'Bari Takleef Hundi Ei' : Kulwant Singh Rafiq

'ਬੜੀ ਤਕਲੀਫ਼ ਹੁੰਦੀ ਏ' : ਕੁਲਵੰਤ ਸਿੰਘ ਰਫ਼ੀਕ


ਜਦੋਂ ਕੋਈ ਰਾਜ਼ ਖੋਲ੍ਹੇ ਤਾਂ ਬੜੀ ਤਕਲੀਫ਼ ਹੁੰਦੀ ਏ

ਜਦੋਂ ਕੋਈ ਰਾਜ਼ ਖੋਲ੍ਹੇ ਤਾਂ ਬੜੀ ਤਕਲੀਫ਼ ਹੁੰਦੀ ਏ ਜਦੋਂ ਵਿਸ਼ਵਾਸ ਡੋਲੇ ਤਾਂ ਬੜੀ ਤਕਲੀਫ਼ ਹੁੰਦੀ ਏ ਜੇ ਮਾਹੀਆ ਕੁਝ ਨਾ ਬੋਲੇ ਤਾਂ ਬੜੀ ਤਕਲੀਫ਼ ਹੁੰਦੀ ਏ ਨਾ ਘੁੰਡੀ ਦਿਲ ਦੀ ਖੋਲ੍ਹੇ ਤਾਂ ਬੜੀ ਤਕਲੀਫ਼ ਹੁੰਦੀ ਏ ਜਦੋਂ ਬੰਦਾ ਗ਼ਮਾਂ ਦੇ ਜੰਗਲਾਂ ਵਿਚ ਭਟਕਦਾ ਫਿਰਦੈ ਉਦੋਂ ਕੋਇਲ ਵੀ ਬੋਲੇ ਤਾਂ ਬੜੀ ਤਕਲੀਫ਼ ਹੁੰਦੀ ਏ ਕਿਸੇ ਦੁਸ਼ਮਣ ਦੀ ਨਈਂ ਹਿੰਮਤ ਕਿ ਪਾਵੇ ਫੁੱਟ ਸਾਡੇ ਵਿੱਚ ਵਿਚ ਘਰੋਂ ਕੋਈ ਜ਼ਹਿਰ ਘੋਲੇ ਤਾਂ ਬੜੀ ਤਕਲੀਫ਼ ਹੁੰਦੀ ਏ ਮਨੁੱਖ ਹਰ ਵਕਤ ਜਿਸ ਦਰ ਦਾ ਭਿਖਾਰੀ , ਓਸ ਦਾਤੇ ਨੂੰ ਸ਼ੁਕਰ ਤੇਰਾ ਨਾ ਬੋਲੇ ਤਾਂ ਬੜੀ ਤਕਲੀਫ਼ ਹੁੰਦੀ ਏ ਹਜ਼ਾਰਾਂ ਬੇਟੀਆਂ ਦੇ ਰੋਜ਼ ਲੁੱਟੇ ਜਾਣ ’ ਤੇ ਹਾਕਿਮ ਜਦੋਂ ਨਾ ਅੱਖ ਖੋਲ੍ਹੇ ਤਾਂ ਬੜੀ ਤਕਲੀਫ਼ ਹੁੰਦੀ ਏ ਉਹ ਯਾਰੋ ਝੂਠ ਇੰਨੀ ਸਾਦਗੀ ਨਾਲ ਬੋਲਦੈ ਅਕਸਰ ਕਦੇ ਉਹ ਸੱਚ ਬੋਲੇ ਤਾਂ ਬੜੀ ਤਕਲੀਫ਼ ਹੁੰਦੀ ਏ

