Ikram Arfi ਇਕਰਾਮ ਆਰਫ਼ੀ
ਇਕਰਾਮ ਆਰਫ਼ੀ ਲਹਿੰਦੇ ਪੰਜਾਬ ਦੇ ਰਹਿਣ ਵਾਲੇ ਉਰਦੂ ਤੇ ਪੰਜਾਬੀ ਦੇ ਸ਼ਾਇਰ ਹਨ ।
ਪੰਜਾਬੀ ਸ਼ਾਇਰੀ : ਇਕਰਾਮ ਆਰਫ਼ੀ
Punjabi Poetry : Ikram Arfi
ਗੱਲਾਂ ਵਿਚੋਂ ਗੱਲ ਜਈ ਤੇਰੀ ਮੇਰੀ ਸੋਹਣੀਏ
ਗੱਲਾਂ ਵਿਚੋਂ ਗੱਲ ਜਈ ਤੇਰੀ ਮੇਰੀ ਸੋਹਣੀਏ ਕੁੱਲੀ ਏ ਮਹੱਲ ਜਈ ਤੇਰੀ ਮੇਰੀ ਸੋਹਣੀਏ ਇਕ ਵੇਲੇ ਸੱਤਲੁਜ ਤੇਰੇ ਮੇਰੇ ਪਿਆਰ ਦੇ ਇਕ ਵੇਲੇ ਛੱਲ ਜਈ ਤੇਰੀ ਮੇਰੀ ਸੋਹਣੀਏ ਦਿਨ ਚੜ੍ਹੇ ਸੂਰਜਾਂ ਦੀ ਅੱਗ ਨੂੰ ਖਿਲਾਰ ਕੇ ਰਾਤ ਲੰਘੇ ਕੱਲ੍ਹ ਜਈ ਤੇਰੀ ਮੇਰੀ ਸੋਹਣੀਏ ਅੰਬਰਾਂ ਤੇ ਤਾਰਿਆਂ ਦੀ ਸਾਰ ਲੈਣ ਚੱਲੀਏ ਘੋੜੀ ਹੋਵੇ ਵੱਲ ਜਈ ਤੇਰੀ ਮੇਰੀ ਸੋਹਣੀਏ
ਛੱਤਾਂ ਪਈਆਂ ਟੀਨ ਦੀਆਂ
ਛੱਤਾਂ ਪਈਆਂ ਟੀਨ ਦੀਆਂ ਸੱਧਰਾਂ ਵੇਖੋ ਜੀਣ ਦੀਆਂ ਪੈਸਾ ਧੇਲਾ ਬੋਲਣ ਦਾ ਗੱਲਾਂ ਬਾਤਾਂ ਦੀਨ ਦੀਆਂ ਵੰਨ ਸੁਵੰਨੇ ਸੱਪਾਂ ਨੂੰ ਚੱਸਾਂ ਇੱਕੋ ਬੀਨ ਦੀਆਂ ਚੋਲਾ ਹਾਲੇ ਪਾਟਾ ਨਈਂ ਫ਼ਿਕਰਾਂ ਪਈਆਂ ਸੀਣ ਦੀਆਂ ਖੱਦਰ ਵਰਗੇ ਲੋਕਾਂ ਨੂੰ ਆਸਾਂ ਮੋਰਾਕੀਨ ਦੀਆਂ ਠੰਢੇ ਸੀਤ ਸਿਆਲਾਂ ਨੂੰ ਅੱਗਾਂ ਲੱਗੀਆਂ ਪੀਣ ਦੀਆਂ
ਮੇਰੇ ਦਿਲ ਵਿਚ ਤੇਰਾ ਖ਼ਿਆਲ ਵੀ ਨਹੀਂ
ਮੇਰੇ ਦਿਲ ਵਿਚ ਤੇਰਾ ਖ਼ਿਆਲ ਵੀ ਨਹੀਂ ਇਹ ਮੇਰੀ ਸੋਚਦਾ ਕਮਾਲ ਵੀ ਨਹੀਂ ਨਾਮੁਰਾਦਾਂ ਦੀ ਪੂਰੀ ਪੈ ਜਾਵੇ ਮੈਨੂੰ ਲਗਦਾ ਏ ਅਗਲੇ ਸਾਲ ਵੀ ਨਹੀਂ ਜਿਵੇਂ ਉਹ ਰਾਤ ਮੈਂ ਗੁਜ਼ਾਰੀ ਏ ਕਿਸੇ ਵੱਡੇ ਵੀ ਨਹੀਂ ਤੇ ਬਾਲ ਵੀ ਨਹੀਂ ਕਾਗ਼ਜ਼ਾਂ ਤੇ ਝਰੀਟ ਮਾਰੀ ਏ ਇਹ ਗ਼ਜ਼ਲ ਵੀ ਨਹੀਂ ਗ਼ਜ਼ਾਲ ਵੀ ਨਹੀਂ