Kulwant Jagraon
ਕੁਲਵੰਤ ਜਗਰਾਓਂ

ਕੁਲਵੰਤ ਜਗਰਾਓਂ (6 ਜਨਵਰੀ 1939–5 ਮਾਰਚ 2008) ਪੰਜਾਬੀ ਕਵੀ ਤੇ ਲੇਖਕ ਸਨ। ਉਨ੍ਹਾਂ ਦਾ ਜਨਮ ਚੂਹੜਚੱਕ (ਸ਼ੇਖੂਪੁਰਾ) ਲਹਿੰਦੇ ਪੰਜਾਬ ਵਿੱਚ ਹੋਇਆ । ਵੰਡ ਤੋਂ ਬਾਅਦ ਉਹ ਜਗਰਾਉਂ ਆ ਕੇ ਵੱਸ ਗਏ । ਉਨ੍ਹਾਂ ਨੇ ਆਰਥਿਕ ਤੰਗੀਆਂ ਦੇ ਬਾਵਜੂਦ ਉਚੇਰੀ ਸਿੱਖਿਆ ਹਾਸਲ ਕੀਤੀ ਅਤੇ ਉਹ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਲੰਮਾ ਸਮਾਂ ਕਾਰਜਸ਼ੀਲ ਰਹੇ। ਸੇਵਾ ਮੁਕਤ ਹੋ ਉਹ ਲੁਧਿਆਣੇ ਰਹਿਣ ਲੱਗ ਪਾਏ ਸਨ ਅਤੇ ਸਾਹਿਤ ਸੇਵਾ ਵਿੱਚ ਲੱਗ ਗਿਆ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ : ਸੱਚ ਦੇ ਸਨਮੁਖ, ਸਮੇਂ ਦੇ ਬੋਲ, ਸੁਲਘਦੇ ਪਲ, ਕੌਣ ਦਿਲਾਂ ਦੀਆਂ ਜਾਣੇ, ਸੂਹਾ ਗੁਲਾਬ (ਸਮੁੱਚੀਆਂ ਰਚਨਾਵਾਂ), ਹਰਫ਼ਾਂ ਦੇ ਸ਼ੀਸ਼ੇ (ਗ਼ਜ਼ਲ-ਸੰਗ੍ਰਹਿ), ਚੇਤਨਾ ਦੀ ਮਸ਼ਾਲ, ਮੁਹੱਬਤ ਦੀ ਖ਼ੁਸ਼ਬੂ । 'ਕੁਲਵੰਤ ਜਗਰਾਓਂ ਦੀ ਕਾਵਿ-ਚੇਤਨਾ' ਉਨ੍ਹਾਂ ਦੀ ਰਚਨਾ ਬਾਰੇ ਪ੍ਰੋ. ਕ੍ਰਿਸ਼ਨ ਸਿੰਘ ਦੀ ਲਿਖੀ ਕਿਤਾਬ ਹੈ ।