Kissa Sassi Punnu Lakhshah

ਕਿੱਸਾ ਸੱਸੀ ਪੁੰਨੂ ਲਖਸ਼ਾਹ

੧ਓ ਸਤਿਗੁਰਪ੍ਰਸਾਦਿ॥
॥ਅਥ ਕਿੱਸਾ ਸੱਸੀ ਪੁੱਨੂੰ ਕ੍ਰਿਤ
ਲਖਸ਼ਾਹ ਲਿਖ੍ਯਤੇ॥

ਡੇਉਡ

ਸਿਫਤ ਕਹੂੰ ਕਾਦਰ ਦੀ ਮੁਖ ਥੀਂ ਹੋਵੇ ਫਜ਼ਲ ਅਕਾਰੀ ਮਿਟੇ ਕਹਾਰੀ॥
ਚੌਦਾਂ ਤਬਕਾਂ ਬੀਚ ਰਬੇਦਾ ਹੁਕਮ ਬਖਤ ਸ੍ਰਦਾਰੀ ਕਲਾ ਪਸਾਰੀ॥
ਸੂਰਜ ਚੰਦ ਚਰਾਗ ਸਾਜ ਦੋ ਮਿਟੀ ਗ਼ਰਦ ਗ਼ੁਫਾਰੀ ਓਸ ਪੁਕਾਰੀ॥
ਆਦਮ ਹੱਵਾ ਉਪਾਇ ਇਸ਼ਕ ਥੀਂ ਰਚੀਏ ਖਲਕਤ ਸਾਰੀ ਅਰ ਨਰ ਨਾਰੀ॥੧॥

ਜਿੰਨ ਇਨਸਾਨ ਫਰਿਸਤੇ ਜਿਸ ਦੇ ਦਰ ਪਰ ਖੜੇ ਸਵਾਲੀ ਕੁਦਰਤ ਪਾਲੀ॥
ਲੈਂਦਾ ਖਬਰ ਜੀਆਂਦੀ ਆਪੇ ਜਿਵੇਂ ਬਾਗਦਾ ਮਾਲੀ ਜਗ ਦਾ ਪਾਲੀ॥
ਹਰ ਹਰ ਅੰਦਰ ਵਸੇ ਆਪ ਓਹ ਜਾਇ ਨਾ ਕਾਈ ਖਾਲੀ ਜੋਤ ਨਿਰਾਲੀ॥
ਭੂਲ ਚੂਕ ਜੋ ਕਹੇ ਸ਼ਾਹ ਲਖ ਓਹ ਜਿਨਾਬ ਹੈ ਆਲੀ ਬਖਸ਼ਨ ਵਾਲੀ॥੨॥

ਆਹਦ ਇਸ਼ਕ ਥੀਂ ਆਹਮਦ ਕੀਤਾ ਮੀਮ ਮਿਲਾ ਦਿਲ ਜਾਨੀ ਕਹ੍ਯਾ ਜ਼ਬਾਨੀ॥
ਚੌਦਾਂ ਤਬਕ ਕੀਏ ਤੁਧ ਖਾਤ੍ਰ ਚੰਦ ਸੂਰਜ ਅਸਮਾਨੀ ਜੋਤ ਨੁਰਾਨੀ॥
ਜ਼ਾਤ ਪਾਕ ਲੌਲਾਕ ਬਨਾਈ ਆਈ ਸਿਫਤ ਕੁਰਾਨੀ ਸਚੁ ਕਰ ਮਾਨੀ॥
ਮੇਹਰ ਨਬੂਵਤ ਸ੍ਰਵਰ ਤਾਈਂ ਲਾਈ ਆਪ ਨਸ਼ਾਨੀ ਕਲਮ ਰਬਾਨੀ॥੩॥

ਚਾਰ ਯਾਰ ਸਚਿਆਰ ਨਬੀ ਦੇ ਰੌਸ਼ਨ ਹੈ ਜਗ ਸਾਰੇ ਜਿਵੇਂ ਸਤਾਰੇ॥
ਅਬੂ ਬਕਰ ਸਦੀਕ ਰਫੀਕੀ ਉਮਰ ਖਿਤਾਬ ਪਿਆਰੇ ਹਕ ਸੰਵਾਰੇ॥
ਜਿਗਰ ਜਾਨ ਉਸਮਾਨ ਗ਼ਨੀ ਬੁਝ ਥੀਏ ਮੁਰਤਜ਼ ਭਾਰੇ ਗਬਰਬਦਹਾਰੇ॥
ਜੋ ਨਰ ਕਰਦੇ ਸਿਫਤ ਉਨਾ ਦੀ ਜਿੰਨਤ ਵਿਚ ਉਲਾਰੇ ਲੈਣ ਝੁਲਾਰੇ॥੪॥

ਆਲ ਨਬੀ ਉਲਾਦ ਮੁਰਤਜ਼ਾ ਬਖਸੇ ਧੀਰਾਂ ਧੀਰਾਂ ਭੇਜ ਬਲ ਬੀਰਾਂ॥
ਨਾਮ ਲਿਯਾਂ ਦੁਖ ਹੋਵਨ ਦੂਰ ਸਭ ਝੜਦੇ ਤੌਕ ਜੰਜੀਰਾਂ ਅਮਨ ਅਸੀਰਾਂ॥
ਅਧਿਆਂ ਲੋਇ ਔਤਰਿਆਂ ਸੰਤੁਤ ਦੁਧ ਮਲਾਈਆਂ ਖੀਰਾਂ ਦੇਇ ਫਕੀਰਾਂ॥
ਲਖ ਮੁਰੀਦ ਦਰਬਾਰ ਸੁਆਲੀ ਹੈ ਦਾਤਾਰ ਪੁਤ ਪੀਰਾਂ ਹਜ਼ਰਤ ਮੀਰਾਂ॥੫॥

ਖ੍ਵਾਜ ਖਿਜ਼ਰ ਵਰ ਦਾਇਕ ਜਗਮੋਂ ਜਿੰਦਾ ਪੀਰ ਮਨਾਵਾਂ ਜਸ ਗੁਨ ਗਾਵਾਂ॥
ਭੀੜ ਸਮੇ ਆ ਮੱਦਦ ਕਰਦਾ ਅੰਦਰ ਸ਼ਹੁ ਦਰੀਆਵਾਂ ਪਿਛੇ ਥਾਵਾਂ॥
ਪਾਰ ਜੁਲਮ ਦੀ ਲਾਵੇ ਬੇੜੀ ਮੇਲੇ ਵੀਰ ਭਿਰਾਵਾਂ ਬੇਟੇ ਮਾਵਾਂ॥
ਬਖਸ਼ੇ ਲੈਹਰ ਬੈਹਰ ਨੂੰ ਖੋਲੇ ਕਹੀ ਸਿਫਤ ਉਲਮਾਵਾਂ ਤੇ ਫੁਕਰਾਵਾਂ॥੬॥

ਮੋਤੀ ਲੜੀ ਪਰੋਂਦੇ ਸ਼ਾਇਰ ਸੈਤ ਲਾ ਜ਼ਿਮੀਨ ਦਾ ਪਾਵਨ ਚਤ੍ਰ ਸਦਾਵਨ॥
ਸਮਝਨ ਬਚਨ ਰਦੀਫ ਕਾਫੀਆ ਸ਼ੀਰੀ ਸੁਖਨ ਬਨਾਵਨ ਸਭਾ ਰਝਾਵਨ॥
ਨਾਦਰ ਗਲ ਖੁਸ਼ਬੋਆਂ ਵਾਲੇ ਉਸ਼ਨਾਕਾਂ ਨੂੰ ਭਾਵਨ ਅੰਗ ਲਗਾਵਨ॥
ਕਹੁ ਲਖਸ਼ਾਹ ਹੋਨ ਫੁਲ ਅਕ ਦੇ ਖਾਤਰ ਕਦੀ ਨਾਂ ਲਿਯਾਵਨ ਜਲ ਬਲ ਜਾਵਨ॥੭॥

ਅਸਲੋਂ ਨਕਲ ਉਤਾਰੇ ਸ਼ਾਇਰ ਅਕਲ ਫਿਕਰ ਜੋ ਆਈ ਆਖ ਸੁਨਾਈ॥
ਕਿੱਸਾ ਥੋੜਾ ਮਤਲਬ ਬਹੁਤਾ ਮਾਖਨ ਰੋਲ ਲ੍ਯਾਈ ਛਾਹ ਵੰਜਾਈ॥
ਸੈ ਆਸ਼ਕ ਪਰਵਾਨ ਜਗਤ ਪਰ ਲਿਵ ਸਾਚੇ ਵਲ ਲਾਈ ਇੱਜਤ ਪਾਈ॥
ਅਸਲ ਦੋਸਤੀ ਸੱਸੀ ਪੁੰਨੂ ਦੀ ਸਿਫਤ ਸ਼ਾਹਲਖ ਚਾਈ ਪੜਗੁ ਲੁਕਾਈ॥੮॥

ਆਦਮ ਜਾਮ ਭੰਬੋਰ ਸ਼ਹਿਰ ਵਿਚ ਆਹਾ ਮਲਕ ਦੀਦਾਰੀ ਨੇਕੋ ਕਾਰੀ॥
ਆਲੀ ਤੇਜ਼ ਸਿਕੰਦਰ ਜੇਹਾ ਹਰ ੨ ਕਿਸਮ ਸਵਾਰੀ ਲਸ਼ਕਰ ਭਾਰੀ॥
ਸ਼ੀਹ ਬਕਰੀ ਰਲ ਪੀਂਦੇ ਪਾਨੀ ਤੁਰਦੇ ਰਾਹ ਗੁਆਰੀ ਬਿਨ ਹਥਿਯਾਰੀ॥
ਕਹਿ ਲਖਸ਼ਾਹ ਸਿਪਾਹ ਰਈਯਤ ਕਰੇ ਅਸੀਸਾਂ ਸਾਰੀ ਜੋ ਨਰ ਨਾਰੀ॥੯॥

ਬੇਸੁਮਾਰ ਦੌਲਤ ਅਰ ਤੋਪਾਂ ਘੋੜ ਨੀਲਾਂ ਛਬ ਪੂਰੇ ਸ਼ੁਤਰ ਜੰਬੂਰੇ॥
ਕਈ ਪਲਟਣਾਂ ਕੰਪੂ ਆਹੇ ਸਾਰੰਗ ਰਣ ਮੇ ਸੂਰੇ ਖਲੇ ਹਜੂਰੇ॥
ਕੋਕਬਾਨਸੰਗ ਔਰ ਗੁਬਾਰੇ ਸੂਦਿਆਂ ਨੇ ਰਨ ਤੂਰੇ ਤੁਰਮ ਤੰਬੂਰੇ॥
ਲਖ ਨਸ਼ਾਨ ਲਖਸ਼ਾਹ ਬੈਰਕਾਂ ਝੂਲਨ ਹਸਤ ਸੰਧੂਰੇ ਮਸਤ ਗਰੂਰੇ॥੧੦॥

ਦਲਬਾਦਲ ਤੰਬੂ ਕਲੰਦਰੀ ਸਾਏਬਾਨ ਉਚੇਰੇ ਛਬਾਂ ਉਲੇਰੇ॥
ਦੋ ਚੋਬੇ ਬਹੁ ਭਾਂਤ ਪਾਇਲਾ ਘੋੜੇ ਬਾਨ ਗਹੀਰੇ ਸੋਹਨ ਨੇਰੇ॥
ਕਈ ਪਲਟਣਾਂ ਛੋਲਦਾਰੀਆਂ ਸਾਥ ਕਨਾਤਾਂ ਡੇਰੇ ਸਜੇ ਚੁਫੇਰੇ॥
ਸਤਰੰਜੀ ਮਸਨੰਦ ਕਲੀਚੇ ਵਿਛਦੇ ਫਰਸ਼ ਚੰਗੇਰੇ ਸੰਝ ਸਵੇਰੇ॥੧੧॥

ਖਾਸ ਗੁਲਾਮ ਫਰਾਸ਼ ਤਹਾਂ ਲਖ ਕਰਦੇ ਅਪਨੀਆਂ ਕਾਰਾਂ ਵਿਚ ਦਰਬਾਰਾਂ॥
ਬੇਸ਼ ਕੁਰਸੀਆਂ ਚੰਦਨ ਚੌਕੀ ਮੂਹੜੇ ਪਲੰਘ ਹਜ਼ਾਰਾਂ ਸਜੇ ਅਪਾਰਾਂ॥
ਬਿਛੇ ਬਛਾਵਨੇ ਧਰੇ ਸਰਾਣੇ ਤਕੀਏ ਅਤਰ ਹੁਲਾਰਾਂ ਫੂਲ ਬਹਾਰਾਂ॥
ਰੈਹਨ ਸਰਕਾਰਾਂ ਖੋਜੀ ਕਹਿ ਲਖ ਖਿਦਮਤਗਾਰਾਂ ਸੁੰਦਰ ਨਾਰਾਂ॥੧੨॥

ਅਰਨੇ ਹਰਨ ਗੋਰ ਖਰ ਗੈਂਡੇ ਹੁੰਡੀ ਸੇਟ ਕਰੇਲੇ ਘਾਸ ਚਰੇਲੇ॥
ਸ਼ੇਰ ਜੇਰ ਕਰ ਪਾਇ ਪਿੰਜਰੇ ਪਕੜੇ ਬਾਘ ਬਘੇਲੇ ਮਿਰਗ ਮਰੇਲੇ॥
ਵੇਖਨ ਉਹ ਦਮ ਲੋਕ ਹਜਾਰਾਂ ਬੁੱਢੇ ਔਰ ਨਵੇਲੇ ਸੰਝ ਸਵੇਲੇ॥
ਕਹੁ ਲਖਸ਼ਾਹ ਮੁਲਕ ਦਾ ਵਾਲੀ ਚੜ ਸਿਕਾਰ ਨਿਤ ਖੇਲੇ ਅੰਦਰ ਬੇਲੇ॥੧੩॥

ਚਿਤਰੇ ਔਰ ਸਿਯਾਹ ਗੋਸ਼ ਸਿੰਘ ਤੁਰਦੇ ਸਾਥ ਸਵਾਰੀ ਮਾਸ ਅਹਾਰੀ॥
ਜੁਰੇ ਬਾਜ ਅਰ ਮੈਨਾ ਬਾਸ਼ੇ ਕਰਨ ਤਮਾਸ਼ੇ ਕਾਰੀ ਵਾਰੋਵਾਰੀ॥
ਸਕਰੀ ਨਾਮ ਉਸ਼ਕਰੀ ਬੈਹਰੀ ਧੂਤੀ ਕੂਹੀ ਉਲਾਰੀ ਪਵੇ ਉਡਾਰੀ॥
ਲਗੜ ਝਗੜ ਚਰਗਾਨ ਚਰਗੀਲੇ ਵਾਹਨ ਮੀਰ ਸ਼ਕਾਰੀ ਭਲੇ ਖਿਲਾਰੀ॥੧੪॥

ਬਾਂਕੀ ਚੜਤ ਸਿਫਤ ਕੀ ਲਾਇਕ ਗੋਦੀ ਅਸਪ ਕੰਧਾਰੀ ਲੈਨ ਉਡਾਰੀ॥
ਫੀਲ ਸਵਾਰ ਹਜਾਰਾਂ ਕੋਤਲ ਘੋੜਸਵਾਰ ਦੀਦਾਰੀ ਸ਼ਸਤ੍ਰ ਭਾਰੀ॥
ਹੋਵੇ ਮਿਆਨ ਸੀਮ ਸੁਨੈਹਰੀ ਤੇਜੀ ਅਲਮ ਉਦਾਰੀ ਬੇ ਸ਼ੁਮਾਰੀ॥
ਪਾਲਕੀਆਂ ਰਥ ਬੱਘੀ ਪੀਨਸਾਂ ਪਾਲਕੀਆਂ ਛਬ ਪਿਆਰੀ ਨਗ ਚਮਕਾਰੀ॥੧੫॥

ਕੀਮ ਖਵਾਬ ਜ਼ਰਬਫਤ ਪੁਸ਼ਾਕਾਂ ਆਹੀਆਂ ਗਿਰਦ ਕਹਾਰਾਂ ਖਿਦਮਤਗਾਰਾਂ॥
ਪਗਅੰਦਾਜ਼ ਤੇਜ ਰੌਬਰਨੂੰ ਸਿਰੀ ਤਾਸ ਦਸਤਾਰਾਂ ਹਰ ਰੰਗ ਡਾਰਾਂ॥
ਕੰਗਨ ਮੁੰਦਰੇ ਕੜੇ ਜੜਾਊ ਦੇਂਦੇ ਨਗ ਚਮਕਾਰਾਂ ਬੀਚ ਬਹਾਰਾਂ॥
ਤਖਤ ਰਵਾਂ ਅਰਮੀਨ ਮੁਰਾਤਬ ਪੈਦਲ ਲਾਖ ਸਵਾਰਾਂ ਸਜੇ ਅਪਾਰਾਂ॥੧੬॥

ਝਾਂਜ ਮੁਰਲੀਆਂ ਔ ਰਨਸਿੰਘੇ ਤੁਰੀਆਂ ਸਮੇ ਉਸਵਾਰੇ ਮਜੇ ਉਲਾਰੇ॥
ਕਰਨਾਇਨ ਸਰਨਾਇਨ ਭੇਰਾਂ ਪੂਰਨ ਛਬ ਰਣ ਕਾਰੇ ਢੋਲ ਨਗਾਰੇ॥
ਬਜੇ ਬੇਸਦ ਫੜੇ ਅਰ ਤਾਸੇ ਪੇਸ਼ ਨਕੀਬ ਸੰਗਾਰੇ ਕਰਨ ਪੁਕਾਰੇ॥
ਕਹਿ ਲਖ ਸ਼ਾਹ ਤੰਬੂਰ ਸ਼ੁਤਰੀਆ ਨੌਬਤਖਾਨੇ ਭਾਰੇ ਬਾਜੇ ਸਾਰੇ॥੧੭॥

ਸੈਘੜਿਯਾਲ ਪਲਟਣਾਂ ਕੌਂਪੂ ਸਜ ਕਵਾਇਦਾਂ ਕਰਦੇ ਮੁਜਰੇ ਭਰਦੇ॥
ਸਾਥ ਅਮੀਰ ਵਜੀਰ ਆਮ ਅਰ ਨਫਰ ਨਿਮਕ ਪਰ ਵੁਰ ਦੇ ਦਰਦੀ ਘਰਦੇ॥
ਚੋਬਦਾਰ ਬਿਸੀਯਾਰ ਪੇਸ਼ ਕਰ ਰੇਸ ਸਜੇ ਹਰ ਹਰ ਦੇ ਆਸੇ ਜਰਦੇ॥
ਕਹੇ ਲਖਸ਼ਾਹ ਮਿਲੇ ਜੋ ਆਕੇ ਸੋ ਨਜਰਾਨੇ ਧਰਦੇ ਜੋ ਜੋ ਸਰਦੇ॥੧੮॥

ਘਨੀਅਰ ਜੈਸੇ ਘਰ ਦੇ ਤੁਰਦੇ ਊਪਰ ਮੁਕਲੇ ਜਰੀਆਂ ਝਲਾਂ ਪਰੀਆਂ॥
ਬਿਜਲੀ ਵਾਂਗ ਦੇਹਨ ਚਮਕਾਰੇ ਹੌਦੇ ਔਰ ਅੰਬ੍ਰੀਆਂ ਨਗ ਫੁਲ ਜਰੀਆਂ॥
ਕਹਿ ਲਖਸ਼ਾਹ ਜਿਵੇਂ ਮੀਹ ਬਰਸਨ ਸੋਹਨੀ ਦਰਬ ਬਦਰੀਆਂ ਆਗੇ ਧਰੀਆਂ॥੧੯॥

ਝੂਲੇ ਸਾਥ ਨਸ਼ਾਨ ਬੈਰਕਾਂ ਰੰਗ ਛਤਰੀਆਂ ਲਾਇਆ ਸਮਾਂ ਸੁਹਾਇਆ॥
ਸਾਜ਼ ਤੁਰੰਗਾਂ ਗਿਰਦ ਜੜਾਊ ਲਸ਼ਕਰ ਨੂੰ ਦੇ ਮਾਇਆ ਖੂਬ ਸਜਾਯਾ॥
ਮਾਂਦ ਬਾਤ ਬਹਾਰ ਸੰਵਾਰੀ ਸਭ ਸਮਾਨ ਸਵਾਇਆ ਨਇਆ ਬਨਾਇਆ॥
ਰਚ੍ਯੋ ਸ਼ਾਹਲਖ ਮੇਘ ਅਡੰਬਰ ਮਾਨੋ ਇੰਦਰ ਧਾਇਆ ਛਾਵਨ ਛਾਇਆ॥੨੦॥

ਸ਼ੈਹਿਰੀ ਲੋਕ ਤਮਾਸ਼ ਬੀਨ ਸਭ ਮਹਿਲੀ ਸਿਖਰ ਸਧਾਰੇ ਲੈਨ ਨਜਾਰੇ॥
ਮਿਰਗ ਤ੍ਯੂਰ ਹੂਰਦੀ ਪਰੀਆਂ ਸੂਰਜ ਸਸੀ ਅਰ ਤਾਰੇ ਰੀਝੇ ਸਾਰੇ॥
ਸੇਸਨਾਗ ਅਰ ਧਵਲ ਜਗਤ ਹਿਤ ਪਹੁਤੇ ਨਾਂਹਿ ਅਖਾੜੇ ਓਸ ਸਰਕਾਰੇ॥
ਕਹਿ ਲਖ ਸ਼ਾਹ ਚਾਹ ਰਹੀ ਉਨਕੋ ਸੁਨ ਗੁਨ ਊਧਮ ਭਾਰੇ ਰਿਦੇ ਉਲਾਰੇ॥੨੧॥

ਸੁਨੇ ਬਾਦਸ਼ਾਹ ਨਿਤ ਅਖਬਾਰਾਂ ਡਾਕ ਮੁਲਕ ਪਰ ਆਹ ਨੇਕ ਸਲਾਹੀ॥
ਵਿਚ ਭੰਬੋਰ ਦੇ ਮਿਲੇ ਢੰਢੋਰਾ ਰਹੇ ਨਾ ਚੋਰ ਜਿਨਾਹੀ ਗਿਰਦ ਨਿਵਾਹੀ॥
ਪੈਦਲ ਔਰ ਸਵਾਰ ਦਿਲਵਰ ਪਹਿਰੇ ਹਰ ਹਰ ਬਾਹੀ ਖਲੇ ਸਿਪਾਹੀ॥
ਜਾਇ ਵਕੀਲ ਜੋ ਦੇਖਨ ਸ਼ਾਹ ਲਖ ਆਗੇ ਭਰਨ ਗਵਾਹੀ ਫਜ਼ਲ ਇਲਾਹੀ॥੨੨॥

ਅਸਪ ਹਰਾਤੀ ਕਈ ਕਾਬਲੀ ਜੰਮੇ ਬਲਖ ਬੁਖਾਰੀ ਅਰ ਕੰਧਾਰੀ॥
ਅਸਪ ਸਾਨ ਖੁਰਾਸਾਨ ਈਰਾਨੀ ਮੰਗਵਾਏ ਮੁਲਭਾਰੀ ਨਰ ਸ੍ਰਕਾਰੀ॥
ਰੂਮੀ ਮਿਸਰੀ ਢਾਕ ਬਲੀ ਦੇ ਕਰਦੇ ਕਦਮ ਹਜਾਰੀ ਲੈਨ ਉਡਾਰੀ॥
ਅਸਤੰਬੋਲੀ ਚੀਨ ਤਿੱਬਤੀ ਕਹਿ ਲਖ ਸ਼ਾਹ ਅਪਾਰੀ ਸੁੰਦਰ ਸਾਰੀ॥੨੩॥

ਤੁਰਕੀ ਤਾਜੀ ਔਰ ਅਰਾਕੀ ਕਰਨ ਚਾਲਾਕੀ ਧਾਵਨ ਲਟਕ ਦਿਖਾਵਨ॥
ਸਾਮਕਰਨ ਸੰਜਾਬ ਸੰਦਲੀ ਭਲੇ ਤਊਸੀ ਭਾਵਨ ਪਾਇਲ ਪਾਵਨ॥
ਗਲੇ ਅਬਰੀ ਗਹਨੇ ਸ੍ਰਬਤੀ ਫਿਰਨ ਪਰਬਤੀ ਆਵਨ ਸੁੰਭ ਮਚਾਵਨ॥
ਮੋਸ ਤੇਲੀਏ ਜਾਂਗ ਝਾਂਜਰੀ ਗਤ ਉਸਤਾਦ ਸਿਖਾਵਨ ਖੂਬ ਕੁਦਾਵਨ॥੨੪॥

ਸੁਰਖ ਸਬਜ਼ ਸੁਰੰਗ ਬਾਦਾਮੀ ਕੇਹਰ ਦਨਾਰੀ ਅਰ ਫੁਲਵਾਰੀ॥
ਕਰਾ ਕੂਜ਼ ਘਬੂਜ਼ ਕਾਲਰੇ ਕੂਦੇ ਵਕਤ ਸਵਾਰੀ ਤੁੰਦ ਬਿਚਨਾਰੀ॥
ਸੁਰਗੀ ਔਰ ਸਮੁੰਦ ਹੇਮਚੀ ਨਕਰੀ ਖਿੰਗ ਹਜਾਰੀ ਲੈਨ ਉਡਾਰੀ॥
ਨੀਲੇ ਚੇਹਲ ਚਬੀਲੇ ਕਾਨੋ ਸੀਯਾਹਜ਼ਾਨੋ ਬਲਖਾਰੀ ਕਿਸਮ ਕਹਾਰੀ॥੨੫॥

ਚੀਨੇ ਜਿਵੇ ਨਗੀਨੇ ਚੀਨੇ ਖਾਲਦਾਰ ਦਰਿਆਈ ਦਿਸੇ ਸਫਾਈ॥
ਮੁਸ਼ਕੀ ਬੇਸ ਲਾਹੌਰੀ ਅਬਲਕ ਕਰੇਂ ਫਾਖਤਾ ਧਾਈ ਵਾਗ ਉਠਾਈ॥
ਗਰੜੇ ਔਰ ਬਿਲਾਹ ਬਿਲੌਰੀ ਬੰਦੇ ਅਤ ਸੁਖਦਾਈ ਵਕਤ ਲੜਾਈ॥
ਪੰਜਕਲੀਆਂ ਕਮੈਦ ਮਮੋਲੇ ਕਹਿ ਲਖਸ਼ਾਹ ਉਮਦਾਈ ਹੈ ਛਬ ਛਾਈ॥੨੬॥

ਰਾਵ ਰੰਕ ਸਭ ਭਰਦੇ ਨਜਰਾਂ ਚਾਰੋ ਕੂੰਟ ਨਿਵਾਈ ਪਾਵੀ ਲਾਈ॥
ਸਾਥ ਵਜੀਰ ਅਰਸ ਤੁਸਾਨੀ ਸਿਖਲਾਵਨ ਭਲਿਆਈ ਕਰ ਦਾਨਾਈ॥
ਹੰਸਾਂ ਜੈਸੀ ਮਜਲਿਸ ਆਗੇ ਭਲੇ ਲੋਕ ਸੁਖਦਾਈ ਉਮਰਾ ਪਾਈ॥
ਵੈਦ ਹਕੀਮ ਨਜੂਮੀ ਪੰਡਿਤ ਸ਼ਾਇਰ ਅਰ ਕਰਕਾਈ ਹਰ ਚਤਰਾਈ॥੨੭॥

ਇਕ ਗ੍ਰੰਥ ਇਕ ਪੜਨ ਕਤੇਬਾਂ ਲਿਖਦੇ ਏਕ ਨਿਆਰੇ ਬੈਠ ਬਿਚਾਰੇ॥
ਕਈ ਮਕਾਨ ਮਸਜਦਾਂ ਤਕੀਏ ਧਰਮਸਾਲ ਮਟ ਭਾਰੇ ਠਾਕਰ ਦੁਆਰੇ॥
ਮੋਮਨ ਫਕਰ ਮੁਜਾਵਰ ਅਰ ਇਕ ਹਿੰਦੂ ਸਾਧ ਪੁਜਾਰੇ ਰਾਮ ਪਿਆਰੇ॥
ਕਹਿ ਲਖ ਸ਼ਾਹ ਜਾਗੀਰਾਂ ਖਾਵਨ ਪਾਵਨ ਰਸਦਾਂ ਸਾਰੇ ਕਰਨ ਗੁਜਾਰੇ॥੨੮॥

ਬਰਕਤ ਘਨੀ ਭੰਬੋਰ ਸ਼ੈਹਰ ਵਿਚ ਕਰਦੇ ਐਸ਼ ਬਹਾਰਾਂ ਜੋ ਨਰ ਨਾਰਾਂ॥
ਸੁਦਾਗਰ ਇਕ ਫਿਰਨ ਦੇਖਦੇ ਘੋੜੇ ਲੋਕ ਅਪਾਰਾਂ ਕਦਮ ਉਭਾਰਾਂ॥
ਇਕ ਦਲਾਲ ਮਾਲ ਮੁਲ ਜਾਚਨ ਮੇਲਨ ਜਾਇ ਇਕਵਾਰਾਂ ਖ਼੍ਵਾਹਸ਼ ਗਾਰਾਂ॥
ਘਿਨੇ ਮਾਸੂਲਵਸੂਲ ਜਮਾਲਖ ਲਿਖਦੇ ਖਰਚ ਹਜ਼ਾਰਾਂ ਬੀ ਬਜਾਰਾਂ॥੨੯॥

ਕੋਠੀਦਾਰ ਸਰਾਫ ਜਵਾਹਰੀ ਘਰ ਘਰ ਸ਼ਾਹੂਕਾਰੀ ਭਲੇ ਬਪਾਰੀ॥
ਲੋਹੇ ਬੇਚ ਬਜਾਜ ਕਸੇਰੇ ਕਰਦੇ ਏਕ ਅਤਾਰੀ ਏਕ ਪਸਾਰੀ॥
ਪਾਪੜਗਰ ਹਲਵਾਈ ਦੋਧੀ ਏਕ ਪਨੀਰ ਵਿਹਾਰੀ ਅਰ ਪੰਕਾਰੀ॥
ਏਕ ਛੀਟਗਰ ਘਣੇ ਸ਼ਾਹ ਲਖ ਇਕ ਰੰਗਰੇਜ਼ ਨੀਲਾਰੀ ਏਕ ਮੁਹਾਰੀ॥੩੦॥

ਟਕਸਾਲੀ ਅਰ ਗਹਿਨੇ ਚਿਤਰੇ ਜੜੀਏ ਅਰ ਸੁਨ੍ਯਾਰੇ ਸਜੇ ਪਿਆਰੇ॥
ਸੋਨਾ ਚਾਂਦੀ ਘੜਨ ਹਮੇਸ਼ਾਂ ਕਰਦੇ ਏਕ ਗੁਜਾਰੇ ਧੋ ਨਿ੍ਯਾਰੇ॥
ਝਿਲੀਆਂ ਕਟ ਅਰ ਦਫਤ੍ਰੀਆਂ ਕੁਟ ਕੋਫਤਗਰ ਵੰਜਾਰੇ ਕਈ ਸਚਾਰੇ॥
ਤਾਰ ਖਿਚ ਕੰਦਲੇਕਸ਼ ਦਬ ਤੂਸੇ ਦੁਕਾਨ ਠਠਿਯਾਰੇ ਔਰ ਲੁਹਾਰੇ॥੩੧॥

ਏਕ ਰਹਿਕਲੇ ਤੋਪਾਂ ਢਾਲਨ ਕਰਨ ਹਮੇਸ਼ਾਂ ਕਾਰਾਂ ਵਿਚ ਦਰਬਾਰਾਂ॥
ਇਕ ਬੰਦੂਕਾਂ ਅਰ ਜੰਬੂਰੀ ਘੜਦੇ ਇਕ ਤਲਵਾਰਾਂ ਕਰਦ ਕਟਾਰਾਂ॥
ਚਾਹੜਨ ਸਾਨ ਮਸਾਨ ਲਗਾਵਨ ਬੰਨਦੇ ਉਸਦੀਆਂ ਧਾਰਾਂ ਰਖਦੇ ਬਾਰਾਂ॥
ਸਾਂਚੇਗਰ ਇਕ ਖੋਦਨ ਮੋਹਰਾਂ ਨਾਲਾਂ ਬੀਚ ਬਜਾਰਾਂ ਘੜਨ ਹਜਾਰਾਂ॥੩੨॥

ਖਾਤਮ ਬੰਦ ਤਰਖਾਨ ਖਰਾਦੀ ਰਾਜ ਨਕਾਸ਼ ਸਦਾਵੇ ਨਾਲ ਬੰਧਾਵੇ॥
ਕੰਘੇਗਰ ਸਿਕਲੀਗਰ ਕੇਤੇ ਭਲੇ ਮੁਸੱਵਰ ਭਾਵੇ ਚਤਰ ਰਝਾਵੇ॥
ਸੰਗਤਰਾਸ਼ ਅਕਾਕ ਏਕ ਇਕ ਮਨਕੇ ਨਗ ਚਮਕਾਵੇ ਚਰਖ ਚੜਾਵੇ॥
ਔਰ ਕਮਾਨਗਰ ਤਾਂਹਿ ਸ਼ਾਹ ਲਖ ਪਰ ਬਾਜ਼ੀ ਸਿਖਲਾਵੇ ਦ੍ਰਬ ਉਡਾਵੇ॥੩੩॥

ਐਨਕਗਰ ਅਰ ਦੂਰਬੀਨੀਏ ਸੀਸੇ ਰਚੇ ਅਪਾਰੀ ਹਲਬੀਨਾਰੀ॥
ਬੀਨਹਜਾਰ ਤਮਾਸ਼ ਬੀਨ ਖਿਚ ਪਾਵਨ ਕੀਮਤ ਭਾਰੀ ਉਸਤਾ ਕਾਰੀ॥
ਸੋਜਨਗਰ ਸੰਗਰੀਗਰ ਸਿਪਰੇ ਕਾਰ ਕਰਨ ਸਰਦਾਰੀ ਮੇਹਨਤ ਜਾਰੀ॥
ਇਕ ਸੀਮਾਬ ਦੇ ਜਾਮ ਬਨਾਵਨ ਲੈਹੰਦੇ ਦੂਧਾਧਾਰੀ ਨਰ ਅਰ ਨਾਰੀ॥੩੪॥

ਕਾਰ ਚੋਬ ਔਰ ਤੋਕਸ਼ ਦਰਜ਼ੀ ਕੁੰਦੀਗਰ ਹਰ ਕਾਰੀ ਚਰ ਚੂਕਾਰੀ॥
ਚਿਕਨ ਦੋਜ਼ ਕੁੰਜਗਰੀ ਰਫੂਗਰ ਇਕ ਕਸੀਦ ਬਿਵਹਾਰੀ ਕੋਮਸਚਾਰੀ॥
ਏਕ ਅਨੇਕ ਪਟੋਹੀ ਆਹੇ ਖੇਮਾ ਦੋਜ ਨਵਾਰੀ ਤੀਲੇ ਤਾਰੀ॥
ਸਾਲੂਬਾਫ ਦਰਿਆਈ ਉਣਨ ਲਖ ਰੇਸ਼ਮ ਜਰੀ ਸਵਾਰੀ ਉਣਨ ਕਨਾਰੀ॥੩੫॥

ਵੁਣਨ ਬਾਰੀਕ ਬਾਫਤੇ ਉਮਦੇ ਕਰਦੇ ਕਾਰ ਚੰਗੇਰੇ ਏਕ ਮੁਟੇਰੇ॥
ਸਾਬਨਗਰ ਇਕ ਧੋਵਨ ਬਿਸਤਰ ਜੋ ਦੇਖਨ ਇਕ ਵੇਰੇ ਕਿਸਮ ਉਚੇਰੇ॥
ਇਕ ਠੇਕੇਗਰ ਛਾਪੇ ਛਾਪਨ ਲਾਵਨ ਚੋਟ ਉਲੇਰੇ ਹਾਥ ਉਲੇਰੇ॥
ਏਕ ਘਸਾਤੀ ਏਕ ਚੂੜਗਰ ਇਕ ਮੁਨਿਯਾਰ ਨੇਰੇ ਫਿਰਦੇ ਫੇਰੇ॥੩੬॥

ਕਨਕਊਏਗਰ ਕਾਗਜ਼ਗਰ ਇਕ ਇਕ ਪਟਰੰਗ ਪਟੇਰੇ ਏਕ ਅਟੇਰੇ॥
ਆਤਸ਼ਬਾਜ ਨੇਚੇਗਰ ਗਾਂਧੀ ਸਬਜ਼ਫਰੋਸ਼ ਫੁਲੇਰੇ ਤਹਾਂ ਘਨੇਰੇ॥
ਚੀਨੀਗਰ ਗਿਲ ਗੋਇ ਕੂੰਜ ਕਰ ਬਾਸਨ ਘੜਨ ਚੰਗੇਰੇ ਸੰਝ ਸੁਵੇਰੇ॥
ਕਫਸ਼ ਫਰੋਸ਼ ਸਿਰਾਜ ਕਫਸ਼ਗਰ ਤੇਲੀ ਤੂਰ ਪੰਜੇਰੇ ਫਿਰਦੇ ਫੇਰੇ॥੩੭॥

