Punjabi Kavita
  

Hussaini Dohre/Dohray

ਹੁਸੈਨੀ ਦੋਹੜੇ


ਉਠ ਤੂੰ ਨਜ਼ਰ ਜੈਨਬ ਨੂੰ ਆਈ,
ਜਾਂ ਵੱਤ ਲਾਸ਼ ਭਿਰਾ ਦੀ ।
ਹੈਇ ਹੈਇ ਵੀਰਨ ਕਹਿ ਕੇ ਢਹਿ ਪਈ,
ਤੜਪ ਕੇ ਧੀ ਜਾਹਰਾ ਦੀ ।
ਆਖੇ ਵਰਤੀ ਨਾਲ ਗ਼ਰੀਬਾਂ,
ਅਜ ਵਾ' ਤਕਦੀਰ ਖ਼ੁਦਾ ਦੀ ।
ਤੂੰ ਮੁਹਤਾਜ ਕਫ਼ਨ ਦਾ ਵੀਰਨੁ,
ਮੈਂ ਮੋਹਤਾਜ ਅਲ੍ਹਾ ਦੀ ।

ਇਹ ਉਹ ਪਰਦੇਸੀ ਸੱਯਦ ਹਾਇਨ,
ਜਿਹੜੇ ਕੁਠੇ, ਤੇਗ਼ ਜਫ਼ਾ ਦੇ ।
ਕੈਦ ਮੁਕਾਏ, ਕੈਦ ਰੁਲਾਏ,
ਬਚੜੇ ਉਜੜੀ ਮਾਂ ਦੇ ।
ਹਾਰਸ ਜਿਨ੍ਹਾਂ ਨੂੰ ਜ਼ਿਬਾ ਕੀਤੋਸੁ
ਕੰਢੇ ਆ ਦਰਿਆ ਦੇ ।
ਕੂਫ਼ੇ ਮਾਰੇ ਵਤਨ ਅਵਾਰੇ,
ਇਹ ਬੇ-ਕਸ ਸ਼ਹਿਜ਼ਾਦੇ ।

ਗਲ ਹਿਕ ਬਏ ਦੇ ਪਾ ਕਰ ਬਾਹਾਂ,
ਚੜ੍ਹ ਗਏ ਇਸ਼ਕ ਦੇ ਚਾਹੜੇ ।
ਰਖੀ ਚਾਲ ਅਲਹਿਦਾ ਆਸ਼ਕ,
ਰਾਹ ਵਿਚ ਮੂਲ ਨਾ ਹਾਰੇ ।
ਮੱਤਨ ਦੀ ਟੋਰ ਤੇ ਤੌਰ ਅਲਹਿਦਾ,
ਫ਼ਹਿਮ ਫ਼ਿਕਰ ਨ ਮਾਰੇ ।
ਚੀਰ ਕੇ ਧਾਰ ਬਹਿਰ ਦੀ ਯਾਰੋ
ਆਨ ਮੁਸੀਬਤ ਦੇ ਬਾਰੇ ।

ਤੂਫ਼ਾਨ ਹੋਇਆ ਉਸ ਆਨ ਜਿਡਾ,
ਸਰ ਲੋਕ-ਸਨਾਨ ਤੇ ਚਾਇਆ ਹੈ ।
ਕੁਲ ਪਾਕ ਖਿਆਮ, ਅਮਾਮ ਸਮਾਮ
ਦਾ ਉਮਤ ਖਬੀਸ ਜਲਾਇਆ ਹੈ ।
ਜਾਂ ਬਦਰੇ ਮੁਨੀਰ ਸਬੀਰ ਦੇ ਕੂੰ,
ਜ਼ੰਜੀਰ ਅਸੀਰ ਬਣਾਇਆ ਹੈ ।
ਊਂ ਨਾਲ ਬਿਮਾਰੀ ਜੋੜ ਮੁਹਾਰੀ,
ਸ਼ਾਮ ਦੀ ਤਰਫ਼ ਟੁਰਾਇਆ ਹੈ ।

