Poetry of Bhagat Surdas Ji in Punjabi

ਪਦ : ਭਗਤ ਸੂਰਦਾਸ ਜੀ (ਪੰਜਾਬੀ ਕਵਿਤਾ)

1. ਮੈਯਾ ! ਮੈਂ ਨਹੀਂ ਮਾਖਨ ਖਾਯੋ

ਮੈਯਾ ! ਮੈਂ ਨਹੀਂ ਮਾਖਨ ਖਾਯੋ ।
ਖਯਾਲ ਪਰੈ ਯੇ ਸਖਾ ਸਬੈ ਮਿਲਿ ਮੇਰੈਂ ਮੁਖ ਲਪਟਾਯੋ ॥

ਦੇਖਿ ਤੁਹੀ ਛੀਂਕੇ ਪਰ ਭਾਜਨ ਊਂਚੇ ਧਰਿ ਲਟਕਾਯੋ ।
ਹੌਂ ਜੋ ਕਹਤ ਨਾਨਹੇਂ ਕਰ ਅਪਨੇ ਮੈਂ ਕੈਸੇਂ ਕਰਿ ਪਾਯੋ ॥

ਮੁਖ ਦਧੀ ਪੋਂਛਿ ਬੁੱਧਿ ਇਕ ਕੀਨ੍ਹੀਂ ਦੋਨਾ ਪੀਠਿ ਦੁਰਾਯੋ ।
ਡਾਰਿ ਸਾਂਟਿ ਮੁਸੁਕਾਇ ਜਸ਼ੋਦਾ ਸਯਾਮਹਿੰ ਕੰਠਿ ਲਗਾਯੋ ॥

ਬਾਲ-ਬਿਨੋਦਿ-ਮੋਦ ਮਨ ਮੋਹਯੋ ਭਕਤੀ-ਪ੍ਰਤਾਪ ਦਿਖਾਯੋ ।
ਸੂਰਦਾਸ ਜਸੁਮਤੀ ਕੋ ਯਹ ਸੁਖ ਸਿਵ ਬਿਰੰਚਿ ਨਹਿੰ ਪਾਯੋ ॥

(ਮੈਯਾ=ਮਈਆ,ਮਾਂ, ਕਰ=ਹੱਥ, ਦਧੀ=ਦਹੀਂ, ਦੁਰਾਯੋ=ਲੁਕੋ
ਲਿਆ, ਸਾਂਟਿ=ਛਟੀ, ਸਿਵ ਬਿਰੰਚਿ=ਸ਼ਿਵਜੀ ਤੇ ਬ੍ਰਹਮਾ)


2. ਮੈਯਾ, ਕਬਹੁੰ ਬੜ੍ਹੈਗੀ ਚੋਟੀ

ਮੈਯਾ, ਕਬਹੁੰ ਬੜ੍ਹੈਗੀ ਚੋਟੀ ।
ਕਿਤੀ ਬਾਰ ਮੋਹਿ ਦੂਧ ਪੀਯਤ ਭਈ, ਯਹ ਅਜਹੂੰ ਹੈ ਛੋਟੀ ॥

ਤੂ ਜੋ ਕਹਤਿ ਬਲ ਕੀ ਬੇਨੀ ਜਯੌਂ, ਹਵੈ ਹੈ ਲਾਂਬੀ-ਮੋਟੀ ।
ਕਾੜ੍ਹਤ-ਗੁਹਤ-ਨਹਵਾਵਤ ਜੈਹੈ ਨਾਗਿਨਿ-ਸੀ ਭੁਇੰ ਲੋਟੀ ॥

ਕਾਂਚੋ ਦੂਧ ਪਿਯਾਵਤਿ ਪਚਿ-ਪਚਿ, ਦੇਤਿ ਨ ਮਾਖਨ-ਰੋਟੀ ।
ਸੂਰ, ਚਿਰਜੀਵੌ ਦੋਊ ਭੈਯਾ, ਹਰਿ-ਹਲਧਰ ਕੀ ਜੋਟੀ ॥

(ਕਿਤੀ ਬਾਰ=ਕਿੰਨੀ ਦੇਰ, ਬੇਨੀ=ਗੁੱਤ,ਜੂੜਾ, ਗੁਹਤ=ਗੁੰਦਣਾ)


3. ਮੈਯਾ ਮੋਹਿੰ ਦਾਊ ਬਹੁਤ ਖਿਝਾਯੋ

ਮੈਯਾ ਮੋਹਿੰ ਦਾਊ ਬਹੁਤ ਖਿਝਾਯੋ ।
ਮੋ ਸੋਂ ਕਹਤ ਮੋਲ ਕੋ ਲੀਨ੍ਹੋਂ ਤੂ ਜਸੁਮਤੀ ਕਬ ਜਾਯੋ ॥

ਕਹਾ ਕਰੌਂ ਇਹਿ ਰਿਸ ਕੇ ਮਾਰੇਂ ਖੇਲਨ ਹੌਂ ਨਹਿੰ ਜਾਤ ।
ਪੁਨਿ ਪੁਨਿ ਕਹਤ ਕੌਨ ਹੈ ਮਾਤਾ ਕੋ ਹੈ ਤੇਰੋ ਤਾਤ ॥

