Karam Singh Zakhmi ਕਰਮ ਸਿੰਘ ਜ਼ਖ਼ਮੀ

ਕਰਮ ਸਿੰਘ ਜ਼ਖ਼ਮੀ ਆਮ ਲੋਕਾਂ ਦੇ ਸ਼ਾਇਰ ਹਨ । ਉਨ੍ਹਾਂ ਨੇ ਗ਼ਜ਼ਲ ਨੂੰ ਰਵਾਇਤੀ ਜੰਜਾਲ ’ਚੋਂ ਕੱਢ ਕੇ ਆਮ ਔਸਤ ਆਦਮੀ ਦੀ ਹੋਣੀ ਨਾਲ ਜੋੜਨ ਦਾ ਜਤਨ ਕੀਤਾ ਹੈ। ਸ਼ਰਾਬ, ਸਾਕੀ, ਰਿੰਦ ਜਿਹੇ ਸ਼ਬਦਾਂ ਦੀ ਥਾਂ ਉਹ ਆਪਣੀ ਗ਼ਜ਼ਲ ਵਿੱਚ ਕਿਰਤ, ਕਿਰਸਾਨ ਤੇ ਮਿਹਨਤ ਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ । ਉਹ ਸ਼ੋਸ਼ਣ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਲੋਟੂ ਸ਼੍ਰੇਣੀ ਦਾ ਪਾਜ ਉਘਾੜਦੇ ਹਨ। ਧਰਮ ਦੇ ਥੋਥੇ ਤੇ ਖਾਲੀਪਨ ’ਤੇ ਤੇਜ਼ ਵਿਅੰਗ ਕਸਦੇ ਹਨ। ਉਨ੍ਹਾਂ ਦੀਆਂ ਰਚਨਾਵਾਂ/ਗ਼ਜ਼ਲ-ਸੰਗ੍ਰਿਹ ਹਨ: ‘ਯਾਦਾਂ ਦੇ ਪੁਠਕੁੰਡੇ’, ‘ਤੁਪਕੇ ਵਿੱਚ ਸਮੁੰਦਰ’, ‘ਚੁੱਲ੍ਹੇ ਵਿੱਚ ਬਸੰਤਰ’ ‘ਕਦ ਬੋਲਾਂਗੇ’, 'ਠੰਡੇ ਬੁਰਜ ਦੀ ਆਵਾਜ਼', 'ਲਗਰਾਂ ਬਣੀਆਂ ਰੁੱਖ', ‘ਅੱਖ ਤਿਣ’... ।

ਪੰਜਾਬੀ ਗ਼ਜ਼ਲਾਂ/ਕਵਿਤਾ ਕਰਮ ਸਿੰਘ ਜ਼ਖ਼ਮੀ

  • ਉਹ ਮੇਰੇ ਅੰਗ-ਸੰਗ ਰਿਹਾ ਹੈ
  • ਅਸਲ ਵਿੱਚ ਜੋ ਹੈ ਕਦੇ ਦਿਸਦਾ ਨਹੀਂ
  • ਆਉਂਦਿਆਂ ਤੇ ਜਾਂਦਿਆਂ ਨੂੰ ਦੇਖਦਾ ਹੈ ਮੀਲ ਪੱਥਰ
  • ਇੱਕ ਦੂਜੇ ਤੋਂ ਬੁਰਾ ਭਲਾ ਅਖਵਾਉਣ ਕਤਾਰਾਂ ਵਿੱਚ ਖੜ੍ਹੇ
  • ਸਦੀਆਂ ਤੋਂ ਜੋ ਬੰਦ ਪਿਆ ਮੂੰਹ ਖੋਲ੍ਹਣ ਨੂੰ ਜੀ ਕਰਦਾ ਹੈ
  • ਹਰ ਥਾਂ ਹੋਈ ਬੇਕਦਰੀ ਬਰਬਾਦੀ ਹੈ
  • ਹੱਸਦੇ ਰਹੀਏ ਅਤੇ ਹਸਾਈਏ ਥੋੜ੍ਹਾ ਥੋੜ੍ਹਾ
  • ਹਾਕਾਂ ਮਾਰ ਬੁਲਾਇਆ ਸੂਰਜ
  • ਹੁੰਦੇ ਨੇ ਦੋ ਕਿਸਮ ਦੇ, ਲੇਖਕ ਜਾਂ ਵਿਦਵਾਨ
  • ਕੋਸ਼ਿਸ਼ ਹੈ ਕਿ ਐਸਾ ਇੱਕ ਸੰਸਾਰ ਬਣੇ
  • ਛੰਦਾਂ ਰਾਗਾਂ ਨਾਲ਼ ਸ਼ਿੰਗਾਰੀ, ਮਾਂ ਬੋਲੀ ਪੰਜਾਬੀ
  • ਜਦ ਜਦ ਗਲਾ ਦਬਾਇਆ, ਸਬਕ ਸਿਖਾਇਆ ਕਲਮਾਂ ਨੇ
  • ਜਦ ਵੀ ਦੇਖਾਂ ਜੋਤਿਸ਼ੀਆਂ ਨੂੰ ਹੱਥ ਦਿਖਾਉਂਦਾ ਪੜ੍ਹਿਆ ਲਿਖਿਆ
  • ਤੰਗੀਆਂ ਤੇ ਤੁਰਸ਼ੀਆਂ ਦੀ ਮਾਰ ਝੱਲਦੇ ਆ ਰਹੇ ਹਾਂ
  • ਤਿੱਪ ਤਿੱਪ ਚੋਂਦੇ, ਠੰਢੇ ਹੌਕੇ ਭਰਦੇ ਨੇ ਬਰਸਾਤਾਂ ਵਿੱਚ
  • ਤੇਰਾ ਮੇਰਾ ਰਿਸ਼ਤਾ ਖੂਬ ਪੁਰਾਣਾ ਹੈ
  • ਦੁਨੀਆਂ ਟੇਢੀ ਖੀਰ ਦਿਸੇ
  • ਦੁਨੀਆਂ ਵਿੱਚ ਗ਼ਮਖ਼ਾਰ ਦਿਸੇ ਨਾ
  • ਨਾ ਮੈਂ ਹਿੰਦੂ, ਸਿੱਖ ਨਾ, ਨਾ ਹੀ ਮੁਸਲਮਾਨ
  • ਪੰਛੀ ਤੇ ਪਰਦੇਸੀ ਦੇ ਵੀ ਘਰ ਹੁੰਦੇ ਨੇ
  • ਮੱਥੇ ਵਿਚਲੀ ਮੰਜ਼ਿਲ ਜਦ ਵੰਗਾਰੇ ਬੰਦੇ ਨੂੰ
  • ਮੁਹੱਬਤ ਵੀ ਵਿਸ਼ਾ ਹੈ, ਪਰ ਬਥੇਰੇ ਹੋਰ ਵੀ ਨੇ
  • ਮੇਰੀ ਗ਼ਜ਼ਲ ਗ਼ੁਲਾਮ ਨਹੀਂ ਹੈ ਬੌਧਿਕਤਾ ਦੀ
  • ਮੈਂ ਅਜੇ ਹਰਿਆ ਨਹੀਂ
  • ਰਚਨਾ ਰੱਬ ਦੀ ਬੜੀ ਮਹਾਨ ਔਰਤ
  • ਰੁਕਿਆ ਨਾ ਜੇ ਅੰਦਰਲਾ ਘਮਸਾਨ ਅਜੇ