ਕਿਸੇ ਅਪਣੇ ਨੇ ਮਾਰੀ ਚੋਟ ਜਦ

ਕਿਸੇ ਅਪਣੇ ਨੇ ਮਾਰੀ ਚੋਟ ਜਦ, ਉਹ ਜਰ ਗਿਆ ਹੋਣੈ ਉਦਾਸੀ ਵਿਚ ਕਿਸੇ ਦੁਸ਼ਮਣ ਦੇ ਸ਼ਾਇਦ ਘਰ ਗਿਆ ਹੋਣੈ ਸੁਨੇਹਾ ਕੀ ਉਨ੍ਹਾਂ ਅੱਖਾਂ ' ਚ ਐਸਾ ਪੜ੍ਹਿਆ ਕਾਤਿਲ ਨੇ ਕਿ ਮਾਰਨ ਜਿਸ ਨੂੰ ਆਇਆ ਸੀ , ਉਸੇ ' ਤੇ ਮਰ ਗਿਆ ਹੋਣੈ ਜੋ ਅਪਣੇ ਮਾਪਿਆਂ ਦੀ ਬਦਅਸੀਸਾਂ ਰੋਜ਼ ਲੈਂਦਾ ਹੈ ਉਹ ਬਾਹਰੋਂ ਜੀਅ ਰਿਹੈ ਪਰ ਅੰਦਰੋਂ ਤਾਂ ਮਰ ਗਿਆ ਹੋਣੈ ਇਲਾਹੀ ਨਾਦ ਜਿਸ ਦੀ ਰੂਹ ਨੂੰ ਨਿਤ ਮਖਮੂਰ ਕਰਦੀ ਹੈ ਭਿਆਨਕ ਤਪਿਸ਼ ਵਿਚ ਵੀ ਬਰਫ਼ ਵਾਂਗੂੰ ਠਰ ਗਿਆ ਹੋਣੈ ਉਦ੍ਹੇ ਚਿਹਰੇ ' ਤੇ ਇੰਨਾ ਨੂਰ ਤੱਕ ਕੇ ਸੋਚਦਾ ਹਾਂ ਮੈਂ ਕਿ ਦੁਸ਼ਮਨ ਵੀ ਉਹਦਾ ਦੀਦਾਰ ਕਰਕੇ ਤੁਰ ਗਿਆ ਹੋਣੈ ‘ਰਫ਼ੀਕ ’ ਹੁਣ ਤਾਂ ਗੁਨਾਹਾਂ ਕੋਲੋਂ ਤੌਬਾ ਕਰ ਰਿਹੈ ਲਗਦਾ ਉਹਦੀ ਰਹਿਮਤ ਤੋਂ ਮਾਫ਼ੀ ਦੀ ਤੱਵਕੋ ਕਰ ਗਿਆ ਹੋਣੈ