ਗੋਰੇ ਨੰਦ ਜਸੋਧਾ ਗੋਰੀ ਤੂ ਕਤ ਸਯਾਮਲ ਗਾਤ ।
ਚੁਟਕੀ ਦੈ ਦੈ ਗਵਾਲ ਨਚਾਵਤ ਹੰਸਤ ਸਬੈ ਮੁਸੁਕਾਤ ॥

ਤੂ ਮੋਹੀਂ ਕਉ ਮਾਰਨ ਸੀਖੀ ਦਾਊਹਿੰ ਕਬਹੁੰ ਨ ਖੀਝੈ ।
ਮੋਹਨ ਮੁਖ ਰਿਸ ਕੀ ਯੇ ਬਾਤੈਂ ਜਸੁਮਤੀ ਸੁਨਿ ਸੁਨਿ ਰੀਝੈ ॥

ਸੁਨਹੁ ਕਾਨ ਬਲਭਦ੍ਰ ਚਬਾਈ ਜਨਮਤ ਹੀ ਕੋ ਧੂਤ ।
ਸੂਰ ਸਯਾਮ ਮੋਹਿੰ ਗੋਧਨ ਕੀ ਸੌਂਹ ਹੌਂ ਮਾਤਾ ਤੂ ਪੂਤ ॥

(ਰਿਸ=ਗੁੱਸਾ, ਤਾਤ=ਪਿਤਾ, ਗਾਤ=ਸ਼ਰੀਰ, ਚਬਾਈ=
ਚੁਗਲਖੋਰ, ਧੁਤ=ਮੱਕਾਰ, ਗੋਧਨ=ਗਊਆਂ)


4. ਮੈਯਾ ਰੀ ਮੈਂ ਚਾਂਦ ਲਹੌਂਗੌ

ਮੈਯਾ ਰੀ ਮੈਂ ਚਾਂਦ ਲਹੌਂਗੌ ।
ਕਹਾ ਕਰੌਂ ਜਲਪੁਟ ਭੀਤਰ ਕੌ, ਬਾਹਰ ਬਯੌਂਕਿ ਗਹੌਂਗੌ ॥

ਯਹ ਤੌ ਝਲਮਲਾਤ ਝਕਝੋਰਤ, ਕੈਸੈਂ ਕੈ ਜੁ ਲਹੌਂਗੌ ?
ਵਹ ਤੌ ਨਿਪਟ ਨਿਕਟਹੀਂ ਦੇਖਤ, ਬਰਜਯੌ ਹੌਂ ਨ ਰਹੌਂਗੌ ॥

ਤੁਮ੍ਹਰੌ ਪ੍ਰੇਮ ਪ੍ਰਗਟ ਮੈਂ ਜਾਨਯੌ, ਬੌਰਾਏਂ ਨ ਬਹੌਂਗੌ ।
ਸੂਰਸਯਾਮ ਕਹੈ ਕਰ ਗਹਿ ਲਯਾਊਂ ਸਸੀ-ਤਨ-ਦਾਪ ਦਹੌਂਗੌ ॥

(ਬਯੌਂਕਿ ਗਹੌਂਗੌ=ਉਚਲ ਕੇ ਫੜ ਲਵਾਂਗਾ, ਬੌਰਾਏਂ=ਬਹਿਕਾਣਾ,
ਬਹਾਨੇ ਲਾਕੇ ਹਟਾਉਣਾ, ਸਸੀ-ਤਨ-ਦਾਪ=ਚੰਨ ਦਾ ਹੰਕਾਰ)


5. ਨੈਨ ਭਯੇ ਬੋਹਿਤ ਕੇ ਕਾਗ

ਨੈਨ ਭਯੇ ਬੋਹਿਤ ਕੇ ਕਾਗ ।
ਉੜਿ ਉੜਿ ਜਾਤ ਪਾਰ ਨਹਿੰ ਪਾਵੈਂ, ਫਿਰਿ ਆਵਤ ਇਹਿੰ ਲਾਗ ॥

ਐਸੀ ਦਸਾ ਭਈ ਰੀ ਇਨਕੀ, ਅਬ ਲਾਗੇ ਪਛਿਤਾਨ ।
ਮੋ ਬਰਜਤ ਬਰਜਤ ਉਠਿ ਧਾਯੇ, ਨਹੀਂ ਪਾਯੌ ਅਨੁਮਾਨ ॥

ਵਹ ਸਮੁਦਰ ਓਛੇ ਬਾਸਨ ਯੇ, ਧਰੈਂ ਕਹਾਂ ਸੁਖਰਾਸਿ ।
ਸੁਨਹੁ ਸੂਰ, ਯੇ ਚਤੁਰ ਕਹਾਵਤ, ਵਹ ਛਵੀ ਮਹਾ ਪ੍ਰਕਾਸਿ ॥

(ਬੋਹਿਤ=ਸਮੁੰਦਰੀ ਜਹਾਜ, ਲਾਗ=ਜਗ੍ਹਾ, ਓਛੇ ਬਾਸਨ=
ਛੋਟੇ ਭਾਂਡੇ, ਸੁਖਰਾਸਿ=ਸੁੱਖਾਂ ਦੀ ਪੂੰਜੀ)


6. ਅਬ ਯਾ ਤਨੁਹਿੰ ਰਾਖਿ ਕਹਾ ਕੀਜੈ

ਅਬ ਯਾ ਤਨੁਹਿੰ ਰਾਖਿ ਕਹਾ ਕੀਜੈ ।
ਸੁਨਿ ਰੀ ਸਖੀ, ਸਯਾਮਸੁੰਦਰ ਬਿਨੁ ਬਾਂਟਿ ਵਿਸ਼ਮ ਵਿਸ਼ ਪੀਜੈ ॥

ਕੇ ਗਿਰੀਏ ਗਿਰੀ ਚੜ੍ਹਿ ਸਿਨ ਸਜਨੀ, ਸੀਸ ਸੰਕਰਹਿੰ ਦੀਜੈ ।
ਕੇ ਦਹੀਏ ਦਾਰੁਨ ਦਾਵਾਨਲ ਜਾਈ ਜਮੁਨ ਧੰਸਿ ਲੀਜੈ ॥

ਦੁਸਹ ਬਿਯੋਗ ਅਰੀ ਮਾਧਵ ਕੋ, ਤਨੁ ਦਿਨ-ਹੀਂ-ਦਿਨ ਛੀਜੈ ।
ਸੂਰ, ਸਯਾਮ ਅਬ ਕਬਧੌਂ ਮਿਲਿਹੈਂ, ਸੋਚਿ ਸੋਚਿ ਜੀਯ ਜੀਜੈ ॥

(ਬਾਂਟਿ=ਪੀਹ ਕੇ, ਦਾਵਾਨਲ=ਜੰਗਲ ਦੀ ਅੱਗ)


7. ਅਬ ਕੈ ਮਾਧਵ, ਮੋਹਿੰ ਉਧਾਰਿ

ਅਬ ਕੈ ਮਾਧਵ, ਮੋਹਿੰ ਉਧਾਰਿ ।
ਮਗਨ ਹੌਂ ਭਵ ਅੰਬੂਨਿਧੀ ਮੇਂ, ਕ੍ਰਿਪਾਸਿੰਧੂ ਮੁਰਾਰਿ ॥

ਨੀਰ ਅਤਿ ਗੰਭੀਰ ਮਾਯਾ, ਲੋਭ ਲਹਰਿ ਤਰੰਗ ।
ਲੀਯੇ ਜਾਤ ਅਗਾਧ ਜਲ ਮੇਂ ਗਹੇ ਗ੍ਰਾਹ ਅਨੰਗ ॥

ਮੀਨ ਇੰਦ੍ਰੀਯ ਅਤਿਹਿ ਕਾਟਤਿ, ਮੋਟ ਅਘ ਸਿਰ ਭਾਰ ।
ਪਗ ਨ ਇਤ ਉਤ ਧਰਨ ਪਾਵਤ, ਉਰਝਿ ਮੋਹ ਸਿਬਾਰ ॥

ਕਾਮ ਕ੍ਰੋਧ ਸਮੇਤ ਤ੍ਰਿਸ਼ਨਾ, ਪਵਨ ਅਤਿ ਝਕਝੋਰ ।
ਨਾਹਿੰ ਚਿਤਵਤ ਦੇਤ ਤਿਯਸੁਤ ਨਾਮ-ਨੌਕਾ ਓਰ ॥

ਥਕਯੌ ਬੀਚ ਬੇਹਾਲ ਬਿਹਵਲ, ਸੁਨਹੁ ਕਰੁਨਾਮੂਲ ।
ਸਯਾਮ, ਭੁਜ ਗਹਿ ਕਾੜ੍ਹਿ ਡਾਰਹੁ, ਸੂਰ ਬ੍ਰਜ ਕੇ ਕੂਲ ॥

(ਭਵ=ਸੰਸਾਰ, ਅੰਬੂਨਿਧੀ=ਸਾਗਰ, ਗ੍ਰਾਹ=ਮਗਰਮੱਛ,
ਅਨੰਗ=ਕਾਮ, ਮੀਨ=ਮੱਛੀ, ਮੋਟ=ਗੱਠੜੀ, ਅਘ=ਪਾਪ
ਸਿਬਾਰ=ਸ਼ੈਵਾਲ, ਤਿਯਸੁਤ=ਇਸਤ੍ਰੀ-ਪੁੱਤਰ, ਕੂਲ=ਕਿਨਾਰਾ)