ਚਾਵਲ ਕੁਟ ਇਕ ਕਰੇ ਪੀਸਨੇ ਇਕ ਖਰਾਸੀ ਆਹੇ ਇਕ ਸੰਗਰਾਹੇ॥
ਰਖਦੇ ਜਮਾਂ ਅਨਾਜ ਪਾਸ ਇਕ ਇਕਨਾਂ ਵੇਲਨ ਢਾਹੇ ਢੇਰ ਕਪਾਹੇ॥
ਇਕ ਨੀਲਗਰ ਇੱਕ ਨੀਲਾਰੀ ਚੂਨੇਗਰ ਸੰਗਦਾਹੇ ਇਕ ਉਠ ਵਾਹੇ॥
ਇਕ ਲਖਸ਼ਾਹ ਲਗਾਵਨ ਖੇਪਾਂ ਲਾਖੋਂ ਬੀਚ ਸਲਾਹੇ ਖੇਡੇ ਲਾਹੇ॥੩੮॥

ਊਧੀਛਟ ਸਲੀਤੇ ਇਕ ਨਿਤ ਏਕ ਰਾਤ ਦਿਨ ਕਤਦੇ ਸੂਤਰ ਜਤਦੇ॥
ਇਕ ਸ਼ਤਰੰਜੀਆਂ ਉਣਨ ਗਲੀਚੇ ਬੂਟੇ ਵੇਲਾਂ ਘਤਦੇ ਸਾਥ ਸੁਮਤ ਦੇ॥
ਏਕ ਹਮੇਸ਼ਾਂ ਦਲਕ ਬਨਾਵਨ ਪੇਓਂਦ ਪਾਏ ਤਪਦੇ ਧਾਗੇ ਸਤਦੇ॥
ਸਫਾਂ ਸਿਰਕੀਆਂ ਪਖੀਆਂ ਗਰ ਬਾਂਸ ਫੋੜ ਵਨ ਹਤਦੇ ਕਾਂਮ ਜਗਤ ਦੇ॥੩੯॥

ਨਾਨਵਾਈ ਵਿਚ ਕਈ ਦੁਕਾਨਾ ਭਠੀਆਂ ਦਾਰ ਸ਼ਰਾਬੀ ਕਈ ਕਬਾਬੀ॥
ਭਠਿਆਰੇ ਭੜਭੂੰਜੇ ਮਾਛੀ ਕਾਰ ਕਰਨ ਇਕ ਆਬੀ ਇਕ ਖੰਡਰਾਬੀ॥
ਗਗੜੇ ਮੇਉ ਜਾਹਲ ਕਈ ਲਖ ਵੇਚਨ ਮੱਛ ਮੁਰਗਾਬੀ ਪਰ ਸੁਰਖਾਬੀ॥
ਦਬਗਰ ਔਰ ਖਟੀਕ ਕਾਮ ਰੰਗ ਨਮਦੇਕਾਰ ਕਸਾਬੀ ਕਈ ਕੁਰਾਬੀ॥੪੦॥

ਇਕ ਹਜਾਮ ਇਕ ਕਰਨ ਸਾਫ਼ੀਏ ਇਕ ਜਰਾਹ ਕਹਾਵੇਂ ਰੁਮੀਆਂ ਲਾਵੇ॥
ਇਕ ਕਾਨੋਂ ਸੇ ਕਿਰਮ ਨਿਕਾਲੇਂ ਚਸ਼ਮਾ ਏਕ ਬਨਾਵੇਂ ਦਾਰੂ ਪਾਵੇਂ॥
ਧੋਵੇਂ ਰੇਤ ਕੁੰਦਨ ਇਕ ਕਢੇਂ ਟਿਬੀਆਂ ਏਕ ਲਗਾਵੇਂ ਨਾਉ ਤਰਾਵੇਂ॥
ਏਕ ਰਸਨਗਰ ਇਕ ਰੱਛ ਬਾਂਧੇ ਏਕ ਤਯੂਰ ਲੜਾਵੇਂ ਪੁਸ਼ਟ ਕਰਾਵੈਂ॥੪੧॥

ਭਲਿਆਨ ਦਹਿਕਾਨ ਬਾਗ਼ਬਾਨ ਇਕ ਬਾਹਰ ਉਠ ਧਾਵੇਂ ਪਸੂ ਚਰਾਵੇਂ॥
ਵੇਚਨ ਫੂਸ ਇਕ ਘਾਸ ਲਕੜੀਆਂ ਸੀਸ ਗਠੜੀਆਂ ਚਾਵੇਂ ਰਿਜ਼ਕ ਉਕਾਵੇਂ॥
ਝਾੜੂਗਰ ਸ੍ਰਵਾਨਲਦਨੀਏ ਇਕ ਗੜ ਬੜ ਲਚਲਾਵੇਂ ਟਹਿਲ ਕਮਾਂਵੇਂ॥
ਬੇਲਦਾਰ ਇਕ ਖੋਦਨ ਖੂਹੇ ਚੀਜ਼ਾਂ ਏਕ ਲੋਕਾਂਵੇਂ ਨ ਬੈਰ ਦੁੜਾਵੇਂ॥੪੨॥

ਏਕ ਪ੍ਰਤਮਾ ਸੰਗਮਰਮਰੀਆਂ ਆਗੇ ਜਾਹਰ ਹਰਦੇ ਜ਼ਾਹਰ ਕਰਦੇ॥
ਏਕ ਕਲੰਦਰ ਤਜ ਰਿਛ ਬੰਦਰ ਲੈ ਜ਼ਿਆਰਤਾਂ ਧਰਦੇ ਊਪਰ ਸਿਰਦੇ॥
ਇਕ ਤਸਬੀਹਾਂ ਲੇ ਉਠ ਤੁਰਦੇ ਜਾਚਕ ਓਹ ਘਰ ਘਰਦੇ ਤਾਲਬ ਜਰਦੇ॥
ਲਖ ਨਸੀਹਤਾਂ ਦੇਦੇਂ ਵੈਂਹਦੇ ਲੈਂਦੇ ਖੈਰ ਕਦਰ ਦੇ ਨਾਲ ਹੁਨਰ ਦੇ॥੪੩॥

ਪਾਹਨ ਪਤਰੇ ਅਰ ਤਲਵਾਰਾਂ ਫੇਰਨ ਇਕ ਕਰਥਾਲੀ ਗਗਨ ਉਛਾਲੀ॥
ਫਿਰਨ ਬਾਜ਼ਾਰ ਸ਼ਹਿਰ ਹਰ ਕੂਚੇ ਬਾਜੀਗਰ ਦਿਲ ਵਾਲੀ ਕਈ ਬੰਗਾਲੀ॥
ਰਾਸ ਮੰਡਲ ਇਕ ਰਚਨ ਨਾਇਕਾਂ ਕਸਬ ਕਰਨ ਇਕ ਤਾਲੀ ਤੇਰਾਂ ਤਾਲੀ॥
ਏਕ ਬਾਂਸ ਪਰ ਪੇਲਨ ਖੇਲਨ ਕਹਿ ਲਖ਼ਸ਼ਾਹ ਧੁਮਾਲੀ ਲੈਨ ਭੁਵਾਲੀ॥੪੪॥

ਏਕ ਅਨੇਕ ਬਜਾਵਹਿ ਬਾਜੇ ਰਖਨ ਤਮਾਸ਼ੇ ਜਾਰੀ ਮੰਗਲਾ ਚਾਰੀ॥
ਨਟ ਨਕਾਲ ਨਾਇਕ ਇਕ ਗਾਇਕ ਕੰਚਨ ਪੇਸ਼ੇ ਦਾਰੀ ਇਕ ਨਿਰੰਕਾਰੀ॥
ਏਕ ਪੁਤਲੀਆਂ ਆਂਨ ਨਚਾਵਹਿ ਬੰਦਰ ਏਕ ਬਜਾਰੀ ਏਕ ਮਦਾਰੀ॥
ਬਹੁ ਰੂਪਯੇ ਯਾਸੀ ਸੋਹਿਦੇ ਹਰ ਹਰ ਖੇਲ ਖਿਲਾਰੀ ਊਧਮ ਭਾਰੀ॥੪੫॥

ਸ਼ਹਿਰ ਭੰਬੋਰ ਮਕਾਨ ਅਜਾਇਬ ਆਹਾ ਕਿਤਾ ਨੂਰਾਂਨੀ ਜਿੱਨਤ ਸਾਨੀ॥
ਰੌਨਕ ਘਣੀ ਬਜਾਰ ਚੁਰਸਤੇ ਹੋਵਨ ਰਾਗ ਸੁਲਤਾਨੀ ਰੰਗ ਮਕਾਨੀ॥
ਸਦਾ ਵਰਤ ਚਟਸਾਲਾਂ ਮਕਤਬ ਵੱਸਨ ਲੋਕ ਸੁਰਗਿਆਨੀ ਗੜ ਸੁਲਤਾਨੀ॥
ਕਹਿ ਲਖਸ਼ਾਹ ਤਾਲ ਸੇ ਨੇੜੇ ਬਾਵਲੀਆਂ ਬਹੁ ਪਾਨੀ ਖੂਹ ਅਸਮਾਨੀ॥੪੬॥

ਆਲੀ ਸ਼ਾਨ ਛਬਾ ਅਤ ਪੂਰਨ ਦੂਰੋਂ ਦਿਸਨ ਮੁਨਾਰੇ ਔਰ ਅਟਾਰੇ॥
ਖਾਈਆਂ ਸ਼ਹਰ ਪਨਾਹ ਦਮਦਮੇ ਸੱਮਨ ਬੁਰਜ ਉਸਾਰੇ ਗਿਰਦੇਸਾਰੇ॥
ਅੰਦਰ ਮੰਦਰ ਬਨੇ ਅਜਾਇਬ ਮਹਲ ਰੰਗੀਲ ਚੁਬਾਰੇ ਬੇਸ਼ੁਮਾਰੇ॥
ਸ਼ਮਾ ਚਰਾਗ ਨਾ ਰਖਦੇ ਭੀਤਰ ਲਖ ਸ਼ਾਹ ਲਖ ਚਮਕਾਰੇ ਨਾਗ ਉਜਿਆਰੇ॥੪੭॥

ਸ਼ੇਸ਼ਨਾਗ ਥੀਂ ਮਨੀ ਬਾਦਸ਼ਾਹੀਆਂ ਸਭ ਛੀਨ ਮੰਗਾਈਆਂ ਘਰੀਂ ਚੜ੍ਹਾਈਆਂ॥
ਯਾਂ ਅਸਮਾਨੋ ਤੋੜ ਸਤਾਰੇ ਸਾਰੇ ਛਬਾਂ ਬਨਾਈਆਂ ਅਤ ਉਮਦਾਈਆਂ॥
ਰਾਜ ਪਾਸ ਬਿਸਕਰਮਾਂ ਜੈਸੇ ਦਸਦੇ ਕਰ ਚਤਰਾਈਆਂ ਰੋਜ ਸਵਾਈਆਂ॥
ਬਾਹਰ ਜੜੇ ਜਵਾਹਰ ਲਖ ਲਖ ਮੰਦਰਾਂ ਬੀਚ ਜਮਾਈਆਂ ਏਹ ਰੁਸ਼ਨਾਈਆਂ॥੪੮॥

ਆਇ ਚੁਫੇਰ੍ਯੋਂ ਕਰਦੇ ਸਿਫ਼ਤਾਂ ਜੋ ਦੇਖਨ ਇਕ ਵਾਰਾਂ ਨਰ ਔ ਨਾਰਾਂ॥
ਲਾਜਵਰਦ ਅਸਮਾਨੀ ਜਮਨੀ ਸੰਗਅਕੀਕ ਹਜਾਰਾਂ ਛਬਾਂ ਅਪਾਰਾਂ॥
ਰੋਜ਼ੀ ਸੰਗਯਸ਼ਮ ਜ਼ਮੁਰਦ ਔਰ ਬਿਲੌਰ ਬਹਾਰਾਂ ਅਤ ਸਚ ਦਾਰਾਂ॥
ਕਹ ਲਖਸ਼ਾਹ ਤਾਂਬੜੇ ਗੋੜੇ ਜੜੇ ਸੰਖ ਕਨਕਾਰਾਂ ਬੀਚ ਦੀਵਾਰਾਂ॥੪੯॥

ਬੰਗਲੇ ਬੇਸ ਸੁਹਾਵਨ ਗਿਰਦੇ ਅੰਦਰ ਖੂਬ ਉਸਰੀਆਂ ਬਾਰਾਂ ਦਰੀਆਂ॥
ਹੀਰੇ ਮਾਣਕ ਮੋਤੀ ਸਬਜੇ ਲਾਲਚੂਨੀਆਂ ਖਰੀਆਂ ਅਤਰੰਗ ਭਰੀਆਂ॥
ਗੁਲ ਮੈਦਕ ਪੁਖਰਾਜ ਸੀਨੀਏ ਨੀਲ ਮਣਕ ਕੰਕਰੀਆਂ ਕੁੰਦਨ ਜਰੀਆਂ॥
ਮਰਤਬਾਨ ਗੁਲਦਸਤੇ ਝਾੜਾਂ ਹਰ ਤਸਵੀਰਾਂ ਖਰੀਆਂ ਤਹਿ ਲਖ ਧਰੀਆਂ॥੫੦॥

ਉਮਦਾ ਸਿਲਾਂ ਚੁਫੇਰ ਸਜੇ ਸੰਗਮਰਮਰੀਆਂ ਬਰਸਾਰੇ ਸਾਨ ਉਲਾਰੇ॥
ਸੰਗ ਮੋਸ਼ ਸੰਗ ਸਬਜ਼ ਸੁਰਖ਼ ਰੰਗ ਲਾਗੀ ਕਿਸਮਾਂ ਭਾਰੇ ਬੇਸ਼ੁਮਾਰੇ॥
ਇਨਕੇ ਮੰਨੀ ਚੁਬੱਚੇ ਹਜਾਰਾਂ ਨਹਿਰਾਂ ਥੜੇ ਕਿਆਰੇ ਸਚਿਓਂ ਢਾਰੇ॥
ਚਾਹ ਹੌਜ਼ ਲਖ ਸ਼ਾਹ ਘਣੇ ਵਿਚ ਲਹਿੰਦੇ ਲੋਕ ਨਿਜਾਰੇ ਚਿਟੇ ਭਵਾਰੇ॥੫੧॥

ਬਾਗ ਬਹਿਸ਼ਤ ਭੰਬੋਰ ਸ਼ਹਰ ਦੇ ਏਹ ਜਵਾਹਰ ਲੜੀਆਂ ਲਖ ਗੁੰਦ ਧਰੀਆਂ॥
ਕਿਸ ਮਿਸ ਦਾਗ ਅੰਗੂਰ ਸਾਵਗੀ ਲਟਕਨ ਵੇਲਾਂ ਹਰੀਆਂ ਮੇਵੇ ਭਰੀਆਂ॥
ਨੇਉਜ਼ਾ ਔਰ ਮਨੱਕਾ ਆਹਾ ਖੂਬ ਕਿਸਮ ਸੰਗਤਰੀਆਂ ਕੂਲਾਂ ਤਰੀਆਂ॥
ਸੇਬ ਆਰਿੰਡ ਤਰਬੂਜੇ ਆੜੂ ਸੋਨ ਅਲੂਚੇ ਸਰੀਆਂ ਖੋਪੇ ਗਰੀਆਂ॥੫੨॥

ਨਿੰਬੂ ਕਿੰਬ ਤੁਰੰਜ ਗਲ ਗਲਾਂ ਲਾਇਆ ਰੰਗ ਅਨਾਰੀ ਬੂਟੇ ਸਾਰੀ॥
ਖੱਟੇ ਮਿੱਠੇ ਔਰ ਚਕੋਦਰ ਸੰਦਾਛਲ ਕਚਨਾਰੀ ਸਜੇ ਕਿਆਰੀ॥
ਨਾਸ ਪਾਤੀਆਂ ਕੇਲੇ ਖਿਰਨੀ ਮਹੂ ਅੰਜੀਰ ਅਪਾਰੀ ਮਜੇ ਛੁਹਾਰੀ॥
ਜਾਮਨ ਅੰਬ ਸ਼ਹਤੁਤ ਬੀਦਾਨਾ ਮਾਜੂ ਸਰੂ ਚਨਾਰੀ ਬੇਸ਼ੁਮਾਰੀ॥੫੩॥

ਸੀਤਾਫਲ ਅਮਰੂਤ ਖੁਮਾਨੀ ਗੁਲ ਗੰਚਰ ਅੰਬਲੀਆਂ ਸੀ ਵਿਚਮਲੀਆਂ॥
ਗੋਂਂਦੀ ਔਰ ਲਸੂੜੇ ਫਾਲਸੇ ਮਜਨੂੰ ਸਾਖਾਂ ਢਲੀਆਂ ਕਟਲ ਬਟਲੀਆਂ॥
ਸੁਖਚੈਨਾ ਅਖਰੋਟ ਆਂਵਲੇ ਕਿਸਮਾਂ ਲੈ ਲੈ ਭਲੀਆਂ ਪਾਲੀ ਰਲੀਆਂ॥
ਨਿੰਮ ਸੁਹਾਵਨ ਤੁਨੀਏ ਸ਼ਾਹ ਲਖ ਪਿਪਲ ਪਲਾਕ ਸੁਫ਼ਲੀਆਂ ਸੋਹਨ ਖਲੀਆਂ॥੫੪॥

ਬਿੱਲ ਅਰ ਬੇਦ ਬਕਾਇਨ ਬਰਨੇ ਬੋਹੜ ਬੀਜੇ ਸਾਰਾਂ ਤਹਾਂ ਅਪਾਰਾਂ॥
ਬਿਜੀਆਬੇਲ ਬਹੇੜੇ ਨੇੜੇ ਬਾਂਸ ਹਜਾਰਾਂ ਬਾਹਰ ਵਾਰਾਂ॥
ਬਟਲ ਬਟੰਕ ਬਾਦਾਮ ਬੇਰ ਬੌਹ ਬੀਆਂ ਬੇਸ਼ੁਮਾਰਾਂ ਲਜ਼ਤ ਦਾਰਾਂ॥
ਕੌਨ ਗਿਨੇ ਲਖ ਸ਼ਾਹ ਬ੍ਰਿਛ ਲੱਖ ਲਾਇਕ ਛਬ ਸਰਕਾਰਾਂ ਫੁਲ ਗੁਲਜ਼ਾਰਾਂ॥੫੫॥

ਗੁਲ ਗੁਲਾਬ ਗੁਲ ਸਦਾ ਗੁਲਾਬੋ ਕੂਜਾ ਘਣਾ ਚੁਫੇਰੇ ਸਜਾਂ ਉਲੇਰੇ॥
ਮੁੰਗਰਾ ਔਰ ਰਵੇਲ ਮਰਤਬਾਨ ਮੋਤੀ ਕਿਸਮ ਚੰਗੇਰੇ ਗਿਨਣ ਫੁਰੇਰੇ॥
ਮੌਲਸਿਰੀ ਤੇ ਤੁਤ ਮਾਲਤੀ ਬੇਦ ਮੁਸ਼ਕ ਗੁਲ ਹੇਰੇ ਢੇਰ ਘਨੇਰੇ॥
ਚੰਬਾ ਮਰੂਆ ਬੇਸ਼ ਕਉੜਾ ਗੁਲ ਨਰਗਸ਼ ਮੁਖ ਟੇਰੇ ਔਰ ਉਚੇਰੇ॥੫੬॥

ਕਲਗਾ ਚੈਨਿਕ ਚਨਣ ਦਾਊਦੀ ਗੁਲ ਬੂਨੇ ਛਬ ਛਾਏ ਕਨਕ ਸੁਹਾਏ॥
ਗੁਲ ਛਿਬੂ ਗੁਲ ਅਸ਼ਰਫ਼ ਚਾਂਦਨ ਗੁਲ ਤੁਖਮਾ ਉਮਦਾਏ ਰੇਹਾਂ ਗੁਨਾਏ॥
ਗੁਲ ਨਸਤ੍ਰ ਅਰ ਗੁਲਾ ਜਾਫ਼ਰੀ ਗੁਲ ਮੈਂਦੇ ਮਨ ਭਾਏ ਗੁਲ ਨਰਮਾਏ॥
ਗੁਲ ਦੋਪਹਿਰ ਗੁਲ ਨਾ ਫ਼ਰਮਾਨੀ ਗੁਲ ਸੋਸਨ ਖੁਰਮਾਏ ਗੁਲ ਉਮਰਾਏ॥੫੭॥

ਹਾਥੀ ਕਾਨ ਕਨਾਤ ਸ਼ਾਨ ਗੁਲ ਸੂਰਜ ਮੁਖੀ ਕਿਨਾਰੇ ਕਈ ਕਿਆਰੇ॥
ਸਾਹ ਪਸੰਦ ਗੁਲ ਮੇਖ ਬਾਬੂਨਾ ਨਾਗਰ ਵੇਲ ਉਲਾਰੇ ਪਾਉ ਪਸਾਰੇ॥
ਕਰਨ ਫਲੀ ਗੁਲ ਬਹਰ ਹਕੀਕਤ ਗੁਲ ਦੰਦੂਸ਼ ਹਜਾਰੇ ਹਾਰ ਸਿੰਗਾਰੇ॥
ਕਹਿ ਲਖ ਸ਼ਾਹ ਗੁਲ ਘਨੇ ਸੁਨਹਿਰੀ ਲਹਿਰੀ ਦੇਂਦੇ ਸਾਰੇ ਖ਼ਾਤਰ ਯਾਰੇ॥੫੮॥

ਗੁਲ ਖੈਰਾ ਸਦ ਬਰਗ ਪੂਦਨਾ ਗੁਲ ਲਾਲਾ ਰੰਗ ਲਾਏ ਸਮਨ ਸੁਹਾਏ॥
ਗੁਲ ਫਰੰਗ ਗੁਲ ਬਾਸੀ ਤੀਰਾ ਇਸ਼ਕ ਪੇਚ ਵਲ ਪਾਏ ਭਵਰ ਲੁਭਾਏ॥
ਰਤਨ ਜੋਤ ਗੁਲ ਝਮ ਝਮ ਤੁੱਰਾ ਗੁਲ ਬਸੰਤ ਮਨ ਭਾਏ ਸ਼ੌਕ ਜਗਾਏ॥
ਕੇਸਰ ਕੌਲ ਕਨੇਰ ਟੈਹਕਦੀ ਲਾਜਵੰਤ ਕੁਮਲਾਏ ਹਾਥ ਛੁਹਾਏ॥੫੯॥

ਹਮਾ ਕਿਸਮ ਬੂਟੇ ਅਰ ਵੇਲਾਂ ਲਟਕਨ ਫੁਲ ਫੁਲਵਾਰੇ ਭਵਰ ਗੁੰਜਾਰੇ॥
ਹਰ ਹਰ ਡਾਲੀ ਫਿਰਨ ਬੁਲਬੁਲਾਂ ਕੋਇਲਾਂ ਕਰਨ ਪੁਕਾਰੇ ਮੋਰ ਝੰਗਾਰੇ॥
ਬੇਸ਼ ਬੈਠਕਾਂ ਬਾਰਾਂ ਦਰੀਆਂ ਗਿਰਦ ਅਰਾਕ ਸਵਾਰੇ ਮੁਸ਼ਕ ਉਲਾਰੇ॥
ਚਾਹ ਹੌਜ਼ ਲਖ ਸ਼ਾਹ ਘਨੇ ਵਿਚ ਲੈਂਦੇ ਲੋਕ ਨਿਜਾਰੇ ਛੁਟਨ ਭੁਹਾਰੇ॥੬੦॥

ਜੋ ਸੈਰਾਨੀ ਜਾਇ ਸੈਰ ਉਸ ਜਾਨ ਨਾ ਦੇਨ ਰੰਗੀਲੇ ਛੈਲ ਛਬੀਲੇ॥
ਵਾਰੋ ਵਾਰੀ ਕਰਨ ਜ਼ਿਆਰਤ ਮੋਹਨ ਦਿਲ ਇਸ ਹੀਲੇ ਪਾਇ ਵਸੀਲੇ॥
ਜਲਦੀ ਕਦੀ ਨਾ ਤੁਰਨ ਮੁਸਾਫ਼ਿਰ ਬੈਠ ਰਹੇ ਹੋ ਢੀਲੇ ਛੋੜ ਕਬੀਲੇ॥
ਕਹਿ ਲਖਸ਼ਾਹ ਜੋ ਆਹਿ ਮੰਤ੍ਰੀ ਕਰਨ ਨਾਗ ਵਸਕੀਲੇ ਲੋਕ ਰਸੀਲੇ॥੬੧॥

ਪਾਤਸ਼ਾਹ ਨੂੰ ਚਾਹ ਅੰਸ ਦੀ ਆਵੇ ਪਾਸ ਫ਼ਕੀਰਾਂ ਸਾਥ ਵਜ਼ੀਰਾਂ॥
ਦੇਂਦਾ ਨਜ਼ਰ ਖਿਲਾਵੇ ਨੇਮਤ ਦੂਧ ਮਲਾਈਆਂ ਖੀਰਾਂ ਮਨਦਾ ਪੀਰਾਂ॥
ਹਾਤਮ ਜੈਸੀ ਕਰੇ ਸਖ਼ਾਵਤ ਬਖ਼ਸ਼ੇ ਗਾਓਂ ਜਾਗੀਰਾਂ ਦੇ ਫ਼ਕੀਰਾਂ॥
ਦੇਖ ਸ਼ਾਹਿਲਖ ਲੇਖ ਨ ਮਿਟਦਾ ਕਰੀਏ ਸੈ ਤਦਬੀਰਾਂ ਵਸ ਤਕਦੀਰਾਂ॥੬੨॥

ਆਹਾ ਸਮਾਂ ਸਵਾਤੇ ਦਾ ਜਦ ਬੂੰਦ ਸਦਫ਼ ਵਿਚ ਆਈ ਕਲਾ ਉਪਾਈ॥
ਚਾਹੇ ਰੂਹ ਮਾਉਂਦਾ ਨਿਸਦਿਨ ਮੇਵੇ ਅਰ ਮਿਠਿਆਈ ਦੁਧ ਮਲਾਈ॥
ਬਨੋਗੁ ਗੋਹਰ ਲਾਲ ਇਸਥੀਂ ਕਣੀ ਰਤਨ ਦੀ ਕਾਈ ਮਨ ਉਮਦਾਈ॥
ਕਹਿ ਲਖਸ਼ਾਹ ਓਸ ਨਵੇਂ ਮਹੀਨੇ ਲੜਕੀ ਨਾਦਰ ਜਾਈ ਜੋਤ ਸਵਾਈ॥੬੩॥

ਮਾਣਕ ਹੀਰੇ ਲਾਲ ਜਵਾਹਰ ਨਾਹੀ ਓਸ ਛੱਬਸਾਨੀ ਦੇਹ ਨੁਰਾਨੀ॥
ਪੈਸ਼ਨ ਜਗਤੇ ਹੁਸਨ ਦੀਆਂ ਧਾਂਕਾਂ ਚੜਸੀ ਜਦੋਂ ਜਵਾਨੀ ਤੁਰਗ ਕਹਾਨੀ॥
ਸੱਸੀਨਾਮ ਧਰਿਯੋਸੁ ਸੂਰਤ ਸੁੰਦਰ ਦੇਖ ਪੇਸ਼ਾਨੀ ਹੂਰ ਲਜਾਨੀ॥
ਕਹਿ ਲਖਸ਼ਾਹ ਨਕਸ਼ ਸਭ ਬਾਂਕੇ ਹੋਇ ਨਾਂ ਸਿਫਤ ਜ਼ਿਬਾਨੀ ਨਗ ਅਸਮਾਨੀ॥੬੪॥

ਅਹਿਲ ਨਜੂਮ ਰੁਮਾਲ ਜੋਤਸ਼ੀ ਸਭ ਸਰਕਾਰ ਬੁਲਾਏ ਪਾਸ ਬਿਠਾਏ॥
ਰਖੀਆਂ ਮੋਹਰਾਂ ਨਜ਼ਰ ਉਨਹਾਂ ਦੇ ਪੁਸਤਕ ਭਰਤ ਫੁਲਾਏ ਕੁੱਰੇ ਸੁਟਾਏ॥
ਮੈਂ ਘਰ ਹੋਈ ਤਵੱਲੁਦ ਲੜਕੀ ਕੈਸੇ ਲੇਖ ਲਿਖਾਏ ਦੇਹੋ ਬਤਾਏ॥
ਕਹਿ ਲਖਸ਼ਾਹ ਆਗਾਹ ਹੋਏ ਜਬ ਸਮਝ ਜਾਇਕੇ ਪਾਏ ਲਗਨ ਲਗਾਏ॥੬੫॥

ਕਰਕ ਲਗਨ ਵਿਚ ਜੱਮੀ ਸੱਸੀ ਕੇਤਤਹਾਂ ਆਮੀਵੇ ਜਿਉ ਬਜ ਖੀਵੇ॥
ਰੂਬੁਧ ਚੌਥੇ ਰਾਹੂ ਪੰਜਵੇਂ ਅਠਵੇਂ ਮੰਗਲ ਈਵੇ ਰਾਕਸ ਜੀਵੇ॥
ਸੁੱਕਰ ਸ਼ਨੀ ਆ ਪਿਆ ਬਾਰਵੇਂ ਗੁਰ ਕਾ ਵਾਸਾ ਛੀਵੇਂ ਸੁਖਨਾ ਦੀਵੇ॥
ਦੇਖ ਲੇਖ ਲਖਸ਼ਾਹ ਰਹੇ ਚੁਪਕਰਸੀ ਏ ਚਕੀਵੇ ਅਰ ਮਸਤੀਵੇ॥੬੬॥

ਫਰਦ ਮੀਜ਼ਾਨੋ ਡੋਰ ਆਤਸ਼ੀ ਜਾ ਵਿਚ ਬਾਤਸਮਾਣੀ ਚੰਗ ਉਠਾਈ॥
ਬਾਦੀਨੁਕਤੇ ਆਨ ਨਾਰ ਘਰ ਦਿਤੀ ਹੈ ਦਿਖਲਾਈ ਕਲਾ ਜਗਾਈ॥
ਵਤਦਓਤਾਦਜੁ ਮਾਯਲ ਜਾਇਲ ਸਾਕਤ ਸੋਧ ਲੜਾਈ ਨਜ਼ਰ ਦੁੜਾਈ॥
ਤਾਲਬ ਅਰ ਮਤਲੂਬ ਘਰਾਂ ਦੇ ਆਪਸ ਵਿਚ ਦੁਖਦਾਈ ਖਬਰ ਨ ਕਾਈ॥੬੭॥

ਪੈਹਿਲੇ ਸਾਬਿਤ ਪਏ ਇਜਤਮਾਅ ਸੁੰਦਰ ਚਾਤਰ ਨਾਰੀ ਚਾਹੇ ਯਾਰੀ॥
ਦੂਜੀ ਨਕੀਮੁਲਕਲਬ ਹੈ ਖੋਟੀ ਇਕ ਦਿਨ ਕਰਗੁ ਖੁਵਾਰੀ ਘਾ ਗਈ ਆਰੀ॥
ਪਏ ਉਤੇ ਬਲ ਦਾਖਿਲ ਤੀਜੇ ਤੁਝਸੇ ਲਾਜ ਕੁਵਾਰੀ ਏਹ ਵਿਚਾਰੀ॥
ਚੌਥੀ ਹੈ ਅਨਕੀਸ ਦੁਸਮਨੀ ਘਰ ਵਿਚ ਉਠਸੀ ਭਾਰੀ ਨਹਿਸ ਨਕਾਰੀ॥੬੮॥

ਪਰ ਉਲਾਦ ਦੇ ਪੰਜਵੇ ਹੁਨਰਾ ਨਹਿਸ ਸ਼ਕਲ ਹੈਵਾਨੀ ਗੈਰ ਮੀਜਾਨੀ॥
ਛੇਵੈ ਕਬਜੁਲਖਾਰਜ ਮੰਦੀ ਧਾਤੂ ਅੰਦਰ ਕਾਨੀ ਜਾਇਵੈ ਰਾਨੀ॥
ਪਈ ਉਤਬੁਲ ਖਾਰਜ ਸਤਵੇਂ ਸਖ਼ਤ ਫਰਾਕ ਨਿਸ਼ਾਨੀ ਇਉਂ ਦਿਲ ਜਾਨੀ॥
ਉਤਬੁਲ ਦਾਖਿਲ ਅਠਵੇ ਖਾਨੇ ਕਰਸੀ ਕੈਹਰ ਤੁਫਾਨੀ ਵਕਤ ਜਵਾਨੀ॥੬੯॥

ਨਵੇ ਫਰਾ ਮਨੁਲ ਕਲਬ ਬੈਠੇ ਅਪਣਾ ਜੋਰ ਲਗਾਵੇ ਹੁਕਮ ਚਲਾਵੇ॥
ਇਜਤਮਾਅ ਘਰ ਦਸਵੇ ਸਾਬਿਤ ਚਤਰਾਈ ਸਿਖਲਾਵੇ ਇਸ਼ਕ ਜਗਾਵੇ॥
ਪਏ ਬਾਰਵੇ ਉਤਬੁਲਖਾਰਜ ਸਜਨ ਮੁਖ ਲਗਾਵੇ ਖੁਲਕ ਵੰਜਾਵੇ॥
ਕਹਿ ਲਖਸ਼ਾਹ ਬਾਰਵੇ ਉਕਲਾ ਰਾਮ ਅੰਦੇਸਾ ਧਾਵੇ ਰਮਲ ਬਤਾਵੇ॥੭੦॥

ਸਫਰ ਦੂਰ ਦਿਲਦਾਰ ਕਰੇਸੀਨਿਕੀ ਤੇਰਵੀ ਖਾਨੇ ਤੌਰ ਦੀਵਾਨੇ॥
ਸ਼ਕਲ ਚੌਧਰੀ ਉਤ ਬੁਲ ਦਾਖਲ ਸਿਖੇ ਉਜਰ ਬਹਾਨੇ ਜੋ ਦਿਲ ਮਾਨੇ॥
ਘਰ ਮੀਜਾਨਦੇ ਨੁਸਰਤ ਖਾਰਜ ਮਿਲਸੀ ਸਾਥ ਬੇਗਾਨੇ ਕਰਗੁ ਯਰਾਨੇ॥
ਰਾਹ ਸ਼ਕਲ ਲਖ ਸ਼ਾਹ ਸੋਲਵੀਂ ਵੇਖ ਜਾਈਚੇਦਾਨੇ ਰਹੇ ਹੈਰਾਨੇ॥੭੧॥

ਕਿਉਂ ਹੋ ਤੁਮ ਹੈਰਾਨ ਰਮਲੀਓ ਬਾਦਸ਼ਾਹ ਫੁਰਮਾਇਆ ਕਿਆ ਗਮ ਧਾਇਆ॥
ਜ਼ਾਹਿਰ ਕਰੋ ਹਕੀਕਤ ਮੈਥੀਂ ਜੋ ਕੁਛ ਇਲਮ ਬਤਾਇਆ ਨਜਰੀ ਆਇਆ॥
ਸਚ ਸ਼ਤਾਬੀ ਆਖ ਨਾ ਸਕਦੇ ਚਾਹੇਂ ਜੀ ਬਖਸ਼ਾਯਾ ਵਖਤ ਲੰਘਾਇਆ॥
ਕਰੇ ਜੋ ਮੁਆਫ ਮਲਕ ਗੁਸਤਾਖੀ ਉਨ੍ਹਾਂ ਖੌਫ ਚੁਕਾਯਾ ਰਾਸ ਸੁਨਾਇਆ॥੭੨॥

ਕੁੱਦਸੀ ਇਸ਼ਕ ਕਮਾਲ ਜਦੋਂ ਏਹ ਹੋਗ ਸੇਜ਼ ਦੀ ਬਰਸੀ ਜਰਾ ਨਾ ਡਰ॥
ਸੁੰਦਰ ਸ਼ਕਲ ਹੋਤ ਇਕ ਮਿਲਸੀ ਉਸਨੂੰ ਸਿਰ ਪਰ ਧਰਸੀ ਮੁਜਰਾ ਕਰਸੀ॥
ਅਚਨਚੇਤ ਪੈ ਜਾਗ ਵਿਛੋੜਾ ਫੜੋਗ ਬ੍ਰਿਹੋ ਸਰਸੀ ਦਰਦ ਨਾ ਜਰਸੀ॥
ਲੇਖ ਸ਼ਾਹ ਲਖ ਲਿਖੇ ਸਸੀ ਦੇ ਜਾਇ ਥਲਾਂ ਵਿਚ ਮਰਸੀ ਕਾਰਾ ਕਰਸੀ॥੭੩॥

ਸੁਨ ਏਹ ਸੁਖਨ ਸਮੇਤ ਬੇਗਮਾਂ ਨੀਯਤ ਸ਼ਾਹ ਬਦਲਾਈ ਵਿਹੁ ਤਨ ਧਾਈ॥
ਏਹ ਲੜਕੀ ਘਰ ਰਖਨੀ ਨਾਹੀਂ ਕਰੀਏ ਖਰਚ ਉਠਾਈ ਇਉਂ ਦਿਲ ਆਈ॥
ਦੇਖੋ ਬਾਪ ਲਹੂ ਭਰ ਅਖੀਆਂ ਖੂੰਨੀ ਸਕਲ ਬਨਾਈ ਜਿਵੇਂ ਕਸਾਈ॥
ਕਹ ਲਖ ਸ਼ਾਹ ਲਿਖੀ ਜੋ ਖਾਲਿਕ ਮਿਟਦੀ ਨਹੀਂ ਮਿਟਾਈ ਜੀਵਨ ਪਾਈ॥੭੪॥

ਇਕ ਵਜੀਰ ਕਰੀ ਅਰਜ ਜੋੜ ਕਰ ਜਿਉਂ ਸਾਹਿਬ ਨੂੰ ਭਾਵਗ ਭਿਵੇਂ ਕਮਾਵਗ॥
ਏਹ ਆਜਿਜ਼ ਹੈ ਬਾਲ ਬਦੋਸੀ ਖੂਨ ਨਮੋਸ਼ੀ ਆਵਗ ਪਾਪ ਨ ਜਾਵਗ॥
ਦਾਮਨਗੀਰ ਹਸ਼ਰ ਨੂੰ ਹੋਸੀ ਗਲ ਵਿਚ ਪਲੂ ਪਾਵਗ ਨਰਕ ਲੈ ਜਾਵਗ॥
ਪਾਇ ਸੰਦੁਕ ਖਿਜਰ ਨੂੰ ਸੌਂਪੋ ਯਾ ਓਹ ਵਹੀ ਰੁੜਾਵਗ ਯਾ ਰਖਵਾਵਗ॥੭੫॥

ਆਹੇ ਘਣੇ ਸੰਦੂਕ ਚੰਦਨ ਦੇ ਸ੍ਰਕਾਰੇ ਰਖਵਾਏ ਰੰਗ ਰੰਗਾਏ॥
ਊਪਰ ਵਰਕ ਤਮਾਮ ਸੁਨਹਿਰੀ ਹੀਰੇ ਲਾਲ ਜੜਾਏ ਬੂਟੇ ਪਾਏ॥
ਅਫਲਾਤੂਨ ਅਰਸਤੂ ਜੇਹਾ ਨਾਲ ਪ੍ਰੀਤ ਬਨਾਏ ਨਜਰ ਭਜਾਏ॥
ਕਹਿ ਲਖਸਾਹ ਕਈ ਲਖ ਮੇਹਨਤ ਕੀਮਤ ਕੌਨ ਗਨਾਏ ਹੋਸ਼ ਦੁੜਾਏ॥੭੬॥

ਹੀਰੇ ਮੋਤੀ ਮਾਨਕ ਸਬਜੇ ਜਰਗਰ ਥੀ ਮੰਗਵਾਈ ਪਾਸ ਰਖਾਈ॥
ਹਿੱਸੇ ਕੀਤੇ ਨਿਸਫੋ ਨਿਸਫੀ ਕੀਤੀ ਬਾਪ ਦਾਨਾਈ ਇਉਂ ਦਿਲ ਆਈ॥
ਇਕ ਸੱਸੀ ਦਾ ਇਕ ਜੋ ਪਾਲੇ ਇਕ ਵਿਵਾਹ ਕੁੜਮਾਈ ਇਕ ਪੜਾਈ॥
ਕਹਿ ਲਖ ਸਾਹ ਘੜੀ ਜਬ ਤਖਤੀ ਲਿਖ ਨਾਵੇ ਉਕਰਾਈ ਕੰਠ ਬਨ੍ਹਾਈ॥੭੭॥

ਮਾਲ ਨਾਲ ਵਿਚ ਪਾ ਸੰਦੂਕਦੇ ਬਾਹਰ ਕਿਵੜ ਜੜਾਇਆ ਕੁਫ਼ਲ ਲਗਾਇਆ॥
ਬਾਪ ਆਪਦੇ ਹੁਕਮ ਸੱਸੀ ਨੂੰ ਸ਼ੌਹ ਦਰਯਾਉ ਰੁੜਾਇਆ ਪਾਪ ਕਮਾਇਆ॥
ਲੇਖ ਬਰੇ ਨੂੰ ਝੁਰਦੀ ਮਾਦਰ ਕਾਦਰ ਕਜ਼ੀਆ ਪਾਇਆ ਗ਼ਮ ਦਿਖਲਾਇਆ॥
ਜੋ ਲਖਸ਼ਾਹ ਲਿਖ੍ਯੋ ਵਿਚ ਮਸਤਕ ਮਿਟਦਾ ਨਹੀਂ ਮਿਟਾਇਆ ਸੂਲ ਸਵਾਇਆ॥੭੮॥

ਮਾਉਂ ਬਾਪ ਨੂੰ ਦੋਸ ਨਾ ਕੋਈ ਹੋਈ ਜੋ ਕੁਛ ਚਾਹੀ ਬਾਤ ਇਲਾਹੀ॥
ਬਿਨਾਂ ਵਜੀਰਸ਼ਾਹ ਰੱਬ ਮਾਲਕ ਕਰਦਾ ਬੇਪਰਵਾਹੀ ਆਪ ਸਲਾਹੀ॥
ਸਾਇਤ ਜਬਰਜੇਰ ਕਰ ਲ੍ਯਾਏ ਸ਼ੇਰ ਫਸੇਂਦਾ ਫਾਹੀ ਤਜ ਝਲ ਕਾਹੀ॥
ਦੁਖ ਨਸੀਬ ਲਖ ਸ਼ਾਹ ਸੱਸੀ ਦੇ ਰੋਹਨ ਨਾ ਨੈਂ ਵਿਚ ਤਾਂਹੀ ਲਿਖਿਆ ਤਾਂਹੀ॥੭੯॥

ਗੌਸਾਂ ਕੁਤਬਾਂ ਉਪਰ ਵਰਤੀ ਮਿਟੇ ਨਾ ਹੋਵਨ ਹਾਰੀ ਹੁਕਮ ਸਤਾਰੀ॥
ਕੱਢ ਬਹਿਸ਼ਤੋਂ ਸੱਟਿਆ ਬਾਹਰ ਆਦਮ ਹੱਵਾ ਨ੍ਯਾਰੀ ਰੋਂਦੀ ਜ਼ਾਰੀ॥
ਇਬਰਾਹੀਮ ਚਿਖਾ ਨੂੰ ਢੋਇਆ ਆਤਸ਼ ਵਿਚ ਗੁਲਜਾਰੀ ਓਂਸ ਨਿਹਾਰੀ॥
ਡਿਠਾ ਨੂਹ ਤੂਫ਼ਾਨ ਰਹਿਆ ਬਚ ਹੋਇਆ ਸ਼ੁਕਰ ਗੁਜਾਰੀ ਕਿਸ਼ਤੀ ਤਾਰੀ॥੮੦॥

ਯੂਸਫ਼ ਨੂੰ ਚਾ ਕੀਤਾ ਬਰਦਾ ਸੀਸ ਜਿਕਰੀਏ ਆਰੀ ਸਹੇ ਕਰਾਰੀ॥
ਸੁਲੇਮਾਨ ਥੀਂ ਭਠ ਝੁਲਕਾਯੋ ਬਖਸ਼ੇ ਫੇਰ ਇਕ ਵਾਰੀ ਤਖਤ ਅਸਵਾਰੀ॥
ਨਿਗਲ ਗਈ ਯੂਨਸ ਨੂੰ ਮਛਲੀ ਸਾਬਰਦੀ ਦੇਹ ਸਾਰੀ ਕਰਮਾਂਝਾਰੀ॥
ਸੂਲੀ ਪਰ ਮਨਸੂਰ ਚੜਾਇਓ ਸਖਤੀ ਓਸ ਸਹਾਰੀ ਜਹਾਨ ਪਿਆਰੀ॥੮੧॥

ਮੂਸੇ ਦਾ ਹੱਥ ਸ਼ਮਾ ਬਨਾਯੋ ਲੰਘਿਆ ਰੰਜ ਅੰਧਾਰੀ ਦੁਖ ਸਹਿ ਭਾਰੀ॥
ਮੇਹਤਰ ਈਸਾ ਜਾਇਆ ਮਰੀਯਮ ਕੁਦਰਤ ਥੋਂ ਬਲਹਾਰੀ ਪੂਤ ਕੰਵਾਰੀ॥
ਛੀਨ ਲਏ ਫਰਜੰਦ ਨਬੀ ਦੇ ਦੀਨ ਤਖਤ ਸਰਦਾਰੀ ਹੱਕ ਹਿਤਕਾਰੀ॥
ਕਹਿ ਲਖ ਸ਼ਾਹ ਡਿਠੇ ਦੁਖ ਵਲੀਆਂ ਸੱਸੀ ਕੌਨ ਵਿਚਾਰੀ ਲੇਖ ਬਡਾਰੀ॥੮੨॥

ਵੰਜੀ ਹਾਥ ਨਾ ਆਵੇ ਨੈਂ ਓਹ ਨਿਕਸੇ ਚੀਰ ਪਹਾੜਾਂ ਲੈਇ ਉਲਾਰਾਂ॥
ਘੁੰਮਨ ਘੇਰ ਵਿਚ ਬੁੱਲਨ ਓਧਰ ਮੱਛ ਕੱਛ ਸੰਸਾਰਾਂ ਤੰਦੂਏ ਤਾਰਾਂ॥
ਲਖ ਜਲੋੜੇ ਲੈਨ ਮਰੋੜੇ ਅਸਰਾਲੀ ਬਿਸੀਆਰਾਂ ਮਾਰ ਹਜਾਰਾਂ॥
ਨਿਗਲ਼ ਸੰਦੂਕ ਨਾ ਸਕਦੀ ਆਫ਼ਤ ਜੜੀ ਸਲਾਕ ਹਜਾਰਾਂ ਮਿਸਲ ਕਟਾਰਾਂ॥੮੩॥

ਸਿੰਧ ਝਨਾਉ ਜੇਹਲਮ ਅਰ ਰਾਵੀ ਸਤਲੁਜ ਬਸ ਉਥਾਹਾਂ ਜਲ ਅਸਗਾਹਾਂ॥
ਔਰ ਅਗਿਣਤ ਰਲੇ ਆ ਨਾਲੇ ਡਾਲੇ ਜੋਰ ਅਗਾਹਾਂ ਕਰਦੇ ਧਾਹਾਂ॥
ਤਹਾਂ ਨਾ ਕੋਈ ਰੌ ਤਰਨ ਦਾ ਹਾਰ ਖਲੋਵਨ ਬਾਹਾਂ ਧੜੋਂ ਪਿਛਾਹਾਂ॥
ਕਹਿ ਲਖਸ਼ਾਹ ਤੁਰਨ ਕਿਵ ਬੇੜੇ ਪੇਸ਼ ਨ ਜਾਵਨ ਵਾਹਾਂ ਖੌਫ ਮਲਾਹਾਂ॥੮੪॥

ਸਾਵਨ ਮਾਹ ਸਮਾਂ ਇਕ ਰਾਤ ਦਿਸੇ ਨ ਬਾਂਹ ਪਸਾਰੀ ਘਟਾ ਗੁਬਾਰੀ॥
ਚਮਕੇਪੁਰਾ ਬਿਜਲੀ ਦਮਕੇ ਧਮਕੇ ਧਰਤੀ ਸਾਰੀ ਕੜਕ ਕਹਾਰੀ॥
ਦਾਦਰ ਮੋਰ ਪਪੀਹੇ ਕੋਲਾਂ ਕਰਨ ਸ਼ੋਰ ਬਿਸਯਾਰੀ ਬੂੰਦਾਂ ਜਾਰੀ॥
ਰਬ ਰਾਖਾ ਲਖਸ਼ਾਹ ਸਸੀ ਦਾ ਵਿਚ ਸੰਦੂਕ ਵਿਚਾਰੀ ਲੈਂਦੀ ਤਾਰੀ॥੮੫॥

ਅੱਡਾ ਨਾਮ ਕਾਰੀਗਰ ਧੋਬਾ ਨਿਤ ਨਦੀ ਪਰ ਆਵੇ ਖੁੰਬ ਚੜਾਵੇ॥
ਮਾਮੂ ਦੀ ਬੁਗਜਾਮ ਦਾਨੀਆਂ ਨੈਨੂਖਾਸ ਜਗਾਵੇ ਦਾਗ ਵੰਜਾਏ॥
ਮਲ ਮਲ ਲਠਾ ਚੁਤਾਰ ਚੂੜੀਆ ਕਮਰਖ ਕੀਮਤ ਪਾਵੇ ਬੇਸ਼ ਬਨਾਵੇ॥
ਕਹਿ ਲਖ ਸ਼ਾਹ ਚੰਦੇਲੀ ਗਠੇ ਅਤਲਿਸ ਅਤ ਚਚਕਾਵੇ ਮਾਇਆ ਲਾਵੇ॥੮੬॥

ਏਕ ਰੋਜ਼ ਓਹ ਬਡੀ ਸਬੇਰੇ ਲੈ ਬਿਸਤਰ ਉਠ ਧਾਇਆ ਨੈਂ ਪਰ ਆਇਆ॥
ਦੇਖ ਬੇਸ਼ ਸੰਦੂਕ ਸੁਨੈਹਰੀ ਹੀਰੇ ਲਾਲ ਜੜਾਇਆ ਕਿਸੇ ਰੁੜਾਇਆ॥
ਮਾਰ ਛਲਾਂਗ ਪਿਆ ਵਿਚ ਜਲ ਦੇ ਰੰਗ ਪਦਾਰਥ ਪਾਇਆ ਕੱਢ ਲਿਆਇਆ॥
ਲਖ ਖੁਸੀਆਂ ਲਖ ਸ਼ਾਹ ਅਤੇ ਨੂੰ ਰਬ ਸਬੱਬ ਲਗਾਇਆ ਭੇਜੇ ਮਾਇਆ॥੮੭॥

ਖੋਲਿਯਾ ਲਿਆਇ ਸੰਦੂਕ ਓਸ ਘਰ ਕੀਤੀ ਦਸਤ ਦਰਾਜ਼ੀ ਹੋਇ ਅਤ ਰਾਜ਼ੀ॥
ਹੀਰੇ ਲਾਲ ਜਵਾਹਰ ਬਾਲਿਕ ਖਾਲਿਕ ਭੇਜੀ ਬਾਜ਼ੀ ਉਨ ਕੋਤਾਜ਼ੀ॥
ਬੀਸੀ ਨਾਮ ਨੇਕ ਉਸ ਔਰਤ ਅੱਤਾ ਮਰਦ ਨਿਮਾਜ਼ੀ ਸੂਰਤ ਗਾਜ਼ੀ॥
ਲਈ ਓਸ ਲਖ ਸ਼ਾਹ ਹਵੇਲੀ ਰਖ ਕਨੀਜ਼ ਕਨਾਜ਼ੀ ਇੱਜ਼ਤ ਸਾਜ਼ੀ॥੮੮॥

ਨਹੀਂ ਸੀ ਓਸ ਉਲਾਦ ਅੱਗੇ ਘਰ ਕਰੇ ਖੁਸ਼ਕ ਬਣ ਸਾਵੇ ਜੇ ਰਬ ਭਾਵੇ॥
ਤਰਸਦਿਆਂ ਨੂੰ ਧੀਉ ਜੀਉ ਇਕ ਦੌਲਤ ਨਜਰੀ ਆਵੇ ਖੁਲਕ ਵਧਾਵੇ॥
ਖਿਦਮਤਗਾਰ ਚੁਫੇਰ ਸੱਸੀ ਦੇ ਦਾਈ ਸੀਰ ਪਿਲਾਵੇ ਗੋਦ ਖਿਲਾਵੇ॥
ਜੇਵਰ ਗਿਰਦ ਮਤਾਅ ਸ਼ਾਹਲਖ ਗੈਰ ਨਾਂ ਢੁਕਨਾਂ ਪਾਵੇ ਮਤ ਛਲ ਜਾਵੇ॥੮੯॥

ਪਾਂਚ ਬਰਸ ਕੀ ਹੋਈ ਜਿਸ ਦਿਨ ਮਕਤਬ ਪੜਨ ਬਠਾਈ ਸੁੱਧਬੁੱਧ ਆਈ॥
ਬਨ ਪੰਚਾਇਤਾਂ ਆਵਨ ਧੋਬੇ ਲੋਚਨ ਖੋਹ ਕੁੜਮਾਈ ਬਾਤ ਬਨਾਈ॥
ਪੜਿਆ ਇਲਮ ਕੁਰਾਨ ਕਤੇਬਾਂ ਨਸਰ ਨਜਮ ਸਿਖਲਾਈ ਹਰ ਚਤਰਾਈ॥
ਮਾਪਿਆਂ ਏਹ ਮੁਰਾਦ ਸ਼ਾਹ ਲਖ ਮਿਲੇ ਸਾਕ ਸੁਖਦਾਈ ਯਾ ਉਮਦਾਈ॥੯੦॥

ਤਿੰਞਨ ਵਿਚ ਇਕ ਰੋਜ ਸੱਸੀ ਨੂੰ ਤਾਨਾਂ ਸਖੀਆਂ ਲਾਇਆ ਰੋਹ ਚੜਾਯਾ॥
ਨਹੇ ਸੀ ਨਾ ਹੀ ਜਣਿਆ ਤੈਕੋ ਅੱਤਾ ਕਿਤੋਂ ਲਿਆਇਆ ਧੋਵਨ ਧਾਇਆ॥
ਸੁਨ ਏਹ ਸੁਖਨ ਤਮਕ ਸ਼ਾਹਜ਼ਾਦੀ ਮਾਂ ਕੋ ਆਨ ਡਰਾਇਆ ਖੰਜਰ ਚਾਇਆ॥
ਜੇ ਹੁਨ ਕਰੇਂ ਲੁਕਾਓ ਮਾਰਸਾਂ ਉਸਨੇ ਜੀਉ ਬਚਾਇਆ ਸਚ ਸੁਨਾਇਆ॥੯੧॥

ਅਪਨੇ ਦਿਲ ਵਿਚ ਡਰਦੀ ਕਰਦੀ ਸੋਚਾਂ ਨਾਰ ਪੁਰਾਨੀ ਮਹਾਂ ਸਿਆਨੀ॥
ਕੇਹ ਪੜਾਇਆ ਇਲਮ ਸਸੀ ਨੂੰ ਚੁਭਗ ਜਿਗਰ ਵਿਚ ਕਾਨੀ ਇਸ਼ਕ ਰੰਜਾਨੀ॥
ਜੇ ਇਸਦੇ ਉਸਤਾਦ ਪਾਸ ਮੈਂ ਜ਼ਾਹਿਰ ਕਰਾਂ ਕਹਾਨੀ ਸੰਗ ਮੁਲਾਨੀ॥
ਕਹਿ ਲਖਸ਼ਾਹ ਨਾ ਜਰਸੀ ਕਰਸੀ ਬਾਹਰ ਬਾਤ ਮਤਾਨੀ ਕਿਤੇ ਟਕਾਨੀ॥੯੨॥

ਆਦਮ ਜਾਮ ਬਾਦਸ਼ਾਹ ਅਦਲੀ ਤੂੰ ਦੁਖਤਰ ਉਸਜਾਈ ਫਰਕ ਨਾ ਰਾਈ॥
ਖੋਟੀ ਰੇਖ ਲਿਖੀ ਬਿਧ ਮਸਤਕ ਦੇਖ ਬਾਪ ਦੁਖ ਦਾਈ ਨਦੀ ਰੁੜਾਈ॥
ਏਹ ਦੌਲਤ ਹੈ ਤੈਂ ਦੀ ਤੈਂ ਦੇ ਸਦਕੇ ਲੈਂਦੀ ਰਾਈ ਘੋਲ ਘੁਮਾਈ॥
ਮਾਹਮੁਖੀ ਭਰ ਆਹ ਸ਼ਾਹ ਲਖ ਬੋਲੀ ਤਾਹਿ ਲਗਾਈ ਵਾਹ ਨ ਕਾਈ॥੯੩॥

ਕਿਸਮਤ ਵਿਚ ਕੰਮਬਖਤੀ ਸਖਤੀ ਤਖਤੀ ਲਖਤੀ ਰੋਈ ਆਜਜ਼ ਹੋਈ॥
ਬਾਪ ਸ੍ਰਾਪ ਆਪ ਸਿਰ ਝਲਿਯਾ ਮੈਂ ਵਿਚ ਪਾਪ ਨਾ ਕੋਈ ਨਹੀਂ ਵਿਚ ਢੋਈ॥
ਜੇ ਹੋਨੀ ਨਾ ਚੁਕਦੀ ਝੁਕਦੀ ਕਦੀ ਸਾਕ ਨਾਂ ਕੋਈ ਕੌਮ ਝੜੋਈ॥
ਹਨ ਲਖਸ਼ਾਹ ਵਿਵਾਹ ਨਾਂ ਕਰਸੀ ਪਰਸਾਂ ਚਾਹ ਯਾ ਦੋਈ ਯਾ ਥਲ ਮੋਈ॥੯੪॥

ਧੋਬਨ ਮਾਂ ਗਮਖਾਰ ਸੱਸੀ ਨੂੰ ਗੋਸ਼ੇ ਬੈਹ ਸਮਝਾਵੇ ਘਣਾ ਡਰਾਵੇ॥
ਏਹ ਬਾਰਤ ਜੇ ਸਣੇ ਬਾਦਸ਼ਾਹ ਸੈਹਰੋਂ ਬਦਰ ਕਰਾਵੇ ਡੇਰ ਨ ਲਾਵੇ॥
ਸਚ ਝੂਠ ਨਿਤਰੇ ਕਚੈਹਰੀ ਜੋ ਡਾਢੇ ਦਿਲ ਆਵੇ ਤਿਵੇਂ ਕਮਾਵੇ॥
ਕਹਿ ਲਖਸ਼ਾਹ ਅਸਾਂ ਦੀ ਤੋਹੇ ਚਾਹ ਡੁਬਾਵੇ ਕੌਨ ਛਡਾਵੇ॥੯੫॥

ਸੁਖਨ ਸਖਤ ਜੋ ਜਰਦੀ ਬਰਦੀ ਕਰਦੀ ਬਾਤ ਨਾ ਬਾਹਰ ਦੁਸ਼ਮਣ ਨਾਹਰ॥
ਨਾ ਕੋਈ ਸੱਕਾ ਬਿਰਾਦਰ ਨਾਦਰ ਨਾ ਕੋਈ ਨਿਕਦੀ ਖਾਹਰ ਨਾ ਕੋਈ ਠਾਹਰ॥
ਜਾਤ ਸਫਾਤ ਛਪਾਈ ਐਸੇ ਜੈਸੇ ਰੰਗ ਜਵਾਹਰ ਕਰੇ ਨਾ ਜ਼ਾਹਿਰ॥
ਝੁਰੇ ਮੋਰ ਜਿਉ ਚੋਰ ਸੱਸੀ ਦਿਲ ਕਹਿ ਲਖ ਸ਼ਾਹ ਨਾ ਬਾਹਰ ਬਿਨ ਹਕ ਜ਼ਾਹਿਰ॥੯੬॥

ਧੋਬੀ ਨਾਮ ਤਮਾਮ ਰੋਜ਼ ਰਲ ਪੈਹਨ ਪੁਸ਼ਾਕਾਂ ਆਵਨ ਸ਼ਾਨ ਦਿਖਾਵਨ॥
ਸਾਥੀਂ ਕੌਨ ਚੰਗੇਰਾ ਤੈਨੂੰ ਅੱਤੇ ਨੂੰ ਸਮਝਾਵਨ ਬੈਠ ਰਝਾਵਨ॥
ਜੇ ਸੈ ਪ੍ਯਾਰੀਆਂ ਹੋਵਨ ਧੀਆਂ ਤੌਣੀਆਂ ਨਾਂਹ ਸਮਾਵਨ ਪਰ ਘਰ ਜਾਵਨ॥
ਓਹ ਲਖਸ਼ਾਹ ਨਾ ਮੰਨਦਾ ਕੋਈ ਭਾਈ ਜੋਰ ਲਗਾਵਨ ਸੀਸ ਨਿਵਾਵਨ॥੯੭॥

ਬੌਹਰ ਸਸੀ ਕੋਂ ਪਿਦਰ ਪੂਛਿਯਾ ਬੋਲੇ ਨਾਂ ਸਰਮਾਂਦੀ ਗਮ ਨੂੰ ਖਾਂਦੀ॥
ਪਿਆ ਖਿਯਾਲ ਤਮਕ ਫਿਰ ਬੋਲੀ ਨਾ ਮੈਂ ਧੀਉ ਤੁਸਾਂ ਦੀ ਅੰਸ ਸ਼ਾਹਾਂ ਦੀ॥
ਕਿਸਮਤ ਡੋਬੀ ਤਕਦੀ ਧੋਬੀ ਸੋਬੀ ਹੋਇ ਵਕਾਂਦੀ ਖਾਲਸ ਚਾਂਦੀ॥
ਕਹਿ ਲਖਸ਼ਾਹ ਲਿਖੇ ਦੁਖ ਕਰਮੀ ਕੱਢ ਤੁਸਾਂ ਘਰ ਆਂਦੀ ਰੁੜਦੀ ਜਾਂਦੀ॥੯੮॥

ਜਾਹੋ ਅਪਨੀ ਘਰੀਂ ਬੇਲੀਯੋ ਆਖ ਸੁਨਾਇਆ ਅੱਤੇ ਅਤ ਹੋਇ ਤਤੇ॥
ਰਖੇ ਈਮਾਨ ਕੁਰਾਨ ਪੜੇ ਏਹ ਹੈ ਨਾਦਾਨ ਸਿਰ ਛੱਤੇ ਤੰਦ ਨਾ ਕੱਤੇ॥
ਸਾਨੂੰ ਲੋੜ ਨਾ ਕਾਈ ਭਾਈ ਤੁਸਾਂ ਵਿਚੋਲੇ ਘੱਤੇ ਸਾਕ ਸੁਪੱਤੇ॥
ਓਹ ਲਖਸ਼ਾਹ ਗਏ ਲਖ ਮਰਜੀ ਏਹ ਨਾਂ ਲਗਦਾ ਮੱਤੇ ਪਿਛਹਾਂ ਪਰੱਤੇ॥੯੯॥

ਭੇਜ ਗੁਲਾਮ ਸਦਾਯਾ ਅੱਤਾ ਨੀਯਤ ਸ਼ਾਹ ਭੁਲਾਈ ਹਿਰਸ ਵਧਾਈ॥
ਤਖ਼ਤੀਕਰ ਮਾਲੂਮ ਸੱਸੀ ਨੇ ਧੁਰ ਦਰਗਾਹ ਪੌਚਾਈ ਦੇਰ ਨਾ ਲਾਈ॥
ਨਾਵਾਂ ਵਾਚ ਹੋਯਾ ਬਹੁ ਲਾਜਿਮ ਹੋਸ਼ ਬਾਪ ਨੂੰ ਆਈ ਜਾਤੀ ਜਾਈ॥
ਕਹਿ ਲਖਸ਼ਾਹ ਪਛਾਤੀ ਚੌਕੀ ਜੋ ਬਾਲਿਕ ਗਲ ਪਾਈ ਸਾਥ ਰੁੜਾਈ॥੧੦੦॥

ਅਕਸਰ ਅੰਸ ਪਿਯਾਰੀ ਮਾਪੇ ਚਾਹਨ ਧੀ ਮਨਾਈ ਘਰ ਸਦਵਾਈ॥
ਸੱਸੀ ਦਿਤਾ ਜਵਾਬ ਅਗ੍ਯੋਂ ਨਾ ਮੈਂ ਬਾਬਲ ਜਾਈ ਤੁਸਾਂ ਨਾ ਜਾਈ॥
ਬੇਤਕਸੀਰ ਸ਼ੀਰ ਨਹੀਂ ਪੀਤਾ ਵਿਚ ਸੰਦੂਕੇ ਪਾਈ ਚਾਇ ਰੁੜਾਈ॥
ਮੂੰਹ ਲਗਨਾਂ ਲਖ ਪਾਪ ਤੁਸਾਨੂੰ ਸਮਝੋ ਕਰੋ ਦਾਨਾਈ ਸਾਂਝ ਨਾ ਕਾਈ॥੧੦੧॥

ਝੁਰਦੀ ਮਾਉਂ ਫਿਰਾਕ ਧੀਉ ਦੇ ਨੀਰ ਅਖੀ ਥੀਂ ਢਲਦਾ ਸ਼ੀਰ ਉਛਲ ਦਾ॥
ਜਿਉਂ ਯਾਕੂਬ ਨੂੰ ਯੂਸਫ ਦਾ ਦੁਖ ਲਾਂਬੂ ਤਨ ਵਿਚ ਬਲਦਾ ਤਾਪ ਖਲੱਲ ਦਾ॥
ਜਾਈ ਪਾਸ ਆਸ ਕਰ ਜਾਵੇ ਲਾਵੇ ਪੇਚ ਅਕਲ ਦਾ ਜੋਰ ਨਾਂ ਚਲਦਾ॥
ਕਹੁ ਲਖ ਯਾਦ ਸੰਦੂਕ ਸੱਸੀ ਨੂੰ ਖੌਫ ਘਣਾਂ ਵਲ ਛੱਲਦਾ ਦਿਲ ਨਹੀਂ ਰਲਦਾ॥੧੦੨॥

ਬਾਦਸ਼ਾਹ ਏਹ ਕੀਤੀ ਗਿਨਤੀ ਜੇ ਬਾਲਕ ਘਰ ਆਂਦੀ ਬਨਗੁ ਅਸਾਂਦੀ॥
ਕੈਹ ਗਏ ਜਿਵੇਂ ਨਜ਼ੂਮੀ ਪੰਡਿਤ ਹਰਗਿਜ਼ ਖ਼ਤਾ ਨ ਜਾਂਦੀ ਬਾਤ ਉਨਹਾਂਦੀ॥
ਸ਼ਾਹਜ਼ਾਦੀ ਘਰ ਰਹੇ ਧੋਬੀਆਂ ਫਿਰ ਦਲੀਲ ਦੁਹਾਂ ਦੀ ਪਿਉ ਅਰਮਾਂਦੀ॥
ਲਖਸ਼ਾਹ ਮਿਲਿਯਾ ਮੁਲਕ ਸੱਸੀ ਨੂੰ ਖ਼ਰਚੇ ਸੋਨਾਂ ਚਾਂਦੀ ਨੇਮਤ ਖਾਂਦੀ॥੧੦੩॥

ਸਾਹਿਬ ਹੁਸਨ ਸੁਘੜ ਸ਼ਾਹਜ਼ਾਦੀ ਸਖੀਆਂ ਵਿਚ ਸਮਾਵੇ ਅਤ ਛਬ ਛਾਵੇ॥
ਯਾ ਸਾਗਰ ਸੁਤ ਰੰਬਾ ਯਾ ਸਸ ਸਨਮੁਖ ਹੂਰ ਨ ਆਵੇ ਦੇਖ ਲਜਾਵੇ॥
ਸੈਰ ਬਾਗਦਾ ਕਰੇ ਹਮੇਸ਼ਾਂ ਹਰ ਹਰ ਮੇਵਾ ਖਾਵੇ ਫੁਲ ਹੰਢਾਵੇ॥
ਜੋ ਮਕਾਨ ਲਖਸ਼ਾਹ ਸੁਨੇ ਖੁਸ਼ ਦਿਲ ਥੀਂ ਨਾਹਿ ਭੁਲਾਵੇ ਚਾਹ ਰਖਾਵੇ॥੧੦੪॥

ਕਿਥੋਂ ਰੰਭਾ ਕਿਥੋਂ ਉਰਬਸੀ ਕਿਥੋਂ ਮੇਘਾਨਾ ਨਾਰੀ ਸਜ ਅਤ ਭਾਰੀ॥
ਕਿਥੋਂ ਸੁਕੈਸੇ ਪਾਤਰ ਚਾਤਰ ਇੰਦਰਾਇਣ ਕੀ ਪਿਆਰੀ ਪਰੀ ਵਸਾਰੀ॥
ਵਗੇ ਬਾਦ ਬਿਸੀਯਾਰ ਓਤ ਦਿਨ ਆਹੀ ਗਰਦ ਗੁਬਾਰੀ ਜਿਉਂ ਨਿਸ ਕਾਰੀ॥
ਸਖੀਆਂ ਸਾਥ ਪਨਾਹ ਸ਼ਾਹਲਖ ਮਾਹ ਸ਼ਕਲ ਉਜਿਆਰੀ ਸੈਰ ਸਿਧਾਰੀ॥੧੦੫॥

ਗ਼ਜ਼ਨੀ ਨਾਮ ਸੁਦਾਗਰ ਜ਼ਾਦਾ ਉਸਦੀ ਬਹੁ ਵਡਿਯਾਈ ਕਰੇ ਲੁਕਾਈ॥
ਵਿਚ ਭੰਭੋਰ ਦੇ ਬਾਗ ਓਸ ਇਕ ਬਾਰਾਂ ਦਰੀ ਬਨਾਈ ਦੌਲਤ ਲਾਈ ॥
ਬਾਦਸ਼ਾਹਾ ਦੀਆਂ ਤਹਾਂ ਮੂਰਤਾਂ ਇਕ ਦੂ ਇਕ ਸਵਾਈ ਅਤ ਛਬ ਛਾਈ॥
ਸੁਨੀ ਸਿਫ਼ਤ ਲਖਸ਼ਾਹ ਸੱਸੀ ਨੇ ਸਾਥ ਸਹੀਆਂ ਉਠ ਧਾਈ ਦੇਖਨ ਆਈ॥੧੦੬॥

ਸਿਫ਼ਤ ਹੁਸਨ ਦੀ ਹੋਇ ਨ ਸਕਦੀ ਬਿਧ ਨੇ ਆਪ ਸਵਾਰੇ ਨਕਸ਼ ਮੁਹਾਰੇ॥
ਸਸ ਮੂਰਤ ਵਿਚ ਸੋਹਨੀ ਸੱਸੀ ਸਖੀਆਂ ਗਿਰਦ ਸਤਾਰੇ ਦੇਨ ਨਜਾਰੇ॥
ਕਵਲਾਂ ਮੀਟੇ ਮੂੰਹ ਦੇਖ ਜਬ ਚਕਵੇ ਰੋਜ਼ ਗੁਜਾਰੇ ਭਏ ਨਿਯਾਰੇ॥
ਖੁਸ਼ੀ ਕਰੋੜ ਚਕੋਰ ਸ਼ਾਹਲਖ ਹੋਗ ਏਹ ਚਾਨਣ ਸਾਰੇ ਮਿਟੇ ਅੰਧਾਰੇ॥੧੦੭॥

ਤਹਾਂ ਏਕ ਤਸਵੀਰ ਅਜਾਇਬ ਹੋਰ ਨਾ ਉਸਦੇ ਸਾਨੀ ਦੇਖ ਰਝਾਨੀ॥
ਸਦਮੁ ਸਵੱਰ ਪੁਛਿਆ ਸੱਸੀ ਮਿਠੀ ਹੋਇ ਜਿਬਾਨੀ ਪਤਾ ਨਸ਼ਾਨੀ॥
ਜਿਸਦੀ ਤੈਂ ਏਹ ਲਿਖੀ ਮੂਰਤ ਸੂਰਤ ਕੌਨ ਨੁਰਾਨੀ ਮਾਹ ਪੇਸ਼ਾਨੀ॥
ਲਖ਼ਸ਼ਾਹ ਆਖ ਸੁਨਾਵੀਂ ਹੋਵੀ ਮੁਸ਼ਕਿਲਾਤ ਆਸਾਨੀ ਦੁਹੀ ਜਹਾਨੀ॥੧੦੮॥

ਹੋਤ ਅਲੀ ਗਢ ਕੇਚਮ ਅੰਦਰ ਆਹਾ ਸਾਹਿਬ ਬਲਦਾ ਮਾਲਕ ਥਲਦਾ॥
ਅਕੱਠੇ ਰਹਿਨ ਬਾਘ ਬਕਰੀ ਬੱਧਾ ਟੱਲ ਅਦਲ ਦਾ ਹੁਕਮ ਨ ਟਲਦਾ॥
ਤਿਸ ਦਿਨ ਘਰ ਸ਼ਾਹਜ਼ਾਦਾ ਪੁੰਨੂੰ ਭਿੰਨਾ ਅਤਰ ਸੰਦਲਦਾ ਕੋਟ ਅਕਲਦਾ॥
ਕਹਿ ਲਖਸ਼ਾਹ ਮਾਹ ਸਮ ਸੂਰਤ ਫਿਰਿਆ ਹੱਥ ਫਜਲਦਾ ਰਬ ਅਜਲਦਾ॥੧੦੯॥

ਸੈਰ ਬਾਗ ਦਾ ਕਰਕੇ ਫੇਰ ਜਬ ਸਾਥ ਸਈਆਂ ਘਰ ਆਈ ਛਬ ਕੁਮਲਾਈ॥
ਝੁਰਦੀ ਘਣਾਂ ਜੁਲੇਖਾਂ ਜੈਸੀ ਉਠਦੀ ਲੈਹਰ ਸਵਾਈ ਕੈਹਰ ਸਤਾਈ॥
ਬਿਰਹੋਂ ਨਾਗ ਅਨਜਾਨੇ ਡੱਸਿਆ ਜਾਲਿਮ ਰੂਪ ਦੁਖਦਾਈ ਵਿਹੁ ਤਨ ਧਾਈ॥
ਕਹਿ ਲਖਸ਼ਾਹ ਰਹੀ ਪੁਛ ਦਿਲ ਦੀ ਵੇਦਨ ਧੋਬਨ ਮਾਈ ਦਸੇ ਨਾ ਕਾਈ॥੧੧੦॥

ਹਰਦਮ ਰਹੇ ਫਿਰਾਕ ਪੁੰਨੂੰ ਦਾ ਲੰਬੂ ਤਨ ਵਿਚ ਬਲਦੇ ਆਂਸੂ ਢੱਲਦੇ॥
ਰੁਲੇਦਸਤ ਰੁਖਸਾਰੇਕਾਰੇ ਵਾਲ ਖੁਲੇ ਵਿਚ ਗਲ ਦੇ ਹਲਦੇ ਸਲਦੇ॥
ਆਹ ਸਰਦ ਤਰ ਚਸ਼ਮਾ ਦੋਵੇਂ ਰੰਗ ਜ਼ਰਦ ਦੁਖ ਦਿਲ ਦੇ ਵਿਚ ਪਲਪਲ ਦੇ॥
ਕਹਿ ਲਖਸ਼ਾਹ ਸੱਸੀ ਰੁਲ ਮਰਨਾ ਇਕ ਦਿਨ ਅੰਦਰ ਥਲ ਦੇ ਲੋਕ ਨਾ ਟਲਦੇ॥੧੧੧॥

ਦੇਖ ਸੱਸੀ ਵਲ ਝੁਰਦੇ ਮਾਂ ਪਿਯੋ ਪਈਆਂ ਸੋਚ ਵਿਚਾਰਾਂ ਆ ਗਮਖਾਰਾਂ॥
ਸਦੇ ਉਨਹਾਂ ਸਿਯਾਨੇ ਬਹਤੇ ਜੰਤਰ ਮੰਤਰਕਾਰਾਂ ਜਾਨਣ ਸਾਰਾਂ॥
ਗਲੀ ਫਿਰਾਹਨ ਓਤਸ ਜੀਆਂ ਸਿਰੀਂ ਸਾਫ ਦਸਤਾਰਾਂ ਮੋਹਰੇਦਾਰਾਂ॥
ਆਸੇਲਏਸਰਈਉਚਿਆਂ ਆਏ ਪਾਸ ਲੁਵਾਰਾਂ ਮਟਕ ਹੁਲਾਰਾਂ॥੧੧੨॥

ਕਿਆ ਦੇਖਨ ਸਸੀ ਸੱਸ ਸੂਰਤ ਬੈਠੀ ਮੂੰਹ ਕਮਲਾਨੇ ਹੋਸ਼ ਵਿਰਾਨੇ॥
ਕਹਿੰਦੇ ਏਥਹੁ ਹੋਗ ਮੁਨਫਿਅਤ ਪੈਰਹੇ ਹਾਥ ਟਿਕਾਨੇ ਮੌਲਾ ਜਾਨੇ॥
ਦਿਲੀ ਹੁਲਾਸੀ ਜਾਸੀ ਸਾਇਆ ਹਾਸੀ ਉਨਕੇ ਭਾਣੇ ਜਿਨ ਜਰਵਾਣੇ॥
ਕਹਿ ਲਖਸ਼ਾਹ ਕਤੇਬਾਂ ਦੇਖਣ ਮਰਜ਼ ਨਾ ਕੋਈ ਪਛਾਣੇ ਕਰਨ ਧਙਾਣੇ॥੧੧੩॥

ਇਕਹੂੰ ਇਕ ਕਹਾਵਨ ਆਲਾ ਆਪਸ ਅੰਦਰ ਕੈਹਿੰਦੇ ਏਹਾ ਕਹਿੰਦੇ॥
ਜੇ ਡਿਗਿਆਂ ਨੂੰ ਦਮ ਹਮ ਕਰੀਏ ਹੋਇ ਚੰਗੇ ਉਠ ਬੈਹੰਦੇ ਸਭ ਤਪ ਲੈਹੰਦੇ॥
ਪਰੀਆਂ ਔਰ ਚੁੜੇਲਾਂ ਡਾਇਨ ਧੂਣੀ ਸਖਤ ਨਾ ਸਹਿੰਦੇ ਜਾਵਨ ਵਹਿੰਦੇ॥
ਇਨਸ਼ਾਅੱਲਾ ਜੋ ਦੁਖ ਅਸਾਂਨੂੰ ਲਖ ਲਖ ਦੇ ਉਤਰੇਂਦੇ ਜਿਨ ਨਾ ਰਹਿੰਦੇ॥੧੧੪॥

ਕੋਈ ਆਖਦਾ ਭੂਤ ਚੁੜੇਲਾਂ ਆਹੀਆਂ ਬਾਗ ਅੰਬੋਹੀ ਉਨ ਉਸ ਕੋਹੀ॥
ਕੋਈ ਬਤਾਵੇ ਡਰੇ ਪਰੀ ਥੀਂ ਕੋਈ ਕਹੇ ਜਿਨ ਜੋਹੀ ਬਾਲ ਨ ਛੋਹੀ॥
ਲਖ ਤਾਵੀਜ਼ ਕਲਾਮ ਧੂਣੀਆ ਸੁਲੇਮਾਨ ਦੀ ਦਰੋਹੀ ਜ਼ਰਾ ਨਾ ਪੋਹੀ॥
ਜਦ ਲਖਸ਼ਾਹ ਸੁੰਘਾਵਨ ਵਟੀਆਂ ਗੁਜਰੇ ਤਨਮਨ ਖੋਹੀ ਜਾਨੇ ਓਹੀ॥੧੧੫॥

ਕੁਝ ਤਬੀਬ ਦੇ ਪਾਸ ਕਿਨਾਂ ਵਲ ਰੁੱਕੇ ਉਨ੍ਹਾਂ ਲਖਾਏ ਪੈਕ ਭਜਾਏ॥
ਅਸ ਫਲ ਯੂਨਿਸ ਅਜਲ ਹਕੀਮਦੇ ਖੁਦਸ਼ਾਗਿਰਦ ਬੁਲਾਏ ਯਲਗਰ ਆਏ॥
ਖੋਲ ਕਿਤਾਬ ਕਿਨਾਨਸੁ ਓਨਾਂ ਬਹੁ ਨੁਸਖੇ ਬੇਸ਼ ਬਤਾਏ ਜੋ ਮਨ ਭਾਏ॥
ਊਚ ਜੰਬੂਹ ਹਜੂਰਬੀਚ ਸੁਲੇਮਾਨ ਦੇ ਫਰੂਏ ਲਯਾਏ ਇਲਮ ਜਤਾਏ॥੧੧੬॥

ਸ਼ਾਗਿਰਦਾਂ ਲੁਕਮਾਨ ਦਿਆ ਫਿਰ ਫੜ ਕਿਤਾਬ ਲੁਕਮਾਨੀ ਲਾ ਗੁਜਰਾਨੀ॥
ਔਨ ਫਜੂਲ ਤੂਲ ਬੁਕਰਾਤੀ ਕਹਨ ਸਰਾਜੀ ਜਾਨੀ ਬਹੁ ਉਸ ਬਾਨੀ॥
ਫਿਰ ਸੁਕਰਾਤੀ ਸ਼ਹਿਰ ਓਸਦੀ ਮਜਲਸ ਅੰਦਰ ਆਨੀਂ ਖੋਲ ਬਖਾਨੀ॥
ਕਹਿ ਲਖ ਸ਼ਾਹ ਵਾਹ ਉਨ ਲਾਈ ਦੇਖ ਜਜ਼ਾਇਰ ਸਾਨੀ ਇਲਮ ਯੂਨਾਨੀ॥੧੧੭॥

ਅਫ਼ਲਾਤੂਨ ਅਰਸਤੂ ਥੀਂ ਕੁਝ ਇਕ ਸ਼ਾਗਿਰਦ ਵਡਿਆਈ ਹਿਕਮਤ ਪਾਈ॥
ਕੁੱਰਾ ਤੀਸ ਅਰ ਸ਼ਰਾ ਅਜਾਇਬ ਇਕ ਦੂ ਇਕ ਸਵਾਈ ਲਿਆਇ ਦਿਖਾਈ॥
ਬਹੁਰਗ਼ਲੋਗਨ ਜਾਲੀਨੂੰਸੀ ਉਨਹਾਂ ਸ਼ਿਤਾਬ ਮੰਗਾਈ ਖੋਹਲ ਸੁਨਾਈ॥
ਫਿਰ ਕਿਤਾਬ ਮੌਜਜ਼ ਵਿਚ ਮਜਲਸ ਘਰ ਸੱਸੀ ਸੁਖਦਾਈ ਲਿਆ ਸਮਝਾਈ॥੧੧੮॥

ਲਿਆਏ ਸ਼ਹਿਰ ਫਿਰ ਅਰਕਾਗਾਨੀ ਵਾਕਫ ਜੇਰ ਜ਼ਬਰ ਦੇ ਪੇਸ਼ ਦਿਗਰਦੇ ॥
ਬਹੁਰ ਖਮਸ ਕੁਲੀਯਾਤ ਮੰਗਾਇਆ ਰਹੇ ਮੁਤਾਲਿਆ ਕਰਦੇ ਕੰਦਸਮਰਦੇ॥
ਲੈ ਕਾਨੂਨ ਬੂਅਲੀ ਸੀਨਾ ਦੇ ਤਾ ਬਾਹਿਸ ਖੁਦ ਕਰਦੇ ਨਜ਼ਰਾਂ ਧਰਦੇ॥
ਕਹਿ ਲਖ ਸ਼ਾਹ ਜਰਾਹਿ ਤਹਿ ਵਿਚ ਦੇਖਨ ਵਲੇ ਘਰਦੇ ਏਧਰ ਉਧਰ ਦੇ॥੧੧੯॥

ਸੁਰਹ ਅਸਬਾਬ ਨਾ ਰਖਦੇ ਖਾਤਰ ਵਹੁ ਹਕੀਮ ਹੈਂ ਭਾਰੇ ਅਤ ਉਜਿਆਰੇ॥
ਅਖਤਿਆਰਾਤ ਬਦੀ ਅਕ ਸਾਇਆ ਸਸ ਆਗੇ ਜਿਉਂ ਤਾਰੇ ਏਹ ਗਨਕਾਰੇ॥
ਤਿੱਬ ਅਕਬਰ ਦਸਤੂਰ ਕਾਦਰੀ ਔਰ ਮੁਫ਼ੱੱਰਾ ਕਿਨਾਰੇ ਕੌਨ ਵਿਚਾਰੇ॥
ਜੋ ਧਨੰਤਰ ਦੇ ਆਹੇ ਚੇਲੇ ਲੈ ਗ੍ਰੰਥ ਸਰਕਾਰੇ ਪਹੁੰਚੇ ਸਾਰੇ॥੧੨੦॥

ਮਰਜ ਏਸਕੋ ਮਾਲੀ ਖੌਲੀਆ ਹਰ ਇਕ ਇਓਂ ਫ਼ਰਮਾਵੇ ਤਰਹ ਬਤਾਵੇ॥
ਮਾਨਿੰਦ ਕਤਰਬ ਆਬੀ ਜਾਨਵਰ ਹਰਕਤ ਹਰਦਮ ਧਾਵੇ ਸਬਰ ਨਾ ਆਵੇ॥
ਕਰੇ ਇਲਾਜ ਆਵਲੀ ਮੁੰਜਿਸ਼ ਬਾਦ ਜੁਲਾਬ ਕਰਾਵੇ ਗੁਸਾਕਢਾਵੇ॥
ਜੇ ਮਾਜੂਨ ਸ਼ਿਤਾਬ ਸ਼ਾਹ ਲਖ ਅਫ਼ਤੇਮੂੰ ਦੇਹ ਖਾਵੇ ਦਰਦ ਵੰਜਾਵੇ॥੧੨੧॥

ਸ਼ਰਬਤ ਕਾਹਜ਼ਬਾਨ ਸਿਕੰਜਬੀ ਔਰ ਗੁਲਾਬ ਮਿਲਾਓ ਇਸੇ ਪਿਲਾਓ॥
ਦਾਰੂ ਨੋਸ਼ ਮੁਫਰੇਹਾਤ ਜੋ ਤਰ ਮਾਜੂਨ ਬਨਾਓ ਤੁਰਤ ਖਿਲਾਓ॥
ਰੋਗਨ ਜ਼ਰਦ ਬਾਦਾਮ ਬਨਫਸ਼ਾ ਸੀਰਜਨਾਨ ਲਿਆਓ ਸੀਸਝਸਾਓ॥
ਦੇਤਬਰੀਂਦ ਸ਼ਿਤਾਬ ਸ਼ਾਹ ਲਖ ਵਾਹ ਹਮਾਮ ਨਹਿਲਾਓ ਡੇਰ ਨਾ ਲਾਓ॥੧੨੨॥

ਲਾਜਵਰਦ ਜਬਖੂਬ ਤਰੀਫਲ ਅਫ਼ਤੇਮੂੰ ਮੰਗਾਏ ਕੁਰਸ ਖਿਲਾਏ॥
ਕਿਸਮਿਸ ਔਰ ਬਨਫ਼ਸਾ ਲੇਕਰ ਉਮਦੇ ਮੇਵੇ ਪਾਏ ਅਰਕ ਖਿਚਾਏ॥
ਸ਼ਰਬਤ ਉਸਤਖੁਦੂਸ ਹਿੰਦਦਾ ਅਫਨੀ ਤਨ ਕਢਾਏ ਜੁਦਾ ਪਿਲਾਏ॥
ਬੇਸਅਯਾਰਜ ਜਵਾਲੀ ਨੂਸਾ ਕਹਿ ਲਖ ਸ਼ਾਹ ਕਮਾਏ ਵਾਹ ਲਗਾਏ ॥੧੨੩॥

ਖਾਵੇ ਏਹ ਮਾਜੂਨ ਸੁਕਰਾਤੀ ਯਾ ਬੁਕਰਾਤੀ ਵਰਦੀ ਦੇਵ ਸਘਰਦੀ॥
ਜੇ ਮਾਜੂਨ ਨਿਮਾਜ਼ ਦੇਹੁ ਅਬ ਤਬ ਏਹ ਧੀਰਜ ਧਰਦੀ ਨਾਹੀਂ ਮਰਦੀ॥
ਅਬ ਰੇਸ਼ਮ ਮੁਫ਼ੱਰਾ ਯਾਕੂਤੀ ਖੁਸ਼ਕੀ ਗਰਮੀ ਸਰਦੀ ਜ਼ਰਦੀ ਹਰਦੀ॥
ਦੇਹੇ ਜਮੀਉਲ ਨਫ਼ ਮੁਬਾਰਕ ਔਰ ਸਫ਼ੂਫ਼ ਗੋਹਰ ਦੀ ਸੇਹਤ ਕਰਦੀ॥੧੨੪॥

ਇਕ ਦੂ ਇਕ ਮੁਜੱਰਬ ਨੁਸਖੇ ਆਹੇ ਉਨਾਂ ਕਿਤਾਨੀ ਹਿਫਜ਼ ਜ਼ੁਬਾਨੀ॥
ਆਪੋ ਆਪਣੀ ਹੋਸ਼ ਦੁੜਾਈ ਇਲਮੇ ਇਲਮ ਸੁਲਤਾਨੀ ਦਸਨ ਯੂਨਾਨੀ॥
ਦੀਏ ਸਿਕੰਜਬੀਨ ਸੰਦਲੀ ਵਰਦੀ ਅਫਤੇਮੂੰ ਰਹਮਾਨੀ ਪਾ ਕਚ ਪਾਨੀ॥
ਰੂਹ ਤਬਾ ਕੋ ਦੇਵੀ ਕੁੱਬਤਅਰ ਕੁੱਬਤ ਨੁਫ਼ਰਾਨੀ ਅਰ ਹੈਵਾਨੀ॥੧੨੫॥

ਮਾਜੂ ਕੁਰਸ ਸਿਕੰਜਬੀਨ ਸਰਬਤ ਯਾਕੂਤ ਵਧਾਈ ਦੁਖਦਾਈ ਮਰਜ਼ ਵਧਾਈ॥
ਹੁੱਬ ਸਫ਼ੂਫ਼ ਮੁਰੱਬਾ ਦਾਰੂ ਵਾਹ ਹਕੀਮਾਂ ਲਾਈ ਹੋਸ਼ ਦੁੜਾਈ॥
ਅਨ ਸਤਨਾਜਾ ਸੋਨਾ ਚਾਂਦੀ ਪੂਜਾ ਡੱਕ ਬਤਾਈ ਤੁਕ ਛੁੜਾਈ॥
ਰਾਸਬਾਤ ਕੋਈ ਕਹੇ ਨਹੀਂ ਏਹ ਕੁੱਠੀ ਬ੍ਰਿਹੋਂ ਕਸਾਈ ਛੁਰੀ ਵਗਾਈ॥੧੨੬॥

ਏਹ ਸਭ ਕਹੇ ਮੁਜੱਰਬ ਨੁਸਖੇ ਜ਼ੋਰ ਤਬੀਬਾਂ ਲਾਇਆ ਦਰਦ ਨਾ ਪਾਇਆ॥
ਦੇ ਤਰੀਆਕ ਕਬੀਰ ਰਹੇ ਓਹ ਫੜ ਸਰੀਰ ਸਤਾਇਆ ਧੀਰ ਨਾ ਆਇਆ
ਲਏ ਸ੍ਵਾਸ ਉਤਾਵਲ ਖਾਵਲ ਮਾਵਲ ਜੋਬ ਕਰਾਇਆ ਤਨ ਕੁਮਲਾਇਆ॥
ਨਾਮ ਹਕੀਮ ਅਜੀਮਤੂਰ ਲਖ ਔਰ ਨਾ ਸੁਖਨ ਸੁਨਾਇਆ ਸੀਸ ਹਲਾਇਆ॥੧੨੭॥

ਗ਼ਫ਼ਲਤ ਹੈਰਤ ਔਰ ਖਮੋਸ਼ੀ ਘਨਾ ਅੰਦੇਸ਼ਾ ਕਰਦੀ ਤਨ ਪਰ ਜਰਦੀ॥
ਸੁਲਹ ਸਲੀਸ ਗਿਰ ਚਲੇ ਗਤ ਨਬਜ਼ ਇਸ਼ਕ ਦੀ ਘਰਦੀ ਧੀਰ ਨ ਧਰਦੀ॥
ਨੀਂਦਰ ਭੁਖ ਅਰਾਮ ਨਾ ਆਵੇ ਲਾਵੇ ਚੋਟ ਕਹਰਦੀ ਬ੍ਰਿਹੋਂ ਬੇਦਰਦੀ॥
ਏਹ ਅਲਾਮਤਾਂ ਕਹੇ ਸ਼ਾਹਲੱਖ ਵਾਹ ਨਾਂ ਅਕਲ ਫ਼ਿਕਰਦੀ ਚੁਪ ਰਹੇ ਡਰਦੀ॥੧੨੮॥

ਰਾਜ ਨੀਤ ਹਿਤ ਚਿਤ ਸੱਸੀ ਫਿਰ ਕੀਤੀ ਖਰਚ ਦਾਨਾਈ ਇੰਉਂ ਦਿਲ ਆਈ॥
ਲਏ ਬਾਪ ਥੀਂ ਪੱਤਨ ਸਾਰੇ ਰਹੇ ਰੋਜ਼ ਤਕੜਾਈ ਪਿਆਦ ਬਠਾਈ॥
ਪੁਛ੍ਯਾਂ ਬਾਝ ਨਾ ਲੰਘੇ ਮੁਸਾਫ਼ਰ ਏਹ ਆਈਨ ਠਹਿਰਾਈ ਚੌਕੀ ਲਈ॥
ਕਹਿ ਲਖ ਸ਼ਾਹ ਸਿਪਾਹ ਬਾਵਰੀ ਬਾਵਰ ਰਾਹ ਬਠਾਈ ਘਾਤ ਲਗਾਈ॥੧੨੯॥

ਦੂਰਬੀਨ ਹੱਥ ਆਪ ਪਕੜ ਕੇ ਦੇਖੇ ਰਾਹ ਬਪਾਰੀ ਬੈਠ ਅਟਾਰੀ॥
ਆਪਣਾ ਆਪ ਲਖਾਇ ਨਾ ਕਰਦੀ ਜ਼ਰਦੀ ਝਾਲਰ ਬਾਰੀ ਬਾਲ ਪਸਾਰੀ॥
ਗ਼ੈਰ ਮਰਦ ਮਤ ਹੋਵੇ ਦੀਵਾਨਾ ਦੇਖ ਹੁਸਨ ਛਬ ਭਾਰੀ ਖ਼ੌਫ਼ ਗੁਫ਼ਾਰੀ॥
ਕਹਿ ਲਖ ਸ਼ਾਹ ਮਾਹ ਸਮ ਸੂਰਤ ਬਨੀ ਚਕੋਰ ਵਿਚਾਰੀ ਲਗਰਹੀ ਯਾਰੀ॥੧੩੦॥

ਬਰਸ ਰੋਜ਼ ਜਬ ਭਯਾ ਕੇਚਮੋਂ ਉਠ ਸੁਦਾਗਰ ਆਏ ਮਾਲ ਲਿਆਏ॥
ਤਾਂ ਤੇ ਆਏ ਭੰਬੋਰ ਸ਼ਹਿਰ ਵਿਚ ਰਾਜ ਘਾਟ ਅਟਕਾਏ ਚਾਇ ਉਤਰਾਏ॥
ਨਿਗਹ ਬਾਨ ਲੈ ਖਬਰੇ ਸ਼ਿਤਾਬੀ ਪਾਸ ਸੱਸੀ ਦੇ ਧਾਏ ਸੁਖਨ ਸਜਾਏ॥
ਕਹ ਲਖ ਸ਼ਾਹ ਚਾਹਿ ਰੱਬ ਪੂਰੀ ਮਲਕ ਹਜੂਰ ਬੁਲਾਏ ਨੇੜ ਬਿਠਾਏ॥੧੩੧॥

ਬੱਬਨ ਔਰ ਬੰਬੀਹਾ ਦੋਵੇਂ ਆਹੇ ਮਲਕ ਦੀਦਾਰੀ ਬਾਹੀ ਭਾਰੀ॥
ਸੁਤਰ ਕਤਾਰਾਂ ਸਾਥ ਹਜ਼ਾਰਾਂ ਮਗਰ ਹੋਤ ਅਨੁਸਾਰੀ ਬੇ ਸੁਮਾਰੀ॥
ਮਤਲਬ ਕਾਰ ਸੱਸੀ ਦੁਨਹਾਂ ਨੂੰ ਕਰੇ ਜ਼ਿਆਫਤ ਭਾਰੀ ਖਾਤਰ ਦਾਰੀ॥
ਕੌਣ ਸਿਫਤ ਲਖਸ਼ਾਹ ਪੰਨੂੰ ਵਿਚ ਪੁਛਦੀ ਹੋਏ ਵਿਚਾਰੀ ਕਹਿਨ ਬਪਾਰੀ॥੧੩੨॥

ਹੁਸਨ ਪੁੰਨੂੰ ਪਰ ਯੂਸਫ਼ ਜੈਸਾ ਐਸਾ ਬੇਟਾ ਕਾਈ ਜਨਸੀ ਮਾਈ॥
ਦਾਨਸ਼ਮੰਦ ਅਰੱਸਤੂ ਸਾਂਨੀ ਦਾਨੀ ਹਾਤਮਤਾਈ ਬਾਂਹ ਉਠਾਈ॥
ਰੁਸਤਮ ਜੇਹਾ ਬਹਾਦਰ ਨਾਦਰ ਕਾਦਰ ਲੱਖ ਵਡਿਆਈ ਉਸ ਵਿਚ ਪਾਈ॥
ਸੁਨ ਸਿਫ਼ਤਾਂ ਲੱਖਸ਼ਾਹ ਸੱਸੀ ਨੂੰ ਸੁਧ ਬੁਧ ਰਹੀ ਨਾ ਕਾਈ ਇਸ਼ਕ ਸਤਾਈ॥੧੩੩॥

ਮਿਟਿਆ ਜੋਸ਼ ਹੋਸ਼ ਜਦ ਆਈ ਸੱਸੀ ਕਹਿਆ ਭਿਰਾਓ ਤੁਸੀ ਨਾ ਜਾਓ॥
ਸੁਤਰ ਸਵਾਰ ਬਲੋਚ ਕਿਸੇ ਨੂੰ ਕੇਚਮ ਤਰਫ਼ ਦੁੜਾਓ ਦੇਰ ਨ ਲਾਓ॥
ਕਰਕੇ ਕੋਈ ਫ਼ਰੇਬ ਪੰਨੂੰ ਨੂੰ ਸ਼ਹਰ ਭੰਬੋਰ ਲਿਆਓ ਮੁਝੇ ਮਿਲਾਓ॥
ਜੇ ਦੇਖਾਂ ਲਖਸ਼ਾਹ ਹੁਲਾਸੀ ਤਦੀ ਖਲਾਸੀ ਪਾਓ ਘਰੀਂ ਸਿਧਾਓ॥੧੩੪॥

ਬੈਠ ਬਲੋਚਾਂ ਕੀਤੀ ਗਿਨਤੀ ਸੱਦਿਆ ਭੱਬਣ ਭਾਈ ਬਾਤ ਸਮਝਾਈ॥
ਮਾਂ ਪਿਓ ਜੀਵਨ ਦੇਖ ਪੰਨੂੰ ਨੂੰ ਕਰੇ ਵਿਸਾਹ ਨਾ ਰਾਈ ਨਾਰ ਗੁਦਾਈ॥
ਹੱਥੀਂ ਉਹ ਨਾ ਤੋਰਨ ਘਰਦੇ ਖ਼ੁਫ਼ੀਆ ਕਰਨੀ ਕਾਈ ਖਰਚ ਦਾਨਾਈ॥
ਆਪੇ ਮਿਲਸੀ ਹੋਤ ਸੱਸੀ ਨੂੰ ਜੇ ਲੱਖ ਸ਼ਾਹ ਵਡਿਆਈ ਤੋਹ ਸੁਨਾਈ॥੧੩੫॥

ਹੋਇ ਤਯਾਰ ਸਵਾਰ ਹੋਤ ਓਹ ਪਕੜ ਮੁਹਾਰ ਸਧਾਇਆ ਸ਼ੁਤਰ ਵਗਾਇਆ॥
ਮਜਲੋ ਮਜਲੀ ਪਹੁਤਾ ਕੇਚਮ ਪਾਸ ਪੁੰਨੂੰ ਦੇ ਆਇਆ ਸੀਸ ਨਿਵਾਇਆ॥
ਜੋ ਅਹਵਾਲ ਸੁਵਾਲ ਸਨੇਹਾ ਉਸਨੂੰ ਬਹਿ ਸਮਝਾਯਾ ਇਸ਼ਕ ਜਗਾਇਆ॥
ਕਰਦੀ ਜਾਪ ਤੁਸਾਂ ਦਾ ਸੱਸੀ ਹੈ ਸਰੂਪ ਓਹਮਾਯਾ ਹੁਸਨ ਸਵਾਇਆ॥੧੩੬॥

ਮੁਖ ਮਹਤਾਬ ਅਲਖ ਜਿਉਂ ਬੀਨੀ ਲਬ ਦੋ ਸੁਰਖ ਸੰਧੂਰੋਂ ਨਰਮ ਅੰਗੂਰੋਂ॥
ਠੋਡੀ ਸੇਬ ਲਾਲ ਰੁਖਸਾਰੇ ਕਮਰ ਬਾਰੀਕ ਜੰਬੂਰੋਂ ਉਪਜੀ ਨੂਰੋਂ॥
ਗਰਦਨ ਨਾਦਰ ਜਿਵੇਂ ਕੁਹਾਹੀ ਆਹੀ ਚੁਸਤ ਸ਼ਊਰੋ ਡਰੇ ਫ਼ਤੂਰੋਂ॥
ਸ਼ਾਹ ਪਰੀ ਲਖ ਸ਼ਾਹ ਸੱਸੀ ਨੂੰ ਸੀਸ ਨਿਵਾਵੇ ਦੂਰੋਂ ਸੁੰਦਰ ਹੂਰੋਂ॥੧੩੭॥

ਕੋਕਲ ਬੀਨ ਬੀਨ ਮ੍ਰਿਗ ਜੈਸੇ ਭਵਾਂ ਕਮਾਨਾਂ ਭਲੀਆਂ ਤੀਰ ਪਿਪਲੀਆਂ॥
ਕੁਚ ਦੋ ਸਿਰੀਫਲ ਕਦਲੀ ਜੰਘਾਂ ਲਿਚਕ ਧਰੇ ਧਰ ਤਲੀਆਂ ਕੋਮਲ ਨਲੀਆਂ॥
ਬਾਂਕੀ ਤੋਰ ਚਕੋਰ ਹਸਤ ਥੀਂ ਦੰਦ ਚੰਬੇ ਦੀਆਂ ਕਲੀਆਂ ਸਤਰਾਂ ਰਲੀਆਂ॥
ਕਰ ਦੋ ਕੰਵਲ ਨਾਫ ਚਾਹ ਬਾਬਲ ਜਿਉਂ ਅਰਵਾਹਾਂ ਫਲੀਆਂ ਨਰਮ ਉਂਗਲੀਆਂ॥੧੩੮॥

ਯਾ ਬਹਿਸ਼ਤ ਦੇ ਬਾਗੋਂ ਉਤਰੀ ਨਾਗਰਵੇਲ ਸਰੀ ਹੈ ਫੂਲ ਝਰੀ ਹੈ॥
ਯਾ ਓਹ ਬਦਰੇ ਮੁਨੀਰ ਹੀਰ ਛਬ ਮੋਤਨ ਮਾਂਗ ਭਰੀ ਹੈ ਸੀਸ ਧਰੀ ਹੈ॥
ਚੰਦਰ ਬਦਨ ਮਦਨ ਕੀ ਮੂਰਤ ਯਾ ਹੱਕ ਆਪ ਘੜੀ ਹੈ ਸੀਮ ਜ਼ਰੀ ਹੈ॥
ਯਾ ਲਖਸ਼ਾਹ ਨਾਰ ਨੋਂਸ਼ਾਬਾ ਤਾਸਰਦਾਰ ਪਰੀ ਹੈ ਡੀਲ ਖਰੀ ਹੈ॥੧੩੯॥

ਜੈਸੇ ਨਾਗ ਅਨਜਾਨੇ ਜੁਲਫ਼ਾਂ ਭਿੰਨੀਆਂ ਅਤਰ ਸੰਦਲ ਵਿਚ ਲਟਕਨ ਗਲ ਵਿਚ॥
ਜੇਵਰ ਗਿਰਦ ਜੜਾਊ ਚਮਕਨ ਬਿਜਲੀ ਜਿਵੇਂ ਬਦਲ ਵਿਚ ਫਿਰਦੀ ਪਲ ਵਿਚ॥
ਇੰਦਰ ਪਾਸ ਕੋਈ ਹੋਗ ਅਵੇਹੀ ਯਾ ਕੋਈ ਦੀਪਸ ੰਗਲ ਵਿਚ ਨਾਰ ਸ਼ਕਲ ਵਿਚ॥
ਕਹਿ ਲਖ ਸ਼ਾਹ ਅਵੇਹੀਆਂ ਸਿਫ਼ਤਾਂ ਆਹੀਆਂ ਕਾਮ ਕੰਦਲ ਵਿਚ ਕੋਟ ਅਕਲ ਵਿਚ॥੧੪੦॥

ਦਿਨ ਅਰ ਰੈਨ ਨਹੀਂ ਕੇਚਮ ਵਲ ਗਢ ਭੰਬੋਰ ਵਿਚ ਵਸਦੀ ਸੂਰਤ ਸਸ ਦੀ॥
ਇਕ ਦੂ ਹੋਵੇ ਚਾਰ ਨਾ ਰੱਜੀ ਖਬਰ ਕੋਈ ਜਾ ਦਸਦੀ ਤੁਮਰੇ ਜਸ ਦੀ॥
ਝੜਦੇ ਮੁਖ ਥੀਂ ਫੁਲ ਗੁਲਾਬ ਦੇ ਲਟਕ ਮਟਕ ਸੋ ਹਸਦੀ ਦਿਲ ਨੂੰ ਖਸਦੀ॥
ਕਹ ਲਖਸ਼ਾਹ ਮਾਹ ਸ਼ਾਹਜ਼ਾਦੀ ਖਰੀ ਭਰੀ ਰੰਗ ਰਸਦੀ ਜਿਉਂ ਮਨ ਲਸਦੀ॥੧੪੧॥

ਸੁਨ ਸਿਫਤਾਂ ਦਿਲ ਹੋਯਾ ਘਾਇਲ ਆਨ ਚਲਾਏ ਸੇਲੇ ਇਸ਼ਕ ਮਰੇਲੇ॥
ਖੂਨ ਜਿਗਰ ਦਾ ਰੋਜ ਪੀਵਨਾ ਜੈਸੇ ਸ਼ੇਰ ਬਘੇਲੇ ਬ੍ਰਿਹੋਂ ਪੇਲੇ॥
ਕੁਦਦਾ ਹਾਲ ਸਮਾਲ ਨਾ ਸਕਦਾ ਛੜੀ ਭਾਰ ਕੰਨ ਖੇਲੇ ਮੰਦਾ ਚੇਲੇ॥
ਮਿਟੇ ਭਾਹ ਲਖ ਸ਼ਾਹ ਹੋਤ ਦਿਲ ਚਾਹ ਸੱਸੀ ਰਬ ਮੇਲੇ ਸੰਝ ਸੁਵੇਲੇ॥॥੧੪੨॥

ਓਸ ਬਲੋਚ ਨੂੰ ਕਹਿਆ ਪੁੰਨੂੰ ਨੇ ਬਨੀ ਮੁਸੀਬਤ ਭਾਰੀ ਸੁਨ ਹਿਤਕਾਰੀ॥
ਦਿਨ ਤੇ ਰੈਨ ਚੈਨ ਨਹੀ ਦਿਲ ਨੂੰ ਨਹੀ ਕਰੇਂਦੀ ਜਾਰੀ ਘਟਭਨਕਾਰੀ॥
ਬਿਜਲੀ ਵਾਂਗ ਬਿਰਹੋਂ ਨਿਤ ਕੜਕੇ ਧੜਕੇ ਜਾਨ ਬਿਚਾਰੀ ਕਰ ਹੁਨ ਕਾਰੀ॥
ਤਦ ਲਖਸ਼ਾਹ ਗਿਨਾਂ ਮਿਤ ਤੈਕੂੰ ਮੈਕੂੰ ਮੇਲ ਪਿਆਰੀ ਬਨ ਉਪਕਾਰੀ॥੧੪੩॥

ਦੰਮਾ ਬਾਝ ਮੈਂ ਨਫਰ ਤੁਸਾਂ ਦਾ ਹੱਥ ਬੰਨ ਕਿਹਾ ਵਿਚੋਲੇ ਝੂਠ ਨਾ ਬੋਲੇ॥
ਧਰੇ ਧੀਰ ਜੇ ਪੀੜਵੰਡਾਊਂ ਰੋ ਰੋ ਪਾਓ ਨਾ ਫੋਲੇ ਨੈਨ ਮਮੋਲੇ॥
ਸ਼ੁਤਰ ਚਾਲਾਕ ਅੱਰਾਕ ਜੋ ਹੈਸਨ ਲਾਖਾਂ ਵਿਚੋ ਟੋਲੇ ਉਡਨ ਖਟੋਲੇ॥
ਕਹਿ ਲਖਸ਼ਾਹ ਕਚਾਵੇ ਕਸਦਿਆਂ ਓਹ ਅਸੀਲ ਅਡੋਲੇ ਜਰਾ ਨਾ ਬੋਲੇ॥੧੪੪॥

ਰਾਤੋ ਰਾਤੀ ਭਰੇ ਕੇਚਮੋ ਲਈਆਂ ਪਕੜ ਮੁਹਾਰਾਂ ਸੁਤਰ ਸਵਾਰਾਂ॥
ਮਜਲੀ ਪਹੁੰਚੇ ਆ ਭੰਬੋਰ ਵਿਚ ਡਿਠੀਆਂ ਬਾਗ ਬੁਹਾਰਾਂ ਲੰਘ ਥਲਬਾਰਾਂ॥
ਫਲ ਫੁਲ ਕਰੇ ਵੈਰਾਨ ਬਲੋਚਾਂ ਦਿਤੀਆਂ ਧੁਰ ਅਖਬਾਰਾਂ ਜਾ ਰਖਵਾਰਾਂ॥
ਲਖ ਸ਼ਾਹ ਲਮੜੇ ਵਾਲ ਉਨਹਾਂ ਦੇ ਵਾਟਵੀਆਂ ਦਸਤਾਰਾਂ ਸਿਰੀਂ ਉਲਾਰਾ॥੧੪੫॥

ਸੁਨ ਏਹ ਬਾਤ ਤਮਕ ਸ਼ਾਹਜ਼ਾਦੀ ਰਲ ਸਖੀਆਂ ਸੰਗ ਧਾਈ ਇਉਂ ਦਿਲ ਆਈ॥
ਜੇ ਏਹ ਲਿ੍ਯਾਏ ਹੋਤ ਪੁੰਨੂੰ ਨੂੰ ਤਾਂ ਮੈਂਡੇ ਸੁਖ ਦਾਈ ਘੋਲ ਘੁਮਾਈ॥
ਜੇ ਕਰਵਾਨੇ ਖਾਲੀ ਆਏ ਹੋਏ ਮੋਏ ਮੌਤ ਲਿ੍ਯਾਏ ਜੂਹ ਪਰਾਈ॥
ਦੇਨਦਾਰ ਲਖ ਬਨਾਂ ਯਾਰਦੀ ਜੇ ਅਣਭੋਲ ਲੜਾਈ ਕਰਸਾਂ ਕਾਈ॥੧੪੬॥

