Guru Angad Dev Ji
ਗੁਰੂ ਅੰਗਦ ਦੇਵ ਜੀ
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ
ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ
ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ
ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ
ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
Salok Guru Angad Dev Ji
ਸਲੋਕ ਗੁਰੂ ਅੰਗਦ ਦੇਵ ਜੀ