Giridhar Kavirai ਗਿਰਿਧਰ ਕਵਿਰਾਯ
ਗਿਰਿਧਰ ਕਵਿਰਾਯ (ਉਨੀਵੀਂ ਸਦੀ) ਨੇ ਨੀਤੀ, ਵੈਰਾਗ ਤੇ ਅਧਿਆਤਮਿਕ ਵਿਸ਼ਿਆਂ ਤੇ ਕੁੰਡਲੀਆਂ ਦੀ ਰਚਨਾ ਕੀਤੀ ਹੈ । ਇਹ ਮੰਨਿਆਂ ਜਾਂਦਾ ਹੈ ਕਿ ਉਹ ਪੰਜਾਬ ਦੇ ਰਹਿਣ ਵਾਲੇ ਸਨ ਪਰੰਤੂ ਬਾਦ ਵਿੱਚ ਇਲਾਹਾਬਾਦ ਦੇ ਨੇੜੇ ਤੇੜੇ ਰਹਿਣ ਲੱਗ ਪਏ । ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਕੁੰਡਲੀਆਂ ਵਿੱਚ ਸਾਈਂ ਦੀ ਛਾਪ ਹੈ, ਉਹ ਉਨ੍ਹਾਂ ਦੀ ਪਤਨੀ ਦੀਆਂ ਲਿਖੀਆਂ ਹੋਈਆਂ ਹਨ ।