Harsa Singh Chatar ਹਰਸਾ ਸਿੰਘ ਚਾਤਰ

ਹਰਸਾ ਸਿੰਘ ਚਾਤਰ ਦਾ ਜਨਮ 1909 ਵਿੱਚ ਪਿੰਡ ਰਟੌਲ ਵਿਖੇ ਪਿਤਾ ਸ. ਵਧਾਵਾ ਸਿੰਘ ਤੇ ਮਾਤਾ ਗੰਗੀ ਦੇ ਘਰ ਹੋਇਆ । ਉਨ੍ਹਾਂ ਨੇ ਮੁੱਢਲੀ ਵਿੱਦਿਆ ਉਰਦੂ ਫਾਰਸੀ ਭਾਸ਼ਾ ਵਿੱਚ ਮੌਲਵੀ ਫਜ਼ੂਰਦੀਨ ਤੋਂ ਹਾਸਲ ਕੀਤੀ। ਉਸਤੋਂ ਬਾਅਦ ਲੰਡਿਆਂ ਦੀ ਪੜਾਈ ਕਰਕੇ ਮੁਨੀਮੀ ਵੀ ਕੀਤੀ। ਕਵਿਤਾ ਦੀ ਚੇਟਕ ਲੱਗਣ ਤੇ ਉਨ੍ਹਾਂ ਨੇ ਵਿਧਾਤਾ ਸਿੰਘ ਤੀਰ ਨੂੰ ਗੁਰੂ ਧਾਰਿਆ । ਉਨ੍ਹਾਂ ਨੂੰ ਵਾਰਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ: ਸਿੰਘ ਦੀ ਕਾਰ, ਦੋ ਵਾਰਾਂ, ਵਾਰ ਸ਼ਹੀਦ ਊਧਮ ਸਿੰਘ, ਕੂਕਿਆਂ ਦੀ ਵਾਰ, ਪ੍ਰਿਥਮ ਭਗੌਤੀ ਕਵਿਤਾਵਾਂ, ਲਹੂ ਦੇ ਲੇਖ, ਲਹੂ ਦੀਆਂ ਧਾਰਾਂ, ਢਾਡੀ ਪ੍ਰਸੰਗ, ੧੯੬੫ ਦੇ ਜੰਗ ਦੀ ਵਾਰ, ਵਾਰ ਮਹਾਰਾਜਾ ਪੋਰਸ, ਵਾਰ ਬਾਬਾ ਦੀਪ ਸਿੰਘ ਜੀ ਸ਼ਹੀਦ, ਵਾਰ ਸ: ਮਹਿਤਾਬ ਸਿੰਘ ਤੇ ਸੁੱਖਾ ਸਿੰਘ, ਵਾਰ ਕੌੜਾ ਮਲ, ਵਾਰ ਬੰਦੀ ਛੋੜ, ਵਾਰ ਸ਼ਾਮ ਸਿੰਘ ਅਟਾਰੀ ਵਾਲੇ, ਦਰਦਾਂ ਦੀ ਵਾਰ ਆਦਿ।