : (ਅ) ਅਕੜੇਵਾਂ। ਤਸਦੀਕ : (ਅ) ਸੱਚ ਜਾਣਨਾ, ਮੰਨ ਲੈਣਾ, ਸਹੀ, ਸਬੂਤ, ਗਵਾਹੀ। ਤਸ਼ਨਾ : (ਫ਼) ਪਿਆਸਾ, ਤਿਹਾਇਆ। ਤਸ਼ਨੀਆ : (ਫ਼) ਦੁੱਗਣਾ ਬਣਾਉਣਾ, ਦੋਹਰਾ ਕਰਨਾ, ਦੋ ਕਰਨਾ। ਤਸਨੀਮ : (ਅ) ਬਹਿਸ਼ਤ ਦੀ ਇਕ ਲਹਿਰ, ਭਾਂਡੇ ਦਾ ਭਰਨਾ। ਤਸਬੀ : (ਅ) ਮਾਲਾ। ਤਸ਼ਬੀਹ : (ਅ) ਇੱਕ ਚੀਜ਼ ਨੂੰ ਦੂਜੀ ਨਾਲ ਉਪਮਾ ਦੇਣਾ। ਤਸਮਾ : (ਫ਼) ਚੰਮ ਦਾ ਲੰਮਾ ਟੋਟਾ, ਕੱਚਾ ਚੰਮ। ਤਸ਼ਰੀਹ : (ਅ) ਖੋਲ੍ਹ ਕੇ ਬਿਆਨ ਕਰਨਾ, ਵਜ਼ਾਹਤ, ਵਿਆਖਿਆ ਕਰਨੀ। ਤਸ਼ਰੀਫ : (ਅ) ਆਗਮਨ, ਆਮਦ। ਤਸੱਰੁਫ : (ਫ਼) ਦਖ਼ਲ ਦੇਣਾ, ਕੰਮ ’ਚ ਹੱਥ ਪਾਉਣਾ। ਤਸੱਲੀ : (ਅ) ਧੀਰਜ, ਦਿਲਾਸਾ। ਤਸਲੀਮ : (ਅ) ਤਿੰਨ ਭਾਗਾਂ ਵਿੱਚ ਵੰਡਣਾ, ਈਸਾਈ ਮੱਤ ਅਨੁਸਾਰ ਖੁਦਾ ਦੀ ਜਾਤ ਨੂੰ ਤਿੰਨ ਭਾਗਾਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਸਮੂਹ ਮੰਨਣਾ। ਤਸ਼ਵੀਸ਼ : (ਅ) ਪ੍ਰੇਸ਼ਾਨੀ, ਚਿੰਤਾ, ਫ਼ਿਕਰ। ਤਸਵੀਦ : (ਫ਼) ਕਾਲਾ ਕਰਨਾ, ਲਿਖਣਾ, ਗਮ, ਦੁੱਖ, ਬਦਨਾਮੀ। ਤਸੱਵਫ਼ : (ਅ) ਸੂਫ਼ੀ ਰਹੱਸਵਾਦ, ਅਧਿਆਤਮਿਕ ਗਿਆਨ। ਤਸਾਦੁਕ : (ਫ਼) ਧੱਕਾ, ਸਦਮਾ, ਭੀੜ, ਇਕੱਠ। ਤਹਜੱਦ : (ਅ) ਅੱਧੀ ਰਾਤ ਤੋਂ ਬਾਅਦ ਪੜ੍ਹੀ ਜਾਣ ਵਾਲੀ ਨਮਾਜ਼। ਤਹਦੀਸ : (ਫ਼) ਗੱਲ ਕਹਿਣਾ, ਖ਼ਬਰ ਕਰਨਾ, ਕਿੱਸਾ ਪੜ੍ਹਨਾ। ਤਹਦੀਦ : (ਫ਼) ਧਮਕਾਉਣਾ, ਡਰਾਉਣਾ, ਘੁਰਕੀ। ਤਹਨੀਯਤ : (ਫ਼) ਮੁਬਾਰਕਬਾਦ, ਵਧਾਈ। ਤਹੱਮੁਲ : (ਅ) ਬਰਦਾਸ਼ਤ ਕਰਨਾ, ਬੋਝ ਉਠਾਉਣਾ। ਤਹਲੁਕਾ : (ਅ) ਹਲਾਕ ਹੋਣਾ, ਮਰਨਾ, ਨਾਸ ਹੋਣਾ, ਤਬਾਹੀ। ਤਹਵੀਲ : (ਅ) ਸਪੁਰਦ ਕਰਨਾ, ਹਵਾਲੇ ਕਰਨਾ, ਦਾਖ਼ਲ ਹੋਣਾ, ਮੁੜ ਆਉਣਾ। ਤਹਾਰਤ : (ਅ) ਸਫ਼ਾਈ, ਵਜ਼ੂ, ਅਸਤੰਜਾ, ਪਾਕੀਜ਼ਗੀ। ਤਹਿਸੀਲ : (ਅ) ਵਸੂਲ ਕਰਨਾ, ਤਹਿਸੀਲਦਾਰ ਦਾ ਇਲਾਕਾ, ਮਾਲ ਗੁਜ਼ਾਰੀ। ਤਹਿਕੀਕ : (ਅ) ਜਾਂਚ, ਪੜਤਾਲ, ਤਫ਼ਤੀਸ਼। ਤਹਿਖ਼ਾਨਾ : (ਫ਼) ਉਹ ਮਕਾਨ ਜਾਂ ਮਕਾਨ ਦਾ ਹਿੱਸਾ ਜੋ ਧਰਤੀ ਦੇ ਤਲ ਤੋਂ ਹੇਠਾਂ ਬਣਾਇਆ ਜਾਵੇ। ਤਹਿਜ਼ੀਬ : (ਅ) ਸਭਿਅਤਾ। ਤਹਿਤ : (ਅ) ਅਧੀਨ, ਹੇਠਾਂ, ਕਬਜ਼ਾ, ਇਖ਼ਤਿਆਰ। ਤਹਿਰੀਕ : (ਅ) ਦਸਤਾਵੇਜ਼, ਲਿਖ਼ਤ। ਤਹਿਰੀਰ : (ਅ) ਲਿਖਤੀ। ਤਹਿਲਕਾ : (ਅ) ਤਬਾਹੀ, ਸ਼ੋਰ, ਕੋਹਰਾਮ, ਦਹਿਸ਼ਤ, ਡਰ। ਤਹਿਵੀਲ : (ਅ) ਸਪੁਰਦਗੀ, ਕਬਜ਼ਾ, ਹਵਾਲਗੀ। ਤਹੁਮਤ : (ਅ) ਦੋਸ਼, ਇਲਜ਼ਾਮ, ਝੂਠਾ ਦੋਸ਼। ਤਹੂਰ : (ਅ) ਪਾਕ-ਪਵਿੱਤਰ, ਪਾਕ ਕਰਨ ਵਾਲਾ। ਤਕਸੀਮ : (ਅ) ਹਿੱਸੇ ਕਰਨਾ, ਵੰਡਣਾ, ਵਿੱਦਿਆ ਦਾ ਚੌਥਾ ਕਾਇਦਾ। ਤਕਸੀਰ : (ਅ) ਕਸੂਰ, ਜ਼ੁਰਮ, ਦੋਸ਼, ਗਲਤੀ, ਗੁਨਾਹ, ਪਾਪ। ਤਕਤੀਅ : (ਅ) ਟੁੱਕੜੇ-ਟੁੱਕੜੇ ਕਰਨਾ, ਸ਼ੇਅਰ ਨੂੰ ਬਹਿਰ ਦੇ ਵਜ਼ਨ ਤੇ ਪਰਖਣਾ। ਤਕਦੀਸ : (ਅ) ਪਵਿੱਤਰਤਾ , ਪਾਕੀਜ਼ਗੀ। ਤਕਦੀਰ : (ਅ) ਨਸੀਬ, ਕਿਸਮਤ, ਭਾਗ। ਤਕੱਦੁਮ : (ਫ਼) ਅਗਾਂਹ ਵਧਣਾ। ਤਕੱਬਰ : (ਅ) ਗ਼ਰੂਰ, ਘਮੰਡ। ਤਕਬੀਰ : (ਅ) ਵਡਿਆਈ ਕਰਨਾ, ਵੱਡਾ ਕਰਨਾ, ਅੱਲਾਹ ਹੂ ਅਕਬਰ ਕਹਿਣਾ। ਤਕਮੀਲ : (ਅ) ਪੂਰਾ ਕਰਨਾ, ਨੇਪਰੇ ਚਾੜਨਾ। ਤਕਰਾਰ : (ਫ਼) ਦੁਹਰਾਉਣਾ, ਬਾਰ ਬਾਰ ਕਹਿਣਾ, ਬਹਿਸ, ਝਗੜਾ। ਤਕਰੀਬ : (ਫ਼) ਕਰੀਬ ਕਰਨਾ, ਨੇੜ੍ਹੇ ਆਉਣ ਦੇਣਾ, ਸਮਾਗਮ, ਸਮਾਰੋਹ। ਤਕਰੀਬਨ : (ਫ਼) ਅਨੁਮਾਨ, ਅਨੁਸਾਰ, ਅੰਦਾਜ਼ੇ ਦੇ ਤੌਰ ’ਤੇ। ਤਕਰੀਰ : (ਅ) ਗੱਲ ਬਾਤ, ਬਾਤਚੀਤ, ਬਹਿਸ, ਵਾਦ-ਵਿਦਾਦ। ਤਕਲੀਦ : (ਅ) ਨਕਲ, ਕਿਸੇ ਦੀ ਰੀਸ ਕਰਨੀ, ਕਿਸੇ ਦੇ ਨਕਸ਼ੇ ਕਦਮਾਂ ’ਤੇ ਚਲਣਾ। ਤਕਲੀਫ਼ : (ਅ) ਰੰਜ, ਦੁੱਖ , ਦਰਦ, ਕਿਸੇ ਨੂੰ ਦੁੱਖ ਵਿੱਚ ਪਾਉਣਾ, ਤੰਗੀ। ਤਕੱਲੁਫ਼ : (ਅ) ਉਚੇਚ ਕਰਨਾ, ਖੇਚਲ, ਖੁਦ ਤਕਲੀਫ਼ ਉਠਾਉਣਾ। ਤਕੱਲੁਮ : (ਫ਼) ਕਲਾਮ ਕਰਨਾ, ਗੱਲ ਕਰਨਾ, ਬੋਲਣਾ, ਗੱਲਬਾਤ। ਤਕਵਾ : (ਅ) ਪਰਹੇਜ਼ਗਾਰੀ, ਰੱਬ ਦਾ ਡਰ। ਤਕਵੀਮ : (ਫ਼) ਸਿੱਧਾ ਕਰਨਾ, ਠੀਕ ਥਾਂ ਸਿਰ ਰੱਖਣਾ, ਕੀਮਤ ਅਦਾ ਕਰਨਾ, ਕੈਲੰਡਰ, ਪੱਤਰੀ। ਤਕਾਜ਼ਾ : (ਫ਼) ਤਲਬ, ਇੱਛਾ, ਮੰਗ। ਤਕਾਜ਼ੀ : (ਫ਼) ਕਰਜ਼ ਵਾਪਿਸ ਮੰਗਣਾ। ਤਕਾਨ : (ਫ਼) ਥਕਾਵਟ, ਸੁਸਤੀ, ਆਲਸੀ। ਤਕਾਵੀ : (ਅ) ਉਹ ਰਕਮ ਜੋ ਸਰਕਾਰ ਵੱਲੋਂ ਕਿਸਾਨਾਂ ਨੂੰ ਮੱਦਦ ਵਜੋਂ ਦਿੱਤੀ ਜਾਂਦੀ ਹੈ। ਤਕਾਵੀਮ : (ਫ਼) ਜੰਤਰੀਆਂ। ਤਕੀਆ : (ਫ਼) ਅਰਾਮ ਦੀ ਥਾਂ, ਫ਼ਕੀਰਾਂ ਦੇ ਰਹਿਣ ਦੀ ਥਾਂ। ਤਕੀਆ ਕਲਾਮ : (ਅਫ਼) ਉਹ ਸ਼ਬਦ ਜੋ ਕਿ ਆਦਤ ਵਜੋਂ ਗੱਲਬਾਤ ਦੌਰਾਨ ਵਾਰ ਵਾਰ ਵਰਤਿਆ ਜਾਵੇ। ਤਖ਼ਸੀਸ : (ਫ਼) ਖ਼ਾਸ ਕਰਨਾ, ਵਿਸ਼ੇਸ਼ਤਾ। ਤਖ਼ਤ-ਪੋਸ਼ : (ਫ਼) ਤਖ਼ਤ ਦੀ ਚਾਦਰ। ਤਖ਼ਤਾ-ਬੰਦੀ : (ਫ਼) ਲੱਕੜ ਦੇ ਤਖ਼ਤਿਆਂ ਦਾ ਫ਼ਰਸ਼, ਕਿਆਰੀਆਂ ਦੀ ਤਰਤੀਬ। ਤਖ਼ਤੀ : (ਫ਼) ਬੱਚਿਆਂ ਦੇ ਲਿਖਣ ਦੀ ਫੱਟੀ, ਪੱਥਰ ਦੀ ਸਿੱਲ। ਤਖ਼ਮੀਨਾ : (ਫ਼) ਸਰਸਰੀ ਅਨੁਮਾਨ, ਅੰਦਾਜਾ, ਅਟਕਲ। ਤਖ਼ਰੀਜ : (ਫ਼) ਬਾਹਰ ਕੱਢਣਾ। ਤਖ਼ਰੀਬ : (ਅ) ਉਜਾੜਾ, ਤਬਾਹੀ, ਖ਼ਰਾਬ ਕਰਨਾ, ਉਜਾੜਨਾ। ਤਖੱਲਸ : (ਅ) ਕਲਮੀ ਨਾਂ, ਉਪ ਨਾਂ। ਤਗ : (ਫ਼) ਭੱਜਣਾ, ਥਾਹ, ਤੈਹ, ਹੋਕਾ, ਜ਼ਮੀਨ, ਕਦਮ। ਤਗਾਫੁਲ : (ਅ) ਅਵੇਸਲੇ ਹੋਣਾ, ਲਾਪਰਵਾਹੀ, ਅਣਗਹਿਲੀ। ਤਗਾਰ : (ਫ਼) ਮਿੱਟੀ ਦਾ ਕੁੰਡਾ, ਤਸਲਾ, ਘੋੜੇ ਦੀ ਖ਼ੁਰਜੀ, ਦਿਹਾੜੀ ਦੀ ਖੁਰਾਕ, ਮਾਪ। ਤਗੀਨ : (ਫ਼) ਅੱਗ, ਨਿੱਕਾ, ਹੌਜ, ਚਬੱਚੀ। ਤਜ਼ਕਰਾ : (ਅ) ਚਰਚਾ, ਜ਼ਿਕਰ, ਜੀਵਨੀ, ਯਾਦਗਾਰ, ਬਿਆਨ। ਤਜਰਬਾ : (ਅ) ਪਰਖ, ਅਜ਼ਮਾਇਸ, ਜਾਂਚ, ਜਾਣਕਾਰੀ। ਤਜ਼ਹੀਕ : (ਅ) ਹਾਸਾ, ਮਖੌਲ ਉਡਾਉਣਾ, ਮੌਜੂ ਬਣਾਉਣਾ। ਤਜਦੀਦ : (ਫ਼) ਤਾਜ਼ਾ ਕਰਨਾ, ਨਵੇਂ ਸਿਰਿਓਂ ਕੰਮ ਕਰਨਾ। ਤਜਨੀਸ : (ਫ਼) ਇਕੋ ਜਿਹਾ ਹੋਣਾ, ਇਕ ਅਲੰਕਾਰ ਦਾ ਨਾਂ। ਤਜਮੀਨ : (ਅ) ਜ਼ਮਾਨਤ ਦੇਣਾ, ਆਪਣੀ ਸ਼ਰਨ ਵਿੱਚ ਲੈਣਾ, ਸ਼ਾਮਿਲ ਕਰਨਾ , ਕਬੂਲ ਕਰਵਾਉਣਾ , ਮਨਵਾਉਣਾ। ਤਜ਼ਵੀਜ਼ : (ਅ) ਰਾਏ, ਸਲਾਹ। ਤਜ਼ਰੀਦ : (ਫ਼) ਨੰਗਾ ਕਰਨਾ, ਰੁੱਖ ਦੀਆਂ ਟਾਹਣੀਆਂ ਨੂੰ ਛਾਂਗਣਾ , ਇਕੱਲਾਪਣ। ਤਜੱਲਾ : (ਫ਼) ਰੌਸ਼ਨੀ, ਜਲਵਾ, ਉਹ ਨੂਰ ਜੋ ਹਜ਼ਰਤ ਮੂਸਾ ਨੂੰ ਤੂਰ ਨਾਮੀ ਪਹਾੜ ’ਤੇ ਦਿੱਸਿਆ ਤੇ ਜਿਸ ਦੀ ਉਹ ਤਾਬ ਨਾ ਝੱਲ ਸਕੇ। ਤਜਾਸ਼ : (ਫ਼) ਤਲਾਸ਼, ਉਮੀਦ, ਕਾਟ, ਸਜਾਵਟ, ਲਾਭ, ਕਾਂਟ-ਛਾਟ, ਹਿਰਸ। ਤਜ਼ਾਦ : (ਅ) ਇਕ ਚੀਜ਼ ਦਾ ਦੂਜੀ ਚੀਜ਼ ਦੇ ਉਲਟ ਹੋਣਾ, ਵਿਰੋਧ, ਆਪਸ ਵਿੱਚ ਦੁਸ਼ਮਣੀ ਕਰਨਾ। ਤਤਮੀਮ : (ਫ਼) ਪੂਰਾ ਕਰਨਾ, ਪੂਰਨਤਾ। ਤਦਬੀਰ : (ਅ) ਰਾਏ, ਸੁਝਾਅ, ਇਲਾਜ, ਚਾਰਾ, ਉਪਰਾਲਾ। ਤਨਹਾ : (ਫ਼) ਇਕੱਲਾ, ਵੱਖ। ਤਨਹਾਈ : (ਫ਼) ਇਕੱਲਾਪਣ, ਵੱਖਰਾਪਣ। ਤਨਕੀਹ : (ਫ਼) ਹੱਡੀ ਵਿੱਚੋਂ ਗੁੱਦਾ ਕੱਢਣਾ, ਸਾਫ ਸੁਥਰਾ ਕਰਨਾ, ਖਾਲਸ ਕਰਨਾ, ਰੁੱਖ ਦੀਆਂ ਟਾਹਣੀਆਂ ਛਾਂਗਣਾ, ਨਿਰੀਖਣ। ਤਨਕੀਦ : (ਅ) ਪੜਚੋਲ, ਤਬਸਰਾ, ਖਰਾ-ਖੋਟਾ ਪਰਖ਼ਣਾ। ਤਨਕੀਰ : (ਫ਼) ਬੁਰੀ ਹਾਲਤ ਕਰਨਾ, ਹਾਲਤ ਬਦਲ ਦੇਣਾ, ਕਿਸੇ ਨਾਂਵ ਨੂੰ ਸਧਾਰਨ ਬਣਾਉਣਾ , ਅਣਜਾਣ ਬਣਾਉਣਾ। ਤਨਜ਼ : (ਅ) ਭੇਤ ਦੀ ਗੱਲ ਕਹਿਣਾ, ਰਮਜ ਨਾਲ ਦੱਸਣਾ, ਤਾਹਨਾ-ਮੇਹਣਾ ਦੇਣਾ, ਠੱਠਾ ਮਖੌਲ ਕਰਨਾ। ਤਨਜ਼ੀਮ : (ਅ) ਧਾਗੇ ਵਿੱਚ ਮੋਤੀ ਪ੍ਰੋਣਾ, ਕਵਿਤਾ ਜੋੜਨਾ, ਉਡੀਕਣਾ। ਤਨਜ਼ੁਲ : (ਅ) ਨਜ਼ਲ ਉਤਰਨ ਦੀ ਕਿਰਿਆ, ਗਿਰਾਵਟ, ਪਤਨ। ਤਨ ਦਰੁਸਤ : (ਅ ) ਚੰਗਾ , ਸਿਹਤਮੰਦ। ਤਨਬ : (ਫ਼) ਤੂੰਬੀ ਦੀ ਰੱਸੀ। ਤਨਵੀਨ : (ਫ਼) ਕਿਸੇ ਸ਼ਬਦ ਦੇ ਅਖੀਰ ਤੇ ‘ਦੋ’ ਜ਼ੇਰ ਜਾਂ ‘ਦੋ’ ਜ਼ਬਰ ਲਿਖ ਕੇ ਨੂਨ ਦੀ ਆਵਾਜ਼ ਪੈਦਾ ਕਰਨਾ। ਤਨਵੀਰ : (ਫ਼) ਰੋਸ਼ਣ ਕਰਨਾ, ਪਹੁ ਫੁਟਾਲਾ ਦਿਸਣਾ, ਚਾਨਣ। ਤਨਾਜ਼ਾ : (ਅ) ਝਗੜਾ ਕਰਨਾ, ਫ਼ਸਾਦ, ਤਕਰਾਰ। ਤਨਾਸੁਬ : (ਅ ) ਮੁਤਾਬਕ , ਇੱਕਸਾਰਤਾ। ਤਨਾਫ਼ੁਰ : (ਫ਼) ਨਫ਼ਰਤ ਕਰਨਾ, ਘਿਰਣਾ ਕਰਨਾ। ਤਪ : (ਫ਼) ਬੁਖਾਰ, ਤਾਪ, ਬੇਕਰਾਰੀ, ਬੇਚੈਨੀ। ਤਪਾ : (ਫ਼) ਟਿੱਲਾ, ਛੋਟੀ ਪਹਾੜੀ। ਤਪਾਕ : (ਫ਼) ਗਰਮ ਜ਼ੋਸੀ, ਨਿੱਘ, ਅਪਣੱਤ ਨਾਲ, ਪਿਆਰ। ਤਫ਼ : (ਫ਼) ਰੋਸ਼ਨੀ, ਗਰਮੀ, ਤਾਪ, ਬਦਬੂ, ਭਾਫ਼, ਧੂੰਆਂ। ਤਫ਼ਸ਼ਾ : (ਫ਼) ਮਲਾਮਤ, ਮਿਹਣਾ ਦੇਣਾ, ਬੁਰਾ ਭਲਾ ਕਰਨਾ। ਤਫ਼ਸੀਰ : (ਅ) ਕਲਾਮ ਦੇ ਭਾਵਾਂ ਨੂੰ ਸ਼ਪੱਸਟ ਕਰਨਾ, ਰੱਬੀ ਕਲਾਮ ਦੀ ਵਿਆਖਿਆ ਕਰਨਾ, ਟੀਕਾ। ਤਫ਼ਸੀਲ : (ਅ) ਖੋਲ੍ਹ ਕੇ ਦੱਸਣਾ, ਵਿਸਥਾਰਪੂਰਵਕ ਵਿਆਖਿਆ ਕਰਨਾ। ਤਫ਼ਜੀਲ : (ਫ਼) ਵਡਿਆਉਣਾ। ਤਫ਼ਤਾ : (ਫ਼) ਸੜਿਆ ਭੁਜਿਆ, ਗਰਮ ਹੋਇਆ, ਬੇਚੈਨ। ਤਫ਼ਤੀਸ਼ : (ਅ) ਤਲਾਸ਼, ਭਾਲ, ਨਿਰੀਖਣ, ਪੁੱਛ-ਪੜਤਾਲ। ਤਫ਼ਰੀਸ : (ਅ) ਪਾੜਨਾ, ਕਿਸੇ ਦੂਜੀ ਭਾਸ਼ਾ ਦੇ ਸ਼ਬਦ ਨੂੰ ਫ਼ਾਰਸੀ ਬਣਾਉਣਾ। ਤਫ਼ਰੀਕ : (ਅ) ਅੱਡ ਕਰਨਾ, ਫ਼ਰਕ ਕੱਢਣਾ, ਵਿਤਕਰਾ ਕਰਨਾ, ਵਿਸ਼ਲੇਸ਼ਣ, ਵੰਡ, ਵਰਗੀਕਰਨ। ਤਫ਼ਰੁਕ : (ਫ਼) ਜੁਦਾ ਹੋਣਾ, ਅੱਡ ਅੱਡ ਹੋਣਾ। ਤਫ਼ਾਸੀਲ : (ਫ਼) ਵਿਆਖਿਆਵਾਂ, ਟੀਕੇ, ਵਿਸਤਾਰ। ਤਬ : (ਫ਼) ਤਾਪ, ਬੁਖਾਰ, ਬੇਚੈਨੀ। ਤੱਬ : (ਫ਼) ਰੋਗਾਂ ਦੇ ਇਲਾਜ ਕਰਨ ਦੀ ਵਿੱਦਿਆ, ਚਕਿਤਸਾ। ਤਬਈਯਤ : (ਫ਼) ਆਗਿਆਕਾਰਤਾ, ਪੈਰਵੀ। ਤਬਸਿਰਾ : (ਅ) ਅੱਖਾਂ ਦੀ ਰੋਸ਼ਨੀ ਦੇਣਾ, ਸੁਜਾਖਾ ਕਰਨਾ, ਰਾਹ ਦੱਸਣ ਵਾਲਾ, ਪਥ-ਪਰਦਰਸ਼ਕ, ਟਿੱਪਣੀ। ਤਬਕ : (ਫ਼) ਤਬਕਾ, ਤੈਹ, ਉਹ ਚੀਜ਼ ਜੋ ਦੂਜੀ ਦੇ ਅਨੂਕੁਲ ਤੇ ਬਰਾਬਰ ਹੋਵੇ, ਘੋੜੇ ਦੀ ਇੱਕ ਬੀਮਾਰੀ ਦਾ ਨਾਂ। ਤਬਕਾ : (ਅ) ਦਰਜਾ, ਰੁਤਬਾ, ਜਮਾਤ, ਆਦਮੀਆਂ ਦਾ ਟੋਲਾ। ਤਬਲਾ : (ਅ) ਇੱਕ ਸਾਜ਼। ਤਬਕੀਰ : (ਫ਼) ਨਮਾਜ਼ ਲਈ ਪਹਿਲੇ ਵੇਲੇ ਆਉਣਾ, ਸਵੇਰੇ ਆਉਣਾ। ਤਬਦੀਲ : (ਅ) ਬਦਲਣਾ, ਇੱਕ ਥਾਂ ਤੋਂ ਦੂਜੀ ਥਾਂ ਕਰਨਾ, ਫੇਰ-ਬਦਲ। ਤਬਲੀਗ : (ਅ) ਪਹੁੰਚਾਉਣਾ, ਪੁਜਦਾ ਕਰਨਾ। ਤਬਰੇਜ਼ : (ਫ਼) ਇਰਾਨ ਦੇ ਇਕ ਸ਼ਹਿਰ ਦਾ ਨਾਂ, ਸੰਗੀਤ ਦੀ ਇਕ ਸ਼ਾਖ਼ਾ ਦਾ ਨਾਂ। ਤਬਾਅ : (ਅ) ਤਬੀਅਤ, ਸਿਹਤ, ਤੰਦਰੁਸਤੀ। ਤਬਾਸ਼ੀਰ : (ਅ) ਇਕ ਸਫ਼ੈਦ ਰੰਗ ਦੀ ਦਵਾ ਜੋ ਬਾਂਸ ਦੀਆਂ ਗੰਢਾਂ ਵਿੱਚੋਂ ਨਿਕਲਦੀ ਹੈ, ਚਾਕ, ਚਿੱਟੀ ਮਿੱਟੀ। ਤਬਾਹ : (ਫ਼) ਬਰਬਾਦ, ਉਜੜਿਆ ਹੋਇਆ, ਵਿਅਰਥ ਚੀਜ਼। ਤਬਾਹੀ : (ਫ਼) ਉਜਾੜਾ, ਬਰਬਾਦੀ, ਜੋ ਵਸਤ ਨਸ਼ਟ ਹੋ ਜਾਵੇ। ਤਬਾਰੁਕ : (ਫ਼) ਮੁਬਾਰਕ ਹੋਣਾ, ਪਾਕ ਹੋਣਾ, ਬਰਕਤਾਂ ਵਾਲਾ ਹੋਣਾ। ਤਬੀਅਤ : (ਅ) ਸੁਭਾਅ, ਮਿਜਾਜ਼, ਫ਼ਿਤਰਤ। ਤਬੀਬ : (ਅ) ਡਾਕਟਰ, ਹਕੀਮ, ਵੈਦ। ਤਮਅ : (ਅ) ਲਾਲਚ, ਹਿਰਾਸ। ਤਮਸਕ : (ਅ) ਲਿਖਤ, ਪਰਨੋਟ। ਤਮਹੀਦ : (ਅ) ਭੂਮਿਕਾ, ਸ਼ੁਰੂਆਤ, ਮੁੱਖਬੰਦ, ਪ੍ਰਸਤਾਵਨਾ। ਤਮੰਨਾ : (ਅਫ਼) ਚਾਹ, ਆਰਜ਼ੂ। ਤਮੰਨੀ : (ਫ਼) ਚਾਹੁਣਾ, ਗੱਲ ਘੜ ਲੈਣਾ, ਲਿਖੇ ਹੋਏ ਨੂੰ ਪੜ੍ਹਨਾ। ਤਮਯੀਰ : (ਅ) ਤਮੀਜ਼ (ਫ਼) : ਅਕਲ, ਅਬਦ, ਸਨਾਖ਼ਤ, ਫ਼ਰਕ। ਤਮਰ : (ਫ਼) ਖਜੂਰ, ਸੁੱਕੀ ਖਜੂਰ, ਅੱਖ ਦੀ ਇਕ ਬਿਮਾਰੀ ਦਾ ਨਾਂ। ਤਮਾਅ : (ਅ) ਲਾਲਚ। ਤਮਾਸ਼ਾ : (ਫ਼) ਪੈਦਲ ਚੱਲਣਾ, ਇਕੱਠਿਆਂ ਚੱਲਣਾ। ਤਮਾਚਾ : (ਫ਼) ਥੱਪੜ, ਤਮਾਚਾ, ਚਪੇੜ। ਤਮਾਮ : (ਅ) ਕਾਮਲ, ਪੂਰਾ, ਕਾਫ਼ੀ, ਠੀਕ। ਤਮੰਨਾ : (ਫ਼) ਇੱਛਾ ਕਰਨਾ, ਲਾਲਸਾ ਕਰਨਾ, ਲੋਚਨਾ, ਇੱਛਾ। ਤਰ : (ਫ਼) ਭਿੱਜਿਆ ਹੋਇਆ, ਸਾਫ਼, ਚਮਕਦਾਰ, ਤਾਜਾ, ਪਾਕ, ਸ਼ਰਮਸਾਰ, ਮੁਜ਼ਰਮ, ਬਦਕਾਰ। ਤਰਸ : (ਫ਼) ਡਰ, ਭੈਅ। ਤਰਸਾਨ : (ਫ਼) ਡਰਦਾ ਹੋਇਆ, ਭੈਭੀਤ, ਡਰਾਕਲ। ਤਰਹ : (ਫ਼) ਸਮੱਸਿਆ, ਉਲਝਣ। ਤਰਹੀਲ : (ਅ) ਕਿਸੇ ਨੂੰ ਸਫ਼ਰ ਤੇ ਭੇਜਣਾ, ਕੂਚ ਕਰਨਾ ਜਾਂ ਕਰਵਾਉਣਾ। ਤਰਕ : (ਅ) ਛੱਡਣਾ, ਤਿਆਗ, ਗਲਤੀ, ਉਕਾਈ। ਤਰਕਸ਼ : (ਫ਼) ਤੀਰਦਾਨ, ਭੱਥਾ। ਤਰੱਕੀ : (ਅ) ਉਪਰ ਚੜ੍ਹਨਾ, ਉਚਾ ਹੋਣਾ, ਉਨਤੀ। ਤਰਕੀਬ : (ਅ) ਜੋੜਨਾ, ਵਿਧੀ, ਜੁਗਤੀ, ਜੜਾਈ। ਤਰਕੀਮ : (ਫ਼) ਰਕਮ ਕਰਨਾ, ਲਿਖਣਾ, ਲਿਖਤ ਪੜ੍ਹਤ, ਲਿਖਾ ਪੜ੍ਹੀ। ਤਰਜ਼ : (ਅ) ਤਰੀਕਾ, ਸੂਰਤ, ਸ਼ਕਲ, ਆਦਤ। ਤਰਜੀਹ : (ਅ) ਵਧਾਉਣਾ, ਕਿਸੇ ਨਾਲੋਂ ਚੰਗੇਰਾ ਸਮਝਣਾ, ਵਧੇਰੇ ਮੁਲਵਾਨ ਸਮਝਣਾ, ਗਲਬਾ ਪਾਉਣਾ। ਤਰਜੁਮਾ : (ਅ) ਇਕ ਭਾਸ਼ਾ ਵਿੱਚ ਦਿੱਤੇ ਭਾਵਾਂ ਨੂੰ ਦੂਜੀ ਭਾਸ਼ਾ ਵਿੱਚ ਸਮਝਾਉਣਾ, ਅਨੁਵਾਦ। ਤਰਤੀਬ : (ਅ) ਚੀਜ਼ ਨੂੰ ਦਰਜੇ ਅਨੁਸਾਰ ਠੀਕ ਰੱਖਣਾ। ਤਰਦਸਤ : (ਫ਼) ਚੁਸਤ, ਹੱਥ ਦਾ ਕੰਮ ਕਰਨ ਵਾਲਾ, ਕਾਰੀਗਰ, ਕਾਤਬ, ਕਲਾਕਾਰ। ਤਰਦਸਤੀ : (ਫ਼) ਚਲਾਕੀ, ਫੁਰਤੀ, ਚੁਸਤੀ। ਤਰਦਿਮਾਗ : (ਫ਼) ਸਿਆਣਾ , ਸਮਝਦਾਰ, ਮਸਤ। ਤਰਦੀਦ : (ਅ) ਕਿਸੇ ਗੱਲ ਨੂੰ ਰੱਦ ਕਰਨਾ, ਕਿਸੇ ਗੱਲ ਦਾ ਜੁਆਬ ਦੇਣਾ, ਉਲਟਣਾ, ਫੇਰ ਦੇਣਾ, ਕਮਜ਼ੋਰ ਕਰਨਾ। ਤਰਨ : (ਫ਼) ਸੇਵਤੀ ਦਾ ਫੁੱਲ, ਜੰਗਲ। ਤਰੱਨਮ : (ਅ) ਅਲਾਪ, ਗਾਉਣਾ। ਤਰਫ਼ : (ਅ) ਪਾਸਾ, ਦਿਸ਼ਾ, ਕਿਨਾਰਾ, ਸਿਰਾ, ਅੱਖ, ਕਮਰਬੰਦ, ਪਟਕਾ। ਤਰਫ਼ਦਾਰ : (ਅਫ਼) ਹਿਮਾਇਤੀ, ਪੱਖ ਪੂਰਨ ਵਾਲਾ। ਤਰਬ : (ਅ) ਖ਼ੁਸ਼ੀ ਪ੍ਰਸੰਨਤਾ, ਸ਼ੌਕ। ਤਰਮੀਮ : (ਅ) ਮੁਰੰਮਤ ਕਰਨਾ, ਵਾਧਾ ਕਰਨਾ, ਤਬਦੀਲੀ ਕਰਨਾ, ਦਰੁਸਤੀ ਕਰਨਾ। ਤਰਵੀਹ : (ਫ਼) ਰਾਹਤ ਦੇਣਾ, ਸੁਗੰਧਮਈ ਕਰਨਾ, ਬਹਿਕਾਉਣਾ। ਤਰਾਹ : (ਫ਼) ਸਹਿਮ, ਦਹਿਲ, ਹੌਲ, ਦਰਦ। ਤਰਾਕ : (ਫ਼) ਛੇਕ, ਚਾਕ, ਟੁੱਟਣ ਦੀ ਆਵਾਜ਼। ਤਰਾਸ਼ : (ਫ਼) ਵਿਉਂਤ, ਕਾਟ-ਛਾਟ, ਢੰਗ। ਤਰਾਜੂ : (ਫ਼) ਤੋਲਣ ਵਾਲੇ ਪੱਲੜੇ, ਤੱਕੜੀ, ਇਨਸਾਫ। ਤਰਾਨਾ : (ਫ਼) ਗੀਤ, ਨਗਮਾ, ਸੁਰ, ਲੈ। ਤਰਾਬ : (ਫ਼) ਪਾਣੀ ਜਾਂ ਸ਼ਰਾਬ ਦਾ ਮਟਕੇ ਜਾਂ ਮਸ਼ਕ ਵਿੱਚੋਂ ਸਿਮਣਾ। ਤਰਾਵਤ : (ਅ) ਤਾਜ਼ਗੀ, ਤਰੀ, ਨਮੀ, ਰੋਣਕ, ਹਰਿਆਵਲ। ਤਰਵੰਦਾ : (ਫ਼) ਪਹਿਲਾ ਫ਼ਲ, ਨਵਾਂ ਫ਼ਲ। ਤਰੀਕਤ : (ਅ) ਰਾਹ, ਮਾਰਗ, ਹਿਰਦੇ ਦੀ ਸਫਾਈ, ਮਨ ਦੀ ਸ਼ੁੱਧੀ, ਸ਼ੂਫ਼ੀਆਂ ਦੇ ਚਾਰ ਪੜ੍ਹਾਵਾਂ ਵਿਚੋਂ ਇੱਕ ਮੰਜ਼ਿਲ। ਤਰੀਕਾ : (ਅ) ਰਾਹ, ਰਸਤਾ, ਢੰਗ, ਧਰਮ, ਸ਼ਰੀਫ਼ ਲੋਕ। ਤਰੰਗ : (ਫ਼) ਕਮਾਨ ਵਿੱਚੋਂ ਛੁਟਣ ਲਗੇ ਤੀਰ ਦੀ ਆਵਾਜ਼, ਭੰਵਰ, ਜ਼ਖ਼ਮ, ਫੱਟ। ਤਲਕੀਨ : (ਅ) ਸਿੱਖਿਆ, ਪੜ੍ਹਾਈ। ਤਲਖ਼ : (ਫ਼) ਕੌੜਾ, ਖਰਵਾ, ਗਾਲ, ਕਾਲਾ ਰੰਗ। ਤਲਖ਼ੀ : (ਫ਼) ਕੜਵਾਹਟ, ਕੌੜ, ਤਲਖ਼ਪਣ। ਤਲਫ਼ : (ਅ) ਤਬਾਹ, ਬਰਬਾਦ, ਨਸ਼ਟ। ਤਲੱਫ਼ਜ਼ : (ਅ) ਉਚਾਰਨ। ਤਲਬ : (ਅ) ਮੰਗਣਾ, ਇੱਛਾ ਕਰਨਾ, ਤਲਾਸ਼ ਕਰਨਾ, ਅਦਾਇਗੀ, ਮੰਗ ਚਾਹਤ, ਤਨਖ਼ਾਹ। ਤਲਮੀਹ : (ਅ) ਕਲਾਮ ਵਿੱਚ ਕਿਸੇ ਕਹਾਣੀ ਵਲ ਇਸ਼ਾਰਾ ਕਰਨਾ। ਤਲਮੀਜ਼ : (ਫ਼) ਸ਼ਗਿਰਦ, ਚੇਲਾ। ਤਲਾਕ : (ਅ) ਔਰਤ ਦਾ ਨਿਕਾਹ ਦੀ ਕੈਦ ਤੋਂ ਮੁਕਤ ਹੋਣਾ, ਅਜ਼ਾਦੀ, ਰਵਾਨੀ। ਤਲਾਕਨਾਮਾ : (ਅਫ਼) ਉਹ ਲਿਖਤ ਜਿਸ ਵਿੱਚ ਤਲਾਕ ਦੀਆਂ ਸ਼ਰਤਾਂ ਲਿਖੀਆਂ ਹੋਈਆਂ ਹੋਣ। ਤਲਾਤਮ : (ਅ) ਲਹਿਰਾਂ ਦਾ ਜੋਰ, ਪਾਣੀ ਦੇ ਥਪੇੜੇ। ਤਲਾਫ਼ੀ : (ਅ) ਨੁਕਸਾਨ ਦੀ ਪੂਰਤੀ। ਤਲਾਵਤ : (ਅ) ਪੜ੍ਹਨਾ, ਕੁਰਾਨ ਦਾ ਪਾਠ ਕਰਨਾ। ਤਲਿਸਮ : (ਅ) ਜਾਦੂ। ਤਲੋਹ : (ਫ਼) ਫਜ਼ੂਲ, ਐਵੇਂ ਹੀ, ਵਾਧੂ ਹੀ। ਤਵੱਸੁਲ : (ਫ਼) ਵਸੀਲਾ ਤਲਾਸ਼ ਕਰਨਾ, ਕਿਸੇ ਨੂੰ ਵਿਚੋਲਾ ਬਣਾਉਣਾ, ਰੱਬ ਦੀ ਮਿਹਰ, ਭਾਲਣਾ, ਜੋੜ, ਮੇਲ। ਤਵੱਕੋਂ : (ਅ) ਆਸ, ਉਮੀਦ, ਭਰੋਸਾ। ਤਵੱਕੁਲ : (ਫ਼) ਖ਼ੁਦਾ ਤੇ ਭਰੋਸਾ ਕਰਨਾ, ਰੱਬ ਵਿੱਚ ਯਕੀਨ। ਤਵੱਜੋਂ : (ਅ) ਭਰੋਸਾ, ਨਿਸ਼ਚਾ, ਰੱਬ ’ਤੇ ਭਰੋਸਾ ਰੱਖਣਾ। ਤਵਾਇਫ਼ : (ਫ਼) ਜਮਾਤਾਂ, ਟੋਲੇ, ਜਥੇ, ਨੱਚਣ ਗਾਉਣ ਵਾਲੀ ਔਰਤ। ਤਵਾਜ਼ਅ : (ਅ) ਸੇਵਾ, ਖ਼ਾਤਿਰ, ਪ੍ਰਾਹੁਣਚਾਰੀ। ਤਵਾਜ਼ਨ : (ਅ) ਸਮਤੋਲ ਹੋਣਾ, ਬਰਾਬਰ। ਤਵਾਨਾ : (ਫ਼) ਜ਼ੋਰਾਵਰ, ਹੱਟਾ ਕੱਟਾ। ਤਵਾਫ਼ : (ਅ) ਪ੍ਰਕਰਮਾ, ਦੁਆਲੇ ਫਿਰਨਾ। ਤਵਾਰੀਖ਼ : (ਅ) ਭੂਤ ਕਾਲ ਦੀਆਂ ਘਟਨਾਵਾਂ, ਇਤਿਹਾਸ। ਤਵਾਲਤ : (ਅ) ਲੰਬਾਈ, ਦੇਰ। ਤਵੀਲ : (ਅ) ਲੰਮਾ, ਉੱਚਾ। ਤਵੇਲਾ : (ਅ) ਘੋੜਿਆਂ ਦੇ ਰਹਿਣ ਦੀ ਥਾਂ। ਤਵੰਗਰ : (ਫ਼) ਧਨੀ, ਦੌਲਤਮੰਦ, ਮਾਲਦਾਰ, ਤਕੜਾ, ਸ਼ਕਤੀਮਾਨ। ਤਾਊਨ : (ਅ) ਆਮ ਮੌਤ, ਪ੍ਰਸਿੱਧ ਮਾਰੂ ਰੋਗ, ਪਲੇਗ, ਸ਼ਾਮਤ। ਤਾਅਤ : (ਅ) ਬੰਦਗੀ, ਇਬਾਦਤ ਜਾਂ ਤਾਬੇਦਾਰੀ। ਤਾਇਤ : (ਅ) ਹੁਕਮ ਮੰਨਣ ਦਾ ਭਾਵ, ਤਾਬੇਦਾਰੀ। ਤਾਇਫ਼ : (ਅ) ਚੱਕਰ ਲਾਉਣ ਵਾਲਾ। ਤਾਇਬ : (ਅ) ਤੌਬਾ ਕਰਨ ਵਾਲਾ, ਗੁਨਾਹਾਂ ਦੀ ਮਾਫ਼ੀ ਮੰਗਣ ਵਾਲਾ, ਬੁਰੇ ਕੰਮਾਂ ਤੋਂ ਬਾਜ਼ ਰਹਿਣ ਵਾਲਾ। ਤਾਇਰ : (ਅ) ਉਡਣ ਵਾਲਾ ਪੰਛੀ, ਕਿਰਦਾਰ, ਪਤੰਗ। ਤਾਈਦ : (ਅ) ਮੱਦਦ ਕਰਨਾ, ਸਹਾਇਤਾ ਕਰਨਾ, ਪੁਸ਼ਟੀ ਕਰਨਾ। ਤਾਸੀਰ : (ਅ) ਅਸਰ ਕਰਨਾ, ਨਿਸ਼ਾਨ, ਨਤੀਜਾ, ਗੁਣ, ਅਸਰ, ਅਮਲ। ਤਾਹਿਰ : (ਅ) ਪਾਕ, ਪਵਿੱਤਰ। ਤਾਕਤ : (ਅ) ਸ਼ਕਤੀ, ਸਮਰੱਥਾ, ਬਲ। ਤਾਕੀਦ : (ਅ) ਪਕਿਆਈ, ਮਜ਼ਬੂਤੀ, ਪੱਕਾ ਕਰਨਾ, ਵਾਰ ਵਾਰ ਕਹਿਣਾ, ਜੋਰ ਨਾਲ ਕਹਿਣਾ। ਤਾਕੀਦਨ : (ਅ) ਜੋਰ ਪਾ ਕੇ, ਜ਼ਿਦ ਨਾਲ, ਪੱਕੀ ਤਰ੍ਹਾਂ। ਤਾਖ਼ੀਰ : (ਅ) ਢਿੱਲ, ਦੇਰੀ। ਤਾਗਾ : (ਫ਼) ਮਾਸੜ। ਤਾਜ : (ਅ) ਮੁਕਟ, ਸ਼ਾਹੀ ਟੋਪੀ। ਤਾਜ਼ਗੀ : (ਫ਼) ਤਰਾਵਤ, ਸਰਸਬਜ਼ੀ, ਖੇੜਾ, ਨਵਾਂਪਣ। ਤਾਜ਼ਿਰ : (ਅ) ਵਪਾਰੀ, ਸੁਦਾਗਰ। ਤਾਜ਼ੀ : (ਅ) ਅਰਬੀ ਘੋੜਾ, ਸ਼ਿਕਾਰੀ ਕੁੱਤਾ। ਤਾਫ਼ਤਾ : (ਫ਼) ਇੱਕ ਪ੍ਰਕਾਰ ਦਾ ਕੱਪੜਾ। ਤਾਬ : (ਫ਼) ਰੌਸ਼ਨੀ, ਰੌਣਕ, ਗਰਮੀ, ਸ਼ਕਤੀ, ਬਰਦਾਸ਼ਤ। ਤਾਬਅ : (ਅ) ਆਗਿਆਕਾਰ, ਅਧੀਨ। ਤਾਬਅਦਾਰ : (ਅਫ਼) ਆਗਿਆ, ਅਧੀਨ ਰਹਿਣ ਵਾਲਾ। ਤਾਬਅਦਾਰੀ : (ਅਫ਼) ਅਧੀਨਗੀ। ਤਾਬਕ : (ਫ਼) ਤਵਾ। ਤਾਬਦਾਨ : (ਫ਼) ਰੋਸ਼ਨਦਾਨ, ਭੱਠੀ, ਹਮਾਮ। ਤਾਬਿਅ : (ਅ) ਅਨਸਾਰੀ, ਅਨੁਗਾਮੀ, ਪੈਰੋਕਾਰ, ਅਧੀਨ, ਮਾਤਹਿਤ। ਤਾਬੀਦਾ : (ਫ਼) ਵਲ਼ ਖਾਧਾ ਹੋਇਆ, ਪੇਚਦਾਰ, ਰੌਸ਼ਨ। ਤਾਬੂਤ : (ਅ) ਓਹ ਸੰਦੂਕ ਜਿਸ ਵਿੱਚ ਲਾਸ਼ ਰੱਖਕੇ ਦੱਬਦੇ ਹਨ। ਤਾਰਕ : (ਅ) ਤਿਆਗੀ, ਉਪਰਾਮ ਹੋਣਾ। ਤਾਰਕਸ਼ : (ਫ਼) ਤਾਰ ਬਣਾਉਣ ਵਾਲਾ। ਤਾਰਾਜ਼ : (ਫ਼) ਲੁੱਟਦਾਰ, ਤਬਾਹੀ, ਬਰਬਾਦੀ। ਤਾਰਿਕ : (ਫ਼) ਤਿਆਗੀ, ਏਕਾਂਤ ਪਸੰਦ, ਪਰਹੇਜ਼ਗਾਰ। ਤਾਰੀਕ : (ਫ਼) ਕਾਲਾ, ਹਨੇਰਾ, ਧੁੰਦ। ਤਾਲਿਬ : (ਅ) ਢੂੰਡਣ ਵਾਲਾ, ਇੱਛਕ, ਤਲਬਗਾਰ, ਉਮੀਦਵਾਰ। ਤਾਵਾਨ : (ਫ਼) ਜ਼ੁਰਮਾਨਾ, ਦੰਡ। ਤਿਆਰ : (ਅ) ਤਾਜ਼ਾ, ਵਰਤੋਂ ਦੇ ਲਾਇਕ, ਰਿੱਧਾ ਹੋਇਆ, ਜੁਆਨ, ਸਜਿਆ ਹੋਇਆ। ਤਿਜਾਰਤ : (ਅ) ਵਣਜ, ਵਪਾਰ। ਤਿਫ਼ਲ : (ਅ) ਬੱਚਾ, ਮੁੰਡਾ। ਤਿਲਫ਼ਾਨਾ : (ਅਫ਼) ਬਚਗਾਨਾ, ਬੱਚਿਆਂ ਵਰਗਾ। ਤਿਬ : (ਅ) ਇਲਾਜ ਦਾ ਗਿਆਨ, ਡਾਕਟਰੀ ਇਲਮ। ਤਿਬਤ : (ਫ਼) ਬੱਕਰੀ ਦੇ ਵੱਡੇ ਵਾਲਾਂ ਦੇ ਹੇਠਾਂ ਨਰਮ ਵਾਲਾਂ ਦੀ ਤੈਅ ਜਿਸ ਤੋਂ ਪਛਮ ਬਣਦੀ ਹੈ, ਪਛਮ। ਤਿਬੀ : (ਅ) ਡਾਕਟਰੀ ਪੇਸ਼ੇ ਨਾਲ ਸੰਬੰਧਤ। ਤਿਰੰਗ : (ਫ਼) ਸੋਹਣਾ, ਸੁੰਦਰ। ਤਿਰਯਾਕ : (ਅ) ਜ਼ਹਿਰ, ਮਹੁਰਾ, ਜ਼ਹਿਰ ਦੇ ਤੋੜ ਦੀ ਦਵਾ। ਤਿਲਾਈ : (ਫ਼) ਸੋਨੇ ਦਾ, ਸੁਨਹਿਰੀ, ਸੋਨੇ ਦਾ ਪੀਲਾ ਰੰਗ। ਤਿਲਾਵਤ : (ਅ) ਰਵਾਂ-ਪਾਠ, ਕੁਰਾਨ ਸ਼ਰੀਫ ਦਾ ਅਧਿਐਨ ਕਰਨਾ। ਤੀਹ : (ਫ਼) ਜੰਗਲ, ਭਿਆਨਕ, ਉਜਾੜ, ਅਭਿਮਾਨ, ਸ਼ੇਖ਼ੀ। ਤੀਬ : (ਫ਼) ਖ਼ੁਸ਼ੀ, ਖੇੜਾ, ਸੁਗੰਧੀ, ਖ਼ੁਸ਼, ਮਿਜ਼ਾਜ਼ੀ। ਤੀਮਾਰ : (ਫ਼) ਮਰੀਜ਼ ਦੀ ਦੇਖ-ਭਾਲ, ਬੀਮਾਰ ਪੁਰਸ਼। ਤੁਅੱਜਬ : (ਅ) ਹੈਰਤ, ਅਚੰਭਾ। ਤੁਆਕਬ : (ਅ) ਪਿੱਛਾ ਕਰਨਾ। ਤੁਆਮ : (ਅ) ਖਾਣਾ। ਤੁਆਰਫ਼ : (ਅ) ਵਾਕਫ਼ੀਅਤ, ਜਾਣ-ਪਛਾਣ। ਤੁਆਵਨ : (ਅ) ਸਹਿਯੋਗ। ਤੁਹਫ਼ਾ : (ਅ) ਸ਼ੁਗਾਤ, ਨਜ਼ਰਾਨਾ। ਤੁਹਮਤ : (ਅ) ਊਜ ਲਾਉਣੀ, ਸ਼ੱਕ, ਦੋਸ਼, ਇਲਜਾਮ। ਤੁਕ : (ਫ਼) ਪੰਛੀਆਂ ਦੀ ਚੁੰਝ ਸਿਰਾ, ਨੋਕ, ਤਲਵਾਰ ਦਾ ਸਿਰਾ, ਨੇਜ਼ੇ ਦੀ ਅਣੀ, ਘੱਟ ਰੋਸ਼ਣੀ ਵਾਲਾ ਚਿਰਾਗ। ਤੁਖ਼ਮ : (ਫ਼) ਬੀਜ, ਗਿਰੀ, ਅਸਲ, ਖ਼ਾਨਦਾਨ, ਔਲਾਦ, ਇਕ ਬੀਮਾਰੀ। ਤੁਜ਼ਕ : (ਫ਼) ਕਨੂੰਨ, ਵਿਧਾਨ, ਪ੍ਰਬੰਧ, ਤਰਤੀਬ, ਸ਼ਾਹੀ ਰੋਜ਼ਾਨਾਮਚਾ, ਜੀਵਨ, ਲਸ਼ਕਰ। ਤੁਫ਼ : (ਅ) ਥੁੱਕ, ਮਲਾਮਤ ਵਾਚਕ ਸ਼ਬਦ। ਤੁਫ਼ਰਕਾ : (ਅ) ਫੁੱਟ, ਨਾਇਤਫ਼ਾਕੀ। ਤੁਫ਼ੈਲ : (ਅ) ਬਦੌਲਤ, ਸਾਧਨ, ਵਸੀਲਾ। ਤੁਫੰਗ : (ਫ਼) ਬੰਦੂਕ, ਤੋਪ। ਤੁਬਰਕਨ : (ਅ) ਸ਼ੁਭ ਸ਼ਗਨ ਵਜੋਂ, ਬਰਕਤ ਲਈ। ਤੁਰਬਤ : (ਅ) ਮਜ਼ਾਰਾ। ਤੁਰਕਾਨ : (ਫ਼) ਅੱਖ, ਨੇਤਰ, ਸਤ, ਸਤਾਰੇ, ਸਤ ਸਹੇਲੀਆਂ। ਤੁਰੰਗ : (ਫ਼) ਇਕ ਜੰਗਲੀ ਪੰਛੀ, ਤਿੱਤਰ, ਬੰਦੀ ਖ਼ਾਨਾ, ਕੈਦਖ਼ਾਨਾ। ਤੁਰੱਤ : (ਫ਼) ਮੱਥਾ, ਮੱਥੇ ਦਾ ਦੀਵਾ, ਤੁੱਰਾ। ਤੁਰਾ : (ਫ਼) ਤੈਨੂੰ, ਤੇਰੇ ਲਈ, ਤੇਰੇ ਕਰਕੇ। ਤੁੱਰਾ : (ਫ਼) ਮੱਥੇ ਤੇ ਵਾਲ, ਜ਼ੁਲਫ, ਕਲਗੀ, ਮਕਾਨ ਦਾ ਛੱਜਾ, ਅਨੋਖਾ, ਕੋਰੜਾ। ਤੁੱਰਾਹ : (ਅ) ਸ਼ਮਲਾ, ਕਲਗੀ, ਅਨੋਖੀ ਗੱਲ, ਅਜੀਬ। ਤੁਲੇ : (ਫ਼) ਸੰਦ, ਔਜ਼ਾਰ, ਸੰਦ ਰੱਖਣ ਦੀ ਥੈਲੀ। ਤੁਲੂਅ : (ਅ) ਉੱਦੈ, ਚੜ੍ਹਨ, ਨਿਕਲਣ। ਤੁਲੰਗ : (ਫ਼) ਜ਼ਰੂਰਤ, ਹਾਜਤ, ਲੋੜ, ਇੱਛਾ, ਰੁਚੀ। ਤੁਵਾਰਾ : (ਫ਼) ਘਾਹ ਫੂਸ ਦਾ ਬਣਿਆ ਘਰ, ਛੰਨ ਤੂਸ਼ : (ਫ਼) ਤਾਕਤ, ਸ਼ਕਤੀ, ਤਾਬ, ਸਰੀਰ, ਛਾਤੀ, ਤੋਸ਼ਾ। ਤੂਸ਼ਤ : (ਅ) ਛੋਟੀ ਚਟਾਈ, ਬਿਸਤਰਾ, ਤਲਾਈ, ਗਦੈਲਾ। ਤੂਤਕ : (ਫ਼) ਤੋਤਾ, ਇਕ ਪ੍ਰਸਿੱਧ ਸਾਜ਼, ਅਲਗੋਜ਼ਾ। ਤੂਤੀ ਮਕਾਲ : (ਫ਼) ਚੰਗਾ ਬੁਲਾਰਾ। ਤੂਤੀਯਾ : (ਫ਼) ਨੀਲਾ ਥੋਥਾ, ਤੁਹਮਤ। ਤੂਰ : (ਅ) ਪਰਬਤ, ਸੀਰੀਆ ਦੇਸ ਵਿੱਚ ਸਥਿਤ ਪਰਬਤ ਜਿਸ ’ਤੇ ਹਜ਼ਰਤ ਮੂਸਾ ਨੂੰ ਨੂਰ ਪ੍ਰਗਟ ਹੋਇਆ ਸੀ। ਤੂਲ : (ਅ) ਲੰਬਾਈ, ਫੈਲਾਓ। ਤੇਸ਼ਾ : (ਫ਼) ਤਰਖ਼ਾਣਾ ਦਾ ਪ੍ਰਸਿੱਧ ਹਥਿਆਰ। ਤੇਜ਼-ਕਲਮ : (ਫ਼) ਜਲਦੀ ਲਿਖਣ ਵਾਲਾ। ਤੇਜ਼-ਮਿਜ਼ਾਜ਼ : (ਫ਼) ਤਿੱਖੇ ਸੁਭਾਅ ਵਾਲਾ, ਗੁਸੈਲਾ, ਭੜਕੀਲਾ। ਤੇਮੱਮ : (ਅ) ਪਾਣੀ ਨਾ ਮਿਲੇ ਤਾਂ ਵੂਜ਼ ਦੀ ਥਾਂ ਤੇ ਮਿੱਟੀ ਵਰਤ ਕੇ ਨਮਾਜ਼ ਪੜ੍ਹਨ ਲਈ ਤਿਆਰ ਹੋਣਾ। ਤੈ : (ਅ) ਵਾਟ ਕਟਣੀ, ਪੂਰਾ ਕਰਨਾ, ਫੈਸਲਾ, ਬੇਬਾਕੀ, ਨਿਸ਼ਚਿਤ ਕਰਨਾ। ਤੈਸ਼ : (ਅ) ਅਕਲ ਦਾ ਚਲੇ ਜਾਣਾ, ਬੇਦਿਮਾਗੀ, ਹੋਛਾਪਣ, ਤੀਰ ਦਾ ਨਿਸ਼ਾਨ ਚੁਕ ਜਾਣਾ। ਤੈਯਾਰ : (ਫ਼) ਹਵਾਈ, ਜਹਾਜ। ਤੈਰ : (ਫ਼) ਉੱਡਣਾ, ਉਡਾਣ, ਪੰਛੀ। ਤੈਰਾਨ : (ਫ਼) ਪੰਛੀ। ਤੋਸ਼ਾ : (ਫ਼) ਰਾਹ ਦਾ ਖ਼ਰਚ, ਸਫਰ ਦੀ ਖ਼ੁਰਾਕ। ਤੋਸ਼ਾ-ਦਾਨ : (ਫ਼) ਲਿਬਾਸ ਤੇ ਕੀਮਤੀ ਵਸਤਾਂ ਰੱਖਣ ਵਾਲਾ ਕਮਰਾ। ਤੋਹਫ਼ਾ : (ਅ) ਸੁਗ਼ਾਤ, ਅਨੋਖਾ, ਬਹੁਤ ਖ਼ੂਬ। ਤੋਹਮਤ : (ਅ) ਇਲਜ਼ਾਮ, ਐਬ ਲਾਉਣਾ, ਬੁਰਾਈ ਕਰਨੀ, ਦੋਸ਼ ਮੜ੍ਹਨਾ। ਤੋਬਰਾ : (ਅ) ਘੋੜੇ ਨੂੰ ਦਾਣਾ ਖਿਲਾਣ ਵਾਲਾ ਝੋਲਾ। ਤੌਸ਼ੀਹ : (ਅ) ਇਲਮ ਬਿਆਨ ਦੀ ਇੱਕ ਕਾਰੀਗਰੀ ਜਿਸ ਵਿੱਚ ਸ਼ੇਅਰਾਂ ਦਾ ਪਹਿਲਾ ਅੱਖਰ ਜਾਂ ਮਿਸਰਿਆਂ ਦੇ ਆਰੰਭ ਦਾ ਇੱਕ ਇੱਕ ਸ਼ਬਦ ਲੈਣ ਨਾਲ ਕੋਈ ਵਾਕ ਬਣੇ। ਤੌਸੀਕ : (ਫ਼) ਪੱਕਾ ਕਰਨਾ, ਮਜ਼ਬੂਤ ਕਰਨਾ, ਕਿਸੇ ਨੂੰ ਭਰੋਸੇਯੋਗ ਸਮਝਣਾ, ਤਸਦੀਕ। ਤੌਸੀਕ : (ਅ) ਸਿਫ਼ਤ, ਖ਼ੂਬੀ, ਖ਼ੂਬੀ ਦੱਸਣੀ। ਤੌਹੀਦ : (ਅ) ਅਦਵੈਤ, ਰੱਬ ਨੂੰ ਇਕ ਮੰਨਣਾ, ਰੱਬੀ ਏਕਤਾ, ਵਾਹਦਤ। ਤੌਹੀਨ : (ਅ) ਸੁਸਤ ਕਰਨਾ, ਅਪਮਾਨ, ਬੇਇਜ਼ਤੀ। ਤੌਕ : (ਅ) ਹਾਰ, ਗਲੂਬੰਦ। ਤੌਫ਼ੀਕ : (ਅ) ਰੱਬ ਦੀ ਕਿਰਪਾ, ਹੌਸਲਾ, ਮਦਦ ਕਰਨਾ, ਸਹਾਇਤਾ ਕਰਨਾ, ਸਾਜ਼ਗਾਰ ਬਣਾਉਣਾ, ਹੌਸਲਾ, ਹਿੰਮਤ। ਤੌਬਾ : (ਅ) ਗੁਨਾਹ ਤੋਂ ਬਾਜ ਆਉਣਾ, ਪਛਤਾਵਾ। ਤੌਰੇਤ : (ਫ਼) ਓਹ ਅਸਮਾਨੀ ਕਿਤਾਬ ਜੋ ਹਜ਼ਰਤ ਮੂਸਾ ’ਤੇ ਨਾਜ਼ਿਲ ਹੋਈ, ਯਹੂਦੀਆਂ ਦੀ ਧਾਰਮਿਕ ਪੁਸਤਕ। ਤੰਗਾਰ : (ਫ਼) ਸੁਹਾਗਾ। ਤੰਜ਼ੀਲ : (ਅ) ਕੁਰਾਨ ਉਤਰਨਾ। ਤੰਬਾ : (ਫ਼) ਦਰਵਾਜਾ ਬੰਦ ਕਰਨ ਵਾਲੀ ਮੋਟੀ ਲੱਕੜ, ਹੋੜਾ। ਤੰਬੂਰ : (ਫ਼) ਇਕ ਪ੍ਰਸਿੱਧ ਸ਼ਾਜ਼ ਦਾ ਨਾਂ।

