Manjinder Singh Dhanoa
ਮਨਜਿੰਦਰ ਸਿੰਘ ਧਨੋਆ

ਪੰਜਾਬੀ ਕਵਿਤਾ ਦੇ ਸਮਰੱਥ ਚਿਹਰੇ ਵਜੋਂ ਪਿਛਲੇ ਦੋ ਦਹਾਕਿਆਂ ਚ ਲੁਧਿਆਣਾ ਵੱਸਦੇ ਦੋ ਸ਼ਾਇਰਾਂ ਮਨਜਿੰਦਰ ਸਿੰਘ ਧਨੋਆ ਤੇ ਤ੍ਰੈਲੋਚਨ ਲੋਚੀ ਨੇ ਨਿਵੇਕਲੀ ਪਛਾਣ ਬਣਾਈ ਹੈ। ਮਨਜਿੰਦਰ ਸਿੰਘ ਧਨੋਆ ਨੇ ਗ਼ਜ਼ਲ ਸਿਰਜਣਾ ਚ ਬਹੁਤ ਸਮਰੱਥ ਕਲਾਮ ਸਿਰਜਿਆ ਹੈ। ਡਾ: ਗੁਰਦੇਵ ਸਿੰਘ ਪੰਦੋਹਲ, ਸਰਦਾਰ ਪੰਛੀ , ਅਜਾਇਬ ਚਿਤਰਕਾਰ ਅਤੇ ਗੁਰਭਜਨ ਗਿੱਲ ਦੀ ਸੰਗਤ ਮਾਨਣ ਕਾਰਨ ਉਸ ਦੇ ਕਲਾਮ ਵਿੱਚ ਪੁਖ਼ਤਗੀ ਹੈ। ਉਸ ਦਾ ਇਕਲੌਤਾ ਗ਼ਜ਼ਲ ਸੰਗ੍ਰਹਿ ਸੁਰਮ ਸਲਾਈ ਗੁਰਮੁਖੀ 'ਚ ਏਧਰ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਤੇ ਪਾਕਿਸਤਾਨ 'ਚ ਸਾਂਝ ਪ੍ਰਕਾਸ਼ਨ ਲਾਹੌਰ ਵੱਲੋਂ ਛਪ ਚੁਕਿਆ ਹੈ। ਮਨਜਿੰਦਰ ਦਾ ਜਨਮ ਅੰਮ੍ਰਿਤਸਰ ਵਿਖੇ ਮਾਤਾ ਸੁਖਮੀਤ ਕੌਰ ਦੀ ਕੁਖੋਂ ਸ: ਸ਼ਮਸ਼ੇਰ ਸਿੰਘ ਧਨੋਆ ਦੇ ਗ੍ਰਹਿ ਵਿਖੇ 2 ਅਗਸਤ 1969 ਨੂੰ ਹੋਇਆ। ਉਸ ਦਾ ਜੱਦੀ ਪਿੰਡ ਧਨੋਏ ਬਿਲਕੁਲ ਵਾਘਾ ਬਾਰਡਰ ਦੇ ਨਾਲ ਹੈ ਪਰ ਵਰਤਮਾਨ ਸਮੇਂ ਉਹ ਪਿਛਲੇ ਲੰਮੇ ਸਮੇਂ ਤੋਂ 19 ਪਾਲਮ ਵਿਹਾਰ, ਪੱਖੋਵਾਲ ਰੋਡ ,ਲੁਧਿਆਣਾ ਚ ਦੋ ਵੱਡੇ ਵੀਰਾਂ ਸ: ਗੁਰਭੇਜ ਸਿੰਘ ਤੇ ਪਰਮੇਸ਼ਰ ਸਿੰਘ ਸਮੇਤ ਲੁਧਿਆਣਾ ਚ ਵੱਸਦਾ ਹੈ। ਜੀਵਨ ਸਾਥਣ ਪਰਮਿੰਦਰ ਕੌਰ ਤੇ ਬੱਚੇ ਅਮਿਤ ਸਿੰਘ ਧਨੋਆ ਤੇ ਬੇਟੀ ਜੈਸਮੀਨ ਕੌਰ ਉਸ ਲਈ ਸਾਹਿੱਤ ਸਿਰਜਣਾਮਕ ਮਾਹੌਲ ਬਣਾਈ ਰੱਖਦੇ ਹਨ। ਗੌਰਮਿੰਟ ਕਾਲਿਜ ਲੁਧਿਆਣਾ ਚੋਂ ਸਿੱਖਿਆ ਪ੍ਰਾਪਤ ਕਰਕੇ ਉਹ ਵੱਡੇ ਵੀਰਾਂ ਨਾਲ ਹੀ ਧਨੋਆ ਗਰੁੱਪ ਆਫ਼ ਇੰਡਸਟਰੀਜ਼ ਚਲਾ ਰਿਹਾ ਹੈ। ਮਨਜਿੰਦਰ ਸਿੰਘ ਧਨੋਆ ਪੰਜਾਬੀ ਗ਼ਜ਼ਲ ਮੰਚ ਦਾ ਵੀ ਸਕੱਤਰ ਰਿਹਾ ਹੈ। ਪਿਛਲੇ ਚਾਰ ਸਾਲ ਤੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਸਕੱਤਰ ਹੋਣ ਕਾਰਨ ਪੂਰੀ ਸਰਗਰਮੀ ਨਾਲ ਸਾਹਿੱਤ ਸਿਰਜਣ ਤੇ ਸਰਗਰਮੀਆਂ ਦਾ ਸੰਚਾਲਨ ਕਰ ਰਿਹਾ ਹੈ। ਕੈਨੇਡਾ, ਯੂਰਪ, ਯੂ ਕੇ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ 'ਚ ਆਪਣੇ ਕਲਾਮ ਦਾ ਲੋਹਾ ਮੰਨਵਾ ਚੁਕਿਆ ਹੈ। ਤ੍ਰੈਲੋਚਨ ਲੋਚੀ ਨਾਲ ਮਿਲ ਕੇ ਉਹ ਪਿਛਲੇ 100 ਸਾਲ ਦੀ ਪੰਜਾਬੀ ਗ਼ਜ਼ਲ ਨੂੰ ਗੁਲਕੰਦ ਨਾਮ ਹੇਠ ਸੰਪਾਦਿਤ ਕਰ ਚੁਕਾ ਹੈ। ਉੱਘੇ ਗ਼ਜ਼ਲ ਗਾਇਕ ਜਨਾਬ ਬਰਕਤ ਸਿੱਧੂ ਤੇ ਯਾਕੂਬ ਉਸ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਗਾ ਚੁਕੇ ਹਨ।

ਸੁਰਮ ਸਲਾਈ : ਮਨਜਿੰਦਰ ਸਿੰਘ ਧਨੋਆ

  • ਮੈਂ ਤੇਰੀ ਮਹਿਕ ਨੂੰ ਇੱਕ ਨਾਮ
  • ਨੈਣਾਂ 'ਚ ਕੁਝ ਵਫ਼ਾ ਦੇ
  • ਰਾਗ ਅੰਨ੍ਹੇ ਸ਼ਬਦ ਕਾਣੇ ਹੋ ਗਏ
  • ਕਿੱਦਾਂ ਦਾ ਮਿਹਰਵਾਨ ਹੈਂ
  • ਮਸਨੂਈ ਸਾਹਾਂ 'ਤੇ ਬੇਗਾਨੀ ਹਵਾ ਉੱਤੇ
  • ਪੈਰ ਵਿਹੜੇ 'ਚ ਪੱਤਝੜ ਨੇ
  • ਅਜਬ ਇਹ ਆਦਮੀ ਰੱਖਦਾ ਇਲਮ
  • ਬੈਠੇ ਨੇ ਪੈਰ-ਪੈਰ ਤੇ
  • ਆਪਣੀ ਹੀ ਕਹਿ ਰਹੇ ਨੇ
  • ਘਰ ਪੁਰਾਣਾ ਸਹੀ ਦਿਲ ਨੂੰ
  • ਉਦਾਸੇ ਏਸ ਘਰ ਵਿਚ ਵੀ
  • ਕੀ ਹੋਇਆ ਤਲਵਾਰ ਜੇ
  • ਹਰ ਰੰਗ ਦੇ ਵਿਚ ਘੁਲਦਾ ਜਾਏ
  • ਜਵਾਲਾ ਬਣ ਮੇਰੇ ਅੰਦਰ ਸਦਾ
  • ਦਿਲ ਨੂੰ ਹਿੱਸੇਦਾਰਾਂ ਦੇ ਵਿਚ ਵੰਡ ਦਿੱਤਾ
  • ਜਿਸ ਦਿਨ ਤੋਂ ਤੇਰੇ ਸ਼ਹਿਰ ਦਾ
  • ਰਹਿੰਦੇ ਨੇ ਦੂਰ ਅਕਸਰ
  • ਫੁੱਲਾਂ ਦੀ ਛੱਤ ਹੋਵੇ
  • ਹਾਕਮ ਬਦਲ ਗਏ ਨੇ
  • ਭਾਵੇਂ ਕਰ ਲੈ ਕੰਧ ਮੁਹੱਬਤਾਂ ਬੋਲਦੀਆਂ
  • ਆਏ ਨਾ ਨੀਂਦ ਅੱਜ ਕੱਲ
  • ਕੁੰਦਨ ਵਰਗੀ ਜੇ ਮੇਰੀ
  • ਹੱਕ ਸੱਚ ਇਨਸਾਫ਼ ਦੇ ਨੇ
  • ਦਿਲ ਨੂੰ ਰੂਹ ਦਾ ਹਮਸਫ਼ਰ
  • ਗੁਜ਼ਰੇ ਮੌਸਮ ਦੀ ਥਿੰਦਿਆਈ
  • ਬੜੇ ਹੀ ਅਜੀਬ ਲੋਕ
  • ਖਮਜ਼ਦਾ ਇਹ ਲੋਕ ਸਾਰੇ ਵੇਖਦਾਂ
  • ਰੰਗ ਨਾ ਹੀ ਰੂਪ ਨਾ ਉਹ ਦਿਲ ਰਿਹਾ
  • ਖੁੱਲੀ ਅੱਖ ਤੋਂ ਜਦ ਇਕ ਸੁਪਨਾ
  • ਕੱਚ-ਕੁਆਰਿਆਂ ਨਾਲ ਤਾਂ ਇੰਝ
  • ਵੇਖ ਕੇ ਕਤਲਾਮ ਜੇ
  • ਮਾਰੂਥਲ ਵਿਚ ਤੁਰਦਿਆਂ
  • ਮ੍ਰਿਗਤ੍ਰਿਸ਼ਨਾ ਦੇ ਕੀਲੇ ਪੰਛੀ
  • ਸ਼ਬਦਾਂ ਅੰਦਰ ਸੱਚ ਹੈ
  • ਸਿਖ ਗਿਆ ਜੇ ਸੁਪਨ ਨੂੰ ਸੰਭਾਲਣੇ
  • ਦਿਲ ਦੇ ਵਿਚ ਲਕੋਈ ਬੈਠੇ ਖੰਜ਼ਰ
  • ਕੱਚੇ ਘੜੇ 'ਤੇ ਨਾ ਪਿਆਰ ਠਿਲਦਾ
  • ਧੜਕਦਾ ਸੀਨੇ 'ਚ ਇਸ ਦੇ
  • ਸਦੀਆਂ ਤੋਂ ਹੀ ਮਾਰੂਥਲ ਦੀ
  • ਸੋਚਦਾ ਹਾਂ ਇਕ ਗ਼ਜ਼ਲ ਐਸੀ ਲਿਖਾਂ
  • ਸੁਨਹਿਰੀ ਖ਼ਾਬ ਸਹਿਮੀ ਇਸ ਫ਼ਿਜਾ ਵਿਚ
