
ਮੰਗਦੇ ਨੇ ਜੋ ਰੋ ਕੇ ਬੁਰਕੀ ਰੋਟੀ ਦੀ
ਮੰਗਦੇ ਨੇ ਜੋ ਰੋ ਕੇ ਬੁਰਕੀ ਰੋਟੀ ਦੀ ਖਾਂਦੇ ਕਿਓਂ ਨਹੀਂ ਖੋਹ ਕੇ ਬੁਰਕੀ ਰੋਟੀ ਦੀ ਚਾਰ ਚੁਫ਼ੇਰੇ ਕੁੱਤੇ ਫ਼ਿਰਦੇ ਰਹਿੰਦੇ ਨੇ ਘਰ ਵਿੱਚ ਰੱਖ ਲਕੋ ਕੇ ਬੁਰਕੀ ਰੋਟੀ ਦੀ ਕਿਹੜੀ ਗੱਲ ਦਾ ਵੈਰ ਏ ਮੈਨੂੰ ਦੇਨਾ ਏਂ ਸੂਲਾਂ ਵਿੱਚ ਪਰੋ ਕੇ ਬੁਰਕੀ ਰੋਟੀ ਦੀ ਕਈ ਮੈਂ ਅੱਜ ਵੀ ਕਸਮੇਂ ਖਾਂਦੇ ਵੇਖੇ ਨੇਂ ਲਹੂ ਦੇ ਵਿੱਚ ਡਬੋ ਕੇ ਬੁਰਕੀ ਰੋਟੀ ਦੀ ਜਦ ਵੀ ਖਾਧੀ ਆਪਣੀ ਕਰਕੇ ਖਾਧੀ ਏ ਰੱਤ ਜਿਗਰ ਦੀ ਚੋ ਕੇ ਬੁਰਕੀ ਰੋਟੀ ਦੀ ਫਿਕਰਾਂ ਹੱਥੋਂ ਡਰ ਕੇ ਖਾਣੀ ਪੈ ਗਈ ਏ 'ਜ਼ਾਹਿਦ' ਬੂਹਾ ਢੋ ਕੇ ਬੁਰਕੀ ਰੋਟੀ ਦੀ ( ਲਿੱਪੀਅੰਤਰ - ਸੰਦੀਪ ਧਨੌਲਾ )
ਮੱਥੇ ਉੱਤੇ ਵੱਟ ਨੀ ਸਹਿੰਦਾ
ਮੱਥੇ ਉੱਤੇ ਵੱਟ ਨੀ ਸਹਿੰਦਾ ਜਿਗਰਾ ਮੇਰਾ ਸੱਟ ਨੀ ਸਹਿੰਦਾ ਤੂੰ ਝਨਾ ਵੀ ਤਰ ਨਈਂ ਸਕਦੀ ਮੇਰਾ ਵੀ ਤੇ ਪੱਟ ਨੀ ਸਹਿੰਦਾ ਨਾਲ ਗੰਨੇ ਦੇ ਗੁੜ ਵੀ ਲੈ ਜਾ ਉਹ ਤਾਂ ਜੱਟ ਏ ਜੱਟ ਨੀ ਸਹਿੰਦਾ ਓਹਦੇ ਬਾਝੋਂ ਵੇਲਾ 'ਜ਼ਾਹਿਦ' ਕੱਲ੍ਹਿਆਂ ਲੰਘੇ ਝੱਟ ਨੀ ਸਹਿੰਦਾ