Poetry of Sant Meera Bai in Punjabi
ਪਦ : ਸੰਤ ਮੀਰਾ ਬਾਈ
1. ਆਲੀ, ਮ੍ਹਾਂਨੇ ਲਾਗੇ ਵਰਿੰਦਾਵਨ ਨੀਕੋ
ਆਲੀ, ਮ੍ਹਾਂਨੇ ਲਾਗੇ ਵਰਿੰਦਾਵਨ ਨੀਕੋ ।
ਘਰ ਘਰ ਤੁਲਸੀ ਠਾਕੁਰ ਪੂਜਾ, ਦਰਸਣ ਗੋਵਿੰਦ ਜੀ ਕੋ ।
ਨਿਰਮਲ ਨੀਰ ਬਹਤ ਜਮੁਨਾ ਮੇਂ, ਭੋਜਨ ਦੂਧ ਦਹੀ ਕੋ ।
ਰਤਨ ਸਿੰਘਾਸਨ ਆਪ ਬਿਰਾਜੈਂ, ਮੁਕੁਟ ਧਰਿਯੋ ਤੁਲਸੀ ਕੋ ।
ਕੁੰਜਨ ਕੁੰਜਨ ਫਿਰਤਿ ਰਾਧਿਕਾ, ਸਬਦ ਸੁਨਨ ਮੁਰਲੀ ਕੋ ।
ਮੀਰਾ ਕੇ ਪ੍ਰਭੁ ਗਿਰਧਰ ਨਾਗਰ, ਭਜਨ ਬਿਨਾ ਨਰ ਫੀਕੋ ।
(ਆਲੀ=ਸਹੇਲੀ, ਮ੍ਹਾਂਨੇ=ਮੈਨੂੰ, ਨੀਕੋ=ਸੋਹਣਾ, ਕੁੰਜਨ=ਵਣ)
2. ਆਲੀ ਰੇ ਮੇਰੇ ਨੈਣਾ ਬਾਣ ਪੜੀ
ਆਲੀ ਰੇ ਮੇਰੇ ਨੈਣਾ ਬਾਣ ਪੜੀ ।
ਚਿੱਤ ਚੜ੍ਹੋ ਮੇਰੇ ਮਾਧੁਰੀ ਮੂਰਤ ਉਰ ਬਿਚ ਆਨ ਅੜੀ ।
ਕਬ ਕੀ ਠਾੜ੍ਹੀ ਪੰਥ ਨਿਹਾਰੂੰ ਅਪਨੇ ਭਵਨ ਖੜੀ ।
ਕੈਸੇ ਪ੍ਰਾਣ ਪੀਯਾ ਬਿਨ ਰਾਖੂੰ ਜੀਵਨ ਮੂਲ ਜੜੀ ।
ਮੀਰਾ ਗਿਰਧਰ ਹਾਥ ਬਿਕਾਨੀ ਲੋਗ ਕਹੈ ਬਿਗੜੀ ।
(ਆਲੀ=ਸਹੇਲੀ, ਉਰ=ਦਿਲ, ਠਾੜ੍ਹੀ=ਖੜੀ, ਪੰਥ=ਰਾਹ,
ਨਿਹਾਰੂੰ=ਵੇਖਦੀ ਹਾਂ, ਮੂਲ=ਜੜ੍ਹ,ਮੁੱਢ)
3. ਅਬ ਤੋ ਨਿਭਾਯਾਂ ਸਰੇਗੀ, ਬਾਂਹ ਗਹੇ ਕੀ ਲਾਜ
ਅਬ ਤੋ ਨਿਭਾਯਾਂ ਸਰੇਗੀ, ਬਾਂਹ ਗਹੇ ਕੀ ਲਾਜ ।
ਸਮਰਥ ਸਰਣ ਤੁਮ੍ਹਾਰੀ ਸਈਯਾਂ, ਸਰਬ ਸੁਧਾਰਣ ਕਾਜ ।
ਭਵਸਾਗਰ ਸੰਸਾਰ ਅਪਰਬਲ, ਜਾਮੇਂ ਤੁਮ ਹੋ ਜਹਾਜ ।
ਨਿਰਧਾਰਾਂ ਆਧਾਰ ਜਗਤ ਗੁਰੁ ਤੁਮ ਬਿਨ ਹੋਯ ਅਕਾਜ ।
ਜੁਗ ਜੁਗ ਭੀਰ ਹਰੀ ਭਗਤਨ ਕੀ, ਦੀਨੀ ਮੋਕਸ਼ ਸਮਾਜ ।
ਮੀਰਾਂ ਸਰਣ ਗਹੀ ਚਰਣਨ ਕੀ, ਲਾਜ ਰਖੋ ਮਹਾਰਾਜ ।
(ਗਹੇ=ਫੜੀ ਹੋਈ, ਅਪਰਬਲ=ਅਪਾਰ, ਅਕਾਜ=ਬੁਰੇ ਕੰਮ,
ਮੋਕਸ਼=ਮੁਕਤੀ)
4. ਅੱਛੇ ਮੀਠੇ ਫਲ ਚਾਖ ਚਾਖ, ਬੇਰ ਲਾਈ ਭੀਲਣੀ
ਅੱਛੇ ਮੀਠੇ ਫਲ ਚਾਖ ਚਾਖ, ਬੇਰ ਲਾਈ ਭੀਲਣੀ ।
ਐਸੀ ਕਹਾ ਅਚਾਰਵਤੀ, ਰੂਪ ਨਹੀਂ ਏਕ ਰਤੀ ।
ਨੀਚੇ ਕੁਲ ਓਛੀ ਜਾਤ, ਅਤਿ ਹੀ ਕੁਚੀਲਣੀ ।
ਜੂਠੇ ਫਲ ਲੀਨਹੇ ਰਾਮ, ਪ੍ਰੇਮ ਕੀ ਪ੍ਰਤੀਤ ਤ੍ਰਾਣ ।
ਊਂਚ ਨੀਚ ਜਾਨੇ ਨਹੀਂ, ਰਸ ਕੀ ਰਸੀਲਣੀ ।
ਐਸੀ ਕਹਾ ਵੇਦ ਪੜ੍ਹੀ, ਛਿਨ ਮੇਂ ਵਿਮਾਨ ਚੜ੍ਹੀ ।
ਹਰਿ ਜੂ ਸੂ ਬਾਂਧਯੋ ਹੇਤ, ਬੈਕੁੰਠ ਮੇਂ ਝੂਲਣੀ ।
ਦਾਸ ਮੀਰਾ ਤਰੈ ਸੋਈ, ਐਸੀ ਪ੍ਰੀਤਿ ਕਰੈ ਜੋਈ ।
ਪਤਿਤ ਪਾਵਨ ਪ੍ਰਭੁ, ਗੋਕੁਲ ਅਹੀਰਣੀ ।
5. ਬਾਦਲ ਦੇਖ ਡਰੀ ਹੋ, ਸਯਾਮ, ਮੈਂ ਬਾਦਲ ਦੇਖ ਡਰੀ
ਬਾਦਲ ਦੇਖ ਡਰੀ ਹੋ, ਸਯਾਮ, ਮੈਂ ਬਾਦਲ ਦੇਖ ਡਰੀ ।
ਸ਼ਯਾਮ, ਮੈਂ ਬਾਦਲ ਦੇਖ ਡਰੀ ।
ਕਾਲੀ-ਪੀਲੀ ਘਟਾ ਉਮੜੀ ਬਰਸਯੋ ਏਕ ਘਰੀ ।
ਜਿਤ ਜਾਊਂ ਤਿਤ ਪਾਣੀ ਪਾਣੀ ਹੁਈ ਸਬ ਭੋਮ ਹਰੀ ।
ਜਾਕੇ ਪੀਯਾ ਪਰਦੇਸ ਬਸਤ ਹੈ ਭੀਜੇ ਬਾਹਰ ਖਰੀ ।
ਮੀਰਾ ਕੇ ਪ੍ਰਭੁ ਗਿਰਧਰ ਨਾਗਰ ਕੀਜੋ ਪ੍ਰੀਤ ਖਰੀ ।
