Fazal Shah ਫ਼ਜ਼ਲ ਸ਼ਾਹ
ਸੱਯਦ ਫ਼ਜ਼ਲ ਸ਼ਾਹ (੧੮੨੭-੧੮੯੦) ਦਾ ਜਨਮ ਲਾਹੌਰ ਦੀ ਬਸਤੀ ਨਵਾਂ ਕੋਟ (ਪਾਕਿਸਤਾਨ) ਵਿਚ ਹੋਇਆ । ਪੰਜਾਬੀ ਦੇ ਬਹੁਤੇ ਵਿਦਵਾਨ ਉਨ੍ਹਾਂ ਦੇ ਚਾਰ ਜਾਂ ਪੰਜ ਕਿੱਸੇ ਅਤੇ ਕੁਝ
ਸਿਹਰਫ਼ੀਆਂ ਲਿਖੀਆਂ ਹੋਈਆਂ ਮੰਨਦੇ ਹਨ । ਉਨ੍ਹਾਂ ਦੇ ਕਿੱਸਿਆਂ ਵਿਚ ਸੋਹਣੀ ਮਹੀਂਵਾਲ, ਹੀਰ ਰਾਂਝਾ, ਲੈਲਾ ਮਜਨੂੰ, ਯੂਸਫ਼ ਜ਼ੁਲੈਖ਼ਾ ਅਤੇ ਸੱਸੀ ਪੁੰਨੂੰ ਸ਼ਾਮਿਲ ਹਨ । ਉਨ੍ਹਾਂ ਦਾ
ਕਿੱਸਾ ਸੋਹਣੀ ਮਹੀਂਵਾਲ ਪੰਜਾਬੀ ਦੇ ਸ਼ਾਹਕਾਰ ਕਿੱਸਿਆਂ ਵਿਚ ਗਿਣਿਆਂ ਜਾਂਦਾ ਹੈ ।