ਫ਼ਰਮਾਨ ਸੱਯਦ ਦੀ ਸ਼ਾਨ ਦਸੁੰਨ,
ਰੁਹ ਆਬਦ ਨੀਰ ਹਜ਼ਾਰਾਂ ।
ਮਰਜ਼ ਕੀਤੋਸੁ ਮਜਬੂਰ ਹਜ਼ੂਰ ਦੇ,
ਸ਼ਾਮ ਦੇ ਵਿਚ ਲਾਚਾਰਾਂ ।
ਤੌਕ ਦੇ ਸ਼ਕ ਦਾ ਫੇਕ ਅਜਬ,
ਹੈ ਜ਼ੌਕ ਡਿਠਾ ਛਨਕਾਰਾਂ ।
ਉਮਤ ਗ਼ਰੀਬ ਛੁੜਾ ਕਰ ਵਲਸਾਂ,
ਨਾਲ ਈ ਰੰਜ ਬਹਾਰਾਂ ।

ਐ ਦਰਿਆ ਥੀ ਬੇ-ਪਰਵਾਹ
ਪਿਆ ਵਹਿਨਾਂ ਏਂ,
ਥੀ ਅਰਜ਼ਾਂ ਨੀਂ ।
ਤੱਸਾ ਤੈਂਡੀਆਂ ਕੰਧੀਆਂ
ਤੂੰ ਕੁਠਾ ਗਿਆ,
ਰਸੂਲ ਤੇ ਜਾਨੀਂ ।
ਪਾਣੀ ਪਾਣੀ ਕਰਦਾ ਹਾਈਆ,
ਤੋਂਹ ਮੂਲ ਨ-ਡਿਤੋ ਸੂ ਪਾਨੀ ।
ਕਿਉਂ ਸੁਕ ਗਿਉਂ ਨ ਊਂ ਵੇਲੇ,
ਜਦ ਅਸਗਰ ਝੱਲੀ ਹਾਈ ਕਾਨੀਂ ।

ਹਿਕ ਛੋਟਾ ਸਿਨ ਬਿਆ ਹਾਲ ਯਤੀਮੀ
ਨ ਕਾਈ ਮਹਿਰਮ ਹਾਲ ਏ ।
ਇਕ ਦਮ ਊਂ ਮਾਸੂਮ ਸੱਯਦ ਨੂੰ,
ਆ ਗਏ ਪੇਸ਼ ਕੁਸਾਲੇ ।
ਉਹ ਸ਼ਾਹ ਜ਼ਬਨ ਰਿਹਾ ਵੱਤ ਵਿਚ,
ਵੱਸ ਕੁਲਮ ਤੇਰਾਂ ਸਾਲ ਏ ।
ਥੀ ਬੇਵਸ ਛੋੜ
ਵੱਤਨ ਕੂੰ ਟੁਰਿਆ,
ਘਿਨ ਅਰਨਾਨ ਉਂ ਨਾਲੇ ।

ਗਲ ਸ਼ਬੀਰ ਦੇ ਸਿਜਦੇ ਦੇ ਵਿਚ,
ਜ਼ਾਲਮ ਖੰਜਰ ਚਲਾਇਆ ।
ਨਾਲ ਜ਼ੁਲਮ ਕਲਮੇਂ ਸੋਇਆ,
ਕਾਅਬਾ ਦੀਨ ਦਾ ਢਾਇਆ ।
ਆਲ ਨਬੀ ਔਲਾਦ ਅਲੀ ਕੂੰ,
ਡਾਹਡਾ ਆਣ ਸਤਾਇਆ ।
ਮੌਤ ਹੁਸੈਨ ਦੇ ਪਿਟਵੇਂ ਲੱਗ ਗਏ,
ਆਣ ਨ ਕਹੀਂ ਪ੍ਰਚਾਇਆ ।