ਸ਼ਯਾਮ, ਮੈਂ ਬਾਦਲ ਦੇਖ ਡਰੀ ।
(ਘਰੀ=ਘੜੀ, ਜਿਤ=ਜਿੱਥੇ, ਭੋਮ=ਧਰਤੀ, ਖਰੀ=ਖੜੀ,
ਖਰੀ=ਖਰੀ,ਸੱਚੀ)
6. ਬੰਸੀਵਾਰਾ ਆਜਯੋ ਮ੍ਹਾਰੇ ਦੇਸ
ਬੰਸੀਵਾਰਾ ਆਜਯੋ ਮ੍ਹਾਰੇ ਦੇਸ ।
ਸਾਂਵਰੀ ਸੁਰਤ ਵਾਰੀ ਬੇਸ ।
ਓਂ-ਓਂ ਕਰ ਗਯਾ ਜੀ, ਕਰ ਗਯਾ ਕੌਲ ਅਨੇਕ ।
ਗਿਣਤਾ-ਗਿਣਤਾ ਘਸ ਗਈ ਮ੍ਹਾਰੀ ਆਂਗਲੀਯਾ ਕੀ ਰੇਖ ।
ਮੈਂ ਬੈਰਾਗਣਿ ਆਦਿ ਕੀ ਜੀ ਥਾਂਰੇ ਮ੍ਹਾਰੇ ਕਦਕੋ ਸਨੇਸ ।
ਬਿਨ ਪਾਣੀ ਬਿਨ ਸਾਬੁਣ ਜੀ, ਹੋਯ ਗਈ ਧੋਯ ਸਫੇਦ ।
ਜੋਗਣ ਹੋਯ ਜੰਗਲ ਸਬ ਹੇਰੂੰ ਛੋੜਾ ਨਾ ਕੁਛ ਸੇਸ ।
ਤੇਰੀ ਸੁਰਤ ਕੇ ਕਾਰਣੇ ਜੀ ਮਹੇ ਧਰ ਲੀਯਾ ਭਗਵਾਂ ਭੇਸ ।
ਮੋਰ-ਮੁਕੁਟ ਪੀਤਾਂਬਰ ਸੋਹੈ ਘੂੰਘਰਵਾਲਾ ਕੇਸ ।
ਮੀਰਾ ਕੇ ਪ੍ਰਭੁ ਗਿਰਧਰ ਮਿਲਿਯਾਂ ਦੂਨੋ ਬੜ੍ਹੈ ਸਨੇਸ ।
(ਸਨੇਸ=ਸਨੇਹ,ਪਿਆਰ, ਹੇਰੂੰ=ਘੁੰਮਣਾ, ਸੇਸ=ਬਾਕੀ,
ਪੀਤਾਂਬਰ=ਪੀਲੇ ਕਪੜਿਆਂ ਵਾਲਾ,ਕ੍ਰਿਸ਼ਣ)
7. ਬਰਸੈ ਬਦਰੀਯਾ ਸਾਵਨ ਕੀ
ਬਰਸੈ ਬਦਰੀਯਾ ਸਾਵਨ ਕੀ ।
ਸਾਵਨ ਕੀ ਮਨਭਾਵਨ ਕੀ ।
ਸਾਵਨ ਮੇਂ ਉਮਗਯੋ ਮੇਰੋ ਮਨਵਾ,
ਭਨਕ ਸੁਨੀ ਹਰੀ ਆਵਨ ਕੀ ।
ਉਮਡ ਘੁਮਡ ਚਹੁੰ ਦਿਸ ਸੇ ਆਯੋ,
ਦਾਮਣ ਦਮਕੇ ਝਰ ਲਾਵਨ ਕੀ ।
ਨਾਨਹੀਂ ਨਾਨਹੀਂ ਬੂੰਦਨ ਮੇਹਾ ਬਰਸੈ,
ਸੀਤਲ ਪਵਨ ਸੁਹਾਵਨ ਕੀ ।
ਮੀਰਾ ਕੇ ਪ੍ਰਭੁ ਗਿਰਧਰ ਨਾਗਰ,
ਆਨੰਦ ਮੰਗਲ ਗਾਵਨ ਕੀ ।
(ਦਾਮਣ=ਦਾਮਨੀ,ਬਿਜਲੀ)
8. ਬਸੋ ਮੋਰੇ ਨੈਨਨ ਮੇਂ ਨੰਦਲਾਲ
ਬਸੋ ਮੋਰੇ ਨੈਨਨ ਮੇਂ ਨੰਦਲਾਲ ।
ਮੋਹਨੀ ਮੂਰਤਿ ਸਾਂਵਰੀ ਸੂਰਤਿ, ਨੈਣਾ ਬਨੇ ਬਿਸਾਲ ।
ਅਧਰ ਸੁਧਾਰਸ ਮੁਰਲੀ ਰਾਜਤ, ਉਰ ਬੈਜੰਤੀ-ਮਾਲ ।
ਛੁਦ੍ਰ ਘੰਟਿਕਾ ਕਟੀ ਤਟ ਸੋਭਿਤ, ਨੂਪੁਰ ਸਬਦ ਰਸਾਲ ।
ਮੀਰਾ ਪ੍ਰਭੁ ਸੰਤਨ ਸੁਖਦਾਈ, ਭਗਤ ਬਛਲ ਗੋਪਾਲ ।
(ਅਧਰ=ਬੁੱਲ੍ਹ, ਸੁਧਾਰਸ=ਅੰਮ੍ਰਿਤ, ਉਰ=ਦਿਲ,ਛਾਤੀ,
ਛੁਦ੍ਰ=ਛੋਟੀ, ਕਟੀ=ਕਮਰ)
9. ਗੋਬਿੰਦ ਕਬਹੁੰ ਮਿਲੈ ਪੀਯਾ ਮੇਰਾ
ਗੋਬਿੰਦ ਕਬਹੁੰ ਮਿਲੈ ਪੀਯਾ ਮੇਰਾ ।
ਚਰਣ ਕੰਵਲ ਕੋ ਹੰਸ ਹੰਸ ਦੇਖੂੰ, ਰਾਖੂੰ ਨੈਣਾਂ ਨੇਰਾ ।
ਨਿਰਖਣਕੂੰ ਮੋਹਿ ਚਾਵ ਘਨੇਰੋ, ਕਬ ਦੇਖੂੰ ਮੁਖ ਤੇਰਾ ।
ਵਯਾਕੁਲ ਪ੍ਰਾਣ ਧਰਤ ਨਹਿੰ ਧੀਰਜ, ਮਿਲ ਤੂੰ ਮੀਤ ਸਬੇਰਾ ।
ਮੀਰਾ ਕੇ ਪ੍ਰਭੁ ਗਿਰਧਰ ਨਾਗਰ ਤਾਪ ਤਪਨ ਬਹੁਤੇਰਾ ।
(ਨਿਰਖਣਕੂੰ=ਵੇਖਣ ਦਾ, ਸਬੇਰਾ=ਛੇਤੀ, ਤਾਪ ਤਪਨ=ਬਹੁਤ ਤਪ
ਕਰ ਲਿਆ ਹੈ)
10. ਹਰੀ ਤੁਮ ਹਰੋ ਜਨ ਕੀ ਭੀਰ
ਹਰੀ ਤੁਮ ਹਰੋ ਜਨ ਕੀ ਭੀਰ ।
ਦਰੋਪਦੀ ਕੀ ਲਾਜ ਰਾਖੀ, ਤੁਮ ਬੜ੍ਹਾਯੋ ਚੀਰ ।
ਭਕਤ ਕਾਰਣ ਰੂਪ ਨਰਹਰਿ, ਧਰਿਯੋ ਆਪ ਸਰੀਰ ।
ਹਿਰਣਕਸ਼ਯਪੁ ਮਾਰ ਦੀਨ੍ਹੋਂ, ਧਰਿਯੋ ਨਾਹਿੰਨ ਧੀਰ ।
ਬੂਡਤੇ ਗਜਰਾਜ ਰਾਖੇ, ਕੀਯੋ ਬਾਹਰ ਨੀਰ ।
ਦਾਸੀ ਮੀਰਾ ਲਾਲ ਗਿਰਿਧਰ, ਦੁੱਖ ਜਹੰ ਤਹੰ ਪੀਰ ।
