Bhai Gurdas Ji
ਭਾਈ ਗੁਰਦਾਸ ਜੀ
ਭਾਈ ਗੁਰਦਾਸ ਜੀ (੧੫੫੧-੨੫ ਅਗਸਤ ੧੬੩੧) ਦਾ ਜਨਮ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਗੋਇੰਦਵਾਲ ਵਿਚ ਹੋਇਆ । ਉਨ੍ਹਾਂ ਦੇ ਪਿਤਾ ਜੀ ਭਾਈ ਈਸ਼ਰ ਦਾਸ ਅਤੇ ਮਾਤਾ ਜੀਵਨੀ ਜੀ ਸਨ । ਉਹ ਗੁਰੂ ਅਮਰ ਦਾਸ ਜੀ ਦੇ ਭਤੀਜੇ ਸਨ ।ਉਹ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ । ਉਨ੍ਹਾਂ ਨੇ ਸਭ ਤੋਂ ਪਹਿਲਾਂ ੧੬੦੪ ਵਿਚ ਆਦਿ ਗ੍ਰੰਥ ਆਪਣੇ ਹੱਥੀਂ ਲਿਖਿਆ । ਉਹ ਪੰਜਾਬੀ, ਸੰਸਕ੍ਰਿਤ, ਬ੍ਰਜਭਾਸ਼ਾ ਅਤੇ ਫਾਰਸੀ ਦੇ ਉੱਘੇ ਵਿਦਵਾਨ ਸਨ । ਉਨ੍ਹਾਂ ਨੇ ਪੰਜਾਬੀ, ਬ੍ਰਜਭਾਸ਼ਾ ਅਤੇ ਸੰਸਕ੍ਰਿਤ ਵਿਚ ਕਾਵਿ ਰਚਨਾ ਕੀਤੀ । ਪੰਜਾਬੀ ਵਿਚ ਉਹ 'ਵਾਰਾਂ ਭਾਈ ਗੁਰਦਾਸ' ਕਰਕੇ ਜਾਣੇ ਜਾਂਦੇ ਹਨ । ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਹਿਕੇ ਸਨਮਾਨਿਆ ।