Jauhar Khalsa : Giani Kartar Singh Kalaswalia

ਜੌਹਰ ਖ਼ਾਲਸਾ : ਗਿਆਨੀ ਕਰਤਾਰ ਸਿੰਘ ਕਲਾਸਵਾਲੀਆ


੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਦੋਹਿਰਾ- ਦੀਨ ਦਰਦ ਦੁਖ ਹਰਨ ਪ੍ਰਭੁ ਕਰਤਾ ਪੁਰਖ ਅਕਾਲ ॥ ⁠ਦਾਸ ਜਾਨ ਰੱਛਾ ਕਰੋ ਬਿਘਨ ਹਰੋ ਤਤਕਾਲ ॥੧॥ ਦੋਹਿਰਾ- ਗੁਰ ਨਾਨਕ ਥੀਂ ਆਦਿ ਲੈ ਸ੍ਰੀ ਸਤਿਗੁਰ ਦਸਮੇਸ਼ ॥ ⁠ਬਾਰ ਬਾਰ ਬੰਦਨ ਕਰੋਂ ਸਗਲੇ ਮਿਟਹਿੰ ਕਲੇਸ਼ ॥੨॥ ਦੋਹਿਰਾ- ਵਿੱਦਯਾ ਗੁਰ ਕੋ ਬੰਦਨਾ ਕਰੋਂ ਸੁ ਹਿਤ ਚਿਤ ਲਾਇ ॥ ⁠ਨਾਮ ਦੁਸੰਧਾ ਸਿੰਘ ਜਿਨ ਤਿਨ ਪਗ ਸੀਸ ਨਿਵਾਇ ॥੩॥ ਦੋਹਿਰਾ- ਮਾਤਾ ਪਿਤਾ ਅਰ ਸੰਤ ਜਨ ਸਭ ਕਾ ਕਰ ਸਤਿਕਾਰ ॥ ⁠ਕਰੋ ਗਰੰਥ ਆਰੰਭ ਅਬ ਕੇਵਲ ਹਿਤ ਉਪਕਾਰ ॥੪॥ ਦੋਹਿਰਾ- ਪੰਥ ਗੁਰੂ ਗੁਰੂ ਪੰਥ ਹੈ ਏਕੋ ਰੂਪ ਪਛਾਨ ॥ ⁠ਗਾਵੋਂ ਪੰਥਕ ਗੀਤ ਨਿਤ ਪ੍ਰੇਮ ਰਿਦੇ ਮਹਿ ਠਾਨ ॥੫॥ ਬਿਜੈ ਦੰਡਕ ਛੰਦ ਕਾਰਨ ਕਰਨ ਅਕਾਲ ਪ੍ਰਣਾਮ ਤੈਨੂੰ ਤੇਰੀ ਸ਼ਕਤੀ ਦਾ ਪਾਰਾਵਾਰ ਕੋਈ ਨ ਤੇਰੋ ਹੁਕਮ ਅਗੇ ਵਲੀ ਪੀਰ ਯੋਧੇ ਕਿਸੇ ਵੇਲੇ ਸੱਕੇ ਦਮ ਮਾਰ ਕੋਈ ਨ ਤੂੰ ਆਦਿ ਅਗਾਧ ਉਪਾਧ ਦੇ ਬਿਨ ਪਾ ਸਕਦਾ ਹੈ ਤੇਰਾ ਪਾਰ ਕੋਈ ਨ ਅਵ ਦੇਵ ਦੈਂਤ ਸਾਰੇ ਜੀਅ ਜੰਤ ਕੀਤੇ ਤੇਰੇ ਹੁਕਮ ਦੀ ਤਾਕਤੋਂ ਬਾਹਰ ਕੋਈ ਨ ਤੇਰੀ ਜੋਤ ਚਮਕੇ ਦਮਕੇ ਸਭ ਅੰਦਰ ਜੋਤੀ ਬਿਨ੍ਹਾਂ ਏ ਜੋਤ ਚਮਕਾਰ ਕੋਈ ਬ੍ਰਹਮਾ ਵਿਸ਼ਨ ਤੇ ਸ਼ਿਵ ਨੇ ਦਾਸ ਤੇਰੇ ਤੇਰੀ ਸ਼ਕਤੀ ਬਿਨ੍ਹਾਂ ਅਵਤਾਰ ਕੋਈ ਨ ਤੂੰ ਰਹਿਮਤਾਂ ਦਾ ਦਰਯਾਉ ਜਾਰੀ ਤੇਰੇ ਨਾਲ ਦਾ ਹੋਰ ਦਾਤਾਰ ਕੋਈ ਨ ਤੂੰ ਰਹੀਮ ਕਰੀਮ ਬਖਸ਼ਿੰਦ ਵਡਾ ਤੇਰੀ ਕਿਸੇ ਦੇ ਨਾਲ ਹੈ ਖਾਰ ਕੋਈ ਨ ਤੂੰ ਬਖਸ਼ਦਾ ਹੈਂ ਔਗੁਣਹਾਰਿਆਂ ਨੂੰ ਮੇਰੇ ਜਿਹਾ ਦੂਜਾ ਗੁਨ੍ਹਾਗਾਰ ਕੋਈ ਨ ਮੇਰੇ ਅਮਲ ਦੀ ਖੋਲ੍ਹ ਕਿਤਾਬ ਵੇਖੇਂ ਹੋ ਸਕਦਾ ਮੇਰਾ ਉਧਾਰ ਕੋਈ ਨ ਗਿਰੇਬਾਨ ਦੇ ਵਿਚ ਪਾ ਮੂੰਹ ਵੇਖਾਂ ਪੱਲਾ ਦਿਸਦਾ ਸਾਫ ਵਿਚਾਰ ਕੋਈ ਨ ਜੇਕਰ ਅਮਲਾਂ ਉਤੇ ਹਿਸਾਬ ਹੋਯਾ ਮੇਰਾ ਜਮਾਂ ਤੋਂ ਫੇਰ ਛੁਟਕਾਰ ਕੋਈ ਨ ਤੇਰੇ ਰਹਿਮ ਦੇ ਬਿਨਾਂ ਨ ਆਸ ਦੂਜੀ ਪੂੰਜੀ ਨਾਮ ਦੀ ਰੱਖੀ ਸੰਭਾਰ ਕੋਈ ਨ ਨ ਜਪ, ਨ ਤਪ, ਨ ਬ੍ਰਤ ਕੋਈ ਦਯਾ ਦਾਨ ਦਾ ਪਾਸ ਭੰਡਾਰ ਕੋਈ ਨ ਇਕੋ ਆਸ ਹੈ ਤਾਂ ਤੇਰੇ ਰਹਿਮ ਦੀ ਹੈ ਦੇਵੀ ਦਿਓਤਯਾਂ ਤੇ ਇਤਬਾਰ ਕੋਈ ਨ ਬੇੜਾਪਾਰ ਕਰਦਈਂ ਕਰਤਾਰ ਸਿੰਘ ਦਾ ਵਿਘਨਆਣਪਏ ਵਿਚਕਾਰ ਕੋਈ ਨ ਤਥਾ ਦੀਨਾਨਾਥ ਤੇਰੇ ਦਰ ਆਣ ਡਿੱਗਾ ਮਿਹਰਬਾਨ ਤੇਰੇ ਵਲ ਧਿਆਨ ਕਰਨਾ ਮੇਰੀ ਆਸ ਮੁਰਾਦ ਤੂੰ ਕਰ ਪੂਰੀ ਦੂਰ ਮੁਸ਼ਕਲਾਂ ਨੂੰ ਮਿਹਰਬਾਨ ਕਰਨਾ ਮੈਨੂੰ ਬਖਸ਼ਣਾ ਸ਼ੇਅਰ ਦਾ ਬਹਿਰ ਭਾਰਾ ਹਰ ਕੰਮ ਦੇ ਤਾਈਂ ਆਸਾਨ ਕਰਨਾ ਮੇਰੇ ਸ਼ੇਅਰ ਦੇ ਵਿਚ ਤਾਸੀਰ ਭਰਨੀ ਚੰਗਾ ਅਸਰ ਕੋਈ ਵਿਚ ਜ਼ਬਾਨ ਕਰਨਾ ਹੋਵੇ ਪੰਥ ਦੇ ਵਿਚ ਮਨਜ਼ੂਰ ਲਿਖਿਆ ਮੇਰਾ ਸ਼ੇਅਰ ਮਸ਼ਹੂਰ ਜਹਾਨ ਕਰਨਾ ਔਖਾਸ਼ੇਅਰ ਦਾ ਲਿਖਣਾ ਹੋਇਨਾਹੀਂ ਭਾਰਾ ਸ਼ਾਇਰੀਦਾ ਮੈਨੂੰ ਦਾਨ ਕਰਨਾ ਮੁਢੋਂ ਚਲਿਆ ਜਿਵੇਂ ਪ੍ਰਵਾਹ ਆਯਾ ਦਿਨੋਂ ਦਿਨ ਦੂਣਾ ਭਗਵਾਨ ਕਰਨਾ ਖੁਲ੍ਹਾ ਬਖਸ਼ਿਆ ਜਿਵੇਂ ਭੰਡਾਰ ਅਗੇ ਬਖਸ਼ੀ ਰਖਣਾ ਬੰਦ ਨਾ ਜਾਨ ਕਰਨਾ ਬਾਲਪਨ ਤੋਂ ਲੱਗਾ ਜੋ ਸ਼ੌਕ ਮੈਨੂੰ ਪੂਰਾ ਓਸ ਨੂੰ ਸਿਰੇ ਚੜ੍ਹਾਨ ਕਰਨਾ ਗੁਰੂਪੰਥਦਾ ਯਸ ਕਰਤਾਰ ਸਿੰਘ ਗਾਉਂਦਾ ਰਹਾਂ ਇਹ ਦਾਨ ਮਹਾਨ ਕਰਨਾ

ਸਤਿਗੁਰਾਂ ਦੇ ਪਾਸ ਬੇਨਤੀ

ਸ੍ਰੀ ਸਤਿਗੁਰੋ ਦਸੋਂ ਸਰੂਪ ਇਕੋ ਮੇਰਾ ਤਿਮਰ ਅਗਿਆਨ ਮਿਟਾ ਦੇਣਾ ਹੋਵੇ ਦੂਰ ਅਗਿਆਨ ਦਾ ਸਭ ਪੜਦਾ ਨਿਜ ਰੂਪ ਸਰੂਪ ਦਿਖਾ ਦੇਣਾ ਜੋਤ ਜੋਤ ਦੇ ਵਿਚ ਪ੍ਰਕਾਸ਼ ਕਰਨੀ ਭਰਮ ਭੇਦ ਨਿਖੇਧ ਉਡਾ ਦੇਣਾ ਰੌਸ਼ਨ ਹੋਏ ਜ਼ਮੀਰ ਕਸੀਰ ਮੇਰਾ ਵਿਚੋਂ ਹਉਮੈ ਦੀ ਕੰਧ ਨੂੰ ਢਾਹ ਦੇਣਾ ਗੋਤਾ ਖਾਂ ਨਾ ਵਹਿਮ ਦਰਯਾ ਅੰਦਰ ਨਿਸਚਾ ਰੂਪ ਚਰਾਗ ਜਗਾ ਦੇਣਾ ਕਰਨੀ ਮਿਹਰ ਤੂੰ ਮਿਹਰ ਦੇ ਦਾਤਿਆ ਜੀ ਫੜਨੀ ਬਾਂਹ ਨ ਪਰ੍ਹਾਂ ਧਕਾ ਦੇਣਾ ਕੌਡੇ ਰਾਕਸ਼ ਨੂੰ ਜਿਵੇਂ ਤਾਰਿਆ ਸੀ ਮੈਨੂੰ ਰਾਕਸ਼ੋਂ ਦੇਵ ਬਣਾ ਦੇਣਾ ਰੀਠੇ ਅੱਕ ਮਿਠੇ ਕੀਤੇ ਜਿਸ ਤਰ੍ਹਾਂ ਤੂੰ ਮੇਰੀ ਹਸਤੀ ਨੂੰ ਤਿਵੇਂ ਪਲਟਾ ਦੇਣਾ ਕੀਤੇ ਮਾਨੁਸ਼ਾਂ ਤੋਂ ਦੇਵ ਗੁਰੂ ਮੇਰੇ ਪਸ਼ੂ ਢੋਰ ਨੂੰ ਗਿਆਨ ਜਤਾ ਦੇਣਾ ਜਿਵੇਂ ਮੱਖਣ ਸ਼ਾਹ ਦੀ ਰੱਖ ਕੀਤੀ ਤਿਵੇਂ ਬੇੜਾ ਮੇਰਾ ਬੰਨੇ ਲਾ ਦੇਣਾ ਜਾਨੀ ਤਾਈਂ ਮਿਲਾਯਾ ਸੀ ਜਿਵੇਂ ਜਾਨੀ ਜਾਨੀ ਮੇਰਾ ਭੀ ਮੈਨੂੰ ਮਿਲਾ ਦੇਣਾ ਬਾਦਸ਼ਾਹੀਆਂ ਬਖਸ਼ੀਆਂ ਕੰਗਲਿਆਂ ਨੂੰ ਤਿਵੇਂ ਖੈਰ ਝੋਲੀ ਮੇਰੀ ਪਾ ਦੇਣਾ ਕਾਗਾਂ ਵਿਚ ਨਾ ਕਾਗ ਹੋ ਰਲ ਜਾਵਾਂ ਹੰਸਾਂ ਵਿਚ ਕਰ ਹੰਸ ਬੈਠਾ ਦੇਣਾ ਕਿਤੇ ਰੂੜੀਆਂ ਫੋਲ ਨ ਜਨਮ ਹਾਰਾਂ ਚੋਗਾ ਮੋਤੀਆਂ ਵਾਲਾ ਚੁਗਾ ਦੇਣਾ ਕੂਕਰ ਦਰ ਦਾ ਰਖਣਾ ਦਰ ਉਤੇ ਦੁਰਕਾਰ ਨ ਪਰੇ ਹਟਾ ਦੇਣਾ ਸ਼ਰਨ ਪਏ ਦੀ ਰਖਣੀ ਲਾਜ ਗੁਰਜੀ ਸਿਖੀ ਸਿਦਕ ਦਾ ਦਾਨ ਦਿਵਾ ਦੇਣਾ ਔਗਣ ਭਰਿਆ ਭੀ ਚੇਰਾ ਆਪਦਾ ਹਾਂ ਝੇੜਾ ਜਨਮ ਦਾ ਗੇੜਾ ਮੁਕਾ ਦੇਣਾ ਜਾਣ ਆਪਣਾ ਦਾਸ ਕਰਤਾਰ ਸਿੰਘ ਨੂੰ ਸਿਖੀ ਸਿਦਕ ਦਾ ਸ੍ਵਾਂਗ ਨਿਭਾ ਦੇਣਾ ਵਾਕ ਕਵੀ ਗੀਤ ਪੰਥ ਦੇ ਗਾਉਣ ਦਾ ਸ਼ੌਕ ਲੱਗਾ ਸਾਰੀ ਉਮਰ ਬਿਤਾਈ ਹੈ ਏਧਰੇ ਜੀ ਭੁਲ ਗਏ ਜਹਾਨ ਦੇ ਸਭ ਝੇੜੇ ਬ੍ਰਿਤੀ ਰੋਕ ਠਹਿਰਾਈ ਹੈ ਏਧਰੇ ਜੀ ਰਿਹਾ ਸ਼ੌਕ ਨਾ ਕਿੱਸੇ ਕਹਾਣੀਆਂ ਦਾ ਦਿਲ ਦੀ ਤਾਰ ਲਗਾਈ ਹੈ ਏਧਰੇ ਜੀ ਸਭ ਪਾਸਿਆਂ ਤੋਂ ਕਲਮ ਰੋਕ ਕਰਕੇ ਜ਼ਬਰਦਸਤ ਚਲਾਈ ਹੈ ਏਧਰੇ ਜੀ ਭੌਂ ਭੌਂ ਕੇ ਸੂਮ ਦੇ ਧਨ ਵਾਂਗੂ ਸੁਰਤ ਆਣ ਟਿਕਾਈ ਹੈ ਏਧਰੇ ਜੀ ਕਿਸੇ ਤਰ੍ਹਾਂ ਦਾ ਹੋਰ ਨਾ ਰਸ ਰਿਹਾ ਦਿਲੋਂ ਪ੍ਰੀਤ ਵਧਾਈ ਹੈ ਏਧਰੇ ਜੀ ਛੱਡੇ ਸੈਰ ਸ਼ਿਕਾਰ ਵਿਹਾਰ ਸਾਰੇ ਖੇਡ ਮਨ ਦੀ ਭਾਈ ਹੈ ਏਧਰੇ ਜੀ ਵਰਕੇ ਫੋਲ ਇਤਿਹਾਸ ਨੂੰ ਵੇਖਦਾ ਰਿਹਾ ਕੁੰਡੀ ਸ਼ੌਕ ਅੜਾਈ ਹੈ ਏਧਰੇ ਜੀ ਮਨ ਭਟਕਨਾਂ ਸਾਰੀਆਂ ਛੱਡ ਬੈਠਾ ਰੋਕ ਸੁਰਤ ਜਮਾਈ ਹੈ ਏਧਰੇ ਜੀ ਗੁਰੂ ਪੰਥ ਦੇ ਵਿਚ ਕਰਤਾਰ ਸਿੰਘਾ ਗੁਰੂ ਰਮਜ਼ ਬਤਾਈ ਹੈ ਏਧਰੇ ਜੀ ਤਥਾ ਅਗੇ ਲਿਖਿਆ ਸਿੱਖ ਇਤਿਹਾਸ ਹੈਸੀ ਚਹੁੰ ਲੜੀਆਂ ਤੱਕ ਪੁਚਾਯਾ ਸੀ ਅਗਾਂ ਲਿਖਣ ਦਾ ਸਮਾਂ ਨ ਫੇਰ ਮਿਲਿਆ ਉਹ ਵਿੱਚੇ ਹੀ ਜਾ ਠਹਿਰਾਯਾ ਸੀ ਗੱਦੀ ਉਤੇ ਬੈਠਾਲ ਦਲੀਪ ਸਿੰਘ ਨੂੰ ਅਗ੍ਹਾਂ ਲਿਖਣਾ ਤਦੋਂ ਨ ਭਾਯਾ ਸੀ ਜਿਥੇ ਛਡਿਆ ਓਥੇ ਹੀ ਰਹਿ ਗਿਆ ਓਹ ਓਧਰ ਮੁੜ ਨ ਦਿਲ ਲਗਾਯਾ ਸੀ ਕੀਤੀ ਸ਼ੋਧ ਭੀ ਮੁੜ ਕੇ ਓਸ ਦੀ ਨਾ ਜਿਵੇਂ ਮੁਕਿਆ ਤਦੋਂ ਮੁਕਾਯਾ ਸੀ ਗੜ ਬੜ ਪਾਈ ਵਿਚ ਛੰਦਾ ਬੰਦੀ ਬੈਂਤਾਂ ਵਿਚ ਨ ਸਾਰਾ ਲਿਖਾਯਾ ਸੀ ਜਿਹਾ ਸਮਾਂ ਸੀ ਓਵੇਂ ਹੀ ਲਿਖ ਦਿਤਾ ਇਕ ਰਸ ਨ ਵਜ਼ਨ ਚਲਾਯਾ ਸੀ ਕੜੇ ਕੋਰੜੇ ਪੜ੍ਹ ਨ ਖੁਸ਼ ਹੋਏ ਕਈਆਂ ਦੋਸਤਾਂ ਮੈਨੂੰ ਜਤਾਯਾ ਸੀ ਬੈਂਤਾਂ ਵਿਚ ਕਵਿਤਾ ਸਾਰੀ ਚਾਹੀਦੀ ਸੀ ਕਾਹਨੂੰ ਛੰਦਾਂ ਦਾ ਝੇੜਾ ਪਾਯਾ ਸੀ ਵੱਗ ਗਏ ਦਰਿਆਵਾਂ ਦੇ ਪਾਣੀਆਂ ਨੂੰ ਕਿਸੇ ਫੇਰ ਨ ਪਿਛ੍ਹਾਂ ਪਰਤਾਯਾ ਸੀ ਕਈ ਸਾਲ ਬੀਤੇ ਗੱਲਾਂ ਸੁਣਦਿਆਂ ਨੂੰ ਸਮਾਂ ਵੇਹਲ ਦਾ ਮੂਲ ਨਾ ਆਯਾ ਸੀ ਲਿਖੇ ਕਈ ਗ੍ਰੰਥ ਕਰਤਾਰ ਸਿੰਘਾ ਓਹਨਾਂ ਤਾਂਈ ਨ ਫੇਰ ਦੁਹਰਾਯਾ ਸੀ ਲੜੀਆਂ ਦਸਾਂ ਗੁਰਾਂ ਦੇ ਲਿਖ ਲਏ ਦਸ ਹਿੱਸੇ ਸਿਧੇ ਬੈਂਤਾਂ ਦੇ ਵਿਚ ਬਣਾਇ ਲਏ ਨੰਬਰ ਯਾਰ੍ਹਵਾਂ ਲਿਖ 'ਨਿਰਭੈ ਯੋਧਾ' ਗੀਤ ਬੰਦੇ ਬਹਾਦਰ ਦੇ ਗਾਇ ਲਏ ਸਿੰਘਾਂ ਯੋਧਿਆਂ ਦੇ ਵਡੇ ਕਾਰਨਾਮੇ ਇਕ ਲੜੀ ਦੇ ਵਿਚ ਸੁਣਾਇ ਲਏ ਬੜੇ ਬੜੇ ਭਾਰੇ ਜੰਗ ਰੰਗ ਰੱਤੇ ਸਿੰਘਾਂ ਹਾਕਮਾਂ ਵਿਚ ਸੁਣਾਇ ਲਏ ਬੀਰ ਰਸ ਭਰਿਆ ਸਾਰੇ ਗ੍ਰੰਥ ਅੰਦਰ ਦੂਰ ਨੁਕਸ ਵਿਚੋਂ ਕਰਵਾਇ ਲਏ 'ਅਜੀਤ ਖਾਲਸਾ' ਦੂਸਰਾ ਗ੍ਰੰਥ ਲਿਖਿਆ ਹਾਲ ਬੰਦੇ ਪਿਛੋਂ ਗਿਣਵਾਇ ਲਏ ਜ਼ੁਲਮ ਸੂਬਿਆਂ ਦੇ ਹਿੰਮਤ ਖਾਲਸੇ ਦੀ ਫੋਟੋ ਖਿੱਚਕੇ ਖੂਬ ਦਿਖਾਇ ਲਏ ਜਿੰਨੇ ਤਾਰੂ ਸਿੰਘ ਆਦਿ ਸ਼ਹੀਦ ਹੋਏ ਸਾਕੇ ਲਿਖਕੇ ਰੰਗ ਰੰਗਾਇ ਲਏ ਸਾਰੇ ਗ੍ਰੰਥ ਹਨ ਛਪ ਤਿਆਰ ਹੋਏ ਕਦਰ ਕਦਰਦਾਨਾਂ ਚੰਗੇ ਪਾਇ ਲਏ ਹੋਵੇ ਮਿਹਨਤ ਸਫਲ ਕਰਤਾਰ ਸਿੰਘਾ ਸਦਾ ਆਸਰੇ ਪੰਥ ਰਖਾਇ ਲਏ ਤੇਰ੍ਹਵੀਂ ਲੜੀ ਬਾਰਾਂ ਲੜੀਆਂ ਪੂਰੀਆਂ ਬਣਗਈਆਂ ਹੋਈਆਂ ਸੋਹਣੀਆਂ ਛਪਤਿਆਰ ਸਮਝੋ ਲੜੀ ਤੇਰ੍ਹਵੀਂ ਲਿਖਣੀ ਸ਼ੁਰੂ ਕੀਤੀ ਰਖ ਆਸਰਾ ਗੁਰੂ ਕਰਤਾਰ ਸਮਝੋ ਇਹਦੇ ਵਿਚ ਅਬਦਾਲੀਦੇ ਹਮਲਯਾਂ ਦਾ ਪੂਰਾ ਹਾਲਲਿਖਾਂ ਵਿਸਥਾਰ ਸਮਝੋ ਲਿਖਾਂ ਲੱਖੂ ਦੀਆਂ ਬੇਈਮਾਨੀਆਂ ਭੀ ਵੈਰੀ ਖਾਲਸੇ ਦਾ ਹੋਇਆ ਭਾਰ ਸਮਝੋ *ਦੋਵੇਂ ਘੱਲੂਘਾਰੇ ਵੱਖੋ ਵਖ ਲਿਖਾਂ ਸੋਹਣੇ ਢੰਗ ਦੇ ਨਾਲ ਸਵਾਰ ਸਮਝੋ ਮੀਰ ਮੰਨੂੰ ਦੇ ਸਿੰਘਾਂ ਤੇ ਜ਼ੁਲਮ ਭਾਰੇ ਕਰਾਂ ਵਿਚ ਜਹਾਨ ਦੇ ਜ਼ਾਹਰ ਸਮਝੋ ਅਹਿਮਦਸ਼ਾਹ, ਤੈਮੂਰ, ਜ਼ਮਾਨ ਸ਼ਾਹ ਦੇ ਲਿਖਾਂ ਫੋਲ ਸਾਰੇ ਅਤਯਚਾਰ ਸਮਝੋ ਦੀਪ ਸਿੰਘ ਗੁਰਬਖਸ਼ ਸਿੰਘ ਆਦਿ ਯੋਧੇ ਜਿਵੇਂ ਧਰਮ ਤੋਂ ਹੋਏ ਨਸਾਰ ਸਮਝੋ ਮਿਸਲਾਂ ਕਾਇਮ ਹੋਈਆਂ ਵਧਯਾ ਪੰਥਆਕੇ ਫੜਯਾ ਸਿੰਘਾਂ ਦੀ ਜ਼ੋਰਤਲਵਾਰ ਸਮਝੋ ਦੋਵੇਂ ਬਾਦਸ਼ਾਹ ਦਿੱਲੀ ਤੇ ਕਾਬਲੀ ਜੋ ਬੈਠੇ ਖਾਲਸੇ ਤੋਂ ਅੰਤ ਹਾਰ ਸਮਝੋ ਸਿੰਘਾਂ ਲਿਆ ਪੰਜਾਬ ਦਾ ਰਾਜ ਸਾਰਾ ਜ਼ੋਰ ਤੇਗ ਦੇ ਵੈਰੀ ਸੰਘਾਰ ਸਮਝੋ ਜੰਗ ਬੇਮਿਸਾਲ ਕਰਤਾਰ ਸਿੰਘਾ ਲਿਖਾਂ ਰਹੇ ਪਿਛੇ ਯਾਦਗਰ ਸਮਝੋ ਪਿਛੇ ਹੋਈ ਜਿਹੜੀ ਸੋ ਤਾਂ ਪੜ੍ਹ ਚੁੱਕੇ ਕਰੋ ਅਗਲੀ ਵਲ ਧਿਆਨ ਭਾਈ ਅਗੇ ਦਿੱਲੀ ਲਾਹੌਰ ਸਨ ਤਾਕਤਾਂ ਦੋ ਤਿੰਨ ਰਲ ਗਈਆਂ ਹੁਣ ਆਨ ਭਾਈ ਅੜੇ ਵਿਚ ਆ ਕਾਬਲੀ ਬਾਦਸ਼ਾਹ ਭੀ ਕਰਨ ਖਾਲਸੇ ਨਾਲ ਘਮਸਾਨ ਭਾਈ ਗੁਰੂ ਆਸਰੇ ਜ਼ੋਰ ਇਤਫਾਕ ਦੇ ਜੀ ਤੇਗਾਂ ਮਾਰ ਕੇ ਵਿਚ ਮੈਦਾਨ ਭਾਈ ਤਿੰਨੇ ਤਾਕਤਾਂ ਸਿੰਘਾਂ ਨੇ ਤੋੜੀਆਂ ਜਿਉਂ ਲਾਹੇ ਵੈਰੀਆਂ ਦੇ ਭਾਰੇ ਘਾਨ ਭਾਈ ਲਈ ਮੱਲ ਪੰਜਾਬ ਦੀ ਬਾਦਸ਼ਾਹੀ ਦਿੱਲੀ ਵਿਚ ਭੀ ਝੰਡਾ ਝੁਲਾਨ ਭਾਈ ਏਸ ਹਿੱਸੇ ਦੇ ਵਿਚ ਪ੍ਰਸੰਗ ਸਾਰੇ ਕਰਾਂ ਨਾਲ ਵਿਸਥਾਰ ਬਿਆਨ ਭਾਈ ਪੂਰੀਘਾਲ ਹੋਜਾਇ ਕਰਤਾਰ ਸਿੰਘਾ ਕਦਰ ਪਾਉਣ ਪੜ੍ਹਕੇ ਕਦਰਦਾਨ ਭਾਈ ਸਦਾ ਕੋਈ ਕਾਇਮ ਨਹੀਂ ਰਿਹਾ ਸਦਾ ਬਾਦਸ਼ਾਹੀ ਘਰ ਰੱਬ ਦੇ ਹੈ ਹੋਰ ਕੂੜਾ ਪਸਾਰ ਪਸਾਰ ਗਏ ਸਿਰਜਣਹਾਰ ਨੂੰ ਭੁਲ ਗੁਮਰਾਹ ਹੋਏ ਹੋ ਜੱਗ ਤੋਂ ਅੰਤ ਖਵਾਰ ਗਏ ਇਕ ਰੰਗ ਨਾ ਕਿਸੇ ਦਾ ਸਦਾ ਰਿਹਾ ਹੋ ਵਲੀ ਤੇ ਪੀਰ ਅਵਤਾਰ ਗਏ ਸਫਾ ਹਸਤੀ ਤੋਂ ਬੇਇਨਸਾਫ ਹੋਏ ਕਾਲ ਜਾਲ ਤੋਂ ਹੋਇ ਲਾਚਾਰ ਗਏ ਮੌਤ ਸਫਾਂ ਲਪੇਟੀਆਂ ਉਨ੍ਹਾਂ ਦੀਆਂ ਤੀਰ ਰੱਬ ਵੱਲੇ ਜਿਹੜੇ ਮਾਰ ਗਏ ਨੇਕ ਖੱਟ ਕੇ ਨੇਕੀਆਂ ਨਾਲ ਲੈ ਗਏ ਬਦ ਬਦੀਆਂ ਪਿਛੇ ਖਿਲਾਰ ਗਏ ਬੀਰ ਬਿਕ੍ਰਮਾਜੀਤ ਜਹੇ ਰਹੇ ਜਿਉਂਦੇ ਜਿਹੜੇ ਜੱਗ ਤੇ ਕਰ ਉਪਕਾਰ ਗਏ ਕਾਰੂੰ ਜੈਸਿਆਂ ਖੱਟੀਆਂ ਲਾਹਨਤਾਂ ਹੀ ਜੁਲਮ ਕਰ ਹੋ ਕੇ ਗੁਨ੍ਹਾਗਾਰ ਗਏ ਭਲੇ ਬੁਰੇ ਏਥੋਂ ਸਾਰੇ ਰਵਾਂ ਹੋਏ ਖਾਲੀ ਛੱਡ ਕੇ ਮਹਿਲ ਮੁਨਾਰ ਗਏ ਜਿਹੜੇ ਰਸਤੇ ਮਰ ਗਰੀਬ ਗਏ ਓਸੇ ਰਾਹ ਰੋਂਦੇ ਸ਼ਾਹੂਕਾਰ ਗਏ ਖਾਲੀ ਹੱਥ ਚਲਾਯਾ ਕਾਲ ਸਭ ਨੂੰ ਜੋੜ ਦੌਲਤਾਂ ਲਾ ਅੰਬਾਰ ਗਏ ਅੰਤ ਬਿਸਤਰਾ ਸਭ ਦਾ ਖਾਕ ਹੋਇਆ ਜਿਹੜੇ ਪਹਿਨਦੇ ਫੁੱਲਾਂ ਦੇ ਹਾਰ ਗਏ ਘਾਸ ਖੋਤਣੇ ਵਾਲੇ ਨਾ ਰਹੇ ਜੇਕਰ ਮਰ ਤਾਜ਼ੀਆਂ ਦੇ ਅਸਵਾਰ ਗਏ ਜਿਹੜੇ ਰਾਹ ਗੁਲਾਮ ਗਰੀਬ ਗਏ ਓਸੇ ਰਾਹ ਹੀ ਮਰ ਸਰਦਾਰ ਗਏ ਮੁੱਦਾ ਗੱਲ ਕੀ ਰਿਹਾ ਹਮੇਸ਼ ਕੋਈ ਨਾ ਜਾਂਦੀ ਵਾਰ ਸਾਰੇ ਹੱਥ ਝਾੜ ਗਏ ਜਾਲਮ ਜ਼ੁਲਮ ਦੇ ਸਣੇ ਕਰਤਾਰ ਸਿੰਘਾ ਵਾਜੇ ਕੂੜ ਵਜਾ ਦਿਨ ਚਾਰ ਗਏ ਸਿੰਘ ਇਤਫਾਕ ਤੇ ਤਲਵਾਰ ਦੇ ਜ਼ੋਰ ਬਚ ਗਏ ਜਿਹਨੂੰ ਰੱਬ ਰੱਖੇ ਓਹਨੂੰ ਕੌਣ ਮਾਰੇ ਸਿੰਘ ਸੂਬਿਆਂ ਤੋਂ ਹੁਸ਼ਿਆਰ ਬਚ ਗਏ ਲਾਯਾ ਜ਼ੋਰ ਨ ਹਾਕਮਾਂ ਘਟ ਵੇਖੋ ਸਿੰਘ ਜ਼ੁਲਮ ਤੋਂ ਜ਼ੋਰ ਤਲਵਾਰ ਬਚ ਗਏ ਮਾਰੂ ਦੇਸ ਪੰਜਾਬ ਸੀ ਖਾਲਸੇ ਦਾ ਦੁਖ ਵੱਡੇ ਤੋਂ ਵੱਡੇ ਸਹਾਰ ਬਚ ਗਏ ਚੜ੍ਹੇ ਦਿੱਲੀ ਲਾਹੌਰੋਂ ਤੂਫਾਨ ਕਈ ਸਿੰਘ ਆਸਰਾ ਰਖ ਕਰਤਾਰ ਬਚ ਗਏ ਲੰਘ ਗਏ ਉਹ ਜ਼ੁਲਮ ਦਰਿਆ ਬਹੁਤੇ ਬੰਦੇ ਰੱਬ ਦੇ ਹੌਂਸਲੇ ਧਾਰ ਬਚ ਗਏ ਬਰਕਤਇਕ ਇਤਫਾਕ ਦੀ ਸਮਝਲਵੋ ਸਿੰਘ ਵੈਰੀਆਂ ਤੋਂ ਤੇਗਾਂਮਾਰ ਬਚ ਗਏ ਵੈਰੀ ਮਾਰਦੇ ਮਾਰਦੇ ਆਪ ਮਰ ਗਏ ਸਿੰਘ ਮੁਸ਼ਕਲਾਂ ਤੋਂ ਲੰਘਪਾਰ ਬਚ ਗਏ ਜਥੇਬੰਦੀ ਇਤਫਾਕ ਤੇ ਭਜਨ ਕਰਕੇ ਵਾਂਗ ਜੀਭ ਦੰਦਾਂ ਵਿਚਕਾਰ ਬਚ ਗਏ ਪੁੜ ਦਿੱਲੀ ਲਾਹੌਰ ਖਰਾਸ ਦੇ ਸਨ ਦੋਹਾਂ ਵਿਚ ਆਕੇ ਸਿੰਘ ਸਾਰ ਬਚ ਗਏ ਸਿਰ ਤੇ ਹੱਥ ਸੀ ਗੁਰੂ ਗੋਬਿੰਦ ਸਿੰਘ ਦਾ ਵੈਰੀ ਮਰੇ ਤੇ ਸਿੰਘ ਸ੍ਰਦਾਰ ਬਚ ਗਏ ਅੱਜ ਕਿਥੇ ਹੈ ਮੁਗਲੀਆ ਬਾਦਸ਼ਾਹੀ ਜਿਦ੍ਹੇ ਜ਼ੁਲਮ ਤੋਂ ਸਿੰਘ ਵਿਚਾਰ ਬਚ ਗਏ ਰਹੇ ਖਾਨ ਨਸ਼ਾਨ ਕਰਤਾਰ ਸਿੰਘਾ ਸਿੰਘ ਅਮਨ ਅਮਾਨ ਸੰਸਾਰ ਬਚ ਗਏ ਦੇਸ ਦੀ ਬਰਬਾਦੀ ਭਾਵੇਂ ਦਿੱਲੀ ਦੀ ਉਡ ਗਈ ਖਾਕ ਸਾਰੀ ਜਿਉਂਦੀ ਰਹੀ ਅਸਲੋਂ ਬਾਦਸ਼ਾਹੀ ਨ ਸੀ ਨਾਦਰ ਰੱਤ ਨਚੋੜ ਕੇ ਲੈ ਗਿਆ ਸੀ ਛੱਡੀ ਵਿਚ ਖਜ਼ਾਨਿਆਂ ਪਾਈ ਨ ਸੀ ਕਰ ਗਿਆ ਹਕੂਮਤਾਂ ਢਿੱਲੀਆਂ ਉਹ ਰਹੀ ਆਕੜ ਕਿਸੇ ਦੀ ਕਾਈ ਨ ਸੀ ਪਰ ਜ਼ੁਲਮ ਦੀ ਤੇਗ ਨ ਹੋਈ ਖੁੰਢੀ ਕਿਸੇ ਮੋੜ ਮਿਆਨ ਆ ਪਾਈ ਨ ਸੀ ਮਾਰੋ ਮਾਰ ਹੁੰਦੀ ਰਹੀ ਓਸੇ ਤਰ੍ਹਾਂ ਸ਼ਰ੍ਹਾ ਵਾਲਿਆਂ ਨੂੰ ਸ਼ਰਮ ਆਈ ਨ ਸੀ ਵੈਰ ਹਾਕਮਾਂ ਸਿੰਘਾਂ ਦਾ ਰਿਹਾ ਓਵੇਂ ਕਿਸੇ ਬਲਦੀ ਅੱਗ ਬੁਝਾਈ ਨ ਸੀ ਦਿਨੇ ਦਿਨ ਦੂਣੀ ਸਗੋਂ ਭੜਕ ਰਹੀ ਸੋਚ ਹਾਕਮਾਂ ਕਲਾ ਮਟਾਈ ਨ ਸੀ ਫੌਜਾਂਗਸ਼ਤੀਆਂ ਫਿਰਦੀਆਂ ਓਸੇਤਰਾਂ ਸੁਣਦਾ ਪਰਜਾਦੀ ਕੋਈ ਦੁਹਾਈ ਨ ਸੀ ਪਿੱਛਾ ਹਾਕਮ ਸਿੰਘਾਂ ਦਾ ਛੱਡਦੇ ਨ ਛੱਡੀ ਸਿੰਘਾਂ ਭੀ ਮਾਰ ਕੁਟਾਈ ਨ ਸੀ ਵੈਰੀ ਚਾਹੁੰਦੇ ਪੰਥ ਬਰਬਾਦ ਕਰਨਾ ਪਰ ਏਹ ਅਕਾਲ ਨੂੰ ਭਾਈ ਨ ਸੀ ਜੇਕਰ ਸਿੰਘਾਂ ਤਾਈਂ ਪਿਆ ਵਖਤ ਹੈਸੀ ਅੱਖ ਹਾਕਮਾਂ ਭੀ ਕਦੇ ਲਈ ਨ ਸੀ ਇਕ ਦੂਸਰੇ ਦੇ ਮਾਰੂ ਹੋਇ ਰਹੇ ਹਟ ਕਿਸੇ ਕਮਜ਼ੋਰੀ ਦਿਖਾਈ ਨ ਸੀ ਰਿਹਾ ਪੱਲੇ ਲਾਹੌਰ ਦੇ ਕੁਝ ਭੀ ਨਾ ਕਰਦੀ ਖੁਸ਼ ਹੋ ਫੌਜ ਚੜ੍ਹਾਈ ਨ ਸੀ ਸਾਰਾ ਦੇਸ ਬਰਬਾਦ ਹੋ ਰਿਹਾ ਹੈ ਸੀ ਦੇਂਦੀ ਰੌਣਕ ਕਿਤੇ ਦਿਖਾਈ ਨ ਸੀ ਨ ਵਣਜ ਵਪਾਰ ਨ ਖੁਸ਼ੀ ਕਿਧਰੇ ਖੇਤੀ ਬਾੜੀ ਦੀ ਕਿਤੇ ਕਮਾਈ ਨ ਸੀ ਦੇਸ ਹੋਯਾ ਉਜਾੜ ਕਰਤਾਰ ਸਿੰਘਾ ਸਾੱਕਾਂ ਅੰਗਾਂ ਦੀ ਮੇਲ ਮਿਲਾਈ ਨ ਸੀ ਵਾਕ ਕਵੀ ਸੂਬੇ ਖਾਨ ਬਹਾਦਰ ਦੀ ਮੌਤ ਤੋੜੀ ਅਜੀਤ ਖਾਲਸੇ ਵਿਚ ਲਿਖਾ ਆਯਾ ਕੀਤੇ ਜ਼ੁਲਮ ਜੋ ਓਸ ਨੇ ਸਿੰਘਾਂ ਉਤੇ ਬਹੁਤ ਵਨਗੀਆਂ ਪਿਛੇ ਦਿਖਾ ਆਯਾ ਹਠ ਖਾਲਸੇ ਦਾ ਜ਼ੁਲਮ ਹਾਕਮਾਂ ਦੇ ਵਖੋ ਵਖਰੇ ਕਰ ਜਤਾ ਆਯਾ ਸੁਣੋ ਅਗਲੇ ਹਾਲ ਕਰਤਾਰ ਸਿੰਘਾ ਸਮਾਂ ਕਿਸ ਤਰਾਂ ਰੂਪ ਵਟਾ ਆਯਾ ਤਥਾ ਸੂਬਾ ਖਾਨ ਬਹਾਦਰ ਮਰ ਗਿਆ ਜਾਂ ਵਡੇ ਜ਼ੋਰ ਤੇ ਜ਼ੁਲਮ ਜਤਾ ਕਰਕੇ ਕੀਤੀ ਨਾਲ ਰਿਆਯਾ ਦੇ ਬਹੁਤ ਤੱਦੀ ਤਖਤ ਤਾਜ ਦਾ ਮਾਨ ਰਖਾ ਕਰਕੇ ਵਿਚ ਦੇਸ ਦੇ ਮੁੱਢ ਬਰਬਾਦੀਆਂ ਦਾ ਰਸਤੇ ਜ਼ੁਲਮ ਦੇ ਸ਼ੁਰੂ ਕਰਵਾ ਕਰਕੇ ਪੰਥ ਤਾਈਂ ਮੁਕਾਂਵਦਾ ਮੁਕ ਗਿਆ ਸੈਂ ਮਾਵਾਂ ਦੇ ਪੁਤ ਮਰਵਾ ਕਰਕੇ ਬੇ-ਗੁਨਾਹਾਂ ਦੇ ਤਾਈਂ ਮਰਵਾ ਹੱਥੀਂ ਸਿਰ ਪਾਪ ਦੇ ਭਾਰ ਉਠਾ ਕਰਕੇ ਜ਼ੋਰ ਜ਼ੁਲਮ ਤੇ ਬੇਇਨਸਾਫੀਆਂ ਕਰ ਕਰਨੀ ਆਪਣੀ ਦਾ ਫਲ ਪਾ ਕਰਕੇ ਪਿਆ ਦੋਜ਼ਖਾਂ ਦੇ ਵਿਚ ਅੰਤ ਨੂੰ ਜਾ ਮੱਥੇ ਦਾਗ ਸਿਆਹੀ ਲਗਾ ਕਰਕੇ ਪਿੱਛੇ ਲਿਖ ਆਯਾ ਕਰਤਾਰ ਸਿੰਘਾ 'ਅਜੀਤ ਖਾਲਸਾ' ਪੜ੍ਹੋ ਮੰਗਾ ਕਰਕੇ ਯਾਹਯਾ ਖਾਂ ਤੇ ਸ਼ਾਹ ਨਿਵਾਜ਼ ਖਾਂ ਏਸੇ ਸੂਬੇ ਦੇ ਹੈਸਨ ਦੋ ਬੇਟੇ ਯਾਹਯਾ ਖਾਨ ਸੀ ਵੱਡਾ ਪਛਾਨ ਭਾਈ ਛੋਟਾ ਸ਼ਾਹ ਨਿਵਾਜ਼ ਸੀ ਨਾਮ ਓਹਦਾ ਵੱਡਾ ਹਠੀ ਅਤੇ ਬਲਵਾਨ ਭਾਈ ਸੂਬੇ ਖਾਨ ਬਹਾਦਰ ਦੀ ਮੌਤ ਪਿਛੋਂ *ਕਮਰ ਦੀਨ ਨੇ ਕਰ ਧਿਆਨ ਭਾਈ ਯਾਹਯੇ ਖਾਨ ਨੂੰ ਕਰ ਲਾਹੌਰ ਸੂਬਾ ਸ਼ਾਹ ਨਿਵਾਜ਼ ਨੂੰ ਕਰ ਮੁਲਤਾਨ ਭਾਈ ਰੱਖੀ ਤਾਕਤ ਕਾਇਮ ਕਰਤਾਰ ਸਿੰਘਾ ਕਮਰ ਦੀਨ ਦਾੱਨਾ ਸੁਜਾਨ ਭਾਈ *ਕਮਰ ਦੀਨ ਬਾਦਸ਼ਾਹ ਦਾ ਵਜ਼ੀਰ ਸੀ ਤੇ ਸੂਬੇ ਅਬਦੁਲ ਸਮੁੰਦ ਖਾਂ ਦਾ ਛੋਟਾ ਭਰਾ ਸੀ ਅਤੇ ਇਹਨਾਂ ਦਾ ਬਾਬਾ ਲੱਗਦਾ ਸੀ । ਯਾਹਯਾ ਖਾਂ ਲਾਹੌਰ ਦੇ ਤਖਤ ਤੇ ਊਠ ਚਾਲੀ ਤੇ ਕਹਿਣ ਪੰਜਤਾਲੀ ਬੋਤਾ ਯਾਹਯਾ ਖਾਂ ਹੋਕੇ ਤਾਜਦਾਰ ਬੈਠਾ ਇਹ ਬਾਪ ਤੋਂ ਵੀ ਹਿੱਸੇ ਚਾਰ ਹੈਸੀ ਤੇਗ ਜ਼ੁਲਮ ਦੀ ਲੈ ਆਬਾਦ ਬੈਠਾ ਵਡਾ ਤੇਜ਼ ਤੱਰਾਰ ਜਵਾਨ ਜ਼ਾਲਮ ਸੂਬਾ ਬਣ ਨਵਾਂ ਖੂਨਖਾਰ ਬੈਠਾ ਵੈਰੀ ਸਿੰਘਾਂ ਦਾ ਭਾਰਾ ਕਰਤਾਰ ਸਿੰਘਾ ਕਰ ਸ਼ਰ੍ਹਾ ਦੀ ਤੇਜ਼ ਤਲਵਾਰ ਬੈਠਾ ਇਮਨਾਬਾਦੀਆਂ ਦਾ ਜ਼ੋਰ ਦੋ ਇਮਨਾਬਾਦ ਦੇ ਖੱਤਰੀ ਸਨ ਅਹੁਦੇ ਉਹਨਾਂ ਦੇ ਤੁਰਤ ਵਧਾਇ ਸੂਬੇ ਲਖਪਤ ਨੂੰ ਕਰ ਵਜ਼ੀਰ ਲਿਆ ਜਸਪਤ ਤਾਈਂ ਵਡਿਆਇ ਸੂਬੇ ਕੰਮ ਬਾਹਰ ਦੇ ਓਹਦੇ ਸਪੁਰਦ ਕੀਤੇ ਡੋਰ ਓਹਨਾਂ ਦੇ ਹੱਥ ਫੜਾਇ ਸੂਬੇ ਰੋੜ੍ਹ ਆਪਣਾ ਆਪ ਕਰਤਾਰ ਸਿੰਘਾ ਲਿਆ ਅਕਲ ਤੇ ਹੋਸ਼ ਗਵਾਇ ਸੂਬੇ

ਭਾਈ ਸੁਬੇਗ ਸਿੰਘ ਜੀ

ਖਾਸ ਜ਼ਿਲੇ ਲਾਹੌਰ ਦੇ ਵਿਚ ਵੱਡਾ ਇਕ ਜੰਭਰ ਪਿੰਡ ਵਿਚਾਰ ਭਾਈ ਵਿਚ ਮਾਝੇ ਦੇ ਹੈ ਮਸ਼ਹੂਰ ਭਾਰਾ ਸਭ ਜਾਣਦੇ ਨੇ ਨਰ ਨਾਰ ਭਾਈ ਓਸ ਪਿੰਡ ਦੇ ਵਿਚ ਪਛਾਣ ਲਵੋ ਚੰਗਾ ਮਾਲਕੀ ਦਾ ਜ਼ਿਮੀਂਦਾਰ ਭਾਈ ਹੋਯਾ ਨਾਮ ਮਸ਼ਹੂਰ ਸੁਬੇਗ ਸਿੰਘ ਜੀ ਅਕਲਮੰਦ ਤੇ ਬੜਾ ਹੁਸ਼ਯਾਰ ਭਾਈ ਦੇਸ ਵਿਚ ਪਈ ਜਦੋਂ ਆਣ ਗਰਦੀ ਸਿੰਘ ਲੈ ਕੇ ਸਾਰਾ ਪਰਵਾਰ ਭਾਈ ਜਾ ਵਿਚ ਲਾਹੌਰ ਦੇ ਰਹਿਣ ਲੱਗਾ ਕਰ ਨਾਲ ਰਸੂਖ ਸਰਕਾਰ ਭਾਈ ਸੂਬੇ ਖਾਨਬਹਾਦਰ ਦੀ ਮੁਛ ਬਣਿਆਂ ਬਾਦਸ਼ਾਹੀ ਬਣਿਆਂ ਠੇਕੇਦਾਰ ਭਾਈ ਕਈ ਪਿੰਡ ਅਜ਼ਾਰੇ ਤੇ ਲੈ ਰਖੇ ਵੱਡਾ ਹੋ ਗਿਆ ਸੀ ਮਾਲਦਾਰ ਭਾਈ ਸੂਬੇਸਿੰਘਾਂ ਦੇ ਨਾਲ ਵਿਗਾੜਪਾਯਾ ਰਹਿੰਦੀ ਖੜਕਦੀ ਨਿਤ ਤਲਵਾਰ ਭਾਈ ਬਚ ਸਾਹਮਣੇ ਰਿਹਾ ਕਰਤਾਰ ਸਿੰਘਾ ਜ਼ੋਰ ਅਕਲ ਦੇ ਸਮੇਂ ਨੂੰ ਟਾਰ ਭਾਈ ਸੁਬੇਗ ਸਿੰਘ ਜੀ ਦੀ ਕੋਤਵਾਲੀ ਵਿਚ ਰਹਿਕੇ ਦੁਸ਼ਮਨਾਂ ਭਾਰਿਆਂ ਦੇ ਖਿਲਅਤਾਂ ਦੇ ਕਦਰ ਪਾਇ ਇਸਨੇ ਵਾਂਗ ਜੀਭ ਦੇ ਦੰਦਾਂ ਦੇ ਵਿਚ ਬਚਿਆ ਹੈਸਨ ਅਕਲਦੇ ਫੰਦ ਚਲਾਇ ਇਸਨੇ ਵਿਗੜੀ ਖਾਨਬਹਾਦਰ ਦੀ ਨਾਲ ਸਿੰਘਾਂ ਵਿਚ ਪੈ ਫਸਾਦ ਮਿਟਾਇ ਇਸਨੇ ਦੋਹਾਂ ਧਿਰਾਂ ਦੇ ਵਿਚ ਵਕੀਲ ਬਣਕੇ ਕਈ ਫੈਸਲੇ ਸਨ ਨਿਪਟਾਇ ਇਸਨੇ ਬੜੇ ਬੜੇ ਕੀਤੇ ਕੰਮ ਓਸ ਵੇਲੇ ਸਿੰਘਾਂ ਸਿਰੋਂ ਤੂਫਾਨ ਲੰਘਾਇ ਇਸਨੇ ਵਿਚ ਰਹਿ ਲਾਹੌਰ ਦਰਬਾਰ ਦੇ ਜੀ ਲਾਭ ਪੰਥ ਨੂੰ ਖੂਬ ਪਚਾਇ ਇਸਨੇ ਖੁਸ਼ ਹੋ ਸੂਬੇ ਕੋਤਵਾਲ ਕੀਤਾ ਹੁਕਮ ਵਿਚ ਲਾਹੌਰ ਕਮਾਇ ਇਸਨੇ ਕੋਤਵਾਲ ਬਣਕੇ ਵਿਚ ਸ਼ਹਿਰ ਦੇ ਜੀ ਜ਼ੁਲਮ ਹਿੰਦੂਆਂ ਸਿਰੋਂ ਹਟਾਇ ਇਸਨੇ ਗੋ ਬੱਧ ਬਜਾਰਾਂ 'ਚੋਂ ਬੰਦ ਕੀਤਾ ਡਨ ਜੇਜ਼ੀਏ ਘਟ ਕਰਾਇ ਇਸਨੇ ਮੇਲੇ ਬੰਦ ਹੋਇ ਹੈਸਨ ਹਿੰਦੂਆਂ ਦੇ ਨਾਲ ਅਕਲ ਦੇ ਫੇਰ ਲਗਵਾਇ ਇਸਨੇ ਗੁਰਦ੍ਵਾਰੇ ਜਿਹੜੇ ਢਾਹੇ ਜ਼ਾਲਮਾਂ ਸਨ ਫੇਰ ਵਿਤਅਨੁਸਾਰ ਬਣਵਾਇ ਇਸਨੇ ਮੁਰਦੇ ਸਿੰਘਾਂ ਦੇ ਕੱਢਕੇ ਖੂਹਾਂ ਵਿਚੋਂ ਕੱਠੇ ਕਰ ਸਸਕਾਰ ਕਰਵਾਇ ਇਸਨੇ ਕਈ ਬੱਧੇ ਆਇ ਸਿੰਘ ਵੱਢੀਆਂ ਦੇਇ ਉਹ ਮੁਖਬਰਾਂ ਹਥੋਂ ਛੁਡਾਇ ਇਸਨੇ ਪਾ ਹੁਕਮ ਹਾਸਲ ਕਰਤਾਰ ਸਿੰਘਾ ਚੰਗੇ ਫਰਜ਼ ਸਨ ਤਦੋਂ ਨਿਬਾਹਿ ਇਸਨੇ ਸੁਬੇਗ ਸਿੰਘ ਤੇ ਚੁਗਲੀਆਂ ਇਹ ਗੱਲ ਦੋਖੀਆਂ ਨੂੰ ਕਦੋਂ ਭਾਂਵਦੀ ਸੀ ਕਰਦੇ ਈਰਖਾ ਰਹੇ ਗਵਾਰ ਬਹੁਤੇ ਲੱਖੂ ਜਹੇ ਵਡੇ ਬੇਈਮਾਨ ਭਾਰੀ ਕਾਜ਼ੀ ਮੁਲਾਂ ਤੇ ਹੋਰ ਮੱਕਾਰ ਬਹੁਤੇ ਵੇਖ ਸਿੰਘ ਜੀ ਦੇ ਇਕਬਾਲ ਤਾਈਂ ਗੁੱਝੀ ਨਿਤ ਕਰਦੇ ਰਹੇ ਖਾਰ ਬਹੁਤੇ ਪੇਸ਼ ਗਈ ਨ ਖਾਨ ਬਹਾਦਰ ਅਗੇ ਓਹਦੇ ਦਿਤੇ ਸਨ ਕੰਮ ਸਵਾਰ ਬਹੁਤੇ ਸੂਬੇ ਮਰੇ ਪਿਛੋਂ ਦਾਉ ਦੋਖੀਆਂ ਦਾ ਗਿਆ ਲੱਗ ਤੇ ਹੋਇ ਹੁਸ਼ਿਆਰ ਬਹੁਤੇ ਯਾਹਯਾ ਖਾਂ ਨ ਤਜਰਬਾਕਾਰ ਹੈਸੀ ਓਹਦੇ ਗਿਰਦ ਹੋਏ ਜਾਲ ਡਾਰ ਬਹੁਤੇ ਲੱਗੇ ਚੁਗਲੀਆਂ ਕਰਨ ਸੁਬੇਗ ਸਿੰਘ ਤੇ ਨਿਤ ਰਲਕੇ ਚੰਦਰੇ ਯਾਰ ਬਹੁਤੇ ਇਹ ਸਿੰਘਾਂ ਨੂੰ ਦੇਂਵਦਾ ਭੇਤ ਸਾਰੇ ਵੈਰੀ ਦੀਨ ਦਾ ਕਰਨ ਉਚਾਰ ਬਹੁਤੇ ਕਈਆਂ ਝੂਠੀਆਂ ਤੋਹਮਤਾਂ ਆਣ ਲਾਈਆਂ ਵੈਰੀ ਬਣ ਗਏ ਬੁਰਯਾਰ ਬਹੁਤੇ ਸੂਬੇ ਤਾਈਂ ਭੜਕਾ ਕਰਤਾਰ ਸਿੰਘਾ ਲਾਇ ਸਿੰਘ ਤੇ ਜੁਰਮ ਵਿਚਾਰ ਬਹੁਤੇ ਭਾਈ ਸੁਬੇਗ ਸਿੰਘ ਜੀ ਦੀ ਨਜਰਬੰਦੀ ਚੁਗਲ ਪਾੜ ਕੇ ਪੱਥਰਾਂ ਰਖ ਦੇਂਦੇ ਸੂਬਾ ਚੁਗਲੀਆਂ ਕਰ ਭਖਾਯਾ ਜੀ ਚੁਗਲ ਚੰਦਰੇ ਸੱਪ ਤੋਂ ਹੋਣ ਜ਼ਹਿਰੀ ਡੰਗ ਸਿੰਘ ਦੇ ਉਤੇ ਚਲਾਯਾ ਜੀ ਬਦਜ਼ਨ ਹੋਯਾ ਸੂਬਾ ਆਣ ਭਾਰਾ ਰੁਖ ਦਿਨਾਂ ਦੇ ਵਿਚ ਪਲਟਾਯਾ ਜੀ ਕਈ ਲਾ ਝੂਠੇ ਜੁਰਮ ਸਿੰਘ ਉਤੇ ਜੇਹਲਖਾਨੇ ਦੇ ਵਿਚ ਸੁਟਾਯਾ ਜੀ ਨਜ਼ਰਬੰਦ ਸੁਬੇਗ ਸਿੰਘ ਕਰ ਦਿਤਾ ਕੀਤਾ ਸਭ ਅਹਿਸਾਨ ਭੁਲਾਯਾ ਜੀ ਜਿਥੇ ਈਰਖਾ ਹੋਇ ਕਰਤਾਰ ਸਿੰਘਾ ਓਥੋਂ ਕਿਸੇ ਨਾ ਲਾਭ ਉਠਾਯਾ ਜੀ ਸ਼ਾਹਬਾਜ਼ ਸਿੰਘ ਦੀ ਮੁਲਾਂ ਨਾਲ ਬਹਿਸ ਇਕੋ ਸਿੰਘ ਦਾ ਪੁੱਤ ਸ਼ਾਹਬਾਜ਼ ਸਿੰਘ ਜੀ ਠਾਰਾਂ ਸਾਲ ਦਾ ਤੇ ਹੋਣਹਾਰ ਸੀ ਜੀ ਅਰਬੀਫਾਰਸੀ ਬਾਪ ਦੇ ਵਾਂਗ ਪੜ੍ਹਿਆ ਸੁੰਦ੍ਰ ਸੋਹਣਾ ਬੜਾ ਹੁਸ਼ਿਆਰ ਸੀ ਜੀ ਹਾਣੀ ਸੂਬੇ ਦਾ ਤੇ ਕੱਠੇ ਰਹੇ ਪੜ੍ਹਦੇ ਬਣਿਆਂ ਮੁੱਢ ਦਾ ਕੁਝ ਪਿਆਰ ਸੀ ਜੀ ਇੱਜ਼ਤ ਓਸਦੀ ਭੀ ਚੰਗੀ ਬਣੀ ਹੋਈ ਸੀ ਖੁਲ੍ਹ ਔਣ ਦੀ ਵਿਚ ਦਰਬਾਰ ਸੀ ਜੀ ਇਕ ਦਿਨ ਕਾਜੀ ਨਾਲ ਝਗੜ ਪਿਆ ਕੋਈ ਮਸਲਾ ਰੱਖ ਵਿਚਕਾਰ ਸੀ ਜੀ ਕਾਜ਼ੀ ਪਾਜ਼ੀ ਨੂੰ ਓਸ ਹਰਾ ਦਿਤਾ ਝੂਠਾ ਹੋ ਗਿਆ ਉਹ ਗਵਾਰ ਸੀ ਜੀ ਰਤੀ ਹੋਯਾ ਸ਼ਰਮਿੰਦਾ ਨ ਓਹ ਪਾਪੀ ਰੱਖੀ ਦਿਲ ਅੰਦਰ ਸਗੋਂ ਖਾਰ ਸੀ ਜੀ ਕਾਫਰ ਹੋਕੇ ਇਹ ਕਰਤਾਰ ਸਿੰਘਾ ਬੋੱਲੇ ਸਾਹਮਣੇ ਏਡ ਹੰਕਾਰ ਸੀ ਜੀ ਕਾਜ਼ੀ ਨੇ ਸੂਬੇ ਪਾਸ ਚੁਗਲੀ ਕਰਨੀ ਕੋਤਵਾਲ ਦਾ ਪੁੱਤ ਸ਼ਾਹਬਾਜ਼ ਸਿੰਘ ਜੋ ਉਹ ਕਾਫਰ ਹੈ ਬੜਾ ਵਿਚਾਰ ਸੂਬੇ ਨਿੰਦਾ ਕਰਦਾ ਦੀਨ ਇਸਲਾਮ ਦੀ ਏ ਚੜ੍ਹਿਆ ਓਸਦੇ ਸਿਰ ਹੰਕਾਰ ਸੂਬੇ ਸਿੱਖ ਮਜ਼੍ਹਬ ਇਸਲਾਮ ਤੋਂ ਕਹੇ ਉੱਚਾ ਝੂਠੇ ਦੀਨ ਨੂੰ ਰਿਹਾ ਉਚਾਰ ਸੂਬੇ ਕਹਿੰਦਾ ਹਜ਼ਰਤਾਂ ਅਤੇ ਪੈਗੰਬਰਾਂ ਦਾ ਗੁਰੂ ਨਾਨਕ ਤਾਈਂ ਸ੍ਰਦਾਰ ਸੂਬੇ ਐਸੇ ਬੋਲਦਾ ਲਫਜ਼ ਜ਼ਬਾਨ ਵਿਚੋਂ ਸੁਣ ਸੱਕੀਦੇ ਨਹੀਂ ਸਹਾਰ ਸੂਬੇ ਉਹਨੂੰ ਸੱਦਕੇ ਪਾਸ ਕਰਤਾਰ ਸਿੰਘਾ ਜ਼ਰਾ ਵਿਚ ਕਚਹਿਰੀ ਦੇ ਤਾੜ ਸੂਬੇ ਵਾਕ ਕਵੀ ਚੁਗਲਬਾਜ਼ਾਂ ਨੇ ਹੋਰ ਭੀ ਚੁਕ ਦਿੱਤੀ ਅੱਗ ਲਾ ਸੂਬਾ ਭੜਕਾਇ ਦਿੱਤਾ ਵੇਲਾ ਵੇਖਕੇ ਕੱਢਿਆ ਰੋਹ ਦਿਲ ਦਾ ਤੇਲ ਅੱਗ ਬਲਦੀ ਉਤੇ ਪਾਇ ਦਿੱਤਾ ਨਿਮਖ ਖਾਣ ਹਜੂਰ ਦੇ ਪਾਸ ਰਹਿਕੇ ਬੁਰਾ ਦੀਨ ਨੂੰ ਕਹਿਣ ਸਮਝਾਇ ਦਿੱਤਾ ਵੈਰੀ ਦੀਨ ਇਸਲਾਮ ਦੇ ਸਿੰਘ ਭਾਰੇ ਇਹ ਕਿਉਂ ਪਾਸ ਰਖੇ ਜਤਲਾਇ ਦਿੱਤਾ ਇਹ ਭੀ ਓਹਨਾਂ ਹੀ ਸੱਪਾਂ ਦੇ ਨਾਲ ਦੇ ਜਿਨ੍ਹਾਂ ਰਾਜ ਨੂੰ ਕਰ ਤਬਾਇ ਦਿੱਤਾ ਮਿੱਠੇ ਬਣਕੇ ਪਾਂਵਦੇ ਭੇਦ ਰਹੇ ਵਿਚੇ ਵਿਚ ਨੁਕਸਾਨ ਪੁਚਾਇ ਦਿੱਤਾ ਦਿਓ ਸੱਦਕੇ ਭਾਰੀ ਸਜ਼ਾ ਓਹਨੂੰ ਮੁੱਲਾਂ ਸਾਹਿਬ ਦਾ ਦਿਲ ਦੁਖਾਇ ਦਿੱਤਾ ਇਕ ਪਾਗਲ ਦੇ ਤਾਈਂ ਕਰਤਾਰ ਸਿੰਘਾ ਕਰ ਚੁਗਲੀਆਂ ਬਿੱਛੂ ਲੜਾਇ ਦਿੱਤਾ ਸ਼ਾਹਬਾਜ਼ ਸਿੰਘ ਦੀ ਪੇਸ਼ੀ ਓਸੇਵਕਤ ਸੂਬੇ ਹੁਕਮ ਚਾੜ੍ਹ ਦਿਤਾ ਹਾਜ਼ਰ ਕਰੋ ਸ਼ਾਹਬਾਜ਼ ਲਿਆਇ ਜਲਦੀ ਹੁਕਮ ਸੁਣਕੇ ਕਾਜ਼ੀਆਂ ਪਾਜ਼ੀਆਂ ਨੇ ਦੋ ਅਹਿਦੀਏ ਤੁਰਤ ਦੁੜਾਇ ਜਲਦੀ ਘਰ ਜਾਕੇ ਕਹਿਆ ਸ਼ਾਹਬਾਜ਼ ਸਿੰਘਾ ਏਸੇ ਵਕਤ ਹੀ ਸੂਬਾ ਬੁਲਾਇ ਜਲਦੀ ਸਮਝ ਗਿਆ ਸ਼ਾਹਬਾਜ਼ ਸਿੰਘ ਗਲ ਸਾਰੀਕਾਜ਼ੀ ਬਾਜ਼ੀ ਦਿੱਤੀ ਉਲਟਾਇ ਜਲਦੀ ਆਯਾ ਤੁਰੰਤ ਤਿਆਰ ਹੋ ਕਿਲੇ ਅੰਦਰ ਹੋਯਾ ਸਾਹਮਣੇ ਫਤ੍ਹੇ ਗਜਾਇ ਜਲਦੀ ਫਤ੍ਹੇ ਸੁਣਦਿਆਂ ਸਾਰ ਕਰਤਾਰ ਸਿੰਘਾ ਸੂਬਾ ਮੱਥੇ ਤੇ ਤਿਉੜੀ ਚੜ੍ਹਾਇ ਜਲਦੀ ਸੂਬਾ ਅੱਜ ਸੂਬੇ ਦੀ ਸ਼ਕਲ ਸੀ ਹੋਰ ਹੋਈ ਕਹਿੰਦਾ ਬੁਰਾ ਇਹ ਕੰਮ ਕਮਾਯਾ ਤੂੰ ਕਾਜ਼ੀ ਸਾਹਿਬ ਦੇ ਸਾਹਮਣੇ ਅੱਖਕਰਕੇ ਉਹਨੂੰ ਮਸਲਿਆਂ ਵਿਚ ਹਰਾਯਾ ਤੂੰ ਮੂੰਹੋ ਦੀਨਇਸਲਾਮ ਨੂੰ ਬੁਰਾ ਕਹਿਕੇ ਕਾਜ਼ੀ ਸਾਹਿਬ ਦਾ ਦਿਲ ਦੁਖਾਯਾ ਤੂੰ ਮੁਢੋਂ ਰਿਹੋਂ ਸਾਡੇ ਨਾਲ ਜੰਮਦਾ ਹੀ ਵਿਚੋਂ ਕੁਫਰ ਨੂੰ ਨਹੀਂ ਗਵਾਯਾ ਤੂੰ ਸਾਡਾ ਖਾ ਕੇ ਸਿੰਘ ਹੀ ਰਿਹੋਂ ਬਣਿਓਂ ਨਜ਼ਰ ਕਿਸੇ ਦੀ ਹੇਠ ਨ ਆਯਾ ਤੂੰ ਫਤਵਾ ਸ਼ਰ੍ਹਾ ਦਾ ਲਗੇ ਕਰਤਾਰ ਸਿੰਘਾ ਏਸੇ ਲਈ ਹੁਣ ਗਿਆ ਬੁਲਾਯਾ ਤੂੰ ਸੂਬੇ ਨੇ ਕਾਜ਼ੀਆਂ ਤੋਂ ਫਤਵਾ ਲਵਾਣਾ ਬੈਠੀ ਰਲੀ ਚੰਡਾਲਾਂ ਦੀ ਚੌਂਕੜੀ ਸੀ ਸੂਬਾ ਆਖਦਾ ਸਾਰੇ ਦਾਨਾ ਦਸੋ ਦੀਨ ਮਜ਼ਹਬ ਦੀ ਏਸ ਤੌਹੀਨ ਕੀਤੀ ਇਹਦੇ ਵਾਸਤੇ ਸੋਚ ਸਜਾ ਦਸੋ ਖਾ ਕੇ ਮੋਮਨਾਂ ਦਾ ਕਾਫਰ ਰਿਹਾ ਬਣਿਆਂ ਹੁਕਮ ਸ਼ਰ੍ਹਾ ਦਾ ਸੋਚ ਸਜ਼ਾ ਦਸੋ ਰੱਬ ਹੋਇ ਨ ਗੁਸੇ ਕਰਤਾਰ ਸਿੰਘਾ ਬਚੀਏ ਕੁਫਰ ਤੋਂ ਝੱਬ ਉਪਾ ਦਸੋ ਕਾਜ਼ੀ ਜਿਹੜਾ ਦੀਨ ਇਸਲਾਮ ਤੌਹੀਨ ਕਰੇ ਓਹਨੂੰ ਤੇਲ ਪਾ ਸਾੜਨਾ ਚਾਹੀਦਾ ਏ ਹੋਵੇ ਨਬੀ ਰਸੂਲ ਦੀ ਖੁਸ਼ੀ ਤਾਹੀਏਂ ਉਤੇ ਸੂਲੀ ਦੇ ਚਾੜ੍ਹਨਾ ਚਾਹੀਦਾ ਏ ਜਾਂ ਉਹ ਦੀਨ ਇਸਲਾਮ ਕਬੂਲ ਕਰੇ ਨਹੀਂ ਤਾਂ ਸਜ਼ਾਦੇਇ ਤਾੜਨਾ ਚਾਹੀਦਾ ਏ ਲੱਗੇ ਵਸ ਜੇਕਰ ਕਰਤਾਰ ਸਿੰਘ ਬਿਨਾਂ ਪੁਛੇ ਹੀ ਮਾਰਨਾ ਚਾਹੀਦਾ ਏ ਸੂਬਾ ਜ਼ੋਰਾਵਰ ਕਿਧੇ ਭਲਾ ਯਾਰ ਹੁੰਦੇ ਸੂਬਾ ਆਖਦਾ ਦੀਨ ਕਬੂਲ ਕਰ ਲੈ ਨਹੀਂ ਤਾਂ ਮਾਰਿਆ ਜਾਇੰਗਾ ਦੁਖ ਦੇਕੇ ਝੱਬ ਹੁਕਮ ਮਨਜ਼ੂਰ ਰਸੂਲ ਕਰ ਲੈ ਦੋਹਾਂ ਗੱਲਾਂ ਵਿਚੋਂ ਮਨਜ਼ੂਰ ਜ਼ਿਹੜੀ ਮੇਰੇ ਸਾਹਮਣੇ ਬਿਨਾਂ ਤੂੰ ਤੁਲ ਕਰ ਲੈ ਨਬੀ ਰੱਬ ਦੀ ਖੁਸ਼ੀ ਕਰਤਾਰ ਸਿੰਘਾ ਕਲਮਾ ਪੜ੍ਹਕੇ ਝੱਬ ਹਸੂਲ ਕਰ ਲੈ ਸ਼ਾਹਬਾਜ਼ ਸਿੰਘ ਮੇਰੇ ਨਾਲ ਮੁਢੋਂ ਰਿਹਾ ਖੇਡਦਾ ਤੇ ਉਹ ਬਣੀ ਪ੍ਰੀਤ ਤੁੜਾਇੰ ਕਾਹਨੂੰ ਇਕ ਘੜੀ ਦੇ ਸਾਥੀ ਨੂੰ ਭੁੱਲੀਦਾ ਨਹੀਂ ਅੱਖਾਂ ਬਿਨਾਂ ਸਬਬੋਂ ਫਿਰਾਇੰ ਕਾਹਨੂੰ ਅੰਗ ਦੋਸਤੀ ਦਾ ਲਗੋਂ ਪਾਲਣੇ ਤੂੰ ਮਿੱਤ ਬਣ ਕੇ ਦਗਾ ਕਮਾਇੰ ਕਾਹਨੂੰ ਜੇ ਆ ਨੀਤ ਬਦਨੀਤ ਹੈ ਹੋਈ ਤੇਰੀ ਹੋਰ ਕਰਕੇ ਗੱਲਾਂ ਸੁਣਾਇੰ ਕਾਹਨੂੰ ਤੈਨੂੰ ਕਾਜ਼ੀਆਂਨੇ ਚੁਕਾਂ ਦਿੱਤੀਆਂਨੇ ਸਿੱਧੀ ਗੱਲ ਕਰ ਖਾਂ ਪੜਦਾ ਪਾਇੰ ਕਾਹਨੂੰ ਬਾਪ ਕੈਦ ਕੀਤਾ ਮੈਨੂੰ ਮਾਰਨਾ ਤੂੰ ਕਤਲ ਕਰ ਦਿਹ ਦੇਰ ਹੁਣ ਲਾਇੰ ਕਾਹਨੂੰ ਕਰਨੀਉਹੋ ਨੂੰ ਜਿਹੜੀ ਸਿਖਾਈ ਇਹਨਾਂ ਐਵੇਂ ਪਿਆ ਵਧਾ ਵਧਾਇੰ ਕਾਹਨੂੰ ਮੁਸਲਮਾਨ ਨਹੀਂ ਹੋਣਾ ਕਰਤਾਰ ਸਿੰਘਾ ਐਵੇਂ ਆਪਣਾ ਵਕਤ ਗਵਾਇੰ ਕਾਹਨੂੰ ਸੂਬਾ ਜੇਕਰਯਾਰਹਾਂ ਤਾਹੀਏਂ ਤਰਸਕਰਦਾ ਕਲਮਾਂ ਪੜ੍ਹਕੇ ਤੇ ਮੁਸਲਮਾਨ ਹੋ ਜਾਹ ਫੇਰ ਦੋਇ ਕੱਠੇ ਅਸੀਂ ਰਹਾਂਗੇ ਜੀ ਔਹੁਦਾ ਲੈ ਵੱਡਾ ਫੌਜੀ ਖਾਨ ਹੋ ਜਾਹ ਕੱਢ ਮੁਸ਼ਕਲਾਂ ਦੇ ਵਿਚੋਂ ਪੈਰ ਲੈ ਤੂੰ ਦਾਖਲ ਖੁਸ਼ੀਆਂ ਵਿਚ ਪਛਾਨ ਹੋ ਜਾਹ ਨਾਲ ਕਾਫਰਾਂ ਦੋਜ਼ਖਾਂ ਵਿਚ ਪੈਨੈ ਹਿੱਸੇਦਾਰ ਬਹਿਸ਼ਤ ਦਾ ਆਨ ਹੋ ਜਾਹ ਉੱਮਤ ਨਬੀ ਰਸੂਲ ਦੀ ਵਿਚ ਆਕੇ ਪੱਕਾ ਅਜ ਤੋਂ ਵਿਚ ਈਮਾਨ ਹੋ ਜਾਹ ਕਾਫਰ ਵਿਚ ਬਹਿਸ਼ਤ ਦੇ ਵੜਨਗੇ ਨ ਹੱਕਦਾਰ ਹੂਰਾਂ ਗਿਲਮਾਨ ਹੋ ਜਾਂਹ ਕਹਿ ਲੈਣਾ ਤੂੰ ਕਾਫਰਾਂ ਵਿਚ ਰਲਕੇ ਹੁਣ ਨਜ਼ਰ ਮਨਜ਼ੂਰ ਰਹਿਮਾਨ ਹੋ ਜਾਹ ਕਤਲ ਹੋ ਨ ਐਵੇਂ ਕਰਤਾਰ ਸਿੰਘਾ ਬਿਨਾਂ ਸੋਚੇ ਨ ਬੇ-ਨਿਸ਼ਾਨ ਹੋ ਜਾਹ ਸ਼ਾਹਬਾਜ਼ ਸਿੰਘ ਮੁਸਲਮਾਨ ਭੀ ਹੋਕੇ ਅੰਤ ਮਰਨਾ ਰਹਿਣਾ ਕਿਸੇ ਨਾ ਵਿਚ ਜਹਾਨ ਸੂਬੇ ਮੌਤ ਸਭ ਦੇ ਸਿਰ ਤੇ ਕੂਕਦੀ ਏ ਛਡੇ ਕਿਸੇ ਦਾ ਨਹੀਂ ਨਿਸ਼ਾਨ ਸੂਬੇ ਜਿਹੜੇ ਰਾਹ ਉਸ ਟੋਰਨਾ ਹੋਰਨਾਂ ਨੂੰ ਉਸੇ ਰਾਹ ਜਾਣੇ ਮੁਸਲਮਾਨ ਸੂਬੇ ਦੌਲਤ ਦੁਨੀਆਂ ਜਾਵਣੀ ਨਾਲ ਨਾਹੀਂ ਪਏ ਰਹਿਣਗੇ ਸਾਰੇ ਸਾਮਾਨ ਸੂਬੇ ਅੱਜ ਧਰਮ ਛੱਡਾਂ ਡਰ ਮੌਤ ਪਾਸੋਂ ਕਲ ਮਾਰਨਾ ਓਸ ਨੇ ਆਨ ਸੂਬੇ ਰਹਿਣਾ ਜਿੰਦਿਆਂ ਫੇਰ ਭੀ ਨਹੀਂ ਜੇਕਰ ਹੋਣਾ ਫੇਰ ਕਾਹਨੂੰ ਬੇਈਮਾਨ ਸੂਬੇ ਅਗੇ ਰੱਬ ਨੂੰ ਮਜ਼ਹਬ ਕਬੂਲ ਕੋਈ ਨ ਓਥੇ ਅਮਲ ਦੀ ਹੋਇ ਪਛਾਨ ਸੂਬੇ ਹਿੰਦੂ ਬਿਨਾਂ ਗੁਨਾਹ ਦੇ ਮਾਰੀਏ ਨਾ ਫੜ ਵਿਚ ਦਰਗਾਹ ਦੇ ਜਾਨ ਸੂਬੇ ਮੁਸਲਮਾਨ ਜੇਕਰ ਗੁਨ੍ਹਾਗਾਰ ਹੋਵੇ ਕਿਵੇਂ ਕਹਿਰ ਤੋਂ ਬਚੇ ਸਿਆਨ ਸੂਬੇ ਕਾਫਰ ਉਹ ਜੋ ਕੁਫਰ ਦੇ ਕੰਮ ਕਰਦੇ ਸਿਰੋਂ ਰੱਬ ਦਾ ਖੌਫ ਭੁਲਾਨ ਸੂਬੇ ਪੜਦੇ ਮਜ਼ਹਬ ਦੇ ਹੇਠ ਛਪਾ ਪਾਪੀ ਰਾਤ ਦਿਨੇ ਜੋ ਪਾਪ ਕਮਾਨ ਸੂਬੇ ਉਹ ਦੋਜ਼ਖਾਂ ਦੇ ਵਿਚ ਪੈਣ ਸਾਰੇ ਬੇਗੁਨਾਹਾਂ ਨੂੰ ਜਿਹੜੇ ਸਤਾਨ ਸੂਬੇ ਉਨ੍ਹਾਂ ਕਾਫਰਾਂ ਨੂੰ ਢੋਈ ਕਿਤੇ ਭੀ ਨਾ ਲੈ ਕੇ ਰਿਸ਼ਵਤਾਂ ਹੱਕ ਗਵਾਨ ਸੂਬੇ ਸ਼ਕਲ ਮੋਮਨਾਂ ਦੀ ਕੰਮ ਕਾਫਰਾਂ ਦੇ ਧੋਖੇਬਾਜ਼ ਜੋ ਲੋਕ ਸ਼ੈਤਾਨ ਸੂਬੇ ਧੱਕੇ ਜਾਣ ਉਹ ਖਾਸ ਦਰਗਾਹ ਵਿਚੋਂ ਵੱਢੀਆਂ ਲੈਕੇ ਖਾਨ ਸੂਬੇ ਬੇੜੇ ਅਮਲ ਦੇ ਸਭ ਦੇ ਪਾਰ ਹੋਣੇ ਬਿਨਾਂ ਅਮਲਾਂ ਸਭ ਪਛਤਾਨ ਸੂਬੇ ਕਿਹੜੀ ਗੱਲ ਤੇ ਮੈਂ ਮੁਸਲਮਾਨ ਹੋਵਾਂ ਚਾਰ ਦਿਨ ਦੀ ਹੈ ਗੁਜ਼ਰਾਨ ਸੂਬੇ ਅੰਤ ਸਭ ਦਾ ਬਿਸਤਰਾ ਗੋਲ ਹੋਣਾ ਮੌਤ ਮਾਰਨੇ ਖਾਨ ਸੁਲਤਾਨ ਸੂਬੇ ਖਾਲੀ ਹੱਥ ਜਾਣਾ ਏਸ ਦੇਸ ਵਿਚੋਂ ਤੂੰ ਸਮਝ ਲੈ ਰੱਖ ਧਿਆਨ ਸੂਬੇ ਕਤਲ ਹੋਣਾ ਮਨਜ਼ੂਰ ਕਰਤਾਰ ਸਿੰਘਾ ਹਾਂ ਮੈਂ ਦੱਸਦਾ ਸਾਫ ਬਿਆਨ ਸੂਬੇ ਸੂਬਾ ਜਾਹ ਅੱਜ ਦੀ ਰਾਤ ਤੂੰ ਸੋਚ ਕਰ ਲੈ ਤੇਰੀ ਦੋਸਤੀ ਇਹ ਨਿਭਾਵੰਦਾ ਮੈਂ ਜੇ ਕੱਲ ਨਾ ਸਾਫ ਬਿਆਨ ਦਿਤਾ ਕਸਮ ਖਾ ਕੇ ਸੱਚ ਸੁਨਾਵੰਦਾ ਮੈਂ ਬਚੇ ਜਾਨ ਜੇ ਦੀਨ ਕਬੂਲ ਕਰ ਲਏਂ ਤੈਨੂੰ ਪਯਾਰ ਦੇ ਨਾਲ ਸਮਝਾਵੰਦਾ ਮੈਂ ਨਹੀਂ ਤਾਂ ਮਾਰਿਆਜਾਇੰ ਕਰਤਾਰ ਸਿੰਘਾ ਸੋਚਣ ਵਾਸਤੇ ਰਾਤ ਦਿਵਾਵੰਦਾ ਮੈਂ ਬੰਦੀਖਾਨਾ ਬੇਕਸੂਰ ਸ਼ਾਹਬਾਜ਼ ਸਿੰਘ ਕੈਦ ਕੀਤਾ ਬੰਦੀਖਾਨੇ ਦੇ ਵਿਚ ਬੈਠਾਯਾ ਜੀ ਖਾਣ ਪੀਣ ਨੂੰ ਕੁਝ ਨਾ ਮੂਲ ਦਿਤਾ ਅੰਗ ਦੋਸਤੀ ਵਾਲਾ ਭੁਲਾਯਾ ਜੀ ਭਾਣੇ ਵਿਚ ਕਰਤਾਰ ਦੇ ਬੈਠ ਰਿਹਾ ਸਿਰ ਸਮਝ ਰਿਹਾ ਕਾਲ ਆਯਾ ਜੀ ਜਿਹੜੀ ਰੋਜ਼ ਸਿੰਘਾਂ ਨਾਲ ਹੋਂਵਦੀ ਏ ਮੇਰੇ ਨਾਲ ਭੀ ਹੋਇ ਠਹਿਰਾਯਾ ਜੀ ਪਿਛਲੇ ਸਾਕਿਆਂ ਤਾਈਂ ਸ਼ਾਹਬਾਜ਼ ਸਿੰਘ ਨੇ ਦਿਲ ਦੇ ਖੂਬ ਦੁਹਰਾਯਾ ਜੀ ਸੀਸ ਦੇਵਣਾ ਧਰਮ ਨਾ ਛੱਡਣਾ ਏਂ ਪੱਕਾ ਨਿਸਚਾ ਇਹੋ ਪਕਾਯਾ ਜੀ ਮੈਂ ਭੀ ਓਨ੍ਹਾਂ ਹੀ ਸਿੰਘਾਂ ਦੇ ਨਾਲਦਾ ਹਾਂ ਸਿੱਖੀਸਿਦਕ ਨੂੰ ਜਿਨ੍ਹਾਂ ਨਬਾਹਯਾ ਜੀ ਮਰਨਾ ਸਭ ਨੇ ਅੰਤ ਕਰਤਾਰ ਸਿੰਘਾ ਨਿਸਚਾ ਦਿਲ ਦੇ ਵਿਚ ਜਮਾਯਾ ਜੀ ਅਗਲੇ ਦਿਨ ਸ਼ਹਿਰ ਦੇ ਚੌਧਰੀਆਂ ਨੇ ਸੂਬੇ ਪਾਸ ਅਰਜ ਕਰਨੀ ਸਾਰੇ ਸ਼ਹਿਰ ਦੇ ਵਿਚ ਪੁਕਾਰ ਪੈ ਗਈ ਲੋਕ ਸੁਣਕੇ ਸੋਗ ਮਨਾਵੰਦੇ ਨੇ ਸੂਰਤ ਸਿੰਘ ਦਰਗਾਹੀਆ ਮਲ ਜੈਸੇ ਨਾਲ ਹੋਰਨਾਂ ਤਾਈਂ ਰਲਾਵੰਦੇ ਨੇ ਕਸੂਰ ਬੇਗ ਭੀ ਉਨਾਂ ਦੇ ਨਾਲ ਆਯਾ ਸਾਰੇ ਸੂਬੇ ਨੂੰ ਆਣ ਸਮਝਾਵੰਦੇ ਨੇ ਅਗੇ ਕੈਦ ਸੁਬੇਗ ਸਿੰਘ ਕਰ ਦਿਤਾ ਉਹਦਾ ਕੀ ਕਸੂਰ ? ਸੁਨਾਵੰਦੇ ਨੇ ਹੁਣ ਫਤਵਾ ਲਾ ਸ਼ਾਹਬਾਜ਼ ਸਿੰਘ ਤੇ ਦਿਤਾ ਕਤਲ ਦਾ ਹੁਕਮ ਪੁਛਾਵੰਦੇ ਨੇ ਬੜਾ ਸ਼ਹਿਰ ਦੇ ਤਾਈਂ ਨੁਕਸਾਨ ਪੁਜੇ ਰਮਜ਼ਾਂ ਗੁਝੀਆਂ ਕਈ ਜਤਾਵੰਦੇ ਨੇ ਇਹਨਾਂ ਕਰਕੇ ਸਿੰਘ ਨਾ ਸ਼ਹਿਰ ਲੁਟਦੇ ਹੁਣ ਕੌਣ ਰੋਕੂ ਬਤਲਾਵੰਦੇ ਨੇ ਛੱਡ ਦੋਹਾਂ ਦੇ ਤਾਈਂ ਕਰਤਾਰ ਸਿੰਘਾ ਕਈ ਨਫੇ ਨੁਕਸਾਨ ਲਖਾਵੰਦੇ ਨੇ ਸੂਬਾ ਹੁਕਮ ਸ਼ਰ੍ਹਾ ਦੇ ਨੂੰ ਹੁਣ ਕੌਣ ਮੋੜੇ ਸ਼ਾਹਬਾਜ਼ ਸਿੰਘ ਨੂੰ ਸਮਝਾਓ ਜਾਕੇ ਪੜ੍ਹੇ ਕਲਮਾਂ ਤੇ ਮੁਸਲਮਾਨ ਹੋਵੇ ਮੈਂ ਛਡ ਦੇਵਾਂ ਜਤਲਾਓ ਜਾਕੇ ਮੁਸਲਮਾਨ ਹੋਯਾਂ ਬਿਨਾਂ ਬਚੇਗਾ ਨ ਮੇਰਾ ਹੁਕਮ ਉਸ ਤਾਈਂ ਸੁਣਾਓ ਜਾਕੇ ਮੁੜੇ ਫਤਵਾ ਨਹੀਂ ਕਰਤਾਰ ਸਿੰਘਾ ਮੋੜ ਓਸ ਨੂੰ ਦੀਨ ਮਨਾਓ ਜਾਕੇ ਚੌਧਰੀਆਂ ਨੇ ਸ਼ਾਹਬਾਜ਼ ਸਿੰਘ ਨੂੰ ਸਮਝਾਉਣਾ ਸਾਰੇ ਰਲਕੇ ਪਾਸ ਸ਼ਾਹਬਾਜ਼ ਸਿੰਘ ਦੇ ਜਾ ਕੇ ਰੱਖਦੇ ਛੁਪ ਛੁਪਾ ਨਾਹੀਂ ਮੁਸਲਮਾਨ ਹੋ ਜਾਹ ਛੁਟੇ ਜਾਨ ਤੇਰੀ ਹੋਰ ਸੁਝਦਾ ਕੋਈ ਉਪਾ ਨਾਹੀਂ ਅਸਾਂ ਜ਼ੋਰ ਲਾਇਆ ਜਾਕੇ ਪਾਸ ਸੂਬੇ ਉਹ ਮੰਨਿਆਂ ਬੇਹੱਯਾ ਨਾਹੀਂ ਤੂੰ ਵੇਖਿਆ ਅਜੇ ਜਹਾਨ ਦਾ ਕੀਹ ਲੱਤ ਮੌਤ ਦੇ ਮੂੰਹ ਫਸਾ ਨਾਹੀਂ ਜਿੰਦ ਰਹੀ ਤੇ ਰਿਹਾ ਜਹਾਨ ਸਾਰਾ ਹਠ ਕਰਕੇ ਜਾਨ ਗਵਾ ਨਾਹੀਂ ਰੋਜ਼ ਵੇਖਦਾ ਤੂੰ ਸਿੰਘ ਕਤਲ ਹੁੰਦੇ ਤਰਸ ਜ਼ਾਲਮਾਂ ਦੇ ਤਾਈਂ ਕਾ ਨਾਹੀਂ ਜਾਵੇਂ ਮਾਰਿਆ ਬਿਨਾਂ ਕਸੂਰ ਦੇ ਤੂੰ ਕਲਮਾ ਪੜੇ ਦੇ ਬਿਨਾਂ ਬਚਾ ਨਾਹੀਂ ਮੁਸਲਮਾਨ ਹੋ ਜਾਹ ਕਰਤਾਰ ਸਿੰਘਾ ਦੁਖ ਜ਼ਾਲਮਾਂ ਹੱਥੋਂ ਉਠਾ ਨਾਹੀਂ ਸ਼ਾਹਬਾਜ਼ ਸਿੰਘ ਇਹਦੇ ਵਿਚ ਸਫਾਰਸ਼ ਤੁਸਾਂ ਦੀ ਕੀਹ ਚੰਗੀ ਮੇਰੇ ਨਾਲ ਹਿਤ ਵੰਡਾਨ ਆਏ ਮੈਨੂੰ ਕੱਢ ਕੇ ਵਿਚੋਂ ਸਵਰਗ ਦਿਓਂ ਭਾਰੇ ਦੋਜ਼ਖਾਂ ਵਿਚ ਸੁਟਾਨ ਆਏ ਸੱਚ ਖੋਹ ਕੇ ਨਾਲ ਪਿਆਰ ਮੈਥੋਂ ਕੱਚ ਝੋਲੀ ਮੇਰੀ ਵਿਚ ਪਾਨ ਆਏ ਬਾਲ ਜਾਣ ਕੇ ਅੰਮ੍ਰਿਤ ਖੋਹ ਮੈਥੋਂ ਹੱਥੀ ਘੋਲਕੇ ਜ਼ਹਿਰ ਪਿਆਨ ਆਏ ਸੱਚ ਖੰਡ ਨੂੰ ਤਿਆਰੀਆਂ ਕੀਤੀਆਂ ਮੈਂ ਤੁਸੀਂ ਦੋਜ਼ਖਾਂ ਵਲ ਧਕਾਨ ਆਏ ਲੈਂਦਾ ਫੁੱਲਾਂ ਦੀ ਵਾਸ਼ਨਾਂ ਭੌਰ ਬੈਠਾ ਤੁਸੀਂ ਗੰਦਗੀ ਉਤੇ ਬੈਠਾਨ ਆਏ ਹੰਸ ਮੋਤੀਆਂ ਦੀ ਚੋਗ ਚੁਗ ਰਿਹਾ ਓਹਨੂੰ ਡੱਡੀਆਂ ਤੁਸੀਂ ਖਵਾਨ ਆਏ ਪੰਛੀ ਹੈ ਅਜ਼ਾਦ ਉਡਾਰੀਆਂ ਲਈ ਮੋਹ ਜਾਲ ਦੇ ਵਿਚ ਫਸਾਨ ਆਏ ਦਸਵੇਂ ਪਾਤਿਸ਼ਾਹ ਦੇ ਚਰਨਾਂ ਵਿਚ ਬੈਠਾ ਤੁਸੀਂ ਰਲਕੇ ਓਥੋਂ ਉਠਾਨ ਆਏ ਸਿੱਖੀ ਧਰਮ ਉੱਚਾ ਸਾਰੇ ਜਗ ਵਿਚੋਂ ਮੈਨੂੰ ਪੜ੍ਹੇ ਨੂੰ ਤੁਸੀਂ ਪੜ੍ਹਾਨ ਆਏ ਅਗੇ ਕਿੰਨੇ ਕੁ ਸਿੰਘ ਹੋ ਗਏ ਮੋਮਨ ਜਾਣ ਬੁਝ ਕੇ ਮੈਨੂੰ ਅਜ਼ਮਾਨ ਆਏ ਧਰਮ ਵੇਚਕੇ ਜਿੰਦ ਬਚਾਵਣੀ ਨਹੀਂ ਲੋਭ ਪਾ ਕੇ ਤੁਸੀਂ ਥਿੜਕਾਨ ਆਏ ਸਿੱਖੀਸਿਦਕ ਮੈਨੂੰ ਪਿਆਰਾ ਜਿੰਦ ਨਾਲੋਂ ਸਮਝੇ ਹੋਏ ਨੂੰ ਕੀ ਸਮਝਾਨ ਆਏ ਮੈਨੂੰ ਜਿੰਦ ਜਹਾਨ ਤੋਂ ਧਰਮ ਚੰਗਾ ਮੁਢੋਂ ਸਿਖਿਆ ਕੀਹ ਸਿਖਲਾਨ ਆਏ ਜਾਵੇ ਜਿੰਦ ਜਹਾਨ ਤੋਂ ਜਾਨ ਦੇਵਾਂ ਛੱਡਾਂ ਧਰਮ ਨ ਚੱਲ ਜਹਾਨ ਆਏ ਕਰ ਸੀਸ ਕੁਰਬਾਨ ਕਰਤਾਰ ਸਿੰਘਾ ਬੇੜਾ ਜ਼ੁਲਮ ਦਾ ਅਸੀਂ ਰੁੜ੍ਹਾਨ ਆਏ ਵਾਕ ਕਵੀ ਦੁਧ ਸ਼ੇਰਨੀ ਦਾ ਜਿਸਨੇ ਹੋਇ ਪੀਤਾ ਓਹ ਹੌਂਸਲੇ ਨੂੰ ਕਦੇ ਢਾਹਵੰਦਾ ਨਹੀਂ ਸਿੱਧਾ ਲੰਘਦਾ ਸ਼ੇਰ ਦਰਿਆ ਵਿਚੋਂ ਭੈ ਖਾ ਕੇ ਦਿਲ ਕੰਬਾਵੰਦਾ ਨਹੀਂ ਬੱਚਾ ਬਾਜ਼ ਦਾ ਲਏ ਉਡਾਰੀਆਂ ਜੀ ਵੇਖ ਪੰਛੀਆਂ ਤੋਂ ਡਰ ਖਾਵੰਦਾ ਨਹੀਂ ਅੰਦਰ ਜਿਸਦੇ ਖੂਨ ਦਾ ਜੌਹਰ ਹੋਵੇ ਪਾਜ਼ੀ ਬਣਕੇ ਸਿਰ ਝੁਕਾਵੰਦਾ ਨਹੀਂ ਮਰਦ ਵਿਚ ਮੈਦਾਨ ਦੇ ਜਦੋਂ ਵੜਦਾ ਤੇਗਾਂ ਨੰਗੀਆਂ ਵੇਖ ਘਬਰਾਵੰਦਾ ਨਹੀਂ ਸੱਟਾਂ ਖਾਂਵਦਾ ਸਿੱਧੀਆਂ ਮੂੰਹ ਉਤੇ ਮਰ ਜਾਵੰਦਾ ਹਾਇ ਸੁਣਾਵੰਦਾ ਨਹੀਂ ਜਿਸ ਮਰਦ ਨੂੰ ਪੂਰਾ ਗਿਆਨ ਹੋਯਾ ਮਾਯਾ ਮੋਹ ਵਿਚ ਚਿੱਤ ਫਸਾਵੰਦਾ ਨਹੀਂ ਲਾਲ ਜਿਸਦੀ ਜੇਬ ਦੇ ਵਿਚ ਹੋਵਣ ਸੁੱਟ ਮਣਕਿਆਂ ਨੂੰ ਝੋਲੀ ਪਾਵੰਦਾ ਨਹੀਂ ਜਿੰਨ੍ਹ ਦਰਸ ਮਹਿਬੂਬ ਦਾ ਸਾਹਮਣੇ ਹੋਏ ਦੂਜੀ ਤਰਫ ਓਹ ਚਿੱਤ ਡੁਲਾਵੰਦਾ ਨਹੀਂ ਵਸਲਯਾਰ ਦਾ ਜਿਸਨੂੰ ਸ਼ੌਕ ਹੋਵੇ ਵਿਚ ਨੀਂਦ ਉਹ ਅੱਖੀਆਂ ਲਾਵੰਦਾ ਨਹੀਂ ਮਹੀਂਵਾਲ ਝਨਾਂ ਤੋਂ ਪਾਰ ਦਿਸੇ ਸੋਹਣੀ ਵਾਂਗ ਉਸ ਤੋਂ ਰਿਹਾ ਜਾਵੰਦਾ ਨਹੀਂ ਆਸ਼ਕਵਾਂਗ ਮਨਸੂਰਦੇ ਚੜ੍ਹਨਸੂਲੀ ਸੂਲੀ ਸਾਰ ਦਾ ਦੁਖ ਸਤਾਵੰਦਾ ਨਹੀ ਸੜਨ ਵਾਂਗ ਪਤੰਗੇ ਦੇ ਸ਼ਮਾਂ ਉਤੇ ਰੋਕ ਰਖਿਆਂ ਦਿਲ ਰੁਕਾਵੰਦਾ ਨਹੀਂ ਸਿੱਖੀਸਿਦਕ ਤੇ ਸਿੱਖ ਕੁਰਬਾਨ ਹੋਵਣ ਕੋਈ ਉਨ੍ਹਾਂ ਨੂੰ ਦੁਖ ਡਰਾਵੰਦਾ ਨਹੀਂ ਸਿੰਘਾਂ ਵਿਚ ਇਹ ਜੋਤ ਕਰਤਾਰ ਦੀ ਏ ਹੋਰ ਕਿਸੇ ਪਾਸੋਂ ਹੋਇ ਆਵੰਦਾ ਨਹੀਂ ਦੁਨੀਆਂਦਾਰੀ ਦਾ ਲੋਭ ਕਰਤਾਰ ਸਿੰਘਾ ਧਰਮੋਂ ਸਿੰਘਾਂ ਦੇਤਾਈਂ ਗਿਰਾਵੰਦਾ ਨਹੀਂ ਸੂਬੇ ਨੇ ਸੁਬੇਗ ਸਿੰਘ ਨੂੰ ਬੁਲਾਉਣਾ ਸੁਣਿਆਂ ਸੂਬੇ ਸ਼ਾਹਬਾਜ਼ ਸਿੰਘ ਮੰਨਦਾ ਨਹੀਂ ਕਈਆਂ ਜਾ ਉਹਨੂੰ ਸਮਝਾਯਾ ਜੀ ਜੇਹਲਖਾਨੇ ਦੇ ਵਿਚੋਂ ਸੁਬੇਗ ਸਿੰਘ ਨੂੰ ਸੂਬੇ ਦੇ ਕੇ ਹੁਕਮ ਬੁਲਾਯਾ ਜੀ ਸੂਬਾ ਆਖਦਾ ਸੁਣ ਸੁਬੇਗ ਸਿੰਘਾਂ ਤੇਰੇ ਪੁੱਤ ਨੇ ਜ਼ੁਲਮ ਕਮਾਯਾ ਜੀ ਛੇੜ ਦੀਨ ਇਮਾਨ ਦੇ ਮਸਲੇ ਨੂੰ ਕਾਜ਼ੀ ਸਾਹਿਬ ਦਾ ਦਿਲ ਦੁਖਾਯਾ ਜੀ ਸ਼ਰ੍ਹਾ ਵਾਲਿਆਂ ਨੇ ਓਸ ਜੁਰਮ ਬਦਲੇ ਇਹ ਫਤਵਾ ਓਸ ਨੂੰ ਲਾਯਾ ਜੀ ਮੁਸਲਮਾਨ ਹੋ ਜਾਏ ਯਾ ਕਤਲ ਹੋਵੇ ਇਹ ਕਾਜ਼ੀਆਂ ਹੁਕਮ ਸੁਣਾਯਾ ਜੀ ਨਹੀਂ ਮੰਨਿਆਂ ਮੂਲੋਂ ਸ਼ਾਹਬਾਜ਼ ਸਿੰਘ ਨੇ ਮੈਂ ਓਸਨੂੰ ਬਹੁਤ ਸਮਝਾਯਾ ਜੀ ਜਾਹ ਓਸਦੇ ਤਾਈਂ ਸਮਝਾ ਜਾ ਕੇ ਐਵੇਂ ਕਾਸਨੂੰ ਹਠ ਵਧਾਯਾ ਜੀ ਪਿਓ ਪੁੱਤ ਜੇਕਰ ਮੁਸਲਮਾਨ ਹੋਵੋ ਕਸਮ ਖਾਂ ਮੈਂ ਸੱਚ ਜਤਾਯਾ ਜੀ ਕਰਾਂ ਦੋਹਾਂ ਦੇ ਮਰਤਬੇ ਬਹੁਤ ਵੱਡੇ ਇਹਦੇ ਵਿਚ ਨਾ ਕੂੜ ਰਖਾਯਾ ਜੀ ਨਹੀਂ ਤਾਂ ਕਤਲ ਹੋ ਜਾਓਗੇ ਅੱਜ ਦੋਵੇਂ ਇਹ ਫੈਸਲਾ ਪੱਕਾ ਕਰਾਯਾ ਜੀ ਬੇਟੇ ਤਾਈਂ ਸਮਝਾ ਕਰਤਾਰ ਸਿੰਘਾ ਕਾਹਨੂੰ ਮੂਰਖਾ ਹਠ ਵਧਾਯਾ ਜੀ ਭਾਈ ਸੁਬੇਗ ਸਿੰਘ ਭਲਾ ਸੂਬਿਆ ਇਹ ਕਦ ਹੋਣ ਲੱਗੀ ਬੇੜਾ ਆਪਣਾ ਹੱਥੀਂ ਡੁਬਾਂ ਆਪੇ ਪੁਤਰ ਪਾਲ ਕੇ ਕਰ ਜਵਾਨ ਹੱਥੀਂ ਮੌਹਰਾ ਘੋਲ ਕੇ ਉਹਨੂੰ ਪਿਲਾਂ ਆਪੇ ਮੈਂ ਕਸਾਈਆਂ ਦਾ ਜਿਗਰਾ ਰੱਖਦਾ ਨਹੀਂ ਹੱਥੀਂ ਪਾਲਕੇ ਛੁਰੀ ਚਲਾਂ ਆਪੇ ਪੁਤਰ ਆਪਣੇ ਨੂੰ ਪਾਲ ਨਾਲ ਲਾਡਾਂ ਹੁਣ ਡੈਣ ਦੇ ਹਥ ਫੜਾਂ ਆਪੇ ਹੰਸ ਹੋ ਕੇ ਬੱਚੇ ਨੂੰ ਲੋਭ ਪਿਛੇ ਡਾਰ ਕਾਗਾਂ ਦੀ ਵਿਚ ਰਲਾਂ ਆਪੇ ਖੱਟੀ ਉਮਰ ਦੀ ਖਟ ਕੇ ਜਮ੍ਹਾਂ ਕੀਤੀ ਬੇੜੀ ਕੰਢੇ ਲਾ ਕਿਵੇਂ ਰੁੜਾਂ ਆਪੇ ਬੱਚੇ ਆਪਣੇ ਨੂੰ ਕਿਵੇਂ ਹੋ ਸਕੇ ਕਢ ਸਵਰਗ ਤੋਂ ਦੋਜ਼ਖੀਂ ਪਾਂ ਆਪੇ ਮੁਸਲਮਾਨ ਹੋ ਜਾਹ ਕਰਤਾਰ ਸਿੰਘਾ ਕਿਹੜੇ ਮੂੰਹ ਦੇ ਨਾਲ ਸੁਣਾਂ ਆਪੇ ਸੂਬਾ ਮੈਂ ਜਾਣਦਾ ਤੇਰਾ ਕਸੂਰ ਭਾਰਾ ਤੂੰ ਨਿਮਕ ਤਾਂ ਸਾਡਾ ਹੀ ਖਾਂਦਾ ਰਿਹੋਂ ਸਾਡੇ ਪਾਸ ਰਹਿਕੇ ਤੂੰ ਫਰੇਬੀਆ ਓਇ ਨਫੇ ਸਿੰਘਾਂ ਦੇ ਤਾਈਂ ਪੁਚਾਂਦਾ ਰਿਹੋਂ ਭੇਦ ਸਾਰੇ ਤੂੰ ਦੱਸਕੇ ਖਾਲਸੇ ਨੂੰ ਫੌਜਾਂ ਸਾਡੀਆਂ ਤਾਈਂ ਮਰਵਾਂਦਾ ਰਿਹੋਂ ਨਾਲੇ ਪੁੱਤ ਦੇ ਤਾਈਂ ਕਰਤਾਰ ਸਿੰਘਾ ਪੱਕਾ ਸਿਦਕੀ ਸਿੰਘ ਬਣਾਂਦਾ ਰਿਹੋਂ ਸੁਬੇਗ ਸਿੰਘ ਮੈਂ ਸੂਬਿਆ ਅਜਤਕ ਭਲਾਕੀਤਾ ਤੁਹਾਡਾ ਸਿੰਘਾਂ ਦਾ ਮੇਲ ਕਰਵਾਂਦਾ ਰਿਹਾ ਤੇਰੇ ਬਾਪ ਨੂੰ ਖਾਲਸੇ ਦਲ ਪਾਸੋਂ ਕਈ ਮੱਦਦਾਂ ਖਾਸ ਦਿਵਾਂਦਾ ਰਿਹਾ ਸਿੰਘ ਮਾਰ ਲਾਹੌਰ ਬਰਬਾਦ ਕਰਦੇ ਵਿਚ ਹੋ ਮੈਂ ਆਪ ਬਚਾਂਦਾ ਰਿਹਾ ਸੂਬੇ ਖਾਨ ਬਹਾਦਰ ਨੂੰ ਅੱਤ ਕਰਨੋਂ ਵਾਹ ਲੱਗਦੀ ਸਦਾ ਹਟਾਂਦਾ ਰਿਹਾ ਮੁੜ ਮੁੜ ਵਿਗਾੜਦੇ ਤੁਸੀਂ ਰਹੇ ਮੈਂ ਵਿਗੜੀਆਂ ਸ੍ਵਾਰ ਦਿਖਾਂਦਾ ਰਿਹਾ ਬਰਾ ਕੀਤਾ ਨ ਕੁਝ ਕਰਤਾਰ ਸਿੰਘਾ ਦੋਹਾਂ ਧਿਰਾਂ ਦਾ ਭਲਾ ਮਨਾਂਦਾ ਰਿਹਾ ਸੂਬਾ ਜਾਹ ਪੁੱਤ ਦੇ ਤਾਈਂ ਸਮਝਾ ਜਾ ਕੇ ਨਹੀਂ ਤਾਂ ਮਾਰਕੇ ਦੋਵੇਂ ਖਪਾ ਦੇਵਾਂ ਕਲਮਾਂ ਪੜ੍ਹੋ ਤੇ ਦੋਵੇਂ ਹੀ ਬਚ ਰਹੋ ਸ਼ਾਨ ਅਗੇ ਤੋਂ ਦੂਣੇ ਵਧਾ ਦੇਵਾਂ ਹੁਕਮ ਵਿਚ ਕਚਹਿਰੀ ਦੇ ਕਰਾਂ ਦੂਣੇ ਖਾਸ ਵਡੇ ਵਜ਼ੀਰ ਬਣਾ ਦੇਵਾਂ ਨਹੀਂ ਤਾਂ ਜ਼ਬਤ ਕਰਕੇ ਘਰ ਬਾਰ ਸਾਰਾ ਸੂਲੀ ਦੋਹਾਂ ਦੇ ਤਾਈਂ ਟੰਗਾ ਦੇਵਾਂ ਜਿਵੇਂ ਅਗਲਿਆਂ ਦੇ ਨਾਲ ਗੁਜ਼ਾਰੀਆਂ ਨੇ ਓਦੂੰ ਦੂਣੀਆਂਹੁਣ ਗੁਜ਼ਰਾ ਦੇਵਾਂ ਬੇੜਾ ਡੁਬ ਜਾਏ ਭਾਵੇਂ ਕਰਤਾਰ ਸਿੰਘਾ ਇਕ ਵਾਰ ਤਾਂ ਧਮੇਂ ਬੈਠਾ ਦੇਵਾਂ ਨਹੀਂ ਤਾਂ ਜ਼ਬਤ ਕਰਕੇ ਘਰ ਬਾਰ ਸਾਰਾ ਸੂਲੀ ਦੋਹਾਂ ਦੇ ਤਾਈਂ ਟੰਗਾ ਦੇਵਾਂ ਜਿਵੇਂ ਅਗਲਿਆਂ ਦੇ ਨਾਲ ਗੁਜ਼ਾਰੀਆਂ ਨੇ ਓਦੂੰ ਦੂਣੀਆਂਹੁਣ ਗੁਜ਼ਰਾ ਦੇਵਾਂ ਬੇੜਾ ਡੁਬ ਜਾਏ ਭਾਵੇਂ ਕਰਤਾਰ ਸਿੰਘਾ ਇਕ ਵਾਰ ਤਾਂ ਧਮੇਂ ਬੈਠਾ ਦੇਵਾਂ ਭਾਈ ਸੁਬੇਗ ਸਿੰਘ ਨੇ ਸ਼ਾਹਬਾਜ਼ ਸਿੰਘ ਦੇ ਪਾਸ ਜਾਣਾ ਗੱਲਾਂ ਕਰਦਿਆਂ ਸੋਚ ਦਾਨਾ ਕੀਤੀ ਏਸ ਗੱਲ ਤੋਂ ਲਾਭ ਉਠਾ ਜਲਦੀ ਟੋਹਵਾਂ ਜਾਕੇ ਦਿਲ ਸ਼ਾਹਬਾਜ਼ ਸਿੰਘ ਦਾ ਓਹਦੇ ਨਿਸਚੇ ਦਾ ਭੇਦ ਪਾਂ ਜਲਦੀ ਜੇਕਰ ਡੋਲ ਗਿਆ ਹੋਵੇ ਡਰ ਕਰ ਕੇ ਓਹਦੇ ਹੌਸਲੇ ਤਾਈਂ ਵਧਾਂ ਜਲਦੀ ਭਲਾ ਬੱਚਾ ਹੈ ਮੱਤਾਂ ਘਬਰਾ ਜਾਵੇ ਸਿੱਖੀ ਸਿਦਕ ਦਾ ਸਬਕ ਪੜ੍ਹਾਂ ਜਲਦੀ ਅਗੇ ਹੈ ਸ਼ਾਹਬਾਜ਼ ਹੁਸ਼ਿਆਰ ਚੰਗਾ ਠੋਕਰ ਹੋਰ ਓਹਦੇ ਦਿਲ ਲਾਂ ਜਲਦੀ ਗਿਆ ਮੰਨਕੇ ਹੁਕਮ ਕਰਤਾਰ ਸਿੰਘਾ ਜੋ ਕੁਝ ਕਹਯੋ ਸੂ ਉਹਭੀ ਸੁਨਾਂ ਜਲਦੀ ਭਾਈ ਸੁਬੇਗ ਸਿੰਘ ਜੀ ਨੇ ਸ਼ਾਹਬਾਜ਼ ਸਿੰਘ ਨੂੰ ਸਮਝਾਉਣਾ ਗਲੇ ਲਾ ਸ਼ਾਹਬਾਜ਼ ਨੂੰ ਮੱਤ ਦੇਂਦਾ ਕਹਿੰਦਾ ਘੜੀ ਔਖੀ ਬਣੀ ਆਨ ਬੱਚਾ ਵਸ ਪੈ ਗਏ ਅਸੀਂ ਕਸਾਈਆਂ ਦੇ ਹੁਣ ਛੁਟਣੀ ਹੈ ਔਖੀ ਜਾਨ ਬੱਚਾ ਇਕ ਤਰਫ ਸ੍ਰਦਾਰੀਆਂ ਸੁਖ ਹੈਨੀ ਦੂਜੀ ਤਰਫ ਹੈ ਧਰਮ ਦੀ ਸ਼ਾਨ ਬੱਚਾ ਵੇਖੀਂ ਡੋਲ ਜਾਵੀਂ ਕਿਤੇ ਡਰ ਕੇ ਨਾ ਮਤਾਂ ਹੋ ਜਾਵੇਂ ਮੁਸਲਮਾਨ ਬੱਚਾ ਰਹਿਣਾ ਏਸ ਸਰੀਰ ਨੇ ਫੇਰ ਭੀ ਨਹੀਂ ਹੈ ਖਾਵਣਾ ਕਾਲ ਨੇ ਆਨ ਬੱਚਾ ਫੇਰ ਧਰਮ ਨੂੰ ਛੱਡਕੇ ਸਮਝ ਲੈ ਤੂੰ ਮਰਨਾ ਕਿਉਂ ਹੋਕੇ ਬੇਈਮਾਨ ਬੱਚਾ ਵੇਖ ਧਰਮ ਬਦਲੇ ਸਾਡੇ ਸਤਿਗੁਰਾਂ ਨੇ ਝੱਲੇ ਜਿਸਮ ਤੇ ਦੁਖ ਮਹਾਨ ਬੱਚਾ ਪੰਜਵੇਂ ਪਾਤਿਸ਼ਾਹ ਏਸੇ ਲਾਹੌਰ ਅੰਦਰ ਝੱਲੇ ਕਸ਼ਟ ਤੂੰ ਸੁਣੇ ਸੁਜਾਨ ਬੱਚਾ ਸ੍ਰੀ ਤੇਗ ਬਹਾਦਰ ਜੀ ਵਿਚ ਦਿੱਲੀ ਕੀਤਾ ਧਰਮ ਤੇ ਸੀਸ ਕੁਰਬਾਨ ਬੱਚਾ ਫੇਰ ਦਸਵੇਂ ਪਾਤਿਸ਼ਾਹ ਧਰਮ ਬਦਲੇ ਕੁਰਬਾਨੀਆਂ ਕਰ ਦਿਖਾਨ ਬੱਚਾ ਛਡੇ ਅਨੰਦਪੁਰ ਦੇ ਸੁਖ ਸਾਰੇ ਸਿੰਘ ਹੋਇ ਸ਼ਹੀਦ ਮੈਦਾਨ ਬੱਚਾ *ਦੋਵੇਂ ਸਾਹਿਬਜ਼ਾਦੇ ਚਮਕੌਰ ਅੰਦਰ ਧਰਮ ਵਾਸਤੇ ਤੇਗ ਉਠਾਨ ਬੱਚਾ ਪੁਰਜ਼ਾ ਪੁਰਜ਼ਾ ਹੋ ਕੇ ਓਥੇ ਕਟ ਗਏ ਹੈ ਜਾਣਦਾ ਸਾਰਾ ਜਹਾਨ ਬੱਚਾ ਛੋਟੇ ਸਾਹਿਬਜ਼ਾਦੇ ਛੋਟੀ ਉਮਰ ਜਿਨ੍ਹਾਂ ਫੜੇ ਗਏ ਸਰਹੰਦ ਪਛਾਨ ਬੱਚਾ ਪਾਇ ਉਨਾਂ ਨੂੰ ਲੋਭ ਤੇ ਦੁਖ ਦਿਤੇ ਭੁਖੇ ਕਿੰਨੇ ਹੀ ਦਿਨ ਰਖਾਨ ਬੱਚਾ ਪਰ ਵੇਖ ਓਹਨਾਂ ਧਰਮ ਛਡਿਆ ਨ ਵਿਚ ਨੀਹਾਂ ਦੇ ਪਾਪੀ ਚਿਣਾਨ ਬੱਚਾ ਤੇਰੇ ਸਾਹਮਣੇ ਸੈਂਕੜੇ ਸਿੰਘ ਆਏ ਦੁਖ ਓਹਨਾਂ ਦੇ ਬਾਹਰ ਬਿਆਨ ਬੱਚਾ ਮਨੀ ਸਿੰਘ, ਤਾਰੂ ਸਿੰਘ ਜਹੇ ਵੇਖੇ ਹਠੀ ਸੂਰਮੇ ਭਗਤ ਭਗਵਾਨ ਬੱਚਾ ਕਿਸੇ ਇਕ ਨਾ ਛਡਿਆ ਧਰਮ ਨਾਹੀਂ ਤੂੰ ਭੀ ਵੇਖਦਾ ਹੋਇਓਂ ਜਵਾਨ ਬੱਚਾ ਤੇਰੇ ਪਾਸੋਂ ਕੋਈ ਗੱਲ ਨਹੀਂ ਗੁੱਝੀ ਤੂੰ ਸਿੰਘ ਦੀ ਹੈ ਸੰਤਾਨ ਬੱਚਾ ਬਣੀ ਸ਼ੇਰ ਤੇ ਹੱਸ ਕੇ ਜਾਨ ਦੇਵੀਂ ਜੱਗ ਜਾਨ ਫਨਾਹ ਮਕਾਨ ਬੱਚਾ ਸਿਖੀ ਸਿਦਕ ਨੂੰ ਦਾਗ ਨ ਮੂਲ ਲਾਵੀਂ ਦਸਵੇਂ ਪਾਤਸ਼ਾਹ ਦੀ ਰੱਖੀਂ ਆਨ ਬੱਚਾ ਏਸ ਦੇਹ ਤਾਂ ਫੇਰ ਭੀ ਨਹੀਂ ਰਹਿਣਾ ਧਰਮ ਚੀਜ਼ ਵਡੀ ਬੁਧੀਮਾਨ ਬੱਚਾ ਹੋ ਜਾਈਂ ਕੁਰਬਾਨ ਕਰਤਾਰ ਸਿੰਘਾ 'ਹਾਇ' 'ਸੀ' ਨ ਕਹੀਂ ਜ਼ਬਾਨ ਬੱਚਾ *ਦੋਹਾਂ ਵਡੇ ਸਾਹਿਬਜ਼ਾਦਿਆਂ ਦਾ ਚਮਕੌਰ ਵਿਚ ਜੰਗ ਤੇ ਦੋਹਾਂ ਛੋਟੇ ਸਾਹਿਬਜ਼ਾਦਿਆਂ ਦੀ ਸਰਹਿੰਦ ਵਿਚ ਸ਼ਹੀਦੀ ਦਾਸ ਨੇ ਨਵੇਂ ਸਿਰੇ ਬੜੀ ਹੀ ਸੁਰੀਲੀ ਰੰਗਤ ਵਾਲੇ ਬੈਂਤਾਂ ਵਿਚ ਤਿਆਰ ਕੀਤੀ ਹੈ ਤੇ ਬਹੁਤ ਸਾਰੀ ਇਤਿਹਾਸਕ ਖੋਜ ਕਰਕੇ ਪ੍ਰਸੰਗਾਂ ਨੂੰ ਠੀਕ ਕੀਤਾ ਗਿਆ ਹੈ, ਹੁਣ ਇਸ ਗਰੰਥ ਦਾ ਨਾਮ 'ਦਸਮੇਸ਼ ਦੁਲਾਰੇ' ਹੈ। ਮੋਖ |-) ਦਾਸ-ਕਰਤਾ ਤਥਾ ਏਸ ਦੇਹ ਨੇ ਅੰਤ ਨੂੰ ਨਾਸ ਹੋਣਾ ਵਲੀ ਪੀਰ ਫਕੀਰ ਅਵਤਾਰ ਮਰ ਗਏ ਸਦਾ ਰਿਹਾ ਨ ਕੋਈ ਜਹਾਨ ਅੰਦਰ ਧਨਵਾਨ ਕੰਗਾਲ ਸ਼ਾਹੂਕਾਰ ਮਰ ਗਏ ਜਿਨ੍ਹਾਂ ਪਾਲਿਆ ਆਪਣੇ ਧਰਮ ਤਾਈਂ ਜਿਸਮ ਓਨ੍ਹਾਂ ਦੇ ਭਾਵੇਂ ਵਿਚਾਰ ਮਰ ਗਏ ਪਰ ਉਹ ਜਿਊਂਦੇ ਹੈਨ ਜਹਾਨ ਅੰਦ੍ਰ ਨੇਕੀ ਖੱਟ ਜੇਹੜੇ ਨੇਕੋ ਕਾਰ ਮਰ ਗਏ ਨਾਮ ਉਨ੍ਹਾਂ ਦੇ ਰਹਿਣਗੇ ਜੱਗ ਅੰਦ੍ਰ ਜਿਹੜੇ ਕਰ ਭਲਿਆਈ ਦੀ ਕਾਰ ਮਰ ਗਏ ਰੌਸ਼ਨ ਰਹਿਣਗੇ ਉਨਾਂ ਦੇ ਨਾਮ ਬੱਚਾ ਜਿਹੜੇ ਕਰਕੇ ਪਰਉਪਕਾਰ ਮਰ ਗਏ ਦੀਨ ਵੇਚਿਆ ਜਿਨ੍ਹਾਂਨੇ ਦੁਨੀ ਪਿਛੇ ਜਿਉਂਦੇ ਰਹੇ ਨਾਹੀਂ ਆਖਰਕਾਰ ਮਰ ਗਏ ਖੱਟੀਲਾਹਨਤ ਜੀਊਂਦਿਆਂ ਪਾਪੀਆਂ ਨੇ ਅੰਤਜੱਗ ਦੀਲੈ ਫਿਟਕਾਰ ਮਰ ਗਏ ਵਾਂਗ ਗਧਿਆਂ ਕੱਟ ਗਏ ਜ਼ਿੰਦਗੀ ਉਹ ਢੋਂਦੇ ਗ੍ਰਿਸਤ ਘੁਮਿਆਰ ਦਾ ਭਾਰ ਮਰ ਗਏ ਕੌਣ ਨਾਮ ਲੈਂਦਾ ਓਨ੍ਹਾਂ ਪਾਮਰਾਂ ਦਾ ਜਿਹੜੇ ਕਰਦੇ ਵਿਸ਼ੇ ਵਿਕਾਰ ਮਰ ਗਏ ਦਾਤੇ ਸੂਰਮੇ ਦਾ ਜਸ ਜਗ ਗਾਵੇ ਦੇਸ ਕੌਮ ਤੇ ਜੋ ਆਪਾ ਵਾਰ ਮਰ ਗਏ ਮਿਟ ਗਏ ਨਿਸ਼ਾਨ ਕਰਤਰ ਸਿੰਘਾ ਜ਼ਾਲਮ ਜ਼ੁਲਮ ਕਰਕਰ ਬੇਸ਼ੁਮਾਰ ਮਰ ਗਏ ਤਥਾ ਬੱਧਾ ਜ਼ਾਲਮਾਂ ਨੇ ਲੋਕ ਜ਼ੁਲਮ ਉਤੇ ਤੇਜ਼ ਸ਼ਰਾ ਦੀ ਸਖਤ ਤਲਵਾਰ ਕਰਕੇ ਸਿੰਘਾਂ ਨਾਲ ਵਧਾਇਆ ਹੈ ਵੈਰ ਇਨ੍ਹਾਂ ਵਿਚ ਦਿਲਾਂ ਦੇ ਮਜ਼੍ਹਬੀ ਖਾਰ ਕਰਕੇ ਅਗੇ ਅੱਖਾਂ ਦੇ ਰੜਕਦੇ ਅਸੀਂ ਹੈਸਾਂ ਕਾਬੂ ਆਏ ਹਾਂ ਦੇਖ ਵਿਚਾਰ ਕਰਕੇ ਹੋਣਾ ਪਏਗਾ ਹੁਣ ਸ਼ਹੀਦ ਸਾਨੂੰ ਉਤੇ ਜਿਸਮ ਦੇ ਦੁਖ ਸਹਾਰ ਕਰਕੇ ਸਿੱਖੀ ਸਿਦਕ ਰੱਖੀਂ ਬੱਚਾ ਦਿਲ ਅੰਦਰ ਪੂਰਾ ਉੱਤਰੀਂ ਸੀਸ ਨੂੰ ਵਾਰ ਕਰਕੇ ਹੱਸ ਮੌਤ ਦੇ ਤਈਂ ਕਬੂਲ ਕਰ ਲਈਂ ਸਤਿਗੁਰਾਂ ਦਾ ਆਸਰਾ ਧਾਰ ਕਰਕੇ ਕਿਸੇ ਦੁਖ ਤੋਂ ਡੋਲ ਨ ਮੂਲ ਜਾਵੀਂ ਰਹੀਂ ਤਕੜਾ ਮਨ ਨੂੰ ਮਾਰ ਕਰਕੇ ਦਸਵਾਂ ਪਾਤਸ਼ਾਹ ਤੈਨੂੰ ਕਰਤਾਰ ਸਿੰਘ ਲਏ ਗੋਦੀ ਦੇ ਵਿਚ ਪਿਆਰ ਕਰਕੇ ਸ਼ਾਹਬਾਜ਼ ਸਿੰਘ ਮਿਹਰ ਕਰੇ ਸਤਿਗੁਰੂ ਤੇ ਸਿਦਕ ਬਖਸ਼ੇ ਓਹੋ ਹੈ ਬੇੜਾ ਬੰਨੇ ਲਾਉਣ ਵਾਲਾ ਮੇਰੇ ਵਸਨ ਪਿਤਾ ਜੀ ਕੁਝ ਭੀ ਏ ਸੱਚਾ ਪਾਤਿਸ਼ਾਹ ਆਪ ਬਚਾਉਣ ਵਾਲਾ ਬਖਸ਼ੇ ਹਠ ਮੈਨੂੰ ਤਾਰੂ ਸਿੰਘ ਵਾਲਾ ਬਣਾਂ ਸਿਖ ਪ੍ਰੇਮ ਨਿਭਾਉਣ ਵਾਲਾ ਮੇਰੇ ਲਈ ਤੁਸੀਂ ਅਰਦਾਸ ਸੋਧੋ ਹੋਵਾਂ ਦੁਖ ਵਿਚ ਸੁਖ ਮਨਾਉਣ ਵਾਲਾ ਗੁਰੂ ਮਿਹਰ ਕਰੇ ਪਾਸ ਹੋ ਜਾਵਾਂ ਪਾਜ਼ੀ ਬਣਾਂ ਨੂੰ ਦਿਲ ਡੁਲਾਉਣ ਵਾਲਾ ਬੇੜਾ ਸ਼ਹੁ ਦੇ ਵਿਚ ਕਰਤਾਰ ਸਿੰਘਾ ਸਤਿਗੁਰੂ ਹੈ ਪਾਰ ਲੰਘਾਉਣ ਵਾਲਾ ਵਾਕ ਕਵੀ ਪੁਤ੍ਰ ਤਾਈਂ ਕੁਰਬਾਨ ਹੋ ਜਾਣ ਉਤੇ ਸਿੰਘ ਤਿਆਰ ਬਰ ਤਿਆਰ ਕਰਵਾਇ ਗਿਆ ਸੋਨਾ ਅਗੇ ਹੀ ਸ਼ੁਧ ਸਾਫ ਹੈਸੀ ਉਤੇ ਹੋਰ ਸੁਹਾਗਾ ਫਿਰਾਇ ਗਿਆ ਮੋਤੀ ਪਹਿਲਾਂ ਹੀ ਉਹ ਅਨਮੁੱਲੜਾ ਸੀ ਆਬ ਚਾੜ੍ਹਕੇ ਚਮਕ ਵਧਾਇ ਗਿਆ ਦੁਧ ਕੜ੍ਹਿਆ ਸੀ ਅਗੇ ਸਾਫ ਸੋਹਣਾ ਜਾਗ ਲਾਕੇ ਤੁਰਤ ਜਮਾਇ ਗਿਆ ਖਬਰਦਾਰ ਸ਼ਾਹਬਾਜ਼ ਸਿੰਘ ਹੋ ਬੈਠਾ ਸਿੰਘ ਠੋਕਰ ਚਿਤ ਨੂੰ ਲਾਇ ਗਿਆ ਬੱਚੇ ਹੰਸ ਦੇ ਤਾਈਂ ਕਰਤਾਰ ਸਿੰਘਾ ਹੰਸ ਮਿਲ ਕੇ ਮੋਤੀ ਚੁਗਾਇ ਗਿਆ ਪੇਸ਼ੀ ਦਿਨ ਦੂਸਰੇ ਵਿਚ ਕਚਹਿਰੀ ਦੇ ਜੀ ਸੂਬੇ ਪਿਉ ਪੁਤਰ ਬੁਲਵਾਇ ਦੋਵੇਂ ਪੈਰੀਂ ਬੇੜੀਆਂ ਹੱਥ ਹਥੌੜੀਆਂ ਪਾ ਖੜੇ ਵਿਚ ਦਰਬਾਰ ਕਰਵਾਇ ਦੋਵੇਂ ਜਿਥੇ ਕੁਰਸੀਆਂ ਦੇ ਉਤੇ ਬੈਠਦੇ ਸਨ ਅੱਜ ਕੈਦੀਆਂ ਵਾਂਗ ਠਹਿਰਾਇ ਦੋਵੇਂ ਕੀਤਾ ਕੁਝ ਕਸੂਰ ਨਾ ਕਿਸੇ ਦਾ ਭੀ ਭਾਰੇ ਮੁਰਜਮਾਂ ਵਾਂਗ ਬਨਾਇ ਦੋਵੇਂ ਉੱਚੀ ਗੱਜ ਕੇ ਫਤਹ ਗਜਾਈਓ ਨੇ ਜਦੋਂ ਸਾਹਮਣੇ ਸੂਬੇ ਦੇ ਆਇ ਦੋਵੇਂ ਫਟੀ ਸੂਬੇ ਦੀ ਛਾਤੀ ਕਰਤਾਰ ਸਿੰਘਾ ਕਾਰੀ ਜ਼ਖਮ ਕਲੇਜੇ ਤੇ ਲਾਇ ਦੋਵੇਂ ਸੂਬਾ ਸੂਬਾ ਆਖਦਾ ਦਸ ਸੁਬੇਗ ਸਿੰਘਾ ਕੀਹ ਫੈਸਲਾ ਰਾਤ ਕਰਵਾਯਾ ਤੂੰ ਮੁਸਲਮਾਨ ਸ਼ਾਹਬਾਜ਼ ਸਿੰਘ ਹੋ ਜਾਵੇ ਇਹਨੂੰ ਅੱਛੀ ਤਰਾਂ ਸਮਝਾਯਾ ਤੂੰ ਦੀਨ ਮੰਨਿਆਂ ਬਿਨਾਂ ਨਾ ਜਾਨ ਬਚਦੀ ਚੰਗੀ ਤਰਾਂ ਇਹਨੂੰ ਜਤਲਾਯਾ ਤੂੰ ਨਾਲੇ ਆਪਣੀ ਦਸ ਕਰਤਾਰ ਸਿੰਘਾ ਵਿਚ ਦਿਲ ਦੇ ਕੀਹ ਠਹਿਰਾਯਾ ਤੂੰ ਭਾਈ ਸੁਬੇਗ ਸਿੰਘ ਤੇਰੇ ਸਾਹਮਣੇ ਖੜਾ ਸ਼ਹਿਬਾਜ਼ ਸਿੰਘ ਹੈ ਇਹਦੇ ਨਾਲ ਸਵਾਲਜਵਾਬ ਕਰ ਲੈ ਜੇਕਰ ਮੰਨਦਾ ਦੀਨ ਮਨਾ ਲੈ ਸੂ ਪੂਰੇ ਆਪਣੇ ਸਾਰੇ ਸਵਾਬ ਕਰ ਲੈ ਮੇਰੀ ਵਾਰੀ ਆਵੇ ਮੈਨੂੰ ਪੁਛ ਲਵੀਂ ਇਹਦੇ ਫੈਸਲੇ ਤਾਈਂ ਸ਼ਤਾਬ ਕਰ ਲੈ ਤੇਰੇ ਹੱਥ ਹੈ ਹੁਕਮ ਕਰਤਾਰ ਸਿੰਘਾ ਜਿਹੜੀ ਪੁਜਦੀ ਹਈ ਨਵਾਬ ਕਰ ਲੈ ਸੂਬੇ ਨੇ ਸ਼ਾਹਬਾਜ਼ ਸਿੰਘ ਤੋਂ ਪੁਛਣਾ ਸੂਬਾ ਆਖਦਾ ਦਸ ਸ਼ਾਹਬਾਜ਼ ਸਿੰਘਾ ਸਾਰਾ ਖੋਲ੍ਹ ਕੇ ਭੇਦ ਸੁਨਾ ਤੈਨੂੰ ਕੁਫਰ ਛੱਡ ਕੇ ਜੇ ਮੁਸਲਮਾਨ ਹੋਵੇਂ ਵਡਾ ਤੁਰਤ ਵਜ਼ੀਰ ਬਨਾਂ ਤੈਨੂੰ ਮੇਰੇ ਨਾਲ ਤੂੰ ਖੇਡਦਾ ਰਿਹੋਂ ਮੁਢੋਂ ਏਸ ਵਾਸਤੇ ਖਾਸ ਸਮਝਾਂ ਤੈਨੂੰ ਤੇਰਾ ਮਰਤਵਾ ਸਭ ਤੋਂ ਕਰਾਂ ਵਡਾ ਹੋਰ ਭਾਰੀ ਜਾਗੀਰ ਦਿਵਾਂ ਤੇਨੂੰ ਜੇਕਰ ਨਾਂਹ ਕਰੇਂ ਮੁਸਲਮਾਨ ਹੋਣੋਂ ਉਤੇ ਚਰਖੜੀ ਹੁਣੇ ਚੜ੍ਹਾਂ ਤੈਨੂੰ ਮਾਰਾਂ ਦੇ ਕੇ ਦੁਖ ਕਰਤਾਰ ਸਿੰਘਾ ਨਾਲ ਖਾਕ ਦੇ ਅੱਜ ਰੁਲਾਂ ਤੈਨੂੰ ਸ਼ਾਹਬਾਜ਼ ਸਿੰਘ ਆਇਆ ਦੇਹ ਦਾ ਠੀਕਰਾ ਹਥ ਤੇਰੇ ਜਦੋਂ ਚਾਹੇਂ ਤੂੰ ਦੇਹ ਤੁੜਾ ਸੂਬੇ ਹੱਡ ਚੰਮ ਤੇ ਮੈਲੇ ਦਾ ਇਹ ਥੈਲਾ ਜਿਵੇਂ ਮਰਜ਼ੀ ਆ ਕਰ ਕਰਾ ਸੂਬੇ ਸਾਡਾ ਏਸ ਦੇ ਨਾਲ ਨਾ ਕੰਮ ਕੋਈ ਜਿਵੇਂ ਚਾਹੇਂ ਤੂੰ ਭੰਨ ਗਵਾ ਸੂਬੇ ਜਿਸ ਘੜ ਭਾਂਡਾ ਸਾਨੂੰ ਸੌਂਪਿਆ ਸੀ ਆਪੇ ਪੁਛੇਗਾ ਉਹ ਖੁਦਾ ਸੂਬੇ ਏਸ ਕੁੱਲੀ ਪੁਰਾਣੀ ਨੂੰ ਛਡ ਅਸੀਂ ਜਾਣਾ ਚਾਹੁੰਦੇ ਪਹਿਲਾਂ ਹੀ ਧਾ ਸੂਬੇ ਨੂਰੀ ਜਿਸਮ ਸਾਡੇ ਲਈ ਤਿਆਰ ਅਗੇ ਵਿਚ ਓਸਦੇ ਬੈਠਾਂਗੇ ਜਾਂ ਸੂਬੇ ਸਾਨੂੰ ਦੁਖ ਕਾਹਦਾ ਇਹਦੇ ਟੁਟਣੇ ਦਾ ਲੈ ਇਹ ਠੀਕਰਾ ਸਾਂਭ ਸੰਭਾ ਸੂਬੇ ਝੁਗੀ ਛਡ ਜਾ ਵੱਸਾਂਗੇ ਵਿਚ ਮਹਿਲਾਂ ਤੇਰੇ ਸਿਰ ਤੇ ਪਾਪ ਚੜ੍ਹਾ ਸੂਬੇ 'ਦੀਨ ਨਹੀਂ ਕਬੂਲ' ਫਜ਼ੂਲ ਕਹਿਕੇ ਐਵੇਂ ਵਕਤ ਨ ਪਿਆ ਗਵਾ ਸੂਬੇ ਸਾਨੂੰ ਮੌਤ ਕਬੂਲ ਕਰਤਾਰ ਸਿੰਘਾ ਝੂਠੇ ਲੋਭ ਨਾ ਜੱਗ ਦੇ ਪਾ ਸੂਬੇ ਸੂਬਾ ਤੇਰੀ ਉਮਰ ਜਵਾਨ ਤੂੰ ਮਾਣ ਮੌਜਾਂ ਮੇਰੇ ਨਾਲ ਦਿਨ ਚਾਰ ਬਹਾਰ ਕਰ ਲੈ ਕੀਹ ਲੈਣਾ ਈ ਜ਼ਿਦ ਤੇ ਹੱਠ ਕਰਕੇ ਪੜ੍ਹ ਕਲਮਾਂ ਦੀਨ ਇਖਤ੍ਯਾਰ ਕਰ ਲੈ ਤੇਰਾ ਪਿਉ ਬੁਢਾ ਖਾ ਹੰਢਾ ਚੁਕਾ ਤੂੰ ਆਪਣੇ ਮਨ ਵਿਚਾਰ ਕਰ ਲੈ ਇਹ ਦੁਨੀਆਂ ਖਿੜਿਆ ਬਾਗ ਸੋਹਣਾ ਸੈਰ ਫਿਰਕੇ ਵਿਚ ਗੁਲਜ਼ਾਰ ਕਰ ਲੈ ਨਾ ਉਡਾਰੀਆਂ ਮਾਰ ਉਦਾਸ ਹੋਕੇ ਐਸ਼ਾਂ ਇਸ਼ਰਤਾਂ ਵਿਚ ਗੁਜ਼ਾਰ ਕਰ ਲੈ ਵੇਲਾ ਮੁੜਕੇ ਹੱਥ ਨ ਆਵਣਾ ਇਹ ਖਿੜੇ ਫੁਲ ਤੇ ਭੌਰਾ ਗੁੰਜਾਰ ਕਰ ਲੈ ਮੇਲੇ ਭਰੇ ਵਿਚੋਂ ਐਵੇਂ ਟੁਰ ਜਾਣਾ ਹੈ ਬਦ ਨਸੀਬੀ ਸ਼ੁਮਾਰ ਕਰ ਲੈ ਮੁਸਲਮਾਨ ਹੋ ਜਾਹ ਕਰਤਾਰ ਸਿੰਘਾ ਹੋਰ ਮੌਜ ਮੇਲਾ ਦਿਨ ਚਾਰ ਕਰ ਲੈ ਸ਼ਾਹਬਾਜ਼ ਸਿੰਘ ਇਹ ਸੂਬਿਆ ਕਰ ਖਿਆਲ ਹੀ ਨਾ ਬੱਚਾ ਸਿੰਘਦਾ ਹੋ ਧਰਮੋਂ ਹਾਰ ਜਾਵਾਂ ਤੇਰੀ ਮਾਰ ਤੇ ਲੋਭ ਤੋਂ ਥਿੜਕ ਕਰਕੇ ਸਿਰੇ ਚਾੜ੍ਹਕੇ ਕੰਮ ਵਿਗਾੜ ਜਾਵਾਂ ਤਾਰੂ ਸਿੰਘ ਹੋਰੀ ਜਿਉਂ ਸ਼ਹੀਦ ਹੋਏ ਮੈਂ ਭੀ ਧਰਮ ਤੋਂ ਜਿੰਦੜੀ ਵਾਰ ਜਾਵਾਂ ਸਿਰ ਦਿਤਿਆਂ ਧਰਮ ਜੇ ਬਚੇ ਮੇਰਾ ਸਸਤਾ ਸੌਦਾ ਹੈ ਕਰ ਵਪਾਰ ਜਾਵਾਂ ਝੂਠੇ ਯਾਰ ਵਲੋਂ ਦੁਖ ਮਿਲੇ ਜਿਹੜਾ ਸਬਰ ਸ਼ੁਕਰ ਦੇ ਵਿਚ ਸਹਾਰ ਜਾਵਾਂ ਸਚੇ ਯਾਰ ਦਾ ਦਰਸ ਨਸੀਬ ਹੋਵੇ ਘੋੜੀ ਇਸ਼ਕ ਦੀ ਹੋ ਅਸਵਾਰ ਜਾਵਾਂ ਤੇਰੀ ਸੂਲੀ ਦੇ ਪਰੇ ਮਹਿਬੂਬ ਦਿਸੇ ਸੋਹਣੀ ਵਾਂਗ ਨਦੀਆਂ ਤਰ ਪਾਰ ਜਾਵਾਂ ਜਿੰਦ ਤਲੀ ਤੇ ਰੱਖ ਕੇ ਵਾਂਗ ਸੱਸੀ ਦੇਸ ਪੁਨੂੰ ਦੇ ਹੋ ਉਡਾਰ ਜਾਵਾਂ ਹੰਸ ਫਸ ਗਿਆ ਫਾਹੀ ਕਰਮ ਦੀ ਆ ਕਰ ਕਤਲ ਝੱਬ ਦੇ ਰਲ ਡਾਰ ਜਾਵਾਂ ਪਈ ਬੁਲਬੁਲ ਪਿੰਜਰੇ ਵਿਚ ਤੜਫੇ ਇਹਨੂੰ ਤੋਰ ਉਡਾਰੀਆਂ ਮਾਰ ਜਾਵਾਂ ਪੰਛੀ ਫਸਦਾ ਨਹੀਂ ਤੇਰੀ ਚੋਗ ਉਤੇ ਦੇਸ ਮਾਹੀ ਦੇ ਖੰਭ ਖਿਲਾਰ ਜਾਵਾਂ ਜਾਵਾਂ ਯਾਰ ਦੀ ਗਲੀ ਕਰਤਾਰ ਸਿੰਘਾ ਖੌਫ ਮਰਨ ਦਾ ਮਨੋਂ ਉਤਾਰ ਜਾਵਾਂ ਸੁਬੇਗ ਸਿੰਘ ਇਹ ਤਾਂ ਸੂਬਿਆ ਮੂਲੋਂ ਨਹੀਂ ਕਦੇ ਹੋਣੀ ਸਿੰਘ ਹੋ ਕੇ ਦੀਨ ਕਬੂਲ ਕਰੀਏ ਸੀਸ ਦੇਵਣਾ ਸਹਿਲ ਹੈ ਅਸਾਂ ਤਾਈਂ ਤੇਰੀ ਮਾਰ ਦੇ ਦੁਖੋਂ ਨਾ ਮੂਲ ਡਰੀਏ ਜਿਵੇਂ ਹੁਕਮ ਕਰਤਾਰ ਦਾ ਵਰਤਣਾ ਉਹ ਤੇਰੇ ਦੁਖਾਂ ਨੂੰ ਖੁਸ਼ੀਦੇ ਨਾਲ ਜਰੀਏ ਸਾਨੂੰ ਮੌਤ ਦਾ ਖੌਫ ਨਹੀਂ ਰਤੀ ਜਿੰਨਾ ਤੇਰੀ ਸੂਲੀ ਤੇ ਹੱਸਦੇ ਚੱਲ ਚੜ੍ਹੀਏ ਸਤਿਨਾਮ ਦਾ ਵਿਰਦ ਭੁਲਾ ਕਰਕੇ ਕਲਮਾਂ ਤੇਰੇ ਆਖੇ ਨਾਹੀਂ ਮੂਲ ਪੜ੍ਹੀਏ ਧਰਮੋਂ ਹਾਰੀਏ ਅਸੀਂ ਕਰਤਾਰ ਸਿੰਘਾ ਜਾਣ ਬੁਝ ਕਿਉਂ ਦੋਜਖੀਂ ਪੈ ਸੜੀਏ ਸੂਬਾ ਇਹ ਤੇਰਾ ਕਸੂਰ ਸੁਬੇਗ ਸਿੰਘਾ ਸ਼ਾਹਬਾਜ਼ ਨੂੰ ਤੂੰਹੇਂ ਸਿਖਾਇ ਦਿੱਤਾ ਕਰ ਲੈਣਾ ਸੀ ਦੀਨ ਕਬੂਲ ਉਸਨੇ ਉਲਟਾ ਸਬਕ ਤੂੰ ਉਹਨੂੰ ਪੜ੍ਹਾਇ ਦਿੱਤਾ ਤੂੰਭੀ ਪੜ੍ਹਕਲਮਾਂ ਨਹੀਂ ਤਾਂ ਮਾਰਯਾ ਜਾਇੰ ਹੈ ਤੈਨੂੰ ਮੈਂ ਹੁਕਮ ਸੁਣਾਇ ਦਿੱਤਾ ਸੋਚ ਕਰਕੇ ਦੱਸ ਕਰਤਾਰ ਸਿੰਘਾ ਕਰ ਫੈਸਲਾ ਮੈਂ ਇਕ ਦਾਇ ਦਿੱਤਾ ਭਾਈ ਸੁਬੇਗ ਸਿੰਘ ਜੀ ਪੁਠੇ ਸੂਬਿਆ ਤੁਸਾਂ ਦੇ ਦਿਨ ਆਏ ਹੱਥ ਜ਼ੁਲਮਦੀ ਤੁਸਾਂ ਤਲਵਾਰ ਫੜ ਲਈ ਬੇੜਾ ਗਰਕ ਕਰਨਾ ਤੁਹਾਡਾ ਕਾਜ਼ੀਆਂਨੇ ਆਗੂ ਅੰਨਿਆਂ ਨੇਹੈ ਮੁਹਾਰ ਫੜ ਲਈ ਬਾਦਸ਼ਾਹੀ ਦਾ ਨਾਸ਼ ਹੋ ਜਾਇ ਝਬਦੇ ਬਾਦਸ਼ਾਹ ਹੋ ਮਜ਼੍ਹਬੀ ਖਾਰ ਫੜ ਲਈ ਦਿਤਾ ਅਦਲ ਇਨਸਾਫ ਨੂੰ ਛੱਡ ਹੱਥੋਂ ਹੈ ਇਕਸੇ ਪੱਖ ਦੀ ਢਾਰ ਫੜ ਲਈ ਹਾਕਮ ਹੋ ਪਰਜਾ ਉਤੇ ਜ਼ੁਲਮ ਕਰੇਂ ਕਰ ਸ਼ਰਾ ਦੀ ਤੇਜ਼ ਕਟਾਰ ਫੜ ਲਈ ਬੇਗੁਨਾਹਾਂ ਨੂੰ ਰੋਜ਼ ਮਰਵਾਂਵਦੇ ਹੋ ਅੱਖਾਂ ਮੀਟਕੇ ਬਦੀ ਦੀ ਕਾਰ ਫੜ ਲਈ ਜੜ੍ਹ ਅਦਲ ਇਨਸਾਫ ਦੀ ਪੁਟ ਦਿਤੀ ਜ਼ੁਲਮ ਕਰਨ ਦੀ ਤੇਜ਼ਰਫਤਾਰ ਫੜ ਲਈ ਸੁਣੀ ਗਈ ਪੁਕਾਰ ਦ੍ਰਗਾਹ ਅੰਦ੍ਰ ਤੇਗ ਹੁਕਮ ਦੀ ਹੱਥ ਕਰਤਾਰ ਫੜ ਲਈ ਨਾਸਕਰੇ ਹੁਣ ਰਬਚੁਗੱਤਿਆਂ ਦਾ ਮਿਸਲਅਮਲਾਂਵਾਲੀ ਦਾਤਾਰ ਫੜ ਲਈ ਓਹ ਡੋਲਣ ਕਿਵੇਂ ਕਰਤਾਰ ਸਿੰਘਾ ਜਿਨਾਂ ਆਸ ਕਰਤਾਰ ਵਿਚਾਰ ਫੜ ਲਈ ਸੂਬਾ ਕਿਉਂ ਐਵੇਂ ਤੁਸੀਂ ਖੜੇ ਹਠ ਉਤੇ ਪਿਉ ਪੁਤ੍ਰ ਹੀ ਹੋ ਇਲਮਦਾਰ ਦੋਵੇਂ ਕੀਹ ਪਿਆ ਹੈ ਸਿੱਖੀ ਦੇ ਵਿਚ ਦੱਸੋ ਦਿਲ ਵਿਚ ਸੋਚੋ ਸਮਝਦਾਰ ਦੋਵੇਂ ਸਿਖ ਮਰਨ ਭੁਖੇ ਰਹਿਣ ਦੁਖੀ ਦੇਖੋ ਮੁਸਲਮਾਨ ਹੋ ਲਵੋ ਬਹਾਰ ਦੋਵੇਂ ਕਲਮਾਂ ਪੜ੍ਹੋ ਰਸੂਲ ਦੇ ਬਣੋ ਬੰਦੇ ਕਰਾਂ ਫੌਜ ਦੇ ਹੁਣੇ ਸਰਦਾਰ ਦੋਵੇਂ ਵਾਂਗ ਜਾਹਿਲਾਂ ਦੇ ਕਰੋ ਜ਼ਿਦ ਨਾਹੀਂ ਤੁਸੀਂ ਸਭ ਕੁਝ ਸਮਝਣੇਹਾਰ ਦੋਵੇਂ ਤਾਰੂ ਸਿੰਘ ਜਹੇ ਤਾਂ ਅਨਪੜ੍ਹ ਹੈਸਨ ਤੁਸੀਂ ਪੜ੍ਹੇ ਹੋਏ ਤਜਰਬਾਕਾਰ ਦੋਵੇਂ ਮੇਰਾ ਕੀਹ ਜਾਣਾ ਹੁਣੇ ਹੁਕਮ ਦੇਕੇ ਚਾੜ੍ਹ ਸੂਲੀ ਤੇ ਦਿਆਂਗਾ ਮਾਰ ਦੋਵੇਂ ਲਵੋ ਜਿੰਦ ਬਚਾ ਕਰਤਾਰ ਸਿੰਘਾ ਏਥੇ ਬੈਠ ਕੇ ਕਰੋ ਵਿਚਾਰ ਦੋਵੇਂ ਭਾਈ ਸੁਬੇਗ ਸਿੰਘ ਓਥੇ ਅਕਲ ਤੇ ਇਲਮ ਦੀ ਲੋੜ ਕੋਈ ਨ ਜਿਥੇ ਜਾ ਆਸ਼ਕ ਡੇਰਾ ਲਾਨ ਸੂਬੇ ਅਕਲ ਇਸ਼ਕ ਦਾ ਵੈਰ ਹੈ ਮੁਢ ਤੋਂ ਹੀ ਦੋਵੇਂ ਕੱਠ ਨ ਕਦੇ ਨਿਭਾਣ ਸੂਬੇ ਅਕਲਾਂ ਵਾਲਿਆਂ ਦੀ ਅਕਲ ਗੁੰਮ ਹੁੰਦੀ ਜਿਥੇ ਇਸ਼ਕ ਨੇ ਗੱਡੇ ਨਿਸ਼ਾਨ ਸੂਬੇ ਓਥੇ ਅਕਲ ਨ ਅਪੜੇ ਕਿਸੇ ਦੇ ਭੀ ਪਹੁੰਚੇ ਆਸ਼ਕਾਂ ਜਿਥੇ ਧਿਆਨ ਸੂਬੇ ਅਕਲਵੰਦ ਕੰਢੇ ਬੈਠ ਕਰਨ ਸੋਚਾਂ ਆਸ਼ਕ ਠਿੱਲ੍ਹਦੇ ਵਿਚ ਤੂਫਾਨ ਸੂਬੇ ਬੇੜਾ ਆਸ਼ਕਾਂ ਦਾ ਬੰਨੇ ਲੱਗ ਜਾਂਦਾ ਅਕਲਵੰਦ ਵਿਚਕਾਰ ਡੁਬਾਨ ਸੂਬੇ ਚਾਲ ਆਸ਼ਕਾਂ ਦੀ ਤੇਜ਼ ਮਨ ਨਾਲੋਂ ਦਾਨੇ ਸੋਚ ਕੇ ਪੈਰ ਉਠਾਨ ਸੂਬੇ ਆਸ਼ਕ ਵਿਚ ਮਹਿਬੂਬ ਦੇ ਹੁਕਮ ਚੱਲਣ ਦਾਨੇ ਨੁਕਸ ਹਮੇਸ਼ ਕਢਾਨ ਸੂਬੇ ਦਾਨੇ ਸੋਚਦੇ ਪਿਛੇ ਹੀ ਰਹਿ ਜਾਂਦੇ ਆਸ਼ਕ ਗਲ ਮਹਿਬੂਬ ਲਗਾਨ ਸੂਬੇ ਅਸ਼ਕ ਵਿਚ ਰਜ਼ਾ ਦੇ ਰਹਿਣ ਰਾਜੀ ਦਾੱਨੇ ਫਿਕਰ ਦੇ ਘੋੜੇ ਦੁੜਾਨ ਸੂਬੇ ਸੋਹਣੀ ਪਾਰ ਝਨਾਂ ਤੋਂ ਲੰਘ ਜਾਂਦੀ ਜਿਥੋਂ ਅਕਲ ਵਾਲੇ ਡਰ ਖਾਨ ਸੂਬੇ ਦਾਨੇ ਮੌਤ ਤੋਂ ਰਹਿਣ ਹਮੇਸ਼ ਡਰਦੇ ਆਸ਼ਕ ਮੌਤ ਨੂੰ ਜੱਫੀਆਂ ਪਾਨ ਸੂਬੇ ਅਕਲ ਵਾਲਿਆਂ ਦੀ ਓਥੇ ਜਾ ਨਾਹੀਂ ਜਿਥੇ ਇਸ਼ਕ ਦਾ ਹੈ ਮਕਾਨ ਸੂਬੇ ਅਸੀਂ ਸੋਚਣਾ ਕੀਹ ਕਰਤਾਰ ਸਿੰਘਾ ਹੋਣਾ ਧਰਮ ਉਤੋਂ ਕੁਰਬਾਨ ਸੂਬੇ ਸ਼ਾਹਬਾਜ਼ ਸਿੰਘ ਨੂੰ ਸੂਬੇ ਨੇ ਬੈਂਤ ਮਰਵਾਉਣੇ ਸੂਬੇ ਸਮਝਿਆ ਇਨ੍ਹਾਂ ਨੇ ਮੰਨਣਾ ਨਹੀਂ ਇਹ ਮਜ਼੍ਹਬ ਦੇ ਜਾਨਣਹਾਰ ਭਾਈ ਇਹਨਾਂ ਪੜ੍ਹੀਆਂ ਸਭ ਨਸੀਹਤਾਂ ਨੇ ਜੋ ਲਿਖ ਗਏ ਗੁਰੂ ਵਿਚਾਰ ਭਾਈ ਅੱਜ ਤਕ ਨ ਮੰਨਿਆਂ ਦੀਨ ਕਿਸੇ ਫੜੇ ਆਏ ਨੇ ਬੇਸ਼ੁਮਾਰ ਭਾਈ ਸਿਧੇ ਸਾਦੇ ਭੀ ਨਿਕਲੇ ਹਠੀ ਭਾਰੇ ਜਿਹੜੇ ਦਿਸਦੇ ਮੂੜ੍ਹ ਗਵਾਰ ਭਾਈ ਹੱਸ ਹੱਸ ਹੁੰਦੇ ਰਹੇ ਕਤਲ ਸਾਰੇ ਪੱਕੇ ਮਜ਼ਹਬ ਦੇ ਇਹ ਹੁਸ਼ਿਆਰ ਭਾਈ ਗੁਸਾ ਖਾਕੇ ਸੱਦ ਜਲਾਦ ਤਾਈਂ ਕਹਿੰਦਾ ਬੈਂਤ ਸ਼ਾਹਬਾਜ਼ ਨੂੰ ਮਾਰ ਭਾਈ ਨਹੀਂ ਦੀਨ ਇਸਲਾਮ ਕਬੂਲਦਾ ਇਹ ਮਾਰ ਏਸ ਦੀ ਖੱਲ ਉਤਾਰ ਭਾਈ ਨਾਲ ਥੰਮ੍ਹ ਦੇ ਬੰਨ ਕਰਤਾਰ ਸਿੰਘਾ ਹੋਇਆ ਮਾਰਨੇ ਲਈ ਤਿਆਰ ਭਾਈ ਤਥਾ ਮਾਰ ਕਮਚੀਆਂ ਖੱਲ ਉਧੇੜ ਦਿੱਤੀ ਵਡਾ ਜ਼ਾਲਮਾਂ ਕਹਿਰ ਗੁਜ਼ਾਰਿਆ ਜੀ ਨ ਗੁਨਾਹ ਨ ਕੋਈ ਕਸੂਰ ਦੇਖੋ ਸਾਰਾ ਮਾਰਕੇ ਚੰਮ ਉਤਾਰਿਆ ਜੀ ਵਾਂਗ ਫੁੱਲ ਗੁਲਾਬ ਦੇ ਨਰਮ ਜੁੱਸਾ ਲੀਰ ਲੀਰ ਓਹਨਾਂ ਕਰ ਡਾਰਿਆ ਜੀ ਸੂਬਾ ਵੇਖਦਾ ਪਾਸ ਕਰਤਾਰ ਸਿੰਘਾ ਜਿਸ ਰੂਪ ਕਸਾਈ ਦਾ ਧਾਰਿਆ ਜੀ ਤਥਾ ਕਰ ਦੀਨ ਕਬੂਲ ਸ਼ਾਹਬਾਜ਼ ਸਿੰਘਾ ਐਵੇਂ ਆਪਣਾ ਆਪ ਗਵਾ ਨਾਹੀਂ ਪੜ੍ਹ ਕਲਮਾਂ ਅਜੇ ਭੀ ਹਈ ਵੇਲਾ ਬਣ ਮੂਰਖ ਦੁਖ ਉਨਾ ਨਾਹੀਂ ਆਖੇ ਬਾਪ ਦੇ ਲਗਕੇ ਮੂਰਖਾ ਓਇ ਖੱਲ ਆਪਣੀ ਮੁਫਤ ਲੁਹਾ ਨਾਹੀਂ ਉਹ ਤਾਂ ਬੁਢਾ ਈ ਖਾ ਹੰਢਾ ਬੈਠਾ ਤੂੰ ਦੇਖਿਆ ਜਗ ਦਾ ਕਾ ਨਾਹੀਂ ਕਲਮਾ ਪੜੇ ਦੇ ਬਿਨਾਂ ਸ਼ਾਹਬਾਜ਼ ਸਿੰਘਾ ਤੇਰਾ ਹੋਵਣਾ ਹੁਣ ਬਚਾ ਨਾਹੀਂ ਐਵੇਂ ਮਾਰਿਆ ਜਾਇੰ ਕਰਤਾਰ ਸਿੰਘਾ ਤੈਨੂੰ ਸਕਦਾ ਕੋਈ ਛੁਡਾ ਨਾਹੀਂ ਸ਼ਾਹਬਾਜ਼ ਸਿੰਘ ਸਤੀ ਚਿਖਾ ਤੋਂ ਮੁੜੇ ਜੇ ਖੌਫ ਖਾ ਕੇ ਪਵੇ ਜਗ ਦੀ ਫੇਰ ਫਿਟਕਾਰ ਉਹਨੂੰ ਭੱਜੇ ਸੂਰਮਾ ਛਡ ਮੈਦਾਨ ਤਾਈਂ ਮਿਲੇ ਸਭਾ ਦੇ ਵਿਚ ਧਿਰਕਾਰ ਉਹਨੂੰ ਆਸ਼ਕ ਹੁਜਤਾਂ ਪੜੇ ਜੇ ਇਸ਼ਕ ਅੰਦਰ ਹੁੰਦਾ ਨਹੀਂ ਮਾਸ਼ੂਕ ਦੀਦਾਰ ਉਹਨੂੰ ਸੋਹਣੀ ਵੇਖ ਕੱਚਾ ਘੜਾ ਹਟ ਜਾਂਦੀ ਲੋਕ ਆਖਦੇ ਫੇਰ ਬਦਕਾਰ ਉਹਨੂੰ ਸੱਸੀ ਥਲਾਂ ਦੀ ਧੁਪ ਤੋਂ ਡਰ ਮੁੜਦੀ ਮਿਲਦਾ ਕਦੇ ਭੀ ਨ ਪੁਨੂੰ ਯਾਰ ਉਹਨੂੰ ਮਹੀਂਵਾਲ ਨ ਚੀਰ ਸਰੀਰ ਦੇਂਦਾ ਸੋਹਣੀ ਕਿਵੇਂ ਮਿਲਦੀ ਜਾਕੇ ਪਾਰ ਉਹਨੂੰ ਛਾਤੀ ਵਿਚ ਨ ਛੇਕ ਪਵਾਇ ਮੋਤੀ ਕੌਣ ਲਾਉਂਦਾ ਵਿਚ ਸ਼ਿੰਗਾਰ ਉਹਨੂੰ ਕੰਘੀ ਹੱਡ ਚਰਾਇ ਨ ਨਾਲ ਆਰੀ ਕਰੇ ਸਿਰ ਤੇ ਕੌਣ ਅਸਵਾਰ ਉਹਨੂੰ ਤਿਲ ਘਾਣੀ ਦੀ ਪੀੜ ਤੋਂ ਡਰੇ ਜੇਕਰ ਪੁਛੇ ਕੌਣ ਫਿਰ ਵਿਚ ਬਾਜ਼ਾਰ ਉਹਨੂੰ ਨੱਟ ਨਾੜ੍ਹੇ ਤੇ ਅੱਖ ਜੇ ਝਮਕ ਜਾਵੇ ਮੌਤ ਮਾਰਦੀ ਸਿਰ ਦੇ ਭਾਰ ਉਹਨੂੰ ਭੌਰਾ ਫੁਲ ਦੀ ਵਾਸ਼ਨਾਂ ਲਵੇ ਕੀਕੁਰ ਡਰ ਦੇਵਣ ਜੇ ਤਿੱਖੇ ਖਾਰ ਉਹਨੂੰ ਸਿਧੇ ਜਾਨ ਤੋਂ ਸ਼ੇਰ ਜੇ ਰੁਕ ਜਾਵੇ ਕੌਣ ਕਹੇ ਦਲੇਰ ਉਚਾਰ ਉਹਨੂੰ ਸਿਖ ਹੋ ਕੇ ਧਰਮ ਤੋਂ ਫਿਰ ਜਾਵੇ ਮੂੰਹ ਲਾਵੇ ਨ ਗੁਰੂ ਕਰਤਾਰ ਉਹਨੂੰ ਸਿੰਘ ਮੌਤ ਤੋਂ ਡਰੇ ਕਰਤਾਰ ਸਿੰਘਾ ਪਵੇ ਲਾਹਨਤ ਵਿਚ ਸੰਸਾਰ ਉਹਨੂੰ ਤਥਾ ਮਾਰ ਕਮਚੀਆਂ ਚੰਮ ਉਧੇੜ ਲਿਆ ਲਹੂ ਲੁਹਾਨ ਹੋ ਗਿਆ ਸਰੀਰ ਮੇਰਾ ਹੋਰ ਪੁਜਦੀ ਜਿਹੜੀ ਤੂੰ ਕਰ ਸੂਬੇ ਰੱਖ ਆਰੀ ਅਗੇ ਬਦਨ ਚੀਰ ਮੇਰਾ ਹੋ ਰਹੇਗਾ ਉਹ ਜੋ ਵਿਚ ਮਥੇ ਲੇਖ ਲਿਖਿਆ ਹੈ ਤਕਦੀਰ ਮੇਰਾ ਜਿਸ ਮਜ਼ਹਬ ਦਾ ਜ਼ੁਲਮ ਅਸੂਲ ਹੋਵੇ ਉਹਨੂੰ ਮੰਨਦਾ ਨਹੀਂ ਜ਼ਮੀਰ ਮੇਰਾ ਜ਼ੋਰ ਜ਼ੁਲਮ ਕਰਨਾ ਰਵਾ ਕਿਤੇ ਨਾਹੀਂ ਤੈਨੂੰ ਪੁਛੇਗਾ ਰਬ ਕਬੀਰ ਮੇਰਾ ਮੈਂ ਬੜਾ ਹਾਂ ਖੁਸ਼ ਕਰਤਾਰ ਸਿੰਘਾ ਲਗੇ ਧਰਮ ਤੇ ਸੀਸ ਅਖੀਰ ਮੇਰਾ ਸੂਬਾ ਸੂਬੇ ਆਖਿਆ ਫੇਰ ਸੁਬੇਗ ਸਿੰਘਾਂ ਸਮਝਦਾਰ ਚੰਗਾ ਇਲਮਦਾਰ ਹੋ ਕੇ ਕਿਉਂ ਆਪਣਾ ਆਪ ਗੁਵਾਉਣ ਲੱਗੋਂ ਹੁਕਮ ਸ਼ਰਾ ਦੇ ਦਾ ਵਾਕਿਫਕਾਰ ਹੋ ਕੇ ਤੇਰੇ ਸਭ ਕਸੂਰ ਮੁਆਫ ਕਰਾਂ ਕਰ ਹੁਕਮ ਹਾਸਲ ਸਰਦਾਰ ਹੋ ਕੇ ਕਲਮਾ ਪੜ੍ਹਲੌ ਵਿਚ ਦਰਬਾਰ ਦੋਵੇਂ ਮੌਜਾਂ ਕਰੋ ਵੱਡੇ ਔਹਦੇਦਾਰ ਹੋ ਕੇ ਨਹੀਂ ਇੱਜ਼ਤ ਕਰਾਂ ਬਰਬਾਦ ਸਾਰੀ ਐਵੇਂ ਮਰੋਗੇ ਦੋਵੇਂ ਖੁਆਰ ਹੋ ਕੇ ਮੁਸਲਮਾਨ ਹੋ ਜਾਹੁ ਕਰਤਾਰ ਸਿੰਘਾ ਮੈਂ ਆਖ ਰਿਹਾ ਜ਼ੁਮੇਵਾਰ ਹੋ ਕੇ ਸੁਬੇਗ ਸਿੰਘ ਅੱਗੇ ਕਿੰਨੇ ਕੁ ਸੂਬਿਆਂ ਡਰ ਮੌਤੋਂ ਸਿੰਘ ਹੋ ਗਏ ਨੇ ਮੁਸਲਮਾਨ ਭਾਈ ਤੇਰੀ ਚਰਖੜੀ ਤੇ ਇਹਨਾਂ ਸੂਲੀਆਂ ਤੋਂ ਡਰੇ ਕਿੰਨੇ ਕੁ ਦਸ ਸੁਜਾਨ ਭਾਈ ਤੇਰੇ ਸਾਹਮਣੇ ਕਈ ਸ਼ਹੀਦ ਹੋਏ ਕੋਹੇ ਬੱਕਰਿਆਂ ਦੇ ਵਾਂਗ ਜਾਨ ਭਾਈ ਪਰ ਕਿਸੇ ਨੇ ਦੱਸ ਖਾਂ 'ਸੀ' ਕੀਤੀ ਹੈ ਸ਼ਾਹਦ ਜ਼ਿਮੀਂ ਅਸਮਾਨ ਭਾਈ ਬੰਦ ਬੰਦ ਕੱਟੇ ਹੱਡ ਹੱਡ ਤੋੜੇ ਖੋਹਲੀ ਕਿਸੇ ਨੇ ਅਗੋਂ ਜ਼ਬਾਨ ਭਾਈ ਕਿਸੇ ਮੰਗੀ ਮੁਆਫੀ ਹੈ ਦੁਖ ਪਾਕੇ ਜ਼ਰਾ ਦਸ ਖਾਂ ਨਾਲ ਈਮਾਨ ਭਾਈ ਹਾਂ ਅਸੀਂ ਭੀ ਓਹਨਾਂ ਦੇ ਨਾਲਦੇ ਹੀ ਜਿਹੜੇ ਧਰਮ ਤੋਂ ਹੋਏ ਕੁਰਬਾਨ ਭਾਈ ਓਹੋ ਅੰਮ੍ਰਿਤ ਅਸਾਂ ਭੀ ਛਕਿਆ ਏ ਓਸੇ ਗੁਰੂ ਦੇ ਸਿੱਖ ਪਛਾਨ ਭਾਈ ਅਸੀਂ ਕਿਸ ਤਰਾਂ ਧਰਮ ਤੋਂ ਹਾਰ ਜਾਈਏ ਕਿਵੇਂ ਮਰੀਏ ਹੋ ਬੇਈਮਾਨ ਭਾਈ ਗੁਰੂ ਪੰਥ ਨੂੰ ਕਿਸਤਰ੍ਹਾਂ ਲਾਜ ਲਾਈਏ ਕਾਲਾ ਮੂੰਹ ਕਰ ਵਿਚ ਜਹਾਨ ਭਾਈ ਸਾਨੂੰ ਲੋੜ ਨਹੀਂ ਹੁਣ ਸ੍ਰਦਾਰੀਆਂ ਦੀ ਝੂਠੇ ਜੱਗ ਦੇ ਨੇ ਸਾਰੇ ਸ਼ਾਨ ਭਾਈ ਹੋਣਾ ਅਸਾਂ ਸ਼ਹੀਦ ਕਰਤਾਰ ਸਿੰਘਾ ਪਾਸ ਮੌਤ ਦੇ ਖੜੇ ਹਾਂ ਆਨ ਭਾਈ ਸੂਬੇ ਨੇ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦੋਹਾਂ ਨੂੰ ਕਤਲ ਦਾ ਹੁਕਮ ਸੁਣਾ ਦੇਣਾ ਪਹਿਲਾਂ ਬੈਂਤ ਮਾਰੇ ਚਾੜੇ *ਚਰਖ ਮੁੜਕੇ ਫੇਰ ਕਤਲਦਾ ਹੁਕਮ ਸੁਣਾਯਾ ਜੀ ਸੰਗ ਦਿਲ ਸੂਬਾ ਬੜਾ ਹੈਂਸਿਆਰਾ ਰੱਤੀ ਨਹੀਂ ਲਿਹਾਜ਼ ਰਖਾਯਾ ਜੀ ਰਿਹਾ ਖੇਡਦਾ ਨਾਲ ਸ਼ਾਹਬਾਜ਼ ਸਿੰਘ ਦੇ ਓਸ ਪਿਆਰ ਨੂੰ ਦਿਲੋਂ ਭੁਲਾਯਾ ਜੀ ਕੀਤੀ ਵਧ ਕੇ ਓਸ ਦਰਿੰਦਿਆਂ ਤੋਂ ਹੱਥੀ ਯਾਰ ਦੇ ਤਾਈਂ ਕੁਹਾਇਆ ਜੀ ਕੌਣ ਸੂਬੇ ਤੋਂ ਜ਼ਾਲਮ ਹੋਰ ਵਧਕੇ ਉਤੇ ਦੋਸਤ ਜ਼ੁਲਮ ਕਮਾਇਆ ਜੀ ਖਬਰ ਸ਼ਹਿਰ ਅੰਦਰ ਹੋਈ ਜਿਸ ਵੇਲੇ ਦਿਲ ਹਿੰਦੂਆਂ ਦਾ ਘਬਰਾਇਆ ਜੀ ਸਾਡਾ ਮਾਰਿਆ ਚੱਲਿਆ ਹੈ ਰਾਖਾ ਹੇ ਰਾਮ ਤੈਨੂੰ ਇਹ ਕੀ ਭਾਇਆ ਜੀ ਸਾਡੀ ਕੌਣ ਰਾਖੀ ਕਰੂ ਜ਼ਾਲਮਾਂ ਤੋਂ ਸਾਰੇ ਸ਼ਹਿਰ ਨੇ ਦੁਖ ਮਨਾਇਆ ਜੀ ਰਲ ਚੌਧਰੀ ਸੂਬੇ ਦੇ ਪਾਸ ਗਏ ਜੋੜੇ ਹੱਥ ਤੇ ਬਹੁਤ ਸਮਝਾਇਆ ਜੀ ਮੰਨੀ ਓਸਨ ਇਕ ਕਰਤਾਰ ਸਿੰਘਾ ਹੁਕਮ ਕਤਲ ਦਾ ਸਖਤ ਚੜ੍ਹਾਇਆ ਜੀ *ਗ੍ਰੰਥਾਂ ਵਿਚ ਲਿਖਿਆ ਹੈ ਕਿ ਸ਼ਾਹਬਾਜ਼ ਸਿੰਘ ਨੂੰ ਜਦ ਬਹੁਤ ਮਾਰਿਆ ਗਿਆ ਤਾਂ ਸੂਬੇ ਦੇ ਆਖੇ ਓਸਨੇ ਦੁਖੀ ਹੋਕੇ ਕਲਮਾ ਪੜ੍ਹਨਾ ਕਬੂਲ ਕਰ ਲਿਆ ਪਰ ਜਦ ਸੁਬੇਗ ਸਿੰਘ ਨੇ ਸੁਣਿਆਂ ਤਾਂ ਉਸਨੇ ਓਸਦੇ ਮਥੇ ਤੇ ਆਪਣੀ ਜੁੱਤੀ ਦੀ ਨੋਕ ਛੁਹਾ ਦਿਤੀ ਤੇ ਆਖਿਆ ਕਿ ਤੇਰੇ ਮਥੇ ਤੇ ਮੁਸਲਮਾਨ ਹੋਣਾ ਲਿਖਿਆ ਹੈ ਸੋ ਮੈਂ ਮੇਟ ਦਿੱਤਾ ਹੈ, ਜਿਸ ਵਾਸਤੇ ਸ਼ਾਹਬਾਜ਼ ਸਿੰਘ ਨੇ ਫੇਰ ਮੁਸਲਮਾਨ ਹੋਣੋਂ ਇਨਕਾਰ ਕਰ ਦਿਤਾ। ਵਾਕ ਕਵੀ ਕਤਲਗਾਹ ਦੇ ਵਿਚ ਜੱਲਾਦ ਲੈ ਗਏ ਕੀਤੇ ਖੜੇ ਹਥੌੜੀਆਂ ਮਾਰ ਦੋਵੇਂ ਲਾਲੀ ਚੜ੍ਹੀ ਆ ਸਿੰਘਾਂ ਦੇ ਚੇਹਰਿਆਂ ਤੇ ਮਥੇ ਦੇਣ ਲਗੇ ਚਮਕਾਰ ਦੋਵੇਂ ਇਮਤਿਹਾਨ ਕਰੜੇ ਵਿਚੋਂ ਪਾਸ ਹੋਏ ਮੂੰਹੋ ਸ਼ੁਕਰ ਕਰਦੇ ਕਰਤਾਰ ਦੋਵੇਂ ਸਿਖੀ ਸਿਦਕ ਸਦਾ ਬੇੜਾ ਪਾਰ ਲੱਗਾ ਨਫਾ ਖਟ ਚੱਲੇ ਸ਼ਾਹੂਕਾਰ ਦੋਵੇਂ ਪੂਰੀ ਘਾਲ ਹੋਈ ਸਿਖਾਂ ਸਾਦਕਾਂ ਦੀ ਹੋਇ ਔਕੜਾਂ ਤੋਂ ਲੰਘ ਪਾਰ ਦੋਵੇਂ ਆਸ਼ਕ ਇਸ਼ਕ ਦੀ ਤੱਕੜੀ ਤੁਲ ਗਏ ਪੂਰੇ ਉੱਤਰੇ ਹਰ ਪ੍ਰਕਾਰ ਦੋਵੇਂ ਫਤਹ ਪਾ ਲਈ ਅਪਣੇ ਵੈਰੀਆਂ ਤੇ ਭਰੇ ਖੁਸ਼ੀ ਦੇ ਖੜੇ ਸਰਦਾਰ ਦੋਵੇਂ ਕਾਲਖ ਕੋਠੜੀ ਤੋਂ ਸਾਫ ਲੰਘ ਗਏ ਖੜੇ ਮੋਹ ਸਮੁੰਦਰੋਂ ਪਾਰ ਦੋਵੇਂ ਵੇਖ ਪਿੰਜਰਾ ਟੁੱਟਦਾ ਖੁਸ਼ ਹੋਇ ਚਲੇ ਹੋ ਕੇ ਹੰਸ ਉਡਾਰ ਦੋਵੇਂ ਸੀਸ ਤਲੀ ਧਰ ਯਾਰ ਦੀ ਗਲੀ ਅੰਦਰ ਚਲੇ ਖੁਸ਼ ਹੋ ਕਰਨ ਦੀਦਾਰ ਦੋਵੇਂ ਪੰਛੀ ਆਤਮਾ ਦੇਸ ਨੂੰ ਉੱਡ ਚਲੇ ਨਾਸਵੰਤ ਇਹ ਤਾਲ ਵਿਸਾਰ ਦੋਵੇਂ ਸੱਚ ਖੰਡ ਦੇ ਬੂਹੇ ਤੇ ਖੜੇ ਜਾ ਕੇ ਸੁਰਤ ਸ਼ਬਦ ਤੇ ਹੋ ਅਸਵਾਰ ਦੋਵੇਂ ਕਰਜ਼ ਲਾਹ ਕੇ ਆਪਣੇ ਸਿਰੋਂ ਚੱਲੇ ਡਾਢੇ ਖੁਸ਼ ਦਿੱਸਣ ਜ਼ਿਮੀਂਦਾਰ ਦੋਵੇਂ ਕਰਦੇ ਬਾਣੀ ਦਾ ਜਾਪ ਕਰਤਾਰ ਸਿੰਘਾ ਡੋਲੇ ਰਤੀ ਨ ਰਹੇ ਖਬਰਦਾਰ ਦੋਵੇਂ ਜਲਾਦ ਨੇ ਕਤਲ ਕਰ ਦੇਣਾ ਉਤੇ ਰੋਹਬ ਜੱਲਾਦ ਦੇ ਛਾਇ ਗਿਆ ਬਦਨ ਕੰਬਿਆ ਮਸਾਂ ਸੰਭਾਰ ਕਰਦਾ ਨਜ਼ਰ ਭਰਕੇ ਵੇਖ ਸ਼ਾਹਬਾਜ਼ ਸਿੰਘ ਨੂੰ ਰੁਦਨ ਅੱਖੀਆਂ ਤੋਂ ਜ਼ਾਰੋ ਜ਼ਾਰ ਕਰਦਾ ਪਰ ਚੰਦਰੇ ਪੇਟ ਦਾ ਡਰ ਮਾਰੇ ਪੱਥਰ ਦਿਲ ਕਰਕੇ ਕੱਠਾ *ਵਾਰ ਕਰਦਾ ਭੰਨ ਠੀਕਰੇ ਸੂਬੇ ਦੇ ਸਿਰ ਦਿਤੇ ਮੂੰਹੋਂ ਪੇਟ ਤਾਈਂ ਧਿਰਕਾਰ ਕਰਦਾ ਸਿੰਘ ਆਪਣਾ ਸਿਦਕ ਨਿਭਾ ਗਏ ਵੇਖ ਸ਼ਹਿਰ ਸਾਰਾ ਹਾਹਾਕਾਰ ਕਰਦਾ ਆਫਤਾਬ ਭੀ ਵੇਖ ਕਰਤਾਰ ਸਿੰਘਾ ਉਨ੍ਹਾਂ ਜ਼ਾਲਮਾਂ ਤਾਈਂ ਫਿਟਕਾਰ ਕਰਦਾ *ਸੰਮਤ ਅਠਾਰਾਂ ਸੌ ਤਿੰਨ ੧੮੦੩ । ਵਾਕ ਕਵੀ ਏਸੇ ਤਰ੍ਹਾਂ ਲਾਹੌਰ ਦੇ ਕਿਲੇ ਅੰਦਰ ਸਿਖੀ ਸਿਦਕ ਦੇ ਰੋਜ਼ ਇਮਤਿਹਾਨ ਹੁੰਦੇ ਜਿੰਨੇ ਆਉਂਦੇ ਸਿੰਘ ਤਿਆਰ ਹੋ ਕੇ ਉਹ ਸਾਰੇ ਹੀ ਪਾਸ ਪਛਾਨ ਹੁੰਦੇ ਫੇਹਲ ਕਰਨ ਨੂੰ ਪਾਉਂਦੇ ਸਖਤ ਪਰਚੇ ਵੇਖ ਆਲਮ ਆਪ ਹੈਰਾਨ ਹੁੰਦੇ ਸਾਰੇ ਹੱਲ ਸਵਾਲ ਕਰ ਸਿੰਘ ਦੇਂਦੇ ਪਰਚੇ ਕਰੜੇ ਸਭ ਆਸਾਨ ਹੁੰਦੇ ਸਬਕ ਪੜ੍ਹਿਆ ਸਿੰਘਾਂ ਨੇ ਜਿਸ ਪਾਸੋਂ ਉਹਦੀ ਅਕਲ ਉਤੇ ਪਰੇਸ਼ਾਨ ਹੁੰਦੇ ਅੱਜ ਤੱਕ ਨ ਇਕ ਭੀ ਫੇਹਲ ਹੋਯਾ ਜ਼ਾਲਮ ਸ਼ਰਮ ਦੇ ਵਿਚ ਗਲਤਾਨ ਹੁੰਦੇ ਕਿਸੇ ਇਕ ਨਾ ਮਰਨ ਤੋਂ ਆਰ ਕੀਤੀ ਹੈਰਾਨ ਅਮੀਰ ਤੇ ਖਾਨ ਹੁੰਦੇ ਖੰਡੇ ਅੰਮ੍ਰਿਤ ਦਾ ਅਸਰ ਕਰਤਾਰ ਸਿੰਘਾ ਕਿਉਂ ਨ ਧਰਮ ਤੋਂ ਸਿੰਘ ਕੁਰਬਾਨ ਹੁੰਦੇ ਤਥਾ ਯਾਹਯੇ ਖਾਂ ਨੇ ਬੈਠਕੇ ਤਖਤ ਉਪਰ ਪਹਿਲਾਂ ਯਾਰ ਦੀ ਯਾਰੀ ਨਿਬਾਹੀ ਚੰਗੀ ਜਿਦੇ ਨਾਲ ਛੋਟਾ ਹੁੰਦਾ ਖੇਡਦਾ ਸੀ ਪ੍ਰੀਤ ਓਸ ਨਾਲ ਕਰ ਦਿਖਾਈ ਚੰਗੀ ਵਧ ਨਿਕਲਿਆ ਖਾਨ ਬਹਾਦਰੋਂ ਇਹ ਤੇਗ ਸ਼ਰ੍ਹਾ ਦੀ ਤੇਜ਼ ਉਠਾਈ ਚੰਗੀ ਵਿਚ ਥੋਹੜਿਆਂ ਦਿਨਾਂ ਕਰਤਾਰ ਸਿੰਘਾ ਕੀਤੀ ਦੇਸ ਦੀ ਹੈਸੀ ਤਬਾਹੀ ਚੰਗੀ ਸਿੰਘਾਂ ਨਾਲ ਛੇੜਖਾਨੀ ਹੋ ਗਿਆ ਸ਼ਹੀਦ ਸੁਬੇਗ ਸਿੰਘ ਜਾਂ ਤੇ ਸ਼ਾਹਬਾਜ਼ ਸ਼ਹੀਦੀ ਨੂੰ ਪਾਇ ਗਿਆ ਤਾਰੂ ਸਿੰਘ ਮਤਾਬ ਸਿੰਘ ਗਏ ਮਾਰੇ ਗੁਸਾ ਸਿੰਘਾਂ ਦੀ ਦਿਲੀਂ ਸਮਾਇ ਗਿਆ ਨੇੜੇ ਤੇੜੇ ਲਾਹੌਰ ਦੇ ਫਿਰਨ ਲਗੇ ਲਿਆ ਲੁੱਟ ਜਿਹੜਾ ਹੱਥ ਆਇ ਗਿਆ ਯਾਹਯੇਖਾਂ ਨੂੰ ਖਬਰਾਂ ਪਹੁੰਚੀਆਂਜਾਂ ਆਉਣਾ ਸਿੰਘਾਂਦਾ ਸੁਣ ਘਬਰਾਇ ਗਿਆ ਗਸ਼ਤੀ ਫੌਜ ਲਾਹੌਰਤੋਂ ਓਸ *ਚਾੜ੍ਹੀ ਜਥਾ ਸਿੰਘਾਂ ਦਾ ਪੈਰ ਖਿਸਕਾਇ ਗਿਆ ਗੁਜਰਾਂਵਾਲੇ ਨੂੰ ਢਲ ਕਰਤਾਰ ਸਿੰਘਾ ਰੋੜੀ ਸਾਹਿਬ ਦਾ ਮੇਲਾ ਤਕਾਇ ਗਿਆ *ਸੱਯਦ ਮੁਹੰਮਦ ਲਤੀਫ ਲਿਖਦਾ ਹੈ ਕਿ ਸਿੰਘਾਂ ਨੇ ਲਾਹੌਰ ਦੇ ਨੇੜੇ ਆਕੇ ਸ਼ਾਹੀ ਧੋਬੀਆਂ ਤੋਂ ਕਪੜਾ ਲੀੜਾ ਖੋਹ ਲਿਆ ਸੀ, ਇਸ ਤੋਂ ਗੁਸਾ ਖਾਕੇ ਯਾਹਯੇ ਖਾਂ ਨੇ ਲੱਖੂ ਦੇ ਭਰਾ ਜੱਸੂ ਨੂੰ ਓਹਨਾਂ ਪਿਛੇ ਭਾਰੀ ਫੌਜ ਦੇਕੇ ਚੜ੍ਹਾ ਦਿਤਾ ਸੀ ।

ਸਿੰਘਾਂ ਨੇ (ਰੋੜੀ ਸਾਹਿਬ) ਇਮਨਾਬਾਦ ਪਹੁੰਚਣਾ

ਠਾਰਾਂ ਸੌ ਦਾ ਸੀ *ਚੌਥਾ ਸਾਲ ਚੜ੍ਹਯਾ ਮੇਲਾ ਲੱਗਾ ਵਸਾਖੀ ਦਾ ਆਇ ਭਾਈ ਜਥਾ ਫਿਰਦਾ ਸਿੰਘਾਂਦਾ ਬਾਰਵਿਚਦੀ ਰੋੜੀ ਸਾਹਿਬ ਗਿਆ ਮੋੜਾ ਪਾਇ ਭਾਈ ਬਾਹਰ ਗੁਰਦਵਾਰੇ ਸਿੰਘ ਉਤਰੇ ਜਾ ਰੱਖ ਦਰਸ਼ਨਾਂ ਦੇ ਦਿਲੀ ਭਾਇ ਭਾਈ ਹੋਰ ਲੋਕ ਭੀ ਆਇ ਸਨ ਬਹੁਤ ਓਥੇ ਮੇਲੇ ਵਾਸਤੇ ਹੁੰਮ ਹੁਮਾਇ ਭਾਈ ਲੱਖੂ ਚੰਦਰੇ ਦਾ ਇਹੋ ਪਿੰਡ ਹੈਸੀ ਵੈਰੀ ਪੰਥ ਦਾ ਜਿਹੜਾ ਸਦਾਇ ਭਾਈ ਜੱਸੂ ਓਹਦਾ ਭਰਾ ਜੋ ਦੂਸਰਾ ਸੀ ਮਾਲਕ ਪ੍ਰਗਨੇ ਦਾ ਸਦਵਾਇ ਭਾਈ ਖਬਰ ਸੁਣੀ ਉਸਨੇ ਆਇ ਸਿੰਘ ਏਥੇ ਲੱਗੀ ਅੱਗ ਜੁੱਸੇ ਜ਼ੋਰ ਪਾਇ ਭਾਈ ਹੁਕਮ ਭੇਜਿਆ ਓਸ ਕਰਤਾਰ ਸਿੰਘਾ ਵੱਡਾ ਦਿਲ ਵਿਚ ਮਾਨ ਰਖਾਇ ਭਾਈ *੧੮੦੪ ਬਿਕ੍ਰਮੀ । ਜੱਸੂ ਨੇ ਸਿੰਘਾਂ ਪਾਸ ਹੁਕਮ ਭੇਜਣਾ ਏਧਰ ਸਿੰਘ ਅਸ਼ਨਾਨ ਤੇ ਦਾਨਕਰਦੇ ਓਧਰ ਜੱਸੂ ਨੇ ਹੁਕਮ ਚੜ੍ਹਾਏ ਜਲਦੀ ਡੇਰਾ ਪੁਟ ਕੇ ਹੁਣੇ ਹੀ ਜਾਓ ਏਥੋਂ ਚੋਬਦਾਰ ਆ ਦੇਣ ਸੁਣਾਏ ਜਲਦੀ ਦਿੱਤਾਹੁਕਮ ਦੀਵਾਨ ਨੇ ਸੁਣੋ ਸਿੰਘੋ ਨਿਕਲ ਜਾਓ ਸਾਮਾਨ ਉਠਾਏ ਜਲਦੀ ਨਹੀਂ ਤਾਂ ਭੇਜਕੇ ਫੌਜ ਕਰਤਾਰ ਸਿੰਘਾ ਧੱਕੇ ਮਾਰ ਕੇ ਦਿਆਂ ਕਢਾਏ ਜਲਦੀ ਸਿੰਘਾਂ ਵਲੋਂ ਜਵਾਬ ਗੁਰਦ੍ਵਾਰਾ ਸਾਡਾ ਅਸੀਂ ਆਏ ਏਥੇ ਸਾਨੂੰ ਜੰਮਿਆਂ ਕੌਣ ਕਢਾਉਣ ਵਾਲਾ ਗੁਰੂ ਘਰ ਦਾ ਦਰਸ ਦੀਦਾਰ ਕਰਨਾ ਜੱਸੂ ਕੌਣ ਸਾਨੂੰ ਹੈ ਧਕਾਉਣ ਵਾਲਾ ਆਪੇ ਦਰਸ ਦੀਦਾਰ ਕਰ ਚਲੇ ਜਾਂ ਗੇ ਕਰਦੇ ਕੰਮ ਨਹੀ ਦਿਲ ਦੁਖਾਉਣ ਵਾਲਾ ਉਹਨੂੰ ਫੌਜ ਦਾ ਮਾਣ ਕਰਤਾਰ ਸਿੰਘਾ ਕਦੋਂ ਖਾਲਸਾ ਮੂੰਹ ਛੁਪਾਉਣ ਵਾਲਾ ਦੀਵਾਨ ਜੱਸੂ ਨੇ ਗੁਸੇ ਹੋਕੇ ਆਪ ਆਉਣਾ ਸੁਣਿਆਂ ਸਿੰਘਾਂ ਦਾ ਸਖਤ ਜਵਾਬ ਜੱਸੂ ਅਨਛਿੜੀਆਂ ਛੇੜ ਛਿੜਾਉਣ ਲੱਗਾ ਲੈਕੇ ਸੌ ਅਸਵਾਰ ਨੂੰ ਉਠ ਟੁਰਿਆ ਵੱਡਾ ਰੋਹਬ ਉਹ ਮੁੜ ਜਤਾਉਣ ਲੱਗਾ ਹਾਥੀ ਉਤੇ ਅਸਵਾਰ ਹੋਆਇਗਿਆ ਆਣਖਾਲਸੇ ਭਾਈ ਧਮਕਾਉਣ ਲੱਗਾ ਕਹਿੰਦਾ ਕੂਚ ਕਰੋ ਡੇਰਾ ਹੁਣੇ ਏਥੋਂ ਤਾਉ ਮੁੱਛਾਂ ਦੇ ਤਾਈਂ ਚੜ੍ਹਾਉਣ ਲੱਗਾ ਤੁਸੀਂ ਵੈਰੀ ਹੋ ਸਾਰੇ ਹੀ ਬਾਦਸ਼ਾਹ ਦੇ ਡਾਕੂ ਚੋਰ ਕਹਿ ਬੁਰਾ ਸੁਨਾਉਣ ਲੱਗਾ ਆਪੇ ਚਲੇ ਜਾਵੋ ਤਾਂਤੇ ਗੱਲ ਚੰਗੀ ਬੁਰੀ ਤਰਾਂ ਨਹੀਂ ਤੇ ਜਤਲਾਉਣ ਲੱਗਾ ਲਖਪਤ ਦੀਵਾਨ ਦਾ ਭਾਈ ਮੈਂ ਭੀ ਮਾਰ ਸ਼ੇਖੀਆਂ ਗੱਲ੍ਹਾਂ ਫੁਲਾਉਣ ਲੱਗਾ ਛੇੜ ਸ਼ੇਰਾਂ ਦੇ ਤਾਈਂ ਕਰਤਾਰ ਸਿੰਘਾ ਮੌਤ ਆਪਣੀ ਦੇਖੋ ਬੁਲਾਉਣ ਲੱਗਾ ਸਿੰਘ ਜਾਹ ਦੀਵਾਨ ਪੁਣਾ ਘਰ ਰੱਖ ਜਾਕੇ ਗੁਰਦਵਾਰੇ ਆ ਜ਼ੋਰ ਜਤਾ ਨਾਹੀਂ ਲੱਖੂ ਭੱਖੂ ਨੂੰ ਅਸੀਂ ਕੀਹ ਜਾਣਦੇ ਹਾਂ ਸਾਨੂੰ ਸ਼ੇਖੀਆਂ ਐਵੇਂ ਦਿਖਾ ਨਾਹੀ ਮੌਜ ਅਪਣੀ ਦੇ ਨਾਲ ਚਲੇ ਜਾਂਗੇ ਏਥੇ ਬੈਠਣਾ ਛਾਉਣੀਆਂ ਪਾ ਨਾਹੀਂ ਗੁਰਦਵਾਰਿਓਂ ਡਰ ਕੇ ਨੱਠ ਜਾਈਏ ਕਦੇ ਆਸ ਤੂੰ ਦਿਲ ਰਖਾ ਨਾਹੀਂ ਮਰ ਮਿਟਾਂਗੇ ਗੁਰੂ ਦੇ ਨਾਮ ਉਤੋਂ ਦਾੱਬਾ ਮੌਤ ਦਾ ਪਾਇ ਡਰਾ ਨਾਹੀਂ ਇਹ ਪੰਥ ਦਾ ਥਾਨ ਕਰਤਾਰ ਸਿੰਘਾ ਐਵੇਂ ਕਬਜ਼ਾ ਪਿਆ ਜਮਾ ਨਾਹੀਂ ਦੀਵਾਨ ਤੁਸਾਂ ਨਾਲ ਭਲਮਾਣਸੀ ਉੱਠਣਾ ਨਹੀਂ ਆਪ ਉਠੋਗੇ ਮਾਰ ਕਰਵਾਵਾਂ ਜਦੋਂ ਤੁਹਾਨੂੰ ਭਜਦਿਆਂ ਨੂੰ ਰਾਹਲੱਭਣਾ ਨਹੀਂ ਹੁਕਮ ਫੌਜ ਦੇ ਤਾਈਂ ਸੁਣਾਵਾਂ ਜਦੋਂ ਕੈਦ ਸਾਰਿਆਂ ਦੇ ਤਈਂ ਕਰ ਲਾਂ ਗਾ ਯਾਦ ਕਰੋਗੇ ਸਜ਼ਾ ਦਵਾਵਾਂ ਜਦੋਂ ਪਾਣੀ *ਹੁੱਕੇ ਦਾ ਪਾਕੇ ਖੋਹ ਜੁੰਡੇ ਤੁਹਾਨੂੰ ਸਿਖੀ ਦਾ ਮਜ਼ਾ ਚਖਾਵਾਂ ਜਦੋਂ ਪਛੋਤਾਓਗੇ ਫੇਰ ਨ ਵੱਸ ਚੱਲੂ ਕੈਦ ਕਰ ਲਾਹੌਰ ਪੁਚਾਵਾਂ ਜਦੋਂ ਠੰਢ ਪਵੇਗੀ ਮੈਨੂੰ ਕਰਤਾਰ ਸਿੰਘਾ ਖਾਕ ਤੁਸਾਂ ਦੇ ਸਿਰ ਰੁਲਾਵਾਂ ਜਦੋਂ *ਤਵਾਰੀਖ ਖਾਲਸਾ । ਸਿੰਘਾਂ ਦਾ ਹੱਲਾ ਤੇ ਜੱਸੂ ਦਾ ਮਰਨਾ ਸ਼ੇਖੀ ਖੋਰ ਖਤਰੇਟੇ ਨੇ ਮਾਰ ਤਾਹਨੇ ਜੋਸ਼ ਖਾਲਸੇ ਤਾਈਂ ਚੜ੍ਹਾਯਾ ਸੀ ਚੜ੍ਹਤ ਸਿੰਘ ਸ੍ਰਦਾਰ ਨੇ ਹੁਕਮ ਦੇਕੇ ਹੱਲਾ ਸਿੰਘਾਂ ਦਾ ਤੁਰਤ ਕਰਾਯਾ ਸੀ +ਅੱਘੜ ਸਿੰਘ ਨੇ ਹਾਥੀ ਤੇ ਝੂਲਦੇ ਨੂੰ ਗੋਲੀ ਮਾਰ ਥਲੇ ਉਲਟਾਯਾ ਸੀ ਬਸ ਦੇਰ ਦੀਵਾਨ ਦੇ ਮਰਨ ਦੀ ਸੀ ਸਿੰਘਾਂ ਉਚੀ ਜੈਕਾਰਾ ਗਜਾਯਾ ਸੀ ਓਹਦੇ ਸਾਥੀਆਂ ਨੂੰ ਛਾਂਗ ਸੁਟਿਓ ਨੇ ਮੇਲੇ ਵਿਚ ਅਧਮੂਲ ਮਚਾਯਾ ਸੀ ਵੇਖੋ ਮੂੜ੍ਹ ਦੀ ਮਤ ਕਰਤਾਰ ਸਿੰਘਾ ਐਵੇਂ ਆਪਣਾ ਆਪ ਗਵਾਯਾ ਸੀ +ਹ: ਰ: ਗੁਪਤਾ ਨਿਬਾਹੂ ਸਿੰਘ ਦੇ ਹਥੋਂ ਕਤਲ ਹੋਣਾ ਦਸਦਾ ਹੈ । ਮਾਰਚ ੧੭੪੬ ੭ ਦੇਰ ੧੮੦੪ । ਏਮਨਾਬਾਦ ਦੀ ਬਰਬਾਦੀ ਜਿਹੜੀ ਹੋਣੀ ਸੀ ਸੋ ਤਾਂ ਹੋਏ ਗਈ ਕਲਾ ਹੋਣੀ ਨੇ ਆਪੇ ਹਿਲਾਇ ਦਿੱਤੀ ਸੁਣ ਲੱਖੂ ਨੇ ਹੁਣ ਨਹੀਂ ਘਟ ਕਰਨੀ ਜਥੇਦਾਰਾਂ ਨੇ ਤੁਰਤ ਸਲਾਹਿ ਦਿੱਤੀ ਇਮਨਾ ਬਾਦ ਨੂੰ ਲੁਟ ਬਰਬਾਦ ਕਰੀਏ ਇਹ ਆਖ ਕੇ ਫਤਹ ਗਜਾਇ ਦਿੱਤੀ ਤੇਗਾਂ ਸੂਤਕੇ ਪਏ ਜਾ ਸ਼ਹਿਰ ਉਤੇ ਹੋਲੀ ਖਾਲਸੇ ਭਾਰੀ ਮਚਾਇ ਦਿੱਤੀ ਲਏ ਹੰਝੂ ਦੀਵਾਨਾਂ ਦੇ ਘਰ ਸਾਰੇ ਇਮਨਾਬਾਦ ਦੀ ਗਰਦ ਉਡਾਇ ਦਿੱਤੀ ਵੜੇ ਦੁੱਲੇ ਦੀ ਬਾਰ ਕਰਤਾਰ ਸਿੰਘਾ ਅੱਗ ਲੱਖੂ ਦੇ ਕਾਲਜੇ ਲਾਇ ਦਿੱਤੀ ਲੱਖੂ ਨੇ ਭਰਾ ਦੇ ਮਰਨ ਦੀ ਖਬਰ ਸੁਣਨੀ ਪਹੁੰਚੀ ਖਬਰ ਲਾਹੌਰ ਜਾ ਲੱਖੂ ਤਾਈਂ ਸਿੰਘਾਂ ਤੇਰੇ ਭਰਾ ਨੂੰ ਮਾਰਿਆ ਏ ਲੁਟ ਪੁਟ ਕੇ ਘਰ ਬਰਬਾਦ ਕੀਤੇ ਭਾਰਾ ਖਾਲਸੇ ਕਹਿਰ ਗੁਜ਼ਾਰਿਆ ਏ ਲੱਖੂ ਪਿਟਿਆ ਸੁਣ ਭਰਾ ਮੋਇਆ ਖੂਨ ਅੱਖੀਆਂ ਦੇ ਵਿਚ ਧਾਰਿਆ ਏ ਲਵਾਂ ਬਦਲਾ ਝੱਬ ਕਰਤਾਰ ਸਿੰਘਾ ਜਿਨਾਂ ਵਸਦਾ ਘਰ ਉਜਾੜਿਆ ਏ ਲੱਖੂ ਨੇ ਯਾਹਯੇ ਖਾਂ ਦੀ ਕਚਹਿਰੀ ਵਿਚ ਪਿਟਣਾ ਆ ਲੱਖੂ ਚੰਡਾਲ ਨੂੰ ਜੋਸ਼ ਚੜ੍ਹਿਆ ਸੂਬੇ ਪਾਸ ਜਾ ਵਿਚ ਦਰਬਾਰ ਰੋਂਦਾ ਮੇਰਾ ਖਾਲਸੇ ਨੇ ਭਾਈ ਮਾਰਿਆ ਏ ਪਾਂਦਾ ਕੀਰਨੇ ਤੇ ਜ਼ਾਰੋ ਜ਼ਾਰ ਰੋਂਦਾ ਅਗੇ ਸੂਬੇ ਦੇ ਪੱਗ ਲਾਹ ਸੁਟੀ ਦਿਤੀ ਸਿਰ ਉਤੇ ਦੋਹੱਥੜਾਂ ਮਾਰ ਰੋਂਦਾ ਲੁਟ ਪੁਟਕੇ ਸੂਬਿਆ ਸਿੰਘ ਲੈ ਗਏ ਭੈੜਾ ਖੱਤਰੀ ਵਾਲ ਖਿਲਾਰ ਰੋਂਦਾ ਤੁਹਾਡੇ ਵੈਰ ਦੇ ਕਰਕੇ ਲੁਟਿਆ ਮੈਂ ਖੜਾ ਵਿਚ ਕਚਹਿਰੀ ਮਕਾਰ ਰੋਂਦਾ ਦੇਂਦੇ ਧੀਰਜਾਂ ਸਾਰੇ ਕਰਤਾਰ ਸਿੰਘ ਸਗੋਂ ਡੁਸਕਦਾ ਅੱਖਾਂ ਡਫਾਰ ਰੋਂਦਾ ਲੱਖੂ ਦਿਓ ਖਾਨ ਜੀ ਹੁਣੇ ਹੀ ਫੌਜ ਭਾਰੀ ਹੱਥ ਸਿੰਘਾਂ ਦੇ ਤਾਈਂ ਦਿਖਾ ਆਵਾਂ ਲਵਾਂ ਬਦਲਾਂ ਆਪਣੇ ਭਾਈ ਦਾ ਮੈਂ ਦੇਸੋਂ ਸਿਖੜਿਆਂ ਤਾਈਂ ਧਕਾ ਆਵਾਂ ਮੇਰੇ ਲਗੀ ਕਲੇਜੇ ਹੈ ਅੱਗ ਭਾਰੀ ਖੂਨ ਸਿੰਘਾਂ ਦਾ ਪਾਇ ਬੁਝਾ ਆਵਾਂ ਹੈ ਸੀ *ਖੱਤਰੀ ਪੰਥ ਰਚਾਇਆ ਇਹ ਮੈਂ ਖੱਤਰੀ ਖਤਮ ਕਰਾ ਆਵਾਂ ਪੱਗ ਬੰਨ੍ਹਣੀ ਸਿਰ ਹਰਾਮ ਮੈਨੂੰ ਜਦ ਤਕ ਨ ਸਿੰਘ ਮੁਕਾ ਆਵਾਂ ਤਦ ਖੱਤ੍ਰੀ ਦਾ ਤੁਖਮ ਸਮਝਣਾ ਜੀ ਜਦ ਸਿੰਘਾਂ ਦਾ ਖੋਜ ਮਿਟਾ ਆਵਾਂ ਨਹੀਂ ਤਾਂ ਬਿੰਦ ਚੰਡਾਲ ਦੀ ਸਮਝ ਲੈਣਾ ਜੇ ਐਵੇਂ ਹੀ ਮੂੰਹ ਭਵਾ ਆਵਾਂ ਇਹ ਪੰਥ ਨ ਤੁਸਾਂ ਤੋਂ ਖਤਮ ਹੋਇਆਂ +ਮੈਂ ਜੜ੍ਹਾਂ ਤੋਂ ਹੁਣ ਪੁਟਾ ਆਵਾਂ ਯਾਦ ਕਰਨਗੇ ਕੀਹ ਮੈਨੂੰ ਸਿੰਘ ਪਿਛੋਂ ਮਥੇ ਕਾਲਖ ਦਾਗ ਲਵਾ ਆਵਾਂ ਨਾਮ ਇਮਨਾਬਾਦ ਕਰਤਾਰ ਸਿੰਘਾ ਸਦਾ ਲਈ ਬਦਨਾਮ ਕਰਾ ਆਵਾਂ *ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲ ਇਸ਼ਾਰਾ ਹੈ | +ਹ: ਰ: ਗੁਪਤਾ ਸਫਾ ੨੬ ਯਾਹਯੇ ਖਾਂ ਭਲਾ ਅੰਨੇ ਤਾਈਂ ਚਾਹੀਏ ਦੋ ਅੱਖਾਂ ਸੂਬਾ ਆਖਦਾ ਤਿਆਰੀ ਵਜਾਓ ਜਲਦੀ ਜਸਪਤ ਦਾ ਬਦਲਾ ਲੈਣ ਖਾਤਰ ਮੋਹਰੀ ਹੋ ਕੇ ਬੀੜਾ ਉਠਾਓ ਜਲਦੀ ਜਿੰਨੀ ਫੌਜ ਆਖੋ ਓਨੀ ਤਿਆਰ ਹੋਵੇ ਜਮ੍ਹਾਂ ਸਾਜ਼ ਸਮਾਨ ਕਰਾਓ ਜਲਦੀ ਇਨ੍ਹਾਂ ਸਿੰਘਾਂ ਨੇ ਸਾਨੂੰ ਭੀ ਤੰਗ ਕੀਤਾ ਮਾਰ ਖੋਜ ਤੇ ਖੁਰਾ ਮਿਟਾਓ ਜਲਦੀ ਹੁਣ ਰੋਇਆਂ ਤਾਂ ਸੌਰਨਾ ਕੁਝ ਨਾਹੀਂ ਮਰਦ ਬਣੋ ਤੇ ਕੂਚ ਬੁਲਾਓ ਜਲਦੀ ਢੂੰਡ ਢੂੰਡ ਕੇ ਸਿੰਘ ਕਰਤਾਰ ਸਿੰਘਾ ਸਾਰੇ ਦੇਸ ਦੇ ਵਿਚੋਂ ਮੁਕਾਓ ਜਲਦੀ ਲੱਖੂ ਦੇ ਸਿੰਘਾਂ ਤੇ ਜ਼ੁਲਮ ਰਲੇ ਲੱਖੂ ਦੇ ਨਾਲ ਚੰਡਾਲ ਬਹੁਤੇ ਤੇਗ ਜ਼ੁਲਮ ਦੀ ਫੇਰ ਚਮਕਾਨ ਲੱਗੇ ਅਗੇ ਵੈਰ ਦੀ ਕਸਰ ਨ ਰਹੀ ਹੈਸੀ ਹੁਣ ਬਾਕੀ ਦਾ ਫਰਕ ਕਢਾਨ ਲੱਗੇ ਫੜ ਲਏ ਲਾਹੌਰ ਦੇ ਸਿਖ ਸਾਰੇ ਭਾਰੀ ਮਾਰ ਕੁਟਾਈ ਕਰਾਨ ਲੱਗੇ ਸਿੰਘ ਨਾਮ ਵਾਲਾ ਜਿਥੇ ਸੁਣਦੇ ਉਹ ਓਸੇ ਥਾਉਂ ਹੀ ਫੜ ਮੰਗਾਣ ਲੱਗੇ ਘੱਤ ਬੇੜੀਆਂ ਜੇਹਲਾਂ ਦੇ ਵਿਚ ਪਾਏ ਪਾਪੀ ਜ਼ਾਲਮ ਜ਼ੁਲਮ ਕਮਾਨ ਲੱਗੇ ਹੁਕਮ ਲੱਖੂ ਦੇ ਵਿਚ ਕਰਤਾਰ ਸਿੰਘਾ ਕੁਤੇ ਪੇਟ ਦੇ ਧਰਮ ਗਵਾਨ ਲੱਗੇ ਲਾਹੌਰ ਦੇ ਸਿੱਖਾਂ ਦੇ ਕਤਲ ਦਾ ਹੁਕਮ ਚਾਹੇ ਕੇਸਾਂ ਵਾਲੇ ਚਾਹੇ ਬਿਨਾਂ ਕੇਸੋਂ ਸਿਖ ਲੱਖੂ ਨੇ ਫੜ ਮੰਗਾਇ ਸਾਰੇ ਵਿਚ ਸ਼ਹਿਰ ਦੇ ਛੱਡਿਆ ਇਕ ਭੀ ਨਾ ਘਰ ਸਿਖਾਂ ਦੇ ਫੋਲ ਫੁਲਾਇ ਸਾਰੇ ਜਿਹੜੇ ਹਥ ਚੰਡਾਲ ਦੇ ਆਇ ਗਏ ਪਾ ਬੇੜੀਆਂ ਕੈਦ ਕਰਾਇ ਸਾਰੇ ਦਿਤਾ ਸਾਰੇ ਸੁਣਾ ਕਰਤਾਰ ਸਿੰਘਾ ਜਾਨ ਭਲਕੇ ਇਹ ਮਰਵਾਇ ਸਾਰੇ ਕੁਝ ਪੈਂਚਾਂ ਨੇ ਲੱਖੂ ਨੂੰ ਸਮਝਾਉਣਾ ਗਲ ਸ਼ਹਿਰ ਅੰਦਰ ਸਾਰੇ ਧੁੰਮ ਗਈ ਲੋਕ ਲੱਖੂ ਨੂੰ ਗਾਲ੍ਹਾਂ ਸੁਣਾਨ ਭਾਈ ਫੜਿਆ ਸਿੱਖਾਂ ਬੇ ਦੋਸੀਆਂ ਕਿਰਤੀਆਂ ਨੂੰ ਟੱਬਰ ਉਨ੍ਹਾਂਦੇ ਰੋਣ ਕੁਰਲਾਨ ਭਾਈ ਵਿਚ ਸ਼ਹਿਰ ਸਾਰੇ ਕਰਬਲਾਟ ਪਿਆ ਲੋਕ ਬਦ ਅਸੀਸ ਸੁਣਾਨ ਭਾਈ ਪੈਂਚ ਸ਼ਹਿਰ ਦੇ ਸੁਣਕੇ ਹੋਏ ਕੱਠੇ ਕੌੜਾ ਮਲ ਜਹੇ ਚਤੁਰ ਸੁਜਾਨ ਭਾਈ ਕ਼ੂੰਜਾ ਮੱਲ ਸੁੱਖੂ ਮਲ ਸਮਝ ਲਵੋ ਦਿਲੇ ਰਾਮ ਲੱਛੀ ਰਾਮ ਜਾਨ ਭਾਈ ਹਰੀ ਰਾਮ ਕਸ਼ਮੀਰੀ ਮਲ ਜੈਸੇ ਸੂਰਤ ਰਾਮ ਜੈਸੇ ਬੁਧੀਵਾਨ ਭਾਈ ਬਹਿਲ ਮਲ ਤੇ ਸੁਰਤ ਸਿੰਘ ਵਿਚੇ ਹਰੀ ਸਿੰਘ ਜੈਸੇ ਧਨਵਾਨ ਭਾਈ ਦਰਗਾਹੀਆ ਮਲ ਗੁਲਜ਼ਾਰ ਸਿੰਘ ਭੀ ਗਏ ਲੱਖੂ ਦੇ ਪਾਸ ਪਛਾਨ ਭਾਈ ਮੁਸਲਮਾਨ ਹਿੰਦੂ ਹੋਰ ਰਲੇ ਬਹੁਤੇ ਜਾ ਲੱਖੂ ਦੇ ਤਾਈਂ ਸਮਝਾਨ ਭਾਈ ਕਰ ਜ਼ੁਲਮ ਨ ਏਡ ਕਰਤਾਰ ਸਿੰਘਾ ਮਤਾਂ ਰੱਬ ਹੋਵੇ ਕਹਿਰਵਾਨ ਭਾਈ ਤਥਾ ਪੰਚ ਆਖਦੇ ਸੁਣੋ ਦੀਵਾਨ ਸਾਹਿਬ ਤੇਗ ਕਹਿਰ ਦੀ ਐਵੇਂ ਉਠਾਓ ਨਾਹੀਂ ਜਸਪਤ ਨੂੰ ਮਾਰਿਆ ਸਿੰਘਾਂ ਨੇ ਜੇ ਗੁਸਾ ਲੋਕਾਂ ਦੇ ਉਤੋ ਕਢਾਓ ਨਾਹੀਂ ਓਹਨਾਂ ਨਾਲ ਕਰੋ ਜਿੰਨੀ ਪੁੱਜ ਸਕੇ ਕਿਰਤੀ ਸਿੰਘ ਐਵੇਂ ਮਰਵਾਓ ਨਾਹੀਂ ਇਹ ਕੰਗਾਲ ਗਰੀਬ ਮਜ਼ਦੂਰ ਸਾਰੇ ਉਤੇ ਇਨ੍ਹਾਂ ਦੇ ਜ਼ੁਲਮ ਕਮਾਓ ਨਾਹੀਂ ਦੱਸੋ ਇਨਾਂ ਨੇ ਕੀਹ ਵਿਗਾੜਿਆ ਏ ਬੇਦੋਸਿਆਂ ਤਾਈਂ ਸਤਾਓ ਨਾਹੀਂ ਰੋਂਦੇ ਬਾਲਬੱਚੇ ਗਲੀਆਂ ਵਿਚ ਫਿਰਦੇ ਛੁਰੀ ਗਊਆਂ ਦੇ ਗਲ ਫਿਰਾਓ ਨਾਹੀਂ ਬੇਗੁਨਾਹਾਂ ਦੀ ‘ਆਹ’ ਨ ਜਾਇ ਖਾਲੀ ਐਵੇਂ ਖਲਕ ਖੁਦਾ ਦੁਖਾਓ ਨਾਹੀਂ ਚਾਰ ਦਿਨ ਦਾ ਜ਼ੋਰ ਕਰਤਾਰ ਸਿੰਘਾ ਕਰ ਮੱਥੇ ਕਲੰਕ ਲਵਾਓ ਨਾਹੀਂ ਲੱਖੂ ਅਗੋਂ ਬੋਲਿਆ ਉਹ ਚੰਡਾਲ ਪਾਪੀ ਮੈਂ ਇੱਕੋ ਹੀ ਗੱਲ ਸੁਣਾ ਛੱਡਾਂ ਨਹੀਂ ਮੰਨਣਾ ਕਿਸੇ ਦਾ ਮੂਲ ਆਖਾ ਇਹਨਾਂ ਤਾਈਂ ਜ਼ਰੂਰ ਮਰਵਾ ਛੱਡਾਂ ਮੇਰੀ ਛਾਤੀ ਉਤੇ ਕੰਡੇ ਰੜਕਦੇ ਨੇ ਸਾਰੇ ਜੜ੍ਹਾਂ ਤੋਂ ਫੜ ਪੁਟਾ ਛੱਡਾਂ ਲਖਪਤ ਮੈਨੂੰ ਕਿਸ ਆਖਣਾ ਏਂ ਜੇ ਮੈਂ ਸਿੱਖ ਨਾ ਮਾਰ ਮੁਕਾ ਛੱਡਾਂ ਛੱਡ ਦਿਆਂਗਾ ਜ਼ੁਲਮ ਹਨੇਰੀਆਂ ਨੂੰ ਸਿੱਖ ਬੱਦਲਾਂ ਵਾਂਗ ਉਡਾ ਛੱਡਾਂ ਇਮਨਾਬਾਦ ਦਾ ਨਾਮ ਕਰਤਾਰ ਸਿੰਘਾ ਸਦਾ ਲਈ ਬਦਨਾਮ ਕਰਵਾ ਛੱਡਾਂ ਪੈਂਚਾਂ ਦੀ ਅਵਾਜ਼ ਕੌੜੇ ਮੱਲ ਜੈਸੇ ਧਰਮੀ ਬੋਲ ਉਠੇ ਅੱਤ ਕਰਕੇ ਨਹੀਂ ਦਿਖਾਣੀ ਚਾਹੀਏ ਖਾਲਕ ਖਲਕ ਦਾ ਕਰੇ ਕ੍ਰੋਧ ਵਡਾ ਖਲਕ ਓਸਦੀ ਨਹੀਂ ਦੁਖਾਣੀ ਚਾਹੀਏ ਜ਼ੁਲਮ ਰੱਬ ਨੂੰ ਮੂਲ ਨ ਭਾਂਵਦਾ ਏ ਛੁਰੀ ਰਈਯਤਾਂ ਤੇ ਨ ਚਲਾਣੀ ਚਾਹੀਏ ਪਾਸ ਬੈਠਕੇ ਵਕਤ ਦੇ ਹਾਕਮਾਂ ਦੇ ਨਹੀਂ ਭੈੜੀ ਸਲਾਹ ਬਤਾਣੀ ਚਾਹੀਏ ਚਾਰ ਦਿਨ ਦੀਆਂ ਇਹ ਹਕੂਮਤਾਂ ਨੇ ਨੇਕੀ ਜੱਗ ਦੇ ਵਿਚ ਕਮਾਣੀ ਚਾਹੀਏ ਭਲਾ ਬੀਜੀਏ ਬੀਜ ਕਰਤਾਰ ਸਿੰਘਾ ਬਦੀ ਕਰ ਨ ਉਮਰ ਗਵਾਣੀ ਚਾਹੀਏ ਤਥਾ ਅੱਵਲ ਛੱਡ ਗ੍ਰੀਬਾਂ ਵਿਚਾਰਿਆਂ ਨੂੰ ਜ਼ੁਲਮ ਇਨ੍ਹਾਂ ਦੇ ਉਤੇ ਕਮਾ ਨਾਹੀਂ ਜੇ ਜਰੂਰ ਤੂੰ ਕਤਲ ਕਰਾਵਣੇ ਨੇ ਤਦ ਅੱਜ ਕਰ ਜ਼ੁਲਮ ਦਿਖਾ ਨਾਹੀਂ ਹੈ ਸੋਮਾਵਤੀ ਅੱਜ ਮੱਸਿਆ ਦੀ ਥਾਂ ਪੁੰਨ ਦੇ ਪਾਪ ਕਰਾ ਨਾਹੀਂ ਕਲ ਕਤਲ ਕਰ ਦਈ ਕਰਤਾਰ ਸਿੰਘਾ ਅੱਜ ਜ਼ੁਲਮ ਦੀ ਛੁਰੀ ਉਠਾ ਨਾਹੀਂ ਜ਼ਾਲਮ ਲੱਖੂ ਨੇ ਜ਼ੁਲਮ ਕਮਾਉਣਾ ਬੁਰੇ ਕਦੇ ਬੁਰਿਆਈ ਤੋਂ ਨਹੀਂ ਟਲਦੇ ਕਹਿਣ ਗੱਲ ਦਾਨਾ ਉਚਾਰ ਸੱਭੇ ਮੰਨੀ ਇਕ ਦੀ ਨ ਜ਼ਾਲਮ ਹੈਂਸਿਆਰੇ ਆਖ ਆਖ ਗਏ ਥੱਕ ਹਾਰ ਸੱਭੇ ਸਗੋਂ ਪੈਂਚਾਂ ਦੇ ਸਾਹਮਣੇ ਓਸ ਪਾਪੀ ਸਿਖ ਹੁਕਮ ਦੇਇ ਲਏ ਹਕਾਰ ਸੱਭੇ ਇਕ ਇਕ ਕਰ ਕਤਲ ਕਰਵਾ ਦਿਤੇ ਉਠ ਗਏ ਉਹ ਦੇਇ ਫਿਟਕਾਰ ਸਭੇ ਮਾਰੇ ਬੇਗੁਨਾਹ ਗਰੀਬ ਫੜ ਕੇ ਰੋਂਦੇ ਹੋ ਕੇ ਦੁਖੀ ਪਰਵਾਰ ਸਭੇ ਰੱਬਾ ਗਰਕ ਕਰ ਦਈਂ ਕਰਤਾਰ ਸਿੰਘਾ ਬੇੜਾ ਜ਼ੁਲਮ ਦਾ ਕਹਿਨ ਪੁਕਾਰ ਸਭੇ ਲੱਖੂ ਦੀ ਖੜਮਸਤੀ ਕੀਤੀ ਏਥੇ ਹੀ ਬਸ ਨ ਓਸ ਜ਼ਾਲਮ ਡੌਂਡੀ ਸ਼ਹਿਰ ਦੇ ਵਿਚ ਫਿਰਾਇ ਦਿਤੀ ਜੇੜਾ ਗੁਰੂਕਾ ਸਿਖ ਅਖਵਾਇਗਾ ਉਹ ਜਾਵੇ ਮਾਰਿਆ ਜ਼ਾਹਿਰ ਸੁਨਾਇ ਦਿਤੀ ਪੜ੍ਹਦਾ ਗੁਰਾਂ ਦੀ ਬਾਣੀ ਜੋਗਿਆ ਸੁਣਿਆ ਹੈ ਸਖਤ ਤਾਕੀਦ ਕਰਾਇ ਦਿਤੀ ਸਣੇ ਬਾਲ ਬੱਚੇ ਕੀਤਾ ਕਤਲ ਜਾਵੇ ਦੇਕੇ ਧਮਕੀਆਂ ਖਲਕ ਡਰਾਇ ਦਿਤੀ ਆਖੇ ਗੁੜ ਨ ਕੋਈ ਜ਼ਬਾਨ ਵਿਚੋਂ ਰੋੜੀ ਆਖਣੀ ਅਗੋਂ ਜਤਾਇ ਦਿਤੀ *ਗੁੜ ਲਿਖਿਆਂ ਬਣਦਾ ਨਾਮ ਗੁਰ ਦਾ ਭਾਰੀ ਈਰਖਾ ਓਸ ਵਧਾਇ ਦਿਤੀ ਗੁਰਦਵਾਰਿਆਂ ਤੇ ਪਹਿਰੇ ਲਾਇ ਦਿਤੇ ਘਟਾ ਜ਼ੁਲਮਦੀ ਭਾਰੀ ਚੜ੍ਹਾਇ ਦਿਤੀ ਛੁਰੀ ਸ਼ਰ੍ਹਾ ਦੀ ਹਿੰਦੂ ਕਰਤਾਰ ਸਿੰਘਾ ਫੜ ਸਿਖਾਂ ਦੇ ਉਤੇ ਚਲਾਇ ਦਿਤੀ *ਲੰਡਿਆਂ ਵਿਚ 'ਗੁੜ' ਲਿਖਿਆ ਹੋਇਆ 'ਗੁਰ' ਪੜ੍ਹਿਆ ਜਾਂਦਾ ਹੈ । ਵਾਕ ਕਵੀ ਚਾਰ ਦਿਨ ਦਾ ਜ਼ਾਲਮਾਂ ਜ਼ੁਲਮ ਕਰ ਲੈ ਮੌਤ ਤੇਰੀ ਭੀ ਸਿਰ ਤੇ ਆਈ ਹੋਈ ਏ ਬਿੱਲੇ ਕਾਲ ਨੇ ਫੜ ਮਰੋੜ ਲੈਣੀ ਧੌਣ ਸਾਹਨੇ ਦੇ ਵਾਂਗ ਅਕੜਾਈ ਹੋਈ ਏ ਅੰਤ ਟੁਟ ਕੇ ਪੈਣੀ ਜ਼ਮੀਨ ਉਤੇ ਗੱਡੀ ਖੁਦੀ ਅਸਮਾਨ ਚੜਾਈ ਹੋਈ ਏ ਲੱਖੂ ਮੂਰਖਾ ਤੇਰੇ ਨੇ ਦਿਨ ਭੈੜੇ ਤੇਰੇ ਉਲਟੀ ਚਿਤ ਸਮਾਈ ਹੋਈ ਏ ਹੋਕੇ ਹਿੰਦੂ ਚੰਡਾਲਾਂ ਦੇ ਕੰਮ ਕਰੇਂ ਛੁਰੀ ਜੁਲਮ ਦੀ ਤੇਜ਼ ਕਰਾਈ ਹੋਈ ਏ ਤੂੰ ਸਿੰਘਾਂ ਦੀ ਜੜ੍ਹ ਕੀਹ ਪੁਟਣੀ ਏਂ ਤੇਰੀ ਧੁਰੋਂ ਕਰਤਾਰ ਪੁਟਾਈ ਹੋਈ ਏ ਏਸ ਪੰਥ ਦੀ ਜੜ੍ਹ ਹੈ ਬਹੁਤ ਡੂੰਘੀ ਗੁਰੂ ਵਿਚ ਪਾਤਾਲ ਪੁਚਾਈ ਹੋਈ ਏ ਕਲਗੀਧਰ ਨੇ ਖੂਨ ਪ੍ਰਵਾਰ ਦਾ ਪਾ ਵਾੜੀ ਪੰਥ ਦੀ ਹੱਥੀਂ ਇਹਲਾਈ ਹੋਈ ਏ ਇਹਨੂੰ ਸਿੰਜਿਆ ਖੂਨ ਪਾ ਪੁਤ੍ਰਾਂ ਦਾ ਰੂੜੀ ਸਿਖਾਂ ਦੇ ਹੱਡਾਂ ਦੀ ਪਾਈ ਹੋਈ ਏ ਇਹਦੇ ਸਿਰਦੇ ਉਤੇ ਕਰਤਾਰ ਰਾਖਾ ਸ੍ਰੀ ਸਾਹਿਬ ਸਹਾਇ ਸੁਣਾਈ ਹੋਈ ਏ ਨਾਸ ਜ਼ਾਲਮਾਂ ਜ਼ੁਲਮ ਦੇ ਸਣੇ ਹੋਣਾ ਅੱਤ ਕਿਉਂ ਏਡੀ ਤੁਸਾਂ ਚਾਂਈ ਹੋਈ ਏ ਅੱਤਵੈਰ ਖੁਦਾਈ ਕਰਤਾਰ ਸਿੰਘਾ ਅਕਲਮੰਦਾਂ ਇਹਗੱਲ ਅਜ਼ਮਾਈ ਹੋਈ ਏ ਦੇਸ ਵਿਚ ਸੂਬੇ ਨੇ ਹੁਕਮ ਜਾਰੀ ਕਰਨੇ ਲੱਖੂ ਪਾਪੀ ਦੀ ਲੈ ਸਲਾਹ ਸੂਬੇ ਕੀਤੇ ਹੁਕਮ ਜਾਰੀ ਸੁਣ ਪਾਓ ਸਾਰੇ ਇਨ੍ਹਾਂ ਸਿੰਘਾਂ ਨੇ ਦੀਨ ਨੂੰ ਤੰਗ ਕੀਤਾ ਮੁਸਲਮਾਨ ਕੱਠੇ ਹੋ ਕੇ ਆਓ ਸਾਰੇ ਤੁਰਨੇ ਸਿਰ ਜੇ ਵਿਚ ਪੰਜਾਬ ਦੇ ਹੋ ਲੈਕੇ ਪੁਜਦੀਆਂ ਮੱਦਦਾਂ ਧਾਓ ਸਾਰੇ ਲੱਖਪਤ ਦੀਵਾਨ ਦੇ ਨਾਲ ਮਿਲਕੇ ਜੰਗ ਸਿੰਘਾਂ ਦੇ ਨਾਲ ਮਚਾਓ ਸਾਰੇ ਜਿਵੇਂ ਖੋਜ ਖੁਰਾ ਦੂਰ ਹੋਇ ਇਹਨਾਂ ਰਲ ਏਸ ਵਾਰੀ ਜ਼ੋਰ ਲਾਓ ਸਾਰੇ ਛਿਪਣ ਲਈ ਨ ਇਹਨਾਂ ਨੂੰ ਥਾਂ ਲਭੇ ਐਸੇ ਆਪਣੇ ਹੱਥ ਦਿਖਾਓ ਸਾਰੇ ਫੌਜਾਂ ਚੜ੍ਹਨ ਲਾਹੌਰ ਤੋਂ ਭਾਰੀਆਂ ਜੀ ਵਾਹਰਾਂ ਕੱਠੀਆਂ ਕਰ ਲਿਆਓ ਸਾਰੇ ਵੈਰੀ ਦੀਨ ਦੇ ਮਾਰੋ ਕਰਤਾਰ ਸਿੰਘਾ ਕੱਠੇ ਹੋ ਕੇ ਜ਼ੋਰ ਅਜ਼ਮਾਓ ਸਾਰੇ ਲਾਹੌਰ ਵਿਚ ਇਕੱਠ ਏਸ ਹੁਕਮ ਨੂੰ ਸੁਣ ਰੱਈਸ ਸਾਰੇ ਕੱਠੇ ਵਿਚ ਲਾਹੌਰ ਦੇ ਆਨ ਹੋਏ ਨੰਬਰਦਾਰ ਤੇ ਚੌਧਰੀ ਪੈਂਚ ਮੁਖੀਏ ਕਾਜ਼ੀ ਮੁਲਾਂ ਅਮੀਰ ਤੇ ਖਾਨ ਹੋਏ ਦਿਲੀ ਜਿਨ੍ਹਾਂ ਦੀ ਈਰਖਾ ਮਜ਼੍ਹਬੀ ਸੀ ਕੱਠੇ ਮੌਲਵੀ ਕਾਜ਼ੀ ਪਛਾਨ ਹੋਏ ਹੋਏ ਮੁਖਬਰ ਭੀ ਆਣ ਸਾਰੇ ਰਾਜਪੂਤ ਰੰਘੜ ਭੂਹੇ ਜਾਨ ਹੋਏ ਕੱਠੇ ਕੰਮੀ ਕਮੀਨ ਕਰ ਲੈ ਆਏ ਜਮ੍ਹਾਂ ਬਹੁਤ ਸਾਰੇ ਮੁਸਲਮਾਨ ਹੋਏ ਹੋਏ ਜੰਗ ਦੇ ਲਈ ਤਿਆਰ ਸਾਰੇ ਮੋਹਰੇ ਲੱਖੂ ਦੇ ਜਹੇ ਸ਼ੈਤਾਨ ਹੋਏ ਏਧਰ ਸੂਬੇ ਭੀ ਕੀਤੀਆਂ ਤਿਆਰ ਫੌਜਾਂ ਜਮ੍ਹਾਂ ਬੇਸ਼ੁਮਾਰ ਸਾਮਾਨ ਹੋਏ ਭੇੜ ਮੱਚਣਾ ਫੇਰ ਕਰਤਾਰ ਸਿੰਘਾ ਦੋਹਾਂ ਧਿਰਾਂ ਦਾ ਬੜਾ ਨੁਕਸਾਨ ਹੋਏ ਹਾੜ ੧੮੦੪ ਬਿ: ਲਾਹੌਰ ਤੋਂ ਫੌਜ ਦੀ ਚੜ੍ਹਾਈ ਲੱਖੂ ਖੱਤਰੀ ਭੂਤ ਹੋ ਗਿਆ ਭੁਹੇ ਨਾਲ ਸਿੰਘਾਂ ਦੇ ਜੰਗ ਮਚਾਨ ਚੜ੍ਹਿਆ ਕਰਕੇ ਦੇਸ ਦੇ ਖਾਨ ਅਮੀਰ ਸਾਥੀ ਫੌਜਾਂ ਭਾਰੀਆਂ ਨਾਲ ਗੁਮਾਨ ਚੜ੍ਹਿਆ ਬਹਾਵਲਪੁਰ ਮੁਲਤਾਨ ਮਨਕੇਰੀਏ ਭੀ ਤੇ ਕਸੂਰ ਵਾਲੇ ਲੈ ਪਠਾਨ ਚੜ੍ਹਿਆ ਰਲੇ ਆਣ ਪਠਾਣ ਜਾਲੰਧਰੀ ਭੀ ਬੱਸੀ ਵਾਲਿਆਂ ਨੂੰ ਲੈ ਸ਼ੈਤਾਨ ਚੜ੍ਹਿਆ ਜੰਗੀ ਸਾਜ ਸਮਾਨ ਲੈ ਬਹੁਤ ਭਾਰੇ ਧੌਂਸਾ ਮਾਰ ਕੇ ਜ਼ੋਰ ਜਤਾਨ ਚੜ੍ਹਿਆ ਲੈਣਾ ਵੈਰ ਭਰਾ ਦਾ ਖਾਲਸੇ ਤੋਂ ਲੈ ਕੇ ਕਈ ਹਜ਼ਾਰ ਜਵਾਨ ਚੜ੍ਹਿਆ ਧਰ ਰੂਪ ਚੰਡਾਲ ਦਾ ਉਹ ਜ਼ਾਲਮ ਰਹਿੰਦਾ ਦੇਸ ਭੀ ਕਰਨ ਵੈਰਾਨ ਚੜ੍ਹਿਆ ਅਗੇ ਪਿਆ ਪੰਜਾਬ ਦੇ ਵਿਚ ਕੀਹਸੀ ਰਹਿੰਦੀ ਖੂੰਹਦੀ ਭੀ ਮਿੱਟੀ ਉਡਾਨ ਚੜ੍ਹਿਆ ਦੂਰ ਦੇਸ ਦੇ ਕਰਨ ਅਰਾਮ ਖਾਤਰ ਕੱਠਾ ਹੋ ਲਾਹੌਰੋਂ ਤਫਾਨ ਚੜ੍ਹਿਆ ਫੌਜਾਂ ਲੈ ਕੇ ਖਾਨ ਅਮੀਰ ਚਲੇ ਲੱਖੂ ਦਲਾਂ ਦੀ ਫੜ ਕਮਾਨ ਚੜ੍ਹਿਆ ਵਿਚ ਦੇਸ ਦੇ ਪੈ ਗਿਆ ਸ਼ੋਰ ਆਕੇ ਘੱਟਾ ਉੱਡ ਭਾਰਾ ਅਸਮਾਨ ਚੜ੍ਹਿਆ ਲੱਖੂ ਲੈ ਕੇ ਦਲ ਕਰਤਾਰ ਸਿੰਘਾ ਨਾਲ ਖਾਲਸੇ ਜ਼ੋਰ ਅਜ਼ਮਾਨ ਚੜ੍ਹਿਆ ਭਾਜੜਾਂ ਫੌਜਾਂ ਚੜ੍ਹ ਲਾਹੌਰ ਤੋਂ ਚੱਲੀਆਂ ਜਾਂ ਲੋਕ ਸੁਣ ਕੇ ਥਰ ਥਰਾਉਣ ਲੱਗੇ ਬੈਠੀ ਸੁਤੀ ਕਲਾ ਛੇੜੀ ਫੇਰ ਲੱਖੂ ਮੂੰਹ ਆਉਂਦੀਆਂ ਗਾਲ੍ਹਾਂ ਸੁਨਾਉਣ ਲੱਗੇ ਪਈਆਂ ਭਾਜੜਾਂ ਦੇਸ ਦੇ ਵਿਚ ਸਾਰੇ ਜਾਇਦਾਦਾਂ ਨੂੰ ਲੋਕ ਛੁਪਾਉਣ ਲੱਗੇ ਵਿਚ ਦੇਸ਼ ਦੇ ਹੋਣਗੇ ਜੰਗ ਭਾਰੇ ਬਰਬਾਦੀਆਂ ਪੈਣ ਪਛਤਾਉਣ ਲੱਗੇ ਇਨ੍ਹਾਂ ਹਾਕਮਾਂ ਨੂੰ ਰੱਬ ਗਰਕ ਕਰ ਦੇਇ ਮਾਰ ਰਈਯਤਾਂ ਹੈਨ ਖਪਾਉਣ ਲੱਗੇ ਧੀਆਂ ਭੈਣਾਂ ਤੇ ਬੱਕਰੀ ਭੇਡ ਗਾਈਂ ਵਿਚ ਜੰਗਲੀ ਜਾਇ ਲੁਕਾਉਣ ਲੱਗੇ ਡਰਦੇ ਫੌਜਾਂ ਦੀ ਲੁਟ ਤੋਂ ਲੋਕ ਸਾਰੇ ਵਸਦੇ ਪਿੰਡਾਂ ਨੂੰ ਛੱਡ ਛੁਡਾਉਣ ਲੱਗੇ ਪਤਾ ਨਹੀਂ ਕੀਹ ਹੋਇ ਕਰਤਾਰ ਸਿੰਘਾ ਹੌਕੇ ਲੈ ਲੈ ਦਿਨ ਟਪਾਉਣ ਲੱਗੇ ਸਿੰਘਾਂ ਦਾ ਇਕੱਠ ਚੜ੍ਹ ਪਿਆ ਤੂਫਾਨ ਲਾਹੌਰ ਵਿਚੋਂ ਖਬਰਾਂ ਸਿੰਘਾਂ ਨੇ ਭੀ ਸੁਣ ਪਾਈਆਂ ਜੀ ਲੱਖੂ ਚੁਕ ਬੀੜਾ ਅਗੇ ਲੱਗ ਟੁਰਿਆ ਫੌਜਾਂ ਬਹੁਤੀਆਂ ਜਮ੍ਹਾਂ ਕਰਾਈਆਂ ਜੀ ਆਯਾ ਲੈਣ ਭਰਾ ਦਾ ਵੈਰ ਸਾਥੋਂ ਓਸ ਮੱਦਦਾਂ ਬਹੁਤ ਬੁਲਾਈਆਂ ਜੀ ਅੱਤ ਕੀਤਿਆਂ ਬਿਨਾਂ ਨਹੀਂ ਓਸਟਲਣਾ ਪਾਪੀ ਕਰੇਗਾ ਪੁਜ ਬੁਰਿਆਈਆਂ ਜੀ ਕਰੇ ਟਾਕਰਾ ਓਸਦਾ ਪੰਥ ਸਾਰਾਂ ਖਬਰਾਂ ਜਥਿਆਂ ਵਿਚ ਪੁਚਾਈਆਂ ਜੀ ਕੱਲੇ ਕੱਲੇ ਨ ਘੇਰਕੇ ਮਾਰ ਲਵੇ ਜਥੇਦਾਰਾਂ ਨੇ ਸੋਚਾਂ ਦੁੜਾਈਆਂ ਜੀ ਪੰਥ ਹੋਇ ਕੱਠਾ ਕਾਹਨੂੰਵਾਨ ਅੰਦਰ ਇਹੋ ਪੱਕ ਸਲਾਹਾਂ ਪਕਾਈਆਂ ਜੀ ਚੜ੍ਹੀ ਭਾਰੀ ਹਨੇਰੀ ਦੇ ਡਕਣੇ ਨੂੰ ਸਿੰਘਾਂ ਕੀਤੀਆਂ ਤੁਰਤ ਹੀ ਧਾਈਆਂ ਜੀ ਜਿਥੇ ਜਿਥੇ ਜਥੇ ਹੈਸਨ ਦੇਸ ਅੰਦਰ ਵਾਗਾਂ ਸਭ ਨੇ ਤੁਰਤ ਉਠਾਈਆਂ ਜੀ ਕਾਹਨੂੰਵਾਨ ਦੇ ਛੰਭ ਦਾ ਕਿਲ੍ਹਾ ਕਰਕੇ ਭਾਰੇ ਮੋਰਚੇ ਛੱਈਆਂ ਬਣਾਈਆਂ ਜੀ ਸਿੰਘ ਚੌਦਾਂ ਹਜ਼ਾਰ ਕੁ ਹੋਯਾ ਕੱਠਾ ਸਤਿਗੁਰੂ ਤੇ ਆਸਾਂ ਰਖਾਈਆਂ ਜੀ ਕਰਨਾ ਜ਼ੁਲਮ ਦਾ ਟਾਕਰਾ ਹੋ ਤਕੜੇ ਤੇਗਾਂ ਸਾਨ੍ਹਾਂ ਦੇ ਉਤੇ ਚੜ੍ਹਾਈਆਂ ਜੀ ਯਾਂ ਰਹੇਗਾ ਪੰਥ ਯਾ ਜੁਲਮ ਰਹੇਗਾ ਸਿੰਘਾਂ ਇਹੋ ਦਲੀਲਾਂ ਠਹਿਰਾਈਆਂ ਜੀ ਬੈਠੇ ਮੱਲਕੇ ਛੰਭ ਕਰਤਾਰ ਸਿੰਘਾ ਦਿਲੋਂ ਗਮੀਆਂ ਸ਼ਾਦੀਆਂ ਲਾਹੀਆਂ ਜੀ ਫੌਜਾਂ ਦਾ ਉਜਾੜਾ ਲੱਖੂ ਲੈ ਕੇ ਫੌਜ ਜੱਰਾਰ ਭਾਰੀ ਚੜ੍ਹ ਪਿਆ ਅਗੇ ਧੌਂਸੇ ਮਾਰ ਭਾਈ ਹਰਭਜ ਭਤੀਜੜਾ ਲੱਖੂ ਦਾ ਸੀ ਅਤੇ ਜਸਪਤ ਦਾ ਪੁੱਤ ਵਿਚਾਰ ਭਾਈ ਵੈਰ ਪਿਓ ਦਾ ਲੈਣ ਉਹ ਚੜ੍ਹ ਆਇਆ ਵਿਚ ਦਿਲ ਦੇ ਰੱਖ ਕੇ ਖਾਰ ਭਾਈ ਪੁਤ੍ਰ ਸੂਬੇ ਦਾ ਲਾਹੌਰ ਦਾ ਨਾਹਰਖਾਂ ਸੀ ਅਗੇ ਫੋਜ ਟੁਰਿਆ ਫੌਜਦਾਰ ਭਾਈ ਨਾਲ ਖਾਨ ਫੈਜ਼ੁਲਾ ਭੀ ਚੜ੍ਹ ਪਿਆ ਵਿਚ ਦਿਲ ਦੇ ਰੱਖ ਹੰਕਾਰ ਭਾਈ ਸੈਫ ਅਲੀ ਖਾਂ ਖਿਚ ਕੇ ਸੈਫ ਚੜ੍ਹਿਆ ਹਿੰਮਤ ਬੇਗ ਭੀ ਕਰ ਸੁਮਾਰ ਭਾਈ ਚੜੇ ਹੋਰ ਅਮੀਰ ਤੇ ਖਾਨ ਬਹੁਤੇ ਮਾਰੋ ਮਾਰ ਕਰਦੇ ਬੁਰਿਆਰ ਭਾਈ ਸ਼ਾਹਲਾ ਮਾਰ ਤੋਂ ਫੌਜ ਅਗਾਂਹ ਲੰਘੀ ਪਈ ਦੇਸ਼ ਦੇ ਵਿਚ ਪੁਕਾਰ ਭਾਈ ਲੁੱਟ ਮਾਰ ਫੌਜਾਂ ਸ਼ੁਰੂ ਕਰ ਦਿਤੀ ਲੋਕ ਛੱਡ ਨੱਠੇ ਘਰ ਬਾਰ ਭਾਈ ਪਿੰਡ ਸਿੰਘਾਂ ਦੇ ਮਾਰ ਉਜਾੜ ਕੀਤੇ ਗੁਰੂ ਥਾਨ ਕੀਤੇ ਮਿਸਮਾਰ ਭਾਈ ਜਿਥੇ ਪੋਥੀ ਗ੍ਰੰਥ ਕੋਈ ਨਜ਼ਰ ਆਯਾ ਸਾੜ ਫੂਕ ਉਹ ਲੰਘੇ ਗਵਾਰ ਭਾਈ ਧਰਮਸਾਲਾ ਤੇ ਮੰਦਰਾਂ ਢਾਹ ਲੰਘੇ ਵੜੇ ਜੰਗਲੀ ਜਾ ਨਰ ਨਾਰ ਭਾਈ ਕੇਸਾਂ ਵਾਲਾ ਜਿਹੜਾ ਕਿਤੇ ਨਜ਼ਰ ਆਯਾ ਕੀਤਾ ਬਿਨਾਂ ਪੁਛੇ ਫੜ ਪਾਰ ਭਾਈ ਹਰਲ ਹਰਲ ਕਰਦੇ ਫਿਰਦੇ ਵਿਚ ਪਿੰਡਾ ਖਲਕਤ ਕੰਬ ਰਹੀ ਡਰ ਧਾਰ ਭਾਈ ਕਿਤੇ ਬੱਕਰਾ ਛੱਤਰਾ ਛਡਿਆ ਨ ਪੈਸਾ ਨਕਦੀ ਜ਼ਰ ਜਵਾਹਰ ਭਾਈ ਦੇਸ ਹੋਯਾ ਬਰਬਾਦ ਕਰਤਾਰ ਸਿੰਘਾ ਭਾਰਾ ਵਰਤਿਆ ਕਹਿਰ ਕਹਾਰ ਭਾਈ ਛੰਭ ਦੇ ਗਿਰਦ ਫੌਜਾਂ ਦਾ ਘੇਰਾ ਕੱਠੇ ਵੈਰੀ ਹੋਕੇ ਗਿਰਦੇ ਛੰਭ ਦੇ ਜੀ ਦੂਰ ਦੂਰ ਤੋੜੀ ਘੇਰਾ ਪਾਇ ਬੈਠੇ ਬੇਸ਼ੁਮਾਰ ਲੱਥੀ ਆਣ ਮੁਸਲਮਾਨੀ ਸ਼ਾਇਮਾਨ ਤੇ ਤੰਬੂ ਲਗਾਇ ਬੈਠੇ ਬਾਂਗਾਂ ਦੇਂਵਦੇ ਬੋਲਦੇ ਐਲੀ ਐਲੀ ਡੇਰੇ ਚਾਰ ਚੁਫੇਰੇ ਜਮਾਇ ਬੈਠੇ ਜਿਵੇਂ ਉੱਤਰੇ ਆਣ ਬਰਾਤੀ ਕੋਈ ਸ਼ਾਨ ਸ਼ੌਕਤਾਂ ਖੂਬ ਬਨਾਇ ਬੈਠੇ ਕਿਤੇ ਭੁੱਜਦੇ ਪਏ ਕਬਾਬ ਦੇਖੋ ਕਿਤੇ ਜ਼ਰਦੇ ਪਲਾਉ ਪਕਾਇ ਬੈਠੇ ਖਾਂਦੇ ਨਾਨ ਕੁਲਚੇ ਗੱਪਾਂ ਮਾਰਦੇ ਜੀ ਹੁੱਕੇ ਘੜਿਆਂ ਜੇਡ ਗੁੜਘਾਇ ਬੈਠੇ ਜਿਵੇਂ ਆਉਂਦੇ ਘਰ ਮਹਿਮਾਨ ਕਿਸੇ ਫਾਕੇ ਫਿਕਰ ਸਭ ਸਿਰੋਂ ਭੁਲਾਇ ਬੈਠੇ ਪਏ ਖਾਨ ਅਮੀਰ ਸ਼ਰਾਬ ਪੀ ਕੇ ਥਾਉਂ ਥਾਂ ਹੀ ਮਜਲਸਾਂ ਲਾਇ ਬੈਠੇ ਪਾਉਣ ਜੱਲੀਆਂ ਗਾਉਂਦੇ ਗੀਤ ਕਈ ਸਿਰੋਂ ਸਿੰਘਾ ਦਾ ਖੌਫ ਚੁਕਾਇ ਬੈਠੇ ਗੱਪਾਂ ਮਾਰਦੇ ਰਲ ਕੇ ਯਾਰ ਸਾਰੇ ਥੱਕੇ ਹੋਇ ਸਨ ਪੈਰ ਫੈਲਾਇ ਬੈਠੇ ਸਿੰਘ ਹੈਨ ਸਾਡੇ ਅਗੇ ਗਲ ਕਿਹੜੀ ਥੋਹੜੇ ਸਮਝ ਕੇ ਫਿਰ ਚੁਕਾਇ ਬੈਠੇ ਸਿੰਘ ਤੱਕਦੇ ਸ਼ੇਰ ਕਰਤਾਰ ਸਿੰਘਾ ਬਾਹਰ ਬਲੀ ਦੇ ਬੱਕਰੇ ਆਇ ਬੈਠੇ ਵਾਕ ਕਵੀ ਥੋੜ੍ਹੀ ਫੌਜ ਸੀ ਈਨ ਦੀ ਵਿਚ ਓਹਨਾਂ ਕੱਠੇ ਹੋਇ ਪੇਂਡੂ ਬੇਸ਼ੁਮਾਰ ਸਮਝੋ ਨਾਈ ਭਿਸ਼ਤੀ ਛੀਂਬੇ ਜੁਲਾਹੇ ਮੋਚੀ ਨਾਲ ਆਇ ਤਰਖਾਣ ਲੁਹਾਰ ਸਮਝੋ ਵਾਹਰਾਂ ਕੱਠੀਆਂ ਕਰ ਲੈ ਆਇ ਹਾਕਮ ਬਹੁਤੇ ਕੰਮੀ ਕਮੀਨ ਗਵਾਰ ਸਮਝੋ ਪੇਂਡੂ ਲੋਕ ਬੱਧੇ ਰੁਧੇ ਹੋਇ ਕੱਠੇ ਕੀਹ ਉਹ ਜਾਣਦੇ ਜੰਗ ਦੀ ਸਾਰ ਸਮਝੋ ਮੁਲਾਂ ਕਾਜ਼ੀਆਂ ਦੀ ਬਹੁਤੀ ਗਿਣਤੀ ਸੀ ਅਗੇ ਹੋਣ ਨ ਉਹ ਹੁਸ਼ਿਆਰ ਸਮਝੋ ਕੱਠੇ ਹੋਇ ਅਮੀਰ ਤੇ ਖਾਨ ਬਹੁਤੇ ਵਡੇ ਸੁਖਯਾਰੇ ਨਿਗ੍ਹਾ ਮਾਰ ਸਮਝੋ ਜੰਗ ਕਰਨ ਵਾਲੇ ਵਿਚ ਬਹੁਤ ਥੋੜੇ ਰੌਲਾ ਪਾਉਣ ਵਾਲੇ ਬਿਸਯਾਰ ਸਮਝੋ ਪੈਂਡੇ ਮਾਰ ਕੇ ਆਇ ਉਹ ਥਕ ਗਏ ਖਾ ਪੀ ਕੇ ਮਾਰ ਡਕਾਰ ਸਮਝੋ ਸੌਂ ਗਏ ਸਾਰੇ ਰਾਤ ਮਸਤ ਹੋ ਕੇ ਦੱਬੇ ਨੀਂਦ ਸਿਪਾਹੀ ਸਰਦਾਰ ਸਮਝੋ ਗਾਫਲ ਹੋਇ ਡਿਠੇ ਕਰਤਾਰ ਸਿੰਘਾ ਸਿੰਘ ਗਏ ਵੇਲਾ ਚੰਗਾ ਤਾਰ ਸਮਝੋ ਪਹਿਲੀ ਰਾਤ ਹੀ ਸਿੰਘਾਂ ਨੇ ਵੈਰੀ ਤੇ ਛਾਪਾ ਮਾਰਕੇ ਸਖਤ ਨੁਕਸਾਨ ਕਰਨਾ ਸਿੰਘ ਜੰਗ ਦੇ ਫਨ ਦੇ ਮਾਹਿਰ ਚੰਗੇ ਦੁਖਾਂ ਵਿਚ ਪੈ ਹੋਇ ਹੁਸ਼ਿਆਰ ਸਾਰੇ ਰਾਤ ਦਿਨੇ ਪਏ ਪੇਸ਼ ਜੰਗ ਰਹਿੰਦੇ ਝਾਲੂ ਹੋਇ ਹੈਸਨ ਖਬਰਦਾਰ ਸਾਰੇ ਚਾਲਾਂ ਵੈਰੀ ਦੀਆਂ ਰਹਿੰਦੇ ਤਾੜਦੇ ਸਨ ਦਾਉ ਖਾਂਵਦੇ ਨ ਸਰਦਾਰ ਸਾਰੇ ਸਿੰਘਾਂ ਵੇਖਿਆ ਵੈਰੀ ਦੇ ਦਲਾਂ ਤਾਈਂ ਸੌਂ ਗਏ ਨੇ ਖੌਫ ਵਿਸਾਰ ਸਾਰੇ ਕੱਠੇ ਹੋ ਸਰਦਾਰਾਂ ਗੁਰਮਤਾ ਕੀਤਾ ਵੈਰੀ ਪਏ ਨੇ ਪੈਰ ਪਸਾਰ ਸਾਰੇ ਇਹੋ ਜਿਹਾ ਵੇਲਾ ਫੇਰ ਲੱਭਣਾ ਨਹੀਂ ਛਾਪਾ ਮਾਰਨੇ ਤੇ ਹੋਏ ਤਿਆਰ ਸਾਰੇ ਕੱਠੇ ਚੋਣਵੇਂ ਨਿਕਲ ਜਵਾਨ ਹੋਏ ਚੜ੍ਹ ਪਏ ਵੇਲਾ ਚੰਗਾ ਤਾੜ ਸਾਰੇ ਛਾਪਾ ਮਾਰਿਆ ਰਾਤ ਕਰਤਾਰ ਸਿੰਘਾ ਦਿਤੇ ਵੈਰੀਆਂ ਚਾਉ ਉਤਾਰ ਸਾਰੇ ਤਥਾ ਢਲੀ ਰਾਤ ਪਏ ਸਿੰਘ ਨਿਕਲ ਛੰਭੋਂ ਝਟ ਪਟ ਹੀ ਤੇਗ ਖੜਕਾ ਦਿੱਤੀ ਥਾਓਂ ਥਾਈਂ ਵੈਰੀ ਲਏ ਦੱਬ ਸੁਤੇ ਚੰਗੀ ਵਾਢ ਤਲਵਾਰ ਦੀ ਪਾ ਦਿੱਤੀ ਅੱਧੇ ਸਿੰਘ ਜਾ ਪਏ ਅਸਬਾਬ ਉਤੇ ਲੁਟ ਹੋ ਬੇਖਤਰ ਮਚਾ ਦਿੱਤੀ ਦਾਣਾ ਆਟਾ ਉਠਾ ਕੇ ਲੈ ਵੱਗੇ ਚੀਜ਼ ਲੱਭੀ ਸੋ ਪਿਛਾਂਹ ਪੁਚਾ ਦਿੱਤੀ ਘੋੜੇ ਸੈਂਕੜੇ ਖੋਲ੍ਹ ਕੇ ਪੱਤਰਾ ਹੋਏ ਮਿੱਟੀ ਵੈਰੀ ਦੀ ਮਾਰ ਉਡਾ ਦਿੱਤੀ ਇਕ ਰਾਤ ਤੇ ਦੂਸਰੀ ਤੇਗ ਖੜਕੇ ਲੋਕਾਂ ਪੇਂਡੂਆਂ ਨੇ ਢਿੱਗੀ ਢਾਹ ਦਿੱਤੀ ਉੱਭੜਵਾਹੇ ਉਠੇ ਹਾਲ ਪਾਹਰਿਆ ਕਰ ਓਹਨਾਂ ਸਗੋਂ ਖਰਾਬੀ ਦਿਖਾ ਦਿੱਤੀ ਕੁੱਟ ਗਿੱਦੜਾਂ ਦੇ ਵਾਂਗ ਲਏ ਬਹੁਤੇ ਸਿੰਘਾਂ ਮਾਰਕੇ ਸੁੱਧ ਭੁਲਾ ਦਿੱਤੀ ਪਤਾ ਰਿਹਾ ਗੁਲਾਮ ਸਰਦਾਰ ਦਾ ਨਾ ਫੌਜ ਝੂਣ ਕੇ ਸਾਰੀ ਹਿਲਾ ਦਿੱਤੀ ਨੱਠੇ ਫਿਰਨ ਸ੍ਰਦਾਰ ਤੇ ਹੋਰ ਅਫਸਰ ਸੋਝੀ ਸਿੰਘਾਂ ਨੇ ਲੈਣ ਨਾ ਕਾ ਦਿੱਤੀ ਬਹੁਤੇ ਕੱਟ ਆਪੋ ਵਿਚ ਮਰ ਗਏ ਫੌਜ ਆਪਣੀ ਆਪ ਖਪਾ ਦਿੱਤੀ ਜਿੰਨੇ ਚਿਰ ਨੂੰ ਵੈਰੀਆਂ ਹੋਸ਼ ਕੀਤੀ ਸਿੰਘਾਂ ਵੱਢ ਜਵਾਰ ਵਿਛਾ ਦਿੱਤੀ ਪੈਰ ਸੰਭਲੇ ਜਦੋਂ ਆ ਦੁਸ਼ਮਨਾਂ ਨੇ ਸਿੰਘਾਂ ਪਿਛ੍ਹਾਂ ਨੂੰ ਵਾਗ ਭਵਾ ਦਿੱਤੀ ਵੜੇ ਛੰਭ ਦੇ ਵਿਚ ਕਰਤਾਰ ਸਿੰਘਾ ਪਹਿਲੀ ਰਾਤ ਕਿਆਮਤ ਬਣਾ ਦਿੱਤੀ ਵਾਕ ਕਵੀ ਪਹਿਲੀ ਰਾਤ ਹੀ ਹੋਯਾ ਨੁਕਸਾਨ ਭਾਰਾ ਹੱਥ ਵੇਖ ਹਾਕਮ ਪਛਤਾਇ ਰਹੇ ਕਈ ਸੈਂਕੜੇ ਸਿੰਘਾਂ ਦੀ ਤੇਗ ਖਾਧੇ ਪਏ ਜ਼ਖਮੀ ਵਿਲਕ ਵਿਲਕਾਇ ਰਹੇ ਵਾਹਰਾਂ ਪਿੰਡਾਂ ਨੂੰ ਪੱਤਰਾ ਵਾਚ ਗਈਆਂ ਜਿਹੜੇ ਬਚੇ ਉਹ ਫਸੇ ਫਸਾਇ ਰਹੇ ਵੇਖ ਸਾਹਮਣੇ ਮੋਇਆਂ ਸਬੰਧੀਆਂ ਨੂੰ ਰੋਇ ਰੋਇ ਕੇ ਨੀਰ ਵਹਾਇ ਰਹੇ ਜਿਧਰ ਵੇਖਦੇ ਮੁਰਦੇ ਹੀ ਪਏ ਰੁਲਦੇ ਤੜਫ ਤੜਫ ਕੇ ਜਿੰਦਾਂ ਗਵਾਇ ਰਹੇ ਤੇਗ ਸਿੰਘਾਂ ਦੀ ਵੇਖ ਕੇ ਲੋਕ ਪੇਂਡੂ ਮੂੰਹੋ ਤੌਬਾ ਹੀ ਤੌਬ ਸੁਣਾਇ ਰਹੇ ਸਿੰਘ ਬੁਰੀ ਬਲਾ ਨੇ ਠੀਕ ਭਾਈ ਇਕ ਦੂਸਰੇ ਨੂੰ ਜਤਲਾਇ ਰਹੇ ਲੱਖੂ ਜਹੇ ਬੇਦਰਦ ਚੰਡਾਲ ਪਾਪੀ ਉਹ ਬੇਸ਼ਰਮੀ ਤਾਈਂ ਛੁਪਾਇ ਰਹੇ ਅੱਜ ਮਾਰੇ ਭੁਲੇਖੇ ਦੇ ਵਿਚ ਗਏ ਕੱਲ ਵੇਖਿਓ ਗੱਲ੍ਹਾਂ ਫੁਲਾਇ ਰਹੇ ਸਿੰਘ ਹੈਨ ਸਾਡੇ ਅਗੇ ਚੀਜ਼ ਕੇਹੜੀ ਢੱਠੇ ਹੌਂਸਲੇ ਇਉਂ ਵਧਾਇ ਰਹੇ ਪਹਿਲੇ ਹੱਲੇ ਹੀ ਲਵਾਂਗੇ ਮਾਰ ਸਾਰੇ ਤੁਸੀਂ ਦੇਖਣਾ ਪਾਜ ਬਨਾਇ ਰਹੇ ਲੁੱਟ ਸਿੰਘ ਲੈ ਗਏ ਸਮਾਨ ਬਹੁਤਾ ਚੰਗੇ ਲੜਨਗੇ ਫਿਕਰ ਦੁੜਾਇ ਰਹੇ ਹੱਥ ਸਿਰ ਮੁਨਾਯਾ ਹੁਣ ਆਂਵਦਾ ਨਹੀਂ ਐਵੇਂ ਝੂਠੇ ਹੀ ਹੱਸ ਹਸਾਇ ਰਹੇ ਵਿਚੋਂ ਰੋਂਵਦੇ ਸਾਰੇ ਕਰਤਾਰ ਸਿੰਘਾ ਉਤੋਂ ਦੰਦੀਆਂ ਐਵੇਂ ਕਢਾਇ ਰਹੇ ਲੰਮਾ ਘੇਰਾ ਪਹਿਲੇ ਦਿਨ ਠਪਾ ਕੇ ਖੁੰਬ ਬੈਠੇ ਫੇਰ ਕਰ ਲਈ ਤਕੜਾਈ ਚੰਗੀ ਰਸਦ ਬਸਦ ਪਿਛਾਂਹ ਰੱਖ ਲਸ਼ਕਰਾਂ ਤੋਂ ਸੋਚ ਸਮਝ ਵਿਉਂਤ ਬਣਾਈ ਚੰਗੀ ਅੰਦਰ ਛੰਭ ਦੇ ਚੀਜ਼ ਨ ਕੋਈ ਜਾਵੇ ਫੌਜਾਂ ਤਾਈਂ ਤਾਕੀਦ ਕਰਾਈ ਚੰਗੀ ਬਾਹਰੋਂ ਰਸਦਾਂ ਆਉਂਦੀਆਂ ਹਾਕਮਾਂ ਨੂੰ ਲੱਗੀ ਮੱਦਦਾਂ ਦੀ ਆਵਾਜਾਈ ਚੰਗੀ ਹੋਰ ਮੱਦਦੀ ਲੱਖੂ ਬੁਲਾਇ ਰਿਹਾ ਤਾਕਤ ਓਸ ਨੇ ਆਣ ਵਧਾਈ ਚੰਗੀ ਕਿਸੇ ਗੱਲ ਦੀ ਥੁੜ ਨ ਵੈਰੀਆਂ ਨੂੰ ਲੰਮੀ ਲੱਖੂ ਮੁਹਿੰਮ ਇਹ ਪਾਈ ਚੰਗੀ ਆਪੇ ਸਿੰਘ ਭੁਖੇ ਮਰ ਤੰਗ ਪੈਸਨ ਇਹ ਜ਼ਾਲਮ ਲੱਖੂ ਠਹਿਰਾਈ ਚੰਗੀ ਕਰਦਾ ਆਪ ਕਮਾਨ ਕਰਤਾਰ ਸਿੰਘਾ ਫੌਜ ਥਾਂ ਥਾਂ ਵੰਡ ਬੈਠਾਈ ਚੰਗੀ ਸਿੰਘਾਂ ਦੀ ਗੁਜ਼ਰਾਨ ਅੰਦਰ ਸਿੰਘਾਂ ਦਾ ਭੀ ਚੰਗਾ ਕੱਠ ਹੈਸੀ ਪਰ ਮੱਦਦੀ ਬਿਨਾਂ ਕਰਤਾਰ ਕੋਈ ਨ ਰਸਦ ਬਸਦ ਨ ਗੋਲਾ ਬਾਰੂਦ ਜਮਾਂ ਹੋਰ ਦੇਸ਼ ਵਿਚੋਂ ਮਦਦਗਾਰ ਕੋਈ ਨ ਸਾਗ ਪੱਠਾ ਹੀ ਖਾਕੇ ਪੇਟ ਭਰਦੇ ਹੋਰ ਖਾਣ ਨੂੰ ਬਿਨਾਂ ਸ਼ਿਕਾਰ ਕੋਈ ਨ ਛਾਪੇ ਮਾਰ ਕੁਝ ਰਸਦ ਜੇ ਲੈ ਆਉਂਦੇ ਉਹ ਦੇਵੰਦੀ ਕਾਜ ਸਵਾਰ ਕੋਈ ਨ ਜੋ ਲੱਭਦਾ ਜੰਗਲੋਂ ਖਾ ਛਡਦੇ ਕਚੇ ਪੱਕੇ ਦੀ ਰਹੀ ਵਿਚਾਰ ਕੋਈ ਨ ਸੁਕਾ ਥਾਂ ਨ ਲੱਭਦਾ ਛੰਭ ਅੰਦਰ ਮੂਲੋਂ ਰਹੀ ਅਰਾਮ ਦੀ ਸਾਰ ਕੋਈ ਨ ਗਏ ਕਪੜੇ ਗਲਾਂ ਦੇ ਪੇਟ ਸਾਰੇ ਅਗੋਂ ਮਿਲਣ ਦੀ ਆਸ ਨਿਹਾਰ ਕੋਈ ਨ ਮਿਰਗਾਂ ਵਾਂਗ ਫਿਰਦੇ ਵਿਚ ਛੰਭ ਸਾਰੇ ਖਤਰਾ ਖੌਫ ਤੇ ਦੁਖ ਆਜ਼ਾਰ ਕੋਈ ਨ ਜਦੋਂ ਦਾ ਲਗੇ ਛਾਪੇ ਮਾਰ ਜਾਂਦੇ ਕਰ ਸਕਦੇ ਵੈਰੀ ਵਿਗਾੜ ਕੋਈ ਨ ਦਿਨ ਕੱਟਦੇ ਸਖਤ ਕਰਤਾਰ ਸਿੰਘਾ ਬਿਨਾਂ ਸ਼ੁਕਰ ਸ਼ਕਾਇਤ ਉਚਾਰ ਕੋਈ ਨ ਸ਼ਾਹੀ ਫੌਜਾਂ ਕਈ ਦਿਨ ਗਏ ਲੰਘ ਏਸੇ ਤਰਾਂ ਹਾਕਮ ਦਿਲਾਂ ਦੇ ਵਿਚ ਘਬਰਾਣ ਲੱਗੇ ਸਿੰਘਾਂ ਮਾਰ ਛਾਪੇ ਤੰਗ ਜਾਨ ਕੀਤੀ ਬਹੁਤੇ ਖਾਨ ਅਮੀਰ ਪਛਤਾਣ ਲੱਗੇ ਮੁਸਲਮਾਨ ਨ ਝੱਲ ਦੇ ਵਿਚ ਵੜਦੇ ਸਿੰਘ ਰੋਜ਼ ਨੁਕਸਾਨ ਪੁਚਾਣ ਲੱਗੇ ਭੁੰਞੇ ਸੌਂਦਿਆਂ ਮੌਤ ਦੇ ਡਰ ਪਾਸੋਂ ਤੰਗ ਪੈ ਕੇ ਪੈਰ ਖਿਸਕਾਣ ਲੱਗੇ ਐਵੇਂ ਛੇੜ ਮੁਸੀਬਤਾਂ ਗਲ ਪਾਈਆਂ ਇਕ ਦੂਸਰੇ ਤਾਈਂ ਸੁਣਾਨ ਲੱਗੇ ਇਹ ਸਿੰਘ ਤਾਂ ਝੱਲਾਂ ਦੇ ਹੋਇ ਜਾਣੁ ਅਸੀਂ ਮੁਫਤ ਫਸ ਗਏ ਜਤਾਣ ਲੱਗੇ ਹੁਣ ਕਿਵੇਂ ਅਜ਼ਾਬ ਤੋਂ ਜਾਨ ਛੁਟੇ ਬਹਿ ਬਹਿ ਸਲਾਹਾਂ ਪਕਾਣ ਲੱਗੇ ਲਾਈਏ ਝੱਲ ਨੂੰ ਅੱਗ ਕਰਤਾਰ ਸਿੰਘਾ ਇਹੋ ਜਹੀਆਂ ਦਲੀਲਾਂ ਦੁੜਾਣ ਲੱਗੇ ਝੱਲ ਨੂੰ ਅੱਗ ਜਾਂਦੀ ਪੇਸ਼ ਨ ਲੱਖੂ ਦੀ ਵਿਚ ਜੰਗਲ ਦੁਸ਼ਟਪੁਣਾ ਉਹ ਭਾਰੀ ਕਮਾਉਣ ਲੱਗਾ ਲੋਕ ਪਿੰਡਾਂ ਦੇ ਕਰ ਲਏ ਬਹੁਤ ਕੱਠੇ ਸਾਰੇ ਜੰਗਲ ਤਾਈਂ ਕਟਵਾਉਣ ਲੱਗਾ ਅੱਗ ਚਾਰ ਚੁਫੇਰੇ ਲਗਵਾ ਦਿਤੀ ਗੋਲੇ ਤੋਪਾਂ ਦੇ ਬਹੁਤ ਬਰਸਾਉਣ ਲੱਗਾ ਬਣੀ ਆਵ ਔਖੀ ਸਿੰਘਾਂ ਤਾਈਂ ਭਾਰੀ ਖੌਫ ਅੱਗ ਦਾ ਦਿਲ ਡਰਾਉਣ ਲੱਗਾ ਕੁਝ ਕੱਟ ਕਰਕੇ ਜੰਗਲ ਸਾਫ ਕੀਤਾ ਕੁਝ ਅੱਗ ਦਾ ਜ਼ੋਰ ਵਧਾਉਨ ਲੱਗਾ ਸਿੰਘ ਹੋਇ ਲਾਚਾਰ ਕਰਤਾਰ ਸਿੰਘਾ ਹਰਇਕ ਬਹਿ ਫਿਕਰ ਦੁੜਾਉਨ ਲੱਗਾ ਸਿੰਘਾਂ ਨੇ ਗੁਰਮਤਾ ਕਰਨਾ ਜਥੇਦਾਰਾਂ ਨੇ ਬੈਠ ਵਿਚਾਰ ਕੀਤੀ ਕਿਵੇਂ ਆਪਣਾ ਆਪ ਬਚਾਵੀਏ ਜੀ ਉਠ ਮਗਰ ਪਈ ਸਾਰੀ ਮੁਸਲਮਾਨੀ ਕਿਵੇਂ ਵੈਰੀ ਤੋਂ ਪੱਲਾ ਛੁਡਾਵੀਏ ਜੀ ਲੱਗੀ ਝੱਲ ਨੂੰ ਅੱਗ ਚੁਫੇਰਿਓ ਹੈ ਹੁਣ ਕਿਸ ਤਰਾਂ ਝਟ ਲੰਘਾਵੀਏ ਜੀ ਖਾਣ ਪੀਣ ਨੂੰ ਵੀ ਪੱਲੇ ਕੁਛ ਨਾਹੀਂ ਭੁੱਖਾਂ ਕੱਟ ਕਿਮ ਜੰਗ ਮਚਾਵੀਏ ਜੀ ਆਉਣ ਮੱਦਤਾਂ ਚੱਲੀਆਂ ਵੈਰੀਆਂ ਨੂੰ ਅਸੀਂ ਕਿਸ ਨੂੰ ਪਿਛੋਂ ਬੁਲਾਵੀਏ ਜੀ ਵੇਲਾ ਸਖਤ ਬਣਿਆਂ ਸਿਰ ਤੇ ਖਾਲਸਾਜੀ ਏਨੂੰ ਕਿਸਤਰਾਂ ਸਿਰੋਂ ਟਪਾਵੀਏ ਜੀ ਅੰਤ ਹੋਈ ਸਲਾਹ ਸਿਆਣਿਆਂ ਦੀ ਏਥੋਂ ਨਿਕਲ ਪਹਾੜਾਂ ਨੂੰ ਜਾਵੀਏ ਜੀ ਵੈਰੀ ਦਸ ਗੁਣਾਂ ਨੇ ਸਾਡੇ ਮਗਰ ਲੱਗੇ ਰਾਜਨੀਤ ਦਾ ਫੰਧ ਚਲਾਵੀਏ ਜੀ ਲਾਂਭੇ ਹੋ ਕੇ ਵੈਰੀ ਦੀ ਮਾਰ ਪਾਸੋਂ ਸੰਭਲ ਪੈਰਾਂ ਨੂੰ ਜ਼ੋਰ ਵਧਾਵੀਏ ਜੀ ਵੇਲਾ ਤਾੜ ਕੇ ਫੇਰ ਕਰਤਾਰ ਸਿੰਘਾ ਪੱਕੇ ਜ਼ਾਲਮਾਂ ਨੂੰ ਹੱਥ ਲਾਵੀਏ ਜੀ ਸਿੰਘਾਂ ਨੇ ਛੰਭ ਵਿਚੋਂ ਨਿਕਲਣਾ ਔਖੀ ਬਣੀ ਚੁਫੇਰਿਓਂ ਆਣ ਜਦੋਂ ਸਿੰਘ ਜੰਗਲੋਂ ਧਰਕੇ ਧੀਰ ਨਿਕਲੇ ਇਕੋ ਵਾਰ ਹੀ ਦੇ ਕੇ ਜ਼ੋਰ ਸਾਰਾ ਗੁੱਠ ਚੜ੍ਹਦੇ ਪਹਾੜ ਦੀ ਚੀਰ ਨਿਕਲੇ ਫੌਜਾਂ ਹੋ ਗਈਆਂ ਅਗੋਂ ਤੁਰਤ ਲਾਂਭੇ ਸਿੰਘ ਗਜ਼ਬ ਦੀ ਫੜ ਸ਼ਮਸ਼ੀਰ ਨਿਕਲੇ ਮੂੰਹ ਵਲ ਪਠਾਨ ਦੇ ਕੋਟ ਕਰਕੇ ਮੀਂਹ ਵਾਂਗ ਵਰਸਾਂਵਦੇ ਤੀਰ ਨਿਕਲੇ ਰੋਕ ਰਹੇ ਨ ਵੈਰੀਆਂ ਭਾਰਿਆਂ ਤੋਂ ਸਿੰਘ ਵਲ ਪਹਾੜਾਂ ਅਖੀਰ ਨਿਕਲੇ ਹੋਯਾ ਥੋੜ੍ਹਾ ਨੁਕਸਾਨ ਕਰਤਾਰ ਸਿੰਘਾ ਕਰ ਵੈਰੀਆਂ ਨੂੰ ਲੀਰ ਲੀਰ ਨਿਕਲੇ ਲੱਖੂ ਨੇ ਪਿੱਛਾ ਕਰਨਾ ਚੱਲੇ ਸਿੰਘ ਪਠਾਨ ਦੇ ਕੋਟ ਵੱਲੇ ਪਿਛੇ ਲੱਖੂ ਨੇ ਭੀ ਫੌਜਾਂ ਲਾਈਆਂ ਸਨ ਤੇਰਾਂ ਚੌਦਾਂ ਹਜ਼ਾਰ ਕਰੀਬ ਸਮਝੋ ਸਿੰਘ ਸੂਰਮੇ ਕਰ ਗਏ ਧਾਈਆਂ ਸਨ ਅੱਸੀ ਨੱਬੇ ਹਜ਼ਾਰ ਸੀ ਮਗਰ ਵੈਰੀ ਵਿਚ ਰਾਹਾਂ ਦੇ ਧੂੜਾਂ ਧੁਮਾਈਆਂ ਸਨ ਵੈਰੀ ਚਾਹੁੰਦੇ ਸਿੰਘਾਂ ਨੂੰ ਘੇਰ ਲੈਣਾ ਸਿੰਘਾਂ ਤਲੀ ਤੇ ਜਿੰਦਾਂ ਟਿਕਾਈਆਂ ਸਨ ਅਗੇ ਪਿਛੇ ਦੋਵੇਂ ਦਲ ਚਲੇ ਜਾਂਦੇ ਕਰਦੇ ਥਾਉ ਥਾਂ ਦਾਉ ਤਕਾਈਆਂ ਸਨ ਕਈਆਂ ਥਾਵਾਂ ਤੇ ਟਾਕਰੇ ਹੋਏ ਚੰਗੇ ਸਿੰਘਾਂ ਚੁੱਪ ਕਰਕੇ ਤੇਗਾਂ ਵਾਹੀਆਂ ਸਨ ਘੇਰੇ ਵਿਚ ਨ ਵੈਰੀ ਤੋਂ ਸਿੰਘ ਆਏ ਹੋਈਆਂ ਛੋਟੀਆਂ ਕਈ ਲੜਾਈਆਂ ਸਨ ਦੇਸ ਹੋਯਾ ਬਰਬਾਦ ਕਰਤਾਰ ਸਿੰਘਾ ਫੌਜਾਂ ਰੱਈਯਤਾਂ ਮਾਰ ਖਪਾਈਆਂ ਸਨ ਵਾਕ ਕਵੀ ਸਿੰਘ ਫਿਰਨ ਅਗੇ ਵੈਰੀ ਮਗਰ ਲਗੇ ਤੰਗ ਪੈ ਰਹੀ ਦੋਹਾਂ ਦੀ ਜਾਨ ਸਮਝੋ ਸ਼ਾਹੀ ਸੈਨਾ ਨੂੰ ਪਹੁੰਚਦੀ ਬਹੁਤ ਮੱਦਦ ਹੋਰ ਜੰਗ ਦਾ ਬਹੁਤ ਸਾਮਾਨ ਸਮਝੋ ਰਸਦ ਬਸਦ ਪਿੰਡਾਂ ਵਿਚੋਂ ਚਲੀ ਆਵੇ ਸਾਰੇ ਖਾਨ ਅਮੀਰ ਪਹੁੰਚਾਨ ਸਮਝੋ ਹੁਕਮ ਨਾਲ ਲੈਂਦਾ ਲੱਖੂ ਸਭ ਚੀਜ਼ਾਂ ਥੁੜ ਕੋਈ ਨ ਪਈ ਮਹਾਨ ਸਮਝੋ ਪਰ ਸਿੰਘਾਂ ਦੇ ਭਾ ਦੀ ਬਣੀ ਔਖੀ ਚੀਜ਼ਾਂ ਥੁੜੀਆਂ ਸਾਰੀਆਂ ਆਨ ਸਮਝੋ ਰਸਦ ਦਾਣੇ ਦਾ ਤਾਂ ਲਵੋ ਨਾਮ ਹੀ ਨਾ ਦਿਨ ਫਾਕਿਆਂ ਵਿਚ ਲੰਘਾਨ ਸਮਝੋ ਕਦੇ ਕਦੇ ਛਾਪੇ ਮਾਰ ਲੈ ਜਾਂਦੇ ਮੁਠ ਮੁਠ ਲੈ ਚਣੇ ਚਬਾਨ ਸਮਝੋ ਅੰਨ ਬਾਝ ਸਾਤੇ ਕਈ ਗੁਜ਼ਰ ਗਏ ਭੁਖੇ ਤੰਗ ਹੋ ਦਿਨ ਲੰਘਾਨ ਸਮਝੋ ਰਾਤ ਦਿਨੇ ਨਾ ਲੈਣਾ ਆਰਾਮ ਮਿਲਦਾ ਵੈਰੀ ਦੇਂਵਦੇ ਨ ਅੱਖ ਲਾਨ ਸਮਝੋ ਟੁੱਟ ਗਏ ਹਥਿਆਰ ਸਾਮਾਨ ਜੰਗੀ ਕਿਥੋਂ ਨਵੇਂ ਲੈ ਝਟ ਟਪਾਨ ਸਮਝੋ ਪਰ ਸਿੰਘ ਝਾਲੂ ਹੋਏ ਦੁਖਾਂ ਦੇ ਸਨ ਨਾ ਮੁਸੀਬਤਾਂ ਵਿਚ ਘਬਰਾਨ ਸਮਝੋ ਦੂਜੀ ਤਰਫ ਸਨ ਖਾਨ ਅਮੀਰ ਜਿਹੜੇ ਦੁਖੀ ਹੋਇ ਡਾਢੇ ਪਛੁਤਾਨ ਸਮਝੋ ਰਾਤ ਦਿਨੇ ਖੜੀ ਮੌਤ ਸਾਹਮਣੇ ਸੀ ਸਿੰਘ ਅੜ ਤੇਗਾਂ ਖੜਕਾਨ ਸਮਝੋ ਜਿਥੇ ਪੈ ਜਾਂਦਾ ਕਦੇ ਟਾਕਰਾ ਆ ਓਥੇ ਲਹਿ ਜਾਂਦੇ ਬੁਰੇ ਘਾਨ ਸਮਝੋ ਏਸੇ ਤਰਾਂ ਲੜਦੇ ਭਿੜਦੇ ਜਾਇ ਰਹੇ ਅਗੇ ਸਿੰਘ ਪਿਛੇ ਮੁਸਲਮਾਨ ਸਮਝੋ ਗਏ ਵੱਲ ਬਸੌਲ੍ਹੀ ਕਰਤਾਰ ਸਿੰਘਾ ਸਾਰਾ ਦੇਸ ਹੋ ਗਿਆ ਵੈਰਾਨ ਸਮਝੋ *ਸਿੰਘਾਂ ਨੂੰ ਬਿਪਤਾ ਜਦੋਂ ਸਿੰਘਾਂ ਪਹਾੜਾਂ ਦਾ ਰੁਖ ਕੀਤਾ ਲੱਖੂ ਹੋਰ ਹੀ ਫੰਧ ਚਲਾਇ ਅਗੋਂ ਚਾੜ੍ਹ ਭੇਜਿਆ ਤੁਰਤ ਹਲਕਾਰਿਆਂ ਨੂੰ ਰਾਜੇ ਮੱਦਦੀ ਸਭ ਬੁਲਾਇ ਅਗੋਂ ਸਿੰਘ ਗਏ ਕਠੂਹੇ ਦੇ ਪਾਸ ਜਦੋਂ ਰਾਜੇ ਆ ਪਏ ਢੋਲ ਵਜਾਇ ਅਗੋਂ ਪਿਛੇ ਫੌਜਾਂ ਦਾ ਚੜ੍ਹ ਤੂਫਾਨ ਰਿਹਾ ਕੱਠੇ ਹੋ ਪਹਾੜੀਏ ਆਇ ਅਗੋਂ ਦੋਨੋਂ ਤਰਫ ਪਹਾੜ ਸਨ ਬਹੁਤ ਉਚੇ ਵੈਰੀ ਬੈਠ ਗਏ ਰਾਹ ਰੁਕਾਇ ਅਗੋਂ ਪਿਛੋਂ ਮੁਸਲਮਾਨਾਂ ਪਾਯਾ ਜ਼ੋਰ ਭਾਰਾ ਹਿੰਦੂ ਪਿਆਰ ਵੰਡਾਣ ਨੂੰ ਧਾਇ ਅਗੋਂ ਨ ਪਿਛਾਂਹ ਹੀ ਮੁੜਨ ਦਾ ਰਾਹ ਲੱਭੇ ਨਾ ਦਿਸਦਾ ਰਾਹ ਸਫਾਇ ਅਗੋਂ ਹੈਸੀ ਸੋਚਿਆ ਕੁਝ ਕਰਤਾਰ ਸਿੰਘਾ ਲੱਗਾ ਹੋਰ ਕੁਢੱਬ ਸੁਣਾਇ ਅੱਗੋਂ *ਖੁਸ਼ਬਖਤ ਰਾਏ ਨੇ ਬੜੇ ਦਰਦ ਭਰੇ ਤਰੀਕੇ ਅਨੁਸਾਰ ਬਿਪਤਾ ਦਾ ਸਾਰਾ ਹਾਲ ਹੀ ਵਰਨਣ ਕੀਤਾ ਹੈ । (ਹ: ਰ: ਗੁ: ਸਫਾ ੨੧) ਤਥਾ ਦੋਨੋਂ ਤਰਫ ਵੈਰੀ ਆਣ ਜ਼ੋਰ ਪਾਇਆ ਫਸੇ ਸਿੰਘ ਦਸੋ ਹੁਣ ਜਾਨ ਕਿੱਧਰ ਤੀਜੀ ਤਰਫ ਪਹਾੜ ਸੀ ਬਹੁਤ ਉਚਾ ਸਿੰਘ ਨਿਕਲ ਕੇ ਜਾਨ ਛਪਾਨ ਕਿੱਧਰ ਚੌਥੀ ਤਰਫ ਬਿਆਸ ਦਰਿਆ ਵਗੇ ਪਾਰ ਓਸ ਤੋਂ ਸਾਥ ਲੰਘਾਨ ਕਿੱਧਰ ਅਗੋਂ ਪਿਛੋਂ ਸੀ ਅੱਗ ਦਾ ਮੀਂਹ ਵਰ੍ਹਦਾ ਸਿੰਘ ਆਪਣਾ ਆਪ ਬਚਾਨ ਕਿੱਧਰ ਪੇਸ਼ ਜਾਇ ਨ ਫਸ ਕੁਥਾਂ ਗਏ ਹੁਣ ਠਹਿਰ ਕੇ ਕਰਨ ਗੁਜ਼ਰਾਨ ਕਿੱਧਰ ਔਖੀ ਘੜੀ ਬਣ ਗਈ ਕਰਤਾਰ ਸਿੰਘਾ ਕੌਣ ਮਦਦੀ ਖਬਰ ਪੁਚਾਨ ਕਿੱਧਰ ਤਥਾ ਅਗ੍ਹਾਂ ਜਾਣ ਤਾਂ ਰਾਜੇ ਨ ਜਾਣ ਦੇਂਦੇ ਉਚੇ ਪਰਬਤਾਂ ਉਤੇ ਚੜ੍ਹਾਈ ਔਖੀ ਓਧਰ ਵਿਚ ਦਰਿਆ ਦੇ ਬਹੁਤ ਪਾਣੀ ਬਣੀ ਪੰਥ ਦੇ ਭਾ ਔਖਿਆਈ ਔਖੀ ਬਹੁਤੇ ਡਿੱਗਕੇ ਮਰ ਗਏ ਪਰਬਤਾਂ ਤੋਂ ਘੜੀ ਸਿੰਘਾਂ ਉਤੇ ਹੈਸੀ ਆਈ ਔਖੀ ਪਿਛਾਂਹ ਹਟਣ ਤਾਂ ਵੈਰੀ ਬੇਅੰਤ ਅਗੇ ਹੋ ਗਈ ਆ ਜਿੰਦ ਬਚਾਈ ਔਖੀ ਸਿੰਘ ਹੋ ਗਏ ਬਹੁਤ ਸ਼ਹੀਦ ਓਥੇ ਪੈ ਗਈ ਆ ਸਿਰ ਕਰੜਾਈ ਔਖੀ ਬਣ ਗਿਆ ਕੁਪੇਚ ਕਰਤਾਰ ਸਿੰਘਾ ਹੁਣ ਹੋਵੇਗੀ ਏਥੋਂ ਰਿਹਾਈ ਔਖੀ ਤਥਾ *ਡਲੇ ਵਾਲੀਏ ਸਿੰਘ ਸਰਦਾਰ ਯੋਧੇ ਘੋੜੇ ਵਿਚ ਦਰਿਆ ਟਪਾਂਵਦੇ ਨੇ ਕੁਝ ਲੰਘ ਬਿਆਸਾ ਤੋਂ ਪਾਰ ਹੋਏ ਬਹੁਤੇ ਹੜ੍ਹ ਅਗੇ ਰੁੜ੍ਹ ਜਾਂਵਦੇ ਨੇ ਪਿਆ ਦੁਸ਼ਮਣਾਂ ਦਾ ਆਕੇ ਜ਼ੋਰ ਭਾਰਾ ਸਿੰਘ ਫਸੇ ਕੁਥਾਂ ਘਬਰਾਂਵਦੇ ਨੇ ਸ਼ੇਰ ਪਿੰਜਰੇ ਦੇ ਵਿਚ ਆਣ ਪਏ ਨਿਕਲ ਜਾਣ ਦਾ ਰਾਹ ਤਕਾਂਵਦੇ ਨੇ ਹੁੰਦਾ ਵੇਖਿਆ ਜਦੋਂ ਨੁਕਸਾਨ ਭਾਰਾ ਜਥੇਦਾਰ ਰਲ ਸੋਚ ਦੁੜਾਂਵਦੇ ਨੇ ਬਿਨਾਂ ਆਈ ਮੌਤੋਂ ਮਰੋ ਖਾਲਸਾ ਨ ਹਟੋ ਪਿਛਾਂ ਸਾਰੇ ਸਮਝਾਂਵਦੇ ਨੇ ਕਾਹਨੂੰ ਪਾਜ਼ੀਆਂ ਦੀ ਮੌਤ ਮਰਨ ਲੱਗੇ ਬਣੋ ਮਰਦ ਮੈਦਾਨ ਜਤਾਂਵਦੇ ਨੇ ਹਟੋ ਪਿਛਾਂਹ ਨੂੰ ਹੁਣ ਕਰਤਾਰ ਸਿੰਘਾ ਵੱਡਾ ਕਰੋ ਘਮਸਾਨ ਸੁਣਾਂਵਦੇ ਨੇ *ਸਰਦਾਰ ਦਿਆਲ ਸਿੰਘ ਤੇ ਗੁਰਦਿਆਲ ਸਿੰਘ ॥ ਗੁਰਮਤਾ ਫਸ ਗਏ ਕੁਥਾਂ ਹਾਂ ਖਾਲਸਾ ਜੀ ਆ ਗਏ ਘੇਰੇ ਪਤਾ ਲਾਇ ਬਾਝੋਂ ਹੁਣ ਨਿਕਲਣਾ ਹੋ ਗਿਆ ਬਹੁਤ ਔਖਾ ਜਾਨ ਛੁਟੇ ਨ ਤੇਗ ਖੜਕਾਇ ਬਾਝੋਂ ਨਹੀਂ ਲੋੜ ਘਬਰਾਣ ਦੀ ਹੁਣ ਕੋਈ ਰਾਹ ਮਿਲੇ ਨ ਹੱਥ ਦਿਖਾਇ ਬਾਝੋਂ ਇਨ੍ਹਾਂ ਵੈਰੀਆਂ ਨੇ ਪਿੱਛਾ ਛੱਡਣਾ ਨਹੀਂ ਹੁਣ ਇਕਦੂੰ ਇਕ ਕਰਾਇ ਬਾਝੋਂ ਸਿੱਧੇ ਮੱਥੇ ਸ਼ਹੀਦੀਆਂ ਪਾਓ ਸਾਰੇ ਲਾਜ ਰਹੇ ਨ ਖੂਨ ਬਹਾਇ ਬਾਝੋਂ ਪਰਤੋ ਪਿਛ੍ਹਾਂ ਨੂੰ ਸਾਰੇ ਕਰਤਾਰ ਸਿੰਘਾ ਝੇੜਾ ਮੁੱਕੇ ਨ ਜੰਗ ਮਚਾਇ ਬਾਝੋਂ ਨਵਾਬ ਕਪੂਰ ਸਿੰਘ ਜੀ ਅੱਗੇ ਹੋ ਨਵਾਬ ਕਪੂਰ ਸਿੰਘ ਨੇ ਕਹਿਆ ਅੱਜ ਸ਼ਹੀਦੀਆਂ ਪਾਓ ਸਿੰਘੋ ਸਿੱਧੇ ਮੱਥੇ ਹੋ ਟਾਕਰਾ ਕਰੋ ਚੰਗਾ ਹੱਥ ਵੈਰੀਆਂ ਦੇ ਤਾਈਂ ਲਾਓ ਸਿੰਘੋ ਫਤਹ ਪਾਓ ਤੇ ਰਾਜ ਤੇ ਭਾਗ ਸਾਂਭੋ ਜ਼ੁਲਮ ਦੇਸ ਦੇ ਸਿਰੋਂ ਮਿਟਾਓ ਸਿੰਘੋ ਅੱਜ ਟਾਕਰਾ ਮੌਤ ਤੇ ਜ਼ਿੰਦਗੀ ਦਾ ਕਰ ਇਕ ਤੋਂ ਇਕ ਮੁਕਾਓ ਸਿੰਘੋ ਮੂੰਹ ਦੇਇ ਪਹਾੜੀਂ ਹੈ ਮਰਨ ਭੈੜਾ ਸਿਧੇ ਮੱਥੇ ਹੋ ਜੰਗ ਮਚਾਓ ਸਿੰਘੋ ਪਤਾ ਲੱਗ ਜਾਵੇ ਅੱਜ ਵੈਰੀਆਂ ਨੂੰ ਤੇਗ ਵਿਚ ਮੈਦਾਨ ਖੜਕਾਓ ਸਿੰਘੋ ਭਾਵੇਂ ਦਸ ਗੁਣਾਂ ਵੈਰੀ ਹੈਨ ਬਹੁਤੇ ਅੱਜ ਅੰਮ੍ਰਿਤ ਸ਼ਕਤੀ ਦਿਖਾਓ ਸਿੰਘੋ ਦਿਓ ਕਰ ਧਾਵਾ ਕਰਤਾਰ ਸਿੰਘ ਸਤਿਗੁਰਾਂ ਦੀ ਆਸ ਰਖਾਓ ਸਿੰਘੋ ਸਿੰਘਾਂ ਨੇ ਪਿਛਾਂਹ ਮੁੜਨਾ ਤੇ ਤੇਗ ਦਾ ਜੰਗ ਸਿੰਘ ਮੁੜੇ ਪਿਛਾਂਹ ਨੂੰ ਹੋ ਕੱਠੇ ਇਕੋ ਵਾਰ ਹੀ ਹੱਲਾ ਮਚਾ ਦਿਤਾ ਸਤਿ ਸ੍ਰੀ ਅਕਾਲ ਗਜਾ ਕਰਕੇ ਤੇਗਾਂ ਸੂਤ ਕੇ ਜੰਗ ਭਖਾ ਦਿਤਾ ਅਗੇ ਹੋ ਸਰਦਾਰਾਂ ਨੇ ਭੇੜ ਪਾਇਆ ਖੌਫ ਮਰਨ ਦਾ ਉੱਕਾ ਚੁਕਾ ਦਿਤਾ ਇਕੋ ਵਾਰ ਪਏ ਟੁਟ ਵੈਰੀਆਂ ਤੇ ਵਿਚ ਲਸ਼ਕਰਾਂ ਦੇ ਰੌਲਾ ਪਾ ਦਿਤਾ ਥਾਉਂ ਥਾਂ ਤਲਵਾਰ ਦੀ ਮਾਰ ਮੱਚੀ ਪੈਰੋਂ ਲਸ਼ਕਰਾਂ ਤਾਈਂ ਹਿਲਾ ਦਿਤਾ ਅੱਗੋਂ ਲੱਖੂ ਨੇ ਭੀ ਫੌਜ ਘੇਰ ਸਾਰੀ ਹੱਲਾ ਸਿੰਘਾਂ ਉਤੇ ਕਰਵਾ ਦਿਤਾ ਛੁਟੇ ਤੋਪਖਾਨੇ ਕਾਲੀ ਕੜਕ ਪਈ ਸਾਰੇ ਪਰਬਤਾਂ ਤਾਈਂ ਗੁੰਜਾ ਦਿਤਾ ਸਾਹੀ ਫੌਜ ਅੱਗੇ ਪਿਛੇ ਹਿੰਦੂ ਰਾਜੇ ਵਿਚ ਸਿੰਘ ਲਏ, ਘੇਰਾ ਵਧਾ ਦਿਤਾ ਕਿਸੇ ਪਾਸਿਓਂ ਰਾਹ ਨ ਮੂਲ ਲੱਭੇ ਡਾਢਾ ਸਿੰਘਾਂ ਨੂੰ ਭਾਵੀ ਫਸਾ ਦਿਤਾ ਮੀਂਹ ਅੱਗ ਦਾ ਵਰ੍ਹੇ ਚੁਫੇਰਿਓਂ ਜੀ ਮਾਰ ਸੈਇਆਂ ਦੇ ਤਈਂ ਖਪਾ ਦਿਤਾ ਸਿੰਘ ਹੋ ਛਿੱਥੇ ਹਲੇ ਕਰ ਰਹੇ ਲਹੂ ਮਿਝ ਦਾ ਘਾਣ ਬਣਾ ਦਿਤਾ ਭੇੜ ਮੱਚਿਆ ਭਾਰਾ ਕਰਤਾਰ ਸਿੰਘਾ ਮੌਤ ਚੰਦਰੀ ਡੌਰੂ ਵਜਾ ਦਿਤਾ ਤਥਾ ਭਾਰਾ ਮੱਚਿਆ ਭੇੜ ਦੁਪਾਸਿਆਂ ਤੋਂ ਤੇਗਾਂ ਸੂਤ ਜਵਾਨ ਮੈਦਾਨ ਲੱਥੇ ਨੇਜ਼ੇ ਬਰਛੀਆਂ ਚਮਕ ਡਰਾਇਰਹੀਆਂ ਖੰਡੇ ਬਿਜਲੀਆਂ ਦੇ ਵਾਂਗ ਆਨ ਲੱਥੇ ਸਤਿ ਸ੍ਰੀ ਅਕਾਲ ਤੇ ਐਲੀ ਐਲੀ ਬੜੇ ਜ਼ੋਰ ਅਜ਼ਮਾਨ ਜਵਾਨ ਲੱਥੇ ਖਟਾਖਟ ਤੇਗਾਂ ਤੇਜ਼ ਚੱਲ ਰਹੀਆਂ ਹੋ ਸੂਰਮੇ ਲਹੂ ਲੁਹਾਨ ਲੱਥੇ ਇਕ ਤਰਫ ਅਕਾਲੀ ਸਨ ਬੀਰ ਬਾਂਕੇ ਤਰਫ ਦੂਸਰੀ ਆ ਮੁਸਲਮਾਨ ਲੱਥੇ ਭਿੜੇ ਸੂਰਮੇ ਲਾਹ ਕੇ ਚਾਉ ਭਾਰੇ ਥਾਂ ਥਾਂ ਉਤੇ ਭਾਰੇ ਘਾਨ ਲੱਥੇ ਚੜ੍ਹ ਗਈਆਂ ਲੋਥਾਂ ਉਤੇ ਆਣ ਲੋਥਾਂ ਹੋ ਮਾਵਾਂ ਦੇ ਪੁੱਤ ਬੇਜਾਨ ਲੱਥੇ ਖਾਲੀ ਫਿਰਨ ਘੋੜੇ ਖਸਮਾਂ ਬਿਨਾਂ ਬਹੁਤੇ ਉੱਤੋਂ ਸੂਰਮੇ ਦੇਇ ਪ੍ਰਾਨ ਲੱਥੇ ਧੜ ਤੜਫਦੇ ਮੱਛੀਆਂ ਵਾਂਗ ਪਏ ਸੀਸ ਯੋਧਿਆਂ ਵਖਰੇ ਜਾਨ ਲੱਥੇ ਲੇਟੇ ਸੁਰਮੇ ਧਰਤ ਕਰਤਾਰ ਸਿੰਘਾ ਭੰਗਾਂ ਪੀ ਮਲੰਗ ਪਛਾਨ ਲੱਥੇ ਗਜ਼ਬ ਦਾ ਹੱਲਾ ਵੈਰੀ ਲੱਖ ਤੋਂ ਵਧ ਸਨ ਗਿਰਦ ਹੋਏ ਓਧਰ ਸਿੰਘ ਭੀ ਘਿਰੇ ਲਾਚਾਰ ਪਏ ਭੁਖੇ ਸ਼ੇਰਾਂ ਦੇ ਵਾਂਗ ਦਲੇਰ ਬਾਂਕੇ ਛਿੱਥੇ ਹੋ ਕੇ ਉਤੇ ਸ਼ਿਕਾਰ ਪਏ ਮਾਰੋ ਮਾਰ ਮੈਦਾਨ ਦੇ ਵਿਚ ਮੱਚੀ ਟੁੱਟ ਵੈਰੀਆਂ ਤੇ ਜਥੇਦਾਰ ਪਏ ਬੰਨ ਤੁੱਮਲੇ ਲਸ਼ਕਰਾਂ ਵਿਚ ਵੜ ਗਏ ਬਾਜ ਵੇਖਕੇ ਕੂੰਜਾਂ ਦੀ ਡਾਰ ਪਏ ਏਧਰ ਸਿੰਘ ਤੇ ਮੁਗਲ ਪਠਾਨ ਓਧਰ ਫੌਜਾਂ ਲੈ ਕੇ ਜੁਟ ਸਰਦਾਰ ਪਏ ਮੱਚੀ ਮਾਰ ਮੈਦਾਨ ਦੇ ਵਿਚ ਭਾਰੀ ਇਕ ਦੂਸਰੇ ਤੇ ਡਾਢੇ ਵਾਰ ਪਏ ਥਾਂ ਥਾਂ ਤੇ ਮੁਰਦੇ ਤੜਫ ਰਹੇ ਜਿਧਰ ਦੇਖੀਏ ਲੱਥੇ ਸਥਾਰ ਪਏ ਸਰਫਾ ਰਿਹਾ ਨ ਮਰਨ ਦਾ ਦੁਹੀਂ ਵੱਲੀਂ ਕੱਟੇ ਜਿਸ ਤਰ੍ਹਾਂ ਖੇਤ ਜਵਾਰ ਪਏ ਕਿਤੇ ਸਿੰਘ ਬੇਜਾਨ ਹੋ ਤੜਫ ਰਹੇ ਮੁਸਲਮਾਨ ਕਿਧਰੇ ਮੂੰਹ ਦੇ ਭਾਰ ਪਏ ਕਿਤੇ ਪੈਦਲ ਦਲੀਦੇ ਹੇਠ ਪੈਰਾਂ ਸੱਥਰ ਕਿਧਰੇ ਹੋ ਅਸਵਾਰ ਪਏ ਘੋੜੇ ਫਿਰਨ ਖਾਲੀ ਬਹੁਤ ਹਿਣਕਦੇ ਜੀ ਦੁਖੀ ਫੱਟੜ ਕਰਨ ਪੁਕਾਰ ਪਏ ਗੂੰਜ ਰਹੇ ਪਹਾੜ ਤੇ ਸ਼ੋਰ ਪਿਆ ਵੈਰੀ ਵੈਰੀਆਂ ਤੇ ਗੁੱਸੇ ਧਾਰ ਪਏ ਲਹੁ ਮਿੱਝ ਦਾ ਮਚਿਆ ਘਾਣ ਭਾਰਾ ਮਰੇ ਸੂਰਮੇ ਬੇਸ਼ੁਮਾਰ ਪਏ ਰੀਝਾਂ ਲਾਹ ਕੇ ਭਿੜੇ ਕਰਤਾਰ ਸਿੰਘਾ ਪਾ ਸ਼ਹੀਦੀਆਂ ਪੈਰ ਪਸਾਰ ਪਏ ਵਾਕ ਕਵੀ ਤਿੰਨ ਪਹਿਰ ਬੀਤੇ ਮਚੇ ਜੰਗ ਤਾਈਂ ਤੇਗਾਂ ਚੰਗੀਆਂ ਸਿੰਘਾਂ ਨੇ ਮਾਰੀਆਂ ਸਨ ਪਰ ਪੇਸ਼ ਗਈ ਅਗੇ ਬਹੁਤਿਆਂ ਨਾ ਫੌਜਾਂ ਲੜਦੀਆਂ ਮੂਲੋਂ ਨ ਹਾਰੀਆਂ ਸਨ ਟੁਟ ਗਏ ਹਥਿਆਰ ਤੇ ਹੋਇ ਜ਼ਖਮੀ ਸਿੰਘਾਂ ਹਿੰਮਤਾਂ ਬਹੁਤ ਦਿਖਾਰੀਆਂ ਸਨ ਪੱਲਾ ਵੈਰੀਆਂ ਦਾ ਕਿਤੋਂ ਹਿਲਿਆ ਨ ਆਣ ਬਣੀਆਂ ਬਹੁਤ ਲਾਚਾਰੀਆਂ ਸਨ ਮੁਸਲਮਾਨਾਂ ਦਾ ਭੀ ਲੱਕ ਟੁੱਟਗਿਆ ਪਈਆਂਦਲਾਂ ਦੇ ਵਿਚ ਖਵਾਰੀਆਂ ਸਨ ਸਿੰਘਾਂ ਛਾਂਗਕੇ ਵੈਰੀ ਨੂੰ ਰੱਖ ਦਿਤਾ ਹਾਕਮ ਪਏ ਕਰਦੇ ਆਹੋਜ਼ਾਰੀਆਂ ਸਨ ਗਾਜ਼ੀਮਰਦ ਤਾਂ ਬਾਜ਼ੀਦੇ ਮਗਰਪਏ ਪਾਜ਼ੀ ਫਿਰਨਛਪਦੇ ਵਿਚ ਝਾੜੀਆਂ ਸਨ ਖੱਪੇ ਲਸ਼ਕਰਾਂ ਦੇ ਵਿਚ ਪਏ ਭਾਰੇ ਜਿੰਦਾਂ ਮੌਤ ਨੇ ਮਾਰ ਨਿਘਾਰੀਆਂ ਸਨ ਦੋਹੀਂ ਪਾਸੀਂ ਹੋ ਗਏ ਨੁਕਸਾਨ ਬਹੁਤੇ ਸਿੰਘਾਂ ਸ਼ੇਖੀਆਂ ਮਾਰ ਉਤਾਰੀਆਂ ਸਨ ਹੋਯਾ ਫੈਸਲਾ ਨਾਹਿੰ ਕਰਤਾਰ ਸਿੰਘਾ ਪਈਆਂ ਆਣ ਮੁਸੀਬਤਾਂ ਭਾਰੀਆਂ ਸਨ ਛੋਟਾ ਘੱਲੂਘਾਰਾ ਸਿੰਘਾਂ ਵੇਖਿਆ ਹੋਯਾ ਨੁਕਸਾਨ ਬਹਤਾ ਰਾਹ ਸੱਕੇ ਨ ਖਾਲੀ ਕਰਾਇ ਭਾਈ ਜੇਕਰ ਅੱਜ ਨ ਘੇਰਿਓਂ ਨਿਕਲ ਸੱਕੇ ਫੇਰ ਹੋਵੇ ਨੁਕਸਾਨ ਸਬਾਇ ਭਾਈ ਕੱਠੇ ਹੋਏ ਸਾਰੇ ਜਥੇਦਾਰ ਕਹਿੰਦੇ ਹੱਲਾ ਦਿਓ ਅਖੀਰ ਬੁਲਾਇ ਭਾਈ ਤੇਗਾਂ ਸੂਤ ਕੇ ਵੈਰੀ ਦੇ ਗਲ ਪਵੋ ਸੀਸ ਤਲੀਆਂ ਉਤੇ ਟਿਕਾਇ ਭਾਈ ਜੇਕਰ ਅਜੋ ਹੀ ਮੌਤ ਹੈ ਸਾਰਿਆਂ ਦੀ ਮਰੋ ਵੈਰੀ ਨੂੰ ਹੱਥ ਦਿਖਾਇ ਭਾਈ ਇਹ ਫੈਸਲਾ ਕਰ ਕਪੂਰ ਸਿੰਘ ਜੀ ਅਗੇ ਵਧਕੇ ਤੇਗ ਖੜਕਾਇ ਭਾਈ ਦੀਪ ਸਿੰਘ ਗੁਰਬਖਸ ਸਿੰਘ ਵਧੇ ਅਗੇ ਗੁਰਦ੍ਯਾਲ ਸਿੰਘ ਨਾਲ ਰਲਾਇ ਭਾਈ ਚੜ੍ਹਤ ਸਿੰਘ ਚੰਦਾ ਸਿੰਘ ਬੀਰ ਬਾਂਕੇ ਕਰਮ ਸਿੰਘ ਕ੍ਰੋੜਾ ਸਿੰਘ ਧਾਇ ਭਾਈ ਪਾਲਾ ਸਿੰਘ ਸੁੱਖਾ ਸਿੰਘ ਯੋਧਿਆਂ ਨੇ ਦਿਤੀ ਵਧ ਕੇ ਧੂੜ ਧੁਮਾਇ ਭਾਈ ਬਾਘ ਸਿੰਘ ਜੱਸਾ ਸਿੰਘ ਵਧੇ ਅਗੇ ਤੇਗ ਕਾਲ ਰੂਪੀ ਲਸ਼ਕਾਇ ਭਾਈ ਸੱਦਾ ਸਿੰਘ ਹੀਰਾ ਸਿੰਘ ਸ਼ੇਰ ਗਰਜੇ ਜੀਵਨ ਸਿੰਘ ਜਹੇ ਬਲੀ ਗਿਣਾਇ ਭਾਈ ਪਏ ਇਕੋ ਵਾਰੀ ਕਰਤਾਰ ਸਿੰਘਾ ਸ੍ਰੀ ਵਾਹਿਗੁਰੂ ਫਤਹ ਗਜਾਇ ਭਾਈ ਤਥਾ ਦਲ ਸਿੰਘਾਂ ਦੇ ਹੱਲਾ ਜਦੋਂ ਕੀਤਾ ਕਹਿਰ ਵਰਤਿਆ ਵਿਚ ਮੈਦਾਨ ਸਮਝੋ ਤੇਗਾਂ ਬਿਜਲੀ ਦੇਵਾਂਗ ਲਿਸ਼ਕਪਈਆਂ ਵਿਚ ਪਲਾਂ ਦੇ ਲਹਿ ਗਏ ਘਾਨ ਸਮਝੋ ਮੁਸਲਮਾਨ ਭੀ ਡਟਕੇ ਲੜੇ ਅਗੋਂ ਸਰਫਾ ਰਖਿਆ ਕਿਸੇ ਨ ਜਾਨ ਸਮਝੋ ਐਲੀ ਐਲੀ ਅਕਾਲ ਅਕਾਲ ਹੋਵੇ ਗੂੰਜ ਉਠਿਆ ਧਰਤ ਅਸਮਾਨ ਸਮਝੋ ਉਤੇ ਖੰਡਿਆਂ ਦੇ ਖੰਡੇ ਖੜਕ ਪਏ ਰਹੀ ਕਿਸੇ ਦੀ ਨਹੀਂ ਪਛਾਨ ਸਮਝੋ ਮਾਰੋ ਫੜੋ ਦੀ ਪਈ ਅਵਾਜ਼ ਆਵੇ ਭਿੜੇ ਜੱਫੀਆਂ ਪਾਇ ਜਵਾਨ ਸਮਝੋ ਸਿੰਘਾਂ ਹੱਲੇ ਉਤੇ ਹੱਲੇ ਜਦੋਂ ਕੀਤੇ ਪੈਰੋਂ ਆਣ ਹਿਲੇ ਮੁਸਲਮਾਨ ਸਮਝੋ ਵਿਚ ਕੋਹਾਂ ਦੇ ਲਹਿ ਸੱਥਾਰ ਗਏ ਹੋਯਾ ਜੰਗ ਇਹ ਬਾਹਰ ਬਿਆਨ ਸਮਝੋ ਬਾਹਵਾਂ ਥੱਕੀਆਂ ਟੁਟ ਹਥਿਆਰ ਗਏ ਪਏ ਸੂਰਮੇ ਲੰਮੀਆਂ ਤਾਨ ਸਮਝੋ ਖੇਡ ਹੋਲੀਆਂ ਦੀ ਖੇਡੀ ਖਾਲਸੇ ਨੇ ਹੋ ਗਏ ਸੀ ਲਹੂ ਲੁਹਾਨ ਸਮਝੋ ਤੇਗ ਸਿੰਘਾਂ ਦੀ ਨੇ ਕਹਿਰ ਢਾਹਿ ਦਿਤਾ ਘਬਰਾਇ ਗਏ ਸਾਰੇ ਖਾਨ ਸਮਝੋ ਘੱਲੂਘਾਰਾ ਹੋਇਆ ਕਰਤਾਰ ਸਿੰਘਾ ਡਿਗੇ ਸੂਰਮੇ ਦੇਇ ਪਰਾਨ ਸਮਝੋ ਸਿੰਘਾਂ ਨੇ ਘੇਰਿਓਂ ਨਿਕਲ ਜਾਣਾ ਕਹਿਰ ਵਰਤਿਆ ਦੇਖ ਜਹਾਨ ਉਤੇ ਘੇਰ ਵਿਚ ਅਸਮਾਨ ਦੇ ਛਾਇ ਗਏ ਸੂਰਜ ਦੇਵਤਾ ਹੋਰੀਂ ਭੀ ਥੱਕ ਕੇ ਜੀ ਲੱਜਾਵਾਨ ਹੋ ਮੂੰਹ ਛੁਪਾਇ ਗਏ ਪੈ ਗਿਆ ਹਨੇਰ ਚੁਫੇਰਿਓਂ ਆ ਵੈਰੀ ਤੇਗ ਦੀ ਮਾਰੋਂ ਘਬਰਾਇ ਗਏ ਪਿਛਾਂ ਦਾਉ ਬਚਾਕੇ ਹਟਣ ਲਗੇ ਹੌਲੀ ਹੌਲੀ ਆ ਪੈਰ ਖਿਸਕਾਇ ਗਏ ਸਿੰਘਾਂ ਵੇਖਿਆ ਵੈਰੀ ਹੁਣ ਹਟਣ ਲਗੇ ਸ਼ੇਰ ਬਣ ਕੇ ਕਦਮ ਵਧਾਏ ਗਏ ਰਸਤਾ ਛਡ ਖਾਲੀ ਵੈਰੀ ਹੋਏ ਲਾਂਭੇ ਨਿਕਲ ਘੇਰਿਓਂ ਘੋੜੇ ਦੁੜਾਇ ਗਏ ਇਕ ਤਰਫ ਨੂੰ ਚੀਰ ਕੇ ਨਿਕਲ ਗਏ ਘਰ ਵੈਰੀਆਂ ਪਿੱਟਣਾ ਪਾਇ ਗਏ ਡੇਰਾ ਦੂਰ ਜਾ ਕੀਤਾ ਕਰਤਾਰ ਸਿੰਘਾ ਪੱਲਾ ਦੁਸ਼ਮਣਾ ਪਾਸੋਂ ਛੁਡਾਇ ਗਏ ਵਾਕ ਕਵੀ (ਨੁਕਸਾਨ) ਕਹਿਰ ਵਰਤਿਆ ਸਿੰਘਾਂ ਤੇ ਬੜਾ ਭਾਰਾ ਚਲੀ ਗਜ਼ਬ ਦੀ ਏਥੇ ਤਲਵਾਰ ਭਾਈ ਬਹੁਤ ਸਿੰਘ ਸ਼ਹੀਦੀਆਂ ਪਾ ਗਏ ਕੀਤੀ ਗਿਣਤੀ ਸੱਤ ਹਜ਼ਾਰ ਭਾਈ ਬਾਕੀ ਜ਼ਖਮ ਤੋਂ ਬਿਨਾਂ ਨ ਕੋਈ ਖਾਲੀ ਜੂਝ ਗਏ ਪੈਦਲ ਅਸਵਾਰ ਭਾਈ ਘੇਰੇ ਵੈਰੀਆਂ ਦੇ ਵਿਚੋਂ ਨਿਕਲ ਗਏ ਸਿੰਘ ਆਸਰਾ ਤੇਗ ਦਾ ਧਾਰ ਭਾਈ ਓਧਰ ਲੱਖੂ ਦੀ ਫੌਜ ਨੂੰ ਪਿਆ ਰੋਣਾ ਸਿੰਘ ਕਰ ਗਏ ਮਾਰ ਸੱਥਾਰ ਭਾਈ ਤੀਹ ਚਾਲੀ ਹਜ਼ਾਰ ਜਵਾਨ ਮੋਯਾ ਮੋਏ ਚੋਣਵੇਂ ਕਈ ਸਰਦਾਰ ਭਾਈ ਹਰਭਜ ਭਤੀਜੜਾ ਲੱਖੂ ਦਾ ਸੀ ਲਿਆ ਮੌਤ ਨੇ ਓਥੇ ਹੀ ਮਾਰ ਭਾਈ ਹਿੰਮਤ ਬੇਗ ਭੀ ਹਿੰਮਤਾਂ ਹਾਰ ਨੱਠਾ ਛਡ ਗਿਆ ਰੋਂਦਾ ਪਰਵਾਰ ਭਾਈ ਬੇਟਾ ਸੂਬੇ ਦਾ ਭੀ ਨਾਹਰ ਖਾਂ ਮੋਯਾ ਸੈਫ ਅਲੀ ਮੋਇਆ ਫੌਜਦਾਰ ਭਾਈ ਏਸੇ ਤਰਾਂ ਅਮੀਰ ਤੇ ਖਾਨ ਮੁਕੇ ਪਿਆ ਦਲਾਂ ਅੰਦਰ ਹਾਹਾਕਾਰ ਭਾਈ ਲੱਖੂ ਖਾਲਸੇ ਦੇ ਹੱਥ ਆਇਆ ਨ ਪਿਛੇ ਛਿਪਿਆ ਰਿਹਾ ਮੁਰਦਾਰ ਭਾਈ ਹੋਰ ਮਾਵਾਂ ਦੇ ਪੁੱਤ ਮਰਵਾ ਦਿਤੇ ਭੈੜੇ ਖੱਤਰੀ ਮੂੜ੍ਹ ਗਵਾਰ ਭਾਈ ਸੌਦਾ ਪਿਆ ਇਹ ਲੱਖੂ ਨੂੰ ਬਹੁਤ ਮਹਿੰਗਾ ਰੋਵੇ ਹਰਭਜ ਨੂੰ ਜ਼ਾਰੋ ਜ਼ਾਰ ਭਾਈ ਬੰਦ ਹੋਈ ਲੜਾਈ ਕਰਤਾਰ ਸਿੰਘਾ ਵੇਖੋ ਅਜੇ ਕੀਹ ਕਰੇ ਕਰਤਾਰ ਭਾਈ ਸਿੰਘਾਂ ਦਾ ਡੇਰਾ ਸਿੰਘ ਵੈਰੀਆਂ ਤੋਂ ਟਿਕੇ ਦੂਰ ਜਾ ਕੇ ਡੇਰਾ ਸੰਘਣੀਂ ਜੰਗਲੀ ਲਾਂਵਦੇ ਨੇ ਪਾਸ ਕੀਹ ਸੀ ਜਿਸਨੂੰ ਖਾਣ ਬਹਿਕੇ ਸਬਰ ਸ਼ੁਕਰ ਦੇ ਗੱਫੇ ਲਗਾਂਵਦੇ ਨੇ ਥੱਕੇ ਟੁਟੇ ਥਕੇਵੇਂ ਨੇ ਚੂਰ ਕੀਤੇ ਬੈਠ ਰੱਬ ਦਾ ਸ਼ੁਕਰ ਬਜਾਂਵਦੇ ਨੇ ਕਾਰੀ ਜ਼ਖਮੀਆਂ ਦੀ ਲਗੇ ਕਰਨ ਬਹਿਕੇ ਮਰ੍ਹਮ ਪੱਟੀਆਂ ਕਰ ਕਰਾਂਵਦੇ ਨੇ ਜੇਹੜੇ ਵੀਰ ਸ਼ਹੀਦੀਆਂ ਪਾਇ ਗਏ ਸਾਰੇ ਉਨ੍ਹਾਂ ਦੇ ਤਈਂ ਸਲਾਂਹਵਦੇ ਨੇ ਇਕ ਦੂਜੇ ਨੂੰ ਮੁੱਠੀਆਂ ਭਰਨ ਲਗੇ ਹਿਤ ਵੀਰਾਂ ਦੇ ਨਾਲ ਵੰਡਾਂਵਦੇ ਨੇ ਏਨੇ ਚਿਰ ਤਾਈਂ ਸੁੱਖਾ ਸਿੰਘ ਆਇਆ ਹਾਲ ਓਸਦਾ ਪੁਛ ਪੁਛਾਂਵਦੇ ਨੇ ਟੁੱਟ ਗੋਡਿਓਂ ਗਈ ਸੀ ਲੱਤ ਓਹਦੀ ਸਾਰੇ ਵੇਖ ਹੈਰਾਨ ਹੋ ਜਾਂਵਦੇ ਨੇ ਬੰਨ੍ਹ ਨਾਲ ਹੰਨੇ ਜੰਗ ਰਿਹਾ ਕਰਦਾ ਵੇਖ ਹਿੰਮਤ ਸਿਫਤ ਸੁਣਾਂਵਦੇ ਨੇ ਧੰਨ ਸਿੰਘ ਸਨ ਉਹ ਕਰਤਾਰ ਸਿੰਘਾ ਤਾਹੀਏਂ ਲੋਕ ਪਏ ਜਸ ਗਾਂਵਦੇ ਨੇ ਭਾਈ ਸੁੱਖਾ ਸਿੰਘ ਦਾ ਗੁਰਮਤਾ ਸੁਖਾ ਸਿੰਘ ਨੇ ਆਖਿਆ ਖਾਲਸਾ ਜੀ ਐਵੇਂ ਬੈਠਕੇ ਸਮਾਂ ਗਵਾਓ ਰਾਤੀਂ ਫੱਟ ਹੋਣ ਠੰਢੇ ਜਾਵੇ ਹਿਲਿਆ ਨ ਥਕੇ ਹੋਇਓ ਦੁਖ ਉਠਾਓ ਰਾਤੀਂ ਤੱਤੇ ਫੱਟ ਅਜੇ ਪੀੜਾਂ ਘੱਟ ਦਿਸਣ ਧਾਰੋ ਹੌਂਸਲਾ ਕਮਰ ਕਸਾਓ ਰਾਤੀਂ ਵੈਰੀ ਵੇਸਲੇ ਹੋ ਕੇ ਅੱਜ ਬੈਠਣ ਹੱਥ ਉਨ੍ਹਾਂ ਨੂੰ ਤੁਸੀਂ ਦਿਖਾਓ ਰਾਤੀਂ ਛਾਪਾ ਮਾਰਕੇ ਵੈਰੀ ਦਾ ਮਾਨ ਤੋੜੋ ਰਸਦ ਬਸਦ ਨੂੰ ਲੁਟ ਲਿਆਓ ਰਾਤੀਂ ਅੱਜ ਉਨਾਂ ਬੇਖਬਰ ਹੋ ਸੌਂ ਜਾਣਾ ਧਾਵਾ ਕਰਕੇ ਮਾਰ ਮੁਕਾਓ ਰਾਤੀਂ ਦਿੱਤਾ ਲੱਖੂ ਨੇ ਦੁਖ ਹੈ ਪੰਥ ਤਾਈਂ ਮਜ਼ਾ ਓਸਦੇ ਤਾਈਂ ਚਖਾਓ ਰਾਤੀਂ ਦੂਰ ਚਲੇ ਜਾਓ ਦਿਨੇ ਕਰਤਾਰ ਸਿੰਘਾ ਤੇਗ ਵੈਰੀਆਂ ਤੇ ਖੜਕਾਓ ਰਾਤੀਂ ਸਿੰਘਾਂ ਨੇ ਵੈਰੀਆਂ ਦੇ ਦਲ ਤੇ ਛਾਪਾ ਮਾਰਨਾ ਆਈ ਗੱਲ ਪਸੰਦ ਇਹ ਸਾਰਿਆਂ ਨੂੰ ਓਸੇ ਵੇਲੇ ਹੀ ਫਤਹ ਗਜਾਂਵਦੇ ਨੇ ਪਿਛੇ ਛੱਡਕੇ ਜ਼ਖਮੀਆਂ ਮਾਂਦਿਆਂ ਨੂੰ ਸਾਰੇ ਕਮਰਾਂ ਉਠ ਕਸਾਂਵਦੇ ਨੇ ਭੁਖੇ ਆਪ ਤੇ ਘੋੜੇ ਭੀ ਅੱਤ ਭੁਖੇ ਪਰ ਹੌਂਸਲੇ ਫੇਰ ਨ ਢਾਂਹਵਦੇ ਨੇ ਰਾਤੋ ਰਾਤ ਧਾਵਾ ਕਰ ਗਏ ਯੋਧੇ ਅੱਧੀ ਰਾਤ ਜਾ ਤੇਗ ਖੜਕਾਂਵਦੇ ਨੇ ਦਿੱਤੀ ਮਾਰ ਮਚਾ ਵਿਚ ਲਸ਼ਕਰਾਂ ਦੇ ਭੇਡਾਂ ਵਾਂਗ ਵੈਰੀ ਅੱਗੇ ਲਾਂਵਦੇ ਨੇ ਵੱਡਾ ਸ਼ੋਰ ਪਿਆ ਵਿਚ ਲਸ਼ਕਰਾਂ ਦੇ ਮੁਸਲਮਾਨ ਡਾਢੇ ਘਬਰਾਂਵਦੇ ਨੇ ਸਿੰਘਾਂ ਹੋਸ਼ ਨਾ ਵੈਰੀ ਨੂੰ ਲੈਣ ਦਿਤੀ ਕਸਰ ਦਿਨ ਦੀ ਸਾਰੀ ਕਢਾਂਵਦੇ ਨੇ ਤੋਬਾ ਤੋਬਾ ਵੈਰੀ ਕਰ ਉਠ ਨੱਠੇ ਕਿਸੇ ਤਾਈਂ ਨਾ ਪੁਛ ਪੁਛਾਂਵਦੇ ਨੇ ਸਿੰਘਾਂ ਲਏ ਘੋੜੇ ਹਥਿਆਰ ਬਹੁਤੇ ਚੁੱਕੀ ਗਈ ਜੋ ਰਸਦ ਉਠਾਂਵਦੇ ਨੇ ਜਿੰਨੇ ਚਿਰ ਨੂੰ ਵੈਰੀਆਂ ਹੋਸ਼ ਪਕੜੀ ਓਨੇ ਚਿਰ ਤਾਈਂ ਖੱਪੇ ਲਾਂਵਦੇ ਨੇ ਦਿਨ ਚੜ੍ਹਦਿਆਂ ਹੀ ਪਹਿਲਾਂ ਨਿਕਲ ਗਏ ਡੇਰਾ ਸਾਂਭ ਕੇ ਕੂਚ ਬੁਲਾਂਵਦੇ ਨੇ ਰੋਂਦੇ ਲਸ਼ਕਰ ਰਹੇ ਕਰਤਾਰ ਸਿੰਘਾ ਸਿੰਘ ਵੈਰੀਆਂ ਹੱਥ ਨ ਆਂਵਦੇ ਨੇ ਵਾਕ ਕਵੀ ਲੱਖੂ ਚੰਦਰੇ ਦੀ ਵੇਖੋ ਮੱਤ ਮਾਰੀ ਮੁਫਤ ਵਿਚ ਅਧਮੂਲ ਮਚਾਇਆ ਸੀ ਜੰਗ ਛੇੜਿਆ ਖਾਲਸੇ ਨਾਲ ਐਵੇਂ ਬੇ-ਹਿਸਾਬ ਨੁਕਸਾਨ ਉਠਾਇਆ ਸੀ ਤੀਹ ਚਾਲੀ ਹਜ਼ਾਰ ਜਵਾਨ ਮਰਿਆ ਵਿਚ ਦੇਸ ਦੇ ਪਿੱਟਣਾ ਪਾਇਆ ਸੀ ਅਗੇ ਰੋਂਦਾ ਭਰਾ ਦੇ ਦੁਖ ਨੂੰ ਜੀ ਹਥੋਂ ਸਗੋਂ ਭਤੀਜਾ ਗਵਾਇਆ ਸੀ ਨਾਲੇ ਲੱਖਾਂ ਰੁਪਿਆਂ ਦੇ ਖਰਚ ਹੋ ਗਏ ਸਾਰਾ ਦੇਸ ਬਰਬਾਦ ਕਰਾਇਆ ਸੀ ਮੋਏ ਖਾਨ ਅਮੀਰ ਸ੍ਰਦਾਰ ਬਹੁਤੇ ਸ਼ਾਹੀ ਤਾਈਂ ਕੰਗਾਲ ਕਰਾਇਆ ਸੀ ਵਿਚ ਡੇਰਿਆਂ ਦੇ ਹਾਹਾਕਾਰ ਮੱਚੀ ਮੌਤ ਲਸ਼ਕਰਾਂ ਤਾਈਂ ਖਪਾਇਆ ਸੀ ਰੋਂਦੇ ਜੀਊਂਦੇ ਦੁਖ ਸਬੰਧੀਆਂ ਦੇ ਕਈਆਂ ਘਰਾਂ ਦਾ ਨਾਮ ਮਿਟਾਇਆ ਸੀ ਪੁਛੋ ਖਟਿਆ ਕੀਹ ਲੱਖੂ ਚੰਦਰੇ ਨੇ ਸਿੰਘਾਂ ਨਾਲ ਫਸਾਦ ਵਧਾਇਆ ਸੀ ਆਪ ਛਿਪ ਪਿਛੇ ਬਚ ਰਿਹਾ ਮਰਨੋ ਚੁੱਕ ਲੋਕਾਂ ਤਾਈਂ ਮਰਵਾਇਆ ਸੀ ਹੋਇਆ ਸਿੰਘਾਂ ਦਾ ਭੀ ਨੁਕਸਾਨ ਭਾਰਾ ਗਿਣ ਸੱਤ ਹਜ਼ਾਰ ਸੁਣਾਇਆ ਸੀ ਚਾਰ ਪੰਜ ਹਿਸੇ ਮਾਰੇ ਤੁਰਕ ਬਹੁਤੇ ਸਿੰਘਾਂ ਜੰਗ ਦਾ ਮਜ਼ਾ ਚਖਾਇਆ ਸੀ ਸੁਖੀ ਲਸ਼ਕਰਾਂ ਵਿਚ ਨ ਕੋਈ ਦਿਸੇ ਮਾਰ ਦੁਖਾਂ ਨੇ ਸਭ ਨੂੰ ਢਾਇਆ ਸੀ ਏਸ ਜੰਗ ਦਾ ਨਾਮ ਕਰਤਾਰ ਸਿੰਘਾ ਛੋਟਾ ਘੱਲੂਘਾਰਾ ਹੈ ਸੁਣਾਇਆ ਸੀ ਸਿੰਘਾਂ ਨੇ ਪਿਛਾਂਹ ਨੂੰ ਮੁੜਨਾ ਸਿੰਘ ਹੱਟ ਪਿਛ੍ਹਾਂ ਵੜੇ ਜੰਗਲੀ ਆ ਡੇਰਾ ਲਸ਼ਕਰਾਂ ਤੋਂ ਦੂਰ ਲਾਂਵਦੇ ਨੇ ਰਸਦ ਬਸਦ ਜੋ ਲੁਟ ਲਿਆਏ ਹੈਸਨ ਸਾਂਝੀ ਦੇਗ ਦੇ ਤਾਈਂ ਪਕਾਂਵਦੇ ਨੇ ਵਿਚ ਘਾਸ ਦੇ ਛਡਿਆ ਘੋੜਿਆਂ ਨੂੰ ਕਮਰ ਕਸਿਆਂ ਤਾਈਂ ਖੁਲ੍ਹਾਂਵਦੇ ਨੇ ਧੋਤੇ ਜ਼ਖਮ ਤੇ ਸਿੰਘਾਂ ਅਸ਼ਨਾਨ ਕੀਤੇ ਸੱਚੇ ਗੁਰੂ ਦਾ ਸ਼ੁਕਰ ਮਨਾਂਵਦੇ ਨੇ ਕਈਆਂ ਦਿਨਾਂ ਪਿਛੋਂ ਰੱਜ ਅੰਨ ਖਾਧਾ ਅਤੇ ਬੈਠ ਥਕੇਵੇਂ ਨੂੰ ਲਹਾਂਵਦੇ ਨੇ ਕਾਰੀ ਜ਼ਖਮੀਆਂ ਦੀ ਕੀਤੀ ਜਥੇਦਾਰਾਂ ਦੁਖ ਦੁਖੀਆਂ ਰਲ ਵੰਡਾਂਵਦੇ ਨੇ ਲੱਭਾ ਸਮਾਂ ਅਰਾਮ ਦਾ ਚਿਰਾਂ ਪਿਛੋਂ ਦਿਨ ਸੁਖ ਦੇ ਨਾਲ ਲੰਘਾਂਵਦੇ ਨੇ ਭਾਣਾ ਰਬ ਦਾ ਵੇਖ ਕਰਤਾਰ ਸਿੰਘਾ ਦੁਖ ਖਾਲਸੇ ਦੇ ਹਿੱਸੇ ਆਂਵਦੇ ਨੇ ਲੱਖੂ ਨੇ ਸਿੰਘਾਂ ਦਾ ਪਿੱਛਾ ਕਰਨਾ ਪਤਾ ਲੱਖੂ ਨੂੰ ਸਿੰਘਾਂ ਦਾ ਜਦੋਂ ਲੱਗਾ ਖੋਜ ਉਠ ਕੇ ਤੁਰਤ ਦਬਾਇ ਪਾਪੀ ਲੈਕੇ ਲਸ਼ਕਰਾਂ ਨੂੰ ਪਿਛੇ ਕਰ ਧਾਵਾ ਜੰਗਲ ਓਸ ਤਾਈਂ ਘੇਰਾ ਪਾਇ ਪਾਪੀ ਮੁਸਲਮਾਨ ਪਹਾੜੀਏ ਡਰਨ ਸਾਰੇ ਹੁਕਮ ਦੇ ਕੇ ਫੌਜਾਂ ਝੁਕਾਇ ਪਾਪੀ ਡਰਦਾ ਕੋਈ ਨ ਜੰਗਲਾਂ ਵਿਚ ਵੜਦਾ ਫੌਜਦਾਰਾਂ ਦੇ ਤਾਈਂ ਦਬਾਇ ਪਾਪੀ ਅੰਤ ਪੈ ਛਿੱਥਾ ਸੋਚਾਂ ਸੋਚ ਕਰਕੇ ਅੱਗ ਝੱਲ ਦੇ ਤਈਂ ਲਵਾਇ ਪਾਪੀ ਬਾਹਰੋਂ ਤੋਪਾਂ ਜੰਜੈਲ ਜੰਬੂਲ ਧਰਕੇ ਗੋਲੇ ਗੋਲੀਆਂ ਮੀਂਹ ਬਰਸਾਇ ਪਾਪੀ ਲੱਗੀ ਝੱਲ ਨੂੰ ਅੱਗ ਚੁਫੇਰਿਓਂ ਆ ਜ਼ਿਦ ਕਰੜਾ ਹੋ ਨਿਬਾਹਿ ਪਾਪੀ ਦੇਸ਼ ਘਾਤੀ ਉਹ ਭਾਰੀ ਕਰਤਾਰ ਸਿੰਘਾ ਮਰੇ ਨਰਕ ਅੰਦਰ ਕੁਰਲਾਇ ਪਾਪੀ ਸਿੰਘਾਂ ਨੇ ਦੁਆਬੇ ਵਲ ਨਿਕਲਣਾ ਸਿੰਘ ਝੱਲ ਨੂੰ ਛੱਡਕੇ ਨਿਕਲ ਚੱਲੇ ਮੂੰਹ ਵੱਲ ਦਵਾਬੇ ਰਖਾਇਆ ਸੀ ਚੌਂਹ ਕੋਹਾਂ ਦੀ ਵਿੱਥ ਤੇ ਪੰਥ ਜਾਂਦਾ ਪਿਛੇ ਲਸ਼ਕਰਾਂ ਨੂੰ ਲੱਖੂ ਲਾਇਆ ਸੀ ਸਿੰਘ ਲੜਦੇ ਭਿੜਦੇ ਦੇਸ ਲੰਘੇ ਮੂੰਹ ਵੱਲ ਬਿਆਸਾ ਰਖਾਇਆ ਸੀ *ਹਰਗੁਬਿੰਦ ਪੁਰੇ ਥਾਣੀਂ ਹੋ ਕਰਕੇ ਜਾਣਾ ਪਾਰ ਦਰਿਆ ਤੋਂ ਚਾਹਿਆ ਸੀ ਕਈ ਥਾਈਂ ਹੋਇ ਟਾਕਰੇ ਵੈਰੀਆਂ ਦੇ ਸਿੰਘਾਂ ਚਿੱਪ ਕੇ ਤੇਗਾਂ ਨੂੰ ਵਾਹਿਆ ਸੀ ਅੱਗੇ ਨਦੀ ਬਿਆਸਾ ਦਾ ਵਾਹ ਡੂੰਘਾ ਪਿਛੇ ਵੈਰੀਆਂ ਨੇ ਜ਼ੋਰ ਪਾਇਆ ਸੀ ਆਈਆਂ ਬੇੜੀਆਂ ਹੱਥ ਨ ਪੰਥ ਤਾਈ ਵੱਡਾ ਧ੍ਰੋਹ ਮਲਾਹਾਂ ਕਮਾਇਆ ਸੀ ਸਿੰਘ ਠਿੱਲ੍ਹ ਦਰਿਆ ਦੇ ਵਿਚ ਪਏ ਖੌਫ ਮੌਤ ਦਾ ਦਿਲੋਂ ਗਵਾਇਆ ਸੀ ਕਈ ਰੁੜ੍ਹ ਗਏ ਬੰਨੇ ਬਹੁਤ ਲੱਗੇ ਸਮਾਂ ਬੁਰੇ ਤੋਂ ਬੁਰਾ ਹੀ ਆਇਆ ਸੀ ਡੱਲੇਵਾਲੇ ਸ੍ਰਦਾਰ ਗੁਲਾਬ ਸਿੰਘ ਦੇ ਬੇਟੇ ਰੁੜ੍ਹ ਗਏ ਦੋਇ ਲਖਾਇਆ ਸੀ ਇਕ ਮੁਸ਼ਕਲੋਂ ਨਿਕਲੇ ਸਿੰਘ ਜੇਕਰ ਫਾਹੀ ਦੂਸਰੀ ਆਣ ਫਸਾਇਆ ਸੀ ਜੇਠ ਹਾੜ ਦੇ ਦਿਨ ਸਨ ਰੇਤ ਤੱਤੀ ਭੁੰਨ ਸਿੰਘਾਂ ਦੇ ਤਾਈਂ ਰਖਾਇਆ ਸੀ ਤਿੰਨ ਮੀਲ ਦੀ ਰੇਤ ਨੂੰ ਮਸਾਂ ਲੰਘੇ ਭਾਰਾ ਪੈਦਲਾਂ ਦੁਖ ਉਠਾਇਆ ਸੀ ਹੋਏ ਦੁਖਾਂ ਤੋਂ ਪਾਰ ਕਰਤਾਰ ਸਿੰਘਾ ਪੈਰ ਵਿਚ ਦਵਾਬੇ ਦੇ ਪਾਇਆ ਸੀ *ਹ: ਰ: ਗੁਪਤਾ ਆਪਣੀ ਬਣਾਈ ਹੋਈ ਪੁਸਤਕ 'ਹਿਸਟ੍ਰੀ ਆਫ ਦੀ ਸਿਖਸ' ਵਿਚ ਗੋਇੰਦਵਾਲ ਤੋਂ ਟੱਪਣਾ ਲਿਖਦੇ ਹਨ। ਮੀਰ ਪਿੰਡ ਦੇ ਪਾਸ ਸਿੰਘ ਨੇ ਉਤਾਰਾ ਕਰਨਾ ਮਸਾਂ ਬਿਪਤਾ ਤੋਂ ਸਿੰਘ ਪਾਰ ਹੋਏ ਵੱਡਾ ਕਹਿਰ ਦਾ ਸਮਾਂ ਲੰਘਾ ਕਰਕੇ ਮੀਰਪੁਰੀ ਦੀ ਝਿੜੀ ਦੇ ਵਿਚ ਲੱਥੇ ਦੇਗਾਂ ਛਕੀਆਂ ਤਿਆਰ ਕਰਵਾ ਕਰਕੇ ਘੋੜੇ ਛੱਡ ਦਿਤੇ ਚਰਨ ਚੁਗਣ ਲੱਗੇ ਸਿੰਘ ਬੈਠੇ ਥਕੇਵੇਂ ਗਵਾ ਕਰਕੇ ਏਨੇ ਚਿਰ ਨੂੰ ਸੂਬਾ ਜਲੰਧਰੀ ਜੋ ਪਾਪੀ ਚੜ੍ਹ ਆਯਾ ਖਬਰ ਪਾ ਕਰਕੇ ਇਹ ਸੂਬੇ ਲਾਹੌਰ ਦਾ ਲੱਗਦਾ ਕੁਝ ਪਿਆ ਸਿੰਘਾਂ ਤੇ ਢੋਲ ਵਜਾ ਕਰਕੇ ਪਤਾ ਏਸ ਨੂੰ ਤਾਂ ਸਿੰਘ ਦਸ ਦੇਂਦੇ ਤੇਗਾਂ ਵਿਚ ਮੈਦਾਨ ਖੜਕਾ ਕਰਕੇ ਪਰ ਏਨੇ ਨੂੰ ਸੂਹਾ ਆਣ ਪਹੁੰਚਾ ਸਾਰੀ ਲੱਖੂ ਦੀ ਖਬਰ ਲਿਆ ਕਰਕੇ ਪਾਪੀ ਲੰਘ ਦਰਿਆ ਤੋਂ ਪਾਰ ਆਇਆ ਹੁਣੇ ਪਹੁੰਚੇਗਾ ਧਾਵਾ ਬੁਲਾ ਕਰਕੇ ਚੰਗਾ ਸਮਝਿਆ ਨ ਸਿੰਘਾਂ ਠਹਿਰਨਾ ਜੀ ਕੂਚ ਕਰ ਗਏ ਫਤਹ ਗਜਾ ਕਰਕੇ ਲੜਦੇ ਭਿੜਦੇ ਮਾਲਵੇ ਵੱਲ ਸਿਧੇ ਪਹੁੰਚ ਗਏ ਸਤਲੁਜ ਤੇ ਜਾ ਕਰਕੇ ਅਲੀਵਾਲ ਦੇ ਪੱਤਣ ਪਾਰ ਹੋਏ ਸਿੰਘ ਕਸ਼ਟ ਬੇਅੰਤ ਉਠਾ ਕਰਕੇ ਵੜੇ ਮਾਲਵੇ ਵਿਚ ਕਰਤਾਰ ਸਿੰਘਾ ਪੱਲਾ ਵੈਰੀਆਂ ਪਾਸੋਂ ਛੁਡਾ ਕਰਕੇ ਪੰਥ ਨੇ ਮਾਲਵੇ ਜਾ ਆਰਾਮ ਕਰਨਾ ਲੱਖੂ ਨਦੀ ਸਤਲੁਜ ਤੋਂ ਪਿਛਾਂ ਹਟਿਆ ਸਿੰਘ ਮਾਲਵੇ ਦੇ ਵਲ ਜਾਂਵਦੇ ਨੇ ਪਿੱਛਾ ਛੁਟਾ ਚੰਡਾਲ ਬੁਰਯਾਰ ਪਾਸੋਂ ਸਿਰੋਂ ਦੁਖ ਤੂਫਾਨ ਲੰਘਾਂਵਦੇ ਨੇ ਸਿੰਘ *ਮਾਲਵੇ ਦੇ ਵਿਚ ਗਏ ਖਿੱਲਰ ਡੇਰੇ ਚੰਗੇ ਪਿੰਡਾਂ ਵਿਚ ਲਾਂਵਦੇ ਨੇ ਮੋਗੇ ਘੱਲ ਤੇ ਘੋਲੀਏ ਆਦਿ ਪਿੰਡਾਂ ਖੋਸੇ ਜੀਰੇ ਗਿਰਦੇ ਡੇਰੇ ਪਾਂਵਦੇ ਨੇ ਇੰਦਰ ਗੜ੍ਹ ਤੇ ਕੋਟ ਕਪੂਰੇ ਅੰਦਰ ਢੁੱਡੀ ਜੈਤੋ ਦਾ ਦੁਖ ਭੁਲਾਂਵਦੇ ਨੇ ਰੋਡੇ ਢਿੱਲਵੀਂ ਲੰਡਿਆਂ ਗਿਰਦ ਫਿਰਦੇ ਨੇਹੀਆਂ ਵਿੰਝੂਕੇ ਓਟ ਤਕਾਂਵਦੇ ਨੇ ਹਿੰਮਤ ਪੁਰੇ ਤੇ ਬਸਨੀ ਵਿਚ ਸੁਨੀਅਰ ਏਸੇ ਤਰਾਂ ਹੀ ਖਿੰਡ ਖਿੰਡਾਂਵਦੇ ਨੇ ਗੁਰੂ ਚੌਂਤਰੇ ਪੱਕੇ ਪਥਰਾਲੇ ਅੰਦਰ ਹਰੀ ਪਿੰਡ ਥਕੇਵੇਂ ਨੂੰ ਲਾਂਹਵਦੇ ਨੇ ਲੱਖੀ ਜੰਗਲ ਬਠਿੰਡੇ ਦੇ ਇਰਦ ਗਿਰਦੇ ਠਾਹਰਾਂ ਸਿੰਘ ਮਝੈਲ ਬਨਾਂਵਦੇ ਨੇ ਸਾਕਾਂ ਅੰਗਾਂ ਦੇ ਪਾਸ ਕਰਤਾਰ ਸਿੰਘਾ ਕੁਝ ਦਿਨਾਂ ਦੀ ਆਸ ਰਖਾਂਵਦੇ ਨੇ ਸੁਖਾ ਸਿੰਘ ਜੈਤੋ ਵਿਚ ਜਾ ਉਤਰਿਆ,ਹਰੀ ਸਿੰਘ ਦਯਾਲਪੁਰੇ, ਨਵਾਬ ਕਪੂਰ ਸਿੰਘ ਵਿੰਝੂਕੇ ਜੱਸਾ ਸਿੰਘ ਕੋਟ ਕਪੂਰੇ,ਬਠਿੰਡੇ ਗਿਰਦ ਨਕਈ ਸਿੰਘ, ਦੀਪ ਸਿੰਘ ਗੁਰੂ ਚੌਤਰੇ (ਲੱਖੀ ਜੰਗਲ) ਚੜ੍ਹਤ ਸਿੰਘ ਪੱਕੇ ਪਥਰਾਲੇ, ਏਸੇ ਤਰਾਂ ਸਾਰਾ ਪੰਥ ਖਿੰਡ ਪੁੰਡਕੇ ਗੁਜ਼ਾਰਾ ਕਰਨ ਲਗਾ । ਵਾਕ ਕਵੀ ਹਿੱਸਾ ਜੰਗਾਂ ਵਿਚ ਸਦਾ ਮਝੈਲ ਲੈਂਦੇ ਮੱਥਾ ਜ਼ਾਲਮਾਂ ਦੇ ਨਾਲ ਲਾਈ ਰੱਖਣ ਅੱਧੀ ਸਦੀ ਤੋਂ ਸਮਾਂ ਵਧੀਕ ਹੋਯਾ ਪਾਈ ਹਾਕਮਾਂ ਨਾਲ ਲੜਾਈ ਰੱਖਣ ਢਿੱਲੀ ਦਿੱਲੀ ਲਾਹੌਰ ਦੀ ਪਈ ਸ਼ਾਹੀ ਸਿੰਘ ਸੂਰਮੇ ਤੇਗ ਉਠਾਈ ਰੱਖਣ ਭਾਵੇਂ ਪਈਆਂ ਮੁਸੀਬਤਾਂ ਲੱਖ ਆਕੇ ਦਿਨੋ ਦਿਨ ਹੀ ਕਲਾ ਸੁਵਾਈ ਰੱਖਣ ਜ਼ਾਲਮ ਜ਼ੁਲਮ ਕਰਨੋਂ ਬਾਜ਼ ਆਂਵਦੇ ਨ ਧਰਮੀ ਸੂਰਮੇਂ ਜੰਗ ਮਚਾਈ ਰੱਖਣ ਘਰ ਘਾਟ ਸਾਰੇ ਬਰਬਾਦ ਹੋ ਗਏ ਸਬਰ ਸ਼ੁਕਰ ਵਿਚ ਬੇਪ੍ਰਵਾਹੀ ਰੱਖਣ ਕਦਮ ਧਰਮ ਤੋਂ ਪਿਛ੍ਹਾਂ ਨਾ ਮੂਲ ਹਟਦੇ ਵਿਚ ਦੁੱਖਾਂ ਦੇ ਸੁੱਖ ਮਨਾਈ ਰੱਖਣ ਲੜਨ ਮਰਨ ਦਾ ਚਾ ਕਰਤਾਰ ਸਿੰਘਾ ਕਾਇਰਪੁਣੇ ਨੂੰ ਸਦਾ ਧਕਾਈ ਰੱਖਣ ਤਥਾ ਹੋਯਾ ਸਿੰਘਾਂ ਦਾ ਬਹੁਤ ਨੁਕਸਾਨਭਾਰਾ ਤੇ ਮੁਸੀਬਤਾਂ ਬਹੁਤ ਉਠਾਈਆਂ ਸਨ ਸਿੰਘ ਜਰਜਰੇ ਹੋ ਗਏ ਨਾਲ ਫੱਟਾਂ ਜਿੰਦਾਂ ਕਈ ਹਜ਼ਾਰ ਗਵਾਈਆਂ ਸਨ ਮਾਰੇ ਭੁਖਾਂ ਤੇ ਦੁਖਾਂ ਨੇ ਤੰਗ ਕੀਤੇ ਪਈਆਂ ਆਣਕੇ ਬਹੁਤ ਬਲਾਈਆਂ ਸਨ ਟਿਕੇ ਜਾਕੇ ਮਾਲਵੇ ਦੇਸ ਅੰਦਰ ਘੜੀਆਂ ਸੁਖਾਂ ਦੀਆਂ ਕੁਝ ਆਈਆਂ ਸਨ ਕੀਤੀ ਮਾਲਵੇ ਵਾਲਿਆਂ ਬਹੁਤ ਸੇਵਾ ਨਾਲੇ ਕਾਰੀਆਂ ਠੀਕ ਕਰਾਈਆਂ ਸਨ ਦੁਧ ਦਹੀਂ ਦੀ ਕੁਝ ਪ੍ਰਵਾਹ ਨਾ ਸੀ ਦੇਂਦੇ ਖਾਣ ਨੂੰ ਦੁਧ ਮਲਾਈਆਂ ਸਨ ਹੌਲੀ ਹੌਲੀ ਸਾਰੇ ਜ਼ਖਮੀ ਹੋਇ ਰਾਜ਼ੀ ਮਾਰ ਖੁਸ਼ਕੀਆਂ ਸਭ ਉਡਾਈਆਂ ਸਨ ਘੋੜੋ ਖਾ ਕੇ ਫਸਲ ਤਿਆਰ ਹੋਏ ਆ ਜਵਾਨਾਂ ਤੇ ਲਾਲੀਆਂ ਛਾਈਆਂ ਸਨ ਰੋਗੀ ਮਾਂਦੇ ਸਾਰੇ ਆਣ ਠੀਕ ਹੋਏ ਦੁਖ ਹੋ ਗਏ ਸਭ ਹਵਾਈਆਂ ਸਨ ਭੁਲ ਗਈ ਔਖਿਆਈ ਕਰਤਾਰ ਸਿੰਘਾ ਵਾਗਾਂ ਖੁਸ਼ੀ ਨੇ ਫੇਰ ਪਰਤਾਈਆਂ ਸਨ ਲੱਖੂ ਦੀਆਂ ਸ਼ੇਖੀਆਂ ਲੱਖੂ ਪਰਤ ਲਾਹੌਰ ਦੇ ਵਿਚ ਗਿਆ ਫਤਹ ਆਪਣੇ ਥਾਂ ਉਹ ਪਾ ਆਇਆ ਦੇਂਦਾ ਸੂਬੇ ਨੂੰ ਜਾ ਵਧਾਈਆਂ ਜੀ ਮਾਰ ਸਿੰਘਾਂ ਨੂੰ ਦੇਸੋਂ ਧਕਾ ਆਇਆ ਸਿੰਘ ਰਿਹਾ ਪੰਜਾਬ ਦੇ ਵਿਚ ਕੋਈ ਨਾ ਮੈਂ ਜੜ੍ਹਾਂ ਤੋਂ ਪੁੱਟ ਗਵਾ ਆਇਆ ਇਹ ਪੰਥ ਫਸਾਦ ਦੀ ਜੜ੍ਹ ਭਾਰਾ ਮੈਂ ਨਾਮ ਨਿਸ਼ਾਨ ਮਿਟਾ ਆਇਆ ਇਹ ਨ ਦੱਸਦਾ ਜਾਲਮ ਖੱਤ੍ਰੀ ਉਸ ਸੌਦਾ ਮਹਿੰਗਾ ਮੈਂ ਕਰ ਕਰਾ ਆਇਆ ਤੀਹ ਚਾਲੀ ਹਜ਼ਾਰ ਜਵਾਨ ਮੋਮਨ ਬਲੀ ਜੰਗ ਦੀ ਜਾਇ ਚੜ੍ਹਾ ਆਇਆ ਦੇਸ ਸਾਰੇ ਦੇ ਤਾਈਂ ਬਰਬਾਦ ਕਰਕੇ ਹਾਂ ਪਿਟਣੇ ਸਦਾ ਦੇ ਪਾ ਆਇਆ *ਤੇਰਾ ਪੁੱਤ ਭਤੀਜੜਾ ਆਪਣਾ ਭੀ ਧਾਰ ਤੇਗ ਦੀ ਅੱਗੇ ਰੁੜ੍ਹਾ ਆਇਆ ਬਾਦਸ਼ਾਹੀ ਦੀ ਜੜ੍ਹ ਨੂੰ ਖੋਖਲੀ ਕਰ ਧੱਕਾ ਮਾਰ ਕੇ ਝੂਣ ਹਿਲਾ ਆਇਆ ਪਾਜ਼ੀ ਬਣਕੇ ਆਪ ਕਰਤਾਰ ਸਿੰਘਾ ਪਿਛ੍ਹਾਂ ਨੱਠ ਕੇ ਜਾਨ ਬਚਾ ਆਇਆ *ਸੂਬੇ ਦਾ ਪੁਤ੍ਰ । ਕਰੜੇ ਹੁਕਮ ਲੱਖੂ ਡੌਂਡੀਆਂ ਫੇਰੀਆਂ ਦੇਸ ਅੰਦਰ ਜਾਵੇ ਮਾਰਿਆ ਸਿਖ ਅਖਵਾਇ ਜੇਹੜਾ ਘਰ ਘਾਟ ਉਹਦਾ ਜ਼ਬਤ ਜਾਇ ਕੀਤਾ ਬਾਣੀ ਗੁਰੂ ਦੀ ਪੜੇ ਪੜ੍ਹਾਇ ਜੇਹੜਾ ਉਹ ਕਹਿਰ ਸ੍ਰਕਾਰ ਦਾ ਹੋਇ ਭਾਗੀ ਕੇਸ ਪੁਤ੍ਰਾਂ ਸਿਰ ਰਖਵਾਇ ਜੇਹੜਾ ਉਹਨੂੰ ਮਿਲਣ ਇਨਾਮ ਜਾਗੀਰ ਨਾਲੇ ਟੋਲ ਸਿੰਘਾਂ ਦੇ ਤਾਈਂ ਫੜਾਇ ਜੇਹੜਾ ਉਹਦਾ ਘਣਬੱਚਾ ਘਾਣੀ ਪੀੜਦੇਣਾ ਨਾਲ ਸਿੰਘਾਂ ਦੇ ਮਿਲੇ ਮਿਲਾਇ ਜੇਹੜਾ ਜਾਵੇ ਮਾਰਿਆ ਤੁਰਤ ਕਰਤਾਰ ਸਿੰਘਾ ਗੁਰੂ ਗ੍ਰੰਥ ਨੂੰ ਗੁਰੂ ਮਨਾਇ ਜੇਹੜਾ ਵਾਕ ਕਵੀ ਏਸ ਜ਼ਾਲਮ ਖੱਤਰੀ ਹਾਕਮਾਂ ਤੋਂ ਵਧ ਸਿੰਘਾਂ ਤੇ ਜ਼ੁਲਮ ਕਮਾਇ ਭਾਈ ਧਰਮਸਾਲਾਂ ਤੇ ਗੁਰ ਅਸਥਾਨ ਢਾਹੇ ਗ੍ਰੰਥ ਪੋਥੀਆਂ ਢੂੰਢ ਫੁਕਾਇ ਭਾਈ ਓਨਾਂ ਦਿਨਾਂ ਅੰਦ੍ਰ ਸਿੰਘ ਬਹੁਤ +ਫੜ ਕੇ ਜ਼ਾਲਮ ਦੁਖ ਦੇਕੇ ਮਰਵਾਇ ਭਾਈ ਮੁੱਦਾ ਗੱਲ ਕੀ ਹਾਕਮਾਂ ਨਾਲ ਰਲਕੇ ਜ਼ੁਲਮ ਲੱਖੂ ਨੇ ਹੱਦੋਂ ਟਪਾਇ ਭਾਈ ਦੀਨ ਦੁਨੀ ਦੇ ਪਿਛੇ ਗਵਾਇ ਲਿਆ ਦੁਨੀ ਨਿਭੀ ਨ ਨਾਲ ਲਖਾਇ ਭਾਈ ਅਗੇ ਵੇਖਣਾ ਹੁਣ ਕਰਤਾਰ ਸਿੰਘਾ ਕਿਵੇਂ ਕੀਤੀਆਂ ਦਾ ਫਲ ਪਾਇ ਭਾਈ +ਲਤੀਫ ਲਿਖਦਾ ਹੈ ਕਿ ਲੱਖੂ ਨੇ ਹਜ਼ਾਰਾਂ ਸਿਖ ਬੇੜੀਆਂ ਪਾਕੇ ਲਾਹੌਰ ਖੜੇ ਸਨ ਤੇ ਲਾਹੌਰ ਦੇ ਬਜ਼ਾਰਾਂ ਵਿਚ ਫੇਰਕੇ ਆਖਰ ਕਤਲ ਕਰ ਦਿੱਤੇ ਸਨ । (ਦੇਖੋ ਹ: ਰ: ਗੁ: ਹਿਸਟ੍ਰੀ ਆਫ ਦੀ ਸਿਖਸ ਵੀ ੫੧, ੧) #ਸ਼ਾਹ ਨਵਾਜ਼ ਖਾਂ ਤੇ ਯਾਹਯੇ ਖਾਂ ਦਾ ਵਿਰੋਧ ਸੁਣੀ ਸਿੰਘਾਂ ਦੀ ਰੱਬ ਪੁਕਾਰ ਆਕੇ ਲਾਂਭੋਂ ਬਿੱਜ ਲਾਹੌਰ ਤੇ ਪਾਂਵਦਾ ਏ ਸੂਬੇ ਖਾਨ ਬਹਾਦਰ ਦੇ ਬੇਟਿਆਂ ਦਾ ਆਪੋ ਵਿਚ ਵਿਰੋਧ ਵਧਾਂਵਦਾ ਏ ਸ਼ਾਹ ਨਿਵਾਜ਼ ਭਰਾ ਯਾਹਯੇ ਖਾਂ ਦਾ ਸੀ ਓਹ ਚੜ੍ਹ ਮੁਲਤਾਨ ਤੋਂ ਆਂਵਦਾ ਏ ਜਾਇਦਾਦ ਜੋ ਆਪਣੇ ਬਾਪ ਦੀ ਸੀ ਹਿੱਸਾ ਲੈਣ ਦੇ ਵਾਸਤੇ ਧਾਂਵਦਾ ਏ ਨਾਲ ਲੈਕੇ ਫੌਜ ਜੱਰਾਰ ਭਾਰੀ ਡਰੇ ()ਬਾਗ ਸ਼ਾਲ੍ਹਾਮਾਰ ਲਾਂਵਦਾ ਏ ਸੂਰਤ ਸਿੰਘ ਦੀਵਾਨ ਨੂੰ ਭੇਜ ਕਰਕੇ ਯਾਹਯੇ ਖਾਂ ਨੂੰ ਖਬਰ ਪੁਚਾਂਵਦਾ ਏ ਅੱਧ ਮੈਨੂੰ ਦਿਹ ਬਾਪਦੀ ਜਾਇਦਾਦੋਂ ਯਾਹਯੇਖਾਂ ਨ ਦਿਲ ਤੇ ਲਿਆਂਵਦਾ ਏ ਮੁੜ ਗਿਆ ਦੀਵਾਨ ਕਰਤਾਰ ਸਿੰਘਾਂ ਸ਼ਾਹ ਨਿਵਾਜ਼ ਨੂੰ ਹਾਲ ਸੁਣਾਂਵਦਾ ਏ #ਹ: ਰ: ਗੁਪਤਾ (੨੧ ਨਵੰਬਰ ੧੭੪੬-੨੧ ਮਾਰਚ ੧੭੪੭) ()ਹਜ਼ਰਤ ਅਸ਼ਹਾਨ ਦੀ ਕਬਰ ਪਾਸ । ਈਦ ਦਾ ਦਿਨ ਅਠਾਰਾਂ ਸੌ ਦਾ ਇਹ ਚੌਥਾ ਸਾਲ ਹੈਸੀ ਮੇਲਾ ਈਦ ਲੱਗਾ ਸ਼ਾਲ੍ਹਾਮਾਰ ਅੰਦਰ ਮੋਮਨ ਸ਼ਹਿਰ ਦੇ ਓਸ ਥਾਂ ਹੋਇ ਕੱਠੇ ਪੜ੍ਹਦੇ ਫਿਰਨ ਨਮਾਜ਼ ਬਹਾਰ ਅੰਦਰ ਯਾਹਯੇ ਖਾਂ ਭੀ ਗਿਆ ਨਮਾਜ਼ ਪੜ੍ਹਨੇ ਫੌਜ ਲੈ ਕੇ ਬੜੇ ਹੰਕਾਰ ਅੰਦਰ ਹੋਇਆ ਦੋਹਾਂ ਭਰਾਵਾਂ ਦਾ ਮੇਲ ਓਥੇ ਮਿਲੇ ਧਾਰ ਕੇ ਕੁਝ ਪਿਆਰ ਅੰਦਰ ਰਲ ਮਿਲ ਕੇ ਪੜ੍ਹੀ ਨਮਾਜ਼ ਕੱਠੀ ਮਹਿਫਲ ਲਾ ਬੈਠੇ ਰਖ ਖਾਰ ਅੰਦਰ ਹੋਇਆ ਬੋਲ ਕਬੋਲ ਕਰਤਾਰ ਸਿੰਘਾ ਭਾਈ ਝਗੜੇ ਦੋਵੇਂ ਦਰਬਾਰ ਅੰਦਰ ਵਾਕ ਕਵੀ ਗੱਲਾਂ ਕਰਦਿਆਂ ਵਧ ਕੁਪੱਤ ਗਿਆ ਆਣ ਉਤਰੇ ਤੇਗਾਂ ਦੀ ਮਾਰ ਉੱਤੇ ਮਾਰੇ ਸੂਬੇ ਦੇ ਆਦਮੀ ਬਹੁਤ ਗਏ ਪੈ ਗਏ ਮੁਲਤਾਨੀ ਸ਼ਿਕਾਰ ਉੱਤੇ ਸ਼ਾਹਨਿਵਾਜ਼ ਖਾਂ ਨੇ ਯਾਹਯੇਖਾਂ ਫੜਿਆ ਭਾਰਪੈਗਿਆ ਲੱਖੂ ਬੁਰਯਾਰ ਉੱਤੇ ਸਮਝ ਕਲਾ ਦਾ ਮੂਲ ਸ਼ੈਤਾਨ ਤਾਈਂ ਕੀਤਾ ਕੈਦ ਲਾ ਜੁਰਮ ਗਵਾਰ ਉੱਤੇ ਦੋਵੇਂ ਕੈਦੀਆਂ ਵਾਂਗ ਬੈਠਾ ਲਏ ਖੜੇ ਕਰ ਦਿਤੇ ਪਹਿਰੇਦਾਰ ਉੱਤੇ ਬਾਜ਼ੀ ਉਲਟੀ ਝਟ ਕਰਤਾਰ ਸਿੰਘਾ ਕਰਦੇ ਆਕੜਾਂ ਸਨ ਕਿਹੜੀ ਕਾਰ ਉੱਤੇ +ਸ਼ਾਹ ਨਿਵਾਜ਼ ਨੇ ਲਾਹੌਰ ਦੇ ਤਖਤ ਤੇ ਕਬਜ਼ਾ ਕਰਨਾ ਸ਼ਾਲ੍ਹਾਮਾਰ ਤੋਂ ਸ਼ਾਹ ਨਿਵਾਜ਼ ਚੜ੍ਹਿਆ ਆਣ ਤਖਤ ਲਾਹੌਰ ਸੰਭਾਲਯਾ ਸੀ ਜਾਇਦਾਦ ਸਾਰੀ ਉਤੇ ਕਰ ਕਬਜ਼ਾ ਜੇਹਲ ਵਿਚ ਦੋਹਾਂ ਤਾਈਂ ਡਾਲਯਾ ਸੀ ਸੂਬਾ ਸਣੇ ਦੀਵਾਨ ਦੇ ਕੈਦ ਹੋਯਾ ਤਹਿਤ ਪਿਛਲਾ ਸਾਰਾ ਉਠਾਲਯਾ ਸੀ ਮੱਲ ਤਖਤ ਲਹੌਰ ਕਰਤਾਰ ਸਿੰਘਾ ਸ਼ਾਹ ਨਿਵਾਜ਼ ਨੇ ਲੱਖੂ ਨੂੰ ਗਾਲਯਾ ਸੀ +ਨਵੰਬਰ ਦੇ ਮਹੀਨੇ ਸ਼ਾਹ ਨਿਵਾਜ਼ ਤੇ ਯਾਹਯੇ ਖਾਂ ਦੀ ਥੋੜੀ ਹੀ ਲੜਾਈ ਹੋਈ ਤੇ ਯਾਹਯਾ ਖਾਂ ਦੀ ਫੌਜ ਕਮਜ਼ੋਰ ਹੋ ਗਈ ਤਾਂ ਉਸਨੇ ਸ਼ਾਹ ਨਿਵਾਜ਼ ਨੂੰ ਛੇ ਲੱਖ ਨਕਦੀ ਦੇ ਕੇ ਪਿੱਛਾ ਛੁਡਾਯਾ,ਸ਼ਾਹ ਨਿਵਾਜ਼ ਨੇ ਉਸ ਵਲੋਂ ਹਟਕੇ ਕਈ ਥਾਂ ਸਾਂਭ ਲਏ । ਇਹ ਸੁਣ ਕੇ ਯਾਹਯੇ ਖਾਂ ਨੇ ਬੜਾ ਗੁਸਾ ਕੀਤਾ ਤੇ ਫੌਜ ਦੀ ਤਿਆਰੀ ਕਰਨੀ ਅਰੰਭ ਦਿਤੀ । ਇਹ ਸੁਣਕੇ ਸ਼ਾਹ ਨਿਵਾਜ਼ ਮੜ ਆਯਾ ਤੇ ੧੭ ਮਾਰਚ ੧੭੪੭ ਨੂੰ ਲੜਾਈ ਸ਼ੁਰੂ ਹੋਈ ਤੇ ੨੧ਮਾਰਚ ਨੂੰ ਕਿਸੇ ਰੋਕ ਟੋਕ ਬਿਨਾਂ ਸ਼ਾਹ ਨਿਵਾਜ਼ ਨੇ ਲਾਹੌਰ ਤੇ ਕਬਜ਼ਾ ਕਰ ਲਿਆ (ਹ: ਰ: ਗੁਪਤਾ) ਯਾਹਯੇ ਖਾਂ ਨੇ ਕੈਦ ਵਿਚੋਂ ਨਿਕਲ ਕੇ ਦਿੱਲੀ ਪਹੁੰਚਣਾ ਸ਼ਾਹ ਨਵਾਜ਼ ਲਾਹੌਰ ਸੰਭਾਲ ਬੈਠਾ ਕੈਦ ਵਿਚ ਭਰਾ ਨੂੰ ਪਾ ਕਰਕੇ ਯਾਹਯੇ ਖਾਂ ਨੂੰ ਰੱਖਿਆ ਜੇਹਲ ਖਾਨੇ ਪਾ ਬੇੜੀਆਂ ਪਹਿਰੇ ਬੈਠਾ ਕਰਕੇ ਪਹਿਰੇਦਾਰ ਪਠਾਨ ਕਸੂਰ ਦੇ ਸਨ ਨਾਲ ਉਹਨਾਂ ਦੇ ਮਿਲ ਮਿਲਾ ਕਰਕੇ ਯਾਹਯੇ ਖਾਂ ਚੋਰੀ ਰਾਤੀਂ *ਨਿਕਲ ਗਿਆ ਵੱਲ ਦਿੱਲੀ ਦੇ ਪੈਰ ਉਠਾ ਕਰਕੇ ਕਮਰਦੀਨ ਵਜ਼ੀਰ ਸੀ ਵਿਚ ਦਿੱਲੀ ਰੁੱਨਾ ਓਸ ਨੂੰ ਦੁਖ ਸੁਣਾ ਕਰਕੇ ਇਨ੍ਹਾਂ ਦੋਹਾਂ ਦਾ ਉਹ ਬਾਬਾ ਲੱਗਦਾ ਸੀ ਯਾਹਯੇ ਖਾਂ ਨੂੰ ਧੀਰ ਧਰਾ ਕਰਕੇ ਬਾਦਸ਼ਾਹ ਦੇ ਪਾਸ ਜਾ ਖੜਾ ਕੀਤਾ ਯਾਹਯੇ ਖਾਂ ਦਾ ਹਿਤ ਰਖਾ ਕਰਕੇ ਕਹਿਆ ਸ਼ਾਹ ਨਿਵਾਜ਼ ਨੇ ਬੁਰਾ ਕੀਤਾ ਤਖਤ ਮੱਲ ਲਿਆ ਆਪੇ ਜਾ ਕਰਕੇ ਓਹਨੂੰ ਤਾੜਨਾ ਕਰਨੀ ਚਾਹੀਦੀ ਏ ਫੌਜ ਦਿੱਲੀਓਂ ਝਟ ਚੜ੍ਹਾ ਕਰਕੇ ਦੇਂਦਾ ਬਾਦਸ਼ਾਹ ਹੁਕਮ ਕਰਤਾਰ ਸਿੰਘਾ ਤਾੜੋ ਓਸਨੂੰ ਸਜ਼ਾ ਦਿਵਾ ਕਰਕੇ *ਅਹਿਮਦ ਯਾਰ ਖਾਂ ਕਸੂਰੀਆ ਆਦਿ ਦੀ ਰਾਹੀਂ ਯਾਹਯੇ ਖਾਂ ਨੂੰ ਇਕ ਟੋਕਰੀ ਵਿਚ ਬੰਦ ਕਰਕੇ ਇਹ ਜ਼ਾਹਰ ਕਰਦਿਆਂ ਹੋਇਆਂ ਕਿ ਇਸ ਟੋਕਰੀ 'ਚ ਖਾਣ ਦੀਆਂ ਚੀਜ਼ਾਂ ਹਨ, ਜੇਹਲੋਂ ਬਾਹਰ ਇਕ ਆਦਮੀ ਦੇ ਸਿਰ ਤੇ ਟੋਕਰੀ ਚੁਕਵਾ ਕਢਵਾ ਦਿਤਾ ਸੀ । (ਸ:ਮ:ਲ:) ਸ਼ਾਹ ਨਿਵਾਜ਼ ਨੇ ਸੁਣਕੇ ਬੰਦੋਬਸਤ ਕਰਨਾ ਸ਼ਾਹਨਿਵਾਜ਼ ਨੂੰ ਖਬਰਲਾਹੌਰ ਪੁੱਜੀ ਫੌਜਾਂ ਆਉਂਦੀਆਂ ਤੇਰੇ ਤੇ ਧਾ ਜਲਦੀ +ਕਮਰਦੀਨ ਨੇ ਕੀਤਾ ਏ ਵੈਰ ਭਾਰਾ ਬਾਦਸ਼ਾਹ ਦਾ ਹੁਕਮ ਲਖਾ ਜਲਦੀ ਫੌਜਾਂ ਆਈਆਂ ਸਮਝ ਤਿਆਰ ਹੋ ਕੇ ਲੈ ਆਪਣੇ ਪੈਰ ਜਮਾ ਜਲਦੀ ਇਹ ਸੁਣਕੇ ਸ਼ਾਹ ਨਿਵਾਜ ਨੇ ਜੀ ਵਿਚ ਦਿਲ ਦੇ ਸੋਚ ਦੁੜਾ ਜਲਦੀ ++ਅਹਿਮਦ ਸ਼ਾਹ ਨੂੰ ਲਿਖਿਆ ਖਤ ਹੱਥੀਂ ਤੂੰ ਵੱਲ ਪੰਜਾਬ ਦੇ ਆ ਜਲਦੀ ਸਾਂਭ ਲੈ ਲਾਹੌਰ ਦੇ ਤਖਤ ਤਾਈਂ ਕੂਚ ਕਾਬਲੋਂ ਸ਼ਾਹਾ ਬੁਲਾ ਜਲਦੀ ਜਿੰਨੀ ਪੁਜੇਗੀ ਕਰਾਂ ਇਮਦਾਦ ਤੇਰੀ ਢਿੱਲ ਲਾਈਂ ਨਾ ਪੈਰ ਉਠਾ ਜਲਦੀ ਅੰਨ੍ਹਾਂ ਚਾਹੇ ਦੋ ਅੱਖਾਂ ਕਰਤਾਰ ਸਿੰਘਾ ਉੱਠ ਬੈਠਾ ਅਲਹਮਦ ਸੁਣਾ ਜਲਦੀ +ਸੂਬੇ ਖਾਨ ਬਹਾਦਰ ਦਾ ਚਾਚਾ । ++ਹ:ਰ:ਗ: ਸ਼ਾਹ ਨਿਵਾਜ਼ ਦਾ ਅਹਿਮਦ ਸ਼ਾਹ ਨੂੰ ਪਿਸ਼ਾਵਰ ਵਿਚ ਮਿਲਣਾ ਲਿਖਦੇ ਹਨ । ਅਹਿਮਦ ਸ਼ਾਹ ਅਬਦਾਲੀ ਇਹ ਹਿਰਾਤ ਇਲਾਕੇ ਦਾ ਰਹਿਣਵਾਲਾ ਦੇਵਾਂ ਏਸਦਾ ਹਾਲ ਸੁਣਾਇ ਭਾਈ ਖਾਨਦਾਨ ਪਠਾਣਾਂ ਦਾ ਇਕ ਓਧਰ ਓਨਾਂ ਵਿਚ ਇਕ ਹੋਯਾ ਦਾਨਾਇ ਭਾਈ ਓਹਦਾ ਨਾਮ ਅਬਦੁੱਲਾ ਖਾਨ ਹੈਸੀ ਲੋਕ ਇੱਜ਼ਤ ਕਰਨ ਸਬਾਇ ਭਾਈ ਓਹਨੂੰ ਕਹਿਣ ਲੱਗੇ 0ਅਬਦਾਲ ਸਾਰੇ ਅਗੇ ਓਸ ਦੇ ਸੀਸ ਝੁਕਾਇ ਭਾਈ ਖਾਨਦਾਨ ਓਸੇ ਵਿਚ ਇਕ *ਅਹਿਮਦ ਪੈਦਾਵਾਰ ਹੋਯਾ ਹੈਸੀ ਆਇ ਭਾਈ ਛੋਟੇ ਹੁੰਦੇ ਦਾ ਮਰਗਿਆ ਬਾਪ ਸਿਰ ਤੋਂ ਲਿਆ ਦੁਖਾਂ ਨੇ ਆਣਦਬਾਇ ਭਾਈ ਮਾਂ ਕਰ ਮਜ਼ਦੂਰੀਆਂ ਦਿਨ ਕੱਟੇ ਵੇਲਾ ਵਖਤਾਂ ਨਾਲ ਲੰਘਾਇ ਭਾਈ ਸਾਬਰ ਸ਼ਾਹ ਫਕੀਰ ਸੀ ਇਕ ਓਧਰ ਅਹਿਮਦ ਓਸਦੇ ਪਾਸ ਰਹਾਇ ਭਾਈ ਓਹ ਖੁਸ਼ ਹੋ ਕੇ ਏਸੇ ਅਹਿਮਦੇ ਨੂੰ 'ਮੇਰਾ ਅਹਿਮਦ ਸ਼ਾਹ' ਬੁਲਾਇ ਭਾਈ ਇਕ ਦਿਨ ਫਕੀਰ ਉਹ ਵਿਚ ਜੰਗਲ ਅਹਿਮਦਸ਼ਾਹ ਦੇ ਤਈਂ ਬੈਠਾਇ ਭਾਈ ਵੱਡੇ ਨਾਲ ਪਰੇਮ ਦੇ ਲੈ ਪੱਤੇ +ਚੌਰ ਓਸ ਦੇ ਸਿਰ ਢੁਰਾਇ ਭਾਈ ਏਨੇ ਚਿਰ ਤਾਈਂ ਨਾਦਰ ਆਇ ਗਿਆ ਸਾਬਰਸ਼ਾਹ ਦੇ ਤਈਂ ਪੁਛਾਇ ਭਾਈ ਇਹਕੀਹ ਆਪ ਕਰਦੇ,ਦੱਸੋ ਮੌਜਕੀਏ,ਸਾਬਰ ਆਖਯਾ ਸਹਿਜ ਸੁਭਾਇ ਭਾਈ ਮੈਂ ਆਪਣੇ ਅਹਿਮਦ ਸ਼ਾਹ ਦੇ ਸਿਰ ਸ਼ਾਹੀ ਚੌਰ ਹਾਂ ਰਿਹਾ ਫਿਰਾਇ ਭਾਈ ਬਾਦਸ਼ਾਹ ਮੈਂ ਇਹਨੂੰ ਬਨਾਵਣਾ ਏਂ ਅਰਜ਼ ਕਰ ਕੇ ਪਾਸ ਖੁਦਾਇ ਭਾਈ ਇਹਨੂੰ ਆਪਣੇ ਪਾਸ ਕਰਤਾਰ ਸਿੰਘਾ ਤੂੰ ਦੇਇ ਕੋਈ ਥਾਂ ਰਖਾਇ ਭਾਈ 0ਅਬਦਾਲ ਇਕ ਫਕੀਰੀ ਦਰਜਾ ਹੈ । *ਅਹਿਮਦ ਸ਼ਾਹ ਜ਼ਮਾਨ ਸ਼ਾਹ ਦਾ ਪੁਤ੍ਰ ਤੇ ਦੌਲਤ ਖਾਂ ਦਾ ਪੋਤਾ ਸੀ । ਇਸਦੇ ਵਡੇ ਮੁਲਤਾਨ ਦੇ ਵਸਨੀਕ ਸਨ ਪਰ ੧੧੨੯ ਹਿਜਰੀ ਮੁਤਾਬਕ ੧੭੨੦ ਈ: ਨੂੰ ਅਬਦੁਲ ਖਾਂ (ਜੋ ਅਹਿਮਦ ਸ਼ਾਹ ਦਾ ਵਡਾ ਸੀ) ਹਿਰਾਤ ਦੇ ਇਲਾਕੇ ਵਿਚ ਜਾ ਵੱਸਿਆ ॥ +ਅਬਦੁਲ ਕਰੀਮ ਉਲਵੀ ਅਹਿਮਦ ਸ਼ਾਹ ਦਾ ਆਪਣਾ ਇਤਿਹਾਸਕਾਰ । ਅਹਿਮਦ ਸ਼ਾਹ ਦਾ ਬਾਦਸ਼ਾਹ ਬਣਨਾ ਓਸੇ ਦਿਨ ਹੀ ਨਾਦਰ ਸ਼ਾਹ ਨੇ ਲੈ ਅਹਿਮਦ ਸ਼ਾਹ ਸਰਦਾਰ ਬਣਾਯਾ ਸੀ ਕੀਤਾ ਨਾਦਰ ਨੇ ਧਾਵਾ ਹਿੰਦ ਉਤੇ ਨਾਲ ਅਹਿਮਦ ਸ਼ਾਹ ਭੀ ਆਯਾ ਸੀ ਵੇਖ ਗਿਆ ਉਹ ਦੇਸ ਦਾ ਹਾਲ ਸਾਰਾ ਭੇਦ ਸ਼ਾਹੀ ਕਮਜ਼ੋਰੀ ਦਾ ਪਾਯਾ ਸੀ ਨਾਦਰ ਗਿਆ ਹਿਰਾਤ ਦੇ ਵਿਚ ਜਦੋਂ ਪਾਸਾ ਆਣਕੇ ਰੱਬ ਪਲਟਾਯਾ ਸੀ ਸਮਰ ਖਾਂ ਸਾਲਾ ਨਾਦਰਸ਼ਾਹ ਦਾ ਜੋ ਅਹਿਮਦਸ਼ਾਹ ਨਾਲ ਵੈਰ ਵਧਾਯਾ ਸੀ ਨਾਵੇਂ ਕੱਟ ਦਿਤੇ ਇਹਦੇ ਸਾਥੀਆਂ ਦੇ ਗੁੱਸਾ ਓਹਨਾਂ ਨੇ ਬੜਾ ਮਨਾਯਾ ਸੀ ਰਾਤ ਸਮਰ ਖਾਂ ਦੇ ਉਤੇ ਕਰ ਧਾਵਾ ਫੜ ਓਸ ਨੂੰ ਮਾਰਨਾ ਚਾਹਯਾ ਸੀ ਨਾਦਰਸ਼ਾਹ ਦੇ ਤੰਬੂ ਵਿਚ ਜਾਇ ਵੜਿਆ ਉਨ੍ਹਾਂ ਉਥੇ ਹੀ ਜਾਇ ਘਿਰਾਯਾ ਸੀ ਨਾਦਰਸ਼ਾਹ ਸਣੇ ਸਾਰੇ ++ਕਤਲ ਕੀਤੇ ਅਹਿਮਦਸ਼ਾਹ ਨੂੰ ()ਤਖਤ ਬੈਠਾਯਾ ਸੀ ਮੱਲ ਕਾਬਲ ਕੰਧਾਰ ਕਰਤਾਰ ਸਿੰਘਾ ਅਹਿਮਦ ਸ਼ਾਹ ਨੇ ਜ਼ੋਰ ਵਧਾਯਾ ਸੀ ++ਜੂਨ ੧੭੪੭ ਈਸਵੀ ਨੂੰ। ()੧੭੪੭ ਈ: ਨੂੰ ੨੩ ਸਾਲ ਦੀ ਉਮਰ ਵਿਚ । ਵਾਕ ਕਵੀ ਏਧਰ ਬਾਦਸ਼ਾਹੀ ਵਿਚ ਪਿਆ ਰੌਲਾ ਹਾਕਮ ਪਰਜਾ ਤੇ ਕਹਿਰ ਗੁਜ਼ਾਰ ਰਹੇ ਭਾਵੇਂ ਬਾਦਸ਼ਾਹੀ ਢਿੱਲੀ ਅਤਿ ਹੋਈ ਜ਼ੁਲਮ ਕਰ ਭਾਰੇ ਜ਼ੁਮੇਵਾਰ ਰਹੇ ਜ਼ੋਰ ਸ਼ਰ੍ਹਾ ਦਾ ਘਟਿਆ ਮੂਲ ਨਹੀਂ ਸੀ ਹਿੰਦੂ ਧਰਮ ਨੂੰ ਕਰ ਦੁਖ੍ਯਾਰ ਰਹੇ ਸਿੰਘਾਂ ਹਾਕਮਾਂ ਦਾ ਵਧਿਆ ਵੈਰ ਭਾਰਾ ਹੋ ਦੇਸ ਦੇ ਸੁਖ ਉਡਾਰ ਰਹੇ ਬਾਲ ਬੱਚੇ ਤੇ ਔਰਤਾਂ ਤੰਗ ਪਈਆਂ ਦੁਖੀ ਕਰ ਸਾਰੇ ਹਾਹਾ ਕਾਰ ਰਹੇ ਹਾਕਮ ਸ਼ਾਹੀ ਦਾ ਕਰ ਦਿਹ ਨਾਸ ਰੱਬਾ ਕਰ ਹਾਕਮ ਅੱਤ੍ਯਾਚਾਰ ਰਹੇ ਏਹਨਾਂ ਜ਼ਾਲਮਾਂ ਤੇ ਕਹਿਰ ਕਰ ਨਾਜ਼ਲ ਵੇਖ ਦੁਖੀ ਹੋ ਲੋਕ ਪੁਕਾਰ ਰਹੇ ਮਾਰੇ ਦੁਖੀ ਦੀ ਆਹ ਕਰਤਾਰ ਸਿੰਘਾ ਬੇੜੇ ਜ਼ੁਲਮ ਦੇ ਡੁਬ ਵਿਚਕਾਰ ਰਹੇ ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਤੇ ਪਹਿਲਾ ਧਾਵਾ ਅਠਾਰਾਂ ਸੌ ਉਤੇ ਚੌਥਾ ਸਾਲ ਜਾਂਦਾ ਅਹਿਮਦਸ਼ਾਹ ਪੰਜਾਬ ਨੂੰ ਧਾਇਆ ਸੀ ਲੈ ਕੇ ਬਾਰਾਂ ਹਜ਼ਾਰ ਜਵਾਨ ਚੰਗੇ ਤੁਰਤ :ਕਾਬਲੋਂ ਧਾਵਾ ਬੁਲਾਇਆ ਸੀ ਮਾਰੋ ਮਾਰ ਕਰਦਾ ਜਾਂ ਪਿਸ਼ੌਰ ਆਯਾ ਓਥੇ ਠਹਿਰ ਵਕੀਲ ਦੁੜਾਇਆ ਸੀ ਜਾਹ ਲਿਆ ਤੂੰ ਖਬਰ ਕਰਤਾਰ ਸਿੰਘਾ ਸ਼ਾਹਨਿਵਾਜ਼ ਨੇ ਕੀਹ ਬਣਾਇਆ ਸੀ : ਉਸ ਵੇਲੇ ਕਾਬਲ ਦਾ ਗਵਰਨਰ ਨਾਸਰ ਖਾਂ ਸੀ, ਜੋ ਕਿ ਨਾਦਰਸ਼ਾਹ ਨੇ ਨੀਯਤ ਕੀਤਾ ਸੀ । ਦਿਲੀ ਦੇ ਬਾਦਸ਼ਾਹ ਨੂੰ ਫਿਕਰ ਖਬਰਾਂ ਪੁੱਜੀਆਂ ਦਿੱਲੀ ਦੇ ਵਿਚ ਜਾਕੇ ਅਹਿਮਦਸ਼ਾਹ ਚੜ੍ਹ ਕਾਬਲੋਂ ਆਯਾ ਏ ਪਿਆ ਫਿਕਰ ਦਿੱਲੀ ਦੇ ਬਾਦਸ਼ਾਹ ਨੂੰ ਕਮਰਦੀਨ ਨੂੰ ਪਾਸ ਬੁਲਾਯਾ ਏ ਕਹਿੰਦਾ ਕਰ ਵਜ਼ੀਰ ਤਦਬੀਰ ਕੋਈ ਸ਼ਾਹ ਨਿਵਾਜ਼ ਨੇ ਕੰਮ ਗਵਾਯਾ ਏ ਓਸ ਅਹਿਮਦ ਸ਼ਾਹ ਨੂੰ ਸੱਦਿਆ ਏ ਉਤੇ ਦੇਸ ਤੁਫਾਨ ਚੜ੍ਹਾਯਾ ਏ ()ਸ਼ਾਹ ਨਿਵਾਜ਼ ਨੂੰ ਆਪਣੇ ਵੱਲ ਕਰੀਏ ਹੋਰ ਬਣੇ ਨ ਕੁਝ ਸੁਣਾਯਾ ਏ ਲਿਖੋ ਓਸ ਨੂੰ ਖਤ ਕਰਤਾਰ ਸਿੰਘਾ ਬਾਦਸ਼ਾਹ ਨੇ ਇਉਂ ਫੁਰਮਾਯਾ ਏ ()ਹਿਸਟ੍ਰੀ ਆਫ ਦੀ ਸਿਖਸ ਹ: ਰ: ਗੁ: ॥ ਦਿਲੀਓ ਸ਼ਾਹ ਨਿਵਾਜ਼ ਨੂੰ ਲਿਖਿਆ ਆਉਣਾ+ ਜੋ ਕੁਝ ਹੋ ਗਈ ਓਸਨੂੰ ਜਾਣ ਦਿਓ ਤੂੰ ਏਸ ਝੇੜੇ ਨੂੰ ਹੁਣ ਨਿਪਟਾ ਆਪੇ ਕਮਰਦੀਨ ਨੇ ਲਿਖਿਆ ਖਤ ਹੱਥੀਂ ਸ਼ਾਹ ਨਿਵਾਜ਼ ਨੂੰ ਫੇਰ ਵਡਿਆ ਆਪੇ ਸੂਬਾ ਤਖਤ ਲਾਹੌਰ ਤੇ ਤੂੰਹੇਂ ਪੱਕਾ ਰਹੋ ਹੁਕਮ ਇਨਸਾਫ ਕਮਾ ਆਪੇ ਆਉਂਦਾ ਕਾਬਲੋਂ ਅਹਿਮਦਸ਼ਾਹ ਚੜ੍ਹਿਆ ਜਿਹਨੂੰ ਲਿਆ ਹੈ ਤੂੰ ਬੁਲਾ ਆਪੇ ਗਲ ਪਈ ਬਲਾ ਨੂੰ ਲਾਹ ਹੱਥੀ ਜੰਗ ਆਉਂਦੇ ਨਾਲ ਮਚਾ ਆਪੇ ਫੌਜ ਦਿੱਲੀਓਂ ਭੀ ਹੋਰ ਪਹੁੰਚਦੀ ਏ ਕਰ ਟਾਕਰਾ ਪਿਛ੍ਹਾਂ ਮੁੜਾ ਆਪੇ ਸੂਬੇਦਾਰੀ ਦੀ ਸਨਦ ਇਹ ਭੇਜ ਦਿਤੀ ਤਖਤ ਰੱਖ ਯਾਂ ਹੱਥੀਂ ਗੁਆ ਆਪੇ ਸ਼ਾਹ ਨਿਵਾਜ਼ ਕੀਹ ਕਰੇ ਕਰਤਾਰ ਸਿੰਘਾ ਬੈਠਾ ਵੇਲਣੇ ਲੱਤ ਫਸਾ ਆਪੇ +੩ ਸਤੰਬਰ ਨੂੰ ਸ਼ਾਹ ਨੇ ਦਿਲੀ ਵਕੀਲ ਭੇਜਿਆ ਕਿ ਜੇ ਮੇਰਾ ਕਸੂਰ ਮੁਆਫ ਕਰ ਦਿਓ ਤਾਂ ਜੋ ਆਖੋਗੇ ਮੈਂ ਕਰਾਂਗਾ। ਸ਼ਾਹ ਨਿਵਾਜ਼ ਨੇ ਅਹਿਮਦ ਸ਼ਾਹ ਨੂੰ ਕੌਲ ਦਿਤੇ ਤੋਂ ਬੇਈਮਾਨ ਹੋ ਜਾਣਾ ਪਿਆ ਚਾਚੇ ਦਾ ਆਣ ਲਿਹਾਜ਼ ਸਿਰ ਤੇ ਸ਼ਾਹ ਨਿਵਾਜ਼ ਸਭ ਕੌਲ ਭੁਲਾ ਬੈਠਾ ਅਹਿਮਦਸ਼ਾਹ ਵਲੋਂ ਮੂੰਹ ਫੇਰ ਕਰਕੇ ਲੜਨ ਲਈ ਤਿਆਰ ਕਰਵਾ ਬੈਠਾ ਛਡ ਗਿਆ ਸਭ ਕੌਲ ਇਕਰਾਰ ਕੀਤੇ ਵੈਰ ਨਾਲ ਦੁਰਾਨੀ ਜਗਾ ਬੈਠਾ ਦਿੱਤਾ ਕੁਝ ਜਵਾਬ ()ਵਕੀਲ ਨੂੰ ਨ ਦਿਲੋਂ ਸ਼ਾਹ ਦਾ ਖੌਫ ਭੁਲਾ ਬੈਠਾ ਆਕੀ ਹੋ ਗਿਆ ਅਹਿਮਦ ਸ਼ਾਹ ਵਲੋਂ ਦਿਲੀ ਨਾਲ ਮੁੜ ਮੇਲ ਮਿਲਾ ਬੈਠਾ ਸਿੱਟਾ ਨਿਕਲਦਾ ਕੀਹ ਕਰਤਾਰ ਸਿੰਘਾ ਬਾਜ਼ੀ ਬਿਨਾਂ ਸਮਝੇ ਉਲਟਾ ਬੈਠਾ ਅਹਿਮਦ ਸ਼ਾਹ ਅਬਦਾਲੀ ਨੇ ਰੁਹਤਾਸ ਪਹੁੰਚਣਾ ਦਿੱਤੀ ਖਬਰ ਵਕੀਲ ਨੇ ਜਾ ਸਾਰੀ ਨਿਵਾਜ਼ ਕੋਲੋਂ ਬੇਈਮਾਨ ਹੋਯਾ ਮੇਲ ਓਸਨੇ ਕਰ ਲਿਆ ਨਾਲ ਦਿੱਲੀ ਤੇਰੇ ਵਲੋਂ ਮੁਨਹਰਫ ਸ਼ੈਤਾਨ ਹੋਯਾ ਅਹਿਮਦ ਸ਼ਾਹ ਨ ਕੁਝ ਪ੍ਰਵਾਹ ਕੀਤੀ ਨਾਲ ਗੁਸੇ ਅੰਦਰ ਭਖ ਆਨ ਹੋਯਾ ਦਿਤਾ ਹੁਕਮ ਪਿਛੋਂ ਫੌਜ਼ ਹੋਰ ਆਵੇ ਆਪ ਵੱਲ ਲਾਹੌਰ ਰਵਾਨ ਹੋਯਾ ਡੇਰੇ ਆਨ ਰੁਹਤਾਸ ਦੇ ਵਿਚ ਲਾਏ ਸ਼ਾਹ ਨਿਵਾਜ ਤੇ ਗੁਸਾ ਮਹਾਨ ਹੋਯਾ ਭੇਜੇ ਹੋਰ ਵਕੀਲ ਕਰਤਾਰ ਸਿੰਘਾ ਅਹਿਮਦ ਸ਼ਾਹ ਬਹੁ ਚਤੁਰ ਸੁਜਾਨ ਹੋਯਾ ਅਹਿਮਦ ਸ਼ਾਹ ਦੇ ਵਕੀਲ ਨੇ ਮਾਰਿਆ ਜਾਣਾ ਸਾਬਰਸਾਹ ਬੇਟਾ ਓਦ੍ਹੇ ਪੀਰ ਦਾ ਸੀ ਅਹਿਮਦ ਸ਼ਾਹ ਉਸਤਾਈਂ ਦੁੜਾਂਵਦਾ ਏ ਉਹ ਵਿਚ ਲਾਹੌਰ ਦੇ ਆਣ ਪੁਜਾ ਸ਼ਾਹ ਨਿਵਾਜ ਤਾਈਂ ਸਮਝਾਂਵਦਾ ਏ ਕੌਲ ਕਰਕੇ ਫਿਰ ਗਿਓਂ ਸ਼ਾਹ ਵਲੋਂ ਕੀਤਾ ਬੁਰਾ ਇਹ ਕੰਮ ਸੁਣਾਵਦਾ ਏ ਦੇਖ ਤੇਰੇ ਲਿਖੇ ਉਤੇ ਕਾਬਲੋਂ ਜੀ ਬਾਦਸ਼ਾਹ ਲੈ ਕੇ ਫੌਜਾਂ ਆਂਵਦਾ ਏ ਦਿੱਲੀ ਨਾਲ ਤੂੰ ਕਰ ਮਿਲਾਪ ਲਿਆ ਬਾਦਸ਼ਾਹ ਬੜਾ ਗੁਸਾ ਖਾਂਵਦਾ ਏ ਕੀਤੇ ਆਪਣੇ ਕੌਲ ਨਿਭਾ ਭਾਈ ਤੈਨੂੰ ਅਹਿਮਦ ਸਾਹ ਫੁਰਮਾਂਵਦਾ ਏ ਨਹੀਂ ਤਾਂ ਵੇਖ ਲਈਂ ਤੇਰੇ ਸਣੇ ਦਿੱਲੀ ਕਿਵੇਂ ਮਾਰਕੇ ਗਰਦ ਉਡਾਂਵਦਾ ਏ ਸਾਬਰ ਸ਼ਾਹ ਕੁਝ ਸਖਤ ਕਲਾਮ ਕੀਤੀ ਸ਼ਾਹ ਨਿਵਾਜ਼ ਨ ਧੀਰ ਧਰਾਂਵਦਾ ਏ ਓਸੇ ਵਕਤ ਜੱਲਾਦ ਬੁਲਾ ਕਰਕੇ ਸਾਬਰ ਸ਼ਾਹ ਨੂੰ ਕਤਲ ਕਰਾਂਵਦਾ ਏ ਰਾਜਨੀਤ ਦੇ ਉਲਟ ਕਰਤਾਰ ਸਿੰਘਾ ਸ਼ਾਹ ਨਿਵਾਜ਼ ਅਪਰਾਧ ਕਮਾਂਵਦਾ ਏ ਅਹਿਮਦ ਸ਼ਾਹ ਅਬਦਾਲੀ ਨੇ ਰੁਹਤਾਸ ਤੋਂ ਧਾਵਾ ਕਰਨਾ ਸ਼ਾਹ ਨਿਵਾਜ਼ ਨੇ ਛੱਡਕੇ ਰਾਜਨੀਤੀ ਸਾਬਰ ਸ਼ਾਹ ਤਾਈ ਮਰਵਾਇਆ ਜੀ ਹੈ ਵਕੀਲ ਨੂੰ ਮਾਰਨਾ ਜੁਰਮ ਭਾਰਾ ਰਾਜਨੀਤ ਦੇ ਵਿਚ ਲਖਾਇਆ ਜੀ ਸੁਣਿਆਂਹਾਲ ਇਹ ਅਹਿਮਦਸ਼ਾਹ ਨੇ ਜਾਂ ਗੁੱਸਾ ਓਸਦੇ ਚਿਤ ਸਮਾਇਆ ਜੀ ਹੋਕੇ ਅੱਗ ਬਗੋਲਾ ਰੁਹਤਾਸ ਵਿਚੋਂ ਅਹਿਮਦ ਸ਼ਾਹ ਲਾਹੌਰ ਨੂੰ ਧਾਇਆ ਜੀ ਮਾਰੋ ਮਾਰ ਕਰਦਾ ਦੇਸ ਲੰਘ ਆਯਾ ਸ਼ਾਹ ਨਿਵਾਜ਼ ਨੇ ਭੀ ਸੁਣ ਪਾਇਆ ਜੀ ਉਠ ਜੰਗ ਦੇ ਲਈ ਕਰਤਾਰ ਸਿੰਘਾ ਭਾਰਾ ਕੱਠ ਲਾਹੌਰ ਕਰਾਇਆ ਜੀ ਸ਼ਾਹ ਨਿਵਾਜ਼ ਦੀਆਂ ਤਿਆਰੀਆਂ ਆਈ ਦਿੱਲੀਓਂ ਕੋਈ ਇਮਦਾਦਨ ਸੀ ਸ਼ਾਹਨਿਵਾਜ਼ ਬੜਾ ਘਬਰਾਉਣ ਲੱਗਾ ਬਣੀ ਸੱਪ ਚਚੂੰਧਰ ਦੀ ਗੱਲ ਆਕੇ ਕੀਤੇ ਆਪਣੇ ਤੇ ਪਛਤਾਉਣ ਲੱਗਾ ਹੁਣ ਲੜੇ ਮਰੇ ਬਿਨਾਂ ਬਣੇ ਕੁਝ ਨ ਫੌਜ ਆਪਣੀ ਜਮ੍ਹਾਂ ਕਰਾਉਣ ਲੱਗਾ ਕੁਝ ਨੇੜਿਓਂ ਤੇੜਿਓਂ ਖਾੱਨਾ ਦੀਆਂ ਇਮਦਾਦਾਂ ਭੀ ਹੋਰ ਬੁਲਾਉਣ ਲੱਗਾ ਕੱਠ ਚਾਲੀ ਪੰਜਾਹ ਹਜ਼ਾਰ ਦਾ ਜੀ ਵੇਖ ਹੌਸਲੇ ਤਾਈਂ ਵਧਾਉਣ ਲੱਗਾ ਤੋਪਾਂ ਚਾੜ੍ਹੀਆਂ ਕੋਟ ਤੇ ਭਾਰੀਆਂ ਜੀ ਦਾਰੂ ਸਿੱਕਾ ਬੇਅੰਤ ਵਰਤਾਉਣ ਲੱਗਾ ਹੋ ਜੰਗ ਦੇ ਲਈ ਤਿਆਰ ਬੈਠਾ ਜ਼ੋਰ ਬਾਦਸ਼ਾਹ ਨਾਲ ਅਜ਼ਮਾਉਣ ਲੱਗਾ ਆ ਗਿਆ ਦੁਰਾਨੀ ਕਰਤਾਰ ਸਿੰਘਾ ਸੂਬਾ ਨਿਕਲ ਕੇ ਅਗੇ ਰੁਕਾਉਣ ਲੱਗਾ ਅਹਿਮਦ ਸ਼ਾਹ ਨੇ ਫਤਹ ਪਾਉਣੀ +ਜ਼ਿਲਾ ਖਾਂ ਸ਼ਾਹਦਰੇ ਜਾ ਰੋਕ ਕੀਤੀ ਦੋਹਾਂ ਦਲਾਂ ਮੁਕਾਬਲਾ ਆਨ ਹੋਯਾ ਪੰਜ ਹਿੱਸੇ ਸੀ ਫੌਜ ਲਾਹੌਰੀਆਂ ਦੀ ਭਾਰਾ ਆਣ ਕੇ ਗਰਮ ਮੈਦਾਨ ਹੋਯਾ ਅਸਮਤ ਬੇਗ ਬਖਸ਼ੀ ਲੜਿਆ ਹੋ ਅੱਗੇ ਦੋ ਪਹਿਰ ਚੰਗਾ ਘਮਸਾਨ ਹੋਯਾ ਜ਼ੋਰ ਵੇਖ ਲਾਹੌਰ ਦੀ ਫੌਜ ਦਾ ਜੀ ਖੰਡਾ ਖਿੱਚ ਅਗੇ ਸ਼ਾਹ ਦੁਰਾਨ ਹੋਯਾ ਕਜ਼ਲ ਬਾਸ਼ਾਂ ਦੁਰਾਨੀਆਂ ਜ਼ੋਰ ਫ਼ੜਿਆ ਡਾਢਾ ਬਰਪਾ ਆਣ ਤੂਫਾਨ ਹੋਯਾ ਜ਼ਿਲਾ ਖਾਂ ਕਸੂਰੀਆ ()ਬਿਗੜ ਗਿਆ ਸੂਬਾ ਲਸ਼ਕਰਾਂ ਸਣੇ ਹੈਰਾਨ ਹੋਯਾ ਪੈਰੋਂ ਹਿੱਲੀ ਆ ਫੌਜ *ਲਾਹੌਰੀਆਂ ਦੀ ਛੱਡੇ ਮੋਰਚੇ ਨਹੀਂ ਠਹਿਰਾਨ ਹੋਯਾ ਸ਼ਾਹ ਨਿਵਾਜ਼ ਖਾਂ ਹਾਰ ਕਰਤਾਰ ਸਿੰਘਾ ਸਿੱਧਾ ਦਿੱਲੀ ਦੇ ਵਲ ਰਵਾਨ ਹੋਯਾ +ਇਹ ਕਸੂਰੀਆ ਪਠਾਣ ਲਾਹੌਰ ਵਿਚ ਸ਼ਾਹ ਨਿਵਾਜ਼ ਦੀ ਫੌਜ ਦਾ ਕਮਾਂਡਰ ਸੀ ਤੇ ਲੜਾਈ ਦਾ ਜ਼ੋਰ ਪੈਣ ਤੇ ਅਹਿਮਦ ਸ਼ਾਹ ਨਾਲ ਮਿਲ ਗਿਆ ਸੀ । ()ਦੁਰਾਨੀਆਂ ਨਾਲ ਮਿਲ ਗਿਆ। *੮ ਜਨਵਰੀ ੧੭੪੮ ਨੂੰ ਸ਼ਾਹ ਸ਼ਾਹਦਰੇ ਪੁਜਾ,੧੦ ਤਾਰੀਖ ਨੂੰ ਰਾਵੀ ਟੱਪ ਹਮਲਾ ਕਰਦਿਤਾ ਤੇ ੧੩ ਤਾਰੀਖ ਨੂੰ ਲਾਹੌਰੀ ਫੌਜਾਂ ਨੂੰ ਹਾਰ ਦੇ ਲਾਹੌਰ ਤੇ ਕਬਜ਼ਾ ਹੋ ਗਿਆ । (ਹ: ਰ: ਗ:) ਲਾਹੌਰ ਨੂੰ ਦੁਰਾਨੀਆਂ ਨੇ ਲੁਟਣਾ ਸ਼ਾਹ ਨਿਵਾਜ਼ ਗਿਆ ?ਨੱਠ ਵਲ ਦਿੱਲੀ ਪਾਜ਼ੀ ਬਣ ਬੁਜ਼ਦਿਲੀ ਦਿਖਾਈ ਭਾਰੀ ਜਾ ਵੜੇ ਲਾਹੌਰ ਦੇ ਵਿਚ ਗਿਰਜੇ ਹੋ ਨਿਸੰਗ ਸੀ ਲੁੱਟ ਮਚਾਈ ਭਾਰੀ ਵਿਚ ਮੁਗਲ ਮਹੱਲਾ ਸੀ ਧਨੀ ਭਾਰਾ ਖਾਕ ਓਸਦੀ ਮਾਰ ਉਡਾਈ ਭਾਰੀ ਨਾਲ ਲੱਖੂ ਦੇ ਹੋ ਸਰਬੰਧੀਆਂ ਨੇ ਸੀ ਲਾਹੌਰ ਤਦੋਂ ਲੁਟਵਾਈ ਭਾਰੀ ਅਹਿਮਦਸ਼ਾਹ ਨੇ ਸਾਂਭਿਆ ਕਿਲੇ ਤਾਈਂ ਮਹਿਲਾਂ ਵਿਚ ਬੁਹਾਰੀ ਫਿਰਾਈ ਭਾਰੀ ਸ਼ਾਹੀ ਖਾਕ ਮਿਲ ਜਾਇ ਕਰਤਾਰ ਸਿੰਘਾ ਬਿੱਜ ਮੁਗਲਾਂ ਤੇ ਰੱਬ ਪਾਈ ਭਾਰੀ ? ਜਨਵਰੀ ੧੭੪੭ ਨੂੰ ਹੀਰੇ ਜਵਾਹਰ ਲੈਕੇ ਦਿੱਲੀ ਨੱਠ ਗਿਆ । ਅਹਿਮਦ ਸ਼ਾਹ ਨੇ ਕਿਲਾ ਵੇਖਣਾ ਅਹਿਮਦ ਸ਼ਾਹ ਲਾਹੌਰ ਦਾ ਕਿਲਾ ਡਿਠਾ ਜੋ ਪਸੰਦ ਆਏ ਸੋ ਸਮਾਨ ਲਏ ਖੋਲ੍ਹ ਖੋਲ੍ਹ ਕੇ ਡਿੱਠੀਆਂ ਸਭ ਜਾਈ ਦਾਰੂ ਸਿੱਕਾ ਹਥਿਆਰ ਮਹਾਨ ਲਏ ਲਈਆਂ ਹੋਰ ਚੀਜ਼ਾਂ ਬੇਸ਼ੁਮਾਰ ਕਈ ਗੱਡੇ ਭਰ ਬਹੁਤੇ +ਕੋਹਕਬਾਨ ਲਏ ਕੁਝ ਦਿਨ ਲਾਹੌਰ ਕਰਤਾਰ ਸਿੰਘਾ ਰਹੇ ਬਾਦਸ਼ਾਹ ਲਾਹਿ ਥਕਾਨ ਲਏ +ਕੋਹਬਾਨ, ਬਾਰੂਦ ਦੇ ਜ਼ੋਰ ਨਾਲ ਚੱਲਣ ਵਾਲੇ ਤੀਰ ॥ ਲੱਖੂ ਨੇ ਲਾਹੌਰ ਦਾ ਸੂਬਾ ਬਣਨਾ ਲੱਖੂ ਕੈਦ ਕੀਤਾ ਸ਼ਾਹਨਿਵਾਜ਼ ਹੈਸੀ ਪਿਛੇ ਹਾਲ ਇਹ ਸਾਰਾ ਸੁਣਾਯਾ ਸੀ ਵੈਰ ਲਿਆ ਦੀਵਾਨ ਨੇ ਨਾਲ ਸੂਬੇ ਸ਼ਾਹ ਨਿਵਾਜ਼ ਦੇ ਤਾਈਂ ਹਰਾਯਾ ਸੀ ਇਮਨਾਬਾਦੀਆਂ ਨੇ ਏਸ ਜੰਗ ਅੰਦ੍ਰ ਅਹਿਮਦ ਸ਼ਾਹ ਨੂੰ ਫੈਜ਼ ਪੁਚਾਯਾ ਸੀ ਭੇਦ ਦੱਸਕੇ ਸੂਬੇ ਦਾ ਓਸ ਤਾਈਂ ਸੂਬੇ ਤਾਈਂ ਨੁਕਸਾਨ ਪੁਚਾਯਾ ਸੀ ਨਾਲ ਹੋ ਕੇ ਸ਼ਹਿਰ ਲਾਹੌਰ ਤਾਈਂ ਅੱਛੀ ਤਰ੍ਹਾਂ ਓਹਨਾਂ ਲੁਟਵਾਯਾ ਸੀ ਅਹਿਮਦਸ਼ਾਹ ਦੀਵਾਨ ਤੇ ਖੁਸ਼ ਹੋਕੇ ਜੇਹਲ ਖਾਨਿਓਂ ਤੁਰਤ ਕਢਾਯਾ ਸੀ ਓਹਨੂੰ +ਨਿਮਕ ਹਰਾਮੀ ਦੇ ਬਦਲੇ ਆ ਬਾਦਸ਼ਾਹ ਨੇ ਤਖਤ ਬੈਠਾਯਾ ਸੀ ਬੈਠਾ ਬਖਤ ਨਾ ਸਮਝ ਕਰਤਾਰ ਸਿੰਘਾ ਮੌਤ ਆਪਣੀ ਤਾਈਂ ਬੁਲਾਯਾ ਸੀ +ਜਿਹੜੀ ਓਸਨੇ ਸ਼ਾਹ ਨਿਵਾਜ਼ ਨਾਲ ਕੀਤੀ ਸੀ । ਅਹਿਮਦ ਸ਼ਾਹ ਦੀ ਲਾਹੌਰੋਂ ਚੜ੍ਹਾਈ ਦਿਨ ਰਿਹਾ ਸਤਾਰਾਂ ਲਾਹੌਰ ਅੰਦਰ ਖੂਬ ਦੇਸ ਦੀ ਲੁਟ ਲੁਟਾਈ ਕੀਤੀ ਸ਼ਹਿਰ ਵਿਚ ਨ ਛਡਿਆ ਕਿਤੇ ਪੈਸਾ ਮਾਰ ਖਾਨਾਂ ਦੀ ਖੂਬ ਸਫਾਈ ਕੀਤੀ ਫੌਜ ਕਾਬਲੋਂ ਭੀ ਹੋਰ ਆਣ ਪੁਜੀ ਲੈਕੇ ਤੁਰਤ ਦਿੱਲੀ ਵਲ ਧਾਈ ਕੀਤੀ ਚੜ੍ਹਿਆ ਬਾਦਸ਼ਾਹ ਦਿੱਲੀ ਦਾ ਰੁਖਕਰਕੇ ਵਿਚ ਰਾਹਾਂਦੇ ਧੂੜ ਧੁਮਾਈ ਕੀਤੀ ਫੌਜ ਗਿਲਜ਼ਿਆਂ ਦੀ ਪਰ੍ਹਾਂ ਬੰਨ੍ਹ ਚੱਲੀ ਲੁਟ ਦੇਸ਼ ਦੀ ਮਾਰ ਤਬਾਹੀ ਕੀਤੀ ਪਾਈ ਲੁੱਟ ਦੁਰਾਨੀਆਂ ਦੇਸ ਅੰਦਰ ਖਾਕ ਪਿੰਡਾਂ ਦੀ ਮਾਰ ਉਡਾਈ ਕੀਤੀ ਆਇ ਕਾਲੀ ਦੈਂਤ ਬੇਤਰਸ ਭਾਰੇ ਉਹਨਾਂ ਮਾਰਕੇ ਤੰਗ ਲੁਕਾਈ ਕੀਤੀ ਭੇਡ ਬਕਰੀ ਕਿਤੇ ਨ ਰਹਿਣ ਦਿਤੀ ਲੁਟ ਰਾਹਾਂ ਦੇ ਵਿਚ ਮਚਾਈ ਕੀਤੀ ਕੱਠਾ ਪੱਛਮੋਂ ਹੋਇ ਤੁਫਾਨ ਚੜ੍ਹਿਆ ਡਾਢੀ ਵਿਚ ਪੰਜਾਬ ਸਫਾਈ ਕੀਤੀ ਰੌਲਾ ਪੈ ਗਿਆ ਭਾਰਾ ਕਰਤਾਰ ਸਿੰਘਾ ਸ਼ਾਹ ਦੇਸ਼ ਦੀ ਗਰਦ ਉਡਾਈ ਕੀਤੀ ਵਾਕ ਕਵੀ ਸਿੰਘ ਜੰਗਲਾਂ ਦੇ ਵਿਚ ਹੋ ਲਾਂਭੇ ਸਿਆਣੇ ਆਪਣਾ ਆਪ ਬਚਾਇ ਗਏ ਬਾਕੀ ਗਿਰਜਿਆਂ ਦੇ ਹੱਥ ਆਇ ਜਿਹੜੇ ਠੱਪ ਖਾਨ ਅਮੀਰ ਬੈਠਾਇ ਗਏ ਮਾਰੋ ਮਾਰ ਕਰਦੇ ਦਿੱਲੀ ਵਲ ਜਾਂਦੇ ਪਿੰਡ ਪੀਹੜ ਬਰਬਾਦ ਕਰਾਇ ਗਏ ਬੁਰੇ ਦੇਸ ਦੇ ਭਾਗ ਕਰਤਾਰ ਸਿੰਘਾ ਕੋਈ ਪੁੱਜ ਕੁਕਰਮ ਕਮਾਇ ਗਏ ਮੁਹੰਮਦ ਸ਼ਾਹ ਰੰਗੀਲੇ ਨੇ ਦਿੱਲੀਓਂ ਫੌਜਾਂ ਚੜ੍ਹਾਨੀਆਂ ਜਾਨ ਹੀਲ ਦਿੱਲੀ ਸ਼ਾਹ ਨਿਵਾਜ਼ ਪੁਜਾ ਓਸ ਕੀਤੀਆਂ ਜਾ ਆਹੋ ਜ਼ਾਰੀਆਂ ਸਨ ਬਾਦਸ਼ਾਹ ਸੁਣ ਗਜ਼ਬਦੇ ਵਿਚ ਆਯਾ ਫੌਜਾਂ ਓਸਨੇ ਚਾੜ੍ਹੀਆਂ ਭਾਰੀਆਂ ਸਨ ਅਹਿਮਦ ਸ਼ਾਹ ਸ਼ਾਹਜ਼ਾਦੇ ਦੇ ਹੁਕਮ ਥਲੇ ਹੋਈਆਂ ਦਿੱਲੀਓ ਖੂਬ ਤ੍ਯਾਰੀਆਂ ਸਨ ਬੜੇਬੜੇ *ਸ੍ਰਦਾਰ ਸਨ ਨਾਲ ਆਏ ਪਈਆਂ ਰਾਹਾਂ ਦੇ ਵਿਚ ਖਵਾਰੀਆਂ ਸਨ ਆਯਾ +ਅੱਸੀ ਹਜ਼ਾਰ ਅਸਵਾਰ ਜੰਗੀ ਅਗੇ ਜਿਨ੍ਹਾਂ ਮੁਹਿੰਮਾਂਕਈ ਮਾਰੀਆਂ ਸਨ ਗੱਡੇ ਗੋਲੇ ਬਾਰੂਦ ਦੇ ਭਰੇ ਹੋਏ ਬਹੁਤ ਨਾਲ ਤੋਪਾਂ ੦ਆਤਸਬਾਰੀਆਂ ਸਨ ਚੱਲੇ ਨਾਲ ਦੁਰਾਨੀ ਦੇ ਜੰਗ ਕਰਨੇ ਬਾਹਵਾਂ ਕਾਲਭਗਵਾਨ ਖਲਾਰੀਆਂ ਸਨ ਟੁਰੇ ਵੱਲ ਲਾਹੌਰ ਕਰਤਾਰ ਸਿੰਘਾ ਫੌਜਾਂ ਪਾਸ ਸਰਹੰਦ ਉਤਾਰੀਆਂ ਸਨ *ਸ਼ਾਹਜ਼ਾਦੇ ਅਹਿਮਦ ਸ਼ਾਹ ਦੇ ਨਾਲ ਵਜ਼ੀਰ ਕਮਰ ਦੀਨ, ਮੀਰ ਮੰਨੂੰ ਮਾਧੋ ਸਿੰਘ ਜੈ ਪੁਰੀਆ ਜੋ ਜੈਸਿੰਘ ਰਾਜਪੂਤ ਦਾ ਪੁਤਰ ਸੀ ਅਤੇ ਜਿਸ ਦਾ ਦੂਸਰਾ ਨਾਮ ਈਸ਼ਰ ਸਿੰਘ ਸੀ, ਅਬਦੁਲ ਮਨਸੂਰ ਖਾਂ, ਸਫਦਰ ਜੰਗ, ਸੱਯਦ ਸਲਾਬਤ ਖਾਂ ਆਦਿ ਜੰਗੀ ਸਰਦਾਰ ਤੇ ਦੇ ਜੰਗ ਦੇ ਮਛ ਆਏ ਸਨ। +ਹ:ਰ:ਗੁ: ੩ ਲਖ ਫੌਜ ਲਿਖਦਾ ਹੈ । ੦ਆਤਸ਼ਬਾਰੀਆਂ ਅੱਗ ਬਰਸਾਣ ਵਾਲੀਆਂ । ਸਰਹੰਦ ਦੇ ਪਾਸ ਮਨੌਰੇ ਦੇ ਮੈਦਾਨ ਵਿਚ ਦੋਹਾਂ ਦਲਾਂ ਦਾ ਮੁਕਾਬਲਾ ਦੋਵੇਂ ਦਲ ਆਇ ਦੋਹਾਂ ਪਾਸਿਆਂ ਥੀਂ ਮਾਰੋ ਮਾਰ ਕਰ ਧੂੜ ਧੁਮਾਈ ਕੀਤੀ ਹੋਯਾ ਪਾਸ ਮਨੌਰੇ ਦੇ ਟਾਕਰਾ ਆ ਦੋਹਾਂ ਦਲਾਂ ਨੇ ਜ਼ੋਰ ਅਜ਼ਮਾਈ ਕੀਤੀ ਪਿਆ ਬੜਾ ਭਾਰਾ ਘਮਸਾਨ ਓਥੇ ਮਾਰ ਮੌਤ ਨੇ ਭਾਰੀ ਤਬਾਹੀ ਕੀਤੀ ਕਮਰਦੀਨ *ਹਾਥੀ ਉਤੇ ਬੈਠ ਲੜਦਾ ਆਣ ਮੌਤ ਨੇ ਹੁਕਮ ਸੁਣਾਈ ਕੀਤੀ ਗੋਲੀ ਵੱਜੀ ਵਜ਼ੀਰ ਦੇ ਵਿਚ ਮੱਥੇ ਮੀਰ ਮੰਨੂੰ ਨੇ ਵੇਖ ਦਾਨਾਈ ਕੀਤੀ ਝਟ ਸਾਂਭ ਕੇ ਪਿਉ ਨੂੰ ਬੈਠ ਗਿਆ ਨਾਹਿੰ ਕਿਸੇ ਨੇ ਭੇਦ ਜਨਾਈ ਕੀਤੀ ਸਗੋਂ ਫੌਜ ਤੋਂ ੦ਹੱਲਾ ਕਰਵਾ ਦਿਤਾ ਗੱਜੇ ਸੂਰਮੇ ਖਹਿ ਲੜਾਈ ਕੀਤੀ ਪਾਯਾ ਬੜਾ ਘਮਸਾਨ ਕਰਤਾਰ ਸਿੰਘਾ ਚੰਗੀ ਮਰਦ ਨੇ ਹਥ ਵਿਖਾਈ ਕੀਤੀ *ਦੀਵਾਨ ਅਮਰ ਨਾਥ ਆਪਣੀ ਬਣਾਈ ਤਵਾਰੀਖ ਖਾਲਸਾ ਦੀਵਾਨ (ਜੋ ਫਾਰਸੀ ਜ਼ਬਾਨ ਵਿਚ ਦਸਤੀ ਲਿਖਤ ਹੈ ) ਵਿਚ ਲਿਖਦਾ ਹੈ , ਕਿ ਕਮਰ ਦੀਨ ਨੂੰ ਨਮਾਜ਼ ਪੜ੍ਹਦਿਆਂ ਦੁਸ਼ਮਣ ਦਾ ਗੋਲਾ ਗੋਡੇ ਤੇ ਵਜਾ ਸੀ, ਜੋ ਲਤ ਉਡਾ ਕੇ ਲੈ ਗਿਆ ਤੇ ਓਸ ਨਾਲ ਕਮਰ ਦੀਨ ਮਰ ਗਿਆ। 0ਜਿਸ ਵੇਲੇ ਵਜ਼ੀਰ ਕਮਰਦੀਨ ਜੋ ਮੰਨੂੰ ਦਾ ਬਾਪ ਸੀ, ਮਰ ਗਿਆ ਤਦ ਈਸ਼ਰ ਸਿੰਘ ਜੈਪੁਰੀਆ ਆਪਣੇ ਵੀਹ ਹਜ਼ਾਰ ਜਵਾਨ ਸਣੇ ਮੈਦਾਨ ਛਡਕੇ ਪੱਤਰਾ ਹੋ ਗਿਆ ਸੀ । ਤਥਾ ਦੋਹਾਂ ਦਲਾਂ ਪਿਆ ਮੁਕਾਬਲਾ ਹੋ ਢੋਲ ਮਾਰ ਦੋਤਰਫ ਜਵਾਨ ਆਏ ਮਾਰੂ ਵੱਜਦੇ ਬੋਲਦੇ ਅਲੀ ਨਾਹਰੇ ਆਪੋ ਆਪਣੇ ਕਸਬ ਅਜ਼ਮਾਨ ਆਏ ਪਰੇ ਬੰਨ੍ਹ ਕੇ ਜੁਟੀਆਂ ਆਣ ਫੌਜਾਂ ਨਿਕਲ ਸੂਰਮੇ ਵਿਚ ਮੈਦਾਨ ਆਏ ਚੱਲੀ ਵਿਚ ਮੈਦਾਨ ਤਲਵਾਰ ਡਾਢੀ ਆਹਮੋ ਸਾਹਮਣੇ ਚੜ੍ਹ ਤੂਫਾਨ ਆਏ ਦੋਹਾਂ ਪਾਸਿਆਂ ਦੇ ਚੰਗੇ ਜ਼ੋਰ ਲਗੇ ਲਥੇ ਯੋਧਿਆਂ ਦੇ ਭਾਰੇ ਘਾਨ ਆਏ ਤੱਛਾ ਮੁਛ ਹੋ ਗਈ ਕਰਤਾਰ ਸਿੰਘਾ ਮਾਸ ਕਾਂ ਕੁਤੇ ਗਿੱਦੜ ਖਾਨ ਆਏ ਅਹਿਮਦ ਸ਼ਾਹ ਦੁਰਾਨੀ ਦਾ ਨੁਕਸਾਨ ਜਦੋਂ ਮੱਚਿਆ ਆਣ ਘਮਸਾਨ ਭਾਰਾ ਮੌਤ ਸੂਰਮੇ ਮਾਰ ਖਪਾ ਦਿਤੇ ਪਾਸਾ ਹੱਲਯਾ ਕੋਈ ਨ ਦੋਹਾਂ ਵਿਚੋਂ ਰਾਜਪੂਤਾਂ ਨੇ ਹਥ ਦਿਖਾ ਦਿਤੇ ਓਧਰ ਗਿਲਜਿਆਂ ਅਤੇ ਦੁਰਾਨੀਆਂ ਨੇ ਖੱਪੇ ਵਿਚ ਮੈਦਾਨ ਦੇ ਪਾ ਦਿਤੇ ਬਾਜੀ ਐਨ ਨੇੜੇ ਤਦੋਂ ਆ ਗਈ ਸੀ ਪਰ ਭਾਗਾਂ ਨੇ ਕੰਮ ਉਲਟਾ ਦਿਤੇ ਕੋਹਕਬਾਨ ਜੋ ਲਏ ਲਾਹੌਰ ਵਿਚੋਂ ਉਹ ਵਿਚ ਮੈਦਾਨ ਗਡਾ ਦਿਤੇ ਪਰ ਬੇਵਕੂਫਾਂ ਕੀਤੀ ਬੇਵਕੂਫੀ ਮੂੰਹ ਆਪਣੇ ਵੱਲ ਰਖਾ ਦਿਤੇ ਨਾ ਸੋਚਿਆ ਮੂਰਖਾਂ ਗਿਲਜਿਆਂ ਨੇ ਇਕ ਵਾਰ ਹੀ ਤੋੜੇ *ਧੁਖਾ ਦਿਤੇ ਪਏ ਬਣ ਕੇ ਮੌਤ ਦੁਰਾਨੀਆਂ ਦੀ ਗਿਲਜੇ ਸੈਂਕੜੇ ਮਾਰ ਵਿਛਾ ਦਿਤੇ ਫੌਜ ਆਪਣੀ ਆਪ ਹੀ ਮਾਰ ਲਈ ਆਣ ਹੌਂਸਲੇ ਸਾਰਿਆਂ ਢਾ ਦਿਤੇ ਧਾਵੇ ਰਾਜਪੂਤਾਂ ਕੀਤੇ ਬੜੇ ਸਖਤੇ ਪੈਰੋਂ ਕਾਬਲੀ ਲੋਕ ਹਿਲਾ ਦਿਤੇ ਨੱਠੇ ਛੱਡ ਮੈਦਾਨ ਲਾਹੌਰ ਵੱਨੇ ਦੱਬ ਪਾਰ ਸਤਲੁਜ ਲੰਘਾ ਦਿਤੇ ਜਿੱਤੀ ਦਿੱਲੀ ਦੀ ਫੌਜ ਕਰਤਾਰ ਸਿੰਘਾ ਅਹਿਮਦਸ਼ਾਹ ਦੇ ਛੱਕੇ ਛੁਡਾ ਦਿਤੇ *ਹ:ਰ:ਗੁ: ਬਾਰੂਦ ਨੂੰ ਅੱਗ ਲੱਗਣ ਤੋਂ ੧੦੦੦ ਅਫਗਾਨਾਂ ਦਾ ਮਰਨਾ ਦਸਦਾ ਹੈ ਜੋ ਕਿ ਅਸਲੀ ਹਾਰ ਦਾ ਕਾਰਨ ਕਿਹਾ ਜਾ ਸਕਦਾ ਹੈ । ਦੁਰਾਨੀਆਂ ਨੂੰ ਹਾਰ ਹੱਲੀ ਪੈਰਾਂ ਤੋਂ ਫੌਜ ਦੁਰਾਨੀਆਂ ਦੀ ਦਿੱਲੀ ਵਾਲਿਆਂ ਤੋਂ ਖਾਕੇ ਹਾਰ ਨੱਠੇ ਮੰਨੂੰ ਮੀਰ ਧਾਵਾ ਪਿਛੇ ਬੋਲ ਦਿਤਾ ਸਾਰੇ ਗਿਲਜੇ ਹੋ ਸ਼ਰਮਸਾਰ ਨੱਠੇ ਛਡ ਸਾਜ਼ ਸਮਾਨ ਮੈਦਾਨ ਅੰਦਰ ਕਰ ਵੱਲ ਲਾਹੌਰ ਮੁਹਾਰ ਨੱਠੇ ਇਕ ਦੂਸਰੇ ਨੂੰ ਕਿਸੇ ਪੁਛਿਆ ਨਾ ਬਾਦਸ਼ਾਹ ਦੇ ਤਾਈਂ ਵਿਸਾਰ ਨੱਠੇ ਪਿਛੇ ਮੀਰ ਮੰਨੂੰ ਲੱਗਾ ਚਲਾ ਆਯਾ ਗਿਲਜੇ ਲੰਘ ਚਨਾਬ ਤੋਂ ਪਾਰ ਠੱਠੇ ਲਿਆ ਸਾਂਭ ਲਾਹੌਰ ਕਰਤਾਰ ਸਿੰਘਾ ਆ ਦੁਰਾੱਨੀਆਂ ਦੇ ਮੱਦਦਗਾਰ ਨੱਠੇ ਏਸ ਰੌਲੇ ਵਿਚ ਸਿੰਘਾਂ ਨੇ ਮੁਖਬਰ ਸੋਧਣੇ ਅਹਿਮਦ ਸ਼ਾਹ ਤਾਂ ਹਾਰ ਖਾ ਨੱਠ ਗਿਆ ਸਾਰਾ ਦੇਸ ਪੰਜਾਬ ਖਵਾਰ ਕਰਕੇ ਲੱਗਾ ਵਿਚ ਰੌਲੇ ਦਾਓ ਖਾਲਸੇ ਨੂੰ ਸਾਰੇ ਆਣ ਪਏ ਵੇਲਾ ਸੰਭਾਰ ਕਰਕੇ ਚੁਗਲਬਾਜ਼ ਸਾਰੇ ਢੂੰਡ ਢੂੰਡ ਮਾਰੇ ਕਰਜ਼ਾ ਆਪਣੇ ਸਿਰੋਂ ਉਤਾਰ ਕਰਕੇ ਸਾਹਿਬਰਾਇ ਨੁਸ਼ਹਿਰੀਆ ਮਾਰ ਦਿਤਾ ਜੜ੍ਹੀਂ ਤੇਲਚੰਗਾ ਓਹਦੀ ਡਾਰ ਕਰਕੇ ਫੇਰ ਰਾਮੇ ਰੰਧਾਵੇ ਦੀ ਖਬਰ ਲਈ ਹਰਮੁਖਦਾਸ ਜੰਡਿਆਲੀਆ ਮਾਰ ਕਰਕੇ ਜੋਧਨਗਰ ਵਾਲਾ ਧਰਮਾ ਮਾਰਿਓ ਨੇ ਕਰਮੇ ਛੀਨੇ ਤਾਈਂ ਫੜ ਪਾਰ ਕਰਕੇ ਸਨਮੁਖਰਾਇ ਵਟਾਲੀਆ ਸੋਧਿਆ ਜਾ ਭੀਲੋਵਾਲੀਆ ਗੌਣਾ ਵਿਚਾਰ ਕਰਕੇ ਰਾਇ ਬਖਤਾ ਮਜੀਠੇ ਦਾ ਠੱਪਯੋ ਨੇ ਮਡਿਆਲੀਆ ਹਸਨਾ ਤਾੜ ਕਰਕੇ ਏਸੇ ਤਰਾਂ ਪਾਪੀ ਕੁੱਤੇ ਮਾਰ ਦਿਤੇ, ਦਿਤੇ ਚੰਗੇ ਇਨਾਮ ਸਵਾਰ ਕਰਕੇ ਹੋਰ ਖਾੱਨਾਂ ਅਮੀਰਾਂ ਦੀ ਸੋਧ ਕੀਤੀ ਗੁਸੇ ਦਿਲਾਂ ਅੰਦਰ ਵੱਡੇ ਧਾਰ ਕਰਕੇ ਧਮ੍ਹਾਂ ਫੇਰ ਪੰਜਾਬ ਦੇ ਵਿਚ ਪਾਇਆ ਚੋਰਾਂ ਮੁਗਲਾਂ ਤਈਂ ਉਚਾਰ ਕਰਕੇ ਲੋਕ ਡਰ ਗਏ ਬਹੁਤ ਕਰਤਾਰ ਸਿੰਘਾ ਹਾਕਮ ਬੈਠ ਗਏ ਹੌਂਸਲਾ ਹਾਰ ਕਰਕੇ ਵਾਕ ਕਵੀ ਅਹਿਮਦ ਸ਼ਾਹ ਦੀ ਠੱਪੀ ਗਈ ਖੁੰਬ ਭਾਵੇਂ ਪਰ ਦੇਸ਼ ਦੀ ਭਾਰੀ ਤਬਾਹੀ ਹੋਈ ਆਉਂਦੇ ਜਾਂਦੇ ਪੰਜਾਬ ਨੂੰ ਲੁੱਟ ਖੜਿਆ ਚੰਗੀ ਹਾਕਮਾਂ ਠੱਪ ਠਪਾਈ ਹੋਈ ਸੂਬੇ ਖਾਨ ਅਮੀਰ ਸਭ ਹੋਇ ਢਿੱਲੇ ਕਲਾ ਸਿੰਘਾਂ ਦੀ ਆਣ ਸਵਾਈ ਹੋਈ ਜਥੇ ਵਿਚ ਪੰਜਾਬ ਦੇ ਫੈਲ ਗਏ ਘਰੀਂ ਜ਼ਾਲਮਾਂ ਹਾਲ ਦੁਹਾਈ ਹੋਈ ਸਿੰਘਾਂ ਸੋਧਿਆ ਚੁਣ ਕੇ ਵੈਰੀਆਂ ਨੂੰ ਉਤੇ ਮੁਖਬਰਾਂ ਮਾਰ ਕੁਟਾਈ ਹੋਈ ਦੜ ਵੱਟ ਗਏ ਸਾਰੇ ਕਰਤਾਰ ਸਿੰਘਾ ਕੁਝ ਚਿਰ ਨ ਫੜ ਫੜਾਈ ਹੋਈ ੧੭੪੭ ਈਸਵੀ ੧੭੦੫ ਬਿਕ੍ਰਮੀ ਮੁਅੱਯੁਨ ਮੁਲਕ ( ਮੀਰ ਮੰਨੂੰ) ਨੇ ਲਾਹੌਰ ਦੀ ਸੂਬੇਦਾਰੀ ਸਾਂਭਣੀ ਤੇ ਲੱਖੂ ਨੂੰ ਸਜ਼ਾ ਅਹਿਮਦ ਸ਼ਾਹ ਪੰਜਾਬ ਨੂੰ ਛਡ ਗਿਆ ਬਹੁਤ ਬੁਰੀ ਤਰਾਂ ਖਾ ਕੇ ਹਾਰ ਭਾਈ ਫੌਜਾਂ ਬਾਦਸ਼ਾਹੀ ਆ ਲਾਹੌਰ ਗਈਆਂ ਬੰਦੋਬਸਤ ਸਭ ਲਿਆ ਸੰਭਾਰ ਭਾਈ ਮੀਰ ਮੰਨੂੰ ਲਾਹੌਰ ਦਾ ਬਣ ਸੂਬਾ ਤਖਤ ਮੱਲ ਬੈਠਾ ਧਰਨਾ ਮਾਰ ਭਾਈ ਲੱਖੂ ਤਾਈਂ ਸ਼ਾਹਜ਼ਾਦੇ ਨੇ ਕੈਦ ਕੀਤਾ ਤੀਹ ਲੱਖ ਲਾਯਾ ਡੰਨ ਭਾਰ ਭਾਈ ਜਾਇਦਾਦ ਸਾਰੀ ਉਹਦੀ ਜ਼ਬਤ ਕੀਤੀ ਭਾਰਾ ਨਿਮਕ ਹਰਾਮ ਵਿਚਾਰ ਭਾਈ ਬਾਈ ਲੱਖ ਨੀਲਾਮ ਕਰ ਵੱਟ ਲਿਆ ਅੱਠ ਲੱਖ ਰਹੀ ਬਾਕੀ ਚਿਤਾਰ ਭਾਈ ਉਹਦੇ ਬਦਲੇ ਰਖਿਆ ਕੈਦ ਉਹਨੂੰ ਮੀਰ ਮੰਨੂੰ ਭਾਰਾ ਗੁੱਸਾ ਧਾਰ ਭਾਈ ਕੌੜਾ ਮੱਲ ਦੀਵਾਨ ਵਜ਼ੀਰ ਕੀਤਾ ਦਿਤੇ ਓਸਨੂੰ ਸਭ ਅਖਤ੍ਯਾਰ ਭਾਈ ਲੱਖੂ ਓਸਦੇ ਹੋ ਸਪੁਰਦ ਗਿਆ ਗਈਆਂ ਸ਼ੇਖੀਆਂ ਹੋ ਉਡਾਰ ਭਾਈ ਤਖਤਾ ਤਖਤ ਤੋਂ ਹੋਯਾ ਕਰਤਾਰ ਸਿੰਘਾ ਬੁਰੇ ਕਰਮ ਹੋਏ ਸਿਰ ਅਸਵਾਰ ਭਾਈ ਲੱਖੂ ਦੀ ਮੌਤ ਕੌੜਾ ਮੱਲ ਸਤਿਗੁਰਾਂ ਦਾ ਸਿੱਖ ਹੈਸੀ ਕੈਦ ਵਿਚ ਲੱਖੂ ਓਸ ਪਾਇ ਦਿਤਾ ਕਰਮਾ ਓਹਦਿਆਂ ਦਾ ਫਲ ਦੇਣ ਬਦਲੇ ਉਹਨੂੰ ਸਿੱਖਾਂ ਸਪੁਰਦਕਰਾਇ ਦਿਤਾ ਕੈਦ ਛੋਟੇ ਮਕਾਨ ਦੇ ਵਿਚ ਕਰਕੇ ਮੁੱਘ ਛੱਤ ਦੇ ਵਿਚ ਰਖਾਇ ਦਿਤਾ ਲੱਖੂ ਜ਼ਾਲਮ ਪਿਆ ਹੈ ਜੇਹਲ ਖਾਨੇ ਸਾਰੇ ਦੇਸ਼ ਦੇ ਵਿਚ ਸੁਣਾਇ ਦਿਤਾ ਲੋਕ ਸਤੇ ਹੈਸਨ ਲੱਖੂ ਚੰਦਰੇ ਤੋਂ ਚਾੱਲਾ ਕਿਸੇ ਨੇ ਇਹ ਚਲਾਇ ਦਿਤਾ ਇਹਦੇ ਸਿਰ ਉਤੇ ਟੱਟੀ ਫਿਰੇ ਜੇਹੜਾ ਵੱਡਾ ਪੁੰਨ ਕਮਾਇ ਜਤਾਇ ਦਿਤਾ ਇਹ ਦੇਸ ਘਾਤੀ ਵੱਡਾ ਹੈਂਸਯਾਰਾ ਕਰਮਾਂ ਕੀਤਿਆਂ ਨੇ ਫਲ ਆਇ ਦਿਤਾ ਲੋਕ ਦੂਰੋਂ ਦੂਰੋਂ ਆ ਕੇ ਫਿਰਨ ਟੱਟੀ ਪਾਪੀ ਵਿਚ ਪਖਾਨੇ ਦਬਾਇ ਦਿਤਾ ਕਿੰਨਾ ਚਿਰ ਰਿਹਾ ਓਸ ਨਰਕ ਅੰਦਰ ਹੈਸੀ ਜਮਾਂ ਨੇ ਮਨੋਂ ਭੁਲਾਇ ਦਿਤਾ ਨਰਕਾਂ ਵਿਚ ਭੀ ਪਾਪੀ ਨੂੰ ਢੋਈ ਨ ਸੀ ਧਰਮ ਰਾਜ ਹੈਸੀ ਫੁਰਮਾਇ ਦਿਤਾ ਇਹਨੂੰ ਰਹਿਣ ਦਿਓ ਏਸੇ ਨਰਕ ਅੰਦਰ ਹੈਸੀ ਦੇਸ ਨੂੰ ਏਸ ਸਤਾਇ ਦਿਤਾ ਭੋਗੇ ਆਪਣੀ ਕੀਤੀ ਕਰਤਾਰ ਸਿੰਘਾ ਜੀਊਂਦਾ ਦੋਜ਼ਖਾਂ ਵਿਚ ਸੁਟਾਇ ਦਿਤਾ ਵਾਕ ਕਵੀ ਛੇ ਮਾਹ ਭੋਗੇ ਦੁਖ ਨਰਕ ਅੰਦਰ ਦੁਖ ਹੋ ਕੇ ਪਾਪੀ ਸਿਧਾਇ ਗਿਆ ਮਰ ਗਿਆ ਜਹਾਨ ਤੇ ਰਿਹਾ ਨ ਉਹ ਪਿਛੇ ਦੁਨੀ ਤੇ ਦੀਨ ਗਵਾਇ ਗਿਆ ਛਡ ਗਿਆ ਬਦਨਾਮੀਆਂ ਖੱਟ ਪਿਛੇ ਸਦਾ ਲਈ ਕਲੰਕ ਲਵਾਇ ਗਿਆ ਬਾਦਸ਼ਾਹੀ ਦੇ ਝੂਠੇ ਹੰਕਾਰ ਅੰਦਰ ਐਵੇਂ ਮਾਨੁਖ ਦੇਹ ਵੰਜਾਇ ਗਿਆ ਜ਼ੋਰ ਪਾ ਕੇ ਖੱਟੀਆਂ ਨੇਕੀਆਂ ਨ ਖੱਟ ਬਦੀਆਂ ਜਮ੍ਹਾਂ ਕਰਾਇ ਗਿਆ ਮਰਗਿਆ ਉਹਦੁਸ਼ਟ ਕਰਤਾਰ ਸਿੰਘਾ ਪਿਛੋਂ ਨਾਮ ਬਦਨਾਮ ਕਰਾਇ ਗਿਆ ਸਿੰਘਾਂ ਦਾ ਹਾਲ ਘੱਲੂਘਾਰਾ ਕੀਤਾ ਲੱਖੂ ਚੰਦਰੇ ਜਾਂ ਭਾਰੇ ਸਿੰਘਾਂ ਦੇ ਤਦੋਂ ਨੁਕਸਾਨ ਹੋਏ ਸੱਤ ਅੱਠ ਹਜ਼ਾਰ ਸ਼ਹੀਦ ਹੋਏ ਬਾਕੀ ਜ਼ਖਮੀ ਬਹੁਤ ਪਛਾਨ ਹੋਏ ਦੇਸ ਮਾਲਵੇ ਦੇ ਵਿਚ ਵੜੇ ਜਾ ਕੇ ਵੀਰ ਵੀਰਾਂ ਦੇ ਮਿਹਮਾਨ ਹੋਏ ਕੀਤੀ ਸੇਵਾ ਮਲਵੱਈਆਂ ਨੇ ਬਹੁਤ ਭਾਰੀ ਰਾਜ਼ੀ ਬਹੁਤ ਜਲਦੀ ਸਿੰਘ ਆਨ ਹੋਏ ਫੱਟ ਮਿਲ ਗਏ ਜ਼ਖਮੀਆਂ ਸਾਰਿਆਂ ਦੇ ਲੱਥੀ ਮਾਂਦਗੀ ਤਿਆਰ ਜਵਾਨ ਹੋਏ ਪੱਠੇ ਖਾਕੇ ਘੋੜੇ ਭੀ ਹੋਇ ਰਾਜ਼ੀ ਸਿੰਘ ਤਿਆਰ ਬਰ ਤਿਆਰ ਪਛਾਨ ਹੋਏ ਰੌਲਾ ਸੁਣਿਆਂ ਹਾਕਮਾਂ ਵਿਚ ਪਿਆ ਸਿੰਘ ਝਟ ਹੁਸ਼ਿਆਰ ਸੁਜਾਨ ਹੋਏ ਮਾਝੇ ਦੇਸ ਦੇ ਵਿਚ ਆ ਹੋਇ ਦਾਖਲ ਥਾਂ ਥਾਂ ਉੱਤੇ ਜ਼ਾਹਿਰ ਜਾਨ ਹੋਏ ਏਸ ਰਾਜ ਰੌਲੇ ਵਿਚ ਸਿੰਘ ਸਾਰੇ ਵੱਲ ਮੁਖਬਰਾਂ ਰੱਖ ਧਿਆਨ ਹੋਏ ਦੋਖੀ ਪੰਥ ਦੇ ਮਾਰੇ ਕਰਤਾਰ ਸਿੰਘਾ ਲੁਟਾਂ ਲੁਟੀਆਂ ਬੀਰ ਬਲਵਾਨ ਹੋਏ ਤਥਾ ਅਹਿਮਦ ਸ਼ਾਹ ਨੇ ਜਦੋਂ ਲਾਹੌਰ ਲੁੱਟੀ ਓਦੋਂ ਸਿੰਘਾਂ ਨੇ ਭੀ ਗੱਫੇ ਲਾਇ ਚੰਗੇ ਇਰਦ ਗਿਰਦ ਦੇ ਖਾੱਨਾਂ ਅਮੀਰਾਂ ਤਾਈਂ ਮਜ਼ੇ ਜ਼ੁਲਮ ਦੇ ਫੇਰ ਚਖਾਇ ਚੰਗੇ ਘੱਲੂਘਾਰੇ ਦੀਆਂ ਕਸਰਾਂ ਕੱਢ ਲਈਆਂ ਪੂਰੇ ਆਪਣੇ ਘਾਟੇ ਕਰਾਇ ਚੰਗੇ ਫੇਰ ਜੰਗ ਪਿਆ ਦੁਹਾਂ ਦਲਾਂ ਦਾ ਜਾਂ ਸ਼ਾਹੀ ਮਾਲ ਅਸਬਾਬ ਲੁਟਾਇ ਚੰਗੇ ਦੁਹਾਂ ਬਾਦਸ਼ਾਹਾਂ ਨੂੰ ਫੇਰੇ ਹੱਥ ਵਾਹਵਾ ਅਫਸਰ ਮਾਰਕੇ ਛਾਪੇ ਰੁਵਾਇ ਚੰਗੇ ਮੰਨੂੰ ਮੀਰ ਲਾਹੌਰ ਜਾਂ ਸਾਂਭ ਬੈਠਾ ਕੌੜਾ ਮੱਲ ਨੇ ਪੱਖ ਨਿਭਾਇ ਚੰਗੇ ਉਤੇ ਸਿੰਘਾਂ ਦੇ ਜ਼ੋਰ ਨ ਪੈਣ ਦਿਤਾ ਤਦੋਂ ਸਿੰਘ ਨੇ ਲਾਭ ਉਠਾਇ ਚੰਗੇ ਜੱਥੇ ਪੰਥ ਅੰਦਰ ਨਵੇਂ ਬਹੁਤ ਰਲ ਗਏ ਹੋਰ ਸਿੰਘਾਂ ਨੇ ਸਿੰਘ ਸਜਾਇ ਚੰਗੇ ਪੰਥ ਆਪਣੇ ਪੈਰ ਸੰਭਾਲ ਬੈਠਾ ਇਹ ਵਾਹਿਗੁਰੂ ਨੇ ਢਬ ਲਾਇ ਚੰਗੇ ਸਾਲ ਠਾਰਾਂਸੌ ਛੇਵਾਂ ਕਰਤਾਰ ਸਿੰਘਾ ਗਿਆ ਬੀਤ ਲਿਖ ਹਾਲ ਸੁਣਾਇ ਚੰਗੇ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਜੀ ਇਕਠਿਆਂ ਹੋਣਾ ਪਿਆ ਰਾਜ ਰੌਲਾ ਰਿਹਾ ਦੇਸ ਅੰਦਰ ਸਿੰਘ ਆਪਣੇ ਪੈਰ ਜਮਾ ਬੈਠੇ ਅੰਮ੍ਰਿਤਸਰ ਫਿਰ ਪੰਥ ਹੋ ਗਿਆ ਕੱਠਾ ਚੰਗਾ ਮੇਲਾ ਵਸਾਖੀ ਦਾ ਲਾ ਬੈਠੇ ਲੱਖੂ ਕੀਤੀਆਂ ਜੋਇ ਖਰਾਬੀਆਂ ਸਨ ਤਾਲ ਤਾਈਂ ਮੁੜ ਸਾਫ ਕਰਾ ਬੈਠੇ ਤਖਤ ਸ੍ਰੀ ਅਕਾਲ ਦੇ ਪਾਸ ਇਕ ਦਿਨ ਸਾਰੇ ਰਲਕੇ ਆਣ ਭਰਾ ਬੈਠੇ ਵੱਡੇ ਬੁਢੇ ਨਵਾਬ ਕਪੂਰ ਸਿੰਘ ਜਹੇ ਕਠੇ ਹੋ ਕੇ ਸਾਰੇ ਦਾਨਾ ਬੈਠੇ ਨਿਗ੍ਹਾ ਮਾਰੀਆਂ ਪੰਥ ਦੇ ਘਾਟਿਆਂ ਤੇ ਆਪੋ-ਆਪਣੀ ਸੋਚ ਦੁੜਾ ਬੈਠੇ ਕਹਿਆ ਦਾਨਿਆਂ ਸੁਣ ਲਓ ਖਾਲਸਾ ਜੀ ਅਸੀਂ ਬਹੁਤ ਨੁਕਸਾਨ ਕਰਾ ਬੈਠੇ ਸਾਡੇ ਪਾਸ ਨ ਕੋਟ ਤੇ ਕਿਲਾ ਕੋਈ ਕਈ ਮੁਸ਼ਕਲਾਂ ਸਿਰ ਉਠਾ ਬੈਠੇ ਖੂਨ ਚੋ ਕੇ ਦੇਸ ਕਰ ਫਤਹ ਸਾਰਾ ਕਈ ਵਾਰ ਹਾਂ ਹਥੋਂ ਖੁਹਾ ਬੈਠੇ ਅੱਜ ਤੱਕ ਬਣਾਇਆ ਨਾ ਥਾਂ ਕੋਈ ਦੇਸ ਜਿੱਤ ਕਈ ਵਾਰ ਗੁਵਾ ਬੈਠੇ ਅਸੀਂ ਆਸਰਾ ਰੱਖਦੇ ਜੰਗਲਾਂ ਦਾ ਕਿਲਾ ਕੋਟ ਰਚਨਾ ਹਾਂ ਭੁਲਾ ਬੈਠੇ ਗੜ੍ਹ ਰਚੋ ਕੋਈ ਹੁਣ ਕਰਤਾਰ ਸਿੰਘਾ ਪਿਛੇ ਬੜਾ ਹਾਂ ਵਕਤ ਖੁੰਝਾ ਬੈਠੇ ਸਿੰਘਾਂ ਦੀ ਵਿਚਾਰ ਏਸ ਵੇਲੇ ਹੋਯਾ ਪੰਥ ਆਣ ਕੱਠਾ ਝਟ ਪਟ ਕੋਈ ਕਿਲਾ ਬਣਾਈਏ ਜੀ ਕੋਟ ਚੋਟ ਤੋਂ ਸਦਾ ਬਚਾਈ ਰਖੇ ਓਟ ਆਪਣੀ ਕੋਈ ਰਖਾਈਏ ਜੀ ਕਿਲਾ ਪਾਸ ਹੋਵੇ ਆਇ ਵੈਰੀਆਂ ਦਾ ਆਕੀ ਹੋਇਕੇ ਜ਼ੋਰ ਤੁੜਾਈਏ ਜੀ ਜਿਥੇ ਰੱਖੀਏ ਸਾਜ ਸਮਾਨ ਸਾਰਾ ਵੇਲੇ ਸਿਰ ਲੈ ਖਰਚ ਖਰਚਾਈਏ ਜੀ ਚੀਜ਼ਾਂ ਜੰਗਲਾਂ ਦੇ ਵਿਚ ਰਖ ਆਉਂਦੇ ਫੇਰ ਹਥ ਨ ਆਉਣ ਗਵਾਈਏ ਜੀ ਹੋਵੇ ਥਾਂ ਕਰੀਏ ਰਸਦ ਬਸਦ ਕੱਠੀ ਫੇਰ ਕਾਸਨੂੰ ਦੁਖ ਉਠਾਈਏ ਜੀ ਵੇਖੋ ਸ਼ੇਰ ਭੀ ਘੁਰੇ ਬਣਾਇ ਰਹਿੰਦੇ ਤੇ ਬੇਆਸਰੇ ਅਸੀਂ ਸਦਾਈਏ ਜੀ ਰਚੋ ਗੜ੍ਹ ਝੱਬਦੇ ਰਲ ਖਾਲਸਾ ਜੀ ਜਮਾਂ ਜੰਗੀ ਸਾਮਾਨ ਕਰਾਈਏ ਜੀ ਰੁਝੇ ਹਾਕਮ ਝਗੜਿਆਂ ਵਿਚ ਸਾਰੇ ਅਸੀਂ ਸਮਾਂ ਨ ਹਥੋਂ ਗਵਾਈਏ ਜੀ ਬਾਦਸ਼ਾਹੀ ਦੀ ਨੀਂਹ ਕਰਤਾਰ ਸਿੰਘਾ ਗੁਰੂ ਆਸਰੇ ਰੱਖ ਦਿਖਾਈਏ ਜੀ ੧੮੦੫ ਹਾੜ ਸਿੰਘਾਂ ਨੇ ਰਾਮਗੜ੍ਹ ਕਿਲਾ ਬਨਾਉਣਾ+ ਰਾਮਸਰ ਅਤੇ ਦਰਬਾਰ ਦੇ ਵਿਚ ਸਿੰਘ ਕਰਨ ਪਸੰਦ ਇਕ ਥਾਨ ਆਪੇ ਲੈਕੇ ਆਗ੍ਯਾ ਸ੍ਰੀ ਦਰਬਾਰ ਸਾਹਿਬੋਂ ਕਿਲਾ ਰਚਨ ਲਗੇ ਬੁਧੀਵਾਨ ਆਪੇ ਦੋ ਗਜ਼ ਤੋਂ ਰੱਖ ਕੇ ਨੀਂਹ ਚੌੜੀ ਸਿੰਘ ਲਗ ਪਏ ਉਸਰਾਨ ਆਪੇ ਥਾਓਂ ਥਾਈਂ ਸਾਰਾ ਪੰਥ ਜੁਟ ਪਿਆ ਬਣ ਗਏ ਮਜ਼ਦੂਰ ਤਰਖਾਨ ਆਪੇ ਕਰਨ ਘਾਣੀਆਂ ਢੋਂਵਦੇ ਸਿਰੋਂ ਪਾਣੀ ਕਹੀਆਂ ਵਾਹੁੰਦੇ ਗਾਰਾ ਫੜਾਨ ਆਪੇ ਆਪੇ ਕੰਧਾਂ ਬਨਾਉਣ ਤੇ ਪਾਉਣ ਛੱਤਾਂ ਆਪੇ ਦੇਗ ਬਨਾਉਣ ਤੇ ਖਾਨ ਆਪੇ ਕਾਰ ਗੁਰੂ ਦੀ ਸਮਝ ਕੇ ਕਰਨ ਸਾਰੇ ਵਾਂਗ ਸੇਵਕਾਂ ਸੇਵ ਕਮਾਨ ਆਪੇ †ਦੋ ਮਾਹ ਵਿਚ ਕਿਲਾ ਤਿਆਰ ਹੋਯਾ ਜਿਹੜਾ ਵੇਖਦੇ ਕੰਮ ਨਿਭਾਨ ਆਪੇ ਖਾਈ ਬੁਰਜ ਤੇ ਛੱਈਆਂ ਤਿਆਰ ਕੀਤੇ ਸੋਚ ਸਮਝ ਕੇ ਰਚੇ ਮਕਾਨ ਆਪੇ ਰਾਮ ਗੜ੍ਹ ਫਿਰ ਨਾਮ ਕਰਤਾਰ ਸਿੰਘਾ ਓਸ ਕੋਟ ਦਾ ਸਿੰਘ ਰਖਾਨ ਆਪੇ +ਹ:ਰ: ਗੁਪਤਾ । †ਮਈ ਨਵੰਬਰ ੧੭੪੮ । ਵਾਕ ਕਵੀ ਰਾਮ ਗੜ੍ਹ ਸਿੰਘਾਂ ਕਿਲਾ ਰਚ ਲਿਆ ਵਿਚ ਜਮ੍ਹਾਂ ਸਮਾਨ ਕਰਾਯਾ ਜੀ ਗਿਰਦ ਗਿਰਦ ਓਹਦੇ ਖੇਤੀ ਬੀਜ ਲਈ ਚੰਗਾ ਸਾਜ਼ ਸਾਮਾਨ ਬਣਾਯਾ ਜੀ ਉਹਨਾਂ ਖੇਤੀਆਂ ਦਾ ਨਾਮ ਰਾਮ ਰੌਣੀ ਨਾਲ ਖੁਸ਼ੀ ਦੇ ਆਖ ਸੁਣਾਯਾ ਜੀ ਪਹਿਲੀ ਨੀਂਹ ਇਹ ਰਾਜ ਦੀ ਧਰੀ ਸਿੰਘਾਂ ਚੰਗੇ ਸ਼ੁਭ ਸਮੇਂ ਟੱਕ ਲਾਯਾ ਜੀ ਆਣ ਤਦੋਂ ਤੋਂ ਰਾਜ ਪ੍ਰਤਾਪ ਵਧਿਆ ਮੁਗਲਾਂ ਤਈ ਕਰਤਾਰ ਘਟਾਯਾ ਜੀ ਉਨ੍ਹਾਂ ਥਾਵਾਂ ਦਾ ਵੇਖ ਕਰਤਾਰ ਸਿੰਘਾ ਹੈ ਸਮੇਂ ਨਿਸ਼ਾਨ ਗਵਾਯਾ ਜੀ ਪੰਥ ਦੇ ਦੋਖੀਆਂ ਦੀ ਸਲਾਹ ਵੈਰੀ ਪੰਥ ਦੇ ਤੱਕਦੇ ਦਾਉ ਹੈਸਨ ਕਦੋਂ ਅਸੀਂ ਪਿਆਰ ਵੰਡਾਈਏ ਜੀ ਰੌਲਾ ਬੰਦ ਹੋਇਆ ਸੂਬੇ ਤਾਈਂ ਕਹਿੰਦੇ ਦੇਸ ਵਲ ਧ੍ਯਾਨ ਲਗਾਈਏ ਜੀ ਸਿੰਘ ਕੌਮ ਭਾਰੀ ਖਤਰਨਾਕ ਹੈ ਜੋ ਬੰਦੋਬਸਤ ਕਰ ਜ਼ੇਰ ਕਰਾਈਏ ਜੀ ਜ਼ੋਰ ਫੜ ਗਏ ਫੇਰ ਜੇ ਦੇਸ ਅੰਦਰ ਤੰਗ ਕਰਨਗੇ ਸੱਚ ਸੁਣਾਈਏ ਜੀ ਅੰਮ੍ਰਿਤਸਰ ਸੁਣਿਆਂ ਸਿੰਘਾਂ ਕੱਠ ਕੀਤਾ ਫੌਜਾਂ ਭੇਜ ਕੇ ਓਥੋਂ ਉਠਾਈਏ ਜੀ ਕਿਲਾ ਲਿਆ ਬਣਾ ਹੈ ਖਾਲਸੇ ਨੇ ਮਾਰ ਝੱਬ ਦੇ ਬਾਹਰ ਕਢਾਈਏ ਜੀ ਕਿਸੇ ਥਾਂ ਨਾਹੀਂ ਸਿੰਘ ਜਮ੍ਹਾਂ ਹੋਵਣ ਫੌਜ ਗਸ਼ਤੀ ਤੁਰਤ ਚੜ੍ਹਾਈਏ ਜੀ ਇਨ੍ਹਾਂ ਸਿੰਘਾਂ ਦੇ ਤਈਂ ਕਰਤਾਰ ਸਿੰਘਾ ਮਾਰ ਦੇਸ ਤੋਂ ਬਾਹਰ ਧਕਾਈਏ ਜੀ ਹਾੜ ੧੮੦੬ ਨੂੰ ਮੀਰ ਮੰਨੂੰ ਨੇ ਗਸ਼ਤੀ ਫੌਜ ਚੜ੍ਹਾਨੀ ਆਖੇ ਲੱਗਕੇ ਚੰਦਰੇ ਅਹਿਲਕਾਰਾਂ ਮੱਨੂੰ ਆਖਿਆ ਫੌਜਾਂ ਚੜ੍ਹਾਓ ਜਲਦੀ ਦਿੱਤਾ ਅਫਸਰਾਂ ਨੂੰ ਹੁਕਮ ਤਾੜ ਕਰਕੇ ਸਿੰਘ ਮਾਰਕੇ ਦੇਸੋਂ ਧਕਾਓ ਜਲਦੀ ਖਤ ਲਿਖੇ ਪਹਾੜੀਆਂ ਰਾਜਿਆਂ ਨੂੰ ਤੁਸੀਂ ਹੁਕਮ ਬਜ਼ਾ ਲਿਆਓ ਜਲਦੀ ਜਿਹੜੇ ਸਿੰਘ ਪਹਾੜਾਂ ਦੇ ਵਿਚ ਰਹਿੰਦੇ ਜ਼ੋਰ ਪਾ ਕੇ ਬਾਹਰ ਕਢਾਓ ਜਲਦੀ ਜਿਹੜੇ ਹੱਥ ਆਵਣ ਸਾਰੇ ਕੈਦ ਕਰਕੇ ਸਿਧੇ ਵਿਚ ਲਾਹੌਰ ਪੁਚਾਓ ਜਲਦੀ ਪਿਆ ਫੇਰ ਬਖੇੜਾ ਕਰਤਾਰ ਸਿੰਘਾ ਲੱਗਾ ਜ਼ੁਲਮ ਦਾ ਹੋਣ ਵਰਤਾਓ ਜਲਦੀ ਵਾਕ ਕਵੀ ਗਸ਼ਤੀ ਫੌਜ ਲੱਗੀ ਫਿਰਨ ਦੇਸ ਅੰਦਰ ਪਰਜਾ ਲੁਟ ਹਾਕਮ ਫੇਰ ਖਾਣ ਲੱਗੇ ਜੰਗੀ ਸਿੰਘ ਤਾਂ ਅੰਮ੍ਰਿਤਸਰ ਕੱਠੇ ਕਿਰਤੀ ਲੋਕਾਂ ਦੇ ਤਾਈਂ ਸਤਾਣ ਲੱਗੇ ਓਧਰ ਰਾਜੇ ਪਹਾੜਾਂ ਦੇ ਵਿਚੋਂ ਫੜਕੇ ਸਿੰਘਾਂ ਤਾਈਂ ਲਾਹੌਰ ਪੁਚਾਣ ਲੱਗੇ ਰਲ ਕਾਜ਼ੀ ਮੁੱਲਾਂ ਉਲਮਾ ਸਾਰੇ ਕੱਢ ਮਸਲੇ ਸ਼ਰ੍ਹਾ ਸੁਨਾਣ ਲੱਗੇ ਕੋਈ ਸਿੰਘ ਨ ਦੀਨ ਕਬੂਲ ਕਰਦਾ ਲਾ ਫਤਵੇ +ਕਤਲ ਕਰਾਣ ਲੱਗੇ ਲੈ ਕੇ ਮਜ਼੍ਹਬੀ ਆੜ ਕਰਤਾਰ ਸਿੰਘਾ ਦੇਸ ਕਰ ਬਰਬਾਦ ਵਖਾਣ ਲੱਗੇ +ਲਤੀਫ ਲਿਖਦਾ ਹੈ ਕਿ ਮੱਨੂੰ ਨੇ ਸਿਖਾਂ ਦਾ ਵੀ ਨਾਸ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ ਤੇ ਹਰ ਰੋਜ਼ ਸੈਂਕੜੇ ਸਿਖ ਜੰਜ਼ੀਰਾਂ ਨਾਲ ਬੱਧੇ ਲਾਹੌਰ ਆਉਂਦੇ ਅਤੇ ਬੁਰੀ ਤਰਾਂ ਕਤਲਾਏ ਜਾਂਦੇ ਸਨ । ਅੰਮ੍ਰਿਤਸਰ ਤੇ ਫੌਜ ਦੀ ਚੜ੍ਹਾਈ ਅੰਮ੍ਰਿਤਸਰ ਹੈ ਸਿੰਘਾਂ ਦਾ ਕੱਠ ਭਾਰਾ ਮੱਨੂੰ ਸੁਣਕੇ ਫਿਕਰ ਦੁੜਾਂਵਦਾ ਏ ਕਰ ਸਿਪਾਹ ਸਾਲਾਰ ਅਜ਼ੀਜ਼ ਖਾਂ ਨੂੰ ਕੌੜਾ ਮੱਲ ਨੂੰ ਨਾਲ ਰਲਾਂਵਦਾ ਏ ਨਾਸਰ ਅਲੀ ਖਾਂ ਹੈਸੀ ਪਠਾਨ ਕੋਟੀ ਫੌਜਦਾਰ ਬਣ ਕੇ ਓਹ ਭੀ ਧਾਂਵਦਾ ਏ ਦੀਨਾ ਬੇਗ ਸੂਬਾ ਜੋ ਜਾਲੰਧਰੀ ਸੀ ਮੱਦਦ ਵਾਸਤੇ ਓਹਨੂੰ ਬੁਲਾਂਵਦਾ ਏ ਕੀਤੇ ਨਾਲ ਪਠਾਣ ਕਸੂਰੀਏ ਭੀ ਜੰਗੀ ਸਾਜ਼ ਸਾਮਾਨ ਦਿਵਾਂਵਦਾ ਏ ਭਾਰੀ ਫੌਜ ਦੇ ਤਾਈਂ ਤਿਆਰ ਕਰਕੇ ਸੂਬਾ ਸਖਤਾ ਹੁਕਮ ਸੁਣਾਂਵਦਾ ਏ ਅੰਮ੍ਰਿਤਸਰੋਂ ਸਿੰਘਾਂ ਤਾਈਂ ਮਾਰ ਕੱਢੋ ਮੱਨੂੰ ਬੜਾ ਹੰਕਾਰ ਜਤਾਂਵਦਾ ਏ ਫੌਜ ਲੈਕੇ ਅਜ਼ੀਜ਼ ਕਰਤਾਰ ਸਿੰਘਾ ਮਾਰੋ ਮਾਰ ਕਰਦਾ ਉਠ ਧਾਂਵਦਾ ਏ ਸਿੰਘਾਂ ਦੀ ਤਿਆਰੀ ਖਬਰ ਸਿੰਘਾਂ ਨੂੰ ਪਹਿਲਾਂ ਹੀ ਪੁੱਜ ਗਈ ਬੰਦੋਬਸਤ ਉਨ੍ਹਾਂ ਕਰਵਾਇ ਬਹੁਤੇ ਪਤਾ ਦੇਸ ਦੇ ਵਿਚ ਹੋ ਗਿਆ ਹੈ ਸੀ ਸਿੰਘ ਹੋ ਕੱਠੇ ਹੋਰ ਆਇ ਬਹੁਤੇ ਰਸਦ ਬਸਦ ਦਾਣਾ ਪੱਠਾ ਘਿਓ ਮਿੱਠਾ ਸਿੰਘ ਪਿੰਡਾਂ ਤੋਂ ਲੈਕੇ ਧਾਇ ਬਹੁਤੇ ਕੱਠੇ ਵੀਹ ਹਜ਼ਾਰ ਕੁ ਹੋਇ ਗਏ ਜਮ੍ਹਾਂ ਸਾਜ਼ ਸਾਮਾਨ ਰਖਾਇ ਬਹੁਤੇ ਗੁਰੂ ਚੱਕ ਦੇ ਚਾਰ ਚੁਫੇਰ ਭਾਈ ਸਿੰਘਾਂ ਮੋਰਚੇ ਤੁਰਤ ਬਣਾਇ ਬਹੁਤੇ ਜੰਗ ਕਰਨ ਦੇ ਲਈ ਕਰਤਾਰ ਸਿੰਘਾ ਸੁਣ ਸੁਣ ਦੂਰੋਂ ਸਿੰਘ ਧਾਇ ਬਹੁਤੇ ਲਾਹੌਰ ਦੀ ਫੌਜ ਨਾਲ ਕਿਲਿਓਂ ਬਾਹਰ ਮੁਕਾਬਲਾ ਮਾਰੋ ਮਾਰ ਕਰਦੀ ਫੌਜ ਆਈ ਸਿੱਧੀ ਭੇਦ ਕਿਸੇ ਤੋਂ ਪੁਛ ਪੁਛਾਯਾ ਨ ਘੇਰਾ +ਪਾ ਲੈਣਾ ਰਾਮ ਗੜ੍ਹ ਉਤੇ ਖੌਫ ਸਿੰਘਾਂ ਦਾ ਮੂਲੋਂ ਰਖਾਯਾ ਨ ਸਿੰਘ ਮੋਰਚੇ ਮੱਲ ਕੇ ਪਏ ਅਗੇ ਕਿਤੇ ਆਪਣਾ ਆਪ ਦਿਖਾਯਾ ਨ ਵੈਰੀ ਆ ਗਏ ਮਾਰ ਦੇ ਹੇਠ ਜਦੋਂ ਸਿੰਘਾਂ ਵੇਲੇ ਨੂੰ ਹਥੋਂ ਖੁੰਝਾਯਾ ਨ ਝੱਟ ਪਟ ਬਾੜਾਂ ਅਗੋਂ ਝਾੜੀਆਂ ਜੀ ਭੇਦ ਮੁਸਲਮਾਨਾਂ ਮੂਲੋਂ ਪਾਯਾ ਨ ਅੱਠ ਦਸ ਹਜ਼ਾਰ ਬੰਦੂਕ ਚੱਲੀ ਖਾਲੀ ਸਿੰਘਾਂ ਨੇ ਵਾਰ ਗਵਾਯਾ ਨ ਦੋ ਚਾਰ ਉਤੋੜਿੱਤੀ ਪਏ ਰਾਬੇ ਲਗੇ ਜਿਹਨੂੰ ਉਸ ਹਾਇ ਸੁਣਾਯਾ ਨ ਪੈਂਦੀ ਸੱਟੇ ਨੁਕਸਾਨ ਕਰਤਾਰ ਸਿੰਘਾ ਹੋ ਗਿਆ ਤੇ ਹੱਥ ਕੁਝ ਆਯਾ ਨ +ਅਕਤੂਬਰ ੧੭੪੮-ਫਰਵਰੀ ੧੭੪੯ ( ਹ:ਰ:ਗੁ:) ਤਥਾ ਵੈਰੀ ਸਿਧੇ ਬੇਖਤਰ ਹੋ ਆ ਰਹੇ ਸਨ ਬਾੜਾਂ ਝਾੜ ਕੇ ਸਿੰਘਾਂ ਵਿਛਾ ਦਿਤੇ ਜਿੰਨੇ ਚਿਰ ਨੂੰ ਅਫਸਰਾਂ ਪਤਾ ਕੀਤਾ ਸਿੰਘਾਂ ਫੌਜ ਅੰਦਰ ਖੱਪੇ ਪਾ ਦਿਤੇ ਕਿਲਿਓਂ ਦੂਰ ਹੀ ਆਉਂਦਿਆਂ ਵੈਰੀਆਂ ਨੂੰ ਮਜ਼ੇ ਜੰਗ ਦੇ ਤੁਰਤ ਚਖਾ ਦਿਤੇ ਸਿੰਘ ਸਦਾ ਹੁਸ਼ਿਆਰ ਨੇ ਯਾਦ ਰਖੋ ਭੇਦ ਹਾਕਮਾਂ ਤਾਈਂ ਜਤਾ ਦਿਤੇ ਕਈ ਸੈਂਕੜੇ ਪਹਿਲੇ ਹੀ ਵਿਚ ਹੱਲੇ ਵੈਰੀ ਮਾਰ ਕੇ ਸਿੰਘਾਂ ਖਪਾ ਦਿਤੇ ਫੌਜਦਾਰਾਂ ਦੇ ਚਾ ਕਰਤਾਰ ਸਿੰਘਾ ਲਾਹ ਜੰਗ ਤੋਂ ਪਹਿਲਾਂ ਵਿਖਾ ਦਿਤੇ ਲਾਹੌਰ ਦੀ ਫੌਜ ਨੇ ਪਿਛਾਂਹ ਹਟਕੇ ਜੰਗ ਸ਼ੁਰੂ ਕਰਨਾ ਜਿਧਰ ਹੋਂਵਦੇ ਓਧਰ ਅੱਗ ਵਰਦੀ ਫੌਜਾਂ ਹਾਕਮਾਂ ਪਿਛ੍ਹਾਂ ਹਟਾਈਆਂ ਜੀ ਜਿੰਨੇ ਚਿਰ ਨੂੰ ਫੌਜਾਂ ਨੇ ਪੈਰ ਸੰਭਲੇ ਸਿੰਘਾਂ ਮਾਰ ਸਫਾਂ ਉਲਟਾਈਆਂ ਜੀ ਲੈਕੇ ਮੋਰਚੇ ਤੁਰਤ ਹੀ ਲੜਨ ਲਗੇ ਸੱਟਾਂ ਖਾ ਪਿਛੋਂ ਹੋਸ਼ਾਂ ਆਈਆਂ ਜੀ ਏਧਰ ਸਿੰਘ ਅਤੇ ਓਧਰ ਮੁਸਲਮਾਨੀ ਸਿਰਾਂ ਧੜਾਂ ਦੀਆਂ ਸ਼ਰਤਾਂ ਲਾਈਆਂ ਜੀ ਗਲ ਪੈਣ ਦੀ ਹਿੰਮਤ ਹਾਕਮਾਂ ਨ ਕਰਦੇ ਸਿੰਘ ਭੀ ਦਾਉ ਬਚਾਈਆਂ ਜੀ ਬੈਠੇ ਹਾਕਮ ਘੇਰ ਕਰਤਾਰ ਸਿੰਘਾ ਜ਼ੋਰ ਦੇਇ ਨ ਹੋਈਆਂ ਲੜਾਈਆਂ ਜੀ ਘੇਰਾ ਦੂਰ ਦੂਰ ਹਾਕਮ ਘੇਰਾ ਪਾਇ ਬੈਠੇ ਲੜਨ ਮਰਨ ਤੋਂ ਕਰਦੇ ਆਰ ਭਾਈ ਸਿੰਘ ਜਾ ਬੈਠੇ ਕਿਲੇ ਵਿਚ ਸਾਰੇ ਆਸ ਰੱਖ ਕੇ ਸਿਰਫ ਕਰਤਾਰ ਭਾਈ ਪਾਸੇ ਦੋਇ ਹੀ ਜਰਜਰੇ ਹੋਇ ਹੈਸਨ ਗੱਲ ਪੈਣ ਨ ਰਖਦੇ ਢਾਰ ਭਾਈ ਕਿੰਨਾ ਚਿਰ ਏਸੇ ਤਰਾਂ ਬੀਤ ਗਿਆ ਸਿੰਘ ਆਣਕੇ ਹੋਇ ਲਾਚਾਰ ਭਾਈ ਰਸਦ ਬਸਦ ਦਾਣਾ ਪੱਠਾ ਆਨ ਮੁੱਕਾ ਹੋਇ ਛਾਪਿਆਂ ਉਤੇ ਤਿਆਰ ਭਾਈ ਜਦੋਂ ਦਾਉ ਲੱਗੇ ਛਾਪੇ ਮਾਰ ਜਾਂਦੇ ਮਿੱਟੀ ਫੌਜ ਦੀ ਕਰ ਖਵਾਰ ਭਾਈ ਇਨ੍ਹਾਂ ਛਾਪਿਆਂ ਤੋਂ ਗੱਲ ਵਿਚਲੀ ਨੂੰ ਤਾੜ ਗਏ ਹਾਕਮ ਵਾਕਿਫਕਾਰ ਭਾਈ ਪਾਸ ਸਿੰਘਾਂ ਜ਼ਖੀਰਾ ਨਹੀਂ ਕੋਈ ਰਿਹਾ ਕਿਲਾ ਛਡ ਜਾਵਣ ਹੁਸ਼ਿਆਰ ਭਾਈ ਨਿਕਲਣ ਲਗਿਆਂ ਨੂੰ ਭਾਰਾ ਕਰ ਹੱਲਾ ਘੇਰ ਘੇਰ ਦੱਈਏ ਤਦੋਂ ਮਾਰ ਭਾਈ ਇਹੋ ਕਰ ਸਲਾਹ ਕਰਤਾਰ ਸਿੰਘਾ ਫੌਜਾਂ ਹੋਰ ਮੰਗਾਈਆਂ ਭਾਰ ਭਾਈ ਕਿਲੇ ਤੇ ਹਮਲਾ ਖਾਂ ਅਜ਼ੀਜ਼ ਲਾਹੌਰ ਤੋਂ ਹੋਰ ਫੌਜਾਂ ਨਾਲੇ ਤੋਪਖਾਨੇ ਮੰਗਵਾਇ ਹੈਸਨ ਰਾਮ ਗੜ੍ਹ ਕਿਲੇ ਤਾਈਂ ਤੋੜਨੇ ਨੂੰ ਸਾਰੇ ਤੋਪਖਾਨੇ ਕੱਠੇ ਡਾਹਿ ਹੈਸਨ ਕੋਟ ਨਵਾਂ ਸੀ ਅਜੇ ਤਿਆਰ ਹੋਇਆ ਸਰਿਆ ਕੁਝ ਨ ਜ਼ੋਰ ਲਗਾਇ ਹੈਸਨ ਓਟ ਤੋਪਾਂ ਜੰਬੂਰਿਆਂ ਲੈ ਕਰਕੇ ਧਾਵੇ ਆਣ ਚੌਗਿਰਦ ਕਰਾਇ ਹੈਸਨ ਅੱਗ ਕਿਲੇ ਤੇ ਬੜੀ ਵਰਸਾਈਓ ਨੇ ਪਰ ਸਿੰਘ ਨ ਮੂਲ ਘਬਰਾਇ ਹੈਸਨ ਐਲੀ ਐਲੀ ਕਰਦੇ ਦਲ ਮੋਮਨਾਂ ਦੇ ਜਦੋਂ ਠੀਕ ਮਾਰਾਂ ਹੇਠ ਆਇ ਹੈਸਨ ਸਿੰਘਾਂ ਅੱਗ ਵਰਸਾਵਣੀ ਸ਼ੁਰੂ ਕੀਤੀ ਪਲਾਂ ਵਿਚ ਸਥਾਰ ਵਿਛਾਇ ਹੈਸਨ ਸਿੰਘ ਕੋਟ ਅੰਦ੍ਰ ਵੈਰੀ ਬਾਹਰ ਨੰਗੇ ਮੁਸਲਮਾਨਾਂ ਨੁਕਸਾਨ ਉਠਾਇ ਹੈਸਨ ਮਿੱਟੀ ਮਾਸ ਦਾ ਜੰਗ ਉਮੰਗ ਹੋਆ ਹੋ ਨਿਸ਼ੰਗ ਸਿੰਘਾਂ ਮਾਰ ਢਾਹਿ ਹੈਸਨ ਵੈਰੀ ਕਰ ਹੱਲੇ ਜਿੰਨੇ ਆਉਣ ਅਗੇ ਓਨੀ ਵਾਰ ਸਿੰਘਾਂ ਪਰਤਾਇ ਹੈਸਨ ਸਰਿਆ ਕੁਝ ਨ ਹੋਇ ਨੁਕਸਾਨ ਬਹੁਤੇ ਪੈਰ ਹਾਕਮਾਂ ਪਿਛ੍ਹਾਂ ਹਟਾਇ ਹੈਸਨ ਬੈਠੇ ਮੋਰਚੀਂ ਜਾ ਕਰਤਾਰ ਸਿੰਘਾ ਕਈ ਸੈਂਕੜੇ ਮਰਦ ਮਰਵਾਇ ਹੈਸਨ ਸਰਦਾਰ ਜੱਸਾ ਸਿੰਘ ਪਿਛੇ ਕਈ ਥਾਈਂ ਇਸਦਾ ਹਾਲ ਲਿਖਿਆ ਜੱਸਾ ਸਿੰਘ ਤ੍ਰਖਾਣ ਸ੍ਰਦਾਰ ਸਮਝੋ ਉੱਘਾ ਸੂਰਮਾ ਪੰਥ ਦੇ ਵਿਚ ਹੈਸੀ ਬੜਾ ਬੀਰ ਬਾਂਕਾ ਸ਼ਾਨਦਾਰ ਸਮਝੋ ਸਿੰਘਾਂ ਪੰਥ ਵਿਚੋਂ ਓਹਨੂੰ *ਛੇਕ ਦਿਤਾ ਕਹਿੰਦੇ ਭੁਲ ਹੋਈ ਕੋਈ ਭਾਰ ਸਮਝੋ ਮੁਖ ਰਖਿਆ ਖਾਸ ਅਸੂਲ ਤਾਈਂ ਨਾ ਲਿਹਾਜ਼ ਕੀਤਾ ਪੱਖ ਧਾਰ ਸਮਝੋ ਜੱਸਾ ਸਿੰਘ ਜਲੰਧਰ ਚਲਾ ਗਿਆ ਨਾਲ ਲੈ ਕੇ ਸੌ ਅਸਵਾਰ ਸਮਝੋ ਦੀਨਾ ਬੇਗ ਦੀ ਨੌਕਰੀ ਕਰੀ ਜਾ ਕੇ ਰਖ ਮਨ ਦੇ ਵਿਚ ਹੰਕਾਰ ਸਮਝੋ ਓਹ ਭੀ ਆਯਾ ਹੋਯਾ ਵਿਚ ਜੰਗ ਹੈਸੀ ਡਿਠੀ ਓਸ ਭਰਾਵਾਂ ਦੀ ਕਾਰ ਸਮਝੋ ਵੇਖ ਪੰਥ ਦਾ ਸਿਦਕ ਕਰਤਾਰ ਸਿੰਘਾ ਜੱਸਾ ਸਿੰਘ ਹੋਯਾ ਸ਼ਰਮਸਾਰ ਸਮਝੋ *ਸਰਦਾਰ ਜੱਸਾ ਸਿੰਘ ਦੀ ਸਿੰਘਣੀ ਨੇ ਕੁੜੀ ਮਾਰੀ ਸੀ, ਕੁੜੀ ਮਾਰ ਸਮਝਕੇ ਸਿੰਘਾਂ ਆਪਣੇ ਵਿਚੋਂ ਤਨਖਾਹੀਆ ਕਰਕੇ ਛੇਕ ਦਿੱਤਾ ਸੀ । ਪੰਥ ਪ੍ਰਕਾਸ਼ ਭਾਈ ਗਯਾਨ ਸਿੰਘ ਸਫਾ ੬੮੭, ਰਤਨ ਸਿੰਘ ਭੰਗੂ ਸਫਾ ੪੦੨ । ਸਰਦਾਰ ਜੱਸਾ ਸਿੰਘ ਨੇ ਪੰਥ ਪਾਸੋਂ ਮੁਆਫੀ ਮੰਗ ਘੱਲਣੀ ਔਖਾ ਵਕਤ ਭਰਾਵਾਂ ਤੇ ਵੇਖ ਬਣਿਆਂ ਖਤ ਲਿਖਦਾ ਸੁਣਿਓ ਬੀਰ ਸਿੰਘੋ ਮੈਥੋਂ ਭੁਲ ਹੋਈ ਤਦੋਂ ਬੜੀ ਭਾਰੀ ਬਖਸ਼ ਦਿਓ ਮੇਰੀ ਤਕਸੀਰ ਸਿੰਘੋ ਹੈ ਪੰਥ ਗਰੀਬ ਨਿਵਾਜ ਸਦਾ ਮੈਂ ਪੰਥ ਦਾ ਦਾਸ ਅਖੀਰ ਸਿੰਘੋ ਮੈਨੂੰ ਕੰਠ ਲਾ ਲਓ ਕਰਤਾਰ ਸਿੰਘਾ ਪੰਥ ਬਖਸ਼ਣੇ ਹਾਰ ਕਬੀਰ ਸਿੰਘੋ ਸਰਦਾਰ ਜੱਸਾ ਸਿੰਘ ਨੇ ਪੰਥ ਨਾਲ ਆ ਰਲਣਾ ਮੌਕਾ ਤਾੜਕੇ ਪੰਥ ਨੇ ਖਤ ਲਿਖਿਆ ਭੁਲਣਹਾਰ ਹੈ ਜਗ ਸਬਾਇ ਭਾਈ ਭੁਲ ਮੰਨ ਕਰਕੇ ਜਿਹੜਾ ਸ਼ਰਨ ਆਵੇ ਪੰਥ ਓਸਨੂੰ ਗਲੇ ਲਗਾਇ ਭਾਈ ਜੱਸਾ ਸਿੰਘ ਨੂੰ ਪਹੁੰਚਿਆ ਖਤ ਜਦੋਂ ਦਿਤਾ ਡੇਰੇ ਦੇ ਵਿਚ ਸੁਣਾਇ ਭਾਈ ਕੀਤਾ ਪੰਥ ਮੁਆਫ ਕਸੂਰ ਸਾਡਾ ਪਈਏ ਪੰਥ ਦੀ ਸ਼ਰਨੀ ਜਾਇ ਭਾਈ ਗੁਰੂ ਪੰਥ ਤੋਂ ਰਹੇ ਬੇਮੁਖ ਜੇਕਰ ਸਤਿਗੁਰੂ ਨਾ ਮੂੰਹ ਲਗਾਇ ਭਾਈ ਬੇਮੁਖ ਹੋਕੇ ਮਰਨਾ ਪਾਪ ਭਾਰਾ ਚੱਲੋ ਪੰਥ ਦੀ ਸ਼ਰਨ ਤਕਾਇ ਭਾਈ ਰਾਤੋ ਰਾਤ ਸਲਾਹ ਕਰ ਸਭ ਡੇਰਾ ਦਾਰੂ ਸਿੱਕਾ ਤੇ ਰਸਦ ਉਠਾਇ ਭਾਈ ਲੱਭਾ ਹੋਰ ਭੀ ਸਾਜ਼ ਸਮਾਨ ਜਿੰਨਾ ਜੱਸਾ ਸਿੰਘ ਲਿਆ ਲਦਵਾਇ ਭਾਈ ਕਿਲੇ ਵਿਚ ਆ ਪੰਥ ਦੀ ਸ਼ਰਨ ਪਏ ਕੀਤੇ ਸਭ ਗੁਨਾਹ ਬਖਸ਼ਾਇ ਭਾਈ ਦਿਨੇ ਸੁਣ ਅਜੀਜ਼ ਕਰਤਾਰ ਸਿੰਘਾ ਰਿਹਾ ਬਹੁਤ ਕਚੀਚੀਆਂ ਖਾਇ ਭਾਈ +੧੭੪੮ ਈ: ਤਥਾ ੧੮੦੬ ਬਿਕ੍ਰਮੀ ਨੂੰ ਅਹਿਮਦ ਸ਼ਾਹ ਦਾ ਦੂਸਰਾ ਹਮਲਾ ਹਾਰ ਜਿੱਤ ਏਧਰ ਹੋਈ ਕਿਸੇ ਦੀ ਨਾ ਸ਼ਾਹ ਕਾਬਲੋਂ ਹੋ ਅਸਵਾਰ ਆਯਾ ਅਠਾਰਾਂ ਸੌ ਦਾ ਛੇਵਾਂ ਸਾਲ ਜਾਂਦਾ ਓਹ ਫੇਰ ਕਰਦਾ ਮਾਰੋ ਮਾਰ ਆਯਾ ਬੇੜਾ ਮੁਗਲਾਂ ਗਰਕ ਕਰਨ ਖਾਤਰ ਰੂਪ ਕਾਲ ਕਸਾਈ ਦਾ ਧਾਰ ਆਯਾ ਡੇਰੇ ਆਣ ਰੁਹਤਾਸ ਦੇ ਵਿਚ ਪਾਏ ਲਸ਼ਕਰ ਲੈ ਕੇ ਨਾਲ ਜਰਾਰ ਆਯਾ ਮੰਨੂੰ ਮੀਰ ਦੀ ਜਾਨ ਆ ਤੰਗ ਪਈ ਸੋਚਾਂ ਵਿਚ ਡਿੱਗਾ ਗਸ਼ ਭਾਰ ਆਯਾ ਸੁਣੀ ਸਿੰਘਾਂ ਦੀ ਰੱਬ ਕਰਤਾਰ ਸਿੰਘਾ ਕਾਲ ਹਾਕਮਾਂ ਦਾ ਜ਼ੋਰਦਾਰ ਆਯਾ +ਦਸੰਬਰ ੧੭੪੯ ਫਰਵਰੀ ੧੭੫੦ (ਹ:ਰ:ਗੁ:) ਲਾਹੌਰ ਦੀਆਂ ਫੌਜਾਂ ਨੇ ਅੰਮ੍ਰਿਤਸਰੋਂ ਹਟ ਜਾਣਾ ਪਏ ਹਾਕਮਾਂ ਨੂੰ ਆਣ ਫਿਕਰ ਭਾਰੇ ਫੌਜਾਂ ਕੱਠੀਆਂ ਮੰਨੂੰ ਕਰਾਇ ਜਲਦੀ ਹੁਕਮ ਭੇਜਿਆ ਝਟ ਅਜ਼ੀਜ਼ ਖਾਂ ਨੂੰ ਪਿਛ੍ਹਾਂ ਪਰਤ ਆਵੋ ਫੁਰਮਾਇ ਜਲਦੀ ਫੌਜਾਂ ਕੱਠੀਆਂ ਆਣ ਲਾਹੌਰ ਹੋਵਣ ਫੌਜਦਾਰਾਂ ਨੇ ਕੂਚ ਬੁਲਾਇ ਜਲਦੀ ਬਿੱਜ ਕਾਬਲੋਂ ਪਈ ਕਰਤਾਰ ਸਿੰਘਾ ਸੁਣ ਮੀਰ ਮੰਨੂੰ ਘਬਰਾਇ ਜਲਦੀ ਵਾਕ ਕਵੀ ਸਿੰਘਾਂ ਵੇਖਿਆ ਵੈਰੀਆਂ ਕੂਚ ਕੀਤਾ ਪੰਥ ਨਿਕਲ ਕੇ ਧਾਵਾ ਬੁਲਾਂਵਦਾ ਏ ਰਸਦ ਦਾਰੂ ਸਿੱਕਾ ਲੁਟ ਸਾਰਾ ਭਾਂਜ ਵੈਰੀਆਂ ਦੇ ਵਿਚ ਪਾਂਵਦਾ ਏ ਉਹ ਜਾਨ ਛੁਡਾ ਲਾਹੌਰ ਪਹੁੰਚੇ ਮੰਨੂੰ ਸੁਣ ਕੇ ਹਾਲ ਘਬਰਾਂਵਦਾ ਏ ਭੁੱਲੀ ਸਿੰਘਾਂ ਦੀ ਗਲ ਕਰਤਾਰ ਸਿੰਘਾ ਪਿਆ ਡਰ ਦੁਰਾਨੀ ਦਾ ਖਾਂਵਦਾ ਏ ਮੀਰ ਮੰਨੂੰ ਨੇ ਸ਼ਾਹ ਦੁਰਾਨੀ ਪਾਸ ਸੁਲਾਹ ਵਾਸਤੇ ਅਰਜ਼ੀ ਲਿਖ ਭੇਜਣੀ ਮੰਨੂੰ ਵੇਖਿਆ ਦਿੱਲੀ ਦੀ ਆਸ ਕੋਈ ਨ ਚੜ੍ਹ ਆਯਾ ਸ਼ਾਹ ਦੁਰਾਨੀਆਂ ਦਾ ਫੌਜਾਂ ਅਗੇਹੀ ਛਾਨਣੀ ਹੈਨ ਹੋਈਆਂ ਕਰਨਾ ਜੰਗ ਨਹੀਂ ਕੰਮਆਸਾਨੀਆਂ ਦਾ ਚੰਗਾ ਮੇਲ ਕਰਨਾ ਓਹਦੇ ਨਾਲ ਡਿੱਠਾ ਭੇਦ ਰਖਿਆ ਦਿਲ ਸ਼ੈਤਾਨੀਆਂ ਦਾ ਚੜ੍ਹ ਏਧਰੋਂ ਜਾ ਗੁਜਰਾਤ ਲੱਥਾ ਦਲ ਲੈ ਕੇ ਨਾਲ ਤੁਰਕਾਨੀਆਂ ਦਾ ਕੌੜੇ ਮੱਲ ਨੂੰ ਭੇਜਿਆ ਪਾਸ ਸ਼ਾਹ ਦੇ ਖਤ ਲਿਖਿਆ ਗਲਤ ਬਿਆਨੀਆਂ ਦਾ ਸ਼ਾਹ ਮੇਲ ਕਰ ਲਏ ਕਰਤਾਰ ਸਿੰਘਾ ਟੁੱਟ ਗਿਆ ਗੁਮਾਨ ਗੁਮਾਨੀਆਂ ਦਾ ਸੁਲਾਹ ਦੀਆਂ ਸ਼ਰਤਾਂ ਲਿਖਿਆ ਸ਼ਾਹਦੁਰਾਨੀ ਨੇ ਮੋੜ ਅਗੋਂ ਸੂਬਾ ਲਿਖ ਇਹ ਸ਼ਰਤ ਪੁਚਾਇ ਜਲਦੀ ਲੱਖ ਪੰਦਰਾਂ ਨਕਦ ਪੁਚਾ ਦੇਵੇ ਤੋਹਫੇ ਹੋਰ ਅਚਰਜ ਗਿਣਾਇ ਜਲਦੀ *ਸ੍ਯਾਲਕੋਟ ਗੁਜਰਾਤ ਦੇ ਪਰਗਣੇ ਜੋ ਦੇਇ ਮੁਆਮਲਾਂ ਸਭ ਉਗ੍ਰਾਹਿ ਜਲਦੀ ਜਿਵੇਂ ਸ਼ਾਹ ਨਿਵਾਜ਼ ਪੁਚਾਵੰਦਾ ਸੀ ਮੀਰ ਮੰਨੂੰ ਭੀ ਕਰੇ ਅਦਾਇ ਜਲਦੀ ਕਰੇ ਤਾਬੇਦਾਰੀ ਮਨਜ਼ੂਰ ਅਗੋਂ ਸਾਥ ਦਿੱਲੀ ਦੇ ਨਾਲੋਂ ਤੁੜਾਇ ਜਲਦੀ ਜੇ ਇਹ ਨਹੀਂ ਮਨਜੂਰ ਕਰਤਾਰ ਸਿੰਘਾ ਦੇਵੇ ਜੰਗ ਦਾ ਢੋਲ ਵਜਾਇ ਜਲਦੀ *ਲਤੀਫ ਲਿਖਦਾ ਹੈ ਕਿ ਸਿਆਲ ਕੋਟ,ਗੁਜਰਾਤ, ਪਸੂਰਤ ਤੇ ਔਰੰਗਾਬਾਦ ਚੌਹਾਂ ਪਰਗਣਿਆਂ ਦਾ ਪਟਾ ਅਬਦਾਲੀ ਨੇ ਮੰਨੂੰ ਪਾਸੋਂ ਲਿਖਵਾ ਲਿਆ ਸੀ । ਹ:ਰ: ਗੁਪਤਾ ਇਸ ਮਾਲੀਏ ਦੀ ਰਕਮ ੧੫ ਲੱਖ ਸਾਲਾਨਾ ਲਿਖਦੇ ਹਨ । ਅਹਿਮਦ ਸ਼ਾਹ ਨੇ ਰੁਹਤਾਸ ਤੋਂ ਹੀ ਪਰਤ ਜਾਣਾ ਸ਼ਰਤਾਂ ਮੰਨੂੰ ਨੇ ਕਰ ਮਨਜੂਰ ਲਈਆਂ ਵੇਲਾ ਆਪਣੇ ਸਿਰੋਂ ਟਪਾਇ ਗਿਆ ਬਣ ਮੀਸਣਾ ਕਾਬਲੀ ਸ਼ਾਹ ਅਗੇ ਮੰਨੂੰ ਆਪਣਾ ਆਪ ਬਚਾਇ ਗਿਆ ਲੈਕੇ ਪੰਦ੍ਰਾ ਲਖ ਤੇ ਹੋਰ ਤੋਹਫੇ ਵਾਗਾਂ ਅਹਿਮਦ ਸ਼ਾਹ *ਪਰਤਾਇ ਗਿਆ ਵੇਲਾ ਲੰਘ ਇਹ ਗਿਆ ਕਰਤਾਰ ਸਿੰਘਾ ਮੰਨੂੰ ਪਰਤ ਲਾਹੌਰ ਨੂੰ ਆਇ ਗਿਆ *ਜਾਂਦਾ ਹੋਇਆ ਡੇਹਰਾ ਅਸਮੈਲ ਖਾਂ ਡੇਹਰਾ ਗਾਜ਼ੀ ਖਾਂ ਆਦਿਕ ਇਲਾਕਿਆਂ ਨੂੰ ਆਪਣੇ ਅਧੀਨ ਕਰਦਾ ਹੋਇਆ ਕੰਧਾਰ ਨੂੰ ਚਲਾ ਗਿਆ। ਅਹਿਮਦ ਸ਼ਾਹ ਨੇ ਗੁਸਾ ਖਾ ਕੇ ਸ਼ਾਹ ਨਿਵਾਜ਼ ਨੂੰ ਮੁਲਤਾਨ ਦਾ ਸੂਬਾ ਬਨਾਉਣਾ ਖਬਰਾਂ ਪਹੁੰਚੀਆਂ ਦਿੱਲੀ ਦੇ ਵਿਚ ਜਾਕੇ ਮੀਰ ਮੰਨੂੰ ਨੇ ਖੇਲ ਉਲਟਾ ਦਿਤੀ ਮੇਲ ਕਰ ਲਿਆ ਨਾਲ ਦੁਰਾਨੀਆਂ ਦੇ ਦਿਲੋਂ ਦਿੱਲੀ ਦੀ ਸ਼ਾਹੀ ਭੁਲਾ ਦਿਤੀ +ਬਾਦਸ਼ਾਹ ਨੇ ਸ਼ਾਹਨਿਵਾਜ ਤਾਈਂ ਸੂਬੇਦਾਰੀ ਦੀ ਖਿਲਅਤ ਦਿਵਾ ਦਿਤੀ ਦਿਤਾ ਹੁਕਮ ਮੁਲਤਾਨ ਤੇ ਕਰ ਕਬਜ਼ਾ ਭਾਰੀ ਮੱਦਦੀ ਫੌਜ ਚੜ੍ਹਾ ਦਿਤੀ ਸ਼ਾਹ ਨਿਵਾਜ਼ ਮੁਲਤਾਨ ਦੇ ਤਖਤ ਬੈਠਾ ਮੀਰ ਮੰਨੂੰ ਦੀ ਫੌਜ ਧਕਾ ਦਿਤੀ ਰੱਬ ਸਿੰਘਾਂ ਦੇ ਗਲੋਂ ਬਲਾ ਲਾਹ ਕੇ ਚੁੱਕ ਵੈਰੀਆਂ ਦੇ ਗਲ ਪਾ ਦਿਤੀ ਆਪੋ ਵਿਚ ਹੀ ਵੈਰ ਵਧਾਇਓ ਨੇ ਏਸ ਫੁੱਟ ਨੇ ਸ਼ਾਹੀ ਖਪਾ ਦਿਤੀ ਮੌਜ ਸਿੰਘਾਂ ਨੂੰ ਬਣੀ ਕਰਤਾਰ ਸਿੰਘਾ ਤਾਕਤ ਖਾਲਸੇ ਆਣ ਵਧਾ ਦਿਤੀ +ਮੁਹੰਮਦ ਸ਼ਾਹ ਰੰਗੀਲਾ ੧੭੪੮ ਈਸਵੀ ਵਿਚ ਮਰ ਗਿਆ ਅਤੇ ੧੯ ਅਪਰੈਲ ੧੭੪੮ ਵਿਚ ਓਸਦਾ ਪੁਤਰ ਅਹਿਮਦ ਸ਼ਾਹ ਦਿੱਲੀ ਦੇ ਤਖਤ ਤੇ ਬੈਠਾ । ਮੀਰ ਮੰਨੂੰ ਦੀ ਕੌੜੇ ਮਲ ਨਾਲ ਸਲਾਹ ਏਧਰ ਮੰਨੂੰ ਦੇ ਮਨ ਨੂੰ ਅੱਗ ਲੱਗੀ ਕੌੜੇ ਮੱਲ ਨੂੰ ਪਾਸ ਬੁਲਾਇ ਕਹਿੰਦਾ ਲਿਆ ਮੱਲ ਮੁਲਤਾਨ ਨਿਵਾਜ਼ ਨੇ ਆ ਸਾਡੇ ਆਦਮੀ ਮਾਰ ਧਕਾਇ ਕਹਿੰਦਾ ਭਾਰੀ ਫੌਜ ਲੈ ਕਰੋ ਚੜ੍ਹਾਈ ਜਲਦੀ ਸ਼ਾਹਨਿਵਾਜ਼ ਨੂੰ ਨੀਚਾ ਦਿਖਾਇ ਕਹਿੰਦਾ ਉਹਦੇ ਦਿਲ ਹੈ ਦਿੱਲੀ ਦਾ ਮਾਨਭਾਰਾ ਚਾ ਦਿਹੋਸਾਰਾ ਉਹਦਾ ਲਾਹਿ ਕਹਿੰਦਾ ਕਰੋ ਢਿੱਲ ਨ ਫੌਜਾਂ ਤਿਆਰ ਹੋਵਣ ਲਵੋ ਸੱਜਰਾ ਵੈਰ ਹੀ ਜਾਇ ਕਹਿੰਦਾ ਮੀਰ ਮੰਨੂੰ ਦੇ ਤਈਂ ਕਰਤਾਰ ਸਿੰਘਾ ਕੌੜਾ ਮੱਲ ਇਹ ਭੇਦ ਸਮਝਾਇ ਕਹਿੰਦਾ ਕੌੜਾ ਮੱਲ ਦੀਵਾਨ ਕੌੜਾ ਮੱਲ ਨੇ ਆਖਿਆ ਸੁਨੀਂ ਸੂਬੇ ਫੌਜਾਂ ਸਾਡੀਆਂ ਸਭ ਮੁਰਦਾਰ ਸਮਝੀਂ ਜੰਗ ਕਰਕੇ ਥੱਕੀਆਂ ਨਾਲ ਸਿੰਘਾਂ ਹੈਨ ਦਿਲਾਂ ਦੇ ਵਿਚ ਲਾਚਾਰ ਸਮਝੀਂ ਮਿਲ ਸ਼ਾਹ ਨਿਵਾਜ਼ ਦੇ ਨਾਲ ਜਾਵਣ ਮਤਾਂ ਕਰਨ ਨ ਪੱਤ ਖਵਾਰ ਸਮਝੀਂ ਮੇਲ ਕਰ ਲਓ ਸਿੰਘਾਂ ਦੇ ਨਾਲ ਜਲਦੀ ਵੈਰ ਪਿਛਲੇ ਸਭ ਵਿਸਾਰ ਸਮਝੀਂ ਹੈ ਖਾਲਸਾ ਕੌਮ ਇਹ ਬਲੀ ਭਾਰੀ ਦੋਸਤ ਦੋਸਤਾਂ ਦੀ ਵਫਾਦਾਰ ਸਮਝੀਂ ਨਾਲ ਸਿੰਘਾਂ ਦੇ ਮੇਲ ਜੇ ਹੋਇ ਸਾਡਾ ਹੋਈ ਵੈਰੀ ਨੂੰ ਝੱਬਦੇ ਹਾਰ ਸਮਝੀਂ ਹੱਥ ਹੇਠ ਰੱਖੋ ਸਦਾ ਖਾਲਸੇ ਨੂੰ ਦੱਬੇ ਰਹਿਣ ਸਾਰੇ ਵੈਰੀ ਸਾਰ ਸਮਝੀਂ ਨਹੀਂ ਤਾਂ ਆਪਣੀ ਫੌਜਦੀਆਸਕੋਈ ਨਾ ਥੱਕੀਟੁੱਟੀ ਮਾਂਦੀ ਇਕਢਾਰ ਸਮਝੀਂ ਜੇਕਰ ਸਿੰਘਾ ਦੀ ਨਾਲ ਇਮਦਾਦ ਹੋਵੇ ਫੇਰ ਵੈਰੀ ਤਾਂ ਹੋਯਾ ਸ਼ਿਕਾਰ ਸਮਝੀਂ ਮੇਰੀ ਇਹੋ ਸਲਾਹ ਕਰਤਾਰ ਸਿੰਘਾ ਕਰ ਦਿਲ ਦੇ ਵਿਚ ਵਿਚਾਰ ਸਮਝੀਂ ਕੌੜਾ ਮੱਲ ਦੀਵਾਨ ਨੇ ਅੰਮ੍ਰਿਤਸਰ ਸਿੰਘਾਂ ਦੇ ਪਾਸ ਔਣਾ ਹੁੰਦੀ ਗਰਜ਼ ਜਹਾਨ ਦੇ ਵਿਚ ਡਾਢੀ ਮੰਨੂੰ ਆਖਦਾ ਜਾਹੁ ਦੀਵਾਨ ਜਲਦੀ ਜਿਵੇਂ ਸਿੰਘਾਂ ਦੇ ਨਾਲ ਮਿਲਾਪ ਹੋਵੇ ਓਸੇ ਤਰਾਂ ਕਰ ਲੌ ਸੁਜਾਨ ਜਲਦੀ ਕੌੜਾ ਮੱਲ ਤੋਹਫੇ ਲੈਕੇ ਰਵਾਂ ਹੋਯਾ ਸੁਧਾ ਸਰ ਪਹੁੰਚਾ ਬੁੱਧੀਵਾਨ ਜਲਦੀ ਸ੍ਰੀ ਤਖਤ ਅਕਾਲ ਦੀਵਾਨ ਲੱਗਾ ਕਰਦਾ ਬੈਠ ਕੇ ਸਾਰਾ ਬਿਆਨ ਜਲਦੀ ਮੀਰ ਮੰਨੂੰ ਤੇ ਸ਼ਾਹ ਨਿਵਾਜ਼ ਅੰਦਰ ਵੈਰ ਵਧਿਆ ਕਰੋ ਧਿਆਨ ਜਲਦੀ ਸ਼ਾਹ ਨਿਵਾਜ਼ ਹੈ ਪੰਥ ਦਾ ਬੜਾ ਵੈਰੀ ਲਵੇ ਬਦਲੇ ਚਤੁਰ ਸੁਜਾਨ ਜਲਦੀ ਮੰਨੂੰ ਮੀਰ ਦੇਵੇ ਖਰਚ ਖਾਲਸੇ ਨੂੰ ਕੱਠੇ ਹੋ ਕੇ ਚੜੋ ਜਵਾਨ ਜਲਦੀ ਮਿੱਟੀ ਸ਼ਾਹ ਨਿਵਾਜ਼ ਦੀ ਪੁੱਟ ਦੇਵੋ ਲੁੱਟ ਕਰਕੇ ਫਤਹ ਮੁਲਤਾਨ ਜਲਦੀ ਛਿੱਤਰ ਵੈਰੀ ਦਾ ਵੈਰੀ ਦੇ ਸਿਰ ਮਾਰੋ ਕਰੋ ਢਿੱਲ ਨ ਵੇਲਾ ਪਛਾਨ ਜਲਦੀ ਲਾਯਾ ਰੱਬ ਸਬੱਬ ਕਰਤਾਰ ਸਿੰਘਾ ਫੁੱਟ ਵੈਰੀਆਂ ਦੀ ਪਈ ਆਨ ਜਲਦੀ ਸਿੰਘਾਂ ਦੀਆਂ ਸ਼ਰਤਾਂ ਏਸ ਸ਼ਰਤ ਤੇ ਸਿੰਘ ਤਯਾਰ ਹੋ ਗਏ ਹੁਕਮ ਖਾਲਸੇ ਉਤੇ ਕਮਾਇ ਕੋਈ ਨ ਖਰਚ ਖਾਲਸੇ ਦਾ ਪੂਰਾ ਪਵੇ ਕਰਨਾ ਵਧ ਘਟ ਹੈ ਅਗੋਂ ਸੁਣਾਇ ਕੋਈ ਨ ਜੇਹੜੀ ਲੁੱਟ ਮੁਲਤਾਨ ਦੀ ਹੱਥ ਆਵੇ ਹਿੱਸਾ ਓਸਦੇ ਵਿਚੋਂ ਵੰਡਾਇ ਕੋਈ ਨ ਸੂਬਾ ਅਗੋਂ ਦੇ ਲਈ ਕਰਤਾਰ ਸਿੰਘਾ ਸਿੰਘਾਂ ਨਾਲ ਵਿਰੋਧ ਰਖਾਇ ਕੋਈ ਨ ਲਾਹੌਰੋਂ ਫੌਜਾਂ ਦੀ ਮੁਲਤਾਨ ਤੇ ਚੜ੍ਹਾਈ ਸਿੰਘ ਦਸ ਹਜ਼ਾਰ ਤਿਆਰ ਹੋ ਕੇ ਸ੍ਰੀ ਵਾਹਿਗੁਰੂ ਫਤਹ ਬੁਲਾਇ ਚੜ੍ਹਿਆ ਕੌੜਾ ਮੱਲ ਦੀਵਾਨ ਲੈ ਨਾਲ ਲਸ਼ਕਰ ਅੰਮ੍ਰਿਤਸਰ ਤੋਂ ਸ਼ੁਕਰਮਨਾਇ ਚੜ੍ਹਿਆ ਸੂਬਾ ਡਰਦਾ ਬਾਹਰ ਨ ਮਿਲਣਆਯਾ ਦੀਨਾ ਬੇਗਭੀ ਸਾਜਸਜਾਇ ਚੜ੍ਹਿਆ ਕੌੜਾ ਮੱਲ ਦੀਵਾਨ ਲੈ ਖਾਲਸੇ ਨੂੰ ਸ਼ਾਹ ਨਿਵਾਜ਼ ਤੇ ਢੋਲ ਵਜਾਇ ਚੜ੍ਹਿਆ ਤੋਪਾਂ ਰਹਿਕਲੇ ਨਾਲ ਜੰਬੂਰਿਆਂ ਦੇ ਦਾਰੂ ਸਿੱਕਾ ਤੇ ਰਸਦ ਲਦਾਇ ਚੜ੍ਹਿਆ ਮਾਰੋ ਮਾਰ ਕਰਦੇ ਮੁਲਤਾਨ ਪਹੁੰਚੇ ਸ਼ਾਹ ਨਿਵਾਜ਼ ਸੁਣਿਆਂ ਮੰਨੂੰ ਆਇ ਚੜ੍ਹਿਆ ਪਿਛੇ ਰੱਖਕੇ ਖਾਲਸਾ ਫੌਜ ਤਾਈਂ ਕੌੜਾ ਮੱਲ ਸੀ ਭੇਦ ਛੁਪਾਇ ਚੜ੍ਹਿਆ ਫੱਗਣ ਠਾਰਾਂ ਸੌ ਸੱਤ ਕਰਤਾਰ ਸਿੰਘਾ ਮੂੰਹ ਕਾਲ ਭਗਵਾਨ ਫੈਲਾਇ ਚੜ੍ਹਿਆ ਮੁਲਤਾਨ ਦੀ ਲੜਾਈ ਸਤੰਬਰ ੧੭੫੦ ਅਗੇ ਸ਼ਾਹ ਨਿਵਾਜ਼ ਭੀ ਘਟ ਨ ਸੀ ਹੈਸੀ ਰਖਦਾ ਦਿਲੋਂ ਗੁਮਾਨ ਵਧਕੇ ਕੀਤੀ ਓਸ ਭੀ ਆਪਣੀ ਫੌਜ ਕੱਠੀ ਜਮ੍ਹਾਂ ਕਰ ਲਏ ਜੰਗੀ ਸਾਮਾਨ ਵਧਕੇ ਫੌਜ ਦਿੱਲੀ ਦੀ ਭੀ ਓਹਦੇ ਪਾਸ ਹੈਸੀ ਬਾਂਕਪਨ ਦਾ ਸੀ ਜਿਧਾ ਸ਼ਾਨ ਵਧਕੇ ਤਿੰਨ ਕੋਹ ਮੁਲਤਾਨ ਤੋਂ ਮਾਰ ਧੌਂਸੇ ਗੱਡੇ ਜੰਗ ਦੇ ਓਸ ਨਿਸ਼ਾਨ ਵਧਕੇ ਕੌੜਾ ਮੱਲ ਤੇ +ਦੀਨਾ ਬੇਗ ਦੋਵੇਂ ਇਹ ਭੀ ਮੱਲਦੇ ਜਾਇ ਮੈਦਾਨ ਵਧਕੇ ਜੰਗ ਮਚਿਆ ਆ ਦੋਹਾਂ ਪਾਸਿਆਂ ਥੀਂ ਲਗੇ ਸੂਰਮੇ ਹੱਥ ਦਿਖਾਨ ਵਧਕੇ ਢੋਲ ਵੱਜਦੇ ਐਲੀ ਦੇ ਦੇਣ ਨਾਹਰੇ ਪਾਯਾ ਫੌਜਾਂ ਨੇ ਆਨ ਘਮਸਾਨ ਵਧਕੇ ਤੇਗ ਚੱਲੀ ਦੋ ਪਾਸਿਓਂ ਆਣ ਭਾਰੀ ਲਥੇ ਵਿਚ ਮੈਦਾਨ ਦੇ ਘਾਨ ਵਧਕੇ ਜਦੋਂ ਭੜਕਿਆ ਆਣਕੇ ਜੰਗ ਭਾਰਾ ਦੀਨਾਬੇਗ ਹੋਇਆ ਬੇਈਮਾਨ ਵਧਕੇ ਜਾ ਮਿਲਿਆ ਸ਼ਾਹ ਨਿਵਾਜ਼ ਤਾਈਂ ਕੀਤਾ ਪਾਜ਼ੀ ਨੇ ਇਹ ਨੁਕਸਾਨ ਵਧਕੇ ਪਾਸਾ ਜੰਗ ਦਾ ਬਦਲਿਆ ਝਟ ਆਕੇ ਕੌੜਾ ਮੱਲ ਹੋ ਗਿਆ ਹੈਰਾਨ ਵਧਕੇ ਫੌਜਾਂ ਨੱਠੀਆਂ ਛੱਡਕੇ ਦਿਲ ਤਾਈਂ ਕੰਮ ਹੋ ਗਿਆ ਵੇਖੋ ਵੈਰਾਨ ਵਧਕੇ ਫੌਜ ਖਾਲਸਾ ਬੈਠੀ ਸੀ ਆੜ ਲੈਕੇ ਸ਼ਾਹ ਨਿਵਾਜ਼ ਭੂਹੇ ਹੋਯਾ ਆਨ ਵਧਕੇ ਕੌੜਾ ਮੱਲ ਨੱਠਾ ਕਰਤਾਰ ਸਿੰਘਾ ਤੰਗੀ ਬਣੀ ਆਇ ਉਤੇ ਜਾਨ ਵਧਕੇ +ਸੂਬਾ ਜਾਲੰਧਰ । ਸਿੰਘਾਂ ਦਾ ਮੁਲਤਾਨੀ ਫੌਜਾਂ ਨਾਲ ਗਾੜ੍ਹਾ ਜੰਗ ਤਿੰਨ ਕੋਹ ਪਿਛੇ ਦਲ ਸਿੰਘਾਂ ਦਾ ਸੀ ਕੌੜਾ ਮੱਲ ਜਾ ਹਾਲ ਸੁਣਾਵੰਦਾ ਏ ਦੀਨਾ ਬੇਗ ਈਮਾਨ ਨੂੰ ਹਾਰ ਗਿਆ ਫੌਜ ਹਾਰੀਆਂ ਵੇਖ ਘਬਰਾਵੰਦਾ ਏ ਹੁਣ ਤਾਂ ਖਾਲਸਾ ਜੀ ਲਾਜ ਆਪ ਤਾਈਂ ਵੇਲਾ ਪਿਆ ਹਥੋਂ ਨਹੀਂ ਤਾਂ ਜਾਵੰਦਾ ਏ ਸਿੰਘਾਂ ਸੁਣਕੇ ਫਤਹ ਗਜਾਇ ਦਿਤੀ ਧਾਵਾ ਖਾਲਸਾ ਜੀ ਤੁਰਤ ਬੁਲਾਵੰਦਾ ਏ ਪਲਾਂ ਵਿਚ ਜਾ ਤੇਗ ਖੜਕਾ ਦਿਤੀ ਫੌਜਾਂ ਘੇਰ ਦੀਵਾਨ ਲਿਆਂਵਦਾ ਏ ਹੋਈਆਂ ਕੱਠੀਆਂ ਅੱਧ ਪਚੱਧੀਆਂ ਆ ਰਣ ਗਰਮ ਹੋ ਰੰਗ ਪਲਟਾਂਵਦਾ ਏ ਸ਼ਾਹਨਿਵਾਜ਼ ਨੇ ਸਿੰਘਾਂ ਦੀ ਸ਼ਕਲ ਡਿੱਠੀ ਵਧੇ ਹੌਂਸਲੇ ਨੂੰ ਤੁਰਤ ਢਾਂਵਦਾ ਏ ਲੱਗਾ ਹਟਕੇ ਲੜਨ ਕਰਤਾਰ ਸਿੰਘਾ ਡਰ ਖਾਲਸੇ ਦੇ ਪਾਸੋਂ ਖਾਂਵਦਾ ਏ ਤਥਾ ਸ਼ਾਹ ਨਿਵਾਜ਼ ਦੀ ਫੌਜ ਸੀ ਚਾਰ ਹਿਸੇ ਸਿੰਘਾਂ ਪਲਾਂ ਦੇ ਵਿਚ ਗੁਮਾਨ ਲਾਹੇ ਸੁਖਾ ਸਿੰਘ ਅਤੇ ਜੱਸਾ ਸਿੰਘ ਦੋਵੇਂ ਵਧੇ ਵਿਚ ਮੈਦਾਨ ਦੇ ਘਾਨ ਲਾਹੇ ਭੀਮ ਸਿੰਘ ਜਿਹਾਂ ਹੱਲੇ ਕਰ ਮਾਰੇ ਮਾਰ ਮਾਰ ਸੱਥਾਰ ਜੁਆਨ ਲਾਹੇ ਕਿਤੇ ਤੋਪ ਜੰਬੂਰਿਆਂ ਜ਼ੋਰ ਪਾਇਆ ਸੱਥਰ ਘੋੜੇ ਜਵਾਨ ਮੈਦਾਨ ਲਾਹੇ ਨੇਜ਼ੇ ਬਰਛੀਆਂ ਤੇਗਾਂ ਦੀ ਮਾਰ ਮੱਚੀ ਖੇਤ ਕਟ ਜਵਾਰ ਕਿਰਸਾਨ ਲਾਹੇ ਫੌਜ ਵੈਰੀਆਂ ਦੀ ਸਿੰਘਾਂ ਛਾਂਗ ਸੁਟੀ ਆਰੀ ਫੇਰ ਦਰਖਤ ਤ੍ਰਖਾਨ ਲਾਹੇ ਘੋੜੇ ਫਿਰਨ ਖਾਲੀ ਬਿਨਾਂ ਖਸਮਾਂ ਦੇ ਕਰ ਸੂਰਮੇ ਬੇ-ਪਰਾਨ ਲਾਹੇ ਹਾਥੀ ਫਿਰਨ ਨੱਠੇ ਹੌਦੇ ਪਏ ਖਾਲੀ ਤੇਗਾਂ ਮਾਰ ਉਤੋਂ ਹਾਥੀਵਾਨ ਲਾਹੇ ਫੌਜ ਵਧੀ ਔਂਦੀ ਦਿਲ ਵਾਲਿਆਂ ਦੀ ਸਿੰਘਾਂ ਮਾਰ ਤੇਗਾਂ ਸਾਰੇ ਸ਼ਾਨ ਲਾਹੇ ਠੱਲ੍ਹਾ ਪੈ ਗਿਆ ਆਣ ਕਰਤਾਰ ਸਿੰਘਾ ਸ਼ਾਹ ਨਿਵਾਜ਼ ਦੇ ਮਾਨ ਤਰਾਨ ਲਾਹੇ ਤਥਾ ਇਕਤਰਫ ਮੁਲਤਾਨ ਦੀ ਫੌਜ ਆਹੀ ਦੂਜੀ ਤਰਫ ਦਿੱਲੀ ਵਾਲੀ ਜਾਨ ਭਾਈ ਤੀਈ ਤਰਫ ਮਨਕੇਰੀਏ ਬਲੀ ਭਾਰੇ ਤੇ ਬਹਾਉਲ ਪੁਰੀਏ ਮੁਸਲਮਾਨ ਭਾਈ ਸ਼ਾਹ ਨਿਵਾਜ਼ ਲੜਾਂਵਦਾ ਵਧ ਅੱਗੇ ਧਰ ਦਿਲ ਦੇ ਵਿਚ ਗੁਮਾਨ ਭਾਈ ਸੁਖਾ ਸਿੰਘ ਮਨਕੇਰੀਆਂ ਵਲ ਜੁਟਾ ਲਾਹੇ ਸੂਰਮੇ ਨੇ ਮਾਰ ਘਾਨ ਭਾਈ ਜੱਸਾ ਸਿੰਘ ਨਿਵਾਜ਼ ਦੇ ਸਾਹਮਣੇ ਸੀ ਪਿਆ ਜ਼ੋਰ ਆ ਵਿਚ ਮੈਦਾਨ ਭਾਈ ਕਟਾ ਵੱਢੀ ਦੀ ਹੋਈ ਲੜਾਈ ਭਾਰੀ ਲਹੂ ਮਿਝ ਦਾ ਮਚਿਆ ਘਾਨ ਭਾਈ ਕਿਤੇ ਸਿੰਘ ਹੱਲੇ ਉਤੇ ਕਰਨ ਹੱਲੇ ਕਿਤੇ ਵਧ ਰਹੇ ਮੁਸਲਮਾਨ ਭਾਈ ਸਤਿ ਸ੍ਰੀ ਅਕਾਲ ਤੇ ਐਲੀ ਅਕਬਰ ਨਾਹਰੇ ਬੋਲਦੇ ਵਧਨ ਜਵਾਨ ਭਾਈ ਭਿੜੇ ਸੂਰਮੇ ਲਾਹ ਕੇ ਚਾਉ ਚੰਗੇ ਹੋ ਡਿੱਗਦੇ ਲਹੂ ਲੁਹਾਨ ਭਾਈ ਘਾਇਲ ਤੜਫਦੇ ਪੈਰਾਂ ਦੇ ਹੇਠ ਪਏ ਗਾਜ਼ੀ ਪਾਜ਼ੀਆਂ ਤਾਈਂ ਦਬਾਨ ਭਾਈ ਫੌਜਾਂ ਮੋਰਚੇ ਛਡ ਕੇ ਲੜ ਰਹੀਆਂ ਘੇਰ ਛਾਇ ਗਿਆ ਅਸਮਾਨ ਭਾਈ ਤੇਗਾਂ ਬਿਜਲੀਆਂ ਵਿਚ ਮੈਦਾਨ ਚਮਕਣ ਮਰਦਾਮਾਰਾ ਬਕਾਰਾ ਉਠਾਨ ਭਾਈ ਹੋਇਆ ਤੁੱਲਵਾਂ ਜੰਗ ਦੁਪਾਸਿਆਂ ਥੀਂ ਹੋ ਗਏ ਭਾਰੇ ਨੁਕਸਾਨ ਭਾਈ ਫੌਜਾਂ ਹੱਲੀਆਂ ਨਹੀਂ ਕਰਤਾਰ ਸਿੰਘਾ ਚੜ੍ਹੇ ਮੁਰਦਿਆਂ ਤੇ ਮੁਰਦੇ ਆਨ ਭਾਈ ਨਵਾਬ ਕਪੂਰ ਸਿੰਘ ਜੀ ਨੇ ਹੱਲਾ ਕਰਵਾਉਣਾ ਜੰਗ ਤੁੱਲਵਾਂ ਰਿਹਾ ਦੁਪਾਸਿਆਂ ਥੀਂ ਫੌਜਾਂ ਲੜਦੀਆਂ ਮੂਲ ਨ ਹਾਰੀਆਂ ਨੇ ਡਿੱਠਾ ਹਾਲ ਨਵਾਬ ਕਪੂਰ ਸਿੰਘ ਨੇ ਵਿਚ ਰੋਹ ਦੇ ਲਾਲੀਆਂ ਤਾੜੀਆਂ ਨੇ ਜਥਾ ਲੈ ਕੇ ਆਪਣੇ ਨਾਲ ਦਾ ਜੀ ਉੱਚੀ ਗੱਜ ਕੇ ਫਤਹ ਉਚਾਰੀਆਂ ਨੇ ਐਨ ਭਿੜਦੇ ਜੰਗ ਦੇ ਵਿਚ ਫੜਿਆ ਫੌਜਾਂ ਵਧਦੀਆਂ ਡੱਕ ਖਲ੍ਹਾਰੀਆਂ ਨੇ ਅਗੇ ਵਧਣਾ ਵੇਖ ਨਵਾਬ ਦਾ ਜੀ ਤੇਗਾਂ ਵਧ ਕੇ ਖਾਲਸੇ ਮਾਰੀਆਂ ਨੇ ਚੌਹਾਂ ਪਾਸਿਆਂ ਤੋਂ ਸਿੰਘ ਕੁੱਦ ਪਏ ਤੇਗਾਂ ਮਾਰ ਤਰਥਲੀਆਂ ਡਾਰੀਆਂ ਨੇ ਫੜੋ ਮਾਰ ਲੋ ਵੈਰੀ ਨ ਪਾਇ ਜਾਣਾਂ ਜਥੇਦਾਰ ਦੇਂਦੇ ਕਿਲਕਾਰੀਆਂ ਨੇ ਬੱਸ ਫੇਰ ਕੀ ਸੀ ਸਿੰਘਾਂ ਵਾਢ ਘੱਤੀ ਫਿਕਰ ਵਾਲੀਆਂ ਗੱਲਾਂ ਵਿਸਾਰੀਆਂ ਨੇ ਵਿਚ ਪਲਾਂ ਦੇ ਲਾਹ ਸਥਾਰ ਦਿਤੇ ਆਣ ਮਚ ਗਈਆਂ ਹਾ ਹਾ ਕਾਰੀਆਂ ਨੇ ਜਿਧਰ ਵੇਖੀਏ ਵੈਰੀ ਸਥਾਰ ਲੱਥੇ ਪਈਆਂ ਮੁਸ਼ਕਲਾਂ ਖਾਨਾਂ ਨੂੰ ਭਾਰੀਆਂ ਨੇ ਤੇਗ ਸਿੰਘਾਂ ਦੀ ਗਜ਼ਬ ਖੁਦਾ ਵਰ੍ਹਿਆ ਮਾਰਾਂ ਗਈਆਂ ਨ ਮੂਲ ਸਹਾਰੀਆਂ ਨੇ ਵੈਰੀ ਪੈਰਾਂ ਤੋਂ ਹੱਲੇ ਕਰਤਾਰ ਸਿੰਘਾ ਘਬਰਾ ਗਈਆਂ ਫੌਜਾਂ ਸਾਰੀਆਂ ਨੇ ਮੁਲਤਾਨ ਦੀ ਫੌਜ ਦੇ ਪੈਰ ਹੱਲ ਜਾਣੇ ਸਿੰਘਾਂ ਮੋਰਚੇ ਲਏ ਛੁਡਾ ਸਾਰੇ ਹਿਲ ਜੁਲੀ ਫੌਜਾਂ ਵਿਚ ਪਾ ਦਿੱਤੀ ਵੈਰੀ ਬੇ-ਤਰਤੀਬ ਹੋ ਲੜਨ ਲਗੇ ਮਾਰ ਚੌਂਕੜੀ ਸਿੰਘਾਂ ਭੁਲਾ ਦਿੱਤੀ ਤੇਗਾਂ ਮਾਰਕੇ ਤੁੰਮਲੇ ਤੋੜ ਸੁੱਟੇ ਤੇ ਕਿਆਮਤ ਕਰ ਬਰਪਾ ਦਿੱਤੀ ਭੱਜੇ ਫਿਰਨ ਅਮੀਰ ਤੇ ਖਾਨ ਸਾਰੇ ਸ਼ੇਖੀ ਖਾਲਸੇ ਮਾਰ ਉਡਾ ਦਿੱਤੀ ਨੱਠੇ ਸਿਆਲ ਬਲੋਚ ਪਠਾਨ ਰੰਘੜ ਜਾਨ ਤੇਗਾਂ ਨੇ ਮਾਰ ਕੰਬਾ ਦਿੱਤੀ ਧਰਤੀ ਕੋਹਾਂ ਦੇ ਵਿਚ ਹੋ ਲਾਲ ਗਈ ਚੁੰਨੀ ਸੂਹੀ ਸੁਹਾਗ ਪਹਿਨਾ ਦਿੱਤੀ ਲਾਲੋ ਲਾਲ ਮੈਦਾਨ ਪਛਾਨ ਹੋਯਾ ਚੀਚਕ ਵਹੁਟੀ ਦੀ ਸ਼ਕਲ ਬਣਾ ਦਿੱਤੀ ਲਹਿ ਗਹੇ ਸਥਾਰ ਮੈਦਾਨ ਅੰਦਰ ਫੌਜਾਂ ਮਾਰ ਕੇ ਧਰਤ ਲਿਟਾ ਦਿੱਤੀ ਵੇਖੀ ਨਹੀਂ ਸੀ ਸਿੰਘਾਂ ਦੀ ਤੇਗ ਜਿਨ੍ਹਾਂ ਚੰਗੀ ਤਰ੍ਹਾਂ ਚਲਾ ਦਿਖਾ ਦਿੱਤੀ ਨੱਠੀ ਕਿਲੇ ਨੂੰ ਫੌਜ ਕਰਤਾਰ ਸਿੰਘਾ ਸਿੰਘਾਂ ਮਗਰ ਪੈ ਵਾਢ ਮਚਾ ਦਿੱਤੀ *ਸ਼ਾਹ ਨਿਵਾਜ਼ ਦਾ ਮਰਨਾ ਤੇ ਸਿੰਘਾਂ ਦੀ ਫਤਹ ਫੌਜਾਂ ਨੱਠੀਆਂ ਛੱਡ ਮੈਦਾਨ ਤਾਈਂ ਸ਼ਾਹ ਨਿਵਾਜ਼ ਭੀ ਹੌਸਲਾ ਹਾਰਿਆ ਸੀ ਹਾਥੀ ਮੋੜਿਆ ਓਸ ਭੀ ਕਿਲੇ ਵੱਲੇ ਜੱਸਾ ਸਿੰਘ ਸ੍ਰਦਾਰ ਨੇ ਤਾੜਿਆ ਸੀ ਹੱਲ ਬੋਲਕੇ ਘੇਰਿਆ ਜਾ ਹਾਥੀ ਆਉਂਦੀ ਮੌਤ ਨੂੰ ਕਿਸੇ ਨ ਟਾਰਿਆ ਸੀ ਖੁੱਚ ਵੱਢ ਕੇ ਹਾਥੀ ਨੂੰ ਸੁਟ ਦਿੱਤਾ ਭੀਮ ਸਿੰਘ ਨੇ ਜਾ ਵੰਗਾਰਿਆ ਸੀ ਸ਼ਾਹ ਨਿਵਾਜ਼ ਹਾਥੀ ਸਣੇ ਉਲਟ ਡਿੱਗਾ ਭੀਮ ਸਿੰਘ ਨੇ ਸਿਰ ਉਤਾਰਿਆ ਸੀ ਉਤੇ ਨੇਜੇ ਦੇ ਟੰਗ ਜਵਾਨ ਮੁੜਿਆ ਸੂਬਾ ਮਾਰਿਆ ਉੱਚੀ ਉਚਾਰਿਆ ਸੀ ਬੱਸ ਸੂਬੇ ਦੇ ਮਰਨ ਦੀ ਦੇਰ ਹੈ ਸੀ ਜ਼ੋਰ ਖਾਲਸੇ ਨੇ ਆਣ ਡਾਰਿਆ ਸੀ ਭਾਂਜ ਪੈ ਗਈ ਆਣ ਕਰਤਾਰ ਸਿੰਘਾ ਪੈਰ ਕਿਸੇ ਨਾ ਫੇਰ ਸੰਭਾਰਿਆ ਸੀ *ਭਾਈ ਗਯਾਨ ਸਿੰਘ ਜੀ ਅਤੇ ਸ:ਮੁ:ਲ: ਨੇ ਇਹ ਜੰਗ ੬ ਮਹੀਨੇ ਹੁੰਦਾ ਰਿਹਾ ਲਿਖਿਆ ਹੈ, ਪਹਿਲਾਂ ਸ਼ਾਹ ਨਿਵਾਜ਼ ਕਿਲੇ ਵਿਚ ਆਕੀ ਬੈਠਾ ਸੀ ਅਤੇ ਸਿੰਘਾਂ ਤੇ ਕੌੜੇ ਮੱਲ ਨੇ ਘੇਰਾ ਪਾ ਛਡਿਆ ਸੀ । ਅਖੀਰ ਰਸਦ ਪੱਠਾ ਸ਼ਹਿਰ ਵਿਚੋਂ ਮੁਕ ਗਿਆ ਤੇ ਬਾਹਰ ਮੈਦਾਨ ਵਿਚ ਆ ਕੇ ਲੜਿਆ । ਸ਼ਾਹ ਨਿਵਾਜ਼ ਦੀ ਕਬਰ ਹਜ਼ਰਤ ਸ਼ਮਸ ਤਬਰੇਜ਼ ਦੀ ਕਬਰ ਦੇ ਪਾਸ ਹੈ । ਸਿੰਘਾਂ ਨੇ ਮੁਲਤਾਨ ਲੁਟਣਾ ਸਿੰਘ ਕਰ ਹੱਲਾ ਤੇਗਾਂ ਸੂਤ ਪਏ ਲੁੱਟ ਸੂਬੇ ਦਾ ਲਿਆ ਸਾਮਾਨ ਸਾਰਾ ਹਾਥੀ ਘੋੜੇ ਅਤੇ ਹਥਿਆਰ ਲੁੱਟੇ ਰਸਦ ਬਸਦ ਜ਼ਖੀਰਾ ਪਛਾਨ ਸਾਰਾ ਫਤਹ ਬੋਲਕੇ ਸ਼ਹਿਰ ਦੇ ਵਿਚ ਵੜ ਗਏ ਕੀਤਾ ਲੁੱਟਕੇ ਸਾਫ ਮੁਲਤਾਨ ਸਾਰਾ ਲੋਕ ਸ਼ਹਿਰ ਨੂੰ ਛੱਡਕੇ ਨੱਠ ਗਏ ਪਿਆ ਕਿਲਾ ਭੀ ਰਿਹਾ ਵੈਰਾਨ ਸਾਰਾ ਸਾਂਭੇ ਸ਼ਾਹੀ ਸਾਮਾਨ ਬੇਖਤਰ ਹੋਕੇ ਲਾਹਿਆ ਗਾਜ਼ੀਆਂ ਦਾ ਮਾਰ ਮਾਨ ਸਾਰਾ ਵੈਰੀ ਪੰਥ ਦਾ ਸਿੰਘਾਂ ਨੇ ਮਾਰਿਆ ਜੀ ਭੁੱਲ ਗਏ ਹੋਇਆ ਨੁਕਸਾਨ ਸਾਰਾ ਕੌੜਾ ਮੱਲ ਦਾ ਕਿਲੇ ਤੇ ਹੋਯਾ ਕਬਜ਼ਾ ਉਠ ਗਿਆ ਨਿਵਾਜ਼ ਦਾ ਤਾਨ ਸਾਰਾ ਸਿੰਘ ਹੋਇ ਸ਼ਹੀਦ ਕਰਤਾਰ ਸਿੰਘਾ ਫਤਹ ਪਾਕੇ ਘਾਟਾ ਭੁਲਾਨ ਸਾਰਾ ਵਾਕ ਕਵੀ ਭਾਵੇਂ ਸਿੰਘ ਭੀ ਹੋਇ ਸ਼ਹੀਦ ਬਹੁਤੇ ਘਾਟੇ ਫਤਹ ਨੇ ਸੱਭੇ ਭੁਲਾ ਦਿਤੇ ਕੌੜਾ ਮੱਲ ਦਾ ਹੋ ਗਿਆ ਕੰਮ ਪੂਰਾ ਝੰਡੇ ਓਸਦੇ ਸਿੰਘਾਂ ਝੁਲਾ ਦਿਤੇ ਵੈਰੀ ਪੰਥ ਦਾ ਮਾਰਿਆ ਖਾਲਸੇ ਨੇ ਲੇਖੇ ਪਿਛਲੇ ਕਰ ਅਦਾ ਦਿਤੇ ਲੁੱਟਾਂ ਲੁਟੀਆਂ ਬਹੁਤ ਸਾਮਾਨ ਲੱਭੇ ਤੁਰਕ ਕਈ ਹਜ਼ਾਰ ਖਪਾ ਦਿਤੇ ਸੌਦਾ ਇਹ ਚੰਗਾ ਕੀਤਾ ਖਾਲਸੇ ਨੇ ਨਾਲ ਵੈਰੀਆਂ ਵੈਰੀ ਭਿੜਾ ਦਿਤੇ ਕੌੜਾ ਮੱਲ ਨੇ ਵਿਚ ਦੀਵਾਨ ਆ ਕੇ ਸਿਰੋਪਾਉ ਇਨਾਮ ਦਿਵਾ ਦਿੱਤੇ ਜ਼ਰ ਨਕਦੀ ਘੋੜੇ ਹਥਿਆਰ ਚੰਗੇ ਸਭ ਸਿੰਘਾਂ ਸਪੁਰਦ ਕਰਵਾ ਦਿੱਤੇ ਜਿੰਨਾ ਚਿਰ ਰਹੇ ਸਿੰਘ ਪਾਸ ਓਹਦੇ ਸੇਵਾ ਕਰ ਥਕੇਵੇਂ ਗਵਾ ਦਿੱਤੇ ਬਣ ਗਈ ਅਗੋਂ ਚੰਗੀ ਨਾਲ ਸੂਬੇ ਥੋਹੜਾ ਚਿਰ ਬਖੇੜੇ ਮੁਕਾ ਦਿੱਤੇ ਫਤਹ ਕਰ ਮੁਲਤਾਨ ਕਰਤਾਰ ਸਿੰਘਾ ਸੁਧਾਸਰ ਅੰਦਰ ਦਰਸ਼ਨ ਆ ਦਿੱਤੇ ਤਥਾ ਸਿੰਘ ਕਰਕੇ ਸ਼ਹਿਰ ਮੁਲਤਾਨ ਫਤਹ ਵੈਰੀ ਪੰਥ ਦਾ ਮਾਰ ਮੁਕਾ ਆਏ ਫੁਟ ਹਾਕਮਾਂ ਦੇ ਵਿਚ ਰੱਬ ਪਾਈ ਲਾ ਦੁਸ਼ਮਣਾਂ ਨੂੰ ਚੰਗਾ ਦਾ ਆਏ ਕੌੜੇ ਮੱਲ ਦੀ ਕਰ ਇਮਦਾਦ ਭਾਰੀ ਸੂਬੇਦਾਰੀ ਮੁਲਤਾਨ ਦਿਵਾ ਆਏ ਮੀਰ ਮੰਨੂੰ ਦੇ ਨਾਲ ਰਸੂਖ ਬਣਿਆਂ ਕੁਝ ਦਿਨਾਂ ਲਈ ਵੈਰ ਵਟਾ ਆਏ ਦਾਰੂ ਸਿੱਕਾ ਸਾਮਾਨ ਭੀ ਹੱਥ ਆਇਆ ਜ਼ਰ ਨਕਦੀ ਭੁਖ ਗਵਾ ਆਏ ਬੈਠੇ ਆਣ ਸਾਰੇ ਸੁਧਾਸਰ ਅੰਦਰ ਸਿਰੋਂ ਖਟਕੇ ਸਭ ਉਠਾ ਆਏ ਕੌੜਾ ਮੱਲ ਨੇ ਬੜਾ ਅਹਿਸਾਨ ਜਾਤਾ ਸਿੰਘ ਉਸਦੀ ਗੁਡੀ ਚੜ੍ਹਾ ਆਏ ਇਕ ਪੰਥ ਦੋ ਕਾਜ ਕਰਤਾਰ ਸਿੰਘਾ ਰਾਜਨੀਤ ਦਾ ਫੰਧ ਚਲਾ ਆਏ ਮੀਰ ਮੰਨੂੰ ਨਾਲ ਸੁਲਾਹ ਸਫਾਈ ਹੋ ਕੇ ਸਿੰਘਾਂ ਨੂੰ ਜਾਗੀਰ ਮਿਲਣੀ ਏਸ ਹੋਈ ਮੁਲਤਾਨ ਦੀ ਫਤਹ ਪਿਛੇ ਕੌੜੇ ਮੱਲ ਨੇ ਗੱਲ ਬਣਾ ਦਿਤੀ ਮੱਨੂੰ ਮੀਰ ਦੇ ਨਾਲ ਮੁਕਾ ਝੇੜੇ ਸੁਲਾਹ ਸਿੰਘਾਂ ਦੀ ਝਟ ਕਰਵਾ ਦਿਤੀ ਦੋਵੇਂ ਪਰਗਣੇ ਚੁਹਣੀ ਝਬਾਲ ਸਮਝੋ ਸਿੰਘਾਂ ਤਾਈਂ ਜਾਗੀਰ ਦਿਵਾ ਦਿਤੀ ਕੁਝ ਦਿਨਾਂ ਦੇ ਲਈ ਦੀਵਾਨ ਦਾਨੇ ਕਲਾ ਦੇਸ ਦੇ ਵਿਚੋਂ ਮਿਟਾ ਦਿਤੀ ਓਧਰ ਸਿੰਘ ਭੀ ਅੰਮ੍ਰਿਤਸਰ ਬੈਠੇ ਖਿੱਚੋਤਾਣੀ ਆ ਸਾਰੀ ਹਟਾ ਦਿਤੀ ਹੋਯਾ ਅਮਨ ਆ ਫੇਰ ਕਰਤਾਰ ਸਿੰਘਾ ਛਡ ਰਬ ਨੇ ਭਲੀ ਹਵਾ ਦਿਤੀ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਕਰਨੀ ਮੰਨੂੰ ਨਾਲ ਜਦ ਸਿੰਘਾਂ ਦਾ ਮੇਲ ਹੋਯਾ ਕੌੜੇ ਮਲ ਫਸਾਦ ਮਿਟਾਯਾ ਸੀ ਸਿੰਘ ਅੰਮ੍ਰਿਤਸਰ ਦੇ ਵਿਚ ਬੈਠੇ ਸਮਾਂ ਕੁਝ ਆਰਾਮ ਦਾ ਆਯਾ ਸੀ ਕੁਝ ਪਿੰਡਾਂ ਨੂੰ ਉਠ ਕੇ ਚਲੇ ਗਏ ਵਾਹੀ ਖੇਤੀ ਦਾ ਕੰਮ ਚਲਾਯਾ ਸੀ ਕੁਝ ਵਿਚ ਵਪਾਰ ਦੇ ਜਾਇ ਰੁਝੇ ਬਾਲ ਬੱਚਿਆਂ ਨੂੰ ਗਲ ਲਾਯਾ ਸੀ ਬਾਕੀ ਰਹੇ ਜਥੇ ਸੁਧਾਸਰ ਬੈਠੇ ਪੈਰ ਉਹਨਾਂ ਨੇ ਪੱਕਾ ਜਮਾਯਾ ਸੀ ਸੇਵਾ ਸੀ ਤਾਲਾਬ ਦੀ ਕਰਨ ਵਾਲੀ ਧਿਆਨ ਓਸ ਵਲੇ ਸਿੰਘਾਂ ਲਾਯਾ ਸੀ ਲੱਖੂ ਚੰਦਰੇ ਠਾਰਾਂ ਸੌ ਤਿੰਨ ਪਿੱਛੋਂ ਮਿੱਟੀ ਨਾਲ ਤਾਲਾਬ ਭਰਾਯਾ ਸੀ ਕਈ ਥਾਂ ਸਨ ਢਾਹ ਬਰਬਾਦ ਕੀਤੇ ਲੁੱਚੇ ਖੱਤਰੀ ਪਾਪ ਕਮਾਯਾ ਸੀ ਸਿੰਘਾਂ ਕੱਢ ਮਿੱਟੀ ਤਾਲ ਸਾਫ ਕੀਤਾ ਟੁਟਾ ਭੱਜਾ ਥਾਂ ਠੀਕ ਕਰਾਯਾ ਸੀ ਇਕ ਸਾਲ ਮਸਾਂ ਕਰਤਾਰ ਸਿੰਘਾ ਸਿੰਘਾਂ ਸੁਖਾਂ ਦੇ ਨਾਲ ਲੰਘਾਯਾ ਸੀ ਵਾਕ ਕਵੀ ਅੰਮ੍ਰਿਤਸਰ ਅੰਦਰ ਜਿੰਨੇ ਸਿੰਘ ਰਹਿੰਦੇ ਓਨ੍ਹਾਂ ਵਿਚ ਸੀ ਬੜਾ ਪਿਆਰ ਭਾਈ ਦੁਖ ਸੁਖ ਗਮੀ ਸ਼ਾਦੀ ਵਿਚ ਸਾਂਝੇ ਰਲ ਵਰਤਦੇ ਸਨ ਜਥੇਦਾਰ ਭਾਈ ਜੋ ਕੁਝ ਭੀ ਮਿਲਦਾ ਪੰਥ ਤਾਈਂ ਰਲ ਛਕਦੇ ਸ਼ੁਕਰ ਗੁਜ਼ਾਰ ਭਾਈ ਤੰਗੀ ਤੁਰਸ਼ੀ ਕੱਟਦੇ ਇਕੋ ਜੈਸੀ ਭੇਦ ਰੱਖਦੇ ਮੂਲ ਨ ਡਾਰ ਭਾਈ ਜਥੇਦਾਰ ਨਵਾਬ ਕਪੂਰ ਸਿੰਘ ਸੀ ਭਜਨੀਕ ਵੱਡਾ ਸਮਝਦਾਰ ਭਾਈ ਉਹਦਾ ਪੰਥ ਸਾਰਾ ਆਦਰ ਮਾਨ ਕਰਦਾ ਨਿਰਮਾਨ ਉਹਭੀ ਸੇਵਾਦਾਰ ਭਾਈ ਬਾਕੀ ਨਾਲ ਓਹਦੇ ਜਥੇਦਾਰ ਜਿੰਨੇ ਬਿਨਾਂ ਖੁਦਗਰਜ਼ੀ ਕਰਦੇ ਕਾਰ ਭਾਈ ਗੁਰੂ ਪੰਥ ਦਾ ਗੁਰੂ ਦੀ ਦਾਤ ਸਾਰੀ ਅਸੀਂ ਟਹਿਲੀਏ ਕਹਿੰਦੇ ਉਚਾਰ ਭਾਈ ਕਦੇ ਮਾਨ ਮਗਰੂਰੀ ਨ ਧਾਰਦੇ ਸਨ ਰੱਖਣ ਸਦਾ ਗਰੀਬੀ ਦੀ ਢਾਰ ਭਾਈ ਸਿਆਮ ਸਿੰਘ ਸੁਖਾ ਸਿੰਘ ਚੜ੍ਹਤ ਸਿੰਘ ਜੀ ਹਰੀ ਸਿੰਘ ਆਦਿਕ ਸ੍ਰਦਾਰ ਭਾਈ ਜੈ ਸਿੰਘ ਜੱਸਾ ਸਿੰਘ ਦੀਪ ਸਿੰਘ ਜੀ ਗੁਜਰ ਸਿੰਘ ਨੱਥਾ ਸਿੰਘ ਸਾਰ ਭਾਈ ਹੀਰਾ ਸਿੰਘ ਤੇ ਸੰਗਤ ਸਿੰਘ ਜੈਸੇ ਤੇ ਗੁਲਾਬ ਸਿੰਘ ਜਹੇ ਵਿਚਾਰ ਭਾਈ ਇਹ ਓਸ ਵੇਲੇ ਅੰਮ੍ਰਿਤਸਰ ਰਹਿੰਦੇ ਜਥੇ ਇਹਨਾਂ ਨੇ ਰਖੇ ਸੰਭਾਰ ਭਾਈ ਬਹੁਤੇ ਸਿੰਘ ਸਨ ਰਹੇ ਜਾ ਵਿਚ ਪਿੰਡਾਂ ਡਰ ਜੰਗ ਜੱਦਾਲ ਵਿਸਾਰ ਭਾਈ ਜਿਹੜੇ ਪਿੰਡਾਂ ਦੇ ਵਿਚ ਸੀ ਚਲੇ ਗਏ ਉਹ ਭੀ ਰੱਖਦੇ ਓਧਰੇ ਤਾਰ ਭਾਈ ਵੇਲੇ ਸਿਰ ਸਾਰੇ ਕੱਠੇ ਆਣ ਹੁੰਦੇ ਸਿਰੋਂ ਭਾਰ ਗ੍ਰਿਹਸਤ ਉਤਾਰ ਭਾਈ ਹੈਸੀ ਪੰਥ ਦੇ ਵਿਚ ਪਿਆਰ ਵੱਡਾ ਨਹੀਂ ਸੀ ਵੈਰ ਵਿਰੋਧ ਖਮਾਰ ਭਾਈ ਇਕ ਪਿਤਾ ਤੇ ਇਕ ਦੇ ਅਸੀਂ ਬੱਚੇ ਇਕੋ ਗੁਰੂ ਇਕੋ ਪਰਵਾਰ ਭਾਈ ਏਸ ਏਕੇ ਇਤਫਾਕ ਦੇ ਜ਼ੋਰ ਸਮਝੇ ਸਿੰਘ ਦੁਖਾਂ ਤੋਂ ਹੋ ਗਏ ਪਾਰ ਭਾਈ ਪਾਈ ਫਤਹ ਅਖੀਰ ਕਰਤਾਰ ਸਿੰਘਾ ਦੋ ਬਾਦਸ਼ਾਹੀਆਂ ਗਈਆਂ ਹਾਰ ਭਾਈ ਤਥਾ ਵਿਚ ਪੰਥ ਦੇ ਹੁੰਦਾ ਨ ਪਿਆਰ ਜੇਕਰ ਵੈਰੀ ਦਿਨਾਂ ਦੇ ਵਿਚ ਮੁਕਾ ਦੇਂਦੇ ਮੁਸਲਮਾਨ ਹਿੰਦੂ ਵੈਰੀ ਖਾਲਸੇ ਦੇ ਮਾਰ ਖਾਕ ਦੇ ਨਾਲ ਮਿਲਾ ਦੇਂਦੇ ਫੁਟ ਪੈ ਜਾਂਦੀ ਵਿਚ ਸਿੰਘਾਂ ਦੇ ਜੇ ਸੂਬੇ, ਪੰਥ ਨਿਸ਼ਾਨ ਮਿਟਾ ਦੇਂਦੇ ਇਕ ਇਕ ਕਰਕੇ ਜਥੇ ਚੁਣ ਲੈਂਦੇ ਮਾਰ ਸਿੰਘਾਂ ਦੀ ਧੂੜ ਉਡਾ ਦੇਂਦੇ ਸਿੰਘ ਬਚਦੇ ਰਹੇ ਇਤਫਾਕ ਕਰਕੇ ਨਹੀਂ ਤਾਂ ਹਾਕਮ ਖੋਜ ਉਠਾ ਦੇਂਦੇ ਕਰਾਮਾਤ ਇਤਫਾਕ ਦੀ ਸਮਝ ਲਵੋ ਸੂਬੇ ਹਾਰ ਕੇ ਸੀਸ ਝੁਕਾ ਦੇਂਦੇ ਬਾਰ ਬਾਰ ਓਹ ਸਿੰਘਾਂ ਦੀ ਪਏ ਪੈਰੀਂ ਸਿੰਘ ਉਨ੍ਹਾਂ ਨੂੰ ਚਣੇ ਚਬਾ ਦੇਂਦੇ ਇਤਫਾਕ ਅਧੀਨ ਕਰਤਾਰ ਸਿੰਘਾ ਹੈ ਸਦਾ ਇਕਬਾਲ ਬਣਾ ਦੇਂਦੇ ਮੀਰ ਮੰਨੂੰ ਦਾ ਇਕਬਾਲ ਪਹਿਲਾਂ ਲਈ ਲਾਹੌਰ ਦੇ ਸੂਬੇਦਾਰੀ ਫੇਰ ਹੱਥ ਮੁਲਤਾਨ ਤੇ ਡਾਰਿਆ ਜੀ ਤੀਜਾ ਸਾਂਭਿਆ ਜਾ ਸਰਹੰਦ ਤਾਈਂ ਸੂਬਾ ਆਪਣੇ ਵਲੋਂ ਬੈਠਾਰਿਆ ਜੀ ਸਦੀਕ ਬੇਗ ਸੀ ਮੰਨੂੰ ਦਾ ਯਾਰ ਕਹਿੰਦੇ ਸਰਹਿੰਦ ਨੂੰ ਓਸ ਸੰਭਾਰਿਆ ਜੀ ਕੌੜਾ ਮੱਲ ਮੁਲਤਾਨ ਦੇ ਵਿਚ ਬੈਠਾ ਮੰਨੂੰ ਵੱਡਾ ਪਸਾਰ ਪਸਾਰਿਆ ਜੀ ਬਾਦਸ਼ਾਹੀ ਪੰਜਾਬ ਦੀ ਮੱਲ ਬੈਠਾ ਖੌਫ ਦਿੱਲੀ ਦਾ ਸਿਰੋਂ ਉਤਾਰਿਆ ਜੀ ਅਹਿਮਦਸ਼ਾਹ ਨੂੰ ਭੀ ਟਿੱਚ ਸਮਝ ਬੈਠਾ ਆਣ ਦਿਨਾਂ ਦੇ ਵਿਚ ਹੰਕਾਰਿਆ ਜੀ ਸਿੰਘਾਂ ਨਾਲ ਹੋ ਮੇਲ ਮਿਲਾਪ ਗਿਆ ਹਾਰ ਜਿੱਤ ਦਾ ਖੌਫ ਵਿਸਾਰਿਆ ਜੀ ਦਿੱਲੀ ਟਕੇ ਪੁਚਾਵਣੇ ਬੰਦ ਕੀਤੇ ਠੁਠ ਕਾਬਲੀ ਤਾਈ ਦਿਖਾਰਿਆ ਜੀ ਬਾਦਸ਼ਾਹ ਹੋ ਖੁਦ ਮੁਖਤਾਰ ਬੈਠਾ ਖੌਫ ਕਿਸੇ ਦਾ ਰਤੀ ਨ ਧਾਰਿਆ ਜੀ ਕਹਿੰਦੇ ਹੈਨ ਸਿਆਣੇ ਕਰਤਾਰ ਸਿੰਘਾ ਹੰਕਾਰਿਆ ਅੰਤ ਨੂੰ ਮਾਰਿਆ ਜੀ ਤਥਾ ਸਾਲ ਦੋ ਆਰਾਮ ਦੇ ਨਾਲ ਲੰਘੇ ਮੰਨੂੰ ਮੀਰ ਨੇ ਜ਼ੋਰ ਵਧਾਇ ਲਿਆ ਸੂਬੇਦਾਰੀਆਂ ਤਿੰਨ ਲੈ ਹੱਥ ਅੰਦਰ ਧਮਾਂ ਵਿਚ ਪੰਜਾਬ ਜਮਾਇ ਲਿਆ ਗੰਢ ਸਿੰਘਾਂ ਦੇ ਨਾਲ ਭੀ ਗੰਢ ਲਈ ਜਮ੍ਹਾਂ ਗੋਲਾ ਬਾਰੂਦ ਕਰਾਇ ਲਿਆ ਫੌਜਾਂ ਰੱਖੀਆਂ ਆਪਣੇ ਪਾਸ ਕਈ ਸ਼ਾਹੀ ਸਿਲਸਿਲਾ ਸਾਰਾ ਬਾਜਇ ਲਿਆ ਬੈਠਾ ਵਿਚ ਲਾਹੌਰ ਦੇ ਹੋ ਆਕੀ ਡਰ ਸ਼ਾਹਾਂ ਦਾ ਸਿਰੋਂ ਗਵਾਇ ਲਿਆ ਦਿਲੀ ਚੁਪ ਕਰਰਹੀ ਕਰਤਾਰ ਸਿੰਘਾ ਪਰ ਅਹਿਮਦਸ਼ਾਹ ਗੁਸਾਖਾਇ ਲਿਆ ਕਾਬਲੀ ਵਕੀਲ ਦੋ ਸਾਲ ਦੇ ਟਕੇ ਨ ਜਦੋਂ ਪਹੁੰਚੇ ਗੁਸਾ ਦਿਲ ਦੁਰਾਨੀ ਸਮਾਂਵਦਾ ਏ ਵਾਰੋ ਵਾਰ ਉਸ ਦੋ ਵਕੀਲ ਭੇਜੇ ਮੱਨੂੰ ਸੁਕਾ ਜਵਾਬ ਸੁਣਾਂਵਦਾ ਏ ਕੀਤੀ ਕੁਝ ਪਰਵਾਹ ਨ ਬਾਦਸ਼ਾਹ ਦੀ ਹੰਕਾਰ ਦੇ ਤਾਈਂ ਵਧਾਂਵਦਾ ਏ ਜੀਊਣ ਮੱਲ ਨੂੰ ਭੇਜਿਆ ਵਾਰ ਤੀਜੀ ਓਹ ਆਣ ਕੇ ਖੂਬ ਸਮਝਾਵੰਦਾ ਏ ਲੇਖਾ ਪਿਛਲਾ ਗਿਣਿਆਂ ਓਸ ਸਾਰਾ ਪੈਂਤੀ ਲੱਖ ਹਿਸਾਬ ਕਢਾਵੰਦਾ ਏ ਪੰਜ ਲੱਖ ਖਿਰਾਜ ਜੋ ਸਾਲ ਦਾ ਸੀ ਦੱਸ ਲੱਖ ਦੋ ਸਾਲਾ ਹੋ ਜਾਵੰਦਾ ਏ ਸਿਆਲਕੋਟ ਗੁਜਰਾਤ ਦੇ ਪਰਗਣੇ ਦਾ ਪੰਝੀ ਲੱਖ ਮੁਆਮਲਾ ਆਵੰਦਾ ਏ ਸਾਰਾ ਗਿਣਿਆਂ ਜਾਂ ਜੀਉਣ ਮੱਲ ਬਹਿਕੇ ਮੱਨੂੰ ਮੀਰ ਨ ਦੇਵਣਾ ਚਾਹਵੰਦਾ ਏ ਸਗੋਂ ਧਮਕੀਆਂ ਦਿਤੀਆਂ ਓਸ ਤਾਈਂ ਤੇ ਬੇਅਦਬੀ ਭਾਰੀ ਕਰਾਵੰਦਾ ਏ ਲਿਖ ਭੇਜਿਆ ਓਸ ਨੇ ਹਾਲ ਸਾਰਾ ਮੰਨੂੰ ਮੀਰ ਨਾ ਪੱਲਾ ਫੜਾਵੰਦਾ ਏ ਤੇਰੀ ਕੁਝਨਹੀਂ ਮੂਲੋਂ ਪ੍ਰਵਾਹ ਕਰਦਾ ਓਹ ਪੰਜਾਬ ਦਾ ਸ਼ਾਹ ਕਹਿਲਾਵੰਦਾ ਏ ਗੁਸੇ ਵਿਚ ਦੁਰਾਨੀ ਕਰਤਾਰ ਸਿੰਘਾ ਭਾਰੀ ਫੌਜ ਲੈ ਕੂਚ ਬੁਲਾਵੰਦਾ ਏ *੧੭੫੦-੫੧ ਈ ਮੁਤਾਬਿਕ ਸੰ:੧੮੦੭-੮ ਵਿਚ ਅਹਿਮਦ ਸ਼ਾਹ ਦਾ ਤੀਸਰਾ ਹਮਲਾ ਦੰਦ ਪੀਹਕੇ ਮੰਨੂੰ ਤੇ ਕਾਬਲੋਂ ਜੀ ਅਹਿਮਦਸ਼ਾਹ ਕਰਦਾ ਮਾਰੋ ਮਾਰ ਆਯਾ ਫੌਜ ਕਾਬਲੀ ਲੈ ਕੇ ਨਾਲ ਭਾਰੀ ਹੋ ਵਲ ਲਾਹੌਰ ਅਸਵਾਰ ਆਯਾ ਪਈਆਂ ਭਾਜੜਾਂ ਦੇਸ ਦੇ ਵਿਚ ਸਾਰੇ ਡਰ ਰੱਈਯਤਾਂ ਦੇ ਤਾਈਂ ਭਾਰ ਆਯਾ ਚੜ੍ਹਿਆ ਰਾਖਸ਼ਾਂ ਦੀ ਫੌਜ ਲੈ ਭਾਰੀ ਕਰਦਾ ਕੂਚ ਚਨਾਬ () ਤੋਂ ਪਾਰ ਆਯਾ ਧੁੰਮਾਂ ਫੇਰ ਪਈਆਂ ਵਿਚ ਦੇਸ ਸਾਡੇ ਭੇਡਾਂ ਪਾੜਨੇ ਨੂੰ ਬਘਿਆੜ ਆਯਾ ਸੁਣੀ ਮੱਨੂੰ ਨੇ ਖਬਰ ਕਰਤਾਰ ਸਿੰਘਾ ਅਹਿਮਦਸ਼ਾਹ ਵੱਡਾ ਗੁੱਸਾ ਧਾਰ ਆਯਾ *ਦਸੰਬਰ ੧੭੫੧-ਮਾਰਚ ੧੭੫੨ । () ਝਨਾਂ ਤੋਂ ਪਾਰ ਹੋਕੇ ਅਬਦਾਲੀ ਨੇ ਵਜ਼ੀਰਾਬਾਦ ਤੇ ਸੋਧਰੇ ਦੇ ਵਿਚਕਾਰ ਡੇਰਾ ਲਾਇਆ ਸੀ । ਮੀਰ ਮੰਨੂੰ ਦੀਆਂ ਤਿਆਰੀਆਂ ਮਿੱਟੀ ਮੱਨੂੰ ਨੂੰ ਭੀ ਰੱਬ ਲਾਈ ਸਖਤੀ ਓਸ ਹਿੰਮਤਾਂ ਮੂਲ ਨ ਢਾਈਆਂ ਸਨ ਜੰਗ ਵਾਸਤੇ ਹੋ ਤਿਆਰ ਬੈਠਾ ਝੱਟ ਮਦਦਾਂ ਸਭ ਮੰਗਾਈਆਂ ਸਨ ਕੌੜਾ ਮੱਲ ਮੁਲਤਾਨ ਤੋਂ ਆਇਗਿਆ ਫੌਜਾਂ ਪਹੁੰਚੀਆਂ ਕਰਕੇ ਧਾਈਆਂ ਸਨ ਆ ਗਿਆ ਸਦੀਕ ਸਰਹੰਦ ਵਿਚੋਂ ਓਸ ਹਿੰਮਤਾਂ ਬਹੁਤ ਵਧਾਈਆਂ ਸਨ ਦੀਨਾ ਬੇਗ ਜਾਲੰਧਰੋਂ ਆਣ ਪਹੁੰਚਾ ਫੌਜਾਂ ਲਿਆ ਲਾਹੌਰ ਬੈਠਾਈਆਂ ਸਨ ਕਰਮ ਬਖਸ਼ ਜੈਸੇ ਗਏ ਮੱਦਦੀ ਆ ਰਸਦਾਂ ਖਾਨਾਂ ਨੇ ਬਹੁਤ ਪੁਚਾਈਆਂ ਸਨ ਹੋਇ ਦੇਸ ਦੇ ਆਣ ਅਮੀਰ ਕੱਠੇ ਤੇ ਤਿਆਰੀਆਂ ਬਹੁਤ ਕਰਾਈਆਂ ਸਨ ਭਾਰਾ ਕੱਠ ਹੋ ਗਿਆ ਕਰਤਾਰ ਸਿੰਘਾ ਮੰਨੂੰ ਕਰ ਲਈਆਂ ਤਕੜਾਈਆਂ ਸਨ ਮੀਰ ਮੰਨੂੰ ਦੀ ਮੱਦਦੇ ਸਿੰਘਾਂ ਨੇ ਆਉਣਾ ਕੌੜਾ ਮੱਲ ਦੀ ਲੈ ਸਲਾਹ ਸਾਰੀ ਸਿੰਘਾਂ ਵਲ ਵਕੀਲ ਦੁੜਾਇ ਦਿਤਾ ਚੜ੍ਹਿਆ ਆਉਂਦਾ ਕਾਬਲੋਂ ਬਾਦਸ਼ਾਹ ਹੈ ਪਹੁੰਚੋ ਝੱਬਦੇ ਭੇਦ ਸੁਣਾਇ ਦਿਤਾ ਸਿੰਘ ਮਾਰਾ ਬਕਾਰਾ ਹੀ ਚਾਹੁੰਦੇ ਸਨ ਫਤਹ ਬੋਲ ਕੇ ਕੂਚ ਬੁਲਾਇ ਦਿਤਾ ਆ ਕੱਠ ਲਾਹੌਰ ਦੇ ਵਿਚ ਹੋਯਾ ਕੌੜਾ ਮੱਲ ਨੇ ਖਰਚ ਲਵਾਇ ਦਿਤਾ ਏਧਰ ਮੰਨੂੰ ਦੀ ਪਿੱਠ ਭੀ ਹੋਈ ਭਾਰੀ ਖੂਬ ਜੰਗ ਦਾ ਢੰਗ ਸਜਾਇ ਦਿਤਾ ਸ਼ਾਹਦਰੇ ਦੇ ਪਾਸ ਕਰਤਾਰ ਸਿੰਘਾ ਡੇਰਾ ਆਣ ਦੁਰਾਨੀ ਨੇ ਪਾਇ ਦਿਤਾ +ਬਦਾਮੀ ਬਾਗ ਦੇ ਪਾਸ ਲੜਾਈ ਪਹਿਲਾਂ ਕਰ ਲਾਹੌਰ ਦਾ ਕੋਟ ਪੱਕਾ ਤੋਪਾਂ ਚਾਰ ਚੁਫੇਰੇ ਚੜ੍ਹਾ ਕਰਕੇ ਤਿੰਨ ਸੌ ਤੋਂ ਤੋਪ ਵਧੀਕ ਹੈਸੀ ਐਨ ਰੱਖੀਆਂ ਮਾਰਾਂ ਤਕਾ ਕਰਕੇ ਕਈ ਹਜ਼ਾਰ ਜੰਜੈਲ ਜੰਬੂਰਚੇ ਸਨ ਰਖੇ ਥਾਂ ਥਾਂ ਓਹ ਭੀ ਟਿਕਾ ਕਰਕੇ ਬੱਧੇ ਮੋਰਚੇ ਸ਼ਹਿਰ ਤੋਂ ਬਾਹਰ ਜਾਕੇ ਪਿਛੇ ਕੋਟ ਦੀ ਓਟ ਰਖਾ ਕਰਕੇ ਅਹਿਮਦ ਸ਼ਾਹ ਭੀ ਰਾਵੀਓਂ ਪਾਰ ਆਯਾ ਜੁਟੇ ਦਲ ਦੋਵੇਂ ਜ਼ੋਰ ਲਾ ਕਰਕੇ ਥੋਹੜਾ ਚਿਰ ਮੈਦਾਨ ਦਾ ਜੰਗ ਹੋਇਆ ਗੋਲੀ ਤੀਰ ਜੰਜੈਲ ਚਲਾ ਕਰਕੇ ਤੇਗੀਂ ਉਤਰੇ ਗਿਲਜੇ ਜਿਸ ਵੇਲੇ ਵਿਚ ਦਿਲਾਂ ਦੇ ਰੋਹ ਵਧਾ ਕਰਕੇ ਮੀਰ ਮੰਨੂੰ ਦੀ ਫੌਜ ਦੇ ਪੈਰ ਹੱਲੇ ਅੜ ਸੱਕੀ ਨਾ ਜ਼ੋਰ ਦਿਖਾ ਕਰਕੇ ()ਪਿਛਾਂ ਹਟਕੇ ਮੋਰਚੇ ਮੱਲ ਬੈਠੀ ਲੜਦੀ ਆਪਣਾ ਆਪ ਬਚਾ ਕਰਕੇ ਫੌਜ ਕਾਬਲੀ ਡਰੀ ਕਰਤਾਰ ਸਿੰਘਾ ਪਈ ਗਲ ਨ ਹੱਲਾ ਬੁਲਾ ਕਰਕੇ +ਲਤੀਫ ਪਹਿਲਾਂ ਸ਼ਾਹਦਰੇ ਜੰਗ ਹੋਇਆ ਲਿਖਦਾ ਹੈ । ()ਮੰਨੂੰ ਦੀ ਫੌਜ ਮੈਦਾਨੋਂ ਭੱਜ ਕੇ ਸ਼ਹਿਰ ਵਿਚ ਆ ਗਈ ਤੇ ਮੋਰਚੇ ਕਾਇਮ ਕਰ ਲਏ ਤੇ ਅਬਦਾਲੀ ਨੇ ਸ਼ਾਲ੍ਹਾਮਾਰ ਬਾਗ ਵਿਚ ਡੇਰੇ ਪਾ ਦਿਤੇ ਸਨ । ਅਹਿਮਦ ਸ਼ਾਹ ਨੇ ਜ਼ੋਰ ਦਾ ਹੱਲਾ ਕਰਨਾ ਫੌਜ ਮੰਨੂੰ ਦੀ ਮੋਰਚੇ ਮੱਲ ਬੈਠੀ ਓਟ ਕੋਟ ਦੀ ਭਾਰੀ ਰਖਾ ਭਾਈ ਹੱਲਾ ਕੀਤਾ ਦੁਰਾਨੀਆਂ ਜ਼ੋਰ ਦੇਕੇ ਐਲੀ ਅਕਬਰ ਨਾਹਰੇ ਬੁਲਾ ਭਾਈ ਆਈ ਨੇੜੇ ਜਾਂ ਫੌਜ ਦੁਰਾਨੀਆਂ ਦੀ ਤੋੜੇ ਤੋਪਾਂ ਨੂੰ ਦਿਤੇ ਲਗਾ ਭਾਈ ਨਾਲੇ ਛੱਡ ਜੰਜੈਲ ਜੰਬੂਰ ਦਿਤੇ ਭਾਰੀ ਹਿਲ ਜੁਲੀ ਦਿਤੀ ਮਚਾ ਭਾਈ ਭੁੰਨ ਸੁਟਿਆ ਦਾਣਿਆਂ ਵਾਂਗ ਲਸ਼ਕਰ ਦਿੱਤੀ ਗੋਲਿਆਂ ਧੂੜ ਧੁਮਾ ਭਾਈ ਤੋੜਾ ਤਿੰਨ ਸੌ ਤੋਪ ਨੂੰ ਜਦੋਂ ਲੱਗਾ ਕੋਹਾਂ ਤਕ ਦੇ ਧਰਤ ਕੰਬਾ ਭਾਈ ਉਡੇ ਧੂਲੜੇ ਬੁਰੇ ਦੁਰਾਨੀਆਂ ਦੇ ਦਿਤੇ ਸੈਂਕੜੇ ਮਾਰ ਖਪਾ ਭਾਈ ਭੱਜੇ ਤੋਪ ਦੀ ਮਾਰ ਤੋਂ ਡਰ ਕਰਕੇ ਟੁਟੇ ਹੌਂਸਲੇ ਪੇਸ਼ ਨ ਜਾ ਭਾਈ ਵਿਚ ਮੋਰਚੀਂ ਮੰਨੂੰ ਦੀ ਫੌਜ ਬੈਠੀ ਰਹੀ ਅੱਗ ਉਹ ਸੀ ਬਰਸਾ ਭਾਈ ਮਿੱਟੀ ਮਾਸ ਦੀ ਆਣ ਲੜਾਈ ਲੱਗੀ ਗਿਆ ਅਹਿਮਦਸ਼ਾਹ ਘਬਰਾ ਭਾਈ ਭਾਵੇਂ ਬਾਹਰੋਂ ਭੀ ਤੋਪਾਂ ਦੀ ਮਾਰ ਪੈਂਦੀ ਪਹੁੰਚੇ ਕੋਟ ਨੂੰ ਜ਼ਰਬ ਨ ਕਾ ਭਾਈ ਪੱਕਾ ਕੋਟ ਲਾਹੌਰ ਦੇ ਗਿਰਦ ਸਾਰੇ ਬਣੇ ਮੋਰਚੇ ਮਾਰਾਂ ਤਕਾ ਭਾਈ ਹੱਲੇ ਗਏ ਬੇਅਰਥ ਦੁਰਾਨੀਆਂ ਦੇ ਹਟੇ ਬਹੁਤ ਨੁਕਸਾਨ ਉਠਾ ਭਾਈ ਗਈ ਪੇਸ਼ ਨਾ ਕੁਝ ਕਰਤਾਰ ਸਿੰਘਾ ਲਈ ਸ਼ਾਹ ਨੇ ਫੌਜ ਹਟਾ ਭਾਈ ਲਾਹੌਰ ਦਾ ਘੇਰਾ ਡਿੱਠਾ ਬਾਦਸ਼ਾਹ ਜਦੋਂ ਨੁਕਸਾਨ ਹੁੰਦਾ ਫੌਜ ਆਪਣੀ ਪਿਛਾਂ ਹਟਾਇ ਲਈ ਬੰਨ੍ਹ ਮੋਰਚੇ ਗਿਰਦ ਲਾਹੌਰ ਲਏ ਫੌਜ ਓਟ ਦੇ ਵਿਚ ਬੈਠਾਇ ਲਈ ਘੇਰਾ ਸਖਤ ਲਾਹੌਰ ਦੇ ਗਿਰਦ ਪਾਯਾ ਫੌਜਾਂ ਤਾਈਂ ਤਾਕੀਦ ਕਰਾਇ ਲਈ ਵਿਚ ਸ਼ਹਿਰ ਦੇ ਕੋਈ ਨ ਚੀਜ਼ ਜਾਵੇ ਨੀਤ ਅਹਿਮਦਸ਼ਾਹ ਠਹਿਰਾਇ ਲਈ ਰਸਦ ਮੁਕੇਗੀ ਮਰੇਗਾ ਸ਼ਹਿਰ ਭੁਖਾ ਬਾਹਰ ਨਿਕਲ ਕੇ ਲੜਨ ਤਕਾਇ ਲਈ ਫਤਹ ਵਿਚ ਮੈਦਾਨ ਦੇ ਕਰ ਲਾਂਗਾ ਲੰਮੀ ਆਸ ਦੁਰਾਨੀ ਰਖਾਇ ਲਈ ਸੱਠ ਸੱਤਰ ਹਜ਼ਾਰ ਸੀ ਫੌਜ ਅੰਦਰ ਸਾਰੀ ਘੇਰੇ ਦੇ ਵਿਚ ਵਲਾਇ ਲਈ ਜਿਹਨੂੰ ਰੱਬਦੇਇ ਲਏ ਕਰਤਾਰ ਸਿੰਘਾ ਬਾਜ਼ੀ ਦੋਹਾਂ ਧਿਰਾਂ ਡਾਢੀ ਲਾਇ ਲਈ ਸ਼ਹਿਰ ਲਾਹੌਰ ਦਾ ਹਾਲ ਦੂਰ ਦੂਰ ਤੱਕ ਫੌਜ ਦੁਰਾਨੀਆਂ ਦੀ ਪਈ ਮੋਰਚੇ ਜੰਗ ਦੇ ਤਾਨ ਸਮਝੋ ਆਉਣਾ ਜਾਣਾ ਸ਼ਹਿਰ ਦਾ ਬੰਦ ਹੋਯਾ ਪੁਜੇ ਕੋਈ ਨ ਬਾਹਰੋਂ ਸਾਮਾਨ ਸਮਝੋ ਦੋ ਲੱਖ ਤੋਂ ਸਨ ਵਧੀਕ ਅੰਦਰ ਘਿਰੇ ਹੋਏ ਸਾਰੇ ਇਨਸਾਨ ਸਮਝੋ ਘੋੜੇ ਹਾਥੀ ਤੇ ਬੈਲ ਸਨ ਊਠ ਖੱਚਰ ਗਊਆਂ ਮੱਝੀਆਂ ਹੋਰ ਹੈਵਾਨ ਸਮਝੋ ਕਈ ਹਜ਼ਾਰ ਚਰਿੰਦ ਪਰਿੰਦ ਅੰਦਰ ਘਿਰ ਗਏ ਸਨ ਦੇਇ ਧਿਆਨ ਸਮਝੋ ਬਿਨਾਂ ਖਾਧਿਆਂ ਲੰਘਣੀ ਘੜੀ ਔਖੀ ਦਿਨਾਂ ਵਿਚ ਜ਼ਖੀਰੇ ਮੁਕਾਨ ਸਮਝੋ ਤੋਟ ਪੈਣ ਲੱਗੀ ਹਰ ਚੀਜ਼ ਦੀ ਆ ਜ਼ੁਮੇਵਾਰ ਲਗੇ ਘਬਰਾਨ ਸਮਝੋ ਵਿਚ ਘੇਰੇ ਦੇ ਬੈਠ ਕਰਤਾਰ ਸਿੰਘਾ ਪੂਰੇ ਤਿੰਨ ਮਹੀਨੇ ਲੰਘਾਨ ਸਮਝੋ ਵਾਕ ਕਵੀ ਨਾ ਤੇ ਮੰਨੂੰ ਹੀ ਨਿਕਲਕੇ ਬਾਹਰ ਲੜਦਾ ਸਿਰ ਮੋਰਚੀਂ ਦੇਇ ਦਵਾ ਛੱਡੇ ਸਠ ਸੱਤਰ ਹਜ਼ਾਰ ਸਿਪਾਹੀ ਹੈਸਨ ਕੱਠੇ ਕਰ ਬੇਕਾਰ ਬੈਠਾ ਛੱਡੇ ਨਾ ਦੁਰਾਨੀਆਂ ਨੂੰ ਪਵੇ ਹੌਂਸਲਾ ਆ ਉਹ ਭੀ ਤੋਪਾਂ ਦੀ ਮਾਰ ਡਰਾ ਛੱਡੇ ਹੋਣਾ ਕੋਟ ਲਾਹੌਰ ਦਾ ਫਤਹ ਔਖਾ ਬਾਦਸ਼ਾਹ ਨੇ ਹੌਂਸਲੇ ਢਾ ਛੱਡੇ +ਕਈ ਮਾਹ ਲੜਾਈ ਨ ਹੋਈ ਕੋਈ ਬੈਠ ਖਾ ਜ਼ਖੀਰੇ ਮੁਕਾ ਛੱਡੇ ਬੇਹੌਸਲੇ ਹੋ ਕਰਤਾਰ ਸਿੰਘਾ ਝੇੜੇ ਦੋਹਾਂ ਨੇ ਲੰਮੇ ਵਧਾ ਛੱਡੇ +ਸ਼ਹਿਰ ਦਾ ਘੇਰਾ ਚਾਰ ਮਹੀਨੇ ਦੇ ਕਰੀਬ ਰਿਹਾ । ਸਿੰਘਾਂ ਦੀ ਸ਼ਹਿਰੀਆਂ ਨਾਲ ਲੜਾਈ ਬਾਹਰ ਮੋਰਚਾ ਯੱਕੀ ਦਰਵਾਜ਼ਿਓਂ ਸੀ ਸਿੰਘ ਬੈਠੇ ਹੈਸਨ ਡੇਰੇ ਪਾ ਭਾਈ ਓਧਰ ਜ਼ੋਰ ਦੁਰਾਨੀਆਂ ਪਾਇਆ ਨਾ ਡਰ ਸਿੰਘਾਂ ਦੀ ਤੇਗ ਦਾ ਖਾ ਭਾਈ ਵਿਹਲਾ ਮੋਰਚਾ ਸਿੰਘ ਭੀ ਰਹਿਣ ਫਿਰਦੇ ਲੰਮਾ ਫਿਕਰ ਨ ਰਖਿਆ ਕਾ ਭਾਈ ਇਕ ਦਿਨ ਗਏ ਸਿੰਘ ਸ਼ਹਿਰ ਅੰਦਰ ਅਗੇ ਦੇਖਦੇ ਨਜ਼ਰ ਉਠਾ ਭਾਈ ਮੁਸਲਮਾਨ ਕਰਦੇ ਗਊਆਂ ਜ਼ਿਬਾ ਡਿੱਠੇ ਰਹੇ ਓਹਨਾਂ ਤਾਈਂ ਸਮਝਾ ਭਾਈ ਉਹ ਨਾ ਸਮਝੇ ਹੋ ਕੁਪੱਤ ਪਿਆ ਸਿੰਘਾਂ ਦਸ ਕੁ ਲਏ ਝਟਕਾ ਭਾਈ ਮੁਸਲਮਾਨ ਸ਼ਹਿਰੀ ਹੋਰ ਉਠ ਪਏ ਗਿਰਦ ਹੋਇ ਸਿੰਘਾ ਸਾਰੇ ਆ ਭਾਈ ਓਧਰ ਸਿੰਘਾਂ ਭੀ ਸੁਣਿਆਂ ਹਾਲ ਸਾਰਾ ਕੁੱਦ ਪਏ ਓਹ ਫਤਹ ਗਜਾ ਭਾਈ ਕੌੜੇ ਮੱਲ ਦੀਵਾਨ ਨੂੰ ਖਬਰ ਹੋ ਗਈ ਪਹੁੰਚ ਗਿਆ ਓਹ ਘੋੜਾ ਦੁੜਾ ਭਾਈ ਵਿਚ ਆਣ ਦਾਨਾ ਕਰਤਾਰ ਸਿੰਘਾ ਦੇਵੇ ਝੱਟ ਫਸਾਦ ਮਿਟਾ ਭਾਈ ਦੁਰਾਨੀਆਂ ਨੇ ਦੇਸ ਬਰਬਾਦ ਕਰਨਾ ਗਿਰਦ ਸ਼ਹਿਰ ਦੇ ਫੌਜ ਦੁਰਾਨੀਆਂ ਦੀ ਲੁੱਟ ਉਨਾਂ ਨੇ ਹੈਸੀ ਮਚਾਈ ਭਾਰੀ ਦਸਾਂ ਦਸਾਂ ਕੋਹਾਂ ਤਕ ਫਿਰਨ ਗਿਲਜੇ ਪਰਜਾ ਮਾਰ ਬਰਬਾਦ ਕਰਾਈ ਭਾਰੀ ਦਾਣਾ ਪਾਸ ਪੱਠਾ ਕਿਤੇ ਛੱਡਦੇ ਨਾ ਪਾਈ ਦੇਸ ਦੇ ਵਿਚ ਤਬਾਹੀ ਭਾਰੀ ਇਰਦ ਗਿਰਦ ਦੇ ਪਿੰਡ ਬਰਬਾਦ ਕੀਤੇ ਲੁੱਟ ਪੁੱਟ ਕੇ ਤੰਗੀ ਪੁਚਾਈ ਭਾਰੀ ਰੰਨ ਕੁੜੀ ਮੁੰਡੇ ਜਬਰੀ ਖੋਹ ਲੈਂਦੇ ਖਾਕ ਦੇਸ ਦੀ ਮਾਰ ਉਡਾਈ ਭਾਰੀ ਦੁਧ ਘਿਉ ਮਿਠਾ ਕਿਤੇ ਛਡਿਆ ਨਾ ਗਊ ਭੈਂਸ ਦੀ ਕੀਤੀ ਸਫਾਈ ਭਾਰੀ ਲੋਕ ਪਿੰਡ ਨੂੰ ਛੱਡਕੇ ਨੱਠ ਗਏ ਸ਼ਾਮਤ ਦੇਸ ਦੇ ਸਿਰ ਤੇ ਆਈ ਭਾਰੀ ਹੋ ਗਿਆ ਬਰਬਾਦ ਕਰਤਾਰ ਸਿੰਘਾ ਘਟਾ ਕਹਿਰ ਦੀ ਦੇਸ ਤੇ ਛਾਈ ਭਾਰੀ ਸ਼ਹਿਰ ਵਿਚੋਂ ਰਸਦ ਮੁਕ ਜਾਣੀ ਕਹਿੰਦੇ ਖਾਂਦਿਆਂ ਖੂਹ ਨਿਖੁੱਟ ਜਾਂਦੇ ਥੁੜਨ ਹੌਲੀ ਹੌਲੀ ਆ ਸਮਾਨ ਲੱਗੇ ਫੌਜਾਂ ਲੁੱਟ ਖਾਧਾ ਅੰਦਰ ਸ਼ਹਿਰ ਤਾਈਂ ਲੋਕ ਹੋ ਕੰਗਾਲ ਕੁਰਲਾਨ ਲੱਗੇ ਦਾਣਾ ਘਾਸ ਪੱਠਾ ਮੁੱਕਾ ਸ਼ਹਿਰ ਵਿਚੋਂ ਲੋਕ ਭੁਖ ਦੇ ਦੁੱਖ ਉਠਾਨ ਲੱਗੇ ਸ਼ਹਿਰੋਂ ਢੂੰਡਿਆਂ ਮਿਲਦੀ ਚੀਜ਼ ਕੋਈ ਨਾ ਜਿਨ੍ਹਾਂ ਪਾਸ ਹੈਸੀ ਉਹ ਛਪਾਨ ਲੱਗੇ ਜਾਨਵਰ ਪਸ਼ੂ ਸਾਰੇ ਮਾਰ ਖਾਧੇ ਲਾਹ ਛਿੱਲੜਾਂ ਰੁੱਖ ਭੀ ਖਾਨ ਲੱਗੇ ਘੋੜੇ ਬੈਲ ਤੇ ਊਠ ਭੀ ਸੁੱਕ ਗਏ ਆ ਅਮੀਰ ਗਰੀਬ ਘਬਰਾਨ ਲੱਗੇ ਕੁਝ ਸਿੰਘਾਂ ਨੂੰ ਸੌਖ ਹੋ ਰਿਹਾ ਬਣਿਆਂ ਫਿਰ ਟੁਰ ਉਹ ਕਰਨ ਗੁਜਰਾਨ ਲੱਗੇ ਦੋ ਸੇਰ ਰੁਪਏ ਦੇ ਵਿਕਣ ਦਾਣੇ ਓਹ ਭੀ ਮਿਲਣ ਨਾ ਹੋਣ ਹੈਰਾਨ ਲੱਗੇ ਖਾਣ ਫੌਜਾਂ ਕਿ ਸ਼ਹਿਰ ਦੇ ਲੋਗ ਖਾਵਣ ਦੁਖੀ ਹੋਇ ਦਲੀਲਾਂ ਦੁੜਾਨ ਲੱਗੇ ਮਾਹ ਪੰਜ ਗਏ ਬੀਤ ਕਰਤਾਰ ਸਿੰਘਾ ਖਾਨ ਮੰਨੂੰ ਨੂੰ ਜਾ ਸਮਝਾਨ ਲੱਗੇ ਖਾਨ ਅਮੀਰਾਂ ਨੇ ਮੰਨੂੰ ਨਾਲ ਸਲਾਹ ਕਰਨੀ ਤੰਗ ਪੈ ਕੇ ਖਾਨ ਅਮੀਰ ਸਾਰੇ ਕਹਿੰਦੇ ਮੰਨੂੰ ਨੂੰ ਕਰੋ ਦਨਾਈ ਏ ਜੀ ਅੰਦਰ ਬੈਠਿਆਂ ਗੁਜ਼ਰੇ ਮਾਹ ਕਈ ਥੁੜੋਂ ਹਰ ਇਕ ਚੀਜ਼ ਦੀ ਆਈਏ ਜੀ ਵਾਂਗ ਪਾਜ਼ੀਆਂ ਦੇ ਅੰਦਰ ਬੈਠ ਰਹੇ ਐਵੇਂ ਭੁਖ ਦੇ ਦੁਖ ਉਠਾਈਏ ਜੀ ਯਾਂ ਤਾਂ ਨਾਲ ਦੁਰਾਨੀ ਦੇ ਸੁਲ੍ਹਾ ਕਰ ਲੌ ਨਹੀਂ ਤਾਂ ਫਜਰੇ ਜੰਗ ਮਚਾਈਏ ਜੀ ਬਾਹਰ ਨਿਕਲ ਮੈਦਾਨ ਦੇ ਵਿਚ ਮਰੀਏ ਅੰਦ੍ਰ ਪੈ ਕਿਉਂ ਜਾਨ ਮੁਕਾਈਏ ਜੀ ਲੇਖਾ ਹੋ ਜਾਵੇ ਇਕ ਦਾ ਸਾਰਾ ਹੱਥ ਵਿਚ ਮੈਦਾਨ ਦਿਖਾਈਏ ਜੀ ਅੱਗੇ ਮੰਨੂੰ ਭੀ ਪਿਆ ਸੀ ਤੰਗ ਭਾਰਾ ਕਹਿੰਦਾ ਝਬਦੇ ਝੇੜਾ ਮੁਕਾਈਏ ਜੀ ਕਰੋ ਫੌਜ ਤਿਆਰ ਕਰਤਾਰ ਸਿੰਘਾ ਕੱਲ ਬਾਹਰ ਹੈ ਤੇਗ ਖੜਕਾਈਏ ਜੀ ਘੋਰ ਜੰਗ ਰਾਤੋ ਰਾਤ ਤਿਆਰੀਆਂ ਕਰ ਲਈਆਂ ਦਿਨ ਚੜ੍ਹਦਿਆਂ ਹੱਲੇ ਬੁਲਾ ਦਿੱਤੇ ਚੌਹ ਪਾਸਿਆਂ ਤੋਂ ਫੌਜਾਂ ਨਿਕਲ ਆਈਆਂ ਭਾਰੇ ਅੱਗ ਦੇ ਮੀਂਹ ਵਰਸਾ ਦਿਤੇ ਤੋਪਾਂ ਕੋਟ ਉਤੋਂ ਸਰ ਆਣ ਹੋਈਆਂ ਭੰਨ ਮੋਰਚੇ ਬਾਹਰੋਂ ਹਿਲਾ ਦਿੱਤੇ ਸਿੱਕੇ ਵਾਰ ਫੌਜਾਂ ਗਲ ਜਾਇ ਪਈਆਂ ਜੰਗ ਚਾਰ ਚੁਫੇਰੇ ਮਚਾ ਦਿੱਤੇ ਪਈ ਹਿਲਜੁਲੀ ਆਣ ਦੁਰਾਨੀਆਂ ਨੂੰ ਮੁਰਦੇ ਕੋਹਾਂ ਦੇ ਵਿਚ ਰੁਲਾ ਦਿੱਤੇ ਤੋਪਾਂ ਮਾਰ ਕੇ ਗਰਦ ਉਡਾ ਦਿੱਤੀ ਸਾਰੇ ਮੋਰਚੇ ਤੁਰਤ ਛੁਡਾ ਦਿੱਤੇ ਮਾਰੋ ਫੜੋ ਐਲੀ ਅਕਬਰ ਬੋਲ ਰਹੇ ਥਾਂ ਖੂਨ ਦੇ ਨਾਲ ਨੁਲ੍ਹਾ ਦਿੱਤੇ ਬੁਰੀ ਮਾਰ ਮੱਚੀ ਦੋਹਾਂ ਪਾਸਿਆਂ ਥੀਂ ਚੰਗੇ ਗਾਜ਼ੀਆਂ ਹੱਥ ਦਿਖਾ ਦਿੱਤੇ ਅਗੇ ਹੋ ਕੇ ਲੜ ਸਰਦਾਰ ਰਰੇ ਮੱਨੂੰ ਹੌਂਸਲੇ ਭਾਰੇ ਦਿਖਾ ਦਿੱਤੇ ਫਰਕ ਰਿਹਾ ਨਾ ਕੋਈ ਕਰਤਾਰ ਸਿੰਘਾ ਫਰਜ਼ ਯੋਧਿਆਂ ਕਰ ਅਦਾ ਦਿਤੇ *੧੨ ਅਪਰੈਲ ੧੭੫੨ ਨੂੰ । ਹ:ਰ:ਗੁ: ੬ ਮਾਰਚ ੧੭੫੨ ਲਿਖਦਾ ਹੈ । ਦੀਵਾਨ ਕੌੜਾ ਮੱਲ ਦਾ ਮਰਨਾ ਭਾਣੇ ਰਬ ਦੇ ਨੂੰ ਭਲਾ ਕੌਣ ਮੋੜੇ ਬਾਜ਼ੀ ਮੰਨੂੰ ਦੀ ਉਲਟ ਗਈ ਆਨ ਭਾਈ ਐਨ ਮੱਚਿਆ ਸੀ ਜਦੋਂ ਜੰਗ ਭਾਰਾ ਪਿਆ ਤੇਗਾਂ ਦਾ ਸੀ ਘਮਸਾਨ ਭਾਈ ਹਟ ਰਹੀ ਸੀ ਫੌਜ ਦੁਰਾਨੀਆਂ ਦੀ ਵਧ ਰਿਹਾ ਸੀ ਅਗ੍ਹਾਂ ਦੀਵਾਨ ਭਾਈ ਕੌੜੇ ਮੱਲ ਨੂੰ ਘੇਰਿਆ ਮੌਤ ਆਖੇ ਸਿਰ ਗੱਜਿਆ ਕਾਲ ਭਗਵਾਨ ਭਾਈ ਹਾਥੀ ਉਤੇ ਬੈਠਾ ਜੰਗ ਵੇਖ ਰਿਹਾ ਵਧੀ ਜਾਂਵਦਾ ਲਾਂਹਵਦਾ ਘਾਨ ਭਾਈ ਅਗੇ ਕਬਰ ਪੋਲੀ ਇਕ ਆਇ ਗਈ ਨਜ਼ਰ ਪਈ ਨਾ ਸੀ ਫੀਲਵਾਨ ਭਾਈ ਲੱਤ +ਹਾਥੀ ਦੀ ਕਬਰ ਦੇ ਵਿਚ ਪੈ ਗਈ ਮੂਧਾ ਹੋ ਡਿੱਗਾ ਹਾਥੀਵਾਨ ਭਾਈ ਕੌੜਾ ਮੱਲ ਅਮਾਰੀਓਂ ਡਿੱਗ ਪਿਆ ਪੇਸ਼ ਗਈ ਨਾ ਕੋਈ ਸੁਜਾਨ ਭਾਈ ਉਹਦੇ ਅਗੇ ਸਰਦਾਰ ਦੁਰਾਨੀਆਂ ਦਾ ਲੜ ਰਿਹਾ ਸੀ ਖਾਨ ਜਹਾਨ ਭਾਈ ਦੋ ਹਜ਼ਾਰ ਸਿਪਾਹੀ ਲੈ ਆਣ ਟੁੱਟਾ ਤੇਗਾਂ ਖੜਕੀਆਂ ਸਖਤ ਪਛਾਨ ਭਾਈ ਲਿਆ ਟੁੰਬ ਦੀਵਾਨ ਦਾ ਸਿਰ ਉਸਨੇ ਕੀਤੀ ਬੜੀ ਮਰਦਾਨਗੀ ਖਾਨ ਭਾਈ ਟੰਗੇ ਨੇਜ਼ੇ ਤੇ ਫਤਹ ਦੇ ਬੋਲ ਨਾਹਰੇ ਲੈ ਨਿਕਲਿਆ ਚੀਰ ਮੈਦਾਨ ਭਾਈ ਮੋਹਰੀ ਦਲਾਂ ਦਾ ਮੋਯਾ ਕਰਤਾਰ ਸਿੰਘਾ ਫੌਜਾਂ ਹੋਈਆਂ ਆਨ ਹੈਰਾਨ ਭਾਈ +'ਫਰਹਤ-ਉਲ-ਨਾਜ਼ਰੀਣ' ਦੇ ਲੇਖ 'ਅਹਿਵਾਲੇ ਅਦੀਨਾ ਬੇਗ' ਦੇ ਪੜ੍ਹਨ ਤੋਂ ਪਤਾ ਚਲਦਾ ਹੈ ਕਿ ਦੀਵਾਨ ਸਾਹਿਬ ਅਦੀਨਾ ਬੇਗ ਸੂਬਾ ਜਲੰਧਰ ਨੇ ਕਸੂਰੀ ਪਠਾਣ ਪਾਸੋਂ ਗੋਲੀ ਮਰਵਾਕੇ ਆਪਣਾ ਦੀਵਾਨ ਆਪ ਹੀ ਮਾਰ ਸੁਟਿਆ ਸੀ । ਮੀਰ ਮੰਨੂੰ ਦੀ ਹਾਰ ਤੇ ਅਹਿਮਦ ਸ਼ਾਹ ਦੀ ਜਿੱਤ ਕੌੜੇ ਮੱਲ ਦੇ ਮਰਨ ਦੀ ਡੇਰ ਹੀ ਸੀ ਸਾਥੀ ਛੱਡਕੇ ਸਾਰੇ ਮੈਦਾਨ ਨੱਠੇ ਕੋਈ ਲੜਿਆ ਫੇਰ ਨਾ ਦਿਲ ਲਾਕੇ ਆਪੋ ਆਪਣੀ ਲੈ ਕੇ ਜਾਨ ਨੱਠੇ ਇਕ ਦੂਸਰੇ ਨੂੰ ਕਿਸੇ ਪੁਛਿਆ ਨਾ ਜਿੱਧਰ ਮੂੰਹ ਹੋਯਾ ਓਧਰ ਖਾਨ ਨੱਠੇ ਤਿੱਤਰ ਬਿਤਰ ਹੋ ਮੰਨੂੰ ਦਾ ਗਿਆ ਲਸ਼ਕਰ ਗਾਜ਼ੀ ਬਣ ਪਾਜ਼ੀ ਮੁਸਲਮਾਨ ਨੱਠੇ ਫਤਹ ਪਾਈ ਮੈਦਾਨ ਦੁਰਾਨੀਆਂ ਨੇ ਸੂਬੇ ਪਾ ਕੇ ਭਾਰੇ ਨੁਕਸਾਨ ਨੱਠੇ ਦੌੜ ਮੰਨੂੰ ਭੀ ਗਿਆ ਕਰਤਾਰ ਸਿੰਘਾ ਸਾਥੀ ਓਸਦੇ ਛੱਡ ਮੈਦਾਨ ਨੱਠੇ ਸਿੰਘ ਕੁਝ ਚਿਰ ਤਾਂ ਸਿੰਘ ਰਹੇ ਅੜੇ ਅਗੇ ਲੜ ਮੋਰਚਾ ਅਗ੍ਹਾਂ ਵਧਾਈ ਗਏ ਪਰ ਜਦੋਂ ਸਾਥੀ ਭੁਰਲ ਹੋਏ ਡਿਠੇ ਤਦ ਸਿੰਘ ਭੀ ਕਰਕੇ ਧਾਈ ਗਏ ਲੱਗਾ ਹਥ ਸਾਮਾਨ ਸੋ ਸਾਂਭ ਕਰਕੇ ਵਲ ਰਾਵੀ ਦੇ ਕਰ ਚੜ੍ਹਾਈ ਗਏ ਸੁਧਾਸਰ ਆ ਬੈਠੇ ਕਰਤਾਰ ਸਿੰਘਾ *ਰਾਹ ਜਾਂਦੀ ਇਹ ਕਰ ਲੜਾਈ ਗਏ *ਏਸ ਲੜਾਈ ਵਿਚ ਸੁਖਾ ਸਿੰਘ ਜੈਸੇ ਕਈ ਬਹਾਦਰ ਸ਼ਹੀਦ ਹੋ ਗਏ। ਸਿੰਘਾਂ ਨੇ ਜਾਂਦੀ ਵਾਰ ਦੁਰਾਨੀ ਦੇ ਮਾਲ ਅਸਬਾਬ ਤੇ ਚੰਗਾ ਹਥ ਫੇਰਿਆ ਤੇ ਲਾਹੌਰੋਂ ਨਿਕਲ ਕੰਜਰੀ ਦੇ ਪੁਲ ਪਾਸ ਆ ਉਤਰੇ ਸਨ । ਮੀਰ ਮੰਨੂੰ ਨੇ ਅਹਿਮਦ ਸ਼ਾਹ ਦੀ ਅਤਾਇਤ ਕਬੂਲ ਕਰਨੀ ਮੱਨੂੰ ਕਿਲੇ ਨੂੰ ਕਰਕੇ ਕਾਇਮ ਬੈਠਾ ਕੀਤੀ ਸ਼ਹਿਰ ਤੇ ਧਾਈ ਦੁਰਾਨੀਆਂ ਨੇ ਫਤਹ ਪਾਕੇ ਅਹਿਮਦ ਸ਼ਾਹ ਭਾਰੀ ਵਾਗਾਂ ਕਿਲੇ ਦੇ ਵਲ ਉਠਾਨੀਆਂ ਨੇ ਫੌਜਾਂ ਸ਼ਹਿਰ ਨੂੰ ਲੁੱਟਣੇ ਉਠ ਪਈਆਂ ਮਾਰ ਘੱਤੀਆਂ ਬਹੁਤ ਵੈਰਾਨੀਆਂ ਨੇ ਮਚੀ ਕਤਲ ਆ ਗਲੀ ਬਾਜ਼ਾਰ ਅੰਦਰ ਹੋ ਸੈਂਕੜੇ ਗਈਆਂ ਕੁਰਬਾਨੀਆਂ ਨੇ ਸੁਣੀ ਹਾਲ ਪੁਕਾਰ ਜਾਂ ਮੀਰ ਮੰਨੂੰ ਆਣ ਵਰਤੀਆਂ ਬਹੁਤ ਹੈਰਾਨੀਆਂ ਨੇ ਤਾਬੇਦਾਰੀ ਲਈ ਮੰਨ ਕਰਤਾਰ ਸਿੰਘਾ ਗਈਆਂ ਦੂਰ ਹੋ ਸਭ ਗੁਮਾਨੀਆਂ ਨੇ ਅਹਿਮਦ ਸ਼ਾਹ ਨੇ ਸ਼ਹਿਰ ਦੀ ਲੁਟ ਮਾਰ ਬੰਦ ਕਰਨੀ +ਤਾਬੇਦਾਰੀ ਲਿਖਕੇ ਮੰਨੂੰ ਭੇਜ ਦਿਤੀ ਅਹਿਮਦ ਸ਼ਾਹ ਨੇ ਡੌਂਡੀ ਫਿਰਾਇ ਦਿਤੀ ਫੌਜਾਂ ਸ਼ਹਿਰ ਤੋਂ ਕੱਢੀਆਂ ਬਾਹਰ ਝਬਦੇ ਲੁੱਟ ਮਾਰ ਸਭ ਬੰਦ ਕਰਾਇ ਦਿਤੀ ਅਮਨ ਸ਼ਹਿਰਅੰਦ੍ਰ ਸਾਰੇ ਕਾਇਮ ਕਰਕੇ ਸ਼ਾਲ੍ਹਾਮਾਰ ਨੂੰ ਵਾਗ ਉਠਾਇ ਦਿਤੀ ਡੇਰੇ ਜਾ ਲਾਇ ਕਰਤਾਰ ਸਿੰਘਾ ਬੜੀ ਕਰ ਦਲੇਰੀ ਦਿਖਾਇ ਦਿਤੀ +ਆਪਣੇ ਵਡੇ ਵਜ਼ੀਰ ਸ਼ਾਹ ਵਲੀ ਖਾਂ ਦੇ ਹਥ। ਮੀਰ ਮੰਨੂੰ ਨੇ ਅਗਲੇ ਦਿਨ ਅਹਿਮਦ ਸ਼ਾਹ ਨੂੰ ਨਜ਼ਰਾਂ ਲੈਕੇ ਮਿਲਣ ਜਾਣਾ ਦੂਸਰੇ ਦਿਨ ਮੰਨੂੰ ਮੀਰ ਲੈ ()ਨਜ਼ਰਾਂ ਜਾ ਸ਼ਾਹ ਨੂੰ ਸਿਰ ਝੁਕਾਯਾ ਜੀ ਪੱਲਾ ਗਲ ਪਾਕੇ ਨਜ਼ਰ ਧਰ ਅਗੇ 'ਬਖਸ਼ ਦਿਹੋ' ਇਹ ਮੂੰਹੋ ਸੁਣਾਯਾ ਜੀ ਅਹਿਮਦ ਸ਼ਾਹ ਨੇ ਹੱਸਕੇ ਮੀਰ ਤਾਈਂ ਬਾਹੋਂ ਪਕੜਕੇ ਪਾਸ ਬੈਠਾਯਾ ਜੀ ਫੇਰ ਆਖਦਾ ਬਾਦਸ਼ਾਹ ਸੁਣ ਮੰਨੂੰ ਤੂੰ ਬੜਾ ਕਸੂਰ ਕਮਾਯਾ ਜੀ ਕੀਤੀ ਅਹਿਦ ਸ਼ਿਕਨੀ ਬਦਨੀਤ ਧਾਰੀ ਸਭ ਕੌਲ ਇਕਰਾਰ ਭੁਲਾਯਾ ਜੀ ਹੋਇਓਂ ਨਿਮਕ ਹਰਾਮ ਗੁਮਾਨ ਕਰਕੇ ਬੜਾ ਭਾਰਾ ਨੁਕਸਾਨ ਪੁਚਾਯਾ ਜੀ ਮਰ ਗਏ ਹਜ਼ਾਰਹਾਂ ਆਦਮੀ ਨੇ ਦਸ ਕੀ ਤੇਰੇ ਹੱਥ ਆਯਾ ਜੀ ਕਰਾਂ ਕੀਹ ਸਲੂਕ ਹੁਣ ਨਾਲ ਤੇਰੇ ਆਪੇ ਦੱਸ ਤੂੰ ਸ਼ਾਹ ਫੁਰਮਾਇਆ ਜੀ ਕਿਉ ਨ ਲੜਿਓਂ ਫੜਕੇ ਤੇਗ ਸਾਹਵੇਂ ਵਿਚ ਕਿਲੇ ਜਾ ਮੂੰਹ ਛੁਪਾਇਆ ਜੀ ਮੰਨੂੰ ਮੀਰ ਨੇ ਸਾਫ ਕਰਤਾਰ ਸਿੰਘਾ ਜੋ ਦਿਲ ਹੈਸੀ ਸੋ ਅਲਾਯਾ ਜੀ ()ਪੰਜਾਹ ਲਖ ਰੁਪਿਆ, ਬਾਰਾਂ ਘੋੜੇ ਸੁਨਹਿਰੀ ਸਾਜ਼ ਸਣੇ,ਦੋ ਹਾਥੀ ਸੋਨੇ ਚਾਂਦੀ ਦੇ ਹੌਦਯਾਂ ਵਾਲੇ ਮੰਨੂੰ ਨੇ ਅਬਦਾਲੀ ਦੀ ਭੇਟ ਕੀਤੇ । ਸ਼ਾਹ ਅਬਦਾਲੀ ਨੇ ਕੀਮਤੀ ਖਿਲਅਤ ਤੇ ਹੀਰਿਆਂ ਜੜੀ ਤਲਵਾਰ ਸਣੇ ਇਕ ਘੋੜੇ ਦੇ ਮੰਨੂੰ ਨੂੰ ਦੇ ਕੇ ਫੇਰ ਲਾਹੌਰ ਦਾ ਸੂਬਾ ਬਣਾ ਦਿਤਾ । ਮੀਰ ਮੰਨੂੰ ਬਾਦਸ਼ਾਹ ਜੋ ਹੋਣੀ ਸੀ ਹੋਇ ਗਈ ਬੀਤੀ ਗੱਲ ਨੂੰ ਦਿਲੋਂ ਭੁਲਾਇ ਦੇਵੋ ਨਹੀਂ ਤਾਂ ਤਿੰਨ ਜਵਾਬ ਹੁਣ ਸੁਣ ਲਵੋ ਜੋ ਚਾਹੋ ਸੋ ਪਿਛੋਂ ਸਜ਼ਾਇ ਦੇਵੋ ਪਹਿਲਾਂ ਇਹ ,ਜੇਕਰ ਆਪ ਹੋ ਜ਼ਾਲਮ, ਜਿਵੇਂ ਚਾਹੋ ਮੈਨੂੰ ਮਰਵਾਇ ਦੇਵੋ ਮੇਰਾ ਉਜ਼ਰ ਹੁਣ ਏਸਦੇ ਵਿਚ ਕੀਹ ਏ ਜਿਵੇਂ ਪੁਜੋ ਤੁਹਾਥੋਂ ਪੁਜਾਇ ਦੇਵੋ ਦੂਜਾ ਆਪ ਵਪਾਰੀ ਜੇ ਧਨ ਦੇ ਹੋ ਦੇਵਾਂ ਧਨ ਮੈਂ ਗਿਣ ਸੁਣਾਇ ਦੇਵੋ ਜੇ ਰਹੀਮ ਹੋ ਰਹਿਮ ਕਮਾਓ ਮੈਂ ਤੇ ਕੀਤੇ ਸਭ ਗੁਨਾਹ ਬਖਸ਼ਾਇ ਦੇਵੋ ਤਿੰਨਾਂ ਵਿਚੋਂ ਜੇਹੜੀ ਮਨਜ਼ੂਰ ਹੋਵੇ ਅਮਲ ਓਸ ਦੇ ਉਤੇ ਕਰਾਇ ਦੇਵੋ ਮੈਂ ਬੈਠਾ ਤਿਆਰ ਕਰਤਾਰ ਸਿੰਘਾ ਚਾਹੇ ਰੱਖੋ ਤੇ ਚਾਹੇ ਮੁਕਾਇ ਦੇਵੋ ਅਹਿਮਦ ਸ਼ਾਹ ਅਹਿਮਦ ਸ਼ਾਹ ਨੇ ਹੱਸ ਜਵਾਬ ਦਿੱਤਾ ਮੱਨੂੰ ਸੱਚ ਤੈਨੂੰ ਫਰਮਾਵੰਦਾ ਮੈਂ ਤੇਰੇ ਕੀਤੇ ਗੁਨਾਹ ਮੁਆਫ ਸਾਰੇ ਇਕ ਗੱਲ ਇਹ ਤੈਥੋਂ ਪੁਛਾਵੰਦਾ ਮੈਂ ਜਿਵੇਂ ਤੂੰ ਮੇਰੇ ਹੱਥ ਆ ਗਿਓਂ ਏਸ ਤਰ੍ਹਾਂ ਜੇ ਤੇਰੇ ਹੱਥ ਆਵੰਦਾ ਮੈਂ ਕਰਦੋਂ ਕੀਹ ਸਲੂਕ ਕਰਤਾਰ ਸਿੰਘਾ ਤੇਰਾ ਕੈਦੀ ਜੇਕਰ ਹੋਇ ਜਾਵੰਦਾ ਮੈਂ ਮੀਰ ਮੰਨੂੰ ਮੰਨੂੰ ਮੀਰ ਨਿਧੜਕ ਜਵਾਬ ਦਿੱਤਾ ਮੈਂ ਤੈਨੂੰ ਜ਼ਰੂਰ ਮਰਵਾਇ ਦੇਂਦਾ ਸਿਰ ਵੱਢ ਕੇ ਬਾਦਸ਼ਾਹ ਆਪ ਹੱਥੀਂ ਸ਼ਾਹ ਦਿੱਲੀ ਦੇ ਪਾਸ ਪੁਚਾਇ ਦੇਂਦਾ ਕਰਦਾ ਇਹੋ ਜੋ ਦਸਿਆ ਸਾਫ ਤੈਨੂੰ ਭਾਰੀ ਫੜਕੇ ਤੈਨੂੰ ਸਜ਼ਾਦਿ ਦੇਂਦਾ ਅਹਿਮਦ ਸ਼ਾਹ ਹੋ ਖੁਸ਼ ਕਰਤਾਰ ਸਿੰਘਾ +ਮਰਦਾਨਗੀ ਕਰ ਦਿਖਾਇ ਦੇਂਦਾ +ਇਹ ਸਾਰੀ ਕਹਾਣੀ ਅਬਦਾਲੀ ਦੇ ਇਤਿਹਾਸਕਾਰ ਅਬਦੁਲ ਕਰੀਮ ਉਲਵੀ ਨੇ ਲਿਖੀ ਹੈ। ਅਹਿਮਦ ਸ਼ਾਹ ਨੇ ਮੀਰ ਮੰਨੂੰ ਨੂੰ ਫੇਰ ਲਾਹੌਰ ਦਾ ਸੂਬਾ ਬਣਾ ਦੇਣਾ ਮਰਦ ਹੋਵੰਦੇ ਸਦਾ ਦਲੇਰ ਭਾਈ ਅਹਿਮਦ ਸ਼ਾਹ ਨ ਗੁੱਸਾ ਮਨਾਵੰਦਾ ਏ ਮੀਰ ਮੰਨੂੰ ਦੀ ਏਸ ਦਲੇਰੀ ਉਤੇ ਖੁਸ਼ ਹੋ ਕੇ ()ਖਿਲਅਤ ਦਿਵਾਵੰਦਾ ਏ ਕੀਤਾ ਸੂਬਾ ਲਾਹੌਰ ਦਾ ਫੇਰ ਮੁੜਕੇ ਤਾਬੇਦਾਰੀ ਦਾ +ਪਟਾ ਲਿਖਾਵੰਦਾ ਏ ਮੁੱਕ ਗਿਆ ਇਹ ਝੇੜਾ ਕਰਤਾਰ ਸਿੰਘਾ ਮੰਨੂੰ ਖੁੰਬ ਠਪਾ ਬਹਿ ਜਾਵੰਦਾ ਏ ()ਸ਼ਾਹ ਅਬਦਾਲੀ ਨੇ ਕੀਮਤੀ ਖਿਅਲਅਤ ਤੇ ਹੀਰਿਆਂ ਜੜੀ ਤਲਵਾਰ ਅਤੇ ਸੁਨਹਿਰੀ ਸਾਜ਼ ਸਣੇ ਇਕ ਘੋੜਾ ਮੰਨੂੰ ਨੂੰ ਦੇਣਾ । +ਮਾਰਚ ੧੭੫੨ । ਅਹਿਮਦ ਸ਼ਾਹ ਨੇ ਪਿਛਾਂਹ ਨੂੰ ਪਰਤਣਾ ਮੰਨੂੰ ਫੇਰ ਲਾਹੌਰ ਦਾ ਹੋਯਾ ਸੂਬਾ ਅਹਿਮਦਸ਼ਾਹ ਨੇ ਤਖਤ ਬੈਠਾਇਆ ਜੀ ਅੱਧਾ ਲੱਖ ਦੁਰਾਨੀ ਨੇ ਲਈ ਨਕਦੀ ਜ਼ੇਵਰਾਤ ਬੇਅੰਤ ਗਿਣਾਇਆ ਜੀ ਗਿਆਰਾਂ ਘੋੜੇ ਸਨੇ ਅਸਬਾਬ ਲਏ ਉਤੇ ਸਾਜ਼ ਸੁਨਹਿਰੀ ਪੁਵਾਇਆ ਜੀ ਦੋ ਹਾਥੀ ਅੱਮਾਰੀ ਤੇ ਝੂਲ ਸਣੇ ਹੋਰ ਜੰਗੀ ਸਾਮਾਨ ਉਠਾਇਆ ਜੀ ਪੰਜ ਮਾਹ ਇਹ ਪੂਰਾ ਕੁਪੱਤ ਕਰਕੇ ਅਹਿਮਦਸ਼ਾਹ ਨੇ ਕੂਚ ਬੁਲਾਇਆ ਜੀ ਕਰ ਦੇਸ ਬਰਬਾਦ ਕਰਤਾਰ ਸਿੰਘਾ ਮੂੰਹ ਵੱਲ ਕਸ਼ਮੀਰ ਰਖਾਇਆ ਜੀ ਕਸ਼ਮੀਰ ਅਤੇ ਜੰਮੂ ਤੇ ਅਹਿਮਦ ਸ਼ਾਹ ਅਬਦਾਲੀ ਦਾ ਕਬਜ਼ਾ ਹੋਣਾ ਖੁੰਬ ਠੱਪ ਚੰਗੀ ਮੀਰ ਮੰਨੂੰ ਦੀ ਜੀ ਫੌਜ ਵਲ ਕਸ਼ਮੀਰ ਚੜ੍ਹਾ ਦਿੱਤੀ ਤਾਬੇ ਦਿੱਲੀ ਦੇ ਜੰਮੂ ਕਸ਼ਮੀਰ ਹੈਸੀ ਓਧਰ ਤਾਕ ਦੁਰਾਨੀ ਨੇ ਲਾ ਦਿੱਤੀ ਫੌਜ ਦੇ ਬਖਸ਼ੀ ਅਬਦੁਲੇ ਤਾਈਂ ਉਹਨੂੰ ਸਿਖਿਆ ਇਹ ਸਿਖਾ ਦਿੱਤੀ ਜਾਹ ਕਰ ਕਸ਼ਮੀਰ ਤੇ ਝੱਬ ਕਬਜ਼ਾ ਫੌਜ ਓਧਰੇ ਸਾਰੀ ਝੁਕਾ ਦਿੱਤੀ ਮੀਰ ਅਹਿਮਦ ਸੀ ਸੂਬਾ ਦਿੱਲੀ ਵਲੋਂ ਉਹਦੀ ਡਰ ਨੇ ਰੱਤ ਸੁਕਾ ਦਿੱਤੀ ਬਿਨਾਂ ਹੀਲ ਹੁਜਤੋਂ ਕਸ਼ਮੀਰ ਦੀ ਜੀ ਸੂਬੇਦਾਰੀ ਉਸ ਛਡ ਛਡਾ ਦਿੱਤੀ ਕਰ ਕਬਜ਼ਾ ਲਿਆ ਅਬਦੁਲੇ ਖਾਂ ਨੇ ਫੌਜ ਦਿੱਲੀ ਦੀ ਸਾਰੀ ਧਕਾ ਦਿੱਤੀ ਜੀਊਣ ਮੱਲ ਦੇ ਤਾਈਂ ਕਰਤਾਰ ਸਿੰਘਾ ਸੂਬਾ ਕਰ ਕੇ ਵਾਗ ਫੜਾ ਦਿੱਤੀ ਵਾਕ ਕਵੀ ਏਸ ਸਾਲ ਬਰਬਾਦੀਆਂ ਬਹੁਤ ਹੋਈਆਂ ਭਾਰਾ ਵਿਚ ਪੰਜਾਬ ਘਮਸਾਨ ਰਿਹਾ ਪੰਜ ਮਾਹ ਲਾਹੌਰ ਦਾ ਜੰਗ ਰਿਹਾ ਹੋਇ ਸਾਰਾ ਹੀ ਦੇਸ ਵੈਰਾਨ ਰਿਹਾ ਅਹਿਮਦ ਸ਼ਾਹ ਮੁੜ ਦੇਸ਼ ਦੇ ਵੱਲ ਗਿਆ ਮੰਨੂੰ ਮੀਰ ਏਥੇ ਹੁਕਮਰਾਨ ਰਿਹਾ ਕੌੜਾ ਮੱਲ ਮਰ ਗਿਆ ਕਰਤਾਰ ਸਿੰਘਾ ਮੱਦਦੀ ਸਿੰਘਾਂ ਦਾ ਕੋਈ ਨ ਜਾਨ ਰਿਹਾ ਤਥਾ ਸਾਲ ਤਿੰਨ ਕੁ ਸਿੰਘਾਂ ਦੇ ਨਾਲ ਸੂਬੇ ਜ਼ਾਹਰਦਾਰੀ ਦੀ ਸੁਲ੍ਹਾਂ ਸਫਾਈ ਰੱਖੀ ਕੌੜਾ ਮੱਲ ਦੀਵਾਨ ਦਾਨਾਈ ਕਰਕੇ ਛੇੜ ਛਾੜ ਦੀ ਗੱਲ ਹਟਾਈ ਰੱਖੀ ਕੀਤੀ ਮੱਦਦ ਸਿੰਘਾਂ ਨੇ ਅੱਛੀ ਤਰ੍ਹਾਂ ਦਿਲ ਵਿਚ ਨ ਕੋਈ ਬੁਰਾਈ ਰੱਖੀ ਲੜੇ ਜੰਗ ਮੁਲਤਾਨ ਲਾਹੌਰ ਅੰਦਰ ਚੰਗੀ ਸੂਬੇ ਦੀ ਪੱਖ ਨਿਬਾਹੀ ਰੱਖੀ ਸੂਬੇ ਰੱਖਣੀ ਕੀਹ ਸਫਾਈ ਹੈਸੀ ਕੌੜਾ ਮੱਲ ਨੇ ਮੇਲ ਮਿਲਾਈ ਰੱਖੀ ਆਪੋ ਵਿਚ ਨ ਕੋਈ ਫਸਾਦ ਹੋਇਆ ਦੋਹਾਂ ਧਿਰਾਂ ਨੇ ਬੰਦ ਤਬਾਹੀ ਰੱਖੀ ਕਾਜ਼ੀ ਮੁਲਾਂ ਰਹੇ ਭਾਵੇਂ ਵੱਟ ਖਾਂਦੇ ਪਰ ਵੈਰ ਦੀ ਅੱਗ ਦਬਾਈ ਰੱਖੀ ਹੈਸੀ ਕੂੜੀ ਪ੍ਰੀਤ ਕਰਤਾਰ ਸਿੰਘਾ ਮੁਖ ਮਤਲਬ ਰੱਖ ਬਨਾਈ ਰੱਖੀ ਤਥਾ ਮੰਨੂੰ ਮੀਰ ਭੀ ਇਕ ਆਫਾਤ ਹੈਸੀ ਉਹ ਭੀ ਦਾਉ ਸੀ ਦਿਲੋਂ ਤਕਾ ਬੈਠਾ ਸ਼ਾਹ ਨਿਵਾਜ਼ ਦੇ ਨਾਲ ਲੜਾਉਨ ਲਈ ਸਿੰਘਾਂ ਨਾਲ ਸੀ ਦੋਸਤੀ ਪਾ ਬੈਠਾ ਦਿੱਲੀ ਕਾਬਲ ਨਾਲ ਵਿਗਾੜ ਪਾਯਾ ਧੜਾ ਸਿੰਘਾਂ ਦਾ ਭਾਰਾ ਬਣਾ ਬੈਠਾ ਨਾਲ ਅਹਿਮਦ ਸ਼ਾਹ ਫਸਾਦ ਕਰਕੇ ਹੁਣ ਸੱਜਰੀ ਖੁੰਬ ਠਪਾ ਬੈਠਾ ਭੁਲ ਗਈਆਂ ਉਡਾਰੀਆਂ ਸਾਰੀਆਂ ਜੀ ਘੁੱਗੀ ਵਾਂਗ ਸਭ ਖੰਭ ਖੁਹਾ ਬੈਠਾ ਹੁਣ ਨੂੰ ਕਈ ਫਸਾਦ ਮਚਾਉਂਦਾ ਉਹ ਐਸੀ ਲੱਤ ਕੁਥਾਂ ਫਸਾ ਬੈਠਾ ਏਸ ਲਈ ਸਿੰਘਾਂ ਨਾਲ ਮੇਲ ਝੂਠਾ ਚਾਰ ਦਿਨ ਸੀ ਮੰਨੂੰ ਵਧਾ ਬੈਠਾ ਹੁਣ ਫੇਰ ਸੂਬੇਦਾਰੀ ਮਿਲੀ ਤਾਜ਼ੀ ਫਿਕਰ ਉਕੇ ਹੀ ਦਿਲੋਂ ਭੁਲਾ ਬੈਠਾ ਭਾਵੇਂ ਰਿਹਾ ਪੱਲੇ ਵਿਚ ਕੁਝ ਨ ਸੀ ਪਰ ਖਾਂ ਸਾਹਿਬੀ ਜਤਲਾ ਬੈਠਾ ਨੈਂ ਲੰਘ ਖਵਾਜੇ ਦੀ ਲੋੜ ਕਾਹਦੀ ਮੰਨੂੰ ਫੇਰ ਆ ਧੌਣ ਅਕੜਾ ਬੈਠਾ ਕਾਜ਼ੀ ਮੁਲਾਂ ਆਕੇ ਫੇਰ ਗਰਮ ਹੋਏ ਜ਼ੁਲਮ ਕਹਿਰ ਸ਼ਤਰੰਜ ਵਿਛਾ ਬੈਠਾ ਮਾਰੋ ਮਾਰ ਹੋਣ ਲਗੀ ਕਰਤਾਰ ਸਿੰਘਾ ਮੂੰਹ ਫੇਰ ਆਰਾਮ ਛੁਪਾ ਬੈਠਾ ਮੁਲਾਂ ਤੇ ਕਾਜ਼ੀਆਂ ਨੇ ਮੰਨੂੰ ਨੂੰ ਭੜਕਾਣਾ ਮੁਲਾਂ ਕਾਜ਼ੀਆਂ ਦਾ ਪਿਆ ਜ਼ੋਰ ਆਕੇ ਮੰਨੂੰ ਮੀਰ ਦੇ ਤਾਈਂ ਭੜਕਾਨ ਲੱਗੇ ਭਾਰੀ ਰਖ ਕੇ ਮਜ਼ਹਬੀ ਖਾਰ ਅੰਦਰ ਮੁੜ ਫੇਰ ਫਸਾਦ ਹਿਲਾਨ ਲੱਗੇ ਕੱਠੇ ਹੋ ਹੋਕੇ ਉਪਰ ਖਾਲਸੇ ਦੇ ਅਨਘੜਤ ਹੀ ਚੁਗਲੀਆਂ ਲਾਨ ਲੱਗੇ ਇਹ ਕੌਮ ਹੈ ਦੀਨ ਦੀ ਖਰੀ ਵੈਰੀ ਕਈ ਬੀਤੀਆਂ ਗੱਲਾਂ ਸੁਣਾਨ ਲੱਗੇ ਉਰੇ ਪਰਿਓਂ ਕਰਕੇ ਲੋਕ ਕੱਠੇ ਹਰ ਰੋਜ਼ ਸ਼ਿਕਾਇਤਾਂ ਕਰਾਨ ਲੱਗੇ ਸਾਨੂੰ ਸਿੰਘਾਂ ਨੇ ਲੁਟਿਆ ਮਾਰਿਆ ਏ ਵੱਸਨ ਦੇਂਵਦੇ ਨਹੀਂ ਜਤਾਨ ਲੱਗੇ ਕਈ ਖਾਨ ਅਮੀਰ ਭੀ ਪਾਸ ਬਹਿਕੇ ਦੁਖ ਆਪਣੇ ਫੋਲ ਫੁਲਾਨ ਲੱਗੇ ਕੁਝ ਸੱਚੇ ਤੇ ਕੁਝ ਰਲਾ ਝੂਠੇ ਅਗ ਮਜ਼ਹਬੀ ਫੇਰ ਧੁਖਾਨ ਲੱਗੇ ਜਿਵੇਂ ਸੂਬੇ ਨੂੰ ਸਿੰਘਾਂ ਤੇ ਚੜੇ ਗੁਸਾ ਘੜ ਘੜ ਉਹ ਲੂਤੀਆਂ ਲਾਨ ਲੱਗੇ ਨਹੀਂ ਸੀ ਮੱਦਦ ਕੋਈ ਦਰਬਾਰ ਅੰਦਰ ਚੁਗਲ ਖੋਰ ਅਧਮੂਲ ਮਚਾਨ ਲੱਗੇ ਸੂਬਾ ਅਗਲਿਆਂ ਤੋਂ ਰੱਤੀ ਘਟ ਨਹੀਂ ਸੀ ਸਬਕ ਓਸਨੂੰ ਓਹੋ ਪੜ੍ਹਾਨ ਲੱਗੇ ਰਾਜ ਨਸ਼ਟ ਜਿਉਂ ਹੋਇ ਕਰਤਾਰ ਸਿੰਘਾ ਰਲ ਮਿਲ ਵਿਉਂਤ ਬਣਾਨ ਲੱਗੇ ਵਾਕ ਕਵੀ ਪਏ ਰਾਜ ਰੌਲੇ ਵਿਚ ਖਾਲਸੇ ਨੇ ਕਾਜ ਆਪਣੇ ਕਈ ਸਵਾਰ ਲਏ ਚੁਗਲ ਖੋਰ ਸੋਧੇ ਫੜ ਦੇਸ ਵਿਚੋਂ ਲਾਹ ਸਿਰਾਂ ਤੋਂ ਸਾਰੇ ਹੁਦਾਰ ਲਏ ਅੰਮ੍ਰਿਤਸਰ ਜੀ ਦੀ ਸੇਵਾ ਕਰ ਲਈ ਕਈ ਢੱਠੇ ਅਸਥਾਨ ਉਸਾਰ ਲਏ ਲੁੱਟ ਪੁਟ ਕੇ ਦੋਹਾਂ ਦੀ ਤਾਕਤਾਂ ਨੂੰ ਪੈਰ ਆਪਣੇ ਕੁਝ ਸੰਭਾਰ ਲਏ ਪਤਾ ਕੱਲ੍ਹ ਨੂੰ ਬਣਨਾ ਕੀਹ ਸਿਰ ਤੇ ਵਾਹ ਲੱਗਦੀ ਭਾਰ ਉਤਾਰ ਲਏ ਔਖੀ ਘੜੀ ਮੁੜ ਆਈ ਕਰਤਾਰ ਸਿੰਘਾ ਪੈਰ ਦੁਖਾਂ ਨੇ ਆਣ ਪਸਾਰ ਲਏ ਮੀਰ ਮੰਨੂੰ ਦੀ ਸਿੰਘਾਂ ਨਾਲ ਛੇੜਖਾਨੀ ਕੰਨ ਫਟਕੇ ਆਣ ਕੇ ਮੀਰ ਮੰਨੂੰ ਮੰਤ੍ਰ ਕਾਜ਼ੀਆਂ ਦਾ ਚੱਲ ਜਾਂਵਦਾ ਏ ਆਖੇ ਲੱਗਕੇ +ਖਾਨ ਜਹਾਨ ਦੇ ਜੀ ਸੂਬਾ ਸੁਤੀਆਂ ਕਲਾਂ ਜਗਾਂਵਦਾ ਏ ਪਹਿਲੇ ਹੱਥ ਜਾਗੀਰ ਜੋ ਖਾਲਸੇ ਦੀ ਬੇਸ਼ਰਮ ਹੋ ਜ਼ਬਤ ਕਰਾਂਵਦਾ ਏ ਉਹ ਜਾਗੀਰ ਕਾਹਦੀ ਇਕ ਖੇਡ ਹੈਸੀ ਕੋਈ ਜ਼ਬਤ ਕਰਦਾ ਕੋਈ ਦਿਵਾਂਵਦਾ ਏ ਫੇਰ ਲਿਖੀ ਚਿੱਠੀ ਵਲ ਖਾਲਸੇ ਦੇ ਮੰਨੂੰ ਪਾ ਕੇ ਦਾਬੇ ਡਰਾਂਵਦਾ ਏ ਜੀ ਕਰੇ ਜਿਧਾ ਖਰੋ ਨੌਕਰੀ ਆ ਰਹੇ ਈਨ ਦੇ ਵਿਚ ਸੁਣਾਂਵਦਾ ਏ ਤਾਬੇਦਾਰੀ ਮਨਜ਼ੂਰ ਕਰ ਪੰਥ ਲਵੇ ਸੂਬਾ ਧਮਕੀਆਂ ਦੇਇ ਡਰਾਂਵਦਾ ਏ ਨਹੀਂ ਤਾਂ ਖੋਜ ਖੁਰਾ ਦੇਸੋਂ ਮੇਟ ਦੇਵਾਂ ਬੜਾ ਕਰ ਹੰਕਾਰ ਜਤਾਂਵਦਾ ਏ ਹਾਲਾ ਭਰੋ ਤੇ ਬਣੇ ਰਹੋ ਜੱਟ ਸਾਰੇ ਛਡ ਦਿਹੋ ਹਥਿਆਰ ਸਮਝਾਂਵਦਾ ਏ ਰੰਗ ਰੱਬ ਦੇ ਦੇਖ ਕਰਤਾਰ ਸਿੰਘਾ ਖੇਲ ਓਸ ਤਾਈਂ ਕਿਹੜਾ ਭਾਂਵਦਾ ਏ +ਜਹਾਨ ਖਾਂ ਸਿਪਹਸਾਲਾਰ ਪੰਜ ਹਜ਼ਾਰ ਗਿਲਜੇ ਸਣੇ ਅਹਿਮਦ ਸ਼ਾਹ ਮੀਰ ਮੰਨੂੰ ਪਾਸ ਬੰਦੋਬਸਤ ਵਾਸਤੇ ਛੱਡ ਗਿਆ ਸੀ । ਸਿੰਘਾਂ ਵਲੋਂ ਜਵਾਬ ਹੁਕਮ ਪਹੁੰਚਿਆ ਤੁਰਤ ਹੀ ਪਾਸ ਸਿੰਘਾਂ ਹੈਸੀ ਲਿਖਿਆ ਨਾਲ ਹੰਕਾਰ ਸੂਬੇ ਸਿੰਘਾਂ ਮੋੜ ਕੇ ਤੁਰਤ ਜਵਾਬ ਦਿਤਾ ਤੂੰ ਕਰਕੇ ਸੋਚ ਵਿਚਾਰ ਸੂਬੇ ਵੇਲੇ ਲੋੜ ਦੇ ਤਸੀਂ ਆ ਕਦਮ ਫੜਦੇ ਬਣ ਮੀਸਣੇ ਬੜੇ ਮੱਕਾਰ ਸੂਬੇ ਵੇਲਾ ਕਢ ਤੋਤੇਸ਼ਮ ਬਣ ਜਾਂਦੇ ਕੀਤੇ ਕੌਲ ਇਕਰਾਰ ਵਿਸਾਰ ਸੂਬੇ ਬੇਈਮਾਨ ਹੋਇ ਤੁਸੀਂ ਕਈ ਵਾਰੀ ਕਸਮਾਂ ਤੋੜ ਈਮਾਨ ਨੂੰ ਹਾਰ ਸੂਬੇ ਤੁਹਾਡੀ ਦਿੱਤੀ ਜਾਗੀਰ ਦੀ ਲੋੜ ਨਾਹੀਂ ਸਾਨੂੰ ਆਸਰਾ ਹੈ ਕਰਤਾਰ ਸੂਬੇ ਸਾਨੂੰ ਬਖਸ਼ੀਆਂ ਸਤਿਗੁਰਾਂ ਬਾਦਸ਼ਾਹੀਆਂ ਦੇਸ ਮੱਲਾਂਗੇ ਜ਼ੋਰ ਤਲਵਾਰ ਸੂਬੇ ਈਨ ਖਾਲਸਾ ਮੰਨੇਗਾ ਕਿਸੇ ਦੀ ਨਾ ਸਦਾ ਰਹੇਗਾ ਖੁਦ ਮੁਖਤਾਰ ਸੂਬੇ ਸਾਥੋਂ ਹਾਲੇ ਦੀ ਰੱਖ ਉਮੈਦ ਨਾ ਤੂੰ ਪੰਥ ਕਿਸੇ ਦਾ ਨਹੀਂ ਤਾਬੇਦਾਰ ਸੂਬੇ ਸਿਰ ਪੰਥ ਦੇ ਹੱਥ ਕਰਤਾਰ ਦਾ ਏ ਪੰਥ ਝੱਲੇ ਨਾ ਕਿਸੇ ਦੀ ਆਰ ਸੂਬੇ ਤੁਹਾਥੋਂ ਪੰਥ ਦੀ ਜੜ੍ਹ ਨਾ ਪੁੱਟੀਦੀ ਏ ਪੰਥ ਤੁਹਾਡੀਆਂ ਦੇਇ ਉਖਾਰ ਸੂਬੇ ਸਣੇ ਜ਼ਾਲਮਾਂ ਦੇ ਜ਼ੁਲਮ ਦੂਰ ਕਰ ਨਾ ਕਰਨਾ ਧਰਮ ਦਾ ਰਾਜ ਪ੍ਰਚਾਰ ਸੂਬੇ ਜਿੱਤ ਸਦਾ ਹੀ ਹੋਂਵਦੀ ਧਰਮੀਆਂ ਦੀ ਜ਼ੁਲਮ ਜ਼ਾਲਮਾਂ ਨੂੰ ਜਾਂਦਾ ਮਾਰ ਸੂਬੇ ਕਈ ਮਾਰਦੇ ਪੰਥ ਨੂੰ ਮਰ ਗਏ ਨੇ ਤੂੰ ਭੀ ਮਰਨ ਨੂੰ ਹੋ ਤਿਆਰ ਸੂਬੇ ਰਾਖਾ ਧਰਮੀਆਂ ਦਾ ਰੱਬ ਹਰ ਵੇਲੇ ਹੁੰਦੇ ਜ਼ਾਲਮ ਸਦਾ ਖਵਾਰ ਸੂਬੇ ਅਗੇ ਘਟ ਨਾ ਤੁਸਾਂ ਨੇ ਹੈ ਕੀਤੀ ਤੂੰ ਭੀ ਲੈ ਹੁਣ ਚਾਉ ਉਤਾਰੁ ਸੂਬੇ ਤੇਰੇ ਦਾਬਿਆਂ ਤੋਂ ਸਿੰਘ ਨਹੀਂ ਡਰਦੇ ਕਰਨੀ ਚਾਹੇ ਜੋ ਕਰ ਲੈ ਕਾਰ ਸੂਬੇ ਬੇੜਾ ਡੁੱਬਾ ਕਿ ਡੁੱਬਾ ਕਰਤਾਰ ਸਿੰਘਾ ਜ਼ਾਲਮ ਰਾਜ ਸੰਦਾ ਮੰਝਧਾਰ ਸੂਬੇ ਗਸ਼ਤੀ ਫੌਜਾਂ ਦੀ ਚੜ੍ਹਾਈ* ਮੱਨੂੰ ਮੀਰ ਆਖੇ ਲੱਗ ਚੁਗਲ ਖੋਰਾਂ ਨਵੇਂ ਸਿਰਿਓਂ ਕਲਾ ਹਿਲਾ ਦਿੱਤੀ ਫੌਜ ਪੰਜ ਹਜ਼ਾਰ ਜਹਾਨ ਖਾਂ ਦੀ ਨਾਲ ਆਪਣੀ ਹੋਰ ਰਲਾ ਦਿੱਤੀ ਮੋਮਨ ਖਾਂ ਨੂੰ ਫੌਜ ਦਾ ਕਰ ਅਫਸਰ ਰਸਦ ਬਸਦ ਬਹੁਤੀ ਲਦਵਾ ਦਿੱਤੀ ਖੁਰਾ ਖੋਜ ਮਿਟਾ ਦਿਓ ਖਾਲਸੇ ਦਾ ਇਹ ਸਖ਼ਤ ਤਕੀਦ ਕਰਵਾ ਦਿੱਤੀ ਫੌਜ ਦਸ ਹਜ਼ਾਰ ਸਾਮਾਨ ਜੰਗੀ ਸਿੰਘਾਂ ਉਤੇ ਹਨੇਰੀ ਚੜ੍ਹਾ ਦਿੱਤੀ ਚੜ੍ਹ ਪਏ ਗਿਲਜੇ ਕਰਤਾਰ ਸਿੰਘਾ ਲੁਟ ਦੇਸ ਦੇ ਵਿਚ ਮਚਾ ਦਿੱਤੀ *ਮਾਰਚ ੧੭੫੨-ਨਵੰਬਰ ੧੭੫੩ ਗਸ਼ਤੀ ਫੌਜ ਦਾ ਅਸਲੀ ਦਰਜਾ ਗਸ਼ਤੀ ਫੌਜ ਆਂਹਦੇ ਲੋਕ ਓਸੇ ਤਾਈ ਚੱਕ੍ਰ ਪਿੰਡਾਂ ਦੇ ਵਿਚ ਲਗਾਉਣ ਵਾਲੀ ਤਲਕੇ ਆਪਣੇ ਦੇ ਵਿਚ ਰਹੇ ਫਿਰਦੀ ਉਤੇ ਦੇਸ ਨਿਗਰਾਨੀ ਰਖਾਉਣ ਵਾਲੀ ਫਿਰਦੀ ਰਹਿਨ ਕਰਕੇ ਲੋਕ ਕਹਿਣ ਗਸ਼ਤੀ ਇਕ ਥਾਂ ਨਾਹੀਂ ਡੇਰਾ ਪਾਉਣ ਵਾਲੀ ਭਲੀ ਬੁਰੀ ਜੋ ਦੇਸ ਦੇ ਵਿਚ ਵਰਤੇ ਖਬਰ ਬਾਦਸ਼ਾਹ ਤਾਈਂ ਪੁਚਾਉਣ ਵਾਲੀ ਜੁਲਮ ਬੇ-ਇਨਸਾਫ ਜੋ ਹੋਇ ਕਿਧਰੇ ਓਥੇ ਪਹੁੰਚ ਕੇ ਅਮਨ ਕਰਾਉਣ ਵਾਲੀ ਮਾੜੇ ਲੋਕਾਂ ਦੀ ਰੱਖਯਾ ਕਰਨ ਵਾਲੀ ਡਾਕੂ ਚੋਰਾਂ ਲੁੰਡਾ ਨੂੰ ਦਬਾਉਨ ਵਾਲੀ ਦੇਸ ਵਿਚ ਜੇ ਕਿਧਰੇ ਪਏ ਰੌਲਾ ਝੱਟ ਪਹੁੰਚ ਕੇ ਤਹਿ ਬੈਠਾਉਨ ਵਾਲੀ ਕੋਈ ਕਿਸੇ ਤੇ ਜੁਲਮ ਨ ਕਰੇ ਧੱਕਾ ਏਸ ਗੱਲ ਦਾ ਜ਼ਿੰਮਾ ਨਿਬਾਹੁਨ ਵਾਲੀ ਕਿਤੇ ਚੋਰ ਬਦਮਾਸ਼ ਜੇ ਹੋਣ ਕੱਠੇ ਮਾਰ ਓਹਨਾਂ ਦੇ ਤਈਂ ਖਿੰਡਾਉਨ ਵਾਲੀ ਹਰਹਾਲਤ ਵਿਚ ਕਰਤਾਰ ਸਿੰਘਾ ਪਰਜਾ ਤਾਈਂ ()ਆਰਾਮ ਦਿਵਾਉਨ ਵਾਲੀ ()ਏਸ ਵੇਲੇ ਤਾਂ ਇਹੋ ਫੌਜ ਹੀ ਏਹ ਦੇਸ ਬਰਬਾਦ ਕਰਨ ਵਾਲੀ ਤੇ ਪਰਜਾ ਦਾ ਖੂਨ ਪੀਣ ਵਾਲੀ ਬਣੀ ਹੋਈ ਸੀ । ਸਿੰਘਾਂ ਅੰਮ੍ਰਿਤਸਰ ਛਡ ਜਾਣਾ ਫੌਜ ਚੜ੍ਹੀ ਲਾਹੌਰ ਤੋਂ ਮਾਰ ਪੌਂਸੇ ਦਿਨ ਦੇਸ ਉੱਤੇ ਬੁਰੇ ਆਇ ਗਏ ਲੰਘੇ ਪਿੰਡਾਂ ਤੋਂ ਲੁੱਟਦੇ ਕੁੱਟਦੇ ਜੀ ਨੇੜੇ ਅੰਮ੍ਰਿਤਸਰ ਦੇ ਧਾਇ ਗਏ ਥੋੜ੍ਹੇ ਸਿੰਘ ਹੈਸਣ ਸੁਧਾਸਰ ਕੱਠੇ ਬਾਕੀ ਪਿੰਡੀਂ ਸਣ ਚਲੇ ਚਲਾਇ ਗਏ ਫੌਜ ਵੈਰੀਆਂ ਦੀ ਬਹੁਤੀ ਆਇ ਗਈ ਸਿੰਘ ਤਾੜ ਕੇ ਵੇਲਾ ਪਲਾਇ ਗਏ ਜੰਗ ਅੜ ਕੇ ਕਰਨਾ ਸਮਝ ਔਖਾ ਸੁਧਾਸਰ ਤੋਂ ਫਤਹ ਬੁਲਾਇ ਗਏ ਵੱਲ ਅਲਗੋਂ ਦੀ ਰੱਖਦੇ ਨਿਕਲ ਗਏ ਪੱਲਾ ਵੈਰੀਆਂ ਪਾਸੋਂ ਛੁਡਾਇ ਗਏ ਮੋਮਨ ਖਾਂ ਜਹਾਨ ਖਾਂ ਲੱਗ ਪਿੱਛੇ ਖੁਰਾ ਸਿੰਘਾਂ ਦਾ ਲੈ ਦਬਾਇ ਗਏ ਜਿਹੜੇ ਰਾਹ ਲੰਘੇ ਕਰਤਾਰ ਸਿੰਘਾ ਮਾਰ ਦੇਸ ਬਰਬਾਦ ਕਰਾਇ ਗਏ ਵਾਕ ਕਵੀ ਸਿੰਘ ਅਲਗੋਂ ਦੀ ਰੱਖ ਦੇ ਵਿਚ ਜਾ ਕੇ ਉਰੇ ਪਰੇ ਫਿਰ ਝੱਟ ਲੰਘਾਨ ਲੱਗੇ ਮਦਰ ਡਿੱਬੀਪੁਰੇ ਵਲਟੋਹੋ ਗਿਰਦੇ ਤੇ ਹਿਠਾੜ ਜਾ ਦਿਨ ਟਪਾਨ ਲੱਗੇ ਬਹਿੜਵਾਲ ਕਤਲੂਹੀ ਤੇ ਪਿੰਡ ਚੱਠੇ ਏਨ੍ਹਾਂ ਝਾੜਾਂ ਵਿਚ ਫਿਰਨ ਫਰਾਨ ਲੱਗੇ ਸਿੰਘ ਜੰਗਲਾਂ ਦੇ ਜਾਣੂੰ ਹੋਇ ਚੰਗੇ ਵਾਂਗ ਕਿਲ੍ਹਿਆਂ ਕਰਨ ਗੁਜ਼ਰਾਨ ਲੱਗੇ ਮੁਸਲਮਾਨ ਨ ਵੜਦੇ ਵਿਚ ਝੱਲਾਂ ਡੇਰੇ ਵਿਚ ਮੈਦਾਨ ਦੇ ਲਾਨ ਲੱਗੇ ਭੇਤੀ ਹਾਕਮਾਂ ਦੇ ਸਿੰਘ ਹੋਇ ਚੰਗੇ ਲਾਭੋਂ ਪੈ ਕੋ ਚੋਟਾਂ ਚਲਾਨ ਲੱਗੇ ਕਿਤੇ ਅੜ ਕੇ ਸਿੰਘ ਨ ਜੰਗ ਕਰਦੇ ਛਾਪੇ ਮਾਰ ਨੁਕਸਾਨ ਪਚਾਨ ਲੱਗੇ ਰਾਤ ਸੌਣ ਨ ਦੇਵੰਦੇ ਵੈਰੀਆਂ ਨੂੰ ਦਾਉ ਜਿਸਤਰ੍ਹਾਂ ਲੱਗਦਾ ਲਾਨ ਲੱਗੇ ਦਸਾਂ ਦਸਾਂ ਕੋਹਾਂ ਉੱਤੋਂ ਕਰ ਧਾਵੇ ਮਾਰ ਵੈਰੀ ਦੀ ਮਿੱਟੀ ਉਡਾਨ ਲੱਗੇ ਜਾਂਦੀ ਪੇਸ਼ ਨ ਕੁਝ ਕਰਤਾਰ ਸਿੰਘਾ ਫੌਜੀ ਅਫਸਰ ਆ ਘਬਰਾਨ ਲੱਗੇ ਜਹਾਨ ਖਾਂ ਨੇ ਸਿੰਘਾਂ ਵਲ ਚਿੱਠੀ ਲਿਖਣੀ ਖਿੱਝ ਕਰਕੇ ਅੰਤ ਜਹਾਨ ਖਾਂ ਨੇ ਖਤ ਲਿਖਿਆ ਜੌਹਰ ਦਿਖਾਓ ਸਿੰਘੋ ਛਾਪੇ ਮਾਰਨੇ ਰਾਤ ਨੂੰ ਛੱਡ ਕਰਕੇ ਨਿੱਤਰ ਵਿਚ ਮੈਦਾਨ ਦੇ ਆਓ ਸਿੰਘੋ ਤੁਸੀਂ ਧਨੀ ਤਲਵਾਰ ਦੇ ਸੁਣੀਦੇ ਹੋ ਸਾਡੇ ਨਾਲ ਆ ਜ਼ੋਰ ਅਜ਼ਮਾਓ ਸਿੰਘੋ ਇਕ ਸਿੰਘ ਸਵਾ ਲੱਖ ਨਾਲ ਲੜੇ ਕਹਿਆ ਗੁਰੂ ਦਾ ਸੱਚ ਕਰਾਓ ਸਿੰਘੋ ਚੋਰੀ ਰਾਤ ਪੈਣਾ ਕੰਮ ਚੋਰਾਂ ਦਾ ਏ ਮਰਦ ਬਣਕੇ ਜੰਗ ਮਚਾਓ ਸਿੰਘੋ ਸਿੰਘ ਦੋ ਤੇ ਗਿਲਜਾ ਇਕ ਹੋਵੇ ਬਾਜ਼ੀ ਧਰਮ ਈਮਾਨ ਦੀ ਲਾਓ ਸਿੰਘੋ ਜੇਕਰ ਨਿਤਰੋ ਵਿਚ ਮੈਦਾਨ ਦੇ ਨ ਫੇਰ ਸਿੰਘ ਨ ਨਾਮ ਕਹਾਓ ਸਿੰਘੋ ਗੀਦੀ ਗੀਦੜ ਬਣ ਕੇ ਦਿਨ ਕੱਟੋ ਸਿੰਘ ਸੂਰਮੇ ਨ ਅਖਵਾਓ ਸਿੰਘੋ ਛਡੋ ਤੇਗ ਤੇ ਹੱਲ ਦੀ ਫੜੋ ਜੰਘੀ ਸਿਰ ਕੇਸ ਹੱਥੀਂ ਮੁੰਡਵਾਓ ਸਿੰਘੋ ਜੇ ਕੁਝ ਜੌਹਰ ਹੈ ਵਿਚ ਮੈਦਾਨ ਆਵੋ ਮੂੰਹ ਜੰਗਲੀ ਨਹੀਂ ਛਿਪਾਓ ਸਿੰਘੋ ਜੇਕਰ ਸਿੰਘ ਹੋ ਗੁਰੂ ਗੋਬਿੰਦ ਸਿੰਘ ਦੇ ਬੀੜਾ ਬਣਕੇ ਮਰਦ ਉਠਾਓ ਸਿੰਘੋ ਗਿਲਜਾ ਇਕ ਦੋ ਸਿੰਘ ਕਰਤਾਰ ਸਿੰਘਾ ਜੀ ਕਰੇ ਜਦ ਤੇਗ ਖੜਕਾਓ ਸਿੰਘੋ ਸਿੰਘਾਂ ਵਲੋਂ ਜਵਾਬ ਸਿੰਘਾਂ ਲਿਖਿਆ ਖਤ ਜਹਾਨ ਖਾਂ ਨੂੰ ਜਿਵੇਂ ਚਾਹੇ ਲੈ ਚਾਉ ਉਤਾਰ ਖਾਨਾ ਦੋ ਗਿਲਜੇ ਤੇ ਇਕ ਸਿੰਘ ਹੋਵੇ ਅਸੀਂ ਕਰਦੇ ਇਹੋ ਇਕਰਾਰ ਖਾਨਾ ਬੰਨ੍ਹ ਜੋਟੀਆਂ ਵਿਚ ਮੈਦਾਨ ਆਵੋ ਅਸੀਂ ਸਮਝੋ ਅਗੇ ਤਿਆਰ ਖਾਨਾ ਜਿਵੇਂ ਦਿਲ ਚਾਹੇ ਚਾਉ ਲਾਹਿ ਲਵੋ ਆਪੋ ਆਪਣੇ ਜੌਹਰ ਦਿਖਾਰ ਖਾਨਾ ਜੋ ਕਹਿਆ ਸਤਿਗੁਰੁ ਸੋ ਸੱਚ ਕਹਿਆ ਮਰਦ ਬਣ ਤੂੰ ਆਪ ਨਤਾਰ ਖਾਨਾ ਬਣਿਆਂ ਖਾਲਸਾ ਸਦਾਹੀ ਸ਼ੇਰ ਰਹਿਸੀ ਗਿੱਦੜ ਬਣੋ ਤੁਸੀ ਸਦਾਹਾਰ ਖਾਨਾ ਸਿੰਘਾਂ ਸੁੱਟਣੇ ਕਿਉਂ ਹਥਿਆਰ ਹੱਥੋਂ ਅੰਤ ਸੁਟਣੇ ਤੁਸਾਂ ਵਿਚਾਰ ਖਾਨਾ ਅਗੇ ਕਈ ਵਾਰੀ ਤੁਸੀਂ ਵੇਖ ਚੁਕੇ ਨਵੀਂ ਨਹੀਂ ਇਹ ਸਿੰਘਾਂ ਦੀ ਕਾਰ ਖਾਨਾ ਸਿੰਘ ਆਇ ਸਮਝੋ ਕਰਤਾਰ ਸਿੰਘਾ ਤੁਸੀਂ ਰਹੋ ਤਿਆਰ ਹੁਸ਼ਿਆਰ ਖਾਨਾ *ਬੁਢੇ ਕੋਟ ਦੇ ਪਾਸ ਸਿੰਘਾਂ ਤੇ ਗਿਲਜਿਆਂ ਦਾ ਧਰਮ ਜੁਧ ਸਿੰਘ ਰੱਖ ਅਲਗੋਂ ਵਿਚੋਂ ਨਿਕਲ ਕਰਕੇ ਕੋਟ ਬੁਢੇ ਦੇ ਪਾਸ ਪਛਾਨ ਆਏ ਖੇਮਕਰਨ ਵਲੋਂ ਗਸ਼ਤੀ ਫੌਜ ਫਿਰਦੀ ਕੱਠੀ ਕਰ ਸਾਰੀ ਲੈ ਕੇ ਖਾਨ ਆਏ ਆਪੋ ਵਿਚ ਕਰ ਅਹਿਦ ਪੈਮਾਨ ਕਈ ਦੋਵੇਂ ਧਿਰਾਂ ਹੀ ਜ਼ੋਰ ਅਜ਼ਮਾਨ ਆਏ ਕੋਈ ਤੀਰ ਬੰਦੂਕ ਚਲਾਇ ਨਾਹੀਂ ਜੰਗ ਜੋਟੀਆਂ ਦੇ ਪਾ ਦਿਖਾਨ ਆਏ ਦੋਹਾਂ ਪਾਸਿਆਂ ਤੋਂ ਪਰ੍ਹੇ ਬੱਝ ਗਏ ਵਿਥ ਰੱਖ ਕੇ ਸਿੰਘ ਪਠਾਨ ਆਏ ਗਿਲਜੇ ਦੋ ਜਹਾਨ ਖਾਂ ਭੇਜ ਦਿਤੇ ਲੈ ਢਾਲ ਤਲਵਾਰ ਸੁਜਾਨ ਆਏ ਚੜ੍ਹਤ ਸਿੰਘ ਸ੍ਰਦਾਰ ਤਿਆਰ ਹੋਇਆ ਸਿੰਘਾਂ ਵਰਜਿਆ ਹੋਰ ਜਵਾਨ ਆਏ ਲੱਖਾ ਸਿੰਘ ਭਰਾ ਸੁਖਾ ਸਿੰਘ ਦਾ ਸੀ ਅੱਘੜ ਸਿੰਘ ਇਹ ਦੋਇ ਮਦਾਨ ਆਏ ਚਾਰ ਗਿਲਜੇ ਤੇ ਸਿੰਘ ਦੋ ਨਿਕਲੇ ਧਰਮ ਯੁਧ ਜਵਾਨ ਮਚਾਨ ਆਏ ਆਪੋ ਆਪਣੇ ਜੌਹਰ ਕਰਤਾਰ ਸਿੰਘਾ ਦਿਖਲਾ ਕੇ ਕਰਨ ਘਮਸਾਨ ਆਏ *ਪਰਗਨਾ ਝਬਾਲ ਧਰਮ ਯੁੱਧ ਓਧਰ ਗਿਲਜੇ ਬੜੇ ਦਲੇਰ ਬਾਂਕੇ ਏਧਰ ਸਿੰਘ ਭੀ ਧਨੀ ਤਲਵਾਰ ਸਮਝੋ ਗਿਲਜੇ ਨਾਲ ਸੰਜੋਆਂ ਦੇ ਮੜ੍ਹੇ ਹੋਏ ਸਿਰੋਂ ਪੈਰਾਂ ਤੋੜੀ ਲੋਹਾ ਢਾਰ ਸਮਝੋ ਏਧਰ ਸਿੰਘ ਸਾਦੇ ਕੋਈ ਨ ਜ਼ਿਰਾਬਖਤਰ ਓਟ ਤੇਗ ਦੀ ਭਰੇ ਬਲਕਾਰ ਸਮਝੋ ਮਾਰ ਚੁੰਗੀਆਂ ਸ਼ੇਰਾਂ ਦੇ ਵਾਂਗ ਪਏ ਤੇਗਾਂ ਖੜਕ ਪਈਆਂ ਹੋਏ ਵਾਰ ਸਮਝੋ ਚੰਗੇ ਜਾਣਦੇ ਹੱਥ ਪਲੱਥਿਆਂ ਨੂੰ ਆਪੋ ਆਪਣੇ ਥਾਂ ਹੁਸ਼ਿਆਰ ਸਮਝੋ ਫਿਰਨ ਕੁੱਦਦੇ ਮਿਰਗਾਂ ਦੇ ਵਾਂਗ ਸਾਰੇ ਓਟ ਢਾਲ ਲੈ ਚੋਟ ਸੰਭਾਰ ਸਮਝੋ ਪੈਰ ਜ਼ਿਮੀਂ ਤੇ ਧਰਦੇ ਦਿਸਦੇ ਨ ਅੱਖਾਂ ਲਾਲ ਚਿਹਰੇ ਅੰਗਿਆਰ ਸਮਝੋ ਤੇਰਾ ਢਾਲਾਂ ਉਤੇ ਖਟਾ ਖੱਟ ਵੱਜਣ ਘਾੜ ਘੜਦੇ ਜਿਵੇਂ ਠਠਿਆਰ ਸਮਝੋ ਦੂੰਹ ਘੜੀਆਂ ਦੇ ਵਿਚ ਦੋਹਾਂ ਸਿੰਘਾਂ ਚਾਰੇ ਗਿਲਜੇ ਕੀਤੇ ਸਥਾਰ ਸਮਝੋ ਉਹ ਚਾਰ ਲਏ ਸਿੰਘਾ ਮਾਰ ਝਬਦੇ ਚਾਰ ਹੋਰ ਆਏ ਬਲ ਧਾਰ ਸਮਝੋ ਉਹ ਵੀ ਜਦ ਸਿੰਘਾਂ ਢੇਰੀ ਕਰ ਦਿਤੇ ਸਕੇ ਗਿਲਜੇ ਨਾਹਿ ਸੰਭਾਰ ਸਮਝੋ ਚਾਰ ਸਿੰਘ ਤੇ ਗਿਲਜੇ ਮਰੇ ਬਾਰਾਂ ਧਰਮ ਯੁਧ ਦੇ ਵਿਚ ਵਿਚਾਰ ਸਮਝੋ ਕੀਤੇ ਕੌਲ ਇਕਰਾਰ ਵਿਸਾਰ ਕਰਕੇ ਕੁੱਦ ਪਏ ਸਾਰੇ ਖਾ ਕੇ ਖਾਰ ਸਮਝੋ ਚੱਲ ਪਈ ਦੁਤਰਫ ਥੀਂ ਮਹਾਂ ਕਾਲੀ ਭਿੜੇ ਸੂਰਮੇ ਸੰਗ ਉਤਾਰ ਸਮਝੋ ਲਹਿ ਗਏ ਸਥਾਰ ਕਰਤਾਰ ਸਿੰਘਾ ਡਿੱਗੇ ਪੈਦਲ ਅਤੇ ਅਸਵਾਰ ਸਮਝੋ ਮੁਸਲਮਾਨਾਂ ਨੂੰ ਹਾਰ ਜਦੋਂ ਭੜਕਿਆ ਜੰਗ ਦੋਤਰਫ ਤੋਂ ਆ ਭਾਣਾ ਹੋਰ ਕਰਤਾਰ ਵਰਤਾਯਾ ਜੀ ਪੱਟੀ ਵਲੋਂ ਨਵਾਬ ਕਪੂਰ ਸਿੰਘ ਨੇ ਆ ਝਟ ਘਮਸਾਨ ਮਚਾਯਾ ਜੀ ਦੋ ਹਜ਼ਾਰ ਜਵਾਨ ਸੀ ਨਾਲ ਓਹਦੇ ਪਾਸਾ ਆਣ ਨਵਾਬ ਉਲਟਾਯਾ ਜੀ ਜ਼ੋਰ ਸਿੰਘਾਂ ਦਾ ਪਿਆ ਮੈਦਾਨ ਅੰਦਰ ਵੇਖ ਖਾਨ ਜਹਾਨ ਘਬਰਾਯਾ ਜੀ ਪਿੱਠ ਦੇ ਕੇ ਛੱਡ ਮੈਦਾਨ ਨੱਠਾ ਮੂੰਹ ਵੱਲ ਲਾਹੌਰ ਪਰਤਾਯਾ ਜੀ ਮਾਰ ਸਿੰਘਾਂ ਨੂੰ ਆਇ ਕਰਤਾਰ ਸਿੰਘਾ ਮੀਰ ਮੰਨੂੰ ਨੂੰ ਜਾਇ ਸੁਣਾਯਾ ਜੀ ਵਾਕ ਕਵੀ ਤਿੰਨ ਮਾਂਹ ਜਹਾਨ ਖਾਂ ਰਿਹਾ ਫਿਰਦਾ ਪਿੱਛੇ ਸਿੰਘਾਂ ਦੇ ਫੌਜ ਲਗਾਇ ਭਾਈ ਸਰਯਾ ਕਾਜ਼ ਨ ਕੁਝ ਭੀ ਓਸ ਪਾਸੋਂ ਸਾਥੀ ਸੈਂਕੜੇ ਗਿਆ ਮਰਵਾਇ ਭਾਈ ਮਾਝਾ ਦੇਸ ਉਜਾੜ ਬਰਬਾਦ ਕੀਤਾ ਹੂੰਝਾ ਜ਼ੁਲਮ ਦਾ ਫੇਰ ਸਬਾਇ ਭਾਈ ਅਗੇ ਅਗੇ ਫਿਰਦੇ ਰਹੇ ਸਿੰਘ ਸੂਰੇ ਪਿੱਛੇ ਗਿਲਜੇ ਰਹੇ ਫਿਰ ਆਇ ਭਾਈ ਸਿੰਘ ਦਾਣਾ ਪੱਠਾ ਸਿਰਫ ਘਾਸ ਲੈਂਦੇ ਚੀਜ਼ ਛੇੜਦੇ ਹੋਰ ਨ ਕਾਇ ਭਾਈ ਗਿਲਜੇ ਅਤੇ ਪਠਾਨ ਬੇਦਰਦ ਵਹਿਸ਼ੀ ਦਿਤੇ ਪਿੰਡ ਬਰਬਾਦ ਕਰਾਇ ਭਾਈ ਜਿਹੜੇ ਰਾਹ ਲੰਘੇ ਗਏ ਉਜਾੜ ਕਰਦੇ ਪਿੰਡੀਂ ਵੜ ਘਰ ਫੋਲ ਫੁਲਾਇ ਭਾਈ ਗਊ ਬੱਕਰਾ ਛੱਤਰਾ ਬੱਕਰੀ ਜੀ ਚੁਣ ਗਏ ਪਿੰਡਾਂ ਵਿਚੋਂ ਖਾਇ ਭਾਈ ਜ਼ਰ ਨਕਦੀ ਕੱਪੜਾ ਛੱਡਯਾ ਨ ਦੁਖੀ ਲੋਕ ਹੋ ਰਹੇ ਕੁਰਲਾਇ ਭਾਈ ਧੀਆਂ ਭੈਣਾਂ ਖੋਹ ਕਰਨ ਬੇਪਤੀਆਂ ਜੀ ਰਹੇ ਦੇਸ, ਹਾਕਮ ਲੁਟਵਾਇ ਭਾਈ ਕਿਧੇ ਪਾਸ ਜਾ ਕੋਈ ਫਰਯਾਦ ਕਰੇ ਵਾੜ ਖੇਤ ਨੂੰ ਹੀ ਰਹੀ ਖਾਇ ਭਾਈ ਪਰਜਾ ਦੁਖੀ ਹੋ ਰਹੀ ਕਰਤਾਰ ਸਿੰਘਾ ਪੇਸ਼ ਕਿਸੇ ਦੀ ਕਿਤੇ ਨ ਜਾਇ ਭਾਈ ਵਿਚਾਰ ਜਦੋਂ ਹਾਕਮ ਬੇ ਇਨਸਾਫ ਹੋਵਨ ਫੇਰ ਦੇਸ ਦੇ ਤਾਈਂ ਵਸਾਇ ਕਿਹੜਾ ਜਦੋਂ ਖੇਤ ਨੂੰ ਉਠ ਕੇ ਵਾੜ ਖਾਵੇ ਖਾਂਦੇ ਪਸ਼ੂਆਂ ਤਾਈਂ ਹਟਾਇ ਕਿਹੜਾ ਮਾਂ ਬਾਪ ਜਾਂ ਪੁੱਤ ਨੂੰ ਦੇਣ ਮੌਹਰਾ ਦੂਜਾ ਦਰਦੀ ਹੋਇ ਬਚਾਇ ਕਿਹੜਾ ਵੱਢੀ ਖੋਰ ਅਦਾਲਤਾਂ ਜਦੋਂ ਹੋਵਣ ਇਨਸਾਫ ਝੋਲੀ ਵਿਚ ਪਾਇ ਕਿਹੜਾ ਪਹਿਰੇਦਾਰ ਜਦੋਂ ਉੱਠ ਪੈਣ ਲੁੱਟਣ ਮਾਲ ਚੋਰਾਂ ਦੇ ਪਾਸੋਂ ਰਖਾਇ ਕਿਹੜਾ ਬੇੜਾ ਆਪ ਮਲਾਹਾਂ ਜਾਂ ਡੋਬਣਾ ਹੋਇ ਬਾਹਰੋਂ ਦੇ ਕੇ ਜੋਰ ਤਰਾਇ ਕਿਹੜਾ ਜਦ ਮਾਰ ਉਸਤਾਦਾਂ ਨੂੰ ਵੱਗ ਜਾਵੇ ਫੇਰ ਚੇੱਲਯਾਂ ਤਾਈ ਵਰਜਾਇ ਕਿਹੜਾ ਮੁੱਲਾਂ ਆਪ ਜੇ ਕੁਫਰ ਨੂੰ ਧਾਰ ਲਵੇ ਮਸਲਾ ਦੀਨਦਾ ਕੱਢ ਵਖਾਇ ਕਿਹੜਾ ਪਾਂਧਾ ਆਪ ਜੇ ਮੋਹ ਦੇ ਵੱਸ ਹੋਵੇ ਸੰਥਾ ਪ੍ਰੇਮ ਸੰਤੋਖ ਪੜ੍ਹਾਇ ਕਿਹੜਾ ਮੁਨਸਿਫ ਆਪ ਬੇਮੁਨਸਿਫੀ ਕਰੇ ਜੇਕਰ ਇਨਸਾਫ ਤੇ ਕਲਮ ਚਲਾਇ ਕਿਹੜਾ ਬਾਦਸ਼ਾਹ ਜਦੋਂ ਬੇਈਮਾਨ ਹੋਵੇ ਦੇਸ ਵਿਚ ਈਮਾਨ ਵਧਾਇ ਕਿਹੜਾ ਜਦ ਪੈਂਚ ਹੀ ਹੋਣ ਹਰਾਮਜ਼ਾਦੇ ਝਗੜਾ ਸੱਥ ਦਾ ਪਿਆ ਮਿਟਾਇ ਕਿਹੜਾ ਚੌਕੀਦਾਰ ਹੀ ਚੋਰਾਂ ਨੂੰ ਲੈ ਆਵਣ ਚੋਰ ਸੰਨ੍ਹਾਂ ਦੇ ਉਤੋਂ ਫੜਾਇ ਕਿਹੜਾ ਜੁੰਮੇਵਾਰ ਬਦਮਾਸ਼ੀਆਂ ਕਰਨ ਜਦੋਂ ਬਦਮਾਸ਼ਾਂ ਨੂੰ ਫੇਰ ਧਮਕਾਇ ਕਿਹੜਾ ਮੁੱਲਾਂ ਪੰਡਤ ਭਾਈ ਸ਼ਰਾਬ ਪੀਵਣ ਮਕਰੂਹ ਸ਼ਰਾਬ ਬਣਾਇ ਕਿਹੜਾ ਜਿਥੇ ਲੁੰਡ ਉਚੱਕੇ ਪ੍ਰਧਾਨ ਹੋਵਣ ਭਲਾ ਪੁਰਸ਼ ਜਾ ਪੱਤ ਲੁਹਾਇ ਕਿਹੜਾ ਜਿਸ ਪਿੰਡ ਦੇ ਚੌਧਰੀ ਲੁੰਡ ਹੋਵਣ ਪਤਆਬਰੂ ਵਾਲਾ ਸਦਾਇ ਕਿਹੜਾ ਪੁਛ ਗਿਛ ਜਿਥੇ ਹੋਇ ਕੰਜਰਾਂ ਦੀ ਗੁਰਾਂ ਪੀਰਾਂ ਨੂੰ ਸੱਦ ਬੈਠਾਇ ਕਿਹੜਾ ਜਿਸ ਘਰ ਹੋਵਣ ਪ੍ਰਧਾਨ ਰੰਨਾਂ ਇੱਜ਼ਤ ਦਾੜ੍ਹੀਆਂ ਦੀ ਓਥੇ ਚਾਹੇ ਕਿਹੜਾ ਜਿਥੇ ਰੰਡੀਆਂ ਹਾਰ ਸ਼ਿੰਗਾਰ ਲਾਵਣ ਜਤ ਸਤ ਓਥੋਂ ਲੈ ਕੇ ਜਾਇ ਕਿਹੜਾ ਜਦ ਹਾਕਮਹੀ ਪਰਜਾ ਦਾ ਲਹੂ ਪੀਵਣ ਜਾ ਉਨ੍ਹਾਂ ਨੂੰ ਦੁਖ ਸੁਣਾਇ ਕਿਹੜਾ ਦੁਖੀ ਦੇਸ ਸੀ ਹੋਯਾ ਕਰਤਾਰ ਸਿੰਘਾ ਬਿਨਾਂ ਰਬ ਦੇ ਹੋਰ ਛੁਡਾਇ ਕਿਹੜਾ ਵਾਕ ਕਵੀ ਮਾਝਾ ਦੇਸ ਸਾਰਾ ਬਰਬਾਦ ਹੋਯਾ ਗਸ਼ਤੀ ਫੌਜ ਨੁਕਸਾਨ ਪੁਚਾਣ ਲੱਗੀ ਬੰਦੋਬਸਤ ਦੇ ਥਾਂ ਖੁਦ ਜ਼ੁਲਮ ਕਰਕੇ ਬਦਅਮਨੀ ਸਗੋਂ ਫੈਲਾਣ ਲੱਗੀ ਕਰਨੀ ਦੇਸ ਦੀ ਰਖਿਆ ਛਡ ਕਰਕੇ ਬਣ ਆਪ ਡਾਕੂ ਲੁੱਟ ਖਾਣ ਲੱਗੀ ਬੰਦੋਬਸਤ ਦੀ ਆੜ ਲੈ ਰਹੇ ਨਿਕਲੀ ਦੇਸ ਤਾਈਂ ਬਰਬਾਦ ਕਰਾਣ ਲੱਗੀ ਪਿੰਡਾਂ ਵਿਚ ਨਾ ਛਡਿਆ ਕੁਝ ਭੀ ਸੀ ਪਰਜਾ ਦੁਖੀ ਹੋ ਭਾਰੀ ਕੁਰਲਾਣ ਲੱਗੀ ਦੁਖੀ ਹੋਕੇ ਖਲਕ ਕਰਤਾਰ ਸਿੰਘਾ ਰੋਇ ਰੋਇ ਖਾਲਕ ਨੂੰ ਸੁਣਾਨ ਲੱਗੀ ਮੀਰ ਮੰਨੂੰ ਦਾ ਮਾਝੇ ਵਿਚ ਦੌਰਾ ਗਿਆ ਖਾਨ ਜਹਾਨ ਭੀ ਹੋ ਛਿੱਥਾ ਪਿਛੇ ਸਿੰਘਾਂ ਦੇ ਟੱਕਰਾਂ ਮਾਰ ਕਰਕੇ ਮੋਮਨ ਖਾਂ ਭੀ ਜਾ ਲਾਹੌਰ ਬੈਠਾ ਜਾਂਦੀ ਪੇਸ਼ ਨ ਹੌਂਸਲਾ ਹਾਰ ਕਰਕੇ ਤਦ ਆਪ ਮੰਨੂੰ ਮੀਰ ਮਾਰ ਧੌਂਸਾ ਗੁਸਾ ਦਿਲ ਅੰਦਰ ਭਾਰਾ ਧਾਰ ਕਰਕੇ ਫੌਜਾਂ ਭਾਰੀਆਂ ਲੈਕੇ ਫਿਰਨ ਲੱਗਾ ਹੋਰ ਸਾਰੇ ਹੀ ਕੰਮ ਵਿਸਾਰ ਕਰਕੇ ਸਿੰਘ ਹੋ ਸਤਲੁਜ ਤੋਂ ਪਾਰ ਗਏ ਚਾਲ ਸਮੇਂ ਦੀ ਸਖਤ ਵਿਚਾਰ ਕਰਕੇ ਓਹਦੇ ਹੱਥ ਨ ਆਏ ਕਰਤਾਰ ਸਿੰਘਾ ਬੈਠੇ ਦੂਰ ਜਾ ਭਲਾ ਚਿਤਾਰ ਕਰਕੇ ਮੀਰ ਮੰਨੂੰ ਦੇ ਜ਼ੁਲਮ ਮੀਰ ਮੰਨੂੰ ਤੇ ਮੋਮਨ ਖਾਨ ਜਹੇ ਰਲ ਭਾਰੇ ਅਧਮੂਲ ਮਚਾਨ ਲਗੇ ਸਿੰਘ ਦੇਸ ਵਿਚੋਂ ਦੂਰ ਨਿਕਲ ਗਏ ਪਿਛੇ ਜ਼ਾਲਮ ਜ਼ੁਲਮ ਕਮਾਨ ਲਗੇ ਕੱਠੇ ਕਰਕੇ ਮੁਖਬਰਾਂ ਸਾਰਿਆਂ ਨੂੰ ਪਤੇ ਸਿੰਘਾਂ ਦੇ ਪੁਛ ਪੁਛਾਨ ਲਗੇ ਕੁਤੇ ਛੱਡ ਦਿਤੇ ਪਿੰਡਾਂ ਵਿਚ ਸਾਰੇ ਬੁਢੇ ਬਾਲਕਾਂ ਤਾਈਂ ਫੜਾਨ ਲਗੇ ਮਾਝੇ ਵਿਚ ਤਰਥੱਲ ਮਚਾ ਦਿਤੀ ਜ਼ਾਲਮ ਜ਼ੁਲਮ ਦੀ ਹੱਦ ਮੁਕਾਨ ਲਗੇ ਬੁਢੇ ਬਿਰਧ ਜਿਹੜੇ ਸਿੰਘ ਹੱਥ ਔਂਦੇ ਦੁਖ ਦੇ ਕੇ ਕਤਲ ਕਰਾਨ ਲਗੇ ਲਾਇ *ਮੁੱਲਾਂ ਮਰ੍ਹਾਜ ਦੇ ਵਿਚ ਡੇਰੇ ਫੌਜਦਾਰ ਪਿੰਡੀਂ ਚੱਕਰ ਲਾਨ ਲਗੇ ਬੱਚੇ ਬੱਚੀਆਂ ਸਿੰਘਾਂ ਦੇ ਫੜ ਕਰਕੇ ਸਣੇ ਮਾਵਾਂ ਦੇ ਕੈਦ ਕਰਾਨ ਲਗੇ ਆਉਣ ਫੜੀਆਂ ਔਰਤਾਂ ਪਿੰਡਾਂ ਵਿਚੋਂ ਪਾਜ਼ੀ ਉਨਾਂ ਨੂੰ ਦੁਖ ਪੁਚਾਨ ਲਗੇ ਮਣ ਮਣ ਪੱਕੇ ਛੋਲੇ ਪੀਹਣ ਡਾਹੀਆਂ ਅਤੇ ਭੁਖੀਆਂ ਰੱਖ ਤੜਫਾਨ ਲਗੇ ਕਾਜ਼ੀ ਮੁਲਾਂ ਕਠੇ ਹੋਕੇ ਪੜ੍ਹ ਮਸਲੇ ਕਰ ਦੀਨ ਦੀ ਸਿਫਤ ਸੁਣਾਨ ਲਗੇ ਮੁਸਲਮਾਨੀਆਂ ਬਣੋ ਕਰਤਾਰ ਸਿੰਘਾ ਦੇਇ ਧਮਕੀਆਂ ਪਾਜ਼ੀ ਡਰਾਨ ਲਗੇ *ਮੁਲਾਂ ਮਰ੍ਹਾਜ ਅੰਮ੍ਰਿਤਸਰੋਂ ਲਾਹੌਰ ਨੂੰ ਜਾਂਦਿਆਂ ਖਾਸੇ ਤੋਂ ਨੇੜੇ ਹੀ ਖਬੇ ਹੱਥ ਹੈ । ਸਿੰਘਣੀਆਂ ਦੇ ਹੌਂਸਲੇ ਫੜੀਆਂ ਪਿੰਡਾਂ ਵਿਚੋਂ ਬੇਸ਼ੁਮਾਰ ਆਈਆਂ ਖੜ ਵਿਚ ਲਾਹੌਰ ਸਤਾਇ ਰਹੇ ਬੱਚੇ ਬੱਚੀਆਂ ਸਾਹਮਣੇ ਰਖ ਭੁਖੇ ਦਿਲ ਮਾਵਾਂ ਦੇ ਦੁਖੀ ਕਰਾਇ ਰਹੇ ਬੱਚੇ ਵਿਲਕਦੇ ਭੁਖਾਂ ਦੇ ਨਾਲ ਡਾਢੇ ਹੈਂਸਯਾਰੇ ਉਹ ਜ਼ੁਲਮ ਕਰਾਇ ਰਹੇ ਜਾਨ ਛੁਟਦੀ ਦੀਨ ਕਬੂਲ ਕਰ ਲੌ ਕਈ ਲੋਭ ਦੇ ਡਰ ਦਿਖਾਇ ਰਹੇ ਰਹੀਆਂ ਸਾਬਤ ਡੋਲੀਆਂ ਦੇਵੀਆਂ ਨ ਬੇਈਮਾਨ ਬਹੁ ਦੁਖ ਪਚਾਇ ਰਹੇ ਰਾਜ਼ੀ ਭਾਣੇ ਦੇ ਵਿਚ ਕਰਤਾਰ ਸਿੰਘਾ ਦਿਨ ਬੁਰੇ ਤੋਂ ਬੁਰੇ ਹੀ ਅਇ ਰਹੇ ਮੰਨੂੰ ਨੇ ਸਿੰਘਣੀਆਂ ਨੂੰ ਵਰਗਲਣ ਦੀ ਕੋਸ਼ਿਸ਼ ਕਰਨੀ ਦਿਤੇ ਦੇਖ ਸਵਾਣੀਆਂ ਡੋਲੀਆਂ ਨ ਮੰਨੂੰ ਆਖਦਾ ਕਰੋ ਵਿਚਾਰ ਤੁਸੀਂ ਕੀਹ ਸਿੰਘਾਂ ਪਾਸੋਂ ਤੁਸੀਂ ਖਟਿਆ ਏ ਹੋ ਰਹੀਆਂ ਹੋ ਬਹੁਤ ਦੁਖਯਾਰ ਤੁਸੀਂ ਪਈ ਬਿਪਤਾ ਸਿੰਘਾਂ ਨੂੰ ਸਦਾ ਰਹਿੰਦੀ ਅੱਖੀਂ ਦੁਖ ਡਿਠੇ ਕਈ ਵਾਰ ਤੁਸੀਂ ਪੇਟ ਭਰ ਕੇ ਖਾਣ ਨੂੰ ਮਿਲਦਾ ਨਹੀਂ ਜਰੋ ਭੁਖਾਂ ਤੇ ਦੁਖ ਹਜ਼ਾਰ ਤੁਸੀਂ ਨਹੀਂ ਕਪੜਾ ਪਹਿਨਣੇ ਲਈ ਮਿਲਦਾ ਸਦਾ ਰਹਿੰਦੀਆਂ ਸਖਤ ਲਾਚਾਰ ਤੁਸੀਂ ਪਈਆਂ ਭਾਜੜਾਂ ਰਹਿੰਦੀਆਂ ਖਾਲਸੇ ਨੂੰ ਕੱਟੋ ਦਿਨ ਹੋ ਬਹੁਤ ਬੇਜਾਰ ਤੁਸੀਂ ਸਿੰਘ ਆਪ ਰੁਲਦੇ ਵਿਚ ਜੰਗਲਾਂ ਦੇ ਪਿੰਡਾਂ ਵਿਚ ਦੁਖੀ ਬਿਸਯਾਰ ਤੁਸੀਂ ਰੰਗ ਰਾਗ ਨਸੀਬ ਨ ਤੁਸਾਂ ਨੂੰ ਨੇ ਦੁਖੀ ਰੋਂਦੀਆਂ ਰਹੁ ਜ਼ਾਰੋ ਜ਼ਾਰ ਤੁਸੀਂ ਘਰੀਂ ਸਿੰਘਾਂ ਦੇ ਤੁਸਾਂ ਨੂੰ ਸੁਖ ਕਾਹਦੇ ਫਿਰੋ ਛੁਪਦੀਆਂ ਲੈ ਪ੍ਰਵਾਰ ਤੁਸੀਂ ਕਲਮਾ ਪੜੋ ਤੇ ਦੀਨ ਕਬੂਲ ਕਰ ਲੌ ਲੁਟੋ ਮੌਜ ਬਹਿਕੇ ਦਿਨ ਚਾਰ ਤੁਸੀਂ ਘਰੀਂ ਖਾਨਾਂ ਦੀ ਬੇਗਮਾਂ ਬਣ ਬੈਠੋ ਲਾਓ ਜਿਸਮ ਤੇ ਹਾਰ ਸ਼ਿੰਗਾਰ ਤੁਸੀਂ ਖਾਓ ਨਾਨ ਕਬਾਬ ਪੁਲਾ ਜ਼ਰਦੇ ਕਰੋ ਹੁਕਮ ਹਾਸਲ ਘਰ ਬਾਰ ਤੁਸੀਂ ਨਿਕਲ ਦੋਜ਼ਖੋਂ ਹੋਵੋ ਬਹਿਸ਼ਤ ਦਾਖਲ ਦੇਖੋ ਦੀਨ ਦੀ ਹੁਣ ਗੁਲਜ਼ਾਰ ਤੁਸੀਂ ਪਿਛੇ ਉਮਰਾਂ ਤੁਸਾਂ ਗਵਾਇ ਲਈਆਂ ਰਹੀਆਂ ਬਦਨਸੀਬ ਗਵਾਰ ਤੁਸੀਂ ਪਹਿਨੋ ਪੱਟ ਜ਼ਰੀਆਂ ਖਾਓ ਨਾਨ ਕੁਲਚੇ ਛਡੋ ਸਿਖੀ ਦਲਿੱਦਰੀ ਭਾਰ ਤੁਸੀਂ ਮੁਸਲਮਾਨੀਆਂ ਬਣੋ ਕਰਤਾਰ ਸਿੰਘਾ ਲਵੇ ਮਹਿਲਾਂ ਦੀ ਮੌਜ ਬਹਾਰ ਤੁਸੀਂ ਤਥਾ ਭੁਖ ਨੰਗ ਬਿਨਾਂ ਸਿੰਘਾਂ ਦੇ ਪਾਸ ਕੀ ਏ ਮੁਸਲਮਾਨਾ ਦੇ ਘਰ ਸ੍ਰਦਾਰੀਆਂ ਨੇ ਸਿੰਘ ਭੂਤਨੇ ਜਿਸਮ ਤੇ ਵਾਲ ਸਾਰੇ ਜਿਵੇਂ ਗਿਰਦ ਖੇਤਾਂ ਹੋਣ ਝਾੜੀਆਂ ਨੇ ਕੱਛਾਂ ਪਾਟੀਆਂ ਤੇ ਸਦਾ ਰਹਿਣ ਗੰਦੇ ਪਈਆਂ ਰਹਿਣ ਮੁਸੀਬਤਾਂ ਭਾਰੀਆਂ ਨੇ ਮੁਸਲਮਾਨ ਕਹੇ ਸੋਹਣੇ ਸਾਫ ਸੁਥਰੇ ਦੇਹਾਂ ਸਾਫ ਕਰ ਖੂਬ ਸਵਾਰੀਆਂ ਨੇ ਨਾਲੇ ਦੀਨ ਇਸਲਾਮ ਹੈ ਬਹੁਤ ਸੱਚਾ ਰਬ ਬਰਕਤਾਂ ਦਿਤੀਆਂ ਭਾਰੀਆਂ ਨੇ ਮੁਸਲਮਾਨ ਜਹਾਨ ਤੇ ਸੁੱਖ ਭੋਗਣ ਪਈਆਂ ਸਿਖੜਿਆਂ ਤਾਈਂ ਖੁਆਰੀਆਂ ਨੇ ਛਡੋ ਸਿੰਘਾਂ ਦੀ ਆਸ ਤੇ ਪੜ੍ਹੋ ਕਲਮਾਂ ਬਣੋ ਬੇਗਮਾਂ ਸਚ ਉਚਾਰੀਆਂ ਨੇ ਸਿੰਘ ਗਏ ਦੇਸੋਂ ਆਉਣ ਪਰਤ ਕੇ ਨ ਜੜ੍ਹਾਂ ਫੜਕੇ ਅਸਾਂ ਉਖਾਰੀਆਂ ਨੇ ਤੁਹਾਡੀ ਕਿਸੇ ਇਮਦਾਦ ਨ ਮੂਲਕਰਨੀ ਸਿੰਘ ਉਡਗਏ ਮਾਰ ਉਡਾਰੀਆਂ ਨੇ ਗੱਲਾਂ ਸੁਣਕੇ ਇਹ ਕਰਤਾਰ ਸਿੰਘਾ ਰੋਹ ਵਿਚ ਅਗੋਂ ਅੱਖਾਂ ਤਾੜੀਆਂ ਨੇ ਸਿੰਘਣੀਆਂ ਅਗੋਂ ਬੋਲੀਆਂ ਗੱਜਸੁਵਾਣੀਆਂ ਓਹ ਦਾਉ ਜ਼ਾਲਿਮੋਂ ਤੁਸਾਂ ਦੇ ਖਾਂਦੀਆਂ ਨਹੀਂ ਜ਼ੁਲਮ ਕਰ ਲਵੋ ਜਿੰਨੇ ਕਰ ਸਕੋ ਅਸੀਂ ਡਰ ਕੇ ਦਿਲ ਡੋਲਾਂਦੀਆਂ ਨਹੀਂ ਸਾਨੂੰ ਦੀਨ ਕਬੂਲ ਨਹੀਂ ਕਦੇ ਸੁਣਲੌ ਸਿਖੀ ਸਿਦਕ ਤਾਈ ਦਾਗ ਲਾਂਦੀਆਂ ਨਹੀਂ ਮੰਜ਼ਲ ਗੁਰਸਿਖਾਂ ਵਾਲੀ ਬਹੁਤ ਉਚੀ ਡਿੱਗ ਉਪਰੋਂ ਨੀਚੇ ਨੂੰ ਜਾਂਦੀਆਂ ਨਹੀਂ ਸਿੰਘਾਂ ਨਾਲ ਗ੍ਰੀਬੀ ਬਹਿਸ਼ਤ ਵਰਗੀ ਧਨਾਂ ਦੌਲਤਾਂ ਨੂੰ ਅਸੀਂ ਚਾਂਹਦੀਆਂ ਨਹੀਂ ਸਿੰਘ ਬਲੀ ਯੋਧੇ ਸਾਬਤ ਰਹਿਣ ਸੂਰਤ ਕੌਮਾਂ ਹੋਰ ਉਹ ਸ਼ਾਨ ਰਖਾਂਦੀਆਂ ਨਹੀਂ ਸਿੰਘ ਸ਼ੇਰ ਤੇ ਤੁਸੀਂ ਹੋ ਗੀਦੀ ਗਿੱਦੜ ਨਜ਼ਰ ਤੁਸਾਂਵਲੇ ਅਸੀਂ ਪਾਂਦੀਆਂ ਨਹੀਂ ਸਾਨੂੰ ਸਿੱਖੀ ਦਾ ਸੱਥਰ ਹੈ ਬਹੁਤ ਚੰਗਾ ਅਸੀਂ ਹਾਰਸ਼ਿੰਗਾਰ ਸਜਾਂਦੀਆ ਨਹੀਂ ਤੁਹਾਡੇ ਰਾਜ ਤੇ ਭਾਗ ਦੇ ਸਿਰ ਛਿੱਤਰ ਅਸੀਂ ਧਰਮ ਨੂੰ ਕਦੇ ਤਜਾਂਦੀਆਂ ਨਹੀਂ ਭੁਖ ਨੰਗ ਚੰਗੀ ਸਾਨੂੰ ਧਰਮ ਅੰਦਰ ਬੇਹੱਯਾ ਬੇਸ਼ਰਮ ਅਖਵਾਂਦੀਆਂ ਨਹੀਂ ਸਾਨੂੰ ਬੇਗਮਾਂ ਬਣਨ ਦੀ ਲੋੜ ਕੋਈ ਨਾ ਤੁਹਾਡੇ ਲੋਭਤੇ ਦਿਲ ਭਰਮਾਂਦੀਆਂ ਨਹੀਂ ਦੁਖ ਸਭ ਮਨਜ਼ੂਰ ਕਰਤਾਰ ਸਿੰਘਾ ਦੁਨੀ ਵਾਸਤੇ ਦੀਨ ਗਵਾਂਦੀਆਂ ਨਹੀਂ ਤਥਾ ਅੰਮ੍ਰਿਤਛਕਿਆ ਗੁਰੂ ਗੋਬਿੰਦ ਸਿੰਘ ਦਾ ਨਹੀਂ ਡੋਲਣਾ ਤੁਸੀਂ ਡੁਲਾਓ ਨਾਹੀਂ ਧਰਮ ਆਪਣੇ ਦੀ ਭੁੱਖ ਨੰਗ ਚੰਗੀ ਨਹੀਂ ਭਰਮਣਾ ਤੁਸੀਂ ਭਰਮਾਓ ਨਾਹੀਂ ਦੁਖ ਝਲਣੇ ਲਈ ਤਿਆਰ ਅਸੀਂ ਫੋਕੇ ਦੇਇ ਡਰਾਵੇ ਡਰਾਓ ਨਾਹੀਂ ਤੁਸੀਂ ਲਗਦੇ ਪਿਉ ਭਰਾ ਸਾਡੇ ਉਤੇ ਅਸਾਂ ਦੇ ਚਿਤ ਚਲਾਓ ਨਾਹੀਂ ਅਸੀਂ ਧੀਆਂ ਭੈਣਾਂ ਹਾਂ ਤੁਹਾਡੀਆਂ ਜੀ ਮੰਦੀ ਨੀਤ ਨੂੰ ਕਰੋ ਭਰਾਓ ਨਾਹੀਂ ਅੰਤ ਧਰਮ ਨੇ ਹੀ ਨਾਲ ਚੱਲਣਾ ਏਂ ਪਾਪੀ ਬਣਕੇ ਦੀਨ ਗਵਾਓ ਨਾਹੀਂ ਅਗੇ ਪੈਣ ਦਰਗਾਹ ਦੇ ਵਿਚ ਧੱਕੇ ਵਾੜ ਹੋ ਕੇ ਖੇਤ ਨੂੰ ਖਾਓ ਨਾਹੀਂ ਮੰਦੇ ਕਰਮ ਆਉਣੇ ਪੇਸ਼ ਤੁਸਾਂ ਦੇ ਹੀ ਕੰਡੇ ਆਪਣੇ ਰਾਹ ਖਿਡਾਓ ਨਾਹੀਂ ਅਸਾਂ ਮਰ ਜਾਣਾ ਧਰਮ ਛੱਡਣਾ ਨਹੀਂ ਹਾਂ ਸਮਝੀਆਂ ਸਾਨੂੰ ਸਮਝਾਓ ਨਾਹੀਂ ਚਾਰ ਦਿਨ ਦਾ ਢੋਲ ਵਜਾ ਲਵੋ ਹੁਣ ਤੁਸਾਂ ਦਾ ਹੋਇ ਟਿਕਾਓ ਨਾਹੀਂ ਉਤੇ ਤੀਵੀਆਂ ਦੇ ਹੱਥ ਚੁੱਕਦੇ ਹੋ ਆਉਂਦਾ ਤੁਸਾਂ ਨੂੰ ਰਤੀ ਹਿਆਓ ਨਾਹੀਂ ਸਿੰਘਾਂ ਨਾਲ ਮੂੰਹ ਜੋੜੋ ਕਰਤਾਰ ਸਿੰਘਾ ਜੇ ਲੱਥਾ ਤੁਸਾਡੜਾ ਚਾਓ ਨਾਹੀਂ ਤਥਾ ਅਸੀਂ ਮਰਨ ਦੇ ਲਈ ਤਿਆਰ ਖੜੀਆਂ ਜੋ ਚਾਹਿੰ ਸੋ ਕਰ ਕਰਾ ਮੰਨੂੰ ਨਹੀਂ ਧਰਮ ਤੋਂ ਕਦੇ ਭੀ ਡੋਲਣਾ ਏ ਏਦੂੰ ਵਧ ਕੇ ਦੁਖ ਪੁਚਾ ਮੰਨੂੰ ਓਇ ਪਾਜ਼ੀਆ ਮਰਦ ਸਦਾਵਣਾ ਏਂ ਸ਼ਰਮ ਕਰ ਕੁਝ ਬੇ ਹਿਯਾ ਮੰਨੂੰ ਉਤੇ ਤੀਵੀਆਂ ਦੇ ਹੱਥ ਉਠਾਵਣਾ ਏ ਮਰ ਚੱਪਣੀ ਨੱਕ ਡੁਬਾ ਮੰਨੂੰ ਤੈਨੂੰ ਕੌਣ ਨ-ਮਰਦ ਨੂੰ ਮਰਦ ਆਖੇ ਦਿਹ ਮੁੱਛਾਂ ਦੇ ਤਾਈਂ ਮੁਨਾ ਮੰਨੂੰ ਕਰ ਲੈ ਜਿਹੜੀ ਤੈਥੋਂ ਪੁੱਜਦੀ ਏ ਵੇਖ ਪਹੁੰਚਦੇ ਨੇ ਸਿੰਘ ਧਾ ਮੰਨੂੰ ਉਹ ਲੈਣਗੇ ਬਦਲੇ ਹੱਥੋ ਹੱਥੀ ਤੈਨੂੰ ਦੇਣਗੇ ਮਜ਼ਾ ਚਖਾ ਮੰਨੂੰ ਰਾਜ ਭਾਗ ਦਾ ਜੇਹੜਾ ਤੂੰ ਰੋਹਬ ਦੱਸੇਂ ਮਾਰ ਦੇਣਗੇ ਸਿੰਘ ਉਠਾ ਮੈਨੂੰ ਇਹ ਪਾਪ ਜੋ ਨਿਤ ਕਮਾਂਵਦਾ ਤੂੰ ਬੇੜਾ ਦੇਣਗੇ ਤੇਰਾ ਰੁੜ੍ਹਾ ਮੰਨੂੰ ਸੁਣੀ ਗਈ ਪੁਕਾਰ ਕਰਤਾਰ ਸਿੰਘਾ ਤੈਨੂੰ ਦੋਜ਼ਖੀਂ ਪਾਇ ਖੁਦਾ ਮੰਨੂੰ ਮੰਨੂੰ ਦੇ ਜ਼ੁਲਮ ਝਾੜ ਪਾਈ ਸਵਾਣੀਆਂ ਮੰਨੂੰ ਤਾਈਂ ਜ਼ਾਲਮ ਸਾਰੀਆਂ ਕੈਦ ਕਰਾਈਆਂ ਸਨ ਪੈਰੀ ਬੇੜੀਆਂ ਪਾ ਬਠਲਾਈਆਂ ਚਾ ਦਾਣੇ ਦਲਨ ਨੂੰ ਸਾਰੀਆਂ ਡਾਹੀਆਂ ਸਨ ਕੋਈ ਖਾਣ ਨੂੰ ਦੇਇ ਨ ਇਨ੍ਹਾਂ ਤਾਈਂ ਮੰਨੂੰ ਕੀਤੀਆਂ ਸਖਤ ਮਨਾਹੀਆਂ ਸਨ ਬਾਲਾਂ ਵਾਲੀਆਂ ਭੁਖੀਆਂ ਤੜਫ ਰਹੀਆਂ ਰੱਬਾ ਤੇਰੀਆਂ ਬੇਪ੍ਰਵਾਹੀਆਂ ਸਨ ਬੱਚੇ ਵਿਲਕਦੇ ਭੁਖ ਦੇ ਨਾਲ ਦੁਖੀ ਘੁਟ ਕਾਲਜੇ ਲਾਂਦੀਆਂ ਮਾਈਆਂ ਸਨ ਕੀਹ ਓਨ੍ਹਾਂ ਮਾਸੂਮਾਂ ਦੇ ਧਰਨ ਅਗੇ ਜਿਨ੍ਹਾਂ ਸਿਰ ਮੁਸੀਬਤਾਂ ਛਾਈਆਂ ਸਨ ਬੱਚੇ ਰੋਵੰਦੇ ਦਮ ਨ ਲੈਣ ਦੇਂਦੇ ਪਈਆਂ ਨਿਕਲਦੀਆਂ ਦਿਲੋਂ ਹਾਈਆਂ ਸਨ ਕੌਣ ਸੁਣੇ ਫਰ੍ਯਾਦ ਦੁਖ੍ਯਾਰੀਆਂ ਦੀ ਗਊਆਂ ਪਈਆਂ ਵੱਸ ਕਸਾਈਆਂ ਸਨ ਸਬਰ ਸ਼ੁਕਰਕਰ ਦਿਨ ਲੰਘਾਇ ਰਹੀਆਂ ਬਹੁਤ ਭੁਖੀਆਂ ਅਤੇ ਤਿਹਾਈਆਂ ਸਨ ਜਾਂਦੀ ਪੇਸ਼ ਨ ਕੁਝ ਕਰਤਾਰ ਸਿੰਘਾ ਕੂੰਜਾਂ ਫਸ ਗਈਆਂ ਵਿਚ ਰਾਹੀਆਂ ਸਨ ਸਿੰਘਣੀਆਂ ਨੇ ਕੈਦ ਵਿਚ ਗੀਤ ਗਾਉਣੇ ਪੀਹਣ ਚੱਕੀਆਂ ਗੁਰੂ ਸੁਵਾਰੀਆਂ ਉਹ ਕਹਿਣ ਸਿਦਕ ਰੱਬਾ ਤੂੰ ਨਿਭਾ ਦੇਵੀਂ ਅਸੀਂ ਵੈਰੀਆਂ ਦੇ ਵੱਸ ਪੈ ਗਈਆਂ ਹਾਂ ਸਾਡਾ ਧਰਮ ਦੇਇ ਹੱਥ ਬਚਾ ਦੇਵੀਂ ਦੁਖ ਸੁਖ ਦੀ ਸਾਨੂੰ ਪ੍ਰਵਾਹ ਕੋਈ ਨ ਸਿਖੀ ਸਿਦਕ ਤੂੰ ਤੋੜ ਚੜ੍ਹਾ ਦੇਵੀਂ ਪੈ ਗਈਆਂ ਹਾਂ ਵੱਸ ਜਰਵਾਣਿਆਂ ਦੇ ਸਾਬਤ ਧਰਮ ਤੇ ਸ਼ਰਮ ਰਖਾ ਦੇਵੀਂ ਸਾਨੂੰ ਮਰਨ ਦੀ ਕੁਝ ਪ੍ਰਵਾਹ ਨਾਹੀਂ ਮੁਖ ਉੱਜਲੇ ਪਾਰ ਲੰਘਾ ਦੇਵੀਂ ਦੁਖ ਝੱਲਣੇ ਦੀ ਹਿੰਮਤ ਦੇਈਂ ਸਾਨੂੰ ਸਾਡੇ ਹੌਸਲੇ ਬਹੁਤ ਵਧਾ ਦੇਵੀਂ ਦੁਖ ਪਾ ਕੇ ਡੋਲੀਏ ਦਿਲਾਂ ਤੋਂ ਨਾ ਸਾਨੂੰ ਸਿਖਿਆ ਸੱਚੀ ਸਿਖਾ ਦੇਵੀਂ ਕਲਗੀ ਵਾਲਿਆ ਦੇਕੇ ਹੱਥ ਰਖੀਂ ਘੱਟਾ ਜ਼ਾਲਮਾਂ ਦੀ ਅੱਖੀਂ ਪਾ ਦੇਵੀਂ ਬੱਚੇ ਬੱਚੀਆਂ ਅਸਾਂ ਦੇ ਧਰਮ ਅੰਦਰ ਲੱਗ ਸਾਹਮਣੇ ਜਾਣ ਦਿਖਾ ਦੇਵੀਂ ਅਸੀਂ ਧਰਮ ਤੋਂ ਹੋ ਸ਼ਹੀਦ ਜਾਈਏ ਸਾਡੇ ਸਿੰਘਾਂ ਨੂੰ ਖਬਰ ਪੁਚਾ ਦੇਵੀਂ ਲਗ ਪਏ ਪਰਵਾਰ ਜੇ ਧਰਮ ਬਦਲੇ ਦੂਰ ਬੈਠਿਆਂ ਤਾਈਂ ਸੁਣਾ ਦੇਵੀਂ ਸਿੱਖੀ ਸਿਦਕ ਦੇ ਵਿਚ ਕਰਤਾਰ ਸਿੰਘਾ ਸਾਨੂੰ ਆਪਣੇ ਪਾਸ ਬੁਲਾ ਲੇਵੀਂ +ਜ਼ੁਲਮ ਦੀ ਹੱਦ ਮੰਨੂੰ ਵੇਖਿਆ ਇਹ ਨ ਡੋਲੀਆਂ ਨੇ ਓਸੇ ਵਕਤ ਜਲਾਦ ਬੁਲਾਇ ਜ਼ਾਲਮ ਮਾਰ ਬੈਂਤ ਉਧੇੜੀਆਂ ਚਾਇ ਖੱਲਾਂ ਉਤੇ ਤੀਵੀਆਂ ਜ਼ੁਲਮ ਕਮਾਇ ਜ਼ਾਲਿਮ ਓਹਨਾ ਭੁਖੀਆਂ ਅਤੇ ਤਿਹਾਈਆਂ ਨੂੰ ਦੁਖ ਹੱਦ ਤੋਂ ਬਾਹਰ ਪੁਚਾਇ ਜ਼ਾਲਿਮ ਵੇਰ ਵੱਧ ਕੇ ਜ਼ੁਲਮ ਕਮਾਇਓ ਸੂ ਬੱਚੇ ਬੱਚੀਆ ਫੜ ਮੰਗਵਾਇ ਜ਼ਾਲਿਮ ਉਹ ਵਿਲਕਦੇ ਮਾਵਾਂ ਦੇ ਸਾਮ੍ਹਣੇ ਜੀ ਮੌਤਾਂ ਬੁਰੀਆਂ ਨਾਲ ਮਰਵਾਇ ਜ਼ਾਲਿਮ ਨੇਜੇ ਕਰ ਖੜੇ ਉਤ੍ਹਾਂ ਸੁਟ ਬੱਚੇ ਹੇਠਾਂ ਡਿੱਗਦੇ ਨੋਕੀਂ ਟੰਗਾਇ ਜ਼ਾਲਿਮ ਬੱਚੇ ਉਤ੍ਹਾਂ ਉਛਾਲ ਕੇ ਹੇਠ ਤੇਗਾਂ ਕੂਲੇ ਮੂਲੀਆਂ ਵਾਂਗ ਚਿਰਵਾਇ ਜ਼ਾਲਿਮ ਬੱਚੇ ਚੀਰਕੇ ਕਰ ਕੇ ਟੁਕੜੇ ਜੀ ਝੋਲੀ ਮਾਵਾਂ ਦੀ ਵਿਚ ਸੁਟਾਇ ਜ਼ਾਲਿਮ ਅੰਗ ਕੱਟ ਪਰੋ ਕੇ ਹਾਰ ਕਈ ਉਨ੍ਹਾਂ ਮਾਵਾਂ ਦੀ ਗਲੀਂ ਪਵਾਇ ਜ਼ਾਲਿਮ ਅੱਜ ਤਕ ਨ ਕਿਸੇ ਨੇ ਇਉਂ ਕੀਤੀ ਬੜੇ ਗਏ ਨੇ ਹੋ ਹਵਾਇ ਜ਼ਾਲਿਮ ਵੇਖ ਧਰਤ ਅਕਾਸ਼ ਭੀ ਰੋਇ ਡਾਢੇ ਮੰਨੂੰ ਜਹੇ ਨ ਜ਼ਰਾ ਸ਼ਰਮਾਇ ਜ਼ਾਲਿਮ ਪਈ ਦੇਸਪੁਕਾਰ ਕਰਤਾਰ ਸਿੰਘਾ ਭਾਰੇ ਜ਼ੁਲਮ ਜਾਂ ਕਰ ਦਿਖਾਇ ਜ਼ਾਲਿਮ +ਲਾਹੌਰ ਜਿਥੇ ਸਿੰਘਣੀਆਂ ਤੇ ਜ਼ੁਲਮ ਕੀਤੇ ਗਏ ਸਨ, ਓਥੇ ਸ਼ਹੀਦ ਗੰਜ ਸਮਾਧ ਭਾਈ ਤਾਰੂ ਸਿੰਘ ਜੀ ਦੇ ਦੱਖਣ ਵਲ ਹੈ ਓਹਨਾਂ ਸ਼ੀਰਖੋਰਾਂ ਬਚਿਆਂ ਦੀਆਂ ਹਡੀਆਂ ਜੋ ਭੋਰਿਆਂ ਵਿਚੋਂ ਨਿਕਲੀਆਂ ਹਨ ਓਹ ਜ਼ਾਲਮਾਂ ਦੇ ਜ਼ੁਲਮਾਂ ਦੀਆਂ ਨਿਸ਼ਾਨੀਆਂ ਦਸ ਰਹੀਆਂ ਹਨ, ਮੁਸਲਮਾਨਾਂ ਨੇ ਅੰਗਰੇਜ਼ਾਂ ਦੇ ਰਾਜ ਵਿਚ ਸ਼ਹੀਦ ਗੰਜ ਤੇ ਕਬਜ਼ਾ ਕਰਨ ਵਾਸਤੇ ਬੜਾ ਜ਼ੋਰ ਲਾਇਆ ਤੇ ਕਈ ਨਵੀਆਂ ਸ਼ਹੀਦੀਆਂ ਹੋਈਆਂ ਪਰ ਪੰਥ ਦੀ ਜਥੇਬੰਦੀ ਅਗੇ ਓਹਨਾਂ ਦੀ ਕੋਈ ਪੇਸ਼ ਨਾ ਗਈ । ਦੇਸ ਵਿਚ ਰੌਲਾ ਮੰਨੂੰ ਸਿੰਘਾਂ ਦੇ ਜਦੋਂ ਮਰਵਾਏ ਬੱਚੇ ਰੌਲਾ ਦੇਸ ਅੰਦਰ ਪਿਆ ਆ ਕਰਕੇ ਪਾਪੀ ਫਿਰਦੇ ਟੋਲਦੇ ਘਰਾਂ ਨਾਲ ਅੰਦਰ ਮੁਖਬਰਾਂ ਤਾਈਂ ਲਿਜਾ ਕਰਕੇ ਮਾਵਾਂ ਬੱਚਿਆਂ ਨੂੰ ਲੈਕੇ ਭੱਜ ਗਈਆਂ ਵਿਚ ਜੰਗਲਾਂ ਬੈਠੀਆਂ ਜਾ ਕਰਕੇ ਕਈਆਂ ਵਿਚ()ਭੜੋਲੀਆਂ ਲਿੰਬ ਰਖੇ ਡਰ ਜ਼ਾਲਿਮਾਂ ਪਾਸੋਂ ਛੁਪਾ ਕਰਕੇ ਦਿਨੇ ਵਿਚ ਭੜੋਲੀਆਂ ਲਿੰਬ ਜਾਵਣ ਰਾਤੀਂ ਜਾਂਦੀਆਂ ਦੁਧ ਪਿਲਾ ਕਰਕੇ ਕਈ ਵਿਚ ਕਮਾਦਾਂ ਦੇ ਛਪ ਰਹੀਆਂ ਬੱਚੇ ਜ਼ਾਲਮਾਂ ਪਾਸੋਂ ਲੁਕਾ ਕਰਕੇ ਮੀਰਾਂ ਕੋਟ ਦੀ +ਸਿੰਘਣੀ ਇਕ ਤਦੋਂ ੦ਦੁੰਦੂਰਾਮ ਦਾ ਡੇਰਾ ਤਕਾ ਕਰਕੇ ਓਥੇ ਛਪੀ ਸਿਪਾਹੀ ਸੀ ਮਗਰ ਗਏ ਲੈਣ ਲੱਗੇ ਤਲਾਸ਼ੀ ਬੁਲਾ ਕਰਕੇ ਮਾਈ ਵਿਚ ਕਮਾਦ ਦੇ ਵੜ ਗਈ ਬੱਚਾ ਗੋਦ ਦੇ ਵਿਚ ਉਠਾ ਕਰਕੇ †ਸਾਧੂ ਰਾਮ ਨੂੰ ਮੁਖਬਰਾਂ ਪੁਛ ਕੀਤੀ ਸੱਦ ਸਿੰਘਣੀ ਕਿਥੇ ? ਜਤਾ ਕਰਕੇ ਭੇਦ ਦਸਿਆ ਧਰਮੀ ਸਾਧ ਨੇ ਨਾ ਪੁੱਛ ਰਹੇ ਉਹਨੂੰ ਕੁਟਵਾ ਕਰਕੇ ਤੀਜੇ ਦਿਨ ਬੱਚਾ ਭੁਖ ਰੋਇ ਪਿਆ ਸੁਣਿਆਂ ਇਕ ਸੱਯਦ ਕੰਨ ਲਾ ਕਰਕੇ ਮੋਮਨ ਖਾਂ ਨੂੰ ਸੱਦ ਕੇ ਲੈ ਆਇਆ ਫੜੀ ਸਿੰਘਣੀ ਖੇਤ ਫੁਲਾ ਕਰਕੇ ਬੱਚਾ ਵਿਲਕਦਾ ਜ਼ਾਲਮਾਂ ਕਤਲ ਕੀਤਾ ਸਿਰੋਂ ਰੱਬ ਦਾ ਖੌਫ ਹਟਾ ਕਰਕੇ ਏਸੇ ਤਰ੍ਹਾਂ ਬਹੁਤੇ ਜ਼ੁਲਮ ਤਦੋਂ ਹੋਏ ਗਈਆਂ ਔਰਤਾਂ ਬਚ ਬਚਾ ਕਰਕੇ ਵਿਚ ਮਾਲਵੇ ਜਾ ਕਰਤਾਰ ਸਿੰਘਾ ਰੋਈਆਂ ਸਿੰਘਾਂ ਨੂੰ ਦੁਖ ਸੁਣਾ ਕਰਕੇ ()ਭਾਈ ਜਮੀਤ ਸਿੰਘ ਜੀ ਬੋਪਾਰਾਵਾਂ ਵਾਲੇ ਨੇ ਦਸਿਆ ਸੀ ਕਿ ਮੇਰੀ ਮਾਈ ਮੈਨੂੰ ਤੇ ਮੇਰੇ ਭਰਾ ਨੂੰ ਭੜੋਲੀ ਵਿਚ ਲਿੰਬ ਗਈ ਤੇ ਆਪ ਤਿੰਨ ਦਿਨ ਕਮਾਦ ਵਿਚ ਛੁਪੀ ਰਹੀ ਤੇ ਚੌਥੇ ਦਿਨ ਪਿਛੋਂ ਸਾਨੂੰ ਆਪੇ ਹੀ ਕਢਿਆ। (ਤਵਾਰੀਖ ਖਾਲਸਾ) +ਭਾਈ ਰਤਨ ਸਿੰਘ ਜੀ ਜਿਨ੍ਹਾਂ ਨੇ ਪੰਥ ਪ੍ਰਕਾਸ਼ ਬਣਾਇਆ ਸੀ ਉਹ ਲਿਖਦੇ ਹਨ ਕਿ ਸਾਡੀ ਮਾਈ ਤੇ ਸਾਡੀ ਦਾਦੀ ਜੀ ਸਨ । ੦ਪੰਡੋਰੀ । †ਇਹ ਦੁੰਦੂ ਰਾਮ ਬੈਰਾਗੀ ਦਾ ਪੋਤਰਾ ਸੀ । ਸਿੰਘਣੀਆਂ ਨੇ ਮਾਲਵੇ ਵਿਚ ਪਹੁੰਚ ਆਪਣੇ ਦੁਖ ਸਿੰਘਾਂ ਨੂੰ ਦੱਸਣੇ ਤੁਸੀਂ ਮਾਲਵੇ ਦੇ ਵਿਚ ਆਇ ਬੈਠੇ ਪਿਛੋਂ ਜ਼ਾਲਮਾਂ ਜ਼ੁਲਮ ਕਮਾਇ ਬਹੁਤੇ ਖਾਲੀ ਪਿਆ ਮੈਦਾਨ ਪੰਜਾਬ ਅੰਦਰ ਸ਼ੋਰ ਹਾਕਮਾਂ ਹੈਨ ਉਠਾਇ ਬਹੁਤੇ ਬੱਚੇ ਬੱਚੀਆਂ ਤੀਵੀਆਂ ਫੜ ਬੁੱਢੇ ਦੇ ਦੇ ਕੇ ਦੁਖ ਮਰਵਾਇ ਬਹੁਤੇ ਮਾਝੇ ਵਿਚ ਭਾਰੀ ਕਹਿਰ ਵਰਤ ਰਿਹਾ ਦੁਖ ਔਰਤਾਂ ਤਾਈਂ ਪੁਚਾਇ ਬਹੁਤੇ ਫੌਜਾਂ ਫਿਰਦੀਆਂ ਪਿੰਡਾਂ ਦੇ ਵਿਚਸਾਰੇ ਬੱਚੇ ਸਿੰਘਾਂ ਦੇ ਪਕੜ ਮੰਗਵਾਇ ਬਹੁਤੇ ਕੋਂਹਦੇ ਬੱਕਰੇ ਵਾਂਗ ਅਞਾਣਿਆਂ ਨੂੰ ਮਾਰ ਮਾਵਾਂ ਦੀ ਝੋਲੀ ਪਵਾਇ ਬਹੁਤੇ ਫਿਰਨ ਨੱਠੀਆਂ ਬੱਚਿਆਂ ਵਾਲੀਆਂ ਜੀ ਚਾਰ ਤਰਫ ਹੀ ਦੁਖੜੇ ਛਾਇ ਬਹੁਤੇ ਮਾਝੇ ਵਿਚ ਤੂਫਾਨ ਹੈ ਆਯਾ ਭਾਰਾ ਬੇਗੁਨਾਹ ਹਨ ਬਾਲ ਸਤਾਇ ਬਹੁਤੇ ਕੈਦ ਸੈਂਕੜੇ ਤੀਵੀਆਂ ਕਰ ਲਈਆਂ ਜ਼ੋਰ ਮੰਨੂੰ ਨੇ ਉਨ੍ਹਾਂ ਉਤੇ ਢਾਹਿ ਬਹੁਤੇ ਪਹੁੰਚੋ ਝਬਦੇ ਤੁਸੀਂ ਕਰਤਾਰ ਸਿੰਘਾ ਕਰ ਜ਼ਾਲਮਾਂ ਜ਼ੁਲਮ ਦਿਖਾਇ ਬਹੁਤੇ ਤਥਾ ਮੌਤੋਂ ਡਰਦੇ ਮਾਝੇ ਨੂੰ ਛੱਡ ਆਇ ਲਾਂਭੇ ਆਣ ਬੈਠੇ ਤੱਕ ਦਾਓ ਸਾਰੇ ਪਿਛੇ ਤੀਵੀਆਂ ਦੇ ਭਾ ਦੀ ਬਣੀ ਔਖੀ ਸ਼ਰਮ ਕਰਕੇ ਤੁਸੀਂ ਸ਼ਰਮਾਓ ਸਾਰੇ ਜੇਕਰ ਮਰਨ ਤੋਂ ਡਰਕੇ ਆਣ ਬੈਠੇ ਅਗੋਂ ਸਿੰਘ ਨਾ ਹੁਣ ਅਖਵਾਓ ਸਾਰੇ ਆਨ ਮਾਨ ਤੇ ਸ਼ਾਨ ਸਭ ਨਸ਼ਟ ਹੋਵਣ ਲੜਨ ਮਰਨ ਤੋਂ ਜੇ ਖੌਫ ਖਾਓ ਸਾਰੇ ਛਡ ਦਿਹੋ ਹਥਿਆਰ ਕਿਰਸਾਨ ਬਣਕੇ ਫੜੋ ਜੰਘੀਆਂ ਹੱਲ ਚਲਾਓ ਸਾਰੇ ਛਡ ਦਿਹੋ ਖਿਆਲ ਸਰਦਾਰੀਆਂ ਦੇ ਕਰੋ ਖੇਤੀਆਂ ਜੱਟ ਸਦਾਓ ਸਾਰੇ ਪੱਗਾ ਦਿਹੋ ਅਸੀਂ ਬੰਨ੍ਹ ਲੜ ਮਰੀਏ ਬਣ ਤੀਵੀਆਂ ਘੱਘਰੇ ਪਾਓ ਸਾਰੇ ਤੁਹਾਡੇ ਜੀਊਣ ਦਾ ਹੱਜਕੀ ਖਾਲਸਾ ਜੀ ਜ਼ਰਾ ਪਿਛ੍ਹਾਂ ਨੂੰ ਧਯਾਨ ਲਗਾਓ ਸਾਰੇ ਬੱਚੇ ਬੱਚੀਆਂ ਔਰਤਾਂ ਤੁਸਾਂ ਦੀਆਂ ਆਈਆਂ ਵੈਰੀਆਂ ਹੱਥੀਂ ਲਜਾਓ ਸਾਰੇ ਯਾਂ ਤੇ ਚੱਲ ਲੜ ਮਰੋ ਕਰਤਾਰ ਸਿੰਘਾ ਸਿੰਘ ਪੁਣੇ ਨੂੰ ਨਹੀਂ ਤਜਾਓ ਸਾਰੇ ਸਿੰਘਾਂ ਨੇ ਸਿੰਘਣੀਆਂ ਦੇ ਦੁਖ ਸੁਣਕੇ ਮਾਲਵੇ ਵਿਚੋਂ ਧਾਈ ਕਰਨੀ ਸਿੰਘਾਂ ਸੁਣੇ ਪੰਜਾਬ ਦੇ ਹਾਲ ਸਾਰੇ ਖੂਨ ਅੱਖੀਆਂ ਦੇ ਵਿਚ ਛਾਯਾ ਏ ਤਾਹਨੇ ਮਾਰ ਸੂਵਾਣੀਆਂ ਜਿਗਰ ਸਾੜੇ ਉਤੇ ਜ਼ਖ਼ਮਾਂ ਲੂਣ ਛਿੜਕਾਯਾ ਏ ਬੈਠ ਸਿੰਘਾਂ ਨੇ ਗੁਰਮਤਾ ਸੋਧਿਆ ਸੀ ਭੈੜੇ ਮੰਨੂੰ ਤੂਫਾਨ ਮਚਾਯਾ ਏ ਫੜ ਤੀਵੀਆਂ ਬੁਢੜੇ ਬਾਲ ਬਚੇ ਬੇਗੁਨਾਹਾਂ ਨੂੰ ਮਾਰ ਮੁਕਾਯਾ ਏ ਦੁਖ ਸਿੰਘਾਂ ਨੂੰ ਆਪਣੇ ਭੁਲ ਗਏ ਜੋਸ਼ ਦਿਲਾਂ ਦੇ ਵਿਚ ਸਮਾਯਾ ਏ ਜਥੇ ਨੇੜਿਓਂ ਤੇੜਿਓਂ ਹੋਇ ਕੱਠੇ ਕੂਚ ਦੇਸ ਦੇ ਵਲ ਬੁਲਾਯਾ ਏ ਮੰਨੂੰ ਕੰਨੂੰ ਦੀ ਕਰੀਏ ਸੋਧ ਚੱਲ ਕੇ ਜਿਸ ਬੜਾ ਤੂਫਾਨ ਉਠਾਯਾ ਏ ਕੱਠਾ ਹੋ ਕੇ ਦਲ ਕਰਤਾਰ ਸਿੰਘਾ ਵਲ ਦੇਸ ਦੇ ਝੱਬਦੇ ਧਾਯਾ ਏ ਮੀਰ ਮੰਨੂੰ ਦਾ ਮਰਨਾ ਓਧਰ ਸਿੰਘ ਸਤਲੁਜ ਨੂੰ ਟੱਪ ਆਏ ਏਧਰ ਦੇਸ ਅੰਦਰ ਹਾਹਾ ਕਾਰ ਹੋਯਾ ਬੇਗੁਨਾਹਾਂ ਦੀ ਸੁਣੀ ਪੁਕਾਰ ਗਈ ਹੁਕਮ ਆਣ ਕੇ ਸਖਤ ਕਰਤਾਰ ਹੋਯਾ ਪਾਓ ਦੋਜ਼ਖੀਂ ਮੰਨੂੰ ਚੰਡਾਲ ਤਾਈਂ ਕਾਲ ਓਸਦੇ ਸਿਰ ਅਸਵਾਰ ਹੋਯਾ ਇਕ ਦਿਨ ਸ਼ਿਕਾਰ ਨੂੰ ਨਿਕਲਿਆ ਜੀ ਵਲ ਜੰਗਲਾਂ ਕਰ ਮੁਹਾਰ ਹੋਯਾ ਅਗੋਂ ਟੱਕਰੇ ਸਿੰਘ ਤੇ ਪਿਛ੍ਹਾਂ ਨੱਠਾ ਉੱਖੜ ਆਸਣੋਂ ਗਿਆ ਬੇਜ਼ਾਰ ਹੋਯਾ ਡਿੱਗ ਪਿਆ ਰਕਾਬ ਵਿਚ ਪੈਰ ਅੜਿਆ ਜਾਂਦੀ ਪੇਸ਼ ਨਾ ਬੜਾ ਲਾਚਾਰ ਹੋਯਾ ਘੋੜਾ ਡਰ ਨੱਠਾ ਵਾਹਣਾਂ ਵਿਚ ਲੈਕੇ ਮੰਨੂੰ ਧੂਹੀਦਾ ਵਾਂਗ ਮੁਰਦਾਰ ਹੋਯਾ ਤੂੰਬੇ ਉਡ ਗਏ ਝਾੜੀਆਂ ਨਾਲ ਅੜਕੇ ਮਰਿਆ ਕੁਤੇ ਦੀ ਮੌਤ ਸ਼ੁਮਾਰ ਹੋਯਾ ਨਾਲ ਗਿਆ ਨ ਪਾਪੀ ਦੇ ਕੁਝ ਭੀ ਜੀ ਭਾਗੀ ਦੋਜ਼ਖਾਂ ਦਾ ਗੁਨ੍ਹਾਗਾਰ ਹੋਯਾ ਬਦੀ ਲੈਗਿਆ ਨਾਲ ਕਰਤਾਰ ਸਿੰਘਾ ਕਾਲਾ ਮੂੰਹ ਓਹਦਾ ਆਖਰਕਾਰ ਹੋਯਾ ਸਿੰਘਾਂ ਦਾ ਧਾਵਾ ਲੋਥ ਮੰਨੂੰ ਦੀ ਲੈ ਲਾਹੌਰ ਗਏ ਏਧਰ ਸਿੰਘਾਂ ਨੇ ਫਤਹ ਗਜਾ ਦਿਤੀ ਪਏ ਬਿਜਲੀ ਦੇ ਵਾਂਗ ਆਨ ਕਿਧਰੋਂ ਫੌਜ ਮੰਨੂੰ ਦੀ ਮਾਰ ਖਪਾ ਦਿਤੀ ਅਚਨਚੇਤ ਹੀ ਆ ਪਏ ਸਿੰਘ ਬਹੁਤੇ ਵਿਚ ਵੈਰੀਆਂ ਹਿਲਜੁਲੀ ਪਾ ਦਿਤੀ ਫੌਜ ਨੱਠ ਗਈ ਛੱਡ ਠਕਾਣਿਆਂ ਨੂੰ ਪਿਛੇ ਖਾਲਸੇ ਤੇਗ ਖੜਕਾ ਦਿਤੀ ਲੁਟ ਲਿਆ ਪੈ ਸਾਜ਼ ਸਾਮਾਨ ਸਾਰਾ ਧਰਤੀ ਖੂਨ ਦੇ ਨਾਲ ਨੁਲ੍ਹਾ ਦਿਤੀ ਮੋਮਨ ਖਾਂ ਲਾਹੌਰ ਨੂੰ ਦੌੜ ਗਿਆ ਸ਼ੇਖੀ ਸਾਰੀ ਹੀ ਸਿੰਘਾਂ ਭੁਲਾ ਦਿਤੀ ਗਸ਼ਤੀ ਫੌਚ ਭੀ ਲਾਂਭੇ ਹੋ ਗਈ ਸਿੰਘਾਂ ਕਰ ਹਨੇਰੀ ਬਰਪਾ ਦਿਤੀ ਬੰਦਾਂ ਲਈਆਂ ਛੁਡਾ ਕਰਤਾਰ ਸਿੰਘਾ ਪਈ ਬਿਪਤਾ ਸਿਰੋਂ ਮਿਟਾ ਦਿਤੀ ਵਾਕ ਕਵੀ ਬੰਦਾਂ ਸਾਰੀਆਂ ਲਈਆਂ ਛੁਡਾ ਸਿੰਘਾਂ ਦਰਦਾਂ ਉਨ੍ਹਾਂ ਦੇ ਨਾਲ ਵੰਡਾਈਆਂ ਜੀ ਬੱਚੇ ਜਿਹਨਾਂ ਦੇ ਹੋ ਸ਼ਹੀਦ ਗਏ ਹਮਦਰਦੀਆਂ ਬਹੁਤ ਜਤਾਈਆਂ ਜੀ ਭੈਣਾਂ ਦੁਖੀਆਂ ਦੀ ਦਾਰੀ ਬਹੁਤ ਕੀਤੀ ਸਨਬੰਧੀਆਂ ਤਾਈਂ ਮਿਲਾਈਆਂ ਜੀ ਮਿਲੇ ਪਤੀ ਭਰਾ ਤੇ ਦੁਖ ਵੰਡੇ ਖਬਰ ਦੇ ਦੇ ਘਰੀਂ ਪੁਚਾਈਆਂ ਜੀ ਸੁਣ ਸੁਣਕੇ ਉਨ੍ਹਾਂ ਦੇ ਸਿਦਕ ਉਚੇ ਜਥੇਦਾਰਾਂ ਨੇ ਬਹੁਤ ਸਲਾਹੀਆਂ ਜੀ ਲੋਥ ਮੰਨੂੰ ਦੀ ਸੁਣੋ ਕਰਤਾਰ ਸਿੰਘਾ ਰੋਲੀ ਜਿਸ ਤਰਾਂ ਉਹਦੇ ਸਿਪਾਹੀਆਂ ਜੀ ਮੰਨੂੰ ਦੀ ਲੋਥ ਗਈ ਮੰਨੂੰ ਦੀ ਲੋਥ ਲਾਹੌਰ ਅੰਦਰ ਵੇਖ +ਬੇਗਮ ਪਿੱਟਣਾ ਪਾਯਾ ਸੀ ਮੋਯਾ ਸਿਰੋਂ ਖਾਵੰਦ ਰੰਡੀ ਹੋਇ ਗਈ ਆਣ ਗ਼ਮਾਂ ਨੇ ਉਹਨੂੰ ਦਬਾਯਾ ਸੀ ਓਧਰ ਮੰਨੂੰ ਦੇ ਕਰਮਾਂ ਨੇ ਹੋ ਹਾਜ਼ਰ ਆਣ ਨਵਾਂ ਸਿਆਪਾ ਹਲਾਯਾ ਸੀ ਤਲਬ ਮਿਲੀ ਛਿਮਾਹੀ ਦੀ ਫੌਜ ਨੂੰ ਨ ਫੌਜੀ ਲੋਕਾਂ ਨੇ ਆ ਰੌਲਾ ਪਾਯਾ ਸੀ ਸਾਡੀ ਗਿਣਕੇ ਤਲਬ ਅਦਾ ਹੋਵੇ ਦੱਬਣ ਦਿਆਂਗੇ ਪਿਛੋਂ ਸੁਣਾਯਾ ਸੀ ਜਦ ਤਕ ਨਾ ਸਾਡਾ ਹਿਸਾਬ ਤਾਰੋ ਲੋਥ ਰਹੇਗੀ ਪਈ ਜਤਾਯਾ ਸੀ ਡਾਢੀ ਹੋਈ ਲਾਚਾਰ ਮੁਰਾਦ ਬੇਗਮ ਸ਼ੋਰ ਫੌਜੀਆਂ ਬਹੁਤ ਵਧਾਯਾ ਸੀ ਛੇ ਦਿਨ ਪਈ ਲੋਥ ਰਹੀ ਰੁਲਦੀ ਬਦਬੂ ਨੇ ਜ਼ੋਰ ਉਠਾਯਾ ਸੀ ਮੰਨੂੰ ਪਾਪੀ ਦਾ ਮੁਰਦਾ ਖਰਾਬ ਹੋਯਾ ਕਾਲਾ ਮੂੰਹ ਜਹਾਨ ਕਰਾਯਾ ਸੀ ਅਾਖਰ ਬੇਗਮ ਨੇ ਤੰਗ ਪੈ ਕਰਕੇ ਕੁਝ ਜ਼ੇਵਰ ਗਹਿਣੇ ਰਖਾਯਾ ਸੀ ਤਾਰੀ ਤਲਬ ਸਿਪਾਹ ਦੀ ਤੰਗ ਹੋ ਕੇ ਫੇਰ ਲੋਥ ਦੇ ਤਾਈਂ ਦਫਨਾਯਾ ਸੀ ()ਬੱਚਾ ਰਹਿਗਿਆ ਮੰਨੂੰ ਦਾ ਬਹੁਤ ਛੋਟਾ ਉਹਨੂੰ ਤਖਤ ਦੇ ਉਤੇ ਬੈਠਾਯਾ ਸੀ ਮੋਮਨ ਖਾਂ ਓਹਦੇ ਅਗੇ ਕਾਇਮ ਹੋਯਾ ਕੰਮ ਬੇਗਮ ਸਾਰਾ ਚਲਾਯਾ ਸੀ ਅਠਾਰਾਂ ਸੌ ਸੀ ਤੇਰਾਂ ਕਰਤਾਰ ਸਿੰਘਾ ਮੰਨੂੰ ਮਰਕੇ ਨਰਕ ਸਿਧਾਯਾ ਸੀ +ਮੰਨੂੰ ਦੀ ਔਰਤ ਦਾ ਨਾਮ ਮੁਰਾਦ ਬੇਗਮ ਸੀ । ਤਵਾਰੀਖ ਅਹਿਮਦੀ ਵਿਚ ਮੁਗਲਾਨੀ ਬੇਗਮ ਭੀ ਲਿਖਿਆ ਹੈ। ()ਅਮੀਨਉਦੀਨ ੩ ਸਾਲ ਦੀ ਉਮਰ ਦਾ ਲੜਕਾ । ਲਾਹੌਰ ਦੀ ਬਦ ਇੰਤਜ਼ਾਮੀ ਬੇਗਮ ਪੁਤ ਦੀ ਹੋ ਸਰਬ੍ਰਾਹ ਬੈਠੀ ਮੋਮਨ ਮੀਰ ਨੂੰ ਨਾਇਬ ਬਣਾਇ ਲਿਆ ਓਹ ਤੁੰਦ ਮਿਜਾਜ ਸ਼ਰਾਰਤੀ ਸੀ ਓਸ ਦਿਲ ਹੰਕਾਰ ਸਮਾਇ ਲਿਆ ਬੇਗਮ ਉਸਦੇ ਹੱਥਾਂ ਤੇ ਚੜ੍ਹ ਗਈ ਮੋਮਨ ਖਾਂ ਨੇ ਕਦਰ ਵਧਾਇ ਲਿਆ ਜਿੰਨੇ ਖਾਨ ਅਮੀਰ ਵਜ਼ੀਰ ਹੈਸਨ ਕਦਰ ਉਨ੍ਹਾਂ ਦਾ ਖੋਹ ਘਟਾਇ ਲਿਆ ਉਹ ਵੇਖ ਬੇਕਦਰੀ ਹਟੇ ਪਿਛੇ ਵਿਚ ਦਿਲਾਂ ਦੇ ਵੈਰ ਰਖਾਇ ਲਿਆ ਇੰਤਜ਼ਾਮ ਢਿੱਲਾ ਸਾਰਾ ਆਣ ਪਿਆ ਕੰਮ ਮੋਮਨ ਮੀਰ ਗਵਾਇ ਲਿਆ ਏਸ ਵਕਤ ਨੂੰ ਸਿੰਘ ਭੀ ਸਮਝ ਗਏ ਉਨ੍ਹਾਂ ਫਾਇਦਾ ਚੰਗਾ ਉਠਾਇ ਲਿਆ ਖਬਰ ਸਭ ਦੀ ਲਈ ਕਰਤਾਰ ਸਿੰਘਾਂ ਜਿੰਨਾਂ ਸੀ ਅਧਮੂਲ ਮਚਾਇ ਲਿਆ ਸਿੰਘਾਂ ਨੇ ਮੁਖਬਰਾਂ ਨੂੰ ਸੋਧਣਾ ਜਿਨ੍ਹਾਂ ਮੁਖਬਰਾਂ ਸਿੰਘਾਂ ਦੇ ਬੱਚਿਆਂ ਨੂੰ ਫੜ ਫੜਕੇ ਕਤਲ ਕਰਵਾਯਾ ਸੀ ਦੁਖ ਤੀਵੀਆਂ ਨੂੰ ਦਿਤੇ ਪਾਪੀਆਂ ਨੇ ਬਣ ਮੁਖਬਰ ਜਿਨ੍ਹਾਂ ਫੜਾਯਾ ਸੀ ਉਹ ਜ਼ਾਲਿਮ ਰੜਕਦੇ ਛਾਤੀਆਂ ਤੇ ਸਿੰਘਾਂ ਉਨ੍ਹਾਂ ਤੇ ਹੱਥ ਉਠਾਯਾ ਸੀ ਵੇਲਾ ਵੇਖ ਕੇ ਦੇਸ ਦੇ ਵਿਚ ਧਸ ਗਏ ਨਵੇਂ ਸਿਰੇ ਪੈ ਸ਼ੋਰ ਮਚਾਯਾ ਸੀ ਸੋਧੇ ਖਾਨ ਅਮੀਰ ਤੇ ਚੌਧਰੀ ਸਭ ਹੱਥ ਜ਼ਾਲਿਮਾਂ ਨੂੰ ਚੰਗਾ ਲਾਯਾ ਸੀ ਚੁਗਲਬਾਜ਼ ਕੁੱਤੇ ਚੁਣ ਚੁਣ ਮਾਰੇ ਜਿਨ੍ਹਾਂ ਰਲ ਕੇ ਕਹਿਰ ਕਮਾਯਾ ਸੀ ਨੂਰਦੀਨ ਦੀ ਲੁੱਟੀ ਸਰਾਇ ਪਹਿਲਾਂ ਫੇਰ ()ਪੱਟੀ ਨੂੰ ਪੱਟ ਵਗਾਹਯਾ ਸੀ ਕਲਾਨੌਰ ਤੇ ਕੋਟ ਪਠਾਨ ਸੋਧੇ ਤੇ ੦ਸੁਜਾਨਪੁਰੇ ਨੂੰ ਉਡਾਯਾ ਸੀ ਲੁੱਟੇ ਜਾ ਮਜੀਠੀਏ ਗਿਲ ਸਾਰੇ ਹਿੰਦਾਲੀਆਂ ਨੂੰ ਜਾ ਰੁਵਾਯਾ ਸੀ ਕਰਮੇ ਛੀਨੇ ਦਾ ਰੋੜ੍ਹਿਆ ਜਾ ਬੇੜਾ +ਖੇੜਾ ਰਾਮੇ ਰੰਧਾਵੇ ਦਾ ਢਾਯਾ ਸੀ ਸੈਦੇਵਾਲ ਦਿਆਲੇ ਦੀ ਜੜ੍ਹ ਪੁੱਟੀ †ਭੂਰੇਵਾਲਾ ਨਿਵਾਹੂ ਮੁਕਾਯਾ ਸੀ ਮੁੱਢ ਪੁਟਿਆ ਜਾ ਮਢਿਆਲੀਆਂ ਦਾ ਤੇ ਨੁਸ਼ਹਿਰੀਆਂ ਨੂੰ ਜਾ ਰੁੜ੍ਹਾਯਾ ਸੀ ਰੰਘੜ ਮਾਰ ਬੁਤਾਲੀਏ ਪਾਰ ਕੀਤੇ ਜਾ ਬੁੰਡਾਲੀਆ ਨੂੰ ਤਾ ਦੁਵਾਯਾ ਸੀ ਮਾਹਲਪੁਰੋਂ ਗੁਲਾਬਾ ਜਾ ਤੋੜਯੋ ਨੇ ਫਗਵਾੜੀਆਂ ਮੁੱਢ ਪੁਟਾਯਾ ਸੀ ਏਸੇ ਤਰਾਂ ਜਿਨਾਂ ਨਾਲ ਹਾਕਮਾਂ ਦੇ ਰਲ ਸਿੰਘਾਂ ਦੇ ਤਾਈਂ ਦੁਖਾਯਾ ਸੀ ਬਾਲ ਬੱਚੇ ਸਿੰਘਾਂ ਦੀਆਂ ਤੀਵੀਆਂ ਨੂੰ ਦੱਸ ਦੱਸ ਕੇ ਜਿਨ੍ਹਾਂ ਫੜਾਯਾ ਸੀ ਮਾਰੇ ਚੁਣਕੇ ਸਿੰਘਾਂ ਨੇ ਦੇਸ ਵਿਚੋਂ ਸਿਰੋਂ ਸੱਜਰਾ ਕਰਜ਼ ਇਹ ਲਾਹਯਾ ਸੀ ਮਿਲੇ ਜੈਸੇ ਨੂੰ ਤੈਸੇ ਕਰਤਾਰ ਸਿੰਘਾ ਧਮ੍ਹਾ ਚੁਗਲ ਖੋਰਾਂ ਸਿਰ ਛਾਯਾ ਸੀ ()ਪੱਟੀ ਵਿਚ ਭੀ ਸਿੰਘਾਂ ਨਾਲ ਬਹੁਤ ਸਖਤੀਆਂ ਹੋਈਆਂ ਸਨ। ੦ਸੁਜਾਨ ਪੁਰ ਲੱਖੂ ਪਾਪੀ ਦੀ ਧੀ ਵਿਆਹੀ ਹੋਈ ਸੀ ਤੇ ਘੱਲੂਘਾਰੇ ਦੇ ਵੇਲੇ ਇਸਦੇ ਕੁੜਮਾਂ ਨੇ ਸਿੰਘਾਂ ਨੂੰ ਬਹੁਤ ਤਕਲੀਫ ਪੁਚਾਈ ਸੀ । +ਘਣੀਏ ਕਿਆਂ ਤੋਂ । †ਭੂਰੇ ਜ਼ਿਲਾ ਲਾਹੌਰ ਵਿਚ ਇਕ ਪਿੰਡ ਹੈ। ਵਾਕ ਕਵੀ ਪਿਆ ਦੇਸ ਦੇ ਵਿਚ ਜਾਂ ਆਣ ਰੌਲਾ ਬੇਗਮ ਮੋਮਨ ਖਾਂ ਚੜ੍ਹਾਇ ਦਿਤਾ ਗਸ਼ਤੀ ਫੌਜ ਉਹਦੇ ਨਾਲ ਟੋਰ ਦਿਤੀ ਓਸ ਜ਼ਾਲਮ ਸ਼ੋਰ ਮਚਾਇ ਦਿਤਾ ਥਾਂ ਅਮਨ ਦੇ ਪਾਈ ਬੇਅਮਨੀ ਜੀ ਗਦਰ ਦੇਸ ਦੇ ਵਿਚ ਉਠਾਇ ਦਿਤਾ ਸਿੰਘ ਲਾਂਭ ਝੱਲਾਂ ਵਿਚ ਚਲੇ ਗਏ ਵੇਲਾ ਕਰ ਕੇ ਸਮਝ ਟਪਾਇ ਦਿਤਾ ਮੋਮਨ ਖਾਂ ਦੇ ਹੱਥ ਨਾ ਸਿੰਘ ਆਏ ਲੁਟ ਦੇਸ ਬਰਬਾਦ ਕਰਾਇ ਦਿਤਾ ਬੈਠਾ ਆਣ ਲਾਹੌਰ ਕਰਤਾਰ ਸਿੰਘਾ ਫਿਰਦੀ ਫੌਜ ਰਹੀ ਰੌਲਾ ਵਧਾਇ ਦਿਤਾ ਸਰਦਾਰ ਬਾਘ ਸਿੰਘ ਦਾ ਮਰਨਾ ਮੋਮਨ ਵਿਚ ਲਾਹੌਰ ਦੇ ਜਾ ਬੈਠਾ ਏਧਰ ਓਧਰ ਫਿਰ ਫਿਰਾ ਕਰਕੇ ਅਗੇ ਸਿੰਘ ਰਹੀ ਪਿਛੇ ਫੌਜ ਫਿਰਦੀ ਗਲ ਪਈ ਨਾ ਜ਼ੋਰ ਵਧਾ ਕਰਕੇ ਓਹਨੀਂ ਦਿਨੀਂ ਆਏ ਸਿੰਘ ਬਾਰ ਵਲੋਂ ਸ਼ੇਖੂ ਪੁਰੇ ਪਾਸੋਂ ਲੰਘੇ ਜਾ ਕਰਕੇ ਓਸ ਪਰਗਣੇ ਦੇ ਜੱਟ ਉਠ ਪਏ ਸਿੰਘ ਘੇਰ ਲਏ ਜ਼ੋਰ ਦਿਖਾ ਕਰਕੇ ਬਾਘ ਸਿੰਘ ਸ੍ਰਦਾਰ ਤੇ ਸਿੰਘ ਗਰਜਾ ਸਰਜਾ ਸਿੰਘ ਭੀ ਕਹਾਂ ਗਿਣਾ ਕਰਕੇ ਅਗੇ ਜਥੇ ਦੇ ਆਵੰਦੇ ਚਲੇ ਹੈਸਨ ਬੇਫਿਕਰ ਦਲੀਲ ਟਿਕਾ ਕਰਕੇ ਜੱਟਾਂ ਮੂਰਖਾਂ ਗੋਲੀ ਚਲਾ ਦਿਤੀ ਬਾਘ ਸਿੰਘ ਡਿੱਗਾ ਜ਼ਖਮ ਖਾ ਕਰਕੇ ਸਿੰਘ ਚਾਰ ਕੁ ਹੋਰ ਭੀ ਡਿਗ ਪਏ ਅਚਨਚੇਤ ਹੀ ਜਾਨ ਗਵਾ ਕਰਕੇ ਵੇਖ ਸਿੰਘਾਂ ਨੂੰ ਚੜ੍ਹ ਕਰੋਧ ਗਏ ਪਏ ਸੂਰਮੇ ਫਤਹ ਗਜਾ ਕਰਕੇ ਤੇਗਾਂ ਧੂਹ ਕੇ ਪੈ ਗਏ ਜਿਸ ਵੇਲੇ ਧਰੀ ਵਾਢ ਲੈ ਗਏ ਦਬਾ ਕਰਕੇ ਸੱਠ ਪੈਂਹਠ ਜਾਂ ਸਿੰਘਾਂ ਨੇ ਢਾਹ ਕੱਢੇ ਲਗੇ ਦੇਣ ਦੁਹਾਈ ਪਛਤਾ ਕਰਕੇ 'ਬਖਸ਼ੋ ਗੁਰੂ ਦੇ ਵਾਸਤੇ ਭੁੱਲ ਸਾਡੀ' ਲਗੇ ਕਰਨ ਤਰਲੇ ਘਿਘਿਆ ਕਰਕੇ ਸਿੰਘਾਂ ਤੇਗ ਮਿਆਨ ਦੇ ਵਿਚ ਕੀਤੀ ਸ਼ਰਨੀ ਡਿਗਿਆਂ ਤੇ ਤਰਸ ਖਾ ਕਰਕੇ ਬਾਘ ਸਿੰਘ ਮਰ ਗਿਆ ਕਰਤਾਰ ਸਿੰਘਾ ਜਾਂਦੀ ਪੇਸ਼ ਨ ਕਰਨ ਕੀ ਆ ਕਰਕੇ ਸਰਦਾਰ ਜੱਸਾ ਸਿੰਘ ਨੇ ਜਥੇਦਾਰ ਬਣਨਾ ਬਾਘ ਸਿੰਘ ਸਰਦਾਰ ਸੀ ਮੁਖੀ ਵਡਾ ਹੈਸੀ ਪੰਥ ਅੰਦਰ ਜਥੇਦਾਰ ਭਾਈ ਬੜਾ ਸੂਰਮਾ ਬਲੀ ਦਲੇਰ ਬਾਂਕਾ ਭਜਨੀਕ ਅਤੇ ਸ਼ਾਨਦਾਰ ਭਾਈ ਜੱਟਾਂ ਮੂਰਖਾਂ ਨੇ ਐਵੇਂ ਮਾਰ ਦਿਤਾ ਮੋਹਰੀ ਦਲਾਂ ਦਾ ਬਿਨਾਂ ਵਿਚਾਰ ਭਾਈ ਵਿਚ ਜੰਗ ਦੇ ਹੁੰਦਾ ਸ਼ਹੀਦ ਜੇਕਰ ਸਿੰਘ ਹੋਂਵਦੇ ਖੁਸ਼ੀ ਬਿਸਯਾਰ ਭਾਈ ਅਚਨਚੇਤ ਰਾਹ ਜਾਂਦਿਆਂ ਮਾਰਿਓ ਨੇ ਅੰਨ੍ਹੇ ਮੂਰਖ ਜਟ ਗਵਾਰ ਭਾਈ ਪੰਜਾਂ ਸਿੰਘਾਂ ਦਾ ਓਥੇ ਹੀ ਖਾਲਸੇ ਨੇ ਠਹਿਰ ਕਰ ਦਿਤਾ ਸਸਕਾਰ ਭਾਈ ਬਾਘ ਸਿੰਘ ਸ੍ਰਦਾਰ ਦੀ ਸ਼ੇਖੂਪੁਰੇ ਹੋਣੀ ਚਾਹੀਦੀ ਸੀ ਯਾਦਗਰ ਭਾਈ ਬਾਘ ਸਿੰਘ ਦਾ ਨਹੀਂ ਸੀ ਕੋਈ ਬੇਟਾ ਹੈਸੀ ਭਾਣਜਾ ਇਕ ਵਿਚਾਰ ਭਾਈ ੦ਜੱਸਾ ਸਿੰਘ ਸੀ ਓਸਦਾ ਨਾਮ ਸੋਹਣਾ ਚੰਗਾ ਸ਼ਕਲ ਵਾਲਾ ਹੋਣਹਾਰ ਭਾਈ ਥਾਂ ਓਸ ਦੇ ਲੈ ਜੱਸਾ ਸਿੰਘ ਤਾਈਂ ਜਥੇਦਾਰ ਕੀਤਾ ਸਰਦਾਰ ਭਾਈ ਜੱਸਾ ਸਿੰਘ ਹੋਯਾ ਇਕਬਾਲ ਵਾਲਾ ਅਗੇ ਲਿਖਾਂਗਾ ਹਾਲ ਸਵਾਰ ਭਾਈ ਸੁਣੋ ਹੋਰ ਪ੍ਰਸੰਗ ਕਰਤਾਰ ਸਿੰਘਾ ਹਿਰਦੇ ਵਿਚ ਪ੍ਰਤੀਤ ਨੂੰ ਧਾਰ ਭਾਈ ੦ਜੱਸਾ ਸਿੰਘ ਆਹਲੂਵਾਲੀਆ, ਇਸ ਸ੍ਰਦਾਰ ਦੇ ਕਾਰਨਾਮੇ ਦੇਖੋ ਪ੍ਰਕਾਸ਼ ਖਾਲਸਾ ਹਿਸਾ ਚੌਥਾ । ਮੀਰ ਮੰਨੂੰ ਦੇ ਪੁਤਰ ਅਮੀਨਉਦੀਨ ਦਾ ਮਰਨਾ ਮੀਰ ਮੰਨੂੰ ਦਾ ਪੁੱਤ ਸੀ ਬਹੁਤ ਛੋਟਾ ਆਣ ਚੀਚਕ ਨਾਲ ਬੀਮਾਰ ਹੋਯਾ ਗਈ ਪੇਸ਼ ਹਕੀਮਾਂ ਦੀ ਕੁਝ ਭੀ ਨਾ ਦਿਨੋ ਦਿਨ ਆ ਬੜਾ ਲਾਚਾਰ ਹੋਯਾ +ਕਈ ਦਿਨ ਬੀਮਾਰ ਰਹਿ ਮਰ ਗਿਆ ਫਿਕਰ ਬੇਗਮ ਸਿਰ ਅਸਵਾਰ ਹੋਯਾ ਤਾਜ ਤਖਤ ਦੀ ਓਸ ਨੂੰ ਆਣ ਪਈ ਗਮ ਓਸ ਦੇ ਦਿਲ ਨੂੰ ਭਾਰ ਹੋਯਾ ਖੁਸ ਜਾਇ ਨ ਤਖਤ ਲਾਹੌਰ ਮੈਥੋਂ ਏਸ ਗੱਲ ਦਾ ਖਾਸ ਵਿਚਾਰ ਹੋਯਾ ਹੈਸੀ ਰੰਨ ਛੱਨਾਰ ਕਰਤਾਰ ਸਿੰਘਾ ਸੁਝੀ ਓਸ ਨੂੰ ਕੰਮ ਸਵਾਰ ਹੋਯਾ +ਪਿਉ ਮਰਨ ਤੋਂ ਦਸ ਮਹੀਨੇ ਪਿਛੋਂ ਮਰ ਗਿਆ। ਮਈ ੧੭੪੫ । ਕਾਬਲੋਂ ਜਹਾਂਦਾਰ ਦਾ ਆਉਣਾ ਲਿਖ ਘਲਯੋ ਸੂ ਅਹਿਮਦ ਸ਼ਾਹ ਵਲੇ ਕੋਈ ਭੇਜ ਏਧਰ ਅਹਿਲਕਾਰ ਛੇਤੀ ਮੇਰਾ ਬਾਝ ਤੇਰੇ ਕੋਈ ਨਹੀਂ ਰਾਖਾ ਫੌਜਦਾਰ ਕੋਈ ਭੇਜ ਹੁਸ਼ਿਆਰ ਛੇਤੀ ਗਦਰ ਦੇਸ ਦੇ ਵਿਚ ਨਾ ਪੈ ਜਾਵੇ ਫੌਜ ਲੈ ਪਹੁੰਚੇ ਫੌਜਦਾਰ ਛੇਤੀ ਬਾਦਸ਼ਾਹ ਨੇ ਬੇਗਮ ਦੀ ਸੁਣੀ ਅਰਜ਼ੀ ਓਸ ਭੇਜ ਦਿਤਾ ਜਹਾਂਦਾਰ ਛੇਤੀ ਉਹ ਵਿਚ ਲਾਹੌਰ ਦੇ ਆਣ ਪਹੁੰਚਾ ਸਾਂਭ ਲਏ ਸਾਰੇ ਕਾਰਬਾਰ ਛੇਤੀ ਗੱਲ ਵਿਗੜੀ ਸਗੋਂ ਕਰਤਾਰ ਸਿੰਘਾ ਹੋਵੇ ਤਖਤ ਲਾਹੌਰ ਖਵਾਰ ਛੇਤੀ ਲਾਹੌਰ ਦੇ ਅਮੀਰਾਂ ਦਾ ਵਿਰੋਧ ਬੇਗਮ ਖੁਦ ਮੁਖਤਾਰ ਹੋ ਬੈਠ ਗਈ ਕਰਦੀ ਕਿਸੇ ਦੀ ਕੁਝ ਪ੍ਰਵਾਹ ਨ ਸੀ ਜ਼ੋਰ ਵਧਿਆ ਕਾਬਲ ਵਾਲਿਆਂ ਦਾ ਹੋਰ ਪੁੱਛਦੀ ਕਿਸੇ ਸਲਾਹ ਨ ਸੀ ਜਹਾਂਦਾਰ ਤੇ ਖਾਨ ਜਹਾਨ ਦੋਵੇਂ ਬਣੇ ਮੱਦਦੀ ਦਿਲ ਸਫਾ ਨ ਸੀ ਰਲਿਆ ਨਾਲ ਖੋਟਾ ਮੋਮਨ ਖਾਂ ਤੀਜਾ ਨਜ਼ਰ ਆਂਵਦਾ ਜਿਹਨੂੰ ਖੁਦਾ ਨ ਸੀ ਦਿਤੇ ਧੱਕ ਅਮੀਰ ਲਾਹੌਰੀਏ ਜੀ ਸੁਲਾਹਕਾਰ ਕੋ ਰਿਹਾ ਉਮਰਾ ਨ ਸੀ ਡਾਢੇ ਤੰਗ ਉਹ ਪਏ ਕਰਤਾਰ ਸਿੰਘਾ ਪੇਸ਼ ਉਨ੍ਹਾਂ ਦੀ ਜਾਂਵਦੀ ਕਾ ਨ ਸੀ ਤਥਾ ਤੰਗ ਬੇਗਮੋਂ ਪਏ ਅਮੀਰ ਸਾਰੇ ਵਿਚੇ ਵਿਚ ਹੀ ਓਹ ਖੁਨਸਾਇ ਰਹੇ ਦਖਲ ਦੇਵਣਾ ਉਹ ਸਾਰੇ ਛੱਡ ਬੈਠੇ ਦਿੱਲੀ ਖਬਰਾਂ ਲਿਖ ਪੁਚਾਇ ਰਹੇ ਓਧਰ ਖਾਲਸੇ ਨਾਲ ਭੀ ਮਿਲ ਕਰਕੇ ਗੋਂਦਾ ਗੁੱਝੀਆਂ ਕਈ ਗੁੰਦਾਇ ਰਹੇ ਜਿਵੇਂ ਕਾਬਲੀ ਜ਼ੋਰ ਹੋ ਦੂਰ ਜਾਵੇ ਉਹ ਬਣਤਰਾਂ ਰਲ ਬਣਾਇ ਰਹੇ ਸਾਰੇ ਬੇਗਮ ਦੇ ਬਰਖਿਲਾਫ ਹੋ ਕੇ ਸੋਚਾਂ ਵਿਚੇ ਹੀ ਵਿਚ ਸੋਚਾਇ ਰਹੇ ਫੁਟ ਏਥੇ ਭੀ ਪਈ ਕਰਤਾਰ ਸਿੰਘਾ ਕੰਮ ਹੁੰਦੇ ਜੋ ਰੱਬ ਨੂੰ ਭਾਇ ਰਹੇ ਜਹਾਂਦਾਰ ਤੇ ਮੋਮਨ ਖਾਂ ਦੇ ਅੱਤਿਆਚਾਰ ਜਹਾਂਦਾਰ ਤੇ ਮੋਮਨ ਖਾਂ ਦੋਵੇਂ ਰਲ ਮਿਲ ਸਲਾਹਾਂ ਪਕਾਨ ਲਗੇ ਤਾਜ ਤਖਤ ਦੇ ਸਿੰਘ ਨੇ ਬੜੇ ਵੈਰੀ ਓਹਨਾਂ ਤਾਈਂ ਮੁਕਾਓ ਸੁਣਾਨ ਲਗੇ ਗਸ਼ਤੀ ਫੌਜ ਲੈਕੇ ਦੋਵੇਂ ਚੜ੍ਹ ਬੈਠੇ ਸਿੰਘ ਲਾਂਭ ਹੋ ਝਟ ਲੰਘਾਨ ਲਗੇ ਸਿੰਘ ਹਥ ਨਾ ਆਉਂਦੇ ਉਨ੍ਹਾਂ ਦੇ ਜੀ ਫਿਰ ਦੇਸ ਵੈਰਾਨ ਕਰਾਨ ਲਗੇ ਮੋਮਨ ਖਾਂ ਨੇ ਅੰਤ ਸਲਾਹ ਕੱਢੀ ਮੀਰ ਮੰਨੂੰ ਦਾ ਕਸਬ ਕਮਾਨ ਲਗੇ ਫੜ ਸਿੰਘਾਂ ਦੇ ਸਾਕ ਕੁਟੰਬ ਸਾਰੇ ਬਾਲ ਬੱਚਿਆਂ ਤਈਂ ਮਰਵਾਨ ਲਗੇ ਹੋਲਾ ਫੇਰ ਆ ਦੇਸ ਦੇ ਵਿਚ ਪਿਆ ਲੋਕ ਦੁਖੀ ਹੋ ਬੁਰੇ ਕੁਰਲਾਨ ਲਗੇ ਸਿੰਘ ਨਿਕਲ ਆਏ ਛਡ ਝੱਲ ਸਾਰੇ ਛਾੱਪੇ ਮਾਰ ਕੇ ਫੌਜ ਮੁਕਾਨ ਲਗੇ ਮੋਮਨ ਖਾਂ ਉਤੇ ਸਿੰਘ ਦੰਦ ਪੀਂਹਦੇ ਹੱਥ ਆ ਜਾਇ ਵੇਲਾ ਤਕਾਨ ਲਗੇ ਡਰ ਛਾਪਿਆਂ ਤੋਂ ਜਹਾਂਦਾਰ ਮੋਮਨ ਪਿਛ੍ਹਾਂ ਹਟ ਕੇ ਮੂੰਹ ਛੁਪਾਨ ਲਗੇ ਆਪ ਵਿਚ ਲਾਹੌਰ ਦੇ ਆਣ ਵੜੇ ਓਥੇ ਬੈਠੇ ਹੀ ਹੁਕਮ ਚਲਾਨ ਲਗੇ ਰੌਲਾ ਪੈ ਰਿਹਾ ਸਾਰੇ ਕਰਤਾਰ ਸਿੰਘਾ ਵੇਖ ਖਾਨ ਅਮੀਰ ਪਛਤਾਨ ਲਗੇ ਅੱਘੜ ਸਿੰਘ ਨੇ ਮੋਮਨ ਖਾਂ ਦਾ ਸਿਰ ਕੱਟਣਾ ਮੋਮਨ ਖਾਂ ਨੇ ਬਹੁਤ ਹੀ ਅੱਤ ਚਾਈ ਸਿੰਘਾਂ ਨਾਲ ਸੀ ਵੈਰ ਕਮਾਯਾ ਉਸਨੇ ਓਹਦੇ ਮਾਰਨੇ ਨੂੰ ਸਿੰਘ ਤੱਕ ਰਹੇ ਹੈਸੀ ਬੜਾ ਅਧਮੂਲ ਮਚਾਯਾ ਉਸਨੇ ਬਾਹਰ ਨਿਕਲ ਲਾਹੌਰ ਤੋਂ ਜਾਇ ਨ ਉਹ ਭੇਦ ਸਿੰਘਾਂ ਦੇ ਦਿਲਦਾ ਪਾਯਾ ਉਸਨੇ ਅੱਘੜ ਸਿੰਘ ਆਯਾ ਓਹਦੇ ਮਾਰਨੇ ਨੂੰ ਰੂਪ ਮੁਗਲਾਂ ਵਾਲਾ ਬਣਾਯਾ ਉਸਨੇ ਇਕ ਦਿਨ ਮੋਮਨ ਗਿਆ ਸੈਰ ਕਰਨੇ ਕੰਢੇ ਰਾਵੀ ਦੇ ਧਿਆਨ ਲਗਾਯਾ ਉਸਨੇ ਪੈਦਲ ਹੋ ਲੱਗਾ ਫਿਰਨ ਨਦੀ ਕੰਢੇ ਘੋੜਾ ਨਫਰ ਦੇ ਤਾਈਂ ਫੜਾਯਾ ਉਸਨੇ ਅੱਘੜ ਸਿੰਘ ਭੀ ਓਸਦੇ ਮਗਰ ਲੱਗਾ ਵੇਲਾ ਮਾਰ ਦਾ ਠੀਕ ਤਕਾਯਾ ਉਸਨੇ ਨੇੜੇ ਹੋ ਕੇ ਸ਼ੇਰ ਦਾ ਝੁਟ ਕੀਤਾ ਸਿਰ ਮਾਰ ਕੇ ਤੇਗ ਉਠਾਯਾ ਉਠਾਯਾ ਉਸਨੇ ਦੂਜੇ ਹੱਥ ਕੀਤਾ ਨਫਰ ਪਾਰ ਸਮਝੋ ਸਿਰ ਲੈਕੇ ਘੋੜਾ ਦੁੜਾਯਾ ਉਸਨੇ ਅਗੇ ਪੰਥ ਦੇ ਜਾ ਕਰਤਾਰ ਸਿੰਘਾ ਸਿਰ ਰੱਖ ਵੱਡਾ ਜਸ ਪਾਯਾ ਉਸਨੇ ਅਮੀਰਾਂ ਤੇ ਸਿੰਘਾਂ ਦਾ ਦਾਬਾ ਮੋਮਨ ਖਾਂ ਗਿਆ ਕਤਲ ਹੋ ਜਦੋਂ ਡਰਦਾ ਬਾਹਰ ਸ਼ਹਿਰੋਂ ਫੇਰ ਜਾਇ ਕੋਈ ਨ ਸਿੰਘ ਫਿਰਦੇ ਕਾਲ ਦਾ ਰੂਪ ਧਰਕੇ ਮੂੰਹ ਕੱਲਾ ਦੁਕੱਲਾ ਦਿਖਾਇ ਕੋਈ ਨ ਬੈਠੇ ਖਾਨ ਅਮੀਰ ਸਭ ਹੋ ਠੰਢੇ ਵੱਲ ਸਿੰਘਾਂ ਦੇ ਵਾਗ ਉਠਾਇ ਕੋਈ ਨ ਚਾਹੇ ਬੇਗਮ ਬਦਲਾ ਲਾਂ ਝਬਦੇ ਫੌਜਦਾਰ ਲੈ ਫੌਜ ਨੂੰ ਧਾਇ ਕੋਈ ਨ ਆਖਰ ਖਾਂ ਅਜ਼ੀਜ਼ ਨੂੰ ਚਾੜ੍ਹਯੋ ਸੂ ਸਿੰਘ ਹੱਥ ਉਹਦੇ ਵਿਚ ਆਇ ਕੋਈ ਨ ਜਦੋਂ ਦਾਉ ਲਗੇ ਛਾਪੇ ਮਾਰ ਜਾਂਦੇ ਅੜ ਖੜ ਕੇ ਜੰਗ ਮਚਾਇ ਕੋਈ ਨ ਉਹ ਭੀ ਦਿਨ ਗੁਜ਼ਾਰ ਕੇ ਮੁੜ ਆਯਾ ਮੌਤ ਰਾਹ ਜਾਂਦੀ ਗਲ ਪਾਇ ਕੋਈ ਨ ਸਾਰੇ ਵੇਖ ਬੈਠੇ ਹੱਥ ਖਾਲਸੇ ਦੇ ਬਿਨਾਂ ਆਈ ਮੌਤੋਂ ਮਰਨਾ ਚਾਹਿ ਕੋਈ ਨ ਝੇੜੇ ਮੁਕਦੇ ਨਾ ਫੌਜੀ ਹਾਰ ਬੈਠੇ ਜਾਨ ਦੁਖਾਂ ਦੇ ਮੂੰਹ ਫਸਾਇ ਕੋਈ ਨ ਸਿੰਘ ਹੋਇ ਬੇਖਤਰ ਕਰਤਾਰ ਸਿੰਘਾ ਫੌਜ ਗੜੀ ਗਸ਼ਤੀ ਦਿਲ ਡਾਹਿ ਕੋਈ ਨ ੦ਮੀਰ ਭਿਖਾਰੀ ਖਾਂ ਦਾ ਕਤਲ ਹੋਣਾ ਬੇਗਮ ਉਮਰ ਜਵਾਨ ਤੇ ਖੂਬ ਸੂਰਤ ਕਾਮ ਕੁੱਦਿਆ ਉਸਦੇ ਆਨ ਅੰਦਰ ਹੈਸੀ ਖਾਨ ਭਿਖਾਰੀ ਜਵਾਨ ਸੋਹਣਾ ਭਲਾ ਲੋਕ ਸੀ ਪੱਕਾ ਈਮਾਨ ਅੰਦਰ ਬੇਗਮ ਓਸ ਉਪਰ ਆਣ ਡੋਲ ਗਈ ਉਸਨੂੰ ਸੱਦਿਆ ਖਾਸ ਮਕਾਨ ਅੰਦਰ ਮਨਸ਼ਾ ਆਪਣਾ ਸਾਫ ਹੀ ਜ਼ਾਹਰ ਕਰਦੀ ਫਸ ਗਈ ਸੀ ਦਾਮ ਸ਼ੈਤਾਨ ਅੰਦਰ ਓਹ ਬੰਦਗੀ ਦਾਰ ਈਮਾਨ ਵਾਲਾ ਰਹਿੰਦਾ ਸਦਾ ਸੀ ਖੌਫ ਭਗਵਾਨ ਅੰਦਰ ਓਹ ਫਸਿਆ ਨ ਓਹਦੀ ਵਿਚ ਫਾਹੀ ਖੱਟੀ ਨਾਹਿੰ ਬੁਰਿਆਈ ਜਹਾਨ ਅੰਦਰ ਬਹੁਤੇ ਲੋਭ ਤੇ ਡਰ ਦਿਖਾਇ ਥੱਕੀ ਰਿਹਾ ਸਾਬਤ ਆਪਣੇ ਸ਼ਾਨ ਅੰਦਰ ਓਸ ਰੰਨ ਛੱਨਾਰ ਨੇ ਕਹਿਰ ਕੀਤਾ ਉਹਨੂੰ ਰੱਖ ਕੇ ਖਾਸ ਨਿਸ਼ਾਨ ਅੰਦਰ ਦਿੱਤਾ ਕਤਲ ਕਰਵਾ ਸੀ ਹੈਂਸਯਾਰੀ ਝੂਠ ਦੋਸ਼ ਲਾਕੇ ਇਕ ਆਨ ਅੰਦਰ ਰੰਨਾਂ ਬੇਵਫਾ ਕਰਤਾਰ ਸਿੰਘ ਤਾਹੀਏਂ ਸਮਝੀਆਂ ਗਈਆਂ ਜਹਾਨ ਅੰਦਰ ੦ਭਿਖਾਰੀ ਖਾਂ ਨੇ ਇਹ ਸੁਨਹਿਰੀ ਮਸਜਿਦ ਜੋ ਲਾਹੌਰ ਡੱਬੀ ਬਾਜ਼ਾਰ ਵਿਚ ਹੈ,ਤਾਮੀਰ ਕਰਵਾਈ ਸੀ ਅਤੇ ਇਹ ਰੌਸ਼ਨ ਉੱਲ ਦੌਲਾ ਤੁਰੈ ਬਾਜ਼ ਖਾਂ ਜੋ ਮੰਨੂੰ ਦਾ ਵਜ਼ੀਰ ਸੀ ਉਸ ਦਾ ਪੁਤਰ ਸੀ। ਲਾਹੌਰ ਦੇ ਅਮੀਰਾਂ ਨੇ ਗਾਜ਼ੀਦੀਨ ਦਿਲੀ ਦੇ ਵਜ਼ੀਰ ਨੂੰ ਲਿਖਣਾ ਖਾਂ +ਭਿਖਾਰੀ ਨੂੰ ਬੇਗਮ ਮਰਵਾਇ ਦਿਤਾ ਏਸ ਗਲ ਤੇ ਬੁਰਾ ਮਨਾਯਾ ਸਭ ਨੇ ਫਿਕਰ ਆਪਣਾ ਆਪਣਾ ਪਿਆ ਆਕੇ ਪੈਰ ਪਿਛ੍ਹਾਂ ਨੂੰ ਆਣ ਹਟਾਯਾ ਸਭ ਨੇ ਜਹਾਂਦਾਰ ਸੀ ਆਪ ਮੁਖਤਾਰ ਬਣਿਆਂ ਵੈਰ ਓਸਦੇ ਨਾਲ ਵਧਾਯਾ ਸਭ ਨੇ ਬੰਦੋਬਸਤ ਨ ਓਸ ਤੋਂ ਹੋ ਸਕੇ ਥਾਓਂ ਥਾਂ ਖਰੂਦ ਮਚਾਯਾ ਸਭ ਨੇ ਗਦਰ ਦੇਸ ਅੰਦਰ ਪਿਆ ਫੇਰ ਆਕੇ ਏਸ ਗੱਲ ਤੇ ਫਿਕਰ ਦੁੜਾਯਾ ਸਭ ਨੇ ਅੰਤ ਬੇਗਮ ਦੇ ਬਰਖਿਲਾਫ ਹੋ ਕੇ ਅੰਦਰ ਬੈਠ ਕੇ ਮਤਾ ਪਕਾਯਾ ਸਭ ਨੇ ਗਾਜ਼ੀ ਦੀਨ ਨੂੰ ਝਬਦੇ ਲਿਖ ਦਿਤਾ ਭੇਦ ਸਾਰਾ ਹੀ ਖੋਲ੍ਹ ਜਤਾਯਾ ਸਭ ਨੇ ਸਾਰੇ ਕਰਾਂਗੇ ਮੱਦਦ ਕਰਤਾਰ ਸਿੰਘਾ ਦਸਖਤ ਕਰ ਬੀੜਾ ਉਠਾਯਾ ਸਭ ਨੇ +ਅਪਰੈਲ ੧੭੫੫ । ਗਾਜ਼ੀਦੀਨ ਦੀ ਦਿਲੀਓਂ ਚੜ੍ਹਾਈ ਕਰਨੀ ਗਾਜ਼ੀ ਦੀਨ ਪੰਜਾਬ ਦੀ ਗੱਲ ਸੁਣਕੇ ਝਟ ਪਟ ਤਿਆਰ ਹੋ ਜਾਵੰਦਾ ਏ ਲੈ ਕੇ †ਫੌਜ ਭਾਰੀ ਨਾਲ ਤੋਪਖਾਨੇ ਕੂਚ ਵੱਲ ਲਾਹੌਰ ਬੁਲਾਵੰਦਾ ਏ ਅਹਿਲਕਾਰ ਜੋ ਕਾਬਲੀ ਕੱਢ ਦੇਣੇ ਲੈਣਾ ਸਾਂਭ ਲਾਹੌਰ ਤਕਾਵੰਦਾ ਏ ਸੁਣੀ ਬੇਗਮ ਖਬਰ ਕਰਤਾਰ ਸਿੰਘਾ ਗਮ ਉਸ ਦੇ ਦਿਲ ਤੇ ਛਾਵੰਦਾ ਏ †ਗਾਜ਼ੀ ਦੀਨ ਦੇ ਨਾਲ ਦਿਲੀ ਦੇ ਬਾਦਸ਼ਾਹ ਆਲਮਗੀਰ ਦੂਜੇ ਦਾ ਵੱਡਾ ਪੁਤਰ ਮਿਰਜ਼ਾ ਅਲੀ ਗੌਹਰ ਭੀ ਸੀ । ਬੇਗਮ ਦਾ ਮਕਰ ਬੇਗਮ ਬੜੀ ਮਕਾਰ ਛੰਨਾਰ ਹੈਸੀ ਝਟ ਏਧਰੋਂ ਉਹ ਭੀ ਤਿਆਰ ਹੋਈ ਹੈਸੀ ਮਾਨ ਮੱਤੀ ਰੂਪ ਰੰਗ ਰੱਤੀ ਆਉਂਦਾ ਵੇਖ ਸ਼ਿਕਾਰ ਉਡਾਰ ਹੋਈ ਨਾਲ ਗੋਲੀਆਂ ਬਾਂਦੀਆਂ ਲੈ ਕਰਕੇ ਪਹੁੰਚੀ ਜਾ ਸਰਹੰਦ ਹੁਸ਼ਿਆਰ ਹੋਈ ਮਾਛੀਵਾੜੇ ਸੀ ਆਣ ਵਜ਼ੀਰ ਲੱਥਾ ਰਸਤੇ ਵਿਚ ਸੁਣਕੇ ਖਬਰਦਾਰ ਹੋਈ ਓਹਦੇ ਪਾਸ ਵਕੀਲ ਨੂੰ ਭੇਜ ਦਿੱਤਾ ਬੇਗਮ ਮਿਲਣ ਦੀ ਹੈ ਖਾਹਸ਼ਦਾਰ ਹੋਈ ਸੁਣੀ ਗੱਲ ਵਜ਼ੀਰ ਕਰਤਾਰ ਸਿੰਘਾ ਆਣ ਦਿਲ ਤੇ ਹਿਰਸ ਅਸਵਾਰ ਹੋਈ ਮੁਰਾਦ ਬੇਗਮ ਨੇ ਵਜ਼ੀਰ ਨਾਲ †ਮਤਾਹ ਪੜ੍ਹਾ ਲੈਣਾ ਹੈਸੀ ਬੜੀ ਹੁਸੀਨ ਮੁਰਾਦ ਬੇਗਮ ()ਗਾਜ਼ੀ ਦੀਨ ਨੇ ਸ਼ੁਕਰ ਮਨਾ ਕਰਕੇ ਲੈਣ ਵਾਸਤੇ ਭੇਜ ਅਮੀਰ ਦਿਤੇ ੦ਅਹਮਦੁਲਿੱਲਾ ਸੁਣਾ ਕਰਕੇ ਮੁਲਾਕਾਤ ਦੇ ਲਈ ਤਿਆਰ ਹੋਈ ਤੇਗ ਹੁਸਨ ਦੀ ਸਾਨ ਚੜ੍ਹਾ ਕਰਕੇ ਪਰੀ ਹਾਰ ਸ਼ਿੰਗਾਰ ਲਾ ਖੜੀ ਹੋਈ ਟੈੱਸ ਮੈੱਸ ਦੇ ਤਾਈਂ ਵਧਾ ਕਰਕੇ ਗਾਜ਼ੀ ਦੀਨ ਦਾ ਕਰਨ ਸ਼ਿਕਾਰ ਚੱਲੀ ਫਾਹੀ ਜ਼ੁਲਮ ਜ਼ੰਜ਼ੀਰ ਬਣਾ ਕਰਕੇ ਬੈਠ ਪਾਲਕੀ ਦੇ ਵਿਚ ਚਲੀ ਗਈ ਮਿਲੀ ਜਦੋਂ ਵਜ਼ੀਰ ਨੂੰ ਜਾ ਕਰਕੇ ਤਾਬ ਝੱਲ ਨਾ ਸੱਕਿਆ ਹੁਸਨ ਦੀ ਓਹ ਬੈਠੀ ਪਿੰਜਰੇ ਪੰਛੀ ਨੂੰ ਪਾ ਕਰਕੇ ਮੋਮ ਕਰ ਲਿਆ ਰੰਨ ਨਾਲ ਗੱਲਾਂ ਤੁਰਤ ਕੱਚਾ ਨਕਾਹ ਪੜ੍ਹਾ ਕਰਕੇ ਓਹਨੂੰ ਰੰਗ ਰਲੀਆਂ ਵਿਚ ਢਾਲ ਲਿਆ ਜਾਲ ਮਕਰ ਫਰੇਬ ਦਾ ਲਾ ਕਰਕੇ ਭੁੱਲ ਗਿਆ ਪੰਜਾਬ ਦੀ ਸਾਰ ਨੂੰ ਉਹ ਬੈਠਾ ਆਪਣਾ ਆਪ ਗੁਵਾ ਕਰਕੇ ਦੋ ਮਾਹ ਓਥੇ ਰੰਗ ਰਾਗ ਰਹੇ ਜੋ ਕੁਝ ਵੀ ਪੱਲੇ ਖੁਹਾ ਕਰਕੇ ਹੋਯਾ ਪਿਛ੍ਹਾਂ ਨੂੰ ਤਿਆਰ ਕਰਤਾਰ ਸਿੰਘਾ ਦੋਵੇਂ ਦੀਨ ਤੇ ਦੁਨੀ ਵੰਜਾ ਕਰਕੇ †ਲਤੀਫ ਇਸ ਘਟਨਾ ਨੂੰ ਇਉਂ ਲਿਖਦਾ ਹੈ-ਵਜ਼ੀਰ ਗਾਜ਼ੀਉਦੀਨ ਨੂੰ ਮੰਨੂੰ ਨੇ ਜਿਉਂਦਿਆਂ ਹੀ ਆਪਣੀ ਲੜਕੀ ਦਾ ਸਾਕ ਮੰਨਿਆਂ ਹੋਇਆ ਸੀ । ਬੇਗਮ ਦੀ ਅਬਦਾਲੀ ਨਾਲ ਲਿਖਾ ਪੜ੍ਹੀ ਦਾ ਭੇਦ ਖੁਲ੍ਹਣ ਤੇ ਵਜ਼ੀਰਨੇ ਆਲਮਗੀਰ ਸਾੱਨੀ ਦਾ ਵਡਾ ਪੁਤ੍ਰ ਮਿਰਜ਼ਾ ਅਲੀ ਗੌਹਰ ਨਾਲ ਲੈ ਕੇ ਲਾਹੌਰ ਤੇ ਬਮੈ ਫੌਜਾਂ ਦੇ ਚੜ੍ਹਾਈ ਕੀਤੀ ਤੇ ਵਜ਼ੀਰ ਨੇ ਵਿਆਹ ਦੀ ਗਲ ਮਸ਼ਹੂਰ ਕਰਕੇ ਲਾਹੌਰ ਨੂੰ ਆ ਘੇਰਿਆ । ਬੇਗਮ ਨੇ ਸ਼ਾਦੀ ਕਰਨੀ ਮਨਜ਼ੂਰ ਨਾ ਕੀਤੀ । ਵਜ਼ੀਰ ਨੇ ਬੇਗਮ ਵਲੋਂ ਇਨਕਾਰ ਸੁਣਕੇ ਉਸ ਨੂੰ ਕੈਦ ਕਰ ਲਿਆ ਤੇ ਉਸ ਦੀ ਲੜਕੀ ਨਾਲ ਸ਼ਾਦੀ ਕਰ ਲਈ । ਅਦੀਨਾ ਬੇਗ ਪਾਸੋਂ ਤੀਹ ਲੱਖ ਰੁਪਿਆ ਲੈ ਕੇ ਉਸ ਨੂੰ ਲਾਹੌਰ ਦਾ ਸੂਬਾ ਬਣਾ ਦਿਤਾ ਤੇ ਆਪ ਕੈਦੀ ਬੇਗਮ ਨੂੰ ਦਿੱਲੀ ਲੈ ਗਿਆ । ਜੁਲਾਈ ੧੭੫੫ ਨੂੰ ਖਵਾਜਾ ਅਬਦੁਲਾ ਬੇਗਮ ਨੂੰ ਉਸ ਦੀ ਮਾਂ ਦੇ ਘਰ ਕੈਦ ਕਰਕੇ ਲਾਹੌਰ ਦਾ ਮਾਲਕ ਬਣ ਬੈਠਾ । (ਹ:ਰ:ਗੁਪਤਾ) ()ਇਸਦਾ ਅਸਲ ਨਾਮ ਸ਼ਹਾਬੁਦੀਨ ਸੀ। ੦ਖੁਦਾ ਦਾ ਸ਼ੁਕਰ । ਮੁਰਾਦ ਬੇਗਮ ਨੇ ਸਾਰੇ ਕੰਮ ਸਵਾਰ ਕਰਕੇ ਲਾਹੌਰ ਆਉਣਾ ਖੂਨ ਭੌਂਦੂ ਵਜ਼ੀਰ ਦਾ ਪੀ ਲਿਉ ਸੂ ਓਹਨੂੰ ਕਰ ਕੇ ਨੰਗ ਬਹਾਯਾ ਜੀ ਕਈ ਲੱਖ ਦਾ ਓਸ ਤੋਂ ਲਿਆ ਜ਼ੇਵਰ ਹੀਰਾ ਮੋਤੀ ਜਵਾਹਰ ਗਿਣਾਯਾ ਜੀ ਲਿਆ ਤਖਤ ਲਾਹੌਰ ਦਾ ਆਪਣੇ ਨਾਂ ਸੂਬੇਦਾਰੀ ਦਾ ਪਟਾ ਲਿਖਾਯਾ ਜੀ ਮੱਦਦ ਆਪਣੀ ਲਈ ਜਮੀਲ ਖਾਂ ਨੂੰ ਸਣੇ ਫੌਜ ਦੇ ਨਾਲ ਚਲਾਯਾ ਜੀ ਮੁੜ ਗਿਆ ਵਜ਼ੀਰ ਅਖੀਰ ਦਿੱਲੀ ਦਾਉ ਬੇਗਮ ਨੇ ਚੰਗਾ ਲਾਯਾ ਜੀ ਪਾਂਦੇ ਚਿੱਠੀਆਂ ਰਹੇ ਅਮੀਰ ਐਵੇਂ ਰੰਨ ਸਭ ਨੂੰ ਠੁਠ ਚੁਮਾਯਾ ਜੀ ਆਣ ਤਖਤ ਲਾਹੌਰ ਤੇ ਬੈਠ ਗਈ ਫਿਕਰ ਦਿਲ ਦਾ ਸਭ ਗਵਾਯਾ ਜੀ ਬਣ ਗਿਆ ਮੁਖਤਾਰ ਕਰਤਾਰ ਸਿੰਘਾ ਦਾਬਾ ਖਾਨ ਜਮੀਲ ਜਮਾਯਾ ਜੀ ਜਹਾਂਦਾਰ ਖਾਂ ਨੇ ਕਾਬਲ ਨੂੰ ਚਲਿਆ ਜਾਣਾ ਕੰਮ ਕਾਰ ਜਮੀਲ ਸਪੁਰਦ ਹੋਯਾ ਜਹਾਂਦਾਰ ਨੇ ਬੁਰਾ ਮਨਾਯਾ ਜੀ ਡਿੱਠੀ ਓਸ ਨੇ ਆਪਣੀ ਚਾਲ ਵਿਗੜੀ ਕੂਚ ਤੁਰਤ ਲਾਹੌਰੋਂ ਬੁਲਾਯਾ ਜੀ ਰੁਖ ਬੇਗਮ ਦਾ ਓਸਨੇ ਜਾਚ ਲਿਆ ਪੈਰ ਆਪਣਾ ਤੁਰਤ ਖਿਸਕਾਯਾ ਜੀ ਓਹ ਕਾਬਲ ਦੇ ਵਿਚ ਜਾਇ ਪਹੁੰਚਾ ਜਾ ਸ਼ਾਹ ਨੂੰ ਹਾਲ ਸੁਣਾਯਾ ਜੀ ਬੇਗਮ ਨਾਲ ਵਜ਼ੀਰ ਦੇ ਮਿਲ ਗਈ ਤੇਰਾ ਸਾਰਾ ਅਹਿਸਾਨ ਭੁਲਾਯਾ ਜੀ ਵੱਟ ਸ਼ਾਹ ਨੂੰ ਚੜੇ ਕਰਤਾਰ ਸਿੰਘਾ ਧਾਵਾ ਕਰਨਾ ਓਸ ਨੇ ਚਾਹਯਾ ਜੀ ਲਾਹੌਰੀ ਅਮੀਰਾਂ ਨੂੰ ਚੱਟੀ ਜਹਾਂਦਾਰ ਭੀ ਸਿਰ ਤੋਂ ਚਲਾ ਗਿਆ ਤੇਜ਼ ਬੇਗਮ ਹੋਰ ਹਥਿਆਰ ਕੀਤੇ ਇਕ ਦਿਨ ਕਿਲੇ ਵਿਚ ਹੁਕਮ ਦੇ ਕੇ ਕੱਠੇ ਸਾਰੇ ਅਮੀਰ ਸਰਦਾਰ ਕੀਤੇ ਕਹਿੰਦੀ ਤੁਸਾਂ ਵਜ਼ੀਰ ਬੁਲਾਯਾ ਸੀ ? ਮੇਰੇ ਉਲਟ ਹੋ ਕਾਰ ਵਿਹਾਰ ਕੀਤੇ ਚੱਟੀ ਏਸ ਗੁਨਾਹ ਦੀ ਭਰੋ ਸਾਰੇ ਪਾ ਕੇ ਰੋਅਬ ਸਾਰੇ ਸ਼ਰਮਸਾਰ ਕੀਤੇ ਲਾਇਆ ਲੱਖ ਸਤਾਰਾਂ ਸੀ ਡੰਨ ਭਾਰਾ ਸਾਰੇ ਖਾਨ ਅਮੀਰ ਲਾਚਾਰ ਕੀਤੇ ਵੈਰੀ ਲਏ ਬਣਾ ਕਰਤਾਰ ਸਿੰਘਾ ਇਹ ਨਾ ਬੇਗਮ ਕੰਮ ਵਿਚਾਰ ਕੀਤੇ ਅਮੀਰਾਂ ਨੇ ਗੁਝੀਆਂ ਸਾਜ਼ਸ਼ਾਂ ਕਰਨੀਆਂ ਤੰਗ ਬੇਗਮੋਂ ਪਏ ਅਮੀਰ ਸਾਰੇ ਪਹਿਲਾਂ ਸਿੰਘਾਂ ਤਾਈਂ ਉਕਸਾਯਾ ਉਹਨਾਂ ਦੇ ਕੇ ਮੱਦਦਾਂ ਤੇ ਹੋਰ ਭੇਦ ਸਾਰੇ ਇਰਦ ਗਿਰਦ ਲਾਹੌਰ ਲੁਟਵਾਯਾ ਉਹਨਾਂ ਟਕਾ ਵਿਚ ਲਾਹੌਰ ਨਾ ਇਕ ਆਵੇ ਗਦਰ ਦੇਸ ਵਿਚ ਪੁਵਾਯਾ ਉਹਨਾਂ ਫੇਰ ਚਾਤੁਰੀ ਕਰ ਜਮੀਲ ਖਾਂ ਨੂੰ ਉਤੇ ਆਪਣੇ ਹੱਥਾਂ ਚੜHwਯਾ ਉਹਨਾਂ ਪਾੜ ਬੇਗਮੋਂ ਓਸ ਨੂੰ ਵੱਖ ਕੀਤਾ ਕਰ ਖੁਦ ਮੁਖਤਾਰ ਬੈਠਾਯਾ ਉਹਨਾਂ ਫੁੱਟ ਭਾਰੀ ਇਹ ਪਈ ਕਰਤਾਰ ਸਿੰਘਾ ਰਲ ਮਿਲ ਨੁਕਸਾਨ ਪੁਚਾਯਾ ਉਹਨਾਂ ਮੁਰਾਦ ਬੇਗਮ ਨੇ ਲਾਹੌਰ ਛਡਕੇ ਕਾਬਲ ਜਾ ਵੜਨਾ ਖਾਂ ਜਮੀਲ ਹੋ ਖੁਦ ਮੁਖਤਾਰ ਬੈਠਾ ਵੇਖ ਬੇਗਮ ਬਹੁਤ ਘਬਰਾਂਵਦੀ ਜੀ ਗਾਜ਼ੀ ਦੀਨ ਨੂੰ ਚਿੱਠੀਆਂ ਲਿਖ ਰਹੀ ਖਬਰ ਓਧਰੋਂ ਕੋਈ ਨ ਆਂਵਦੀ ਜੀ ਹੋ ਬੇ ਉਮੈਦ ਵਜ਼ੀਰ ਵੱਲੋਂ ਉਠ ਕਾਬਲ ਦੇ ਵੱਲ ਧਾਂਵਦੀ ਜੀ ਜਹਾਂਦਾਰ ਦੀ ਰਾਹੀਂ ਜਾ ਮਿਲੀ ਸ਼ਾਹ ਨੂੰ ਓਹਨੂੰ ਦੁਖੜੇ ਫੋਲ ਸੁਣਾਂਵਦੀ ਜੀ ਮੋਮ ਕਰ ਦੁਰਾਨੀ ਨੂੰ ਤੁਰਤ ਲਿਆ ਧਾਵੇ ਲਈ ਤਿਆਰ ਕਰਾਂਵਦੀ ਜੀ ਬੇਗਮ ਬੜੀ ਹੁਸ਼ਿਆਰ ਕਰਤਾਰ ਸਿੰਘਾ ਕਿਤੇ ਲਾਉਂਦੀ ਕਿਤੇ ਬੁਝਾਂਵਦੀ ਜੀ ੧੭੬੫ ਈ: ਮੁਤਾਬਿਕ ੧੮੧੩ ਬਿ: ਵਿਚ ਅਹਿਮਦ ਸ਼ਾਹ ਦਾ ਚੌਥਾ ਹਮਲਾ ਜਾਲ ਬੇਗਮ ਦੇ ਵਿਚ ਫਸ ਕਰਕੇ ਅਹਿਮਦ ਸ਼ਾਹ ਨੇ ਫੇਰ ਚੜ੍ਹਾਈ ਕੀਤੀ ਚੌਥੀ ਵਾਰ ਚੜ੍ਹਿਆ ਫੇਰ ਮਾਰ ਧੌਂਸਾ ਜੰਗੀ ਫੌਜ ਲੈ ਕਾਬਲੋਂ ਧਾਈ ਕੀਤੀ ਮਾਰੋ ਮਾਰ ਕਰਦਾ ਆਯਾ ਮੂੰਹ ਅੱਡੀ ਵਿਚ ਰਾਹਾਂ ਦੇ ਧੂੜ ਧੁਮਾਈ ਕੀਤੀ ਨਾਲ ਹੋ ਬੇਗਮ ਅਸਵਾਰ ਆਈ ਜਿਧੀ ਰਬ ਨੇ ਆਸ ਪੁਜਾਈ ਕੀਤੀ ਸੀ ਬੇਗਮ ਭਰੀ ਚਰਿੱਤ੍ਰਾਂ ਦੀ ਪੱਕੀ ਓਸ ਨੇ ਜ਼ੁਲਮ ਦੀ ਫਾਹੀ ਕੀਤੀ ਲੈਂਦੀ ਝਟ ਫਸਾ ਕਰਤਾਰ ਸਿੰਘਾ ਬਾਦਸ਼ਾਹੀ ਸੀ ਨਾਲ ਚਤੁਰਾਈ ਕੀਤੀ ਜਮੀਲ ਖਾਂ ਨੇ ਦਿਲੀ ਨੂੰ ਭੱਜ ਜਾਣਾ ਧਾਂਗਾਂ ਦੇਸ ਸਾਰੇ ਵਿਚ ਆਣ ਪਈਆਂ ਧਮ੍ਹਾਂ ਸ਼ਾਹ ਦੁਰਾਨੀ ਦਾ ਛਾਂਵਦਾ ਏ ਸਾਰੇ ਹਾਕਮ ਕੰਮਦੇ ਥਾਓਂ ਥਾਈਂ ਡਰ ਗਿਲਜਿਆਂ ਸਭ ਨੂੰ ਖਾਂਵਦਾ ਏ ਸੁਣੀ ਖਾਨ ਜਮੀਲ ਨੇ ਖਬਰ ਜਦੋਂ ਉਹਦਾ ਕਾਲਜਾ ਥਰ-ਥਰਾਂਵਦਾ ਏ ਓਹ ਦਿੱਲੀ ਦੇ ਵਲ ਤਿਆਰ ਹੋਇਆ ਸਭ ਮਾਲ ਅਸਬਾਬ ਬਨ੍ਹਾਂਵਦਾ ਏ ਜਿਹੜੀ ਚੀਜ਼ ਮਿਲੀ ਓਹਨੂੰ ਕਿਲੇ ਅੰਦਰ ਹੂੰਝਾ ਫੇਰਕੇ ਤੁਰਤ ਲਦਾਂਵਦਾ ਏ ਤੁਰਿਆ ਦਿੱਲੀ ਦੇ ਵਲ ਕਰਤਾਰ ਸਿੰਘਾ ਸੂਹਾ ਸਿੰਘਾਂ ਨੂੰ ਖਬਰ ਪੁਚਾਂਵਦਾ ਏ ਜਮੀਲ ਖਾਂ ਦਾ ਅਸਬਾਬ ਸਿੰਘਾਂ ਨੇ ਲੁਟਣਾ ਜਮੀਲ ਖਾਂ ਫਿਲੌਰ ਦੇ ਪਾਸ ਪੁਜਾ ਆ ਖਾਲਸੇ ਮੂੰਹ ਦਿਖਾਯਾ ਸੀ ਸਤਿ ਸ੍ਰੀ ਅਕਾਲ ਦੇ ਬੋਲ ਨਾਹਰੇ ਇਕ ਦਮ ਹੱਲਾ ਬੁਲਵਾਯਾ ਸੀ ਪਈ ਆਣ ਅਸਮਾਨ ਤੋਂ ਬਿੱਚ ਭਾਰੀ ਸਾਰਾ ਓਸਦਾ ਸਾਥ ਘਬਰਾਯਾ ਸੀ ਮਾਲ ਕੀਮਤੀ ਸਿੰਘਾਂ ਨੇ ਸਾਂਭ ਲਿਆ ਜਿਹੜਾ ਅੜਿਆ ਪਾਰ ਬੁਲਾਯਾ ਸੀ ਰੋਂਦਾ ਰਹਿ ਗਿਆ ਖਾਂ ਜਮੀਲ ਖਾਲੀ ਵੇਖੋ ਰੜੇ ਹੀ ਸਿਰ ਮੁਨਾਯਾ ਸੀ ਪਏ ਚੋਰਾਂ ਨੂੰ ਮੋਰ ਕਰਤਾਰ ਸਿੰਘਾ ਮਾਲ ਮੁਫਤ ਦਾ ਮੁਫਤ ਗੁਵਾਯਾ ਸੀ ਅਹਿਮਦ ਸ਼ਾਹ ਨੇ ਲਾਹੌਰ ਅਤੇ ਸਰਹੰਦ ਥਾਣੀਂ ਹੋ ਕੇ ਦਿਲੀ ਪੁਜਣਾ+ ਮਾਰੋ ਮਾਰ ਕਰਦਾ ਸ਼ਾਹ ਲਾਹੌਰ †ਵੜਯਾ ਅਗੋਂ ਕਿਸੇ ਜਵਾਬ ਨ ਕਾਇ ਦਿਤਾ ਬੇਗਮ ਮੁੜਕੇ ਤਖਤ ਬਹਾਲ ਦਿਤੀ ਖਾਂ ਮੁਨਜ਼ਿਮ ਨਾਇਬ ਬਣਾਇ ਦਿਤਾ ਫੇਰ ਵਲ ਸਰਹੰਦ ਦੇ ਹੋਯਾ ਸਿੱਧਾ ਦੇਸ ਮਾਰ ਬਰਬਾਦ ਕਰਾਇ ਦਿਤਾ ਪਈਆਂ ਭਾਜੜਾਂ ਦੇਸ ਦੇ ਵਿਚ ਸਾਰੇ ਸਿੰਘਾਂ ਲਾਂਭੇ ਹੋ ਵੇਲਾ ਲੰਘਾਇ ਦਿਤਾ ਦੀਨਾ ਬੇਗ ਜਾਲੰਧਰੋਂ ਨੱਠ ਗਿਆ ਮੂੰਹ ਵਿਚ ਪਹਾੜਾਂ ਦੇ ਜਾਇ ਦਿਤਾ ਨਾਸਰ ਅਲੀ ਖਾਂ ਨੂੰ ਥਾਂ ਓਸਦੇ ਜੀ ਸੂਬਾ ਕਰ ਦੁਰਾਨੀ ਬੈਠਾਇ ਦਿਤਾ ਜਦੋਂ ਲੰਘ ਸਤਲੁਜ ਤੋਂ ਪਾਰ ਹੋਯਾ ਦਿਲ ਸੂਬੇ ਸਰਹੰਦ ਨੇ ਢਾਹਿ ਦਿਤਾ ਨੱਠ ਗਿਆ ਸਦੀਕ ਭੀ ਜਾਨ ਲੈਕੇ ਸ਼ਹਿਰ ਗਿਲਜਿਆਂ ਕਰ ਸਫਾਇ ਦਿਤਾ ਸਿੱਧਾ ਜਾ *ਦਿਲੀ ਵਿਚ ਹੋਯਾ ਦਾਖਲ ਬਾਦਸ਼ਾਹ ਨੇ ਸੀਸ ਝੁਕਾਇ ਦਿਤਾ ਲੜੇ ਮਰੇ ਦੇ ਬਿਨਾਂ ਕਰਤਾਰ ਸਿੰਘਾ ?ਝੂਣ ਦਿਲੀ ਦਾ ਤਖਤ ਹਿਲਾਇ ਦਿਤਾ +੨੬ ਜਨਵਰੀ ੧੭੫੭ ਨੂੰ ਸ਼ਾਹ ਦਿਲੀ ਪੁਜਾ । †੨੦ ਦਸੰਬਰ ੧੭੫੬ ਨੂੰ ਲਾਹੌਰ ਪੁਜਾ। *ਅਹਿਮਦ ਸ਼ਾਹ ਨੂੰ ਦਿੱਲੀਓਂ ਦਸ ਕੋਹ ਦੀ ਵਿਥ ਤੇ ਨਰੀਲੇ ਪਾਸ ਆਲਮਗੀਰ ਆਪ ਤੇ ਗਾਜ਼ੀ ਦੀਨ ਜਾ ਮਿਲੇ ਸਨ । ?ਅਹਿਮਦ ਸ਼ਾਹ ਦਿਲੀ ਵਿਚ ੨੩ ਜਨਵਰੀ ੧੭੫੭ ਨੂੰ ਦਾਖਲ ਹੋਇਆ ਅਤੇ ਉਸ ਦਿਨ ਤੋਂ ਹੀ ਉਸ ਦੇ ਲਸ਼ਕਰ ਨੇ ਲੁਟ ਮਾਰ ਤੇ ਹੋਰ ਹਰ ਕਿਸਮਾਂ ਦੇ ਜ਼ੁਲਮ ਸ਼ੁਰੂ ਕਰ ਦਿਤੇ ਅਹਿਮਦ ਸ਼ਾਹ ਨੇ ਵੀ ਦੁਖ ਤਕਲੀਫਾਂ ਦੇਣ ਦਾ ਖੁਦ ਤ੍ਰੀਕਾ ਅਖਤਿਆਰ ਕੀਤਾ ਅਤੇ ਉਚ ਦਰਬਾਰੀਆਂ ਦੀ ਇਜ਼ਤ ਖਾਕ ਵਿਚ ਮਿਲਾ ਦਿਤੀ ਜਾਂਦੀ। ਬਹੁਤ ਵਡੇ ਵਡੇ ਅਮੀਰਾਂ ਦੇ ਘਰ ਪੁਟੇ ਗਏ ਲੱਤਾਂ ਤੋੜੀਆਂ ਗਈਆਂ ਅਤੇ ਔਰਤਾਂ ਪਾਸੋਂ ਸਭ ਕੁਝ ਖੋਹ ਲਿਆ ਅਤੇ ਸਭ ਤੋਂ ਚੰਗੀ ਸੇਵਾ ਜੋ ਮੁਗਲਾਨੀ ਬੇਗਮ ਨੇ ਸ਼ਾਹ ਦੀ ਕੀਤੀ ਉਹ ਉਹਨਾਂ ਅਮੀਰਾਂ ਬਾਰੇ ਪੂਰਾ ਪਤਾ ਸੀ ਕਿ ਉਹ ਕਿਤਨੇ ਕੁ ਪਾਣੀ ਵਿਚ ਹਨ ਅਤੇ ਕਿਹੜੀਆਂ ਕੰਵਾਰੀਆਂ ਲੜਕੀਆਂ ਸ਼ਾਹੀ ਹੈਰਮ ਵਿਚ ਸਨ । ਦਿੱਲੀ ਤੋਂ ਅਹਿਮਦ ਸ਼ਾਹ ਦੀ ਵਾਪਸੀ ਬਾਦਸ਼ਾਹ ਐਵੇਂ ਨਾਮ ਮਾਤ੍ਰ ਹੀ ਸੀ ਗਾਜ਼ੀ ਦੀਨ ਹੀ ਸੀ ਮੁਖਤਾਰ ਭਾਈ ਓਸ ਬਾਦਸ਼ਾਹਦੇ ਨਾਲ ਸੁਲ੍ਹਾ ਕਰਕੇ ਆਯਾ ਕਾਲ ਸਿਰਤੋਂ ਲਿਆਟਾਰ ਭਾਈ ਆਲਮਗੀਰ †ਦਿੱਲੀ ਵਾਲੇ ਬਾਦਸ਼ਾਹ ਨੇ ਡਰ ਸ਼ਾਹਦੁਰਾਨੀ ਦਾ ਧਾਰ ਭਾਈ ()ਅਹਿਮਦਸ਼ਾਹ ਦੀ ਧੀ ਤੈਮੂਰ ਨੂੰ ਦੇਇ ਲਿਆ ਵਿਗੜਿਆ ਕੰਮਸਵਾਰ ਭਾਈ ਮੁਹੰਮਦਸ਼ਾਹ ਦੀ ੦ਧੀ ਦੁਰਾਨੀ ਨੂੰ ਦੇਇ ਲਿਆ ਓਸ ਤਾਈਂ ਫੰਧੇਡਾਰ ਭਾਈ ਕਈ ਲੱਖ ਦੇ ਜ਼ੇਵਰ ਸੋਨਾ ਚਾਂਦੀ ਹੋਰ ਨਕਦੀ ਬੇਸ਼ੁਮਾਰ ਭਾਈ ਅਹਿਮਦਸ਼ਾਹ ਲੈ? ਦਿੱਲੀ ਤੋਂ ਟੁਰ ਪਿਆ ਕਰ ਵੱਲ ਪੰਜਾਬ ਮੁਹਾਰ ਭਾਈ ਲੈਂਦਾ ਨਜ਼ਰ ਨਿਆਜ਼ ਕਰਤਾਰ ਸਿੰਘਾ ਆ ਗਿਆ ਕੁਰਖੇਤਰ ਵਿਚਾਰ ਭਾਈ †ਇਹ ਜਹਾਂਦਾਦ ਸ਼ਾਹ ਦਾ ਬੇਟਾ ਸੀ । ()ਅਹਿਮਦ ਸ਼ਾਹ ਮੁਹੰਮਦ ਸ਼ਾਹ ਰੰਗੀਲੇ ਦਾ ਪੁਤ੍ਰ ਸੀ । ੦ਇਹ ਹਜ਼ਰਤ ਬੇਗਮ ਮੁਹੰਮਦ ਸ਼ਾਹ ਰੰਗੀਲੇ ਦੀ ਧੀ ਸੀ । ਮੁਹੰਮਦ ਸ਼ਾਹ ਦੀ ਬੇਗਮ ਸ਼ਾਹ ਮਹਿਲ ਨੇ ਆਲਮਗੀਰ ਸਾਨੀ ਦੇ ਕਹਿਣ ਤੇ ਏਸ ਆਪਣੀ ਧੀ ਦਾ ਡੋਲਾ ਅਹਿਮਦ ਸ਼ਾਹ ਦੁਰਾਨੀ ਨੂੰ ਦੇ ਦਿੱਤਾ ਸੀ । ?ਅਹਿਮਦ ਸ਼ਾਹ ਦਿਲੀ ਦੋ ਮਹੀਨੇ ਰਿਹਾ ਤੇ ਰੋਜ਼ ਲੁਟ ਮਾਰ ਕਰਦਾ ਰਿਹਾ । ਅਹਿਮਦ ਸ਼ਾਹ ਨੇ ਥਾਨੇਸਰ ਆਦਿਕ ਅਸਥਾਨਾਂ ਤੇ ਲੁਟ ਮਚਾਣੀ ਪਰਤ ਦਿੱਲੀਓਂ ਲੁੱਟਦਾ ਦੇਸ ਤਾਈਂ ਡੇਰੇ ਆਣ ਥਾਨੇਸਰ ਪਾਵੰਦਾ ਜੀ ਏਥੇ ਹਿੰਦੂਆਂ ਦੇ ਵਡੇ ਵੇਖ ਤੀਰਥ ਤਾਕ ਉਨਾਂ ਦੇ ਵੱਲ ਲਗਾਵੰਦਾ ਜੀ ਪੰਡੇ ਦੇਇ ਪੰਜਾਹ ਹਜ਼ਾਰ ਰਹੇ ਅਹਿਮਦ ਸ਼ਾਹ ਨ ਅੱਖ ਰਲਾਵੰਦਾ ਜੀ ਫੌਜ ਚਾੜ੍ਹ ਥਾਨੇਸਰ ਲੁੱਟ ਲਿਆ ਘਰ ਪੰਡਿਆਂ ਫੋਲ ਫੁਲਾਵੰਦਾ ਜੀ ਪੰਡੇ ਏਸ ਥਾਂ ਦੇ ਧਨਵਾਨ ਭਾਰੇ ਦੇਇ ਚੋਂਭੜਾਂ ਮਾਲ ਕਢਾਵੰਦਾ ਜੀ ਹੱਥ ਫੇਰਿਆ ਫੇਰ ਪਹੋਏ ਉਤੇ ਐਨ ਝਾੜ ਕੇ ਸਾਫ ਕਰਾਵੰਦਾ ਜੀ ਮੁੰਡੇ ਤੀਵੀਆਂ ਸੈਂਕੜੇ ਫੜ ਲਏ ਫੌਜ ਆਪਣੀ ਤਈਂ ਰਝਾਵੰਦਾ ਜੀ ਬੇਸ਼ੁਮਾਰ ਲੈ ਧਨ ਕਰਤਾਰ ਸਿੰਘਾ ਡੇਰੇ ਆਣ ਸਰਹੰਦ ਜਮਾਵੰਦਾ ਜੀ ਅਹਿਮਦ ਸ਼ਾਹ ਦਾ ਹੁਕਮ ਅੱਠ ਦਿਨ ਸਰਹੰਦ ਦੇ ਵਿਚ ਰਿਹਾ ਓਥੇ ਬੈਠ ਥਕੇਵੇਂ ਸੀ ਲਾਹਿ ਸਾਰੇ ਨੰਬਰਦਾਰ ਤੇ ਪੈਂਚ ਅਮੀਰ ਜਿੰਨੇ ਕੱਠੇ ਦੇਸ ਦੇ ਵਿਚੋਂ ਕਰਾਇ ਸਾਰੇ ਤਲਕੇਦਾਰ ਤੇ ਹੋਰ ਜਾਗੀਰਾਂ ਵਾਲੇ ਸ਼ਾਹ ਦੁਰਾਨੀ ਦੇ ਪਾਸ ਬੁਲਾਇ ਸਾਰੇ ਜਿੰਨਾ ਤਲਕਾ ਹੈ ਸਰਹੰਦ ਦਾ ਜੀ ਪਿੰਡ ਕਾਬਲ ਨਾਲ ਲਗਾਇ ਸਾਰੇ ਰਿਹਾ ਤੱਲਕਾ ਦਿੱਲੀ ਦੇ ਨਾਲ ਨ ਇਹ ਹੱਕ ਮੁਗਲਾਂ ਅਗੋਂ ਤੁੜਾਇ ਸਾਰੇ ਅਗੋਂ ਨਜ਼ਰਾਂ ਅਤੇ ਮੁਆਮਲੇ ਜੋ ਸੂਬਾ ਕਾਬਲ ਵਿਚ ਪੁਚਾਇ ਸਾਰੇ ਪਟੇ ਦਿੱਲੀ ਦੇ ਸਭ ਮਨਸੂਖ ਕਰਕੇ ਨਵੇਂ ਕਾਬਲ ਨਾਮ ਲਿਖਾਇ ਸਾਰੇ ਸੂਬਾ ਕਰ *ਅਬਦੁਲੇ ਖਾਨ ਤਾਈਂ ਕੰਮ ਓਹਦੇ ਸਪੁਰਦ ਕਰਾਇ ਸਾਰੇ ਉਹਦਾ ਨਾਇਬ ਕਰ ਸਦੀਕ ਤਾਈਂ ਡੇਰੇ ਵੱਲ ਲਾਹੌਰ ਚਲਾਇ ਸਾਰੇ ਜ਼ੋਰ ਵਿਚ ਇਕਬਾਲ ਕਰਤਾਰ ਸਿੰਘਾ ਹਾਕਮ ਸ਼ਾਹ ਦੁਰਾਨੀ ਝੁਕਾਇ ਸਾਰੇ *ਅਬਦੁਲ ਸਮੁੰਦ ਖਾਂ ਮੁਹੰਮਦ ਜ਼ਈ । ਬਾਦਸ਼ਾਹ ਨੇ ਕਾਬਲ ਵਾਪਸ ਜਾਣਾ ਇਕ ਮਾਹ ਲਾਹੌਰ ਦੇ ਵਿਚ ਰਿਹਾ ਨਾਲ ਬੇਗਮ ਮੌਜ ਬਹਾਰ ਕਰਦਾ ਬੰਦੋਬਸਤ +ਪੰਜਾਬ ਦਾ ਕਰਨ ਲਈ ਬੇਟਾ ਸ਼ਾਹ ਤੈਮੂਰ ਮੁਖਤਾਰ ਕਰਦਾ ਧਨ ਦੌਲਤ ਬੇਸ਼ੁਮਾਰ ਲੈ ਕੇ ਪਰਤ ਕਾਬਲ ਵੱਲ ਮੁਹਾਰ ਕਰਦਾ ਅਠਾਰਾਂ ਸੌ ਤੇਰਾ ਕਰਤਾਰ ਸਿੰਘਾ *ਗਿਆ ਦੇਸ ਦੇ ਤਾਈਂ ਉਜਾੜ ਕਰਦਾ +ਦੁਆਬੇ ਦਾ ਫੌਜਦਾਰ ਸਰਫਰਾਜ਼ ਖਾਂ ਅਫਗਾਨ ਨੂੰ ਕੀਤਾ ਤੇ ਬੁਲੰਦ ਖਾਂ ਮੱਦੋ ਜ਼ਈ ਮੁਲਤਾਨੀਆਂ ਸੂਬੇਦਾਰ ਕਸ਼ਮੀਰ ਕਰ ਗਿਆ । *ਅਬਦਾਲੀ ਆਪਣੇ ਪਤਰ ਤੈਮੂਰ ਸ਼ਾਹ ਨੂੰ ਲਾਹੌਰ ਦੇ ਬੰਦੋਬਸਤ ਵਾਸਤੇ ਛਡ ਗਿਆ ਤੇ ਓਸਦੇ ਨਾਲ ਜਹਾਨ ਖਾਂ ਨੂੰ ਖੁਫੀਆ ਅਫਸ਼ਰ ਕਰ ਗਿਆ ਤੇ ਇੰਤਜ਼ਾਮ ਲਈ ਆਪਣੇ ਖਾਸ ਦਸ ਹਜ਼ਾਰ ਜਵਾਨ ਵੀ ਛਡ ਗਿਆ। ਸਿੰਘਾਂ ਦੀ ਹਿੰਮਤ ਏਸ ਹਿਲਜੁਲੀ ਦੇ ਵਿਚ ਖਾਲਸੇ ਨੇ ਕਈ ਆਪਣੇ ਕੰਮ ਸਵਾਰ ਲਏ ਲੁਟ ਮਾਰ ਕਰਦੇ ਰਹੇ ਦੇਸ ਅੰਦਰ ਚੁਣ ਮੁਖਬਰ ਭੀ ਬਹੁਤੇ ਮਾਰ ਲਏ ਪਈ ਹਾਕਮਾਂ ਨੂੰ ਆਪੋ ਆਪਣੀ ਸੀ ਸਿੰਘਾਂ ਆਪਣੇ ਪੈਰ ਸੰਭਾਰ ਲਏ ਹੱਥ ਫੇਰਦੇ ਰਹੇ ਚੰਗੇ ਹਾਕਮਾਂ ਨੂੰ ਜਥੇ ਨਵੇਂ ਆ ਕਰ ਤਿਆਰ ਲਏ ਜਿੰਨੇ ਘਟੇ ਹੈਸਨ ਓਨੇ ਵਧ ਗਏ ਭਾਂਗੇ ਪਿਛਲੇ ਸਾਰੇ ਨਿਕਾਰ ਲਏ ਕਰੇ ਮੱਦਦ ਰਬ ਕਰਤਾਰ ਸਿੰਘਾਂ ਜਮ੍ਹਾਂ ਕਰ ਬਹੁਤ ਹਥਿਆਰ ਲਏ ਵਾਕ ਕਵੀ ਅਹਿਮਦਸ਼ਾਹ ਦਾ ਲੁਟਿਆਮਾਲ ਸਿੰਘਾਂ ਛਾਪੇ ਮਾਰ ਨੁਕਸਾਨ ਪੁਚਾਇ ਗਏ ਫੌਜਾਂ ਚਾੜ੍ਹੀਆਂ ਓਸਨੇ ਮਗਰ ਸਿੰਘਾਂ ਸਿੰਘ ਸਾਫ ਹੀ ਪੱਲਾ ਛੁਡਾਇ ਗਏ ਚਿੰਤਪੁਰਨੀ ਗਗਰੇਟੇ ਦੀ ਜਾ ਖੱਡੇ ਆਏ ਹੜ੍ਹ ਤੋਂ ਜਾਨ ਬਚਾਇ ਗਏ ਅਹਿਮਦਸ਼ਾਹ ਲਾਹੌਰ ਤੋਂ ਚਲਾ ਗਿਆ ਸਿੰਘ ਨਿਕਲ ਪਹਾੜਾਂਤੋਂ ਆਇ ਗਏ ਆਣ ਉਤਰੇ ਵਿਚ ਦੁਆਬੇ ਦੇ ਜੀ ਛੋਟੇ ਹਾਕਮ ਡਰ ਡਰਾਇ ਗਏ ਪਰ ਕੁਝ ਅਮੀਰ ਕਰਤਾਰ ਸਿੰਘਾ ਅੱਗਾ ਰੋਕਨੇ ਵਾਸਤੇ ਧਾਇ ਗਏ ਹਰਿਆਣੇ ਦੇ ਪਾਸ ਜੰਗ ਹਾਕਮ ਉਠ ਬਜਵਾੜੇ ਦੇ ਪਏ ਸਾਰੇ ਨਾਲ ਹੋਰਨਾਂ ਤਾਈਂ ਰਲਾਨ ਅਗੋਂ ਜਫ਼ਰ ਖਾਂ ਆਯਾ ਹੁਸ਼ਿਆਰਪੁਰੀਆ ਪੈਂਦੇ ਖਾਂ ਬੱਸੀ ਵਾਲਾ ਆਣ ਅਗੋਂ ਸੈਂਦੇ ਖਾਂ ਪਠਾਨ ਸੀ ()ਟਾਂਡੇ ਵਾਲਾ ਹੋਰ ਬਹੁਤ ਰਲੇ ਮੁਸਲਮਾਨ ਅਗੋਂ ਭਾਰਾ ਕੱਠ ਕਰਕੇ ਢੋਲ ਮਾਰ ਆਏ ਜਾ ਸਿੰਘਾਂ ਦੇ ਤਾਈਂ ਅਟਕਾਨ ਅਗੋਂ ਵਿਚ ਦੇਸ ਦੇ ਸਿੰਘ ਨਾ ਪੈਰ ਪਾਵਣ ਇਹ ਸੋਚ ਕੇ ਰੋਕ ਕਰਾਨ ਅਗੋਂ ਓਧਰ ਸਿੰਘ ਭਲਾ ਕਦੋਂ ਘਟ ਹੈਸਨ ਉਹ ਭੀ ਡਟਕੇ ਪੈਰ ਜਮਾਨ ਅਗੋਂ ਤਾਰਾ ਸਿੰਘ ਗੈਬਾ ਤੇ ਕ੍ਰੋੜਾ ਸਿੰਘ ਹੈਸੀ ਜੈ ਸਿੰਘ ਜੈਸੇ ਬਲਵਾਨ ਅਗੋਂ ਚੜ੍ਹਤ ਸਿੰਘ ਤੇ ਜੱਸਾ ਸਿੰਘ ਬੀਰ ਬਾਂਕੇ ਕਰਮ ਸਿੰਘ ਬਘੇਲ ਸਿੰਘ ਜਾਨ ਅਗੋਂ ਜੱਸਾ ਸਿੰਘ ਤਰਖਾਣ ਕਰਮ ਸਿੰਘ ਦੂਜਾ ਅਤੇ ਬਾਜਵਾ ਸਿੰਘ ਦੀਵਾਨ ਅਗੋਂ ਫਤਹ ਬੋਲ ਕੇ ਵਿਚ ਮੈਦਾਨ ਆਏ ਗੋਲੀ ਤੀਰ ਦਾ ਮੀਂਹ ਬਰਸਾਨ ਅਗੋਂ ਭੇੜ ਪਾਸ ਹਰਿਆਣੇ ਦੇ ਪੈ ਗਿਆ ਜੀ ਪਏ ਹਾਕਮਾਂ ਸਿੰਘ ਨੂੰ ਖਾਨ ਅਗੋਂ ਚੰਗੀ ਚੱਲੀ ਆ ਤੇਗ ਕਰਤਾਰ ਸਿੰਘ ਵੈਰੀ ਹੱਥ ਕੰਨੀ ਬਹੁਤੇ ਲਾਨ ਅਗੋਂ ()ਉਰਮਰ ਟਾਂਡਾ । ਮੁਸਲਮਾਨਾਂ ਨੂੰ ਹਾਰ ਤੇਗਾਂ ਸੂਤ ਕੇ ਸਿੰਘ ਮੈਦਾਨ ਲੱਥੇ ਵੈਰੀ ਪਲਾਂ ਦੇ ਵਿਚ ਖਪਾ ਦਿਤੇ ਧਾੜਾਂ ਮਾਂਗਵੀਆਂ ਉਠ ਨੱਠੀਆਂ ਸਨ ਸਿੰਘਾਂ ਮਾਰ ਖੱਪੇ ਭਾਰੇ ਪਾ ਦਿਤੇ ਪੇਂਡੂ ਲੋਕ ਨੱਠੇ ਤੋਬਾ ਤੋਬ ਕਰਦੇ ਮਾਰ ਸੈਂਕੜੇ ਸਿੰਘਾਂ ਲਿਟਾ ਦਿਤੇ ਜ਼ਫਰ ਖਾਂ ਤੇ ਸੈਦੇ ਖਾਂ ਗਏ ਮਾਰੇ ਬਾਕੀ ਰਹਿੰਦਿਆਂ ਹੌਂਸਲੇ ਢਾ ਦਿਤੇ ਪਾਜ਼ੀ ਸ਼ੰਮਸ ਖਾਂ ਬਜਵਾੜੀਏ ਜਹੇ ਨੱਠ ਗਏ ਘਰੀਂ ਮੂੰਹ ਜਾ ਦਿਤੇ ਸਿੰਘ ਲੰਘੇ ਬਿਆਸ ਕਰਤਾਰ ਸਿੰਘਾ ਹੱਥ ਵੈਰੀਆਂ ਨੂੰ ਚੰਗੇ ਲਾ ਦਿਤੇ ਨਾਸਰ ਅਲੀ ਖਾਂ ਸੂਬੇ ਜਲੰਧਰੀ ਦੇ ਜ਼ੁਲਮ ਨਾਸਰ ਅਲੀ ਖਾਂ ਸੂਬਾ ਜਲੰਧਰੀ ਸੀ ਓਹਦੇ ਦਿਲ ਹੰਕਾਰ ਸਮਾਇ ਭਾਰੇ ਓਸ ਫੜ ਦੁਆਬੇ ਦੇ ਦੇਸ਼ ਵਿਚੋਂ ਕਿਰਤੀ ਸਿੱਖਾਂ ਨੂੰ ਕਸ਼ਟ ਦਿਵਾਇ ਭਾਰੇ ਉਤੇ ਹਿੰਦੂਆਂ ਦੇ ਜ਼ੁਲਮ ਬਹੁਤ ਕੀਤੇ ਪਿੰਡ ਫੌਜ ਤੋਂ ਓਸ ਲੁਟਵਾਇ ਭਾਰੇ ਥਾਂ ਸਿੰਘਾਂ ਦਾ ਸਮਝ ਕਰਤਾਰ ਪੁਰ ਨੂੰ ਜਾ ਓਸ ਥਾਂ ਜ਼ੋਰ ਜਤਾਇ ਭਾਰੇ ਡਰਦਾ ਨੱਠ ਗਿਆ ਵਡਭਾਗ ਸਿੰਘ ਸੀ ਪਿਛੇ ਸੂਬੇ ਅਧਮੂਲ ਮਚਾਇ ਭਾਰੇ ਥੰਮ੍ਹ ਸਾਹਿਬ ਤਾਈਂ ਸਾੜ ਢਾਹ ਦਿਤਾ ਉਤੇ ਹਿੰਦੂਆਂ ਗਜ਼ਬ ਆ ਢਾਹਿ ਭਾਰੇ ਗੁਰਦਵਾਰੇ ਅੰਦਰ ਗਊਆਂ ਮਾਰੀਆਂ ਜੀ ਹਿੰਦੂ ਖੱਤ੍ਰੀ ਫੜ ਸਤਾਇ ਭਾਰੇ ਲੈ ਹਿੰਦਨਾਂ ਗਿਆ ਕਰਤਾਰ ਸਿੰਘਾ ਸੂਬੇ ਜ਼ਾਲਮ ਕਹਿਰ ਕਮਾਇ ਭਾਰੇ ਸੋਢੀ ਵਡਭਾਗ ਸਿੰਘ ਨੱਠ ਗਿਆ ਵਡਭਾਗ ਸਿੰਘ ਡਰਕੇ ਸੀ ਡੇਰਾ ਵਿਚ ਬਹੇੜੀ ਦੇ ਲਾਯਾ ਜੀ ਕੌਣ ਮੱਦਦੀ ਕਿਸ ਦੇ ਪਾਸ ਜਾਵੇ ਬੇ ਆਸਰਾ ਹੋ ਘਬਰਾਯਾ ਜੀ +ਅਦੀਨਾ ਬੇਗ ਭੀ ਰੁਲਦਾ ਫਿਰਦਾ ਸੀ ਓਹ ਪਾਸ ਸੋਢੀ ਜੀ ਦੇ ਆਯਾ ਜੀ ਦੋਵੇਂ ਦੁਖੀ ਸਨ ਆਪਣੇ ਦਿਲਾਂ ਅੰਦਰ ਬੈਠ ਦੋਹਾਂ ਨੇ ਮਤਾ ਪਕਾਯਾ ਜੀ ਕਿਵੇਂ ਵੈਰੀ ਤੋਂ ਬਦਲੇ ਲਏ ਜਾਵਣ ਜਿਨ੍ਹਾਂ ਅਸਾਂ ਨੂੰ ਦੇਸੋਂ ਧਕਾਯਾ ਜੀ ਦੀਨਾ ਬੇਗ ਨੇ ਸੋਚ ਵਡਭਾਗ ਸਿੰਘ ਨੂੰ ਇਹ ਮਸ਼ਵਰਾ ਖਾਸ ਸਿਖਾਯਾ ਜੀ ਤੂੰ ਸਿੰਘਾਂ ਦੀ ਚੱਲ ਕੇ ਸ਼ਰਨ ਲੈ ਲੈ ਏਸ ਗੱਲ ਤੇ ਓਸ ਨੂੰ ਲਾਯਾ ਜੀ ਮੰਨੀ ਓਸ ਸਲਾਹ ਕਰਤਾਰ ਸਿੰਘਾ ਵੱਲ ਖਾਲਸੇ ਖਤ ਲਿਖਾਯਾ ਜੀ +ਅਦੀਨਾ ਬੇਗ ਜਲੰਧਰ ਦਾ ਸੂਬਾ ਸੀ । (ਇਸ ਰਚਨਾ ਤੇ ਕੰਮ ਜਾਰੀ ਏ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