ਦਸ : (ਫ਼) ਚਿੱਤਰ, ਮਿਸਾਲ, ਵਰਗਾ, ਵਾਗੂੰ। ਦਸਤ : (ਫ਼) ਹੱਥ, ਲਾਭ, ਵਿਜੈ, ਸ਼ਕਤੀ, ਸ਼ਾਹੀ ਗੱਦੀ, ਕਨੂੰਨ, ਢੰਗ, ਤਰਜ਼, ਵਿਧੀ, ਵਾਰ, ਵਜ਼ੀਰ। ਦਸਤ : (ਫ਼) ਪਤਲਾ ਪਾਖ਼ਾਨਾ, ਜੁਲਾਬ। ਦਸਤ ਅਫ਼ਸ਼ਾਨ : (ਫ਼) ਨੱਚਨਾ, ਨਰਿਤ ਕਰਨਾ, ਨਚਾਰ। ਦਸਤ ਆਬ : (ਫ਼) ਵੁਜ਼ੂ, ਪੰਜ ਇਸ਼ਨਾਨਾ। ਦਸਤ-ਅੰਦਾਜ਼ : (ਫ਼) ਦਖ਼ਲ ਦੇਣ ਵਾਲਾ, ਨੱਚਣ ਵਾਲਾ, ਤੈਰਾਕ, ਗੰਢ ਕੱਟਣ ਵਾਲਾ, ਜੇਬ ਕੁਤਰਾ, ਲੁੱਟ ਘਸੁੱਟ। ਦਸਤਕ : (ਫ਼) ਕਿਸੇ ਨੂੰ ਬਲਾਉਣ ਲਈ ਹੱਥ ’ਤੇ ਹੱਥ ਮਾਰਨਾ, ਤਾੜੀ ਵਜਾਉਣਾ, ਤਾੜੀ, ਹਾਕਮ ਦੇ ਹੱਥ ਦਾ ਲਿਖਿਆ ਮੋਹਰਬੰਦ ਕਾਗਜ਼। ਦਸਤਕਾਰ : (ਫ਼) ਕਾਰੀਗਰ, ਕਸਬੀ, ਹੱਥ ਦਾ ਸਾਫ਼, ਹੱਥ ਦੀ ਬਣੀ ਹੋਈ ਚੀਜ਼, ਹੱਥ ਦਾ ਕੰਮ। ਦਸਤਖ਼ਤ : (ਅਫ਼) ਹੱਥ ਦੀ ਲਿਖਾਈ, ਕਿਸੇ ਦੇ ਹੱਥ ਦੀ ਲਿਖਤ, ਲਿਖਣ ਦਾ ਢੰਗ। ਦਸਤਖ਼ਰ : (ਫ਼) ਖੋਤਾ, ਇਕ ਗਾਲ੍ਹ। ਦਸਤਚੀਨ : (ਫ਼) ਖ਼ੁਲਾਸਾ, ਚੰਗਾ, ਅੱਛਾ, ਚੁਣਿਆਂ ਹੋਇਆ। ਦਸਤਨਮਾਜ਼ : (ਫ਼) ਨਮਾਜ਼ ਤੋਂ ਪਹਿਲਾਂ ਹੱਥ ਪੈਰ ਧੋਣਾ। ਦਸਤਪੇਚ : (ਫ਼) ਦਸਤਾਵੇਜ਼, ਸਾਧਨ। ਦਸਤ-ਫ਼ਰੋਸ਼ : (ਫ਼) ਫੇਰੀ ਲਾਉਣ ਵਾਲਾ। ਦਸਤਬਾਜ਼ : (ਫ਼) ਫੁਰਤੀਲਾ, ਚਲਾਕ, ਮਿਹਨਤੀ। ਦਸਤਬਾਨ : (ਫ਼) ਜੰਗਲੀ ਆਦਮੀ, ਜੰਗਲ ਵਿੱਚ ਰਹਿਣ ਵਾਲਾ। ਦਸਤਬਾਫ਼ : (ਫ਼) ਸੌਖਾ, ਆਸਾਨ। ਦਸਤਬੰਦ : (ਫ਼) ਹੀਰੇ ਜਵਾਰਾਂ ਦਾ ਲੱਛਾ ਜੋ ਇਸਤਰੀਆਂ ਗੁੱਟ ’ਤੇ ਬੰਨ੍ਹਦੀਆਂ ਹਨ, ਜੜਾਊ ਪੌਂਚੀ। ਦਸਤਮਾਲ : (ਫ਼) ਰੁਮਾਲ, ਸਾਫ਼ੀ, ਕੈਦੀ, ਮੰਦਹਾਲ। ਦਸਤਾ : (ਫ਼) ਤਲਵਾਰ ਜਾਂ ਛੁਰੀ ਦਾ ਕਬਜ਼ਾ, ਮੁੱਠਾ, ਆਦਮੀਆਂ ਦਾ ਟੋਲਾ, ਚੌਵੀ ਤੀਰਾਂ ਦਾ ਮੁੱਠਾ, ਗੁਲਦਸਤਾ। ਦਸਤਾਕ : (ਫ਼) ਕੈਦੀ। ਦਸਤਾਨ : (ਫ਼) ਹੱਥ, ਛਲ, ਕਥਾ, ਗੀਤ, ਬਕਵਾਸ। ਦਸਤਾਨਾ : (ਫ਼) ਹੱਥ ’ਤੇ ਪਹਿਨਣ ਵਾਲਾ ਗ਼ਿਲਾਫ। ਦਸਤਾਰ : (ਫ਼) ਪੱਗੜੀ, ਪੱਗ। ਦਸਤਾਰਚਾ : (ਫ਼) ਤੌਲੀਆ, ਪਟਕਾ, ਕਮਰਬੰਦ। ਦਸਤਾਵੇਜ਼ : (ਫ਼) ਲਿਖਤੀ ਪ੍ਰਮਾਣ, ਇਕਰਾਰਨਾਮਾ, ਲਿਖਤ, ਸਨਦ। ਦਸਤੀਨਾ : (ਫ਼) ਕੰਗਣ, ਛੁਰੀ ਆਦਿ ਦਾ ਕਬਜ਼ਾ, ਮੁੱਠਾ, ਸ਼ਾਹੀ ਫ਼ਰਮਾਨ, ਕਿਤਾਬ ਦੇ ਅਖ਼ੀਰ ’ਤੇ ਲੇਖਕ ਵੱਲੋਂ ਲਿਖਿਆ ਹੋਇਆ ਆਪਣਾ ਨਾਮ, ਹਵਾਲਾ, ਤਰੀਕ ਆਦਿ। ਦਸਤੂਰ : (ਫ਼) ਪਰੰਪਰਾ, ਰਿਵਾਜ਼। ਦਸਤੂਰੀ : (ਫ਼) ਆਗਿਆ, ਦਲਾਲੀ, ਵਜ਼ਾਰਤ। ਦਸ਼ਤ : (ਫ਼) ਜੰਗਲ, ਪਾਣੀ ਰਹਿਤ ਮੈਦਾਨ, ਸੁੱਕੀ ਕੁਸਤੂਰੀ। ਦਸ਼ਤ-ਗਰਦ : (ਫ਼) ਜੰਗਲਾਂ ਵਿੱਚ ਫਿਰਨ ਵਾਲਾ, ਦੀਵਾਨਾ। ਦਸ਼ਨਗੀ : (ਫ਼) ਸਮਾਂ, ਸੰਸਾਰ। ਦਸ਼ਨਾ : (ਫ਼) ਕਟਾਰ, ਖੰਜ਼ਰ। ਦਸ਼ਮੀਰ : (ਫ਼) ਉਲਟ, ਅੰਸ਼, ਤੱਤ। ਦਹ : (ਫ਼) ਦਸ, ਦਸੇਰੀ, ਦਸਸੇਰਾ ਵੱਟਾ। ਦਹਨ : (ਫ਼) ਮੂੰਹ। ਦਹਨ-ਤੇਗ : (ਫ਼) ਤਲਵਾਰ ਦੀ ਧਾਰ। ਦਹਨਬੰਦ : (ਫ਼) ਨਕਾਬ, ਛਿੱਕਲੀ। ਦਹਮ : (ਫ਼) ਦਸਵਾਂ। ਦਹਰ : (ਫ਼) ਸਮਾਂ, ਕਾਲ, ਜ਼ਮਾਨਾ, ਸਮੇਂ ਦਾ ਉਤਰਾ-ਚੜਾਅ, ਆਫ਼ਤ, ਨਿਰੰਤਰਤਾ, ਭਾਗ, ਨਸੀਬ। ਦਹਾਕੀਨ : (ਫ਼) ਪਿੰਡ ਦੇ ਵਸਨੀਕ, ਕਿਸਾਨ। ਦਹਾਨ : (ਫ਼) ਮੂੰਹ, ਵਾਤ। ਦਹਾਨਾ : (ਫ਼) ਲਗਾਮ, ਜ਼ੰਗ, ਮੂੰਹ, ਮਸਰੀ ਦਾ ਮੂੰਹ, ਉਹ ਥਾਂ ਜਿੱਥੇ ਦਰਿਆ ਸਮੁੰਦਰ ਵਿੱਚ ਡਿੱਗਦਾ ਹੈ॥ ਦਹਾਰ : (ਫ਼) ਖੋਹ, ਖੱਡ, ਖੁੰਦਰ। ਦਹਿਸ਼ਤ : (ਅ) ਡਰ, ਭੈ। ਦਹਿੰਦ : (ਫ਼) ਦੇਣ ਵਾਲਾ। ਦੱਕ : (ਫ਼) ਭਿਖਿਆ ਮੰਗਣਾ, ਫ਼ਕੀਰੀ ਲਿਬਾਸ, ਵਾਲ-ਰਹਿਤ ਸਿਰ। ਦਕਦਕਾ : (ਫ਼) ਸ਼ੋਰ ਸ਼ਰਾਬਾ, ਜਾਨਵਰਾਂ ਦੇ ਸੁੰਮਾਂ ਦੀ ਆਵਾਜ਼। ਦਕਨ : (ਫ਼) ਪਹਾੜ ਦੀ ਟੀਸੀ, ਹਿੰਦੁਸਤਾਨ ਦੇ ਦੱਖਣੀ ਇਲਾਕੇ ਦਾ ਨਾਮ। ਦਕਲ : (ਫ਼) ਮੋਟੇ-ਮੋਟੇ ਹੱਥਾਂ ਪੈਰਾਂ ਵਾਲਾ, ਬੇਡੌਲ ਤੇ ਖੋਦਾ। ਦਕਲਾ : (ਫ਼) ਇਕ ਪ੍ਰਕਾਰ ਦਾ ਕੱਪੜਾ। ਦਕਿਆਨੂਸੀ : (ਅ) ਪੁਰਾਤਨ, ਪੁਰਾਣਾ, ਪ੍ਰਾਚੀਨ। ਦਕੀਕ : (ਫ਼) ਬਰੀਕ, ਕੋਮਲ, ਕਠਨ। ਦਖ਼ਮ : (ਫ਼) ਸਰਦਖ਼ਾਨਾ ਜਿਸ ਵਿੱਚ ਮੁਰਦਾ ਦਫਨ ਕੀਤਾ ਜਾਵੇ, ਪਾਰਸੀਆਂ ਦੇ ਮੁਰਦੇ ਦੱਬਣ ਦਾ ਤਹਿਖ਼ਾਨਾ, ਮੁਰਦੇ ਦਾ ਤਾਬੂਤ। ਦਖ਼ਲ : (ਅ) ਅੰਦਰ ਆਉਣਾ, ਆਮਦ, ਲਾਭ, ਐਬ, ਦੋਸ਼, ਤੋਹਮਤ। ਦਗ਼ਦਗਾ : (ਫ਼) ਫ਼ਿਕਰ, ਡਰ, ਭੈ, ਖਟਕਾ, ਚਿੰਤਾ। ਦਗ਼ਲਜ਼ਨ : (ਫ਼) ਫਰੇਬੀ, ਠੱਗ । ਦਗ਼ਾ : (ਫ਼) ਧੋਖਾ, ਠੱਗੀ, ਬਹਾਨਾ, ਝੂਠਾ, ਹਰਾਮ ਦਾ, ਖੋਟਾ। ਦਗ਼ਾਬਾਜ਼ : (ਫ਼) ਠੱਗ, ਬੇਈਮਾਨ, ਫ਼ਰੇਬੀ। ਦਜ਼ਲਾ : (ਫ਼) ਏਸ਼ੀਆਈ ਰੂਮ ਦੀ ਪ੍ਰਸਿੱਧ ਨਦੀ ਦਾ ਨਾਮ ਜੋ ਬਗਦਾਦ ਹੇਠ ਵਗਦੀ ਹੈ। ਦੱਜਾਲ : (ਅ) ਝੂਠਾ, ਈਸਾ ਵਿਰੋਧੀ। ਦਫ਼ : (ਫ਼) ਪ੍ਰਸਿੱਧ ਸਾਜ਼, ਦਫਲੀ, ਡਫਲੀ। ਦਫ਼ਾ : (ਅ) ਇਕ ਵਾਰ, ਕਾਨੂੰਨ ਦੀ ਮੱਦ। ਦਫ਼ਤੀਨ : (ਫ਼) ਜੁਲਾਹੇ ਦਾ ਕੁੱਚ। ਦਫ਼ਨ : (ਅ) ਕਿਸੇ ਚੀਜ਼ ਨੂੰ ਧਰਤੀ ਹੇਠ ਦੱਬਣਾ। ਦਫ਼ਨੀ : (ਫ਼) ਇਕ ਪ੍ਰਕਾਰ ਦਾ ਫਾਟਦਾਰ ਕੱਪੜਾ, ਡੋਰੀਆ। ਦਫ਼ਾਅ : (ਅ) ਹਟਾਣਾ, ਪਰੇ ਕਰਨਾ, ਦੂਰ ਕਰਨਾ। ਦਫ਼ਾਅਤਨ : (ਅ) ਅਚਾਨਕ, ਫੌਰਨ। ਦਫ਼ਾਤਿਰ : (ਫ਼) ਕਾਗ਼ਜ਼ ਦਾ ਸਮੂਹ, ਹਿਸਾਬ ਕਿਤਾਬ ਦੇ ਰਜਿਸਟਰ, ਪੁਸਤਕ ਦੇ ਕਾਂਡ, ਪੁਸਤਕਾਂ, ਵਿਭਾਗ। ਦਫ਼ੀਨਾ : (ਫ਼) ਖ਼ਜਾਨਾ, ਦੱਬਿਆ ਹੋਇਆ। ਦਬਦਬਾ : (ਅਫ਼) ਸ਼ਾਨੋ-ਸ਼ੌਕਤ, ਡਰ, ਆਨਬਾਨ, ਢੋਲ ਦੀ ਆਵਾਜ਼। ਦੱਬਾ : (ਅ) ਡੱਬਾ, ਚਮੜੇ ਦਾ ਕੁੱਪਾ ਜਿਸ ਵਿੱਚ ਘਿਓ ਆਦਿ ਰੱਖਿਆ ਜਾਵੇ। ਦਬਾਰ : (ਫ਼) ਹਲਾਕਤ, ਤਬਾਹੀ। ਦਬਿਸਤਾਨ : (ਅਫ਼) ਪਾਠਸ਼ਾਲਾ, ਮਦਰਸੇ। ਦਬੂਸ : (ਫ਼) ਲੋਹੇ ਦਾ ਗੁਰਜ, ਇਕ ਕਿਲ੍ਹੇ ਦਾ ਨਾਮ। ਦਮ : (ਫ਼) ਸਾਹ, ਅਹੰਕਾਰ, ਧੋਖਾ, ਧੌਂਕਣੀ, ਸ਼ੇਅਰ ਦਾ ਵਜਨ, ਮੰਤਰ, ਸਮਾਂ, ਪਲ, ਮਿੰਟ, ਜ਼ਿੰਦਗੀ। ਦਮ-ਏ-ਸੂਰ : (ਫ਼) ਕਿਆਮਤ ਦਾ ਦਿਨ। ਦਮਸਾਜ਼ : (ਫ਼) ਦੋਸਤ, ਰਾਜਗ਼ਾਰ, ਦਮਗਾ : (ਫ਼) ਭੱਠੀ, ਭੱਠ ਦਮਦਮਾ : (ਅਫ਼) ਦਮ ਲੈਣ ਵਾਲੀ ਜਗ੍ਹਾ, ਮੋਰਚਾ, ਟਿੱਲਾ, ਮੰਤਰ, ਧੋਖਾ, ਨਗਾਰਾ, ਸ਼ੁਹਰਤ, ਅਫ਼ਵਾਹ, ਢੰਢੋਰਾ। ਦਮਨਾ : (ਫ਼) ਤੰਦੂਰ ਦੀ ਮੋਰੀ ਜੋ ਹਵਾ ਲਈ ਰੱਖੀ ਜਾਂਦੀ ਹੈ। ਦਮਰ : (ਫ਼) ਮੂੱਧੇ ਮੂੰਹ ਪਿਆ ਹੋਇਆ, ਉਲਟਾ, ਪੁੱਠਾ, ਮੂਧਾ। ਦਮੂਰ : (ਫ਼) ਹਲਕੀ ਮਧੁਰ ਆਵਾਜ਼। ਦੱਯਾਰ : (ਫ਼) ਘਰ ਦਾ ਮਾਲਕ, ਵਾਸੀ, ਵਸਨੀਕ। ਦਰ : (ਫ਼) ਦਰਵਾਜ਼ਾ, ਬੂਹਾ, ਬਾਰ। ਦਰਹਮ : (ਫ਼) ਗੜਬੜ, ਉਲਟ-ਪੁਲਟ, ਮਿਲਿਆ-ਜੁਲਿਆ। ਦਰਹਾਮ : (ਫ਼) ਇਕ ਪ੍ਰਸਿੱਧ ਸਿੱਕਾ ਤੇ ਵਜ਼ਨ, ਪ੍ਰਚੱਲਿਤ ਸਿੱਕਾ। ਦਰਕਾ : (ਫ਼) ਢਾਲ, ਸੰਜੋਆ। ਦਰਖ਼ੁਰਦ : (ਫ਼) ਯੋਗ, ਲਾਇਕ। ਦਰਗ਼ਾਹ : (ਫ਼) ਸ਼ਾਹੀ ਦਰਬਾਰ, ਚੌਖਟ, ਦਰਵਾਜਾ, ਵਿਹੜਾ। ਦਰਗੁਰਾਜ਼ : (ਫ਼) ਖਿਮਾ, ਵੇਖ ਕੇ ਅਣਡਿੱਠਾ ਕਰਨਾ। ਦਰਜ : (ਫ਼) ਲਿਖਤ, ਅੰਦਰਾਜ, ਲਿਖਿਆ ਹੋਇਆ ਹੋਣਾ। ਦਰਜ਼ : (ਫ਼) ਤੇੜ, ਪਾੜ, ਦਰਾੜ, ਸੰਬੰਧ, ਜੋੜ, ਸੰਯੋਗ। ਦਰਦਰ : (ਫ਼) ਥਾਂ-ਥਾਂ। ਦਰਪੇਸ਼ : (ਫ਼) ਸਾਹਮਣੇ, ਰੂ-ਬ-ਰੂ, ਸਨਮੁੱਖ। ਦਰਬ : (ਫ਼) ਵੱਡਾ ਦਰਵਾਜ਼ਾ, ਕੂਚਾ, ਮੁਹੱਲਾ, ਪਹਾੜ ਵਿੱਚ ਦੱਰਾ। ਦਰਬਾਨ : (ਫ਼) ਦਰਵਾਜ਼ੇ ਦਾ ਰਾਖਾ, ਚੌਂਕੀਦਾਰ, ਸੰਤਰੀ। ਦਰਬਾਰ : (ਫ਼) ਬਾਦਸ਼ਾਹ ਦੀ ਕਚਹਿਰੀ, ਦੀਵਾਨਖ਼ਾਨਾ। ਦਰਮਾਹਾ : (ਫ਼) ਤਨਖ਼ਾਹ, ਮਾਸਕ ਵੇਤਨ, ਮਹੀਨਾ। ਦਰਯਾਦਿਲ : (ਫ਼) ਉੱਚੇ ਹੌਂਸਲੇ ਵਾਲਾ, ਖੁੱਲ੍ਹ-ਦਿਲਾ, ਸਖ਼ੀ, ਦਾਨੀ। ਦਰ ਵਕਤ : (ਫ਼) ਇਸੇ ਵੇਲੇ, ਝੱਟ-ਪੱਟ, ਹੁਣੇ ਹੀ। ਦਰਵੇਸ਼ : (ਫ਼) ਜੋ ਖੁਦਾ ਦੇ ਦਰ ਨਾਲ ਚਿਮਟ ਗਿਆ ਹੋਵੇ, ਗਰੀਬ, ਮੰਗਤਾ, ਫ਼ਕੀਰ। ਦਰਵੇਸ਼ੀ : (ਫ਼) ਗ਼ਰੀਬੀ, ਫ਼ਕੀਰਾਂ ਵਾਂਗ ਰਹਿਣਾ। ਦਰਾ : (ਫ਼) ਘੰਟਾ, ਟੱਲ, ਘੰਟੀ, ਟੱਲੀ। ਦੱਰਾ : (ਫ਼) ਪਹਾੜਾਂ ਵਿੱਚਲਾ ਰਸਤਾ, ਜਾਨਵਰਾਂ ਦੀ ਬਿੱਠ, ਭਾਰ। ਦਰਾਜ਼ : (ਫ਼) ਮੇਜ਼ ਜਾਂ ਅਲਮਾਰੀ ਦਾ ਖਿੱਚਿਆ ਜਾਣ ਵਾਲਾ ਖਾਨਾ। ਦਰਾਜ਼ਦੁਮ : (ਫ਼) ਗਿਰਗਿਟ, ਬਾਂਦਰ, ਕੁੱਤਾ, ਬਿੱਛੂ, ਠੂੰਹਾਂ। ਦਰਾਜ਼ੀ : (ਫ਼) ਲੰਮਾਈ। ਦਰਾਮ : (ਫ਼) ਝਾੜ ਚੂਹਾ। ਦਰਾਮਦ : (ਫ਼) ਆਯਾਤ, ਦੂਜੇ ਤੋਂ ਲੈਣਾ। ਦਰਿੰਦਾ : (ਫ਼) ਪਾੜ ਕੇ ਖਾਣ ਵਾਲਾ ਜਾਨਵਰ। ਦਰੀ : (ਫ਼) ਫ਼ਾਰਸੀ ਭਾਸ਼ਾ ਦੀ ਇਕ ਉਪਭਾਸ਼ਾ, ਜੋ ਦਰ ਇਲਾਕੇ ਦੀ ਹੈ, ਪਹਾੜੀ ਫ਼ਾਰਸੀ, ਦਰਵਾਜੇ ਵਿੱਚ ਵਿਛਾਉਣ ਵਾਲਾ ਮੋਟਾ ਕੱਪੜਾ। ਦਰੀਚਾ : (ਫ਼) ਖਿੜਕੀ, ਝਰੋਖਾ। ਦਰੁਸਤ : (ਫ਼) ਸਹੀ, ਠੀਕ। ਦਰੇਗ : (ਫ਼) ਅਫ਼ਸੋਸ, ਹਸਰਤ, ਗ਼ਮ, ਦੁੱਖ, ਇਨਕਾਰ, ਝਿੜਕ, ਨਫ਼ਰਤ। ਦਰੰਗ : (ਫ਼) ਦੇਰ, ਢਿੱਲ, ਝਿਜਕ, ਰੋਕ, ਮਿਹਨਤ। ਦਲਸ : (ਫ਼) ਹਨੇਰਾ, ਫ਼ਰੇਬ, ਮਕਰ। ਦਲਮ : (ਫ਼) ਪਿੱਤ, ਛੋਟੇ ਛੋਟੇ ਦਾਣੇ ਜੋ ਸਰੀਰ ਤੇ ਗਰਮੀਆਂ ਵਿੱਚ ਨਿਕਲ ਆਉਂਦੇ ਹਨ। ਦਲਵ : (ਫ਼) ਡੋਲ, ਇਕ ਅਸਮਾਨੀ ਬੁਰਜ ਦਾ ਨਾਮ। ਦੱਲਾਲ : (ਅ) ਸੌਦਾ ਦਿਵਾਉਣ ਵਾਲਾ, ਵਿਚੋਲਾ। ਦਲਾਲੀ : (ਅ) ਸੌਦਾ ਕਰਾਉਣ ਦੀ ਉਜਰਤ, ਦਲਾਲ ਦਾ ਕਿੱਤਾ। ਦਲਾਵਰ : (ਫ਼) ਬਹਾਦਰ, ਸੂਰਮਾ। ਦਲੀਲ : (ਅ) ਰਾਹ, ਰਾਹ ਵਿਖਾਉਣ ਵਾਲਾ, ਕਾਰਨ। ਦਲੇਰ : (ਫ਼) ਬਹਾਦਰ, ਸੂਰਮਾ, ਸ਼ਕਤੀਸ਼ਾਲੀ। ਦਲੇਰਾਨਾ : (ਫ਼) ਦਲੇਰੀ ਭਰਿਆ, ਗੁਸਤਾਖ਼ੀ ਵਾਲਾ। ਦਵਆ : (ਅ) ਅਰਦਾਸ, ਇੱਛਾ, ਮੰਗ। ਦਵਾਈ : (ਅ) ਦਵਾ-ਦਾਰੂ। ਦਵਾਤ : (ਅਫ਼) ਸਿਆਹੀ ਰੱਖਣ ਦਾ ਭਾਂਡਾ, ਦਵਾਤ। ਦੱਵਾਰ : (ਫ਼) ਘੁੰਮਣ ਫਿਰਨ ਵਾਲਾ, ਚੱਕਰ ਕੱਟਣ ਵਾਲਾ। ਦਵੀਦਗੀ : (ਫ਼) ਦੌੜ, ਨੱਸ-ਭੱਜ। ਦਵੀਦਨ : (ਫ਼) ਦੌੜਨਾ, ਨੱਸਣਾ, ਭੱਜਣਾ। ਦਵੀਦਾ : (ਫ਼) ਪ੍ਰਸਿਧੀ ਵਾਲਾ, ਮਸ਼ਹੂਰ, ਦੌੜਿਆ ਹੋਇਆ। ਦਾਊਦ : (ਫ਼) ਪ੍ਰਸਿੱਧ ਪੈਗੰਬਰ ਦਾ ਨਾਮ ਜੋ ਹਜ਼ਰਤ ਸੁਲੇਮਾਨ ਦਾ ਪਿਤਾ ਸੀ, ਉਹ ਮਿੱਠੀ ਸੁਰੀਲੀ ਆਵਾਜ਼ ਲਈ ਮਸ਼ਹੂਰ ਸੀ, ਉਸ ਨੂੰ ਜ਼ਬੂਰ ਨਾਜ਼ਿਲ ਹੋਈ ਸੀ। ਦਾਅਵਤ : (ਅ) ਦੁਆਵਾ, ਨਿਮੰਤਰਨ। ਦਾਅਵਾ : (ਅ) ਕਤਾਲਬਾ, ਨਾਲਿਸ਼, ਦਰਖ਼ਾਸਤ, ਹੱਕ ਜਿਤਾਉਣਾ। ਦਾਅਵੇਦਾਰ : (ਅਫ਼) ਮੁਦੱਈ, ਦਾਅਵਾ ਕਰਨ ਵਾਲਾ। ਦਾਇਮ : (ਅ) ਸਦਾ, ਹਮੇਸ਼ਾ, ਹਰ ਵਕਤ। ਦਾਇਰ : (ਅ) ਆਲੇ-ਦੁਆਲੇ ਫਿਰਨ ਵਾਲਾ, ਭੌਣ ਵਾਲਾ, ਦੌਰਾ ਕਰਨ ਵਾਲਾ, ਵਿਚਾਰ ਅਧੀਨ। ਦਾਇਰਾ : (ਅ) ਗੋਲ ਚੱਕਰ, ਕੁੰਡਲ, ਸਮੇਂ ਦਾ ਗੇੜ, ਹਾਰ, ਭਾਂਜ, ਡਫਲੀ, ਪ੍ਰਸਿੱਧ ਸਾਜ਼। ਦਾਈਆ : (ਅ) ਦਾਅਵਾ, ਦਾਅਵਾ ਕਰਨ ਵਾਲੀ ਇਸਤਰੀ, ਚਾਹ। ਦਾਸ਼ : (ਫ਼) ਅੱਗ ਦੀ ਥਾਂ, ਭੱਠੀ, ਪਹਾਰਾ, ਭੱਠਾ, ਆਵਾ। ਦਾਸਤਾ : (ਫ਼) ਰਖੇਲ, ਨਜਾਇਜ਼ ਔਰਤ, ਰੱਖੀ ਹੋਈ ਚੀਜ਼। ਦਾਸਤਾਂ : (ਫ਼) ਬਿਰਤਾਂਤ, ਵਿਆਖਿਆ, ਵਿਚਾਰ। ਦਾਹ : (ਫ਼) ਦਾਸ, ਗੋਲੀ, ਬਾਂਦੀ, ਮੰਗਤਾ, ਬੁੱਢਾ ਆਦਮੀ, ਸੇਵਾ, ਚਾਕਰੀ। ਦਾਹੀਮ : (ਫ਼) ਬਾਦਸ਼ਾਹਾਂ ਦਾ ਤਾਜ। ਦਾਖ਼ਿਲਾ : (ਅ) ਦਾਖਲ ਕਰਨਾ, ਅੰਦਰ ਆਉਣ ਦੀ ਪ੍ਰਕਿਰਿਆ। ਦਾਖ਼ਲੀ : (ਅ) ਅੰਦਰੂਨੀ, ਅੰਦਰ ਨਾਲ ਸੰਬੰਧਤ, ਘਰੇਲੂ। ਦਾਗ਼ : (ਫ਼) ਧੱਬਾ, ਨਿਸ਼ਾਨ, ਕਿਸੇ ਪਿਆਰੇ ਦੇ ਮਰਨ ਦਾ ਗ਼ਮ, ਦਫਤਰ ਦੀ ਮੋਹਰ। ਦਾਗ਼ਦਾਰ : (ਫ਼) ਦਾਗਿਆ ਹੋਇਆ, ਦੋਸ਼ੀ, ਗੁਲਾਮ। ਦਾਗ਼ੀ : (ਫ਼) ਬਦਨਾਮ, ਐਬ ਕਰਨ ਵਾਲਾ। ਦਾਜ : (ਅ) ਦਹੇਜ, ਮੁਰਦੇ ਦੇ ਕੱਪੜੇ। ਦਾਦ ਬਖ਼ਸ : (ਫ਼) ਨਿਆਂਕਾਰ, ਮੁਨਸਫ਼। ਦਾਦਾਰ : (ਫ਼) ਇਨਸਾਫ਼ ਕਰਨ ਵਾਲਾ, ਰੱਬ ਦਾ ਇਕ ਨਾਮ। ਦਾਨਾ : (ਫ਼) ਜਾਣਨ ਵਾਲਾ, ਗਿਆਤਾ। ਦਾਨਿਸਤ : (ਫ਼) ਸੂਝ-ਬੂਝ, ਗਿਆਨ, ਅਕਲ। ਦਾਨਿਸ਼ : (ਫ਼) ਅਕਲ, ਸਿਆਣਪ, ਗਿਆਨ। ਦਾਨਿਸ਼-ਮੰਦ : (ਫ਼) ਸਿਆਣਾ, ਸੂਝਵਾਨ। ਦਾਨਿੰਦਾ : (ਫ਼) ਜਾਣਨ ਵਾਲਾ, ਗਿਆਨਵਾਨ, ਸਿਆਣਾ। ਦਾਬ : (ਫ਼) ਸ਼ਾਨੋ-ਸ਼ੌਕਤ, ਦਬਦਬਾ, ਧਾਕ, ਵਿਖਾਵਾ। ਦਾਬਾ : (ਫ਼) ਪੀਲਾ, ਸੁਰਖ, ਸੋਨਾ, ਅਸ਼ਰਫੀ। ਦਾਮ : (ਫ਼) ਜਾਲ, ਫੰਦਾ, ਰੁਪਏ ਦਾ ਚਾਲੀਵਾਂ ਹਿੱਸਾ, ਸੰਸਾਰ ਦੇ ਧੋਖੇ ਫਰੇਬ। ਦਾਮਕ : (ਫ਼) ਛੋਟੇ ਜਾਨਵਰ, ਵਹਿਸ਼ੀ, ਇਸਤਰੀਆਂ ਦਾ ਦੁਪੱਟਾ। ਦਾਮਨ : (ਫ਼) ਪੱਲਾ, ਕੰਨੀ, ਕੋਰ, ਤਰਾਈ। ਦਾਮਨੀ : (ਫ਼) ਦੁਪੱਟਾ, ਚੁੰਨੀ। ਦਾਮੂਦ : (ਫ਼) ਕਸੂਰ ਮਾਫ਼ ਕਰਨਾ, ਬਖ਼ਸ ਦੇਣਾ। ਦਾਰ : (ਫ਼) ਰੁੱਖ, ਸੂਲੀ, ਸ਼ਤੀਰੀ, ਲੰਮੀ ਮਿਰਚ। ਦਾਰਬਾਜ਼ : (ਫ਼) ਨਟ, ਬਾਜ਼ੀਗਰ। ਦਾਰਾ : (ਫ਼) ਚੰਦ ਦਾ ਦਾਇਰਾ। ਦਾਰੂ : (ਫ਼) ਦਵਾ, ਦਵਾਈ। ਦਾਰੋਗ਼ਾ : (ਫ਼) ਸਿਪਾਹੀਆਂ ਦਾ ਸਰਦਾਰ, ਰਾਖਾ, ਨਿਗਾਹਬਾਨ। ਦਾਲਾਨ : (ਫ਼) ਵੱਡਾ ਕਮਰਾ, ਛੱਤਾ, ਢਾਰਾ। ਦਾਵਨ : (ਫ਼) ਦਾਮਨ, ਲੜ, ਪੱਲਾ, ਆਂਚਲ, ਅਚਕਨ ਦਾ ਲਟਕਦਾ ਹੋਇਆ ਹਿੱਸਾ, ਕਿਨਾਰਾ, ਹਾਸ਼ੀਆ। ਦਾਵਰ : (ਫ਼) ਇਨਸਾਫ਼ ਦੇਣ ਵਾਲਾ, ਰੱਬ, ਦਵਾਈ। ਦਿਆਨਤ : (ਅ) ਇਮਾਨਦਾਰੀ, ਅਮਾਨਤਦਾਰੀ। ਦਿਹ : (ਫ਼) ਪਿੰਡ, ਗ੍ਰਾਮ। ਦਿਹਕਦਾ : (ਫ਼) ਦੇਹਾਤੀ ਮਕਾਨ, ਪਿੰਡ ਦਾ ਘਰ। ਦਿਹਕਾਨ : (ਫ਼) ਪਿੰਡ ਵਾਲਾ, ਪੇਂਡੂ, ਗੰਵਾਰ, ਜ਼ਮੀਂਦਾਰ। ਦਿਹਕਾਨੀ : (ਫ਼) ਦਿਹਕਾਨ ਨਾਲ ਸੰਬੰਧਤ। ਦਿਹਗ਼ਾਨੀ : (ਫ਼) ਇਕ ਪੁਰਾਣਾ ਸਿੱਕਾ, ਕਿਰਸਾਨੀ। ਦਿਹਚਾ : (ਫ਼) ਜ਼ਮੀਂਦਾਰ, ਲੋਕ, ਦੇਹਾਤੀ ਪੇਂਡੂ। ਦਿਕ : (ਅ) ਇੱਕ ਰੋਗ, ਬਰੀਕ ਤਾਪ, ਤੰਗ। ਦਿੱਕਤ : (ਅ.) ਤਕਲੀਫ਼, ਔਖ, ਮੁਸ਼ਕਿਲ। ਦਿਜ਼ : (ਫ਼) ਕਿਲ੍ਹਾ, ਗੜ੍ਹ, ਕੋਟ, ਗੜ੍ਹੀ। ਦਿਮਾਗ਼ : (ਅ) ਮਗਜ਼, ਭੇਜਾ, ਅਕਲ, ਮਗ਼ਰੂਰ। ਦਿਮਾਰ : (ਫ਼) ਬਰਬਾਦੀ, ਵਿਨਾਸ਼, ਸੁਆਸ, ਸਾਹ, ਧੂੰਆਂ। ਦਿਲਸ਼ਾਜ : (ਫ਼) ਮਨ-ਭਾਉਣਾ। ਦਿਲਸ਼ਾਦ : (ਫ਼) ਖ਼ੁਸ਼, ਮਗਨ, ਮਸਤ, ਸੰਤੋਖ, ਸਿਦਕੀ, ਖ਼ੁਸ਼ੀ। ਦਿਲਕਸ਼ : (ਫ਼) ਮਨਭਾਉਂਦਾ , ਆਕਰਸ਼ਕ, ਮਹਿਬੂਬ। ਦਿਲਗੀਰ : (ਫ਼) ਨਰਾਜ਼, ਨਾਂ-ਖ਼ੁਸ਼। ਦਿਲਚਸਪ : (ਫ਼) ਦਿਲ ਖਿੱਚਣ ਵਾਲਾ, ਰੌਚਕ। ਦਿਲਜੋਈ : (ਫ਼) ਦਿਲਾਸਾ, ਤਸੱਲੀ। ਦਿਲ-ਫ਼ਰੇਬ : (ਫ਼) ਦਿਲ ਨੂੰ ਮੋਹ ਲੈਣ ਵਾਲਾ, ਮਨ-ਮੋਹਣਾ, ਮਸ਼ੂਕ। ਦਿਲਬਰੀ : (ਫ਼) ਮਸ਼ੂਕਪਣ, ਦਿਲ ਦਾ ਲਗਣਾ। ਦਿਲਵਰ : (ਫ਼) ਬਹਾਦਰ, ਦਲੇਰ, ਦਿਲ ਵਾਲਾ। ਦਿਲਾਲਤ : (ਅ) ਹਿਦਾਇਤ, ਧਿਆਨ, ਬਹਿਸ, ਵਕਾਲਤ, ਰਾਹਨੁਮਾਈ। ਦਿਲਾਵਰ : (ਫ਼) ਦਲੇਰ, ਸੂਰਮਾ, ਦਿਲ ਵਾਲਾ। ਦਿਲੇਰ : (ਫ਼) ਮਨਚਲਾ, ਚਲਾਕ, ਸੂਰਮਾ, ਨਿਡਰ। ਦੀਦ : (ਫ਼) ਦੀਦਾਰ, ਝਾਕਾ, ਦਰਸ਼ਨ, ਨਿਰੀਖਣ। ਦੀਦਾ : (ਫ਼) ਅੱਖ, ਦਲੇਰੀ, ਜਿਸ ਨੇ ਬਹੁਤ ਕੁਝ ਵੇਖਿਆ ਹੋਵੇ। ਦੀਦਾਰ : (ਫ਼) ਮੂੰਹ, ਅੱਖ ਦੀ ਰੋਸ਼ਨੀ ਵੇਖਣਾ, ਦਰਸ਼ਨ, ਮੁਲਾਕਾਤ। ਦੀਨ : (ਅ) ਮਜ਼ਹਬ, ਧਰਮ, ਈਮਾਨ। ਦੀਨਾਰ : (ਅ) ਸੋਨੇ ਦਾ ਅਰਬੀ ਸਿੱਕਾ ਜਿਹੜਾ ਤਕਰੀਬਨ ਤਿੰਨ ਰੁਪਏ ਦੇ ਬਰਾਬਰ ਹੁੰਦਾ ਹੈ। ਦੀਬਾਚਾ : (ਫ਼) ਮੁਖਬੰਦ, ਕਿਤਾਬ ਦੀ ਭੂਮਿਕਾ, ਉਥਾਨਕਾ। ਦੀਮ : (ਫ਼) ਗਲ੍ਹ, ਮੁੱਖੜਾ, ਇਕ ਪ੍ਰਕਾਰ ਦਾ ਚਮੜਾ। ਦੀਮਕ : (ਫ਼) ਸਿਊਂਕ। ਦੀਯਤ : (ਫ਼) ਖ਼ੂਨ ਦਾ ਮੁੱਲ, ਜ਼ੁਰਮਾਨਾ। ਦੀਵਾ : (ਫ਼) ਰੇਸ਼ਮ ਦਾ ਕੀੜਾ। ਦੀਵਾਨ : (ਫ਼) ਕਚਹਿਰੀ, ਅਦਾਲਤ, ਸ਼ਾਹੀ ਦਰਬਾਰ। ਦੀਵਾਨਾ : (ਫ਼) ਪਾਗਲ, ਸਿਰੜੀ, ਖ਼ਬਤੀ ਆਸ਼ਕ। ਦੀਵਾਨੀ : (ਫ਼) ਕਰਜ਼ੇ ’ਤੇ ਪੈਸੇ ਆਦਿ ਬਾਰੇ ਫ਼ੈਸਲਾ ਕਰਨ ਵਾਲੀ ਕਚਹਿਰੀ। ਦੀਵਾਰ : (ਫ਼) ਕੰਧ, ਓਟ, ਪੱਕਾ ਇਰਾਦਾ, ਓਹਲਾ, ਹੱਦ। ਦੀਵਾਲਾ : (ਫ਼) ਦੀਵਾਲੀਆ, ਗਰੀਬ, ਕੰਗਾਲ। ਦੁਆ : (ਅ) ਰੱਬ ਤੋਂ ਮੰਗਣਾ, ਬੁਲਾਉਣਾ, ਪੁਕਾਰਨਾ, ਅਰਦਾਸ। ਦੁਸ਼ : (ਫ਼) ਭੈੜਾ, ਭੈੜੀ, ਕੋਝਾ, ਕਰੂਪ, ਮੰਦਾ, ਬੁਰਾ। ਦੁਸ਼ਕੀ : (ਫ਼) ਕੱਚੇ ਸੂਤਰ ਦੀ ਹੱਟੀ। ਦੁਸ਼ਨਾਮ : (ਫ਼) ਗਾਲੀ ਗਲੋਚ। ਦੁਸ਼ਮਨ : (ਫ਼) ਬੁਰਾ ਚਾਹੁਣ ਵਾਲਾ, ਵੈਰੀ। ਦੁਸ਼ਵਾਰ : (ਫ਼) ਕਠਨ, ਔਖਾ, ਭਾਰਾ, ਸਖਤ। ਦੁਖ਼ਤਰ : (ਫ਼) ਪੁੱਤਰੀ, ਲੜਕੀ, ਕੁੜੀ। ਦੁਖ਼ਤਰਗੀ : (ਫ਼) ਕੁਵਾਰਾਪਣ। ਦੁਗਾਨਾ : (ਫ਼) ਸ਼ੁਕਰਾਨੇ ਦੀ ਨਮਾਜ਼। ਦੁਜ਼ਦੀ : (ਫ਼) ਚੋਰੀ। ਦੁੰਬਾ : (ਫ਼) ਗੋਲ ਭਾਰੀ ਪੂਛ ਵਾਲਾ ਇੱਕ ਪ੍ਰਕਾਰ ਦਾ ਮੀਢਾ। ਦੁਮਚਾ : (ਫ਼) ਛੋਟੀ ਪੂਛ, ਪਿੱਛਾ। ਦੁਰ : (ਅ) ਖਦੇੜਨ ਜਾਂ ਦੁਰਕਾਰਨ ਲਈ ਵਰਤਿਆ ਜਾਣ ਵਾਲਾ ਸ਼ਬਦ, ਦੁਰਪਰੇ, ਧਿਤਕਾਰ। ਦੁਰਗਰ : (ਫ਼) ਤਰਖਾਣ। ਦੁਰਜ : (ਫ਼) ਗਹਿਣੇ ਰੱਖਣ ਦਾ ਡੱਬਾ, ਸੰਦੂਕੜੀ। ਦੁੱਰਾ : (ਫ਼) ਵੱਡਾ ਮੋਤੀ। ਦੁਰੁਸ਼ਤ : (ਫ਼) ਠੀਕ, ਸਹੀ, ਯੋਗ, ਉਚਿਤ, ਵਾਜਿਬ। ਦੁਲਦੁਲ : (ਅ) ਹਜ਼ਰਤ ਅਲੀ ਦੀ ਸਵਾਰੀ ਦਾ ਖੱਚਰ। ਦੁਲਫ਼ੀਨ : (ਫ਼) ਮੱਛੀ ਵਰਗਾ ਇਕ ਪੰਜ ਫੁੱਟ ਲੰਮਾ ਦਰਿਆਈ ਜਾਨਵਰ। ਦੁਵਾਲ : (ਫ਼) ਚਮੜੇ ਦਾ ਤਸਮਾ, ਹੀਲਾ, ਚਮਕਦਾਰ, ਤਲਵਾਰ। ਦੁਵਾਲਬਾਜ਼ : (ਫ਼) ਦਗ਼ਾਬਾਜ਼, ਫ਼ਰੇਬੀ। ਦੁੰਬ : (ਫ਼) ਪੂਛ, ਪਿੱਛਾ। ਦੁੰਬਕ : (ਫ਼) ਇੱਕ ਪ੍ਰਕਾਰ ਦਾ ਢੋਲ। ਦੁੰਬਲ : (ਫ਼) ਜੜ੍ਹਾਂ ਵਾਲਾ ਫੋੜਾ, ਲਹੌਰੀ ਫੋੜਾ, ਜ਼ਖਮ। ਦੁੰਬਾ : (ਫ਼) ਪਿੱਛਾ, ਪੂਛ, ਚਕਲੀ, ਮੋਟੀ ਅਤੇ ਭਾਰੀ ਪੂਛ ਵਾਲਾ ਮੀਢਾ, ਮਕਰ, ਫਰੇਬ। ਦੂਈ : (ਫ਼) ਅਵਸਥਾ, ਬੇਗਾਨਗੀ, ਦੁਰੰਗੀ, ਦਵੈਤ। ਦੂਗ਼ਬਾ : (ਫ਼) ਲੱਸੀ ਨਾਲ ਬਣਿਆ ਸਾਲਣ, ਕੜ੍ਹੀ। ਦੂਰ-ਅੰਦੇਸ਼ : (ਫ਼) ਦੂਰ ਦੀ ਸੋਚਣ ਵਾਲਾ। ਦੂਰਬੀਨ : (ਫ਼) ਦੂਰਦਰਸ਼ੀ, ਦੂਰ ਦੀ ਚੀਜ ਵੇਖਣ ਵਾਲਾ ਸੰਦ, ਸਿਆਣਾ। ਦੇਹਰ : (ਅ) ਜ਼ਮਾਨਾ, ਸੰਸਾਰ, ਦੁਨੀਆਂ। ਦੇਗ : (ਫ਼) ਤਾਂਬੇ ਦਾ ਵੱਡਾ ਪਤੀਲਾ । ਦੇਗਚਾ : (ਫ਼) ਛੋਟੀ ਦੇਗ। ਦੇਰੀਨ : (ਫ਼) ਪੁਰਾਣਾ, ਪ੍ਰਾਚੀਨ। ਦੇਵ : (ਫ਼) ਜਿੰਨ, ਸ਼ਤਾਨ, ਜੰਗ ਵੇਲੇ ਪਾਉਣ ਵਾਲਾ ਊਨੀ ਕੱਪੜਾ। ਦੇਵਗੀਰ : (ਫ਼) ਭੂਤਾਂ-ਪ੍ਰੇਤਾਂ ਨੂੰ ਕਾਬੂ ਕਰਨ ਵਾਲਾ। ਦੇਵਚਾ : (ਫ਼) ਜੋਕ, ਊਨੀ ਕੱਪੜਾ ਖਾਣ ਵਾਲਾ ਕੀੜਾ, ਸਿਊਂਕ। ਦੇਵਜ਼ਾਦ : (ਫ਼) ਹੱਟਾ-ਕੱਟਾ, ਮਜ਼ਬੂਤ, ਤੇਜ ਚਾਲ ਵਾਲਾ ਘੋੜਾ। ਦੈਨ : (ਫ਼) ਉਧਾਰ, ਨਿਸ਼ਚਿਤ ਸਮੇਂ ਅੰਦਰ ਵਾਪਸ ਕਰਨਯੋਗ ਕਰਜ਼। ਦੋਸ਼ੀਜ਼ਾ : (ਅ) ਕੰਵਾਰੀ। ਦੋਸ਼ੰਦਾ : (ਫ਼) ਦੁੱਧ ਚੋਣ ਵਾਲਾ। ਦੋਸ਼ੰਬਾ : (ਫ਼) ਸੋਮਵਾਰ, ਪੀਰ ਦਾ ਦਿਨ। ਦੋਜ਼ਖ : (ਅ) ਨਰਕ, ਜਹੱਨਮ। ਦੌਰ : (ਅ) ਗੋਲ ਹੋਣਾ, ਚੱਕਰ ਕੱਟਣਾ, ਗੇੜ, ਜ਼ਮਾਨੇ ਦਾ ਚੱਕਰ, ਦੌਰਾ : (ਅਫ਼) ਚੱਕਰ, ਗਸ਼ਤ। ਦੌਰਾਨ : (ਅ) ਸਮੇਂ ਵਿੱਚ, ਚੱਕਰ। ਦੰਗਲ : (ਫ਼) ਕੁਸ਼ਤੀ ਲੜਨ ਦੀ ਥਾਂ, ਆਖਾੜਾ। ਦੰਬਾਲ : (ਫ਼) ਮਸਖ਼ਰਾ, ਭੰਡ।

