Mazhar Tirmazi ਮਜ਼ਹਰ ਤਿਰਮਜ਼ੀ

ਮਜ਼ਹਰ ਤਿਰਮਜ਼ੀ (ਜਨਮ 26 ਸਤੰਬਰ 1950-) ਲੰਦਨ ਵਿੱਚ ਰਹਿ ਰਹੇ ਪੰਜਾਬੀ ਕਵੀ ਅਤੇ ਪੱਤਰਕਾਰ ਹਨ । ਉਨ੍ਹਾਂ ਦੀ ਕਵਿਤਾ, ਉਮਰਾਂ ਲੰਘੀਆਂ ਪੱਬਾਂ ਭਾਰ ਨੂੰ ਅਸਦ ਅਮਾਨਤ ਅਲੀ ਖਾਨ ਨੇ ਗਜ਼ਲ ਰੂਪ ਵਿਚ ਢਾਲ ਕੇ ਗਾਇਆ ਹੈ ਜਿਸ ਨੂੰ ਬੜਾ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ: ਉਮਰਾਂ ਲੰਘੀਆਂ ਪੱਬਾਂ ਭਾਰ, ਜਾਗ ਦਾ ਸੁਫ਼ਨਾ (1983), ਠੰਡੀ ਭੁਬਲ (1986), ਕਾਇਆ ਕਾਗਦ (1998), ਦੂਜਾ ਹੱਥ ਸਵਾਲੀ (2001)।