Parveen Rainu
ਪ੍ਰਵੀਨ ਰੈਣੂ

ਮਲੋਟ ਵੱਸਦੀ ਹੈ ਨੌਜਵਾਨ ਪੰਜਾਬੀ ਕਵਿੱਤਰੀ ਪ੍ਰਵੀਨ ਰੈਣੂ। ਉਸ ਦਾ ਜਨਮ ਇੱਕ ਫ਼ਰਵਰੀ 1984 ਨੂੰ ਪਿਤਾ ਜੀ ਸ: ਹਰਮੇਸ਼ ਸਿੰਘ ਵਿਰਦੀ ਦੇ ਘਰ ਮਾਤਾ ਬਲਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ । ਈ ਟੀ ਟੀ ਅਤੇ ਬੀ ਏ ਕਰਕੇ ਉਹ ਪ੍ਰਾਇਮਰੀ ਸਕੂਲ ਅਧਿਆਪਕਾ ਬਣ ਗਈ । ਸਕੂਲ ਅਧਿਆਪਕ ਪਤੀ ਸ: ਦਵਿੰਦਰ ਸਿੰਘ ਆਰਟਿਸਟ ਨਾਲ ਉਹ ਵੱਡੀ ਧੀ ਤੇ ਨਿੱਕੇ ਪੁੱਤਰ ਦੀ ਪਾਲਣਾ ਕਰਦਿਆਂ ਕਾਵਿ ਸਿਰਜਣਾ ਨੂੰ ਵੀ ਵਕਤ ਦਿੰਦੀ ਹੈ। ਕਵਿਤਾ ਸਿਰਜਣਾ ਉਸ ਨੇ ਸਕੂਲ ਵਿੱਚ ਪੜ੍ਹਾਉਂਦਿਆ ਸ਼ੁਰੂ ਕੀਤੀ। ਨਿੱਕੀਆਂ ਕਵਿਤਾਵਾਂ 'ਚ ਅਹਿਸਾਸ ਪਰੋਂਦੀ ਹੈ।