ਨਸ : (ਫ਼) ਨਾੜੀ, ਰਗ। ਨਸ਼ : (ਫ਼) ਛਾਂ ਵਾਲੀ ਥਾਂ, ਇਕੋ ਜਿਹਾ। ਨਸਤਰ : (ਫ਼) ਨਰਗਿਸ ਦਾ ਫੁੱਲ। ਨਸਬ : (ਅ) ਨਸਲ, ਅਸਲ, ਖਾਨਦਾਨ ਦਾ ਸਿਲਸਿਲਾ, ਖੜਾ ਕਰਨਾ। ਨਸਬਨਾਮਾ : (ਅਫ਼) ਬੰਸਾਵਲੀ ਨਾਮਾ, ਕੁਰਸੀਨਾਮਾ। ਨਸਰ : (ਅ) ਵਾਰਤਕ, ਗੱਦ। ਨਸ਼ਰ : (ਫ਼) ਪ੍ਰਸਾਰਨ, ਫੈਲਾਓ। ਨਸਰਾਨੀ : (ਫ਼) ਨਸਾਰਾ, ਮਜ਼ਹਬ ਦਾ ਅਨੁਯਾਈ, ਈਸਾਈ। ਨਸਰੀਨ : (ਫ਼) ਇੱਕ ਪ੍ਰਕਾਰ ਦਾ ਚਿੱਟਾ ਗੁਲਾਬ। ਨਸ਼ਾ : (ਫ਼) ਸਰੂਰ, ਮਸਤੀ, ਅਮਲ। ਨਸ਼ਾਕ : (ਫ਼) ਖੰਡ। ਨਸ਼ਾਤ : (ਅ) ਖ਼ੁਸੀ, ਅਨੰਦ, ਪ੍ਰਸੰਨਤਾ, ਜੋਸ਼, ਉਮੰਗ, ਚੁਸਤੀ। ਨਸੀਹਤ : (ਅ) ਨੇਕ ਸਲਾਹ, ਚੰਗੀ ਗੱਲ, ਉਪਦੇਸ਼। ਨਸ਼ੀਨ ਖ਼ਲੀਫ਼ਾ : (ਫ਼) ਉਤਰਾਧਿਕਾਰੀ। ਨਸੀਬ : (ਅ) ਕਿਸਮਤ, ਤਕਦੀਰ। ਨਸੀਮ : (ਫ਼) ਨਰਮ ਹਵਾ, ਖ਼ੂਸ਼ਬੂਦਾਰ ਹਵਾ, ਠੰਡੀ ਹਵਾ, ਸਮੀਰ। ਨਸੀਰ : (ਫ਼) ਸਹਾਇਕ, ਦੋਸਤ। ਨਸ਼ੇਬ : (ਫ਼) ਨੀਵੀਂ ਥਾਂ, ਨਿਵਾਣ, ਗਹਿਰਾਈ। ਨਸ਼ੇਮਨ : (ਫ਼) ਆਲ੍ਹਣਾ। ਨਹਸ : (ਅ) ਮਨਹੂਸ, ਅਸ਼ੁੱਭ। ਨਹਾਫ਼ਤ : (ਫ਼) ਕਮਜ਼ੋਰੀ, ਨਿਰਬਲਤਾ। ਨਹਿਰ : (ਅ) ਦਰਿਆ ਚੋਂ ਕੱਢੀ ਸ਼ਾਖ਼। ਨਕ : (ਫ਼) ਫਟਕੜੀ। ਨਕਸ : (ਫ਼) ਘਟ ਕਰਨਾ, ਕਮੀ, ਦੋਸ਼, ਐਬ, ਖੋਟ। ਨਕਸ਼ : (ਅ) ਸੂਰਤ, ਨਿਸ਼ਾਨ, ਮੋਹਰਾ, ਇਕ ਰਾਗ ਦਾ ਨਾਮ, ਮੰਤਰ, ਅਸਰ, ਖਿਆਲ, ਮੂਰਤ। ਨਕਸ਼-ਸ਼ਾਜ : (ਅਫ਼) ਚਿੱਤਰਕਾਰ, ਕਲਾਕਾਰ। ਨਕਸ਼ ਬਸਤਨ : (ਅਫ਼) ਪੈਦਾ ਕਰਨਾ, ਸੂਰਤ ਬਣਾਉਣਾ, ਕਲਪਣਾ। ਨਕਸ਼ਬੰਦ : (ਅਫ਼) ਚਿੱਤਰਕਾਰ, ਨੱਕਾਸ਼, ਘੜਨ ਜਾਂ ਬਣਾਉਣ ਵਾਲਾ। ਨਕਸ਼ਬੰਦੀ : (ਅਫ਼) ਚਿੱਤਰਕਾਰੀ, ਕਲਾਕਾਰੀ, ਸੂਫੀਆਂ ਦਾ ਇੱਕ ਫਿਰਕਾ। ਨਕਸ਼ਾ : (ਅ) ਕਿਸੇ ਚੀਜ਼ ਦਾ ਨਮੂਨਾ, ਚਿੱਤਰ, ਖ਼ਾਕਾ, ਡੌਲ। ਨਕਜ਼ : (ਫ਼) ਤੋੜਨਾ , ਭੰਨ੍ਹਣਾ , ਵਿਗਾੜਨਾ। ਨਕਬ : (ਅ) ਪਾੜ, ਕੰਧ ਵਿੱਚ ਵੱਡੀ ਮੋਰੀ। ਨਕਲ : (ਅ) ਤਬਦੀਲੀ, ਬਿਆਨ, ਬਣਾਵਟ, ਨਮੂਨਾ। ਨੱਕਾਸ਼ : (ਅ) ਨਕਸ਼ ਕਰਨ ਵਾਲਾ, ਚਿੱਤਰਕਾਰ, ਕਲਾਕਾਰ। ਨੱਕਾਸ਼ੀ : (ਅ) ਨਕਸ਼ ਨਿਗਾਰ ਕਰਨ ਦੀ ਕਿਰਿਆ। ਨੱਕਾਦ : (ਅ) ਪੜਚੋਲ ਕਰਨ ਵਾਲਾ, ਪਰਖਣ ਵਾਲਾ। ਨੱਕਾਬ : (ਅ) ਘੁੰਗਟ, ਘੁੰਡ, ਪਰਦਾ, ਫਟਕੜੀ, ਫਟਕੜੀ ਦਾ ਪਾਣੀ। ਨੱਕਾਰਾ : (ਫ਼) ਦਮਾਮਾ, ਨਗਾਰਾ, ਡੰਕਾ। ਨਕੀਬ : (ਅ) ਮੁਖੀ, ਕੌਮ ਨੂੰ ਜਾਣਨ ਵਾਲਾ। ਨਖ਼ : (ਫ਼) ਸੂਤਰ ਜਾਂ ਰੇਸ਼ਮ ਦਾ ਧਾਗਾ, ਡੋਰ, ਛੋਟੀ ਦਰੀ, ਹਲ ਦਾ ਫਾਲਾ, ਫੌਜ ਦੀ ਕਤਾਰ, ਥੋੜਾ, ਕੱਚ ਦੀ ਚੂੜੀ। ਨਖ਼ੀਰ : (ਫ਼) ਘਾਤ ਲਾ ਕੇ ਬਹਿਣ ਦੀ ਥਾਂ, ਪੈੜਾਂ, ਬੂਟਿਆਂ ਆਦਿ ਦੀ ਪਨੀਰੀ ਦੀ ਥਾਂ। ਨਗ : (ਫ਼) ਮੂੰਹ ਦਾ ਤਾਲੂ। ਨਗ਼ਨਗ਼ਾ : (ਫ਼) ਨਗ਼ਮਾ, ਰਾਗ, ਗੀਤ, ਮਧੁਰ ਆਵਾਜ਼। ਨਗੀਨਾ : (ਫ਼) ਨਗ, ਕੀਮਤੀ ਪੱਥਰ। ਨਜਮ : (ਅ) ਤਾਰਾ, ਕੱਦੂ ਆਦਿ ਦੀ ਵੇਲ, ਸੱਤ ਸਹੇਲੀਆਂ ਦਾ ਝੁਮਕਾਰ। ਨਜ਼ਮ : (ਅ) ਪਰੋਣਾ, ਮੋਤੀਆਂ ਨੂੰ ਧਾਗੇ ਵਿੱਚ ਪਰੋਣਾ, ਸ਼ੇਅਰ, ਕਵਿਤਾ। ਨਜ਼ਰ : (ਅ) ਇਕਰਾਰ, ਵਾਅਦਾ, ਨਜ਼ਰਾਨਾ, ਚੜ੍ਹਾਵਾ। ਨਜ਼ਰਸਾਨੀ : (ਅ) ਸੋਧ ਕਰਨ ਲਈ ਦੁਬਾਰਾ ਦੇਖਣਾ। ਨਜ਼ਰਤ : (ਅ) ਤਾਜ਼ਗੀ, ਖ਼ੂਬੀ, ਰੌਣਕ, ਸੁੰਦਰਤਾ, ਅਮੀਰੀ। ਨਜ਼ਰਬਾਜ਼ : (ਅਫ਼) ਵੇਖਣ ਦਾ ਮਜਾ ਲੈਣ ਵਾਲਾ, ਜਾਸੂਸ, ਸੂਹੀਆ, ਰੂਪ ਦਾ ਪੁਜਾਰੀ। ਨਜ਼ਰਬੰਦ : (ਅਫ਼) ਉਹ ਕੈਦੀ ਜੋ ਵੇਖਣ ਨੂੰ ਆਜ਼ਾਦ ਹੋਵੇ ਪਰ ਉਸ ਉਤੇ ਨਿਗਰਾਨੀ ਰੱਖੀ ਜਾਵੇ। ਨਜ਼ਾਅ : (ਅ) ਜਾਨ ਟੁਟਣੀ, ਮੌਤ ਦਾ ਤਰਾਸ਼। ਨਜਾਤ : (ਅ) ਛੁਟਕਾਰਾ, ਮੁਕਤੀ, ਰਿਹਾਈ। ਨਜਾਬਤ : (ਫ਼) ਸਾਊਪੁਣਾ, ਅਸਲੀਪਣ, ਸ਼ਰਾਫਤ, ਵਡਿਆਈ। ਨਜ਼ਾਰਗੀ : (ਫ਼) ਵੇਖਣ ਵਾਲਾ, ਦਰਸ਼ਕ। ਨਜ਼ਾਰਤ : (ਫ਼) ਵਿਭਾਗ, ਕਿਸੇ ਚੀਜ ਨੂੰ ਵੇਖਣਾ, ਨਿਗਰਾਨ। ਨਜ਼ੀਰ : (ਅ) ਇਕੋ ਜਿਹਾ, ਵਰਗਾ, ਮਿਸਲ, ਨਮੂਨਾ, ਬਰਾਬਰ। ਨਜੂਮ : (ਅ) ਖਗੋਲ ਦਾ ਗਿਆਨ, ਤਾਰਿਆਂ ਦਾ ਇਲਮ। ਨਜ਼ੂਲ : (ਅ) ਉਤਰਨਾ, ਨਾਜ਼ਲ ਹੋਣਾ, ਸਰਕਾਰੀ ਜਗ੍ਹਾ, ਜ਼ਬਤ ਕੀਤੀ ਗਈ ਜ਼ਮੀਨ। ਨਦਮ : (ਫ਼) ਅਫ਼ਸੋਸ ਜਾਂ ਪਛਤਾਵਾ ਕਰਨਾ, ਪਸ਼ੇਮਾਨ ਹੋਣਾ। ਨਦਾਮਤ : (ਅ) ਸ਼ਰਮਿੰਦਗੀ , ਖ਼ਜਾਲਤ। ਨਦੀਮ : (ਅ) ਅਮੀਰਾਂ ਵਜੀਰਾਂ ਦਾ ਸਾਥੀ, ਜੋਟੀਦਾਰ। ਨਮੂਦਾਰ : (ਫ਼) ਪ੍ਰਗਟ, ਜ਼ਾਹਿਰ। ਨਫ਼ਸ : (ਅ) ਸਾਹ, ਰੂਹ, ਜਾਨ, ਤਨ, ਜ਼ਾਤ, ਵਜ਼ੂਦ, ਹਸਤੀ, ਲੋਚਾ, ਐਬ। ਨਫ਼ਸ-ਕੁਸ਼ੀ : (ਅਫ਼) ਵਿਸ਼ੇ ਵਿਕਾਰਾਂ ਉਤੇ ਕਾਬੂ ਕਰਨ ਵਾਲਾ, ਪਰਹੇਜ਼ਗਾਰ। ਨਫ਼ਖ਼ : (ਅ) ਅਫ਼ਾਰਾ। ਨਫ਼ਜ਼ : (ਫ਼) ਕਿਸੇ ਚੀਜ਼ ਨੂੰ ਲਾਗੂ ਕਰਨਾ, ਰਵਾਂ ਹੋਣਾ, ਜਾਰੀ ਹੋਣਾ। ਨਫ਼ਤ : (ਫ਼) ਛਾਲਾ ਪੈਣਾ। ਨਫ਼ਰ : (ਅ) ਤਿੰਨ ਤੋਂ ਦਸ ਤੱਕ ਆਦਮੀਆਂ ਦਾ ਟੋਲਾ, ਫ਼ਾਰਸੀ ਵਿੱਚ ਇਸ ਦਾ ਭਾਵ ਇਕੋ ਵਿਅਕਤੀ ਤੋਂ ਲੈਂਦੇ ਹਨ, ਚਾਕਰ। ਨਫ਼ਲ : (ਅ) ਇਸਲਾਮ ਧਰਮ ਵਿੱਚ ਉਹ ਇਬਾਦਤ ਜਿਹੜੀ ਕਿ ਲਾਜ਼ਮੀ ਅਰਥਾਤ ‘ਫ਼ਰਜ਼’ ਨਾ ਹੋਵੇ। ਨਫ਼ਾ : (ਅ) ਲਾਭ, ਫਾਇਦਾ, ਮੁਨਾਫਾ। ਨਫ਼ਾਸਤ : (ਅ) ਖ਼ੂਬੀ, ਸਫ਼ਾਈ, ਸਲੀਕਾ। ਨਫ਼ਾਕ : (ਅ) ਨਾਇਤਫਾਕੀ, ਦੂਸਰ ਪੈ ਜਾਣੀ। ਨਫ਼ਿਲ : (ਅ) ਵਾਧੂ ਇਬਾਦਤ ਜਾਂ ਨਮਾਜ਼ ਜੋ ਬੰਦੇ ਲਈ ਕਰਨੀ ਜ਼ਰੂਰੀ ਨਹੀਂ ਪਰ ਉਸ ਦੇ ਪੜ੍ਹਨ ਜਾਂ ਕਰਨ ਨਾਲ ਪੁੰਨ ਹੁੰਦਾ ਹੈ। ਨਫ਼ੀ : (ਅ) ਅਣਹੋਂਦ, ਨਾਂਹ, ਦੂਰ ਕਰਨਾ, ਹਿੱਕਣਾ, ਦੂਰ ਹੋਣਾ। ਨਫ਼ੀਸ : (ਅ) ਵਧੀਆ, ਪਵਿੱਤਰ, ਮੁੱਲਵਾਨ। ਨਬਜ਼ : (ਅ) ਨਾੜੀ, ਰੰਗਾਂ ਦੀ ਚਾਲ। ਨਬਰਦ : (ਫ਼) ਲੜਾਈ, ਜੁੱਧ, ਮੁੱਠ- ਭੇੜ। ਨਬਲ : (ਫ਼) ਤੀਰ, ਤੀਰ ਛੱਡਣਾ। ਨਬਾਤ : (ਅ) ਬਨਸਪਤੀ, ਸ਼ਬਜੀ, ਤਰਕਾਰੀ, ਹਰਾ ਘਾਹ। ਨਬਾਤਾਤ : (ਅ) ਬਨਸਪਤੀ। ਨਬੀ : (ਅ) ਸੰਦੇਸ਼ ਪਹੁੰਚਾਉਣ ਵਾਲਾ, ਖ਼ਬਰ ਦੇਣ ਵਾਲਾ, ਪੈਗੰਬਰ। ਨਬੂਵਤ : (ਅ) ਪੈਗ਼ੰਬਰੀ। ਨਮਕ-ਹਲਾਲ : (ਅਫ਼) ਮਾਲਕ ਦਾ ਖ਼ੈਰਖ਼ਾਹ, ਸ਼ੁਕਰਗਜ਼ਾਰ, ਵਫਾਦਾਰ। ਨਮਦ : (ਫ਼) ਨਮਦਾ, ਕੰਬਲ, ਭੂਰਾ, ਬਰਸਾਤੀ, ਮਰਦ ਦੀ ਇੰਦਰੀ। ਨਮਦੀਦਾ : (ਫ਼) ਨਮੀ ਵਾਲਾ ਗਿੱਲਾ- ਸਿੱਲ੍ਹਾ, ਭਿੱਜਿਆ ਹੋਇਆ। ਨਮਰ : (ਫ਼) ਚੀਤਾ। ਨਮਰੂਦ : (ਫ਼) ਇੱਕ ਅਤਿਆਚਾਰੀ ਬਾਦਸ਼ਾਹ ਦਾ ਨਾਮ ਜੋ ਖ਼ੁਦਾਈ ਦਾਅਵਾ ਕਰਦਾ ਸੀ। ਨਮੂਦ : (ਫ਼) ਦਿਖਾਵਾ, ਸ਼ਾਨੋ-ਸ਼ੌਕਤ, ਰੌਣਕ, ਨਿਸ਼ਾਨੀ, ਖ਼ੂਬੀ। ਨਮੂਦਾਰ : (ਫ਼) ਪਰਗਟ, ਸਬੂਤ, ਚਿੰਨ੍ਹ। ਨਰਗਿਸ : (ਫ਼) ਇੱਕ ਪ੍ਰਸਿੱਧ ਫੁੱਲ, ਮਸ਼ੂਕ ਦੀ ਅੱਖ। ਨਰਦ : (ਫ਼) ਸ਼ਤਰੰਜ ਦਾ ਮੋਹਰਾ, ਦਰਖ਼ਤ ਦਾ ਤਣਾ। ਨਰਮ : (ਫ਼) ਕੁਲਾ, ਗੁਦਗਦਾ, ਪਿਲਪਿਲਾ, ਲਚਕੀਲਾ। ਨਲਕ : (ਫ਼) ਪਹਾੜੀ ਆਲੂ। ਨਲਚ : (ਫ਼) ਫੋੜੇ ਜਾਂ ਫੱਟ ਵਿੱਚੋਂ ਨਿਕਲਣ ਵਾਲੀ ਪੀਕ, ਪਸ। ਨਲੰਦ : (ਫ਼) ਕਹੀ। ਨਵਰਦਾ : (ਫ਼) ਕੁੜਤਾ, ਪੇਚਦਾਰ, ਵਲੇਟਿਆ ਹੋਇਆ। ਨਵਾਜ਼ਿਸ਼ : (ਫ਼) ਮਿਹਰਬਾਨੀ, ਕਿਰਪਾ, ਨਰਮੀ। ਨਵਿਸ਼ਤ : (ਫ਼) ਲਿਖਿਆ ਹੋਇਆ, ਲਿਖਾਈ, ਲਿਖਤ, ਸਨਦ। ਨਾਅਤ : (ਅ) ਸ਼ੋਭਾ, ਸਿਫ਼ਤ, ਵਿਸ਼ੇਸ਼ ਤੌਰ ’ਤੇ ਹਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ। ਨਾਅਰਾ : (ਅ) ਲਲਕਾਰ। ਨਾਅਲ : (ਅ) ਘੋੜੇ ਦੇ ਸੁੰਮਾਂ ਤੇ ਲਗਾਣ ਵਾਲੀ ਲੋਹੇ ਦੀ ਖੁਰੀ। ਨਾਇਬ : (ਅ) ਅਧੀਨ, ਮਾਤਹਿਤ, ਕਿਸੇ ਦੇ ਥਾਂ ਕੰਮ ਕਰਨ ਵਾਲਾ, ਕਾਇਮ-ਮਕਾਮ। ਨਾਸਾਜ਼ : (ਫ਼) ਜੋ ਅਨੁਕੂਲ ਨਾ ਹੋਵੇ, ਵਿਰੁੱਧ, ਬੀਮਾਰ। ਨਾਸਾਜ਼ੀ : (ਫ਼) ਵਿਰੋਧ, ਬੇਪਰਵਾਹੀ, ਮੰਦਾ ਸਲੂਕ, ਬੀਮਾਰੀ। ਨਾਸ਼ਾਦ : (ਫ਼) ਨਾਖ਼ੁਸ, ਗ਼ਮਗੀਨ, ਉਦਾਸ। ਨਾਸ਼ਿਕ : (ਫ਼) ਕਰਜ਼ਦਾਰ। ਨਾਸਿਰ : (ਅ) ਸਹਾਇਕ, ਹਾਮੀ, ਹਕੀਮ। ਨਾਸੂਰ : (ਅ) ਹਮੇਸ਼ਾ ਰਿਸਦੇ ਰਹਿਣ ਵਾਲਾ ਫੋੜਾ, ਕਦੀ ਨਾ ਠੀਕ ਹੋਣ ਵਾਲਾ ਜਖ਼ਮ। ਨਾਕਾ : (ਅ) ਊਠਣੀ, ਬੋਤੀ। ਨਾਕਾਮ : (ਫ਼) ਅਸਫਲ , ਨਾਚਾਰ। ਨਾਕਿਸ : (ਅ) ਰੱਦੀ, ਨਿਕੰਮਾ। ਨਕਾਰਾ : (ਫ਼) ਨਿਕੰਮਾ, ਬੇਕਾਰ, ਫ਼ਜ਼ੂਲ, ਰੱਦੀ। ਨਾਕੂਸ : (ਅ) ਸੰਖ। ਨਾਖ਼ੁਨ : (ਫ਼) ਉਂਗਲਾਂ ਦੇ ਸਿਰ ਤੇ ਹੱਡੀ ਵਰਗਾ ਨਹੁੰ, ਪਸ਼ੂਆਂ ਦੇ ਖ਼ੁਰ। ਨਾਗਵਾਰ : (ਫ਼) ਬੇਸੁਆਦ, ਨਾਪਸੰਦ। ਨਾਗਾਹ : (ਫ਼) ਅਚਾਨਕ, ਇੱਕਦਮ। ਨਾਚਾਕ : (ਫ਼) ਕਮਜ਼ੋਰ, ਪਤਲਾ, ਰੋਗੀ, ਢਿੱਲਾ। ਨਾਚੀਜ਼ : (ਫ਼) ਤੁੱਛ, ਘੱਟ, ਥੋੜਾ। ਨਾਜ਼ : (ਫ਼) ਲਾਡ, ਪਿਆਰ, ਨਖ਼ਰਾ, ਮਾਣ, ਨਜ਼ਾਕ਼ਤ, ਸਰੂ ਦਾ ਬੂਟਾ। ਨਾਜ਼ਕ : (ਫ਼) ਪਤਲਾ, ਸੁੰਦਰ, ਨਰਮ, ਕੋਮਲ। ਨਾਜ਼ਨੀਨ : (ਫ਼) ਕੋਮਲ ਸਰੀਰ ਵਾਲਾ, ਲਾਡਲਾ, ਸੁੰਦਰ, ਸਨੁੱਖਾ, ਮਸ਼ੂਕ। ਨਾਜ਼ਰ : (ਅ) ਦੇਖਣ ਵਾਲਾ। ਨਾਜ਼ਿਮ : (ਅ) ਪ੍ਰਬੰਧਕ, ਨਜ਼ਮ (ਕਵਿਤਾ) ਕਹਿਣ ਵਾਲਾ, ਕਵੀ। ਨਾਜ਼ਿਲ : (ਅ) ਉਤਰਨ ਵਾਲਾ, ਹੇਠਾਂ ਆਉਣ ਵਾਲਾ, ਘੱਟ ਕੀਮਤ। ਨਾਜੀ : (ਫ਼) ਨਜਾਤ ਪਾਉਣ ਵਾਲਾ, ਮੁਕਤੀ ਪ੍ਰਾਪਤ ਕਰਨ ਵਾਲਾ, ਦੁੱਖਾਂ ਤੋਂ ਛੁਟਕਾਰਾ ਪਾਉਣ ਵਾਲਾ। ਨਾਤਕਾ : (ਅ) ਬੋਲਣ ਦੀ ਸ਼ਕਤੀ, ਸਮਰੱਥਾ। ਨਾਦਰ : (ਅ) ਤੋਹਫ਼ਾ, ਵਧੀਆ ਵਸਤੂ। ਨਾਦਰੁਸਤ : (ਫ਼) ਜੋ ਠੀਕ ਨਾ ਹੋਵੇ, ਗ਼ਲਤ। ਨਾਦਾਨ : (ਫ਼) ਬੇਵਕੂਫ਼, ਮੂੜ੍ਹ, ਮੂਰਖ, ਮਾਸੂਮ। ਨਾਦਾਰ : (ਫ਼) ਗ਼ਰੀਬ, ਕੰਗਾਲ। ਨਾਦਿਮ : (ਫ਼) ਸ਼ਰਮਿੰਦਾ, ਸ਼ਰਮਸਾਰ, ਪਸ਼ੇਮਾਨ। ਨਾਦਿਰ : (ਫ਼) ਥੋੜ੍ਹਾ, ਕਾਮਯਾਬ, ਅਦੁੱਤੀ, ਤੋਹਫ਼ਾ, ਕੀਮਤੀ। ਨਾਦੀ : (ਅ) ਪੁਕਾਰਨ ਵਾਲਾ, ਆਵਾਜ਼ ਦੇਣ ਵਾਲਾ, ਸਭਾ। ਨਾਦੀਦਗੀ : (ਫ਼) ਗ਼ਰੀਬੀ, ਮੁਥਾਜੀ, ਨਾਦਾਰੀ। ਨਾਦੀਦਨੀ : (ਫ਼) ਨਾ-ਵੇਖਣਯੋਗ। ਨਾਦੀਦਾ : (ਫ਼) ਅਣਡਿੱਠਾ, ਅਣਜਾਣ, ਨਾ-ਤਜਰਬੇਕਾਰ, ਕਮੀਨਾ, ਕੰਜੂਸ। ਨਦੀਮ : (ਅ) ਮੁਨਾਹਿਬ, ਸਾਥ ਉਠਣ ਬੈਠਣ ਵਾਲਾ। ਨਾਨ : (ਫ਼) ਰੋਟੀ, ਟਿੱਕੀ, ਤੰਦੂਰੀ ਰੋਟੀ, ਰੋਟ ਮੰਨ। ਨਾਪਾਕ : (ਫ਼) ਗੰਦਾ, ਪਲੀਤ, ਮੈਲਾ। ਨਾਪਾਕੀ : (ਫ਼) ਗੰਦਗੀ, ਮੈਲਾਪਣ, ਪਲੀਦਗੀ। ਨਾਫ਼ : (ਫ਼) ਨਾਭੀ, ਨਾੜੂਆ, ਵਸੀਲਾ। ਨਾਫ਼ਜ਼ : (ਅ) ਜਾਰੀ ਹੋਣ ਵਾਲਾ, ਹੁਕਮ ਜਾਰੀ ਜਾਂ ਲਾਗੂ ਹੋਣਾ। ਨਾ-ਫ਼ਰਮਾਨੀ : (ਫ਼) ਹੁਕਮ ਨਾ ਮੰਨਣਾ, ਆਕੀਪੁਣਾ। ਨਾਫ਼ੀ : (ਫ਼) ਨਫ਼ੀ ਕਰਨ ਵਾਲਾ, ਨਾਸ ਕਰਨ ਵਾਲਾ, ਮਿਟਾ ਦੇਣ ਵਾਲਾ, ਰੱਦ ਕਰਨ ਵਾਲਾ, ਦੂਰ ਕਰਨ ਵਾਲਾ, ਇਨਕਾਰ ਕਰਨ ਵਾਲਾ। ਨਾਬੀਨਾ : (ਫ਼) ਅੰਨ੍ਹਾ। ਨਾਬੁਕਾਰ : (ਅ) ਨਿਕੰਮਾ, ਨਾਲਾਇਕ, ਜੋ ਕੰਮ ਦਾ ਨਾ ਹੋਵੇ। ਨਾਬੂਦ : (ਫ਼) ਜੋ ਨਸ਼ਟ ਹੋ ਗਈ ਹੋਵੇ। ਨਾਮਦਾਰ : (ਫ਼) ਨਾਮਵਰ, ਪ੍ਰਸਿੱਧ, ਇੱਜ਼ਤ ਦੇਣ ਵਾਲਾ। ਨਾਮਵਰ : (ਫ਼) ਮਸ਼ਹੂਰ, ਨੇਕਨਾਮ। ਨਾਮਾ : (ਫ਼) ਚਿੱਠੀ, ਪੱਤਰ, ਲੇਖ, ਲਿਖਤ। ਨਾਮੀ : (ਫ਼) ਨਾਮਵਰ, ਮਸ਼ਹੂਰ। ਨਾਮੂਸ : (ਅ) ਦਸਤੂਰ, ਨੇਕਨਾਮੀ। ਨਾਯਾਬ : (ਫ਼) ਦੁਰਲੱਭ। ਨਾਰ : (ਅ) ਅੱਗ। ਨਾਰਸ : (ਫ਼) ਕੱਚਾ ਫਲ। ਨਾਰਦ : (ਫ਼) ਚਿੱਚੜ, ਪਿੱਸੂ, ਕੰਜੂਸ। ਨਾਰਦਾਨ : (ਫ਼) ਅਨਾਰ ਦਾ ਬੀਜ਼। ਨਾਰਾਜ਼ : (ਫ਼) ਨਾਖ਼ੁਸ, ਗੁੱਸੇ। ਨਾਰੀ : (ਅਫ਼) ਦੋਜ਼ਖੀ, ਅੱਗ ਤੋਂ ਪੈਦਾ ਹੋਇਆ, ਜਿੰਨ, ਪਰੀ। ਨਾਰੰਗ : (ਫ਼) ਪ੍ਰਸਿੱਧ ਫਲ, ਸੰਤਰਾ। ਨਾਲ : (ਫ਼) ਕਲਮ, ਬੰਸਰੀ, ਗੰਨਾ, ਨਲਕੀ। ਨਾਲਾ : (ਫ਼) ਦਰਦ ਭਰੀ ਉਚੀ ਆਵਾਜ਼, ਵਾਵੇਲਾ, ਚੀਕ-ਪੁਕਾਰ, ਨਦੀ ਨਾਲਾ। ਨਾਲਾਇਕ : (ਅਫ਼) ਜਿਸ ਨੂੰ ਤਮੀਜ਼ ਨਾ ਹੋਵੇ, ਮੂਰਖ, ਡੱਲ। ਨਾਲਿਸ਼ : (ਫ਼) ਫ਼ਰਿਆਦ। ਨਾਵ : (ਫ਼) ਬੇੜੀ, ਕਿਸ਼ਤੀ, ਨਦੀ। ਨਾਵਕ : (ਫ਼) ਤੀਰ ਨਾਵਾਕਿਫ਼ : (ਅਫ਼) ਅਣਜਾਣ, ਅਜਨਬੀ। ਨਿਅਮਤ : (ਅ) ਮਾਲ, ਬਖ਼ਸ਼ਿਸ਼। ਨਿਆਜ਼ : (ਫ਼) ਚਾਹ, ਪਿਆਰ ਦਾ ਪ੍ਰਗਟਾਵਾ। ਨਿਆਜ਼ਮੰਦ : (ਫ਼) ਲੋੜਵੰਦ। ਨਿਸਸਤ : (ਫ਼) ਗੋਸ਼ਟੀ, ਮਜਲਿਸ, ਬੈਠਣ ਦੀ ਥਾਂ। ਨਿਸ਼ਤਰ : (ਫ਼) ਜ਼ਖ਼ਮ ਚੀਰਨ ਦਾ ਸੰਦ। ਨਿਸਫ਼ : (ਅ) ਅੱਧਾ। ਨਿਸਬਤ : (ਫ਼) ਰਿਸ਼ਤਾ, ਸੰਬੰਧ, ਪਿਤਰੀ ਨੇੜਤਾ, ਆਮ ਰਿਸ਼ਤਾ। ਨਿਸਵਾਨ : (ਫ਼) ਇਸਤਰੀਆਂ। ਨਿਸ਼ਾਤ : (ਅ) ਖ਼ੁਸ਼ੀ। ਨਿਸਾਫ਼ਤ : (ਫ਼) ਖ਼ਿਦਮਤ ਕਰਨਾ, ਸੇਵਾ ਕਰਨਾ, ਦੋ ਬਰਾਬਰ ਹਿੱਸਿਆਂ ਵਿੱਚ ਵੰਡਣਾ। ਨਿਸਾਰ : (ਅ) ਕੁਰਬਾਨ, ਸਦਕੇ। ਨਿਹਾਇਤ : (ਅ) ਬਹੁਤ ਹੀ, ਬੇਅੰਤ, ਵਧੀਕ। ਨਿਹਾਦ : (ਫ਼) ਨੀਂਹ, ਅਸਲ, ਖ਼ਲਕਤ, ਸ਼੍ਰਿਸ਼ਟੀ, ਪੈਦਾਇਸ਼, ਆਦਤ, ਮਨ, ਦਿਲ, ਹਿਰਦਾ। ਨਿਹਾਨ : (ਫ਼) ਛੁਪਿਆ ਹੋਇਆ, ਲੁਪਤ, ਮਨ, ਹਿਰਦਾ। ਨਿਹਾਰ : (ਫ਼) ਡਰ, ਭੈਅ, ਚਿੰਤਾ। ਨਿਕਾਹ : (ਅ) ਸ਼ਾਦੀ ਕਰਨਾ, ਵਿਆਹ ਕਰਨਾ, ਵਿੰਨ੍ਹਣਾ। ਨਿਕਾਬ : (ਅ) ਬੁਰਕਾ। ਨਿਗਾਰ : (ਅ) ਨਕਸ਼, ਨਿਸ਼ਾਨਾ, ਚਿੰਨ੍ਹ, ਤਸਵੀਰ, ਮਸ਼ੂਕ, ਸੋਹਣਾ। ਨਿਗੰਦਾ : (ਫ਼) ਸੁੰਦਰ ਸਿਲਾਈ, ਵੇਲ ਬੂਟੇ ਵਾਲੀ ਕਢਾਈ, ਖ਼ਜ਼ਾਨਾ। ਨਿਜ਼ਾਮ : (ਅ) ਹੀਰਿਆਂ ਦੀ ਲੜੀ, ਉਹ ਧਾਗਾ ਜਿਸ ਵਿੱਚ ਹੀਰੇ ਜਵਾਰਾਤ ਪਰੋਏ ਹੋਣ, ਪ੍ਰਬੰਧ, ਬੰਦੋਬਸਤ, ਰਸਮ, ਆਦਤ। ਨਿਤੀਸ਼ : (ਫ਼) ਵੈਦ, ਹਕੀਮ। ਨਿਦਾ : (ਅ) ਆਵਾਜ਼, ਪੁਕਾਰ, ਹਾਕ। ਨਿਫ਼ਰਤ : (ਫ਼) ਘਿਰਨਾ ਕਰਨਾ, ਅਵਾਜ਼ਾਰ ਹੋਣਾ, ਕਿਸੇ ਚੀਜ਼ ਤੋਂ ਭੱਜਣਾ, ਘਿਰਨਾ, ਭਾਂਜ। ਨਿਫ਼ਾਕ : (ਫ਼) ਦੋਗਲਾਪਣ, ਵੈਰ, ਵਿਰੋਧ, ਮਕਰ, ਪਖੰਡ, ਫਰੇਬ, ਫੁੱਟ, ਬੇਇਤਫਾਕੀ। ਨਿਯਾਜੀ : (ਫ਼) ਅਰਜ਼ ਕਰਨ ਵਾਲਾ, ਮਸ਼ੂਕ, ਪਿਆਰਾ, ਅਫ਼ਗਾਨ। ਨਿਰਖ : (ਫ਼) ਮੁੱਲ, ਕੀਮਤ। ਨਿਵਾਲਾ : (ਅ) ਬੁਰਕੀ, ਗਰਾਹੀ। ਨੀਅਤ : (ਅ) ਨੀਤ, ਇਰਾਦਾ। ਨੀਲੋਫ਼ਰ : (ਫ਼) ਨੀਲੇ ਰੰਗ ਦਾ ਕਮਲ ਫੁੱਲ। ਨੁਸਖ਼ਾ : (ਅ) ਲਿਖਿਆ ਹੋਇਆ, ਖਰੜਾ, ਵੈਦ ਦੀ ਦਵਾਈ। ਨੁਸਰਤ : (ਅ) ਸਹਾਇਤਾ ਦੇਣੀ, ਮੱਦਦ। ਨੁਹਬਤ : (ਫ਼) ਲੁੱਟਣਾ, ਬਰਬਾਦ ਕਰਨਾ, ਲੁੱਟਮਾਰ, ਲੁੱਟ ਦਾ ਮਾਲ। ਨੁਕਸ : (ਅ) ਘਾਟ, ਕਮੀ, ਐਬ। ਨੁਕਤਾ : (ਅ) ਸਿਫ਼ਰ, ਸੁੰਨ। ਨੁਕਤਾ ਚੀਨੀ : (ਅਫ਼) ਪੜਚੋਲ, ਮੀਨ ਮੇਖ ਕੱਢਣਾ, ਦੋਸ਼ ਕੱਢਣਾ। ਨੁਕਰਾ : (ਅ) ਗਲੀ ਹੋਈ ਚਾਂਦੀ, ਮੀਂਹ ਦਾ ਪਾਣੀ ਜਮ੍ਹਾ ਕਰਨ ਲਈ ਪੁੱਟਿਆ ਟੋਆ, ਸਫ਼ੈਦ ਘੋੜਾ। ਨੁਕਲ : (ਅ) ਉਹ ਨਮਕੀਨ ਜਾਂ ਖੱਟੀ ਵਸਤੂ ਜੋ ਸ਼ਰਾਬ ਪੀਣ ਦੇ ਨਾਲ ਮੂੰਹ ਦਾ ਸੁਆਦ ਠੀਕ ਰੱਖਣ ਲਈ ਖਾਂਦੇ ਹਨ। ਨੁਖ਼ੁਸਤ : (ਫ਼) ਪਹਿਲਾ, ਪ੍ਰਥਮ, ਅੱਵਲ। ਨੁਜੂਮੀ : (ਫ਼) ਸਤਾਰਿਆਂ ਦੀ ਵਿੱਦਿਆ ਜਾਣਨ ਵਾਲਾ, ਜ਼ੋਤਸ਼ੀ। ਨੁਦਰਤ : (ਫ਼) ਅਦੁੱਤੀ ਹੋਣਾ, ਅਜੂਬਾ ਹੋਣਾ, ਇਕੱਲ, ਤਨਹਾਈ, ਘਾਟ, ਕਮੀ। ਨੂਰ : (ਅ) ਚਮਕ, ਪ੍ਰਕਾਸ਼, ਕੁਰਾਨ, ਮਜੀਦ ਦੀ ਇੱਕ ਸੂਰਤ ਦਾ ਨਾਮ, ਸ਼ਾਨ-ਸ਼ੌਕਤ। ਨੇਅਮਤ : (ਅ) ਬਖ਼ਸ਼ਿਸ਼। ਨੇਸ਼ : (ਫ਼) ਨੋਕਦਾਰ ਦੰਦ ਜੋ ਕਿ ਊਠਾਂ ਅਤੇ ਮਾਸਾਹਾਰੀ ਜਾਨਵਰਾਂ ਦੇ ਹੁੰਦੇ ਹਨ। ਨੇਸਤ : (ਫ਼) ਅਣਹੋਂਦ, ਨਾ ਹੋਣਾ। ਨੇਸਤੀ : (ਫ਼) ਨੇਸਤ ਹੋਣਾ, ਫ਼ਨਾ ਹੋਣਾ। ਨੇਕ-ਜ਼ਾਤ : (ਫ਼) ਭਲਾ ਆਦਮੀ, ਚੰਗੇ ਅਸਲੇ ਵਾਲਾ, ਸ਼ਰੀਫ। ਨੇਜ਼ਾ : (ਫ਼) ਭਾਲਾ, ਬਰਛਾ, ਬੱਲਮ, ਝੰਡਾ, ਕਿਲਕ। ਨੇਫ਼ਾ : (ਫ਼) ਨਾਲਾ ਪਾਉਣ ਦੀ ਸਿਊਣ, ਬੁਕਚਾ, ਲੂੰਬੜ ਆਦਿ ਦੀ ਖੱਲ। ਨੈਬਸਤ : (ਫ਼) ਛੱਪਰ ਕਾਨਿਆਂ ਦੀ ਛੱਤ। ਨੈਰੰਗ : (ਫ਼) ਜਾਦੂ ਮੰਤਰ, ਟੂਣਾ, ਜਾਦੂਗਰੀ, ਮਕਰ। ਨੋਸ਼ : (ਫ਼) ਮਿੱਠਾ, ਸੁਆਦੀ, ਜੀਵਨ, ਖ਼ੁਸ਼, ਸ਼ਹਿਦ। ਨੋਸ਼ਾ : (ਫ਼) ਭਰੇ ਹੋਏ ਪਿਆਲਿਆਂ ਨਾਲ ਪੀਣਾ, ਪਿਆਕ। ਨੋਸ਼ੀਨ : (ਫ਼) ਮਿੱਠਾ, ਸੁਆਦੀ। ਨੌਬਤ : (ਅ) ਧੌਂਸਾ, ਨਗਾਰਾ, ਕਚਹਿਰੀ, ਦਰਬਾਰ। ਨੌਬਤ ਖ਼ਾਨਾ : (ਅਫ਼) ਕੈਦਖ਼ਾਨਾ, ਨਗਾਰਖ਼ਾਨਾ, ਪਹਿਰੇ ਦੀ ਥਾਂ। ਨੌਬਰ : (ਫ਼) ਨਵਾਂ ਤਾਜਾ ਫ਼ਲ, ਇਸਤਰੀ ਦੀਆਂ ਛਾਤੀਆਂ। ਨੌਮ : (ਫ਼) ਸੌਣਾ, ਨੀਂਦਰ। ਨੌਮੀਦ : (ਫ਼) ਨਿਰਾਸ। ਨੰਗ : (ਫ਼) ਸ਼ਰਮ, ਹਯਾ, ਲਿਹਾਜ਼, ਗ਼ੈਰਤ, ਐਬ, ਜੰਗ, ਬਦਨਾਮੀ। ਨੰਗੀਨ : (ਫ਼) ਭੈੜਾ, ਮੰਦਾ, ਕੋਝਾ, ਬਦਨਾਮ, ਐਬੀ।

ਪਸ਼ : (ਫ਼) ਘੋੜੇ ਦੇ ਵਾਲ, ਘੋੜੇ ਦੀ ਧੌਣ ਦੇ ਵਾਲ, ਪੱਗੜੀ ਦਾ ਤੁਰਲਾ, ਮਿਸਾਲ, ਰੱਦੀ, ਭੈੜਾ, ਕਮੀਨਾ। ਪਸ਼ਕਰ : (ਫ਼) ਹਿਰਨ, ਭੇਡ, ਬੱਕਰੀ ਆਦਿ ਦੀ ਮੀਂਗਣ। ਪਸਤ : (ਫ਼) ਨੀਵਾਂ, ਕਮੀਨਾ, ਜ਼ਲੀਲ, ਥੋੜੀ ਹਿੰਮਤ ਵਾਲਾ, ਕੰਜੂਸ। ਪਸਬੰਦ : (ਫ਼) ਥੰਮ੍ਹ। ਪਸ਼ਮ : (ਫ਼) ਉਨ, ਵਾਲ, ਝਾਂਟ, ਝੂੰਹ, ਕਮੀਨਾ, ਫਜ਼ੂਲ, ਨਿਕੰਮਾ। ਪਸਮੰਜ਼ਰ : (ਅ) ਦ੍ਰਿਸ਼ ਦਾ ਪਿਛੋਕੜ। ਪਸ਼ਦਾਨ : (ਫ਼) ਮੱਛਰਦਾਨੀ। ਪਸੀਨ : (ਫ਼) ਪਿਛਲਾ, ਅੰਤਿਮ, ਅਸਲੋਂ ਨਵਾਂ, ਹੁਣੇ ਦਾ। ਪਸ਼ੇਮਾਨ : (ਫ਼) ਪਛਤਾਵਾ ਕਰਨ ਵਾਲਾ, ਅਫ਼ਸੋਸ, ਸ਼ਰਮਿੰਦਗੀ। ਪਹਲਵੀ : (ਫ਼) ਸ਼ਹਿਰੀ ਬੋਲੀ, ਪੁਰਾਤਨ ਈਰਾਨੀ ਭਾਸ਼ਾ। ਪਹਲੂ : (ਫ਼) ਪਾਸਾ, ਲਾਭ, ਕਰਵਟ, ਬਗ਼ਲ, ਟੇਕ, ਢੱਬ, ਢੰਗ। ਪਹੰਦ : (ਫ਼) ਹਿਰਨ ਨੂੰ ਫੜਨ ਦਾ ਜਾਲ। ਪਖ਼ : (ਫ਼) ਕੁੱਤੇ ਜਾਂ ਬਿੱਲੀ ਨੂੰ ਦੁਰਕਾਰਨ ਦੀ ਆਵਾਜ਼। ਪਖ਼ਸ਼ : (ਫ਼) ਫਨ, ਚੌੜਾ, ਸੁਸਤ, ਨਰਮ, ਮੁਰਝਾਇਆ। ਪਗ਼ਾਜ਼ : (ਫ਼) ਦੋ, ਲੱਕੜ ਵਿੱਚ ਫਸਾਇਆ ਜਾਣ ਵਾਲਾ ਫਾਨਾ, ਪੱਚਰ। ਪਜ : (ਫ਼) ਪਹਾੜ। ਪਜ਼ਾਦ : (ਫ਼) ਵੱਡੀ ਉਮਰ ਦਾ, ਬੁੱਢਾ। ਪਜ਼ੀਰਾ : (ਫ਼) ਮੰਨਣਾ, ਕਬੂਲ ਕਰਨਾ, ਸੁਆਗਤ ਕਰਨਾ, ਉਡੀਕਵਾਨ। ਪਜ਼ੂਮ : (ਫ਼) ਫ਼ਕੀਰ, ਦਰਵੇਸ਼, ਗਰੀਬ। ਪਤ : (ਫ਼) ਬੱਕਰੀ ਦੇ ਵਾਲਾਂ ਦੀ ਨਰਮ ਪਸ਼ਮ ਜਿਸ ਦੇ ਸ਼ਾਲ ਬਣਾਉਂਦੇ ਹਨ, ਨਰਮ ਚੀਜ਼। ਪਤਰ : (ਫ਼) ਲੋਹੇ ਆਦਿ ਦੇ ਪੱਤਰੇ। ਪਤਾਰਾ : (ਫ਼) ਜੁਲਾਹਿਆਂ ਦਾ ਵੱਡਾ ਬੁਰਛ ਜਿਸ ਨਾਲ ਤਾਣੀ ’ਤੇ ਮਾਇਆ ਲਾਉਂਦੇ ਹਨ, ਕੁੱਚ। ਪਦੀਜਾ : (ਫ਼) ਮੱਛੀ ਦੇ ਪਿੰਡੇ ਦੇ ਚਮਕੀਲੇ ਪੈਸੇ ਵਰਗੇ ਨਿਸ਼ਾਨ, ਫਲੂਸ। ਪਦੀਦ : (ਫ਼) ਪ੍ਰਗਟ, ਸਾਫ਼, ਪ੍ਰਤੱਖ, ਵਜੂਦ ਵਿੱਚ, ਨਮੂਦਾਰ। ਪਨਾਹ : (ਫ਼) ਰੱਖਿਆ, ਬਚਾ, ਸ਼ਰਨ, ਸਹਾਰਾ। ਪਨਾਹੀਦਾ : (ਫ਼) ਸ਼ਰਨ ਦੇਣ ਵਾਲਾ। ਪਨਾਗ਼ : (ਫ਼) ਮੁਨਸ਼ੀ, ਲਿਖਾਰੀ, ਰੇਸ਼ਮ ਦੀ ਤਾਰ, ਸੂਤਰ ਦਾ ਗਲੋਟਾ, ਜੁਲਾਹਿਆਂ ਦੀ ਨਲੀ। ਪਨੀਰ : (ਫ਼) ਦੁੱਧ ਫਟਾ ਕੇ ਬਣਾਈ ਵਸਤੂ। ਪਯਾਬ : (ਫ਼) ਤਾਕਤ, ਸ਼ਕਤੀ, ਸਮੁੰਦਰ ਦੀ ਥਾਹ, ਸਿਰਾ, ਪਾਣੀ ਵਿੱਚ ਪੈਦਲ ਲੰਘ ਜਾਣ ਦਾ ਰਸਤਾ। ਪਰ-ਆਵਰ : (ਫ਼) ਤੇਜ਼ ਤੇਜ਼ ਉਡਣ ਵਾਲਾ, ਤੇਜ਼ ਚਲਣ ਵਾਲਾ। ਪਰਸ : (ਫ਼) ਕਿਸੇ ਚੀਜ਼ ਉਤੇ ਪਾਉਣ ਜਾਂ ਲਟਕਾਉਣ ਵਾਲਾ ਪਰਦਾ। ਪਰਸਤਿਸ਼ : (ਫ਼) ਪੂਜਾ। ਪਰਸਾ : (ਫ਼) ਗ਼ਰੀਬੀ, ਕੰਗਾਲੀ। ਪਰਹੇਜ਼ : (ਫ਼) ਬਚਣਾ, ਫ਼ਿਕਰ, ਅਯੋਗ ਚੀਜ਼ਾਂ ਤੋਂ ਦੂਰ ਰਹਿਣਾ। ਪਰਕ : (ਫ਼) ਤੋੜਨ ਜਾਂ ਬਾਲਣ ਵੇਲੇ ਪੈਦਾ ਹੋਈ ਤਿੜਤਿੜ ਦੀ ਆਵਾਜ਼। ਪਰਕਾਮ : (ਫ਼) ਅਗਿਆਨ, ਜਹਾਲਤ, ਅਗਿਆਨ ਦੇ ਕਾਰਨ ਨਿਰੁੱਤਰ ਹੋਣਾ। ਪਰਕਾਜ਼ਾ : (ਫ਼) ਚਿੱਤਰਕਾਰਾਂ ਦੀ ਕਲਮ, ਬੁਰਸ਼, ਕੂਚੀ। ਪਰਕਾਨ : (ਫ਼) ਬੱਚੇ-ਦਾਨੀ। ਪਰਕਾਰ : (ਫ਼) ਚਲਾਕ, ਤੇਜ਼ ਤਰਾਰ, ਚੱਲਦਾ ਪੁਰਜ਼ਾ, ਕੰਮ ਵਿੱਚ ਹੁਸ਼ਿਆਰ, ਮੋਟਾ, ਗਾੜ੍ਹਾ , ਸੰਘਣਾ। ਪਰਖ਼ਸ਼ : (ਫ਼) ਘੋੜੇ ਜਾਂ ਊਠ ਦੀ ਦੁਮਕੀ, ਪੁੱਠ। ਪਰਗਨਾ : (ਫ਼) ਜਿਲ੍ਹਾ, ਜਾਗੀਰ। ਪਰਗੂਨਾ : (ਫ਼) ਗੰਦਾ, ਕੋਝਾ, ਭੱਦਾ। ਪਰਚਕ : (ਫ਼) ਤਲਵਾਰ ਜਾਂ ਖ਼ੰਜਰ ਦਾ ਕਬਜ਼ਾ ਜਾਂ ਮੁੱਠਾ। ਪਰਚਮ : (ਫ਼) ਝੰਡੇ ਜਾਂ ਝੰਡੀ ਦਾ ਕੱਪੜਾ, ਫੱਰਾ, ਜ਼ੁਲਫ। ਪਰਤ : (ਫ਼) ਟਪਾਉਣਾ, ਡਿੱਗਣਾ। ਪਰਤਾਬੀ : (ਫ਼) ਤੀਰ ਚਲਾਉਣ ਵਾਲਾ, ਨਿਸ਼ਾਨਚੀ। ਪਰਤੌ : (ਫ਼) ਰੌਸ਼ਨੀ, ਚਮਕ, ਕਿਰਨ, ਅਕਸ, ਆਫ਼ਤ, ਸਦਮਾ। ਪਰਦਕ : (ਫ਼) ਬੁਝਾਰਤ, ਪਹੇਲੀ। ਪਰਦਾ : (ਫ਼) ਉਹਲਾ, ਭੇਦ, ਘੁੰਢ। ਪਰਦਾ-ਕਸ਼ : (ਫ਼) ਭੇਤ ਖੋਲਣ ਵਾਲਾ, ਧੋਖਾ ਦੇਣ ਵਾਲਾ। ਪਰਦਾਖ਼ : (ਫ਼) ਅਧਿਆਤਮਿਕਤਾ, ਰੌਣਕ, ਸ਼ਾਨ। ਪਰਦਾਜ਼ : (ਫ਼) ਨੱਕਾਸ਼ੀ, ਸਜਾਵਟ ਦਾ ਕੰਮ, ਰੁਝਿਆ ਹੋਇਆ। ਪਰਦਾ-ਨਸ਼ੀਨ : (ਫ਼) ਪਰਦੇ ਵਿੱਚ ਬਹਿਣ ਵਾਲੀ ਇਸਤਰੀ, ਲੁਕੀ ਹੋਈ ਵਸਤੂ, ਸੈਨਾਪਤੀ ਦੇ ਅਧੀਨ ਸਰਹਦੀ ਆਦਮੀ। ਪਰਨੀਖ਼ : (ਫ਼) ਪੱਥਰ ਜਾਂ ਸੰਗਮਰਮਰ ਦੀ ਸਿੱਲ। ਪਰਨੂਨ : (ਫ਼) ਕੱਢੀ ਹੋਈ ਸਿਲਕ, ਫੁਲਦਾਰ ਬਰੀਕ ਰੇਸ਼ਮ। ਪਰਬਾਰ : (ਫ਼) ਗਰਮੀਆਂ ਦਾ ਘਰ, ਠੰਡਾ ਮਕਾਨ। ਪਰਮਾਹ : (ਫ਼) ਬਰਮਾ, ਲੱਕੜ ਵਿੱਚ ਛੇਕ ਕਰਨ ਵਾਲਾ ਸੰਦ। ਪਰਵਸ਼ : (ਫ਼) ਪਿੱਤ ਦੇ ਦਾਣੇ, ਪਿੱਤ। ਪਰਵਰ : (ਫ਼) ਕੱਪੜੇ ਦਾ ਸੰਜਾਫ਼। ਪਰਵਰਦਗਾਰ : (ਫ਼) ਪਰਵਰਸ਼ ਕਰਨ ਵਾਲਾ, ਪਾਲਣਹਾਰ। ਪਰਵਰਦਨ : (ਫ਼) ਪਾਲਣਾ, ਪਰਵਰਿਸ਼ ਕਰਨਾ। ਪਰਵਰਦਨੀ : (ਫ਼) ਪਾਲਣ ਪੋਸ਼ਣ ਕਰਨਾ, ਖ਼ੁਰਾਕ। ਪਰਵਰਦਾ : (ਫ਼) ਪਾਲਿਆ ਹੋਇਆ, ਜਿਸ ਦੀ ਪਰਵਰਿਸ਼ ਕੀਤੀ ਗਈ ਹੋਵੇ। ਪਰਵਰਿਸ਼ : (ਫ਼) ਪਾਲਣ-ਪੋਸ਼ਣ। ਪਰਵਾਸ : (ਫ਼) ਹੱਥ ਨਾਲ ਮਲਣਾ, ਛੋਹ, ਜਾਣਨਾ, ਵਿਹਲ, ਮਿਲਣਾ, ਮੁਕਤ ਹੋਣਾ। ਪਰਵਾਸ਼ : (ਫ਼) ਬੇਪਰਵਾਹ, ਗ਼ਾਫਲ, ਬੇਖਬਰ। ਪਰਵਾਕ : (ਫ਼) ਰਾਖਾ, ਚੌਕੀਦਾਰ। ਪਰਵਾਨਹ : (ਫ਼) ਤਿਤਲੀ, ਪਤੰਗਾ, ਹੁਕਮਨਾਮਾ, ਫ਼ਰਮਾਨ। ਪਰਵਾਜ਼ : (ਫ਼) ਉਡਾਣ, ਉਡਾਰੀ, ਪੰਛੀ ਦੇ ਬੈਠਣ ਦੀ ਥਾਂ। ਪਰਵਾਨਾ : (ਫ਼) ਹੁਕਮ, ਆਗਿਆ, ਆਗਿਆ ਪੱਤਰ। ਪਰਵਾਰ : (ਫ਼) ਮੋਟਾ ਤਾਜ਼ਾ, ਪਾਲਤੂ ਚਰਬੀ ਵਾਲਾ ਜਾਨਵਰ, ਹਵਾਦਾਰ ਕਮਰਾ, ਚੁਬਾਰਾ। ਪਰਵੀਨ : (ਫ਼) ਤਾਰਿਆਂ ਦਾ ਝੁਮਕਾ, ਮੋਤੀ। ਪਰਵੰਦਾ : (ਫ਼) ਕੱਪੜਿਆਂ ਦੀ ਗੰਢ, ਗਠੜੀ, ਬੁਚਕਾ। ਪ੍ਰਸਤਾ : (ਫ਼) ਉਹ ਚੀਜ਼ ਜਿਸ ਦੀ ਪੂਜਾ ਕੀਤੀ ਜਾਵੇ। ਪ੍ਰਸਤੰਦਾ : (ਫ਼) ਪੂਜਾ ਕਰਨ ਵਾਲਾ, ਭਗਤ। ਪੱਰਾ : (ਫ਼) ਬਾਹੀ, ਸਫ਼, ਪਾਸਾ, ਪੱਖਾ, ਅਸਮਾਨ, ਜੰਦਰੇ ਦਾ ਇੱਕ ਭਾਗ, ਸਪੇਦਾ। ਪਰਾਕੋਹ : (ਫ਼) ਪਹਾੜ ਦੇ ਪਾਰ, ਪਹਾੜ ਦੇ ਪਰਲੇ ਪਾਸੇ। ਪਰਾਗੀ : (ਫ਼) ਲੋਹ-ਟੋਪ। ਪਰਾਗੰਦਾ : (ਫ਼) ਤਿੱਤਰ-ਬਿੱਤਰ, ਪਰੇਸ਼ਾਨ, ਖਿੰਡਿਆ-ਪੁੰਡਿਆ। ਪਰਾਲਕ : (ਫ਼) ਜੌਹਲਦਾਰ ਫੌਲਾਦ, ਚੰਗੇ ਫੌਲਾਦ ਦੀ ਤਲਵਾਰ। ਪਰਿੰਦਾ : (ਫ਼) ਉੱਡਣ ਵਾਲਾ ਜਾਨਵਰ, ਪੰਛੀ। ਪਰੀ : (ਫ਼) ਉੱਡਣ ਵਾਲੀ ਔਰਤ, ਅਤਿ ਸੁੰਦਰ। ਪਰੀਬੰਦ : (ਫ਼) ਇੱਕ ਗਹਿਣਾ, ਬਾਜ਼ੂਬੰਦ, ਕੁਸ਼ਤੀ ਦਾ ਇੱਕ ਦਾਅ। ਪਰੇਸ਼ਾਨ : (ਫ਼) ਤੰਗ ਹਾਲ, ਤਰਸ ਯੋਗ ਹਾਲਤ, ਗਰੀਬ। ਪਰੇਜ਼ : (ਫ਼) ਫਰਿਆਦ, ਪੁਕਾਰ, ਛਾਨਣੀ, ਨਦੀ ਜਾਂ ਤਲਾਅ ਦੇ ਕੰਢੇ ਉਗੀ ਹਰਿਆਲੀ। ਪਲਕ : (ਫ਼) ਅੱਖ ਦੇ ਪਰਦੇ ਦੇ ਵਾਲ, ਝਿੰਮਣੀਆਂ। ਪੱਲਾ : (ਫ਼) ਤੱਕੜੀ ਦਾ ਪਲੜਾ, ਛਾਬਾ, ਪੌੜੀ ਦਾ ਡੰਡਾ, ਦਰਜਾ। ਪਲਾਸ : (ਫ਼) ਮੋਟਾ ਕੱਪੜਾ, ਖੱਦਰ, ਕੰਬਲ, ਹੀਲਾ। ਪਲਾਵ : (ਫ਼) ਪਲਾ, ਗੋਸ਼ਤ ਤੇ ਚਾਵਲ ਨੂੰ ਮਿਲਾ ਕੇ ਪਕਾਇਆ ਹੋਇਆ ਪ੍ਰਸਿੱਧ ਖਾਣਾ। ਪਲੀਤਾ : (ਫ਼) ਦੀਵੇ ਦੀ ਬੱਤੀ, ਵੱਟੀ ਹੋਈ ਬੱਤੀ, ਜ਼ਖਮ ਲਈ ਵਰਤੀ ਜਾਣ ਵਾਲੀ ਬਰੀਕ ਮਲਮਲ। ਪਲੀਦ : (ਫ਼) ਪਲੀਤ, ਮੈਲਾ, ਗੰਦਾ। ਪਲੰਗ : (ਫ਼) ਚੀਤਾ, ਸ਼ੇਰ, ਚਾਰਪਾਈ। ਪਾਇਆ : (ਫ਼) ਪੈਰ, ਦਰਜਾ, ਰੁਤਬਾ। ਪਾਇਦਾਰ : (ਫ਼) ਮਜ਼ਬੂਤ, ਪੱਕਾ। ਪਾਸ : (ਫ਼) ਲਿਹਾਜ। ਪਾਸਕ : (ਫ਼) ਅੰਗੜਾਈ, ਆਕੜ। ਪਾਸ਼ : (ਫ਼) ਫਟਣਾ, ਪਾਟਣਾ, ਤਿੱਤਰ/ਬਿੱਤਰ ਹੋਣਾ, ਪਰੇਸ਼ਾਨ। ਪਾਸਦਾਰ : (ਫ਼) ਤਰਫ਼ਦਾਰ, ਲਿਹਾਜ਼ ਕਰਨ ਵਾਲਾ, ਪਹਿਰੇਦਾਰ। ਪਾਸ਼ਨਾ : (ਫ਼) ਖ਼ਰਬੂਜਾ, ਖਖੜੀ, ਕੱਕੜੀ, ਤਰਬੂਜ਼, ਹਦਵਾਣਾ, ਖੀਰਾ। ਪਾਸਬਾਨ : (ਫ਼) ਨਿਗਾਹਬਾਨ, ਰਾਖਾ, ਪਹਿਰੇਦਾਰ, ਚੌਂਕੀਦਾਰ। ਪਾਕ : (ਫ਼) ਸਾਫ਼, ਨਿਰਮਲ, ਖ਼ਾਲਸ, ਪਵਿੱਤਰ, ਪਾਵਨ। ਪਾਕਬਾਜ਼ : (ਫ਼) ਨੇਕ, ਸੱਚਾ, ਸਾਫ਼, ਸੱਚਾ ਆਸ਼ਕ। ਪਾਕੀਜ਼ਾ : (ਫ਼) ਪਵਿੱਤਰ, ਸਾਖ਼, ਪਾਕ। ਪਾਖ਼ੀਰਾ : (ਫ਼) ਕੰਧ ਦਾ ਸਭ ਤੋਂ ਹੇਠਲਾ ਰਦਾ। ਪਾਗ਼ੋਸ਼ : (ਫ਼) ਗ਼ੋਤਾ, ਚੁੱਭੀ, ਡੁਬਕੀ। ਪਾਚਕ : (ਫ਼) ਸੁੱਕਾ ਗੋਹਾ, ਪਾਥੀ। ਪਾਚਾਲ : (ਫ਼) ਜੁਲਾਹੇ ਦੀ ਖੱਡੀ ਦਾ ਟੋਆ, ਖੱਡੀ, ਕੁੰਭਲ। ਪਾਜ਼ : (ਫ਼) ਨਾਜ਼ਕ, ਸੂਖ਼ਮ, ਖਾਲਸ, ਬਿਨ੍ਹਾ ਮਿਲਾਵਟ। ਪਾਜੀ : (ਫ਼) ਕਮੀਨਾ, ਬਦਮਾਸ਼। ਪਾਜ਼ਾਮਾ : (ਫ਼) ਪੈਰਾਂ ਰਾਹੀਂ ਪਾਉਣ ਵਾਲਾ ਕੱਪੜਾ, ਸਲਵਾਰ। ਪਾਜ਼ੇਬ : (ਫ਼) ਪੈਰਾਂ 'ਚ ਪਾਉਣ ਵਾਲਾ ਗਹਿਣਾ। ਪਾਤਸ਼ਾਹ : (ਫ਼) ਬਾਦਸ਼ਾਹ, ਤਖ਼ਤ ਦਾ ਮਾਲਕ, ਮੁਲਕ ਦਾ ਵਾਲੀ। ਪਾਤਾਬਾ : (ਫ਼) ਜੁਤੀ ਦੇ ਅੰਦਰ ਪੈਰ ਹੇਠਾਂ ਰਖਿਆ ਚਮੜਾ। ਪਾਦ : (ਫ਼) ਸਿੰਘਾਸਨ, ਹਮੇਸ਼ਗੀ, ਹਿਫ਼ਾਜਤ, ਸਮਾਨ, ਚੰਗਾ, ਹੰਢਣਸਾਰ। ਪਾ-ਦਰਾਜ਼ : (ਫ਼) ਸੌਖਾ, ਸੰਤੋਖੀ। ਪਾਦਾਸ਼ : (ਫ਼) ਬਦਲਾ, ਇਵਜ਼, ਬਦੀ ਜਾਂ ਨੇਕੀ ਦਾ ਬਦਲਾ। ਪਾਦਾਮ : (ਫ਼) ਘੋੜੇ ਦੀ ਪੂਛ ਦੇ ਵਾਲਾਂ ਦਾ ਜਾਲ, ਜਾਲ ਵਿੱਚ ਫਸਿਆ ਹੋਇਆ ਜਾਨਵਰ। ਪਾਦਿੰਗਾ : (ਫ਼) ਚੌਲ ਕੁੱਟਣ ਦੀ ਢੀਕਲੀ ਲਈ ਵਰਤਿਆ ਜਾਂਦਾ ਮੋਹਲਾ। ਪਾਨਾ : (ਫ਼) ਲੱਕੜ ਦਾ ਟੋਟਾ ਫਾਨਾ, ਪੱਚਰ। ਪਾਮੋਸ਼ : (ਫ਼) ਜੁੱਤੀ, ਖੋਸੇ। ਪਾ-ਬੰਦ : (ਫ਼) ਕੈਦ ਹੋਣਾ, ਬੇੜੀ, ਕਿਸੇ ਗੱਲ ਤੇ ਦਿੜ੍ਹ ਰਹਿਣ ਵਾਲਾ, ਮਜ਼ਬੂਰ, ਨੌਕਰ, ਅਧੀਨ। ਪਾਬੰਦੀ : (ਫ਼) ਰੋਕ, ਕੈਦ, ਮਨਾਹੀ, ਨੌਕਰੀ, ਆਗਿਆਕਾਰਤਾ। ਪਾਮਾਲ : (ਫ਼) ਪੈਰਾਂ ਹੇਠ ਲਤਾੜਿਆ ਹੋਇਆ, ਤਬਾਹ, ਬਰਬਾਦ, ਖ਼ਰਾਬ, ਦੁਖੀ। ਪਾਯ : (ਫ਼) ਪੈਰ, ਪਗਡੰਡੀ, ਜ਼ੁੰਮਾ, ਪਾਸ, ਪਿੱਛਲਾ ਪਾਸਾ, ਪਕਿਆਈ ਨੀਂਹ। ਪਾਯਕ : (ਫ਼) ਕਾਸਦ, ਸਨੇਹਾ ਲੈ ਜਾਣ ਵਾਲਾ, ਹਰਕਾਰਾ। ਪਾਰ : (ਫ਼) ਪਿੱਛਲਾ ਸਾਲ, ਟੋਟਾ, ਟੁੱਕੜਾ। ਪਾਰਸੰਗ : (ਫ਼) ਤੱਕੜੀ ਦਾ ਪਾਸਕੂ, ਤੱਕੜੀ ਦੇ ਦੋਵੇਂ ਪੱਲੇ, ਇੱਕਸਾਰ ਕਰਨ ਵਾਲਾ ਵੱਟਾ ਜਾਂ ਪੱਥਰ। ਪਾਰਗੀਨ : (ਫ਼) ਗੰਦੇ ਪਾਣੀ ਦਾ ਚਬੱਚਾ। ਪਾਰਾਰ : (ਫ਼) ਪਿੱਛਲੇ ਤੋਂ ਪਿੱਛਲਾ ਸਾਲ, ਪਰਾਰ। ਪਾਲਕੀ : (ਫ਼) ਚਾਰ ਕਹਾਰਾਂ ਦੇ ਮੋਢਿਆਂ ਤੇ ਚੁੱਕੀ ਜਾਣ ਵਾਲੀ ਡੋਲੀ, ਹੰਡੋਲਾ। ਪਾਲਾਸ਼ : (ਫ਼) ਪੈਰਾਂ ਦਾ ਚਿੱਕੜ ਨਾਲ ਭਰਿਆ ਹੋਣਾ। ਪਾਲਾਨ : (ਫ਼) ਗੱਦਾ ਜਾਂ ਕੱਪੜਾ ਜਿਹੜਾ ਘੋੜੀ ਜਾਂ ਊਠ ਦੀ ਪਿੱਠ ਤੇ ਪਾਕੇ ਬੈਠਦੇ ਹਨ। ਪਾਲਾਰ : (ਫ਼) ਲਟੈਣ, ਵੱਡਾ ਸ਼ਤੀਰ, ਬੀਮ। ਪਾਲੀਜ਼ : (ਫ਼) ਖੇਤ, ਬਾਗ, ਤਰ, ਕੱਕੜੀ, ਖ਼ਰਬੂਜਾ। ਪਾਲੂ : (ਫ਼) ਮੋਹਕਾ। ਪਾਲੰਗ : (ਫ਼) ਲੰਗਾ, ਲੰਗੜਾ, ਚਮੜੇ ਦੀ ਜੁੱਤੀ, ਬਾਰੀ, ਪਲੰਘ, ਇੱਕ ਫ਼ਲ। ਪਾਵ : (ਫ਼) ਧੋਣਾ, ਸ਼ਾਫ ਕਰਨਾ, ਪੈਰ। ਪਿਆਮ : (ਫ਼) ਸੰਦੇਸ਼ਾ। ਪਿਆਮਬਰ : (ਫ਼) ਸੰਦੇਸ਼ਾ ਲਿਉਣ ਵਾਲਾ, ਪੈਗੰਬਰ। ਪਿਆਦਾ : (ਅ) ਪੈਦਲ, ਹਰਕਾਰਾ, ਸ਼ਤਰੰਜ ਦਾ ਮੋਹਰਾ, ਚਪੜਾਸੀ। ਪਿਆਲਾ : (ਫ਼) ਕਟੋਰਾ, ਕੌਲਾ। ਪਿਸਰ : (ਫ਼) ਪੁੱਤਰ, ਬੇਟਾ, ਪੁੱਤ। ਪਿਸ਼ : (ਫ਼) ਅੱਗੇ, ਅਗਾਂਹ। ਪਿਸ਼ੰਜਾ : (ਫ਼) ਜੁਲਾਹਿਆਂ ਦਾ ਬੁਰਸ਼ ਜਿਸ ਨਾਲ ਉਹ ਤਾਣੀ ’ਤੇ ਮਾਵਾ ਲਾਉਂਦੇ ਹਨ, ਕੁੱਚ। ਪਿਸਤਾ : (ਫ਼) ਹਰੇ ਰੰਗ ਦਾ ਇੱਕ ਮੇਵਾ। ਪਿਸਦਾਨ : (ਫ਼) ਇਸਤਰੀ ਦੀਆਂ ਛਾਤੀਆਂ। ਪਿਖ਼ : (ਫ਼) ਕੁੱਤੇ ਜਾਂ ਬਿੱਲੀ ਨੂੰ ਦੁਰਕਾਰਨ ਦੀ ਆਵਾਜ਼। ਪਿਦਰ : (ਫ਼) ਪਿਤਾ, ਬਾਪ। ਪਿਦਰੀ : (ਅ) ਬਾਪ ਦੀ, ਜੱਦੀ। ਪਿਨਾਗ਼ : (ਫ਼) ਮੁਨਸ਼ੀ, ਲਿਖਾਰੀ, ਸੂਤਰ ਦਾ ਗਲੋਟਾ, ਰੇਸ਼ਮ ਦੀ ਤਾਰ, ਜੁਲਾਹਿਆਂ ਦੀ ਨਲੀ। ਪਿਯਾਜ਼ੀ : (ਫ਼) ਪਿਆਜ ਦੇ ਰੰਗ ਦਾ, ਗੁਲਾਬੀ, ਇੱਕ ਪ੍ਰਕਾਰ ਦਾ ਗੁਰਜ। ਪਿਆਯਾ : (ਫ਼) ਪਿਆਲਾ, ਪਾਣੀ ਪੀਣ ਦਾ ਭਾਂਡਾ, ਠੂਠਾ, ਕਾਸਾ, ਕਟੋਰਾ। ਪਿਰਿਸਤਾ : (ਫ਼) ਗੋਲੀ, ਬਾਂਦੀ, ਨੌਕਰਰਾਣੀ। ਪਿਰੰਗ : (ਫ਼) ਤਲਵਾਰ ਦੀ ਚਮਕ, ਤਲਵਾਰ ਦਾ ਜੌਹਰ। ਪਿਲਪਿਲ : (ਫ਼) ਕਾਲੀ ਮਿਰਚ। ਪੀਹ : (ਫ਼) ਚਰਬੀ, ਅਭਿਮਾਨ, ਘਮੰਡ। ਪੀਹਨਾਕੀ : (ਫ਼) ਮੋਟਾਪਾ। ਪੀਤਕ : (ਫ਼) ਊਨੀ ਕੱਪੜੇ ਨੂੰ ਲੱਗਣ ਵਾਲਾ ਕੀੜਾ। ਪੀਨਕ : (ਫ਼) ਊਂਘ, ਅੱਧੀ ਨੀਂਦ। ਪੀਰ : (ਫ਼) ਬੁੱਢਾ, ਬਜ਼ੁਰਗ, ਮੁਰਸ਼ਦ, ਵਲੀ। ਪੀਰ-ਜ਼ਾਦਾ : (ਫ਼) ਮੁਰਸ਼ਦ ਦਾ ਬੇਟਾ, ਜਿਸ ਦੇ ਘਰ ਪੀਰੀ ਹੋਵੇ। ਪੀਰਾਜ਼ਨ : (ਫ਼) ਬੁੱਢੀ ਔਰਤ। ਪੀਰੂਜ਼ : (ਫ਼) ਵਿਜੇਤਾ, ਸਫ਼ਲ, ਕਾਮਯਾਬ, ਸ਼ੁਭ। ਪੀਲ : (ਫ਼) ਹਾਥੀ, ਅੱਡੀ, ਬਟੂਆ, ਥੈਲੀ, ਮੋਹਰਾ। ਪੀਲਤਨ : (ਫ਼) ਹਾਥੀ ਵਰਗੇ ਜਿਸਮ ਵਾਲਾ, ਹੱਟਾ-ਕੱਟਾ, ਬਹਾਦਰ, ਤਕੜਾ ਘੋੜਾ। ਪੀਲਬਾਨ : (ਫ਼) ਮੁਹਾਵਤ, ਫ਼ੀਲਬਾਨ। ਪੀਲੂ : (ਫ਼) ਇੱਕ ਰੁੱਖ ਤੇ ਉਸਦਾ ਫ਼ਲ। ਪੁਸਤ : (ਫ਼) ਡਾਕ। ਪੁਸ਼ਤ : (ਫ਼) ਪਿੱਛਾ, ਸਹਾਰਾ, ਸ਼ਰਨ, ਨਸਲ, ਪੀੜ੍ਹੀ, ਖ਼ਾਨਦਾਨ, ਸ਼ਕਤੀ। ਪੁਸ਼ਤਖ਼ਾਰ : (ਫ਼) ਖਰਖਰਾ, ਹੱਡੀ, ਸਿੰਗ। ਪੁਸ਼ਤਦਾਰ : (ਫ਼ ) ਸਹਾਇਕ ਮਦਦਗਾਰ। ਪੁਸ਼ਤਾ : (ਫ਼) ਟਿੱਲਾ, ਬੰਸ, ਬੰਨ੍ਹਾ। ਪੁਸ਼ਤੀ : (ਫ਼) ਪਕਿਆਈ, ਸਹਾਰਾ, ਟੇਕ, ਪਿੱਠ ਨੂੰ ਗਰਮ ਰੱਖਣ ਵਾਲਾ ਕੱਪੜਾ। ਪੁਖ਼ਤਗੀ : (ਫ਼ ) ਪਕਿਆਈ, ਮਜ਼ਬੂਤੀ। ਪੁਖ਼ਤਾ : (ਫ਼) ਪਕਿਆ ਹੋਇਆ, ਉਬਲਿਆ ਹੋਇਆ, ਤਜ਼ਰਬੇਕਾਰ, ਸ਼ਖਤ, ਮਾਹਰ। ਪੁਗ਼ਾਰ : (ਫ਼) ਆਪਣੇ ਆਪ ਨੂੰ ਸਲਾਹੁਣਾ, ਅਭਿਮਾਨ। ਪੁੰਗਾਹ : (ਫ਼) ਪਹਾੜੀ, ਟਿੱਲਾ, ਟਿੱਬਾ। ਪੁਦ : (ਫ਼) ਲੱਕੜ, ਸੁੱਕੀ ਲੱਕੜ। ਪੁਦੀਨਾ : (ਫ਼) ਪੂਦਨਾ, ਇਕ ਖ਼ੁਸ਼ਬੂਦਾਰ ਬੂਟੀ। ਪੁਰਸ਼ੀਰ : (ਫ਼) ਦੁੱਧ ਦਾ ਭਰਿਆ ਹੋਇਆ। ਪੁਰਸੋਜ਼ : (ਫ਼) ਦਰਦ ਦਾ ਭਰਿਆ ਹੋਇਆ। ਪੁਰਕਾਰ : (ਫ਼) ਚਲਾਕ, ਚਲਦਾ ਪੁਰਜਾ, ਮੋਟਾ, ਗਾੜ੍ਹਾ। ਪੁਰਗੋ : (ਫ਼) ਬਹੁਤ ਬੋਲਣ ਵਾਲਾ, ਬਕਵਾਸੀ, ਗਲਾਕੜ। ਪੁਰਚੀਨ : (ਫ਼) ਤਿਊੜੀਆਂ ਨਾਲ ਭਰਿਆ ਹੋਇਆ। ਪੁਰਜ਼ਾ : (ਫ਼) ਟੁੱਕੜਾ, ਟੋਟਾ, ਲੀਰ, ਕਾਤਰ। ਪੁਰਦਰਦ : (ਫ਼) ਦਰਦ-ਭਰਿਆ। ਪੁਰਦਾਨ : (ਫ਼) ਸਭ ਕੁਝ ਜਾਣਨ ਵਾਲਾ, ਸਿਆਣਾ। ਪੁਰਨਮ : (ਫ਼) ਭਿੱਜਿਆ ਹੋਇਆ, ਨਮੀ ਵਾਲਾ। ਪੁਲਸਰਾਤ : (ਅਫ਼) ਇਸਲਾਮ ਧਰਮ ਅਨੁਸਾਰ ਦੋਜ਼ਖ ਦੇ ਉਪਰ ਦਾ ਉਹ ਪੁਲ ਜਿਹੜਾ ਵਾਲ ਨਾਲੋਂ ਬਾਰੀਕ ਅਤੇ ਤਲਵਾਰ ਨਾਲੋਂ ਤਿੱਖਾ ਹੈ, ਨੇਕ ਲੋਕ ਉਸ ਉਤੋਂ ਦੀ ਲੰਘ ਕੇ ਬਹਿਸ਼ਤ ਵਿੱਚ ਚਲੇ ਜਾਣਗੇ ਅਤੇ ਬੁਰੇ ਬੰਦੇ ਦੋਜ਼ਖ ਵਿੱਚ ਡਿੱਗ ਜਾਣਗੇ। ਪੂਕ : (ਫ਼) ਨਰਮ ਜ਼ਮੀਨ, ਪੋਲੀ ਧਰਤੀ, ਖੋਪਲਾ, ਖਾਲੀ ਦਿਮਾਗ਼, ਪੂਜ਼ : (ਫ਼) ਪਸ਼ੂਆਂ ਦੇ ਮੂੰਹ ਦਾ ਆਲਾ ਦੁਆਲਾ, ਹੋਠਾਂ ਤੇ ਨੱਕ ਦਾ ਵਿਚਕਾਰਲਾ ਹਿੱਸਾ, ਰੁੱਖ ਦਾ ਤਣਾ। ਪੂਤ : (ਫ਼) ਭੇਡ ਜਾਂ ਬੱਕਰੀ ਦੀ ਭੁੱਜੀ ਹੋਈ ਕਲੇਜੀ। ਪੂਦਾ : (ਫ਼) ਬਾਣਾ, ਪਾਟਾ-ਪੁਰਾਣਾ, ਪਰਾਣਾ, ਬੋਦਾ। ਪੂਨ : (ਫ਼) ਨਮਦਾ। ਪੂਰ : (ਫ਼) ਪੁੱਤਰ, ਬੇਟਾ, ਤਿੱਤਰ, ਪੋਰਸ, ਕਨੌਜ਼ ਦਾ ਰਾਜਾ। ਪੇਸ਼ : (ਫ਼) ਅੱਗੇ, ਸਨਮੁੱਖ, ਰੂਬਰੂ, ਅੱਗੋਂ। ਪੇਸ਼ਕਸ਼ : (ਫ਼) ਤੋਹਫ਼ਾ, ਭੇਟਾ, ਨਜ਼ਰਾਨਾ। ਪੇਸ਼-ਕਦਮੀ : (ਫ਼) ਅਗ੍ਹਾਂ ਜਾਣਾ, ਚੜ੍ਹਾਈ ਕਰਨਾ, ਹਮਲਾ, ਸਾਹਸ। ਪੇਸ਼ਗੀ : (ਫ਼) ਉਹ ਭਾੜਾ ਜਾਂ ਮਜ਼ਦੂਰੀ ਜੋ ਕੰਮ ਤੋਂ ਪਹਿਲਾਂ ਦਿੱਤੀ ਜਾਵੇ, ਸਾਈ। ਪੇਸ਼ਦਾਰ : (ਫ਼) ਨੇਜੇ ਵਰਗਾ ਪਰ ਉਸ ਤੋਂ ਛੋਟਾ ਹਥਿਆਰ। ਪੇਸ਼-ਦੀਦ : (ਫ਼) ਪੱਕਾ ਨਿਸ਼ਚਾ, ਦਿੜ੍ਹ ਇਰਾਦਾ। ਪੇਸ਼-ਨਮਾਜ : (ਫ਼) ਜਮਾਤ ਦੇ ਅੱਗੇ ਖਲੋ ਕੇ ਨਮਾਜ਼ ਪੜ੍ਹਨ ਵਾਲਾ, ਇਮਾਮ। ਪੇਸ਼ਬੀਨ : (ਫ਼) ਅੱਗੇ ਦੀ ਸੋਚਣ ਵਾਲਾ, ਸਿਆਣਾ, ਸੂਝਵਾਨ। ਪੇਸ਼ਮੰਜ਼ਰ : (ਫ਼) ਦ੍ਰਿਸ਼ ਦਾ ਅਗਲਾ ਹਿੱਸਾ। ਪੇਸ਼ਾਨ : (ਫ਼) ਸਭ ਤੋਂ ਪਹਿਲਾਂ, ਸਭ ਤੋਂ ਅੱਗੇ। ਪੇਸ਼ਾਨੀ : (ਫ਼) ਮੱਥਾ। ਪੇਸ਼ਾਵਰ : (ਫ਼) ਪੇਸ਼ਾ ਜਾਂ ਕੋਈ ਧੰਦਾ ਕਰਨ ਵਾਲਾ, ਦੁਕਾਨਦਾਰ, ਹੁਨਰਮੰਦ। ਪੇਸ਼ੀ : (ਫ਼) ਅੱਗੇ ਵਧਣਾ, ਹਜ਼ੂਰੀ, ਵਿਚਾਰ ਅਧੀਨ, ਮੁਕੱਦਮੇ ਦੀ ਤਰੀਖ਼। ਪੇਸ਼ੀਨ : (ਫ਼) ਪਹਿਲੇ ਸਮੇਂ ਦਾ, ਪਹਿਲਾਂ। ਪੇਸ਼ੀਨਗੋਈ : (ਫ਼) ਭਵਿੱਖਬਾਣੀ। ਪੇਚ : (ਫ਼) ਵਲ, ਲਪੇਟ, ਘੇਰਾ, ਮਰੋੜ, ਈਰਖਾ, ਕੋਟ ਦਾ ਬਟਨ, ਚੂੜੀਆਂ ਵਾਲਾ ਕਿੱਲ, ਮੋਚ। ਪੇਚਕ : (ਫ਼) ਧਾਗੇ ਜਾਂ ਰੇਸ਼ਮ ਦਾ ਗੋਲਾ, ਧਾਗੇ ਦੀ ਗੋਲੀ, ਔਰਤਾਂ ਦਾ ਪਟਕਾ, ਅੰਗੂਠੀ। ਪੇਚਕਸ਼ : (ਫ਼) ਇੱਕ ਸੰਦ ਜਿਸ ਨਾਲ ਨਟ ਕਸੇ-ਖੋਲੇ ਜਾਂਦੇ ਹਨ। ਪੇਚਦਾਰ : (ਫ਼) ਮੁੜਿਆ ਤੇ ਉਲਟਿਆ ਹੋਇਆ, ਲਿਪਟਿਆ ਹੋਇਆ। ਪੇਚਾ : (ਫ਼) ਪੇਚਾ, ਘੇਰਨ ਵਾਲਾ, ਹਰ ਪਾਸਿਓਂ ਵਲਣ ਵਾਲਾ। ਪੇਚਿਸ਼ : (ਫ਼) ਮਰੋੜ, ਮਰੋੜਾ-ਬੀਮਾਰੀ, ਵਾਲਾਂ ਦਾ ਗੁੱਛਾ, ਆਕੀ ਹੋਣਾ, ਆਗਿਆ, ਉਲੰਘਣਾ। ਪੇਚੀਦਨ : (ਫ਼) ਲਵੇਟਣਾ, ਵਲੇਟਣਾ। ਪੇਚੀਦਾ : (ਫ਼) ਲਿਪਟਿਆ ਹੋਇਆ, ਗੁੰਝਲਦਾਰ, ਮੁਸ਼ਕਿਲ। ਪੈਕਰ : (ਫ਼) ਸ਼ਕਲ, ਸੂਰਤ, ਸਰੀਰ, ਮੂਰਤੀ। ਪੈਕਾਨ : (ਫ਼) ਤੀਰ ਦਾ ਫ਼ਲ, ਭਾਲਾ, ਨੇਜ਼ਾ, ਤੀਰ। ਪੈਗ਼ਾਮ : (ਫ਼) ਸੰਦੇਸ਼, ਸੁਨੇਹਾ, ਜ਼ਬਾਨੀ, ਗੱਲ। ਪੈਗੰਬਰ : (ਫ਼) ਸਫ਼ੀਰ, ਦੂਤ, ਨਬੀ, ਰਸੂਲ, ਖ਼ੁਦਾ ਦਾ ਹੁਕਮ ਲਿਆਉਣ ਵਾਲਾ। ਪੈਰਹਨ : (ਫ਼) ਲਿਬਾਸ, ਬਰਤਨ। ਪੈਵੰਦ : (ਫ਼) ਪਿਉਂਦ, ਜੋੜ, ਬੰਦਿਸ਼। ਪੋਸ਼ : (ਫ਼) ਗਿਲਾਫ, ਉਛਾੜ, ਜ਼ਰਾ ਬਕਤਰ। ਪੋਸਤ : (ਫ਼) ਛਿੱਲ, ਛਿੱਲਕਾ, ਚੰਮ, ਚਮੜਾ, ਨਿੰਦਾ। ਪੋਸਤੀਨ : (ਫ਼) ਵਾਲਾਂ ਵਾਲੀ ਖੱਲ ਦਾ ਕੋਟ ਜਾ ਕੁੜਤਾ। ਪੋਸ਼ਨਾ : (ਫ਼) ਢੱਕਣ, ਪਹਿਨਣ ਦੀ ਚੀਜ਼, ਬਸਤਰ। ਪੋਸ਼ਾ : (ਫ਼) ਦਰਵਾਜ਼ੇ ਤੇ ਲਟਕਾਉਣ ਦਾ ਪਰਦਾ, ਕਿਸੇ ਚੀਜ਼ ਨੂੰ ਢੱਕਣ ਵਾਲਾ ਪਰਦਾ। ਪੋਸ਼ਾਕ : (ਫ਼) ਬਾਣਾ, ਬਸਤਰ, ਲਿਬਾਸ। ਪੋਸ਼ੀਦਾ : (ਫ਼) ਢਕਿਆ ਹੋਇਆ। ਲੁਕਿਆ ਹੋਇਆ, ਗੁਪਤ। ਪੰਜ ਅਮਾਮ : (ਫ਼) ਪੀਰ ਪੇਸ਼ਵਾ ਅਧਿਆਤਮਿਕ ਗੁਰੂ, ਨਮਾਜ ਪੜ੍ਹਾਉਂਦੇ ਆਗੂ। ਪੰਜ-ਐਬ : (ਫ਼) ਪੰਜ ਦੋਸ਼ : ਆਦਮੀ ਦਾ ਗੰਜਾ ਹੋਣ, ਅੱਖਾ ਦਾ ਬਿੱਲਾ ਹੋਣਾ, ਕਾਣਾ ਹੋਣਾ, ਧੌਣ ਵਿੱਚ ਵੜੀ ਹੋਣਾ ਅਤੇ ਲੰਗੜਾ ਹੋਣਾ। ਪੰਜ ਕਿਬਲੇ : (ਫ਼) ਪੰਜ ਪੀਰ। ਪੰਜ ਪਟਵਾਰੀ : (ਫ਼) ਪੰਜ ਐਬ : ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪੰਜ ਮਹਿਲ : (ਫ਼) ਪੰਜ ਗਿਆਨ ਇੰਦਰੀਆਂ। ਪੰਜ ਮਹਿਰ : (ਫ਼) ਪੰਜ ਸਰਦਾਰ ਜਾਂ ਪੰਜ ਤੱਤ : ਹਵਾ, ਪਾਣੀ, ਅਕਾਸ਼, ਅੱਗ, ਮਿੱਟੀ। ਪੰਜ-ਰੋਜਾ : (ਫ਼) ਥੋੜੇ ਦਿਨ, ਘੱਟ ਸਮਾਂ, ਝੱਟ ਰਹਿਣੀ, ਜ਼ਿੰਦਗੀ ਪੰਗ : (ਫ਼) ਖਜੂਰ ਦੀ ਲੱਕੜ, ਸੋਟਾ, ਬਾਰੀ, ਖਿੜਕੀ, ਸਵੇਰਾ, ਪੌਹ-ਫੁਟਾਲਾ। ਪੰਦ : (ਫ਼) ਉਪਦੇਸ਼, ਚੰਗੀ ਗੱਲ, ਨੇਕ ਸਲਾਹ, ਰਸਮ। ਪੰਬਾ : (ਫ਼) ਰੂੰ, ਰੂੰ ਦਾ ਗੋਲਾ, ਫੰਬਾ, ਕਪਾਹ, ਨਰਮਾ।

ਫ਼ਸਲ : (ਅ) ਸਾਲ ਦੇ ਚਾਰ ਮੌਸਮਾਂ ਵਿੱਚੋਂ ਇੱਕ ਮੌਸਮ, ਰੁੱਤ, ਕਾਂਡ, ਜੁਦਾਈ, ਬਾਜ਼ ਰੱਖਣਾ, ਵਰਜਣਾ, ਕੱਟਣਾ। ਫ਼ਸਾਹਦ : (ਅ) ਖ਼ੁਸ਼ ਬਿਆਨੀ, ਖ਼ੁਸ਼ ਕਲਾਮੀ। ਫ਼ਸਾਦ : (ਅ) ਵਿਗਾੜ, ਖ਼ਰਾਬੀ, ਤਬਾਹੀ, ਝਗੜਾ, ਵਧੀਕੀ। ਫ਼ਸਾਨਾ : (ਫ਼) ਕਿੱਸਾ, ਕਹਾਣੀ, ਕਥਾ, ਪ੍ਰਸਿੱਧ, ਮਸ਼ਹੂਰ। ਫ਼ਸਾਰ : (ਫ਼) ਵਾਂਗ ਡੋਰ। ਫ਼ਸੀਲ : (ਅ) ਸ਼ਹਿਰ ਦੇ ਆਲੇ-ਦੁਆਲੇ ਦੀ ਚਾਰ ਦੀਵਾਰੀ, ਵਲਗਣ, ਕਿਲ੍ਹੇ ਦੀ ਚਾਰ ਦੀਵਾਰੀ। ਫ਼ਹਮ : (ਅ) ਸੂਝ, ਸਮਝ, ਅਕਲ, ਦਾਨਾਈ। ਫ਼ਹਾਮ : (ਫ਼) ਵੱਡਾ ਸਮਝਣ ਵਾਲਾ, ਸਿਆਣਾ। ਫ਼ਹਿਰਿਸਤ : (ਫ਼) ਸੂਚੀ, ਫਰਦ, ਲਿਸਟ। ਫ਼ਹੀਮ : (ਫ਼) ਸਮਝਦਾਰ, ਸਿਆਣਾ। ਫ਼ਕ : (ਅ) ਡਰ ਕਾਰਨ ਰੰਗ ਉਡ ਜਾਣਾ। ਫ਼ੱਕ : (ਅ) ਪਰਸਪਰ, ਛੱਡ ਦੇਣਾ, ਕੈਦੀ ਛਡਾਉਣਾ। ਫ਼ਕਤ : (ਫ਼) ਸਿਰਫ਼, ਕੇਵਲ। ਫ਼ਕਰ : (ਅ) ਫ਼ਕੀਰੀ, ਦਰਵੇਸ਼ੀ, ਕਲੰਦਰੀ, ਗ਼ਰੀਬੀ। ਫ਼ਕ੍ਹਾ : (ਅ) ਸ਼ਰਾਅ ਦੀ ਜਾਣਕਾਰੀ। ਫ਼ਕੀਆਤ : (ਅ) ਫ਼ਕ੍ਹ ਦਾ ਜਾਣਕਾਰ, ਸ਼ਰਾਅ ਦਾ ਜਾਣਕਾਰ। ਫ਼ਕੀਹ : (ਅ) ਵਿਦਵਾਨ, ਸਿਆਣਾ, ਸ਼ਰੀਅਤ ਦੇ ਗਿਆਨ ਵਾਲਾ। ਫ਼ਕੀਰ : (ਅ) ਦਰਵੇਸ਼, ਗਰੀਬ, ਕੰਗਾਲ, ਮੰਗਤਾ। ਫ਼ਖਰ : (ਅ) ਵਡਿਆਈ, ਬਜ਼ੁਰਗੀ, ਨਾਜ਼, ਘੁਮੰਡ, ਗਰੂਰ, ਸ਼ੇਖੀ। ਫ਼ਜਾ : (ਅ) ਖੁੱਲ੍ਹਾ ਮੈਦਾਨ। ਫ਼ਜਰ : (ਅ) ਪਹੁ-ਫੁਟਾਲਾ, ਤੜਕਾ, ਸਵੇਰਾ। ਫ਼ਜ਼ਲ : (ਅ) ਵਡਿਆਈ, ਬਖ਼ਸ਼ਿਸ਼, ਮਿਹਰ। ਫ਼ਜ਼ੀਲ : (ਅ) ਸਰਵਸ਼੍ਰੇਸ਼ਟ, ਇੱਕ ਵਲੀ ਦਾ ਨਾਮ, ਪ੍ਰਸ਼ੰਸਾਯੋਗ। ਫ਼ਜ਼ੀਲਤ : (ਅ) ਵਡਿਆਈ, ਵਡੱਪਣ, ਕਮਾਲ। ਫ਼ਜ਼ੂਲ : (ਅ) ਜ਼ਿਆਦਤੀ, ਵਧੀਕੀ, ਬੇਕਾਰ, ਬੇਫਾਇਦਾ, ਫ਼ਾਲਤੂ। ਫ਼ਤਹ : (ਫ਼) ਖੋਲ੍ਹਣਾ, ਮੁਲਕ ਜਿੱਤਣਾ, ਮੁਕੱਦਮੇ ਦਾ ਫ਼ੈਸਲਾ, ਵਿਜੈ। ਫ਼ਤਵਾ : (ਅ) ਸ਼ਰ੍ਹਾ ਦਾ ਹੁਕਮ, ਸ਼ਰਾ ਦਾ ਫ਼ੈਸਲਾ, ਕਾਜ਼ੀ ਦਾ ਸ਼ਰਈ ਫ਼ੈਸਲਾ। ਫ਼ਤਿਹ : (ਅ) ਜਿੱਤ, ਕਾਮਯਾਬੀ, ਸਫਲਤਾ। ਫ਼ਤਿਹਯਾਬ : (ਅਫ਼) ਜੇਤੂ। ਫ਼ਤਿਯਾਬੀ : (ਅਫ਼) ਜਿੱਤ। ਫ਼ਤਿਹਨਾਮਾ : (ਅ) ਜਿੱਤ ਅਤੇ ਕਾਮਯਾਬੀ ਦੀ ਲਿਖਤ। ਫ਼ਤੂਹੀ : (ਅਫ਼) ਇੱਕ ਪ੍ਰਕਾਰ ਦੀ ਜੈਕਟ ਜਾਂ ਬਾਸਕਟ। ਫ਼ਤੂਰ : (ਅ) ਖ਼ਰਾਬੀ, ਬੁਰਾਈ, ਵਿਗਾੜ। ਫ਼ਨ : (ਅ) ਕਲਾ, ਗੁਣ, ਹੁਨਰ। ਫ਼ਨਕਾਰ : (ਅਫ਼ ) ਕਲਾਕਾਰ , ਕਾਰੀਗਰ। ਫ਼ਨਾ : (ਫ਼) ਮਿਟ ਜਾਣਾ, ਨਾਸ਼, ਖ਼ਤਮ ਹੋਣਾ। ਫ਼ਰਸ਼ : (ਅ) ਧਰਤੀ, ਵਿਛੋਣਾ, ਹੇਠਲਾ ਹਿੱਸਾ। ਫ਼ਰਸਾਦ : (ਫ਼) ਸਿਆਣਾ, ਬੁੱਧੀਮਾਨ। ਫ਼ਰਸੰਗ : (ਅ) ਇਕ ਮਾਪ ਜਿਸ ਦੀ ਲੰਬਾਈ ੬੦੦੦ ਗਜ਼ ਹੁੰਦੀ ਹੈ। ਫ਼ਰਹਾਦ : (ਫ਼) ਕੋਹਕਨ, ਈਰਾਨ ਦੇ ਪ੍ਰਸਿੱਧ ਆਸ਼ਕ ਦਾ ਨਾਮ। ਫ਼ਰਹੰਗੀ : (ਫ਼) ਕਨੂੰਨ ਵਿੱਚ ਨਿਪੁੰਨ, ਉਸਤਾਦ, ਅਧਿਆਪਕ, ਕਾਨੂੰਨ ਦਾਨ। ਫ਼ਰਖ਼ਾਕ : (ਫ਼) ਉਹ ਵਾਲ ਜੋ ਘੁੰਗਰਾਲੇ ਨਾ ਹੋਣ, ਸਿੱਧੇ ਵਾਲ। ਫ਼ਰਖ਼ੰਦਗੀ : (ਫ਼) ਖ਼ੁਸੀ, ਪ੍ਰਸੰਨਤਾ। ਫ਼ਰਗਾਹ : (ਫ਼) ਹਜ਼ਰਤ, ਹਜ਼ੂਰੀ, ਪੂਜਾ। ਫ਼ਰਜ਼ : (ਅ) ਕਿਸੇ ਚੀਜ਼ ਦਾ ਸਮਾਂ ਨਿਸਚਿਤ ਕਰਨਾ, ਖ਼ੁਦਾ ਦੇ ਹੁਕਮ ਦੀ ਪਾਲਣਾ ਕਰਨਾ, ਖ਼ੁਦਾ ਦਾ ਹੁਕਮ। ਫ਼ਰਜ਼ਸ਼ਨਾਸ : (ਅ) ਜਿੰਮੇਦਾਰੀ ਪਛਾਣਨ ਵਾਲਾ। ਫ਼ਰਜਮੰਦ : (ਫ਼) ਸਤਿਕਾਰ ਵਾਲਾ, ਵੱਡੇ ਪਦ ਵਾਲਾ, ਸ਼ਾਨੋ-ਸ਼ੌਕਤ ਵਾਲਾ। ਫ਼ਰਜਾਮ : (ਫ਼) ਅਖ਼ੀਰ, ਅੰਤ, ਪ੍ਰਣਾਮ, ਖ਼ੁਸੀ, ਸੌਖ, ਲਾਭ। ਫ਼ਰਜ਼ੀ : (ਅਫ਼) ਸ਼ਤਰੰਜ ਦਾ ਸਭ ਤੋਂ ਸ਼ਕਤੀਸ਼ਾਲੀ ਮੋਹਰਾ, ਵਜ਼ੀਰ। ਫ਼ਰਜੰਦ : (ਫ਼) ਸ਼ੈਤਾਨ, ਬੇਟਾ, ਬੇਟੀ। ਫ਼ਰਤ : (ਫ਼) ਤਾਣੀ, ਕੱਪੜੇ ਦੀ ਤਾਣੀ। ਫ਼ਰਦ : (ਅ) ਇਕੱਲਾ, ਬੇਮਿਸਾਲ, ਸੂਚੀ ਸਾਰਨੀ, ਇੱਕ ਸ਼ੇਅਰ, ਇੱਕ ਤੁਕ। ਫ਼ਰਦਨ : (ਫ਼) ਇਕ-ਇਕ ਕਰਕੇ, ਇਕੱਲਿਆਂ। ਫ਼ਰਦਾ : (ਫ਼) ਆਉਣ ਵਾਲਾ ਅਗਲਾ ਦਿਨ, ਭਲਕ, ਕਿਆਮਤ ਦਾ ਦਿਨ। ਫ਼ਰਦੀਨ : (ਫ਼) ਈਰਾਨ ਸਾਲ ਦਾ ਪਹਿਲਾ ਮਹੀਨਾ। ਫ਼ਰਬਾ : (ਅ) ਮੋਟਾ। ਫ਼ਰਮਾਇਸ਼ : (ਫ਼) ਮੰਗ, ਤਲਬ, ਹੁਕਮ, ਅਧੀਨ, ਮੰਗ। ਫ਼ਰਮਾਨ : (ਫ਼) ਸ਼ਾਹੀ ਪਰਵਾਨਾ, ਸ਼ਾਹੀ ਹੁਕਮ। ਫ਼ਰਮੋਸ਼ : (ਫ਼) ਭੁੱਲ, ਗਲਤੀ। ਫ਼ਰਯਾਦ : (ਫ਼) ਫਰਿਆਦ, ਵਾਸਤਾ ਪਾਉਣਾ। ਫ਼ਰਾਹਮ : (ਫ਼) ਇਕੱਠਾ, ਸੰਗ੍ਰਹਿ ਕੀਤਾ। ਫ਼ਰਾਕ : (ਅ) ਜੁਦਾਈ, ਹਿਜ਼ਰ, ਫ਼ਿਕਰ। ਫ਼ਰਾਖ਼ : (ਫ਼) ਖੁੱਲਾ, ਵਿਸ਼ਾਲ, ਚੌੜਾ, ਬਹੁਤ ਸਸਤਾ। ਫ਼ਰਾਗਤ : (ਅ) ਖ਼ਾਲੀ ਹੋਣਾ, ਫ਼ੁਰਸਤ, ਬੇਕਾਰੀ, ਛੁੱਟੀ। ਫ਼ਰਾਖਦਾਮਨ : (ਫ਼) ਸਖ਼ੀ, ਦਾਨੀ, ਖੁੱਲ੍ਹੇ ਦਿਲ ਵਾਲਾ। ਫ਼ਰਾਦੀਸ : (ਫ਼) ਬਾਗ ਬਗੀਚੇ, ਬਹਿਸ਼ਤਾਂ। ਫ਼ਰਾਮੋਸ਼ : (ਫ਼) ਭੁਲਾਉਣਾ, ਭੁੱਲ ਜਾਣਾ, ਭੁੱਲੀ ਹੋਈ ਗੱਲ, ਭੁੱਲ। ਫ਼ਰਾਰ : (ਅ) ਭਗੌੜਾ। ਫ਼ਰਾਵੇਜ਼ : (ਫ਼) ਕੋਰ, ਹਾਸ਼ੀਆ। ਫ਼ਰਿਆਦ : (ਫ਼) ਦੁਹਾਈ, ਰੋਣਾ, ਪਿੱਟਣਾ, ਵਧੀਕੀ ਦੀ ਸ਼ਿਕਾਇਤ। ਫ਼ਰਿਆਦੀ : (ਫ਼) ਦੁਹਾਈ ਦੇਣ ਵਾਲਾ, ਇਨਸਾਫ਼ ਦੀ ਮੰਗ ਕਰਨ ਵਾਲਾ। ਫ਼ਰਿਸ਼ਤਾ : (ਫ਼) ਇਸਲਾਮੀ ਮਨੌਤ ਮੁਤਾਬਿਕ ਇਕ ਮਖ਼ਲੂਕ ਜਿਹੜੀ ਕਿ ਨੂਰ ਤੋਂ ਪੈਦਾ ਹੋਈ ਹੈ, ਨੇਕ ਭਲਾ। ਫ਼ਰੀਕ : (ਅ) ਉਹ ਟੋਲਾ ਜੋ ਕਿਸੇ ਕੌਮ ਤੋਂ ਅੱਡ ਹੋ ਕੇ ਦੂਜੇ ਕਸਬੇ ਵਿੱਚ ਚਲਾ ਜਾਵੇ, ਟੋਲੀ, ਜਥਾ, ਅੱਡ ਕਰਨ ਵਾਲਾ। ਫ਼ਰੀਕੈਨ : (ਅ) ਦੋਨੋਂ ਧਿਰਾਂ। ਫ਼ਰੀਜ਼ਾ : (ਅ) ਵਾਜਿਬ ਅਤੇ ਜ਼ਰੂਰੀ। ਫ਼ਰੀਦ : (ਅ) ਬੇਮਿਸਾਲ, ਅਦੁੱਤੀ, ਲਾਸਾਨੀ, ਇਕੱਲਾ, ਪ੍ਰਸਿੱਧ ਸੂਫ਼ੀ ਦਾ ਨਾਮ। ਫਰੇਜ਼ : (ਫ਼) ਸੁਗੰਧਮਈ ਘਾਹ, ਹਰਿਆਵਲ, ਸੁੱਕਾ ਮਾਸ। ਫ਼ਰੇਬੀ : (ਫ਼) ਧੋਖੇਬਾਜ। ਫ਼ਰੋਖ਼ਤ : (ਫ਼) ਵੇਚਿਆ, ਵਿਕਰੀ। ਫ਼ਰੰਗ : (ਫ਼) ਯੂਰਪ, ਈਸਾਈਆਂ ਦਾ ਦੇਸ਼। ਫ਼ਰੰਗੀ : (ਫ਼) ਫ਼ਰੰਗ ਨਾਲ ਸੰਬੰਧਤ, ਯੂਰਪੀਨ। ਫ਼ਲਸ : (ਫ਼) ਪੈਸਾ, ਮੱਛੀ ਦਾ ਖਪਰਾ। ਫ਼ਲਸਫ਼ਾ : (ਅਫ਼) ਦਰਸ਼ਨ, ਫੈਲਸੂਫ਼ ਹੋਣਾ। ਫ਼ਲਕ : (ਅ) ਅਸਮਾਨ। ਫ਼ਲਖ਼ : (ਫ਼) ਵੇਚਣਾ, ਰੂੰ ਵੜੇਵੇਂ ਅੱਡ ਕਰਨਾ। ਫ਼ਲਾਂ : (ਅ) ਫਲਾਣਾ, ਉਹ ਵਿਅਕਤੀ ਜਿਸ ਦੇ ਨਾਂ ਦਾ ਪਤਾ ਨਾ ਹੋਵੇ। ਫ਼ਲਾਹਤ : (ਫ਼) ਖੇਤੀਬਾੜੀ, ਨੇਕੀ, ਭਲਾਈ, ਖੇਤੀ ਕਰਨਾ। ਫ਼ੱਵਾਰਾ : (ਅ) ਉਬਾਲ, ਜੋਸ਼, ਉਭਰਨ ਵਾਲਾ, ਪਿਚਕਾਰੀ। ਫ਼ਾਇਕ : (ਫ਼) ਉੱਚਾ ਹੋਣ ਵਾਲਾ, ਵਡਿਆਈ ਵਾਲਾ, ਚੰਗੇਰਾ, ਜ਼ਿਆਦਾ, ਵਧਿਆ ਹੋਇਆ। ਫ਼ਾਇਤ : (ਫ਼) ਨਾਸ਼ਵਾਨ। ਫ਼ਾਇਦਾ : (ਅ) ਲਾਭ, ਇਸ਼ਤਿਹਾਰ, ਵਰਤੋਂ, ਪ੍ਰਾਪਤੀ। ਫ਼ਾਸ : (ਫ਼) ਪ੍ਰਗਟ, ਜ਼ਾਹਿਰ, ਖੁੱਲ੍ਹਾ। ਫ਼ਾਸ-ਕਰਦਨ : (ਫ਼) ਭੇਤ ਪ੍ਰਗਟ ਕਰ ਦੇਣਾ। ਫ਼ਾਸਿਕ : (ਅ) ਕਾਫ਼ਰ, ਗੁਨਾਹਗਾਰ, ਬਦ-ਕਿਰਦਾਰ, ਸ਼ਰਾਅ ਦੁਆਰਾ ਵਿਵਰਜਿਤ ਕੰਮ ਕਰਨ ਵਾਲਾ। ਫ਼ਾਸਿਦ : (ਅ) ਭ੍ਰਿਸ਼ਟ, ਖ਼ਰਾਬ, ਤਬਾਹ, ਨਿਕੰਮਾ, ਫ਼ਸਾਦੀ। ਫ਼ਾਸਿਲਾ : (ਅ) ਫ਼ਰਕ, ਅੰਤਰ, ਦੂਰੀ, ਪੈਂਡਾ, ਮੈਦਾਨ ਦੀ ਚੌੜਾਈ। ਫ਼ਾਹਿਤਾ : (ਫ਼) ਫ਼ਤਹਿ ਕਰਨ ਵਾਲੀ ਔਰਤ, ਭੂਮਿਕਾ, ਆਰੰਭ, ਕੁਰਾਨ ਸਰੀਫ਼ ਦੇ ਪਹਿਲੇ ਸੂਰਤ ਦਾ ਨਾਮ। ਫ਼ਾਕਾ : (ਅ) ਭੁੱਖੇ ਰਹਿਣਾ, ਜ਼ਰੂਰਤ, ਗ਼ਰੀਬੀ। ਫ਼ਾਖਿਰ : (ਫ਼) ਮਾਨ ਕਰਨ ਵਾਲਾ, ਚੰਗੇਰਾ, ਤੋਹਫ਼ਾ, ਬਹੁਮੁੱਲਾ। ਫ਼ਾਜਿਰ : (ਫ਼) ਬਦਕਾਰ, ਵਿਭਚਾਰੀ, ਪਾਪੀ, ਜਾਦੂਗਰ, ਮਾਲਦਾਰ। ਫ਼ਾਜਿਲ : (ਅ) ਵਡਿਆਈ ਵਾਲਾ, ਬੁੱਧੀਮਾਨ, ਵਿਦਵਾਨ ਬਜ਼ੁਰਗ, ਉੱਚੇ ਮਰਤਬੇ ਵਾਲਾ। ਫ਼ਾਤਿਮਾ : (ਅ) ਉਹ ਇਸਤਰੀ ਜਿਸ ਨੇ ਬੱਚੇ ਨੂੰ ਦੁੱਧ ਨਾ ਚੁੰਘਾਇਆ ਹੋਵੇ, ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਹਿਬਜ਼ਾਦੀ ਦਾ ਨਾਮ ਜੋ ਹਜ਼ਰਤ ਇਮਾਮ ਹਸਨ ਤੇ ਹੁਸੈਨ ਦੀ ਮਾਤਾ ਸੀ। ਫ਼ਾਨੀ : (ਅ) ਫ਼ਨਾਹ ਹੋਣ ਵਾਲਾ, ਮਰਨ ਵਾਲਾ, ਨਾਸ਼ਵਾਨ। ਫ਼ਾਨੂਸ : (ਅਫ਼) ਲੁਤਰਾ, ਚੁਗਲਖ਼ੋਰ, ਗਲਾਧੜ, ਸ਼ਮ੍ਹਾਦਾਨ। ਫ਼ਾਮ : (ਫ਼) ਰੰਗ, ਰੂਪ, ਮੂੰਹ-ਮੁਹਾਂਦਰਾ, ਵਰਗਾ, ਵਾਂਗ। ਫ਼ਾਰਸ : (ਅ) ਘੋੜਸਵਾਰ, ਘੋੜੇ ਦਾ ਮਾਲਕ, ਸਿਆਣਾ, ਬੁੱਧੀਮਾਨ, ਈਰਾਨ ਦੇਸ਼ ਦਾ ਦੂਜਾ ਨਾਮ। ਫ਼ਾਰਸੀ : (ਫ਼) ਫ਼ਾਰਸ ਨਾਲ ਸੰਬੰਧਤ, ਫ਼ਾਰਸੀ ਬੋਲੀ। ਫ਼ਾਰਿਗ : (ਅ) ਖ਼ਾਲੀ, ਵਿਹਲਾ, ਬਿਨ੍ਹਾਂ ਕੰਮ, ਬੇਕਾਰ, ਬੇਫ਼ਿਕਰ, ਨਿਸਚਿੰਤ, ਸੌਖਾ। ਫ਼ਾਰੂਕ : (ਅ) ਦੋ ਚੀਜ਼ਾਂ ਵਿੱਚ ਫ਼ਰਕ ਕਰਨ ਵਾਲਾ, ਸੱਚ ਤੇ ਝੂਠ ਦਾ ਨਿਤਾਰਾ ਕਰਨ ਵਾਲਾ। ਫ਼ਾਲ : (ਫ਼) ਭਵਿਖ ਬਾਣੀ, ਗ਼ੈਬ ਦੀ ਗੱਲ, ਸ਼ਗਨ। ਫ਼ਾਲਗੀਰ : (ਫ਼) ਫ਼ਾਲ ਦੇਖਣ ਵਾਲਾ ਜਾਂ ਕੱਢਣ ਵਾਲਾ। ਫ਼ਾਲੂਦਾ : (ਫ਼) ਚਾਵਲਾਂ ਦੀ ਜੰਮੀ ਹੋਈ ਪਿੱਛ। ਫ਼ਿਅਲ : (ਫ਼) ਕੰਮਕਾਰ, ਕਿਰਿਆ। ਫ਼ਿਸਕ : (ਫ਼) ਖ਼ੁਦਾ ਦੀ ਨਾ-ਫ਼ੁਰਮਾਨੀ, ਰੱਬ ਦੇ ਹੁਕਮ ਦੀ ਅਵੱਗਿਆ, ਵਿਭਚਾਰ, ਗੁਨਾਹ, ਜੁਰਮ, ਪਾਪ। ਫ਼ਿਸਤਾਨ : (ਫ਼) ਖੁੱਲ੍ਹਾ ਚੋਲਾ, ਪੇਟੀ ਕੋਟ। ਫ਼ਿਸਾਰ : (ਫ਼) ਭਚੀੜਨਾ, ਨਿਚੋੜਨਾ, ਛਿੜਕਣਾ, ਖਿਲਾਰਨਾ। ਫ਼ਿਕਰ : (ਅ) ਸੋਚਣਾ, ਸੋਚ-ਵਿਚਾਰ, ਧਿਆਨ, ਗੌਰ। ਫ਼ਿਕਰਤ : (ਫ਼) ਸੋਚ, ਧਿਆਨ। ਫ਼ਿਕਰਾ : (ਅ) ਵਾਕ, ਵਾਕੰਸ਼, ਉਚਾਰ। ਫ਼ਿਗੰਦਾ : (ਫ਼) ਸੁੱਟਿਆ ਹੋਇਆ, ਇੱਕ ਪਾਸੇ ਰੱਖਿਆ ਹੋਇਆ। ਫ਼ਿਜ਼ਾ : (ਅ) ਵੱਧ, ਵਾਧਾ, ਅੰਗੜਾਈ ਲੈਣਾ। ਫ਼ਿਤਨਾ : (ਅ) ਸ਼ਰਾਰਤੀ, ਫ਼ਸਾਦੀ। ਫ਼ਿਤਰ : (ਅ) ਰੋਜ਼ਾ ਖੋਲ੍ਹਣਾ, ਰੋਜ਼ਾ ਖੋਲ੍ਹਣ ਵਾਲਾ, ਨਾਸ਼ਤਾ। ਫ਼ਿਤਰਤ : (ਅ) ਸ੍ਰਿਸ਼ਟੀ ਦੀ ਉਤਪਤੀ, ਰੁਚੀ, ਕੁਦਰਤ, ਜ਼ਮੀਰ, ਅਸਲ, ਸਿਆਣਪ, ਚਾਲ, ਧੋਖਾ। ਫ਼ਿਦਵੀ : (ਅ) ਕੁਰਬਾਨ ਹੋ ਜਾਣ ਵਾਲਾ, ਤਾਬੇਦਾਰ, ਅਰਜ਼ ਕਰਨ ਵਾਲਾ। ਫ਼ਿਦਾ : (ਅ) ਕੁਰਬਾਨ, ਮੋਹਿਤ। ਫ਼ਿਦਾਈ : (ਅ) ਆਸ਼ਿਕ। ਫ਼ਿਰਔਨ : (ਫ਼) ਮਗਰਮੱਛ, ਸੂਰਜ, ਬਦਲਾ ਲੈਣ ਵਾਲਾ, ਪ੍ਰਾਚੀਨ ਮਿਸਰ ਦੇ ਬਾਦਸ਼ਾਹਾਂ ਦੀ ਉਪਾਧੀ, ਫ਼ਿਰਕਾ : (ਅ) ਟੋਲਾ, ਮੰਡਲੀ, ਸੰਪਰਦਾਇ। ਫ਼ਿਰਦੋਸ : (ਫ਼) ਉਹ ਬਾਗ ਜਿਸ ਵਿੱਚ ਸਾਰੇ ਬਾਗਾਂ ਦੇ ਮੇਵੇ ਹੋਣ, ਬਹਿਸ਼ਤ। ਫ਼ਿਰਦੌਸੀ : (ਫ਼) ਸੰਸਾਰ ਪ੍ਰਸਿੱਧ ਫ਼ਾਰਸੀ ਸ਼ਾਇਰ ਫ਼ਿਰਦੋਸੀ ਜਿਸ ਦੀ ਕਾਵਿ-ਰਚਨਾ ‘ਸ਼ਾਹਨਾਮਾ’ ਨੂੰ ਵਿਸ਼ਵ- ਸਾਹਿਤ ਵਿੱਚ ਉਤਕ੍ਰਿਸ਼ਟ ਕਲਾ-ਕਿਰਤੀ ਮੰਨਿਆ ਜਾਂਦਾ ਹੈ। ਫ਼ਿਰਨੀ : (ਫ਼) ਚੌਲਾਂ ਦੇ ਆਟੇ ਤੋਂ ਬਣੀ ਇੱਕ ਪ੍ਰਕਾਰ ਦੀ ਖੀਰ। ਫ਼ਿਰਾਸਤ : (ਫ਼) ਸਿਆਣਪ, ਅਨੁਮਾਨ, ਸੂਝ-ਬੂਝ। ਫ਼ਿਰਾਕ : (ਅ) ਜੁਦਾਈ, ਵਿਯੋਗ। ਫ਼ਿਰਾਗ਼ : (ਫ਼) ਮਿਲਣੀ, ਵਿਹਲ, ਫ਼ੁਰਸਤ, ਅਕਸਰ, ਮੌਕਾ। ਫ਼ਿਰਾਮੋਸ਼ : (ਫ਼) ਤੁਲਿਆ ਹੋਇਆ। ਫ਼ਿਰਿਸਤਾ : (ਫ਼) ਭੇਜਿਆ ਹੋਇਆ, ਦੂਤ, ਏਲਚੀ, ਫ਼ਰਿਸ਼ਤਾ। ਫ਼ਿਰੋਸ਼ : (ਫ਼) ਵੇਚਣ ਵਾਲਾ। ਫ਼ਿਰੋਖ਼ਤ : (ਫ਼) ਵੇਚਿਆ, ਵਿਕਰੀ। ਫ਼ਿਲਹਕੀਕਤ : (ਅ) ਅਸਲ ਵਿੱਚ, ਬੇਸ਼ਕ। ਫ਼ਿਲਹਾਲ : (ਅ) ਇਸ ਵੇਲੇ, ਹੁਣੇ, ਝਟ-ਪਟ। ਫ਼ਿਲਬਦੀਅ : (ਅ) ਬੇਸੋਚੇ, ਫ਼ੌਰਨ, ਝਟ-ਪਟ। ਫ਼ੀਲ : (ਅ) ਹਾਥੀ, ਭਾਰੀ, ਨੀਚ, ਹੋਛਾ। ਫ਼ੀਲਬਾਨ : (ਅਫ਼) ਮਹਾਵਤ, ਹਾਥੀ ਦਾ ਰਖਵਾਲਾ। ਫ਼ੀਲਬੰਦ : (ਫ਼) ਸ਼ਤਰੰਜ ਦੀ ਇੱਕ ਚਾਲ। ਫ਼ੁਹਸ਼ : (ਅ) ਅਸ਼ਲੀਲ, ਗ਼ਾਲ੍ਹ, ਸ਼ਰਮ ਵਾਲੀ ਗੱਲ ਨੰਗੇਜ਼ ਭਰਿਆ। ਫ਼ੁਕਰਾ : (ਫ਼) ਫ਼ਕੀਰ, ਦਰਵੇਸ਼। ਫ਼ੁਜਲਾ : (ਫ਼) ਵਾਧੂ ਹਿੱਸਾ, ਰਹਿੰਦ- ਖੂੰਹਦ, ਫੋਕ, ਗੰਦ-ਮੰਦ। ਫ਼ੁਜ਼ੂਲੀ : (ਫ਼) ਬਕਵਾਸੀ, ਫ਼ਜੂਲ ਕੰਮ ਕਰਨ ਵਾਲਾ, ਬੇਹੂਦਾ, ਗੁਸਤਾਖ਼, ਘਮੰਡੀ। ਫ਼ੁਰਸਤ : (ਅ) ਇਕਾਂਤ ਦਾ ਸਮਾਂ, ਮੁਹਲਤ, ਆਰਾਮ, ਵਿਹਲ, ਕਾਬੂ, ਅਵਸਰ, ਛੁੱਟੀ, ਛੁਟਕਾਰਾ। ਫ਼ੁਰਕਤ : (ਅ) ਜੁਦਾਈ, ਹਿਜਰ। ਫ਼ੁਰਕਾਨ : (ਫ਼) ਫ਼ਰਕ ਕਰਨ ਵਾਲਾ, ਸੱਚ ਤੇ ਝੂਠ ਦਾ ਨਿਤਾਰਾ ਕਰਨ ਵਾਲਾ, ਕੁਰਾਨ ਸ਼ਰੀਫ਼। ਫ਼ੁਰਾਤ : (ਫ਼) ਮਿੱਠਾ ਪਾਣੀ, ਏਸ਼ੀਆਈ ਰੂਮ ਦੀ ਇੱਕ ਪ੍ਰਸਿੱਧ ਨਦੀ ਦਾ ਨਾਮ। ਫ਼ੁਰੋਗ : (ਫ਼) ਰੋਸ਼ਨੀ, ਚਾਨਣ, ਕਿਰਨਾਂ, ਚਮਕ। ਫ਼ੁਰੋਗਾਨੀ : (ਫ਼) ਚਮਕੀਲਾ, ਰੌਸ਼ਨ। ਫ਼ੁਲਾਨੀ : (ਫ਼) ਅਗਿਆਤ। ਫ਼ੂਲਾਦ : (ਫ਼) ਫੌਲਾਦ, ਜ਼ੌਹਰਦਾਰ ਲੋਹਾ, ਇਸਪਾਤ। ਫੇਅਲ : (ਅ) ਕੰਮ, ਕਾਰਜ। ਫ਼ੈਸਲਾ : (ਅਫ਼) ਝਗੜਾ ਮੁਕਾਉਣਾ, ਸੱਚ ਝੂਠ ਦਾ ਨਿਤਾਰਾ ਕਰਨਾ, ਅੰਤਿਮ, ਹੁਕਮ, ਪਰਖ਼। ਫ਼ੈਜ਼ : (ਅ) ਵੱਡੀ ਬਖ਼ਸ਼ਿਸ਼, ਫ਼ਾਇਦਾ, ਭਲਾਈ, ਨੇਕੀ। ਫ਼ੌਹ : (ਫ਼) ਬੋਲਣਾ, ਉਚਾਰਨਾ, ਮੂੰਹ, ਬਾਤ। ਫ਼ੌਕ : (ਫ਼) ਉੱਤੇ, ਉੱਚਾ, ਬੁਲੰਦੀ, ਪਰ੍ਹਾਂ, ਪਰੇਰੇ। ਫ਼ੌਜ : (ਅ) ਲਸ਼ਕਰ, ਸੈਨਾ, ਜੰਗੀ, ਆਦਮੀਆਂ ਦਾ ਟੋਲਾ, ਜਥਾ। ਫ਼ੌਤ : (ਅ) ਕਿਸੇ ਚੀਜ ਦਾ ਗੁੰਮ ਹੋਣਾ, ਮਰਨਾ, ਮੌਤ, ਅਸਫਲਤਾ। ਫ਼ੌਰਨ : (ਅ) ਝੱਟ-ਪੱਟ, ਜਲਦੀ, ਇਸ ਸਮੇਂ।

ਬਈਦ : (ਫ਼) ਦੂਰ, ਵਿੱਥ, ਅਜਨਬੀ, ਓਪਰਾ। ਬਸ਼ਕਮ : (ਫ਼) ਦਲਾਨ, ਸੁਫਾ, ਸਰਦ-ਘਰ ਜਾਂ ਕਮਰਾ। ਬਸਤ : (ਫ਼) ਵਿਛਾਉਣਾ, ਫੈਲਾਉਣਾ, ਵੇਰਵਾ, ਖੁੱਲ੍ਹ, ਵਿਸ਼ਾਲਤਾ। ਬਸਤਾ : (ਫ਼) ਗਠੜੀ, ਕਿਤਾਬਾਂ ਦਾ ਬੰਡਲ, ਪਾਰਸਲ, ਬੰਦ, ਦ੍ਰਿੜ, ਜੰਮਿਆ ਹੋਇਆ, ਸੁੰਨ ਹੋਇਆ, ਖਤਮ ਕਰਨਾ। ਬਸਤੂ : (ਫ਼) ਮਰਤਬਾਨ, ਮਧਾਣੀ। ਬਸਦਕ : (ਫ਼) ਇੱਕ ਬੂਟੀ ਜੋ ਦਵਾਈ ਦੇ ਤੌਰ ਤੇ ਵਰਤੀ ਜਾਂਦੀ ਹੈ। ਬਸ਼ਨ : (ਫ਼) ਕੱਦ-ਕਾਠ, ਉੱਚਾ ਲੰਮਾ ਕੱਦ, ਸਰੀਰ। ਬਸਮਾ : (ਫ਼) ਵਸਮਾ, ਕੱਪੜੇ ਉੱਤੇ ਸੋਨੇ ਚਾਂਦੀ ਦੀ ਕਢਾਈ, ਜ਼ਰੀ ਦਾ ਕੰਮ। ਬਸਰ : (ਫ਼) ਅੱਖ, ਅੱਖ ਦੀ ਰੌਸ਼ਨੀ। ਬਸ਼ਰ : (ਅ) ਆਦਮੀ, ਇਨਸਾਨ, ਮਾਨਵ। ਬਸ਼ਰਤ : (ਫ਼) ਸ਼ਰਤ ਨਾਲ, ਸ਼ਰਤ ’ਤੇ। ਬਸਲ : (ਅ) ਅੱਡੀ, ਗਿੱਟਾ, ਬਾਜਰਾ, ਲੋਹੇ ਦਾ ਟੋਪ। ਬਸਾਤੀਨ : (ਫ਼) ਬਾਗ, ਬਗੀਚਾ। ਬਸ਼ਾਰ : (ਫ਼) ਮਜ਼ਬੂਰ, ਗ੍ਰਿਫਤਾਰ, ਕੈਦੀ, ਛੋਟਾ, ਸੋਨੇ ਆਦਿ ਦਾ ਬਰੀਕ ਪੱਤਰਾ। ਬਸਾਰਤ : (ਅ) ਨਜ਼ਰ, ਅੱਖਾਂ ਦੀ ਰੌਸ਼ਨੀ। ਬਸ਼ਾਰਤ : (ਅ) ਖ਼ੁਸ਼ਖਬਰੀ ਲਿਆੳਣ ਵਾਲੇ ਨੂੰ ਦਿੱਤਾ ਜਾਣ ਵਾਲਾ ਇਨਾਮ। ਬਸਾਵੰਦ : (ਫ਼) ਦੋ ਇਕੋ ਜਹੀਆਂ ਚੀਜਾਂ, ਕਾਫ਼ੀਆ, ਤੁਕਾਂਤ। ਬਸੀਮ : (ਫ਼) ਸੁਆਦਲਾ, ਮਜ਼ੇਦਾਰ, ਮੁਸਕਰਾਉਣ ਵਾਲਾ। ਬਸੀਰਤ : (ਫ਼) ਸੂਝ, ਸਿਆਣਪ, ਦਿੱਬ-ਦ੍ਰਿਸ਼ਟੀ। ਬਹਸ : (ਅ) ਛਾਣਬੀਣ, ਤਕਰਾਰ, ਸੁਆਲ-ਜੁਆਾਬ, ਟੀਕਾ-ਟਿੱਪਣੀ ਕਰਨਾ। ਬਹਜਤ : (ਫ਼) ਖ਼ੁਸ਼ੀ, ਖ਼ੂਬੀ, ਰੌਣਕ, ਨਿਖਾਰ, ਸਜਾਵਟ। ਬਹਮ : (ਫ਼) ਨਾਲ, ਪਰਸਪਰ, ਨਾਲ ਨਾਲ। ਬਹਮਨ : (ਫ਼) ਹਰ ਸੂਰਜ ਵਾਲੇ ਮਹੀਨੇ ਦੀ ਦੂਜੀ ਤਰੀਕ, ਪਾਰਸੀਆਂ ਦਾ ਗਿਆਰਵਾਂ ਮਹੀਨਾ। ਬਹਰਹਾਲ : (ਫ਼) ਹਰ ਹਾਲ ਵਿੱਚ, ਹਰ ਤਰ੍ਹਾਂ, ਹਰ ਸੂਰਤ ਵਿੱਚ। ਬਹਰਮ : (ਫ਼) ਕੇਸਰ ਦਾ ਫੁੱਲ, ਕਸੁੰਭੇ ਦਾ ਫੁੱਲ, ਮੈਂਹਦੀ। ਬਹਰਾ : (ਫ਼) ਅੰਸ਼, ਭਾਗ, ਕਿਸਮਤ। ਬਹਰਾਮ : (ਫ਼) ਮੰਗਲ ਸਿਤਾਰਾ ਜਿਹੜਾ ਪੰਜਵੇਂ ਅਸਮਾਨ ’ਤੇ ਹੈ। ਬਹਰੀਨ : (ਫ਼) ਰੂਮ ’ਤੇ ਫ਼ਾਰਸ ਦੀਆਂ ਦੋਵੇਂ ਨਦੀਆਂ, ਇੱਕ ਸ਼ਹਿਰ ਦਾ ਨਾਮ। ਬਹਲਾ : (ਫ਼) ਚਮੜੇ ਦਾ ਦਸਤਾਨਾ ਜਿਸ ਨੂੰ ਹੱਥ ਵਿੱਚ ਪਾ ਕੇ ਬਾਜ਼ ਨੂੰ ਉਪਰ ਬਿਠਾਉਂਦੇ ਹਨ। ਬਹਾਗੀਰ : (ਫ਼) ਕੀਮਤੀ ਚੀਜ਼। ਬਹਾਰਾਨ : (ਫ਼) ਬਹਾਰ ਦਾ ਮੌਸਮ, ਬਸੰਤ ਰੁੱਤ। ਬਹਾਲੀ : (ਅਫ਼) ਤਬੀਅਤ ਦੀ ਦਰੁਸਤੀ, ਕਬਜ਼ੇ ਦੀ ਵਾਪਸੀ, ਮੁੜ ਉਸੇ ਪਦ ਤੇ ਲੱਗਣਾ। ਬਹਿਸ : (ਅ) ਝਗੜਾ, ਤਕਰਾਰ, ਹੁੱਜਤ, ਗੋਸ਼ਟੀ। ਬਹਿਸ਼ਤ : (ਅ) ਸਵਰਗ, ਜੰਨਤ, ਬੈਕੁੰਠ, ਦੇਵਲੋਕ। ਬਹਿਬੂਦ : (ਅ) ਭਲਾਈ। ਬਹਿਰੀ : (ਅ) ਸਮੁੰਦਰੀ। ਬਹੀਮਾ : (ਫ਼) ਹੈਵਾਨ, ਪਸ਼ੂ, ਮਾਲ, ਡੰਗਰ, ਮੂਰਖ। ਬਹੁਤਾਨ : (ਅ) ਦੋਸ਼, ਅਲਜ਼ਾਮ ਲਾਉਣਾ, ਤੁਹਮਤ ਲਾਉਣੀ। ਬਕ : (ਫ਼) ਜੰਗਲ, ਉਜਾੜ, ਡੱਡੂ, ਖੀਰਾ, ਜੰਗਲੀ ਖੀਰਾ। ਬਕਤਰ : (ਫ਼) ਲੋਹੇ ਦਾ ਬਣਿਆ ਇੱਕ ਲਿਬਾਸ ਜੋ ਜੰਗ ਵਿੱਚ ਇਸਤੇਮਾਲ ਕਰਦੇ ਹਨ, ਜ਼ੱਰਾ-ਬਕਤਰ। ਬ-ਕਦਰ : (ਫ਼) ਅਨੁਸਾਰ, ਮੁਤਾਬਕ, ਅਨੁਮਾਨ, ਲਗਪਗ। ਬਕਰ : (ਅ.) ਕੰਵਾਰੀ, ਕੰਵਾਰੀ ਕੁੜੀ। ਬਕਰ-ਈਦ : (ਅ) ਕੁਰਬਾਨੀ ਦੀ ਈਦ ਜੋ ਹਜ਼ਰਤ ਇਬਰਾਹੀਮ ਦੇ ਆਪਣੇ ਬੱਚੇ ਨੂੰ ਰੱਬ ਦੇ ਨਾਮ ਤੇ ਕੁਰਬਾਨ ਕਰਨ ਦੀ ਯਾਦ ਵਿੱਚ ਮਨਾਈ ਜਾਂਦੀ ਹੈ। ਬਕਰਵੀ : (ਫ਼) ਇੱਕ ਪ੍ਰਕਾਰ ਦਾ ਫ਼ਲ ਜੋ ਸੰਤਰੇ ਤੇ ਨਿੰਬੂ ਵਿਚਕਾਰਲਾ ਹੁੰਦਾ ਹੈ, ਗਲਗਲ। ਬਕਰਾ : (ਫ਼) ਚਰਖ਼ੀ, ਜੁਲਾਹਿਆਂ ਦੀ ਚਰਖ਼ੀ। ਬਕਰਾਤ : (ਫ਼) (ਬੱਕਰੇ ਦਾ ਬਹੁਵਚਨ) ਗਾਵਾਂ, ਬਲਦਾਂ, ਗਾਈਆਂ। ਬਕਾ : (ਅ) ਸਦੀਵਤਾ, ਪਾਇਦਗੀ, ਹਮੇਸ਼ਗੀ, ਜ਼ਿੰਦਗੀ। ਬੱਕਾ : (ਫ਼) ਮੱਕਾ ਸ਼ਰੀਫ ਦਾ ਪੁਰਾਣਾ ਨਾਮ। ਬਕਾਇਆ : (ਅ) ਬਾਕੀ, ਬਚਿਆ ਹੋਇਆ। ਬਖ਼ਤ : (ਫ਼) ਭਾਗ, ਨਸੀਬ, ਨਛੱਤਰ। ਬੱਖ਼ਤਮੰਦ : (ਫ਼) ਖ਼ੁਸਨਸੀਬ, ਭਾਗਵਾਨ। ਬਖ਼ਰਦ : (ਫ਼) ਸਿਆਣਾ, ਅਕਲਮੰਦ, ਹੁਸ਼ਿਆਰ। ਬਖ਼ੀਦਾ : (ਫ਼) ਪਿੰਜੀ ਹੋਈ ਰੂੰ, ਪਿੰਜੀ ਹੋਈ ਉਨ। ਬਖ਼ੀਲ : (ਅ) ਕੰਜੂਸ, ਤੰਗ-ਦਿਲ। ਬਖ਼ੈਰ : (ਫ਼) ਚੰਗੀ ਤਰ੍ਹਾਂ ਨਾਲ। ਬਗ਼ੰਦ : (ਫ਼) ਇੱਕ ਪ੍ਰਕਾਰ ਦਾ ਚਮੜਾ ਜਿਸ ਨਾਲ ਜੁੱਤੀਆਂ ਸਿਊਂਦੇ ਹਨ। ਬਚਸ਼ : (ਫ਼) ਨੱਕ ਦੀ ਨਾਸ, ਸੁਸਤੀ, ਮਿਹਨਤ। ਬਜ਼ਮ : (ਫ਼) ਮਜਲਸ, ਸਭਾ, ਜ਼ਸ਼ਨ। ਬਜ਼ਰਕਾ : (ਫ਼) ਪਥ-ਪਰਦਰਸ਼ਕ, ਰਾਹਨੁਮਾ। ਬਜ਼ਲਾ : (ਫ਼) ਵਿਅੰਗਮਈ ਕਵਿਤਾ ਕਹਿਣਾ, ਲਤੀਫ਼ਾ। ਬੱਜ਼ਾਜ਼ : (ਅ) ਕੱਪੜਾ ਵੇਚਣ ਵਾਲਾ। ਬਜ਼ੋਰ : (ਫ਼) ਤਾਕਤ ਨਾਲ, ਜ਼ੋਰ ਨਾਲ, ਸ਼ਕਤੀ ਨਾਲ। ਬਤਨ : (ਅ) ਪੇਟ, ਕੁੱਖ, ਕਿਸੇ ਚੀਜ਼ ਦਾ ਅੰਦਰਲਾ ਹਿੱਸਾ। ਬਤਾਸਾ : (ਫ਼) ਪਤਾਸਾ, ਖੰਡ ਦੀ ਮਠਿਆਈ। ਬਤਾਲਤ : (ਫ਼) ਛੁੱਟੀ, ਬੇਕਾਰੀ। ਬਦ : (ਫ਼) ਭੈੜਾ, ਬੁਰਾ, ਅੱਧ-ਜਲੀ ਲੀਰ, ਮਾਲਕ, ਸਾਹਿਬ, ਖਾਦਮ, ਨੌਕਰ। ਬਦਅਸੂਲ : (ਫ਼) ਭੈੜੇ ਅਸਲੇ ਦਾ, ਨੀਚ, ਕਮੀਨਾ। ਬਦਅਖ਼ਤਰ : (ਫ਼) ਬਦਕਿਸਮਤ, ਅਭਾਗਾ। ਬਦਅਖ਼ਲਾਕ : (ਅਫ਼) ਬੁਰੇ ਆਚਰਨ ਵਾਲਾ। ਬਦਅੰਜਾਮ : (ਅਫ਼) ਬੁਰੇ ਅੰਤ ਵਾਲਾ। ਬਦ-ਸ਼ਕਲ : (ਅਫ਼) ਬੁਰੀ ਸ਼ਕਲ ਵਾਲਾ, ਕਰੂਪ। ਬਦਸਤੂਰ : (ਅਫ਼) ਮਰਿਯਾਦਾ ਅਨੁਸਾਰ, ਕਾਇਦੇ ਮੁਤਾਬਕ। ਬਦ-ਹਾਲ : (ਅਫ਼) ਬੁਰੀ ਹਾਲਤ ਵਿੱਚ, ਬੁਰੀ ਹਾਲਤ ਵਾਲਾ। ਬਦਖ਼ੈਰ : (ਅਫ਼) ਬੁਰਾ ਦਾਨ, ਮਾੜਾ ਦਾਨ। ਬਦਤਰ : (ਫ਼) ਬਹੁਤ ਖ਼ਰਾਬ, ਨਾਜ਼ੁਕ, ਕਮਜ਼ੋਰ। ਬਦ-ਨਫ਼ਸ : (ਫ਼) ਭੈੜੀ ਜਾਤ ਦਾ, ਬਦਅਸਲ। ਬਦ-ਨਾਮ : (ਫ਼) ਭੈੜੀ ਸ਼ੋਹਰਤ ਵਾਲਾ, ਬੇਇੱਜਤ, ਰੁਸਵਾ। ਬਦ-ਬਖ਼ਤ : (ਫ਼) ਅਭਾਗਾ, ਮਾੜੀ ਕਿਸਮਤ ਵਾਲਾ। ਬਦ-ਮਜ਼ਹਬ : (ਫ਼) ਕੁਧਰਮੀ, ਕੁਮਾਰਗੀ। ਬਦ-ਮਿਜਾਜ : (ਅਫ਼) ਸੜੀਅਲ, ਚਿੜਚਿੜਾ। ਬਦਬੂ : (ਫ਼) ਸੜਹਾਂਦ, ਭੈੜਾ, ਮੁਸ਼ਕ। ਬਦਰ : (ਫ਼) ਅਰਬ ਵਿੱਚ ਇੱਕ ਜਗ੍ਹਾ ਜਿਥੇ ਹਜ਼ਰਤ ਮੁਹੱਮਦ ਤੇ ਕਾਫ਼ਰਾਂ ਵਿੱਚਕਾਰ ਦੋ ਹਿਜ਼ਰੀ ਵਿੱਚ ਜੰਗ ਹੋਈ ਸੀ। ਬਦਰਕਾ : (ਫ਼) ਪੱਥ-ਪਰਦਰਸ਼ਕ, ਰਾਹ ਦਿਖਾਉਣ ਵਾਲਾ। ਬਦਰਗੀ : (ਫ਼) ਕਮੀਨਗੀ, ਬਦਜ਼ਾਤੀ। ਬਦਲਾ : (ਅ) ਇਵਜ਼, ਸਜਾ, ਸਿਲਾ, ਮੁਆਵਜਾ। ਬਦੀ : (ਫ਼) ਬੁਰਿਆਈ, ਨੇਕੀ ਦਾ ਉਲਟ, ਭੈੜ, ਪਾਪ। ਬਦੀਹਾ : (ਫ਼) ਨਿਰਾਲੀ, ਅਚਾਨਕ ਕੀਤੀ ਗੱਲ, ਆਰੰਭ। ਬਦੌਲਤ : (ਅਫ਼) ਆਸਰੇ, ਕਰਕੇ, ਕਾਰਨ। ਬਨ : (ਫ਼) ਬਾਗ, ਖੇਤ, ਬੋਹਲ, ਖੇਤੀ, ਇੱਕ ਰੁਖ ਦਾ ਨਾਮ। ਬਨਕਾ : (ਫ਼) ਪ੍ਰਸਿੱਧ ਅਨਾਜ ਦਾ ਨਾਮ, ਮਸੂਰ, ਮਸਰੀ, ਮਸਰ। ਬਨਫ਼ਸ਼ਾ : (ਫ਼) ਇੱਕ ਠੰਡੀ ਅਤੇ ਤਰ ਬੂਟੀ ਜੋ ਦਵਾਈ ਦੀ ਦੌਰ ਤੇ ਵਰਤੀ ਜਾਂਦੀ ਹੈ। ਬਨਵਨ : (ਫ਼) ਖੇਤਾਂ ਦਾ ਨਿਗਰਾਨ। ਬਨਾਨਾ : (ਫ਼) ਉਂਗਲ, ਉਂਗਲ ਦਾ ਸਿਰਾ। ਬਨਾਵਰ : (ਫ਼) ਜੜਾਂ ਵਾਲਾ ਫੋੜਾ। ਬਨਾਮ : (ਫ਼) ਨਾਂ ਉਤੇ, ਨਾਂ ਨਾਲ। ਬਫ਼ਕੀਨ : (ਫ਼) ਉਤਲੀ ਮੰਜ਼ਿਲ, ਚੁਬਾਰਾ। ਬਰ : (ਫ਼) ਉਪਰ, ਬਗਲ, ਛਾਤੀ, ਸਿੱਟਾ, ਉੱਚਾ, ਲਾਭ, ਪਾਸਾ, ਯਾਦ, ਜਵਾਨ ਔਰਤ, ਸਰੀਰ, ਮਕਾਨ ਦਾ ਦਰਵਾਜ਼ਾ। ਬਰਆਮਦ : (ਫ਼) ਨਿਕਾਸ ਖ਼ਰਚ, ਬਾਹਰ ਜਾਣ ਵਾਲੀਆਂ ਚੀਜ਼ਾਂ, ਦੋਸ਼। ਬਰ-ਆਵਰਦਨ : (ਫ਼) ਬਾਹਰ ਕੱਢਣਾ, ਲਿਆਉਣਾ, ਉਤੇ ਚੜ੍ਹਾਉਣਾ, ਪਾਲਣਾ, ਨਕਲ ਕਰਨਾ। ਬਰਸ : (ਫ਼) ਨਾਟੀ, ਲੱਕੜ ਦੀ ਉਹ ਗੁੱਲੀ ਜਿਹੜੀ ਊਠ ਦੇ ਨੱਕ ਵਿੱਚ ਪਾਉਂਦੇ ਹਨ, ਨਕੇਲ। ਬਰਸਰ : (ਫ਼) ਗ਼ਾਲਿਬ, ਭਾਰੂ, ਗ਼ਲਬਾ ਪਾ ਲੈਣ ਵਾਲਾ, ਅੰਤ। ਬਰਹਕ : (ਅ) ਸੱਚ। ਬਰਹਨਾ : (ਫ਼) ਨੰਗਾ, ਖ਼ਾਲੀ, ਛੜਾ, ਖੁੱਲ੍ਹਿਆ ਹੋਇਆ। ਬਰਹਨਗੀ : (ਫ਼) ਨੰਗਾਪਣ, ਨੰਗੇਜ। ਬਰਹਮ : (ਫ਼) ਗੁੱਸੇ, ਨਰਾਜ਼, ਵਿਗੜਿਆ ਹੋਇਆ, ਉਲਟ-ਪੁਲਟ। ਬਰਕ : (ਫ਼) ਊਠ ਦੇ ਵਾਲਾਂ ਦਾ ਬੁਣਿਆ ਹੋਇਆ ਕੱਪੜਾ, ਊਨੀ ਕੱਪੜਾ। ਬਰਕਤ : (ਅ) ਬਹੁਤਾਤ, ਵਾਫ਼ਰ ਹੋਣਾ, ਨੇਕਬਖ਼ਤੀ, ਸੁਭਾਗ। ਬਰਕਰਾਰ : (ਅਫ਼) ਠਹਿਰਿਆ ਹੋਇਆ, ਕਾਇਮ। ਬਰਖ਼ਸ਼ : (ਫ਼) ਘੋੜੇ ਦੀ ਪਿੱਠ। ਬਰ-ਖ਼ਾਸਤ : (ਫ਼) ਦੂਰ ਕੀਤਾ, ਉਠ ਗਿਆ, ਉਠਣਾ। ਬਰਖ਼ੁਰ : (ਫ਼) ਫ਼ਲ ਖਾਣ ਵਾਲਾ, ਹਿੱਸਾ ਲੈਣ ਵਾਲਾ, ਸ਼ਾਨੋਸ਼ੌਕਤ। ਬਰਗ : (ਫ਼) ਪਾਣੀ ਦਾ ਬੰਨ੍ਹ। ਬਰਗਸ : (ਫ਼) ਰੱਬ ਨਾ ਕਰੇ, ਖ਼ੁਦਾ ਬਚਾਏ। ਬਰਗਸ਼ਤਾ : (ਫ਼) ਬਾਗੀ, ਆਕੀ, ਫਿਰਿਆ ਹੋਇਆ। ਬਰਗਜ਼ੀਦਾ : (ਫ਼) ਵਡਿਆਈ ਵਾਲਾ, ਚੁਣਿਆਂ ਹੋਇਆ। ਬਰਗਿਰਦ : (ਫ਼) ਆਲੇ-ਦੁਆਲੇ। ਬਰਚਖ਼ : (ਫ਼) ਛੋਟਾ ਨੇਜਾ। ਬਰਜ਼ : (ਫ਼) ਬੀਜਿਆ ਹੋਇਆ ਖੇਤ, ਬੀਜ਼, ਬੀ, ਖੇਤੀਬਾੜੀ। ਬਰਜ਼ਖ਼ : (ਅ) ਬਹਿਸ਼ਤ ਅਤੇ ਦੋਜ਼ਖ ਦੇ ਵਿਚਕਾਰਲੀ ਥਾਂ। ਬਰਜ਼ਗਰ : (ਫ਼) ਖੇਤੀ ਕਰਨ ਵਾਲਾ, ਕਿਸਾਨ, ਜ਼ਮੀਦਾਰ। ਬਰਜ਼ਦਨ : (ਫ਼) ਬੇੜੀ ਦਾ ਕੰਢੇ ਤੇ ਲੱਗਣਾ, ਸਾਹਮਣੇ ਹੋਣਾ, ਇੱਕ ਦੂਜੇ ਤੋਂ ਅੱਡ ਹੋਣਾ। ਬਰਤਕਾਨ : (ਫ਼) ਗੋਦੜੀ, ਭੂਰੀ, ਲੋਈ। ਬਰਤਰਫ਼ : (ਫ਼) ਕੰਮ ਤੋਂ ਹਟਾ ਦੇਣਾ। ਬਰਤਰਫ਼ੀ : (ਫ਼) ਅਲਹਿਦਗੀ, ਨੌਕਰੀ ਤੋਂ ਕੱਢਣਾ। ਬਰਤਰੀਨ : (ਫ਼) ਸਭ ਤੋਂ ਚੰਗਾ, ਸਰਬਸ਼੍ਰੇਸ਼ਟ, ਸਰਬੋਤਮ, ਪੰਜਾਬੀ ਰੂਪ ਬਿਹਤਰੀਨ। ਬਰਦਕ : (ਫ਼) ਬੁਝਾਰਤ, ਪਹੇਲੀ। ਬਰਦਰ : (ਫ਼) ਉੱਤੇ, ਉੱਪਰ, ਦਰਵਾਜ਼ੇ ’ਤੇ। ਬਰਦਾਹ : (ਅ) ਕੈਦੀ, ਗ਼ੁਲਾਮ। ਬਰਦੀਕ : (ਫ਼) ਅਣਜਾਣ। ਬਰਦੀਨ : (ਫ਼) ਫੋਕ, ਰੈਂਹਦ-ਖੂੰਹਦ। ਬਰਨਾਕ : (ਫ਼) ਮਸਖ਼ਰਾ, ਹਸਮੁੱਖ। ਬਰਬਰ : (ਫ਼) ਹਬਸ਼ੀਆਂ ਦੇ ਇੱਕ ਮੁਲਕ ਦਾ ਨਾਮ, ਅਫ਼ਰੀਕਾ ਦੇ ਇੱਕ ਇਲਾਕੇ ਦਾ ਨਾਮ। ਬਰਬੰਦ : (ਫ਼) ਔਰਤ ਦਾ ਸੀਨਾ-ਬੰਦ, ਅੰਗੀ। ਬਰਵਕਤ : (ਫ਼) ਸਮੇਂ ’ਤੇ, ਠੀਕ ਸਮੇਂ ਸਿਰ। ਬਰਵਾਰ : (ਫ਼ ) ਤਹਿਖ਼ਾਨਾ , ਸਰਦਖ਼ਾਨਾ। ਬਰਾਏ : (ਫ਼) ਵਾਸਤੇ, ਖਾਤਰ, ਲਈ। ਬਰਾਸ਼ : (ਫ਼) ਝਰੀਟ, ਖ਼ਰਾਸ, ਸੱਟ। ਬਰਾਮਦ : (ਫ਼) ਨਿਕਾਸ ਖ਼ਰਚ, ਬਾਹਰ ਜਾਣ ਵਾਲੀਆਂ ਚੀਜ਼ਾਂ। ਬਰੀ : (ਅ) ਨਿਰਦੋਸ਼, ਪਾਕ, ਸਾਫ਼, ਅਲੱਗ, ਆਜ਼ਾਦ, ਅੱਡ। ਬਰੀਸ਼ਮ : (ਫ਼) ਰੇਸ਼ਮ। ਬਰੀਦ : (ਫ਼) ਸਨੇਹਾ ਲੈ ਜਾਣ ਵਾਲਾ, ਦੂਤ, ਹਰਕਾਰਾ, ਡਾਕੀਆ। ਬਲਕਿਹ : (ਅਫ਼) ਫੇਰ ਵੀ, ਸਗੋਂ। ਬਲਦ : (ਫ਼) ਸ਼ਹਿਰ, ਕਸਬਾ, ਨਗਰ, ਬਸਤੀ, ਪ੍ਰਾਂਤ, ਸ਼ਤਰਮੁਰਗ, ਨਿਸ਼ਾਨ, ਮੁਲਕ, ਦੇਸ। ਬਲਬਨ : (ਫ਼) ਇੱਕ ਪ੍ਰਕਾਰ ਦਾ ਸਾਗ। ਬਲਬੂਸ : (ਫ਼) ਜੰਗਲੀ ਪਿਆਜ਼, ਇੱਕ ਪ੍ਰਕਾਰ ਦੀ ਖ਼ਸਖ਼ਸ। ਬਲਾ : (ਅ) ਦੁੱਖ, ਬਿਪਤਾ, ਆਫਤ, ਚੁੜੇਲ। ਬਲਾਕਸ਼ : (ਫ਼) ਦੁੱਖੀ, ਮੁਸੀਬਤਾਂ ਦਾ ਮਾਰਿਆ ਹੋਇਆ। ਬਲਾਗਤ : (ਅ) ਵਧੀਆ ਕਾਵਿ, ਮੌਕੇ ਅਨੁਸਾਰ ਬਾਤਚੀਤ। ਬਲੂਤ : (ਅ) ਇੱਕ ਦਰਖ਼ੱਤ ਦਾ ਨਾਮ ਜਿਸ ਦੇ ਛਿਲਕੇ ਤੋਂ ਕੱਪੜਾ ਰੰਗਿਆ ਜਾਂਦਾ ਹੈ। ਬਲੂਨ : (ਫ਼) ਨੌਕਰ, ਗੁਲਾਮ। ਬਲੰਦੀ : (ਫ਼) ਉਚਾਈ, ਲੰਮਾਈ, ਰੁਤਬਾ, ਮਰਤਬਾ। ਬਵਾਸੀਰ : (ਅ) ਗੁਦਾ ਦਾ ਇੱਕ ਰੋਗ। ਬਾਅਜ਼ : (ਅ) ਕੋਈ, ਬਾਅਜੇ, ਕੁਝ। ਬਾਅਦ : (ਅ) ਮਗਰੋਂ, ਅਖੀਰ ਵਿੱਚ, ਪਿੱਛੇ। ਬਾਇਸ : (ਅ) ਕਾਰਨ, ਕਰਕੇ, ਸਬੱਬ, ਹਕੀਕਤ, ਬੁਨਿਆਦ। ਬਾਸਤਾਨ : (ਫ਼) ਪ੍ਰਾਚੀਨ, ਪਿਛਲਾ ਸਮਾਂ, ਤਾਰੀਖ਼। ਬਾਸ਼ਿੰਦਾ : (ਫ਼) ਰਹਿਣ ਵਾਲਾ, ਵਸਨੀਕ, ਵਾਸੀ। ਬਾਸ਼ੀ : (ਫ਼) ਸਰਦਾਰ, ਅਮੀਰ, ਮੁਖੀ। ਬਹਮ : (ਫ਼) ਆਪੋ ਵਿੱਚ, ਸਹਿਮਤੀ ਵਿੱਚ, ਸੰਗ ਸੰਗ। ਬਾਹਿਰ : (ਫ਼) ਵਧੀਆ, ਉੱਤਮ, ਖੁੱਲ੍ਹਾ, ਜ਼ਾਹਰ। ਬਾਹੂ : (ਅ) ਲੱਕੜੀ, ਲਾਠੀ, ਬਾਂਹ, ਅੱਲਾ ਵਾਲਾ। ਬਾਖ਼ : (ਫ਼) ਰਸਤਾ, ਰਾਹ, ਮਾਰਗ। ਬਾਖ਼ਬਰ : (ਅਫ਼) ਖ਼ਬਰ ਰੱਖਣ ਵਾਲਾ, ਜਾਣਕਾਰ। ਬਾਜਗੀਰ : (ਫ਼) ਮਾਮਲਾ ਉਗਰਾਉਣ ਵਾਲਾ। ਬਾਜੀ : (ਫ਼) ਖੇਡ, ਤਮਾਸ਼ਾ, ਸ਼ਰਤ ਦੀ ਰਕਮ। ਬਾਜ਼ੀਚਾ : (ਫ਼) ਮਾਮੂਲੀ ਅਤੇ ਸੌਖੀ ਖੇਡ, ਬੱਚੇ ਦੀ ਖੇਡ, ਖਿਡੌਣਾ। ਬਾਜ਼ੂਬੰਦ : (ਫ਼) ਇੱਕ ਗਹਿਣਾ ਜੋ ਗੁਟ ਜਾਂ ਡੌਲੇ ਦੁਆਲੇ ਬੰਨ੍ਹਿਆ ਜਾਂਦਾ ਹੈ। ਬਾਤਿਨ : (ਅ) ਜ਼ਾਹਰ ਦੇ ਉਲਟ, ਅੰਦਰਲਾ, ਮਨ ਦਾ ਭਾਵ। ਬਾਤਿਨੀ : (ਅਫ਼) ਅੰਦਰਲਾ, ਭੀਤਰ ਦਾ। ਬਾਦੇਸਤਾ : (ਫ਼) ਸਵੇਰ ਦੀ ਹਵਾ, ਸਮੀਰ। ਬਾਦੰਗਾਨ : (ਫ਼) ਬੈਂਗਣ, ਬਤਾਊਂ। ਬਾਦਪਰਵਾ : (ਫ਼) ਖਿੜਕੀ, ਬੇਪਰਵਾਹ, ਹਵਾਦਾਰ ਘਰ। ਬਾਦਬਾਰ : (ਫ਼) ਪੱਖਾ, ਰੋਸ਼ਨਦਾਨ। ਬਾਦਾਸ਼ : (ਫ਼) ਸਿਲਾ, ਬਦਲਾ, ਪਾਦਾਸ਼, ਇਵਜ਼। ਬਾਦੀ : (ਫ਼) ਰੇਗਿਸਤਾਨ ਦਾ ਰਹਿਣ ਵਾਲਾ, ਬੱਦੂ, ਜੰਗਲੀ ਜਾਨਵਰ। ਬਾਦੀਯਾ : (ਫ਼) ਜੰਗਲ, ਬੀਆਬਾਨ, ਉਜਾੜ, ਰੇਤ ਥਲ। ਬਾਦੇਸਬਾ : (ਅ) ਪੁੱਰੇ ਦੀ ਹਵਾ, ਪੁਰਵਾਈ। ਬਾਨਾਮ : (ਫ਼) ਨਾਮ ਵਾਲਾ, ਪ਼੍ਰਸਿੱਧ, ਮਸ਼ਹੂਰ। ਬਾਨੀ : (ਅ) ਮੋਢੀ, ਕੰਮ ਸ਼ੁਰੂ ਕਰਨ ਵਾਲਾ, ਉਸਰੱਈਆ। ਬਾਨੂਜ : (ਫ਼) ਪੰਘੂੜਾ, ਝੂਲਾ। ਬਾਫਿੰਦਾ : (ਫ਼) ਕੱਪੜਾ ਬੁਣਨ ਵਾਲਾ, ਜੁਲਾਹਾ। ਬਾਬ : (ਅ) ਕਾਂਡ। ਬਾਬੂ : (ਫ਼) ਬਾਪ, ਕਲੰਦਰਾਂ ਦਾ ਮੁਖੀ। ਬਾਮ : (ਫ਼) ਛੱਤ, ਚੁਬਾਰਾ, ਸਵੇਰ ਸਾਰ, ਮੱਛੀ ਦੀ ਇੱਕ ਕਿਸਮ। ਬਾਮਦਾਦ : (ਫ਼) ਸਵੇਰ, ਤੜਕਾ। ਬਾਮਰਾਹ : (ਫ਼) ਪੌੜੀ। ਬਾਯਿਸਤਾ : (ਫ਼) ਜ਼ਰੂਰੀ, ਚੰਗੇਰਾ, ਬਿਹਤਰ, ਲਾਇਕ, ਯੋਗ। ਬਾਯਾ : (ਫ਼) ਜ਼ਰੂਰੀ, ਕੰਮ ਦੀ ਚੀਜ਼। ਬਾਰਕਸ਼ੀ : (ਫ਼) ਮਜ਼ਦੂਰੀ, ਢੁਆਈ। ਬਾਰਗਾਹ : (ਫ਼) ਦਰਬਾਰ ਦੀ ਥਾਂ, ਅਦਾਲਤ। ਬਾਰਗੀ : (ਫ਼) ਅਰਾਕੀ ਘੋੜਾ, ਵਧੀਆ ਨਸਲ ਦਾ ਘੋੜਾ, ਸ਼ਕਤੀ, ਦਰਬਾਰੀ, ਕਰਮਚਾਰੀ, ਵੇਸਵਾ। ਬਾਰਗੀਰੀ : (ਫ਼) ਜੁਰਮ, ਚੋਰੀ, ਭਾਰ ਬੰਨ੍ਹਣਾ, ਭਾਰ ਢੋਣਾ। ਬਾਰਜਾ : (ਫ਼) ਬਾਰਗਾਹ, ਕਚਹਿਰੀ, ਸ਼ਾਹੀ ਦਰਬਾਰ। ਬਾਰਯਾਬੀ : (ਫ਼ ) ਇਜਾਜ਼ਤ, ਆਗਿਆ। ਬਾਰਾਨੀ : (ਫ਼) ਬੰਜ਼ਰ, ਰੇਤਲੀ। ਬਾਰੀਕ-ਬੀਨੀ : (ਫ਼) ਡੂੰਘੀ ਨਜ਼ਰ ਵਾਲਾ, ਤੀਖਣ ਬੁਧੀ ਵਾਲਾ, ਗੰਭੀਰ। ਬਾਰੀਦਨ : (ਫ਼) ਮੀਂਹ ਵਰ੍ਹਨਾ, ਵਰਖਾ ਹੋਣੀ। ਬਾਰੂ : (ਫ਼) ਕੰਧ, ਦੀਵਾਰ, ਫ਼ਸੀਲ, ਕਿਲ੍ਹਾਬੰਦੀ। ਬਾਲ : (ਫ਼) ਦਿਲ, ਹਾਲ, ਬੇਪਰਵਾਹੀ, ਦਿਲੀ, ਐਸ਼, ਵਡਿਆਈ। ਬਾਲਮ : (ਫ਼) ਪਤੀ, ਪ੍ਰੇਮੀ, ਦਿਲ ਦਾ ਦਰਦੀ। ਬਾਲਾ : (ਫ਼) ਉਚਾਈ, ਲੰਮਾਈ, ਕੱਦ-ਕਾਠ, ਉਪਰ, ਕੋਤਲ ਘੋੜਾ। ਬਾਲਾਤਰ : (ਫ਼) ਬਹੁਤ ਉੱਚਾ, ਵਡੇਰਾ। ਬਾਲਾਲ : (ਫ਼) ਬਾਲਾ, ਸ਼ਤੀਰ, ਕੜੀ, ਥੰਮ੍ਹ। ਬਾਲੀ : (ਫ਼) ਪੁਰਾਣਾ, ਪਾਟਾ-ਪਰਾਣਾ। ਬਾਲੀਦਗੀ : (ਫ਼) ਵਧਣਾ, ਫੁਲਣਾ, ਸਰਸਬਜ਼ੀ, ਹਰਿਆਵਲ। ਬਾਵਜੂਦ : (ਅਫ਼) ਵਜੂਦ ਵਾਲਾ, ਜਿਉਂਦਾ, ਇਸ ਦੇ ਹੁੰਦਿਆ ਵੀ। ਬਾਵੀਨ : (ਫ਼) ਇਸਤਰੀਆਂ ਦੇ ਸੂਤ ਕੱਤਣ ਦੀ ਟੋਕਰੀ, ਕੱਤਣੀ। ਬਿਆਨ : (ਅ) ਕੌਲ, ਗਵਾਹੀ। ਬਿਸਮਿੱਲਾਹ : (ਅ) ਰੱਬ ਦੇ ਨਾਮ ਨਾਲ। ਬਿਸ਼ਾਰਤ : (ਫ਼) ਖ਼ੁਸਖਬਰੀ। ਬਿਸਾਰਦਾ : (ਫ਼) ਸਿੰਜਿਆ ਹੋਇਆ ਖੇਤ, ਵਾਹਿਆ ਹੋਇਆ ਖੇਤ। ਬਿਸ਼ੰਜ : (ਅ) ਛਾਹੀਆਂ, ਕਲਫ਼। ਬਿਹਤਰੀਨ : (ਫ਼) ਚੰਗਾ, ਸਭ ਤੋਂ ਚੰਗਾ, ਬਹੁਤ ਵਧੀਆ। ਬਿਹਬੂਦ : (ਅ) ਭਲਾਈ, ਸਹਾਇਤਾ, ਨਿਮਰਤਾ ਦਿਵਾਉਣੀ, ਮੱਦਦ ਕਰਨੀ। ਬਿਕਰਤ : (ਫ਼) ਹੌਜ਼, ਚੁਬੱਚਾ। ਬਿਚਿਸ਼ਕ : (ਅ) ਤਬੀਬ, ਹਕੀਮ, ਵੈਦ। ਬਿਜ਼ਾਰ : (ਅ) ਪਰੇਸ਼ਾਨ, ਮੁਸੀਬਤ ਵਿੱਚ, ਦੁੱਖੀ, ਨਿਰਾਸ਼। ਬਿਤਰੀਕ : (ਫ਼) ਈਸਾਈਆਂ ਦਾ ਵੱਡਾ ਪਾਦਰੀ, ਘਮੰਡੀ, ਸੈਨਾਪਤੀ। ਬਿਤਾਲਤ : (ਫ਼ ) ਬਹਾਦਰੀ , ਸੂਰਬੀਰਤਾ, ਦਿਲਾਵਰੀ। ਬਿਦਅਤ : (ਅ) ਨਵੀਂ ਰਸਮ, ਦੀਨ ਵਿੱਚ ਕਿਸੇ ਨਵੀ ਗੱਲ ਦਾ ਰਲਾਅ ਕਰਨਾ। ਬਿਨਾਗਰ : (ਫ਼) ਨੀਂਹ ਰੱਖਣ ਵਾਲਾ, ਇਮਾਰਤ ਬਣਾਉਣ ਵਾਲਾ। ਬਿਰਸ਼ : (ਫ਼) ਨਕੇਲ, ਮੁਹਾਰ। ਬਿਰਯਾਨੀ : (ਫ਼) ਨਮਕੀਨ ਪਲਾ ਦੀ ਇੱਕ ਕਿਸਮ ਜਿਸ ਵਿੱਚ ਗੋਸ਼ਤ ਭੁੰਨ ਕੇ ਪਾਇਆ ਜਾਂਦਾ ਹੈ। ਬਿਲੌਰ : (ਅ) ਸਾਫ਼, ਚਮਕਦਾਰ, ਖਣਿਜ ਪਦਾਰਥ। ਬੀਨਾਈ : (ਫ਼) ਨਜ਼ਰ, ਅੱਖਾਂ ਦੀ ਰੌਸ਼ਨੀ, ਦਾਨਾਈ। ਬੁਸ਼ : (ਫ਼) ਆਦਮੀ ਦੇ ਸਿਰ ਦੇ ਵਾਲ, ਘੋੜੇ ਦੀ ਧੌਣ ਦੇ ਵਾਲ, ਪੱਲਾ। ਬੁਸਤਾਖ਼ : (ਫ਼) ਗੁਸਤਾਖ਼, ਬੇਅਦਬ, ਸ਼ੋਖ। ਬੁਸ਼ਰਾ : (ਫ਼) ਚੇਹਰਾ, ਮੂੰਹ ਮੱਥਾ, ਅਨੁਮਾਨ, ਇਨਸਾਨ ਦੀ ਚਮੜੀ। ਬੁਸ਼ਾਰਤ : (ਅ ) ਖ਼ੁਸ਼ਖ਼ਬਰੀ , ਅਲਾਹਮ। ਬੁਕਰਾਤ : (ਫ਼) ਇੱਕ ਪ੍ਰਸਿੱਧ ਯੂਨਾਨੀ ਹਕੀਮ ਦਾ ਨਾਮ ਜਿਸ ਨੇ ਸਭ ਤੋਂ ਪਹਿਲਾਂ ਚਕਿਤਸਾ ਦੀ ਖੋਜ ਕੀਤੀ ਸੀ। ਬੁਕਰਾਨ : (ਫ਼) ਭਾਂਡੇ ਦਾ ਥੱਲਾ, ਖੁਰਚਨੀ, ਘਰੋੜੀ। ਬੁਖ਼ਾਰ : (ਅ) ਭਾਫ਼, ਬੱਦਲ, ਧੂੰਆਂ, ਤਾਪ, ਬੁਖ਼ਾਰ। ਬੁਖ਼ਲਾ : (ਫ਼) ਖੁਰਫ਼ੇ ਦਾ ਸਾਗ। ਬੁਖ਼ਾਰਾਤ : (ਅ) ਬੁਖ਼ਾਰ ਦਾ ਬਹੁਵਚਨ। ਬੁਗਜ਼ : (ਅ) ਵੈਰ, ਦੁਸ਼ਮਣੀ, ਧੋਖਾ, ਛਲ, ਕਪਟ। ਬੁਗ਼ਰਾ : (ਫ਼) ਕੂੰਜ। ਬੁਜ਼ਦਿਲ : (ਫ਼) ਡਰਪੋਕ, ਡਰਾਕਲ, ਕਾਇਰ। ਬੁੰਦਕ : (ਫ਼) ਗਲੇਲਾ। ਬੁੰਦੂਕ : (ਫ਼) ਗੋਲੀ ਚਲਾਉਣ ਦਾ ਅਗਨੀ ਹਥਿਆਰ। ਬੁਨਹਾਦ : (ਫ਼) ਬੁਨਿਆਦ, ਨੀਂਹ, ਮੂਲ, ਜੜ੍ਹ। ਬੁਰਕਾ : (ਅ) ਚਿੱਟੇ ਰੰਗ ਦੀ ਮੁਰਗਾਬੀ, ਆਟੇ ਦੀ ਪਿਸਾਈ। ਬੁਰਜ : (ਅ) ਗੁੰਬਦ। ਬੁਰਦ : (ਫ਼) ਧਾਰੀਦਾਰ ਕੱਪੜਾ, ਚਾਦਰ, ਚੋਲਾ, ਕਮੀਜ਼। ਬੁਰਨੁਸ : (ਫ਼) ਕਾਲੀ ਪਸ਼ਮ ਦਾ ਕੱਪੜਾ ਜੋ ਯਹੂਦੀ ਅਤੇ ਇਸਾਈ ਪਾਉਂਦੇ ਹਨ, ਪਾਦਰੀਆਂ ਦੀ ਲੰਮੀ ਟੋਪੀ। ਬੁਰਾਦਾ : (ਫ਼) ਚਿਪਰਾਂ, ਛਿਲਤਰਾਂ, ਬੂਰਾ, ਚੂਰਾ। ਬੁਰਿਸ਼ : (ਫ਼) ਕਟਣਾ, ਕਾਟ, ਫਾੜੀ ਯੋਗਤਾ, ਹਿੰਮਤ। ਬੁਰੀਨ : (ਫ਼) ਖ਼ਰਬੂਜੇ ਜਾਂ ਤਰਬੂਜ਼ ਦੀ ਫਾੜੀ। ਬੁਰੰਗ : (ਫ਼) ਜਮ੍ਹਾਂ ਕੀਤਾ, ਜ਼ਖੀਰਾ। ਬੁਲੰਦ : (ਫ਼) ਉੱਚਾ, ਉੱਨਤ, ਲੰਬਾ। ਬੁਲਬੁਲ : (ਫ਼) ਸੁਰੀਲਾ ਪੰਛੀ ਜੋ ਇਰਾਨ ਵਿੱਚ ਹੁੰਦਾ ਹੈ, ਇਹ ਗੁਲਾਬ ਨੂੰ ਪਿਆਰ ਕਰਦਾ ਹੈ। ਬੁਵਿੰਦ : (ਫ਼) ਅਭਿਮਾਨੀ, ਰੋਹਬ ਵਾਲਾ। ਬੂਸ਼ਾ : (ਫ਼) ਚਿੰਤਨ, ਉਤਸੁਕਤਾ, ਮਨਨ, ਤੌਖਲਾ। ਬੂਸੀਨ : (ਫ਼) ਤੋਹਮਤ, ਊਜ, ਦੋਸ਼, ਮਲਾਮਤ। ਬੂਤਮ : (ਫ਼) ਬੱਚਾ ਮੁੰਡਾ, ਬੁਰਕੀ। ਬੂਦਨ : (ਫ਼) ਹੋਣਾ, ਰਹਿਣਾ। ਬੂਮ : (ਫ਼) ਊੱਲੂ, ਚੁਗ਼ਦ, ਭੂਮੀ, ਬੰਜ਼ਰ ਜ਼ਮੀਨ। ਬੂਮਹੀਨ : (ਫ਼) ਭੂਚਾਲ, ਭੂ-ਕੰਪ। ਬੂਯਾ : (ਫ਼) ਖ਼ੁਸਬੋ ਦੇਣ ਵਾਲੀ ਚੀਜ਼। ਬੂਰਾ : (ਫ਼) ਵੱਡਾ ਥੈਲਾ, ਬੋਰਾ, ਮੇਖ ਜਾਂ ਕਿੱਲ ਦੀ ਟੋਪੀ। ਬੇਅੰਜਾਮ : (ਫ਼) ਅਸੀਮ, ਅੰਤਹੀਨ। ਬੇਸ਼ਕੀਮਤ : (ਅਫ਼) ਕੀਮਤੀ , ਵਡਮੁੱਲਾ, ਮਹਿੰਗਾ। ਬੇਸਾਖ਼ਤਗੀ : (ਫ਼) ਆਪ-ਮੁਹਾਰਾਪਣ, ਸਹਿਜ-ਸੁਭਾਵਿਕਤਾ। ਬੇਸ਼ੀ : (ਫ਼) ਵਧੀਕੀ। ਬੇਗਲ : ਮੰਦੇ ਹਾਲ, ਵਿਆਕੁਲ, ਮਾੜੀ ਸਥਿਤੀ। ਬੇਹਿਜਾਬ : (ਫ਼) ਬੇਪਰਦਾ, ਬੇਸ਼ਰਮ। ਬੇਹੁਰਮਤੀ : (ਫ਼) ਬੇਇੱਜ਼ਤੀ, ਅਪਮਾਨ। ਬੇਕਰੀਨ : (ਫ਼) ਬੇਨਜ਼ੀਰ, ਬੇਮਿਸਾਲ, ਅਦੁੱਤੀ। ਬੇਖ਼ਿਰਦ : (ਫ਼) ਬੇਅਕਲ, ਬੇਵਕੂਫ਼। ਬੇਖ਼ੁਦ : (ਫ਼) ਜਿਸ ਨੂੰ ਆਪੇ ਦੀ ਸੋਝੀ ਨਾ ਰਹੇ, ਮਸਤ, ਮਦਹੋਸ਼। ਬੇਗਾਰ : (ਫ਼) ਬਿਨ੍ਹਾਂ ਪੈਸੇ ਦੇਣ ਤੋਂ ਜਬਰੀ ਕੰਮ ਲੈਣਾ। ਬੇਜ਼ਾਰ : (ਫ਼) ਨਾਖ਼ੁਸ਼, ਨਾਰਾਜ। ਬੇਗੁਨਾਹ : (ਫ਼) ਨਰਿਦੋਸ਼, ਬੇਕਸੂਰ। ਬੇਜ਼ਨੀ : (ਫ਼) ਕੁਆਰਾਪਣ, ਛੜਾਪਣ। ਬੇਜ਼ਬਾਨੀ : (ਫ਼) ਖ਼ਮੋਸ਼ੀ, ਨਿਰੁਤਰਤਾ। ਬੇਜਿਗਰ : (ਫ਼) ਬੁਜ਼ਦਿਲ, ਕਾਇਰ। ਬੇਜੌਹਰ : (ਫ਼) ਬੇਅਸਲ, ਬੇਅਕਲ, ਨਿਕੰਮਾ, ਫ਼ਜੂਲ। ਬੇਤਹਾਸ਼ਾ : (ਫ਼) ਬਿਨ੍ਹਾਂ ਸੋਚੇ ਸਮਝੇ, ਫ਼ੌਰਨ, ਅਚਾਨਕ, ਅੰਧਾ-ਧੁੰਦ। ਬੇਤਕਸੀਰ : (ਫ਼) ਨਰਿਦੋਸ਼, ਬੇਗੁਨਾਹ, ਬੇਕਸੂਰ। ਬੇਤਲਬ : (ਫ਼) ਅਣਮੰਗਿਆ , ਅਣਇੱਛਤ। ਬੇਤਵੱਕੁਫ਼ : (ਫ਼) ਬਿਨ੍ਹਾਂ ਢਿੱਲ-ਮੱਠ ਜਾਂ ਦੇਰ ਦੇ, ਝੱਟ-ਪੱਟ। ਬੇਤਾਬ : (ਫ਼) ਬੇਕਰਾਰ, ਬੇਚੈਨ, ਪਰੇਸ਼ਾਨ, ਚਿੰਤਾਤੁਰ, ਨਿਰਬਲ। ਬੇਦਿਲ : (ਫ਼) ਨਿਰਾਸ਼, ਉਦਾਸ, ਉਚਾਟ, ਦਿਲਗੀਰ, ਆਸ਼ਕ। ਬੇਨਜ਼ੀਰ : (ਫ਼) ਅਦੁੱਤੀ, ਲਾਸਾਨੀ। ਬੇਨਵਾ : (ਫ਼) ਬਿਨ੍ਹਾਂ ਘਰਘਾਟ ਦੇ, ਫ਼ਕੀਰ, ਦਰਵੇਸ਼। ਬੇਨਿਆਜ਼ : (ਫ਼) ਬੇਪਰਵਾਹ, ਇੱਛਾ ਰਹਿਤ। ਬੇਨੰਗ : (ਫ਼) ਬੇਸ਼ਰਮ, ਬੇਗੈਰਤ। ਬੇਬਾਕ : (ਅਫ਼) ਨਿਡਰ, ਦਲੇਰ, ਨਿਰਭੈ। ਬੇਰੂਨ : (ਫ਼) ਬਾਹਰ। ਬੈ : (ਅ) ਵੇਚਣਾ, ਮੁਲ ਲੈ ਲੈਣਾ। ਬੈਗ਼ਾਰ : (ਫ਼) ਤਾੜਨਾ, ਝਿੜਕਣਾ, ਗੁੱਸੇ ਹੋਣਾ। ਬੈਤ : (ਅ) ਘਰ ਖ਼ਾਨਾ, ਰੱਬ ਦਾ ਘਰ, ਮੱਕੇ ਦੀ ਮਸਜਿਦ। ਬੈਤੁਲ ਅਤੀਤ : (ਅ) ਪੁਰਾਣਾ ਘਰ, ਕਾਬਾ, ਖ਼ੁਦਾ ਦਾ ਘਰ। ਬੋ : (ਫ਼) ਸੁਗੰਧੀ, ਖ਼ੂਸਬੂ, ਆਸ, ਇੱਛਾ, ਨਿਸ਼ਾਨ, ਅਸਰ। ਬੋਸਾ : (ਫ਼) ਚੁੰਮਣ, ਪਿਆਰ। ਬੋਸ਼ਾਦ : (ਫ਼) ਗੋਂਗਲੂ। ਬੋਸੀਦਾ : (ਫ਼) ਪਾਟਾ-ਪੁਰਾਣਾ, ਗਲਿਆ-ਸੜਿਆ। ਬੋਤਾ : (ਫ਼) ਬੂਟਾ, ਛੋਟਾ ਝਾੜ, ਝਾੜੀ। ਬੌਲ : (ਅ) ਪਿਸ਼ਾਬ, ਮੂਤਰ। ਬੰਦ : (ਫ਼) ਸਰੀਰ ਦਾ ਜੋੜ, ਬੰਧਨ, ਸੰਗਲੀ, ਬੇੜੀ, ਫ਼ਿਕਰ, ਤਦਬੀਰ, ਕੈਦ, ਫ਼ਰੇਬ, ਟਿੱਬਾ, ਜਿੰਦਰਾ, ਰੱਸੀ, ਖੂੰਟੀ। ਬੰਦਗੀ : (ਫ਼) ਗ਼ੁਲਾਮੀ, ਕੈਦ, ਇਬਾਦਤ, ਭਗਤੀ। ਬੰਦਰ : (ਫ਼) ਸਾਗਰ ਦਾ ਕੰਢਾ ਜਿਥੇ ਜਹਾਜ ਤੇ ਕਿਸ਼ਤੀਆਂ ਆ ਕੇ ਠਹਰਿਣ, ਬੰਦਰਗਾਹ। ਬੰਦੀਨਾ : (ਫ਼) ਤਕਮਾ, ਤਸਮਾ, ਕੋਟ ਬਟਨ। ਬੰਨਾ : (ਫ਼) ਇਮਾਰਤ ਬਣਾਉਣ ਵਾਲਾ, ਰਾਜ ਮਿਸਤਰੀ, ਮਿਸਤਰੀ।

