Gurdial Raushan ਗੁਰਦਿਆਲ ਰੌਸ਼ਨ

ਉਸਤਾਦ ਗੁਰਦਿਆਲ ਰੌਸ਼ਨ ਜੀ ਦਾ ਜਨਮ 1 ਸਤੰਬਰ 1955 ਪਿੰਡ ਲੜੋਆ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਹੋਇਆ। ਉਨਾਂ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ। ਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖਦੇ ਹੀ ਉਨਾਂ ਨੂੰ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਉਸਤਾਦ ਬਾਬਾ ਦੀਪਕ ਜੈਤੋਈ ਸਾਹਿਬ ਦੀ ਰਹਿਨੁਮਾਈ ਵਿੱਚ ਗ਼ਜ਼ਲ ਦੀ ਵਿਧਾ ਵਿਧਾਨ ਸਿੱਖਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਇਹਨਾਂ ਨੂੰ ਗ਼ਜ਼ਲ ਦੀ ਐਸੀ ਚੇਟਕ ਲੱਗੀ ਕੇ ਉਹ ਪੰਜਾਬੀ ਗ਼ਜ਼ਲ ਦੇ ਸਥਾਪਿਤ ਸ਼ਾਇਰ ਬਣ ਗਏ। ਬਾਬਾ ਦੀਪਕ ਜੈਤੋਈ ਸਾਹਿਬ ਦੇ ਅਕਾਲ ਚਲਾਣਾ ਹੋਣ ਤੋਂ ਪਹਿਲਾਂ ਉਹਨਾਂ ਨੇ ਗੁਰਦਿਆਲ ਰੌਸ਼ਨ ਨੂੰ ਆਪਣਾ ਜਾਨਸ਼ੀਨ ਥਾਪਿਆ। ਇਸ ਵਕਤ ਉਹ ‘ਦੀਪਕ ਗ਼ਜ਼ਲ ਸਕੂਲ’ ਦੇ ਨਾਲ ਨਾਲ ‘ਰੌਸ਼ਨ ਗ਼ਜ਼ਲ ਸਕੂਲ, ਰਾਹੀਂ ਪੰਜਾਬੀ ਗ਼ਜ਼ਲ ਦੇ ਵਿਧਾ ਵਿਧਾਨ ਵਾਰੇ ਸਿੱਖਿਆ ਦੇ ਰਹੇ ਹਨ। ਇਸ ਵਕਤ ਦੇਸ਼ਾਂ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਸੈਂਕੜੇ ਸ਼ਗਿਰਦ ਹਨ; ਜਿਹਨਾਂ ਵਿੱਚ ਕਈ ਸਥਾਪਿਤ ਗ਼ਜ਼ਲਗੋ ਵੀ ਬਣ ਚੁੱਕੇ ਹਨ।

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਸਤਾਦ ਗੁਰਦਿਆਲ ਰੌਸ਼ਨ ਸਤਾਰਾਂ ਗ਼ਜ਼ਲ ਸੰਗ੍ਰਿਹ, ਕਾਵਿ ਸੰਗ੍ਰਿਹ, ਬਾਲ ਸਾਹਿਤ ਸਮੇਤ ਪੰਤਾਲੀ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ। ਗ਼ਜ਼ਲ ਸੰਗ੍ਰਿਹ ਵਿੱਚ ਮੁੱਖ ਪੁਸਤਕਾਂ, ਹੁਣ ਤੱਕ ਦਾ ਸਫ਼ਰ, ਕਿਣਮਿਣ, ਘੁੰਗਰੂ, ਮਹਿਫ਼ਿਲ, ਮਨ ਦਾ ਰੇਗਿਸਤਾਨ, ਆਪਣੇ ਰੂਬਰੂ, ਜ਼ਲਜ਼ਲੇ ਤੋਂ ਬਾਅਦ ਪ੍ਰਮੁੱਖ ਹਨ।