8. ਨਿਸਿਦਿਨ ਬਰਸਤ ਨੈਨ ਹਮਾਰੇ

ਨਿਸਿਦਿਨ ਬਰਸਤ ਨੈਨ ਹਮਾਰੇ ।
ਸਦਾ ਰਹਤ ਪਾਵਸ ਰਿਤੂ ਹਮ ਪਰ, ਜਬਤੇ ਸਯਾਮ ਸਿਧਾਰੇ ॥

ਅੰਜਨ ਥਿਰ ਨ ਰਹਤ ਅੰਖੀਯਨ ਮੇਂ, ਕਰ ਕਪੋਲ ਭਯੇ ਕਾਰੇ ।
ਕੰਚੁਕਿ-ਪਟ ਸੂਖਤ ਨਹਿੰ ਕਬਹੂੰ, ਉਰ ਬਿਚ ਬਹਤ ਪਨਾਰੇ ॥

ਆਂਸੂ ਸਲਿਲ ਭਯੇ ਪਗ ਥਾਕੇ, ਬਹੇ ਜਾਤ ਸਿਤ ਤਾਰੇ ।
'ਸੂਰਦਾਸ' ਅਬ ਡੂਬਤ ਹੈ ਬ੍ਰਜ, ਕਾਹੇ ਨ ਲੇਤ ਉਬਾਰੇ ॥

(ਪਾਵਸ=ਬਰਸਾਤ, ਅੰਜਨ=ਸੁਰਮਾ, ਕਰ= ਹੱਥ, ਕਪੋਲ=ਗੱਲ੍ਹਾਂ,
ਉਰ=ਦਿਲ, ਪਨਾਰੇ=ਪਰਨਾਲੇ, ਸਲਿਲ=ਪਾਣੀ, ਸਿਤ=ਪਸੀਨਾ)


9. ਚਰਨ ਕਮਲ ਬੰਦੌ ਹਰਿਰਾਈ

ਚਰਨ ਕਮਲ ਬੰਦੌ ਹਰਿਰਾਈ ।
ਜਾਕੀ ਕ੍ਰਿਪਾ ਪੰਗੁ ਗਿਰਿ ਲੰਘੇ, ਅੰਧੇ ਕੋ ਸਬ ਕਛੁ ਦਰਸਾਈ ॥

ਬਹਰੋ ਸੁਨੇ ਮੂਕ ਪੁਨਿ ਬੋਲੇ, ਰੰਕ ਚਲੇ ਸਿਰ ਛਤ੍ਰ ਧਰਾਈ ।
'ਸੂਰਦਾਸ' ਸਵਾਮੀ ਕਰੁਣਾਮਯ, ਬਾਰਬਾਰ ਬੰਦੌ ਤਿਹਿ ਪਾਈ ॥

(ਪੰਗੁ=ਲੰਗੜਾ, ਗਿਰਿ=ਪਹਾੜ, ਬਹਰੋ=ਬੋਲਾ, ਮੂਕ=ਗੂੰਗਾ,
ਰੰਕ=ਗ਼ਰੀਬ)


10. ਅੰਖੀਯਾਂ ਹਰੀ-ਦਰਸ਼ਨ ਕੀ ਪਯਾਸੀ

ਅੰਖੀਯਾਂ ਹਰੀ-ਦਰਸ਼ਨ ਕੀ ਪਯਾਸੀ ।
ਦੇਖਯੌ ਚਾਹਤਿ ਕਮਲਨੈਨ ਕੌ, ਨਿਸਿ-ਦਿਨ ਰਹਤਿ ਉਦਾਸੀ ॥

ਆਏ ਊਧੈ ਫਿਰਿ ਗਏ ਆਂਗਨ, ਡਾਰਿ ਗਏ ਗਰ ਫਾਂਸੀ ।
ਕੇਸਰਿ ਤਿਲਕ ਮੋਤਿਨ ਕੀ ਮਾਲਾ, ਵ੍ਰਿੰਦਾਵਨ ਕੇ ਬਾਸੀ ॥

ਕਾਹੂ ਕੇ ਮਨ ਕੋ ਕੋਊ ਨ ਜਾਨਤ, ਲੋਗਨ ਕੇ ਮਨ ਹਾਂਸੀ ।
ਸੂਰਦਾਸ ਪ੍ਰਭੂ ਤੁਮ੍ਹਰੇ ਦਰਸ ਕੌ, ਕਰਵਤ ਲੈਹੋਂ ਕਾਸੀ ॥

11. ਤਜੌ ਮਨ, ਹਰਿ ਬਿਮੁਖਨਿ ਕੌ ਸੰਗ

ਤਜੌ ਮਨ, ਹਰਿ ਬਿਮੁਖਨਿ ਕੌ ਸੰਗ ।
ਜਿਨਕੈ ਸੰਗ ਕੁਮਤਿ ਉਪਜਤਿ ਹੈ, ਪਰਤ ਭਜਨ ਮੇਂ ਭੰਗ ॥

ਕਹਾ ਹੋਤ ਪਯ ਪਾਨ ਕਰਾਏਂ, ਬਿਸ਼ ਨਹੀਂ ਤਜਤ ਭੁਜੰਗ ।
ਕਾਗਹਿੰ ਕਹਾ ਕਪੂਰ ਚੁਗਾਏਂ, ਸਵਾਨ ਨਹਵਾਏਂ ਗੰਗ ॥