(ਭੀਰ=ਭੀੜ,ਦੁੱਖ, ਚੀਰ=ਕਪੜੇ, ਧੀਰ=ਧੀਰਜ,
ਬੂਡਤੇ=ਡੁਬਦੇ, ਗਜ=ਹਾਥੀ)
11. ਕੁਣ ਬਾਂਚੇ ਪਾਤੀ, ਬਿਨਾ ਪ੍ਰਭੁ ਕੁਣ ਬਾਂਚੇ ਪਾਤੀ
ਕੁਣ ਬਾਂਚੇ ਪਾਤੀ, ਬਿਨਾ ਪ੍ਰਭੁ ਕੁਣ ਬਾਂਚੇ ਪਾਤੀ ।
ਕਾਗਦ ਲੇ ਊਧੋ ਜੀ ਆਯੋ, ਕਹਾਂ ਰਹਯਾ ਸਾਥੀ ।
ਆਵਤ ਜਾਵਤ ਪਾਂਵ ਘਿਸਯਾ ਅੰਖੀਯਾ ਭਈ ਰਾਤੀ ।
ਕਾਗਦ ਲੇ ਰਾਧਾ ਵਾਂਚਣ ਬੈਠੀ, ਭਰ ਆਈ ਛਾਤੀ ।
ਨੈਣ ਨੀਰਜ ਮੇਂ ਅੰਬ ਬਹੇ ਰੇ ਗੰਗਾ ਬਹਿ ਜਾਤੀ ।
ਪਾਨਾ ਜਯੂੰ ਪੀਲੀ ਪੜੀ ਰੇ ਧਾਨ ਨਹੀਂ ਖਾਤੀ ।
ਹਰਿ ਬਿਨ ਜੀਵਣੋ ਯੂੰ ਜਲੈ ਰੇ ਜਯੂੰ ਦੀਪਕ ਸੰਗ ਬਾਤੀ ।
ਮਨੇ ਭਰੋਸੋ ਰਾਮ ਕੋ ਰੇ ਡੂਬ ਤਿਰਯੋ ਹਾਥੀ ।
ਦਾਸੀ ਮੀਰਾ ਲਾਲ ਗਿਰਧਰ, ਸਾਂਕਡਾ ਰੋ ਸਾਥੀ ।
(ਕੁਣ=ਕੌਣ, ਪਾਤੀ=ਚਿੱਠੀ, ਰਾਤੀ=ਲਾਲ, ਨੀਰਜ=
ਕੰਵਲ, ਅੰਬ=ਅੰਬੁ,ਪਾਣੀ, ਸਾਂਕਡਾ ਰੋ=ਮੁਸੀਬਤ ਵੇਲੇ,
ਸੰਕਟ ਵੇਲੇ)
12. ਸਖੀ ਮੇਰੀ ਨੀਂਦ ਨਸਾਨੀ ਹੋ
ਸਖੀ ਮੇਰੀ ਨੀਂਦ ਨਸਾਨੀ ਹੋ ।
ਪਿਵਕੋ ਪੰਥ ਨਿਹਾਰਤ ਸਿਗਰੀ, ਰੈਣ ਬਿਹਾਨੀ ਹੋ ।
ਸਖੀਯਨ ਮਿਲਕਰ ਸੀਖ ਦਈ ਮਨ, ਏਕ ਨਾ ਮਾਨੀ ਹੋ ।
ਬਿਨ ਦੇਖਯਾਂ ਕਲ ਨਾਹਿੰ ਪੜਤ ਜੀਯ, ਐਸੀ ਠਾਨੀ ਹੋ ।
ਅੰਗ-ਅੰਗ ਬਯਾਕੁਲ ਭਈ ਮੁਖ, ਪੀਯ ਪੀਯ ਬਾਨੀ ਹੋ ।
ਅੰਤਰ ਬੇਦਨ ਬਿਰਹ ਕੀ ਕੋਈ, ਪੀਰ ਨਾ ਜਾਨੀ ਹੋ ।
ਜਯੂੰ ਚਾਤਕ ਘਨ ਕੂੰ ਰਟੈ, ਮਛਲੀ ਜਿਮਿ ਪਾਨੀ ਹੋ ।
ਮੀਰਾ ਬਯਾਕੁਲ ਬਿਰਹਣੀ, ਸੁਧ ਬੁਧ ਬਿਸਰਾਨੀ ਹੋ ।
(ਨਸਾਨੀ=ਨੱਸ ਗਈ, ਨਿਹਾਰਤ=ਵੇਖਦੇ, ਸਿਗਰੀ=ਸਾਰੀ,
ਕਲ=ਚੈਨ, ਚਾਤਕ=ਪਪੀਹਾ, ਘਨ=ਬੱਦਲ)
13. ਅਬ ਤੌ ਹਰੀ ਨਾਮ ਲੌ ਲਾਗੀ
ਅਬ ਤੌ ਹਰੀ ਨਾਮ ਲੌ ਲਾਗੀ ।
ਸਬ ਜਗ ਕੋ ਯਹ ਮਾਖਨਚੋਰਾ, ਨਾਮ ਧਰਿਯੋ ਬੈਰਾਗੀ ।
ਕਿਤ ਛੋੜੀ ਵਹ ਮੋਹਨ ਮੁਰਲੀ, ਕਿਤ ਛੋੜੀ ਸਬ ਗੋਪੀ ।
ਮੂੜ ਮੁੜਾਇ ਡੋਰਿ ਕਟੀ ਬਾਂਧੀ, ਮਾਥੇ ਮੋਹਨ ਟੋਪੀ ।
ਮਾਤ ਜਸੋਮਤੀ ਮਾਖਨ ਕਾਰਨ, ਬਾਂਧੇ ਜਾਕੇ ਪਾਂਵ ।
ਸਯਾਮ ਕਿਸੋਰ ਭਯੋ ਨਵ ਗੌਰਾ, ਚੈਤੰਨਯ ਜਾਕੋ ਨਾਂਵ ।
ਪੀਤਾਂਬਰ ਕੋ ਭਾਵ ਦਿਖਾਵੈ, ਕਟੀ ਕੋਪੀਨ ਕਸੈ ।
ਗੌਰ ਕ੍ਰਿਸ਼ਣ ਕੀ ਦਾਸੀ ਮੀਰਾ, ਰਸਨਾ ਕ੍ਰਿਸ਼ਣ ਬਸੈ ।
(ਕਟੀ=ਕਮਰ ਨਾਲ, ਪੀਤਾਂਬਰ=ਕ੍ਰਿਸ਼ਣ)
14. ਕੁਬਜਾ ਨੇ ਜਾਦੂ ਡਾਰਾ
ਕੁਬਜਾ ਨੇ ਜਾਦੂ ਡਾਰਾ ।
ਮੋਹੇ ਲੀਯੋ ਸ਼ਾਮ ਹਮਾਰਾ ਰੇ ।
ਦਿਨ ਨਹੀਂ ਚੈਨ ਰੈਨ ਨਹੀਂ ਨਿਦ੍ਰਾ ।
ਤਲਪਤ ਰੇ ਜੀਵ ਹਮਾਰਾ ਰੇ ।
ਨਿਰਮਲ ਨੀਰ ਜਮੁਨਾ ਜੀ ਕੋ ਛਾਡਯੋ ।
ਜਾਯ ਪੀਵੇ ਜਲ ਖਾਰਾ ਰੇ ।
ਇਤ ਗੋਕੁਲ ਉਤ ਮਥੁਰਾ ਨਗਰੀ ।
ਛੋਡ ਯਾਯੋ ਪਿਹੁ ਪਯਾਰਾ ਰੇ ।
ਮੋਰ ਮੁਕੁਟ ਪੀਤਾਂਬਰ ਸ਼ੋਭੇ ।
ਜੀਵਨ ਪ੍ਰਾਨ ਹਮਾਰਾ ਰੇ ।
ਮੀਰਾ ਕੇ ਪ੍ਰਭੁ ਗਿਰਧਰ ਨਾਗਰ ।
ਬਿਰਹੁ ਸਮੁਦਰ ਸਾਰਾ ਰੇ ।
ਕੁਬਜਾ ਨੇ ਜਾਦੂ ਡਾਰਾ ਰੇ।