  • ਗੋਰੇ ਤੋਂ ਨਾ ਕਾਲੇ ਤੋਂ ਡਰ ਲਗਦਾ ਹੈ
  • ਅੱਗ ਦੇ ਜਾਂ ਖ਼ੂਨ ਦੇ
  • ਚੋਰ ਲੁਟੇਰੇ, ਕਾਤਿਲ
  • ਚਿਹਰੇ ਉੱਤੇ ਰੰਗ ਲਗਾ ਕੇ
  • ਦਿਲ ਮੇਰਾ ਮੋਏ ਅਰਮਾਨ ਲੱਭਦਾ
  • ਦੁਆ ਏਹੀ ਸਦਾ ਮੰਗਾਂ
  • ਕਿਹੜੀ ਇਹ ਦਿਲ ਦੇ ਨਾਲ
  • ਮੌਸਮ ਬਲਦਾ ਲਾਵਾ ਹੈ
  • ਸਾਹਾਂ ਦੇ ਵਿਚ ਬੇਵਿਸ਼ਵਾਸੀ
  • ਗੁਣਗਣਾਉਂਦਾ ਮਸਤ ਚਾਲ
  • ਤੇਜ਼ ਅਗਨ ਵਿਚ ਲੋਹਾ ਪੱਥਰ
  • ਜਾਂਦੇ ਜਾਂਦੇ ਕਹਿ ਗਿਆ ਉਹ
  • ਸ਼ਬਦਾਂ ਦੀ ਪਰਵਾਜ਼ ਜਿਹਾ
  • ਸੀਨੇ ਅੰਦਰ ਧੁੱਖਦਾ ਰਹੇ
  • ਜ਼ਿੰਦਗੀ ਨਿੱਕੀ ਸਹੀ ਲੰਮੀ ਡਗਰ ਹੈ
  • ਫੁੱਲਾਂ ਦੇ ਵਾਂਗ ਮਹਿਕਿਆ
  • ਸਾਂਝ ਦੇ ਉਹ ਦਿਨ ਸੁਹਾਵੇ
  • ਪਤਾ ਨੀਂ ਕਿਹੜਿਆਂ ਖ਼ਾਬਾਂ ਦੇ
  • ਸਿਆਸਤ ਰੋਲ ਦਿੱਤੇ ਜੋ
  • ਛੱਡ ਦਿਲਾ ਸੂਹੇ ਪੈਮਾਨੇ ਛੱਡ ਦੇ
  • ਚੰਗੇ ਬੁਰੇ ਨੂੰ ਪਰਖਦੇ ਸਭ
  • ਦੀਪ ਜਦੋਂ ਬਾਲੇਂਗਾ ਕੋਈ
  • ਇਸ ਦਿਲ ਦੀ ਸ਼ਰਾਰਤ ਤੋਂ
  • ਇੱਕ ਤੇਰੀ ਖ਼ੁਸ਼ਬੂ ਤੋਂ ਸੱਖਣਾ
  • ਪੋਲੇ ਪੈਰੀਂ ਆ ਕੇ ਸੱਜਣਾਂ ਪਿਆਰੇ
  • ਨੈਣਾਂ ਤੇਰਿਆਂ 'ਚ ਰਹੀ ਨਾ
  • ਕਿਸ ਨੂੰ ਸੀ ਇਹ ਖ਼ਿਆਲ
  • ਅੰਦਰੇ-ਅੰਦਰੇ ਝੁਰਦੇ ਰਹਿਣਾ
  • ਹਉਕੇ ਦੀ ਜੂਨ ਪੈ ਗਿਰਆ ਸਾਹਵਾਂ
  • ਇਹ ਕੈਸੀ ਦਿਲ ਦੀ ਹਾਲਤ
  • ਸਿਖ਼ਰ ਦੁਪਹਿਰੇ ਕਰਨਗੇ
  • ਗ਼ਮ ਦੀਆਂ ਬਦਲੋਟੀਆਂ ਤੇ
  • ਮੇਰੀ ਪੱਥਰ ਹਯਾਤੀ ਨੂੰ
  • ਦਿਨ ਵਿਚ ਮੇਰੇ ਵਜੂਦ ਨੂੰ