Mian Muhammad Bakhsh Nauroz ਮੀਆਂ ਮੁਹੰਮਦ ਬਖ਼ਸ਼ ਨੌਰੋਜ਼
ਮੀਆਂ ਮੁਹੰਮਦ ਬਖ਼ਸ਼ ਨੌ ਰੋਜ਼ ਔਰੰਗਜ਼ੇਬ ਦੇ ਸਮਕਾਲੀ ਸਨ ਅਤੇ ਮੁਬਾਰਕ ਪੁਰ
(ਰਿਆਸਤ ਬਹਾਵਲ ਪੁਰ) ਦੇ ਰਹਿਣ ਵਾਲੇ ਸਨ । ਆਪ ਦੀ ਕਾਵਿ ਰਚਨਾ ਵਿਚ
ਕਾਫ਼ੀਆਂ ਤੇ ਡੇਹੁੜੇ ਹਨ ਅਤੇ ਇਕ ਦੀਵਾਨ ਵੀ ਆਪ ਦੀ ਰਚਨਾ ਦੱਸਿਆ ਜਾਂਦਾ ਹੈ । ਆਪ ਦੀ
ਕਾਵਿ ਰਚਨਾ ਸੂਫ਼ੀ ਰੰਗਣ ਵਾਲੀ ਹੈ, ਜਿਸ ਵਿਚ ਸ਼ਿੰਗਾਰ-ਰਸ ਵੀ ਮਿਲਦਾ ਹੈ । ਆਪ ਦੀ ਬੋਲੀ
ਮੁਲਤਾਨੀ ਹੈ ਜਿਸ ਵਿਚ ਫ਼ਾਰਸੀ ਦਾ ਰਲਾ ਵੀ ਕਾਫ਼ੀ ਮਿਲਦਾ ਹੈ । ਆਪ ਬਾਰੇ ਬਾਵਾ ਬੁੱਧ ਸਿੰਘ
ਲਿਖਦੇ ਹਨ, (ਆਪ) 'ਪੰਜਾਬੀ ਦੇ ਉੱਚੇ ਕਵੀਆਂ ਨਾਲ ਟਾਕਰਾ ਖਾਂਦੇ ਹਨ ਅਰ ਮੁਲਤਾਨੀ ਵਿਚ ਤੇ
ਏਹਨਾਂ ਦੇ ਨਾਲ ਦਾ ਕੋਈ ਈ ਕਵੀ ਹੋਸੀ । … ਮੁਲਤਾਨੀ ਦੇ ਸ਼ੌਕੀਨ ਏਹਨਾਂ ਦੀ ਕਵਿਤਾ ਨੂੰ ਬੜੀ
ਕਦਰ ਨਾਲ ਵੇਖਦੇ ਹਨ' ।