ਖਰ ਕੌ ਕਹਾ ਅਰਗਜਾ-ਲੇਪਨ, ਮਰਕਟ ਭੂਸ਼ਣ ਅੰਗ ।
ਗਜ ਕੌਂ ਕਹਾ ਸਰਿਤ ਅਨਹਵਾਏਂ, ਬਹੁਰਿ ਧਰੈ ਵਹ ਢੰਗ ॥

ਪਾਹਨ ਪਤਿਤ ਬਾਨ ਨਹਿੰ ਬੇਧਤ, ਰੀਤੌ ਕਰਤ ਨਿਸ਼ੰਗ ।
ਸੂਰਦਾਸ ਕਾਰੀ ਕਾਮਰੀ ਪੈ, ਚੜ੍ਹਤ ਨ ਦੂਜੋ ਰੰਗ ॥

(ਪਯ=ਦੁੱਧ,ਅੰਮ੍ਰਿਤ, ਭੁਜੰਗ=ਸੱਪ, ਸਵਾਨ=ਕੁੱਤਾ, ਖਰ=ਗਧਾ,
ਅਰਗਜਾ=ਚੰਦਨ, ਮਰਕਟ=ਬਾਂਦਰ, ਗਜ=ਹਾਥੀ, ਸਰਿਤ=ਨਦੀ,
ਪਾਹਨ=ਪੱਥਰ, ਕਾਰੀ=ਕਾਲੀ, ਕਾਮਰੀ=ਕੰਬਲੀ)


12. ਕਹੀਯੌ, ਨੰਦ ਕਠੋਰ ਭਯੇ

ਕਹੀਯੌ, ਨੰਦ ਕਠੋਰ ਭਯੇ ।
ਹਮ ਦੋਊ ਬੀਰੈਂ ਡਾਰਿ ਪਰਘਰੈ, ਮਾਨੋ ਥਾਤੀ ਸੌਂਪਿ ਗਯੇ ॥

ਤਨਕ-ਤਨਕ ਤੈਂ ਪਾਲਿ ਬੜੇ ਕੀਯੇ, ਬਹੁਤੈ ਸੁਖ ਦਿਖਰਾਯੇ ।
ਗੋ ਚਾਰਨ ਕੋ ਚਾਲਤ ਹਮਾਰੇ ਪੀਛੇ ਕੋਸਕ ਧਾਯੇ ॥

ਯੇ ਬਸੁਦੇਵ ਦੇਵਕੀ ਹਮਸੋਂ ਕਹਤ ਆਪਨੇ ਜਾਯੇ ।
ਬਹੁਰਿ ਬਿਧਾਤਾ ਜਸੁਮਤੀਜੂ ਕੇ ਹਮਹਿੰ ਨ ਗੋਦ ਖਿਲਾਯੇ ॥

ਕੌਨ ਕਾਜ ਯਹਿ ਰਾਜਨਗਰਿ ਕੌ, ਸਬ ਸੁਖ ਸੋਂ ਸੁਖ ਪਾਯੇ ।
ਸੂਰਦਾਸ, ਬ੍ਰਜ ਸਮਾਧਾਨ ਕਰੁ, ਆਜੁ-ਕਾਲਹਿ ਹਮ ਆਯੇ ॥

(ਬੀਰੈਂ=ਭਰਾਵਾਂ ਨੂੰ, ਥਾਤੀ=ਅਮਾਨਤ, ਤਨਕ=ਛੋਟੇ,
ਸਮਾਧਾਨ=ਸ਼ਾਂਤੀ,ਧੀਰਜ)


13. ਮਧੂਕਰ ! ਸਯਾਮ ਹਮਾਰੇ ਚੋਰ

ਮਧੂਕਰ ! ਸਯਾਮ ਹਮਾਰੇ ਚੋਰ ।
ਮਨ ਹਰਿ ਲੀਯੋ ਸਾਂਵਰੀ ਸੂਰਤ, ਚਿਤੈ ਨਯਨ ਕੀ ਕੋਰ ॥

ਪਕਰਯੋ ਤੇਹਿ ਹਿਰਦਯ ਉਰ-ਅੰਤਰ ਪ੍ਰੇਮ ਪ੍ਰੀਤ ਕੇ ਜੋਰ ।
ਗਏ ਛੁੜਾਯ ਛੋਰਿ ਸਬ ਬੰਧਨ ਦੇ ਗਏ ਹੰਸਨਿ ਅੰਕੋਰ ॥

ਸੋਬਤ ਤੇਂ ਹਮ ਉਚਕੀ ਪਰੀ ਹੈਂ ਦੂਤ ਲਿਯੋ ਮੋਹਿੰ ਭੋਰ ।
ਸੂਰ, ਸਯਾਮ ਮੁਸਕਾਹਿ ਮੇਰੋ ਸਰਵਸ ਲੇ ਗਏ ਨੰਦ ਕਿਸੋਰ ॥

