Kartar Singh Duggal ਕਰਤਾਰ ਸਿੰਘ ਦੁੱਗਲ

ਕਰਤਾਰ ਸਿੰਘ ਦੁੱਗਲ (੧ ਮਾਰਚ ੧੯੧੭-੨੬ ਜਨਵਰੀ ੨੦੧੨) ਦਾ ਜਨਮ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ।ਉਹ ਪੰਜਾਬੀ ਦੇ ਮਹਾਨ ਗਲਪਕਾਰ ਸਨ। ਉਨ੍ਹਾਂ ਨੇ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਸਾਹਿਤ ਸਿਰਜਨਾ ਕੀਤੀ।ਉਨ੍ਹਾਂ ਦੇ ਕਾਵਿ ਸੰਗ੍ਰਹਿ: ਕੰਢੇ ਕੰਢੇ, ਬੰਦ ਦਰਵਾਜ਼ੇ, ਵੀਹਵੀਂ ਸਦੀ ਤੇ ਹੋਰ ਕਵਿਤਾਵਾਂ; ਕਹਾਣੀ ਸੰਗ੍ਰਹਿ ਸਵੇਰ ਸਾਰ (੧੯੪੨), ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੀ ਗਈ (੧੯੪੩), ਡੰਗਰ, ਅੱਗ ਖਾਣ ਵਾਲੇ, ਕਰਾਮਾਤ (੧੯੫੭), ਪਾਰੇ ਮੈਰੇ (੧੯੬੧), ਇੱਕ ਛਿੱਟ ਚਾਨਣ ਦੀ (੧੯੬੩), ਮਾਜ਼ਾ ਨਹੀਂ ਮੋਇਆ (੧੯੭੦), ਨਵਾਂ ਘਰ, ਸਿਲ ਵੱਟੇ, ਟੋਏ ਟਿੱਬੇ, ਸੋਨਾਰ ਬੰਗਲਾ, ਫੁੱਲ ਤੋੜਨਾ ਮਨਾਂ ਹੈ, ਢੋਇਆ ਹੋਇਆ ਬੂਹਾ, ਹੰਸਾ ਆਦਮੀ (੧੯੮੬), ਪੈਣਗੇ ਵੈਣ ਡੂੰਘੇ (੧੯੯੩), ਭਾਬੀ ਜਾਨ (੧੯੯੫) ਅਤੇ ਮੌਤ ਇੱਕ ਗੁੰਚੇ ਦੀ (੧੯੯੫); ਨਾਵਲ: ਆਂਦਰਾਂ, ਪੁੰਨਿਆ ਦੀ ਰਾਤ, ਤੇਰੇ ਭਾਣੇ, ਬੰਦ ਦਰਵਾਜ਼, ਮਿੱਟੀ ਮੁਸਲਮਾਨ ਕੀ ਹਨ ।ਉਨ੍ਹਾਂ ਨੇ ਨਾਟਕ, ਇਕਾਂਗੀ, ਵਾਰਤਕ, ਅਲੋਚਨਾ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਕੰਮ ਕੀਤਾ ।ਉਨ੍ਹਾਂ ਨੂੰ ਸਾਹਿਤ ਅਕੈਡਮੀ ਅਵਾਰਡ, ਪਦਮ ਭੂਸ਼ਨ ਪੁਰਸ਼ਕਾਰ ਅਤੇ ਹੋਰ ਬਹੁਤ ਸਨਮਾਨ ਮਿਲੇ ।