Lala Dhani Ram Chatrik
ਲਾਲਾ ਧਨੀ ਰਾਮ ਚਾਤ੍ਰਿਕ

ਲਾਲਾ ਧਨੀ ਰਾਮ ਚਾਤ੍ਰਿਕ (੧੮੭੬-੧੯੫੪) ਨੇ ਸਾਰੀ ਜਿੰਦਗੀ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਕੰਮ ਕੀਤਾ । ਉਨ੍ਹਾਂ ਨੇ ਪੰਜਾਬੀ ਦੇ ਮਿਆਰੀ ਟਾਈਪ ਸੈਟ ਤਿਆਰ ਕੀਤੇ । ਉਨ੍ਹਾਂ ਦੀ ਬੋਲੀ ਅਤੇ ਵਿਸ਼ੇ ਆਮ ਲੋਕਾਂ ਦੇ ਨੇੜੇ ਹੋਣ ਕਰਕੇ ਬਹੁਤ ਹੀ ਹਰਮਨ ਪਿਆਰੇ ਰਹੇ ਹਨ । ਉਨ੍ਹਾਂ ਨੇ ਭਰਥਰੀ ਹਰੀ ਬਿਕਰਮਾਜੀਤ, ਨਲ ਦਮਅੰਤੀ,ਚੰਦਨਵਾੜੀ, ਧਰਮਵੀਰ, ਕੇਸਰ ਕਿਆਰੀ, ਨਵਾਂ ਜਹਾਨ, ਨੂਰ ਜਹਾਂ ਬਾਦਸ਼ਾਹ ਬੇਗ਼ਮ ਅਤੇ ਸੂਫ਼ੀਖ਼ਾਨਾ ਰਚਨਾਵਾਂ ਰਚੀਆਂ ।