Dahmesh Pita Guru Gobind Singh Ji : Malkiat Sohal
ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ : ਮਲਕੀਅਤ 'ਸੁਹਲ'
ਵਿਦਵਾਨਾ ਦਾ ਕਹਿਣਾ ਹੈ ਕਿ ਦੁਨੀਆਂ ਤੇ ਜਦੋਂ ਕਹਿਰ ਤੇ ਜ਼ੁਲਮ ਦੀ ਹਨੇਰੀ ਚੜ੍ਹਦੀ ਹੋਵੇ ਤਾਂ ਉਸ ਨੂੰ ਠੱਲ ਪਾਉਣ ਵਾਸਤੇ ਕਿਸੇ ਉੱਚ ਸ਼ਕਤੀ ਪੈਗੰਬਰ, ਦੇਵਤੇ, ਰਹਿਬਰ,ਸ਼ਕਤੀਮਾਨ,ਦਰਵੇਸ਼ ਯੋਦੇ ਸੁਰਬੀਰ ਨੂੰ ਇਸ ਧਰਤੀ ਤੇ ਅਵਤਾਰ ਲੈ ਕੇ ਆਉਣਾਂ ਪੈਂਦਾ ਹੈ।ਇਸ ਦੁਨੀਆਂ ਤੇ ਗੁੂਰੂ ਗੋਬਿੰਦ ਸਿੰਘ ਜੀ ਦਾ ਜਨਮ ਨੌਵੇਂ ਗੁਰੁ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਪਵਿਤੱਰ ਗੋਦ ਵਿਚ 22 ਦਸੰਬਰ 1666 ਨੂੰ ਪਟਨਾ ਸਾਹਿਬ ਵਿਖੇ ਹੋਇਆ ਉਸ ਵਕਤ ਗੁਰੁ ਗੋਬਿੰਦ ਰਾਇ ਦੇ ਪਿਤਾ ਨੌਵੇਂ ਗੁਰੁ ਤੇਗ ਬਹਾਦਰ ਸਾਹਿਬ ਜੀ ਪੂਰਬੀ ਸੁਬਿਆਂ ਦੀ ਯਾਤਰਾ ਤੇ ਸਿੱਖੀ ਪ੍ਰਚਾਰ ਕਰ ਰਹੇ ਸਨ।ਗੁਰੁ ਗੋਬਿੰਦ ਸਿੰਘ ਦੇ ਆਗਮਨ ਦੀ ਖ਼ਬਰ ਮਿਲੀ ਤਾਂ ਵਾਪਸ ਪਟਨੇ ਆ ਗਏ।
ਉਸ ਵੇਲੇ ਪੰਜਾਬ ਦੇ ਹਾਲਾਤ ਵੀ ਬੜੇ ਖਰਾਬ ਸਨ ਕਿਉਂ ਕਿ ਮੁਗਲ ਰਾਜੇ ਆਪਣੀ ਪਰਜਾ ਤੇ ਅਨਹੋਣੇ ਤਸ਼ਦੱਦ ਕਰਕੇ ਆਮ ਲੋਕਾਂ ਦਾ ਜੀਊਣਾਂ ਦੁਰਬਲ ਕੀਤਾ ਹੋਇਆ ਸੀ।ਕੋਈ ਧਰਮ ਉਨ੍ਹਾਂ ਦੀ ਵਿਰੋਧਤਾ ਕਰਨ ਲਈ ਤਿਆਰ ਨਹੀਂ ਸੀ। ਇਨ੍ਹਾਂ ਸਮਿਆਂ ਵਿਚ ਹੀ ਔਰੰਗਜ਼ੇਬ ਬਾਦਸ਼ਾਹ ਕਸ਼ਮੀਰੀ ਪੰਡਤਾਂ ਦਾ ਧਰਮ ਭੰਗ ਕਰਕੇ ਆਪਣੇ ਜੌਹਰ ਨਾਲ ਮੁਸਲਮਾਨ ਬਣਾ ਰਿਹਾ ਸੀ ਤਾਂ ਉੁਨ੍ਹਾਂ ਨੇ ਗੋਬਿੰਦ ਜੀ ਦੇ ਪਿਤਾ ਤੇਗ ਬਹਾਦਰ ਜੀ ਪਾਸ ਫਰਿਆਦ ਕੀਤੀ । ਨਿਮੋਝੂਣੇ ਤੇ ਸਹਿਮੇ ਹੋਏ ਹਿੰਦੂ ਪੰਡਤਾਂ ਵਲ ਗੋਬਿੰਦ ਰਾਇ ਜੀ ਬੜੇ ਗੌਰ ਨਾਲ ਵੇਖ ਰਹੇ ਸਨ ਤਾਂ ਆਪਣੇ ਪਿਤਾ ਗੁਰੁ ਤੇਗ ਬਹਾਦਰ ਜੀ ਨੂੰ ਕਿਹਾ ਕਿ ਪਿਤਾ ਜੀ ਇਹਨਾਂ ਦੀ ਫਰਿਆਦ ਸੁਣੋ ਤੇ ਇਨ੍ਹਾਂ ਦੀ ਬਾਂਹ ਫੜੋ। ਉਸ ਵੇਲੇ ਗੁਰੁ ਗੋਬਿੰਦ ਸਿੰਘ ਦੀ ਉਮਰ 9 ਕੁ ਵਰ੍ਹੇ ਸੀ। ਛੋਟੀ ਉਮਰ ਵਿਚ ਜਦੋਂ ਇਹ ਗੱਲ ਆਪਣੇ ਪਿਤਾ ਜੀ ਨੂੰ ਕਹੀ ਤਾਂ ਗੁਰੁ ਤੇਗ ਬਹਾਦਰ ਸਾਹਿਬ ਜੀ ਹੈਰਾਨ ਰਹਿ ਗਏ ਤੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਉ ਕਿ,ਜੇਕਰ ਨੌਵੇਂ ਗੁਰੁ ਤੇਗ ਬਹਾਦਰ ਸਾਹਿਬ ਇਸਲਾਮ ਧਰਮ ਅਪਣਾ ਲੈਂਦੇ ਹਨ ਤਾਂ ਅਸੀਂ ਵੀ ਮੁਸਲਮਾਨ ਬਣਨ ਲਈ ਤਿਆਰ ਹਾਂ।ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਤਲਬ ਕੀਤਾ ਗਿਆ। ਪਰ ਗੁਰੁ ਤੇਗ ਬਹਾਦਰ ਜੀ ਨੇ ਜਬਰ ਸਾਹਮਣੇ ਝੁਕਣ ਤੋਂ ਨਾਂਹ ਕਰ ਦਿਤੀ।ਇਸ ਕਰਕੇ ਹੀ ਨੌਵੇਂ ਗੁਰੁ ਜੀ ਨੂੰ ਚਾਦਨੀ ਚੌਂਕ ਦਿੱਲੀ ਵਿਖੇ 11 ਨਵੰਬਰ 1675 ਨੂੰ ਆਪਣੀ ਸ਼ਹਾਦਤ ਦੇ ਕੇ ਹਿੰਦੂ ਧਰਮ ਨੂੰ ਬਚਾਇਆ। ਗੁਰੁ ਗੋਬਿੰਦ ਸਿੰਘ ਜੀ ਤੀਰ ਤਲਵਾਰ ਦੇ ਧਨੀ ਸਨ।ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਜੁਲਮ ਦਾ ਟਾਕਰਾ ਕਰਨ ਵਾਸਤੇ ਆਪਣੀ ਨਵੀਂ ਫੌਜ ਤਿਆਰ ਕਰਕੇ ਖਾਲਸਾ ਪੰਥ ਦੀ ਸਾਜਨਾ 1699 ਨੂੰ ਅਨੰਦਪੁਰ ਸਾਹਿਬ ਵਿਖੇ ਅਲੌਕਿਕ ਢੰਗ ਨਾਲ ਕੀਤੀ।