Joshua Fazalud Din ਜੋਸ਼ੂਆ ਫ਼ਜ਼ਲਦੀਨ

ਜੋਸ਼ੂਆ ਫ਼ਜ਼ਲਦੀਨ (੭ ਅਗਸਤ ੧੯੦੩-੧੯੭੩) ਦਾ ਜਨਮ ਜਿਲਹਮ, ਪਾਕਿਸਤਾਨ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਫਜ਼ਲ ਉਦਦੀਨ ਤੇ ਮਾਤਾ ਦਾ ਨਾਂ ਫਜ਼ਲ ਬੇਗਮ ਸੀ । ਉਹ ਪ੍ਰਸਿੱਧ ਕਵੀ, ਨਾਟਕਕਾਰ, ਕਹਾਣੀਕਾਰ ਅਤੇ ਨਾਵਲਿਸਟ ਸਨ। ਉਹ ਸੂਝਵਾਨ, ਸਿਆਸਤਦਾਨ, ਅਤੇ ਵਕੀਲ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਤਾਰੇ (ਨਜ਼ਮਾਂ ਤੇ ਗੀਤ), ਨਿੱਕੀਆਂ ਕਹਾਣੀਆਂ; ਨਾਵਲ: ਮੁੰਡੇ ਦਾ ਮੁੱਲ,ਪ੍ਰਭਾ, ਬਰਕਤੇ, ਪਤੀ ਬਰਤਾ ਕਮਲਾ, ਨਾਟਕ: ਦਿਹਾਤੀ ਤਲਵਾਰ, ਪਿੰਡ ਦੇ ਵੈਰੀ ਅਤੇ ਰੂਹਾਨੀ ਵਾਰਤਾ ਸ਼ਾਮਿਲ ਹਨ ।

ਜੋਸ਼ੂਆ ਫ਼ਜ਼ਲਦੀਨ ਪੰਜਾਬੀ ਕਵਿਤਾ

  • ਸ਼ਕ ਤੇ ਮੁਹੱਬਤ
  • ਪ੍ਰਾਰਥਨਾ
  • ਰੱਬ ਬੇਲੀ ਸੱਭ ਬੇਲੀ
  • ਰੱਬੀ ਹੁਸਨ ਦੇ ਦੇਹ ਧਾਰੀ ਹੋਣ ਲਈ ਪ੍ਰਾਰਥਨਾ