(ਤਲਪਤ=ਤੜਫਦਾ ਹੈ, ਜਲ ਖਾਰਾ=
ਸਾਗਰ ਦਾ ਪਾਣੀ, ਇਤ=ਇਧਰ)
15. ਖਬਰ ਮੋਰੀ ਲੇਜਾ ਰੇ ਬੰਦਾ
ਖਬਰ ਮੋਰੀ ਲੇਜਾ ਰੇ ਬੰਦਾ,
ਜਾਵਤ ਹੋ ਤੁਮ ਉਨ ਦੇਸ ।
ਹੋ ਨੰਦ ਕੇ ਨੰਦਜੀ ਸੂ ਯੂੰ ਜਾਈ ਕਹਯੋ ।
ਏਕਬਾਰ ਦਰਸਨ ਦੇਜਾ ਰੇ ।
ਆਪ ਬਿਹਾਰੇ ਦਰਸਨ ਤਿਹਾਰੇ ।
ਕ੍ਰਿਪਾ ਦ੍ਰਿਸ਼ਟੀ ਕਰੀ ਜਾ ਰੇ ।
ਨੰਦਵਨ ਛਾਂਡ ਸਿੰਧੁ ਤਬ ਵਸੀਯੋ ।
ਏਕ ਹਾਮ ਪੈਨ ਸਹੀਜਾ ਰੇ ।
ਜੋ ਦਿਨ ਤੇ ਸਖੀ ਮਧੁਬਨ ਛਾਂਡੋ ।
ਲੇ ਗਯੋ ਕਾਲ ਕਲੇਜਾ ਰੇ ।
ਮੀਰਾ ਕੇ ਪ੍ਰਭੁ ਗਿਰਿਧਰ ਨਾਗਰ ।
ਸਬ ਹੀ ਬੋਲ ਸਜਾ ਰੇ ।
16. ਘਰ ਆਵੋ ਜੀ ਸਜਨ ਮਿਠ ਬੋਲਾ
ਘਰ ਆਵੋ ਜੀ ਸਜਨ ਮਿਠ ਬੋਲਾ ।
ਤੇਰੇ ਖਾਤਰ ਸਬ ਕੁਛ ਛੋਡਯਾ,
ਕਾਜਰ, ਤੇਲ, ਤਮੋਲਾ ।
ਜੋ ਨਹਿੰ ਆਵੈ ਰੈਨ ਬਿਹਾਵੈ,
ਛਿਨ ਮਾਸਾ ਛਿਨ ਤੋਲਾ ।
ਮੀਰਾ ਕੇ ਪ੍ਰਭੁ ਗਿਰਿਧਰ ਨਾਗਰ,
ਕਰ ਧਰ ਰਹੀ ਕਪੋਲਾ ।
(ਕਾਜਰ=ਸੁਰਮਾ,ਤਮੋਲਾ=ਪਾਨ,
ਕਰ=ਹੱਥ, ਕਪੋਲਾ=ਗੱਲ੍ਹਾਂ)
17. ਗਲੀ ਤੋ ਚਾਰੋਂ ਬੰਦ ਹੁਈ
ਗਲੀ ਤੋ ਚਾਰੋਂ ਬੰਦ ਹੁਈ, ਮੈਂ ਹਰੀ ਸੇ ਮਿਲੂੰ ਕੈਸੇ ਜਾਯ ।
ਊਂਚੀ ਨੀਚੀ ਰਾਹ ਲਪਟੀਲੀ, ਪਾਂਵ ਨਹੀਂ ਠਹਰਾਯ ।
ਸੋਚ ਸੋਚ ਪਗ ਧਰੂੰ ਜਤਨ ਸੇ, ਬਾਰ ਬਾਰ ਡਿਗ ਜਾਯ ।
ਊਂਚਾ ਨੀਚਾ ਮਹਲ ਪੀਯਾ ਕਾ, ਮਹਾਂਸੂੰ ਚੜ੍ਹਿਯੋ ਨ ਜਾਯ ।
ਪੀਯਾ ਦੂਰ ਪੰਥ ਮ੍ਹਾਰੋ ਝੀਣੋ, ਸੁਰਤ ਝਕੋਲਾ ਖਾਯ ।
ਕੋਸ ਕੋਸ ਪਰ ਪਹਰਾ ਬੈਠਯਾ, ਪੈਂੜ ਪੈਂੜ ਬਟਮਾਰ ।
ਹੈ ਬਿਧਨਾ, ਕੈਸੀ ਰਚ ਦੀਨੀ, ਦੂਰ ਬਸਾਯੋ ਮ੍ਹਾਂਰੋ ਗਾਂਵ ।
ਮੀਰਾ ਕੇ ਪ੍ਰਭੁ ਗਿਰਧਰ ਨਾਗਰ, ਸਤਗੁਰੁ ਦਈ ਬਤਾਯ ।
ਜੁਗਨ ਜੁਗਨ ਸੇ ਬਿਛੜੀ ਮੀਰਾ, ਘਰ ਮੇਂ ਲੀਨੀ ਲਾਯ ।
(ਪਗ=ਪੈਰ, ਮਹਾਂਸੂ=ਮੈਥੋਂ, ਝੀਣੋ=ਮਹੀਨ,ਪਤਲਾ, ਪੈਂੜ=ਪੈਰ,
ਬਟਮਾਰ=ਲੁਟੇਰੇ, ਬਿਧਨਾ=ਬ੍ਰਹਮਾ,ਕਿਸਮਤ)
18. ਘਰ ਆਂਗਣ ਨ ਸੁਹਾਵੈ
ਘਰ ਆਂਗਣ ਨ ਸੁਹਾਵੈ, ਪੀਯਾ ਬਿਨ ਮੋਹਿ ਨ ਭਾਵੈ ।
ਦੀਪਕ ਜੋਯ ਕਹਾ ਕਰੂੰ ਸਜਨੀ, ਪੀਯ ਪਰਦੇਸ ਰਹਾਵੈ ।
ਸੂਨੀ ਸੇਜ ਜਹਰ ਜਯੂੰ ਲਾਗੇ, ਸਿਸਕ-ਸਿਸਕ ਜੀਯ ਜਾਵੈ ।
ਨੈਣ ਨਿੰਦਰਾ ਨਹੀਂ ਆਵੈ ।
ਕਦਕੀ ਕੀ ਉਭੀ ਮੈਂ ਮਗ ਜੋਊਂ, ਨਿਸ-ਦਿਨ ਬਿਰਹ ਸਤਾਵੈ ।
ਕਹਾ ਕਹੂੰ ਕਛੁ ਕਹਤ ਨ ਆਵੈ, ਹਿਵੜੋ ਅਤੀ ਉਕਲਾਵੈ ।
ਹਰੀ ਕਬ ਦਰਸ ਦਿਖਾਵੈ ।
ਐਸੋ ਹੈ ਕੋਈ ਪਰਮ ਸਨੇਹੀ, ਤੁਰਤ ਸਨੇਸੋ ਲਾਵੈ ।
ਵਾ ਬਿਰੀਯਾਂ ਕਦ ਹੋਸੀ ਮੁਝਕੋ, ਹਰੀ ਹੰਸ ਕੰਠ ਲਗਾਵੈ ।
ਮੀਰਾ ਮਿਲਿ ਹੋਰੀ ਗਾਵੈ ।
(ਆਗਣ=ਵਿਹੜਾ, ਜੋਯ=ਜਗਾ ਕੇ, ਉਭੀ=ਖੜ੍ਹੀ,
ਨਿਸ=ਰਾਤ, ਹਿਵੜੋ=ਦਿਲ, ਉਕਲਾਵੈ=ਬੇਚੈਨ
ਹੋ ਰਿਹਾ ਹੈ, ਸਨੇਸੋ=ਸੁਨੇਹਾ, ਬਿਰੀਯਾਂ=ਸਮਾਂ)
19. ਸਯਾਮ ! ਮਨੇ ਚਾਕਰ ਰਾਖੋ ਜੀ
ਸਯਾਮ ! ਮਨੇ ਚਾਕਰ ਰਾਖੋ ਜੀ ।