ਮਅਸੂਮ : (ਅ) ਗੁਨਾਹ ਤੋਂ ਬਚਿਆ ਹੋਇਆ, ਬੇਗੁਨਾਹ, ਨਿਰਦੋਸ਼। ਮਅਕੂਲ : (ਅ) ਉਚਿਤ, ਮੁਨਾਸਿਬ। ਮਅਜ਼ੂਲ : (ਅ) ਨੌਕਰੀ ਤੋਂ ਬਰਖ਼ਾਸਤ ਕੀਤਾ ਹੋਇਆ, ਤਖ਼ਤ ਜਾਂ ਗੱਦੀ ਤੋਂ ਲਾਹਿਆ ਹੋਇਆ। ਮਅਦੂਦ : (ਫ਼) ਗਿਣਿਆ ਗਿਆ, ਸ਼ੁਮਾਰ ਕੀਤਾ ਗਿਆ, ਥੋੜ੍ਹਾ। ਮਅਬੂਦ : (ਅ) ਰੱਬ, ਜਿਸ ਦੀ ਇਬਾਦਤ ਕੀਤੀ ਜਾਵੇ। ਮਅਮੂਲ : (ਫ਼) ਅਮਲ ਕੀਤਾ ਗਿਆ, ਦਸਤੂਰ ਅਨੁਸਾਰ, ਨਿਸ਼ਚਿਤ ਕੀਤਾ ਵਜ਼ੀਫਾ, ਬੱਝਿਆ ਹੋਇਆ ਰਿਵਾਜ। ਮਅਰਕਾ : (ਅ) ਲੜਾਈ ਦੀ ਜਗ੍ਹਾ, ਰਣ-ਭੂਮੀ, ਜੰਗ, ਯੁੱਧ, ਝਗੜਾ, ਹੰਗਾਮਾ। ਮਅਰਾਜ : (ਅ) ਪੌੜੀ, ਉੱਚਾ ਰੁਤਬਾ, ਮੁਹੰਮਦ ਸਾਹਿਬ ਦਾ ਅਸਮਾਨਾਂ ਤੋਂ ਉੱਪਰ ਜਾ ਕੇ ਰੱਬੀ ਨੂਰ ਦੇ ਦਰਸ਼ਨ ਕਰਨੇ। ਮਅਰੂਫ਼ : (ਅ) ਪ੍ਰਸਿੱਧ, ਮਸ਼ਹੂਰ। ਮਈਅਤ : (ਅ) ਅਰਥੀ, ਜਨਾਜ਼ਾ। ਮਸ : (ਅ) ਲਗਾਓ। ਮਸ਼ਹਦ : (ਫ਼) ਹਾਜ਼ਰ ਹੋਣ ਦੀ ਜਗ੍ਹਾ, ਸ਼ਹਾਦਤਗਾਹ। ਮਸ਼ਕ : (ਫ਼) ਪਾਣੀ ਭਰਨ ਦੀ ਖਲ। ਮਸ਼ਕ : (ਅ) ਰਿਆਜ਼, ਅਭਿਆਸ। ਮਸਕੀਨ : (ਅ) ਗ਼ਰੀਬ। ਮਸ਼ਕੂਕ : (ਅ) ਸ਼ੱਕੀ, ਸੰਦੇਹਜਨਕ। ਮਸ਼ਕੂਰ : (ਅ) ਜਿਸ ਦਾ ਸ਼ੁਕਰ ਕੀਤਾ ਗਿਆ ਹੋਵੇ, ਜਿਸ ਦੀ ਉਪਮਾ ਕੀਤੀ ਜਾਵੇ। ਮਸਖ਼ : (ਅ) ਸੂਰਤ ਵਿਗੜ ਜਾਣੀ। ਮਸਖ਼ਰਾ : (ਅ) ਮਖੌਲੀਆ, ਠੱਠਾ ਮਖੌਲ ਕਰਨ ਵਾਲਾ। ਮਸ਼ਗਲਾ : (ਅ) ਸ਼ੁਗਲ, ਹਾਸਾ, ਤਮਾਸ਼ਾ। ਮਸ਼ਗੂਲ : (ਫ਼) ਲੀਨ, ਰੁੱਝਿਆ ਹੋਇਆ। ਮਸਤ : (ਫ਼) ਮਤਵਾਲਾ, ਨਸ਼ਈ, ਖ਼ੁਸ਼, ਮਗਨ, ਅਨੰਦ। ਮਸਨਦ : (ਅ) ਤਕੀਆ ਲਗਾ ਕੇ ਬੈਠਣ ਦੀ ਥਾਂ, ਤਖ਼ਤ। ਮਸਨਵੀ : (ਅ) ਕਹਾਣੀ ਨੂੰ ਕਾਵਿ ਰੂਪ ਵਿੱਚ ਪੇਸ਼ ਕਰਨ ਵਾਲਾ ਸਾਹਿਤ ਰੂਪ, ਕਿੱਸਾ ਕਾਵਿ। ਮਸਨੂਈ : (ਅਫ਼) ਕੁਦਰਤ ਦੇ ਵਿਰੁੱਧ, ਕਿਸੇ ਕਾਰੀਗਰ ਦੀ ਬਣਾਈ ਹੋਈ ਚੀਜ਼, ਬਣਾਉਟੀ, ਨਕਲੀ। ਮਸ਼ਰਬ : (ਫ਼) ਪੀਣ ਦੀ ਥਾਂ, ਘਾਟ, ਸੋਮਾ, ਚਸ਼ਮਾ, ਤੌਰ-ਤਰੀਕਾ, ਦੀਨ, ਮਜ਼ਹਬ, ਮਾਰਗ, ਪੰਥ। ਮਸਰੂਕਾ : (ਅ) ਚੁਰਾਈ ਹੋਈ ਵਸਤੂ, ਚੋਰੀ ਦੀ ਚੀਜ਼। ਮਸਰੂਫ : (ਅ) ਵਿਅਸਥ, ਕੰਮ ਵਿੱਚ ਮਗਨ। ਮਸਰੂਰ : (ਅ) ਖ਼ੁਸ਼। ਮਸਲ : (ਅ) ਕਹਾਵਤ, ਆਖਾਣ। ਮਸਲਹਤ : (ਅ) ਚੰਗੀ ਸਲਾਹ, ਮਨਾਸਬ ਤਜਵੀਜ਼, ਹਿਕਮਤ। ਮਸਾਨਾ : (ਅ) ਉਹ ਥੈਲੀ ਜਿਸ ਵਿੱਚ ਸਰੀਰ ਅੰਦਰ ਪਿਸ਼ਾਬ ਇਕੱਠਾ ਹੁੰਦਾ ਹੈ। ਮਸਾਮ : (ਅ) ਰੋਮ, ਸਰੀਰ ਦੇ ਉਹ ਸਰਾਖ ਜਿਨ੍ਹਾਂ ਰਾਹੀ ਪਸੀਨਾ ਬਾਹਰ ਨਿਕਲਦਾ ਹੈ। ਮਸ਼ਾਮ : (ਫ਼) ਦਿਮਾਗ਼ ਵਿੱਚ ਸੁੰਘਣ ਦੀ ਸਕਤੀ ਦੀ ਥਾਂ। ਮਸੀਹ : (ਫ਼) ਬਹੁਤ ਤੁਰਨ ਫਿਰਨ ਵਾਲਾ, ਸੈਰ ਕਰਨ ਵਾਲਾ, ਪੈਦਲ ਘੁੰਮਣ ਵਾਲਾ। ਮਸੀਹਾ : (ਫ਼) ਰੱਬ ਦਾ ਦੋਸਤ, ਸਹਾਇਕ, ਈਸਾ ਮਸੀਹ। ਮਸੀਲ : (ਫ਼) ਵਰਮਾ, ਸਰਬੋਤਮ, ਵਿਦਵਾਨ ਪੁਰਸ਼। ਮਹਲ : (ਅ) ਮੰਜ਼ਿਲ, ਰਾਜ-ਘਰ, ਮੌਕਾ, ਵਕਤ। ਮਹੱਲਾ : (ਅਫ਼) ਨਗਰ ਦਾ ਕੋਈ ਭਾਗ, ਗਲੀ। ਮਹਸ਼ਰ : (ਅ) ਕਿਆਮਤ, ਹਸ਼ਰ ਦਾ ਦਿਨ। ਮਹਸਰ : (ਫ਼) ਪਰਲੋ, ਕਿਆਮਤ। ਮਹਸੂਰ : (ਅ) ਕਿਆਮਤ ਦੇ ਦਿਨ ਚੁਕਿਆ ਗਿਆ। ਮਹਸੂਲ : (ਅ) ਕਰ, ਚੁੰਗੀ, ਲਗਾਨ, ਉਜ਼ਰਤ। ਮਹਕਮਾ : (ਅ) ਵਿਭਾਗ, ਹੁਕਮ ਦਾ ਦਿਨ। ਮਹਜ਼ : (ਅ) ਨਿਰਾ, ਕੇਵਲ, ਸਿਰਫ਼, ਬਿਲਕੁੱਲ, ਸਾਰਾ। ਮਹਜ਼ਰ : (ਫ਼) ਤਸਦੀਕ ਕੀਤਾ ਹੋਇਆ ਕਾਗਜ਼, ਵਸੀਲਾ, ਸਾਹਮਣਾ। ਮਹਤਾਬ : (ਫ਼) ਚੰਦ, ਚਾਨਣੀ, ਰੋਸ਼ਨੀ, ਚੰਦਰਮਾ। ਮਹਦੂਦ : (ਅ) ਘਿਰਿਆ ਹੋਇਆ, ਜੋ ਕਿਸੇ ਹੱਦ ਵਿੱਚ ਹੋਵੇ। ਮਹਫ਼ੂਜ਼ : (ਅ) ਹਿਫ਼ਾਜਤ ਵਿੱਚ ਰੱਖਿਆ ਗਿਆ, ਸੁਰੱਖਿਅਤ, ਸਹੀ ਸਲਾਮਤ, ਯਾਦ ਕੀਤਾ ਗਿਆ। ਮਹਰਮ : (ਅ) ਵਾਕਫ਼ਦਾਰ, ਰਾਜਦਾਰ, ਉਹ ਵਿਅਕਤੀ ਜਿਸ ਤੋਂ ਪਰਦਾ ਜਰੂਰੀ ਨਾ ਹੋਵੇ, ਇਸਤਰੀ ਦਾ ਉਹ ਨਜਦੀਕੀ ਰਿਸ਼ਤੇਦਾਰ ਜਿਸ ਨਾਲ ਉਸ ਦਾ ਨਿਕਾਹ ਹਰਾਮ ਹੋਵੇ। ਮਹਾਜ਼ : (ਫ਼) ਮੋਰਚਾ, ਫਰੰਟ। ਮਹਾਬਤ : (ਫ਼) ਡਰ, ਖ਼ੌਫ, ਗੁੱਸਾ, ਬਜ਼ੁਰਗੀ। ਮਹਾਰਤ : (ਅ) ਯੋਗਤਾ, ਉਸਤਾਦੀ, ਪ੍ਰਵੀਨਤਾ। ਮਹਿਫ਼ਲ : (ਅ) ਸਭਾ, ਇਕੱਠ, ਖਾਸ਼ ਮੰਤਵ ਲਈ ਇਕੱਠੇ ਹੋਣਾ। ਮਹਿਰਾਬ : (ਅ) ਡਾਟ। ਮਹਿਰੂਮ : (ਅ) ਖ਼ਾਲੀ ਰਹਿ ਗਿਆ, ਬੇਨਸੀਬ, ਨਾ-ਉਮੀਦ। ਮਹੀਨ : (ਅ) ਸੁਸਤ, ਆਲਸੀ, ਕਮਜ਼ੋਰ, ਕਮੀਨਾ, ਤੁੱਛ। ਮਹੁਤਰਮ : (ਅ) ਜਿਸ ਦੀ ਇੱਜ਼ਤ ਕੀਤੀ ਜਾਵੇ, ਮਾਣਯੋਗ। ਮਕਸੂਦ : (ਅ) ਇਰਾਦਾ ਕੀਤਾ ਗਿਆ, ਕਸਦ ਕੀਤਾ ਗਿਆ, ਮੰਤਵ, ਇਰਾਦਾ, ਨਜ਼ਰੀਆ। ਮਕਤਬ : (ਅ) ਮਦਰਸਾ, ਪਾਠਸ਼ਾਲਾ, ਸਕੂਲ। ਮਕਦਮ : (ਫ਼) ਸਫਰ ਤੋਂ ਆਉਣਾ, ਆਮਦ, ਉਹ ਜਗ੍ਹਾ ਜਿਥੋਂ ਕੋਈ ਆਇਆ ਹੋਵੇ, ਪੈਰ ਧਰਨ ਦੀ ਥਾਂ। ਮਕਤਅ : (ਅ) ਕੱਟਣ ਦੀ ਥਾਂ, ਅੱਤ ਦਾ ਸਥਾਨ, ਗ਼ਜ਼ਲ ਜਾਂ ਕਸੀਦੇ ਦਾ ਅੰਤਲਾ ਸ਼ਿਅਰ। ਮਕਤਲ : (ਅ) ਕਤਲ ਕਰਨ ਦੀ ਜਗ੍ਹਾ, ਕਤਲਗਾਹ। ਮਕਤੂਬ : (ਅ) ਲਿਖਿਆ ਹੋਇਆ, ਖ਼ਤ, ਪੱਤਰ, ਲਿਖਤ। ਮਕਤੂਲ : (ਅ) ਜੋ ਮਾਰਿਆ ਗਿਆ ਹੋਵੇ, ਕਤਲ ਕੀਤਾ ਗਿਆ। ਮਕਦਿਸ : (ਫ਼) ਪਵਿੱਤਰ ਜਗ੍ਹਾ, ਪਾਕ ਜਗ੍ਹਾ। ਮਕਦੂਰ : (ਅ) ਨਸੀਬ, ਤਾਕਤ, ਬਲ, ਹੌਸਲਾ, ਗੁੰਜਾਇਸ, ਰਸਾਈ। ਮਕਬਰਾ : (ਅ) ਉਹ ਭਵਨ ਜੋ ਕਬਰ ਤੇ ਉਸਾਰਿਆ ਜਾਵੇ, ਕਬਰ ਦੀ ਜਗ੍ਹਾ, ਕਬਰ, ਗੋਰ, ਸਮਾਧ, ਦਰਗਾਹ। ਮਕਬੂਜ਼ : (ਅ) ਜਿਸ ਤੇ ਕਬਜ਼ਾ ਕੀਤਾ ਗਿਆ ਹੋਵੇ। ਮਕਬੂਜ਼ਾ : (ਅ) ਕਬਜ਼ਾ ਕੀਤੀ ਹੋਈ ਵਸਤ/ਸਥਾਨ। ਮਕਬੂਲ : (ਅ) ਕਬੂਲ ਕੀਤਾ ਗਿਆ, ਮਨਜ਼ੂਰ, ਪ੍ਰਵਾਨ, ਪ੍ਰਸਿੱਧ। ਮਕੱਰ : (ਫ਼) ਟਿਕਾਣਾ, ਟਿਕਣ ਦੀ ਥਾਂ। ਮਕੱਰਰਾ : (ਫ਼) ਨਿਸ਼ਚਿਤ, ਪ੍ਰਚੱਲਿਤ, ਦਸਤੂਰ, ਅਨੁਸਾਰ। ਮਕਰਾਨ : (ਫ਼) ਈਰਾਨ ਦੇ ਦੱਖਣ ਵਿੱਚ ਇੱਕ ਇਲਾਕੇ ਅਤੇ ਇੱਕ ਸ਼ਹਿਰ ਦਾ ਨਾਮ। ਮਕਰੂਹ : (ਅ) ਘਿਰਨਾ, ਭੱਦਾ, ਗੰਦਾ, ਕਰੂਪ, ਕੋਝਾ। ਮਕਰੂਜ਼ : (ਅ) ਕਰਜਾਈ, ਦੇਣਦਾਰ। ਮੱਕਾ : (ਅ) ਅਰਬ ਦੀ ਰਾਜਧਾਨੀ, ਮੁਸਲਮਾਨਾਂ ਦਾ ਪਵਿੱਤਰ ਸਥਾਨ ‘ਕਾਅਬਾ’ ਇੱਥੇ ਹੀ ਹੈ, ਇਸ ਸ਼ਹਿਰ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ ਸੀ ਇਸ ਕਰਕੇ ਇਸ ਸ਼ਹਿਰ ਨੂੰ ਮੱਕਰ-ਇ-ਮੁਅਜ਼ਮਾ ਵੀ ਕਹਿੰਦੇ ਹਨ। ਮਕਾਤਬਾ : (ਫ਼) ਖ਼ਤ, ਪੱਤਰ, ਚਿੱਠੀ। ਮਕਾਮ : (ਫ਼) ਠਹਿਰਨਾ, ਟਿਕਾਣਾ, ਮਰਤਬਾ, ਦਰਜ਼ਾ, ਮੌਕਾ, ਵਕਤ। ਮਕਾਮੀ : (ਫ਼) ਠਹਿਰਿਆ ਹੋਇਆ, ਕਿਸੇ ਥਾਂ ਦਾ। ਮਕਾਮਤ : (ਫ਼) ਮਜਲਸ, ਸਭਾ, ਜਮਾਤ, ਰਵਾਇਤ। ਮੱਕਾਰ : (ਅ) ਮਕਰ ਕਰਨ ਵਾਲਾ, ਫ਼ਰੇਬੀ, ਠੱਗ, ਧੋਖੇਬਾਜ। ਮਕਾਰਿਨ : (ਫ਼) ਨਜ਼ਦੀਕ, ਨੇੜੇ, ਕਰੀਬੀ, ਦਰਮਿਆਨ। ਮਕਾਲਤ : (ਫ਼) ਕਹੀ ਹੋਈ ਗੱਲ, ਲਿਖਤ। ਮਕੂਲਾ : (ਅ) ਕਥਨ, ਕੌਲ, ਕਹਾਵਤ। ਮਖ਼ਸੂਸ : (ਅ) ਨਿਸ਼ਚਿਤ ਕੀਤਾ ਗਿਆ, ਖ਼ਾਸ ਕੀਤਾ ਗਿਆ, ਸੀਮਤ। ਮਖ਼ਦੂਮ : (ਅ) ਖ਼ਿਦਮਤ ਕੀਤਾ ਗਿਆ, ਸੇਵਾਯੋਗ, ਸਰਕਾਰ, ਮੁਖੀ ਮਾਲਕ, ਸੁਆਮੀ। ਮਖ਼ਮਲ : (ਅ) ਪ੍ਰਸਿੱਧ ਰੇਸ਼ਮੀ ਕੱਪੜਾ ਜੋ ਬੜਾ ਨਰਮ ਹੁੰਦਾ ਹੈ। ਮਖ਼ਮੂਰ : (ਅ) ਨਸ਼ੇ ਵਿੱਚ, ਮਦਹੋਸ਼, ਮਸਤ। ਮਖ਼ਲੂਕ : (ਅ) ਪੈਦਾ ਕੀਤਾ ਹੋਇਆ, ਸ੍ਰਿਸ਼ਟੀ ਦੀ ਹਰ ਰਚਨਾ, ਸੰਸਾਰ। ਮਖ਼ਲੂਕਾਤ : (ਅ) (ਮਖ਼ਲੂਕ ਦਾ ਬਹੁਵਚਨ) ਖ਼ੁਦਾ ਤੋਂ ਬਿਨ੍ਹਾਂ ਬਾਕੀ ਸਾਰੀਆ ਚੀਜ਼ਾਂ, ਸੰਸਾਰ, ਦੁਨੀਆ ਦੇ ਲੋਕ। ਮਗ਼ਜ਼ : (ਫ਼) ਦਿਮਾਗ਼, ਭੇਜਾ, ਅਕਲ, ਸਮਝ। ਮਗਫ਼ੂਰ : (ਅ) ਬਖ਼ਸ਼ਿਆ ਗਿਆ। ਮਗਮੂਮ : (ਅ) ਗ਼ਮਗੀਨ, ਪ੍ਰੇਸ਼ਾਨ, ਫ਼ਿਕਰਮੰਦ, ਉਦਾਸ। ਮਗਰਿਫਤ : (ਅ) ਨਿਜਾਤ, ਮੁਕਤੀ, ਬਖ਼ਸ਼ਿਸ਼। ਮਗ਼ਰਿਬ : (ਅ) ਸੂਰਜ ਦੇ ਡੁੱਬਣ ਦੀ ਥਾਂ, ਪੱਛਮ। ਮਗ਼ਰਿਬੀ : (ਅਫ਼) ਪੱਛਮ ਨਾਲ ਸੰਬੰਧਤ, ਪੱਛਮੀ। ਮਗਰੂਰ : (ਅ) ਹੰਕਾਰੀ, ਘਮੰਡੀ। ਮਗਲ : (ਫ਼) ਡੱਡੂ। ਮਗ਼ਲੂਬ : (ਅ) ਹਾਰਿਆ ਹੋਇਆ। ਮਜ਼ਹਬ : (ਅ) ਧਰਮ, ਈਮਾਨ, ਰਸਤਾ, ਅਕੀਦਾ। ਮਜ਼ਹਰ : (ਫ਼) ਜ਼ਾਹਰ ਹੋਣ ਦੀ ਥਾਂ, ਪ੍ਰਗਟ ਹੋਣ ਦੀ ਜਗ੍ਹਾ। ਮਜਕੂਰਾ : (ਫ਼) ਉਕਤ, ਵਰਣਿਤ। ਮਜਜ਼ੂਬ : (ਅ) ਰੱਬੀ ਪਿਆਰ ਕਰਨ ਵਿੱਚ ਮਸਤਾਨਾ। ਮਜ਼ਨੂੰ : (ਅ) ਦੀਵਾਨਾ, ਇਸ਼ਕ ਵਿੱਚ ਮਸਤਾਨਾ। ਮਜਨੂਨ : (ਅ) ਜਨੂੰਨੀ, ਪਾਗ਼ਲ, ਦੀਵਾਨਾ, ਸ਼ੁਦਾਈ। ਮਜ਼ਮੂਅਨ : (ਅ) ਪੂਰੇ ਤੌਰ ਤੇ। ਮਜਮੂਆ : (ਅ) ਇਕੱਠਾ ਕੀਤਾ ਹੋਇਆ, ਜੋੜ ਭੰਡਾਰ, ਸਾਦਾ ਵਰਕਿਆਂ ਦੀ ਕਿਤਾਬ। ਮਜ਼ਮੂਨ : (ਅ) ਲੇਖ, ਨਿਬੰਧ, ਵਿਸ਼ਾ। ਮਜਰੂਹ : (ਅ) ਜ਼ਖਮੀ, ਫੱਟੜ। ਮਜਲਿਸ : (ਅ) ਬੈਠਣ ਦੀ ਥਾਂ, ਉਹ ਜਗ੍ਹਾ ਜਿਥੇ ਲੋਕ ਜਮ੍ਹਾਂ ਹੋਣ। ਮਜ਼ਲੂਮ : (ਅ) ਸਤਾਇਆ ਹੋਇਆ, ਜਿਸ ਤੇ ਜ਼ੁਲਮ ਕੀਤਾ ਗਿਆ ਹੋਵੇ। ਮਜ਼ਾਜ਼ : (ਅ) ਲੰਘਣ ਦੀ ਥਾਂ, ਲਾਂਘਾ, ਰਸਤਾ, ਸ਼ਬਦ ਦੇ ਵਿਅੰਜਕ ਅਰਥ। ਮਜ਼ਾਜ਼ੀ : (ਅਫ਼) ਦੁਨਿਆਵੀ, ਸੰਸਾਰਕ। ਮਜ਼ਾਰ : (ਅ) ਦਰਗਾਹ, ਕਬਰ, ਆਸਤਾਨਾ, ਜ਼ਿਆਰਤ ਕਰਨ ਦੀ ਥਾਂ। ਮਜਾਲ : (ਅ) ਦੌੜਨ ਦੀ ਥਾਂ, ਮੈਦਾਨ, ਸ਼ਕਤੀ, ਸੰਭਾਵਨਾ, ਹਿੰਮਤ। ਮਜ਼ੀਦ : (ਅ) ਜ਼ਿਆਦਤੀ, ਵਾਧਾ, ਵਧੀਕੀ। ਮੱਤਦ : (ਅ) ਮਦਦ, ਸਹਾਇਤਾ। ਮਤਰੂਕ : (ਅ) ਛੱਡਿਆ ਹੋਇਆ, ਤਰਕਿਆ ਹੋਇਆ। ਮਤਲਾਅ : (ਅ) ਗ਼ਜ਼ਲ ਜਾਂ ਕਸੀਦੇ ਦੇ ਆਰੰਭ ਦਾ ਸ਼ੇਅਰ ਜਿਸ ਦੇ ਦੋਵੇਂ ਮਿਸਰੇ ਹਮਕਾਫ਼ੀਆ ਹੋਣ। ਮਤਲੂਬ : (ਅ) ਤਲਬ ਕੀਤਾ ਗਿਆ, ਚਾਹਿਆ ਗਿਆ, ਮਹਿਬੂਬ। ਮਤਾਅ : (ਅ) ਪੂੰਜੀ, ਅਸਾਸਾ, ਸਮਾਨ। ਮਤਾਲਿਬ : (ਅ) ਮਤਲਬ ਦਾ ਬਹੁਵਚਨ। ਮਤੀਅ : (ਅ) ਅਧੀਨ, ਆਗਿਆ, ਪਾਲਣਹਾਰ। ਮੱਦ : (ਅ) ਵਿਭਾਗ, ਦਫ਼ਤਰ, ਅਨਵਾਨ। ਮਦਫ਼ਨ : (ਅ) ਕਬਰਸਤਾਨ। ਮੱਦਾਹ : (ਅ) ਸਿਫ਼ਤ ਕਰਨ ਵਾਲਾ, ਚੰਗਾ ਕਹਿਣ ਵਾਲਾ। ਮਦਾਖ਼ਿਲ : (ਫ਼) ਦਾਖਲ ਹੋਣ ਦੀ ਜਗ੍ਹਾ, ਦੋ ਚੀਜ਼ਾਂ ਨੂੰ ਪਰਸਪਰ ਮਿਲਾਉਣਾ। ਮਦਾਨ : (ਅ) ਹਮੇਸ਼ਾ, ਸਦਾ। ਮਦੀਨਾ : (ਫ਼) ਸ਼ਹਿਰ, ਨਗਰ। ਮਨਸਬ : (ਅ) ਪਦ, ਅਹੁਦਾ, ਰੁਤਬਾ, ਦਰਜਾ। ਮਨਸ਼ਾ : (ਅ) ਪੈਦਾ ਹੋਣ ਦੀ ਜਗ੍ਹਾ, ਵਤਨ, ਸੋਮਾ, ਸ੍ਰੋਤ, ਮੰਤਵ। ਮਨਸੂਖ਼ : (ਅ) ਮਿਟਾਇਆ ਗਿਆ, ਰੱਦ ਕੀਤਾ ਗਿਆ। ਮਨਸੂਬਾ : (ਅਫ਼) ਕਿਸੇ ਕੰਮ ਦੀ ਤਦਬੀਰ, ਵਿਉਂਤ, ਯੋਜਨਾ। ਮਨਹੂਸ : (ਅ) ਭੈੜਾ, ਬੁਰਾ, ਨਹਿਸ। ਮਨਕੂਲਾ : (ਅਫ਼) ਇਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣ ਯੋਗ। ਮਨਜ਼ਰ : (ਫ਼) ਵੇਖਣ ਦੀ ਥਾਂ, ਸੂਰਤ, ਝਰੋਖਾ, ਦ੍ਰਿਸ਼, ਨਜ਼ਾਰਾ, ਮੰਜ਼ਰ। ਮਨਜ਼ੂਮ : (ਫ਼) ਪਰੋਤਾ ਗਿਆ, ਨਜ਼ਮ ਕੀਤਾ ਗਿਆ, ਕਾਵਿ ਬੱਧ, ਜੋੜਿਆ ਗਿਆ। ਮਨਤੂਕ : (ਅ) ਮਜ਼ਮੂਨ, ਵਿਸ਼ਾ, ਸਾਰ, ਕਲਾਮ, ਵਚਨ, ਬਾਣੀ। ਮਨਫ਼ੀ : (ਅ) ਘਟਾਇਆ ਗਿਆ, ਰੱਦ ਕੀਤਾ ਗਿਆ। ਮਨਾਅ : (ਅ) ਮਨ੍ਹਾਂ ਕਰਨਾ, ਰੋਕਣਾ, ਵਰਜਣਾ। ਮਨਾਹੀ : (ਅ) ਮਨ੍ਹਾਂ ਕੀਤੀਆਂ ਹੋਈਆਂ, ਨਜਾਇਜ ਕਰਾਰ ਦਿੱਤੀਆਂ ਹੋਈਆਂ। ਮਨਾਜਾਤ : (ਅ) ਦੁਆ, ਅਰਜ਼। ਮਨਾਦੀ : (ਅ) ਐਲਾਨ ਕਰਨ ਵਾਲਾ, ਢੰਡੋਰਚੀ, ਡੋਂਡੀ। ਮਨੀ : (ਅ) ਵੀਰਜ਼। ਮਫ਼ਰਸ਼ : (ਫ਼) ਬਿਸਤਰਬੰਦ, ਚਮੜੇ ਦਾ ਸੰਦੂਕ, ਅਟੈਚੀਕੇਸ। ਮਫ਼ਰੂਕ : (ਅ) ਤਫ਼ਰੀਕ ਕੀਤਾ ਗਿਆ, ਘਟਾਇਆ ਗਿਆ, ਵੰਚਿਤ ਕੀਤਾ ਗਿਆ, ਵਿਛੁੰਨਿਆ। ਮਫ਼ਰੂਰ : (ਅ) ਭੱਜਿਆ ਹੋਇਆ। ਮਫ਼ਲੂਕ : (ਅ) ਮੁਸੀਬਤਾਂ ਦਾ ਮਾਰਿਆ ਹੋਇਆ, ਗ਼ਰੀਬ, ਮੁਥਾਜ। ਮਫ਼ਾਦ : (ਅ) ਭਲਾਈ, ਫ਼ਾਇਦਾ। ਮਬਨੀ : (ਅ) ਬੁਨਿਆਦ ਰੱਖਣ ਦੀ ਥਾਂ, ਨਿਰਭਰਤਾ। ਮਬਰੂਕ : (ਅ) ਬੇਚਮਕ, ਬਿਨ੍ਹਾਂ ਰੌਸ਼ਨੀ ਤੋਂ। ਮਮਨੂਨ : (ਅ) ਅਹਿਸਾਨਮੰਦ, ਸ਼ੁਕਰਗੁਜਾਰ। ਮਮਾਲਿਕ : (ਅ) ਰਿਆਸਤਾਂ, ਬਾਦਸ਼ਾਹੀਆਂ, ਸਲਤਨਤਾਂ, ਹਕੂਮਤਾਂ। ਮਰਸੀਆ : (ਅ) ਉਹ ਕਵਿਤਾ ਜਿਸ ਵਿੱਚ ਮੁਰਦੇ ਦੀਆਂ ਸਿਫ਼ਤਾਂ ਦਾ ਬਿਆਨ ਹੋਵੇ। ਮਰਹਲਾ : (ਅ) ਕੂਚ ਦੀ ਥਾਂ, ਸਫ਼ਰ ਦੀ ਮੰਜ਼ਲ, ਦਰਜਾ, ਰੁਤਬਾ। ਮਰਹੂਮ : (ਅ) ਸੁਰਗਵਾਸੀ, ਮਰਿਆ ਹੋਇਆ। ਮਰਕਜ਼ : (ਅ) ਕੇਂਦਰ, ਰਾਜਧਾਨੀ। ਮਰਗ : (ਫ਼) ਮੌਤ, ਫੌਤ ਹੋਣਾ, ਖਤਮ ਹੋ ਜਾਣਾ, ਮਰ ਜਾਣਾ। ਮਰਗ਼ੂਬ : (ਅ) ਦਿਲਕਸ਼, ਪਸੰਦੀਦਾ। ਮਰਜ਼ : (ਅ) ਬਿਮਾਰੀ, ਦੁੱਖ, ਰੋਗ। ਮਰਜਾਨ : (ਅ) ਮੂੰਗਾ, ਛੋਟਾ ਮੋਤੀ। ਮਰਤਬਾ : (ਫ਼) ਦਰਜ਼ਾ, ਅਹੁੱਦਾ, ਮਨਸਬ, ਵਾਰ, ਦਫ਼ਾ। ਮਰਤੂਬ : (ਅ) ਗਿੱਲਾ, ਸਿੱਲਾ, ਭਿੱਜਿਆ ਹੋਇਆ। ਮਰਦਮੀ : (ਅ) ਬਹਾਦਰੀ ਦਲੇਰੀ। ਮਰਦੂਦ : (ਅ) ਰੱਦ ਕਰਨਾ, ਭੈੜਾ, ਭੱਦਾ। ਮਰਮਰ : (ਫ਼) ਚਿੱਟਾ ਕੂਲਾ ਪੱਥਰ। ਮਰਮਰੀ : (ਫ਼) ਕਲਾ, ਮੁਲਾਇਮ। ਮਰਵਹ : (ਅ) ਇੱਕ ਪਹਾੜ ਦਾ ਨਾਂ, ਇਹ ਉਹ ਪਹਾੜ ਹੈ ਜੋ ਮੱਕਾ ਸ਼ਰੀਫ ਵਿੱਚ ਹੈ ਤੇ ਹਾਜੀ ਇਸ ਪਹਾੜ ਤੋਂ ਸਫ਼ਾ ਵੱਲ ਭੱਜ ਕੇ ਜਾਂਦੇ ਹਨ। ਮਰਵਾ : (ਅ) ਹੱਜ। ਮਰੇਲਾ : (ਅ) ਮਾਰੂ। ਮਲਊਨ : (ਅ) ਲਾਹਨਤ, ਦੁਰਕਾਰਿਆ ਹੋਇਆ। ਮਲਕ : (ਅ) ਫ਼ਰਿਸ਼ਤਾ, ਜਮਦੂਤ। ਮਲਕੀਅਤ : (ਅ) ਜਾਇਦਾਦ। ਮਲਖ਼ : (ਫ਼) ਟਿੱਡੀ। ਮਲਜ਼ੂਮ : (ਫ਼) ਲਾਜ਼ਮੀ ਕੀਤਾ ਗਿਆ, ਜਿਸ ਉਪਰ ਕੋਈ ਚੀਜ਼ ਲਾਜ਼ਮੀ ਹੋਵੇ, ਜਿਹੜਾ ਹੋ ਸਕੇ, ਸੰਬੰਧਤ। ਮਲਾਹਜਾ : (ਅ) ਦੇਖਣਾ, ਨਿਰੀਖਣ। ਮਲਾਜ਼ਮਤ : (ਅ) ਨੌਕਰੀ। ਮਲਾਮਤ : (ਅ) ਬੁਰਾ-ਭਲਾ, ਮੁਸੀਬਤ, ਬਲਾਅ। ਮਲਾਲ : (ਅ) ਰੰਜ, ਅਫ਼ਸੋਸ। ਮਲਾਮਤ : (ਅ) ਡਾਂਟਣਾ, ਝਿੜਕਣਾ, ਬੁਰਾ ਭਲਾ ਕਹਿਣਾ, ਨੁਕਤਾਚੀਨੀ ਕਰਨਾ ਲਾਹਣਤ ਪਾਉਣਾ। ਮੁਵੱਕਿਲ : (ਫ਼) ਕੰਮ ਸਪੁਰਦ ਕਰਨ ਵਾਲਾ, ਵਕੀਲ ਕਰਨ ਵਾਲਾ। ਮਵੇਸ਼ੀ : (ਅ) ਪਸ਼ੂ, ਡੰਗਰ। ਮਾਅਬੂਦ : (ਅ) ਜਿਸ ਦੀ ਇਬਾਦਤ ਕੀਤੀ ਜਾਵੇ, ਅੱਲਾਹ ਦੀ ਜ਼ਾਤ ਲਈ ਇਸ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਮਾਇਲ : (ਅ) ਮੋਹਿਤ, ਆਸ਼ਕ। ਮਾਸ : (ਫ਼) ਸੋਜ, ਵਰਮ, ਹੀਰਾ, ਅਲਮਾਸ, ਫ਼ੁਰਤੀਲਾ ਆਦਮੀ। ਮਾਸ਼ਾਅੱਲਾਹ : (ਫ਼) ਰੱਬ ਨੇ ਚਾਹਿਆ ਤਾਂ, ਜੇ ਰੱਬ ਨੂੰ ਮਨਜ਼ੂਰ ਹੋਇਆ। ਮਾਸੀ : (ਫ਼) ਨਿਡਰ, ਬੇਪਰਵਾਹ। ਮਾਸੂਮ : (ਫ਼) ਬੇਗੁਨਾਹ, ਬੇਕਸੂਰ। ਮਾਹ-ਗੀਰ : (ਫ਼) ਗ੍ਰਹਿਣ ਲੱਗਾ ਚੰਦ। ਮਾਹਜ਼ਰ : (ਫ਼) ਉਪਲਬੱਧ, ਮੌਜੂਦ, ਮੌਕੇ ਤੇ ਉਪਲਬੱਧ ਚੀਜ਼। ਮਾਹਤਾਬ : (ਫ਼) ਚੰਦ, ਚੰਦ ਦੀ ਰੌਸ਼ਨੀ। ਮਾਹਰ : (ਅ) ਤਜ਼ਰਬੇਕਾਰ। ਮਾਹਵਾਰ : (ਫ਼) ਹਰ ਮਹੀਨੇ। ਮਾਹੀ : (ਫ਼) ਮੱਛੀ, ਮਾਹ ਨਾਲ ਸੰਬੰਧਤ। ਮਾਕਾ : (ਫ਼) ਦਰਵਾਜ਼ਾ ਬੰਦ ਕਰਨ ਦੀ ਲੱਕੜ, ਹੋੜਾ। ਮਾਕੂਲ : (ਫ਼) ਗਲ ਵਿੱਚ ਬੰਨਣ ਵਾਲੀ ਰੱਸੀ, ਬਹੁਤ ਖਾਣ ਵਾਲਾ, ਪੇਟੂ। ਮਾਖ਼ਲ : (ਫ਼) ਦਿਮਾਗ਼ੀ ਬੀਮਾਰੀ, ਪਾਗ਼ਲਪਣ। ਮਾਂਗ : (ਫ਼) ਚੰਦ। ਮਾਜਰਾ : (ਅ) ਵਾਰਦਾਤ, ਬੀਤੇ ਦਾ ਹਾਲ। ਮਾਜਿਦ : (ਫ਼) ਸਤਿਕਾਰਯੋਗ, ਸ਼ਰੀਫ, ਵਡਿਆਈ ਵਾਲਾ, । ਮਾਜ਼ੂਲ : (ਅ) ਬਰਤਰਫ਼। ਮਾਤ : (ਅਫ਼) ਹਾਰ, ਸ਼ਿਕਸਤ। ਮਾਤੂਫ਼ : (ਅ) ਮੁੜੀ ਹੋਈ। ਮਾਦਾਹ : (ਅ) ਅਸਲ ਚੀਜ਼ ਜਿਸ ਨੂੰ ਦੇਖ ਕੇ ਹੋਰ ਚੀਜ਼ ਬਣਾਈ ਜਾਵੇ, ਯੋਗਤਾ, ਜੌਹਰ। ਮਾਦਾਮ : (ਫ਼) ਜਦ ਤੱਕ, ਉਸ ਸਮੇਂ ਤੱਕ, ਹਮੇਸ਼ਾ, ਸਦਾ। ਮਾਨੰਦ : (ਫ਼) ਜੈਸਾ, ਵਰਗਾ, ਹਮਸ਼ਕਲ। ਮਾਨੂਸ : (ਅ) ਪਸੰਦ, ਜਾਣਕਾਰ, ਤਜ਼ਰਬੇਕਾਰ। ਮਾਬੈਨ : (ਅ) ਵਿੱਚ, ਦਰਮਿਆਨ, ਵਿਚਾਲੇ। ਮਾਮਾ : (ਫ਼) ਬੁੱਢੀ ਔਰਤ। ਮਾਮੂਰ : (ਅ) ਆਬਾਦ, ਖ਼ੁਸਹਾਲ। ਮਾਯੂਸ : (ਅ) ਨਿਰਾਸ਼, ਦੁੱਖੀ। ਮਾਰਫ਼ਤ : (ਅ) ਰੱਬ ਦੀ ਪਛਾਣ, ਵਸੀਲਾ, ਸਾਧਨ, ਸੂਫ਼ੀਆਂ ਦਾ ਤੀਜਾ ਪੜਾਅ, ਗਿਆਨ। ਮਿਆਦ : (ਅ) ਮੁਦਤ, ਵਾਇਦੇ ਦੀ ਮੁਦਤ, ਨਿਸ਼ਚਿਤ ਕੀਤਾ ਸਮਾਂ। ਮਿਸਤਰ : (ਫ਼) ਪੈਮਾਨਾ, ਮਸੌਟੀ, ਧਾਰਾ। ਮਿਸਰਅ : (ਫ਼) ਤੁਕ, ਚਰਣ। ਮਿਸਲ : (ਫ਼) ਵਰਮਾ, ਇੱਕ ਸਮਾਨ। ਮਿਸਲ : (ਫ਼) ਕਾਗਜ਼ਾਂ ਦਾ ਥੱਬਾ, ਕਾਗਜ਼-ਪੱਤਰ ਜੋ ਇਕੋ ਥੱਬੇ ਵਿੱਚ ਰੱਖੇ ਜਾਣ। ਮਿਸਾਲ : (ਅ) ਨਜ਼ੀਰ, ਮਿਸਲ, ਤਸਵੀਰ, ਪਰਵਾਨਾ, ਸ਼ਾਹੀ ਫ਼ਰਮਾਨ, ਜਿਸਮ, ਬਿਸਤਰਾ, ਉਦਾਹਰਨ। ਮਿਸਵਾਕ : (ਫ਼) ਦਾਤਣ। ਮਿਹਤਰ : (ਫ਼) ਵਡੇਰਾ, ਬਜ਼ੁਰਗ, ਸਰਦਾਰ, ਸਾਇਸ। ਮਿਹਰ : (ਫ਼) ਸੂਰਜ, ਮੁਹੱਬਤ, ਪਿਆਰ। ਮਿਹੀਨ : (ਫ਼) ਵੱਡਾ, ਬਜ਼ੁਰਗ, ਬਹੁਤ ਵੱਡਾ। ਮਿਕਦਾਰ : (ਅ) ਅੰਦਾਜ਼ਾ, ਭਾਰ, ਸੰਖਿਆ। ਮਿਕਰਾਜ਼ : (ਅ) ਕੈਂਚੀ, ਕਤਰੀ। ਮਿਕਨਾਤੀਸ : (ਅਫ਼) ਚੁੰਬਕੀ ਪੱਥਰ। ਮਿਜ਼ਰਾਬ : (ਅ) ਸਾਜ ਬਣਾਉਣ ਦਾ ਛੱਲਾ। ਮਿਜ਼ਾਜ : (ਅ) ਤਬੀਅਤ, ਖ਼ਸਲਤ, ਸੁਭਾਅ। ਮਿਦਾਦ : (ਫ਼) ਸਿਆਹੀ, ਪੈਨਸਿਲ। ਮਿਨਕਾਰ : (ਫ਼) ਚੁੰਝ, ਸੰਨ੍ਹੀ, ਰੇਤੀ। ਮਿੱਨਤ : (ਅ) ਖ਼ੁਸ਼ਾਮਦ, ਅਹਿਸਾਨ, ਆਜਜ਼ੀ। ਮਿੰਬਰ : (ਅ) ਮਸਜਿਦ ਵਿੱਚ ਇੱਕ ਪ੍ਰਕਾਰ ਦੀ ਲੱਕੜ ਜਾਂ ਇੱਟਾਂ ਦੀ ਬਣਾਈ ਹੋਈ ਉੱਚੀ ਜਗ੍ਹਾ। ਮਿਯਾਨ : (ਫ਼) ਵਿਚਕਾਰ, ਕਮਰ, ਲੱਕ, ਤਲਵਾਰ ਦਾ ਗਿਲਾਫ਼। ਮਿਰਜ਼ਾ : (ਅਫ਼) ਅਮੀਰਜ਼ਾਦਾ, ਸ਼ਹਿਜ਼ਾਦਾ। ਮਿਲਕ : (ਅ) ਮਾਲ, ਜੰਗੀਰ, ਕਬਜ਼ਾ, ਜਾਇਦਾਦ। ਮੀਆਂ : (ਫ਼) ਮਾਲਿਕ, ਪਤੀ, ਉਸਤਾਦ, ਦੋਸਤ, ਹਜੂਰ, ਪੁੱਤਰ। ਮੀਨਾ : (ਫ਼) ਸ਼ੀਸ਼ਾ, ਕੱਚ, ਰੰਗ-ਬਰੰਗਾ ਕੱਚ, ਸੁਰਾਹੀ। ਮੀਨਾਕਾਰੀ : (ਫ਼) ਸੋਨੇ ਚਾਂਦੀ ’ਤੇ ਬੂਟੇ ਪਾਉਣ ਦਾ ਕੰਮ। ਮੀਰਾਸ : (ਅ) ਵਿਰਸਾ, ਵਿਰਾਸਤ। ਮੁਅਜ਼ੱਜ਼ : (ਅ) ਇੱਜ਼ਤ ਵਾਲਾ, ਮਾਣ-ਸਤਿਕਾਰ ਵਾਲਾ, ਬਜ਼ੁਰਗ। ਮੁਅਤਬਰ : (ਅ) ਇਤਬਾਰ ਕੀਤਾ ਗਿਆ, ਭਰੋਸੇਯੋਗ, ਇੱਜ਼ਤ ਸਤਿਕਾਰ ਵਾਲਾ, ਪ੍ਰਮਾਣਿਕ, ਠੀਕ, ਸੱਚਾ। ਮੁਆਇਨਾ : (ਅ) ਨਰੀਖਣ, ਜਾਂਚ ਪੜਤਾਲ। ਮੁਆਸ਼ : (ਅ) ਰੋਜ਼ੀ, ਗੁਜ਼ਾਰੇ ਦਾ ਸਾਧਨ। ਮੁਆਹਦਾ : (ਫ਼) ਇਕਰਾਰਨਾਮਾ। ਮੁਆਮਲਾ : (ਅ) ਮਾਮਲਾ, ਕੰਮ ਕਾਜ, ਵਾਕਿਆ, ਝਗੜਾ। ਮੁਆਵਜਾ : (ਅ) ਨੁਕਸਾਨ ਪੂਰਤੀ। ਮੁਸਹਫ਼ : (ਅ) ਉਹ ਕਿਤਾਬ ਜੋ ਅਧਿਆਵਾਂ ਦਾ ਸੰਗ੍ਰਿਹ ਹੋਵੇ, ਕੁਰਾਨ ਮਜੀਦ ਨੂੰ ਇਸੇ ਕਰਕੇ ਮੁਸਹਫ਼ ਕਹਿੰਦੇ ਹਨ ਕਿਉਂਕਿ ਇਹ ਸੂਰਤਾਂ ਦਾ ਸੰਗ੍ਰਿਹ ਹੈ, ਪਵਿੱਤਰ ਗ੍ਰੰਥ, ਜਾਂ ਪਾਠ। ਮੁਸ਼ਕ : (ਫ਼) ਕਸਤੂਰੀ, ਸਿਆਹੀ, ਕਾਲਖ਼। ਮੁਸ਼ਕ : (ਫ਼) ਕਸਤੂਰੀ, ਕਾਲਾ, ਸਿਆਹ। ਮੁਸ਼ੱਕਤ : (ਅ) ਮਿਹਨਤ, ਮਜਦੂਰੀ। ਮੁਸ਼ਕੀ : (ਫ਼) ਕਾਲੇ ਰੰਗ ਦਾ। ਮੁਸ਼ਤ : (ਫ਼) ਮੁੱਠੀ, ਮੁੱਕਾ, ਘਸੁੰਨ, ਮੁੱਠੀ ਭਰ। ਮੁਸਤਕਿਲ : (ਅ) ਪੱਕਾ, ਦਿੜ੍ਹ, ਸਥਾਈ। ਮੁਸਤਫ਼ਾ : (ਅ) ਚੁਣਿਆ ਹੋਇਆ, ਕਬੂਲ ਕੀਤਾ ਹੋਇਆ। ਮੁਸ਼ਤਭਾ : (ਅ) ਸ਼ੱਕੀ, ਜਿਸ ਤੇ ਸ਼ੱਕ ਹੋਵੇ। ਮੁਸ਼ਤਰਕ : (ਅ) ਸਾਂਝਾ, ਸ਼ਰੀਕ, ਸ਼ਰੀਕ ਕੀਤਾ ਗਿਆ। ਮੁਸਤਰਦ : (ਅ) ਰੱਦ ਕੀਤਾ ਗਿਆ। ਮੁਸ਼ਤਰੀ : (ਅ) ਖ਼ਰੀਦਦਾਰ, ਗਾਹਕ। ਮੁਸ਼ਤਾਕ : (ਅ) ਸ਼ੌਕ ਰੱਖਣ ਵਾਲਾ, ਚਾਹਵਾਨ, ਇੱਛਕ, ਸ਼ੌਕੀ। ਮੁਸ਼ੱਦਦ : (ਫ਼) ਖ਼ੂਬ ਕੱਸ ਕੇ ਬੰਨਿਆ ਗਿਆ, ਉਹ ਹਰਫ਼ ਜਿਸ ਉੱਤੇ ਤਸ਼ਦੀਦ ਹੋਵੇ। ਮੁਸ਼ੰਨਾ : (ਫ਼) ਸਾਨੀ, ਦੂਸਰਾ, ਦੂਣਾ, ਦੂਹਰਾ। ਮੁਸੱਨਿਫ : (ਅ) ਕਿਸੇ ਪੁਸਤਕ ਦਾ ਲੇਖਕ। ਮੁਸਬਤ : (ਅ) ਸਾਬਤ ਕੀਤਾ ਗਿਆ, ਲਿਖਿਆ ਹੋਇਆ, ਜਮ੍ਹਾਂ ਕੀਤਾ ਗਿਆ। ਮੁਸੱਮਮ : (ਅ) ਪੱਕਾ, ਮਜ਼ਬੂਤ। ਮੁਸੱਰਤ : (ਅ) ਖ਼ੁਸ਼ੀ। ਮੁਸ਼ਰਿਫ਼ : (ਫ਼) ਉੱਚਾ, ਉਚਾਈ, ਸਾਹਮਣੇ, ਨੇੜੇ, ਮੁਨਸ਼ੀ, ਨੇੜੇ ਹੋਣ ਵਾਲਾ, ਨਿਗਰਾਨ। ਮੁਸਲਸਲ : (ਅ) ਸਿਲਸਲੇਵਾਰ, ਲਗਾਤਾਰ। ਮੁਸੱਲਮ : (ਅ) ਯਕੀਨ ਕੀਤਾ ਗਿਆ, ਮੰਨਿਆ ਗਿਆ, ਕਿਸੇ ਦੇ ਸਪੁਰਦ ਕੀਤਾ ਗਿਆ, ਸਲਾਮਤ ਰੱਖਿਆ ਗਿਆ। ਮੁਸੱਲਾ : (ਅ) ਨਮਾਜ਼ ਪੜ੍ਹਨ ਦੀ ਥਾਂ, ਈਦਗਾਹ, ਮਸੀਤ, ਨਮਾਜ਼ ਪੜ੍ਹਨ ਦਾ ਕੱਪੜਾ ਜਾਂ ਚਟਾਈ। ਮੁਸਵੱਦਾ : (ਅ) ਖਰੜਾ। ਮੁਸਵਿਰ : (ਅ) ਚਿੱਤਰਕਾਰ, ਚਿਤੇਰਾ। ਮੁਸੱਲੀ : (ਅ) ਨਮਾਜ਼ ਪੜ੍ਹਨ ਵਾਲਾ, ਨਮਾਜ਼ੀ, ਨੇਕ ਧਰਮੀ ਬੰਦਾ। ਮੁਸ਼ਾਇਖ : (ਫ਼) ਬਜ਼ੁਰਗ ਵਿਦਵਾਨ, ਗਿਆਨੀ, ਸੂਝਵਾਨ। ਮੁਸ਼ਾਇਰਾ : (ਅ) ਕਵੀ ਦਰਬਾਰ। ਮੁਸ਼ਾਹਰਾ : (ਫ਼) ਮਹੀਨੇ ਦੀ ਉਜ਼ਰਤ, ਵਜ਼ੀਫਾ, ਮਹੀਨੇ ਦੀ ਤਨਖ਼ਾਹ। ਮੁਸਾਹਿਬ : (ਅ) ਖ਼ਾਸ ਮਿੱਤਰ, ਪੱਕਾ ਯਾਰ। ਮੁਸ਼ਾਬਹਤ : (ਅ) ਬਰਾਬਰੀ। ਮੁਸ਼ਾਰ : (ਫ਼) ਇਸ਼ਾਰਾ ਕੀਤਾ ਗਿਆ, ਦੱਸਿਆ ਗਿਆ। ਮੁਸ਼ੀਰ : (ਅ) ਸਲਾਹ ਦੇਣ ਵਾਲਾ, ਮਸ਼ਵਰਾ ਦੇਣ ਵਾਲਾ। ਮੁਸ਼ੰਗ : (ਫ਼) ਲੁਟੇਰਾ, ਡਾਕੂ, ਚੋਰ, ਮੋਥਾ ਘਾਹ। ਮੁਹਸਿਨ : (ਅ) ਅਹਿਸਾਨ ਕਰਨ ਵਾਲਾ। ਮੁਹਕਮ : (ਅ) ਮਜ਼ਬੂਤ, ਪੱਕਾ। ਮੁਹਤਾਜ : (ਅ) ਗ਼ਰੀਬ, ਲੋੜਵੰਦ, ਫ਼ਕੀਰ। ਮੁਹਤਾਤ : (ਅ) ਘਿਰਿਆ ਹੋਇਆ। ਮੁਹੰਮਦ : (ਅ) ਬਹੁਤ ਸਲਾਹੁਣਯੋਗ, ਹਜ਼ਰਤ ਮੁਹੰਮਦ ਸਾਹਿਬ ਜੋ ਇਸਲਾਮ ਦੇ ਬਾਨੀ ਸਨ। ਮੁਹਰ : (ਫ਼) ਮੁੰਦਰੀ, ਕਿਸੇ ਚੀਜ਼ ਤੇ ਖੁਦਿਆ ਹੋਇਆ ਨਾਂ, ਛਾਪ। ਮੁਹੱਰਮ : (ਅ) ਹਰਾਮ ਕੀਤਾ ਗਿਆ, ਇੱਜ਼ਤ ਕੀਤਾ ਗਿਆ, ਇਸਲਾਮੀ ਸਾਲ/ਹਿਜ਼ਰੀ ਸਾਲ ਦੇ ਪਹਿਲੇ ਮਹੀਨੇ ਦਾ ਨਾਮ। ਮੁਹੱਰਿਰ : (ਅ) ਲਿਖਾਰੀ, ਮੁੰਨਸ਼ੀ, ਕਲਰਕ। ਮੁਹਲਕ : (ਫ਼) ਡਰਾਉਣੀ ਜਗ੍ਹਾ, ਬਿਖੜੀ ਥਾਂ। ਮੁਹਲਤ : (ਅ) ਫ਼ੁਰਸਤ, ਵਿਹਲ, ਦੇਰੀ। ਮੁਹਾਸਿਬ : (ਅ) ਹਿਸਾਬ ਕਿਤਾਬ ਦਾ ਨਿਰੀਖਕ। ਮੁਹਾਸਿਰ : (ਫ਼) ਘੇਰਾ ਪਾਉਣ ਵਾਲਾ, ਘੇਰੂ। ਮੁਹਾਜਿਰ : (ਫ਼) ਪਰਵਾਸੀ, ਪ੍ਰਦੇਸੀ। ਮੁਹਾਫ਼ਿਜ਼ : (ਅ) ਨਿਗਰਾਨ, ਹਿਫ਼ਾਜ਼ਿਤ ਕਰਨ ਵਾਲਾ, ਰੱਖਿਆ ਕਰਨ ਵਾਲਾ। ਮੁਹਾਜ਼ੀ : (ਫ਼) ਟਾਕਰਾ ਕਰਨ ਵਾਲਾ, ਅਭਿਆਸ, ਮਸ਼ਕ। ਮੁਹਾਰਤ : (ਅ) ਕਾਰੀਗਰੀ, ਲਿਆਕਤ ਮੁਹਾਲ : (ਅ) ਅਣਹੋਣੀ ਗੱਲ, ਅਸੰਭਵ, ਮੁਸ਼ਕਿਲ ਕਠਿਨ। ਮੁਹਿੱਮ : (ਅ) ਭਾਰੀ ਕੰਮ, ਮਾਅਰਕੇ ਦਾ ਕੰਮ, ਯੁੱਧ। ਮੁਹਿੱਬ : (ਫ਼) ਪ੍ਰੇਮੀ, ਆਸ਼ਿਕ, ਯਾਰ-ਦੋਸਤ। ਮੁਹਿਰਮ : (ਅ) ਰਾਜ਼ਦਾਰ, ਹਮਰਾਜ਼, ਰਿਸ਼ਤੇਦਾਰ ਜਿਸ ਦੇ ਨਾਲ ਨਿਕਾਹ ਜਾਇਜ਼ ਨਾ ਹੋਵੇ। ਮੁਕੱਦਸ : (ਅ) ਪਾਕ ਕੀਤਾ ਗਿਆ, ਪਵਿੱਤਰ, ਬੇਗੁਨਾਹ ਭਗਤ। ਮੁਕੱਦਮ : (ਅ) ਪੇਸ਼ ਕੀਤਾ ਗਿਆ, ਅੱਗੇ ਵਧਿਆ ਹੋਇਆ, ਚੌਧਰੀ। ਮੁਕੱਦਸਾ : (ਫ਼) ਪਾਕ ਔਰਤ, ਪਵਿੱਤਰ ਇਸਤਰੀ। ਮੁਕੱਦਰ : (ਅ) ਨਸੀਬ, ਭਾਗ, ਕਿਸਮਤ, ਕਰਮ। ਮੁਕੱਦਿਮਾ : (ਅ) ਅੱਗੇ ਚੱਲਣ ਵਾਲਾ, ਪੇਸ਼ ਕਰਨ ਵਾਲਾ ਮੁਕਬਲ : (ਅ) ਕਬੂਲ ਕੀਤਾ ਗਿਆ, ਮਕਬੂਲ, ਪ੍ਰਵਾਣਿਤ। ਮੁਕਬਿਲ : (ਫ਼) ਅੱਲਾਹ ਦਾ ਹੁਕਮ ਕਬੂਲ ਕਰਨ ਵਾਲਾ, ਇਕਬਾਲ ਵਾਲਾ, ਭਾਗਵਾਨ। ਮੁਕੰਮਲ : (ਅ) ਪੂਰਾ ਕੀਤਾ ਗਿਆ, ਸੰਪੂਰਨ, ਕਾਮਲ। ਮੁਕੱਰਬੀਨ : (ਅ) ਨਿਕਟਵਰਤੀ, ਨਜ਼ਦੀਕੀ। ਮੁਕੱਰਰ : (ਅ) ਦੁਬਾਰਾ, ਫੇਰ, ਦੂਜੀ ਵਾਰ। ਮੁਕੱਫ਼ਾ : (ਅ) ਕਾਫ਼ੀਏਦਾਰ। ਮੁਕੱਵੀ : (ਅ) ਤਾਕਤ ਜਾਂ ਕੁਵੱਤ ਦੇਣ ਵਾਲਾ। ਮੁਕਾਮ : (ਅ) ਠਹਿਰਨ ਦੀ ਥਾਂ, ਟਿਕਾਣਾ, ਮੌਕਾ। ਮੁਕੀਮ : (ਅ) ਰਹਿਣ ਵਾਲਾ, ਕਿਆਮ ਕਰਨ ਵਾਲਾ, ਵਾਸੀ। ਮੁਖ਼ਤਸਰ : (ਅ) ਛੋਟਾ, ਸੰਖੇਪ। ਮੁਖ਼ਤਲਿਫ : (ਅ) ਵੱਖ, ਭਿੰਨ, ਜੁਦਾ, ਵੱਖ-ਵੱਖ ਦਾ। ਮੁਖ਼ਤਾਰਨਾਮਾ : (ਅ) ਅਧਿਕਾਰ ਪੱਤਰ। ਮੁਖ਼ਬਿਰ : (ਅ) ਖ਼ਬਰ ਦੇਣ ਵਾਲਾ, ਜਸੂਸ, ਸੂਹੀਆ। ਮੁਖ਼ਮੱਸ : (ਅ) ਉਹ ਕਵਿਤਾ ਜਿਸ ਦਾ ਹਰ ਬੰਦ ਪੰਜ ਮਿਸਰਿਆਂ ਦਾ ਹੋਵੇ। ਮੁਖ਼ਲਸ : (ਫ਼) ਖ਼ਾਲਸ ਕੀਤਾ ਗਿਆ, ਸ਼ੁੱਧ ਕੀਤਾ ਗਿਆ, ਮੁਕਤ ਕੀਤਾ ਗਿਆ। ਮੁਖ਼ਲਿਸ : (ਅ) ਖ਼ਾਲਸ, ਸੱਚਾ, ਵਫ਼ਾਦਾਰ, ਖ਼ਲਾਸੀ ਕਰਵਾਉਣ ਵਾਲਾ, ਮੁਕਤ ਕਰਨ ਵਾਲਾ। ਮੁਖ਼ਲਿਸੀ : (ਫ਼) ਖ਼ਲਾਸੀ, ਛੁਟਕਾਰਾ। ਮੁਖ਼ਾਤਿਬ : (ਅ) ਸੰਬੋਧਨ ਕਰਨ ਵਾਲਾ, ਸਾਹਮਣੇ ਬੋਲਣ ਵਾਲਾ। ਮੁਖ਼ਾਲਿਫ : (ਅ) ਵੈਰੀ, ਵਿਰੋਧ ਕਰਨ ਵਾਲਾ। ਮੁਖ਼ਾਲਿਫ਼ਤ : (ਅ) ਵਿਰੋਧ, ਦੁਸ਼ਮਨੀ। ਮੁਗਾਲਤਾ : (ਅ) ਭੁੱਲ ਚੁੱਕ, ਧੋਖਾ, ਗ਼ਲਤੀ ਲਗਣੀ। ਮੁਜੱਸਮ : (ਅ) ਜਿਸਮ ਵਾਲਾ, ਸਿਰ ਤੋਂ ਪੈਰਾਂ ਤੀਕ, ਉਹ ਵਸਤੂ ਜਿਸ ਦੀ ਲੰਬਾਈ, ਚੋੜਾਈ ਤੇ ਮੋਟਾਈ ਹੋਵੇ, ਸਥੂਲ। ਮੁਜੱਸਮਾ : (ਅਫ਼) ਪੱਥਰ ਜਾਂ ਧਾਤ ਦੀ ਮੂਰਤੀ, ਬੁੱਤ। ਮੁਜ਼ਤਰ : (ਅ) ਬੇਚੈਨ, ਪ੍ਰੇਸ਼ਾਨ, ਤੜਫਣ ਵਾਲਾ, ਬੇਕਰਾਰ। ਮੁਜ਼ੱਫ਼ਰ : (ਫ਼) ਵਿਜੇਤਾ, ਜਿੱਤਣ ਵਾਲਾ। ਮੁਜ਼ੱਮਤ : (ਅ) ਨਖੇਧੀ, ਬੁਰਾਈ। ਮੁਜਰਾ : (ਅ) ਜਾਰੀ ਕੀਤਾ ਗਿਆ, ਆਦਾਬ, ਡੰਡੋਤ, ਬੰਦਗੀ, ਕਟੌਤੀ, ਨਾਚ। ਮੁਜਰਿਮ : (ਅ) ਜੁਰਮ ਕਰਨ ਵਾਲਾ, ਕਸੂਰਵਾਰ, ਦੋਸ਼ੀ। ਮੁਜਾਹਦ : (ਅ) ਕਾਫ਼ਰਾਂ ਦੇ ਨਾਲ ਜਹਾਦ ਕਰਨ ਵਾਲਾ। ਮੁਜ਼ਾਹਮਤ : (ਅ) ਰੋਕ, ਮਨਾਹੀ। ਮੁਜਾਹਿਦ : (ਅ) ਧਰਮਵੀਰ। ਮੁਜਾਹੀਆ : (ਫ਼) ਮਖੌਲੀਆ। ਮੁਜ਼ਾਰਅ : (ਅ) ਵਾਹੀਕਾਰ ਜਾਂ ਕਿਸਾਨ ਜਿਸ ਨੂੰ ਜ਼ਮੀਦਾਰ ਜਦੋਂ ਚਾਹੇ ਕੱਢ ਦੇਵੇ। ਮੁਜ਼ਿਰ : (ਅ) ਹਾਨੀਕਾਰਕ। ਮੁਤਅਸਬ : (ਅ) ਤੁਅਸਬ ਕਰਨ ਵਾਲਾ। ਮੁਤਅੱਦੀ : (ਫ਼) ਹੱਦ ਤੋਂ ਵੱਧਣ ਵਾਲਾ, ਵਧੀਕੀ ਕਰਨ ਵਾਲਾ। ਮੁਤਹਿਦ : (ਅ) ਮਿਲਿਆ ਹੋਇਆ। ਮੁਤਕਾਰਿਬ : (ਅ) ਅਰੂਜ਼ ਵਿੱਚ ਇੱਕ ਬਹਿਰ ਦਾ ਨਾਂ। ਮੁਤਜ਼ਾਦ : (ਅ) ਖ਼ਿਲਾਫ਼, ਉਲਟਾ, ਵੱਖਰਾ। ਮੁਤਫ਼ਰਿਕ : (ਅ) ਵੱਖ ਵੱਖ, ਭਿੰਨ ਭਿੰਨ। ਮੁਤਫਿਕ : (ਅ) ਸਹਿਮਤ, ਰਾਜੀ। ਮੁਤਫਿਕਰ : (ਅ) ਫ਼ਿਕਰਮੰਦ, ਉਦਾਸ। ਮੁੱਤੀਕ : (ਫ਼) ਪਰਹੇਜ਼ਗਾਰ, ਨੇਕ, ਰੱਬ ਤੋਂ ਡਰਨ ਵਾਲਾ। ਮੁਤਬੱਰਕ : (ਅ) ਬਰਕਤ ਵਾਲਾ, ਮੁਬਾਰਕ, ਪਵਿੱਤਰ, ਪਾਕ, ਸ਼ੁੱਧ। ਮੁਤਬਿਖ਼ : (ਫ਼) ਖਾਣਾ ਪਕਾਉਣ ਵਾਲਾ, ਰਸੋਈਆ, ਬਾਵਰਚੀ। ਮੁਤਬੰਨਾ : (ਅ) ਗੋਦ ਲਿਆ ਬਾਲਕ, ਗੋਦ ਲੈਣਾ। ਮੁਤਮਈਨ : (ਅ) ਬੇਫ਼ਿਕਰ, ਤਸੱਲੀ, ਪਾਣ ਵਾਲਾ। ਮੁਤਰੱਜਮ : (ਅ ) ਅਨੁਵਾਦ , ਤਰਜ਼ਮਾ। ਮੁਤਰਜਿਮ : (ਫ਼) ਅਨੁਵਾਦਕ, ਉਲਥਾਕਾਰ। ਮੁਤਰੱਤਬ : (ਫ਼) ਤਰਤੀਬ ਦਿੱਤਾ ਗਿਆ, ਸ਼੍ਰੇਣੀਬੱਧ ਕੀਤਾ ਗਿਆ। ਮੁਤਰੱਨਿਮ : (ਫ਼) ਗਵੱਈਆ, ਰਾਗੀ। ਮੁਤਰਿਬ : (ਫ਼) ਖ਼ੁਸ਼ ਕਰਨ ਵਾਲਾ, ਗਵੱਈਆ, ਰਾਗੀ। ਮੁਤਰਿਬਾ : (ਅ) ਗਾਉਣ ਵਾਲੀ। ਮੁਤਲਕ : (ਅ) ਅਜ਼ਾਦ, ਕੈਦ ਤੋਂ ਮੁਕਤ ਕੀਤਾ ਗਿਆ। ਮੁਤੱਲਕ : (ਅ) ਸੰਬੰਧ ਵਿੱਚ, ਬਾਰੇ, ਬਾਬਤ, ਵਿਸ਼ੇ ਵਿੱਚ, ਸੰਬੰਧਤ। ਮੁਤਲਕਨ : (ਫ਼) ਬਿਲਕੁੱਲ, ਅਸਲੋਂ। ਮੁਤੱਲਕਾ : (ਅਫ਼) ਅਜ਼ਾਦ ਕੀਤੀ ਹੋਈ, ਤਲਾਕ ਦਿੱਤੀ ਹੋਈ ਔਰਤ। ਮੁਤੱਲਾ : (ਫ਼) ਸੋਨੇ ਦਾ ਮੁਲੰਮਾ ਕੀਤਾ ਹੋਇਆ, ਸੁਨਹਿਰੀ। ਮੁਤਲਾਸ਼ੀ : (ਅ) ਤਲਾਸ਼, ਤਲਾਸ਼ੀ। ਮੁਤਵਾਤਰ : (ਅ) ਨਿਰੰਤਰ, ਲਗਾਤਾਰ। ਮੁਤਾਸਿਰ : (ਫ਼) ਪ੍ਰਭਾਵਿਤ। ਮੁਤਾਲਬਾ : (ਅ) ਮੰਗ, ਬੇਨਤੀ। ਮੁਤਾਲਿਆ : (ਅ) ਗ਼ੌਰ, ਧਿਆਨ, ਕਿਸੇ ਚੀਜ਼ ਨੂੰ ਘੋਖਣਾ, ਅਧਿਐਨ ਕਰਨਾ। ਮੁੰਤਜਿਰ : (ਫ਼) ਉਡੀਕਵਾਨ। ਮੁਦੱਈ : (ਅ) ਦਾਅਵਾ ਕਰਨ ਵਾਲਾ, ਵਿਰੋਧੀ, ਰਕੀਬ। ਮੁੱਦਤ : (ਅ) ਮਿਆਦ, ਸਮਾਂ, ਢਿੱਲ, ਜ਼ਮਾਨਾ। ਮੁਦਬਿਰ : (ਅ) ਤਦਬੀਰ ਕਰਨ ਵਾਲਾ, ਸਿਆਣਾ। ਮੁਦਲੱਲ : (ਅ) ਠੀਕ, ਦਰੁਸਤ, ਦਲੀਲ ਨਾਲ ਸਿੱਧ ਕੀਤਾ ਹੋਇਆ। ਮੁਦਾਖ਼ਲਤ : (ਅ) ਦਖ਼ਲ। ਮੁਦਾਵਾ : (ਅ) ਇਲਾਜ, ਤਦਬੀਰ। ਮੁਨਹਸਿਰ : (ਅ) ਨਿਰਭਰ, ਸੰਬੰਧਤ। ਮੁਨਸਿਫ਼ : (ਅ) ਇਨਸਾਫ਼ ਕਰਨ ਵਾਲਾ, ਜੱਜ। ਮੁਨਸ਼ੀ : (ਅ) ਕਲਰਕ, ਲਿੱਖਣ ਵਾਲਾ। ਮੁਨਕਰ : (ਅ) ਇਨਕਾਰੀ। ਮੁਨੱਕਾ : (ਅ) ਇਕ ਪ੍ਰਕਾਰ ਦੀ ਵੱਡੀ ਸੌਗੀ। ਮੁਨਤਕਿਲ : (ਅ) ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਲਾ, ਬਦਲਿਆ ਹੋਇਆ। ਮੁਨਤਖ਼ਬ : (ਅ) ਚੁਣਿਆ ਹੋਇਆ। ਮੁਨਤਜ਼ਿਮ : (ਅ) ਪ੍ਰਬੰਧਕ, ਇੰਤਜ਼ਾਮ ਕਰਨ ਵਾਲਾ। ਮੁਨਤਜਿਰ : (ਅ) ਉਡੀਕਵਾਨ। ਮੁਨਵੱਰ : (ਅ) ਚਮਕਦਾਰ, ਰੌਸ਼ਨ। ਮੁਦਾਵਾ : (ਅ) ਇਲਾਜ, ਦਵਾਦਾਰੂ, ਚਾਰਾ, ਤਦਬੀਰ। ਮੁਦੀਰ : (ਫ਼) ਸੰਪਾਦਕ, ਪ੍ਰਬੰਧਕ। ਮੁਨਇਮ : (ਫ਼) ਨਿਅਮਤ ਦੇਣ ਵਾਲਾ, ਮਾਲਦਾਰ, ਦੌਲਤਮੰਦ, ਅਮੀਰ, ਧਨਾਢ। ਮੁਨਾਦੀ : (ਅਫ਼) ਅਵਾਜ਼ ਦੇਣ ਵਾਲਾ, ਢਡੋਰਾ ਪਿਟਣ ਵਾਲਾ। ਮੁਨਾਫ਼ਰਤ : (ਅ) ਆਪੋ ਵਿੱਚ ਨਫ਼ਰਤ ਕਰਨੀ। ਮੁਨਾਫ਼ਾਅ : (ਅ) ਮੁਨਾਫ਼ਾ, ਲਾਭ, ਫ਼ਾਇਦਾ। ਮੁਨਾਫ਼ਿਕ : (ਅ) ਸ਼ਰਾਅ ਅਨੁਸਾਰ ਉਹ ਵਿਅਕਤੀ ਜੋ ਮੁਸਲਮਾਨ ਹੋਣ ਦਾ ਦਿਖਾਵਾ ਕਰੇ ਪਰ ਅੰਦਰੋਂ ਮੁਸਲਮਾਨ ਨਾ ਹੋਵੇ। ਮੁਫੱਸਿਲ : (ਅ) ਵਿਸਥਾਰ ਨਾਲ ਦੱਸਿਆ ਗਿਆ, ਖੋਲ੍ਹ ਕੇ ਬਿਆਨ ਕੀਤਾ ਗਿਆ, ਅੱਡ ਕੀਤਾ ਗਿਆ। ਮੁਫ਼ਤਖ਼ੋਰ : (ਫ਼) ਬਿਨ੍ਹਾਂ ਮਿਹਨਤ ਤੋਂ ਖਾਣ ਵਾਲਾ। ਮੁਫ਼ਤੀ : (ਅ) ਫ਼ਤਵਾ ਦੇਣ ਵਾਲਾ। ਮੁਫ਼ਰਦ : (ਫ਼) ਇੱਕ, ਇਕਹਿਰਾ, ਇਕੱਲਾ, ਆਗਿਆਕਾਰ ਲਈ ਵੀ ਵਰਤਿਆ ਜਾਂਦਾ ਹੈ। ਮੁਫ਼ਲਿਸ : (ਅ) ਜਿਸ ਕੋਲ ਕੁਝ ਨਾ ਹੋਵੇ, ਗ਼ਰੀਬ, ਕੰਗਾਲ, ਆਧੁਨਿਕ ਫ਼ਾਰਸੀ ਵਿੱਚ ਇਸ ਦੇ ਅਰਥ ਛੜਾ/ਕੁਆਰਾ ਵੀ ਹਨ। ਮੁਫ਼ਾਦ : (ਅ) ਲਾਭ, ਨਫ਼ਾ, ਫ਼ਾਇਦਾ। ਮਬਨੀ : (ਫ਼) ਆਧਾਰਿਤ। ਮੁਬਹਮ : (ਫ਼) ਛੁਪੀ ਹੋਈ ਗੱਲ, ਗੋਲ-ਮੋਲ, ਲੁਪਤ, ਸ਼ੱਕ ਵਾਲੀ। ਮੁਬਾਹਸਾ : (ਅ) ਵਾਦ-ਵਿਵਾਦ, ਬਹਿਸ। ਮੁਬਤਦੀ : (ਫ਼) ਸ਼ੁਰੂ ਕਰਨ ਵਾਲਾ, ਨਵਾਂ ਸਿਖਾਂਦਰੂ। ਮੁਬਤਲਾ : (ਅ) ਫਸਿਆ ਹੋਇਆ। ਮੁਬਲਿਗ : (ਫ਼) ਪ੍ਰਚਾਰਕ, ਪਹੁੰਚਾਉਣ ਵਾਲਾ। ਮੁਬਾਸ਼ਿਰ : (ਫ਼) ਸੁਜਾਖਾ, ਵੇਖਣ ਵਾਲਾ, ਪਛਾਣਨ ਵਾਲਾ, ਪਾਰਖੂ। ਮੁਬਾਦਲਾ : (ਫ਼) ਪਰਸਪਰ ਬਦਲਨਾ, ਅਦਲਾ-ਬਦਲੀ, ਬਦਲਾ। ਮੁਬਾਰਾਤ : (ਫ਼) ਮੀਆਂ ਬੀਵੀ ਦਾ ਪਰਸਪਰ ਅੱਡ ਹੋ ਜਾਣਾ, ਪਰਸਪਰ ਝਗੜਾ। ਮੁਬਾਲਗ਼ਾ : (ਅ) ਅਤਕਥਨੀ, ਵਧਾ-ਚੜ੍ਹਾ ਕੇ ਗੱਲ ਕਰਨਾ। ਮੁਮਕਿਨ : (ਅ) ਸੰਭਵ, ਹੋ ਸਕਣ ਵਾਲਾ, ਮਖ਼ਲੂਕ, ਇਨਸਾਨ। ਮੁਮਤਾਜ਼ : (ਅ) ਵਿਸ਼ੇਸ਼ਤਾ-ਪ੍ਰਾਪਤ, ਚੋਣਵਾਂ, ਮਾਣ-ਸਤਿਕਾਰਯੋਗ। ਮੁਯੱਸਰ : (ਅ) ਸੁਲੱਭ, ਪ੍ਰਾਪਤ। ਮੁਰਸ਼ਿਦ : (ਅ) ਇਰਸ਼ਾਦ ਕਰਨ ਵਾਲਾ, ਗੁਰੂ, ਰਾਹਬਰ। ਮੁਰਗ਼ : (ਫ਼) ਪੰਛੀ। ਮੁਰਗ਼ਾਬੀ : (ਫ਼) ਪਾਣੀ ਤੇ ਤੈਰਦਾ ਰਹਿਣ ਵਾਲਾ ਪੰਛੀ। ਮੁਰਤਹਨ : (ਅ) ਰਹਿਣਾ, ਠਹਿਰਣਾ, ਰਾਤ ਕੱਟਣੀ। ਮੁਰਤਜਾ : (ਅ) ਪਸੰਦੀਦਾ, ਹਜ਼ਰਤ ਅਲੀ ਦਾ ਲਕਬ। ਮੁਰੱਬਾ : (ਅ) ਉਹ ਫਲ ਜਿਸ ਨੂੰ ਖੰਡ ਦਾ ਸ਼ੀਰਾ ਮਿਲਾ ਕੇ ਰੱਖਿਆ ਹੋਇਆ ਹੋਵੇ। ਮੁਰੰਮਤ : (ਅ) ਵਿਗੜੇ ਨੂੰ ਸੰਵਾਰਨਾ, ਠੀਕ ਕਰਨਾ, ਸੋਧ ਕਰਨੀ। ਮੁਰੱਵਤ : (ਅ) ਲਿਹਾਜ, ਰਿਆਇਤ, ਇਨਸਾਨੀਅਤ। ਮੁਰਾਕਬਾ : (ਅ) ਸੋਚ ਵਿਚਾਰ, ਗਿਆਨ ਧਿਆਨ ਦੀ ਸਮਾਧੀ। ਮੁਰਾਦ : (ਅ) ਇਰਾਦਾ, ਮਨੋਰਥ, ਮਤਲਬ, ਮਨਸ਼ਾ, ਖ਼ਾਹਸ਼। ਮੁਰੀਦ : (ਅ) ਸ਼ਰਧਾ ਰੱਖਣ ਵਾਲਾ, ਖ਼ਾਹਸ਼ਮੰਦ, ਇੱਛਕ, ਚੇਲਾ। ਮੁਲਹਿਦ : (ਅ) ਬੇਦੀਨ, ਰਾਹ ਤੋਂ ਫਿਰਨ ਵਾਲਾ, ਕਾਫ਼ਰ। ਮੁਲੱਮਾ : (ਅ) ਸੋਨਾ ਜਾਂ ਚਾਂਦੀ ਚੜ੍ਹਾਇਆ ਹੋਇਆ , ਬਾਹਰੋਂ ਟੀਪ-ਟਾਪ। ਮੁਲਾਹਜ਼ਾ : (ਅ) ਵੇਖਣਾ, ਗਹੁ ਨਾਲ ਵੇਖਣਾ, ਮੁਆਇਨਾ, ਨਿਰੀਖ਼ਣ। ਮੁਲਾਤਫ਼ਤ : (ਫ਼) ਮੇਹਰਬਾਨੀ ਕਰਨਾ, ਨੇਕੀ, ਨੌਕਰੀ, ਮੌਜ਼ੂਦਗੀ। ਮੁਵੱਕਿਲ : (ਅ) ਵਕੀਲ ਨਿਯੁਕਤ ਕਰਨ ਵਾਲਾ, ਜਿਸ ਦੇ ਸਪੁਰਦ ਕੋਈ ਕੰਮ ਕੀਤਾ ਜਾਵੇ। ਮੁਵਰੱਖ਼ : (ਅ) ਇਤਿਹਾਸ ਲਿਖਣ ਵਾਲਾ। ਮੁਵਾਫ਼ਿਕ : (ਅ) ਅਨੁਸਾਰ, ਅਨੁਕੂਲ, ਮੁਤਾਬਕ। ਮੂਸਾ : (ਫ਼) ਇੱਕ ਪ੍ਰਸਿੱਧ ਪੈਗ਼ੰਬਰ ਜਿਸ ਉਤੇ ‘ਤੌਰੇਤ’ ਨਾਜ਼ਲ ਹੋਈ ਸੀ, ਉਸ ਦੀ ਕੌਮ ਨੂੰ ਯਹੂਦੀ ਕਹਿੰਦੇ ਹਨ। ਮੂਜਬ : (ਅ) ਲਾਜ਼ਮ ਕਰਨ ਵਾਲਾ, ਵਾਜਬ ਕਰਨ ਵਾਲਾ, ਸਬੱਬ, ਕਾਰਨ। ਮੂਜਿਬ : (ਅ) ਦੁੱਖ ਦੇਣ ਵਾਲਾ, ਸਤਾਉਣ ਵਾਲਾ। ਮੂਰਿਸ : (ਅ) ਵਸੀਅਤ ਕਰਨ ਵਾਲਾ, ਜਿਸ ਤੋਂ ਵਿਰਾਸਤ ਪ੍ਰਾਪਤ ਹੋਵੇ। ਮੇਅਦਾ : (ਅ) ਪੇਟ ਵਿੱਚ ਭੋਜਣ ਹਜ਼ਮ ਕਰਨ ਵਾਲੀ ਥੈਲੀ। ਮੈ-ਕਦਾ : (ਅ) ਸ਼ਰਾਬਖ਼ਾਨਾ। ਮੋਮਿਨ : (ਅ) ਈਮਾਨ ਲਿਉਣ ਵਾਲਾ ਮੁਸਲਮਾਨ। ਮੌਸੀਕੀ : (ਅ) ਰਾਗ ਵਿੱਦਿਆ, ਸੰਗੀਤ ਸ਼ਾਸਤਰ। ਮੌਰੂਸ : (ਅ) ਮੌਕਾ, ਖ਼ਾਸ ਥਾਂ, ਖ਼ਾਸ ਸਮਾਂ, ਘਟਨਾ ਸਥਾਨ। ਮੌਕੂਫ਼ : (ਅ) ਉਡਾਈ ਹੋਈ, ਦੂਰ ਕੀਤੀ। ਮੌਜ : (ਅ) ਲਹਿਰ, ਉਮੰਗ, ਜੋਸ਼। ਮੌਜਾ : (ਅ) ਪਿੰਡ, ਢੁੱਕਵਾਂ, ਠੀਕ। ਮੌਜੂ : (ਫ਼) ਵਿਅੰਗ, ਮਖੌਲ, ਮਸ਼ਕਰੀ, ਹਾਸਾ-ਠੱਠਾ, ਹਸਾਉਣੀ ਗੱਲ, ਦਿਲ ਲਗੀ, ਦਿਲ ਪਰਚਾਵਾ। ਮੌਰੂਸ : (ਫ਼) ਵਾਰਿਸ ਬਣਾਇਆ ਗਿਆ, ਵਿਰਾਸਤ, ਹਾਸਿਲ ਕੀਤੀ ਜਾਇਦਾਦ। ਮੌਰੂਸੀ : (ਫ਼) ਬਾਪ ਦਾਦੇ ਦੀ, ਵਿਰਸੇ ਦੀ, ਜੱਦੀ।

ਯਸਰ : (ਫ਼) ਸੌਖ਼, ਆਸਾਨੀ, ਖੁੱਲ੍ਹ ਦਿਲੀ, ਅਮੀਰੀ। ਯਸਰਤ : (ਫ਼) ਖ਼ੱਬਾ ਹੱਥ, ਖ਼ੱਬਾ ਪਾਸਾ। ਯਸਲ : (ਫ਼) ਫ਼ੌਜ ਦਾ ਦਸਤਾ, ਸਫ਼, ਕਤਾਰ। ਯਸਾਕ : (ਫ਼) ਜੰਗ ਦੀ ਤਿਆਰੀ, ਮੁਹਿੰਮ। ਯਸਾਰਤ : (ਫ਼) ਅਮੀਰੀ। ਯਸਾਵੁਰ : (ਫ਼) ਘੋੜ ਸਵਾਰ, ਚੋਬਦਾਰ, ਦੂਤ। ਯਸੀਰ : (ਫ਼) ਥੋੜਾ, ਸੌਖਾ, ਸਹਿਲ। ਯਕ : (ਫ਼) ਇੱਕ, ਰਸਮ-ਰਿਵਾਜ਼, ਇੱਕ-ਵਚਨ, ਇਕੱਲਾ, ਤਾਸ਼ ਦੇ ਪੱਤਿਆ ਵਿਚੋਂ ਇੱਕ ਪੱਤੇ ਦਾ ਨਾਮ, ਕਨੂੰਨ। ਯਕ-ਸਾਨ : (ਫ਼) ਹਮੇਸ਼ਾ, ਬਰਾਬਰ, ਇੱਕ ਸਮਾਨ। ਯਕਸਾਂ : (ਫ਼) ਇਕਸਾਰ, ਇਕੋ ਜਿਹੇ। ਯਕਸੂਈ : (ਫ਼) ਇੱਕ ਪਾਸੇ ਹੋਣਾ, ਅਲਹਿਦਗੀ, ਡੂੰਘਾ, ਧਿਆਨ। ਯਕਜ਼ਦਨ : (ਫ਼) ਪਲਕ ਮਾਰਨਾ। ਯਕ ਜ਼ਦਾ : (ਫ਼) ਇਕੋ ਨਿਯਮ ਨਾਲ, ਇਕੋ ਲੀਕ ਨਾਲ। ਯਕ ਤਰਫ਼ : (ਫ਼) ਇੱਕ ਪਾਸੇ ਵੱਲ। ਯਕਤਾ : (ਫ਼) ਬੇਮਿਸਾਲ, ਨਿਰਾਲਾ, ਇਕੱਲਾ। ਯਕਦਮ : (ਫ਼) ਅਚਾਨਕ, ਇੱਕ ਪਲ, ਛਿਨ, ਇਕੋ ਸਾਹ। ਯਕ ਰੋਜ਼ਾ : (ਫ਼) ਇੱਕ ਦਿਨ ਦਾ। ਯੱਕਾ : (ਫ਼) ਇਕੱਲਾ, ਬੇਮਿਸਾਲ, ਬੇਨਜ਼ੀਰ। ਯਕੁਮ : (ਫ਼) ਮਹੀਨੇ ਦੀ ਪਹਿਲੀ ਤਰੀਖ। ਯਖ਼ਦਾਨ : (ਫ਼) ਬਰਫ਼ ਰੱਖਣ ਦੀ ਥਾਂ, ਬਰਫ਼-ਘਰ, ਉਹ ਸੰਦੂਕ ਜਿਸ ਵਿੱਚ ਹਲਵਾ ਮਠਿਆਈਆਂ ਆਦਿ ਰੱਖੀਆਂ ਜਾਂਦੀਆ ਹਨ। ਯਖ਼ਨੀ : (ਫ਼) ਪੱਕਿਆ ਹੋਇਆ ਗੋਸ਼ਤ, ਗੋਸ਼ਤ ਦਾ ਸ਼ੋਰਬਾ। ਯਖ਼ ਫ਼ਰੋਸ਼ : (ਫ਼) ਬਰਫ਼ ਵੇਚਣ ਵਾਲਾ। ਯਖ਼ਬੰਦ : (ਫ਼) ਬਰਫ਼, ਪਾਲਾ, ਸੀਤ, ਠੰਡ। ਯਗ਼ਰਤ : (ਫ਼) ਦੁੱਧ ਨੂੰ ਲਾਇਆ ਜਾਣ ਵਾਲਾ ਜਾਗ, ਖੱਟਾ, ਦਹੀਂ। ਯਗ਼ਲਾਦ : (ਫ਼) ਕੜਛੀ, ਵੱਡਾ ਚਮਚਾ। ਯਗਾਨ : (ਫ਼) ਇੱਕ, ਇਕੱਲਾ, ਵਿਸ਼ੇਸ਼ ਅਦੁੱਤੀ, ਬੇਸਿਮਾਲ। ਯਗਾਨਾ : (ਫ਼) ਲਾਸਾਨੀ, ਅਦੁੱਤੀ, ਬੇਮਿਸਾਲ, ਦੋਸਤ, ਰਿਸ਼ਤੇਦਾਰ। ਯਜ਼ਕ : (ਫ਼) ਫ਼ੌਜ ਦੇ ਅੱਗੇ ਅੱਗੇ ਚਲਣ ਵਾਲਾ ਦਸਤਾ, ਹਰਾਵਲ, ਜਸੂਸ, ਸੂਹੀਆ। ਯਜ਼ਦਾਦੀ : (ਫ਼) ਆਂਡੇ ਨਾਲ ਬਣਾਇਆ ਕੋਫ਼ਤਾ। ਯਜ਼ੀਦ : (ਅ) ਨਿਰਦਈ, ਬੇਰਹਿਮ, ਖੋਟਾ, ਸਰੀਰ। ਯਤੀਮ : (ਅ) ਮਾਂ-ਬਾਪ ਤੋਂ ਬਿਨ੍ਹਾਂ, ਗ਼ੁਲਾਮ, ਬੀਮਾਰ, ਜਾਨਵਰ। ਯਦ : (ਫ਼) ਹੱਥ, ਜਾਨਵਰਾਂ ਦਾ ਅਗਲਾ ਪੈਰ, ਪੰਛੀ ਦਾ ਖੰਭ, ਸ਼ਾਖ਼, ਇੱਜ਼ਤ, ਸ਼ਕਤੀ, ਦੌਲਤ। ਯਦਾਨ : (ਫ਼) ਦੋਵੇਂ ਹੱਥ। ਯਦੀਯਾ : (ਫ਼) ਯਦ ਦਾ ਲਘੂਵਾਚੀ ਨਾਂਵ। ਯਫ਼ਜ : (ਫ਼) ਥੁੱਕ, ਰਾਲ। ਯਮ : (ਫ਼) ਸਾਗਰ। ਯਮਨ : (ਫ਼) ਅਰਬ ਦੀ ਇੱਕ ਵਿਲਾਇਤ ਦਾ ਨਾਮ ਜੋ ਕਾਅਬਾ ਤੋਂ ਯਮੀਨ ਭਾਵ ਸੱਜੇ ਪਾਸੇ ਹੈ ਇਸ ਲਈ ਇਸ ਨੂੰ ਯਮਨ ਕਹਿੰਦੇ ਹਨ। ਯਮੀਨ : (ਫ਼) ਬਰਕਤ, ਮੁਬਾਰਕ, ਸ਼ੁੱਭ, ਸੱਜਾ ਪਾਸਾ, ਸਮਰੱਥਾ। ਯਰਕ : (ਫ਼) ਗੁਨਾਹ, ਦੋਸ਼, ਪਾਪ। ਯਰਕਾਨ : (ਅ) ਪੀਲੀਆ। ਯਰਗ਼ਾ : (ਫ਼) ਤੇਜ਼ ਚਲਣ ਵਾਲਾ, ਤੇਜ਼ ਰਫ਼ਤਾਰ। ਯਰਨਾ : (ਫ਼) ਮਹਿੰਦੀ। ਯਰਾਕ : (ਫ਼) ਲੜਾਈ ਦਾ ਸਾਜ਼- ਸਮਾਨ, ਲੜਾਈ ਦੇ ਹਥਿਆਰ। ਯਲ : (ਫ਼) ਜੋਧਾ, ਪਹਿਲਵਾਨ, ਅਜ਼ਾਦ, ਤਾਕਤਵਰ। ਯਲਕ : (ਫ਼) ਇੱਕ ਪ੍ਰਕਾਰ ਦੀ ਟੋਪੀ ਜੋ ਬਾਦਸ਼ਾਹ ਪਹਿਨਦੇ ਹਨ। ਯਲਦਾ : (ਫ਼) ਸਾਲ ਦੀ ਸਭ ਤੋਂ ਲੰਬੀ ਅਤੇ ਹਨੇਰੀ ਰਾਤ, ੨੨ ਦਸੰਬਰ। ਯਲਬਾ : (ਫ਼) ਚੰਮ ਦੀ ਢਾਲ, ਚੰਮ ਦਾ ਸੰਜੋਅ। ਯਲਮਾ : (ਫ਼) ਤਾਤਾਰੀ ਚੋਗਾ, ਜਿਸ ਵਿੱਚ ਰੂੰਅ ਭਰੀ ਹੁੰਦੀ ਹੈ, ਰੂੰਅਦਾਰ ਫਤੂਹੀ। ਯਲਾ : (ਫ਼) ਮੁਕਤ ਕੀਤਾ ਹੋਇਆ, ਆਜ਼ਾਦ, ਪਹਿਲਵਾਨ, ਪਤਿਤ, ਟੇਢਾ, ਬਦਚਲਨ ਔਰਤ, ਬੇਹੂਦਾ, ਇਕੱਲਾ। ਯਾਸਮ : (ਫ਼) ਚੰਬੇਲੀ ਦਾ ਫੁੱਲ। ਯਾਸੀਨ : (ਫ਼) ਕੁਰਾਨ ਸ਼ਰੀਫ ਦਾ ਇੱਕ ਪ੍ਰਸਿੱਧ ਸੂਰਾ ਜੋ ਮਰਨ ਸਮੇਂ ਮਰਨ ਵਾਲੇ ਨੂੰ ਸੁਣਾਇਆ ਜਾਂਦਾ ਹੈ, ਹਜ਼ਰਤ ਰਸੂਲ ਦੇ ਨਾਵਾਂ ਵਿੱਚੋਂ ਇੱਕ ਨਾਮ। ਯਾਕੂਤ : (ਅ) ਇੱਕ ਬਹੁ-ਮੁੱਲੇ ਅਤੇ ਪ੍ਰਸਿੱਧ ਪੱਥਰ ਦਾ ਨਾਮ ਜੋ ਚਾਰ ਰੰਗਾਂ ਦਾ ਹੁੰਦਾ ਹੈ, ਇੱਕ ਗ਼ੁਲਾਮ ਦਾ ਨਾਮ ਜੋ ਬੜਾ ਪ੍ਰਸਿੱਧ ਲਿਖਾਰੀ ਸੀ, ਇੱਕ ਟਾਪੂ ਦਾ ਨਾਮ। ਯਾਕੂਬ : (ਅ) ਹਜ਼ਰਤ ਅਸਹਾਕ ਦੇ ਪੁੱਤਰ ਯੂਸਫ਼ ਦੇ ਪਿਤਾ ਜੋ ਇੱਕ ਪੈਗੰਬਰ ਸਨ, ਇਸਰਾਈਲ ਇਸੇ ਦਾ ਨਾਂ ਹੈ। ਯਾਕੰਦ : (ਫ਼) ਬਾਦਸ਼ਾਹ। ਯਾਫ਼ਤ : (ਫ਼) ਲੱਭਣਯੋਗ, ਆਮਦਨ, ਕਮਾਈ, ਨਫ਼ਾ, ਰਿਸ਼ਵਤ। ਯਾਫ਼ਤਨ : (ਫ਼) ਲੱਭਣਾ, ਪ੍ਰਾਪਤ ਕਰਨਾ। ਯਾਫ਼ਤਾ : (ਫ਼) ਪ੍ਰਾਪਤ ਹੋਇਆ, ਲੱਭਿਆ, ਪਹੁੰਚ, ਆਮਦ, ਪ੍ਰਾਪਤੀ। ਯਾਫ਼ਿਰ : (ਫ਼) ਨਾਚਾਰ, ਬਾਜ਼ੀਗਰ। ਯਾਰਗੀ : (ਫ਼) ਸ਼ਕਤੀ, ਤਾਕਤ। ਯਾਰਮੰਦ : (ਫ਼) ਸਹਾਇਕ, ਦੋਸਤ। ਯਾਰਾਨਾ : (ਫ਼) ਦੋਸਤੀ ਦੇ ਤਰੀਕੇ, ਦਸਤੂਰ, ਦੋਸਤੀ ਦੇ ਤੌਰ ’ਤੇ। ਯੀਲ : (ਫ਼) ਸਾਲ, ਵਰ੍ਹਾ। ਯੀਲਾਕ : (ਫ਼) ਮੁਲਕ ਦਾ ਉਹ ਸਰਦ ਸਥਾਨ ਜਿੱਥੇ ਗਰਮੀਆਂ ਕੱਟੀਆਂ ਜਾਣ। ਯੁਤਮ : (ਫ਼) ਯਤੀਮ ਹੋਣਾ। ਯੂਸਫ਼ : (ਅ) ਹਜ਼ਰਤ ਯਅਕੂਬ ਦਾ ਪੁੱਤਰ ਜ਼ੂਲੈਖਾਂ ਇਸ ਉੱਤੇ ਮੋਹਿਤ ਹੋਈ ਸੀ। ਯੂਫ਼ੀ : (ਫ਼) ਬੇਹੂਦਾ ਗੱਲਾਂ ਕਰਨ ਵਾਲਾ, ਬਕਵਾਸੀ, ਬੜਬੋਲਾ। ਯੂਮ : (ਅ) ਦਿਨ, ਰੋਜ਼। ਯੋਮਨ : (ਫ਼) ਕਿਸੇ ਖ਼ਾਸ ਦਿਨ, ਕੋਈ ਖ਼ਾਸ ਦਿਨ। ਯੋਰਕਾ : (ਫ਼) ਘੋੜੇ ਦਾ ਦੁੜਕੀ ਚਾਲ ਚੱਲਣਾ। ਯੌਮੀਯਾ : (ਫ਼) ਹਰ ਰੋਜ਼, ਰੋਜ਼ੀਨਾ, ਨਿਤਾਪਰਤੀ ਦਾ ਅਭਿਆਸ।

ਰਈਯਤ : (ਅ) ਇੱਜੜ, ਪਰਜਾ। ਰਸ਼ਕ : (ਫ਼) ਮਹਿਬੂਬ ਦੇ ਬਰਾਬਰ ਹੋਣ ਦੀ ਇੱਛਾ, ਸਾੜਾ, ਡਾਹ, ਜਲਣ, ਅਣਖ਼, ਈਰਖਾ। ਰਸ਼ਤ : (ਫ਼) ਨਗਰ ਦਾ ਵਸਨੀਕ। ਰਸ਼ਤਖ਼ੇਜ਼ : (ਫ਼) ਕਿਆਮਤ, ਪਰਲੋ, ਸ਼ੋਰ-ਸ਼ਰਾਬਾ। ਰਸਤਗਾਰ : (ਫ਼) ਮੁਕਤ, ਸੁਰੱਖਿਅਤ, ਆਜ਼ਾਦ। ਰਸਤਨ : (ਫ਼) ਛੁਟਣਾ, ਰਿਹਾ ਹੋਣਾ, ਮੁਕਤ ਹੋਣਾ। ਰਸ਼ਦ : (ਫ਼) ਸਿੱਧਾ ਰਸਤਾ, ਨੇਕ ਰਾਹ, ਮਿਲਣਾ। ਰਸਾਈ : (ਫ਼) ਪਹੁੰਚ, ਦਖਲ, ਯੋਗਤਾ, ਪੂਰਨਤਾ। ਰਸ਼ਾਦਤ : (ਫ਼) ਸਿੱਧੇ ਰਸਤੇ ਤੇ ਰਹਿਣਾ, ਅਗਵਾਈ ਨੇਕ ਰਾਹ ਤੇ ਚਲਣਾ, ਦਲੇਰੀ। ਰਸਾਲਤ : (ਫ਼) ਪੈਗ਼ਾਮ, ਸੰਦੇਸ਼, ਪੈਗ਼ੰਬਰ ਦੀ ਪਦਵੀ , ਸੁਨੇਹਾ ਪਹੁੰਚਾਉਣਾ, ਕਿਤਾਬ, ਰਸਾਲਾ, ਖ਼ਤ। ਰਸੀਲਾ : (ਫ਼) ਖ਼ਤ, ਪੱਤਰ, ਸੰਧੀ। ਰਸੂਖ਼ : (ਅ) ਮੇਲ-ਮਿਲਾਪ, ਅਸਰ, ਪ੍ਰਭਾਵ। ਰਸੂਲ : (ਅ) ਦੂਤ, ਏਲਚੀ, ਪੈਗ਼ੰਬਰ। ਰਹਨ : (ਅ) ਗਿਰਵੀ ਰੱਖੀ ਚੀਜ਼। ਰਹਮਤ : (ਅ) ਕਿਰਪਾ, ਮੇਹਰ, ਦਇਆ। ਰਹਮਾਨ : (ਅ) ਅੱਲਾਹ ਤਾਅਲਾ ਦਾ ਇੱਕ ਨਾਮ, ਅਤਿਅੰਤ ਕਿਰਪਾਸ਼ੀਲ। ਰਹਿਰਾਸ : (ਫ਼) ਸਿੱਧਾ ਤੇ ਸੱਚਾ ਰਾਹ, ਸ਼ਾਮ ਵੇਲੇ ਪੜ੍ਹੀ ਜਾਣ ਵਾਲੀ ਬਾਣੀ। ਰਹਿਲਤ : (ਅ) ਮੌਤ, ਮਰਗ, ਚਲਾਣਾ ਕਰ ਜਾਣਾ। ਰਹੀਨ : (ਫ਼) ਗਿਰਵੀ ਰੱਖੀ ਹੋਈ ਚੀਜ਼। ਰਹੀਮ : (ਅ) ਬਹੁਤ ਮਿਹਰ ਕਰਨ ਵਾਲਾ, ਅਤਿ ਰਹਿਮ ਕਰਨ ਵਾਲਾ, ਨਰਮ ਦਿਲ, ਰੱਬ ਦਾ ਇੱਕ ਗੁਣਵਾਚੀ ਨਾਮ। ਰਕਅਤ : (ਅ) ਗੋਡਿਆਂ ਪਰਨੇ ਝੁਕਣਾ, ਨਮਾਜ਼ ਦਾ ਉਹ ਭਾਗ ਜਿਸ ਵਿੱਚ ਝੁਕ ਕੇ ਫਿਰ ਬੈਠਣਾ ਹੁੰਦਾ ਹੈ। ਰਕਸ : (ਅ) ਨੱਚਣਾ, ਨਾਚ ਖੇਡਣਾ, ਹਿਲਣਾ, ਹਰਕਤ ਕਰਨਾ, ਕੁੱਦਣਾ, ਉਛਲਣਾ। ਰਕਬਾ : (ਫ਼) ਨਦੀ ਕੰਢੇ ਦੀ ਜ਼ਮੀਨ, ਪਿੰਡ ਦੀ ਜ਼ਮੀਨ। ਰੱਕਾਸ : (ਅ) ਨੱਚਣ ਵਾਲਾ, ਨਚਾਰ, ਨਿਰਤਕਾਰ। ਰਕਾਬਤ : (ਅ) ਉਡੀਕ ਕਰਨਾ, ਨਿਗਾਹਬਾਨੀ, ਇੰਤਜ਼ਾਰ। ਰਕੀਬ : (ਅ) ਦਰਬਾਨ, ਅੱਲਾਹ ਦਾ ਇੱਕ ਗੁਣਵਾਚੀ ਨਾਮ। ਰਕੀਮ : (ਫ਼) ਲਿਖਿਆ ਹੋਇਆ, ਲਿਖਤ, ਦਵਾਤ, ਤਖ਼ਤੀ। ਰਕੂਅ : (ਅ) ਨਮਾਜ਼ ਵਿੱਚ ਗੋਡਿਆਂ ’ਤੇ ਹੱਥ ਰੱਖ ਕੇ ਝੁਕਣਾ। ਰਖ਼ਸ਼ਾ : (ਫ਼) ਚਮਕਦਾ ਹੋਇਆ, ਰੌਸ਼ਨ ਚਮਕੀਲਾ। ਰਖ਼ਤ : (ਫ਼) ਸਮਾਨ, ਲਿਬਾਸ, ਸਿੱਧਾ, ਸਹੀ, ਘੋੜੇ ਦੀ ਕਾਠੀ, ਤਕਲੀਫ਼, ਸ਼ੋਕ, ਸੂਰਜ ਦੀ ਕਿਰਨ। ਰਖ਼ਤਕਸ਼ : (ਫ਼) ਪਾਂਧੀ, ਭਾਰ ਢੋਣ ਵਾਲਾ ਜਾਨਵਰ। ਰਖ਼ਤ ਬਸਤਨ : (ਫ਼) ਮਰ ਜਾਣਾ, ਚਲ ਵਸਣਾ, ਸੁਰਗਵਾਸ ਹੋ ਜਾਣਾ। ਰਖ਼ਨਾ : (ਫ਼) ਕੰਧ ਵਿਚਲੀ ਤੇੜ, ਮੋਰੀ, ਬਾਰੀ, ਖਿੜਕੀ, ਐਬ, ਦੋਸ਼। ਰਗ : (ਫ਼) ਨਸ, ਨਾੜ, ਅਸਲ, ਗ਼ੈਰਤ, ਅਣਖ। ਰਗਬੰਦ : (ਫ਼) ਪੱਟੀ। ਰਜ਼ : (ਫ਼) ਅੰਗੂਰ, ਅੰਗੂਰ ਦੀ ਵੇਲ, ਅੰਗੂਰਾਂ ਦਾ ਬਾਗ, ਵਿਸ਼, ਰੰਗ। ਰਜਬ : (ਫ਼) ਚੰਦ ਦਾ ਸਤਵਾਂ ਮਹੀਨਾ, ਡਰਨਾ, ਪੂਜਣਾ। ਰਜ਼ਮ : (ਫ਼) ਲੜਾਈ, ਮੁੱਠ-ਭੇੜ, ਲੱਕੜ। ਰਜ਼ਮਗਾਹ : (ਫ਼) ਜੰਗ ਦਾ ਮੈਦਾਨ, ਰਣ-ਭੂਮੀ। ਰਜ਼ਲ : (ਫ਼) ਕਮੀਨਾ, ਹੋਛਾ, ਥੋੜ-ਵਿਤਾ। ਰੱਜ਼ਾਕ : (ਅ) ਰਿਜ਼ਕ ਦੇਣ ਵਾਲਾ, ਰੱਬ, ਈਸ਼ਵਰ। ਰਜ਼ਾਕਾਰ : (ਅਫ਼) ਵਾਲੰਟੀਅਰ, ਆਪਣੀ ਮਰਜ਼ੀ ਦੇ ਨਾਲ ਕੋਈ ਸੇਵਾ ਕਰਨ ਵਾਲਾ। ਰਜ਼ਾਮੰਦ : (ਅਫ਼) ਰਾਜ਼ੀ, ਸਹਿਮਤ, ਖ਼ੁਸ਼। ਰੱਦੀ : (ਫ਼) ਨਿਕੰਮਾ, ਨਾਕਸ, ਵਿਗੜਿਆ ਹੋਇਆ। ਰਦੀਫ਼ : (ਅ) ਉਹ ਸ਼ਬਦ ਜੋ ਤੁਕ ਦੇ ਅਖ਼ੀਰ ’ਤੇ ਤੁਕਾਂਤ ਪਿਛੋਂ ਵਾਰ ਵਾਰ ਆਵੇ। ਰਫ਼ਅ : (ਅ) ਦੂਰ ਕਰਨਾ, ਛੱਡਣਾ। ਰਫ਼ਕਾ : (ਫ਼) ਸਾਥੀ, ਸੰਗੀ, ਯਾਤਰੀਆਂ ਦੀ ਟੋਲੀ। ਰਫ਼ਤਗੀ : (ਫ਼) ਰਵਾਨਗੀ, ਨੁਕਸਾਨ, ਹਾਨੀ। ਰਫ਼ਤਾ : (ਫ਼) ਬੀਤ ਚੁੱਕਾ, ਮਰਿਆ ਹੋਇਆ, ਖੋਇਆ ਹੋਇਆ। ਰਫ਼ਤਾ-ਰਫ਼ਤਾ : (ਫ਼) ਚੱਲਦੇ-ਚੱਲਦੇ, ਹੌਲੀ-ਹੌਲੀ। ਰਫ਼ਾਕਤ : (ਅ) ਸਾਥ, ਦੋਸਤੀ। ਰਫ਼ਾਗਤ : (ਫ਼) ਐਸ਼, ਅਰਾਮ, ਨਜ਼ਾਰੇ ਲੈਣਾ। ਰਫ਼ੀਕ : (ਅ) ਹਮਸਫ਼ਰ, ਸਾਥੀ, ਦੋਸਤ, ਯਾਰ, ਮਿੱਤਰ। ਰਬਤ : (ਅ) ਮੇਲ-ਮਿਲਾਪ, ਪਿਆਰ ਸੰਬੰਧ। ਰਬੀਅ : (ਅ) ਹਾੜੀ ਦੀ ਫ਼ਸਲ। ਰਮਕ : (ਅ) ਥੋੜੀ ਜਹੀ ਜਾਨ, ਆਖ਼ਰੀ ਸਾਹ, ਸਿਸਕਦੀ ਜਾਨ। ਰਮਜ਼ : (ਅ) ਅੱਖ, ਭਰਵੱਟੇ ਜਾਂ ਹੋਠਾਂ ਦਾ ਇਸ਼ਾਰਾ, ਛੁਪਾਉਣ ਵਾਲੀ ਗੱਲ, ਭੇਤ। ਰਮਜਾਨ : (ਅ) ਨੌਵਾਂ ਚੰਦ ਮਹੀਨਾ ਜਿਸ ਵਿੱਚ ਮੁਸਲਮਾਨ ਰੋਜ਼ੇ ਰੱਖਦੇ ਹਨ। ਰਮਦੀਦਾ : (ਫ਼) ਭੱਜਿਆ ਹੋਇਆ। ਰਮਲ : (ਅ) ਜ਼ੋਤਿਸ਼, ਅਰੂਜ਼ ਵਿੱਚ ਇੱਕ ਬਹਿਰ ਦਾ ਨਾਂ। ਰਮੀਦਗੀ : (ਫ਼) ਡਰ ਕਰਕੇ ਨੱਸ ਜਾਣਾ, ਡਰ, ਪਰੇਸ਼ਾਨੀ। ਰਮੀਦਾ : (ਫ਼) ਭਗੌੜਾ, ਨਸਿਆ ਹੋਇਆ। ਰਵਸ਼ : (ਫ਼) ਤੌਰ ਤਰੀਕਾ, ਢੰਗ, ਬਾਗ਼ ਦੀ ਪਟੜੀ। ਰਵੰਦਾ : (ਫ਼) ਚਲਣ ਵਾਲਾ, ਦੂਤ, ਪਰਵਾਨਾ, ਰਾਹਦਾਰੀ। ਰਵਾ : (ਫ਼) ਦਰੁਸਤ, ਜ਼ਾਇਜ਼। ਰਵਾਇਤ : (ਅ) ਕਥਾ, ਕਿਸੇ ਗੱਲ ਦੀ ਨਕਲ, ਪੁਰਾਣਾ ਕਿੱਸਾ। ਰਵਾਈ : (ਫ਼) ਪੂਰਾ ਹੋਣਾ, ਪੂਰਾ ਕਰਨਾ, ਰੌਣਕ। ਰਵਾਦਾਰ : (ਫ਼) ਠੀਕ, ਯੋਗ, ਚੁਣਨ ਵਾਲਾ, ਪਰਵਾਨ ਕਰਨ ਵਾਲਾ। ਰਵਾਨਗੀ : (ਫ਼) ਜਾਣਾ, ਭੱਜਣਾ, ਰਵਾਨਾ ਹੋਣਾ, ਦੌੜ। ਰਵੀ : (ਅ) ਕਾਫ਼ੀਏ ਦਾ ਸਭ ਤੋਂ ਪਿਛਲਾ ਵਾਰ ਵਾਰ ਆਣ ਵਾਲਾ ਅੱਖਰ। ਰਾਇ : (ਅ) ਮਸ਼ਵਰਾ, ਤਜ਼ਵੀਜ਼, ਵੋਟ, ਵਿਚਾਰ, ਖ਼ਿਆਲ। ਰਾਇਜ : (ਅ) ਦਸਤੂਰ ਅਨੁਸਾਰ, ਆਮ, ਚਾਲੂ। ਰਾਇਬ : (ਅ) ਸ਼ੱਕੀ, ਸ਼ੱਕ ਕਰਨ ਵਾਲਾ। ਰਾਸ : (ਫ਼) ਸੱਜਾ, ਠੀਕ ਰਾਹ, ਰਸਤਾ। ਰਾਸਤ : (ਫ਼) ਸਹੀ, ਸੱਚ, ਸੱਜਾ ਹੱਥ, ਰਾਗ ਦੇ ਬਾਰਾਂ ਘਰਾਂ ਵਿੱਚੋਂ ਇੱਕ ਘਰ, ਸਿੱਧਾ, ਪੱਧਰਾ ਰਾਹ। ਰਾਸਤ-ਖ਼ਾਨਾ : (ਫ਼) ਸਾਫ ਦਿਲ, ਸਭ ਨਾਲ ਦੋਸਤੀ ਰੱਖਣ ਵਾਲਾ। ਰਾਸਤੀਨ : (ਫ਼) ਸੱਚਾ, ਅਸਲ, ਸਿੱਧਾ, ਸਪੱਸ਼ਟ। ਰਾਸਿਦ : (ਫ਼) ਨਜੂਮੀ, ਤਾਰਾ- ਵਿਗਿਆਨੀ, ਚੌਂਕੀਦਾਰ। ਰਾਸ਼ਿਦ : (ਫ਼) ਜਿਸ ਨੂੰ ਅਗਵਾਈ ਪ੍ਰਾਪਤ ਹੋਵੇ, ਸਨਾਤਨੀ, ਨੇਕ ਧਰਮੀ। ਰਾਹਗਾਨ : (ਫ਼) ਸੜਕ ਤੋ ਲੱਭੀ ਚੀਜ਼, ਮੁਫ਼ਤ ਪ੍ਰਾਪਤ ਹੋਈ ਚੀਜ਼। ਰਾਹਗੀਰ : (ਫ਼) ਪਾਂਧੀ। ਰਾਹ ਗੁਜ਼ਰ : (ਫ਼) ਰਸਤਾ, ਰਾਹ, ਲਾਂਘਾ। ਰਾਹਤ : (ਫ਼) ਅਰਾਮ, ਸੁੱਖ, ਚੈਨ, ਖ਼ੁਸੀ, ਸੌਖ, ਹੱਥ ਦੀ ਤਲੀ। ਰਾਹਦਾਰ : (ਫ਼) ਪਾਂਧੀ, ਰਸਤੇ ਦਾ ਨਿਗਾਹਬਾਨ, ਚੋਰ ਡਾਕੂ, ਮਸੂਲ, ਮਸੂਲ ਲੈਣ ਵਾਲਾ। ਰਾਹਦਾਰੀ : (ਫ਼) ਪਾਸਪੋਰਟ, ਰਸਤੇ ਤੇ ਚੱਲਣ ਦਾ ਆਗਿਆ ਪੱਤਰ। ਰਾਹ ਨਸ਼ੀਨ : (ਫ਼) ਦੂਤ, ਭਿੱਖ-ਮੰਗਾ, ਹਰਕਾਰਾ, ਅਜਨਬੀ, ਓਪਰਾ। ਰਾਹ ਨੁਮਾ : (ਫ਼) ਰਸਤਾ ਵਿਖਾਉਣ ਵਾਲਾ, ਪੱਥ ਪਰਦਰਸ਼ਕ। ਰਾਹਨ : (ਅ) ਰਹਨ ਕਰਨ ਵਾਲਾ, ਵੇਚ ਦੇਣ ਵਾਲਾ। ਰਾਹਬੰਦ : (ਫ਼) ਰਾਹ ਮਾਰ ਡਾਕੂ, ਮਸੂਲ ਲੈਣ ਵਾਲਾ, ਰਾਹ ਦਾ ਰਾਖਾ। ਰਾਹ ਬਰ : (ਫ਼) ਰਾਹ ਵਿਖਾਉਣ ਵਾਲਾ, ਨਿਗਰਾਨ। ਰਾਕਮ : (ਅ) ਕਾਤਬ ਲਿਖਣ ਵਾਲਾ, ਲੇਖਕ। ਰਾਕਿਸ : (ਫ਼) ਨਚਾਰ, ਨੱਚਣ ਵਾਲਾ, ਰਕਸ ਕਰਨ ਵਾਲਾ, ਇੱਕ ਸਤਾਰਾ। ਰਾਜ਼ : (ਫ਼) ਭੇਦ, ਲੁਪਤ ਗੱਲ, ਰਾਜ਼ ਦੀ ਗੱਲ। ਰਾਜ਼ਦਾਨ : (ਫ਼) ਭੇਦ ਜਾਨਣ ਵਾਲਾ, ਮਹਿਰਮ, ਭੇਤੀ। ਰਾਜ਼ਬਾਨ : (ਫ਼) ਭੇਦੀ, ਬਾਦਸ਼ਾਹ ਦੇ ਹਜ਼ੂਰ ਬਿਨੈਕਾਰਾਂ ਦੀਆਂ ਅਰਜਾਂ ਪੇਸ਼ ਕਰਨ ਵਾਲਾ। ਰਾਜ਼ਿਕ : (ਅ) ਰਿਜ਼ਕ ਦੇਣ ਵਾਲਾ, ਰੋਜ਼ੀ-ਦਾਤਾ, ਰੱਬ, ਈਸ਼ਵਰ। ਰਾਜ਼ੀ : (ਅ) ਖ਼ੁਸ਼, ਪ੍ਰਸੰਨ, ਸੰਤੋਖੀ, ਮੰਨਣ ਵਾਲਾ। ਰਾਜ਼ੀਯਾ : (ਫ਼) ਪਸੰਦੀਦਾ, ਪ੍ਰਵਾਨ। ਰਾਤਿਬ : (ਫ਼) ਬੱਝਿਆ ਹੋਇਆ, ਪੱਕਾ, ਰੋਜ਼ਾਨਾ ਨੇਮ, ਖ਼ੁਰਾਕ, ਤਨਖ਼ਾਹ, ਵਜੀਫ਼ਾ। ਰਾਦੀ : (ਫ਼) ਸਖ਼ਾਵਤ, ਦਾਨ, ਪੁੰਨ, ਸਿਆਣਪ, ਜੁਗਤ, ਬਹਾਦਰੀ। ਰਾਬਿਆ : (ਫ਼) ਚੌਥੀ, ਚੌਥੀ ਇਸਤਰੀ, ਕੋਈ ਚੀਜ਼, ਪ੍ਰਸਿੱਧ ਸੂਫ਼ੀ ਔਰਤ। ਰਾਮ : (ਫ਼) ਆਗਿਆਕਾਰ, ਚੱਲਣ ਵਾਲਾ, ਸ਼ਕਤੀ, ਇੱਕ ਫ਼ਰਿਸ਼ਤੇ ਦਾ ਨਾਮ, ਇੱਕ ਪ੍ਰਸਿੱਧ ਸੰਗੀਤ-ਸ਼ਾਜ। ਰਾਮੀਨ : (ਫ਼) ‘ਵੀਸ’ ਦੇ ਆਸ਼ਕ ਦਾ ਨਾਮ। ਰਾਯ : (ਫ਼) ਤਜਵੀਜ਼, ਭਾਵ, ਵਿਚਾਰ, ਧਿਆਨ, ਤਦਬੀਰ, ਅਕਲ। ਰਾਯਤ : (ਫ਼) ਝੰਡਾ, ਨੇਜ਼ਾ। ਰਾਵੀ : (ਫ਼) ਕਿੱਸਾ ਕਹਾਣੀ ਕਹਿਣ ਵਾਲਾ, ਇਤਿਹਾਸਕਾਰ। ਰਿਆ : (ਅ) ਮਕਰ, ਫ਼ਰੇਬ, ਧੋਖਾ, ਜ਼ਾਹਰਦਾਰੀ। ਰਿਆਸਤ : (ਅ) ਰਾਜ, ਹਕੂਮਤ। ਰਿਆਕਾਰ : (ਅ) ਫ਼ਰੇਬੀ, ਧੋਖੇਬਾਜ਼। ਰਿਆਜ਼ਤ : (ਅ) ਮਿਹਨਤ, ਭਗਤੀ। ਰਿਆਜ਼ੀ : (ਅ) ਗਣਿਤ ਦਾ ਇਲਮ। ਰਿਆਯਾ : (ਫ਼) ਪਰਜਾ, ਜਨਤਾ। ਰਿਸਤਨ : (ਫ਼) ਕੱਤਣਾ, ਰੂੰਅ ਕੱਤਣਾ। ਰਿੱਕਤ : (ਫ਼) ਪਤਲਾ, ਬਰੀਕ, ਪਤਲਾਪਣ। ਰਿਕਾਬਤ : (ਫ਼) ਰਕੀਬ ਹੋਣਾ, ਹਸਦ, ਈਰਖਾ, ਮੁਕਾਬਲਾ। ਰਿਕਾਬੀ : (ਫ਼) ਰਿਕਾਬ ਨਾਲ ਸੰਬੰਧਤ, ਸਾਕੀ, ਸ਼ਰਾਬ ਦਾ ਪਿਆਲਾ। ਰਿਜ਼ਕ : (ਫ਼) ਰੋਜ਼ੀ, ਖ਼ੁਰਾਕ, ਖਾਣਾ, ਸੁਭਾਗ, ਵਜੀਫ਼ਾ, ਮੀਂਹ। ਰਿਜ਼ਵਾਨ : (ਫ਼) ਰਜ਼ਾਮੰਦੀ, ਖ਼ੁਸ਼ੀ, ਬਹਿਸ਼ਤ ਦੇ ਦਰਬਾਨ, ਇੱਕ ਫ਼ਰਿਸ਼ਤੇ ਦਾ ਨਾਮ। ਰਿਜ਼ਾ : (ਫ਼) ਖ਼ੁਸ਼ ਕਰਨ ਦਾ ਯਤਨ, ਮਰਜ਼ੀ। ਰਿੰਦ : (ਫ਼) ਆਜ਼ਾਦ, ਮਲੰਗ, ਸੂਫ਼ੀ, ਬੇਪਰਵਾਹ, ਸ਼ਰਾਬੀ, ਸ਼ੁਰੂ ਤੋਂ ਹੀ ਆਜ਼ਾਦ ਮਨੁੱਖ। ਰਿਫ਼ਕ : (ਅ) ਨਰਮੀ, ਨਿਮਰਤਾ। ਰਿਫ਼ਾਕਤ : (ਅ) ਸਾਥ, ਸੰਗ, ਨਾਲ ਹੋਣ ਦਾ ਭਾਵ, ਮਿੱਤਰਤਾ। ਰਿਬਾਤ : (ਫ਼) ਸਰਾਂ। ਰਿਬਾਬ : (ਫ਼) ਇਕਰਾਰਨਾਮਾ, ਸੰਧੀ। ਰਿਵਾਜ : (ਫ਼) ਆਮ ਦਸਤੂਰ, ਰੀਤ, ਰਸਮ, ਨੇਮ, ਪ੍ਰਥਾ, ਚਲਣ। ਰਿਵਾਯਤ : (ਅ) ਪਰੰਪਰਾ, ਰੀਤ, ਪ੍ਰਮਾਣ। ਰੀਸ਼ : (ਫ਼) ਦਾੜ੍ਹੀ, ਪੰਛੀਆਂ ਦੇ ਪਰ, ਕਲਗੀ, ਗੁੱਸਾ। ਰੀਸ਼ ਖ਼ੰਦ : (ਫ਼) ਦਿਲ-ਲਗੀ, ਮਜ਼ਾਕ, ਮਖੌਲ। ਰੀਸਮਾਨ : (ਫ਼) ਰੱਸੀ, ਡੋਰੀ, ਸੂਤ, ਧਾਗਾ। ਰੀਹ : (ਫ਼) ਖ਼ੂਸ਼ਬੂ, ਬਦਬੂ, ਪੇਟ, ਜਿੱਤ, ਖ਼ੁਸ਼ੀ, ਤਰਸ, ਖ਼ਾਲਸ ਚੀਜ਼, ਹਵਾਦਾਰ ਦਿਨ, ਹਨੇਰੀ। ਰੀਜ਼ : (ਫ਼) ਮੁਰਾਦ, ਇੱਛਾ, ਟਿੱਲਾ, ਟਿੱਬਾ। ਰੀਬਤ : (ਫ਼) ਤੋਹਮਤ, ਦੋਸ਼, ਸ਼ੱਕ ਵਿੱਚ ਪਾਉਣ ਵਾਲੀ ਚੀਜ਼। ਰੀਮਨ : (ਫ਼) ਗੰਦਾ, ਖ਼ਰਾਬ, ਭੈੜਾ, ਆਕੀ, ਧੋਖੇਬਾਜ਼। ਰੁਸ਼ਕ : (ਫ਼) ਠੂੰਹਾਂ, ਬਿੱਛੂ। ਰੁਸਤਕ : (ਫ਼) ਛੋਟੀ ਬਸਤੀ, ਛੋਟੀ ਮੰਡੀ। ਰੁਸਤਨ : (ਫ਼) ਉੱਗਣਾ। ਰੁਸਤਮ : (ਫ਼) ਇਰਾਨ ਦਾ ਪ੍ਰਸਿੱਧ ਪਹਿਲਵਾਨ, ਇਹ ਸ਼ਬਦ ‘ਰਸਤਮ’ ਤੋਂ ਬਣਿਆ ਹੈ ਜਿਸ ਦਾ ਭਾਵ ਛੁੱਟਕਾਰਾ ਹੋਣਾ ਹੈ। ਰੁਸ਼ਦ : (ਅ) ਸਿੱਧੇ ਰਾਹ ਤੁਰਨਾ, ਸੁਆਰਥੀ ਹੋਣਾ, ਨੇਕ ਹਦਾਇਤ ਪ੍ਰਾਪਤ ਕਰਨਾ। ਰੁਹ ਬਾਨੀਅਤ : (ਫ਼ ) ਸੰਸਾਰ ਤਿਆਗਣਾ, ਈਸਾਈ ਪਾਦਰੀਆਂ ਦਾ ਸੰਸਾਰਿਕ ਰਸਾਂ ਤੋਂ ਪਰਹੇਜ਼ ਕਰਨਾ। ਰੁਕਨ : (ਅ) ਅਰੂਜ਼ ਵਿੱਚ ਬਹਿਰ ਦਾ ਇੱਕ ਭਾਗ। ਰੁਕਾਅ : (ਅ) ਰੁੱਕਾ, ਖ਼ਤ, ਚਿੱਠੀ। ਰੁਖ਼ਸਤ : (ਅ) ਆਗਿਆ, ਇਜਾਜ਼ਤ, ਛੁੱਟੀ, ਬਹੁਲਤਾ, ਸਸਤਾਪਣ। ਰੁਖ਼ਸਾਰ : (ਅ) ਗੱਲ੍ਹ, ਚਿਹਰਾ। ਰੁਖ਼ਨਾ : (ਫ਼) ਕੰਧ ਵਿਚਲੀ ਤੇੜ, ਮੋਰੀ, ਬਾਰੀ, ਖਿੜਕੀ, ਐਬ। ਰੁਜ਼ਅਤ : (ਅ) ਵਾਪਸੀ, ਮੋੜਾ, ਪਤਨੀ ਨੂੰ ਤਲਾਕ ਦੇਣ ਉਪਰੰਤ ਮੁੜ ਪਤਨੀ ਬਣਾਨਾ। ਰੁਜਹਾਨ : (ਅ) ਧਿਆਨ, ਝੁਕਾ। ਰੁਤਬਾ : (ਅ) ਮਰਤਬਾ, ਦਰਜ਼ਾ, ਪਦਵੀ। ਰੁਬਾਈ : (ਅ) ਲੁੱਟ-ਮਾਰ। ਰੁਬਾਬ : (ਫ਼) ਇੱਕ ਪ੍ਰਸਿੱਧ ਸ਼ਾਜ ਦਾ ਨਾਮ, ਸਾਰੰਗੀ। ਰੁਮਕ : (ਫ਼) ਸਿਸਕਦੀ ਜਾਨ, ਥੋੜੀ ਜਿਹੀ ਜਾਨ, ਘੋਰੜੂ ਵੱਜਣਾ। ਰੁਸ਼ਨਾਈ : (ਫ਼) ਪ੍ਰਕਾਸ਼, ਲਿਖਣ ਦੀ ਸਿਆਹੀ। ਰੂਹ : (ਅ) ਜਾਨ, ਆਤਮਾ, ਸੱਤ, ਬੋਲਣਾ, ਮਿਹਰ, ਬਖ਼ਸ਼ਿਸ਼। ਰੂਹੀਨਾ : (ਫ਼) ਇੱਕ ਪ੍ਰਕਾਰ ਦਾ ਫ਼ੋਲਾਦ। ਰੂਦ : (ਫ਼) ਨਹਿਰ, ਨਦੀ, ਆਂਦਰ, ਤੰਦ, ਕਮਾਨ ਦੀ ਤੰਦ, ਬੱਕਰੀ ਦੀ ਆਂਦਰ, ਇੱਕ ਸ਼ਾਜ ਦਾ ਨਾਮ, ਗੀਤ, ਅਨੰਦ, ਪੁੱਤਰ। ਰੂਦਕ : (ਫ਼) ਛੋਟੀ ਨਦੀ। ਰੂਦਗਰ : (ਫ਼) ਸਾਜਾਂ ਦੇ ਤਾਰ ਬਣਾਉਣ ਵਾਲਾ। ਰੂਦਗਾਨੀ : (ਫ਼) ਅੰਤੜੀ, ਆਂਦਰ, ਤਾਰ। ਰੂਦਾਦ : (ਫ਼) ਹਾਲ, ਬਿਆਨ, ਕਿਸੇ ਘਟਨਾ ਦਾ ਬਿਆਨ। ਰੂਪਾਕ : (ਫ਼) ਰੁਮਾਲ, ਤੌਲੀਆ। ਰੂ-ਪੋਸ਼ : (ਫ਼) ਛੁਪਿਆ ਹੋਇਆ, ਮੁਲੰਮਾ, ਪਰਦਾ, ਬੁਰਕਾ। ਰੂਫ਼ੀਸ : (ਫ਼) ਇੱਕ ਯੂਨਾਨੀ ਰਿਸ਼ੀ ਦਾ ਨਾਮ। ਰੂ-ਬ-ਰੂ : (ਫ਼) ਆਹਮਣੇ-ਸਾਹਮਣੇ। ਰੂਮਾਨੀ : (ਫ਼) ਯਾਕੁਤੀ ਰੰਗ ਵਾਲਾ, ਰੂਮਾਨ ਨਾਲ ਸੰਬੰਧਤ। ਰੇਅਸ਼ਾ : (ਅ) ਕਾਂਬਾ, ਥਰਥਰਾਹਟ, ਇਕ ਰੋਗ। ਰੇਸ਼ : (ਫ਼) ਘਾਓ, ਸੱਟ, ਦਾਗ਼, ਫੋੜਾ, ਫੱਟੜ, ਸੰਘਣਾ, ਸ਼ੋਰਬਾ। ਰੇਖ਼ਤਾ : (ਫ਼) ਸਾਂਚੇ ਵਿੱਚ ਢਾਲ ਕੇ ਬਣਾਈ ਹੋਈ ਚੀਜ਼, ਮਿਸ਼ਰਿਤ ਬੋਲੀ, ਮਿਸ਼ਰਿਤ ਅਦਬ। ਰੇਗ : (ਫ਼) ਰੇਤ, ਬਾਲੂ, ਕਿਸਮਤ, ਭਾਗ। ਰੇਜ਼ਗਾਰੀ : (ਫ਼) ਭਾਨ, ਟੁੱਟ। ਰੇਜ਼ਗੀ : (ਫ਼) ਟੋਟਾ, ਛੋਟੇ ਸਿੱਕੇ, ਰੇਜ਼ਗਾਰੀ। ਰੇਜ਼ਾ-ਕਾਰੀ : (ਫ਼) ਬਰੀਕ ਕੰਮ ਕਰਨਾ। ਰੇਜ਼ਾ-ਖ਼ਤ : (ਫ਼) ਬਰੀਕ, ਧਾਰੀਦਾਰ। ਰੇਜ਼ਾਨ : (ਫ਼) ਡਿਗਦਾ ਹੋਇਆ, ਸੁੱਟਦਾ ਹੋਇਆ, ਪਾਊਂਦਾ। ਰੇਜ਼ਾਬ : (ਫ਼) ਗੁਸਲਖ਼ਾਨੇ ਵਿੱਚੋਂ ਨਿਕਲਣ ਵਾਲਾ ਗੰਦ ਪਾਣੀ। ਰੈਹਾਨ : (ਫ਼) ਗ਼ਲਬਾ, ਜ਼ੋਰ, ਚੀਜ਼, ਦੌਲਤ, ਹਰਿਆਵਲ, ਸੁਗੰਧਮਈ ਘਾਹ। ਰੋਅਬ : (ਅ) ਦਬਦਬਾ, ਧਾਂਕ, ਜਲਾਲ। ਰੋਸਤਾ : (ਫ਼) ਪਿੰਡ, ਨਗਰ, ਗਰਾਮ। ਰੋਸ ਤਾਈ : (ਫ਼ ) ਪੇਂਡੂਪਣਾ, ਗੰਵਾਰਪੁਣਾ। ਰੋਸ਼ਨਗ਼ਰ : (ਫ਼) ਪਾਲਸ਼ ਕਰਨ ਵਾਲਾ। ਰੋਸ਼ਨ ਦਿਮਾਗ਼ : (ਫ਼) ਸਿਆਣਾ, ਬੁੱਧੀਮਾਨ। ਰੋਗ਼ਨ : (ਫ਼) ਤੇਲ, ਘੀ, ਮੱਖਣ, ਵਾਰਨਿਸ਼, ਆਬਤਾਬ। ਰੋਜ਼ : (ਫ਼) ਦਿਨ, ਦਿਨ ਦਾ ਕੋਈ ਭਾਗ, ਸੂਰਜ, ਚਮਕਦਾ, ਪ੍ਰਤੱਖ। ਰੋਜ਼-ਏ-ਪਸੀਨ : (ਫ਼) ਅੰਤਿਮ ਦਿਨ, ਉਮਰ ਦਾ ਅਖੀਰਲਾ ਦਿਨ, ਮੌਤ ਦਾ ਦਿਨ। ਰੋਜ਼-ਏ-ਫ਼ਿਰਾਕ : (ਫ਼) ਜੁਦਾਈ ਦਾ ਦਿਨ। ਰੋਜ਼-ਏ-ਬਾਰ : (ਫ਼) ਆਮ ਦਰਬਾਰ ਦਾ ਦਿਨ। ਰੋਜ਼ਗਰਦ : (ਫ਼) ਸੂਰਜ। ਰੋਜ਼ਗਾਨਾ : (ਫ਼) ਤਨਖ਼ਾਹ, ਪੈਨਸ਼ਨ, ਸਿਰ ਦਾ ਅਗਲਾ ਹਿੱਸਾ। ਰੋਜ਼ਗਾਰੇ : (ਫ਼) ਕੁਝ ਸਮਾਂ। ਰੋਜ਼ ਮੱਰਾ : (ਫ਼) ਹਰ ਰੋਜ਼, ਨਿਤਾਪ੍ਰਤੀ, ਸਦਾ। ਰੋਜ਼ਾ : (ਫ਼) ਵਰਤ, ਇਸਲਾਮ ਧਰਮ ਅਨੁਸਾਰ ਸਾਰਾ ਦਿਨ ਭੁੱਖਿਆਂ ਤਿਹਾਇਆਂ ਰਹਿਣਾ। ਰੋਜ਼ਾ-ਕੁਸਾਈ : (ਫ਼) ਇਫ਼ਤਾਰੀ, ਰੋਜ਼ਾ ਖੋਲਣ ਦੀ ਰਸਮ। ਰੋਜ਼ੀਨਾ : (ਫ਼) ਵਜੀਫ਼ਾ, ਤਨਖ਼ਾਹ, ਰੋਜ਼ਾਨਾ ਮਜ਼ਦੂਰੀ। ਰੋਬ : (ਫ਼) ਝਾੜ-ਝੰਬ, ਸਾਫ਼ ਕਰਨਾ, ਝਾੜੂ ਦੇਣਾ। ਰੌਜ਼ਾ : (ਅ) ਮਕਬਰਾ, ਹਰਾ ਭਰਾ ਥਾਂ, ਕਬਰ, ਬਾਗ। ਰੌਂਦਨਾ : ਮਿੱਧਣਾ, ਕੁਚਲਣਾ। ਰੰਗ-ਆਮੇਜ਼ : (ਫ਼) ਚਿੱਤਰਕਾਰ, ਨਕਾਸ਼। ਰੰਗ-ਆਵਰਦ : (ਫ਼) ਬਹੁ-ਰੂਪੀਆ। ਰੰਗਸਾਜ਼ : (ਫ਼) ਲਲਾਰੀ, ਚਿੱਤਰਕਾਰ, ਰੰਗਣ ਵਾਲਾ। ਰੰਗਜ਼ਦਾ : (ਫ਼) ਰੰਗਿਆ ਹੋਇਆ। ਰੰਗ-ਬਸਤ : (ਫ਼) ਪੱਕਾ ਰੰਗ। ਰੰਗ-ਬਾਖ਼ਤਨ : (ਫ਼) ਰੰਗ ਉਡ ਜਾਣਾ। ਰੰਗ ਮਹਲ : (ਫ਼) ਐਸ਼ ਕਰਨ ਦੀ ਹਵੇਲੀ। ਰੰਗਰੇਜ਼ : (ਫ਼) ਲਲਾਰੀ। ਰੰਗੀਨ : (ਫ਼) ਰੰਗਿਆ ਹੋਇਆ, ਖ਼ੁਸ਼। ਰੰਜ : (ਫ਼) ਦੁੱਖ, ਤਕਲੀਫ਼, ਬੀਮਾਰੀ, ਕ੍ਰੋਧ, ਗੁੱਸਾ, ਗ਼ਮ। ਰੰਜਿਸ਼ : (ਫ਼) ਦੁੱਖ, ਤਕਲੀਫ਼। ਰੰਜੂਰ : (ਫ਼) ਬੀਮਾਰ, ਉਦਾਸ, ਦੁੱਖੀ। ਰੰਜੂਲ : (ਅ) ਗ਼ਮਗੀਨ, ਉਦਾਸ, ਦੁੱਖੀ, ਬੀਮਾਰ। ਰੰਦਾ : (ਫ਼) ਲੱਕੜ ਨੂੰ ਸ਼ਾਫ ਕਰਨ ਵਾਲਾ ਸੰਦ।

ਲਅਨਤ : (ਅ) ਲਾਣਤ, ਫਿਟਕਾਰ। ਲਅਬਤ : (ਫ਼) ਖਿਡੌਣਾ, ਗੁੱਡੀ-ਗੁੱਡਾ, ਪੁਤਲੀ, ਬੁੱਤ। ਲਈਮ : (ਫ਼) ਘਟੀਆ, ਕਮੀਨਾ, ਕੰਜੂਸ। ਲਹਜਾ : (ਅ) ਬੋਲੀ, ਉਚਾਰਨ-ਢੰਗ, ਮਧੁਰ। ਲਹਦ : (ਫ਼) ਕਬਰ, ਮੋਰੀ, ਦਰਜ, ਕਬਰ ਦੇ ਅੰਦਰਲਾ ਖੱਡਾ ਜਿਸ ਦੇ ਅੰਦਰ ਲਾਸ਼ ਰੱਖੀ ਜਾਂਦੀ ਹੈ। ਲਹਨ : (ਅ) ਗਾਉਣਾ, ਸੁਰੀਲੀ ਆਵਾਜ। ਲਹਬ : (ਫ਼) ਅੱਗ ਦੀ ਲਾਟ। ਲਹਮਾ : (ਫ਼) ਪਲ, ਛਿਣ, ਲਮਹਾ। ਲਕਦ : (ਫ਼) ਲੱਤ, ਠੋਕਰ। ਲਕਨ : (ਫ਼) ਥਥਲਾਪਣ, ਹਲਕਾਪਣ। ਲਕਬ : (ਅ) ਉਹ ਨਾਮ ਜਿਸ ਵਿੱਚੋਂ ਤਰੀਫ਼ ਜਾਂ ਨਿੰਦਾ ਦੇ ਅਰਥ ਨਿਕਲਣ। ਲਕਵਾ : (ਅ) ਇੱਕ ਬੀਮਾਰੀ ਦਾ ਨਾਮ। ਲੱਕਾ : (ਫ਼) ਟੁੱਕੜਾ, ਟੋਟਾ, ਧੱਬਾ। ਲਖ਼ਚਾ : (ਫ਼) ਚੰਗਿਆੜੀ, ਅੰਗਿਆਰ। ਲਖਤ : (ਫ਼) ਟੁਕੜਾ, ਹਿੱਸਾ। ਲਖ਼ਤ-ਏ-ਦਿਲ : (ਫ਼) ਜਿਗਰ ਦਾ ਟੋਟਾ, ਬੇਟਾ, ਪੁੱਤਰ। ਲਗ : (ਫ਼) ਬਕਵਾਸ, ਬੇਹੂਦਾ ਗੱਲਾਂ। ਲਗਨ : (ਫ਼) ਹੱਥ ਧੋਣ ਦੀ ਤਸ਼ਕਰੀ, ਚਿਲਮਚੀ, ਸ਼ਮ੍ਹਾਦਾਨ, ਅੰਗੀਠੀ। ਲਗਵ : (ਅ) ਉਹ ਨਿਗੂਣੀ ਹਰਕਤ ਜਿਸ ਨਾਲ ਦੂਜੇ ਦੇ ਮਨ ਉੱਤੇ ਕਸ਼ਟਦਾਇਕ ਪ੍ਰਭਾਵ ਪਵੇ। ਲਗ਼ਜ਼ਿਸ਼ : (ਫ਼) ਫਿਸਲਣਾ, ਤਿਲਕਣਾ, ਗਲਤੀ, ਭੁੱਲ ਚੁੱਕ। ਲੱਜ਼ਤ : (ਅ) ਮਜ਼ਾ, ਸੁਆਦ, ਆਨੰਦ। ਲੱਜਾ : (ਫ਼ ) ਸ਼ੋਰ ਸ਼ਰਾਬਾ , ਰੌਲਾ-ਰੱਪਾ। ਲਤਾਇਫ਼ : (ਫ਼) ਲਤੀਫ਼ੇ, ਮਜ਼ੇਦਾਰ ਗੱਲਾਂ, ਨੇਕੀਆਂ, ਬਰੀਕੀਆਂ। ਲਬਰੇਜ਼ : (ਫ਼) ਕੰਢਿਆ ਤਕ ਭਰਿਆ ਹੋਇਆ, ਉਛਲਦਾ। ਲਮਹਾ : (ਅ) ਛਿਣ ਮਾਤਰ, ਥੋੜਾ ਸਮਾਂ, ਝਟ ਪਟ, ਅੱਖ ਦੀ ਪਲਕ ਜਿੰਨਾ ਸਮਾਂ। ਲਰਜ਼ਾ : (ਫ਼) ਕਾਂਬਾ, ਕੰਬਣੀ, ਉਹ ਕੰਬਣੀ ਜਿਹੜੀ ਬਿਮਾਰੀ ਦੀ ਹਾਲਤ ਵਿੱਚ ਹੁੰਦੀ ਹੈ, ਭੁਚਾਲ। ਲਰਜ਼ਿਸ਼ : (ਫ਼) ਕਾਂਬਾ, ਥਰਥਰਾਹਟ। ਲਰਦ : (ਫ਼) ਜੰਗਲ, ਮੈਦਾਨ, ਘੋੜ ਦੌੜ ਦਾ ਮੈਦਾਨ, ਨਵਾਬ। ਲਵੀਦ : (ਫ਼) ਵੱਡਾ ਪਤੀਲਾ, ਖੁੱਲ੍ਹੇ ਮੂੰਹ ਵਾਲੀ ਦੇਗ। ਲਾਇਸ : (ਫ਼) ਇੱਕ ਪ੍ਰਕਾਰ ਦਾ ਲਾਲ ਰੇਸ਼ਮੀ ਕੱਪੜਾ। ਲਾਸਾਨੀ : (ਅ) ਬੇਜੋੜ, ਅਦੁੱਤੀ, ਬੇਮਿਸਾਲ। ਲਾਸ਼ਰੀਕ : (ਅ) ਹਿੱਸੇਦਾਰੀ ਬਿਨ੍ਹਾਂ, ਜਿਸ ਦੇ ਕੰਮ ਵਿੱਚ ਕਿਸੇ ਦੀ ਸਾਂਝ ਨਾ ਹੋਵੇ। ਲਾਹੌਲ : (ਅ) ਨਹੀਂ ਹੈ ਸ਼ਕਤੀ, ਨਫ਼ਰਤ ਤੇ ਹਜਾਰਤ ਦੇ ਭਾਵ ਪ੍ਰਗਟ ਕਰਨ ਵੇਲੇ ਬੋਲਿਆ ਜਾਂਦਾ ਹੈ, ਲਾਹੌਲ ਵਲਾ ਕੁੱਵਤ ਭਾਵ ਖੁਦਾ ਤੋਂ ਬਿਨ੍ਹਾਂ ਕੋਈ ਵੀ ਸ਼ਕਤੀਸ਼ਾਲੀ ਨਹੀਂ ਹੈ, ਭੂਤ-ਪ੍ਰੇਤ, ਜਿੰਨ ਆਦਿ ਭਜਾਉਣ ਲਈ ਵੀ ਇਹੋ ਬੋਲਿਆ ਜਾਂਦਾ ਹੈ। ਲਾਕ : (ਫ਼) ਲੱਕੜ ਦਾ ਪਿਆਲਾ, ਮੋਹਰ ਲਾਉਣ ਵਾਲੀ ਲਾਖ। ਲਾਂਗਰੀ : (ਫ਼) ਕਮਜ਼ੋਰੀ, ਦੁਬਲਾਪਣ। ਲਾਚ : (ਫ਼) ਠੱਠਾ, ਮਖੌਲ। ਲਾਜਵਰਦ : (ਅ) ਨੀਲੇ ਰੰਗ ਦਾ ਇੱਕ ਪੱਥਰ ਜਿਸ ਦੇ ਨਗੀਨੇ ਬਣਦੇ ਹਨ। ਲਾਜ਼ਵਾਲ : (ਅ) ਹਮੇਸ਼ਾ ਰਹਿਣ ਵਾਲਾ। ਲਾਜਵਾਬ : (ਅ) ਨਿਰੁਤਰ, ਬੇਮਿਸਾਲ, ਚੁੱਪ। ਲਾਤੀਨੀ : (ਫ਼) ਇੱਕ ਪ੍ਰਾਚੀਨ ਕਲਾਸਕੀ ਰੂਮੀ ਜ਼ਬਾਨ। ਲਾਦਵਾ : (ਅ) ਜਿਸ ਦੀ ਦਵਾ ਨਾ ਹੋਵੇ। ਲੱਪਾ : (ਫ਼) ਪਾਣੀ ਦੀ ਲਹਿਰ। ਲਾਫ਼ : (ਫ਼) ਸ਼ੇਖੀ, ਫੜ੍ਹ ਡੀਂਗ। ਲਾਫ਼ਜ਼ਦਨ : (ਫ਼) ਫੜ੍ਹਾਂ ਮਾਰਨ ਵਾਲਾ। ਲਾਮ : (ਅ) ਇਕ ਕਿਸਮ ਦੀ ਟੋਪੀ ਜੋ ਨਮਦੇ ਦੀ ਬਣੀ ਹੁੰਦੀ ਹੈ ਤੇ ਜਿਸ ਨੂੰ ਫ਼ਕੀਰ ਲੋਕ ਪਹਿਨਦੇ ਹਨ। ਲਾਮਕਾਨੀ : (ਅ) ਜੋ ਕਿਸੇ ਥਾਂ ਦੀ ਹੱਦ ਵਿੱਚ ਨਾ ਹੋਵੇ। ਲਾਮਨਫ਼ੀ : (ਅ) ਜਿਸ ਨੂੰ ਮਨਫ਼ੀ ਨਾ ਕੀਤਾ ਜਾ ਸਕੇ, ਅਬਿਨਾਸ਼ੀ, ਰੱਬ। ਲਾਲਿਕਾ : (ਫ਼) ਤਾਜ਼, ਮੁਕਟ, ਮੁਰਗੇ ਦੀ ਕੰਲਗੀ। ਲਾਵਲਦ : (ਅ) ਬੇਸੰਤਾਨ, ਜਿਸ ਦੇ ਔਲਾਦ ਨਾ ਹੋਵੇ। ਲਾਵਾਰਿਸ : (ਅ) ਉਹ ਵਸਤੂ ਜਿਸ ਦਾ ਕੋਈ ਵਾਰਿਸ ਨਾ ਹੋਵੇ। ਲਿਆਕਤ : (ਅ) ਕਾਬਲੀਅਤ, ਯੋਗਤਾ, ਵਿਦਵਤਾ। ਲਿਸਾਨ : (ਅ) ਜ਼ੁਬਾਨ, ਜੀਭ, ਭਾਸ਼ਾ। ਲਿਹਾਜ਼ : (ਅ) ਰਿਆਇਤ, ਖਿਆਲ ਰੱਖਣਾ, ਵਿਸ਼ੇਸ਼ ਧਿਆਨ ਦੇਣਾ। ਲਿਹਾਜ਼ਾ : (ਅ) ਇਸ ਲਈ, ਇਸ ਕਰਕੇ, ਮੁਕਦੀ ਗੱਲ। ਲਿਹਾਫ਼ : (ਅ) ਮੋਟੀ ਰਜਾਈ। ਲਿਬਾਸ : (ਅ) ਪੋਸ਼ਾਕ, ਬਸਤਰ, ਕੱਪੜੇ। ਲਿੱਲਾਹ : (ਫ਼) ਖ਼ੁਦਾ ਦੇ ਵਾਸਤੇ ਰੱਬ ਦਾ ਵਾਸਤਾ ਈ। ਲਿਯਾਕਤ : (ਅ) ਯੋਗਤਾ, ਹੌਸਲਾ, ਵਿੱਤ, ਅਕਲ, ਸਿਆਣਪ। ਲੁਕਮਾ : (ਅ) ਗਰਾਹੀ, ਬੁਰਕੀ। ਲੁਕਮਾਨ : (ਅ) ਪ੍ਰਸਿੱਧ ਦਾਰਸ਼ਨਿਕ, ਵੱਡੇ ਹਕੀਮ ਦਾ ਨਾਂ। ਲੁੱਚਾ : (ਅ) ਨੰਗਾ, ਬਦਚਲਨ, ਬਦਮਾਸ਼। ਲੁਤਫ਼ : (ਅ) ਤਾਜ਼ਗੀ, ਨਰਮੀ, ਸਹਾਇਤਾ, ਪਾਕੀਜ਼ਗੀ, ਅਨੰਦ। ਲੂਤੀ : (ਅਫ਼) ਭੰਡ, ਧੋਖੇਬਾਜ, ਦੋਸ਼, ਊਜ, ਚੁਆਤੀ। ਲੂਲੀ : (ਫ਼) ਬਜ਼ਾਰੀ ਔਰਤ , ਵਿਭਚਾਰਨ, ਬੇਸ਼ਰਮ। ਲੇਕਿਨ : (ਫ਼) ਪਰ, ਮਗਰ। ਲੌਹ : (ਅ) ਫੱਟੀ, ਤਖ਼ਤੀ, ਤਵੀ। ਲੰਗ : (ਫ਼) ਲੰਗੜਾਪਣ, ਡੁੱਡਾਪਣ।

ਵਅਜ਼ : (ਅ) ਧਾਰਮਿਕ ਤਕਰੀਰ, ਧਾਰਮਿਕ ਗੱਲਾਂ ਦਾ ਧਿਆਨ , ਨਸੀਹਤ। ਵਅਦਾ : (ਫ਼) ਇਕਰਾਰ, ਬਚਨ, ਨੇਕੀ ਕਰਨ ਦਾ ਇਕਰਾਰ ਕਰਨਾ। ਵਅਦਾ-ਖਿਲਾਫ਼ੀ : (ਫ਼) ਬਚਨ ਤੋੜਨਾ, ਬੇਵਫ਼ਾਈ। ਵਅਦਾ-ਵਫ਼ਾਈ : (ਫ਼) ਇਕਰਾਰ ਪੂਰਾ ਕਰਨਾ। ਵਸਤ : (ਅ) ਵਿਚਕਾਰ, ਗੱਭੇ, ਦਰਮਿਆਨ। ਵਸਫ਼ : (ਅ) ਖ਼ੂਬੀ, ਚੰਗੇ ਕੰਮ, ਗੁਣ, ਸਿਫ਼ਤ, ਕਮਾਲ। ਵਸ਼ਰਕ : (ਫ਼) ਥੈਲਾ, ਖੀਸਾ। ਵਸਲ : (ਅ) ਜੋੜ, ਮੇਲ, ਮਿਲਾਪ, ਪ੍ਰੇਮੀ ਤੇ ਪ੍ਰੇਮਿਕਾ ਦਾ ਮਿਲਾਪ, ਮੁਲਾਕਾਤ। ਵਸਵਸਾ : (ਅ) ਡਰ, ਸ਼ੱਕ। ਵਸਵਾਸ : (ਫ਼) ਤੌਖਲਾ, ਖ਼ਦਸ਼ਾ, ਡਰ, ਸ਼ੱਕ, ਭੈੜਾ ਖਿਆਲ। ਵਸਾਲ : (ਅ) ਮਰ ਜਾਣਾ, ਮਿਲਾਪ। ਵਸਾਲਤ : (ਫ਼) ਵਸੀਲਾ ਹੋਣਾ, ਵਾਸਤਾ, ਸੰਬੰਧ, ਵਿਚੋਲਗੀ। ਵਸੀਅ : (ਅ) ਵਸ਼ਾਲ। ਵਸੀਕ : (ਅ) ਪੱਕਾ, ਮਜ਼ਬੂਤ, ਦਿੜ੍ਹ। ਵਸੀਕਾ-ਨਵੀਸ : (ਅਫ਼) ਅਰਜ਼ੀ ਨਵੀਸ, ਇਕਰਾਰ ਨਾਮਾ ਲਿਖਣ ਵਾਲਾ। ਵਸੀਯਤ : (ਅ) ਮੌਤ ਸਮੇਂ ਜਾਂ ਯਾਤਰਾ ’ਤੇ ਜਾਣ ਲੱਗਿਆਂ ਦਿੱਤੀ ਆਖ਼ਰੀ ਹਿਦਾਇਤ। ਵਸੀਲਾ : (ਅ) ਸਾਧਨ, ਸਹਾਰਾ, ਆਸਰਾ, ਮਦਦ। ਵਸੂਲ : (ਅ) ਜੋ ਪ੍ਰਾਪਤ ਹੋ ਗਿਆ ਹੋਵੇ। ਵਹਸ਼ੀ : (ਅ) ਜੰਗਲੀ ਜਾਨਵਰ, ਦਰਿੰਦਾ, ਜੰਗਲੀ, ਉਜੱਡ। ਵਹਸ਼ੀ-ਸ਼ਿਕਾਰ : (ਫ਼) ਜੰਗਲੀ ਜਾਨਵਰਾਂ ਦਾ ਸ਼ਿਕਾਰੀ। ਵਹਦਤ : (ਅ) ਇੱਕ ਹੋਣਾ, ਰੱਬੀ ਏਕਤਾ, ਅਦ੍ਵੈਤ। ਵਹਦਤ-ਉਲ-ਵਜੂਦ : (ਫ਼) ਸਾਰੀ ਕਾਇਨਾਤ ਨੂੰ ਰੱਬ ਦਾ ਵਜੂਦ ਸਮਝਣਾ। ਵਹਦਾਨੀ : (ਫ਼) ਇੱਕ ਰੱਬ ਵੱਲ ਸੰਕੇਤ, ਇੱਕ ਨਾਲ ਸੰਬੰਧ ਰੱਖਣ ਵਾਲਾ। ਵਹਮ : (ਅ) ਦਿਲ ਦਾ ਖਿਆਲ, ਝੂਠਾ ਖਿਆਲ, ਸ਼ੱਕ, ਤੌਖਲਾ। ਵਹਲ : (ਫ਼) ਚਿੱਕੜ, ਦਲਦਲ, ਖੋਬਾ। ਵਹੀ : (ਅ) ਨਬੀਆਂ ਤੇ ਉਤਰਨ ਵਾਲਾ ਰੱਬੀ ਕਲਾਮ। ਵਹੀਦ : (ਫ਼) ਇਕੱਲਾ, ਬੇਮਿਸਾਲ, ਬੇਨਜ਼ੀਰ, ਲਾਸਾਨੀ। ਵਕਅਤ : (ਫ਼) ਤਾਕਤ, ਇੱਜ਼ਤਮਾਨ। ਵਕਤ : (ਅ) ਸਮਾਂ, ਮੌਸਮ, ਰੁੱਤ, ਘੜੀਆਂ, ਪਲ। ਵਕਫ਼ : (ਅ) ਪੁੰਨ ਦੀ ਚੀਜ਼, ਜਿਸ ਦਾ ਕੋਈ ਵਾਰਿਸ ਨਾ ਹੋਵੇ। ਵਕਫ਼ਾ : (ਅ) ਮੁਹਲਤ। ਵਕਾਲਤ-ਨਾਮਾ : (ਅਫ਼) ਲਿਖਤ ਜਿਸ ਰਾਹੀਂ ਕਿਸੇ ਨੂੰ ਆਪਣਾ ਵਕੀਲ ਬਣਾਇਆ ਜਾਵੇ, ਮੁਖ਼ਤਿਆਰਨਾਮਾ। ਵਕੂਫ਼ : (ਅ) ਵਾਕਫ਼ੀਅਤ, ਇਲਮ, ਅਨੁਭਵ, ਅਭਿਆਸ। ਵਗੈਰਾ : (ਫ਼) ਸਿਵਾ ਇਸ ਦੇ, ਇਸ ਤੋਂ ਛੁਟ, ਹੋਰ ਵੀ। ਵਜ਼ਅ : (ਅ) ਬਣਾਵਟ, ਸੂਰਤ, ਹੁਲੀਆ, ਰੰਗ, ਢੰਗ। ਵਜਹ : (ਅ) ਕਾਰਨ, ਦਲੀਲ, ਢੰਗ। ਵਜਦ : (ਅ) ਬੇਹਦ ਖ਼ੁਸ਼ੀ, ਝੂੰਮਣਾ। ਵਜ਼ਨ : (ਫ਼) ਤੋਲਣਾ, ਬੋਝ, ਭਾਰ, ਅਨੁਮਾਨ, ਇੱਜ਼ਤ, ਮਾਣ। ਵਜ਼ਾਹਤ : (ਅ) ਪ੍ਰਗਟ ਕਰਨਾ, ਖੋਲ੍ਹ ਕੇ ਬਿਆਨ ਕਰਨਾ। ਵਜ਼ਾਤ : (ਅ) ਹਕੀਕਤ, ਮਾਮਲੇ ਬਾਰੇ ਸਚਾਈ। ਵਜ਼ਾਰਤ : (ਅ) ਵਜ਼ੀਰ ਦੀ ਪਦਵੀ, ਪ੍ਰਧਾਨ ਮੰਤਰੀ ਦਾ ਪਦ। ਵਜੀਹ : (ਫ਼) ਮਾਣ-ਸਤਿਕਾਰ, ਅਧਿਕਾਰੀ, ਸਰਦਾਰ, ਮੁਖੀ, ਧਨਾਢ। ਵਜ਼ੀਫਾ : (ਅ) ਸਕਾਲਰਸ਼ਿੱਪ, ਭੱਤਾ, ਤਨਖ਼ਾਹ, ਪੈਨਸ਼ਨ। ਵਜ਼ੀਰ-ਏ-ਆਜ਼ਮ : (ਫ਼) ਸਭ ਤੋਂ ਵੱਡਾ ਵਜ਼ੀਰ, ਪ੍ਰਧਾਨ ਮੰਤਰੀ। ਵਜੂਦ : (ਅ) ਜ਼ਾਤ, ਹੋਂਦ, ਸਰੀਰ, ਵਿਅਕਤੀ। ਵਤਦ : (ਅ) ਇਲਮ, ਅਰੂਜ਼ ਵਿੱਚ ਤਿੰਨ ਹਰਫ਼ੀ ਸ਼ਬਦ। ਵਤਨ : (ਅ) ਦੇਸ, ਮਾਤ ਭੂਮੀ, ਆਪਣਾ ਦੇਸ। ਵਤੀਰਾ : (ਅ) ਰਾਹ, ਦਸਤੂਰ, ਨੇਮ, ਅਸਲ, ਸੁਭਾਅ। ਵਫ਼ਦ : (ਅ) ਏਲਚੀ, ਦੂਤ, ਕਾਸਦ। ਵਫ਼ਾ : (ਅ) ਵਾਅਦਾ ਪੂਰਾ ਕਰਨਾ, ਨੇਕ ਨੀਤੀ, ਦਿਲ ਦੀ ਸਚਾਈ। ਵਫ਼ਾਤ : (ਅ) ਮੌਤ ਦੇਹਾਂਤ। ਵਬਾ : (ਅ) ਮਹਾਂਮਾਰੀ। ਵਬਾਲ : (ਅ) ਮੁਸੀਬਤ, ਦੁੱਖ, ਬੋਝ, ਅਕਾ ਦੇਣਾ ਵਾਲਾ ਕੰਮ। ਵਰਸ : (ਫ਼) ਊਠ ਦੀ ਮੁਹਾਰ, ਨਕੇਲ, ਨਾਟੀ। ਵਰਸਾ : (ਫ਼) ਵਾਰਿਸ, ਵਿਰਾਸਤ ਪ੍ਰਾਪਤ ਕਰਨ ਵਾਲੇ। ਵਰਸੰਗ : (ਫ਼) ਅਜੀਬ, ਵਿਚਿੱਤਰ, ਵਿਲੱਖਣ, ਸੁੰਦਰ, ਤੱਕੜੀ ਦਾ ਪਾਸਕੂ, ਤੱਕੜੀ ਦਾ ਪੱਲੜਾ। ਵਰਕ : (ਅ) ਕਾਗ਼ਜ਼ ਦਾ ਪੰਨਾ। ਵਰਜ : (ਫ਼) ਮਾਣ-ਸਤਿਕਾਰ, ਬਜ਼ੁਰਗੀ, ਮਰਤਬਾ, ਕਦਰ। ਵਰਜ਼ : (ਫ਼) ਲਾਭ, ਨਫ਼ਾ, ਫ਼ਾਇਦਾ। ਵਰਤ : (ਫ਼) ਨੰਗਾ, ਬਸਤਰਹੀਣ। ਵਰਦੀ : (ਫ਼) ਗੁਲਾਬੀ। ਵਰਪੋਸ਼ਾ : (ਫ਼) ਚੁੰਨੀ, ਦੁਪੱਟਾ, ਚਾਦਰ, ਤੌਲੀਆ, ਰੁਮਾਲ। ਵਰਮ : (ਅ) ਸੋਜਾ। ਵਲਕਿਨ : (ਅ) ਪਰ, ਮਗਰ, ਅਤੇ, ਨਹੀਂ ਤਾਂ ਸਗੋਂ। ਵਲਦ : (ਅ) ਪੁੱਤਰ। ਵਲਦੀਅਤ : (ਅ) ਕਿਸ ਦੀ ਔਲਾਦ, ਪਿਤਾ ਦਾ ਨਾਮ, ਮੂਲ ਸ੍ਰੋਤ। ਵੱਲਾਹ : (ਫ਼) ਰੱਬ ਦੀ ਕਸਮ, ਰੱਬ ਦੀ ਸੌਂਹ। ਵਲੀ : (ਅ) ਸ੍ਰਪਰਸਤ, ਰੱਬ ਦੇ ਕਰੀਬ ਬੰਦਾ। ਵਲੀਮਾ : (ਅ) ਨਿਕਾਹ ਮਗਰੋਂ ਲਾੜੇ ਵਲੋਂ ਭੋਜ। ਵਲੂਦ : (ਫ਼) ਬਹੁਤ ਬੱਚੇ ਜੰਮਣ ਵਾਲੀ ਇਸਤਰੀ। ਵਾਅਜ਼ : (ਅ) ਉਪਦੇਸ਼, ਕਥਾ ਕਰਨ ਵਾਲਾ, ਨਸੀਹਤ ਦੇਣ ਵਾਲਾ, ਨੇਕ ਸਲਾਹ ਦੇਣ ਵਾਲਾ। ਵਾਸ : (ਫ਼) ਕਣਕ ਦੀ ਬੱਲੀ। ਵਾਸਲ : (ਅ) ਪ੍ਰਾਪਤ ਕਰਨ ਵਾਲਾ, ਮਿਲਣ ਵਾਲਾ, ਮੁਲਾਕਾਤੀ, ਮਿਲਿਆ ਹੋਇਆ। ਵਾਹਲ : (ਅ) ਛੇਤੀ, ਕਿਸ਼ਤੀ, ਬੇੜੀ। ਵਾਹਿਦ : (ਅ) ਇੱਕ, ਇਕੱਲਾ, ਅੱਲਾ ਦਾ ਨਾਮ। ਵਾਹੀਆਤ : (ਅ) ਫ਼ਜ਼ੂਲ, ਬੇਹੂਦਾ, ਝੂਠਾ, ਖ਼ਰਾਫ਼ਾਤ। ਵਾਕਈ : (ਅ) ਦਰੁਸਤ, ਅਸਲੋਂ, ਅਸਲ ਵਿੱਚ। ਵਾਕਿਆ : (ਅ) ਘਟਣਾ, ਵਾਰਦਾਤ, ਜੰਗ, ਲੜਾਈ, ਪਰਲੋ। ਵਾਕਿਈ : (ਫ਼) ਸਹੀ, ਠੀਕ, ਸੱਚ। ਵਾਜਿਅ : (ਅ) ਪ੍ਰਗਟ, ਸਾਫ਼, ਖੋਲ ਕੇ, ਵੇਰਵੇ ਸਹਿਤ। ਵਾਜਿਦ : (ਫ਼) ਪ੍ਰਾਪਤ ਕਰਨ ਵਾਲਾ, ਨਵੀਂ ਗੱਲ ਕੱਢਣ ਵਾਲਾ। ਵਾਜਿਬੀ : (ਫ਼) ਉਹ ਗੱਲ ਜੋ ਸਹੀ ਅਤੇ ਠੀਕ ਹੋਵੇ, ਮੰਨਣਯੋਗ। ਵਾਦੀ : (ਅ) ਦੋ ਪਹਾੜਾਂ ਵਿਚਕਾਰਲੀ ਧਰਤੀ। ਵਾਪਿਸ : (ਫ਼) ਉਲਟਾ, ਪੁੱਠਾ, ਪਿੱਛੇ ਮੁੜਨਾ। ਵਾਫ਼ਰ : (ਅ) ਬਹੁਤਾ, ਵਾਧੂ, ਅਰੂਜ਼ ਵਿੱਚ ਇੱਕ ਬਹਿਰ ਦਾ ਨਾਂ। ਵਾਫ਼ਿਦ : (ਫ਼) ਕਾਸਦ, ਦੂਤ, ਵਿਸ਼ੇਸ਼ ਸੁਨੇਹੇ ਨੂੰ ਲੈ ਜਾਣ ਵਾਲਾ। ਵਾਬਸਤਾ : (ਫ਼) ਬੱਝਿਆ ਹੋਇਆ, ਸੰਬੰਧਤ, ਸੰਬੰਧੀ, ਨੌਕਰ। ਵਾਮ : (ਫ਼) ਕਰਜ਼, ਉਧਾਰ, ਕਰਜ਼ਾ ਲੈਣਾ/ਦੇਣਾ। ਵਾਰ : (ਫ਼) ਵਿਧੀ, ਵਰਗਾ, ਵਾਰੀ, ਨੌਬਤ, ਯੋਗ, ਆਦਤ, ਭਾਰ, ਫ਼ਸਲ। ਵਾਰਦਨ : (ਫ਼) ਰੂੰਅ ਵੇਲਣ ਦਾ ਵੇਲਣਾ। ਵਾਰਦਾਤ : (ਅ) ਘਟਨਾ, ਹਾਦਸਾ। ਵਾਰਫ਼ਤਗੀ : (ਫ਼) ਪਰੇਸ਼ਾਨੀ, ਪਛਤਾਵਾ, ਸ਼ਰਮਿੰਦਗੀ, ਬੇਖ਼ਬਰੀ। ਵਾਰਿਸ : (ਅ) ਹੱਕਦਾਰ, ਵਿਰਾਸਤ ਦਾ ਹੱਕਦਾਰ। ਵਾਰਿਦਾਤ : (ਫ਼) ਉਹ ਹਾਲ ਜੋ ਕਿਸੇ ਉਤੇ ਗੁਜ਼ਰੇ, ਘਟਣਾ। ਵਾਲਾਨ : (ਫ਼) ਸੌਂਫ਼। ਵਾਲਾਦ : (ਫ਼) ਛੱਤ, ਗੁੰਬਦ, ਕੱਚੀ ਇਮਾਰਤ, ਦੀਵਾਰ ਦਾ ਰਦਾ। ਵਾਲਿਹ : (ਫ਼) ਪ੍ਰੇਮੀ, ਆਸ਼ਕ, ਪਿਆਰ ਵਿੱਚ ਪਾਗਲ। ਵਾਲਿਦ : (ਅ) ਪਿਤਾ। ਵਾਲਿਦਾ : (ਅ) ਮਾਂ, ਮਾਤਾ। ਵਾਲਿਦੈਨ : (ਅ) ਮਾਤਾ-ਪਿਤਾ, ਮਾਪੇ। ਵਾਲੀ : (ਅ) ਮਾਲਿਕ, ਹਾਕਮ, ਸ੍ਰਪਰਸਤ, ਰਾਖਾ। ਵਾਵੇਲਾ : (ਅ) ਰੌਲਾ ਰੱਪਾ, ਫ਼ਰਿਆਦ, ਅਫ਼ਸੋਸ। ਵਿਫ਼ਾਕ : (ਫ਼) ਮੁਹੱਬਤ, ਮੇਲ- ਮਿਲਾਪ। ਵਿਫ਼ਾਕਤ : (ਫ਼) ਮਿਤਰਤਾ ਕਰਨਾ, ਦੋਸਤੀ, ਇਕਸੁਰਤਾ, ਮੁਹੱਬਤ। ਵਿਰਕ : (ਫ਼) ਸਿੱਕਾ, ਚਾਂਦੀ ਦਾ ਸਿੱਕਾ। ਵਿਰਦ : (ਅ) ਜਾਪ, ਰੋਜ਼ ਦਾ ਕੰਮ, ਪਾਠ ਜੋ ਰੋਜ਼ ਕੀਤਾ ਜਾਵੇ। ਵਿਲਾਦਤ : (ਫ਼) ਜਨਮ, ਪੈਦਾਇਸ਼। ਵੁਸਅਤ : (ਅ) ਚੌੜਾਈ, ਫੈਲਾਵਟ। ਵੁਕਅਤ : (ਅ) ਮਾਣ, ਸ਼ਾਖ, ਇੱਜ਼ਤ।

  • ਮੁੱਖ ਪੰਨਾ : ਪੰਜਾਬੀ ਦੀ ਅਰਬੀ-ਫ਼ਾਰਸੀ ਸ਼ਬਦਸ਼ਾਲਾ (ਸ਼ਬਦਾਰਥ)
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