(ਉਰ-ਅੰਤਰ=ਦਿਲ ਵਿਚ, ਭੋਰ=ਸਵੇਰ, ਨੰਦ ਕਿਸੋਰ=ਨੰਦ ਦੇ
ਪੁੱਤਰ,ਕ੍ਰਿਸ਼ਨ ਜੀ)


14. ਜੋਗ ਠਗੌਰੀ ਬ੍ਰਜ ਨ ਬਿਕੈਹੈ

ਜੋਗ ਠਗੌਰੀ ਬ੍ਰਜ ਨ ਬਿਕੈਹੈ ।
ਯਹ ਬਯੋਪਾਰ ਤਿਹਾਰੋ ਊਧੌ, ਐਸੋਈ ਫਿਰਿ ਜੈਹੈ ॥

ਯਹ ਜਾਪੈ ਲੈ ਆਯੇ ਹੋ ਮਧੂਕਰ, ਤਾਕੇ ਉਰ ਨ ਸਮੈਹੈ ।
ਦਾਖ ਛਾਂਡਿ ਕੈਂ ਕਟੁਕ ਨਿਬੌਰੀ ਕੋ ਅਪਨੇ ਮੁਖ ਖੈਹੈ ॥

ਮੂਰੀ ਕੇ ਪਾਤਨ ਕੇ ਕੈਨਾ ਕੋ ਮੁਕਤਾਹਲ ਦੈਹੈ ।
ਸੂਰਦਾਸ, ਪ੍ਰਭੂ ਗੁਨਹਿੰ ਛਾਂਡਿਕੈ ਕੋ ਨਿਰਗੁਨ ਨਿਰਬੈਹੈ ॥

(ਠਗੌਰੀ=ਠੱਗੀ ਦਾ ਸੌਦਾ, ਜਾਪੈ=ਜਿਸ ਲਈ, ਉਰ=ਦਿਲ,
ਕਟੁਕ ਨਿਬੌਰੀ=ਕੌੜੀ ਨਿਮੋਲੀ, ਕੈਨਾ=ਬਦਲੇ ਵਿਚ)


15. ਊਧੋ, ਮਨ ਮਾਨੇ ਕੀ ਬਾਤ

ਊਧੋ, ਮਨ ਮਾਨੇ ਕੀ ਬਾਤ ।
ਦਾਖ ਛੁਹਾਰੋ ਛਾਂੜਿ ਅਮ੍ਰਿਤਫਲ, ਬਿਸ਼ਕੀਰਾ ਬਿਸ਼ ਖਾਤ ॥

ਜੋ ਚਕੋਰ ਕੋਂ ਦੇਇ ਕਪੂਰ ਕੋਊ, ਤਜਿ, ਅੰਗਾਰ ਅਘਾਤ ।
ਮਧੁਪ ਕਰਤ ਘਰ ਕੋਰਿ ਕਾਠ ਮੇਂ, ਬੰਧਤ ਕਮਲ ਕੇ ਪਾਤ ॥

ਜਯੋਂ ਪਤੰਗ ਹਿਤ ਜਾਨਿ ਆਪੁਨੋ ਦੀਪਕ ਸੋ ਲਪਟਾਤ ।
ਸੂਰਦਾਸ, ਜਾਕੌ ਜਾਸੋਂ ਹਿਤ, ਸੋਈ ਤਾਹਿ ਸੁਹਾਤ ॥

(ਅੰਗਾਰ ਅਘਾਤ=ਚਕੋਰ ਅੰਗਾਰ ਖਾ ਕੇ ਤ੍ਰਿਪਤ ਹੁੰਦਾ ਹੈ,
ਮਧੁਪ=ਭੌਰਾ, ਕੋਰਿ=ਮੋਰੀ ਕਰਕੇ)


16. ਊਧੋ, ਮਨ ਨ ਭਏ ਦਸ ਬੀਸ

ਊਧੋ, ਮਨ ਨ ਭਏ ਦਸ ਬੀਸ ।
ਏਕ ਹੁਤੋ ਸੋ ਗਯੋ ਸਯਾਮ ਸੰਗ, ਕੋ ਅਵਰਾਧੈ ਈਸ ॥

ਸਿਥਿਲ ਭਈਂ ਸਬਹੀਂ ਮਾਧੌ ਬਿਨੁ ਜਥਾ ਦੇਹੁ ਬਿਨ ਸੀਸ ।
ਸਵਾਸਾ ਅਟਕਿ ਰਹੀ ਆਸਾ ਲਗਿ, ਜੀਵਹਿੰ ਕੋਟਿ ਬਰੀਸ ॥

ਤੁਮ ਤੌ ਸਖਾ ਸਯਾਮ ਸੁੰਦਰ ਕੇ, ਸਕਲ ਜੋਗ ਕੇ ਈਸ ।
ਸੂਰਦਾਸ, ਰਸਕਿਨ ਕੀ ਬਤੀਯਾਂ ਪੁਰਵੌ ਮਨ ਜਗਦੀਸ ॥

(ਅਵਰਾਧੈ=ਜਾਪ ਜਾਂ ਉਪਾਸਨਾ ਕਰਨਾ, ਮਾਧੌ=ਕ੍ਰਿਸ਼ਨ,
ਕੋਟਿ=ਕਰੋੜ, ਪੁਰਵੌ ਮਨ=ਮਨ ਦੀ ਇੱਛਾ ਪੂਰੀ ਕਰੋ)


17. ਊਧੋ, ਕਰਮਨ ਕੀ ਗਤਿ ਨਯਾਰੀ

ਊਧੋ, ਕਰਮਨ ਕੀ ਗਤਿ ਨਯਾਰੀ ।
ਸਬ ਨਦੀਯਾਂ ਜਲ ਭਰਿ-ਭਰਿ ਰਹੀਯਾਂ ਸਾਗਰ ਕੇਹਿ ਬਿਧ ਖਾਰੀ ॥

ਉੱਜਵਲ ਪੰਖ ਦੀਯੇ ਬਗੁਲਾ ਕੋ ਕੋਯਲ ਕੇਹਿ ਗੁਨ ਕਾਰੀ ।
ਸੁੰਦਰ ਨਯਨ ਮ੍ਰਿਗਾ ਕੋ ਦੀਨਹੇ ਬਨ-ਬਨ ਫਿਰਤ ਉਜਾਰੀ ॥

ਮੂਰਖ-ਮੂਰਖ ਰਾਜੇ ਕੀਨਹੇ ਪੰਡਿਤ ਫਿਰਤ ਭਿਖਾਰੀ ।
ਸੂਰ ਸ਼ਯਾਮ ਮਿਲਨੇ ਕੀ ਆਸਾ ਛਿਜ-ਛਿਨ ਬੀਤਤ ਭਾਰੀ ॥

18. ਊਧੋ, ਹਮ ਲਾਯਕ ਸਿਖ ਦੀਜੈ

ਊਧੋ, ਹਮ ਲਾਯਕ ਸਿਖ ਦੀਜੈ ।
ਯਹ ਉਪਦੇਸ ਅਗਿਨਿ ਤੈ ਤਾਤੌ, ਕਹੌ ਕੌਨ ਬਿਧਿ ਕੀਜੈ ॥

ਤੁਮਹੀਂ ਕਹੌ, ਇਹਾਂ ਇਤਨਨਿ ਮੈਂ ਸੀਖਨਹਾਰੀ ਕੋ ਹੈ ।
ਜੋਗੀ ਜਤੀ ਰਹਿਤ ਮਾਯਾ ਤੈਂ ਤਿਨਹੀਂ ਯਹ ਮਤ ਸੋਹੈ ॥

ਕਹਾ ਸੁਨਤ ਬਿਪਰੀਤ ਲੋਕ ਮੇਂ ਯਹ ਸਬ ਕੋਈ ਕੈਹੈ ।
ਦੇਖੌ ਧੌਂ ਅਪਨੇ ਮਨ ਸਬ ਕੋਈ ਤੁਮਹੀਂ ਦੂਸ਼ਨ ਦੈਹੈ ॥

ਚੰਦਨ ਅਗਰੁ ਸੁਗੰਧ ਜੇ ਲੇਪਤ, ਕਾ ਵਿਭੂਤਿ ਤਨ ਛਾਜੈ ।
ਸੂਰ, ਕਹੌ ਸ਼ੋਭਾ ਕਯੋਂ ਪਾਵੈ ਆਂਖਿ ਆਂਧਰੀ ਆਂਜੈ ॥

(ਬਿਪਰੀਤ ਲੋਕ=ਔਰਤਾਂ ਨੂੰ ਜੋਗ ਦੀ ਸਿੱਖਿਆ, ਛਾਜੈ=
ਸੋਂਹਦੀ ਹੈ, ਆਂਖਿ ਆਂਧਰੀ ਆਂਜੈ=ਜੇ ਅੰਨ੍ਹੀ ਸੁਰਮਾ ਪਾਵੇ)


19. ਊਧੋ, ਮੋਹਿੰ ਬ੍ਰਜ ਬਿਸਰਤ ਨਾਹੀਂ

ਊਧੋ, ਮੋਹਿੰ ਬ੍ਰਜ ਬਿਸਰਤ ਨਾਹੀਂ ।
ਬ੍ਰਿੰਦਾਵਨ ਗੋਕੁਲ ਤਨ ਆਵਤ ਸਘਨ ਤ੍ਰਿਨਨ ਕੀ ਛਾਹੀਂ ॥

ਪ੍ਰਾਤ ਸਮਯ ਮਾਤਾ ਜਸੁਮਤੀ ਅਰੁ ਨੰਦ ਦੇਖਿ ਸੁਖ ਪਾਵਤ ।
ਮਾਖਨ ਰੋਟੀ ਦਹਯੋ ਸਜਾਯੌ ਅਤਿ ਹਿਤ ਸਾਥ ਖਵਾਵਤ ॥

