Dohe : Sant/Guru Ravidas Ji

ਦੋਹੇ : ਸੰਤ/ਗੁਰੂ ਰਵਿਦਾਸ ਜੀ

1

ਕਹ ਰੈਦਾਸ ਤੇਰੀ ਭਗਤਿ ਦੂਰਿ ਹੈ, ਭਾਗ ਬੜੇ ਸੋ ਪਾਵੈ।
ਤਜਿ ਅਭਿਮਾਨ ਮੇਟਿ ਆਪਾ ਪਰ, ਪਿਪਿਲਕ ਹਵੈ ਚੁਨਿ ਖਾਵੈ।

2

ਜਾਤਿ-ਜਾਤਿ ਮੇਂ ਜਾਤਿ ਹੈਂ, ਜੋ ਕੇਤਨ ਕੇ ਪਾਤ।
ਰੈਦਾਸ ਮਨੁਸ਼ ਨਾ ਜੁੜ ਸਕੇ ਜਬ ਤਕ ਜਾਤਿ ਨ ਜਾਤ।।

3

ਰੈਦਾਸ ਕਨਕ ਔਰ ਕੰਗਨ ਮਾਹਿ ਜਿਮਿ ਅੰਤਰ ਕਛੁ ਨਾਹਿੰ।
ਤੈਸੇ ਹੀ ਅੰਤਰ ਨਹੀਂ ਹਿੰਦੂਅਨ ਤੁਰਕਨ ਮਾਹਿ।।

4

ਵਰਣਾਸ਼੍ਰਮ ਅਭਿਮਾਨ ਤਜਿ, ਪਦ ਰਜ ਬੰਦਹਿ ਜਾਸੁ ਕੀ।
ਸੰਦੇਹ-ਗ੍ਰੰਥਿ ਖੰਡਨ-ਨਿਪਨ, ਬਾਨਿ ਵਿਮੁਲ ਰੈਦਾਸ ਕੀ।।

5

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥242॥

6

ਹਿੰਦੂ ਤੁਰਕ ਨਹੀਂ ਕਛੁ ਭੇਦਾ ਸਭੀ ਮਹ ਏਕ ਰਕ੍ਤ ਔਰ ਮਾਸਾ।
ਦੋਊ ਏਕਊ ਦੂਜਾ ਨਾਹੀਂ, ਪੇਖ੍ਯੋ ਸੋਇ ਰੈਦਾਸਾ।।

  • ਮੁੱਖ ਪੰਨਾ : ਬਾਣੀ, ਭਗਤ ਰਵਿਦਾਸ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