Firaq Gorakhpuri ਫ਼ਿਰਾਕ ਗੋਰਖਪੁਰੀ
ਫ਼ਿਰਾਕ ਗੋਰਖਪੁਰੀ (੨੮ ਅਗਸਤ ੧੮੯੬-੩ਮਾਰਚ ੧੯੮੨) ਜਿਨ੍ਹਾਂ ਦਾ ਅਸਲੀ ਨਾਂ ਰਘੁਪਤੀ ਸਹਾਇ ਸੀ, ਗੋਰਖਪੁਰ ਵਿੱਚ ਪੈਦਾ ਹੋਏ । ਉਹ ਰਾਸ਼ਟਰਵਾਦੀ, ਆਲੋਚਕ ਅਤੇ ਕਵੀ ਸਨ । ਉਨ੍ਹਾਂ ਨੇ ਉਰਦੂ ਵਿੱਚ ਗ਼ਜ਼ਲਾਂ, ਨਜ਼ਮਾਂ, ਰੁਬਾਈਆਂ ਅਤੇ ਕਤੇ ਲਿਖੇ । ਉਹ ਪਿਆਰ ਅਤੇ ਸੁੰਦਰਤਾ ਦੇ ਕਵੀ ਸਨ । ਉਨ੍ਹਾਂ ਦੀਆਂ ਕਾਵਿਕ ਰਚਨਾਵਾਂ ਵਿੱਚ ਗ਼ੁਲੇ-ਨਗ਼ਮਾ, ਰੂਹੋ-ਕਾਯਨਾਤ, ਗੁਲੇ-ਰਾਨਾ, ਬਜ਼ਮ-ਏ-ਜ਼ਿੰਦਗੀ ਰੰਗ-ਏ-ਸ਼ਾਯਰੀ ਅਤੇ ਸਰਗਮ ਸ਼ਾਮਿਲ ਹਨ । ਉਨ੍ਹਾਂ ਨੂੰ ਸਾਹਿਤ ਅਕਾਦਮੀ, ਗਿਆਨ ਪੀਠ, ਪਦਮ ਭੂਸ਼ਣ ਅਤੇ ਨਹਿਰੂ-ਲੈਨਿਨ ਪੁਰਸਕਾਰ ਆਦਿ ਸਨਮਾਨ ਮਿਲੇ ।