ਗਿਰਧਾਰੀ ਲਾਲਾ ! ਚਾਕਰ ਰਾਖੋ ਜੀ ।
ਚਾਕਰ ਰਹਸੂੰ ਬਾਗ ਲਗਾਸੂੰ ਨਿਤ ਉਠ ਦਰਸਣ ਪਾਸੂੰ ।
ਬਰਿੰਦਾਬਨ ਕੀ ਕੁੰਜ ਗਲਿਨ ਮੇਂ ਤੇਰੀ ਲੀਲਾ ਗਾਸੂੰ ।
ਚਾਕਰੀ ਮੇਂ ਦਰਸਣ ਪਾਊਂ ਸੁਮਰਿਣ ਪਾਊਂ ਖਰਚੀ ।
ਭਾਵ ਭਗਤਿ ਜਾਗੀਰੀ ਪਾਊਂ, ਤੀਨੂੰ ਬਾਤਾ ਸਰਸੀ ।
ਮੋਰ ਮੁਕੁਟ ਪੀਤਾਂਬਰ ਸੋਹੈ, ਗਲ ਬੈਜੰਤੀ ਮਾਲਾ ।
ਬਰਿੰਦਾਬਨ ਮੇਂ ਧੇਨੁ ਚਰਾਵੇ ਮੋਹਨ ਮੁਰਲੀਵਾਲਾ ।
ਹਰੇ ਹਰੇ ਨਿਤ ਬਾਗ ਲਗਾਊਂ, ਬਿਚ ਬਿਚ ਰਾਖੂੰ ਕਯਾਰੀ ।
ਸਾਂਵਰੀਯਾ ਕੇ ਦਰਸਣ ਪਾਊਂ, ਪਹਰ ਕੁਸੁੰਮੀ ਸਾਰੀ ।
ਜੋਗੀ ਆਯਾ ਜੋਗ ਕਰਣ ਕੂੰ, ਤਪ ਕਰਣੇ ਸੰਨਿਯਾਸੀ ।
ਹਰੀ ਭਜਨ ਕੂੰ ਸਾਧੂ ਆਯਾ ਬਰਿੰਦਾਬਨ ਕੇ ਬਾਸੀ ।
ਮੀਰਾ ਕੇ ਪ੍ਰਭੁ ਗਹਿਰ ਗੰਭੀਰਾ ਸਦਾ ਰਹੋ ਜੀ ਧੀਰਾ ।
ਆਧੀ ਰਾਤ ਪ੍ਰਭੁ ਦਰਸਨ ਦੀਨਹੇਂ, ਪ੍ਰੇਮ ਨਦੀ ਕੇ ਤੀਰਾ ।
(ਧੇਨੁ=ਗਊਆਂ, ਕੁਸੁੰਮੀ=ਫੁੱਲਾਂ ਵਾਲੀ, ਤੀਰਾ=ਕਿਨਾਰੇ )
20. ਚਾਲੋ ਮਨ ਗੰਗਾ ਜਮੁਨਾ ਤੀਰ
ਚਾਲੋ ਮਨ ਗੰਗਾ ਜਮੁਨਾ ਤੀਰ ।
ਗੰਗਾ ਜਮੁਨਾ ਨਿਰਮਲ ਪਾਣੀ ਸੀਤਲ ਹੋਤ ਸਰੀਰ ।
ਬੰਸੀ ਬਜਾਵਤ ਗਾਵਤ ਕਾਨਹੋ, ਸੰਗ ਲੀਯੋ ਬਲਬੀਰ ।
ਮੋਰ ਮੁਗੁਟ ਪੀਤਾਂਬਰ ਸੋਹੇ ਕੁੰਡਲ ਝਲਕਤ ਹੀਰ ।
ਮੀਰਾ ਕੇ ਪ੍ਰਭੁ ਗਿਰਧਰ ਨਾਗਰ ਚਰਣ ਕੰਵਲ ਪਰ ਸੀਰ ।
(ਬਲਬੀਰ=ਬਲਰਾਮ, ਹੀਰ=ਹੀਰੇ, ਸੀਰ=ਸਿਰ)
21. ਤਨਕ ਹਰੀ ਚਿਤਵੌ ਜੀ ਮੋਰੀ ਓਰ
ਤਨਕ ਹਰੀ ਚਿਤਵੌ ਜੀ ਮੋਰੀ ਓਰ ।
ਹਮ ਚਿਤਵਤ ਤੁਮ ਚਿਤਵਤ ਨਾਹੀਂ
ਮਨ ਕੇ ਬੜੇ ਕਠੋਰ ।
ਮੇਰੇ ਆਸਾ ਚਿਤਨਿ ਤੁਮ੍ਹਰੀ
ਔਰ ਨ ਦੂਜੀ ਠੌਰ ।
ਤੁਮਸੇ ਹਮਕੂੰ ਏਕ ਹੋ ਜੀ
ਹਮ-ਸੀ ਲਾਖ ਕਰੋਰ ।
ਕਬ ਕੀ ਠਾੜੀ ਅਰਜ ਕਰਤ ਹੂੰ
ਅਰਜ ਕਰਤ ਭੈ ਭੋਰ ।
ਮੀਰਾ ਕੇ ਪ੍ਰਭੁ ਹਰੀ ਅਬਿਨਾਸੀ
ਦੇਸਯੂੰ ਪ੍ਰਾਣ ਅਕੋਰ ।
(ਓਰ=ਤਰਫ, ਠੌਰ=ਠਿਕਾਣਾ,
ਠਾੜੀ=ਖੜ੍ਹੀ, ਭੈ ਭੋਰ=ਸਵੇਰ ਹੋ
ਗਈ)
22. ਜਾਗੋ ਬੰਸੀ ਵਾਰੇ ਜਾਗੋ ਮੋਰੇ ਲਲਨ
ਜਾਗੋ ਬੰਸੀ ਵਾਰੇ ਜਾਗੋ ਮੋਰੇ ਲਲਨ ।
ਰਜਨੀ ਬੀਤੀ ਭੋਰ ਭਯੋ ਹੈ ਘਰ ਘਰ ਖੁਲੇ ਕਿਵਾਰੇ ।
ਗੋਪੀ ਦਹੀ ਮਥਤ ਸੁਨੀਯਤ ਹੈ ਕੰਗਨਾ ਕੇ ਝਨਕਾਰੇ ।
ਉਠੋ ਲਾਲ ਜੀ ਭੋਰ ਭਯੋ ਹੈ ਸੁਰ ਨਰ ਠਾੜ੍ਹੇ ਦਵਾਰੇ ।
ਗਵਾਲ ਬਾਲ ਸਬ ਕਰਤ ਕੋਲਾਹਲ ਜਯ ਜਯ ਸਬਦ ਉਚਾਰੇ ।
ਮੀਰਾ ਕੇ ਪ੍ਰਭੁ ਗਿਰਧਰ ਨਾਗਰ ਸ਼ਰਣ ਆਯਾਂ ਕੂੰ ਤਾਰੇ ।
(ਰਜਨੀ=ਰਾਤ, ਭੋਰ=ਸਵੇਰ, ਸੁਰ=ਦੇਵਤੇ, ਠਾੜ੍ਹੇ=ਖੜ੍ਹੇ ਹਨ,
ਕੋਲਾਹਲ=ਰੌਲਾ)
23. ਜੋ ਤੁਮ ਤੋੜੋ ਪੀਯਾ ਮੈਂ ਨਾਹੀਂ ਤੋੜੂੰ
ਜੋ ਤੁਮ ਤੋੜੋ ਪੀਯਾ ਮੈਂ ਨਾਹੀਂ ਤੋੜੂੰ ।
ਤੋਰੀ ਪ੍ਰੀਤ ਤੋੜੀ ਕ੍ਰਿਸ਼ਣ ਕੌਨ ਸੰਗ ਜੋੜੂੰ ।
ਤੁਮ ਭਯੇ ਤਰੁਵਰ ਮੈਂ ਭਈ ਪੰਖੀਯਾ ।
ਤੁਮ ਭਯੇ ਸਰੋਵਰ ਮੈਂ ਤੋਰੀ ਮਛੀਯਾ ।
ਤੁਮ ਭਯੇ ਗਿਰਿਵਰ ਮੈਂ ਭਈ ਚਾਰਾ ।