ਤੁਰਦੀ ਲਟਕ ਮਰੋੜ ਮਟਕਸੇ ਕਟਕ ਸਈਆਂ ਸੰਗ ਖਰੀਆਂ ਜੇਵਰ ਭਰੀਆਂ॥
ਖੂਬ ਜੰਗ ਕੀ ਕਰੀ ਤਿਆਰੀ ਨਰਮ ਬਾਦਲੇ ਸਰੀਆਂ ਕਾਧੇ ਧਰੀਆਂ॥
ਯਾਨੇ ਹੋਤ ਚਿਰਾਗਬਾਗ ਵਿਚ ਮਿਸਲ ਪਤੰਗਾਂ ਪਰੀਆਂ ਗਿਰਦ ਉਲਰੀਆਂ॥
ਮਾਹ ਸ਼ਕਲ ਲਖ ਸ਼ਾਹ ਡਿਠੀ ਜਦ ਆਨ ਖਫਗੀਆਂ ਟੁਰੀਆਂ ਚਸ਼ਮਾਂ ਠਰੀਆਂ॥੧੪੭॥

ਕਦਮ ਯਾਰਦੇ ਝਾੜ ਸੱਸੀ ਨੇ ਖਾਕ ਅਖੀਂ ਪਰ ਲਾਈ ਤਪਤ ਬੁਝਾਈ॥
ਪਾਉਂ ਸੁਤਰਦੇ ਝਾੜੇ ਸਖੀਆਂ ਖਾਕ ਤਬਰੁੱਕ ਪਾਈ ਮੁਖਨ ਰੁਮਾਈ॥
ਹੋਗਈ ਪੁੰਨੂੰ ਦੇਖ ਚਕੋਰੋ ਜਿਉ ਮੋਰੋ ਘਟ ਉਮਦਾਈ ਨਜਰ ਮੇ ਆਈ॥
ਕਹਿ ਲਖਸ਼ਾਹ ਅੱਲਾਹ ਉਨਾਹ ਦੀ ਸੁਘੜੀ ਚਾਹ ਪੁਜਾਈ ਦਿਲੀ ਵਧਾਈ॥੧੪੮॥

ਖੁਸ਼ਕ ਬਾਗ ਜਲ ਭਰਿਆ ਹਰਿਆ ਖਿੜੀਆਂ ਖਲੀਆਂ ਕਲੀਆਂ ਚਸਮਾਂ ਰਲੀਆਂ॥
ਬਰਸੇ ਨੂਰ ਜਹੂਰ ਮੁਖੋਂ ਪਰ ਆਸ਼ਕ ਮਿਸਲ ਜਵਲੀਆਂ ਸ਼ਕਲਾਂ ਬੋਲੀਆਂ॥
ਮਿਟ ਗਏ ਦਰਦ ਸਰਦ ਭਏ ਸੀਨੇ ਤਨ ਮਨ ਵਾਰਨ ਅਲੀਆਂ ਗਿਰਦੇ ਖਲੀਆਂ॥
ਮਲੇ ਸ਼ਾਹ ਲਖ ਯਾਰ ਯਾਰ ਨੂੰ ਖ਼ੁਸ਼ੀਆਂ ਦਿਲੀਂ ਦੁਵਲੀਆਂ ਗ਼ਮੀਆਂ ਟਲੀਆਂ॥੧੪੯॥

ਹਰ ਹਰ ਕਿਸਮਾਂ ਬਾਸਨ ਉਮਦੇ ਓਸੇ ਵਕਤ ਮੰਗਾਏ ਅਰ ਚਮਕਾਏ॥
ਚੀਨੀ ਔਰ ਬਲੌਰ ਅਜਾਇਬ ਸੰਗ ਯਸ਼ਮੀ ਰਖਵਾਏ ਸ਼ਾਨ ਜਗਾਏ॥
ਕਈ ਰੁਪੈਹਰੀ ਔਰ ਸੁਨੈਹਰੀ ਕੀਮਤ ਕੌਨ ਗਿਣਾਏ ਜੜਤ ਜੜਾਏ॥
ਪੱਖੇ ਚੌਰੀਆਂ ਕਰਨ ਗੁਲਾਮਾ ਕਹਿ ਲਖਸ਼ਾਹ ਛਬਛਾਏ ਫਰਸ਼ ਵਿਛਾਏ॥੧੫੦॥

ਸੱਸੀ ਕਰੇ ਜਿ੍ਯਾਫਤ ਲਿਆ ਓਹ ਮੰਦਰ ਬੀਚ ਬਿਠਾਏ ਹਾਥ ਧੁਵਾਏ॥
ਮਾਸ ਮੁਰਗ ਨਾਰੰਜੀ ਖ਼ੁਸਕੇ ਸਬਜ ਪਲਾਉ ਪਕਾਏ ਬਹੁਤ ਸੁਹਾਏ॥
ਖਸਕੀ ਖਿਸਕੇ ਮਾਸ ਮੁਤੱਜਨ ਜਾਫਰਾਨ ਬਨਵਾਏ ਪਾਕਰ ਲਿਯਾਏ॥
ਬਿਰੀਆਂ ਜੇਰ ਕਬਾਬ ਕਬੂਲੇ ਗਿਰੀਆਂ ਮੇਵੇ ਪਾਏ ਜੋ ਮਨ ਭਾਏ॥੧੫੧॥

ਨਾਨ ਰੋਗਨੀ ਖੂਬ ਸਮੋਸੇ ਕੁਲਚੇ ਕੁਰਸ ਖਤਾਈ ਅਤਿ ਨਿਰਮਾਈ॥
ਸੀਰ ਮਾਲ ਭਲੋਲ ਬਾਕਰੇ ਅਛੀ ਖੀਰ ਬਨਾਈ ਪਾ ਮਿਠਿਯਾਈ॥
ਫਿਰਨੀ ਆਸ ਫਾਲੂਦਾ ਗਿਰੀਆਂ ਬਕੂਲਾਤ ਉਮਦਾਈ ਬੜੀ ਪਕਾਈ॥
ਕੈਹ ਲਖਸ਼ਾਹ ਨਾਲ ਦੋ ਪਿਆਜ਼ੇ ਕਲੀਏ ਕਮੀ ਨਾ ਕਾਈ ਨੈਹਰ ਵਿਗਾਈ॥੧੫੨॥

ਜਰ ਦਗ ਮਗਜ਼ ਬਾਦਾਮ ਲਜੀਨਾ ਕਿਸ਼ਮਿਸ਼ ਮੇਵੇ ਗਰੀਆਂ ਬਹੁ ਰਸ ਭਰੀਆਂ॥
ਕਦੂਏ ਬੀਜ ਸੁਹਾਨ ਯਕੂਤੀ ਹਲਵੇ ਸ਼ਕਰ ਤਰੀਆਂ ਅਗੇ ਧਰੀਆਂ॥
ਦਹੀਂ ਪਨੀਰ ਸ਼ੀਰ ਅਰ ਖੋਏ ਜੋ ਜੋ ਚੀਜਾਂ ਸਰੀਆਂ ਲਿਯਾਇ ਗੁਜਰੀਆਂ॥
ਕਹਿ ਲਖਸ਼ਾਹ ਬਲੋਚ ਹੋਏ ਖੁਸ਼ ਖਾਇ ਨੇਮਤਾਂ ਖਰੀਆਂ ਸਿਫਤਾਂ ਕਰੀਆਂ॥੧੫੩॥

ਲੈਕਰ ਹੁਕਮ ਮਲਾਇਕ ਅਰਸ਼ੋਂ ਅਕਦ ਬਨਾ ਵਨਆਏ ਫਰਸ਼ ਬਿਛਾਏ॥
ਸੱਸੀ ਜ਼ੌਹਰਾ ਹੋਤ ਮੁਸਤਰੀ ਇਕ ਦੂੰ ਇਕ ਸਵਾਏ ਅਤ ਛਬ ਛਾਏ॥
ਗਏ ਧਿਆਨ ਉਨਹਾ ਦੇ ਉਤ ਵਲ ਕਲਮੇ ਕਿਵੇਂ ਕਹਾਏ ਅੰਤ ਸਧਾਏ॥
ਕਹਿ ਲਖਸ਼ਾਹ ਸਿਫਤ ਆਲਖ ਦੀ ਜਿਸ ਏਹ ਰੂਪ ਬਨਾਏ ਜਸ ਜਗ ਗਾਏ॥੧੫੪॥

ਵਿਦਿਆ ਹੋ ਕਰਵਾਨ ਸੁਵੇਰੇ ਡੇਰੇ ਚਾ ਲਦਵਾਏ ਕੂਚ ਕਰਾਏ॥
ਚਲ ਸ਼ਾਹਜ਼ਾਦੇ ਸਾਥ ਅਸਾਡੇ ਆਖ ਰਹੇ ਹਮਸਾਏ ਸੀਸ ਨਿਵਾਏ॥
ਸਫਾ ਜੁਵਾਬ ਪੁੰਨੂੰ ਥੋਂ ਲੈਕੇ ਹੋਇ ਲਾਚਾਰ ਸਿਧਾਏ ਪੇਸ਼ ਨਾ ਜਾਏ॥
ਲਖਸ਼ਾਹ ਰਚਿਆ ਇਸ਼ਕ ਜਿਨਾਂ ਤਨ ਮਿਟਦੇ ਨਹੀਂ ਮਿਟਾਏ ਹੋਨ ਸਵਾਏ॥੧੫੫॥

ਸੋਚ ਬਲੋਚ ਕਰੇ ਓਹ ਦਿਲ ਵਿਚ ਹੋਤ ਪੁੰਨੂੰ ਜਿਸ ਆਂਦਾ ਬਹੁ ਪਛਤਾਂਦਾ॥
ਕੀ ਜਵਾਬ ਜਾ ਦੇਵਗ ਅਲੀ ਨੂੰ ਵਤਨ ਨਹੀ ਹੁਨ ਜਾਂਦਾ ਹੁਕਮ ਇਥਾਂਦਾ॥
ਹੋਸੀ ਗੋਰ ਭੰਬੋਰ ਸ਼ੈਹਰ ਵਿਚ ਬਨਿਆ ਚੋਰ ਥਲਾਂਦਾ ਕੇਚਮ ਇਖਾਂਦਾ॥
ਜੇ ਲਖਸ਼ਾਹ ਖੁਦਾਵੰਦ ਆਂਦਾ ਕਰੂੰਗੁ ਜੁਮਾਲ ਤੁਸਾਂ ਦਾ ਸੈਰ ਥਲਾਂਦਾ॥੧੫੬॥

ਹੋਤ ਅਲੀ ਸਿਰਤਾਜ ਪਾਸ ਧੁਰ ਜਾਇ ਕਹਿਆ ਕਰਵਾਨਾ ਸੁਨ ਸੁਲਤਾਨਾ॥
ਕੀਆਂ ਅਸੀਰ ਜੰਜੀਰ ਜੁਲਫ ਘਤ ਸੱਸੀ ਹੋਤ ਦੀਵਾਨਾ ਲਾ ਯਰਾਨਾ॥
ਕੇਚਮ ਸ਼ੈਹਰ ਨ ਯਾਦ ਪੁੰਨੂੰ ਨੂੰ ਦੇਖ ਭੰਬੋਰ ਰਵਾਨਾ ਦੇਸ ਬਗਾਨਾ॥
ਲਖੀਂ ਹਥ ਨਾ ਆਵਨ ਲਖਸ਼ਾਹ ਪੂਤ ਬਨੀਯਾਦ ਜਹਾਨਾ ਦੌਲਤ ਜਾਨਾ॥੧੫੭॥

ਹੋਤ ਅਲੀ ਜਦ ਸੁਣੀ ਬਾਤ ਏਹ ਹੋਸ਼ ਰਹੀਯੋ ਨਾ ਕਾਈ ਵਿਹੁ ਤਨ ਧਾਈ॥
ਹੋਇ ਮੁਰਛਾ ਗਿਆ ਧਰਤ ਪਰ ਜਾਨ ਲਬਾਂ ਪੁਰ ਆਈ ਦਰਦ ਸਤਾਈ॥
ਝੁਰਦਾ ਵਾਂਗ ਯਾਕੂਬ ਪੈਗ਼ੰਬਰ ਕਾਦਰ ਕਲਮ ਵਗਾਈ ਬਿਪਤਾ ਪਾਈ॥
ਉਮਰ ਤੁਮਰ ਸੁਮਰਾ ਸ਼ਾਹਬਾਨੋ ਰੋਂਦੇ ਤੀਨੋ ਭਾਈ ਨਾਲੇ ਮਾਈ॥੧੫੮॥

ਲੈ ਗਏ ਹੋਤ ਭੰਬੋਰ ਲਾਲ ਨੂੰ ਛਡ ਆਏ ਕਰ ਦਾਰੀ ਠਗ ਬਿਜਾਰੀ॥
ਮਿਸਰ ਬੀਚ ਜਿਉਂ ਯੂਸਫ ਤਾਈਂ ਆਏ ਬੇਚ ਬੁਪਾਰੀ ਕਰ ਜ਼ਰ ਪਿਆਰੀ॥
ਕੇਚਮ ਸ਼ੈਹਰ ਫਰਾਕ ਪੁਨੂੰ ਦੇ ਰੋਂਦੇ ਸਭ ਨਰ ਨਾਰੀ ਜੋ ਹਿਤਕਾਰੀ॥॥
ਜ੍ਯੋਂ ਚਕੋਰ ਲਖ ਸ਼ਾਹ ਮਾਹ ਨੂੰ ਢੂੰਡਣ ਰਾਤ ਅੰਧਾਰੀ ਬਨੀ ਲਾਚਾਰੀ॥੧੫੯॥

ਘਰ ਵਿਚ ਬੇਗਮ ਹੂਰ ਪੁਨੂੰ ਦੀ ਆਹੀ ਨਾਮ ਗੁਦਾਈ ਬ੍ਰਿਹੋਂ ਸਤਾਈ॥
ਜੇਵਰ ਚੀਰ ਉਤਾਰ ਓਸਨੇ ਖਾਕ ਸਿਰੇ ਪਰ ਪਾਈ ਦੇ ਦੁਹਾਈ॥
ਬਾਰ ਬਾਰ ਇਉਂ ਕਹਿੰਦੀ ਮੈਕੋਂ ਕਿਉਂ ਜਣ ਰਖਿਆ ਮਾਈ ਮੌਤ ਨਾਂ ਆਈ॥
ਲਖਸ਼ਾਹ ਮਿਲੇ ਸ੍ਰਾਪ ਸੱਸੀ ਨੂੰ ਪੈਸੂ ਆਹ ਪਰਾਈ ਖੈਰ ਨਾ ਕਾਈ॥੧੬੦॥

ਦੇਖ ਗੁਦਾਈ ਤਰਫ ਸਈਆਂ ਸਭ ਆਜਜ਼ ਹੋਈਆਂ ਪਲ ਵਿਚ ਰਹੀਆ ਨਾ ਬਲ ਵਿਚ॥
ਫਟ ਗਏ ਜਿਗਰ ਧਰਤ ਪਰ ਲੇਟਨ ਜਿਉਂ ਮਛ ਥੋੜੇ ਜਲ ਵਿਚ ਰੂਹ ਖਲੱਲ ਵਿਚ॥
ਬਾਝ ਪੁਨੂੰ ਕੁਝ ਹੋਰਨਾ ਸੁਝਦਾ ਸ਼ੋਰ ਪਿਯਾ ਜਿਉਂ ਦਲ ਵਿਚ ਚੈਨ ਨ ਥਲ ਵਿਚ॥
ਲਖਸ਼ਾਹ ਖੁਸ਼ੀ ਭੰਬੋਰ ਸੱਸੀ ਲੈ ਬੈਠੀ ਯਾਰ ਬਗਲ ਵਿਚ ਰੰਗ ਮਹੱਲ ਵਿਚ॥੧੬੧॥

ਮਲ ਵਟਣਾ ਕਰ ਮੱਜਨ ਨਾਤੀ ਕੰਘੀ ਵਾਹ ਬਨਾਇਆ ਸੀਸ ਗੁੰਦਾਇਆ॥
ਮੌਲੀ ਮਾਂਗ ਸੰਧੂਰ ਭਰਾਈ ਮਾਥੇ ਤਿਲਕ ਝੜਾਇਆ ਬਿੰਦਲੂ ਲਾਇਆ॥
ਸੁਰਖੀ ਲਗੀ ਹਥੇਲੀ ਮਹਿੰਦੀ ਚੰਦਨ ਲੇਪ ਕਰਾਇਆ ਅੰਚਲ ਪਾਇਆ॥
ਪਹਿਨ ਫੂਲ ਲਖਸ਼ਾਹ ਸਸੀ ਨੇ ਜੁਲਫੀਂ ਅਤਰ ਲਗਾਇਆ ਧੂਪ ਧੁਖਾਇਆ॥੧੬੨॥

ਕੀਮ ਖਾਬ ਜ਼ਰਬਫਤ ਦੁਸ਼ਾਲੇ ਤੁਆਸ ਬਾਦਲੇ ਜ਼ਰੀਆਂ ਕਿਸਮਾਂ ਖਰੀਆਂ॥
ਛੀਵੀ ਖਜੂਰ ਕਪੂਰ ਧੂੜੀਆ ਬੇਸਚੂੜੀਆਂ ਪਹਿਰੀਆ ਲਾਇਕ ਵਰੀਆਂ॥
ਰਾਜ ਮੈਲ ਸਾਂਟਲ ਔ ਕਲੰਦਰੀ ਤਾਕਤਛੀਟ ਬੰਦਰੀਆਂ ਬਹੁਰੰਗ ਭਰੀਆਂ॥
ਗੁਲ ਬਦਨਾਂ ਦਰਯਾਈਆਂ ਲਖ ੨ ਕਨਕ ਮੋਤੀਆਂ ਲਰੀਆਂ ਲਾਲ ਚੁਨਰੀਆਂ॥੧੬੩॥

ਕਮਰਖ ਅਤਲਸ ਮਖਮਲ ਖਾਸ਼ੇ ਮਾਹਮੂਦੀ ਬੁਗ ਲਾਏ ਲਠੇ ਸਜਾਏ॥
ਜਾਮਦਾਨ ਚੰਦੇਲੀ ਨੈਨੂ ਕਪੜ ਬੈਂਸੀਆਏ ਅਤ ਛਬ ਛਾਏ॥
ਗੁਮਟੀ ਔਰ ਚੁਹਾਰ ਖ਼ਾਮੀਆ ਸਿਰੀ ਸਾਫ ਮੰਗਾਏ ਚੀਰ ਬਨਾਏ॥
ਤਿਲਕ ਪਾਜਾਮੇਂ ਭੂਖਨ ਕੁੜਤੇ ਕਹਿ ਲਖਸ਼ਾਹ ਸਿਵਾਏ ਰੰਗ ਰੰਗਾਏ॥੧੬੪॥

ਸਜੇ ਕਿਰਮਚੀ ਔਰ ਪਿਆਜੀ ਸੂਹੇ ਘਣੇ ਗੁਲਾਬੀ ਸ਼ਾਨ ਨਵਾਬੀ॥
ਬੇਗਮੀ ਔਰ ਅਲਤੀਏ ਫਾਖਤੀ ਨਕਰਈ ਸੁਰਮਈ ਅਜਾਬੀ ਅਰ ਮਾਹਤਾਬੀ॥
ਬੈਂਗਨੀ ਔਰ ਸੋਸਨੀ ਊਦੇ ਲਾਜਵਰਦ ਸਾਹਦਾਬੀ ਜ਼ਰਦ ਉਨਾਬੀ॥
ਅਗਰੇਈ ਚੰਪੇਈ ਗੁਲਾਬਾਸੀ ਕਹਿ ਲਖਸ਼ਾਹ ਅਕਾਬੀ ਅਰ ਸੁਰਖਾਬੀ॥੧੬੫॥

ਨੀਲੋਫਰੀ ਬਾਦਾਮੀ ਸੰਦਲੀ ਜੋਸ਼ੀਏ ਗੁਲਾਨਾਰੀ ਸੁਰਖ ਚਨਾਰੀ॥
ਅਬਸੀ ਫੇਰੋਜੀ ਤੂਸੀ ਅਬਰੀ ਮੋਸੀ ਕਾਰੀ ਸਜ ਅਤ ਭਾਰੀ॥
ਜਮਨੀ ਸਮਨੀ ਔਰ ਜ਼ਮੁਰਦੀ ਮਾਸ਼ੀ ਮੋਮ ਦੀਨਾਰੀ ਜੇਬ ਉਲਾਰੀ॥
ਖਸਖਾਸੀ ਕਸ਼ਨਈ ਅਬਲਕੀ ਕਹਿ ਲਖ ਬਾਦ ਬੁਹਾਰੀ ਮੌਜ ਖਿਲਾਰੀ॥੧੬੬॥

ਮੁਲਾਗਰਈ ਸੁਤਰੀ ਅਰ ਕੁਲਫੀ ਚੀਨੀ ਔਰ ਮਲਾਹੀ ਫੂਲ ਕਪਾਹੀ॥
ਸੂਤੀ ਔਰ ਤਾਊਸੀ ਨੀਲੀ ਪੀਲੀ ਸੇਤ ਸਿ੍ਯਾਹੀ ਖਾਕੀ ਕਾਹੀ॥
ਕੇਸਰੀ ਬੇਸ਼ ਬਸੰਤੀ ਲੈਹਰੀ ਫਿਰਤੇ ਕਈ ਓਹ ਮਾਹੀ ਬੇ ਪਰਵਾਹੀ॥
ਗੁਲਦਾਊਦੀ ਔਰ ਕਬੂਦੀ ਛਬ ਲਖ ਸ਼ਾਹ ਸਲਾਹੀ ਉਮਦਾ ਆਹੀ॥੧੬੭॥

ਪਿਸਤਾਕੀ ਹਲਵਾਈ ਸਰਬਤੀ ਵਕਮੀ ਘਣੇ ਸੰਧੂਰੀ ਅਰ ਕਾਫੂਰੀ॥
ਗੁਲਈ ਮਾਲ ਸੁਖਪਈਰਾਉ ਫਕੀਨਖੂਦੀ ਅਰ ਅੰਗੂਰੀ ਅਰ ਕਸਤੂਰੀ
ਲੈਮੁਨੀਜਸ ਤਾਈ ਬਰਗਨੀ ਪੇਚ ਵਾਨ ਕੋਹ ਤੂਰੀ ਯਾ ਨੂਹ ਨੂਰੀ॥
ਅਰਗਵਾਨੀ ਅਰ ਯਾਨੀ ਗੁਲ ਗਜ ਸਜ ਲਖ ਸ਼ਾਹ ਲਖ ਪੂਰੀ ਚੁਕੈ ਸਨੂਰੀ॥੧੬੮॥

ਮੈਚਕਈ ਕਈ ਕਟਈ ਆਹਨੀ ਔਰ ਰੰਗ ਖੁਰਮਾਨੀ ਨਾਫੁਰਮਾਨੀ॥
ਬਹੁਰ ਹਿਨਾਈ ਔਰ ਹਵਾਈ ਸਾਨ ਸੁਵਾਈ ਸ਼ਾਨੀ ਔਰ ਅਸਮਾਨੀ॥
ਨਾਰ ਜੀਲ ਅਰ ਨੀਲ ਕਾਸਨੀ ਗੁਲ ਅਬਰੀ ਕਿਰਮਾਨੀ ਅਰ ਜੁਲਮਾਨੀ॥
ਕਹਿ ਲਖ ਸ਼ਾਹ ਨਿਗਾਹ ਪੂਰਦੇ ਲਾਲ ਬਦਖਸਾਂ ਸਾਨੀ ਛਬ ਜੀਲਾਨੀ॥੧੬੯॥

ਸਿਖਰੀ ਅਰ ਅਲਮਾਸੀ ਕੈਫੀ ਕੋ ਕਈ ਮੋਮੀ ਲਾਏ ਅੰਗ ਸਜਾਏ॥
ਸਜੇ ਬੇਸ਼ ਸੰਗੀ ਅਰ ਜੰਗੀ ਔਰ ਪਤੰਗੀ ਪਾਏ ਖੂਬ ਸੁਹਾਏ॥
ਬਰਫਈ ਬੇਸ਼ਤ ਨਈ ਕਾਕਲੀ ਗੁਲ ਚੰਬਾ ਮਨ ਭਾਏ ਸ਼ਾਨ ਵਟਾਏ॥
ਕੌਣ ਗਿਣੇ ਲਖ ਸ਼ਾਹ ਰੰਗ ਬਹੁ ਜੇਵਰ ਜੜਤ ਜੜਾਏ ਅਤ ਛਬ ਛਾਏ॥੧੭੦॥

ਸੀਸ ਫੂਲ ਅਰ ਧੜੇ ਜੜਾਊ ਡੋਰੀ ਅਜਬ ਸੁਹਾਈ ਖੁਸ਼ੀ ਜਗਾਈ॥
ਮਾਥੇ ਚੰਦ ਜੰਜੀਰੀ ਬਨੀਆਂ ਨੱਥ ਬੁਲਾਕ ਫਿਰਾਈ ਅਤ ਅਧਕਾਈ॥
ਕਾਨ ਫੂਲ ਵਾਲੀ ਅਰ ਝੁਮਕੇ ਮੌਜ ਬਹਾਦਰੀ ਲਾਈ ਮਿਲਨ ਸਿਧਾਈ॥
ਹਾਰ ਚਾਂਦਨੀ ਧੁਕ ਧੁਕੀ ਮਾਲਾ ਅਤਰ ਦਾਨ ਉਮਦਾਈ ਚੌਂਪ ਕਲਾਈ॥੧੭੧॥

ਬਾਜੂ ਬੰਦ ਪੰਜ ਰੰਗੀ ਟਾਡਾਂ ਚੁੜਾ ਕੰਗਨ ਨਗਰੀਆਂ ਬਾਂਹੀ ਭਰੀਆਂ ॥
ਆਰਸੀ ਅੰਗ ਸਤਾਰੇ ਨੇਵਰ ਸੋਹਨ ਪੌਂਚੀਆਂ ਲੜੀਆਂ ਛੱਲੇ ਮੁੰਦ੍ਰੀਆਂ॥
ਝਾਂਜਰ ਖੂਬ ਪਾਜੇਬ ਅੰਗੂਠੀ ਬਿਛੂਏ ਬੀਚ ਉਗਰੀਆਂ ਨਗ ਫੁਲ ਜਰੀਆਂ॥
ਕਹਿ ਲਖ ਜੇਵਰ ਸਜੇ ਸਸੀ ਨੂੰ ਕਰਨ ਸਲਾਮਾ ਖੜੀਆਂ ਹੂਰਾਂ ਪਰੀਆਂ॥੧੭੨॥

ਸਤਰੰਜੀਆਂ ਅਰ ਬੇਸ਼ ਗਲੀਚੇ ਉਮਦਾ ਜਾਇ ਵਿਛਾਏ ਸ਼ਾਨ ਬਨਾਏ॥
ਕਈ ਕੁਰਸੀਆਂ ਚੰਦਨ ਚੌਕੀਆਂ ਮੂਹੜੇ ਪਲੰਘ ਮੰਗਾਏ ਜੜਤ ਜੜਾਏ॥
ਕਰ ਵਿਛਾਵਨੇ ਧਰੇ ਸਰਾਣੇ ਮਖਮਲ ਤਕੀਏ ਲਾਏ ਖੂਬ ਸੁਹਾਏ॥
ਕਹਿ ਲਖ ਸ਼ਾਹ ਫੂਲ ਉਚ ਕਿਸਮਾਂ ਸੱਸੀ ਹਾਰ ਗੁੰਦਾਏ ਲੈ ਗਲ ਪਾਏ॥੧੭੩॥

ਗਿਰਦੇ ਸਖੀਆਂ ਜਾਣ ਨਾ ਲਖੀਆਂ ਦਿਸਦੀਆਂ ਸਭ ਸਰਦਾਰਾਂ ਚੰਚਲ ਨਾਰਾਂ॥
ਯਾ ਓਹ ਅੰਦਰ ਫਟਾਈਆਂ ਆਹੀਆਂ ਯਾ ਹੂਰਾਂ ਦੀਆਂ ਡਾਰਾਂ ਸਜਨ ਅਪਾਰਾਂ॥
ਹੁਕਮ ਬਜਾਇ ਲਿਆਵਨ ਉਨਕੇ ਆਗੇ ਖਿਦਮਤ ਗਾਰਾਂ ਅਤ ਅਨੁਸਾਰਾਂ॥
ਰਾਸ ਮੰਡਲ ਲਖ ਸ਼ਾਹ ਸੱਸੀ ਰਚ ਬੈਠੇ ਬੀਚ ਬਹਾਰਾਂ ਛਡ ਮੁਟ੍ਯਾਰਾਂ॥੧੭੪॥

ਲਾਇਜ਼ਨਾਨਾ ਵੇਸ ਯਾਰ ਨੂੰ ਆਪਨੇ ਪਾਸ ਬਿਠਾਯਾ ਸਖੀ ਬਨਾਇਆ॥
ਮਤ ਕੋਈ ਕਹੇ ਨੌਰੋਜ਼ ਏਸਨੇ ਪਿਆਰੇ ਨੂੰ ਦਿਖਲਾਇਆ ਬਗ਼ਲ ਛਿਪਾਇਆ॥
ਚਾਪਲੂਸੀਆਂ ਕਰਨ ਗੁਲਾਮਾ ਭੇਦ ਕਿਸੇ ਨਹੀਂ ਪਾਇਯਾ ਸੇਹਰ ਕਮਾਇਆ॥
ਲਖ ਖੁਸ਼ੀਆਂ ਲਖ ਸ਼ਾਹ ਸੱਸੀ ਨੂੰ ਵੰਡਦੀ ਬਦਰੇ ਮਾਇਆ ਫਿਕਰ ਭੁਲਾਇਆ॥੧੭੫॥

ਹਾਰ ਸ਼ਿੰਗਾਰ ਲਗਾਇ ਨਾਇਕਾਂ ਖਲੀਆਂ ਆਇ ਨਵੀਆਂ ਦ੍ਰਬ ਆਧੀਨਾਂ॥
ਬੀਨਨੁਪੰਗ ਮਰਦੰਗ ਬਜਾਵਨ ਜਲ ਤੁਰੰਗ ਸੁਰ ਕੀਨਾਂ ਮੰਡਲ ਲੀਨਾ॥
ਸਰ ਜਹਾਤ ਕਾਨੂਨ ਕਿੰਗਰੀ ਪੰਕੀ ਸਾਜ਼ ਪਰ ਬੀਨਾਂ ਲਏ ਸ਼ੁਕੀਨਾਂ॥
ਬੰਬਜੈਮਲ ਅਰ ਤਬ ਤਾਲ ਸਭ ਗਾਵੈ ਬਹੁਰਸ ਭੀਨਾਂ ਰਾਗ ਰੰਗੀਨਾ॥੧੭੬॥

ਬਜੇ ਮੁਚੰਗ ਅਰ ਕਮਾਨ ਛੱਤਾਂ ਬਹੁ ਗ੍ਰਾਂਮ ਉਲਾਰਾਂ ਅਤਿ ਛਬ ਦਾਰਾਂ॥
ਬਜੇ ਤੰਬੂਰ ਸਤੂਰ ਘੁੰਘਰੂ ਛੱਨਨ ਨੱਨ ਛੰਕਾਰਾ ਹੋਇ ਉਚਾਰਾਂ॥
ਤਨੱ ਨਨਨ ਕਰ ਭਰੇ ਤਾਂਨ ਗਤ ਕਈ ਸਾਜ ਗਨਕਾਰਾਂ ਸੁੰਦ੍ਰ ਨਾਰਾਂ॥
ਕਹਿ ਲਖ ਸ਼ਾਹ ਤਾਊਸ ਢਿਮ ਢਿਮੀ ਬਾਜੈਂ ਬੇਸ਼ ਸਤਾਰਾਂ ਔਰ ਦੋਤਾਰਾਂ॥੧੭੭॥

ਠਿਮ ਠਿਮ ਪਾਉਂ ਧਰੇ ਧਰ ਊਪਰ ਆਹੀਆਂ ਮਿਸਲ ਚਕੋਰਾਂ ਉਮਦੀਆਂ ਤੋਰਾਂ॥
ਲਾਵਨ ਰੰਗ ਪਤੰਗ ਚੜਾਵਨ ਮਾਨੋਂ ਖਿਚ ਦੀਆਂ ਡੋਰਾਂ ਝੁਕ ਚਿਤ ਚੋਰਾਂ॥
ਰਖਨ ਗ੍ਰਾਮ ਤਾਰ ਸੁਰ ਭਰਦੀਆਂ ਕਰਦੀਆਂ ਨਰਮ ਖਦੋਰਾਂ ਜ਼ਿਦ ਦੀਆਂ ਲੋੜਾਂ॥
ਕਹਿ ਲਖ ਸ਼ਾਹ ਦਿਲਾਂ ਵਿਚ ਧਸਦੀਆਂ ਦਸਦੀਆਂ ਲਟਕ ਕਰੋੜਾਂ ਮਟਕ ਮਰੋੜਾਂ॥੧੭੮॥

ਫਿਰੇਂ ਚਕਰ ਜਿਉਂ ਝੁਕਨ ਧਰਤ ਪਰ ਕਮਰਾਂ ਸੁਬਕ ਜੰਬੂਰੀ ਸ਼ਕਲਾਂ ਨੂਰੀ॥
ਖੁਰਸ਼ ਕਬਾਬ ਪਾਨ ਖੁਸ ਜਾਕੇ ਔਰ ਸ਼ਰਾਬ ਅੰਗੂਰੀ ਘੀ ਖੰਡ ਚੂਰੀ॥
ਅਤਰ ਗੁਲਾਬ ਅੰਬੀਰ ਚੀਰ ਤਨਚੰਦਨ ਔਰ ਕਸਤੂਰੀ ਮੁਸ਼ਕ ਸਰੂਰੀ॥
ਕੰਠ ਵਾਹ ਲਖ ਸ਼ਾਹ ਉਨ੍ਹਾਂ ਦੇ ਆਹੀਆਂ ਖ਼੍ਵਾਸ ਹਜੂਰੀ ਸਰ ਸਜਪੂਰੀ॥੧੭੯॥

ਮੈਂਨ ਮੂਰਤਾਂ ਐਨ ਸੂਰਤਾਂ ਸੁਘੜੀ ਨਾਰੀ ਜਣੀਆਂ ਸੁਤਾ ਦੁਥਣੀਆਂ॥
ਚਤੁਰ ਸਲਾਹ ਅਗਾਹਾਂ ਛਬਾਦਤ ਜਾਹਿ ਨਾ ਉਪਮਾਂ ਭਣੀਆਂ ਜਿਉਂ ਨਗ ਮਣੀਆਂ॥
ਹਸਭਣੀਆਂ ਤਨ ਭਾਰੇ ਸੁਬਕਾਂ ਚਤਰਨੀਆਂ ਸੰਖਨੀਆਂ ਅਰ ਪਦਮਣੀਆਂ॥
ਧਰੁਪਦ ਰੇਖਤ ਬੈਤ ਰੁਬਾਈਆਂ ਕਹਿ ਲਖ ਗਜ਼ਲਾਂ ਘਣੀਆਂ ਉਮਦਾ ਭਣੀਆਂ॥੧੮੦॥

ਸਕਤ ਮਨਾਇ ਅਲਾਪਿ੍ਯੋ ਭੈਰੋ ਹੈ ਅਨੂਪ ਸੁਰ ਜਾਂਕੀ ਗਤ ਅਤ ਬਾਂਕੀ॥
ਬਿੰਗਾਲੀ ਅਸਨੇਹ ਬਿਲਾਵਲ ਅਰ ਪੁਨ ਯਾਂਕੀ ਰਾਗਨੀ ਤਾਂਕੀ॥
ਲਲਤ ਬਿਲਾਵਲ ਅਰ ਬਰ ਪੰਚਮ ਮਾਧੋ ਮਧਰ ਕਹਾਂਕੀ ਲੜੀ ਫੁਲਾਂਕੀ॥
ਦੇਉ ਸਾਂਖ ਬਿੰਗਾਲ ਨਾਲ ਛਬ ਸੋਹੇ ਅਸ਼ਟ ਸੁਤਾਂਕੀ ਅੰਸ ਸੁਰਾਂ ਕੀ॥੧੮੧॥

ਧਵਲ ਸਰੀ ਕੁੰਭਾਰ ਕੁੰਭਾਰੀ ਸੋਹਿ ਬਿਲਾਵਲ ਅਲੀਆਂ ਆਨੰਦਕਲੀਆਂ॥
ਚਾਦ ਸਟੀ ਅਰ ਭਲਾ ਸੋਹੇ ਅਰ ਭੈਰੋ ਸੰਗ ਖਲੀਆਂ ਸਾਜਾਂ ਰਲੀਆਂ॥
ਮਾਲ ਕੌਂਸ ਗਾਵੈ ਸੰਗਲਾਵੈ ਨਾਰੀ ਪਾਚੋਂ ਵਲੀਆਂ ਰੰਗ ਰਸ ਪਲੀਆਂ॥
ਗੋਂਡ ਸਿਰੀ ਬਿਹਾਗ ਗੰਧਾਰੀ ਸੋਹਿ ਧਨਾਸਰ ਭਲੀਆਂ ਮਿਸਰੀ ਡਲੀਆਂ॥੧੮੨॥

