Inderjeet Hasanpuri
ਇੰਦਰਜੀਤ ਹਸਨਪੁਰੀ

ਇੰਦਰਜੀਤ ਹਸਨਪੁਰੀ (੧੯ ਅਗਸਤ ੧੯੩੨–੮ ਅਕਤੂਬਰ ੨੦੦੯) ਦਾ ਜਨਮ ਮਾਤਾ ਭਗਵਾਨ ਕੌਰ, ਪਿਤਾ ਜਸਵੰਤ ਸਿੰਘ ਦੇ ਘਰ, ਨਾਨਕਾ ਪਿੰਡ ਅਕਾਲਗੜ੍ਹ, ਜ਼ਿਲ੍ਹਾ ਲੁਧਿਆਣਾ, (ਪੰਜਾਬ) ਵਿੱਚ ਹੋਇਆ ਸੀ। ਉਨ੍ਹਾਂ ਦਾ ਜੱਦੀ ਪਿੰਡ ਹਸਨਪੁਰ, ਲੁਧਿਆਣਾ ਜ਼ਿਲ੍ਹਾ ਹੈ। ਉਹ ਪੰਜਾਬੀ ਗੀਤਕਾਰ, ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਹਨ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਤੇਰੀ ਮੇਰੀ ਇੱਕ ਜਿੰਦੜੀ, ਦਾਜ, ਸੁਖੀ ਪਰਿਵਾਰ ਅਤੇ ਟੈਲੀ ਫ਼ਿਲਮ ਸਾਡਾ ਪਿੰਡ ਵੀ ਬਣਾਈਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ: ਔਸੀਆਂ (੧੯੫੯), ਸਮੇਂ ਦੀ ਆਵਾਜ਼ (੧੯੬੨), ਜ਼ਿੰਦਗੀ ਦੇ ਗੀਤ (੧੯੬੬), ਜੋਬਨ ਨਵਾਂ ਨਕੋਰ (੧੯੬੭), ਰੂਪ ਤੇਰਾ ਰੱਬ ਵਰਗਾ (੧੯੬੮), ਮੇਰੇ ਜਿਹੀ ਕੋਈ ਜੱਟੀ ਵੀ ਨਾ (੧੯੬੮) ਗੀਤ, ਮੇਰੇ ਮੀਤ (੧੯੮੩), ਕਿੱਥੇ ਗਏ ਉਹ ਦਿਨ ਓ ਅਸਲਮ ! (੧੯੮੬), ਰੰਗ ਖ਼ੁਸ਼ਬੂ ਰੋਸ਼ਨੀ (੧੯੯੮), ਕਿਰਤੀ ਕਿਰਤ ਕਰੇਂਦਿਆਂ ਅਤੇ ਮੋਤੀ ਪੰਜ ਦਰਿਆਵਾਂ ਦੇ ।