ਤੁਮ ਭਯੇ ਚੰਦ੍ਰਾ ਹਮ ਹਮ ਭਯੇ ਚਕੋਰਾ ।
ਤੁਮ ਭਯੇ ਮੋਤੀ ਪ੍ਰਭੁ ਹਮ ਭਯੇ ਧਾਗਾ ।
ਤੁਮ ਭਯੇ ਸੋਨਾ ਹਮ ਭਯੇ ਸੁਹਾਗਾ ।
ਮੀਰਾ ਕਹੇ ਪ੍ਰਭੁ ਬਰਿਜ ਕੇ ਬਾਸੀ ।
ਤੁਮ ਮੇਰੇ ਠਾਕੁਰ ਮੈਂ ਤੇਰੀ ਦਾਸੀ ।
(ਤਰੁਵਰ=ਰੁੱਖ, ਪੰਖੀਯਾ=ਪੰਛੀ)
24. ਜਾਨਯੋ ਮੈਂ ਰਾਜ ਕੋ ਬੇਹੇਵਾਰ ਊਧਵ ਜੀ
ਜਾਨਯੋ ਮੈਂ ਰਾਜ ਕੋ ਬੇਹੇਵਾਰ ਊਧਵ ਜੀ ।
ਮੈਂ ਜਾਨਯੋ ਹੀ ਰਾਜ ਕੋ ਬੇਹੇਵਾਰ ।
ਆਂਬ ਕਾਟਾਵੋ ਲਿੰਬ ਲਾਗਾਵੋ ।
ਬਾਬਲ ਕੀ ਕਰੋ ਬਾੜ ।
ਚੋਰ ਬਸਾਵੋ ਸਾਵਕਾਰ ਦੰਡਾਵੋ ।
ਨੀਤੀ ਧਰਮਰਸ ਬਾਰ ।
ਮੇਰੋ ਕਹਯੋ ਸਤ ਨਹੀਂ ਜਾਣਯੋ ।
ਕੁਬਜਾ ਕੇ ਕਿਰਤਾਰ ।
ਮੀਰਾ ਕਹੇ ਪ੍ਰਭੁ ਗਿਰਿਧਰ ਨਾਗਰ ।
ਅਦਵੰਦ ਦਰਬਾਰ ।
(ਬੇਹੇਵਾਰ=ਵਰਤਾਉ, ਲਿੰਬ=ਨਿੰਮ,
ਬਾਬਲ=ਬਬੂਲ,ਕਿੱਕਰ, ਸਾਵਕਾਰ=
ਸਾਹੂਕਾਰ)
25. ਮ੍ਹਾਰੇ ਘਰ ਆਓ ਪ੍ਰੀਤਮ ਪਯਾਰਾ
ਮ੍ਹਾਰੇ ਘਰ ਆਓ ਪ੍ਰੀਤਮ ਪਯਾਰਾ ।
ਤਨ ਮਨ ਧਨ ਸਭ ਭੇਂਟ ਧਰੂੰਗੀ
ਭਜਨ ਕਰੂੰਗੀ ਤੁਮ੍ਹਾਰਾ ।
ਮ੍ਹਾਰੇ ਘਰ ਆਓ ਪ੍ਰੀਤਮ ਪਯਾਰਾ ।
ਤੁਮ ਗੁਣਵੰਤ ਸੁਸਾਹਿਬ ਕਹੀਯੇ
ਮੋ ਮੇਂ ਔਗੁਣ ਸਾਰਾ ।
ਮ੍ਹਾਰੇ ਘਰ ਆਓ ਪ੍ਰੀਤਮ ਪਯਾਰਾ ।
ਮੈਂ ਨਿਗੁਣੀ ਕਛੁ ਗੁਣ ਨਹਿੰ ਜਾਨੂੰ
ਤੁਮਸਾ ਬਖਸ਼ਣਹਾਰਾ ।
ਮ੍ਹਾਰੇ ਘਰ ਆਓ ਪ੍ਰੀਤਮ ਪਯਾਰਾ ।
ਮੀਰਾ ਕਹੈ ਪ੍ਰਭੁ ਕਬ ਰੇ ਮਿਲੋਗੇ
ਤੁਮ ਬਿਨ ਨੈਣ ਦੁਖਾਰਾ ।
ਮ੍ਹਾਰੇ ਘਰ ਆਓ ਪ੍ਰੀਤਮ ਪਯਾਰਾ ।
26. ਤੁਮ ਸੁਣੌ ਦਯਾਲ ਮ੍ਹਾਰੀ ਅਰਜੀ
ਤੁਮ ਸੁਣੌ ਦਯਾਲ ਮ੍ਹਾਰੀ ਅਰਜੀ ।
ਭਵਸਾਗਰ ਮੇਂ ਬਹੀ ਜਾਤ ਹੌਂ,
ਕਾੜ੍ਹੋ ਤੋ ਥਾਰੀ ਮਰਜੀ ।
ਇਣ ਸੰਸਾਰ ਸਗੋ ਨਹਿੰ ਕੋਈ,
ਸਾਂਚਾ ਸਗਾ ਰਘੁਬਰ ਜੀ ।
ਮਾਤ ਪਿਤਾ ਔ ਕੁਟੁਮ ਕਬੀਲੋ
ਸਬ ਮਤਲਬ ਕੇ ਗਰਜੀ ।
ਮੀਰਾ ਕੀ ਪ੍ਰਭੁ ਅਰਜੀ ਸੁਣ ਲੋ
ਚਰਣ ਲਗਾਓ ਥਾਰੀ ਮਰਜੀ ।
(ਥਾਰੀ=ਤੁਹਾਡੀ, ਇਣ=ਇਸ,
ਕੁਟੁਮ=ਪਰਿਵਾਰ)
27. ਦਰਸ ਬਿਨੁ ਦੂਖਣ ਲਾਗੇ ਨੈਨ
ਦਰਸ ਬਿਨੁ ਦੂਖਣ ਲਾਗੇ ਨੈਨ ।
ਜਬਸੇ ਤੁਮ ਬਿਛੁੜੇ ਪ੍ਰਭੁ ਮੋਰੇ, ਕਬਹੁੰ ਨ ਪਾਯੋ ਚੈਨ ।
ਸਬਦ ਸੁਣਤ ਮੇਰੀ ਛਤੀਯਾਂ ਕਾਂਪੇ, ਮੀਠੇ ਲਾਗੇ ਬੈਨ ।
ਬਿਰਹ ਕਥਾ ਕਾਸੂੰ ਕਹੂੰ ਸਜਨੀ, ਬਹ ਗਈ ਕਰਵਤ ਐਨ ।
ਕਲ ਨ ਪਰਤ ਪਲ ਹਰੀ ਮਗ ਜੋਵਤ, ਭਈ ਛਮਾਸੀ ਰੈਨ ।
ਮੀਰਾ ਕੇ ਪ੍ਰਭੁ ਕਬ ਰ ਮਿਲੋਗੇ, ਦੁਖ ਮੇਟਣ ਸੁਖ ਦੈਨ ।
(ਕਰਵਤ=ਆਰੀ, ਮਗ ਜੋਵਤ= ਰਾਹ ਵੇਖਦੇ, ਛਮਾਸੀ=
ਛੇ ਮਹੀਨਿਆਂ ਦੀ)
28. ਮੇਰੇ ਤੋ ਗਿਰਧਰ ਗੋਪਾਲ ਦੂਸਰੋ ਨ ਕੋਈ
ਮੇਰੇ ਤੋ ਗਿਰਧਰ ਗੋਪਾਲ ਦੂਸਰੋ ਨ ਕੋਈ ।
ਜਾਕੇ ਸਿਰ ਹੈ ਮੋਰ-ਮੁਕੁਟ ਮੇਰੋ ਪਤੀ ਸੋਈ ।
ਤਾਤ ਮਾਤ ਭਰਾਤ ਬੰਧੁ ਆਪਨੋ ਨ ਕੋਈ ।
ਛਾਂੜਿ ਦਈ ਕੁਲ ਕੀ ਕਾਨਿ ਕਹਾ ਕਰਿਹੈ ਕੋਈ ।
ਸੰਤਨ ਢਿਗ ਬੈਠਿ ਬੈਠਿ ਲੋਕ ਲਾਜ ਖੋਈ ।
ਚੁਨਰੀ ਕੇ ਕੀਯੇ ਟੂਕ ਓੜ੍ਹ ਲੀਨ੍ਹੀਂ ਲੋਈ ।
ਮੂਤੀ ਮੂੰਗੇ ਉਤਾਰ ਬਨਮਾਲਾ ਪੋਈ ।
ਅੰਸੁਵਨ ਜਲ ਸੀਂਚਿ-ਸੀਂਚਿ ਪ੍ਰੇਮ-ਬੇਲਿ ਬੋਈ ।
ਅਬ ਤੋ ਬੇਲ ਫੈਲ ਗਈ ਆਣੰਦ ਫਲ ਹੋਈ ।
ਦੂਧ ਕੀ ਮਥਨਿਯਾਂ ਬੜੇ ਪ੍ਰੇਮ ਸੇ ਬਿਲੋਈ ।
ਮਾਖਨ ਜਬ ਕਾੜ੍ਹਿ ਲੀਯੋ ਛਾਛ ਪੀਯੇ ਕੋਈ ।
ਭਗਤਿ ਦੇਖਿ ਰਾਜੀ ਹੁਈ ਜਗਤ ਦੇਖਿ ਰੋਈ ।
ਦਾਸੀ ਮੀਰਾ ਲਾਲ ਗਿਰਧਰ ਤਾਰੋ ਅਬ ਮੋਹੀ ।
(ਤਾਤ=ਪਿਤਾ, ਕਾਨਿ=ਮਰਿਆਦਾ, ਢਿਗ=ਸੰਗ,
ਬਿਲੋਈ=ਰਿੜਕੀ, ਛਾਛ=ਲੱਸੀ)
29. ਮੋਹਿ ਲਾਗੀ ਲਗਨ ਗੁਰੂ ਚਰਣਨ ਕੀ
ਮੋਹਿ ਲਾਗੀ ਲਗਨ ਗੁਰੂ ਚਰਣਨ ਕੀ ।
ਚਰਵ ਬਿਨਾ ਕਛੁਵੈ ਨਾਹਿੰ ਭਾਵੈ,
ਜਗਮਾਯਾ ਸਬ ਸਪਨਨ ਕੀ ।
ਭੌਸਾਗਰ ਸਬ ਸੂਖ ਗਯੋ ਹੈ,
ਫਿਕਰ ਨਾਹਿੰ ਮੋਹਿ ਤਰਨਨ ਕੀ ।
ਮੀਰਾ ਕੇ ਪ੍ਰਭੁ ਗਿਰਧਰ ਨਾਗਰ,
ਆਸ ਵਹੀ ਗੁਰੂ ਸਰਨਨ ਕੀ ।
30. ਮਾਈ ਰੀ ! ਮੈਂ ਤੋ ਲੀਯੋ ਗੋਵਿੰਦੋ ਮੋਲ
ਮਾਈ ਰੀ ! ਮੈਂ ਤੋ ਲੀਯੋ ਗੋਵਿੰਦੋ ਮੋਲ ।
ਕੋਈ ਕਹੈ ਛਾਨੈ, ਕੋਈ ਕਹੈ ਛੁਪਕੈ,
ਲੀਯੋ ਰੀ ਬਜੰਤਾ ਢੋਲ ।
ਕੋਈ ਕਹੈ ਮੁੰਹਘੋ, ਕੋਈ ਕਹੈ ਸੁੰਹਗੋ,
ਲੀਯੋ ਰੀ ਤਰਾਜੂ ਤੋਲ ।
ਕੋਈ ਕਹੈ ਕਾਰੋ, ਕੋਈ ਕਹੈ ਗੋਰੋ,
ਲੀਯੋ ਰੀ ਅਮੋਲਿਕ ਮੋਲ ।
ਯਾ ਹੀ ਕੂੰ ਸਬ ਜਾਣਤ ਹੈ,
ਲੀਯੋ ਰੀ ਆਂਖੀ ਖੋਲ ।
ਮੀਰਾ ਕੂੰ ਪ੍ਰਭੁ ਦਰਸਣ ਦੀਜਯੋ,
ਪੂਰਬ ਜਨਮ ਕੋ ਕੋਲ ।
(ਛਾਨੈ=ਸਾਹਮਣੇ, ਮੁੰਹਘੋ=ਮਹਿੰਗਾ,
ਸੁੰਹਗੋ=ਸਸਤਾ, ਤਰਾਜੂ=ਤੱਕੜੀ,
ਕਾਰੋ=ਕਾਲਾ, ਕੋਲ=ਕੌਲ,ਵਚਨ)
31. ਪਗ ਘੁੰਘਰੂ ਬਾਂਧ ਮੀਰਾ ਨਾਚੀ ਰੇ
ਪਗ ਘੁੰਘਰੂ ਬਾਂਧ ਮੀਰਾ ਨਾਚੀ ਰੇ ।
ਮੈਂ ਤੋ ਮੇਰੇ ਨਾਰਾਯਣ ਕੀ ਆਪਹਿ ਹੋ ਗਈ ਦਾਸੀ ਰੇ ।
ਲੋਗ ਕਹੈ ਮੀਰਾ ਭਈ ਬਾਵਰੀ ਸਾਸ ਕਹੈ ਕੁਲ ਨਾਸੀ ਰੇ ।
ਵਿਸ਼ ਕਾ ਪਯਾਲਾ ਰਾਣਾ ਜੀ ਭੇਜਯਾ ਪੀਵਤ ਮੀਰਾ ਹਾਂਸੀ ਰੇ ।
ਬਾਣ ਪੜੀ ਹੈ ਪ੍ਰੇਮ ਕੀ ਮਨ ਮੇਂ ਨਿਸ ਦਿਨ ਪ੍ਰੇਮ ਹੀ ਜਾਚੀ ਰੇ ।
ਮੀਰਾ ਕੇ ਪ੍ਰਭੁ ਗਿਰਿਧਰ ਨਾਗਰ ਸਹਜ ਮਿਲੇ ਅਵਿਨਾਸੀ ਰੇ ।
32. ਪਪਈਯਾ ਰੇ, ਪਿਵ ਕੀ ਵਾਣੀ ਨ ਬੋਲ
ਪਪਈਯਾ ਰੇ, ਪਿਵ ਕੀ ਵਾਣੀ ਨ ਬੋਲ ।
ਸੁਣਿ ਪਾਵੇਲੀ ਬਿਰਹਣੀ ਰੇ, ਥਾਰੀ ਰਾਲੇਲੀ ਪਾਂਖ ਮਰੋੜ ।
ਚੋਂਚ ਕਟਾਊਂ ਪਪਈਯਾ ਰੇ, ਊਪਰ ਕਾਲੋਰ ਲੂਣ ।
ਪਿਵ ਮੇਰਾ ਮੈਂ ਪੀਵ ਕੀ ਰੇ, ਤੂ ਪਿਵ ਕਹੈ ਸ ਕੂਣ ।
ਥਾਰਾ ਸਬਦ ਸੁਹਾਵਣਾ ਰੇ, ਜੋ ਪਿਵ ਮੇਲਾ ਆਜ ।
ਚੋਂਚ ਮੜ੍ਹਾਊਂ ਥਾਰੀ ਸੋਵਨੀ ਰੇ, ਤੂ ਮੇਰੇ ਸਿਰਤਾਜ ।
ਪ੍ਰੀਤਮ ਕੂੰ ਪਤੀਯਾਂ ਲਿਖੂੰ ਰੇ, ਕਾਗਾ ਤੂ ਲੇ ਜਾਯ ।
ਜਾਇ ਪ੍ਰੀਤਮ ਜਾਸੂੰ ਯੂੰ ਕਹੈ ਰੇ, ਥਾਰੀ ਬਿਰਹਣਿ ਧਾਨ ਨ ਖਾਯ ।
ਮੀਰਾ ਦਾਸੀ ਵਯਾਕੁਲ ਰੇ, ਪਿਵ ਪਿਵ ਕਰਤ ਬਿਹਾਯ ।
ਬੇਗਿ ਮਿਲੋ ਪ੍ਰਭੁ ਅਮਤਰਜਾਮੀ, ਤੁਮ ਬਿਨ ਰਹਯੋ ਨ ਜਾਯ ।