ਵਿਸਾਖੀ ਵਾਲੇ ਦਿਨ ਇਸ ਭਰੇ ਦੀਵਾਨ ਵਿਚ ਗੁਰੁ ਗੋਬਿੰਦ ਨੇ ਵਖ- ਵਖ ਵਰਗਾਂ, ਧਰਮਾਂ ਤੇ ਇਲਾਕਿਆਂ ਦੇ ਲੋਕਾਂ ਦਾ ਬਹੁਤ ਵਢੇ ਇਕੱਠ ਵਿਚ ਅਮ੍ਰਿਤ ਪਿਆ ਕੇ ਸਿੱਖ ਤੋਂ ਸਿੰਘ ਬਣਾ ਕੇ ਖਾਲਸੇ ਦੀ ਸਿਰਜਣਾ ਕੀਤੀ। ਪੰਜ ਪਿਆਰੇ ਸਾਜੇ ਗਏ ਤੇ ਉ੍ਹਨਾਂ ਨੂੰ ਅਮ੍ਰਿਤ ਦੀ ਦਾਤ ਦੇ ਕੇ ਫਿਰ ਆਪ ਜੀ ਨੇ ਉਨ੍ਹਾਂ ਪੰਜਾਂ ਪਿਆਰਿਆਂ ਤੋਂ ਆਪ ਅਮ੍ਰਿਤ ਛੱਕ ਕੇ,ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣੇਂ।ਇਹੋ ਜਿਹੀ ਮਿਸਾਲ ਦੁਨੀਆਂ ਵਿਚ ਕਿਤੇ ਨਹੀਂ ਮਿਲਦੀ।ਊਚ- ਨੀਚ,ਜਾਤ- ਪਾਤ,ਨਸਲ, ਧਰਮ, ਤੇ ਸਾਂਝੀਵਾਲਤਾ ਦਾ ਸੰਦੇਸ਼ ਗੁਰੁ ਗੋਬਿੰਦ ਸਿੰਘ ਦੀ ਅਧਿਆਤਮਿਕ ਸੋਚ ਦਾ ਹੀ ਮਾਰਗ ਦਰਸ਼ਨ ਮਿਲਦਾ ਹੈ।
ਗੁਰੁ ਗੋਬਿੰਦ ਸਿੰਘ ਜੀ ਧਾਰਮਿਕ ਪਖੋਂ ਬੜੇ ਪ੍ਰਪੱਕ ਹੋਣ ਦੇ ਨਾਲ ਨਾਲ ਸ਼ਸਤਰ ਵਿਦਿਆ ਵਿਚ ਨਿਪੁੱਨ ਸਨ। ਉੱਚ ਕੋਟੀ ਦੇ ਸਾਹਿਕਾਰ ਵਿਦਵਾਨ ਹੋਣ ਕਰਕੇ ਅਨਮੋਲ ਲਿਖਤਾਂ ਵੀ ਲਿਖੀਆਂ,ਜਿਨ੍ਹਾਂ ਵਿਚ ਅਕਾਲ ਉਸਤਤਿ,ਜਾਪੁ ਸਾਹਿਬ,ਵਾਰ ਭਗਾਉਤੀ,ਚੰਡੀ ਦੀ ਵਾਰ,ਬਚਿਤ੍ਰ ਨਾਟਕ,ਜਫ਼ੳਮਪ;ਰਨਾਮਾ ਤੁੇ ਹੋਰ ਵੀ ਰਚਨਾਵਾਂ ਤੇ ਗ੍ਰੰਥ ਲਿਖੇ।ਪਉਂਟਾ ਸਾਹਿਬ ਗੁਰੂ ਦਾ ਸਾਹਿਤਕ ਕੇਂਦਰ ਸੀ, ਜਿਥੇ 52 ਕਵੀਆਂ ਦੀਆਂ ਰਚਨਾਵਾਂ ਸੁਣਦੇ ਤੇ ਕਵੀ ਦਰਬਾਰ ਕਰਵਾਉਂਦ ੇ ਰਹਿੰਦੇ ਸਨ। ਗੁਰੁ ਗੋਬਿੰਦ ਸਿੰਘ ਜੀ ਫੌਜੀ ਵਿਦਿਆ ਦੇ ਨਾਲ ਫਾਰਸੀ, ਸੰਸਕ੍ਰਿਤ, ਹਿੰਦੀ ਤੇ ਗੁਰਮੁਖੀ ਵਿਚ ਵੀ ਆਪਣੀਆਂ ਕ੍ਰਿਤ ਰਚਨਾ ਲਿਖੀਆਂ। ਗੁਰੁ ਜੀ ਨੇ ਕਈ ਲੜਾਈਆਂ ਲੜੀਆਂ ਜਿਵੇਂ,ਭੰਗਾਣੀ ਦਾ ਯੁੱਧ (ਪਉਂਟਾ ਸਾਹਿਬ) ਨਦੇੜ ਦਾ ਯੁੱਧ, ਖਿਦਰਾਣੇ ਦੀ ਢਾਬ (ਮੁਕਤਸਰ ਦੀ ਜੰਗ) ਅਨੰਦਪੁਰ ਸਾਹਿਬ ਦੀ ਲੜਾਈ, ਚਮਕੌਰ ਦੀਆਂ ਜੰਗਾਂ ਆਦਿ ਲੜੀਆਂ (ਤਕਰੀਬਨ ਚੌਦਾਂ ਜੰਗਾ ਲੜੀਆਂ) ਇਨ੍ਹਾਂ ਦੇ ਚਾਰ ਸਪੁੱਤਰ(ਸਾਹਿਬਜਾਦੇ) ਜਿਨ੍ਹਾਂ ਚੋਂ ਦੋ ਵਢੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਚਮਕੌਰ ਦੀ ਗੜ੍ਹੀ ਵਿਚ ਲੜਦੇ ਲੜਦੇ ਸ਼ਹੀਦ ਹੋ ਗਏ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫ਼ੳਮਪ;ਤਹਿ ਸਿੰਘ ਜੀ ਨੂੰ ਸਰਹਿੰਦ ਦੀਆਂ ਨੀਹਾਂ ਵਿਚ ਸ਼ਹੀਦ ਕੀਤਾ ਗਿਆ ਅਤੇ ਮਾਤਾ ਗੁਜਰੀ ਜੀ (ਗੁਰੁ ਗੋਬਿੰਦ ਸਿੰਘ ਜੀ ਦੀ ਮਾਤਾ) ਵੀ ਠੰਡੇ ਬੁਰਜ ਸਰਹੰਦ ਵਿਚ ਹੀ ਸ਼ਹੀਦੀ ਪਾ ਗਏ। ਗੁਰੁ ਜੀ ਦਾ ਵਿਆਹ 11 ਸਾਲ ਦੀ ਉਮਰ ਵਿਚ ਹੀ, ਮਾਤਾ ਜੀਤ ਕੌਰ ਨਾਲ ਹੋਇਆ, ਕੋਈ 18 ਸਾਲ ਦੀ ਉਮਰ ਵਿਚ ਮਾਤਾ ਸੁੰਦਰੀ ਜੀ ਨਾਲ ਅਤੇ 34 ਸਾਲ ਦੀ ਉਮਰ ਵਿਚ ਮਾਤਾ ਸਾਹਿਬ ਕੌਰ ਨਾਲ ਹੋਇਆ ਜੋ ਕਿ ਮਾਤਾ ਸਾਹਿਬ ਕੌਰ ਜੀ ਦੀ ਕੁਆਰੀ ਡੋਲੀ ਹੀ ਗੁਰੁ ਘਰ ਆਈ ਸੀ ਜੋ ਕਿ ਆਤਮਿਕ ਮੇਲ ਦੀ ਸ਼ਰਤ ਤੇ ਸੀ। ਗੁਰੁ ਜੀ ਜਦੋਂ ਦੱਖਣ ਵਲ ਨੂੰ ਲੜਦੇ -ਲੜਦੇ ਨਦੇੜ ਦੀ ਧਰਤੀ ਤੇ ਪਹੁੰਚੇ ਤਾਂ ਉਥੇ ਬਾਬਾ ਬੰਦਾ ਸਿੰਘ ਬਹਾਦਰ( ਬੰਦਾ ਬੈਰਾਗੀ) ਨਾਲ ਵੀ ਮੇਲ ਹੋਇਆ ਜੋ ਗੁਰੁ ਜੀ ਦੀ ਉੱਚੀ ਸੋਚ ਕਰਕੇ ਹੀ ਨਾਲ ਰਿਹਾ।ਗੁਰੁ ਗੋਬਿੰਦ ਸਿੰਘ ਜੀ ਨੇ ਸਾਰਾ ਪ੍ਰਵਾਰ ਕੌਮ ਖਾਤਰ ਵਾਰ ਕੇ ਵੀ ਅਕਾਲ ਪੁਰਖ ਪ੍ਰਮਾਤਮਾਂ ਦਾ ਸ਼ੁਕਰਾਨਾ ਕਰਦੇ ਰਹੇ। ਅਬਚਲ ਨਗਰ (ਹਜ਼ੂਰ ਸਾਹਿਬ) ਜਦ ਗੁਰੁ ਜੀ ਆਰਾਮ ਕਰ ਰਹੇ ਸਨ ਤਾਂ ਜਮਸ਼ੇਦ ਖਾਂ ਪਠਾਣ ਨੇ ਗੁਰੁ ਗੋਬਿੰਦ ਸਿੰਘ ਜੀ ਉਪਰ ਆਪਣੀ ਕਟਾਰ ਨਾਲ ਵਾਰ ਕਰ ਦਿਤਾ ਤਾਂ ਜ਼ਖ਼ਮੀ ਹਾਲਤ ਵਿਚ ਗੁਰੁ ਜੀ ਨੇ ਉਸ ਤੇ ਪਲਟ ਵਾਰ ਕਰਕੇ ਜਮਸ਼ੇਦ ਖਾਨ ਨੂੰ ਮੌਤ ਦੇ ਘਾਟ ਉਤਾਰ ਦਿਤਾ। ਗੁਰੁ ਜੀ ਗੰਭੀਰ ਜ਼ਖਮੀ ਹੋਣ ਕਰਕੇ,ਅੰਤ ਸਮੇਂ ਗੁਰੁ ਗ੍ਰੰਥ ਸਾਹਿਬ ਜੀ ਨੂੰ “ਗੁਰੁ ਮਾਨਿਉਂ ਗ੍ਰੰਥ” ਭਾਵ ਅੱਜ ਤੋਂ ਗੁਰੁ ਗ੍ਰੰਥ ਸਾਹਿਬ ਹੀ ਆਪ ਦਾ ਗੁਰੁ ਹੈ।
ਗੁਰੁ ਗੋਬਿੰਦ ਸਿੰਘ ਜੀ ਨੇ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਦਾ ਦਰਜਾ ਦੇਣ ਤੇ ਆਪਣੀ ਬਾਣੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਕਰਵਾਈ। ਆਪ 7 ਅਕਤੂਬਰ 1708 ਈ: ਨੂੰ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨਦੇ ਹੋਏ 42 ਸਾਲ ਦੀ ਆਯੂ ਵਿਚ ਆਪਣੀ ਯਾਤਰਾ ਨੂੰ ਸੰਪੰਨ ਕਰਕੇ ਹਮੇਸ਼ਾਂ ਲਈ ਪ੍ਰਮਾਤਮਾ ਦੀ ਗੋਦ ਵਿਚ ਸਮਾ ਗਏ। ਗੁਰੁ ਸਾਹਿਬ ਦੀਆਂ ਸਿਖਿਆਵਾਂ ਤੇ ਸੰਦੇਸ਼ ਮੁਤਾਬਿਕ ਆਪਣਾ ਜੀਵਨ ਸੁਧਾਰ ਕਰਨ ਲਈ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸਿਖਿਆ ਪ੍ਰਾਪਤ ਕਰ ਕੇ ਆਪਸੀ ਭਾਈਚਾਰਾ,ਸਾਂਝੀਵਾਲਤਾ,ਪ੍ਰੇਮ ਪਿਆਰ, ਊਚ- ਨੀਚ, ਬਰਾਬੱਰਤਾ ਤੇ ਸਮਾਜਿਕ ਬੁਰਾਈਆਂ ਦੂਰ ਕਰਨ ਦਾ ਯਤਨ ਕਰੀਏ।