ਭੁਲ ਚਸ਼ਮਾ ਮੈਂਡੀਆਂ ਅੱਖੀਆਂ ਦਾ,
ਹਰਗਿਜ਼ ਬੰਦ ਨ ਥੀਂਦਾ ।
ਯਾਕੂਬ ਦਾ ਯੂਸਫ਼ ਦੂਰ ਥਿਆ,
ਵੱਤ ਘੱਟ ਗਿਆ ਨੂਰ ਅਖੀਂ ਦਾ ।
ਏਹਨਾਂ ਅੱਖੀਆਂ ਭੁਖੀਆਂ ਦਾ ਅਜ,
ਰੋਵਨ ਬੰਦ ਨ ਥੀਂਦਾ ।
ਜਿਹੜੀਆਂ ਆਪਣੇ ਸਾਹਮਣੇ ਡੇਖਣ,
ਸਾਰਾ ਸਾਥ ਕੁਹੀਂਦਾ ।
੧੦
ਜਾਂ ਸ਼ਾਮ ਦੇ ਵਿਚ
ਆ ਸ਼ਾਮ ਕੂੰ ਦਾਖ਼ਲ,
ਬਦੀ ਨਬੀ ਦੀ ਆਲ ਏ ।
ਕੱਤਲ ਸ਼ਬੀਰ ਦੇ ਈਦ ਕਰਾਈ,
ਜ਼ਾਲਮ ਯਦ ਅਫ਼ਆਲ ਏ ।
ਪਾਤੀ ਵੱਤਨ ਵੇਸ ਖੁਸ਼ੀ ਦੇ,
ਕੇ ਅਦਨੇ ਕੇ ਆਹਲੇ ।
ਹਿਕ ਆਲ ਨਬੀ
ਔਲਾਦ ਅਲੀ ਕੇ,
ਪਾਤਿਮ ਕਪੜੇ ਕਾਲੇ ।
੧੧
ਰੋ ਫ਼ਰਮਾਇਆ ਜ਼ਾਹਿਰਾ ਜਾਈ,
ਲੋਹੜਕੇ ਹਿੰਝੂ ਨੀਰ ਏ ।
ਐ ਬੀਬੀ ਜ਼ੈਨਬ-ਖਾਨੂੰ ਤੇ,
ਨ ਹਰਗਿਜ਼ ਥੀਂ ਦਿਲਗੀਰ ਏ ।
ਬੇਸ਼ਕ ਨਹੀਂ ਵਿਸਾਰਨ ਵਾਲਾ
ਬਣਤ ਜੁਨਾਬ ਅਮੀਰ ਏ ।
ਤਾਖ਼ੀਰ ਥਈ ਤਦਬੀਰ ਉਤੇ,
ਦਿਤੁ ਗ਼ਾਲਬ ਹੇ ਤਕਦੀਰ ਏ ।
੧੨
ਬਾਝ ਕਫ਼ਨ ਹਾਂ ਰੇਤ ਤੇ ਲਾਸ਼ਾਂ,
ਆਣ ਨ ਕਹੀਂ ਦਫ਼ਨਾਇਆ ।
ਰੂੰਦੇ ਆਪ ਰਸੂਲ ਅਲਾਹ ਦੇ,
ਉਮਤ ਰਜ ਰੁਵਾਇਆ ।
ਕੁਲ ਅਰਵਾਹ ਮੁਕਦਮ ਰੂੰਦੇ,
ਮਾਤਮ ਖੂਬ ਸੁਹਾਇਆ ।
ਰੋਜ਼ ਮਹਿਜੂਦੁ ਹੁਸੈਨ ਦੇ ਗ਼ਮ ਵਿਚ,
ਫ਼ਲਕਾਂ ਰੰਗ ਵਟਾਇਆ ।
੧੩
ਅਜਣੁ ਸਿਜਦਾ ਸ਼ੁਕਰ
ਦਾ ਗਾਂਦੀ ਹਾਈਂ,
ਕੋਈ ਲੋੜ ਜ਼ੁਲਮ ਦਾ ਉਠਾ ।
ਭਲਾ ਭੈਣ ਮੁਸਾਫ਼ਰ ਉਜੜੀ ਕੂੰ,
ਕਿਵੇਂ ਲਗੇ ਹਾ ਖੈਮਾਂ ਮਿਠਾ ।
ਈਂ ਉਚੀ ਜਾ ਖਲੋਕੇ ਜ਼ੈਨਬ,
ਵੀਰ ਕੂੰ ਕੁਸਦਾ ਡਿਠਾ ।
ਇਥ ਵੀਰਨ ਵੀਰਨ ਭੈਣ ਕਰੇ,
ਉਥ ਪੁਤਰ ਰਸੂਲ ਦਾ ਕੁਠਾ ।
੧੪
ਜਾ ਖੈਮੇਂ ਪਾਕ ਰਸੂਲ ਦੇ ਵਿਚ,
