Krishan Bhanot
ਕ੍ਰਿਸ਼ਨ ਭਨੋਟ
ਕ੍ਰਿਸ਼ਨ ਭਨੋਟ ਕੈਨੇਡਾ ਵਸਦੇ ਉੱਘੇ ਪੰਜਾਬੀ ਉਸਤਾਦ ਕਵੀ ਹਨ । ਉਨ੍ਹਾਂ ਨੇ ਗ਼ਜ਼ਲ ਸੰਗ੍ਰਹਿ ਤੇ ਗ਼ਜ਼ਲ ਦੇ ਅਰੂਜ਼ ਬਾਰੇ ਕਿਤਾਬਾਂ
ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਉਮਰ ਦੇ ਵਰਕੇ, 'ਗ਼ਜ਼ਲ ਦੀ ਬਣਤਰ ਤੇ ਅਰੂਜ਼'
'ਮਹਿਕ ਦੇ ਹਸਤਾਖ਼ਰ', 'ਜਲ-ਤਰੰਗ', 'ਤਲਖ਼ ਪਲ', 'ਚੁੱਪ ਦਾ ਸੰਗੀਤ', 'ਸੋਨੇ ਦੀ ਸਲੀਬ ਤੋਂ' ਅਤੇ 'ਵਿਅੰਗ ਲੀਲਾ' ।
ਉਨ੍ਹਾਂ ਦੇ ਸ਼ਾਗਿਰਦਾਂ ਵਿੱਚ ਰਾਜਵੰਤ ਰਾਜ ਅਤੇ ਸਿਮਰਤ ਸੁਮੈਰਾ ਦੇ ਨਾਂ ਸ਼ਾਮਿਲ ਹਨ ।