Kulwinder Bachhoana
ਕੁਲਵਿੰਦਰ ਬੱਛੋਆਣਾ
ਕੁਲਵਿੰਦਰ ਬੱਛੋਆਣਾ (੧੮ ਮਈ ੧੯੮੪-) ਦਾ ਜਨਮ ਪਿੰਡ ਤੇ ਡਾਕ ਬੱਛੋਆਣਾ, ਤਹਿਸੀਲ ਬੁਢਲਾਡਾ, ਜਿਲਾ ਮਾਨਸਾ
(ਪੰਜਾਬ) ਵਿੱਚ ਪਿਤਾ ਸ. ਅਮਰੀਕ ਸਿੰਘ ਅਤੇ ਮਾਤਾ ਬਲਜੀਤ ਕੌਰ ਦੇ ਘਰ ਹੋਇਆ । ਉਨ੍ਹਾਂ ਦੀ
ਵਿੱਦਿਅਕ ਯੋਗਤਾ: ਐਮ. ਏ. (ਪੰਜਾਬੀ, ਹਿਸਟਰੀ), ਬੀ. ਐੱਡ., UGC-NET ਹੈ । ਉਹ ਕਿੱਤੇ ਵੱਜੋਂ ਅਧਿਆਪਕ
ਹਨ । ਉਹ ਕਵਿਤਾ ਅਤੇ ਗ਼ਜ਼ਲ ਲਿਖਦੇ ਹਨ । ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ 'ਵਕਤ ਜੋ ਸਾਡਾ ਨਹੀਂ' ਸਾਲ ੨੦੧੭ ਵਿੱਚ ਛਪਿਆ ਹੈ । ਉਨ੍ਹਾਂ ਨੂੰ
ਸ਼੍ਰੀ ਕੰਵਰ ਚੌਹਾਨ ਯਾਦਗਾਰੀ ਨਵ-ਪ੍ਰਤਿਭਾ ਗ਼ਜ਼ਲ ਪੁਰਸਕਾਰ-੨੦੧੮ ਅਤੇ ਏਕਮ ਸਾਹਿਤ ਪੁਰਸਕਾਰ ੨੦੧੮ ਮਿਲ ਚੁੱਕੇ ਹਨ ।
ਕੁਲਵਿੰਦਰ ਬੱਛੋਆਣਾ ਪੰਜਾਬੀ ਕਵਿਤਾ