ਆ ਜ਼ੁਲਮ ਦੀ ਬਾਹੀਂ (ਭਾਹੀਂ) ਬਲੀਆਂ ।
ਉਵੇਂ ਸੇਕ ਜ਼ੁਲਮ ਦੀ ਭਾਹ ਦਾ,
ਜਿਵੇਂ ਗੋਦ ਵਤਵਲ ਦੀਆਂ ਪਲੀਆਂ ।
ਮੈਂ ਪੁਛਦਾ ਹਾਂ ਪਰਦੇਸੀਂਆਂ ਨੂੰ
ਕਹਿ ਦਿਤੀਆਂ ਆਣ ਤਸੱਲੀਆਂ ।
ਕੇ ਤਸਕੀਰਾਂ ਸਕੀਨਾਂ ਘੋਲੀ,
ਛਿਮਰ ਦੀ ਝਿੜਕਾਂ ਝੱਲੀਆਂ ।
੧੫
ਬਾਬਾ ਉਰੇ ਆ ਡੇਖ ਕਿਵੇਂ,
ਜ਼ੁਲਮ ਬਾਲਾਂ ਤੇ ਥੀਂਦੇ ।
ਦਾਰਾਇਣ ਦਾ ਬਾਲੀ ਮੈਂਡੇ ਦੁਰ ਕੂੰ,
ਕਿਵੇਂ ਡੇਖ ਲਹੀਂਦੇ ।
ਆਜ ਤੇ ਖੇਮੇਂ
ਆਲ ਮੁਹੰਮਦ ਦੀ,
ਕੇਵੇਂ ਆ ਲੁਟਵੀਂਦੇ ।
ਮਸਤੂ ਰਾਤਾਂ ਮਾਰਨ ਆਹੀਂ,
ਅਜ ਵਾਰਸ ਹੋਂਦੇ ਜੀਂਦੇ ।
੧੬
ਅਮਨ ਦੀ ਨੀਂਦ ਕਰੇਂਦੇ ਹਾਸੇ,
ਜੇਹੜਾ ਜਬਰਾਈਲ ਦੇ ਪਰ ਤੇ ।
ਕਰੇ ਹਾ ਸੈਲ ਮਦੀਨੇ ਦੀ,
ਚੜ੍ਹ ਨਬਵੀ
ਦੋਸ਼ ਅਤਿਹਰ ਤੇ ।
ਭੇਜ ਕੇ ਬੁਕ
ਹੱਕ ਪਾਕ ਮਨਾਇਆ,
ਹੈ ਮਸ਼ਹੂਰ ਦਰਿਰ ਤੇ ।
ਊਹੋ ਹੁਸੈਨ ਕੂ ਭੈਣ ਡਿਠਾ,
ਖੜ ਵੀਰ ਕੂੰ ਕੁਸਦਿਆਂ ਦਰ ਤੇ ।
੧੭
ਸੁਤੀ ਪਈਅਮ ਵਿਚ ਸ਼ਹਿਰ ਮਦੀਨੇ,
ਮੈਂ ਕੂੰ ਮੌਲਾ ਖਾਬ ਡਿਖਾਇਆ ।
ਖੁਲ੍ਹੀਆਂ ਜ਼ੁਲਫ਼ਾਂ ਰਸੂਲ ਸੋਹਣੇ ਦੀਆਂ,
ਘਰ ਮੈਂਡੇ ਵਿਚ ਆਇਆ ।
ਤੂੰ ਖੁਸ਼ ਸੁਤੀ ਪਈ ਮੇਰੀ ਬਚੜੀ,
ਕੁਸ ਗਿਆ ਅਲੀ ਦਾ ਜਾਇਆ ।
ਸਿਰ ਤੇਰੇ ਮਜ਼ਲੂਮ ਪੁਤਰ ਦਾ,
ਜ਼ਾਲਮ ਸਾਂਗ ਚੜ੍ਹਾਇਆ ।
੧੮
ਐ ਵੀਰ ਮੇਰੇ ਸਬੀਰ ਮੁਸਾਫ਼ਰ,
ਭੈਣ ਦਾ ਡੇਖੇ ਹਾਲ ਏ ।
ਸਖ਼ਤ ਗ਼ਮਾਂ ਵਿਚ ਭੈਣ ਤੇਰੇ ਡੀ,
ਆ ਗਈ ਜਾਨ ਬਬਾਲ ਏ ।
ਤੂੰ ਬੇ-ਕਫ਼ਨ ਮੈਂ ਬਾਝ ਵਸੀਲਾ,
ਡੇਖ ਫ਼ਲਕ ਦੀ ਚਾਲ ਏ ।
ਹੁਣ ਅੱਲਾ ਬੇਲੀ ਭੈਣ ਤੈਂਡੀ,
ਚਲੀ ਸ਼ਾਮ ਦੇ ਦਾਮ ਵਚਾਲ ਏ ।