ਗੋਪੀ ਗਵਾਲ ਬਾਲ ਸੰਗ ਖੇਲਤ ਸਬ ਦਿਨ ਹੰਸਤ ਸਿਰਾਤ ।
ਸੂਰਦਾਸ, ਧਨਿ ਧਨਿ ਬ੍ਰਜਬਾਸੀ ਜਿਨਸੋਂ ਹੰਸਤ ਬ੍ਰਜਨਾਥ ॥

(ਤਨ ਆਵਤ=ਯਾਦ ਆਉਂਦਾ ਹੈ, ਸਘਨ=ਸੰਘਣੇ, ਤ੍ਰਿਨਨ=
ਰੁੱਖ, ਵੇਲਾਂ ਆਦਿ, ਸਿਰਾਤ=ਲੰਘਦੇ ਸਨ)


20. ਕਹਾਂ ਲੌਂ ਕਹੀਏ ਬ੍ਰਜ ਕੀ ਬਾਤ

ਕਹਾਂ ਲੌਂ ਕਹੀਏ ਬ੍ਰਜ ਕੀ ਬਾਤ ।
ਸੁਨਹੁ ਸਯਾਮ, ਤੁਮ ਬਿਨੁ ਉਨ ਲੋਗਨਿ ਕੈਸੇਂ ਦਿਵਸ ਬਿਹਾਤ ॥

ਗੋਪੀ ਗਾਇ ਗਵਾਲ ਗੋਸੁਤ ਵੈ ਮਲਿਨ ਬਦਨ ਕ੍ਰਿਸਗਾਤ ।
ਪਰਮਦੀਨ ਜਨੁ ਸਿਸਿਰ ਹਿਮੀ ਹਤ ਅੰਬੁਜ ਗਨ ਬਿਨ ਪਾਤ ॥

ਜੋ ਕਹੁੰ ਆਵਤ ਦੇਖਿ ਦੂਰਿ ਤੇਂ ਪੂੰਛਤ ਸਬ ਕੁਸਲਾਤ ।
ਚਲਨ ਨ ਦੇਤ ਪ੍ਰੇਮ ਆਤੁਰ ਉਰ, ਕਰ ਚਰਨਨਿ ਲਪਟਾਤ ॥

ਪਿਕ ਚਾਤਕ ਬਨ ਬਸਨ ਨ ਪਾਵਹਿੰ, ਬਾਯਸ ਬਲਿਹਿੰ ਨ ਖਾਤ ।
ਸੂਰ, ਸਯਾਮ ਸੰਦੇਸਨਿ ਕੇ ਡਰ ਪਥਿਕ ਨ ਉਹਿੰ ਮਗ ਜਾਤ ॥

(ਮਲਿਨ=ਉਦਾਸ, ਕ੍ਰਿਸਗਾਤ=ਕਮਜ਼ੋਰ ਸ਼ਰੀਰ, ਸਿਸਿਰ=ਸਰਦੀ,
ਹਿਮੀ ਹਤ ਅੰਬੁਜ=ਪਾਲੇ ਦੇ ਮਾਰੇ ਕੰਵਲ, ਉਰ=ਦਿਲ, ਕਰ=ਹੱਥ,
ਪਿਕ=ਕੋਇਲ, ਬਾਯਸ=ਕਾਂ, ਬਲਿਹਿੰ=ਖਾਣੇ ਦਾ ਹਿੱਸਾ, ਮਗ=ਰਾਹ)


21. ਕਹੀਯੌ ਜਸੁਮਤੀ ਕੀ ਆਸੀਸ

ਕਹੀਯੌ ਜਸੁਮਤੀ ਕੀ ਆਸੀਸ ।
ਜਹਾਂ ਰਹੌ ਤਹੰ ਨੰਦਲਾਡਿਲੇ, ਜੀਵੌ ਕੋਟਿ ਬਰੀਸ ॥

ਮੁਰਲੀ ਦਈ, ਦੌਹਿਨੀ ਘ੍ਰਿਤ ਭਰਿ, ਊਧੋ ਧਰਿ ਲਈ ਸੀਸ ।
ਇਹ ਘ੍ਰਿਤ ਤੌ ਉਨਹੀਂ ਸੁਰਭਿਨ ਕੌ ਜੋ ਪ੍ਰਿਯ ਗੋਪ-ਅਧੀਸ ॥

ਊਧੋ, ਚਲਤ ਸਖਾ ਜੁਰਿ ਆਯੇ ਗਵਾਲ ਬਾਲ ਦਸ ਬੀਸ ।
ਅਬਕੈਂ ਹਯਾਂ ਬ੍ਰਜ ਫੇਰਿ ਬਸਾਵੌ ਸੂਰਦਾਸ ਕੇ ਈਸ ॥

(ਕੋਟਿ ਬਰੀਸ=ਕਰੋੜਾਂ ਸਾਲ, ਦੌਹਿਨੀ=ਧਾਰ ਚੋਣ ਵਾਲਾ
ਭਾਂਡਾ, ਘ੍ਰਿਤ=ਘਿਉ, ਸੁਰਭਿਨ=ਗਊਆਂ)


  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