(ਸੁਣਿ ਪਾਵੇਲੀ=ਸੁਣ ਲਵੇਗੀ, ਰਾਲੇਲੀ=ਦੇਵੇਗੀ, ਕਾਲੋਰ=
ਕਾਲਾ, ਸੋਵਨੀ=ਸੋਨੇ ਦੀ, ਧਾਨ=ਅੰਨ, ਬੇਗਿ=ਛੇਤੀ)
33. ਪਾਨੀ ਮੇਂ ਮੀਨ ਪਯਾਸੀ
ਪਾਨੀ ਮੇਂ ਮੀਨ ਪਯਾਸੀ ।
ਮੋਹੇ ਸੁਨ ਸੁਨ ਆਵਤ ਹਾਂਸੀ ।
ਆਤਮ-ਗਿਆਬ ਬਿਨ ਨਰ ਭਟਕਤ ਹੈ ।
ਕਹਾਂ ਮਥੁਰਾ ਕਹਾਂ ਕਾਸ਼ੀ ।
ਭਵਸਾਗਰ ਸਬ ਹਾਰ ਭਰਾ ਹੈ ।
ਢੂੰਡਤ ਫਿਰਤ ਉਦਾਸੀ ।
ਮੀਰਾ ਕੇ ਪ੍ਰਭੁ ਗਿਰਿਧਰ ਨਾਗਰ ।
ਸਹਜ ਮਿਲੇ ਅਵਿਨਾਸੀ ।
(ਮੀਨ=ਮੱਛੀ)
34. ਪਾਯੋ ਜੀ ਮੈਂਨੇ ਰਾਮ ਰਤਨ ਧਨ ਪਾਯੋ
ਪਾਯੋ ਜੀ ਮੈਂਨੇ ਰਾਮ ਰਤਨ ਧਨ ਪਾਯੋ ।
ਵਸਤੁ ਅਮੋਲਕ ਦੀ ਮ੍ਹਾਰੇ ਸਤਗੁਰੁ,
ਕਿਰਪਾ ਕਰ ਅਪਨਾਯੋ ।
ਜਨਮ-ਜਨਮ ਕੀ ਪੂੰਜੀ ਪਾਈ,
ਜਗ ਮੇਂ ਸਭੀ ਖੋਵਾਯੋ ।
ਖਰਚ ਨ ਖੂਟੈ, ਚੋਰ ਨ ਲੂਟੈ,
ਦਿਨ-ਦਿਨ ਬੜ੍ਹਤ ਸਵਾਯੋ ।
ਸਤ ਕੀ ਨਾਂਵ ਖੇਵਟੀਯਾ ਸਤਗੁਰੂ,
ਭਵਸਾਗਰ ਤਰ ਆਯੋ ।
ਮੀਰਾ ਕੇ ਪ੍ਰਭੁ ਗਿਰਿਧਰ ਨਾਗਰ ।
ਹਰਖ-ਹਰਖ ਜਸ ਗਾਯੋ ।
(ਖੇਵਟੀਯਾ=ਮਲਾਹ, ਹਰਖ-ਹਰਖ=
ਖ਼ੁਸ਼ੀ-ਖ਼ੁਸ਼ੀ)
35. ਪੀਯ ਬਿਨ ਸੂਨੋ ਛੈ ਜੀ ਮ੍ਹਾਰੋ ਦੇਸ
ਪੀਯ ਬਿਨ ਸੂਨੋ ਛੈ ਜੀ ਮ੍ਹਾਰੋ ਦੇਸ ।
ਐਸਾ ਹੈ ਕੋਈ ਪੀਵ ਕੂੰ ਮਿਲਾਵੈ, ਤਨ ਮਨ ਕਰੂੰ ਸਬ ਪੇਸ ।
ਤੇਰੇ ਕਾਰਣ ਬਨ ਬਨ ਡੋਲੂੰ, ਕਰ ਜੋਗਣ ਕੋ ਭੇਸ ।
ਅਵਧਿ ਬਦੀਤੀ ਅਜਹੂੰ ਨ ਆਏ, ਪੰਡਰ ਹੋ ਗਯਾ ਕੇਸ ।
ਮੀਰਾ ਕੇ ਪ੍ਰਭੁ ਕਬ ਰ ਮਿਲੋਗੇ, ਤਜ ਦੀਯੋ ਨਗਰ ਨਰੇਸ ।
(ਅਵਧਿ=ਉਮਰ, ਬਦੀਤੀ=ਲੰਘ ਗਈ, ਪੰਡਰ=ਚਿੱਟੇ)
36. ਮੀਰਾ ਮਗਨ ਭਈ ਹਰੀ ਕੇ ਗੁਣ ਗਾਯ
ਮੀਰਾ ਮਗਨ ਭਈ ਹਰੀ ਕੇ ਗੁਣ ਗਾਯ ।
ਸਾਂਪ ਪਿਟਾਰਾ ਰਾਣਾ ਭੇਜਯਾ, ਮੀਰਾ ਹਾਥ ਦੀਯਾ ਜਾਯ ।
ਨਹਾਯ ਧੋਯ ਜਬ ਦੇਖਨ ਲਾਗੀ, ਸਾਲਿਗਰਾਮ ਗਈ ਪਾਯ ।
ਜਹਰ ਕਾ ਪਯਾਲਾ ਰਾਣਾ ਭੇਜਯਾ, ਅਮ੍ਰਿਤ ਦੀਯਾ ਬਨਾਯ ।
ਨਹਾਯ ਧੋਯ ਜਬ ਪੀਵਨ ਲਾਗੀ, ਹੋ ਗਈ ਅਮਰ ਅੰਚਾਯ ।
ਸੂਲੀ ਸੇਜ ਰਾਣਾ ਨੇ ਭੇਜੀ, ਦੀਜਯੋ ਮੀਰਾ ਸੁਵਾਯ ।
ਸਾਂਝ ਭਈ ਮੀਰਾ ਸੋਵਣ ਲਾਗੀ, ਮਾਨੋ ਫੂਲ ਬਿਛਾਯ ।
ਮੀਰਾ ਕੇ ਪ੍ਰਭੁ ਸਦਾ ਸਹਾਈ, ਰਾਖੇ ਬਿਘਨ ਹਟਾਯ ।
ਭਜਨ ਭਾਵ ਮੇਂ ਮਸਤ ਡੋਲਤੀ, ਗਿਰਧਰ ਪਰ ਬਲਿ ਜਾਯ ।
37. ਹੇ ਰੀ ਮੈਂ ਤੋ ਪ੍ਰੇਮ-ਦੀਵਾਨੀ ਮੇਰੋ ਦਰਦ ਨ ਜਾਣੈ ਕੋਯ
ਹੇ ਰੀ ਮੈਂ ਤੋ ਪ੍ਰੇਮ-ਦੀਵਾਨੀ ਮੇਰੋ ਦਰਦ ਨ ਜਾਣੈ ਕੋਯ ।
ਘਾਯਲ ਕੀ ਗਤਿ ਘਾਯਲ ਜਾਣੈ, ਜੋ ਕੋਈ ਘਾਯਲ ਹੋਯ ।
ਜੌਹਰੀ ਕੀ ਗਤਿ ਜੌਹਰੀ ਜਾਣੈ, ਕੀ ਜਿਨ ਜੌਹਰ ਹੋਯ ।
ਸੂਲੀ ਉਪਰ ਸੇਜ ਹਮਾਰੀ, ਸੋਵਣ ਕਿਸ ਬਿਧ ਹੋਯ ।
ਗਗਨ ਮੰਡਲ ਪਰ ਸੇਜ ਪੀਯਾ ਕੀ, ਕਿਸ ਬਿਧ ਮਿਲਣਾ ਹੋਯ ।
ਦਰਦ ਕੀ ਮਾਰੀ ਬਨ-ਬਨ ਡੋਲੂੰ, ਬੈਦ ਮਿਲਯਾ ਨਹਿੰ ਕੋਯ ।
ਮੀਰਾ ਕੀ ਪ੍ਰਭੁ ਪੀਰ ਮਿਟੇਗੀ, ਜਬ ਬੈਦ ਸਾਂਵਰੀਯਾ ਹੋਯ ।