Shameel ਸ਼ਮੀਲ
ਸ਼ਮੀਲ, ਪੂਰਾ ਨਾਂ ਜਸਵੀਰ ਸ਼ਮੀਲ (ਜਨਮ ੮ ਦਸੰਬਰ ੧੯੭੦-) ਪੰਜਾਬੀ ਕਵੀ, ਪੱਤਰਕਾਰ, ਸੰਪਾਦਕ ਅਤੇ ਲੇਖਕ ਹਨ । ਉਨ੍ਹਾਂ ਦਾ ਜਨਮ ਪਿੰਡ: ਠੌਣਾ, ਜਿਲ੍ਹਾ ਰੋਪੜ (ਭਾਰਤੀ ਪੰਜਾਬ) ਵਿੱਚ ਹੋਇਆ । ਉਹ ੨੦੦੭ ਵਿੱਚ ਕੈਨੇਡਾ ਪਰਵਾਸ ਕਰ ਗਏ । ਉਹ ਕਈ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜੇ ਰਹੇ ਹਨ । ਅੱਜ ਕੱਲ੍ਹ ਉਹ ਟੋਰਾਂਟੋ ਤੋਂ ਟੀਵੀ ਰਿਪੋਰਟਰ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ: ਕਵਿਤਾ ਸੰਗ੍ਰਹਿ: ਇੱਕ ਛਿਣ ਦੀ ਵਾਰਤਾ, ਓ ਮੀਆਂ ਅਤੇ ਧੂਫ਼; ਵਾਰਤਕ: ਸਿਆਸਤ ਦਾ ਰੁਸਤਮ-ਏ-ਹਿੰਦ, ਸਿੰਘ ਯੋਗੀ (ਲੇਖਕ 'ਬਲਰਾਮ' ਨਾਲ ਸਾਂਝੇ ਤੌਰ 'ਤੇ) ।
