Peer Muhammad Shah ਪੀਰ ਮੁਹੰਮਦ ਸ਼ਾਹ
ਪੀਰ ਮੁਹੰਮਦ ਸ਼ਾਹ (ਮੁਹੰਮਦ ਸ਼ਾਹ) ਕ੍ਰਿਤ ਹੀਰ ਰਾਂਝਾ ਰਚਨਾ ਮਿਲਦੀ ਹੈ।
ਹੀਰ ਰਾਂਝਾ : ਪੀਰ ਮੁਹੰਮਦ ਸ਼ਾਹ
Heer Ranjha : Peer Muhammad Shah
੧ਓ ਸਤਿਗੁਰਪ੍ਰਸਾਦਿ ॥ ਹੀਰ ਰਾਂਝਾ ਮੁਹੰਮਦ ਸ਼ਾਹ/ਪੀਰ ਮੁਹੰਮਦ ਸ਼ਾਹ ਕ੍ਰਿਤ ਅਲਫ-ਅੱਵਲ ਹੈ ਹਮਦ ਅੱਲਾਹ ਨੂੰ ਜੀ ਨਬੀ ਪਾਕ ਖਲੀਲ ਜ਼ਰੂਰ ਹੋਯਾ ਦਿੱਤੀ ਰੱਬ ਲੌਲਾਕ ਦੀ ਸ਼ਾਨ ਉਸਨੂੰ ਜਿਦੀ ਖਾਤ੍ਰ ਏਹ ਅਰਸ਼ ਕੋਹਤੂਰ ਹੋਯਾ ਪਿੱਛੇ ਆਲ ਅਸਹਾਵ ਦਰੂਦ ਕਹਿਨਾ ਵਿੱਚ ਮੋਮਨਾਂ ਏਹ ਦਸਤੂਰ ਹੋਯਾ ਮੁਹੰਮਦਸ਼ਾਹ ਗ਼ੌਸਉਲ ਆਜ਼ਮ ਪੀਰ ਮੇਰਾ ਨਾਮ ਲੈਂਦਿਆਂ ਦੁਖ ਦੂਰ ਹੋਯਾ ਬੇ-ਬਹੁਤ ਬਜ਼ਾਰ ਹਜ਼ਾਰ ਡਿਠੇ ਇਕ ਗਰਮ ਬਜ਼ਾਰ ਸਚਿਆਰ ਦਾ ਈ ਜਿਸਦਾ ਨਾਮ ਰੌਸ਼ਨ ਪੀਰ ਸ਼ਾਹੇਗ਼ਾਜ਼ੀ ਆਜਜ਼ ਖਾਦਮ ਹੈ ਉਸ ਸ੍ਰਕਾਰ ਦਾ ਈ ਝਬ ਪਹੁੰਚਦੇ ਢਿੱਲ ਨਾਂ ਲਾਂਵਦੇ ਨੀ ਵਕਤ ਭੀੜ ਦੇ ਕੋਈ ਵੰਗਾਰਦਾ ਈ ਕੰਮ ਦਮੜੀ ਉੱਤੋਂ ਮੁਹੰਮਦਸ਼ਾਹ ਦੇ ਕਈ ਲੱਖਾਂ ਦੇ ਓਹ ਸਵਾਰਦਾ ਈ ਹਾਲ ਰਾਂਝੇ ਦਾ ਤੇ-ਤਖ਼ਤ ਹਜ਼ਾਰੇ ਦੇ ਵਿੱਚ ਰਹਿੰਦਾ ਮੌਜੂ ਮਹਰ ਵੱਡਾ ਖਾਨਦਾਨ ਯਾਰੋ ਜ਼ਰ ਮਾਲ ਦੀ ਕੁਝ ਪ੍ਰਵਾਹ ਨਾਹੀਂ ਅਕਲ ਭੁਲਦੀ ਦੇਖ ਸਮਿਆਨ ਯਾਰੋ ਮਾਂ ਬਾਪ ਜੇ ਭੁਖਿਆਂ ਨੰਗਿਆਂ ਦਾ ਰਖੇ ਆਜਜ਼ਾਂ ਵਿਚ ਧਿਆਨ ਯਾਰੋ ਮੁਹੰਮਦਸ਼ਾਹ ਹੈਂ ਸੱਤ ਫਰਜ਼ੰਦ ਉਸਦੇ ਹਰ ਮਰਜ਼ ਥੀਂ ਬੇਨੁਕਸਾਨ ਯਾਰੋ ਸੇ-ਸਾਬਤੀ ਨਾਲ ਈਮਾਨ ਦੇ ਜੀ ਮੌਜੂ ਲਦੂਦ ਜਹਾਨ ਤੋਂ ਧਾ ਗਿਆ ਜਿਚਰ ਜੀਂਵਦਾ ਰਿਹਾ ਜਹਾਨ ਅੰਦਰ ਵਾਜੇ ਹੁਕਮ ਦੇ ਖੂਬ ਵਜਾ ਗਿਆ ਰਹਿਆ ਇਕ ਫਰਜ਼ੰਦ ਕਵਾਰਾ ਉਸਦਾ ਛੇ ਅਪਣੇ ਆਪ ਪਰਨਾ ਗਿਆ ਮੁਹੰਮਦਸ਼ਾਹ ਜੋ ਅਮਲ ਜਹਾਨ ਅੰਦਰ ਅਗੇ ਪਾਵਸੀ ਜੋ ਕਮਾ ਗਿਆ ਜੀਮ-ਜਦ ਮੌਜੂ ਸਫ਼ਰ ਕਰ ਗਿਆ ਪਿਛੋਂ ਭਾਈਆਂ ਨੇ ਵੰਡ ਹੈ ਪਾ ਦਿੱਤੀ ਕਾਛੂ ਸਦ ਜ਼ਮੀਨ ਸਭ ਕਛਕੇ ਜੀ ਪੱਤੀ ਅਪਣੀ ਅਪਣੀ ਲਾ ਦਿੱਤੀ ਜਿਥੇ ਦੱਭ ਸਰਕੜਾ ਘਾ ਕਲਰ ਓਥੇ ਜ਼ਮੀਨ ਰੰਝੇਟੇ ਨੂੰ ਚਾ ਦਿੱਤੀ ਮੁਹੰਮਦਸ਼ਾਹ ਜਾਹ ਜੋਤਰਾ ਲਾ ਮੀਆਂ ਜੋਗ ਢਗਿਆਂ ਦੀ ਅਗੇ ਲਾ ਦਿੱਤੀ ਹੇ-ਹਾਲ ਥੀਂ ਹੋ ਬੇਹਾਲ ਗਿਆ ਜਦੋਂ ਜੋਤਰਾ ਹਿੱਕ ਲਗਾਇਆ ਸੂ ਬੁਢੇ ਢਗੇ ਤੇ ਸਖ਼ਤ ਜ਼ਮੀਨ ਯਾਰੋ ਤਰੀਜਾ ਧੁਪ ਨੇ ਆਨ ਅਕਾਇਆ ਸੂ ਹਲ ਛੋੜਕੇ ਬੂਟਿਆਂ ਹੇਠ ਬੈਠਾ ਹੱਲਾ ਜੋਕੜਾ ਕਰਕੇ ਪਾਇਆ ਸੂ ਮੁਹੰਮਦ ਸ਼ਾਹ ਹੁਣ ਜਟ ਫ਼ਕੀਰ ਹੋਸੀ ਜਾਂ ਭਾਦਰੋਂ ਆਣ ਤਪਾਇਆ ਸੂ ਭਰਜਾਈਆਂ ਨੇ ਰਾਂਝੇ ਦੇ ਪਾਸ ਜਾਣਾ ਖੇ-ਖਬਰ ਸੁਣੀ ਭਰਜਾਈਆਂ ਨੇ ਪਾਸ ਰੰਝੇਟੇ ਦੇ ਉਠਕੇ ਜਾਂਦੀਆਂ ਨੇ ਡਿਠਾ ਬੂਟਿਆਂ ਵਿਚ ਬੇਹਾਲ ਪਿਆ ਫੇਰ ਟੁੰਬ ਕੇ ਜਾ ਜਗਾਂਦੀਆਂ ਨੇ ਕਾਮਾਂ ਰਖਸਾਂ ਵਾਹਸੀ ਹਲ ਵੀਰਾ ਗੱਲਾਂ ਮਿਠੀਆਂ ਜਾ ਸੁਨਾਂਦੀਆਂ ਨੇ ਮੁਹੰਮਦਸ਼ਾਹ ਤੂੰ ਬਖਸ਼ ਗੁਨਾਹ ਸਾਨੂੰ ਅਗੇ ਬੈਠਕੇ ਘੋਲ ਘੁਮਾਂਦੀਆਂ ਨੇ ਦਾਲ-ਦੁੱਖ ਸੁਨਾਂਵਦਾ ਭਾਬੀਆਂ ਨੂੰ ਵਿਚ ਹਲ ਦੇ ਬਹੁਤ ਮਲਾਮਤਾਂ ਨੇ ਹਲ ਹਾਲ ਨਾਂ ਛੋੜਦਾ ਆਦਮੀ ਦਾ ਵਿਚ ਹਲ ਦੇ ਹੁਕਮ ਇਲਾਮਤਾਂ ਨੇ ਕਦੀ ਕੰਮ ਨੂੰ ਹੱਥ ਨਾ ਲਾਇਆ ਸੀ ਮੋਏ ਮਾਂ ਪਿਉ ਤੇ ਪੱਯਾਂ ਸ਼ਾਮਤਾਂ ਨੇ ਮੁਹੰਮਦਸ਼ਾਹ ਹੁਣ ਰਾਂਝਾ ਬੇਵਤਨ ਕੀਤਾ ਦੇਖ ਹਲ ਦੀਆਂ ਏਹ ਕ੍ਰਾਮਤਾਂ ਨੇ ਰਾਂਝੇ ਨੇ ਤਖ਼ਤ ਹਜ਼ਾਰਾ ਛਡ ਜਾਣਾ ਜ਼ਾਲ-ਜ਼ਿਕਰ ਸੁਣਾਕੇ ਭਾਬੀਆਂ ਨੂੰ ਰਾਂਝਾ ਤਖ਼ਤ ਹਜ਼ਾਰੇ ਨੂੰ ਛੋੜ ਟੁਰ੍ਯਾ ਕੈਦਉਲ ਮਾਅਸ਼ਦਮਨ ਕੈਦਉਲਹਦੀਦ ਹੋਏ ਭਾਈ ਭਾਬੀਆਂ ਨੂੰ ਹਥ ਜੋੜ ਟੁਰ੍ਯਾ ਮੈਨੂੰ ਕਰੋ ਹਵਾਲੜੇ ਰੱਬ ਦੇ ਜੀ ਆਖ ਖੇਸ਼ ਕਬੀਲੜੇ ਨੂੰ ਮੋੜ ਟੁਰ੍ਯਾ ਮੁਹੰਮਦਸ਼ਾਹ ਮਨਜ਼ੂਰ ਜਨਾਬ ਅੰਦਰ ਹੋਸੀ ਤਮਾ ਹਿਰਸ ਹਵਾ ਤ੍ਰੋੜ ਟੁਰ੍ਯਾ ਰੇ-ਰਾਤ ਝਨਾਂ ਦੇ ਵਿਚ ਆਈ ਬੈਠ ਰਾਂਝਾ ਗਿਆ ਹੱਲਾ ਪਾ ਮੀਆਂ ਪੰਜ ਪੀਰ ਮਿਲੇ ਉਸਨੂੰ ਆਕੇ ਜੀ ਜਦੋਂ ਕੀਤੋਸੂ ਫ਼ਜ਼ਲ ਖੁਦਾ ਮੀਆਂ ਮੰਗਵਾਕੇ ਅਰਸ਼ ਤੋਂ ਦੁਧ ਚਾਵਲ ਆਖਣ ਰਾਂਝੇ ਨੂੰ ਬੈਠ ਕੇ ਖਾ ਮੀਆਂ ਮੁਹੰਮਦਸ਼ਾਹ ਅਸਾਂ ਤੈਨੂੰ ਹੀਰ ਬਖਸ਼ੀ ਫਜਰੇ ਉਠ ਸਯਾਲਾਂ ਨੂੰ ਜਾ ਮੀਆਂ ਰਾਂਝੇ ਨੇ ਝੰਗ ਸਿਆਲਾਂ ਵਲ ਜਾਣਾ ਜ਼ੇ-ਜ਼ਬਾਨ ਤੋਂ ਪੀਰ ਫ਼ੁਰਮਾ ਗਏ ਨੇ ਫ਼ਜਰ ਹੋਈ ਤੇ ਝੰਗ ਨੂੰ ਧਾਂਵਦਾ ਏ ਫ਼ਰਜ਼ ਫ਼ਜਰ ਦੇ ਸਿਰੋਂ ਅਦਾ ਕਰਕੇ ਲੁਡਨ ਮੇਵਦਾ ਦੇ ਘਾਟ ਤੇ ਆਂਵਦਾ ਏ ਉਸਨੂੰ ਸੇਜ ਰੰਗੀਲੜੀ ਨਜ਼ਰ ਆਈ ਕਦਮ ਜਦੋਂ ਬੇੜੀ ਵਲ ਪਾਂਵਦਾ ਏ ਮੁਹੰਮਦਸ਼ਾਹ ਏਹ ਸੇਜ ਦੱਸ ਕਿਸਦੀ ਏ ਲੁਡਨ ਮੀਆਂ ਨੂੰ ਆਖ ਸੁਣਾਂਵਦਾ ਏ ਸੀਨ-ਸੱਚਦਾ ਜਦੋਂ ਮਜ਼ਕੂਰ ਸੁਣਿਆ ਵੱਗੀ ਮੋਹਨੀ ਗੱਲ ਮਿਲਾਂਵਦੀ ਆ ਅਲਫ਼ੋਂ ਪਕੜਕੇ ਯੇ ਮੁਕਾਂਵਦੀ ਏ ਕਿੱਸਾ ਖੋਲ ਤਮਾਮ ਸੁਨਾਂਵਦੀ ਆ ਵੱਗੀ ਆਖਦੀ ਸੇਜ ਏਹ ਹੀਰ ਦੀ ਏ ਏਥੇ ਕਈ ਮਰਾਤਬੇ ਆਂਵਦੀ ਆ ਮੁਹੰਮਦਸ਼ਾਹ ਬੇਟੀ ਚੂਚਕ ਸਯਾਲ ਦੀ ਏ ਹੁਸਨ ਦੇਖ ਖਲਕਤ ਸ਼੍ਰਮਾਂਵਦੀ ਆ ਰਾਂਝੇ ਦਾ ਹੀਰ ਦੀ ਸੇਜ ਪਰ ਸੌਂ ਜਾਣਾ ਹੀਰ ਨੂੰ ਪ੍ਰੇਮ ਲਗਨਾ ਸ਼ੀਨ-ਸ਼ਰਮ ਨਾ ਰਾਂਝਣੇ ਕਖ ਕੀਤੀ ਸਵਾਲ ਲੁਡਨ ਨੂੰ ਉਸ ਨੇ ਪਾਯਾ ਈ ਦੇ ਪੰਜ ਰੁਪਏ ਫ਼ਰਮਾਨ ਲੈਕੇ ਉਤੇ ਪਲੰਘ ਤੇ ਪਾਸਨਾ ਲਾਯਾ ਈ ਹੀਰ ਪਲੰਘ ਤੇ ਸੌਣ ਜਦ ਘਰੋਂ ਆਈ ਦੇ ਇਸ਼ਕ ਨੇ ਜੀਅ ਤਪਾਯਾ ਈ ਮੁਹੰਮਦ ਸ਼ਾਹ ਜਵਾਤੜਾ ਲੁਡਨੇ ਦਾ ਮੇਰੀ ਸੇਜ ਤੇ ਕੌਣ ਸਵਾਯਾ ਈ ਸ੍ਵਾਦ-ਸਿਫ਼ਤ ਕਰਕੇ ਤੁਰਤ ਹੁਸਨ ਦੀ ਜੀ ਲੁਡਨ ਅਪਨਾ ਜੀ ਬਚਾਯਾ ਏ ਹੀਰ ਸੁਣ ਤਾਰੀਫ਼ ਮੁਸ਼ਤਾਕ ਹੋਈ ਪੱਲਾ ਮੁਖ ਤੋਂ ਚਾ ਉਠਾਯਾ ਏ ਵਾਂਗਰ ਫ਼ਾਖ਼ਤਾ ਦੇ ਕੁਰਬਾਨ ਹੋਈ ਚੇਹਰਾ ਚੰਦ ਵਾਂਗਰ ਨਜ਼ਰ ਆਯਾ ਏ ਮੁਹੰਮਦਸ਼ਾਹ ਪਾਸ ਬੈਠਕੇ ਰਾਂਝਣੇ ਦੇ ਹੀਰ ਮੁਕੀਆਂ ਮਾਰ ਜਗਾਯਾ ਏ ਜ਼੍ਵਾਦ-ਜ਼ਰਬ ਖਾਕੇ ਦੋਵੇਂ ਹੁਸਨ ਦੀ ਜੀ ਰਾਜ਼ ਅਪਣਾ ਆਪ ਸੁਨਾਂਵਦੇ ਨੀ ਦਸਤ ਰਖ ਦੋਵੇਂ ਉਤੇ ਕਿਤਫ਼ ਦੇ ਜੀ ਬੋਸੇ ਵਾਰੀ ਵਾਰੀ ਲੈਂਵਦੇ ਨੀ ਪੰਜਾਂ ਪੀਰਾਂ ਨੇ ਆਨ ਨਿਕਾਹ ਪੜਿਆ ਵਿਚ ਖਿਜਰ ਗਵਾਹ ਰਖਾਂਵਦੇ ਨੀ ਮੁਹੰਮਦਸ਼ਾਹ ਨਿਕਾਹ ਜਦ ਪੜ ਚੁਕੇ ਦੋਵੇਂ ਚੂਚਕੇ ਦੇ ਪਾਸ ਆਂਵਦੇ ਨੀ ਰਾਂਝੇ ਦਾ ਚੂਚਕ ਦੇ ਘਰ ਨੌਕਰ ਰਖਣਾ ਤੋਏ-ਤਲਬ ਕਰੇ ਬੰਦਾ ਨੌਕਰੀ ਦੀ ਕਾਮਾ ਬਾਬਲਾ ਨਮਕ ਹਲਾਲ ਚੰਗਾ ਵਤਨ ਮੁਲਕ ਹਜ਼ਾਰਾ ਤੇ ਨਾਮ ਧੀਦੋ ਬਾਪ ਦਾਦਿਓਂ ਹੈ ਇਸਦਾ ਹਾਲ ਚੰਗਾ ਭੂਰਾ ਪਟਕਾ ਦਿਓ ਪੋਸ਼ਾਕ ਇਸਨੂੰ ਚਾਰ ਆਵਸੀ ਗਾਏ ਮਹੀਂਵਾਲ ਚੰਗਾ ਮੁਹੰਮਦਸ਼ਾਹ ਕਹਿੰਦਾ ਚੂਚਕ ਬੇਟੀਏ ਨੀ ਮੰਨਯਾਂ ਤੇਰਾ ਏਹ ਮੈਂ ਸਵਾਲ ਚੰਗਾ ਜ਼ੋਏ-ਜ਼ਾਹਰਾ ਬਾਤਨੀ ਹੀਰ ਰਾਜ਼ੀ ਉਪਰ ਬਾਪ ਦੇ ਬਹੁਤ ਕਮਾਲ ਹੋਈ ਚਰਾ ਮੱਝੀਆਂ ਦੱਸ ਆਵਨੇ ਨੂੰ ਜੋ ਹੈਂ ਉਠ ਕੇ ਰਾਂਝੇ ਦੇ ਨਾਲ ਹੋਈ ਵਿੱਚ ਬੇਲਿਆਂ ਦੇ ਮੌਜਾਂ ਮਾਨਦੇ ਨੀ ਖੁਸ਼ੀ ਦੋਹਾਂ ਉਪਰ ਬਾਰਾਂ ਸਾਲ ਹੋਈ ਮੁਹੰਮਦਸ਼ਾਹ ਨਾ ਰੱਬ ਵਿਸਾਰ ਭੋਏਂ ਅਤੇ ਖੁਸ਼ੀ ਦੇ ਨਾਲ ਜ਼ਵਾਲ ਹੋਈ ਐਨ-ਆ ਸਾਰਿਆਂ ਨੂੰ ਖਬਰ ਹੋਈ ਗੱਲਾਂ ਝੰਗ ਮਘਯਾਨੇ ਹਿਲੀਆਂ ਨੇ ਸਾਰੇ ਬੈਠ ਸਯਾਲ ਸਲਾਹ ਕਰਦੇ ਰਾਂਝੇ ਹੀਰ ਢੋਕਾਂ ਬਾਹਰ ਮੱਲੀਆਂ ਨੇ ਦੇਵਨ ਤਾਹਨੇ ਲੋਕ ਸ਼ਰੀਕ ਸਾਨੂੰ ਸਾਥੀਂ ਸ਼ੁਹਰਤਾਂ ਜਾਣ ਨਾ ਝੱਲੀਆਂ ਨੇ ਮੁਹੰਮਦਸ਼ਾਹ ਚਲ ਆਖੋ ਹੁਣ ਚੂਚਕੇ ਨੂੰ ਪੱਤਾਂ ਅੱਜ ਅਸਾਡੀਆਂ ਚੱਲੀਆਂ ਨੇ ਹੀਰ ਰਾਂਝੇ ਦੇ ਪ੍ਰੇਮ ਦਾ ਹਾਲ ਸੁਣਕੇ ਸਯਾਲਾਂ ਨੇ ਗੁੱਸੇ ਹੋਣਾ ਗ਼ੈਨ-ਗ਼ੈਰਤਾਂ ਖਾ ਸਯਾਲ ਸਾਰੇ ਉਠ ਚੂਚਕੇ ਦੇ ਪਾਸ ਆਂਵਦੇ ਨੀ ਕਾਮਾਂ ਮੱਝੀਆਂ ਦਾ ਯਾਕਿ ਬੇਟੀਆਂ ਦਾ ਗੱਲਾਂ ਤਾਨ੍ਹਿਆਂ ਨਾਲ ਸੁਣਾਂਵਦੇ ਨੀ ਰੰਗ ਦੇਖਕੇ ਸਭ ਬਰਾਦਰੀ ਦਾ ਚੂਚਕ ਮੈਹਰ ਹੋਰੀਂ ਫਰਮਾਂਵਦੇ ਨੀ ਮੁਹੰਮਦਸ਼ਾਹ ਇਲਾਜ ਮੈਂ ਖੂਬ ਕਰਸਾਂ ਸੁਣਕੇ ਸਭੇ ਮੈਹਰ ਉਠ ਆਂਵਦੇ ਨੀ ਫੇ-ਫਿਕਰ ਪਿਆ ਦਿਲ ਚੂਚਕੇ ਦੇ ਕੈਦੋ ਸਦਕੇ ਹਾਲ ਸੁਣਾਂਵਦਾ ਏ ਕੈਦੋਂ ਉਠਕੇ ਬੇਲਿਆਂ ਵਿਚ ਗਿਆ ਅਗੇ ਬੈਠ ਰਾਂਝਾ ਚੂਰੀ ਖਾਂਵਦਾ ਏ ਉਸਨੂੰ ਸਵਾਲ ਖੁਦਾਇ ਦਾ ਪਾਇਕੇ ਜੀ ਘਿਨ ਚੂਰੀਆਂ ਪਿੰਡ ਨੂੰ ਧਾਂਵਦਾ ਏ ਮੁਹੰਮਦਸ਼ਾਹ ਏਹ ਗੱਲ ਨਾਂ ਕੂੜ ਜ਼ਰਾ ਚੂਰੀ ਚੂਚਕ ਨੂੰ ਆਨ ਦਿਖਾਂਵਦਾ ਏ ਚੂਚਕ ਦਾ ਹੀਰ ਰਾਂਝੇ ਦੀ ਪ੍ਰੀਤ ਮਾਲੂਮ ਕਰਕੇ ਕਰੋਧ ਕਰਨਾ ਕਾਫ਼-ਕਤਲ ਕਰਾਂ ਏਸੇ ਵਕਤ ਹੱਥੀਂ ਐਪਰ ਖੌਫ਼ ਖੁਦਾ ਥੀਂ ਸੰਗਨਾਂ ਹਾਂ ਦੇਵਨ ਤਾਹਨੇ ਲੋਕ ਸ਼ਰੀਕ ਮੈਨੂੰ ਜਿਸ ਗਲੀ ਕੂਚੇ ਜਾਕੇ ਲੰਘਨਾਂ ਹਾਂ ਰੱਬ ਕਰੇ ਗ਼ਰਕ ਏਸੇ ਵਕਤ ਤੈਨੂੰ ਏਹ ਦੁਆ ਖੁਦਾ ਥੀਂ ਮੰਗਨਾਂ ਹਾਂ ਮੁਹੰਮਦਸ਼ਾਹ ਟਲਜਾ ਤੂੰ ਚਾਕ ਵਲੋਂ ਚੀਰ ਲੰਗ ਚੌਹੀਂ ਬੰਨੀ ਟੰਗਨਾਂ ਹਾਂ ਕਾਫ਼-ਕਹਿਰ ਪਵੇ ਸਿਰ ਦੂਤੀਆਂ ਦੇ ਹੀਰ ਵਿਚ ਜਨਾਬ ਦੇ ਕੂਕਦੀ ਆ ਕੈਦੋ ਲੰਙੇ ਨੂੰ ਸਾੜਸਾਂ ਅੱਗ ਲਾਕੇ ਉਚਰ ਤੁਆਮ ਖਾਵਾਂ ਮਿਸਲ ਖੂਕਦੀ ਆ ਕੈਦੋ ਦੇਖਿਆ ਹੀਰ ਨੂੰ ਪੀੜ ਪਵੇ ਗੁਸਾ ਖਾ ਸ਼ੇਰਾਂ ਵਾਂਗੂੰ ਸ਼ੂਕਦੀ ਆ ਮੁਹੰਮਦਸ਼ਾਹ ਚੁਆਤੜੀ ਬਾਲ ਰਾਤੀਂ ਕੈਦੋ ਲੰਙੇ ਦਾ ਝੁਗੜਾ ਫੂਕਦੀ ਆ ਹੀਰ ਨੇ ਕੈਦੋ ਦਾ ਝੁਗਾ ਫੂਕਨਾ ਚੂਚਕ ਨੇ ਗੁੱਸਾ ਖਾ ਕੇ ਹੀਰ ਦੇ ਵਿਆਹ ਦੀ ਸਲਾਹ ਕਰਨੀ ਲਾਮ-ਲਾਇਕੇ ਅੱਗ ਸੁਣ ਚੂਚਕਾ ਓ ਮੇਰਾ ਝੁਗੜਾ ਹੀਰ ਜਲਾ ਗਈ ਇਸ ਰਾਤ ਜੇ ਝੁੱਗੀ ਦੇ ਵਿਚ ਹੁੰਦਾ ਤਦੋਂ ਮੈਨੂੰ ਭੀ ਸਾੜ ਮੁਕਾ ਗਈ ਦੇਸੀ ਕੀ ਜਵਾਬ ਕਿਆਮਤੇ ਨੂੰ ਵੈਰ ਨਾਲ ਗਰੀਬ ਦੇ ਪਾ ਗਈ ਮੁਹੰਮਦਸ਼ਾਹ ਤੂੰ ਪੁਛ ਖਾਂ ਹੀਰ ਕੋਲੋਂ ਸਾਡੇ ਨਾਲ ਕੀ ਕਹਿਰ ਕਮਾ ਗਈ ਮੀਮ-ਮੈਨੂੰ ਤੂੰ ਕੈਦੋ ਕੀ ਆਖਦਾ ਏਂ ਮੇਰਾ ਜਿਗਰ ਕਲੇਜੜਾ ਜਾਲਿਓ ਸੂ ਜਾਕੇ ਮਲਕੀ ਨੂੰ ਏਹ ਮੁਬਾਰਕਾਂ ਦੇ ਨਾਲ ਸ਼ੌਕ ਦੇ ਧੀ ਨੂੰ ਪਾਲਿਓ ਸੂ ਰੋਸ਼ਨ ਵਿਚ ਸਯਾਲ ਦੇ ਨਾਮ ਮੇਰਾ ਮੇਰੇ ਨਾਮ ਨਾਮੂਸ ਨੂੰ ਗਾਲਿਓ ਸੂ ਮੁਹੰਮਦਸ਼ਾਹ ਮੁਸ਼ਤਾਕ ਹੋ ਚਾਕ ਪਿੱਛੇ ਦਿਲੋਂ ਸ਼ੌਕ ਅਸਾਡੜਾ ਟਾਲਿਓ ਸੂ ਨੂਨ-ਨਾਲ ਮਲਕੀ ਚੂਚਕ ਗੱਲ ਕਰਦਾ ਏਸ ਹੀਰ ਨੂੰ ਕਿਤੇ ਵਿਆਹ ਦਈਏ ਸਦਵਾਇਕੇ ਪੁਛ ਬ੍ਰਾਦਰੀ ਤੋਂ ਇਸ ਆਫਤੇ ਨੂੰ ਸਿਰੋਂ ਲਾਹ ਦਈਏ ਗੱਲਾਂ ਦਾਰਿਆਂ ਵਿਚ ਸ਼ਰੀਕ ਕਰਦੇ ਸ਼ਰਮਿੰਦਗੀ ਕਿਵੇਂ ਮਿਟਾ ਦਈਏ ਮੁਹੰਮਦ ਸ਼ਾਹ ਜੋ ਬਦ ਔਲਾਦ ਹੋਵੇ ਹੱਥੀਂ ਅਪਨੇ ਉਸਨੂੰ ਫਾਹ ਦਈਏ ਵਾ-ਵਹਿਮ ਖ੍ਯਾਲ ਨਾਂ ਕਰੀਂ ਭਾਈਆ ਕਹਿੰਦੀ ਸਭ ਬ੍ਰਾਦ੍ਰੀ ਆਇਕੇ ਜੀ ਅੱਜੂ ਮੈਹਰ ਦਾ ਲਾਡਲਾ ਨਾਮ ਸੈਦਾ ਉਸਨੂੰ ਦੇਵਸਾਂ ਹੀਰ ਵਿਆਏਕੇ ਜੀ ਇਲਮ ਅਕਲਤੇ ਸ਼ਕਲ ਕਮਾਲ ਉਸਦੀ ਅੱਖੀਂ ਵੇਖ ਲਿਆ ਅਜ਼ਮਾਇਕੇ ਜੀ ਮੁਹੰਮਦਸ਼ਾਹ ਚੂਚਕ ਨਾਈ ਤਾਈਂ ਕਹਿੰਦਾ ਆਖੀਂ ਰੰਗਪੁਰ ਖੇੜਿਆਂ ਜਾਇਕੇ ਜੀ ਚੂਚਕ ਨੇ ਹੀਰ ਰੰਗਪੁਰ ਖੇੜੇ ਦੇ ਮੈਹਰ ਸੈਦੇ ਨਾਲ ਮੰਗ ਦੇਣੀ ਹੇ-ਹੁਕਮ ਲੈਕੇ ਨਾਈ ਵੱਗ ਪ੍ਯਾ ਰੰਗਪੁਰ ਜਾ ਵੜਿਆ ਅੰਦ੍ਰ ਬਾਰਿਆਂ ਦੇ ਜਾਕੇ ਮਜਲਸ ਵਿਚ ਸਲਾਮ ਦੇਂਦਾ ਟੋਲੇ ਬੈਠੇ ਸਨ ਖੇੜਿਆਂ ਨਾਰਿਆਂ ਦੇ ਸੈਦਾ ਸਭਨਾਂ ਵਿਚ ਸਰਦਾਰ ਦਿੱਸੇ ਹੁਸਨ ਚਮਕਦਾ ਵਾਂਗ ਸਤਾਰਿਆਂ ਦੇ ਮੁਹੰਮਦਸ਼ਾਹ ਉਸਦੀ ਮੁਲਾਕਾਤ ਕਾਰਣ ਬੈਠੇ ਆਏ ਸਨ ਹਰਨ ਮੁਨਾਰਿਆਂ ਦੇ ਲਾਮ-ਲਾਇਕੇ ਦੀ ਫੇਰ ਬਾਤ ਹੋਈ ਨਾਈ ਦੇਂਦਾ ਮੁਬਾਰਕਬਾਦੀਆਂ ਨੇ ਤੇਰੇ ਬੇਟੇ ਜੀ ਨੂੰ ਸਾਕ ਦਿੱਤਾ ਸੁਣ ਅੱਜੂ ਨੂੰ ਹੋਈਆਂ ਸ਼ਾਦੀਆਂ ਨੇ ਸਾਰੀ ਢੋਲ ਬਰਾਦਰੀ ਸਦਕੇ ਜੀ ਹੋਈਆਂ ਸ਼ੈਹਰ ਦੇ ਵਿਚ ਮੁਨਾਦੀਆਂ ਨੇ ਮੁਹੰਮਦ ਸ਼ਾਹ ਖੁਸ਼ੀ ਘਰ ਖੇੜਿਆਂ ਦੇ ਰਾਂਝੇ ਹੀਰ ਕਾਰਣ ਬਖਾਦੀਆਂ ਨੇ ਅਲਫ-ਆਇਕੇ ਨਾਈ ਨੇ ਖਬਰ ਦਿੱਤੀ ਦੇ ਮੈਂ ਸਾਕ ਆਯਾ ਖਾਨਦਾਨ ਵੱਡੇ ਧਨ ਮਾਲ ਦੀ ਕੁਛ ਪ੍ਰਵਾਹ ਨਾਹੀਂ ਅਕਲ ਭੁਲਦੀ ਦੇਖ ਸਾਮਾਨ ਵੱਡੇ ਖੀਬੇ ਖਤਰਾਵਾਂ ਖੋਟ ਮਯਾਰ ਜੋਂਦਾ ਲੀਲਯਾਂ ਬੱਚ ਅਰਕਾਨ ਵੱਡੇ ਮੁਹੰਮਦਸ਼ਾਹ ਸ਼ਗਨ ਚੂਚਕ ਟੋਰਦਾ ਈ ਨਾਲ ਲਾਗੀਆਂ ਨੂੰ ਦੇਕੇ ਦਾਨ ਵੱਡੇ ਯੇ-ਯਾਦ ਕੀਤਾ ਚੂਚਕ ਚਾਕ ਤਾਈਂ ਸਾਂਭ ਮੱਝੀਆਂ ਸਾਫ ਜਵਾਬ ਦਿੱਤਾ ਜੋ ਕੁਝ ਤਲਬ ਚੜ੍ਹੀ ਉਸਦੇ ਵੱਲ ਉਸਦੀ ਮੁਨਸਫ ਸੱਦਕੇ ਕਰ ਹਿਸਾਬ ਦਿੱਤਾ ਦਾਮ ਦਾਮ ਨਾ ਰਖਿਆ ਚੂਚਕੇ ਨੇ ਪੈਸਾ ਪਲਿਓਂ ਖੋਲ ਸ਼ਿਤਾਬ ਦਿਤਾ ਮੁਹੰਮਦਸ਼ਾਹ ਨ ਧੋਤਿਆਂ ਦੂਰ ਹੁੰਦਾ ਜੋ ਕੁਝ ਰਾਂਝਿਆ ਤੁਧ ਸ਼ਿਤਾਬ ਦਿਤਾ ਅਲਫ-ਆਖਿਆ ਰਾਂਝੇ ਨੇ ਹੀਰ ਤਾਈਂ ਸਾਂਭ ਮਝੀਆਂ ਰਹੋ ਆਬਾਦ ਹੀਰੇ । ਤੇਰੇ ਬਾਪ ਨੇ ਸਾਫ ਜਵਾਬ ਦਿਤਾ ਕੌਲ ਆਪਣਾ ਰਖਣਾ ਯਾਦ ਹੀਰੇ। ਬਾਰਾਂ ਬਰਸ ਕੀਤੀ ਤੇਰੀ ਨੌਕਰੀ ਮੈਂ ਹੋਈਆਂ ਮੇਹਨਤਾਂ ਕੁਲ ਬਰਬਾਦ ਹੀਰੇ। ਮੁਹੰਮਦ ਸ਼ਾਹ ਹਜਾਰੇ ਨੂੰ ਉਠ ਵੈਸਾਂ ਲੈ ਲੈ ਨਾਮ ਤੇਰਾ ਥੀਸਾਂ ਸ਼ਾਦ ਹੀਰੇ ਬੇ-ਬੰਨ੍ਹ ਕੇ ਹੱਥ ਫਿਰ ਹੀਰ ਕਹਿੰਦੀ ਮੈਂ ਤੱਤੀ ਨੂੰ ਮੂਲ ਨਾ ਤਾ ਰਾਂਝਾ। ਤੇਰੇ ਇਸ਼ਕ ਨੇ ਭੁੰਨ ਕਬਾਬ ਕੀਤੀ ਸੀਖ ਗਮਾਂ ਵਾਲੀ ਨਾਲ ਲਾ ਰਾਂਝਾ। ਜੇਕਰ ਬਾਪ ਤੇਰੇ ਨਾਲ ਕੁਝ ਕੀਤੀ ਓਸੇ ਵਕਤ ਮਰਸਾਂ ਮੌਹਰਾ ਖਾ ਰਾਂਝਾ । ਮੁਹੰਮਦ ਸ਼ਾਹ ਜਾ ਸਾਰ ਲੈ ਮਝੀਆਂ ਦੀ ਦਿਲੋਂ ਫਿਕਰ ਅੰਦੇਸੜਾ ਲਾ ਰਾਂਝਾ ਤੇ-ਤੁਧ ਪਿਛੇ ਮੈਂ ਤਾਂ ਉਮਰ ਗਾਲੀ ਮਾਰੀ ਬੇਲਿਆਂ ਦੇ ਵਿਚ ਮਤ ਹੀਰੇ । ਪਛੋਤਾਂਵਦਾ ਹਾਂ ਉਸ ਵੇਲੜੇ ਨੂੰ ਜਿਦਨ ਕਢੀ ਹਜਾਰਿਓਂ ਲਤ ਹੀਰੇ । ਮੌਜੂ ਮਹਿਰ ਹਜਾਰੇ ਦਾ ਲਾਡਲਾ ਮੈਂ ਤੇਰੇ ਇਸ਼ਕ ਮਾਰੀ ਜਤ ਪਤ ਹੀਰੇ। ਮੁਹੰਮਦ ਸ਼ਾਹ ਜੇ ਸਾਫ ਜਵਾਬ ਦੇਵੇਂ ਜਾਵਾਂ ਪਰਤ ਹਜਾਰੇ ਨੂੰ ਵਤ ਹੀਰੇ ਸੇ-ਸਾਬਤੀ ਸਿਦਕ ਯਕੀਨ ਮੇਰਾ ਕੇਹੜੀ ਗਲ ਉਤੋਂ ਪਿਉਂ ਭਰਮ ਰਾਂਝਾ। ਤੇਰੇ ਸੰਗ ਮਲੰਗਨੀ ਹੋ ਜਾਸਾਂ ਲੜ ਲਾਈਆਂ ਦੀ ਰਖੀਂ ਸ਼ਰਮ ਰਾਂਝਾ । ਜੇਹੜੇ ਗਮਾਂ ਦੇ ਨਾਲ ਹੋਏ ਨਾਲ ਉਹਨਾਂ ਦੇ ਬੋਲੀਏ ਨਰਮ ਰਾਂਝਾ। ਮੁਹੰਮਦ ਸ਼ਾਹ ਜੇ ਕੌਲ ਤੋਂ ਹਾਰ ਜਾਵਾਂ ਕਰੀਂ ਤਦੋਂ ਤਬੀਯਤ ਨੂੰ ਗਰਮ ਰਾਂਝਾ ਜੀਮ-ਜਗ ਸਾਰਾ ਪਿਆ ਜਾਣਦਾ ਏ ਬਣਿਆ ਆਇ ਸਿਆਲਾਂ ਦਾ ਚਾਕ ਹੀਰੇ। ਅਵਲ ਮੇਹਰ ਤੇਰੀ ਮੈਨੂੰ ਨਜ਼ਰ ਆਈ ਭੂਰਾ ਪਟਕਾ ਮਿਲੀ ਪੌਸ਼ਾਕ ਹੀਰੇ । ਵਿਚ ਝੰਗ ਸਿਆਲਾਂ ਦੇ ਗੁਲ ਹੋਇਆ ਅਜੂ ਕੀਤਾ ਏ ਸੈਦੇ ਦਾ ਸਾਕ ਹੀਰੇ। ਮੁਹੰਮਦ ਸ਼ਾਹ ਵਿਆਹ ਲੈ ਜਾਨ ਖੇੜੇ ਫੇਰ ਪਾਲਸੇਂ ਕੌਲ ਨੂੰ ਖਾਕ ਹੀਰੇ ਹੇ-ਹੁਕਮ ਤੇਰਾ ਘਰ ਬਾਹਰ ਤੇਰਾ ਸੁਨੋਂ ਅਰਜ਼ ਮੇਰੀ ਧਰ ਕੰਨ ਰਾਂਝਾ। ਅਧੀ ਰਾਤ ਮੈਂ ਚੀਰ ਕੇ ਝਲ ਆਵਾਂ ਅਜੇ ਨਹੀਂ ਗਿਆ ਤੇਰਾ ਜੰਨ ਰਾਂਝਾ । ਮਰਦ ਆਪਣੇ ਆਪ ਤੋਂ ਹਾਰ ਜਾਂਦੇ ਦਗਾਦਾਰ ਹਨ ਆਖਦੇ ਰੰਨ ਰਾਂਝਾ । ਮੁਹੰਮਦ ਸ਼ਾਹ ਹੈ ਹੀਰ ਗੁਲਾਮ ਤੇਰੀ ਨਾਲ ਸਿਦਕ ਯਕੀਨ ਤੂੰ ਮੰਨ ਰਾਂਝਾ ਖੇ-ਖੌਫ ਤੇ ਸ਼ਰਮ ਹਯਾ ਜੇਹੜੇ ਗਏ ਔਰਤਾਂ ਤੋਂ ਸਭ ਨਸ ਹੀਰੇ। ਖਾਵਨ ਖਟੀਆਂ ਤੇ ਗਾਲਨ ਤ੍ਰਟੀਆਂ ਨੂੰ ਪਾਵਨ ਖਾਂਵਦਾਂ ਦੇ ਸਿਰ ਭਸ ਹੀਰੇ । ਦੇਖ ਜਾਤ ਕੁਜਾਤ ਨਾ ਹਟਦੀਆਂ ਨੇ ਜਿਧਰ ਹੱਸ ਕੇ ਪੈਂਦੀਆਂ ਰਸ ਹੀਰੇ । ਮੁਹੰਮਦ ਸ਼ਾਹ ਕੀ ਰਾਂਝੇ ਦੇ ਨਾਲ ਕਰਸੈਂ ਤੂੰ ਤਾਂ ਆਪਣੇ ਆਪ ਦੀ ਦਸ ਹੀਰੇ ਦਾਲ-ਦੁਖ ਪ੍ਰੇਮ ਦੇ ਢੁਕ ਪਏ ਦਿਤੋ ਤਾਂਨਿਆਂ ਦੇ ਨਾਲ ਜਾਲ ਰਾਂਝਾ। ਹੀਰ ਆਖਦੀ ਰੰਨਾਂ ਤੂੰ ਨਿੰਦਨਾਂ ਹੈਂ ਰੰਨਾਂ ਹੈਨ ਗੁਨਾਹ ਦੀ ਢਾਲ ਰਾਂਝਾ। ਜੇਕਰ ਆਂਵਦਾ ਨਹੀਂ ਇਤਬਾਰ ਤੈਨੰ ਜਾ ਕੇ ਵਿਚ ਕਿਤਾਬਾਂ ਦੇ ਭਾਲ ਰਾਂਝਾ । ਮੁਹੰਮਦ ਸ਼ਾਹ ਆਖੇ ਹੀਰ ਰਾਂਝਣੇ ਨੂੰ ਮੈਨੂੰ ਕਦ ਡਿਠੋ ਬਦਚਾਲ ਰਾਂਝਾ ਜ਼ਾਲ-ਜ਼ਿਕਰ ਕਤਾਬਾਂ ਦੇ ਵਿੱਚ ਡਿਠਾ ਯੂਸਫ ਨਾਲ ਹੋਇਆ ਵੱਡਾ ਕਹਿਰ ਹੀਰੇ। ਜੇਹੜੀ ਆਲ ਰਸੂਲ ਮਕਬੂਲ ਦੀ ਸੀ ਦਿਤਾ ਔਰਤਾਂ ਨੇ ਘੋਲ ਜ਼ਹਿਰ ਹੀਰੇ । ਅਧੇ ਕਰਬਲਾ ਵਿਚ ਸ਼ਹੀਦ ਹੋਏ ਪਾਇਆ ਤਦ ਹਯਜੀਦ ਨੇ ਵੈਰ ਹੀਰੇ। ਮੁਹੰਮਦ ਸ਼ਾਹ ਬਹਿਸ਼ਤ ਥੋਂ ਕਢ ਆਦਮ ਤੁਸੀਂ ਮੁਢੋਂ ਰਖੇ ਪੁਠੇ ਪੈਰ ਹੀਰੇ ਰੇ-ਰੰਗ ਤੇਰਾ ਮੈਨੂੰ ਹੋਰ ਦਿਸੇ ਕਿਧਰੋਂ ਵਗ ਗਈ ਗੁੱਝੀ ਬਾਣ ਰਾਂਝਾ। ਸ਼ਾਇਦ ਯਾਦ ਕੀਤਾ ਤੈਨੂੰ ਭਾਬੀਆਂ ਨੇ ਪੌਤੇ ਖਤ ਹਜਾਰਿਓਂ ਆਨ ਰਾਂਝਾ। ਜੁੰਮੇ ਲਾਇਕੇ ਕੋਈ ਗੁਨਾਹ ਜਾਂਵੀਂ ਕਦਨ ਹੋਈ ਸਾਂ ਬੇ ਫੁਰਮਾਨ ਰਾਂਝਾ। ਮੁਹੰਮਦ ਸ਼ਾਹ ਹੈ ਹੀਰ ਜਾਗੀਰ ਤੇਰੀ ਕਰ ਹੁਕਮ ਬੈਠਾ ਮੌਜਾਂ ਮਾਣ ਰਾਂਝਾ ਜ਼ੇ-ਜ਼ਰਦ ਹੋਇਆ ਅਜ ਰੰਗ ਮੇਰਾ ਲਾਗੀ ਖੇੜਿਆਂ ਦੇ ਪੌਤੇ ਆਨ ਹੀਰੇ। ਪਈਆਂ ਗਡੀਆਂ ਤੇ ਢੋਲ ਵਜੇ ਪਏ ਜੋੜੇ ਸ਼ਾਦੀਆਂ ਦੇ ਸਾਮਾਨ ਹੀਰੇ। ਆਜ ਹੋਈ ਜਾਗੀਰ ਤਗੀਰ ਮੇਰੀ ਝੰਡੇ ਲਗੇ ਗਨੀਮਾਂ ਦੇ ਆਨ ਹੀਰੇ। ਮੁਹੰਮਦ ਸ਼ਾਹ ਮਲਾਹ ਜਿਯੋਂ ਡੋਬ ਬੇੜੀ ਰਾਂਝਾ ਬੈਠਾ ਈ ਹੋ ਹੈਰਾਨ ਹੀਰੇ ਸੀਨ-ਸੋਹਣੇ ਨਾਮ ਤੁਸਾਡੜੇ ਤੋਂ ਵਾਰਾਂ ਜਾਨ ਸਿਰ ਖੇੜਿਆਂ ਖ਼ਾਕ ਰਾਂਝਾ। ਕਰਸਾਂ ਜਾਨ ਕੁਰਬਾਨ ਸ਼ਹੀਦ ਅਗੇ ਤਦਨ ਇਸ਼ਕ ਜਾਨੀ ਮੈਂਡਾ ਪਾਕ ਰਾਂਝਾ। ਮੁੜਾਂ ਤੁਧ ਥੋਂ ਮੁੜਾਂ ਹਜ਼ੂਰ ਵਿਚੋਂ ਹੋਵਾਂ ਨਬੀ ਕਰੀਮ ਦੀ ਆਕ ਰਾਂਝਾ । ਮੁਹੰਮਦ ਸ਼ਾਹ ਮੈਂ ਆਜ ਨਾ ਲਾਈਆਂ ਨੇ ਬਣਿਆ ਰੋਜ ਮੈਂ ਸਾਕ ਥੀਂ ਸਾਕ ਰਾਂਝਾ ਸ਼ੀਨ-ਸ਼ਰਮ ਰਖੀਂ ਅਖੀਂ ਲਾਈਆਂ ਦੀ ਕਰੀਂ ਹਾਲ ਮੇਰੇ ਵਲ ਖਿਆਲ ਹੀਰੇ। ਛਡ ਤਖਤ ਹਜ਼ਾਰੇ ਨੂੰ ਝੰਗ ਆ ਕੇ ਵਾਂਗਰ ਕਾਮਿਆਂ ਦੇ ਚਾਰੇ ਮਾਲ ਹੀਰੇ। ਦਸ ਕੂੜ ਲਿਬਾਸ ਨਾ ਲਾ ਮੈਨੂੰ ਮਰਨਾ ਕਿਸ ਮੁਸਾਫਰਾਂ ਨਾਲ ਹੀਰੇ । ਮੁਹੰਮਦ ਸ਼ਾਹ ਫਸਾਦ ਜ਼ਰੂਰ ਕਰਸੀ ਦਿਸੇ ਚੂਚਕੇ ਦੀ ਬੁਰੀ ਚਾਲ ਹੀਰੇ ਸੁਆਦ-ਸਬਰ ਨਾ ਆਂਵਦਾ ਇਕ ਘੜੀ ਲਗੇ ਜਾਨ ਨੂੰ ਦਰਦ ਹਜਾਰ ਰਾਂਝਾ। ਮੇਰੇ ਮਰਨ ਥੀਂ ਜੇ ਰਜ਼ਾਮੰਦ ਥੀਵੇਂ ਹਥੀਂ ਆਪਣੀ ਦੇ ਮਹੁਰਾ ਮਾਰ ਰਾਂਝਾ। ਚੂਰੀ ਕੁਟ ਕੇ ਬੇਲਿਆਂ ਵਿਚ ਲਿਆਵਾਂ ਆਖੇ ਕਾਮਿਆਂ ਨੂੰ ਕੌਣ ਯਾਰ ਰਾਂਝਾ। ਮੁਹੰਮਦ ਸ਼ਾਹ ਸੁਗੰਧ ਮੈਂ ਲਖ ਚਾਹਵਾਂ ਤੈਨੂੰ ਆਂਵਦਾ ਨਹੀਂ ਇਤਬਾਰ ਰਾਂਝਾ ਸਵਾਲ ਰਾਂਝਾ ਜੁਆਦ-ਜਾਮਨੀ ਦੇ ਕੇ ਕੌਣ ਰਖੇ ਚੂਚਕ ਨਾਲ ਸਾਡੇ ਪਿਆ ਵੱਜ ਹੀਰੇ। ਕਲ ਹੋਰ ਗੱਲਾਂ ਅੱਜ ਹੋਰ ਕਰਦਾ ਗਿਆ ਆਪਣੇ ਕੌਲ ਥੀਂ ਭੱਜ ਹੀਰੇ। ਵਿਚ ਝੰਗ ਸਿਆਲਾਂ ਦੇ ਆਇਕੇ ਜੀ ਝਖਾਂ ਮਾਰੀਆਂ ਮੈਂ ਰੱਜ ਰੱਜ ਹੀਰੇ। ਮੁਹੰਮਦ ਸ਼ਾਹ ਗੱਲਾਂ ਸਭ ਖੁਲ੍ਹ ਗਈਆਂ ਜੇਹੜੀਆਂ ਰਖਦੀ ਸੈਂ ਕੱਜ ਕੱਜ ਹੀਰੇ ਜਵਾਬ ਹੀਰ ਤੋਇ-ਤਲਬ ਤੇਰੀ ਵਿਚ ਕਲਮ ਮੇਰੇ ਨਹੀਂ ਗੈਰ ਦੇ ਵਲ ਖਿਆਲ ਰਾਂਝਾ । ਤੇਰੇ ਨਾਮ ਤੋਂ ਮੈਂ ਕੁਰਬਾਨ ਕੀਤੇ ਖੇੜੇ ਰੰਗ ਪੁਰ ਝੰਗ ਸਿਆਲ ਰਾਂਝਾ। ਜਾਇ ਮਹਿਕਮੇ ਸ਼ਰਾ ਦੇ ਰੁਜ਼ੂ ਹੋ ਕੇ ਲੜਸਾਂ ਆਪ ਮੈਂ ਬਾਪ ਦੇ ਨਾਲ ਰਾਂਝਾ। ਮੁਹੰਮਦ ਸ਼ਾਹ ਮਲਾਮਤਾਂ ਲਖ ਸਹਿੰਦੇ ਏਹੀ ਆਸ਼ਕਾਂ ਦੀ ਮੁਢੋਂ ਚਾਲ ਰਾਂਝਾ । ਸਵਾਲ ਰਾਂਝਾ ਜ਼ੋਇ-ਜ਼ਾਹਰਾ ਪੌ ਮੈਦਾਨ ਅੰਦਰ ਤਲਬ ਕਲਬ ਕਰ ਤੂੰ ਇਜਹਾਰ ਹੀਰੇ। ਦੋ ਟੁਕ ਉਸੀ ਵਕਤ ਹੋ ਜਾਂਦੇ ਜਦਨ ਨਿਕਲੇ ਮਿਆਨ ਤੋਂ ਬਾਹਰ ਹੀਰੇ। ਲੱਗਣ ਮੋਰਚੇ ਤੋਪ ਬੰਦੂਕ ਚਲੀ ਸੁਲ੍ਹਾ ਹੋਂਵਦੀ ਮੂੰਹ ਹਥਿਆਰ ਹੀਰੇ। ਮੁਹੰਮਦ ਸ਼ਾਹ ਜੇਹੜੇ ਪਹਿਲੋਂ ਮਰ ਪੈਂਦੇ ਛੇਕੜ ਦੁਸ਼ਮਨਾ ਨੂੰ ਲੈਂਦੇ ਮਾਰ ਹੀਰੇ। ਜਵਾਬ ਹੀਰ ਐਨ-ਅਰਜ਼ ਸੁਣੀ ਮੇਰੀ ਇਕ ਮੀਆਂ ਤਬ੍ਹਾ ਸਰਦ ਰਖੀਂ ਆਖਾਂ ਗੱਲ ਰਾਂਝਾ। ਮੇਹਣੇ ਵਾਂਗ ਸ਼ਰੀਕਾਂ ਦੇ ਨਿਤ ਦੇਵੇਂ ਕੇਹੜੀ ਗੱਲ ਅੰਦਰ ਡਿਠੋ ਵੱਲ ਰਾਂਝਾ । ਬਦਜ਼ਾਤ ਆਖੀਂ ਉਸ ਵਕਤ ਮੈਨੂੰ ਤੇਰੇ ਕੌਲ ਉਤੋਂ ਜਾਵਾਂ ਹੱਲ ਰਾਂਝਾ । ਮੁਹੰਮਦ ਸ਼ਾਹ ਵਿਦਰ ਵਿਸਾਰ ਸਾਰੇ ਸਿਰਫ ਨਾਮ ਤੇਰਾ ਬੈਠੀ ਮੱਲ ਰਾਂਝਾ। ਸਵਾਲ ਰਾਂਝਾ ਗ਼ੈਨ-ਗ਼ੈਰ ਹੁੰਦੀ ਅਕਲ ਔਰਤਾਂ ਦੀ ਨਹੀਂ ਔਰਤਾਂ ਨੂੰ ਮਿਲੇ ਰਾਜ ਹੀਰੇ। ਨਹੀਂ ਮਿਲੇ ਪੈਗੰਬਰੀ ਔਰਤਾਂ ਨੂੰ ਨਹੀਂ ਤਖਤ ਮਿਲੇ ਨਾਹੀਂ ਤਾਜ ਹੀਰੇ। ਕਦਨ ਗੋਲੀਆਂ ਘਰ ਅਬਾਦ ਕੀਤੇ ਨਹੀਂ ਮੂੰਹ ਥੀਂ ਹੁੰਦੇ ਨੀ ਕਾਜ ਹੀਰੇ। ਮੁਹੰਮਦ ਸ਼ਾਹ ਤਰੁਟੇ ਦਿਲ ਨਹੀਂ ਮਿਲਦੇ ਨਹੀਂ ਸ਼ੀਸ਼ਿਆਂ ਨੂੰ ਲਗੇ ਪਾਜ ਹੀਰੇ। ਜਵਾਬ ਹੀਰ ਫ਼ੇ-ਫ਼ਿਕਰ ਕਰ ਕੇ ਤੂੰ ਤਾਂ ਬੋਲ ਮੀਆਂ ਵਾਲੀ ਔਰਤ ਦਾ ਦੱਸ ਕੌਣ ਰਾਂਝਾ । ਪੈਦਾ ਕਿਸ ਨੇ ਕੀਤੀਆਂ ਔਰਤਾਂ ਵੇ ਦਸ ਰਿਜਕ ਪਹੁੰਚਾਂਵਦਾ ਕੌਣ ਰਾਂਝਾ। ਕੀਤੀਆਂ ਔਰਤਾਂ ਪੀਰਾਂ ਪੈਗੰਬਰਾਂ ਨੇ ਖਾਲੀ ਔਰਤਾਂ ਥੀਂ ਦਸ ਕੌਣ ਰਾਂਝਾ। ਮੁਹੰਮਦ ਸ਼ਾਹ ਮੈਦਾਨ ਕਿਆਮਤੀ ਦੇ ਬਖਸ਼ੇ ਔਰਤਾਂ ਨੂੰ ਦਸ ਕੌਣ ਰਾਂਝਾ । ਸਵਾਲ ਰਾਂਝਾ ਕਾਫ਼-ਕਾਫ਼ਰਾਂ ਮੋਮਨਾਂ ਸਾਰਿਆਂ ਨੂੰ ਪੈਦਾ ਕੀਤਾ ਹੈ ਜਲ ਜਲਾਲ ਹੀਰੇ। ਬਦਾਂ ਨੇਕਾਂ ਨੂੰ ਰਿਜਕ ਪਹੁੰਚਾਂਵਦਾ ਹੈ ਸੁਬ੍ਹਾ ਸ਼ਾਮ ਦੋ ਵਕਤ ਸੰਭਾਲ ਹੀਰੇ। ਸੋਹਬਤ ਨੇਕ ਨਾ ਹੋਂਵਦੀ ਔਰਤਾਂ ਦੀ ਤੁਸਾਂ ਕੇਹੀ ਕੀਤੀ ਧੀਰ ਨਾਲ ਹੀਰੇ। ਮੁਹੰਮਦ ਸ਼ਾਹ ਵਲੀ ਬਲੰਬਾ ਔਰਤਾਂ ਜੋ ਤੁਸਾਂ ਮਾਰਿਆ ਕੇਹੜੇ ਹਾਲ ਹੀਰੇ। ਜਵਾਬ ਹੀਰ ਕਾਫ਼-ਕਾਫ਼ਰ ਕੀਤਾ ਵਲੀ ਔਰਤਾਂ ਨੇ ਇਸ ਗਲ ਅੰਦਰ ਨਹੀਂ ਸ਼ਕ ਰਾਂਝਾ। ਹਜ਼ਰਤ ਸ਼ਾਹ ਦੇ ਨਾਲ ਕੀ ਮਰਦ ਕੀਤੀ ਕਿਸਾ ਵਿਚ ਕਿਤਾਬਾਂ ਦੇ ਤਕ ਰਾਂਝਾ । ਦਾਰਾ ਪਕੜ ਗੁਲਾਮ ਨੇ ਜ਼ਿਬਾ ਕੀਤਾ ਯਾਦ ਰਖਿਆ ਨਾ ਹੱਕ ਨਿਮਕ ਰਾਂਝਾ । ਮੁਹੰਮਦ ਸ਼ਾਹ ਲਿਸਾ ਕਿਉਂ ਕਰ ਸਚ ਆਖੇ ਉਸਨੂੰ ਜੁਤੀਆਂ ਦਾ ਹੁੰਦਾ ਝਕ ਰਾਂਝਾ। ਸਵਾਲ ਰਾਂਝਾ ਲਾਮ-ਲਾਇ ਯਾਰੀ ਤੁਸਾਂ ਗਾਲਿਆ ਸੀ ਮਜਨੂ ਜੰਗਲਾਂ ਦੇ ਵਿਚ ਠਕ ਹੀਰੇ । ਮਹੀਂਵਾਲ ਗੁਜਰਾਤ ਦੇ ਵਿਚ ਆਕੇ ਮੋਇਆ ਗਲੀਆਂ ਦੇ ਚੁਣਕੇ ਕਖ ਹੀਰੇ। ਪੂਰਨ ਔਰਤਾਂ ਸੁਟਿਆ ਵਿਚ ਖੂਏ ਚਾਰ ਲਿੰਗ ਕਰਕੇ ਉਸਦੇ ਵਖ ਹੀਰੇ । ਮੁਹੰਮਦ ਸ਼ਾਹ ਸੀਤਾ ਲੰਕਾ ਸਾੜ ਦਿਤੀ ਆਖੇ ਗਿਣ ਦੇਸਾਂ ਤੈਨੂੰ ਲਖ ਹੀਰੇ। ਜਵਾਬ ਹੀਰ ਮੀਮ-ਮੇਹਰ ਕਰੋ ਸੁਣੋਂ ਅਰਜ਼ ਮੇਰੀ ਲਾਉਣਾ ਨਹੀਂ ਗਰੀਬਾਂ ਨੇ ਜੋਰ ਰਾਂਝਾ। ਤੁਸਾਂ ਜਿਤਿਆ ਤੇ ਅਸਾਂ ਹਾਰਿਆ ਵੇ ਤੁਸੀਂ ਸਾਧ ਭਾਵੇਂ ਅਸੀਂ ਚੋਰ ਰਾਂਝਾ । ਦਾਮਨ ਪਕੜਿਆ ਨਾਲ ਯਕੀਨ ਤੇਰਾ ਸਾਰਾ ਖੇਸ਼ ਕਬੀਲੜਾ ਛੋੜ ਰਾਂਝਾ। ਮੁਹੰਮਦ ਸ਼ਾਹ ਮੈਂ ਹਾਲ ਮਲੂਮ ਕੀਤਾ ਵਾਗ ਹਿਰਸ ਵਾਲੀ ਹਥੀਂ ਮੋੜ ਰਾਂਝਾ। ਸਵਾਲ ਰਾਂਝਾ ਨੂਨ-ਨਜ਼ਰ ਨਾ ਆਂਵਦਾ ਅਜੇ ਮੈਨੂੰ ਤੇਰੇ ਇਸ਼ਕ ਕੀਤਾ ਮਾਰ ਚੂਰ ਹੀਰੇ। ਮਹੀਂ ਚਾਰ ਸਿਆਲਾਂ ਦੀਆਂ ਨਿਤ ਲਿਆਵਾਂ ਕੀਤਾ ਨੰਗ ਨਾਮੂਸ ਮੈਂ ਦੂਰ ਹੀਰੇ। ਦਿਨ ਪੰਦਰਵੇਂ ਆਵਸੀ ਜੰਞ ਤੇਰੀ ਗਲਾਂ ਝੰਗ ਅੰਦਰ ਮਸ਼ਹੂਰ ਹੀਰੇ। ਮੁਹੰਮਦ ਸ਼ਾਹ ਮੁਸੀਬਤਾਂ ਝਾਲੀਆਂ ਮੈਂ ਛੇਕੜ ਨਾਲ ਮੇਰੇ ਕੀਤੋ ਕੂੜ ਹੀਰੇ। ਜਵਾਬ ਹੀਰ ਵਾਉ-ਵਸਣਾ ਨਹੀਂ ਘਰ ਖੇੜਿਆਂ ਦੇ ਨਾਹੀਂ ਇਸ਼ਕ ਨੂੰ ਲਾਵਨੀ ਲੀਕ ਰਾਂਝਾ । ਛੁਰੀ ਮਾਰਸਾਂ ਖੂਨ ਗੁਜ਼ਾਰਸਾਂ ਮੈਂ ਸੁਖਨ ਰਖਣਾ ਯਾਦ ਤਹਿਰੀਕ ਰਾਂਝਾ । ਨਹੀਂ ਗੈਰ ਦੇ ਨਾਲ ਦਲੀਲ ਮੇਰੀ ਮੇਰਾ ਨਾਲ ਈਮਾਨ ਰਫੀਕ ਰਾਂਝਾ । ਮੁਹੰਮਦ ਸ਼ਾਹ ਨਾ ਜੀਂਵਦੀ ਮੁਖ ਮੋੜਾਂ ਹੋਇਆ ਵਿਰਦ ਮੇਰਾ ਕਬਰ ਤੀਕ ਰਾਂਝਾ । ਸਵਾਲ ਰਾਂਝਾ ਹੇ-ਹਾਲ ਮੇਰੇ ਉਤੇ ਮੇਹਰ ਕਰਸੀ ਮੌਲਾ ਆਪ ਦੇਸੀ ਤੈਨੂੰ ਦਾਦ ਹੀਰੇ । ਜਿਸ ਰਾਤ ਨੂੰ ਬੈਠ ਨਕਾਹ ਕੀਤਾ ਓਸੇ ਵਕਤ ਨੂੰ ਰਖਣਾ ਯਾਦ ਹੀਰੇ। ਤਨ ਬਖਸ਼ਿਆ ਸੀ ਤੁਧ ਆਪ ਮੈਨੂੰ ਦਿਲੋਂ ਆਪਣਿਓਂ ਹੋਕੇ ਸ਼ਾਦ ਹੀਰੇ । ਮੁਹੰਮਦ ਸ਼ਾਹ ਦਿਲੋਂ ਮੁਖ ਮੋੜ ਜਾਵੇਂ ਕਰਸਾਂ ਰਬ ਅਗੇ ਫਰਿਆਦ ਹੀਰੇ । ਜਵਾਬ ਹੀਰ ਲਾਮ-ਲੱਗ ਗਈਆਂ ਖਬਰਾਂ ਜੱਗ ਗਈਆਂ ਲਿਖੀ ਵੱਗ ਗਈ ਆ ਤਕਦੀਰ ਰਾਂਝਾ । ਕੀਤੇ ਕੌਲ ਜ਼ੁਬਾਨ ਦੇ ਨਹੀਂ ਮੁੜਦੇ ਹਥੋਂ ਕਦਨ ਛੁਟੇ ਮੁੜੇ ਤੀਰ ਰਾਂਝਾ। ਹੋਈ ਮੁਸ਼ਕਲੇ ਕੁਲ ਅਹਿਸਾਨ ਮੇਰੀ ਮੈਨੂੰ ਇਸ਼ਕ ਫੜਾਇਆ ਪੀਰ ਰਾਂਝਾ। ਮੁਹੰਮਦ ਸ਼ਾਹ ਮੈਦਾਨ ਕਿਆਮਤੀ ਦੇ ਹੋਸੀ ਆਪ ਮੇਰਾ ਦਸਤਗੀਰ ਰਾਂਝਾ । ਸਵਾਲ ਰਾਂਝਾ ਅਲਫ-ਇਸਮ ਤੇਰਾ ਵਿਚ ਜਿਸਮ ਮੇਰੇ ਗਿਆ ਮਿਸਲ ਅਕਸੀਰ ਦੇ ਧਸ ਹੀਰੇ। ਜਾਗੇ ਭਾਗ ਮੇਰੇ ਦੁਖ ਭਾਗ ਗਏ ਹੋਇਆ ਸੁਧ ਸ਼ਰਾਫ ਨੂੰ ਦਸ ਹੀਰੇ। ਕਲੀ ਬਦਨ ਮੇਰਾ ਚਾਂਦੀ ਤਦਨ ਹੋਇਆ ਜਦਨ ਗਿਆ ਰਗਾਂ ਅੰਦਰ ਰਸ ਹੀਰੇ। ਮੁਹੰਮਦ ਸ਼ਾਹ ਲੋਹਾ ਸੋਨਾ ਤਦਨ ਹੁੰਦਾ ਪਾਰਸ ਨਾਲ ਜਾਂਦਾ ਜਦਨ ਘਸ ਹੀਰੇ। ਜਵਾਬ ਹੀਰ ਯੇ-ਯਾਰੀ ਲਾ ਕੇ ਮੈਂ ਤਾਂ ਉਮਰ ਸਾਰੀ ਇਕ ਪਲ ਨਾ ਪਾਇਆ ਸੁਖ ਰਾਂਝਾ। ਧੂੰਆਂ ਧਾਰ ਅੰਧੇਰ ਗੁਬਾਰ ਦਿਸੇ ਪਏ ਦੁਖ ਪ੍ਰੇਮ ਦੇ ਢੁਕ ਰਾਂਝਾ । ਕਿਸ ਨੂੰ ਆਖਾਂ ਮੈਂ ਜਾਇਕੇ ਖਬਰ ਲਿਆਵੇ ਨਜਰ ਆਂਵਦਾ ਨਹੀਂ ਮਨੁਖ ਰਾਂਝਾ । ਮੁਹੰਮਦ ਸ਼ਾਹ ਰੱਬ ਅਸਰ ਕਰ ਬਸਰ ਕਰਸੀ ਰਖ ਯਾਦ ਅੱਲਾ ਜਾਵਨ ਦੁਖ ਰਾਂਝਾ। ਅਲਫ-ਆਂਵਦਾ ਨਹੀਂ ਵੇਲਾ ਹਥ ਮੈਨੂੰ ਅਚਨ ਚੇਤ ਲਿਆ ਤੁਧ ਛਲ ਰਾਂਝਾ । ਪਾਕੇ ਵਿਚ ਕੜਾਹੀ ਦੇ ਸੱਟ ਗਿਓਂ ਮੱਛੀ ਵਾਂਗ ਗਈਆਂ ਮੈਂ ਤਾਂ ਤਲ ਰਾਂਝਾ। ਡੁਬੀ ਬਹਿਰ ਅਮੀਕ ਦੇ ਵਿਚ ਲੋਕੋ ਲੂਣ ਵਾਂਗ ਗਈਆਂ ਮੈਂ ਤਾਂ ਗਲ ਰਾਂਝਾ। ਮੁਹੰਮਦ ਸ਼ਾਹ ਬਲਦੀ ਉਤੇ ਤੇਲ ਪਾਇਓ ਬੱਤੀ ਵਾਂਗ ਗਈਆਂ ਮੈਂ ਤਾਂ ਬਲ ਰਾਂਝਾ। ਸਵਾਲ ਰਾਂਝਾ ਬੇ-ਬੋਲ ਉਤੇ ਕਰ ਬੋਲ ਗਈਏਂ ਝੂਠੇ ਲਾ ਲਿਬਾਸ ਨਾ ਰਾਨ ਹੀਰੇ। ਜੇਹੜੀ ਨਾਲ ਮੇਰੇ ਨੇਕੀ ਤੁਧ ਕੀਤੀ ਗਲ ਆਪਣੀ ਨੂੰ ਖੂਬ ਜਾਨ ਹੀਰੇ । ਆਟਾ ਰੇਤ ਅੰਦਰ ਹਥੀਂ ਵੀਟਿਓ ਈ ਹੁਣ ਲੈ ਨਾ ਛਾਨਣੀ ਛਾਨ ਹੀਰੇ। ਮੁਹੰਮਦ ਸ਼ਾਹ ਨਹੀਂ ਆਂਵਦਾ ਜਾਲ ਅੰਦਰ ਜਾਲ ਹਿਕਮਤਾਂ ਦੇ ਪਈ ਤਾਨ ਹੀਰੇ ਜਵਾਬ ਹੀਰ ਤੇ-ਤੁਹਮਤਾਂ ਤੇ ਤਾਹਨੇ ਝਲ ਕੇ ਜੀ ਦਾਮਨ ਪਕੜਿਆ ਨਾ ਛੁਡਾ ਰਾਂਝਾ। ਕਾਤਬ ਲਿਖਣ ਵਾਲਾ ਅਵਲ ਲਿਖ ਗਿਆ ਭਾਵੇਂ ਵੇਖ ਲੈ ਲੇਖ ਭੜਾ ਰਾਂਝਾ । ਅਗੇ ਨਦੀ ਵਿਚ ਗੋਤੇ ਪਈ ਖਾਂਵਦੀ ਹਾਂ ਬਾਹੋਂ ਪਕੜ ਕੇ ਪਾਰ ਚੜਾ ਰਾਂਝਾ । ਮੁਹੰਮਦ ਸ਼ਾਹ ਸੌਦੇ ਦਿਲਾਂ ਨਾਲ ਕੀਤੇ ਨਹੀਂ ਹੋਂਵਦੇ ਮੋੜ ਮੁੜਾ ਰਾਂਝਾ। ਸਵਾਲ ਰਾਂਝਾ ਸੇ-ਸਾਬਤੀ ਦਾ ਥੰਮ ਭੰਨ ਕੇ ਜੀ ਛਤ ਸਿਦਕ ਵਾਲਾ ਕੀਤੋ ਚੂਰ ਹੀਰੇ। ਕੌਲੇ ਕੌਲ ਦੇ ਦੀ ਕੰਧ ਪੁਟ ਕੇ ਜੀ ਚੰਨ ਸ਼ੌਕ ਵਾਲਾ ਕੀਤੋ ਦੂਰ ਹੀਰੇ । ਖਾਨਾ ਖ੍ਵਾਹਸ਼ ਦੀ ਰਹੀ ਨਾਬਦ ਜਰਾ ਗੈਰ ਆਬਾਦੀਆਂ ਹੋਈਆਂ ਮਾਮੂਰ ਹੀਰੇ। ਮੁਹੰਮਦ ਸ਼ਾਹ ਕਹਿੰਦਾ ਹਲਫ ਦਾ ਕਾਜਿਬ ਕੀਤੋ ਦੋਸਤੀ ਨੂੰ ਮਸ਼ਹੂਰ ਹੀਰੇ। ਜਵਾਬ ਹੀਰ ਜੀਮ-ਜਾਣ ਪਰੀਤ ਹੈ ਤੰਦ ਕਚੀ ਨਾਮ ਰੱਬ ਦੇ ਨਾਂਹ ਤਰੋੜ ਰਾਂਝਾ । ਐਵੇਂ ਜਾ ਕਿਸੀ ਬਦ ਖ੍ਵਾਹ ਕਹਿਆ ਆ ਕੇ ਸਚ ਤੇ ਕੂੜ ਨੂੰ ਲੋੜ ਰਾਂਝਾ। ਵਿਰਦ ਨਾਮ ਤੇਰਾ ਸੁਬਹ ਸ਼ਾਮ ਮੇਰਾ ਦਿਤੇ ਕੰਮ ਜਹਾਨ ਦੇ ਛੋੜ ਰਾਂਝਾ। ਮੁਹੰਮਦ ਸ਼ਾਹ ਪੂਜਾ ਪਾਠ ਕਰਾਂ ਤੇਰੇ ਕੋਲੋਂ ਮੁੜਾਂ ਤਾਂ ਲਾਨ੍ਹਤ ਕਰੋੜ ਰਾਂਝਾ । ਸਵਾਲ ਰਾਂਝਾ ਹੇ-ਹੁਕਮ ਮਹਿਬੂਬ ਦਾ ਮੰਨ ਕੇ ਜੀ ਜਾਨ ਸੋਹਣੀ ਨੇ ਦਿਤੀ ਜਾਲ ਹੀਰੇ। ਪਿਛਾ ਯਾਰ ਦਾ ਮੂਲ ਨ ਛੋਡਿਓ ਸੁ ਮਾਰੀ ਵਿਚ ਝਨਾ ਦੇ ਛਾਲ ਹੀਰੇ। ਬਦਲਾ ਜਾਇਕੇ ਓਹੋ ਮੁਕਾਇਓ ਸੂ ਜਾਨ ਪੁੰਨ ਦਿਤੀ ਮਹੀਂਵਾਲ ਹੀਰੇ। ਮੁਹੰਮਦ ਸ਼ਾਹ ਕਹਿੰਦਾ ਕੌਲ ਪਾਲਿਆ ਮੈਂ ਸੋਹਣੀ ਨਾਲ ਮੈਂ ਦਿਤੀ ਮਸਾਲ ਹੀਰੇ। ਜਵਾਬ ਹੀਰ ਖ਼ੇ-ਖ੍ਵਾਹਸ਼ ਹੋਈ ਸੋਹਣੀ ਵੇਖਣੇ ਦੀ ਮਿਰਜ਼ਾ ਮੱਲ ਬੈਠਾ ਗੁਜਰਾਤ ਰਾਂਝਾ। ਮਾਲ ਦੌਲਤਾਂ ਸਭ ਲੁਟਾਇਆ ਸੂ ਦੇਖ ਇਕ ਮਹਬੂਬ ਦੀ ਚਾਟ ਰਾਂਝਾ। ਇਜਤ ਬੇਗ ਥੋਂ ਚਾ ਮਹੀਂਵਾਲ ਬਣਿਆ ਸੁਟੀ ਮੁਗਲ ਆਸੀਲ ਨੇ ਜਾਤ ਰਾਂਝਾ । ਮੁਹੰਮਦ ਸ਼ਾਹ ਮਾਨਿੰਦ ਸੁੰਨ ਸਾਨ ਹੋਈਆਂ ਮਿਰਜੇ ਵਾਂਗ ਕਰ ਦਿਲ ਸੇ ਬਾਤ ਰਾਂਝਾ। ਸਵਾਲ ਰਾਂਝਾ ਦਾਲ-ਦਿਲ ਦਰੋਗ ਦਲੀਲ ਕਚੀ ਐਵੇਂ ਕੂੜ ਦੇ ਕਰੇਂ ਪੈਗਾਮ ਹੀਰੇ। ਐਸੀ ਬਾਤ ਨਾ ਵਾਤਥੋਂ ਕਢ ਮੂਲੋ ਝੂਠੀ ਬਾਤ ਨੂੰ ਕਰੋ ਤਮਾਮ ਹੀਰੇ । ਜਿਸ ਨੂੰ ਨਾਲ ਈਮਾਨ ਖਲੀਲ ਕਹੀਏ ਉਸਦਾ ਵਿਰਦ ਕਰੀਏ ਸੁਬਹ ਸ਼ਾਮ ਹੀਰੇ । ਮੁਹੰਮਦ ਸ਼ਾਹ ਮਾਸ਼ੂਕ ਜੋ ਹੋਨ ਕਾਜ਼ਬ ਹਟ ਜਾਵੀਏ ਕਰ ਸਲਾਮ ਹੀਰੇ। ਜਵਾਬ ਹੀਰ ਜ਼ਾਲ-ਜ਼ਿਕਰ ਤੇਰੇ ਵਿਚ ਫਿਕਰ ਤੇਰੇ ਉਮਰ ਗੁਜ਼ਰ ਗਈ ਆ ਹੋਇਆ ਜ਼ਾਲ ਰਾਂਝਾ। ਕੱਦ ਵਾਂਗ ਸਰੂ ਸਿਧਾ ਤੀਰ ਸਾਜਨ ਖਮ ਪਾ ਗਮਾਂ ਕੀਤਾ ਢਾਲ ਰਾਂਝਾ। ਗਏ ਦਿਨ ਜਵਾਨੀ ਦੇ ਗੁਜ਼ਰ ਸਾਰੇ ਖ਼ਾਮ ਹੋਇ ਗਏ ਸਾਰੇ ਖਿਆਲ ਰਾਂਝਾ। ਮੁਹੰਮਦ ਸ਼ਾਹ ਕਸੂਰ ਕਰ ਮੁਆਫ ਸਾਰੇ ਅਜਰ ਦੇਸੀਆ ਜਲ ਜਲਾਲ ਰਾਂਝਾ । ਸਵਾਲ ਰਾਂਝਾ ਰੇ-ਰੋਜ਼ ਨਿਮਾਜ਼ ਪਰੇਮ ਵਾਲੀ ਨਾਲ ਲਈ ਈਮਾਨ ਦੇ ਨਿਤ ਹੀਰੇ। ਬਾਰਾਂ ਬਰਸ ਕਿਆਮ ਦੇ ਵਿਚ ਰਹੇ ਗਏ ਕੈਸ਼ ਹੋਰੀ ਬਾਜੀ ਜਿਤ ਹੀਰੇ। ਜਿੰਨਾ ਇਸ਼ਕ ਦੇ ਫਰਜ਼ ਕਜ਼ਾ ਕੀਤੇ ਮੁੜੇ ਸਿਜਦਿਓਂ ਹੋਏ ਪਲੀਤ ਹੀਰੇ । ਮੁਹੰਮਦ ਸ਼ਾਹ ਪਏ ਤੌਕ ਲਾਨਤਾਂ ਦੇ ਕੌਲੇ ਮੁੜੇ ਜੋ ਸੁਟ ਪਰੀਤ ਹੀਰੇ। ਜਵਾਬ ਹੀਰ ਜ਼ੇ-ਜ਼ਾਰੀਆਂ ਮੇਰੀਆਂ ਤੁਧ ਅਗੇ ਮੇਹਰਬਾਨ ਹੋ ਕੇ ਕਰੋ ਕਰਮ ਰਾਂਝਾ। ਰਬ ਵਿਚ ਕੁਰਾਨ ਫਰਮਾਇਆ ਏ ਸਾਇਲ ਨਾਲ ਨਾ ਬੋਲੀਏ ਗਰਮ ਰਾਂਝਾ। ਪਲਾ ਦੀਨ ਈਮਾਨ ਦੇ ਨਾਲ ਫੜਿਆ ਦਾਮਨ ਗੀਰ ਹੋਇਆ ਰਖੀ ਸ਼ਰਮ ਰਾਂਝਾ। ਮੁਹੰਮਦ ਸ਼ਾਹ ਨਾ ਜੀਉਂਦੀ ਮੋੜਾਂ ਤੇਰੇ ਨਾਲ ਮੇਰਾ ਏਹੋ ਧਰਮ ਰਾਂਝਾ । ਸੀਨ-ਸਾਵੀਆਂ ਪੀਲੀਆਂ ਜ਼ਰਦ ਵੰਙਾਂ ਅਸਾਂ ਕਲ ਝੜਾਈਆਂ ਰਾਂਝਿਆ ਵੇ। ਤੇਰੇ ਖਾਤਰੀ ਹਾਰ ਸ਼ੰਗਾਰ ਕੀਤੇ ਧੜੀਆਂ ਕਲ ਮੈਂ ਲਾਈਆਂ ਰਾਂਝਿਆ ਵੇ। ਬਾਗ ਬਾਗ ਹੋਵੇ ਦਿਲ ਦੇਖ ਤੇਰਾ ਬਾਗਾਂ ਕਲ ਗੁਦਾਈਆਂ ਰਾਂਝਿਆ ਵੇ। ਮੁਹੰਮਦ ਸਾਹ ਤੇਰੀ ਮੁਲਾਕਾਤ ਕਾਰਨ ਸਈਆਂ ਕੁੱਲ ਸਦਾਈਆਂ ਰਾਂਝਿਆ ਵੇ। ਸ਼ੀਨ-ਸ਼ਾਨ ਗੁਮਾਨ ਤੁਸਾਡੜੇ ਥੋਂ ਮੈਂ ਤਾਂ ਘੋਲ ਘੁਮਾਈਆਂ ਰਾਂਝਿਆ ਵੇ। ਦੰਮਾਂ ਬਾਝ ਗੁਲਾਮ ਤੁਸਾਡੜੀ ਹਾਂ ਜਿੰਦਾਂ ਕੱਲ ਵਿਕਾਈਆਂ ਰਾਂਝਿਆ ਵੇ । ਤੈਥੋਂ ਜੀਊਂਦੀ ਮੁਖ ਨਾ ਮੋੜਸਾਂ ਮੈਂ ਸੁਧਾਂ ਕਲ ਮੈਂ ਪਾਈਆਂ ਰਾਂਝਿਆ ਵੇ। ਮੁਹੰਮਦ ਸ਼ਾਹ ਨਾ ਜਾਵਣਾ ਕੰਡ ਦੇ ਕੇ ਦਿਤੀਆਂ ਕੱਲ ਦੁਹਾਈਆਂ ਰਾਂਝਿਆ ਵੇ। ਸਵਾਲ ਰਾਂਝਾ ਸੁਆਦ-ਸਿਫਤ ਕਲਾਮ ਦੀ ਤਦ ਹੋਵੇ ਵਾਰੀ ਨਾਲ ਤੂੰ ਕਰੇਂ ਜਬਾਬ ਹੀਰੇ। ਲਜ਼ਤ ਦੂਸਰੇ ਨੂੰ ਤਦ ਆਂਵਦੀ ਏ ਜਿਗਰ ਆਪਣਾ ਕਰੀਏ ਕਬਾਬ ਹੀਰੇ । ਰਗਾਂ ਰਗਾਂ ਅੰਦਰ ਤਾਰ ਤਾਰ ਬੋਲੇ ਹੋਵੇ ਜਿਸਮ ਮਿਸਾਲ ਰਬਾਬ ਹੀਰੇ। ਮੁਹੰਮਦ ਸ਼ਾਹ ਜੇ ਕੌਲ ਥੋਂ ਭਜ ਜਾਵੇਂ ਪਾਸੇਂ ਦੋਜ਼ਖਾਂ ਵਿਚ ਅਜ਼ਾਬ ਹੀਰੇ । ਜਵਾਬ ਹੀਰ ਜ਼ੁਆਦ-ਜ਼ਰਬ ਨਾ ਦੇਹ ਤੂੰ ਤਾਨਿਆਂ ਦੀ ਤਾਨੇ ਲਗਦੇ ਵਾਂਗ ਤਲਵਾਰ ਰਾਂਝਾ । ਹੋਵੇ ਕੁਛ ਕਸੂਰ ਤਾਂ ਲਾਂ ਮਥੇ ਦਿਲੋਂ ਮਾਰੀਆਂ ਨਾ ਸਿਰੋਂ ਮਾਰ ਰਾਂਝਾ। ਜੇਕਰ ਭੁਲ ਕੇ ਗੈਰ ਇਲਫਾਜ ਕੀਤਾ ਲੱਖ ਵਾਰ ਪੜਸਾਂ ਇਸਤ ਗਵਾਰ ਰਾਂਝਾ। ਮੁਹੰਮਦ ਸ਼ਾਹ ਇਹ ਨਾਲ ਈਮਾਨ ਜਾਨੀ ਕੋਲੋਂ ਮੁੜਾਂ ਤਾਂ ਆਖੀ ਮੁਰਦਾਰ ਰਾਂਝਾ। ਸਵਾਲ ਰਾਂਝਾ ਤੋਇ-ਤਲਬ ਨਾਹੀਂ ਵਿਚ ਕਲਬ ਤੈਨੂੰ ਐਵੇਂ ਕੂੜ ਲਿਬਾਸ ਨਾ ਲਾ ਹੀਰੇ। ਤਰਫ ਹੱਕ ਦੇ ਨਹੀਂ ਖਿਆਲ ਤੇਰਾ ਸੌਹਾਂ ਕੂੜੀਆਂ ਮੂਲ ਨਾ ਚਾ ਹੀਰੇ। ਤੇਰੀ ਅਕਲ ਨੂੰ ਆਫਰੀਂ ਆਖੀਏ ਜੀ ਦਿਤੀਆਂ ਬੇੜੀਆਂ ਰੜੇ ਚਲਾ ਹੀਰੇ । ਮੁਹੰਮਦ ਸ਼ਾਹ ਏਹ ਬਾਤ ਨ ਛਪਦੀ ਏ ਭਾਵੇਂ ਪਰਦਿਆਂ ਵਿਚ ਛਪਾ ਹੀਰੇ। ਜਵਾਬ ਹੀਰ ਜ਼ੋਇ-ਜ਼ਾਹਰਾ ਮਰਜ ਪਛਾਨ ਲਈਆ ਮੈਥੋਂ ਬਦਲ ਗਿਆ ਤੇਰਾ ਰੰਗ ਰਾਂਝਾ। ਸੰਗਸਾਰ ਕਰੇਂ ਜੇ ਮੈਂ ਸੰਗ ਤੋੜਾਂ ਮੇਰੇ ਸੰਗ ਥੋਂ ਮੂਲ ਨਾ ਸੰਗ ਰਾਂਝਾ। ਠੋਕਰ ਖਾਇਕੇ ਮੂਲ ਨਾ ਬਚਸੀਆ ਪ੍ਰੀਤ ਜਾਨ ਮਿਸਲ ਕੱਚੀ ਵੰਗ ਰਾਂਝਾ। ਮੁਹੰਮਦ ਸ਼ਾਹ ਨਾ ਲਗਸਨ ਪਾਜ ਮੁੜ ਕੇ ਦਿਨ ਰੈਣ ਰੋਸਾਂ ਦੋਵੇਂ ਤੰਗ ਰਾਂਝਾ । ਸਵਾਲ ਰਾਂਝਾ ਐਨ-ਇਸ਼ਕ ਮਿਜ਼ਾਜੀ ਦੇ ਕਾਇਦੇ ਨੂੰ ਪੜੀਏ ਪਕੜ ਉਸਤਾਦ ਕਮਾਲ ਹੀਰੇ। ਚਾਰੋਂ ਤਰਫ ਦਲੀਲ ਨੂੰ ਰੋਕ ਦੇਵੇ ਰਖੇ ਵਿਚ ਸ਼ਾਗਿਰਦ ਖਿਆਲ ਹੀਰੇ। ਦਸੇ ਕਾਇਦਾ ਕਾਇਦੇ ਨਾਲ ਪਹਿਲੇ ਜ਼ੇਰ ਜ਼ਬਰ ਦੀ ਕਰ ਸੰਮਾਲ ਹੀਰੇ। ਮੁਹੰਮਦ ਸ਼ਾਹ ਅਲਫ ਲਾਮ ਹੇ ਪੜ੍ਹ ਖਾਂ ਹੋਸੀ ਤਦ ਵਸੂਲ ਵਸਾਲ ਹੀਰੇ। ਜਵਾਬ ਹੀਰ ਗ਼ੈਨ-ਗ਼ਮ ਅੰਦੇਸੜੇ ਦੂਰ ਹੁੰਦੇ ਮੇਰੇ ਨਾਲ ਪੜੇਂ ਕਰ ਕੇ ਦੌਰ ਰਾਂਝਾ । ਅਵਲ ਨਾਜ਼ਰੀ ਖ੍ਵਾਂ ਪਕਾ ਲਈਏ ਹਾਫਜ ਹੋ ਜਾਸਾਂ ਫੀਉਲ ਫੌਰ ਰਾਂਝਾ । ਹਥ ਬੰਨ ਕੇ ਸਬਕ ਸੁਨਾ ਦੇਸਾਂ ਇਮਤਿਹਾਨ ਲੈਵੀਂ ਕਰ ਕੇ ਗੌਰ ਰਾਂਝਾ। ਮੁਹੰਮਦ ਸ਼ਾਹ ਪਰ ਇਸ਼ਕ ਦੀ ਬਾਤ ਅੰਦਰ ਮੇਰਾ ਦੇਖ ਲਈਂ ਤਦਨ ਤੌਰ ਰਾਂਝਾ । ਸਵਾਲ ਰਾਂਝਾ ਫੇ—ਫਾਇਦਾ ਇਸ਼ਕ ਦਾ ਤਦੋਂ ਹੋਵੇ ਕਰ ਯਾਦ ਸਬਕ ਪਕਾ ਹੀਰੇ ਦੇਖ ਅਗਲਿਆਂ ਆਸ਼ਕਾਂ ਸਾਦਕਾਂ ਨੂੰ ਗਏ ਇਸ਼ਕ ਵਿਚ ਜਾਨ ਗੰਵਾ ਹੀਰੇ ਰੱਖੀਂ ਯਾਦ ਜੇ ਕੌਲ ਇਕਰਾਰ ਕੀਤੇ ਦਿਲੋਂ ਮੂਲ ਨਾ ਇਸ਼ਕ ਭੁਲਾ ਹੀਰੇ ਮੁਹੰਮਦ ਸ਼ਾਹ ਰਹੋ ਇਸ਼ਕਦੇ ਵਿਚ ਸਾਬਤ ਕਰਕੇ ਗੌਰ ਤੇ ਕਦਮ ਟਿਕਾ ਹੀਰੇ ਜਵਾਬ ਹੀਰ ਕਾਫ-ਕੌਲ ਜਿਵੇਂ ਉਸਤਾਦ ਆਖੇ ਪਾਸ ਬੈਠ ਕੇ ਹਰਫ ਪਕਾ ਰਾਂਝਾ । ਜੇਕਰ ਤਮਾਂ ਦੇ ਵਿਚ ਦਲੀਲ ਮੇਰੀ ਕਰ ਲੈ ਜਾਨ ਦਾ ਚੁਕ ਚੁਕਾ ਰਾਂਝਾ । ਹੋਏ ਕਿਤਨੇ ਸਬਕ ਕਜ਼ਾ ਮੇਰੇ ਮੈਥੋਂ ਕਾਇਦਾ ਕਹੀਂ ਲੁਕਾ ਰਾਂਝਾ । ਮੁਹੰਮਦ ਸ਼ਾਹ ਅਵਲ ਅਲਹਮਦ ਦਸੀਂ ਦੇਸਾਂ ਫੇਰ ਵੰਨਾਸ ਮੁਕਾ ਰਾਂਝਾ । ਸਵਾਲ ਰਾਂਝਾ ਕਾਫ-ਕੌਣ ਉਸਤਾਦ ਦਾ ਕਦਰ ਜਾਣੇ ਕਿਸ ਨੁੰ ਲਈਐ ਸ਼ਾਗਿਰਦ ਬਨਾ ਹੀਰੇ। ਗੈਰ ਮਾਲ ਥੋਂ ਨਫਾ ਨਾ ਹੋਂਵਦਾ ਈ ਅਸਾਂ ਦੇਖਿਆ ਠੋਕ ਬਜਾ ਹੀਰੇ । ਸ਼ੀਰੀ ਵਾਂਗ ਕੋਈ ਸ਼ੀਰੀਦਾਰ ਹੋਵੇ ਉਸ ਨੂੰ ਕਾਇਦਾ ਦੇਈਏ ਦਿਖਾ ਹੀਰੇ। ਮੁਹੰਮਦ ਸ਼ਾਹ ਜੇ ਹੰਸ ਨਾ ਹਥ ਆਵਨ ਮੋਤੀਆਂ ਜ਼ਾਗ ਨੂੰ ਨਾਂਹ ਚੁਗਾ ਹੀਰੇ। ਜਵਾਬ ਹੀਰ ਲਾਮ-ਲਾ ਖਾਂ ਕੁਝ ਕਸੂਰ ਮੈਨੂੰ ਕਦਨ ਹੋਈ ਸਾਂ ਮੈਂ ਬੇਬਾਕ ਰਾਂਝਾ। ਜਿਸ ਥੋਂ ਹਰਫ ਪੜੀਏ ਮੌਲਾ ਆਖੀਏ ਜੀ ਫੁਰਮਾਇ ਗਏ ਨਬੀ ਪਾਕ ਰਾਂਝਾ । ਦਾਮਨ ਦੀਨ-ਈਮਾਨ ਦੇ ਨਾਲ ਫੜਿਆ ਸਟ ਖੇਸ਼ ਕਬੀਲੜਾ ਸਾਕ ਰਾਂਝਾ। ਮੁਹੰਮਦ ਸ਼ਾਹ ਜੋ ਇਸ਼ਕ ਤੋਂ ਆਕ ਹੋਂਦੇ ਸਿਰ ਓਸ ਦੇ ਪਾਈਏ ਖਾਕ ਰਾਂਝਾ । ਸਵਾਲ ਰਾਂਝਾ ਮੀਮ-ਮੌਤ ਦੇ ਜਾਮ ਕਬੂਲ ਕਰਦੇ ਲੈਨ ਇਸ਼ਕ ਦੇ ਕਾਇਦੇ ਤਕ ਹੀਰੇ। ਹਥ ਆਪਣੇ ਜਾਨ ਥੋਂ ਧੋ ਬਹਿੰਦੇ ਅਖੀਂ ਦੇਖ ਲੈਂਦੇ ਮਹੁਰਾ ਚਖ ਹੀਰੇ । ਖਾਮ ਹੋਂਵਦੇ ਨਹੀਂ ਕਦੀ ਮੂਲ ਆਸ਼ਕ ਨਾੜ ਇਸ਼ਕ ਦੀ ਜਾਨ ਜੋ ਚਖ ਹੀਰੇ। ਮੁਹੰਮਦ ਸ਼ਾਹ ਸੋਹਣੀ ਹੋਰੀ ਡੁਬ ਮੋਏ ਪਿਛੇ ਨਹੀਂ ਮੁੜੇ ਮਾਰੇ ਨਕ ਹੀਰੇ । ਜਵਾਬ ਹੀਰ ਨੂੰਨ-ਨਾਮ ਖੁਦਾ ਰਸੂਲ ਤੇਰਾ ਦਰ ਤੇ ਢਠਿਆਂ ਨੂੰ ਨਾਂਹ ਧਕ ਰਾਂਝਾ । ਕਦਰਦਾਨ ਹੋ ਕੇ ਕਦਰ ਜਾਨਸਾਂ ਮੈਂ ਜਿਉਂ ਕਰ ਉਸਤਾਦ ਦਾ ਹਕ ਰਾਂਝਾ। ਜੇ ਜਬਰ ਤੇ ਪੇਸ਼ ਦੇ ਭਾਂਤ ਪੜੀ ਲਿਆ ਕਾਇਦਾ ਤੁਧ ਥੋਂ ਤਕ ਰਾਂਝਾ। ਮੁਹੰਮਦ ਸ਼ਾਹ ਸ਼ਾਗਿਰਦ ਮੈਂ ਹੋ ਰਹੀਆਂ ਦਿਲੋਂ ਦੂਰ ਕਰੀਂ ਸਭੋ ਸ਼ੱਕ ਰਾਂਝਾ। ਸਵਾਲ ਰਾਂਝਾ ਵਾਉ-ਵਹਿਮ ਖਿਆਲ ਜਹਾਨ ਵਾਲੇ ਦਿਲੋਂ ਸਟ ਖੁਦਾਇ ਨੂੰ ਲੋੜ ਹੀਰੇ। ਗੋਸ਼ੇ ਬੈਠ ਕੇ ਸਬਕ ਪਕਾ ਲਈਏ ਅਲਫ ਲਾਮ ਤੇ ਹੇ ਨੂੰ ਜੋੜ ਹੀਰੇ। ਇਸਤ ਗਫਾਰ ਦੀ ਤੇਗ਼ ਨੂੰ ਮਾਰ ਕੇ ਜੀ ਮੁਖ ਨਫਸ ਸ਼ੈਤਾਨ ਦਾ ਮੋੜ ਹੀਰੇ। ਮੁਹੰਮਦ ਸ਼ਾਹ ਸਫਾਈਆਂ ਤਦ ਹੋਵਨ ਦਿਲੋਂ ਬਿਦਤਾਂ ਸਾਰੀਆਂ ਛੋੜ ਹੀਰੇ। ਲਾਮ-ਲੱਖ ਵਾਰੀ ਤੇਲ ਪਾਈਏ ਜੀ ਕੁਪੀ ਕਦੇ ਨ ਹੋਂਵਦੀ ਨਰਮ ਹੀਰੇ। ਪਥਰ ਖੰਭ ਝੜਾਈਏ ਫੇਰ ਕੋਰਾ ਅਖੀਂ ਗੈਰ ਦੀਆਂ ਵਿਚ ਨਾ ਸ਼ਰਮ ਹੀਰੇ । ਕਰਕੇ ਸੁਖਨ ਜ਼ਬਾਨ ਥੋਂ ਭਜ ਜਾਂਦੇ ਉਨ੍ਹਾਂ ਵਿਚ ਈਮਾਨ ਨਾ ਧਰਮ ਹੀਰੇ । ਮੁਹੰਮਦ ਸ਼ਾਹ ਜੇ ਨੀਚ ਦੀ ਕਦਰ ਕਰੋ ਮਿੰਨਤ ਤਬਾ ਤੇਜ਼ ਕਰਕੇ ਹੁੰਦੇ ਗਰਮ ਹੀਰੇ। ਜਵਾਬ ਹੀਰ ਅਲਫ-ਆਖਿਆ ਰਖ ਤੂੰ ਚਾਹ ਮੇਰੀ ਚਾਹ ਚਰਖ ਨ ਜਾਇਕੇ ਸਟ ਰਾਂਝਾ। ਲੋਕਾਂ ਚਾਹ ਕਰਕੇ ਅੰਦਰ ਚਾਹ ਪਾਇਆ ਕਰੀਂ ਲਜ ਨਾ ਲਜ ਨੂੰ ਕਟ ਰਾਂਝਾ । ਸੁਖਨ ਗੈਰ ਕੇਹੜਾ ਤੇਰੇ ਨਾਲ ਕੀਤਾ ਜਿਸ ਬਾਤ ਗਿਓਂ ਮੈਥੋਂ ਫਟ ਰਾਂਝਾ । ਮੁਹੰਮਦ ਸ਼ਾਹ ਸੌਦੇ ਤੇਰੇ ਨਾਲ ਕੀਤੇ ਨਫਾ ਤੋਹਮਤਾਂ ਦਾ ਲਿਆ ਖਟ ਰਾਂਝਾ। ਸਵਾਲ ਰਾਂਝਾ ਯੇ-ਯਾਦ ਰਖ ਕੱਢ ਬਹਿਸ਼ਤ ਵਿਚੋਂ ਕੀਤੀ ਨਾਲ ਆਦਮ ਤੁਸਾਂ ਸੱਟ ਹੀਰੇ। ਚਾਲੀ ਬਰਸ ਰਿਹਾ ਵਿਚ ਜੇਹਲ ਖਾਨੇ ਯੂਸਫ ਨਾਲ ਹੋਈ ਕੇਹੜੀ ਘੱਟ ਹੀਰੇ। ਸਨਿਆਨ ਹੋਰਾਂ ਖੂਕ ਚਾ ਚਾਰੇ ਮਜਲਸ ਨਾਲ ਔਰਤ ਕੀਤੀ ਝੱਟ ਹੀਰੇ । ਮੁਹੰਮਦ ਸ਼ਾਹ ਜੰਗਲ ਵਿਚ ਸੁਕ ਗਏ ਕੀਤੇ ਕੈਸ਼ ਦੇ ਚੌੜ ਚੁਪੱਟ ਹੀਰੇ । ਅਲਫ-ਆਖ੍ਯਾ ਰਾਂਝੇ ਨੇ ਹੀਰ ਤਾਈਂ ਅੱਜੂ ਨਾਲ ਲਥਿਆ ਸਨ ਲਾਗੀਆਂ ਦੇ ਭਲਕੇ ਪਾ ਗੰਢੀ ਜਾਸੀ ਉਠਕੇ ਜੀ ਕਲਾਂ ਸੁਤੀਆਂ ਆਨਕੇ ਜਾਗੀਆਂ ਦੇ ਗ਼ਮਾਂ ਨਾਲ ਜਾਸੀ ਉੜ ਜਾਨ ਮੇਰੀ ਤੋਪਾਂ ਆਨ ਪਰੇਮ ਨੇ ਦਾਗੀਆਂ ਦੇ ਮੁਹੰਮਦਸ਼ਾਹ ਸ਼ਾਖ਼ਾਂ ਕੁਮਲਾ ਗਈਆਂ ਗਹੋ ਅਰਟ ਗਸੇ ਅੱਜ ਕਾਗੀਆਂ ਦੇ ਹੀਰ ਨੇ ਘਰ ਜਾਣਾ ਆਪਣੀ ਮਾਂ ਸੇ ਸਵਾਲ ਜਵਾਬ ਕਰਨਾ ਬੇ-ਬੋਲ ਸੁਣਕੇ ਹੀਰ ਰਾਂਝਣੇ ਤੋਂ ਪਾਸ ਮਾਓਂ ਦੇ ਉਠਕੇ ਜਾਂਵਦੀ ਆ ਮਾਈ ਚਾਕ ਨੂੰ ਬਾਪ ਜਵਾਬ ਦਿੱਤਾ ਗੁਸੇ ਨਾਲ ਜਾ ਬਾਤ ਸੁਨਾਂਵਦੀ ਆ ਜਵਾਈ ਆਣ ਬਿਠਾਯਾ ਕੰਡਿਆਂ ਤੇ ਸਾਰੀ ਖਲਕ ਪਈ ਸ਼੍ਰਮਾਂਵਦੀ ਆ ਦੋ ਖਸਮ ਦੇਵੇਂ ਧੀ ਅਪਣੀ ਨੂੰ ਮੁਹੰਮਦ ਸ਼ਾਹ ਨੂੰ ਗੱਲ ਨਾਂ ਭਾਂਵਦੀ ਆ ਜਵਾਬ ਮਾਂ ਕਾ ਹੀਰ ਸੇ ਤੇ-ਤੁਧ ਨੂੰ ਸੁਧ ਨ ਮੂਲ ਡਿੱਠੀ ਬਾਪ ਸੁਣਦਿਆਂ ਮਾਰ ਵੰਜਾ ਧੀਆ ਜਿਸ ਚਾਕ ਨਥਾਵੇਂ ਦਾ ਕਰੇਂ ਮਾਨਾਂ ਸਣੇ ਚਾਕ ਓਹ ਖਾਕ ਰੁਲਾ ਧੀਆ ਭਾਈ ਨਾਮ ਸੁਲਤਾਨ ਜਵਾਨ ਤੇਰਾ ਉਸਨੂੰ ਸੁਣਦਿਆਂ ਗ਼ੈਰਤ ਆ ਧੀਆ ਮੁਹੰਮਦ ਸ਼ਾਹ ਦੀ ਮੱਤ ਤੂੰ ਮਾਨ ਮੋਈਏ ਮਲਕ ਮਾਰ ਦਿਆਂ ਦੇਰ ਨਾ ਲਾ ਧੀਆ ਜਵਾਬ ਹੀਰ ਕਾ ਸੇ-ਸਾਬਤੀ ਕੌਲ ਹੈ ਆਸ਼ਕਾਂ ਦਾ ਮਾਏ ਨਾਲ ਗੱਲਾਂ ਧਮਕਾ ਨਾਹੀਂ ਮਰਨ ਜੀਊਣ ਦੀ ਆਸ਼ਕਾਂ ਲੋੜ ਨਾਹੀਂ ਸਾਨੂੰ ਮੌਤ ਦਾ ਰਾਗ ਸੁਣਾ ਨਾਹੀਂ ਖੜੀ ਓਸਨੀ ਹਾਂ ਰਾਂਝਾ ਕਹਨੀਆਂ ਮਾਂ ਹਤਿਆਰੀਏ ਦਗ਼ਾ ਕਮਾ ਨਾਹੀਂ ਮੁਹੰਮਦ ਸ਼ਾਹ ਏਹ ਗੱਲ ਨ ਨੇਕ ਮੈਨੂੰ ਦੋ ਧਾਕ ਦੇ ਨਾਲ ਰਲਾ ਨਾਹੀਂ ਹੀਰ ਦੇ ਹੱਥ ਵਿਚ ਵਿਆਹ ਦਾ ਗਾਨਾ ਬੰਨ੍ਹਣਾ ਜੀਮ-ਜਦੋਂ ਗਿਆ ਗੰਢੀਂ ਪਾ ਅੱਜੂ ਪਿਛੋਂ ਹੀਰ ਨੂੰ ਮਾਈਆਂ ਪਾਇਓ ਨੇ ਹੋ ਅਕੱਠਿਆਂ ਸਭ ਸਯਾਲੀਆਂ ਨੇ ਗਾਨਾ ਉਸਦੇ ਹੱਥ ਬੰਨ੍ਹਾਇਓ ਨੇ ਸੱਦ ਮਰਾਸਨਾਂ ਛੈਲ ਜਵਾਨ ਕੁੜੀਆਂ ਖੁਸ਼ੀ ਹੋਇਕੇ ਢੋਲ ਧਰਾਇਓ ਨੇ ਮੁਹੰਮਦ ਸ਼ਾਹ ਕਰਾਇਕੇ ਨੌਕਰੀ ਤਾਂ ਰਾਂਝੇ ਨਾਲ ਭੀ ਦਗ਼ਾ ਕਮਾਇਓ ਨੇ ਹੀਰ ਦੇ ਵਿਆਹ ਦਾ ਹਾਲ ਸੁਣਕੇ ਰਾਂਝੇ ਦਾ ਮੱਠੀ ਦੇ ਘਰ ਔਣਾ ਹੇ-ਹਾਲ ਸੁਣਕੇ ਰਾਂਝਾ ਮਾਈਆਂ ਦਾ ਤੁਰਤ ਨਾਈਆਂ ਦੇ ਘਰ ਆਂਵਦਾ ਏ ਮਿਲਿਆ ਮੱਠੀ ਨਮਾਣੀ ਨੂੰ ਜਾ ਰਾਂਝਾ ਰੋਕੇ ਆਪਣਾ ਹਾਲ ਸੁਣਾਂਵਦਾ ਏ ਹੀਰ ਮੇਲ ਮੈਨੂੰ ਜਿਉਂਕਰ ਜਾਣਦੀ ਹੈਂ ਉਸਨੂੰ ਸਵਾਲ ਖੁਦਾਇਦਾ ਪਾਂਵਦਾ ਏ ਮੁਹੰਮਦ ਸ਼ਾਹ ਮੱਠੀ ਨੇ ਸੱਦ ਆਂਦੀ ਚਲ ਰਾਂਝਨ ਪਿਆ ਬੁਲਾਂਵਦਾ ਏ ਹੀਰ ਨੇ ਰਾਂਝੇ ਦੇ ਕੋਲ ਔਣਾ ਤੇ ਮਿਲਕੇ ਛੇਤੀ ਚਲੀ ਜਾਣਾ ਖ਼ੇ-ਖ਼ੌਫ਼ ਨਾ ਹੀਰ ਨੇ ਮੂਲ ਕੀਤਾ ਮੱਠੀ ਨਾਲ ਰਾਂਝੇ ਪਾਸ ਆ ਗਈਆ ਗਲ ਲਾਇਕੇ ਨਾਲ ਰੰਝੇਟੜੇ ਨੂੰ ਗੱਲਾਂ ਲਾਇਕੇ ਮਨ ਪਰਚਾ ਗਈਆ ਕੁਠੀ ਇਸ਼ਕ ਦੀ ਨੂੰ ਨਹੀਂ ਮੌਤ ਮੋਹੇ ਮਰ੍ਹਮ ਜ਼ਖ਼ਮ ਤੇ ਆਨ ਲਗਾ ਗਈਆ ਮੁਹੰਮਦਸ਼ਾਹ ਵਿਦਾ ਹੋਕੇ ਹੀਰ ਚੱਲੀ ਜਾਨ ਰਾਂਝਣੇ ਦੀ ਘਬਰਾ ਗਈਆ ਦਾਲ-ਦੁਖ ਪ੍ਰੇਮ ਦੇ ਆਣ ਜਾਗੇ ਰਾਂਝਾ ਬੇਲਿਆਂ ਵਿਚ ਕੁਰਲਾਂਵਦਾ ਈ ਇਸ਼ਕ ਹੀਰ ਦੇ ਮਾਰ ਜ਼ਹੀਰ ਕੀਤਾ ਉਸਨੂੰ ਸਬਰ ਕਰਾਰ ਨ ਆਂਵਦਾ ਈ ਜਿਥੇ ਬੈਠਕੇ ਖਾਧੀਆਂ ਚੂਰੀਆਂ ਸਨ ਉਨ੍ਹਾਂ ਬੂਟਿਆਂ ਨੂੰ ਗਲ ਲਾਂਵਦਾ ਈ ਮੁਹੰਮਦਸ਼ਾਹ ਨਾ ਵਤਨ ਨਾ ਭੈਣ ਭਾਈ ਚੁਪ ਰੋਂਦਿਆਂ ਕੌਣ ਕਰਾਂਵਦਾ ਈ ਖੇੜਿਆਂ ਤੋਂ ਬਰਾਤ ਚਲਣੀ ਸੈਦੇ ਦੀ ਜ਼ਾਲ-ਜ਼ਿਕਰ ਸੁਣੀ ਹੁਣ ਖੇੜਿਆਂ ਦਾ ਅਜਬ ਆਣਕੇ ਕਾਜ ਰਚਾਇਓ ਨੇ ਚੰਮੇ ਚਿੱਟੇ ਤੇ ਦਰਕ ਦਰਾਜ ਪੱਟੀ ਖੋਲ ਦੋਸਤੀ ਦੇ ਸਦਵਾਇਓ ਨੇ ਚੱਧੜ ਸਾਹੀ ਤੇ ਕੋਂਦਲ ਟਵਾਨਿਆਂ ਨੂੰ ਸਦਵਾਇਕੇ ਮੇਲ ਬਹਾਇਓ ਨੇ ਮੁਹੰਮਦ ਸ਼ਾਹ ਵਿਛਾਇਕੇ ਫਰਸ਼ ਖਾਸੇ ਰੰਗਾ ਰੰਗ ਪੁਲਾ ਖਿਲਾਇਓ ਨੇ ਰੇ-ਰੋਜ਼ ਸੋਮਵਾਰ ਬਰਾਤ ਚੜੀ ਖੇੜੇ ਸੈਦੇ ਨੂੰ ਲਾੜਾ ਬਣਾ ਟੁਰੇ ਚੰਨ ਬਦਲੀ ਥੀਂ ਜਿਓਂਕਰ ਬਾਹਰ ਆਯਾ ਹੁਸਨ ਦੇਖ ਸਭੇ ਸ਼ਰਮਾ ਟੁਰੇ ਸੋਲਾਂ ਸੈ ਸਵਾਰ ਸਵਾਰ ਹੋਏ ਧਰਤ ਘੋੜਿਆਂ ਨਾਲ ਹਲਾ ਟੁਰੇ ਮੁਹੰਮਦਸ਼ਾਹ ਹੰਕਾਰਦਿਆਂ ਕਾਗਿਆਂ ਨੂੰ ਕੀਮਖਾਬ ਜ਼ਰਬਖਤ ਸਭ ਲਾ ਟੁਰੇ ਜ਼ੇ-ਜ਼ਬਾਨ ਤੋਂ ਅੱਜੂ ਨੇ ਹੁਕਮ ਦਿਤਾ ਜਾਕੇ ਝੰਗ ਮਘਿਆਨਿਆਂ ਕੋਲ ਮੀਆਂ ਤੁਮਨ ਆਨ ਸ੍ਯਾਲਾਂ ਨੇ ਖੜਾ ਕੀਤਾ ਰਹੇ ਚੁਮੀਆਂ ਜੁਮੀਆਂ ਢੋਲ ਮੀਆਂ ਚੰਧੜ ਸ਼ਾਹੀ ਤੇ ਦਰਕੇ ਦਰਾਇਚ ਭਟੇ ਖੋਲ ਆਂਵਦੇ ਨੀ ਤੇਰੇ ਪੋਲ ਮੀਆਂ ਮੁਹੰਮਦ ਸ਼ਾਹ ਟਵਾਨਿਆਂ ਮਾਰ ਟੁਮਨ ਵੜੇ ਝੰਗ ਅੰਦਰ ਜਟ ਬੋਲ ਮੀਆਂ ਬਰਾਤ ਦਾ ਸ੍ਯਾਲਾਂ ਵਿਚ ਪਹੁੰਚਣਾ ਸ੍ਯਾਲਿਆਂ ਨੇ ਉਨ੍ਹਾਂ ਦੀ ਖਾਤਰ ਕਰਨੀ ਸੀਨ-ਸਭ ਸ੍ਯਾਲਿਆਂ ਡਾਲਿਆਂ ਨੇ ਕਰ ਸਾਲੀਆਂ ਹਾਰਸ਼ੰਗਾਰ ਆਈਆਂ ਜ਼ਰੀਦਾਰ ਪੋਸ਼ਾਕੀਆਂ ਪਹਿਣਕੇ ਜੀ ਹੁਸਨ ਬਿਜਲੀ ਵਾਂਗ ਚਮਕਾਰ ਆਈਆਂ ਸੈਦੇ ਖੇੜੇ ਨੂੰ ਆਣਕੇ ਘੇਰਿਓ ਨੇ ਪਕੜ ਨੈਣਾਂ ਦੀ ਹੱਥ ਕਟਾਰ ਆਈਆਂ ਮੁਹੰਮਦ ਸ਼ਾਹ ਰੁਪਯੇ ਪੰਜ ਲੈ ਕੇ ਜੰਞ ਦਾਰਿਆਂ ਵਿਚ ਉਤਾਰ ਆਈਆਂ ਸ਼ੀਨ-ਸ਼ਾਨ ਸ੍ਯਾਲਾਂ ਦਾ ਵੇਖ ਯਾਰੋ ਜ਼ਰੀ ਬਾਫ਼ਤਾ ਫ਼ਰਸ਼ ਵਿਛਾਇਓ ਨੇ ਜਾਂਞੀ ਆਨ ਬਿਠਾਇਕੇ ਫ਼ਰਸ਼ ਉਤੇ ਖਾਣੇ ਰੰਗਾ ਰੰਗ ਉਨ੍ਹਾਂ ਖਵਾਇਓ ਨੇ ਸੈਦਾ ਜੀ ਸ੍ਯਾਲੀ ਨੇ ਟੋਰ ਆਂਦਾ ਆਕੇ ਮਹਲ ਦੇ ਵਿਚ ਬਿਠਾਇਓ ਨੇ ਮੁਹੰਮਦਸ਼ਾਹ ਹੁਣ ਪੜਨ ਨਕਾਹ ਲਗੇ ਸ਼ਮਸੁਲ ਦੀਨ ਕਾਜ਼ੀ ਸਦਵਾਇਓ ਨੇ ਹੀਰ ਦਾ ਸੈਦੇ ਨਾਲ ਨਕਾਹ ਪੜ੍ਹਿਆ ਜਾਣਾ ਤੇ ਹੀਰ ਦਾ ਵਿਦਾ ਹੋਣਾ ਸਵਾਦ-ਸਿਫ਼ਤ ਖੁਦਾਇ ਦੀ ਪੜ੍ਹ ਕਾਜ਼ੀ ਨਿਯਤ ਖ਼ੈਰ ਨੂੰ ਹੱਥ ਉਠਾ ਬੈਠੇ ਈਜਾਬ ਕਬੂਲ ਕਰਾਇਕੇ ਜੀ ਖੁਤਵਾ ਉਚਿਆਂ ਹੋ ਸੁਣਾ ਬੈਠੇ ਅੱਵਲ ਸਿਫਤ ਈਮਾਨ ਦੇ ਛੇ ਕਲਮੇ ਸੈਦੇ ਖੇੜੇ ਨੂੰ ਤੁਰਤ ਪੜ੍ਹਾ ਬੈਠੇ ਮੁਹੰਮਦਸ਼ਾਹ ਡੋਲੀ ਪਾਕੇ ਹੀਰ ਤਾਈਂ ਖੇੜੇ ਵਿਦਿਆ ਤੁਰਤ ਕਰਾ ਬੈਠੇ ਜ਼ਵਾਦ-ਜ਼ਰਬ ਕੱਢ ਸ਼ਾਹ ਵਾਲੀ ਜੀ ਡੋਲੜੀ ਤੋਂ ਪਿਆ ਵਾਰਦਾ ਏ ਕੰਜਰ ਡੂਮ ਭਗਤਾਂ ਮਰਾਸੀਆਂ ਨੂੰ ਛੁਟੀ ਦੌਲਤਾਂ ਦੀ ਖੁਲ ਮਾਰਦਾ ਏ ਗ਼ਨੀ ਹੋਏ ਗਦਾ ਮਸਕੀਨ ਜੇਹੜੇ ਕੁਲਾਂ ਆਜਜ਼ਾਂ ਦੀਆਂ ਪ੍ਯਾ ਤਾਰਦਾ ਏ ਮੁਹੰਮਦਸ਼ਾਹ ਡੋਲੀ ਰੰਗਪੁਰ ਜਾ ਵੜੀ ਸਾਅਤ ਨੇਕ ਤੇ ਦਿਨ ਬੁਧਵਾਰਦਾ ਏ ਹੀਰ ਨੇ ਰੰਗਪੁਰ ਪਹੁੰਚਣਾ ਤੋਏ-ਤਲਬ ਦੇ ਨਾਲ ਜਾਂ ਸੱਸ ਮਿਲੀ ਪਾਣੀ ਡੋਲੜੀ ਤੋਂ ਪੀਂਦੀ ਵਾਰ ਦੇਖੋ ਸਹਿਤੀ ਆਣ ਰੁਪਈਅੜੈ ਪੰਜ ਦੇਕੇ ਕਹਿੰਦੀ ਭਾਬੀਏ ਘੁੰਡ ਉਤਾਰ ਦੇਖੋ ਪਲੰਘ ਮਹਿਲ ਦੇ ਵਿਚ ਵਿਛਾਇਓ ਨੇ ਸੈਦਾ ਆਖਦਾ ਚਲ ਬਹਾਰ ਦੇਖੋ ਮੁਹੰਮਦਸ਼ਾਹ ਸਲਾਮਤੀ ਹੀਰ ਰਖੇ ਸੈਦਾ ਕੀਤਾ ਨ ਮਰਦ ਗਫਾਰ ਦੇਖੋ ਰਾਂਝੇ ਨੇ ਗੁਰੂ ਗੋਰਖ ਨਾਥ ਕੇ ਪਾਸ ਜਾਣਾ ਔਰ ਹੀਰ ਕੋ ਮਿਲਣੇ ਕੇ ਲੀਏ ਅਰਜ਼ ਕਰਨਾ ਗੁਰੂ ਨੇ ਜੋਗ ਦੇਣਾ ਜ਼ੋਏ-ਜ਼ਾਹਰ ਹਾਲ ਕਰ ਰਾਂਝਣੇ ਦਾ ਜੇਹੜੀ ਨਾਲ ਇਸਦੇ ਪਿਛੋਂ ਕਾਰ ਹੋਈ ਗਿਆ ਝੰਗ ਸਯਾਲਾਂ ਤੋਂ ਰਵਾਂ ਹੋਕੇ ਜਦੋਂ ਡੋਲੜੀ ਹੀਰ ਸਵਾਰ ਹੋਈ ਮਿਲਿਆ ਜਾ ਸਿਆਨਿਆਂ ਚੇਲਿਆਂ ਨੂੰ ਕਹਿੰਦਾ ਉਮਰ ਸਾਰੀ ਮੇਰੀ ਖਵਾਰ ਹੋਈ ਮੁਹੰਮਦਸ਼ਾਹ ਦਸੋ ਗੁਰੂ ਨੇਕ ਮੈਨੂੰ ਜਿਸਦੇ ਨਾਲ ਮਿਲਿਆਂ ਬੇੜਾ ਪਾਰ ਹੋਈ ਐਨ-ਅਰਜ਼ ਸੁਣਕੇ ਸਾਧੂ ਰਾਂਝਣੇ ਦੀ ਟਿਲੇ ਗੁਰੂ ਦੇ ਪਾਸ ਲੈ ਜਾਂਵਦਾ ਏ ਨਮਸਕਾਰ ਕਰਕੇ ਗੋਰਖਨਾਥ ਅਗੇ ਚਰਣ ਪਕੜਕੇ ਅਰਜ਼ ਸੁਨਾਂਵਦਾ ਏ ਗੁਰੂ ਸੁਣਕੇ ਸਭ ਹਕੀਕਤ ਉਸ ਦੀ ਮੰਤ੍ਰ ਜੋਗ ਦਾ ਹੱਥ ਫੜਾਂਵਦਾ ਏ ਮੁਹੰਮਦਸ਼ਾਹ ਰੰਝੇਟੇ ਦੇ ਕੰਨ ਪਾੜੇ ਕਢ ਦਰਸ਼ਨੀ ਮੁੰਦਰਾਂ ਪਾਂਵਦਾ ਏ ਰਾਂਝੇ ਨੇ ਜੋਗੀ ਬਣਕੇ ਰੰਗਪੁਰ ਖੇੜੇ ਜਾਣਾ ਔਰ ਅਲਖ ਜਗਾਣਾ ਗ਼ੈਨ-ਗ਼ੈਰਤਾਂ ਸਾਰੀਆਂ ਸੁਟਕੇ ਜੀ ਗੇਰੀਦਾਰ ਪੋਸ਼ਾਕੀਆਂ ਲਾ ਟੁਰਯਾ ਗਲ ਸੇਲੀਆਂ ਨਾਥ ਦੀਆਂ ਪਾਇਕੇ ਜੀ ਉਤੇ ਥਾਪੜੀ ਪੁਸ਼ਤ ਲਗਾ ਟੁਰਯਾ ਦੇਖੋ ਤਖ਼ਤ ਹਜ਼ਾਰੇ ਦਾ ਚੌਧਰੀ ਜੇ ਖਾਤਰ ਯਾਰ ਦੀ ਭੇਖ ਬਣਾ ਟੁਰਯਾ ਮੁਹੰਮਦਸ਼ਾਹ ਵੜਿਆ ਰੰਗ ਪੁਰ ਜਾ ਜੋਗੀ ਬੂਹੇ ਬੂਹੇ ਅਲਖ ਜਗਾ ਟੁਰਯਾ ਰਾਂਝੇ ਜੋਗੀ ਨੇ ਅੱਜੂ ਦੇ ਬੂਹੇ ਅਲਖ ਜਗਾਨੀ ਔਰ ਸਹਿਤੀ ਨੇ ਪਛਾਨ ਲੈਣਾ ਫੇ-ਫਜਰ ਹੋਈ ਜੋਗੀ ਉਠਕੇ ਜੀ ਘਰ ਅੱਜੂ ਦਾ ਪੁਛਕੇ ਜਾਂਵਦਾ ਏ ਅੱਵਲ ਆਖਦਾ ਜਾਇਕੇ ਸੁਖ ਹੀਰੇ ਪਿਛੋਂ ਫੇਰ ਓਹ ਅਲਖ ਜਗਾਂਵਦਾ ਏ ਸਹਿਤੀ ਭਿਛਿਆ ਲੈਕੇ ਆਨ ਖਲੀ ਉਸਨੂੰ ਸਹਿਜ ਦੇ ਨਾਲ ਬੁਲਾਂਵਦਾ ਏ ਮੁਹੰਮਦਸ਼ਾਹ ਬੀਮਾਰ ਹੈ ਕੌਣ ਨਢੀ ਜੋਗੀ ਸਭ ਦਵਾਈਆਂ ਜਾਣਦਾ ਏ ਕਾਫ-ਕੌਲ ਤੇਰਾ ਅਸੀਂ ਦੇਖ ਲਿਆ ਸਹਿਤੀ ਆਖਦੀ ਭੇਸ ਵਟਾ ਆਯੋਂ ਵੇਹੜੇ ਵੜਦਿਆਂ ਆਖਿਆ ਸੁਖ ਹੀਰੇ ਪਿਛੋਂ ਫੇਰ ਅਲਖ ਜਗਾ ਆਯੋਂ ਕਿਸੇ ਨਢੀ ਕਾਰਣ ਜੋਗੀਆ ਵੇ ਕੰਨ ਪਾੜਕੇ ਮੁੰਦਰਾਂ ਪਾ ਆਯੋਂ ਮੁਹੰਮਦਸ਼ਾਹ ਸ੍ਯਾਲਾਂ ਦੀਆਂ ਚਾਰ ਮਹੀਆਂ ਕਈ ਮੁਦਤਾਂ ਚਾਕ ਸਦਾ ਆਯੋਂ ਸਵਾਲੋ ਜਵਾਬ ਰਾਂਝਾ ਵਾ ਸਹਿਤੀ ਰਾਂਝਾ ਕਾਫ-ਕਰਮ ਹਾਰੇ ਤੇਰੇ ਜੱਟੀਏ ਨੀ ਮੱਥਾ ਨਾਲ ਫਕੀਰ ਦੇ ਲਾਯਾ ਈ ਕੀ ਛੇੜ ਕੇ ਪਾਯਾ ਜੋਗੀਆਂ ਨੂੰ ਤੈਨੂੰ ਸ਼ਾਮਤੇ ਕਿਸ ਨੇ ਚਾਯਾ ਈ ਗੁਰੂ ਨਾਥ ਦੇ ਬਾਲਕੇ ਅਸੀਂ ਹਾਂ ਨੀ ਤੁਧ ਝੰਗ ਦਾ ਚਾਕ ਬਨਾਯਾ ਈ ਮੁਹੰਮਦ ਸ਼ਾਹ ਟਲ ਜਾ ਤੂੰ ਜੱਟੀਏ ਨੀ ਚੰਚਲ ਹਾਰੀਏ ਸ਼ੋਰ ਮਚਾਯਾ ਈ ਸਹਿਤੀ ਲਾਮ-ਲਾਹ ਲਬਾਸ ਤੂੰ ਫਕਰ ਵਾਲਾ ਦੂਲੋਂ ਜੋਗੀਆ ਸ਼ੇਖ ਕਹਾਵਨਾ ਏਂ ਕਾਮ ਕ੍ਰੋਧ ਤੇ ਲੋਭ ਹੰਕਾਰ ਫੜਯਾ ਗੋਰਖਨਾਥ ਨੂੰ ਬੱਜ ਕਿਉਂ ਲਾਵਨਾ ਏਂ ਦੇਖ ਤ੍ਰਿੰਞਣਾਂ ਨੂੰ ਮਾਰੇਂ ਵੰਜਲੀ ਤੂੰ ਨੈਣ ਜੱਟੀਆਂ ਦੇ ਨਾਲ ਲਗਾਵਨਾ ਏਂ ਮੁਹੰਮਦਸ਼ਾਹ ਅਮਲ ਸਾਰੇ ਯਾਦ ਤੈਨੂੰ ਅਜੇ ਮੂਰਖਾ ਨਾ ਸ਼ਰਮਾਵਨਾ ਏਂ ਜਵਾਬ ਰਾਂਝਾ ਮੀਮ-ਮੇਹਰ ਫਕੀਰਾਂ ਤੋਂ ਮੰਗ ਮੋਈਏ ਸੰਤਾਂ ਨਾਲ ਮਿਲ੍ਯਾਂ ਬੇੜੇ ਪਾਰ ਹੁੰਦੇ ਜੇਹੜੇ ਨਾਲ ਫਕੀਰਾਂ ਦੇ ਛੇੜ ਕਰਦੇ ਵਿਚ ਦੋਹੀਂ ਜਹਾਨੀ ਓਹ ਖ੍ਵਾਰ ਹੁੰਦੇ ਜੋਗੀ ਜਿਸਤੇ ਮੇਹਰ ਦੀ ਨਜ਼ਰ ਕਰਦੇ ਪਲਕ ਵਿਚ ਮਿਲਦੇ ਵਿਛੜੇ ਯਾਰ ਹੁੰਦੇ ਮੁਹੰਮਦਸ਼ਾਹ ਮੁਰਾਦ ਮੈਂ ਮੇਲ ਦੇਸਾਂ ਸਹਿਤੀ ਨਾਲ ਏਹ ਕੌਲ ਕਰਾਰ ਹੁੰਦੇ ਸਹਿਤੀ ਨੂਨ-ਨਜ਼ਰ ਕਰ ਮੇਹਰ ਦੀ ਜੋਗੀਆ ਵੇ ਸਹਿਤੀ ਕਦਮ ਫੜ ਆਖਦੀ ਘੋਲੀਆਂ ਮੈਂ ਨਾਮ ਰੱਬ ਦੇ ਤਕਸੀਰ ਮੁਆਫ ਕਰਨੀ ਤੇਰੇ ਨਾਲ ਅਵੱਲੜੀ ਬੋਲੀਆਂ ਮੈਂ ਦੱਸੀ ਦਿਲ ਦੀ ਖੋਲ੍ਹ ਮੁਰਾਦ ਤੁਸਾਂ ਗ਼ਮ ਨਾਲ ਮੁਰਾਦ ਦੇ ਬੋਲੀਆਂ ਮੈਂ ਮੁਹੰਮਦਸ਼ਾਹ ਬਲੋਚ ਚਾ ਮੇਲ ਮੈਨੂੰ ਜਿਚਰ ਜੀਵਸਾਂ ਨਾਥ ਜੀ ਗੋਲੀਆਂ ਮੈਂ ਜਵਾਬ ਰਾਂਝਾ ਨੂਨ-ਨਾਲ ਬਲੋਚ ਦੇ ਮੇਲ ਦੇਸਾਂ ਜੇਕਰ ਮੰਨ ਲਏਂ ਇਕ ਸਵਾਲ ਮੇਰਾ ਸਦਕੇ ਉਸ ਮੁਰਾਦ ਬਲੋਚ ਦੇ ਤੂੰ ਟਾਲ ਦੇਹ ਤੂੰ ਏਹ ਜ਼ਵਾਲ ਮੇਰਾ ਪਈ ਰੰਗਪੁਰ ਚੜ੍ਹਕੇ ਧਾੜ ਮੈਨੂੰ ਆਂਦਾ ਲੁਟਕੇ ਜ਼ਾਲਮਾਂ ਮਾਲ ਮੇਰਾ ਮੁਹੰਮਦਸ਼ਾਹ ਜਗਾ ਜਾ ਹੀਰ ਤਾਈਂ ਆਕੇ ਦੇਖ ਲਵੇ ਅੱਖੀਂ ਹਾਲ ਮੇਰਾ ਸਹਿਤੀ ਨੇ ਹੀਰ ਨੂੰ ਰਾਂਝੇ ਦੇ ਔਣ ਦਾ ਪਤਾ ਦੱਸਣਾ ਨੂਨ-ਨਜ਼ਰ ਕਰ ਉਠਕੇ ਭਾਬੀਏ ਨੀ ਸਹਿਤੀ ਹੀਰ ਨੂੰ ਚਾ ਜਗਾਯਾ ਈ ਦੇਖ ਤਖ਼ਤ ਹਜ਼ਾਰੇ ਦਾ ਚੌਧਰੀ ਜੋ ਤੇਰੀ ਖਾਤਰੇ ਜੋਗ ਕਮਾਯਾ ਈ ਹੀਰ ਮਾਰ ਸੀਨੇ ਉਤੇ ਹੱਥ ਉਠੀ ਕਹਿੰਦੀ ਏਹ ਕੀ ਕਹਿਰ ਕਮਾਯਾ ਈ ਮੁਹੰਮਦ ਸ਼ਾਹ ਮਿਲੇ ਰਾਂਝਾ ਹੀਰ ਦੋਵੇਂ ਰੋ ਰੋ ਕੇ ਹਾਲ ਵੰਜਾਯਾ ਈ ਸਹਿਤੀ ਨੇ ਰਾਂਝੇ ਨੂੰ ਹੀਰ ਦੇ ਮਿਲਣ ਦੀ ਤਦਬੀਰ ਦੱਸਣੀ ਨੂਨ-ਨੈਣ ਡੁਲਾ ਨਾ ਭਾਬੀਏ ਨੀ ਸਹਿਤੀ ਆਖਦੀ ਤੰਦ ਲਗਾਵਸਾਂ ਮੈਂ ਜੋਗੀ ਜਾਕੇ ਪਿੰਡ ਤੋਂ ਬਾਹਰ ਹੋਵੇ ਤੈਨੂੰ ਮਕਰ ਦਾ ਸੱਪ ਲੜਾਵਸਾਂ ਮੈਂ ਉੱਚਾ ਸ਼ੋਰ ਕਬੀਲਿਆਂ ਵਿਚ ਕਰਕੇ ਜੋਗੀ ਮਾਂਦਰੀ ਆਪ ਬੁਲਾਵਸਾਂ ਮੈਂ ਮੁਹੰਮਦਸ਼ਾਹ ਚਾਰੇ ਯਾਰ ਮੇਲਕੇ ਜੀ ਫ਼ਜ਼ਲ ਰੱਬ ਦੇ ਨਾਲ ਖਿਸਕਾਵਸਾਂ ਮੈਂ ਜੋਗੀ ਨੇ ਪਿੰਡ ਦੇ ਬਾਹਰ ਚਲੇ ਜਾਣਾ ਹੀਰ ਦੇ ਸੱਪ ਲੜਨਾ ਕਬੀਲਿਆਂ ਵਿਚ ਸ਼ੋਰ ਮਚਣਾ ਸੈਦੇ ਦਾ ਹੀਰ ਨੂੰ ਇਲਾਜ ਵਾਸਤੇ ਜੋਗੀ ਦੇ ਪਾਸ ਲੈ ਜਾਣਾ ਨੂਨ-ਨਾਲ ਜੋਗੀ ਇਕਰਾਰ ਕਰਕੇ ਪਿੰਡੋਂ ਬਾਹਰ ਜਾ ਓਹਨੂੰ ਬਿਠਾਯਾ ਸੂ ਮੁੜ ਹੀਰ ਨੂੰ ਪਾਏ ਪਲੰਘ ਉਤੇ ਸੈਦਾ ਦਾਰਿਆਂ ਚੋਂ ਚਾ ਬੁਲਾਯਾ ਸੂ ਗਿਆ ਵਹੁਟੜੀ ਨੂੰ ਲੜ ਨਾਗ ਕਾਲਾ ਸ਼ੋਰ ਵਿਚ ਕਬੀਲਿਆਂ ਪਾਯੋ ਸੂ ਮੁਹੰਮਦ ਸ਼ਾਹ ਪੁਛੋ ਕਿਕਰ ਸੱਪ ਲੜਿਆ ਕੂੜ ਖੂਬ ਬਨਾ ਸੁਨਾਯੋ ਸੂ ਨੂਨ—ਨਾਲ ਮੇਰੇ ਝੋਟੀ ਕਰਨ ਗਈ ਅਚਨਚੇਤ ਲੜਿਆ ਕਾਲਾ ਨਾਗ ਬੀਰਾ ਗਰਦਸ਼ ਖਾਇਕੇ ਜ਼ਿਮੀਂ ਤੇ ਡਿੱਗ ਪਈ ਅਕਲ ਹੋਸ਼ ਗਏ ਦੋਵੇਂ ਭਾਗ ਬੀਰਾ ਅਜੇ ਰੰਗ ਸੀ ਫੁਲ ਗੁਲਾਬ ਦਾ ਜੀ ਦੱਸ ਮੈਂਡਾ ਕਾਬਾ ਕਾਗ ਬੀਰਾ ਮੁਹੰਮਦਸ਼ਾਹ ਸਦ ਮਾਂਦ੍ਰੀ ਲਿਆ ਜੋਗੀ ਲਿਆਸੀ ਆਨ ਤ੍ਰਿਆਕਦੀ ਲਾਗ ਬੀਰਾ ਨੂਨ-ਨਜ਼ਰ ਲੈਕੇ ਸੈਦਾ ਉਠ ਟੁਰਿਆ ਅੱਗੇ ਜੋਗੀ ਦੇ ਰੱਖ ਸਲਾਮ ਕਰਦਾ ਸਾਧ ਸੰਤ ਮਹੰਤ ਨ ਤੁਧ ਜੇਹਿਆ ਸਿਫਤ ਜੱਗ ਤੇਰੀ ਖਾਸੋ ਆਮ ਕਰਦਾ ਸੱਪ ਡੰਗ ਗਿਆ ਮੇਰੀ ਔਰਤੇ ਨੂੰ ਪਾਸ ਬੈਠਕੇ ਜ਼ਿਕਰ ਤਮਾਮ ਕਰਦਾ ਮੁਹੰਮਦਸ਼ਾਹ ਖਾਨੇ ਮੇਰੇ ਕਦਮ ਪਾਓ ਪੈਰ ਪਕੜਕੇ ਨਰਮ ਕਲਾਮ ਕਰਦਾ ਨੂਨ-ਨਾਲ ਤੇਰੇ ਪਿੰਡ ਜਾਵਨਾ ਨਹੀਂ ਝੂਠ ਕੈਹਣ ਫਕੀਰ ਦਾ ਧਰਮ ਨਾਹੀਂ ਰੱਬ ਕੀਤਾ ਮਲਾਮਤੋਂ ਦੂਰ ਸਾਨੂੰ ਕਾਮ ਕ੍ਰੋਧ ਤੇ ਲੋਭ ਦਾ ਜਰਮ ਨਾਹੀਂ ਜਾਕੇ ਵਹੁਟੜੀ ਨੂੰ ਲਿਆ ਪਾਸ ਮੇਰੇ ਕੋਲ ਜਾਣ ਫਕੀਰਾਂ ਦੇ ਸ਼ਰਮ ਨਾਹੀਂ ਮੁਹੰਮਦ ਸ਼ਾਹ ਉਠਜਾ ਸ਼ਤਾਬ ਮੈਥੋਂ ਯਾਰ ਬਿਨ ਅਸਾਡੜਾ ਕਰਮ ਨਾਹੀਂ ਨੂਨ-ਨਾਲ ਜੋਗੀ ਇਕਰਾਰ ਕਰਕੇ ਸਹਿਤੀ ਹੀਰ ਨੂੰ ਜਾ ਤਯਾਰ ਕਰਦਾ ਦਸਾਂ ਦਿਨਾਂ ਦਾ ਖ੍ਰਚ ਪਵਾ ਪੱਲੇ ਚਾਹੜ ਡੋਲੜੀ ਵਿਚ ਅਸਵਾਰ ਕਰਦਾ ਵਿਛੜੇ ਯਾਰ ਯਾਰਾਂ ਸੰਗ ਮਿਲਣ ਲੱਗੇ ਰੱਬ ਹੀਰ ਦਾ ਦੂਰ ਆਜ਼ਾਰ ਕਰਦਾ ਮੁਹੰਮਦਸ਼ਾਹ ਦੇਖੋ ਅਕਲ ਜੱਟ ਦੀ ਜੀ ਖਾਨਾ ਅਪਨਾ ਆਪ ਖ੍ਵਾਰ ਕਰਦਾ ਨੂਨ-ਨਾਲ ਲੈਕੇ ਵਹੁਟੀ ਹੀਰ ਨੂੰ ਜੀ ਬੁਧ ਅਪਣੀ ਹਾਰਕੇ ਜੱਟ ਟੁਰਯਾ ਹੱਥੀਂ ਅਪਣੀ ਜੋਗੀ ਨੂੰ ਚਾ ਦੇਂਦਾ ਕਰ ਅਪਣਾ ਚੌੜ ਚੌਪੱਟ ਟੁਰਯਾ ਕਹਿੰਦਾ ਨਾਥ ਜੀ ਲੱਜ ਹੁਣ ਅਪਣੀ ਜੀ ਸੁਖਨ ਆਖਕੇ ਖਾਨਾ ਮੁੜ ਹੱਟ ਟੁਰਯਾ ਮੁਹੰਮਦਸ਼ਾਹ ਦੇਖੋ ਮੱਤ ਜੱਟ ਦੀ ਜੀ ਇਜ਼ਤ ਅਪਣੀ ਲਾਹਕੇ ਸੱਟ ਟੁਰਯਾ ਨੂਨ-ਨਾਲ ਤੇਰੇ ਜੇਹੜਾ ਕੌਲ ਕੀਤਾ ਅਸਾਂ ਛਡਿਆ ਤੋੜ ਨਿਬਾਹ ਜੋਗੀ ਹੁਣ ਅਪਣੇ ਕੌਲ ਤੇ ਦੇਹ ਪਹਿਰਾ ਮੈਨੂੰ ਆਣ ਮੁਰਾਦ ਮਿਲਾ ਜੋਗੀ ਜਦੋਂ ਸਹਿਤੀ ਦਾ ਏਹ ਸਵਾਲ ਸੁਣਿਆ ਲਈ ਕਲਮ ਦ੍ਵਾਤ ਉਠਾ ਜੋਗੀ ਮੁਹੰਮਦਸ਼ਾਹ ਜਾਂ ਇਕ ਤਵੀਜ਼ ਲਿਖ੍ਯਾ ਲਿਆ ਤੁਰਤ ਮੁਰਾਦ ਬੁਲਾ ਜੋਗੀ ਰਾਂਝੇ ਨੇ ਸਹਿਤੀ ਤੇ ਖੁਸ਼ ਹੋ ਕੇ ਉਸ ਨੂੰ ਮੁਰਾਦ ਨਾਲ ਮਿਲਾਵਣਾ ਸਹਿਤੀ ਨੂਨ-ਨਜ਼ਰ ਆਯਾ ਜਦ ਮੁਰਾਦ ਉਸਨੂੰ ਸਹਿਤੀ ਉਠ ਉਸਦੇ ਗਲਗੀਰ ਹੋਈ ਚਿੱਤ ਚਾ ਬੈਠੋਂ ਦਿਲੋਂ ਭੁਲਾ ਬੈਠੋਂ ਕਹਿੰਦੀ ਕੀ ਸਾਥੋਂ ਤਕਸੀਰ ਹੋਈ ਕਹਿੰਦੀ ਇਸ਼ਕ ਤੂੰ ਦੇਖਕੇ ਰਾਂਝਣੇ ਦਾ ਮਿਲਿਆ ਹੀਰ ਨੂੰ ਆਣ ਫਕੀਰ ਹੋਈ ਮੁਹੰਮਦਸ਼ਾਹ ਨ ਨਾਲ ਬੇਗ਼ਰਜ਼ ਮਿਲੀਏ ਤੋੜੇ ਕਸਫ ਕਰਾਮਤੋਂ ਪੀਰ ਹੋਈ ਜਵਾਬ ਮੁਰਾਦ ਨੂਨ-ਨਾਲ ਕਿਸਦੇ ਵਫਾਦਾਰ ਹੋਈਆਂ ਕਦੋਂ ਔਰਤਾਂ ਨੇਕ ਔਸਾਫ ਕੀਤੇ ਪੂਰਨ ਔਰਤਾਂ ਸੁਟਿਆ ਵਿਚ ਖੂਹੇ ਕੂੜੇ ਮਾਰ ਪਹਾੜ ਕੋਹਕਾਫ ਕੀਤੇ ਸਨਆਨ ਤੋਂ ਖੂਕ ਚਰਾਇਓ ਨੇ ਕਿਸੇ ਮਾਰ ਕੇ ਕੈਸ ਦੇ ਸਾਫ ਕੀਤੇ ਮੁਹੰਮਦ ਸ਼ਾਹ ਜੋ ਮ੍ਰਦ ਖੁਦਾਇ ਦੇ ਨੀ ਕੌਲ ਤਿਨ੍ਹਾਂ ਦੇ ਇਨ੍ਹਾਂ ਖਿਲਾਫ ਕੀਤੇ ਸਹਿਤੀ ਨੂੰ ਮੁਰਾਦ ਨੇ ਡਾਚੀ ਪਰ ਚੜ੍ਹਾ ਕੇ ਲੈ ਜਾਣਾ ਔਰ ਰਾਂਝੇ ਨੇ ਹੀਰ ਨੂੰ ਲੈ ਜਾਣਾ ਵਾ-ਵਿਦਾ ਹੋਕੇ ਰਾਂਝੇ ਹੀਰ ਕੋਲੋਂ ਉੱਪਰ ਡਾਚੀ ਮੁਰਾਦ ਸਵਾਰ ਹੋਯਾ ਪਿਛੇ ਸਹਿਤੀ ਨੂੰ ਚਾੜ੍ਹਕੇ ਪਾ ਪੱਲਾ ਕਮਰ ਬੰਨ੍ਹ ਤੁਰਯਾ ਖਬਰਦਾਰ ਹੋਯਾ ਰਾਂਝੇ ਅਪਣਾ ਭੇਸ ਵਟਾ ਲਿਆ ਟੁਰਯਾ ਹੀਰ ਨੂੰ ਲੈ ਹੁਸ਼ਿਆਰ ਹੋਯਾ ਦਾਰੇ ਦੀਨ ਪਨਾਹ ਦੇ ਜਾ ਵੜਿਆ ਮੁਹੰਮਦਸ਼ਾਹ ਜਾਂ ਰਾਂਝਾ ਲਚਾਰ ਹੋਯਾ ਅੱਜੂ ਨੇ ਅਜਮੇਰ ਨੂੰ ਸਹਿਤੀ ਹੀਰ ਦੀ ਖਬਰ ਨੂੰ ਭੇਜਣਾ ਉਸ ਨੇ ਆਕੇ ਖਬਰ ਦੇਣੀ ਹੇ-ਹੁਕਮ ਦਿੱਤਾ ਅਜਮੇਰ ਨੂੰ ਜੀ ਅੱਜੂ ਅਪਣੇ ਪਾਸ ਸਦਾ ਕੇ ਜੀ ਸਹਿਤੀ ਹੀਰ ਦੀ ਖਬਰ ਲਿਅ ਖਾਂ ਤੂੰ ਜਾ ਮਰਾਸੀਆ ਕਦਮ ਉਠਾ ਕੇ ਜੀ ਜਗਾ ਖਾਲੜੀ ਦੇਖਕੇ ਪ੍ਰਤ ਆਯਾ ਕਹਿੰਦਾ ਗਯਾ ਜੋਗੀ ਲੜ ਲਾ ਕੇ ਜੀ ਮੁਹੰਮਦ ਸ਼ਾਹ ਬਪਾਰੀ ਕਰ ਕੂਚ ਗਏ ਤੁਸਾਂ ਮਾਲ ਦਿੱਤਾ ਹੱਥੀਂ ਜਾ ਕੇ ਜੀ ਜੋਗੀ ਦੇ ਹੀਰ ਸਹਿਤੀ ਨੂੰ ਲੈ ਜਾਣੇ ਦੀ ਖਬਰ ਸੁਣਕੇ ਖੇੜਿਆਂ ਨੇ ਗੁੱਸਾ ਖਾਣਾ ਔਰ ਉਨਕੋ ਢੂੰਡਣੇ ਜਾਣਾ ਤੇ ਹੀਰ ਰਾਂਝੇ ਕਾ ਪਕੜੇ ਜਾਣਾ ਔਰ ਰਾਂਝੇ ਕਾ ਜੇਹਲ ਮੇਂ ਪਹੁੰਚਣਾ ਲਾਮ-ਲੱਗ ਗਈ ਅੱਗ ਖੇੜਿਆਂ ਨੂੰ ਢੋਲ ਕੂਚ ਦਾ ਰੋਇਕੇ ਮਾਰਦੇ ਨੀ ਉੱਪਰ ਘੋੜਿਆਂ ਤੁਰਤ ਸਵਾਰ ਹੋਏ ਇੱਕ ਦੂਸਰੇ ਨੂੰ ਲਲਕਾਰਦੇ ਨੀ ਚੋਰ ਜਾਣ ਨ ਦੇਵੀਏ ਮੂਲ ਹੱਥੋਂ ਹੁਣ ਪਕੜ ਲ੍ਯਾਈਏ ਲਾਫਾ ਮਾਰਦੇ ਨੀ ਮੁਹੰਮਦਸ਼ਾਹ ਪਕੜੇ ਖੋਜ ਖੋਜੀਆਂ ਨੇ ਦਾਰੇ ਦੀਨ ਪਨਾਹ ਦੇ ਜਾਂਵਦੇ ਨੀ ਅਲਫ-ਅੱਵਲ ਮਿਲੇ ਚੌਕੀਦਾਰ ਨੂੰ ਜੀ ਫੇਰ ਚੌਧਰੀ ਚਾਰ ਬੁਲਾਂਵਦੇ ਨੀ ਚੋਰ ਅਸਾਡੜੇ ਵੜੇ ਆਨ ਏਥੇ ਹੋਕਾ ਸ਼ੈਹਰ ਦੇ ਵਿੱਚ ਦੇਵਾਂਵਦੇ ਨੀ ਰਾਂਝਾ ਹੀਰ ਦੋਵੇਂ ਹੱਥ ਆ ਗਏ ਮੁਸ਼ਕਾਂ ਖੂਬ ਬਨਾ ਕੜਕਾਂਵਦੇ ਨੀ ਮੁਹੰਮਦਸ਼ਾਹ ਮੁਲਤਾਨ ਚਲਾਨ ਹੋਯਾ ਅਸਾਲਤਖਾਨ ਸੂਬੇ ਪਾਸ ਆਂਵਦੇ ਨੀ ਮੁਲਤਾਨ ਦੇ ਸੂਬੇ ਨੇ ਰਾਂਝੇ ਨੂੰ ਕੈਦ ਕਰਨਾ ਔਰ ਹੀਰ ਖੇੜਿਆਂ ਨੂੰ ਸੰਭਾਲ ਦੇਣੀ ਹੀਰ ਕੀ ਬਦਦੁਆ ਸੇ ਸ਼ੈਹਰ ਕੋ ਆਗ ਲਗਣੀ ਚੋਬਦਾਰਾਂ ਨੇ ਸੂਬੇ ਨੂੰ ਖਬਰ ਦੇਣੀ ਸੂਬੇ ਨੇ ਇਨਸਾਫ ਕਰਨਾ ਅਲਫ-ਆਖਿਆ ਸੂਬੇ ਨੇ ਸ਼ੋਰ ਕੇਹਾ ਕੋਲੋਂ ਬਾਤ ਵਜ਼ੀਰ ਸੁਣਾ ਦਿੱਤੀ ਫਾਸਿਕ ਜਾਨੀ ਤੇ ਕਾਜ ਏਹ ਮਰਦ ਵੱਡਾ ਇਜ਼ਤ ਖੇੜਿਆਂ ਦੀ ਇਸਨੇ ਲਾਹ ਦਿੱਤੀ ਰਾਂਝਾ ਜੇਹਲਖਾਨੇ ਅੰਦਰ ਕੈਦ ਕੀਤਾ ਹੀਰ ਖੇੜਿਆਂ ਨੂੰ ਪਕੜ ਚਾ ਦਿੱਤੀ ਮੁਹੰਮਦ ਸ਼ਾਹ ਜਾਂ ਹੀਰ ਦੁਆ ਮੰਗੀ ਰੱਬ ਸ਼ਹਿਰ ਨੂੰ ਅੱਗ ਲਗਾ ਦਿੱਤੀ ਅਲਫ-ਆਖਿਆ ਆਇਕੇ ਚੋਬਦਾਰਾਂ ਸ਼ੈਹਰ ਜਲ ਗਿਆ ਹੱਥ ਜੋੜਕੇ ਜੀ ਸ਼ਾਯਦ ਵਿਚ ਅਦਾਲਤ ਕਸੂਰ ਹੋਯਾ ਕਹਿੰਦਾ ਖੇੜਿਆਂ ਨੂੰ ਲਿਆਓ ਮੋੜਕੇ ਜੀ ਰਾਂਝਾ ਜੇਹਲਖਾਨੇ ਵਿਚੋਂ ਕੱਢ ਲਿਆਓ ਕਰਸਾਂ ਖੂਬ ਅਦਾਲਤਾਂ ਜੋੜਕੇ ਜੀ ਮੁਹੰਮਦ ਸ਼ਾਹ ਅਦਾਲਤ ਕਰਨ ਲੱਗਾ ਤਮਾਂ ਸਭ ਜਹਾਨ ਦੀ ਛੋੜਕੇ ਜੀ ਅਲਫ-ਆਖਿਆ ਸੂਬੇ ਨੇ ਆਲਿਮਾਂ ਨੂੰ ਕਰੋ ਅਦਲ ਸ਼ਰੀਅਤ ਸ਼ਿਤਾਬ ਦੇਖੋ ਚਾਰੇ ਕੌਲ ਬਾਬਰੀ ਲਿਆਇਕੇ ਜੀ ਮਸਲਾ ਖੋਲ੍ਹਕੇ ਵਿਚ ਕਿਤਾਬ ਦੇਖੋ ਹੱਕ ਰਾਂਝੇ ਦਾ ਯਾਕਿ ਖੇੜਿਆਂ ਦਾ ਸਾਰਾ ਅਕਦ ਵਾਲਾ ਫੋਲ ਬਾਬ ਦੇਖੋ ਮੁਹੰਮਦ ਸ਼ਾਹ ਜਾਂ ਹੀਰ ਹਦੀਸ ਅੰਦਰ ਕਰੇ ਆਲਮਾਂ ਨਾਲ ਜਵਾਬ ਦੇਖੋ ਅਲਫ-ਆਇਕੇ ਰੂਬਰੂ ਆਲਿਮਾਂ ਦੇ ਹੱਥ ਬੰਨ੍ਹਕੇ ਹੀਰ ਸਲਾਮ ਕਰਦੀ ਪੰਜ ਪੀਰਾਂ ਨੇ ਪੜਿਆ ਨਕਾਹ ਮੇਰਾ ਜ਼ਿਕਰ ਆਲਿਮਾਂ ਨਾਲ ਤਮਾਮ ਕਰਦੀ ਕਹਿੰਦੀ ਅਕਦਪੈਅਕਦ ਦਰੁਸਤ ਨਾਹੀਂ ਅੱਗੇ ਆਲਿਮਾਂ ਆਨ ਕਲਾਮ ਕਰਦੀ ਮੁਹੰਮਦਸ਼ਾਹ ਐਪਰ ਗਵਾਹ ਗੁਜ਼ਰੇ ਗੱਲ ਖੇੜਿਆਂ ਦੀ ਸਾਰੀ ਖਾਮ ਕਰਦੀ ਅਲਫ-ਅੱਵਲ ਦਾ ਅਕਦ ਸਬੂਤ ਕਰਕੇ ਫਤਵਾ ਆਲਿਮਾਂ ਸਾਰਿਆਂ ਚਾ ਦਿੱਤਾ ਦਾਵਾ ਖੇੜਿਆਂ ਦਾ ਬਾਤਲ ਹੈ ਯਾਰੋ ਆਯਤ ਨਾਲ ਹਦੀਸ ਸੁਣਾ ਦਿੱਤਾ ਹੱਕ ਹੀਰ ਤਹਕੀਕ ਹੈ ਰਾਂਝਣੇ ਦੀ ਮਸਲਾ ਆਲਿਮਾਂ ਨੇ ਫਰਮਾ ਦਿੱਤਾ ਮੁਹੰਮਦਸ਼ਾਹ ਅਸਲਾਤ ਖਾਂ ਰਾਂਝਣੇ ਨੂੰ ਸਣੇ ਹੀਰ ਹਜ਼ਾਰੇ ਪਹੁੰਚਾ ਦਿੱਤਾ ਰਾਂਝੇ ਨੇ ਹੀਰ ਸਮੇਤ ਹਜ਼ਾਰੇ ਪਹੁੰਚਣਾ ਆਪਣੇ ਮਾਂ ਬਾਪ ਦੇ ਘਰ ਖੁਸ਼ੀ ਖੁਸ਼ੀ ਵਸਣਾ ਯੇ-ਯਾਦ ਖੁਦਾਇ ਦੀ ਬੈਠ ਕਰਦੇ ਰਾਂਝਾ ਹੀਰ ਦੋਵੇਂ ਸੁਬ੍ਹਾ ਸ਼ਾਮ ਮੀਆਂ ਬਾਰਾਂ ਬਰਸ ਜਵਾਲ ਦੇ ਵਿਚ ਗੁਜ਼ਰੇ ਹੁਣ ਦਿਤੇ ਨੇ ਰੱਬ ਆਰਾਮ ਮੀਆਂ ਖਾਨੇ ਮਾਂ ਤੇ ਬਾਪ ਦੇ ਵੱਸਣ ਲਗੇ ਪੀਂਦੇ ਵਸਲ ਦਾ ਰੋਜ਼ ਭਰ ਜਾਮ ਮੀਆਂ ਮੁਹੰਮਦ ਸ਼ਾਹ ਚੰਦੋਂ ਪੰਦਰਵੀਂ ਸੀ ਸੰਨ ਉਨਾਨਵੇਂ ਵਿਚ ਤਮਾਮ ਮੀਆਂ ਸ਼ਾਹ ਹਾਜੀ ਕੀ ਤਾਰੀਫ ਮੇਂ ਯੇ-ਯਾਦ ਰਖੋ ਨਾਮ ਉਸਦਾ ਜੀ ਜਿਸਦਾ ਖੇੜੇ ਸਰੀਫ ਮਕਾਨ ਮੀਆਂ ਰੋਸ਼ਨ ਬਲਕਾ ਉਸਦਾ ਸ਼ਾਹ ਹਾਜੀ ਵਿਚ ਬਜਕਾਨੇ ਪਕਾਨ ਮੀਆਂ ਫੈਜ਼ ਬਖਸ਼ ਜਹਾਨ ਨੂੰ ਫੈਜ਼ ਕਰਸੀ ਉਸ ਜਿਹਾ ਨਾ ਕੋਈ ਜਵਾਨ ਮੀਆਂ ਮੁਤਸਿਲ ਮੁਹੰਮਦ ਸ਼ਾਹ ਚੌਮੁਖੀਦੇ ਕਹਿਣਾ ਰੂ ਸ਼ਰੀਫ ਮਕਾਨ ਮੀਆਂ