Navdeep Singh Mundi
ਨਵਦੀਪ ਸਿੰਘ ਮੁੰਡੀ

ਨਵਦੀਪ ਸਿੰਘ ਮੁੰਡੀ ਪੰਜਾਬੀ ਦਾ ਅਸਲੋਂ ਨਵਾਂ ਨਵੇਲਾ ਸਮਰੱਥ ਕਵੀ ਹੈ। ਆਪਣੇ ਸਤਿਕਾਰਤ ਪਿਤਾ ਜੀ ਤੇ ਉੱਘੇ ਵਾਰਤਕ ਲੇਖਕ ਸ: ਉਜਾਗਰ ਸਿੰਘ ਸਾਬਕਾ ਡੀ ਪੀ ਆਰ ਓ ਤੋਂ ਸਾਹਿੱਤ ਸਿਰਜਣਾ ਦੀ ਪ੍ਰੇਰਨਾ ਲੈ ਕੇ ਨਿਰੰਤਰ ਸਿਰਜਣਸ਼ੀਲ ਹੈ। 29 ਨਵੰਬਰ 1975 ਨੂੰ ਜਨਮਿਆ ਨਵਦੀਪ ਐੱਮ.ਏ. ਰਾਜਨੀਤੀ ਸ਼ਾਸਤਰ ਕਰਨ ਉਪਰੰਤ ਹੁਣ ਆਬਕਾਰੀ ਤੇ ਕਰ ਵਿਭਾਗ ਚ ਇੰਸਪੈਕਟਰ ਵਜੋਂ ਕਾਰਜਸ਼ੀਲ ਹੈ। ਸਪਰੈੱਡ ਪਬਲੀਕੇਸ਼ਨ ਪਟਿਆਲਾ ਵੱਲੋਂ ਛਪੇ ਪਹਿਲੇ ਹੀ ਕਾਵਿ ਸੰਗ੍ਰਿਹ 2019 ਚੁੱਪ ਦੀ ਕਥਾ ਨੇ ਉਸ ਦੀ ਪਛਾਣ ਪਰਪੱਕ ਕੀਤੀ ਹੈ। ਕਲਮ ਸ਼ਕਤੀ (ਸੰਪਾਦਿਤ ਪੁਸਤਕ), 2018 ਵੀ ਉਸ ਦੀ ਸੰਪਾਦਨ ਸੂਝ ਦਾ ਪ੍ਰਮਾਣ ਹੈ। ਜੱਦੀ ਪਿੰਡ ਭਾਵੇਂ ਕੱਦੋਂ(ਨੇੜੇ ਦੋਰਾਹਾ) ਲੁਧਿਆਣਾ ਹੈ ਪਰ ਹੁਣ ਉਸ ਦਾ ਸਿਰਨਾਵਾਂ 3078, ਫੇਜ਼ - 2,ਅਰਬਨ ਅਸਟੇਟ, ਪਟਿਆਲਾ ਹੈ।