Om Parkash Sharma ਓਮ ਪ੍ਰਕਾਸ਼ ਸ਼ਰਮਾ

ਓਮ ਪ੍ਰਕਾਸ਼ ਸ਼ਰਮਾ (1948-1977) ਜੁਝਾਰਵਾਦੀ ਕਾਵਿ-ਪ੍ਰਵਿਰਤੀ ਦੇ ਅਣਗੌਲੇ ਕਵੀ ਸਨ । ਉਨ੍ਹਾਂ ਦਾ ਜਨਮ ਪਿੰਡ ਕੁੱਸਾ (ਫਰੀਦਕੋਟ) ਵਿਖੇ ਹੋਇਆ । ਉਨ੍ਹਾਂ ਘਰ ਦੀ ਆਰਥਕ ਹਾਲਤ ਬਹੁਤ ਪਤਲੀ ਸੀ । ਗੁਰੂ ਨਾਨਕ ਖਾਲਸਾ ਹਾਈ ਸਕੂਲ, ਤਖਤੂ ਪੁਰਾ (ਫਰੀਦਕੋਟ) ਤੋਂ ਮੈਟ੍ਰਿਕ ਪਾਸ ਕਰਨ ਤੋਂ ਮਗਰੋਂ ਉਚੇਰੀ ਪੜਾਈ (ਬੀ.ਐਸ.ਸੀ.,ਬੀ ਐੱਡ.) ਲਈ ਉਨ੍ਹਾਂ ਨੂੰ ਵੱਖ ਵੱਖ ਛੇ ਕਾਲਜਾਂ ਵਿੱਚ ਜਾਣਾ ਪਿਆ । ਉਹ ਸਿਰਫ਼ 29 ਸਾਲ ਜ਼ਿੰਦਗੀ ਹੀ ਜੀਅ ਸਕੇ । ਇੱਕ ਨਾਮੁਰਾਦ ਬਿਮਾਰੀ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਰ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਵਿੱਚ ਉਨ੍ਹਾਂ ਨੇ ਦੋ ਕਾਵਿ ਸੰਗ੍ਰਹਿ ਲਿਖੇ। ਉਹ ਨਕਸਲਬਾੜੀ ਲਹਿਰ ਦੇ ਕਾਰਕੁਨ ਵੀ ਸਨ । ਉਹ ਦੋ ਸਾਲ ਗੁਪਤਵਾਸ ਵੀ ਰਹੇ । ਉਨ੍ਹਾਂ ਦੀਆਂ ਰਚਨਾਵਾਂ ਹਨ : ਲੱਪ ਚਿਣਗਾਂ ਦੀ (1973) ਅਤੇ ਜੰਗ ਅਜੇ ਮੁੱਕੀ ਨਹੀਂ ।

ਪੰਜਾਬੀ ਕਵਿਤਾਵਾਂ ਓਮ ਪ੍ਰਕਾਸ਼ ਸ਼ਰਮਾ

  • ਸੁਦਾਮਾ ਦਾ ਸੰਦੇਸ਼
  • ਕੁਫ਼ਰ
  • ਉਸ ਦੀ ਗੱਲ
  • ਤਬਸਰਾ
  • ਭਾਰਤੀ
  • ਕਿਹੜੀ ਕੌਮ
  • ਇਕ ਕਤਾਰ ਵਿਚ
  • ਲੈ ਚੱਲੋ ਸਾਥੀਓ!
  • ਤੁਸੀਂ ਕੁੱਝ ਵੀ ਕਰਨਾ
  • ਮੇਰੇ ਪ੍ਰਦੇਸੀਆ ਯਾਰਾ
  • ਨਿਹੋਰਾ
  • ਨੰਗੀ ਨਾਚ ਕਰੇਗੀ
  • ਸਵਾਗਤ
  • ਲੰਬੀ ਕਵਿਤਾ
  • ਕਿੱਸਾ ਲੰਡੀ ਗਾਂ ਦਾ
  • ਦੇਸ਼ ਦਾ ਸਿਪਾਹੀ
  • ਡਾ. ਅਲੈਂਡੇ ਦੇ ਨਾਂ
  • ਅੱਜ
  • ਕੱਲ੍ਹ
  • ਆਸ
  • ਦੁੱਖ ਸੁੱਖ
  • ਜ਼ੁਲਫ ਦੀ ਤਾਰੀਫ਼
  • ਕਈ ਵਾਰ
  • ਵਿਥਿਆ
  • ਆਓ ਹੱਸੀਏ
  • ਏਥੇ
  • ਜਨਮ ਦਿਨ
  • ਚੰਡੀਗੜ੍ਹ
  • ਹਸਪਤਾਲ 'ਚੋਂ
  • ਕੀ ਲਿਖਾਂ
  • ਅਲਵਿਦਾ
  • ਸਿਰ