ਚੰਦਰ ਕਾਸ ਮਿਸਟਾ ਕਮ ਵਾਰਗ ਕੌਂਸਕ ਭਵਰ ਮਿਲਾਵੈ ਫੂਲ ਸੁਹਾਵੈ॥
ਮਾਰੂ ਮਸਤ ਸਾਥ ਪੁਨ ਖੋਖਰ ਨਨਦਨ ਆਠ ਗਿਨਾਵੈ ਅਤ ਛਬ ਛਾਵੈਂ॥
ਭੂਮ ਪਿਲਸ ਜੀਤ ਸੁਰ ਬਰਵਾ ਕਾਕਮੋਦੀ ਭਾਵੈ ਧੌਸੀ ਗਾਵੈਂ॥
ਮਾਲ ਕੌਂਸ ਸੰਗ ਖਸ਼ਟ ਚੇਰੀਆਂ ਕਹਿ ਲਖ ਸ਼ਾਹ ਬਤਾਵੈਂ ਸਭਾ ਰਝਾਵੈਂ॥੧੮੩॥

ਮੇਲਾਂ ਟੋਲ ਹਿੰਡੋਲ ਅਲਾਪਿ੍ਯੋਂ ਪਾਂਚਰਾਗਨੀ ਖਰੀਆਂ ਸਾਥ ਉਚਰੀਆਂ॥
ਓਂਭਾਰਾ ਦੇਵ ਕਰੀ ਬਾਸੰਤੀ ਸਿੰਧ ਤਲੰਗੀ ਪਰੀਯਾਂ ਰੰਗ ਰਸ ਭਰੀਆਂ॥
ਸੁਭਬਸੰਤ ਬਰ ਦਿਨ ਅਰ ਮੰਗਲ ਸਰਸ ਤਹਾਂ ਫੁਲ ਝਰੀਆਂ ਤਾਨਾ ਤੁਰੀਆਂ॥
ਰਟੀ ਕਮੋਦ ਬਿਨੋਦ ਚੰਦਨ ਬਿਨ ਅਠਸਠ ਮੋਤੀ ਲੜੀਆਂ ਲਖ ਗੁੰਦ ਧਰੀਆਂ॥੧੮੪॥

ਮ੍ਰਿਗਨੈਣਾ ਹੈਨ ਮੂਰਤਾਂ ਝੁਕ ੨ ਤਾਂਨਾ ਲਾਵਨ ਬੇਸ਼ ਬਤਾਵਨ॥
ਛਨਨ ਛਨਨ ਕਰ ਛਣਕਣ ਘੁੰਘਰੂ ਠੁਮ ਠੁਮ ਪਾਉਂ ਉਠਾਵਨ ਗਤਪਰ ਆਵਨ॥
ਤੂਰਨਰੋਹਬ ਕੇਸਰੀ ਪੋਤੀ ਲੀਲਾਵਤੀ ਮਿਲਾਵਨ ਪੁਰਬੀ ਗਾਵਨ॥
ਏਹ ਹਿੰਡੋਲ ਸੰਗ ਸਹਸ ਕਨੀਜ਼ਕਾਂ ਲਖ ਸ਼ਾਹ ਹਰ ਮਨ ਭਾਵਨ ਮਜੇ ਦਿਖਾਵਨ॥੧੮੫॥

ਦੀਪਕ ਸੰਗ ਪਦਮੰਜਰ ਕਮੋਦੀ ਗੁਜਰੀ ਟੋਡੀ ਮੈਲੀ ਅਰ ਕਚੈਲੀ॥
ਕੰਵਲ ਕੁੰਭਮ ਕੁੰਤਲ ਸੁਤ ਰਾਮਾ ਚੰਪਕ ਲੁਭਲ ਬੇਲੀ ਗਲ ਅਲਬੇਲੀ॥
ਔਰ ਕਲੰਗ ਹਮਾਲ ਨਾਲ ਉਸ ਅਠ ਸਤ ਫੂਲ ਰਵੇਲੀ ਕਿਧੌ ਚਿਬੇਲੀ॥
ਐਮਨ ਸਜਤ ਕੁੰਭਾਰ ਪਨੇਰੀ ਰੁਦ੍ਯਾਨੀ ਸ਼ਿਵੇਲੀ ਨਾਰ ਰਵੇਲੀ॥੧੮੬॥

ਜੈਜੈਵੰਤ ਮਲਾਰ ਚੇਰੀਆਂ ਸਾਥੋਂ ਛੈਲ ਛਬੀਲਾਂ ਉਮਦਾ ਡੀਲਾਂ॥
ਕਰੈਂ ਨਿਰਤ ਮਾਹਬੂਬ ਬਤਾਵੈਂ ਗਾਵੇਂ ਖੂਬ ਅਸੀਲਾਂ ਰਸ ਵਿਚ ਜ਼ੀਲਾਂ॥
ਤਤਥਈ ਤਾਥਈ ਤਤਥਈ ਗਤ ਲਈ ਮਾਨੋ ਕਾਮਨ ਕੀਲਾਂ ਕਰੇਂ ਰਸੀਲਾਂ॥
ਏਹ ਦੀਪਕ ਦੇ ਸਾਥ ਸ਼ਾਹ ਲਖ ਟੁਰਦੀਆਂ ਲਟਕ ਰੰਗੀਲਾਂ ਮਾਨਿੰਦ ਫੀਲਾਂ॥੧੮੭॥

ਸ੍ਰੀਰਾਗ ਗਾਵੈਂ ਸੰਗਲਾਵੈ ਕਰਨਾਟੀ ਬੈਰਾਰੀ ਸਿੰਧਵੀ ਪਿਆਰੀ॥
ਰਾਮਕਲੀ ਪੁਨ ਭਲੀ ਰਲੀ ਪੁਨ ਗੌਡੀ ਪਾਚੋਂ ਨਾਰੀ ਗੁਲ ਉਜ੍ਯਾਰੀ॥
ਗੁਜ ਗੰਭੀਰ ਗੌੜ ਸਿੰਧ ਕੁੰਭ ਗੰਭੀਰ ਦੀਦਾਰੀ ਮਾਲ ਪ੍ਯਾਰੀ॥
ਆਨੋ ਨੰਦਨ ਰੰਗ ਰਸ ਭਿਨੇ ਜੜੇ ਨਗੀਨੇ ਕਾਰੀ ਕ੍ਰਿਸ਼ਨ ਮੁਰਾਰੀ॥੧੮੮॥

ਮਾਲਸਿਰੀ ਸਸ ਰੇਖਾ ਕੁੰਭੀ ਬਿਛੀ ਅਰ ਬੰਛੀ ਗ੍ਰਾਈ ਗੋਡ ਮਲਾਈ॥
ਮਾਨ ਹੰਸ ਪੁਨਰ ਦੇ ਸਰਸੁਤੀ ਰਸਜੀਲ ਉਮਦਾਈ ਦਿਸੇਂ ਸਫਾਈ॥
ਤਾਲਗਰਾਮ ਸਪਤ ਸੁਰ ਤਾਰਾਂ ਸੁਘੜੇਘਨ ਚਤੁਰਾਈ ਅਨ ਪ੍ਰਗਟਾਈ॥
ਆਠ ਚੇਰੀਆਂ ਸ੍ਰੀਰਾਗ ਸੰਗ ਕਹਿ ਲਖਸ਼ਾਹ ਛਬਵਾਈ ਖ਼ੁਸ਼ੀ ਜਗਾਈ॥੧੮੯॥

ਮੇਘਰਾਗ ਸੁਭ ਭਾਂਤ ਅਲਾਪਿ੍ਯੋ ਮਾਨੋਂ ਪਰਤ ਪੁਹਾਰਾਂ ਅੰਮ੍ਰਿਤ ਧਾਰਾਂ॥
ਆਸਾਵਰੀ ਮਲਾਰੀ ਕੁੰਭੀ ਸੋਰਠ ਸੋਹਿ ਬਦਾਰਾਂ ਹਰ ਰੰਗ ਨਿਆਰਾਂ॥
ਨਟਸਾਰੰਗ ਜਲੰਧ ਕਾਨੜਾ ਸੁਨ ਕਰ ਪੰਕੇ ਦਾਰਾਂ ਗੌਂਡ ਮਲਾਰਾਂ॥
ਅਠਨੰਦਨ ਏਹ ਵਰਨੇ ਵਾਂਕੇ ਏਕ ਏਕਥੀਂ ਨਿ੍ਯਾਰਾਂ ਅਪਰ ਅਪਾਰਾਂ॥੧੯੦॥

ਕਦਮ ਬੁਰਜ ਨਟ ਮਾਹੀ ਗਾਵੈਂ ਕਾਮ ਬੇਰੀ ਲਾਨੀ ਅੰਮ੍ਰਿਤ ਬਾਨੀ॥
ਕਵਲਾਂਹਲੀ ਪਹਾੜ ਹਬੇਰੀ ਚੇਰੀ ਆਠ ਬਖਾਨੀ ਬੁਝੈ ਗਿਯਾਨੀ॥
ਰਾਗ ਖਸ਼ਟ ਅਰਤੀਸਰਾਗਨੀ ਅਠਤਾਲੀ ਦਿਲ ਜਾਨੀ ਸੁਤ ਪਹਛਾਨੀ॥੧੯੧॥

ਐਸੇ ਲਾਇਕ ਨਾਇਕ ਗਾਇਕ ਹੋਸਨ ਇੰਦ ਅਖਾੜੇ ਰਾਜ ਦੁਆਰੇ॥
ਹਰ ਨੇਮਤਾਂ ਖਾਵੈਂ ਲਾਵੈ ਉਮਦੇ ਤਾਨ ਕਰਾਰੇ ਨਿਤ ਸ੍ਰਕਾਰੇ॥
ਜੇਵਰ ਦਰਬ ਪੁਸ਼ਾਕਾਂ ਬਖਸ਼ੇ ਸੁਨੇ ਰਾਗ ਰੰਗ ਸਾਰੇ ਰੂਪ ਨਿਹਾਰੇ॥
ਕਈ ਰੋਜ਼ ਲਖ ਸ਼ਾਹ ਸੱਸੀ ਨੇ ਖੁਸ਼ੀਆਂ ਵਿਚ ਗੁਜ਼ਾਰੇ ਸਾਥ ਪਿਆਰੇ॥੧੯੨॥

ਬੱਬਨ ਬਲੋਚ ਨੌਰੋਜ ਬੀਚ ਲਿਖ ਕੇਚਮ ਅਰਜ਼ ਪੁਚਾਈ ਆਹਾ ਦਾਨਾਈ॥
ਭੇਜੋ ਸ਼ੁਤਰਸ੍ਵਾਰ ਅਸਾਂ ਵਲ ਆਵਨ ਜੂਹ ਪਰਾਈ ਕਰਕੇ ਧਾਈ॥
ਮੈ ਪਰ ਬੜਾ ਵਿਸਾਹ ਪੁੰਨੂੰ ਨੂੰ ਕਰ ਕੇ ਫੈਲੇ ਭਾਈ ਕਰਸਾਂ ਧਾਈ॥
ਉਹ ਅਰਜ਼ੀ ਲਖ ਸ਼ਾਹ ਵਾਚ ਪ੍ਯੋ ਸੀਨੇ ਨਾਲ ਲਗਾਈ ਧੀਰਜ ਆਈ॥੧੯੩॥

ਹੋਤ ਅਲੀ ਸਦਵਾਇ ਓਨਾਂ ਨੂੰ ਕਹਿਆ ਬਲੋਚੋ ਧਾਵੋ ਦੇਰ ਨਾ ਲਾਵੋ॥
ਬਖ਼ਸ਼ੀ ਮੈਂ ਤਕਸੀਰ ਤੁਸਾਂਨੂੰ ਜੇ ਹੁਣ ਵੀਰ ਭਰਾਵੋ ਮੁੜ ਪਛਤਾਵੋ॥
ਏਹ ਆਤਸ਼ ਜਿ੍ਯੋਂ ਤੁਸਾਂ ਜਗਾਈ ਹੱਥੀਂ ਆਪ ਬੁਝਾਓ ਆਪ ਮਿਲਾਵੋ॥
ਲਖਸ਼ਾਹ ਨਾਲ ਫਰੇਬ ਪੁੰਨੂੰ ਨੂੰ ਕੇਚਮ ਕਿਵੇਂ ਲਿਆਵੋ ਦਰਦ ਵੰਡਾਵੋ॥੧੯੪॥

ਸ਼ੁਤਰ ਸਵਾਰ ਬਲੋਚ ਪੁਨੂੰ ਵਲ ਤੁਰੇ ਭਰੇ ਵਲ ਛਲਦੇ ਸੀਨਾਂ ਸਲਦੇ॥
ਤੇਜ਼ ਕੈਫ਼ ਲੈ ਪੂਰਸੁਰਾਹੀਆਂ ਪਵਣ ਵਾਂਗ ਉਠ ਚਲਦੇ ਸਾਥ ਨ ਰਲਦੇ॥
ਅੰਦਰ ਕੁਫਰ ਕਹਾਵਨ ਮੋਮਨ ਬੁਰਿਆਈਓਂ ਨਾ ਟਲਦੇ ਵਾਸੀ ਥਲਦੇ॥
ਲਖ ਸ਼ਾਹ ਆਇ ਭੰਬੋਰ ਪਨੂੰ ਨੂੰ ਪਾਏ ਪੇਚ ਅਕਲ ਦੇ ਮਿਲ ਵਿਚ ਗਲ ਦੇ॥੧੯੫॥

ਸ਼ਾਹਜ਼ਾਦੇ ਬਹੁ ਕੀਤੀ ਖ਼ਾਤਰ ਮਿਲੇ ਵਤਨ ਦੇ ਭਾਈ ਖੁਸ਼ੀ ਸਵਾਈ॥
ਹਸ ੨ ਬਾਤਾਂ ਕਰਨ ਮਿੱਠੀਆਂ ਦਿਲਾਂ ਵਿਚ ਖੁਟਿਆਈ ਪ੍ਰੀਤ ਜਗਾਈ॥
ਠਗ ਬਨਾਰਸੀ ਯਾ ਓਹ ਫੰਦਕ ਦਾਮ ਫਿਰੇਬ ਵਿਛਾਈ ਕਰ ਵਡਿਆਈ॥
ਏਹ ਜੋੜੀ ਜਗ ਰਹੇ ਸਲਾਮਤ ਕਹਿ ਲਖਸ਼ਾਹ ਸਫਾਈ ਦਿਸਦੀ ਦਾਈ॥੧੯੬॥

ਵਿਚ ਭੰਬੋਰ ਦੇ ਭਾਵ ਅਸਾਕੋ ਹੁਕਮ ਤੁਸਾਂ ਦਾ ਜ਼ਾਰੀ ਘਰ ਸਰਦਾਰੀ॥
ਘਿਨਸਾਂ ਮਾਲ ਜ਼ੱਕਾਤ ਨਾ ਭਰਸਾਂ ਕਰਸਾਂ ਅਸਾਂ ਬੁਪਾਰੀ ਉਮਰ ਅਸਾਰੀ॥
ਮਕਰਾਂ ਨਾਲ ਵਸਾਹੇ ਦੋਨੋਂ ਕਰਦੇ ਖਾਤਰਦਾਰੀ ਨਰ ਅਰ ਨਾਰੀ॥
ਸੱਜਨ ਜਾਂਨ ਲਖ ਸ਼ਾਹ ਸੱਸੀ ਨੇ ਮਹਿਲੀ ਧਾੜ ਉਤਾਰੀ ਅਕਲੋਂ ਹਾਰੀ॥੧੯੭॥

ਅਜਵਾਇਨ ਖੁਰਸਾਨੀ ਕਾਹੂ ਅਰ ਖਸਖਾਸ ਮੰਗਾਈ ਪੀਸ ਮਿਲਾਈ॥
ਫੂਲ ਕਾਸਨੀ ਕਾੜ ਬਨਫ਼ਸਾਂ ਗਰੀ ਬਾਦਾਮ ਰਲਾਈ ਓਸ ਦੁਖਦਾਈ॥
ਇਨ ਚੀਜੋਂ ਕੀ ਬਾਂਧ ਪੋਟਲੀ ਸਿਰਦੀ ਤਰਫ ਰਖਾਈ ਨੀਂਦ ਲਿਯਾਈ॥
ਕਹਿ ਲਖ ਸ਼ਾਹ ਖਿਲਾਵੇ ਖਾਨਾ ਖਿਦਮਤਗਾਰ ਉਠਾਈ ਦਿਲ ਖਟਿਆਈ॥੧੯੮॥

ਮਗਜ ਬਾਦਾਮ ਬਨਫ਼ਸ਼ਾ ਖਸ਼ਖਸ ਕਾਹੂ ਤੁਖਮ ਮੰਗਾਯਾ ਮੇਵਾ ਪਾਇਆ॥
ਚਾਰੋ ਚੀਜਾਂ ਪੀਸ ਮਿਲਾਈਆਂ ਹਲਵਾ ਖੂਬ ਬਨਾਯਾ ਉਸੇ ਖਿਲਾਇਆ॥
ਲਈਆਂ ਆਪ ਖੁਸ਼ਬੋਈਆ ਸਿਰਕਾ ਤੱਕਿਆ ਬੁਰਾ ਪਰਾਯਾ ਹੈਫ ਕਮਾਇਆ॥
ਕਹਿ ਲਖਸ਼ਾਹ ਅਜਾਨ ਸੱਸੀ ਨੂੰ ਹੋਤਾਂ ਆਣ ਭੁਲਾਇਆ ਜਾਣ ਸਿਵਾਯਾ॥੧੯੯॥

ਇਕ ਵੱਲ ਆਖ ਸ਼ਰਾਬ ਦੋਹੀਂ ਵੱਲ ਰਖਣੇਦਾਰ ਸੁਰਾਹੀ ਉਨਥੀ ਆਹੀ॥
ਭਰਭਰ ਦੇਂਦੇ ਜਾਮ ਪੁਨੂੰ ਨੂੰ ਜਾਲਿਮ ਤੇਜਮਨਾਹੀ ਓਹ ਬਦਖ੍ਵਾਹੀ॥
ਕੀਤਾ ਪਾਪ ਆਪ ਪੀ ਪਾਨੀ ਸੱਸੀ ਉਨਹਾਂ ਵਿਸਾਹੀ ਬੇ ਗ਼ਮ ਆਹੀ॥
ਦੁਸਮਨ ਨੀਂਦ ਵਿਗੋਈ ਸੋਈ ਕਹਿ ਲਖਸ਼ਾਹ ਇਲਾਹੀ ਐਵੇ ਚਾਹੀ॥੨੦੦॥

ਕੀਆ ਕੈਹਰ ਇਕ ਹੋਤ ਬਲੋਚਾਂ ਬਾਹਰ ਭੇਤ ਰੁਲਾਇਆ ਫੂਲ ਖਿਲਾਇਆ॥
ਹੋਗਿਆ ਬਹੁਤ ਬਿਹੋਸ਼ ਪੁੰਨੂੰ ਉਸ ਪਕੜ ਕਚਾਵੇ ਪਾਇਆ ਮੁੰਹ ਛਪਾਇਆ॥
ਹੋਸੁਵਾਰ ਉਠਧਾਏ ਥਲਨੂੰ ਨਾਂ ਕਿਸ ਰਾਤ ਬੁਲਾਇਆ ਨਾਂ ਅਟਕਾਇਆ॥
ਕਹਿ ਲਖਸ਼ਾਹ ਵਿਸਾਹ ਸੱਸੀ ਦਿਲ ਦਾਹ ਬਲੋਚਾਂ ਲਾਇਆ ਦਗਾ ਕਮਾਇਆ॥੨੦੧॥

ਸੂਵੀ ਹੋਇਆ ਉਠਭਾਗੇ ਕੀਤੀ ਉਨ੍ਹਾਂ ਉਕਾਬੀ ਬੀਹ ਬਾਬੀ॥
ਦੇ ਮਜੂਨ ਖਿਲਾਵਨ ਖਾਨਾਂ ਨਾਨ ਪੁਲਾਇ ਕਬਾਬੀ ਰਖਨ ਸ਼੍ਰਾਬੀ॥
ਅੰਚਲ ਦੇ ਵਿਚ ਮਸਤਕ ਉਸਦਾ ਰਮਕੇ ਜਿਯੋਂ ਮਹਿਤਾਬੀ ਸਾਨ ਨਵਾਬੀ॥
ਕਹਿ ਲਖਸ਼ਾਹ ਰਾਹ ਵਿਚ ਦੁਸਮਨ ਮਤ ਮਿਲ ਕਰਨ ਖਰਾਬੀ ਵਗੇ ਸਿਤਾਬੀ॥੨੦੨॥

ਅੰਦਰੀਂ ਖੋਟ ਬਨੇ ਬੇਦਰਦੀ ਹਥ ਕੁਰਾਨਪੁਰ ਧਰਕੇ ਕਲਮੇ ਭਰਕੇ॥
ਥਲਦੇ ਵਾਸੀ ਨਿਰੇ ਲਬਾਸੀ ਅਸੀ ਧਸ ਵਿਚ ਘਰਦੇ ਚੋਰੀ ਸਰਕੇ॥
ਪਰਤ ਦੇਖਦੇ ਮਿਸਲ ਸਗਾਲਾਂ ਓਝੜ ਧਾਏ ਡਰਕੇ ਰਾਹੋਂ ਟਰਕੇ॥
ਜੇ ਲਖਸ਼ਾਹ ਸੱਸੀ ਉਠ ਬੈਂਦੀ ਜਾਨ ਦੇਂਦੀ ਮਿਤ ਮਰਕੇ ਦੋ ਹਥ ਕਰਕੇ॥੨੦੩॥

ਤਰਗਜ਼ ਆਹਾ ਤੋਸ਼ੇ ਖਾਨੀ ਔਰ ਕਮਾਨ ਕਿਆਨੀ ਤੇਗ ਈਰਾਨੀ॥
ਤੇਜ ਕਟਾਰੀ ਬੇਸ਼ ਦੋਧਾਰੀ ਕਾਰੀ ਜੋਗਨ ਸਾਨੀ ਕੋਤੇ ਖਾਨੀ॥
ਸਿਪਰ ਖੂਬ ਗੈਂਡੇ ਦੀ ਆਹੀ ਜਾਇ ਨਾਂ ਸਿਫਤ ਬਖਾਨੀ ਰਾਜ ਨਸ਼ਾਨੀ॥
ਕਹਿ ਲਖਸ਼ਾਹ ਕਈ ਤਨ ਬਹਿਦੇ ਕੱਢਦੇ ਇਕ ੨ ਕਾਨੀ ਰਖ ਦਿਲਜਾਨੀ॥੨੦੪॥

ਬੀਤੀ ਰੈਨ ਹੋਯਾ ਦਿਨ ਰੌਸ਼ਨ ਸੁਤੀ ਪਈ ਨਿਰਾਲੀ ਹੋਸ਼ ਸੰਭਾਲੀ॥
ਖੁਲਗਏ ਯਾਰ ਨਾ ਯਾਰ ਪੁਨੂੰ ਵਿਚ ਦਿਸਦੀ ਸੇਜਾ ਖਾਲੀ ਫਕਤ ਨਿਹਾਲੀ॥
ਨਾ ਓਹ ਹਉਤ ਨਾ ਸ਼ੁਤਰ ਉਨਹਾਂ ਦੇ ਕਰਗਏ ਸੇਹਰ ਬਿੰਗਾਲੀ ਆਫਤ ਡਾਲੀ॥
ਕਹਿ ਲਖਸ਼ਾਹ ਅਗਾਹ ਸੱਸੀ ਨੂੰ ਦਿਤੀ ਆਨ ਦਿਖਾਲੀ ਜਮ ਕੀ ਜਾਲੀ॥੨੦੫॥

ਤਨ ਵਿਚ ਕੀਤਾ ਜੋਸ਼ ਬਿਰਹੋਂ ਨੇ ਆਤਿਸ਼ ਜਾਰੇ ਝੱਲ ਨੂੰ ਤਾਵੇ ਜਲ ਨੂੰ॥
ਜਿਉਂ ਮਾਧੋ ਨਲ ਵਿਛੜੇ ਦਾ ਦੁਖ ਬਣਿਆਂ ਕਾਮ ਕੰਦਲ ਨੂੰ ਝੁਰੇ ਅਕਲ ਨੂੰ॥
ਨਾਂ ਉਹ ਜਾਮ ਹੀ ਆਹੀ ਰਾਹੀ ਹੋ ਗਏ ਥਲ ਨੂੰ ਕੇਚਮ ਵਲ ਨੂੰ॥
ਕਹਿ ਲਖਸ਼ਾਹ ਸੱਸੀ ਦੇ ਘਾਤੀ ਕਾਤੀ ਦੇ ਗਏ ਗਲ ਨੂੰ ਲਖਿਯੋ ਨਾ ਛਲ ਨੂੰ॥੨੦੬॥

ਰੋਂਦੇ ਨੈਨ ਨਾ ਚੈਨ ਜਿਗਰ ਨੂੰ ਆਨ ਬਣੇ ਦੁਖ ਭਾਰੇ ਆਂਹੀ ਮਾਰੇ॥
ਪਟ ਪਟ ਬਾਰ ਉਲਾਰ ਦੇ ਕਰ ਹਾਰ ਸ਼ਿੰਗਾਰ ਉਤਾਰੇ ਧਰ ਪਰ ਡਾਰੇ॥
ਡਾਰ ਵਿਸਾਰ ਕੁੰਜ ਜਿ੍ਯੋਂ ਕੂਕੇ ਪਲ ਪਲ ਯਾਰ ਚਿਤਾਰੇ ਸਿਦਕ ਨ ਹਾਰੇ॥
ਦੋਸ ਨਹੀ ਲਖਸ਼ਾਹ ਪੁਨੂੰ ਵਿਚ ਹੋਤ ਗਏ ਕਰ ਕਾਰੇ ਹਾਇਸਯਾਰੇ॥੨੦੭॥

ਦੋਜਖ ਬੀਚ ਨਹੀ ਦੁਖ ਐਸਾ ਜੈਸਾ ਯਾਰ ਵਿਛੋੜੇ ਜਿਗਰੇ ਫੋੜੇ॥
ਉਠਦਾ ਸੂਲ ਹੂਲ ਕਰ ਪੈਂਦਾ ਦੇਂਦਾ ਖੂਬ ਮਰੋੜੇ ਖੂਨ ਨਿਚੋੜੇ॥
ਹਟਕੇ ਧੋਬਨ ਮਾਉ ਸੱਸੀ ਨੂੰ ਅਜਲ ਥਲਨ ਜਮ ਥੋੜੇ ਦਮ ਰਹੇ ਥੋੜੇ॥
ਜਿਵੇ ਅਮਾਵਸ ਰੈਨ ਸ਼ਾਹ ਲਖ ਲਖ ਲਖ ਦੁਖੀ ਚਕੋਰੇ ਨੈਨ ਨਾ ਜੋੜੇ॥੨੦੮॥

ਰੰਗ ਜਰਦ ਦਮ ਸਰਦ ਭਰੇ ਹਾਈਆਂ ਕਰਦ ਵਗਾਈ ਤਨ ਵਿਚ ਸਬਰ ਨਾ ਮਨ ਵਿਚ॥
ਖੁਲੇ ਬਾਰ ਰਿਪ ਛਾਯੋ ਮੁਖ ਜ੍ਯੋਂ ਸਸ ਬਿਕਸੇ ਤਪਵਣ ਵਿਚ ਜਾਂ ਝਬ ਘਣ ਵਿਚ॥
ਜਿਉ ਸੁਦਾਗਰ ਝੁਰਦਾ ਆਕਰ ਮਾਲ ਛਿਨਾ ਕਰ ਬਨ ਵਿਚ ਤਹਿਗ ਗਵਨ ਵਿਚ॥
ਮਾਉ ਸੱਸੀ ਨੂੰ ਕਹੇ ਸ਼ਾਹਲਖ ਰਖ ਲੱਜ ਬੈਠ ਅਮਨ ਵਿਚ ਬਾਗ ਚਮਨ ਵਿਚ॥੨੦੯॥

ਜਾ ਰਹੇ ਚੈਨ ਸੁਰੈਨ ਥਲਾਂ ਅਜ ਦਿਸਦਾ ਬਾਗ ਡਰਾਵਾਂ ਦੁਖ ਵਿਚ ਛਾਵਾਂ॥
ਹੋ ਜੋਗਣ ਉਠ ਤੁਰਾਂ ਨਾਦ ਲੈ ਕੰਨੀ ਮੁੰਦਰਾਂ ਪਾਵਾਂ ਖਾਕ ਰੁਮਾਵਾਂ॥
ਹੌਂ ਅਰ ਬੇਲੀ ਫਿਰਾਂ ਸੁਹੇਲੀ ਭਗਵਾ ਵੇਸ ਵਟਾਵਾਂ ਅਲਖ ਜਗਾਵਾਂ॥
ਕਹਿ ਲਖਸ਼ਾਹ ਨਾਂ ਟਲਸਾਂ ਚਲਸਾਂ ਰਲਸਾਂ ਸਾਥ ਸੁਹਾਵਾਂ ਤਪਤ ਬੁਝਾਵਾਂ॥੨੧੦॥

ਤਦਾ ਮਾਸ ਸੁਕਾਯਾ ਮਜਨੂੰ ਦਿਲ ਥੀਂ ਨਾਹਿ ਵਿਸਾਰੀ ਲੇਲੀ ਪਿਆਰੀ॥
ਸੀਰੀ ਹਿਤ ਫਰਿਹਾਦ ਪਾਇਆ ਦੁਖ ਨੈਹਰ ਲਿ੍ਯਾਯਾ ਭਾਰੀ ਚੀਰ ਪਹਾੜੀ॥
ਜੇ ਆਸ਼ਕ ਓਹ ਹੋਗ ਗਿਆ ਵਗ ਉਤਰੇ ਕੈਫ ਖੁਮਾਰੀ ਨਾਂ ਕਰ ਜਾਰੀ॥
ਲਖ ਲਖ ਧੋਬਨ ਦੇਂਦੀ ਅਕਲਾਂ ਤੂੰ ਬਨ ਧੀਉ ਸਚਾਰੀ ਨੀ ਮਾਂ ਵਾਰੀ॥੨੧੧॥

ਦੁਸਮਨ ਮਾਈ ਹੋਤ ਗਿਰਦਨੀ ਭਰ ੨ ਦੇਣ ਰਜਾਲੇ ਕੈਫ ਪਿਆਲੇ॥
ਸ਼ੇਰ ਜੇਰ ਕਰ ਪਾਇਆ ਪਿੰਜਰੇ ਨਾਂਹੀ ਹੋਸ਼ ਸਮਾਲੇ ਓਸ ਮਤਵਾਲੇ॥
ਫੀਲ ਪਿਯਾਦ ਅਸ੫ ਰਖ ਫਰਜੀ ਕਾਯਮ ਰਹੇ ਦੁਵਾਲੇ ਗਿਰਗਾ ਆਲੇ ॥
ਕਹਿ ਲਖ ਸ਼ਾਹ ਕਿਸਮਤ ਭਈ ਮਾਤੀ ਨੀਦ ਘਣੇਘਰ ਗਾਲੇ ਆਫਤ ਡਾਲੇ॥੨੧੨॥

ਕਾਇਮ ਰਖ ਤੂੰ ਦਿਲ ਅਪਨੇ ਨੂੰ ਨਾਂ ਕਰ ਬਾਤਾਂ ਝੱਲੀਆਂ ਵਾਂਗ ਵਲੱਲੀਆਂ॥
ਚਾਵੇਂ ਪਾਹੰਗ ਪੈਨ ਵਲ ਕਮਰੇ ਜਿਉ ਅਰਵਾਹਾਂ ਫਲੀਆਂ ਨਰਮ ਉਂਗਲੀਆਂ॥
ਬਾਲੂ ਰੇਤ ਤਪੇ ਥਲ ਮਾਰੂ ਨਾਜਕ ਏਹ ਦੁਖੀਆਂ ਤਲੀਆਂ ਜਾਨ ਤਲੀਆਂ॥
ਕਹਿ ਲਖਸ਼ਾਹ ਵਾਹਿ ਸਭ ਲਾਈ ਸ਼ੌਕ ਰਾਹ ਗ੍ਰਸ ਖਲੀਆਂ ਸਕੀਆਂ ਰਲੀਆਂ॥੨੧੩॥

ਪ੍ਰੇਮ ਜਿਨਹਾਂ ਨੂੰ ਲਗਦਾ ਨਾਹੀ ਛਡਦਾ ਹੋਸ਼ ਟਿਕਾਨੇ ਫਿਰਨ ਮੁਤਾਣੇ॥
ਹਰਦਮ ਪੀਵਨ ਖੂਨ ਜਿਗਰਦਾ ਰਹਿੰਦੇ ਬਹੁਤ ਨਿਮਾਣੇ ਦਰਦ ਰਿਜਾਣੇ॥
ਰਹੁਨੀ ਮਾਏ ਹਟਕ ਨਾਂ ਮੈਨੂੰ ਤੂੰ ਦੁਸਮਨ ਮੈ ਭਾਣੇ ਕਰੇਂ ਧਗਾਣੇ॥
ਕਹਿ ਲਖਸ਼ਾਹ ਨਾ ਫੁਰਦੇ ਮੰਤ੍ਰ ਡੱਸਿਆਂ ਨਾਗ ਅਣਜਾਣੇ ਵਿਹੁ ਤਨ ਧਾਣੇ॥੨੧੪॥

ਮਤ ਕਰ ਸ਼ੋਰ ਭੰਬੋਰ ਬੀਚ ਤੂੰ ਹੋ ਕਰ ਬੈਠ ਸਿ੍ਯਾਨੀ ਘਰ ਵਿਚ ਰਾਣੀ॥
ਸਬਰ ਕਰੇ ਸਭ ਸਉਰੇ ਮਤਲਬ ਕਹਿਆ ਸਚ ਕਰ ਜਾਨੀ ਬਾਤ ਵਿਹਾਨੀ॥
ਕਰਕੇ ਕੋਈ ਉਪਾਉ ਪੁੰਨੂੰ ਨੂੰ ਮੰਗਵਾਵੇਂ ਸੁਖਮਾਨੀ ਇਨਹੀ ਟਕਾਣੀ॥
ਮਾਂਉ ਸੱਸੀ ਨੂੰ ਦੇ ਦਿਲਬਰੀਆਂ ਓਹ ਲਖ ਸ਼ਾਹ ਮਤਾਣੀ ਇਸ਼ਕ ਰੰਜਾਣੀ॥੨੧੫॥

ਬ੍ਰਿਹੋਂ ਬੇ ਦਰਦ ਕਮਾਨ ਪਕੜਕੇ ਢੁਕਚੁਕ ਰਲ ਸ਼ਸਤ੍ਰ ਲਾਏ ਬਾਣ ਚੱਲਾਏ॥
ਨਕਸੇਚੀਰ ਸਰੀਰ ਤੀਰ ਵਿਹੁ ਬ੍ਰਿਹੋਂ ਖੂਨਨ ਆਏ ਜਿਗਰ ਖਪਾਏ॥
ਜਨਮ ਕਰਮ ਦੀ ਹਾਰੀ ਮਾਰੀ ਪੈਕੇ ਕਟਕ ਪਰਾਏ ਪ੍ਰਾਨ ਵੰਜਾਏ॥
ਕਹਿ ਲਖਸ਼ਾਹ ਵੈਰਾਗਨ ਨੀ ਮੈਂ ਕਿਉ ਜਣ ਰਖਿ੍ਯੋ ਮਾਏ ਬਹੁ ਦੁਖ ਪਾਏ॥੨੧੬॥

ਜੇ ਰਬ ਚਾਹੇ ਆਣ ਮਿਲਾਵਾਂ ਰਖ੍ਯੋ ਖ਼੍ਵਾਹਸ ਜੈਂਦੀ ਤੂੰ ਜਿੰਦ ਮੈਂਦੀ॥
ਵਿਚ ਭੰਬੋਰ ਦੇ ਕਰੇ ਹਕੂਮਤ ਖਲਕਤ ਰਈਯਤ ਤੈਂਦੀ ਥਲ ਅਰ ਨੈਂਦੀ॥
ਸਾਹਿਬ ਸ਼ਾਨ ਸੱਸੀ ਸਸ ਸੂਰਤ ਮੈਂ ਤੁਲ ਹੋਸ਼ ਨਾ ਕੈਂਦੀ ਅਕਲਾਂ ਦੇਂਦੀ॥
ਕਹਿ ਲਖਸ਼ਾਹ ਰਾਹ ਵਿਚ ਮਰਸਾਂ ਮਾਂਉ ਵਾਰਨੇ ਲੈਂਦੀ ਕਿਉ ਹੈਂ ਵੈਂਦੀ॥੨੧੭॥

ਗੁਜਰਨ ਬਰਸ ਜਿਵੇਂ ਦਿਨ ਰਾਤੀ ਪਹਿਰ ਕਹਿਰ ਗਮ ਭੀਨੇ ਜਿਵੇਂ ਮਹੀਨੇ॥
ਹਾਰ ਸ਼ਿੰਗਾਰ ਤੋੜ ਧਰਡਾਰੇ ਰੇਸ਼ਮ ਅਰ ਪਸ਼ਮੀਨੇ ਪੁਰਜੇ ਕੀਨੇ॥
ਮਲੀ ਖਾਕ ਤਨ ਬਣੀ ਦੀਵਾਨੀ ਦਿਲ ਜਾਨੀ ਸੁਖ ਛੀਨੇ ਅਤਿ ਦੁਖ ਦੀਨੇ॥
ਮੈ ਲਖ ਸ਼ਾਹ ਚਾਰ ਹਜ ਕੱਰਸਾਂ ਕੇਚਮ ਵਾਂਗ ਮਦੀਨੇ ਵਸਦਾ ਸੀਨੇ॥੨੧੮॥

ਪਕੜ ਸਊਰ ਤਯੂਰ ਬੇਪਰ ਨੂੰ ਲਾਉਨ ਦੂਰ ਉਡਾਰੀ ਬੈਠ ਪਿਆਰੀ॥
ਬਰਸੇ ਨੂਰ ਜਹੂਰ ਸੁਬਕ ਤਨ ਹੁਸਨ ਹੂਰਦੀ ਭਾਰੀ ਕਟਕ ਕੰਧਾਰੀ॥
ਨਾਂ ਹੁਨ ਝੂਰ ਸਰੂਰ ਦੇਖ ਸਹੁ ਚੂਰ ਕਰਾਂ ਇਕ ਵਾਰੀ ਗਮੀ ਕਹਾਰੀ॥
ਛੋੜ ਫਤੂਰ ਗਰੂਰ ਯਾਦ ਰਖ ਦੇਈ ਮਾਉਂ ਵਿਚਾਰੀ ਲਖ ਦਿਲਦਾਰੀ॥੨੧੯॥

ਸਾਕੀ ਬਿਨਾਂ ਸਰਾਬ ਖਖ ਜਿਉਂ ਬਿਨ ਮਹਿਤਾਬ ਨ ਮਾਣੇ ਰੂਹ ਉਤਾਣੇ॥
ਆਬ ਬਿਨਾਂ ਵੈਰਾਨ ਬਾਗ ਜਿਉਂ ਫੁਲ ਅਰ ਫਲ ਕੁਮਲਾਨੇ ਦੁਖ ਅਤਿ ਧਾਨੇ॥
ਜਲ ਬਿਨ ਮੀਨ ਪਰੋਂ ਬਿਨ ਪੰਛੀ ਤੜਪੇ ਜਿਵੇ ਨਿਤਾਣੇ ਮੌਤ ਰੰਜਾਣੇ॥
ਕਹਿ ਲਖਸ਼ਾਹ ਵਾਹ ਮਿਤ ਬਾਸੋ ਦੇਸ ਸੁੰਜੇ ਮੋਹੇ ਭਾਣੇ ਸਾਹਿਬ ਜਾਣੇ॥੨੨੦॥

ਉਠਦਿਆਂ ਆਹੀ ਭੜਕਣ ਭਾਹੀ ਨਾਹੀ ਯਾਰ ਬਗਲ ਵਿਚ ਜਾਨ ਖਲਲ ਵਿਚ॥
ਦਾਦਤ ਮੀਨ ਜੇਠ ਰੁਤ ਜੈਸੇ ਤੜਫੇ ਥੋੜੇ ਜਲ ਵਿਚ ਰਹੇ ਨਾ ਬਲ ਵਿਚ॥
ਵਸਦੇ ਹੋਭ ਭੰਬੋਰ ਸ਼ੈਹਰ ਹੌਂ ਲੁੱਟੀਆਂ ਰੰਗ ਮਹੱਲ ਵਿਚ ਚੋਰਾਂ ਪਲ ਵਿਚ॥
ਕੈਹ ਦਰ ਕਰੀ ਪੁਕਾਰ ਸ਼ਾਹ ਲਖ ਹੋਤ ਗਏ ਛਲ ਬਲ ਵਿਚ ਦੇ ਮੋਹ ਵਲ ਵਿਚ॥੨੨੧॥

ਕੁਛ ਨੁਕਸਾਨ ਨਾ ਹੋਯਾ ਤੈਂਡਾ ਦੇਸ ਹੁਕਮ ਸੁਲਤਾਨੀ ਸਮਝ ਸੁਜਾਨੀ॥
ਪਾਂਚ ਪਦਾਰਥ ਆਹੇ ਘਰ ਵਿਚ ਮਾਂ ਪਿਉ ਹੁਸਨ ਜਵਾਨੀ ਸੁਰਗ ਨਸਾਨੀ॥
ਲਾਓ ਦਾਓ ਬਿਠਲਾਓ ਚਉਕੀਆਂ ਪੱਤਣ ਔਰ ਚੋਗਾਨੀ ਖਾਸ ਮਕਾਨੀ॥
ਕਹਿ ਲਖਸ਼ਾਹ ਜੋ ਫਾਹ ਕਿਸੇ ਨੂੰ ਮੰਗਵਾਵੇ ਦਿਲ ਜਾਨੀ ਅਪਨਾ ਸਾਨੀ॥੨੨੨॥

ਮੈਂ ਬਿਹੋਸ ਫਰਮੋਸ਼ ਨੋਸ਼ ਗ਼ਮ ਇਸ਼ਕ ਜੋਸ਼ ਹਨ ਕਰਦੀ ਪਗ ਧਰ ਧਰਦੀ॥
ਦਿਨ ਅਰ ਰੈਨ ਸਚੈਨ ਚੈਨ ਨਹੀ ਨੈਨ ਸੁਰਖ ਨ ਜਰਦੀ ਨੀਂਦ ਨਾ ਫਰਦੀ॥
ਕੀਤੀ ਗਰਦ ਬੇਦਰਦ ਬ੍ਰਿਹੋਂ ਜਮ ਫਰਦ ਸਰਦ ਦਮ ਭਰਦੀ ਸੌਰੋਂ ਡਰਦੀ॥
ਕਿਆ ਲਖ ਬਨੀ ਲਾਚਾਰੀ ਭਾਰੀ ਦਾਰੀ ਲਖੇ ਨਾ ਦਰਦੀ ਹਾਵੇ ਮਰਦੀ॥੨੨੩॥

ਨੀਹੇ ਕਰੀਯੋ ਫਰੇਬ ਲਿਖਾਈ ਅਪਨੇ ਦਿਲੋਂ ਉਸਾਰੀ ਏਹ ਦਿਲਦਾਰੀ॥
ਖਾਨੇ ਆਹਿਲ ਜੁ ਕਾਲਬਖਾਨੇ ਦਾਨਸ਼ਮੰਦ ਸੁਚਾਰੀ ਸਮਝ ਪਿਯਾਰੀ॥
ਕੇਚਮ ਬੀਚ ਲਿ੍ਯਾਏ ਮੈਂਕੂੰ ਵਲ ਛਲ ਹੋਤ ਬ੍ਯੋਪਾਰੀ ਬਨ ਹਿਤਕਾਰੀ॥
ਕਹਿ ਲਖਸ਼ਾਹ ਵਿਸਾਹ ਨਾ ਕਰਦੀ ਘਰਦੀ ਡਰਦੀ ਭਾਰੀ ਰਖਨ ਬਡਾਰੀ॥੨੨੪॥

ਹੇ ਮ੍ਰਿਗ ਨੈਨੀ ਦੇਖੇਂਗੀ ਸੁਖ ਦੁਖ ਕੋਈ ਦਿਨ ਜਰਨਾ ਜਲ ਨਹੀ ਮਰਨਾਂ॥
ਤਪਤ ਸੁਰਾਹ ਨਾ ਸਕਦੇ ਨਾ ਘਰ ਬਾਹਰ ਪਾਉਂ ਨਾ ਧਰਨਾ ਧੁੱਪੋਂ ਡਰਨਾ॥
ਲੌਂਦੀ ਭੁਖਨਾ ਕੁਖ ਰੁਖ ਜਲ ਇਤਬਿਧ ਤਜਿਆ ਹਰਨਾ ਥਲ ਦਾ ਚਰਨਾਂ॥
ਕਹਿ ਲਖਸ਼ਾਹ ਅੱਲਾਹ ਆਪ ਅਬ ਮੇਲ ਅਸਾਂ ਕਰਨਾਂ ਸ਼ੰਕਟ ਟਰਨਾਂ॥੨੨੫॥

ਫਿਰਦਾ ਇਕ ਦਰਵੇਸ਼ ਥਲਾਂ ਦਾ ਧੋਬਨ ਦੇਖ ਬੁਲਾਇਆ ਪਾਸ ਬੈਠਾਇਆ॥
ਸਦ ਮਬਲਗ ਦੀ ਲੋਭ ਓਸਨੂੰ ਖਾਤਰ ਕਰੇ ਰਝਾਇਆ ਇਉਂ ਸਮਝਾਯਾ॥
ਲੈ ਏਹ ਖਤ ਦਿਹੁ ਸੱਸੀ ਨੂੰ ਕਹੇ ਕੇਚਮ ਥੀਂ ਆਯਾ ਹੋਤ ਭਿਜਾਇਆ॥
ਭੇਤ ਸ਼ਾਹ ਲਖ ਲਖੇ ਨਾ ਕੋਈ ਅਪਨਾਂ ਔਰ ਪਰਾਇਆ ਰਖੀਂ ਛਪਾਇਆ॥੨੨੬॥

ਰਹੇ ਤੋਰ ਨਿਸ ਭੋਰ ਕਾਸਦਾਂ ਚਾਹੀਏ ਜੋਰ ਜਵਾਨੀ ਚਰਬ ਜੁਬਾਨੀ॥
ਓਹ ਫ਼ਕੀਰ ਹਕੀਰ ਵਿਚਾਰਾ ਪੀਰ ਮਰਦ ਸੈਰਾਨੀ ਦੂਰ ਧਿਆਨੀ॥
ਮਾਇਆ ਲੋਭ ਭੁਲਾਯਾ ਧਾਯਾ ਤਲਬ ਆਰਾਮ ਪੇਸ਼ਾਨੀ ਨਹਿ ਕੁਮਲਾਨੀ॥
ਕਹਿ ਲਖਸ਼ਾਹ ਅਗਾਹ ਰਾਹ ਕਰ ਲੈ ਗਈ ਦੁਸ਼ਮਨ ਬਾਨੀ ਮਾਉਂ ਬੇਗਾਨੀ॥੨੨੭॥

ਸਿਰ ਸਲਾਮ ਕਰ ਜੋੜ ਹੁਕਮ ਲੈ ਢੋਯਾ ਖਤ ਸਰਕਾਰੇ ਓਸ ਹਲਕਾਰੇ॥
ਸਾਹਜਾਦੀ ਇਉਂ ਜਾਤਾ ਮੈਂ ਕੂ ਦਸਤੀ ਮਾਂ ਪਤੀਆਰੇ ਕਾਗਜ਼ ਕਾਰੇ॥
ਨੈਨ ਸੀਤ ਹੋ ਜਾਸਨ ਵਾਚੀ ਜੀ ਓਹ ਤਰਫ਼ ਹਮਾਰੇ ਲਿਖਿਓ ਪਿਆਰੇ॥
ਕਹਿ ਲਖ ਸ਼ਾਹ ਭਾਹ ਤਨ ਜਾਗੀ ਜਦ ਓਹ ਹਰਫ਼ ਨਿਹਾਰੇ ਧਰ ਪਰ ਡਾਰੇ॥੨੨੮॥

ਮੁਕਬਲ ਨਹੀ ਫੁਰਮਾਇਆ ਕਾਮਲ ਆਮਿਲ ਘਰ ਸਦਵਾਵਾਂ ਪਾਸ ਬਿਠਾਵਾਂ॥
ਨਾਮਾ ਗਿਰਦ ਲਿਖਾਇ ਉਸਥੀਂ ਚਰਖੇ ਸਾਥ ਬੰਧਾਵਾਂ ਬਹੁਰ ਭੁਲਾਵਾਂ॥
ਕੇਚਮ ਥੀਂ ਕਰ ਸਿਹਰ ਪੁੰਨੂੰ ਨੂੰ ਸ਼ਹਰ ਭੰਬੋਰ ਮੰਗਾਵਾਂ ਰਖ ਦਿਲ ਥਾਵਾਂ॥
ਕਹਿ ਲਖ ਸ਼ਾਹ ਜੋ ਮੈਂਡੇ ਜੇਹੀਆਂ ਹੋਸਨ ਵਿਰਲੀਆਂ ਮਾਵਾਂ ਸ਼ਹਿਰ ਗਿਰਾਵਾਂ॥੨੨੯॥

ਐਸੇ ਫਰੇਬ ਵਿਗੋਈ ਨੀ ਮੈਂ ਹੋਇ ਦੁਸ਼ਮਨ ਸਰਕੇ ਇਧਰ ਉਧਰਕੇ॥
ਯਾਰੰਗੀਨਾਂ ਮਾਲ ਖਜੀਨਾਂ ਲੈ ਗਏ ਉਠ ਪਰ ਧਰਕੇ ਸੀਨਾ ਫਰਕੇ॥
ਥਲ ਵਿਚ ਚਲ ਦੁਖ ਸਹਿਨਾ ਮਾਈ ਭੰਨਾਂ ਨਾਹੀ ਡਰਕੇ ਅੰਦਰ ਘਰਕੇ॥
ਇੰਉ ਲਖਸ਼ਾਹ ਸੱਸੀ ਫੁਰਮਾਇਆ ਮੂੰਹ ਕਿਬਲੇ ਵਲ ਕਰਕੇ ਕਲਮਾ ਭਰਕੇ॥੨੩੦॥

ਮਾਂਪਿਉ ਅਕਸਰ ਹਾਰ ਰਹੇ ਚੁੱਪ ਉਸਨੇ ਘਣਾਸਲਾਹੀ ਮਨੀਓ ਨਾਹੀਂ॥
ਦੁਖ ਔਲਾਦ ਦਾ ਸਹਿਆ ਨਾ ਜਾਂਦਾ ਕਰ ਕਰ ਖਲੀਆਂ ਬਾਹੀਂ ਰੋਵਨ ਆਹੀਂ॥
ਰੰਗ ਮਹਲ ਵਿਚ ਰੋਵਨ ਸਹੀਆਂ ਰਹੀਆਂ ਲਾਇ ਸਭ ਵਾਹੀ ਮਿਟੀਆ ਨਾਹੀ॥
ਇਸ਼ਕ ਜਿਨਹਾਂ ਨੂੰ ਲਗਾ ਸ਼ਾਹ ਲਖ ਫਿਰਦੇ ਨਾਂਹਿ ਪਛਾਹੀ ਤਾਂਗ ਅਗਾਹੀਂ॥੨੩੧॥

ਘਰ ਵਿਚ ਕਈ ਗੁਲਾਮ ਬਾਂਦੀਆਂ ਆਹੇ ਸਬ ਅੰਨਸਾਰੀ ਜੋ ਨਰਨਾਰੀ॥
ਪਾਲਕੀਆਂ ਰਥ ਬਹਿਲਾਂ ਬੱਘੀਆਂ ਪੀਨਸ ਅਸਪ ਕੰਧਾਰੀ ਫੀਲ ਅਸਵਾਰੀ॥
ਜੇਕਰ ਚੜ ਉਠ ਵੈਹਿੰਦੇ ਥਲ ਨੂੰ ਐਡ ਨ ਪੈਂਦੀ ਭਾਰੀ ਵਕਤ ਕਹਾਰੀ॥
ਇਸ਼ਕ ਜੋਸ਼ ਲਖਸ਼ਾਹ ਸੱਸੀ ਨੂੰ ਕੀਨੀ ਆਨ ਲਾਚਾਰੀ ਹੋਸ਼ ਵਿਸਾਰੀ॥੨੩੨॥

ਮਾਉਂ ਬਾਪ ਨੂੰ ਖਬਰ ਨਾ ਕੀਤੀ ਸੁਤੀ ਰਹੀ ਹਵੇਲੀ ਖਾਸ ਸਹੇਲੀ॥
ਮਿਸਲ ਪਤੰਗ ਸ਼ਮਾਂ ਪਰਧਾਨੀ ਰਖਕੇ ਜਾਨ ਹਥੇਲੀ ਢੂੰਡਨ ਬੇਲੀ॥
ਕਰਦੀ ਸ਼ੋਰ ਨ ਜੋਰ ਦੇਹ ਵਿਚ ਨੇਹ ਵੇਲਣੇ ਵੇਲੀ ਜਿਉ ਤਿਲ ਤੇਲੀ॥
ਕਹਿ ਲਖ ਸ਼ਾਹ ਮਾਹ ਸਮ ਸੂਰਤ ਜਿਉਂ ਚੰਦਨ ਦੀ ਗੇਲੀ ਮੁਸ਼ਕ ਰਵੇਲੀ॥੨੩੩॥

ਏਕ ਬਰੈਹਨਾ ਫ਼ਕੀਰ ਸੱਸੀ ਨੂੰ ਥਲ ਵਿਚ ਨਜ਼ਰੀ ਆਇਆ ਉਸੇ ਬੁਲਾਯਾ॥
ਕੱਜ ਰਖ ਸੀਸ ਕਹ੍ਯੋ ਉਨ ਚਸਮਾਂ ਤੂ ਗਜ ਸ੍ਵਾਂਗ ਬਨਾਯਾ ਖਾਕ ਰਮਾਯਾ॥
ਬੋਲ੍ਯੋ ਮਸਤ ਨਾ ਨੈਨ ਛਪਾਵੈ ਆਸ਼ਕ ਸਚ ਨਾਂ ਲੁਕਾਇਆ ਆਨ ਫੁਰਮਾਇਯਾ॥
ਬਾਰ ਨਹੀ ਏਹ ਖਾਰ ਇਸ਼ਕ ਦੇ ਚੁੱਭੇ ਪਗੀ ਤਨ ਖਾਇਆ ਸਿਰ ਆ ਛਾਯਾ॥੨੩੪॥

ਜਿਵੇਂ ਸਰੀਰ ਚੀਰ ਮਜਨੂੰ ਦਾ ਨਿਕਲ ਗਈਆਂ ਦਿੱਬ ਸੂਲਾਂ ਤਿੱਖੀਆਂ ਤੂਲਾਂ॥
ਕੀ ਹੱਕ ਦਾ ਸਿਰ ਪਰ ਸਹਿੰਦੇ ਉਜ਼ਰ ਨਹੀ ਮਕਬੂਲਾਂ ਖਾਸ ਰਸੂਲਾਂ॥
ਚੁੱਭਦੇ ਬਾਰ ਸਾਰ ਸਮ ਏਨਾ ਇਸ਼ਕ ਪੜਯੋ ਕਰ ਹੂਲਾਂ ਪਿਲ ਪਿਲ ਝੂਲਾਂ॥
ਹੁਨ ਲਖਸ਼ਾਹ ਨਿਗਾਹ ਯਾਰ ਵਲ ਜੇ ਥਲ ਕਬੂਲਾਂ ਬਖਸ਼ੇ ਭੂਲਾਂ॥੨੩੫॥

ਸੁਨ ਏਹ ਸੁਖਨ ਏਹ ਮਸਤ ਫਿਰ ਬੋਲ੍ਯੋ ਧਨ ਲਛਮੀ ਓਹ ਆਹੀ ਜਿਸ ਤੂੰ ਜਾਈ॥
ਬੰਧਨ ਤਿਆਗ ਭਏ ਨਿਰਬੰਧਨ ਲਿਵ ਸਾਚੇ ਵਲ ਲਾਈ ਸੁਫਲਕਮਾਈ।
ਪਾਕਦੀਦਾਰ ਨਿਰਾਰ ਤਿਰੀਆਹੁਨ ਸਾਬਿਤ ਸਿਦਕ ਸਫਾਈ ਨਜਰੀ ਆਈ॥
ਕਹਿ ਲਖਸ਼ਾਹ ਨਿਗਾਹ ਨੇਕ ਧਰ ਫਿਕਰ ਕਰ੍ਯੋ ਕਰ ਪਾਈ ਚਸ਼ਮ ਨਿਵਾਈ॥੨੩੬॥

ਬਾਂਕੀ ਚਟੋਰ ਚਕੋਰ ਹਸਤ ਸਮ ਮਟਕ ਮ੍ਰੋੜ ਮਰੇਲੀ ਚੰਦ ਚੰਬੇਲੀ॥
ਖੰਜਰ ਨੈਨ ਬੈਨ ਕੋ ਕਲਵਤ ਐਨ ਭਵਾਂ ਧੰਨਸੇਲੀ ਆਲਖ ਮੇਲੀ॥
ਬਿਧਯੂੰ ਲਖਿਯੋ ਸੰਜੋਗ ਭੋਗ ਤਜ ਲੀਤਾ ਯੋਗ ਨਵੇਲੀ ਗੋਰਖ ਚੇਲੀ॥
ਕਹਿ ਲਖਸ਼ਾਹ ਪਸਾਰਮਾਰ ਕਰ ਯਾਰ ਹੈਯਤ ਅਲਬੇਲੀ ਫਿਰੇ ਅਕੇਲੀ॥੨੩੭॥

ਸ਼ਰਮ ਹਜੂਰ ਹੂਰ ਕੀ ਸੂਰਤ ਔਰ ਨਾਂ ਰੂਪ ਨਿਹਾਰੇ ਬਿਨਾ ਪਿਆਰੇ॥
ਕਾਨੋ ਨਿਕਟ ਦੋ ਤ੍ਰੀ ਸੁੰਦਰ ਬਿਧਨੇ ਆਪ ਸੰਵਾਰੇ ਦੋ ਤਿਲ ਕਾਲੇ॥
ਗ਼ੈਰ ਕਲਾਮ ਨਾ ਜਾਵੇ ਭੀਤਰ ਬੈਠੇ ਓਹ ਰਖਵਾਰੇ ਰੋਕ ਦਵਾਰੇ॥
ਕਹਿ ਲਖਸ਼ਾਹੁ ਨਿਗਾਹ ਯਾਰ ਵਲ ਏਕੋ ਨਾਮ ਚਿਤਾਰੇ ਸੁਕਰ ਗੁਜ਼ਾਰੇ॥੨੩੮॥

ਨਾਂ ਵਿਚ ਗਾਉਂ ਨਾ ਛਾਉਂ ਨਾ ਪਾਨੀ ਲੇਖ ਮੁਹਾਰ ਉਠਾਈ ਵਾਹ ਨਾ ਕਾਈ॥
ਕਹੇ ਰਹੇ ਨਾ ਤੁਖਮ ਬਬੁਰਦਾ ਹੌਂ ਉਸ ਜੇਹੇ ਸਤਾਈ ਥਲੀ ਰੁਲਾਈ॥
ਖਾਵਸ ਕੋਈ ਆਫਤ ਉਸਕੋ ਆਵਸ ਆਗੇ ਜਾਈ ਫਲ ਬੁਰਿ੍ਯਾਈ॥
ਕਹਿ ਲਖਸ਼ਾਹ ਉਹ ਤਨ ਚਮਕੇ ਜਮਕੇ ਰਸਤੇ ਪਾਈ ਬ੍ਰਿਹੋਂ ਕਸਾਈ॥੨੩੯॥

ਮੁੱਖ ਮਹਿਤਾਬ ਯਾਰ ਦਾ ਕਾਬਾ ਹੱਜ ਕਾਰਨ ਦੁਖ ਸਹਿੰਦੀ ਸਿਫਤਾਂ ਕਹਿੰਦੀ॥
ਭਿਗ ਰਹੇ ਚੀਰ ਅਧੀਰ ਸਰੀਰੋਂ ਗਰਮੀ ਛਮਛਮ ਵਹਿੰਦੀ ਆਤਿਸ ਦਹਿੰਦੀ॥
ਖੂਨ ਆਲੂਦਾ ਹੋਈਆਂ ਤਲੀਆਂ ਥਲ ਵਿਚ ਘਸ ੨ ਲਹਿੰਦੀ ਮਹਿੰਦੀ ਨਹਿੰਦੀ॥
ਕਹਿ ਲਖਸ਼ਾਹ ਜਿਨਹਾਂ ਦੇ ਤਨ ਵਿਚ ਮਰਜ ਇਸ਼ਕ ਦੀ ਬਹਿੰਦੀ ਹੋਸ਼ ਨਾ ਰਹਿੰਦੀ॥੨੪੦॥

ਵਕਤ ਵਿਹਾਨਾ ਹਾਥ ਨਾ ਆਵੇ ਹੋਤ ਸੱਸੀ ਨੂੰ ਛਲ ਗਏ ਪਾ ਵਿਚ ਝਲ ਗਏ॥
ਵਾਉ ਮੁਖਲਿਫ ਵੱਗੇ ਚੁਫੇਰਯੋਂ ਖੋਜ ਰੇਤ ਵਿਚ ਰਲ ਗਏ ਫੋਰੋਂ ਠਿਲ ਗਏ॥
ਨੈਨ ਨਮਾਨੇ ਦਰਦ ਰੰਜਾਣੇ ਕਿਆ ਜਾਨਾ ਕਿਤਵਲ ਗਏ ਰਾਹੋਂ ਟਲ ਗਏ॥
ਕਹਿ ਲਖਸ਼ਾਹ ਹੋਏ ਸੁਖ ਸੁਪਨਾ ਦੁਖ ਫਿਰਾਕ ਦੇ ਮਿਲ ਗਏ ਸੀਨਾਂ ਸਲ ਗਏ॥੨੪੧॥

ਟੋਰ ਪਛਾਨੀ ਕਹੇ ਦੀਵਾਨੀ ਲੇਖ ਬੁਰੇ ਥੇ ਮੈਂਦੇ ਵਸ ਨਾ ਕੈਂਦੇ॥
ਅਹਿਲ ਨਜੂਮ ਰੁੱਮਾਲ ਬਾਪ ਨੂੰ ਏਹੋ ਖਬਰਾਂ ਦੇਂਦੇ ਨਉਕਰ ਜੈਂਦੇ॥
ਨਿਜ ਜਮਦੀ ਜਮ ਪਕੜ ਰੁੜਾ ਈ ਜੇ ਡੁਬਦੀ ਵਿਚ ਨੈਂ ਦੇ ਦੁਖ ਨਾ ਪੈਂਦੇ॥
ਕਿਸ ਬਿਧ ਹਉਂ ਲਖ ਸ਼ਾਹ ਯਾਰ ਨੂੰ ਮਿਲਨਾ ਸਾਹੁ ਨਾ ਲੈਂਦੇ ਦੁਸਮਨ ਵੈਂਦੇ॥੨੪੨॥

ਸਾਰੋ ਸਖਤ ਬ੍ਰਿਹੋਂ ਦੀ ਸੂਲੀ ਪੁਲਸਰਾਤ ਨਜਰ ਆਵੇ ਥਲ ਤਨ ਤਾਵੇ॥
ਦੁਖ ਸੁਖ ਸਮਝੇ ਇਕ ਸਮਾਨ ਜੋ ਅਪਨਾ ਆਪ ਵੰਜਾਵੇ ਸੋ ਸੌਹ ਪਾਵੇ॥
ਸਾਂਗ ਸਤੀ ਦਾ ਬਨੀ ਬਾਵਰੀ ਸਾਬਿਤ ਕਦਮ ਉਠਾਵੇ ਸਨਮੁਖ ਧਾਵੇ॥
ਏਹੋ ਚਾਹ ਲਖਸ਼ਾਹ ਸੱਸੀ ਦਿਲ ਇਸ਼ਕ ਵਲੋਂ ਰੈਹ ਆਵੇ ਜਿੰਦੜੀ ਜਾਵੇ॥੨੪੩॥

ਭਖ ਥਲਾਂ ਵਿਚ ਲਉਂਦੇ ਰੋਂਦੇ ਭਉਂਦੇ ਮਿਰਗ ਤਿਹਾਏ ਆਬ ਨ ਪਾਏ॥
ਉਡਦੀ ਰੇਤ ਗਰਮ ਵਾ ਵਗਦੀ ਵਰਮ ਪਰੇਮ ਦੁਖ ਧਾਏ ਅੰਗ ਕੁਮਲਾਏ॥
ਭੁਜ ਕਬਾਬ ਤਨ ਹੋਯਾ ਬਿਰੀਆ ਗਿਰੀਆਂ ਅੰਸੂ ਛਾਏ ਛੈਬਰ ਲਾਏ॥
ਕਹਿ ਲਖ ਸ਼ਾਹ ਨਾ ਸਬਰ ਸੱਸੀ ਨੂੰ ਬ੍ਰਿਹੋਂ ਤੀਰ ਵਗਾਏ ਕਬਰ ਬੁਲਾਏ॥੨੪੪॥

ਛੁਟੇ ਜਾਨ ਈਮਾਨ ਸਾਫ ਜੇ ਟੁੱਟੇ ਜਨ ਕਾ ਜਾਲਾ ਭੈਜਲ ਕਾਲਾ॥
ਸਿਰ ਤਕਦਾਈ ਰਖ ਥਲ ਧਾਈ ਦਿਤਾ ਇਸ਼ਕ ਉਜਾਲਾ ਦੇਸ ਨਿਕਾਲਾ॥
ਮੁਖ ਥੀਂ ਆਬ ਜੇ ਮੰਗਦੀ ਵਗਦਾ ਯਾ ਚਸਮਾ ਯਾ ਨਾਲਾ ਸੀਰੀਂ ਵਾਲਾ॥
ਏਹੋ ਚਾਹ ਲਖ ਸ਼ਾਹ ਸੱਸੀ ਦਿਲ ਪੀਵਾਂ ਪ੍ਰੇਮ ਪਿਆਲਾ ਲੱਜਤ ਵਾਲਾ॥੨੪੫॥

ਉਠਦੀ ਬੈਂਹਦੀ ਕਹਿੰਦੀ ਏਹ ਗਲ ਜਰਮ ਕਰਮ ਦੀ ਹਾਰੀ ਹੌਂ ਦੁਖਯਾਰੀ॥
ਪਏ ਕਲੇਜੇ ਝਾਰੀ ਭਾਰੀ ਮਾਰੀ ਬ੍ਰਿਹੋਂ ਦੋ ਧਾਰੀ ਕਹਿਰ ਕਟਾਰੀ॥
ਕੀਤੀ ਗਰਦ ਗੁਬਾਰੀ ਆਰੀ ਵਾਹਿਦ ਜਾਣ ਬਿਚਾਰੀ ਨਹਿ ਸੋਵਾਰੀ॥
ਕਹਿ ਲਖਸ਼ਾਹ ਨ ਕਾਹ ਚਾਹ ਥਲ ਦਿਨੇ ਨਾ ਕੋਈ ਬੁਪਾਰੀ ਤੁਰੀ ਉਜਾਰੀ॥੨੪੬॥

ਆਹੀ ਕੈਹਰ ਦੁਪੈਹਰ ਜੇਠ ਦੀ ਧੁੱਪ ਥਲਾਂ ਵਿਚ ਕੜਕੇ ਆਤਿਸ਼ ਭੜਕੇ॥
ਉਂਗਲੀਆਂ ਪੁਰ ਮਾਸ ਨਾ ਰਹਿਯਾ ਖੂਨ ਗਇਆ ਜਿਉਂ ਸੜਕੇ ਜਿਉਂ ਜੂੰ ਤੜਕੇ॥
ਪਰ ਕੁਰਲਾਈ ਬ੍ਰਿਹੋਂ ਕਸਾਈ ਕਾਨੀ ਕਰੜੀ ਘੜ ਕੇ ਵਿਹੁ ਫਲ ਜੜ ਕੇ॥
ਕਹਿ ਲਖਸ਼ਾਹ ਨਾ ਸਬਰ ਸੱਸੀ ਨੂੰ ਸੂਲ ਜਿਗਰ ਵਿਚ ਰੜਕੇ ਜਿਉਂ ਮਛ ਫੜਕੇ॥੨੪੭॥

ਹੋਇਆ ਥਾ ਬਦਸ਼ਗਨ ਅਗਯੋ ਜਾਚ ਨਾ ਰਹਯੋ ਸੁ ਜਰ ਦੀ ਛਿਕਿਆਂ ਤੁਰਦੀ॥
ਦਸਾ ਸੂਲ ਇਕ ਪੇਸ਼ ਜੋਗਨੀ ਤਪਤ ਹਿਜਰ ਦੀ ਜਰਦੀ ਪਲ ਪਲ ਝੁਰਦੀ॥
ਆਨ ਅਜਾਨ ਪਈ ਵਿਚ ਥਲ ਦੇ ਪਰਖ ਨਾ ਆਵੇ ਖੁਰਦੀ ਪੈਰ ਸ਼ੁਤਰ ਦੀ॥
ਏਧਰ ਡਰ ਲਖਸ਼ਾਹ ਸੱਸੀ ਨੂੰ ਆ ਕਿਉਂ ਜਿਉ ਦਿਲ ਫੁਰਦੀ ਬਾਤ ਉਧਰ ਦੀ॥੨੪੮॥

ਜੇਠ ਮਾਹਿ ਇਕ ਧੂਪ ਥਲਾਂ ਵਿਚ ਵਗਦੀ ਵਾਉ ਵਰੋਲੇ ਆਤਿਸ਼ ਝੋਲੇ॥
ਹੋਤਾਂ ਜਾਤਾ ਏਹ ਗਿਰਦਾਨੇ ਆਈ ਕਟਕ ਅਤੋਲੇ ਐਸੀ ਡੋਲੇ॥
ਹੋਗਏ ਗੁੱਡੀਆਂ ਉਡੀਆਂ ਹੋਸ਼ਾਂ ਭੁਲੀਆਂ ਗੁਡੀਆਂ ਢੋਲੇ ਉਡਣ ਖਡੋਲੇ॥
ਇਉ ਲਖ ਸ਼ਾਹ ਆਹ ਭਰ ਕਹਿੰਦੀ ਲਿਯਾਇ ਰਾਹ ਵਿਚ ਰੋਲੇ ਐਸ ਵਚੋਲੇ॥੨੪੯॥

ਏਸ ਬਾਤ ਦੀ ਖਬਰ ਨਾ ਕੋਈ ਥਲ ਆ ਪਈ ਨਮਾਣੀ ਦਰਦ ਰੰਜਾਣੀ॥
ਖਾਵੇ ਜਿਗਰ ਖੂਨ ਵਿਹੁ ਪੀਵੇ ਆਹਾਂ ਕਿਨੀ ਟਕਾਣੀ ਅਨ ਅਰ ਪਾਣੀ॥
ਗੁਜਰੇ ਪੈਹਰ ਕੈਹਰ ਧੁਪ ਬਰਸੇ ਜਦੋਂ ਦੁਪੈਹਰ ਵਿਹਾਨੀ ਫਿਰ ਉਠ ਧਾਨੀ॥
ਹਿਤ ਚਿਤ ਚਾਹ ਸ਼ਾਹ ਲਖ ਜੋੜੇ ਥੋੜੀ ਏਹ ਕਹਾਨੀ ਮਗਜ ਪਿਸਤਾਨੀ॥੨੫੦॥

ਨਾਂ ਕੋਈ ਛਾਉਂ ਨਾ ਗਾਉਂ ਜਲ ਥਲ ਬਾਲੂ ਰੇਤ ਅੰਬਾਰਾਂ ਮਿਸਲ ਅਟਾਰਾਂ॥
ਨਾਂ ਕੋਈ ਰਾਹ ਨਾਂ ਚਾਹ ਨਾਂ ਰੁਖ ਭਖ ਲੌਂਦੇ ਭਖ ਬਿਸੀਆਰਾਂ ਤੂਲ ਉਜਾਰਾਂ॥
ਪੰਖੀ ਪੰਖ ਨ ਫੜਕੇ ਦਿਨ ਕੋ ਰਾਤੀ ਸ਼ੁਤਰ ਕਤਾਰਾਂ ਤੁਰਨ ਹਜਾਰਾਂ॥
ਕਹਿ ਲਖਸ਼ਾਹ ਭਾਹ ਥਲ ਤਾਏ ਅਹਿਰਨ ਜਿਵੇਂ ਲੁਹਾਰਾਂ ਹੇਠ ਭਠਿਯਾਰਾਂ॥੨੫੧॥

ਅਕਲ ਸ਼ਊਰ ਦੂਰ ਭਏ ਉਸ ਪਲ ਜਦ ਦੀ ਇਸ਼ਕ ਭਵਾਲੀ ਥਲ ਵਿਚ ਡਾਲੀ॥
ਮਿਸਲ ਤ੍ਯੂਰ ਹੂਰ ਦੀ ਸੂਰਤ ਆਇ ਬਨੀ ਮਤਵਾਲੀ ਜਮਕੀ ਜਾਲੀ॥
ਸਠ ਸਠ ਕੋਸ ਚੁਤਰਫੀ ਮਾਨਸ ਜਿੰਸ ਨਾ ਲਭਦੀ ਭਾਲੀ ਧਰਤੀ ਖਾਲੀ॥
ਕਹਿ ਲਖ ਸ਼ਾਹ ਬਨਾਵਤ ਆਹੀ ਨਾ ਕੋਈ ਘਾਹੀਂ ਰਾਲੀ ਮਿਲਿਓ ਨਾ ਯਾਲੀ॥੨੫੨॥

ਸੁਤਰ ਸਵਾਰ ਮੁਹਾਰ ਉਠਾਈ ਆਯਾ ਕਿਤੋਂ ਅਕਾਰਾ ਕਰੋ ਉਲਾਰਾ॥
ਕਾਕਾ ਨਾਮ ਆਮ ਜਗਜਾਨੇ ਕੌਮ ਕਸਾਬ ਚਕਾਰਾ ਹਾਇੰਸਿਆਰਾ॥
ਸ਼ਾਹ ਜ਼ਾਦੀ ਜਦ ਦੇਖੀ ਦੂਰੋਂ ਹੂਰੋਂ ਤਨ ਉਜਿਆਰਾ ਅਤ ਚਮਕਾਰਾ॥
ਓਸ ਜਾਤਾ ਲਖਸ਼ਾਹ ਮਾਹ ਯਾ ਕੋਈ ਟੂਟਾ ਤਾਰਾ ਫੁਲਕੋਂ ਭਾਰਾ॥੨੫੩॥

ਨਾਮ ਪੰਨੂੰ ਦਾ ਹਰਦਮ ਲੈਂਦੀ ਵੈਂਦੀ ਬ੍ਰਿਹੋਂ ਕਸਾਈ ਹੋਸ਼ ਭੁਲਾਈ॥
ਪਰੀ ਦੇਖ ਹੋਵੇ ਸ਼ਰਮਿੰਦੀ ਪਦਮਨ ਹੂਰ ਲਜਾਈ ਛਬ ਅਧਿਕਾਈ॥੨ਪ੪॥

ਦੇਖ ਡੋਲਿਆ ਈਮਾਨ ਓਸੇ ਦਾ ਸੱਸੀ ਮੂੰਹ ਛਿਪਾਯਾ ਰੱਬ ਧਿਆਯਾ ॥
ਕਰ ਵਾਹਰ ਜਿਉਂ ਨਾਹਰ ਕੋਲੋਂ ਸੁਲਮਾਂ ਆਪ ਬਚਾਇਆ ਬਿਲਮ ਨਾ ਲਾਯਾ॥
ਥੀਵਾਂ ਗਰਕ ਨਾਂ ਤਨ ਮੈਂਡੇ ਪਰ ਛੋਹੇ ਹਾਥ ਪ੍ਰਾਯਾ ਬਾਰ ਖੁਦਾਯਾ॥
ਸੱਸੀ ਅਰਜ ਮੰਜੂਰ ਸ਼ਾਹਲਖ ਹੁਕਮ ਹਜੂਰੋਂ ਆਯਾ ਪੜਦਾ ਪਾਇਆ॥੨੫੫॥

ਦਿਤਾ ਰਾਹ ਜ਼ਮੀਨ ਸੱਸੀ ਨੂੰ ਜੇਉਂ ਸੋਹਨੀ ਜਿਉਂ ਜਲ ਵਿਚ ਛਪ ਗਿਓ ਛਲ ਵਿਚ॥
ਹੋਯਾ ਕਸਾਬ ਸ਼ਿਤਾਬ ਨਾਬੀਨਾ ਪੱਲੂ ਉਸਦੇ ਗਲ ਵਿਚ ਝੁਕਿਆ ਪਲ ਵਿਚ॥
ਕਹਿੰਦਾ ਬਖ਼ਸ਼ ਗੁਨਾਹ ਭਲਾ ਹਨ ਪੜਦਾ ਪਿਆ ਅਕਲ ਵਿਚ ਜਾਨ ਖਲੱਲ ਵਿਚ॥
ਭੁਲ ਬਖਸ਼ਾਇ ਸਬੂਤ ਹੋਇਆ ਉਸ ਕਬਰ ਬਨਾਈ ਥਲ ਵਿਚ ਲਾ ਫੁਲ ਫਲ ਵਿਚ॥੨੫੬॥

ਸੋਗ ਪਿਆ ਉਸ ਦਿਨ ਵਿਚ ਥਲਦੀ ਮ੍ਰਿਗਾਂ ਘਾਸ ਵਿਸਾਰੇ ਆਪਨੇ ਚਾਰੇ॥
ਝੁਰਦੇ ਚੋਗ ਨਾ ਚੁਗਦੇ ਪੰਛੀ ਚਕਵੇ ਰੇਜ਼ਗੁਜਾਰੇ ਹੋਇ ਨਿਯਾਰੇ॥
ਜਿਨ ਇਨਸਾਨ ਫਰਿਸ਼ਤੇ ਰੋਂਦੇ ਗਏ ਨਾਂ ਮੂਲ ਸਹਾਰੇ ਹੋਗਮ ਭਾਰੇ॥
ਕਹਿ ਲਖ ਸ਼ਾਹ ਜਿਮੀ ਪਰ ਮਾਤਮ ਆਹੇ ਫਲਕ ਸਤਾਰੇ ਰੋਂਦੇ ਸਾਰੇ॥੨੫੭॥

ਹੁੰਦੀ ਅਕਲ ਇਲਮ ਜੇ ਹੁੰਦਾ ਰਖਦੀ ਬੀਨਾ ਬਾਨਾਂ ਕਾਜ ਸ਼ਹਾਨਾ॥
ਏਹ ਲਿਖ ਕੇ ਰਖ ਤੁਰਦੀ ਚੇਰੀ ਅਸਾਂ ਬਚਾਈਆਂ ਜਾਨਾਂ ਖਉਫ ਬੇਗਾਨਾਂ॥
ਲਿਖੀ ਅਸਾਂਨੂੰ ਵਤ ਘਿਨਵੰਜਸਾਂ ਥਲ ਹੀ ਆਤਿਸ ਖਾਨਾ ਨੂੰ ਪ੍ਰਵਾਨਾ॥
ਕਹਿ ਲਖਸ਼ਾਹ ਦੋਊ ਘਰ ਗਾਲੇ ਕੀਆ ਕਹਿਰ ਕਰਵਾਨਾਂ ਬੇਈਮਾਨਾਂ॥੨੫੮॥

ਮੁਨਕਰ ਅਤੇ ਨਕੀਰ ਕਬਰ ਵਿਚ ਦਿਤੀ ਆ ਦਿਖਲਾਈ ਸੱਸੀ ਬੁਲਾਈ॥
ਪੁਛਨ ਹਿਸਾਬ ਕਿਤਾਬ ਲਗੇ ਉਸ ਅਗੋਂ ਦੇ ਦੁਹਾਈ ਦੋਸ ਨਾ ਰਾਈ॥
ਮੈਨੂੰ ਛਲਕਰ ਤੁਮ ਦੁਖ ਦੇ ਗਏ ਲੈ ਗਏ ਥਲ ਸੁਖਦਾਈ ਜੂਹ ਪ੍ਰਾਈ॥
ਇਯੋ ਲਖ ਸ਼ਾਹ ਫਰਿਸ਼ਤੇ ਬੋਲੇ ਨਾ ਹਮ ਹੋਤ ਮਿਲਾਈ ਤੂੰ ਹਕਾਈ॥੨੫੯॥

ਭੇਜੇ ਆਵਹਿ ਪਾਕ ਜ਼ਾਤ ਦੇ ਹੁਕਮ ਬਜਾਇ ਲਿਆਵਾਂ ਮੋਏ ਜਵਾਂਵਾਂ॥
ਐਬ ਸਵਾਬ ਹਿਸਾਬ ਸਮਝ ਸੁਨ ਦਫਤਰ ਊਪਰ ਲਾਵਾਂ ਹਰ ਹਰ ਥਾਵਾਂ॥
ਗੁਨਹਗਾਰ ਚੁਨ ਡਾਰ ਨਰਕ ਅਰ ਨੇਕਾਂ ਸੁਰਗ ਪੁਜਾਵਾਂ ਸੁਖ ਦਿਖਲਾਵਾਂ॥
ਕੇਹਾ ਵਾਹ ਲਖਸ਼ਾਹ ਮਾਹ ਮੁਖ ਵਸੇ ਜਹਾਂ ਮਿਤਥਾਵਾਂ ਤਹਾਂ ਸੁਹਾਵਾਂ॥੨੬੦॥

ਹੁਕਮ ਖੁਦਾ ਦਾ ਸਿਰਪਰ ਮੰਨਸਾਂ ਜੇਹੜੀ ਉਸਨੂੰ ਭਾਵੇ ਉਸ ਜਾ ਪਾਵੇ॥
ਜਿੱਨਤ ਬੀਚ ਹੇ ਮਰਜੀ ਹੋਵੇ ਦੋਜਖ ਨਜਰੀ ਆਵੇ ਸਹਿਆ ਨਾ ਜਾਵੇ॥
ਓਸ ਸਰਗ ਥੀਂ ਨਰਕ ਚੰਗੇਰਾ ਜਹਾਂ ਯਾਰ ਗਲ ਲਾਵੇ ਤਪਤ ਬੁਝਾਵੇ॥
ਕਹਿਆ ਰਾਸ ਉਨ ਪਾਸ ਸੱਸੀ ਲਖ ਹਕ ਮੁਰਾਦ ਵਰ ਲਿਯਾਵੇ ਹੋਤ ਮਿਲਾਵੇ॥੨੬੧॥

ਤੇਗੋਂ ਤੇਜ਼ ਬਾਰੀਕ ਨਾਲ ਥੀਂ ਪੁਲਸਰਾਤ ਅਤਿ ਭਾਰੀ ਜਮਕੀ ਯਾਰੀ॥
ਬਹੁਤ ਓਸਥੀਂ ਬੁਰਾ ਵਿਛੋੜਾ ਸਹਿਆ ਨਾ ਜਾਵੇ ਵਾਰੀ ਅਤ ਦੁਖ ਭਾਰੀ॥
ਹੋਰਹੀ ਗੋਰ ਅਘੋਰ ਥਲਾਂ ਵਿਚ ਰਹੀ ਭੰਬੋਰ ਥਲ ਨਿਆਰੀ ਲੇਖ ਬਡਾਰੀ॥
ਹੌਂ ਚਕੋਰ ਲਖਸ਼ਾਹ ਮਿਤ ਦੀ ਦੇਖ ਨਦੀ ਵੰਜਾਰੀ ਮਿਲੇ ਦੀਦਾਰੀ॥੨੬੨॥

ਮਉਲਾ ਵਾਹਿਦ ਨਬੀ ਮੁਹੱਮਦ ਇਸ ਵਿਚ ਬਾਤ ਨਾਰਾਈ ਰਾਬਤਾਈ॥
ਸੱਚਾ ਦੀਨ ਅਸਲਾਮ ਜੋ ਕਾਬਾ ਕਿਬਲਾ ਜਾ ਉਮਦਾਈ ਝੁਕੇ ਲੁਕਾਈ॥
ਸਹੀ ਕੁਰਾਨ ਈਮਾਨ ਸਮਝਿਆ ਕੁਲ ਮੋਮਨ ਸੁਖਦਾਈ ਜਾਤੀ ਪਾਈ॥
ਹਉ ਲਖਸ਼ਾਹ ਯਾਰ ਇਕ ਪਾਇਆ ਉਸ ਪਰ ਘੋਲ ਘੁਮਾਈ ਸਿਦਕ ਲਿਆਈ॥੨੬੩॥

ਪਲ ਭਰ ਸੁਖ ਇਸ ਜਨਮ ਨਾ ਦੇਖਿਆ ਥਲ ਵਿਚ ਲੇਖ ਰੁਲਾਈ ਜਾਨ ਵੰਜਾਈ॥
ਰੋਜ ਹਸ਼ਰ ਦੇ ਜੇ ਮਿਤ ਸੂਰਤ ਕਾਦਰ ਬਨ ਦਿਖਲਾਈ ਆਸ ਪੁਜਾਈ॥
ਲਖ ਲਖ ਸ਼ੁਕਰ ਬਜਾਇ ਲਿਯਾਊਂ ਗੁਨ ਗਾਉਂ ਜੰਸ ਵਡਿ੍ਯਾਈ ਅਤ ਉਮਦਾਈ॥
ਨਬੀ ਸ਼ਫਾਯਤ ਨਾ ਭਰੇ ਸ਼ਾਹ ਲਖ ਜੇਮੈਂ ਸ਼ਕਲ ਪੰਰਾਈ ਦੇਖਾਂ ਕਾਈ॥੨੬੪॥

ਓਸੇ ਕਸਾਬ ਦੀ ਸੁਨੋ ਹਕੀਕਤ ਅਈਯੜ ਓਸ ਵੰਜਾਇਆ ਖਾਕ ਰੁਮਾਯਾ॥
ਸਿਰ ਟੋਪੀ ਗਲ ਅਲਫੀ ਤਸਬੀਹ ਛਟੀ ਰੁਮਾਲ ਉਠਾਯਾ ਭੇਖ ਵਟਾਯਾ॥
ਰੋਜ਼ ਕਬਰ ਪਰ ਦੇਵੇ ਝਾੜੂ ਤਕੀਆ ਪਾਸ ਬਠਾਇਆ ਵਾਸ ਠੈਹਰਾਇਆ॥
ਖਾਬ ਖਿਯਾਲ ਜਹਾਨ ਸਮਝਿਯਾ ਲਖਸ਼ਾਹ ਸਿਦਕ ਲਿਆਯਾ ਇਕ ਵਲ ਆਇਆ॥੨੬੫॥

ਪੰਧ ਚੁਰਾਸੀ ਮਜ਼ਲਾਂ ਆਹਾ ਕੇਚਮ ਸ਼ੈਹਰ ਭੰਬੋਰੋਂ ਓਸੇ ਰਹਿਆ ਗੋਰੋਂ॥
ਪਵਨ ਉਡਾਈ ਆਇ ਪਈ ਥਲ ਜਿਉਂ ੫ਤੰਗ ਟੁਟ ਡੋਰੋਂ ਮਿਟਗਈ ਸ਼ੋਰੋਂ॥
ਸੱਸੀ ਦਾ ਅਹਿਵਾਲ ਕਹਿਆ ਅਬ ਬਾਤ ਹੋਤ ਦੀ ਟੋਰੋਂ ਜਨਮੁ ਕਠੋਰੋ॥
ਸਤਵੇਂ ਰੋਜ ਬੱਬਨ ਲੈ ਪਹੁਤਾ ਲਖ ਸ਼ਾਹ ਡਰਦਾ ਹੋਰੋਂ ਪਿਛਲੇ ਜ਼ੋਰੋਂ॥੨੬੬॥

ਬੱਬਨ ਬਲੋਚ ਬਾਦਸ਼ਾਹ ਅਗੇ ਹਥ ਬੰਨ ਸੀਸ ਨਿਵਾਯਾ ਹਾਲ ਸੁਨਾਯਾ॥
ਨਹੀ ਸੀ ਓਥੋਂ ਏਸ ਆਵਨਾ ਮੈਂ ਇਸ ਖਾਤਰ ਧਾਯਾ ਦਰਦ ਵੰਡਾਯਾ॥
ਕਰਕੇ ਮਸਤ ਫਰੇਬ ਨਾਲ ਚਾ ਪਕੜ ਕਚਾਵੇ ਪਾਇਆ ਘਿੱਨ ਲਿਆਇਆ॥
ਕਹਿ ਲਖਸ਼ਾਹ ਨਾ ਦੋਸ ਅਸਾਂ ਕੋ ਜੇਕਰ ਕਿਸੇ ਫੜਾਯਾ ਉਠ ਪਰਚਾਯਾ॥੨੬੭॥

ਬਖਸ਼ੇ ਅਲੀ ਗੁਨਾਹ ਬੱਬਣ ਨੂੰ ਦੇਇ ਸਿਰੋਪਾਇ ਰਝਾਇਆ ਪਾਸ ਬਠਾਇਆ॥
ਸੀਤਲ ਨੈਨ ਹੋਏ ਸੁਤ ਮਿਲ੍ਯਾ ਸੀਨੇ ਨਾਲ ਲਗਾਇਆ ਅਤ ਸੁਖ ਪਾਇਆ॥
ਮਾਈ ਔਰ ਗੁੰਦਾਈ ਭਾਈ ਖੁਸ ਦਾਈ ਰਬ ਧਿਆਯਾ ਫਿਕਰ ਭੁਲਾਯਾ॥
ਕਹਿ ਲਖਸ਼ਾਹ ਵਜੇ ਸ਼ੁਦਿਆਨੇ ਦੇਸ ਦੁਵਾਇ ਸਭਾਇਆ ਵੰਡਦੀ ਮਾਇਆ॥੨੬੮॥

ਮੋਹਰਾਂ ਔਰ ਰੁਪਏ ਵਾਰੇ ਭਾਈਆਂ ਤੇ ਭਰਜਾਈਆਂ ਚਾਚੀਆਂ ਤਾਈਆਂ॥
ਮਾਂਉ ਵਾਰਨੇ ਕੀਤੇ ਮੋਤੀ ਤਰੀ ਖਿਲਾਵਨ ਦਾਈਆਂ ਲੈਨ ਬਲਾਈਆਂ॥
ਵਾਰੀ ਜ਼ਰ ਬਿਸੀਯਾਰ ਅਮੀਰਾਂ ਸ਼ਲਕਾਂ ਬਾਪ ਕਰਾਈਆਂ ਮਿਲਨ ਵਧਾਈਆਂ॥
ਕਹਿ ਲਖ ਹੋਏ ਤਮਾਸੇ ਤਾਨਾਂ ਬੇਸ਼ ਮਰਤਬਾਂ ਲਾਈਆਂ ਕਹਿਨ ਚਤਰਾਈਆਂ॥੨੬੯॥

ਬਜੇ ਨੌਬਤਾਂ ਹਰ ਹਰ ਬਾਜੇ ਧੁਰ ਧਜ ਰਹੀ ਨ ਕਾਈ ਜੜੀ ਲੁਕਾਈ॥
ਸ਼ਮਾਂਸਾਖ ਮਹਿਤਾਬ ਚੰਗੀ ਆਤਸ਼ਬਾਜੀ ਆਈ ਖ਼ੂਬ ਚਲਾਈ॥
ਫੁਲਝੜੀਆਂ ਗੁਲਜ਼ਾਰਾਂ ਘਨੀਆਂ ਬੀਚ ਬਰੂਦ ਸਫਾਈ ਚਮਕ ਸਵਾਈ॥
ਹਾਥੀ ਘੋੜੇ ਛੁਟੇ ਰੈਹਕਲੇ ਕਹਿ ਲਖਸ਼ਾਹ ਛਬ ਛਾਈ ਬਾਨ ਹਵਾਈ॥੨੭੦॥

ਮਨ ਭਾਵਨ ਛਬ ਛਾਵਨ ਸਾਵਨ ਭਾਦਰੋਂ ਮਜਨੂੰ ਭਾਰਾਂ ਪੈਹਨ ਫ਼ਵਾਰਾਂ॥
ਕੜਕਾਂ ਭੜਕਾਂ ਜ੍ਯੋਂ ਘਨ ਗਰਜੇਂ ਦਾਮਨ ਜਿਉਂ ਗੁਲਤਾਰਾਂ ਲਿਸ਼ਕ ਹਜ਼ਾਰਾਂ॥
ਗੋਲੇ ਤੋਪਾਂ ਪਉਨਦਾਰਬਹੁਰਛਾਂ ਉਸਤਾਕਾਰਾਂ ਕਰਨ ਉਲਾਰਾਂ॥
ਤਮਾੜ ਬ੍ਰਿਛ ਅਰ ਸਰੂ ਬੋਹੜਾਂ ਬਾਗ ਕੰਦੀਲ ਅਨਾਰਾਂ ਲਖ ਗੁਲਜ਼ਾਰਾਂ॥੨੭੧॥

ਮਛਲੀਦਾਰ ਹਜ਼ਾਰਾਂ ਨਾਦਰਾਂ ਸ਼ਾਨ ਚਾਦਰਾਂ ਭਰੀ ਗਿਰਦ ਕਿਨਾਰੀ॥
ਗੁਲ ਸੋਸਨ ਗੁਲ ਹਰ ਹਰ ਕਿਸਮਾਂ ਉਮਦਾ ਮੂਰਤ ਕਾਰੀ ਸਚਿਯੋਂ ਢਾਰੀ
ਗੁਲਦਾਰ ਬਿਸੀਯਾਰ ਲੈਹਰੀਏ ਬੂਟੇ ਬੇਸੁਮਾਰੀ ਲਿਖੇ ਲਿਖਾਰੀ॥
ਬਾਂਦਰ ਰਿਛ ਲੰਗੂਰ ਕੁਦਾਵੇ ਆਤਿਸ਼ਬਾਜ਼ ਲਿਖਾਰੀ ਜੇਬ ਉਲਾਰੀ॥੨੭੨॥

ਛੁਟੇ ਘਣੇ ਤੁਰੰਜ ਪਾਂਚ ਘਰ ਛਤਰ ਬੁਰਜ ਛਿਕਾਰੇ ਲੈਨ ਉਡਾਰੇ॥
ਚਰਖ ਚਰਖੀਆਂ ਔਰ ਪਰਿੰਦਾਂ ਦੇਵ ਦੇਵਤੇ ਕਾਰੇ ਐਤ ਭਬਕਾਰੇ॥
ਮੁਗਲ ਮਲੰਗ ਪਲੰਗ ਹਰਨ ਬਹੁ ਪਿੰਜਰੇ ਮੋਰ ਸਿੰਗਾਰੇ ਪਰੀਆਂ ਖਾਰੇ॥
ਆਤਿਸਬਾਜ਼ੀ ਚਲੇ ਲਖਸ਼ਾਹ ਖੁਸ਼ੀ ਹੋਏ ਸਰਕਾਰੇ ਰਾਜਦੁਆਰੇ॥੨੭੩॥

ਰਖਿਯੋਨੇ ਇਕ ਮਸਤ ਪੁੰਨੂੰ ਨੂੰ ਨਿਤ ਨੌਰੋਜ ਦਿਖਾਵਨ ਕੈਫ ਪਿਲਾਵਨ॥
ਸੌ ਸੌ ਖ਼ਾਤਰ ਕਰਦੇ ਘਰਦੇ ਡਰਦੇ ਫੇਰੇ ਪਾਵਨ ਦਿਲਪਤਿਯਾਵਨ॥
ਉਮਦਾ ਕਿਸਮ ਪੁਸ਼ਾਕਾਂ ਚੁਗਚੁਗ ਖਿਦਮਤਗਾਰ ਪੈਹਨਾਵਨ ਅਤਰ ਲਗਾਵਨ॥
ਕਹਿ ਲਖਸ਼ਾਹ ਨਾ ਧੀਰ ਸੱਸੀ ਬਿਨ ਚੀਰ ਪੀਰ ਉਪਜਾਵਨ ਤਨ ਕੋ ਤਾਵਨ॥੨੭੪॥

ਛੇ ਸਤ ਰੋਜ ਵਿਸਾਹ ਨਾ ਕੀਤਾ ਰਖਿਯੋਨੇ ਤਕੜਾਈ ਨਜਰ ਮਿਲਾਈ॥
ਹੋ ਗਏ ਤਮਾਂਮ ਵਸੀਲੇ ਸੱਜਨ ਸਾਕ ਸੁਖਦਾਈ ਮਾਂਪਿਉ ਭਾਈ॥
ਘਰ ਕੇ ਬੀਚ ਵਜ਼ੀਰ ਸਿਆਣੇ ਆਹੀ ਨਾਰ ਗੁੰਦਾਈ ਲੇਖ ਭੁਲਾਈ॥
ਕਹਿ ਲਖਸ਼ਾਹ ਸਮਾਂ ਆ ਪੁੰਨਾ ਪੇਸ਼ ਨਾ ਗਈ ਦਾਨਾਈ ਉਨਕੀ ਕਾਈ॥੨੭੫॥

ਬ੍ਰਿਹੋਂ ਸਾਣ ਚੜਾਈਆਂ ਛੁਰੀਆਂ ਖੁਰੀਆਂ ਕਰ ਕਰ ਆਵੇ ਬੁਰੀਆਂ ਆਵੇ॥
ਹਿਲਦੇ ਜਖਮ ਨਾ ਮਿਲਦੇ ਦਿਲ ਦੇ ਪੀੜ ਸਰੀਰ ਸਤਾਵੇ ਧੀਰ ਵੰਜਾਵੇ॥
ਇਸ ਦੁਖ ਸਮ ਨਹੀਂ ਭਾਰ ਜਮਾਂ ਦਾ ਸੇਸਨਾਗ ਗ਼ਮ ਖਾਵੇ ਫੱਨਾ ਚੁਕਾਵੇ॥
ਕਹਿ ਲਖਸ਼ਾਹ ਨ ਵਾਹ ਆਹ ਸੁਨ ਮਤ ਸਿਰ ਧੌਲ ਹਿਲਾਵੇ ਧਰ ਉਲਟਾਵੇ॥੨੭੬॥

ਖ਼੍ਵਾਬ ਧੁਨਖ ਆ ਹੋਈ ਪੁਨੂੰ ਨੂੰ ਗਰਕ ਹੋਈ ਥਲ ਪਿਆਰੀ ਬਨੀ ਲਾਚਾਰੀ॥
ਉਟਕੀ ਨੀਂਦ ਗਈਆਂ ਖੁਲ ਚਸ਼ਮਾਂ ਉਤਰੀ ਕੈਫ਼ ਖ਼ੁਮਾਰੀ ਰੋਂਦਾ ਜ਼ਾਰੀ॥
ਨਾਂ ਉਹ ਯਾਰ ਨਾ ਸੇਜ ਫੁਲਾਂ ਦੀ ਨਾ ਉਹ ਮਹਿਲ ਅਟਾਰੀ ਚਿੱਤਰਾ ਕਾਰੀ॥
ਕੈਹ ਲਖਸ਼ਾਹ ਕਈ ਦੁਖ ਧਾਣੇ ਪਏ ਕਲੇਜੇ ਝਾਰੀ ਵਗੀ ਕਟਾਰੀ॥੨੭੭॥

ਯਾ ਰਣ ਅੰਦਰ ਤੇਗ ਬੀਰ ਥੀਂ ਟੁਟ ਗਈ ਉਲਮਾਣੀ ਆਫ਼ਤ ਧਾਣੀ॥
ਯਾ ਮਨਤਾਰੂ ਤੁਲਾ ਵੰਜਾਇਆ ਸ਼ੌਹ ਦਰੀਆਇ ਤੁਫ਼ਾਨੀ ਘੁਮਣਵਾਣੀ॥
ਬਾਸਕ ਨਾਗ ਵਿਸਾਰੇ ਯਾ ਮਨ ਯਾ ਮੱਛ ਵਿਛੜੇ ਪਾਨੀ ਮੌਤ ਨਸ਼ਾਨੀ॥
ਕਹਿ ਲਖ ਸ਼ਾਹ ਇਉ ਬਨੀ ਹੋਤ ਨੂੰ ਛੀਨ ਗਿਆ ਦਿਲ ਜਾਨੀ ਅਹਿਲ ਜਵਾਨੀ॥੨੭੮॥

ਉਡਣ ਖਟੋਲਾ ਉਠ ਸ਼ਾਹਜ਼ਾਦੇ ਮੰਗਵਾਯਾ ਹਿਤਕਾਰੀ ਦੇ ਨਿਹਾਰੀ॥
ਕਸਿਆ ਉਸ ਕਚਾਵਾ ਉਸ ਪਰ ਕੀਤੀ ਆਪ ਸਵਾਰੀ ਪਕੜ ਮੁਹਾਰੀ॥
ਚੋਰੀ ਰਾਤ ਸਿਧਾਇਆ ਘਰ ਥੀਂ ਬਨੀ ਮੁਸੀਬਤ ਭਾਰੀ ਆਨ ਲਚਾਰੀ॥
ਏਹੋ ਚਾਹ ਲਖਸ਼ਾਹ ਹੋਤ ਦਿਲ ਰਹਿ ਆਵੇ ਜਗਜਾਰੀ ਮਿਲੇ ਪਿਆਰੀ॥੨੭੯॥

ਸ਼ੋਰ ਪਿਆ ਵਿਚ ਮਹਿਲਾਂ ਪਾਛੇ ਖੋਜ ਸਿਧਾਏ ਭਾਈ ਅਰਸੁਖੁਦਾਈ॥
ਕੌਨ ਮਿਲੇ ਉਸ ਸ਼ੁਤਰ ਤੇਜ ਨੂੰ ਕਰੇ ਪਵਨ ਜਿਉਂ ਧਾਈ ਗਤ ਉਮਦਾਈ॥
ਵਾਹਰ ਹਾਰ ਲਾਚਾਰ ਹੋਏ ਥਲ ਸਾਹਿਬ ਬਿਪਤਾ ਪਾਈ ਵਾਹ ਨਾ ਕਾਈ॥
ਕਹਿ ਲਖਸ਼ਾਹ ਸਵਾਰ ਯਾਰ ਵਲ ਗਇਆ ਮੁਹਾਰ ਉਠਾਈ ਕਰਹਾਂ ਵਗਾਈ॥੨੮੦॥

ਮਗਰੇ ਥਲ ਵਿਚ ਗੋਰ ਸੱਸੀ ਦੀ ਦੇਖ ਉਸੀ ਵਲ ਧਾਇਆ ਦਰਦ ਸਤਾਯਾ॥
ਉਸ ਫਕੀਰ ਥੀਂ ਪੁਛਦਾ ਏਥੇ ਕੌਨ ਬਜੁਰਗ ਸਮਾਯਾ ਓਸ ਸੁਨਾਯਾ॥
ਆਹੀ ਨਾਰੀ ਸਸ ਦੀ ਸੂਰਤ ਹੂਰਹੁ ਹੁਸਨ ਸਵਾਯਾ ਰੱਬ ਬਨਾਯਾ॥
ਲਏ ਨਾਮ ਲਖ ਸ਼ਾਹ ਪੰਨੂੰ ਦਾ ਹਰਦਮ ਰਿਦੇ ਵਸਾਯਾ ਇਸ਼ਕ ਕਮਾਯਾ॥੨੮੧॥

ਰੇਤ ਬਲਾਂ ਵਿਚ ਤਪਦੀ ਜੈਸੇ ਤਾਯਾ ਭਠ ਭਠਿਆਰੀ ਧੁਪ ਕਹਾਰੀ॥
ਪਾਉਂ ਹੋਇ ਜਲ ਬਲਕੇ ਭੜਥਾ ਕੀਤੀ ਦਰਦਾਂ ਆਰੀ ਹੋਸ਼ ਵਿਸਾਰੀ॥
ਭੂਲਚੂਕ ਜੋ ਆਹੀ ਅਪਨੀ ਸਾਰੀ ਗੋਸ਼ ਗੁਜ਼ਾਰੀ ਅਰਜ਼ ਪੁਕਾਰੀ॥
ਕਹਿ ਲਖਸ਼ਾਹ ਵਿਚ ਇਸ ਮਕਾਨ ਦੇ ਹੋਈ ਗ਼ਰਕ ਵਿਚਾਰੀ ਬਨੀ ਲਾਚਾਰੀ॥੨੮੨॥

ਦਿਤੀ ਛੋੜ ਮੁਹਾਰ ਸ਼ਤਾਬੀ ਉਤਰ ਖਲਾ ਵਿਚ ਥਲ ਦੇ ਦੁਖ ਤਨ ਸਲਦੇ॥
ਦੇਕਰ ਬਹੁਤ ਪਿਆਰ ਸ਼ੁਤਰ ਨੂੰ ਨਾਲ ਲਗਾਯਾ ਤਨ ਦੇ ਆਂਸੂ ਢੱਲਦੇ॥
ਕੈਹਿੰਦਾ ਪਨਾਹ ਖੁਦਾਦੀ ਤੈਕੂੰ ਯਾਰ ਅਸੀ ਹੁਨ ਚਲਦੇ ਮਿਲ ਸੰਗ ਰਲਦੇ॥
ਦੇਖ ਸ਼ਾਹਲਖ ਜਗਤ ਮੁਸਾਫਿਰ ਲੇਖ ਲਿਖੇ ਨਹੀ ਟਲਦੇ ਚੋਟ ਅਜਲਦੇ॥੨੮੩॥

ਲੈ ਕਰ ਕਬਰ ਕਲਾਵੇ ਅੰਦਰ ਕਹਿੰਦਾ ਕਰ ਕਰ ਜ਼ਾਰੀ ਮਿਟੇ ਖ਼ੁਵਾਰੀ॥
ਹੋਏ ਰਾਹ ਆਹ ਮੁਖ ਦੇਖੂੰ ਜੀ ਤੁਮ ਸਾਥ ਹਮਾਰੀ ਸਚਦੀ ਯਾਰੀ॥
ਫੱਟ ਗਈ ਗੋਰ ਹੁਕਮ ਰੱਬ ਕੀਤਾ ਹੋਤ ਗਿਆ ਲੰਘ ਬਾਰੀ ਮਿਲ ਗਈ ਸਾਰੀ॥
ਲੱਖ ਖੁਸ਼ੀਆਂ ਲਖਸ਼ਾਹ ਦੁਹਾਂ ਨੂੰ ਹੋਈ ਸੁਕਰਗੁਜਾਰੀ ਮਿਲ ਹਿਤਕਾਰੀ॥੨੮੪॥

ਉਮਰ ਤੁਮਰ ਸਮਰਾ ਆ ਪਹੁਤੇ ਉਸ ਮਕਾਨ ਸੁਖਦਾਈ ਤੀਨੋ ਭਾਈ॥
ਪੁਛੀ ਹਕੀਕਤ ਆ ਫਕੀਰ ਥੀਂ ਉਸ ਤਮਾਮ ਬਤਾਈ ਬਾਤ ਸਮਝਾਈ॥
ਆਇ ਉਥਾਹੀ ਰੋਏ ਸਾਰੇ ਅੰਤ ਗਏ ਕਰ ਧਾਈ ਸ਼ੁਤਰ ਵਗਈ॥
ਹੋਤ ਅਲੀ ਸੁਨ ਗਿਰਯੋ ਤਖਤ ਥੀਂ ਜੂਦੀਬਾਨੋ ਮਾਈ ਔਰ ਗੁੰਦਾਈ॥੨੮੫॥

ਰੋਵਨ ਮਾਸੀਆਂ ਫੁਫੀਆਂ ਸਕੀਆਂ ਭੈਣਾਂ ਅਰ ਭਰਜਾਈਆਂ ਚਾਚੀਆਂ ਤਾਈਆਂ॥
ਰੋਇ ਅਮੀਰ ਵਜੀਰ ਆਖਦੇ ਹੈ ਕੇਚਮ ਦਿਆ ਸਾਈਆਂ ਰੋਵਨ ਦਾਈਆਂ॥
ਰੋਈਂ ਗੋਲੀਆਂ ਗੋਲੇ ਚਾਕਰ ਹੋਸ਼ਾਂ ਉਨ੍ਹਾਂ ਵੰਜਾਈਆਂ ਮਿਸਲ ਸੁਦਾਈਆਂ॥
ਕਹਿ ਲਖ ਸ਼ਾਹ ਸਿਪਾਹ ਰਈਯਤ ਹਰ ਇਕ ਬਾਹਾਂ ਚਾਹੀਆਂ ਦੇ ਦੁਹਾਈਆਂ॥੨੮੬॥

ਕੇਚਮ ਸ਼ੈਹਰ ਕੈਹਰ ਏਹ ਹੋਯਾ ਆਵੇ ਖਲਕਤ ਸਾਰੀ ਜੋ ਨਰ ਨਾਰੀ॥
ਉਸਦੇ ਨਾਮ ਤਆਮ ਆਮ ਨੂੰ ਵੰਡਦੇ ਰੋਜ ਭੰਡਾਰੀ ਲੰਗਰ ਜਾਰੀ॥
ਪੜ ਪੜ ਖਤਮ ਭਰਾਂਨ ਰਾਤ ਦਿਨ ਬਖਸ਼ਨ ਵਾਰੋ ਵਾਰੀ ਹਾਫ਼ਿਜ਼ ਕਾਰੀ॥
ਜੂਦ ਦਰੂਦ ਦਵਾਇ ਦਰਮ ਦੇ ਭਾਈਆਂ ਮਜਲਸ ਵਾਰੀ ਕਬਰ ਉਸਾਰੀ॥੨੮੭॥

ਉਤਵਲ ਨਾਰ ਅਤੇ ਦੀ ਜਾ ਸਰਕਾਰੇ ਦਾਸਤਾਨ ਬਹਿ ਸਾਰੀ ਗੋਸ਼ ਗੁਜਾਰੀ॥
ਹੁਕਮ ਹੋਯਾ ਰਹੁ ਮਸਤ ਧੋਬਨੇ ਜੇਹਈ ਲਾਜ ਪਿਆਰੀ ਰੋਇ ਨਾ ਜਾਰੀ॥
ਉਸ ਨਾ ਸੀ ਘਰ ਤੈਂਡੇ ਰਹਿਨਾ ਲੈਹਨਾ ਲਿਯੋ ਗਵਾਰੀ ਗੈਹਨਾ ਭਾਰੀ॥
ਲਖ ਕਰੇ ਲਖ ਸ਼ਾਹ ਲਿਪਟ ਛਲ ਲਖ ਗਈ ਪਰਜਾ ਸਾਰੀ ਜੋ ਨਰ ਨਾਰੀ॥੨੯੦॥

ਕਰ ਤਸਨੀਫ਼ ਸੁਨਾਈ ਸਾਰੀ ਅਕਲ ਫਿਕਰ ਜੋ ਆਈ ਬਾਤ ਵਿਹਾਈ॥
ਭੂਲ ਚੂਕ ਜੋ ਆਈ ਮੈਂ ਥੇ ਦੇਹੋ ਸਲਾਹ ਦਾਨਾਈ ਕਰ ਚਤਰਾਈ॥
ਪੜਕੇ ਖਤਮ ਦੇਹੁ ਫਿਰ ਮਗਰ ਹੋਗ ਕੰਮ ਭਲਯਾਈ ਜਸ ਵਡਿਯਾਈ॥
ਬਾਰਾਂ ਸੈ ਸੰਤਾਲੀ ਸ਼ਾਹ ਲਖ ਹਿਜਰੀ ਸੰਨ ਬਨਾਈ ਸਿਫ਼ਤ ਸੁਨਾਈ॥੨੯੧॥

ਸੰਪੂਰਣ