ਹਰ ਪਲ ਸੀ ਜਾਗਦਾ ਜੋ

ਹਰ ਪਲ ਸੀ ਜਾਗਦਾ ਜੋ, ਬਸ ਉਹ ਜ਼ਮੀਰ ਗੁੰਮ ਹੈ ਸੌਂਦਾ ਸੀ ਸੁੱਖ ਦੀ ਨੀਂਦਰ, ਓਹੀ ਸਰੀਰ ਗੁੰਮ ਹੈ ਹਰ ਬਸ਼ਰ ਹੈ ਤਿਹਾਇਆ, ਸੁੱਕੀ ਨਦੀ ਦੇ ਵਾਂਗਰ ਰੇਤਾ ਹੀ ਦਿਸ ਰਿਹਾ ਹੈ, ਰੇਤੇ 'ਚੋਂ ਨੀਰ ਗੁੰਮ ਹੈ ਅੱਜ ਕੱਲ੍ਹ ਦੀ ਆਸ਼ਕੀ 'ਚੋਂ ਪਾਕੀਜ਼ਗੀ ਹੈ ਮਨਫ਼ੀ ਹੁਣ ਗੁੰਮ ਗਿਆ ਹੈ ਰਾਂਝਾ ਤੇ ਨਾਲੇ ਹੀਰ ਗੁੰਮ ਹੈ ਮੁਨਸਿਫ਼ ਵੀ ਹੈ ਜੇ ਮੁਜਰਿਮ, ਖੁਦ ਨੂੰ ਸਜ਼ਾ ਵੀ ਦੇਵੇ ਉਹ ਅਦਲੀ ਬਾਦਸ਼ਾਹ ਤੇ ਉਸ ਦਾ ਵਜ਼ੀਰ ਗੁੰਮ ਹੈ ਹੁਣ ਹੋ ਗਿਆ ਏ ਜਿਉਣਾ ਜਿਉਂ ਨਰਕ ਭੋਗਦੇ ਹਾਂ ਸੁਰਗਾਂ ਦਾ ਲਾ ਕੇ ਲਾਰਾ, ਖ਼ੁਦ ਹੀ ਫ਼ਕੀਰ ਗੁੰਮ ਹੈ ਔਰਤ ਤਾਂ ਅੱਜ ਤਲਕ ਵੀ, ਇਨਸਾਫ਼ ਵਲ ਹੀ ਤੱਕਦੀ ਰਖੜੀ ਦੀ ਲਾਜ ਰੱਖੇ, ਪਿਆਰਾ ਉਹ ਵੀਰ ਗੁੰਮ ਹੈ ਲਿਖਣਾ ਗ਼ਜ਼ਲ ਨੂੰ ਯਾਰਾ, ਮੇਰੀ ਬਿਸਾਤ ਕਿੱਥੇ ਜਿਉਂਦਾ ਸੀ ਜੋ ਗ਼ਜ਼ਲ ਨੂੰ, ਸ਼ਾਇਰ ਉਹ ਮੀਰ ਗੁੰਮ ਹੈ ਤੇਰਾ ਦੀਦਾਰ ਕਰਨਾ, ਹਸਰਤ ਹੈ ਅੱਜ ਵੀ ਮੇਰੀ ਇਕ ਖ਼ਾਬ ਸਹਿਕਦਾ ਹੈ, ਜਿਸ ਦੀ ਤਾਬੀਰ ਗੁੰਮ ਹੈ ਗੱਲਵਕੜੀ ਤਾਂ ਪਾਈ, ਪਰ ਨਿੱਘ ਨਹੀਂ ਹੈ ਉਸ ਵਿਚ ਜੋ ਜਾਨ ਵਾਰਦਾ ਸੀ, ਕਿਧਰੇ ਉਹ ਵੀਰ ਗੁੰਮ ਹੈ ਉਸ ਘਰ ਦਾ ਕੀ ਬਣੂਗਾ, ਸਿਸਕਣ ਜਿੱਥੇ ਦੀਵਾਰਾਂ ਨਫ਼ਰਤ ਦੇ ਮੱਚਦੇ ਭਾਂਬੜ, ਪ੍ਰੀਤਾਂ ਦਾ ਨੀਰ ਗੁੰਮ ਹੈ ਸਾਵਣ ਦੀ ਸੋਹਣੀ ਕਿਣਮਿਣ, ਉਹ ਪੀਘਾਂ ਤੇ ਪੰਘੂੜੇ ਗੀਤਾਂ ਦੀ ਮਿੱਠੀ ਛਹਿਬਰ, ਪੂੜੇ ਤੇ ਖੀਰ ਗੁੰਮ ਹੈ ਕਦ ਤਕ ‘ਰਫ਼ੀਕ’ ਜਿਉਂਦਾ ਇਸ ਛਾਂ ਵਿਹੂਣੀ ਰੁੱਤੇ ਡਿੱਗਿਆ ਹੈ ਬਿਰਖ ਜਦ ਤੋਂ ਇਕ ਰਾਹਗੀਰ ਗੁੰਮ ਹੈ

ਤੇਰਾ ਦੀਦਾਰ ਕੀ ਹੋ ਗਿਆ

ਤੇਰਾ ਦੀਦਾਰ ਕੀ ਹੋ ਗਿਆ ਮੈਂ ਸਾਂ ਕਤਰਾ ਨਦੀ ਹੋ ਗਿਆ ਕੀ ਪਿਲਾਇਆ ਤੂੰ ਆਬੇ-ਹਯਾਤ ਜ਼ਹਿਰ ਵੀ ਜ਼ਿੰਦਗੀ ਹੋ ਗਿਆ ਤੇਰੇ ਸ਼ਬਦਾਂ ਦੀ ਜਾਦੂਗਰੀ ਬੀਜ ਯਕਦਮ ਕਲੀ ਹੋ ਗਿਆ ਸ਼ਾਖ ਮੁੜ ਤੋਂ ਹਰੀ ਹੋ ਗਈ ਖੁਸ਼ਕ ਮੌਸਮ ਨਮੀ ਹੋ ਗਿਆ ਸ਼ੋਖ ਨਜ਼ਰਾਂ ਦਾ ਲਗਿਆ ਕੀ ਤੀਰ ਮਾਨੋ ਲਮਹਾ ਸਦੀ ਹੋ ਗਿਆ ਅਰਜ਼ ਮਾਫ਼ੀ ਦੀ ਤੂੰ ਮੰਨ ਲਈ ਮੈਂ ਸਾਂ ਕੈਦੀ ਬਰੀ ਹੋ ਗਿਆ ਉਸ ਦੀ ਨਜ਼ਰੇ ਕਰਮ ਸੰਗ ‘ਰਫ਼ੀਕ’ ਜਾਨਵਰ ਆਦਮੀ ਹੋ ਗਿਆ

ਤਿਸ਼ਨਗੀ ਹੀ ਤਿਸ਼ਨਗੀ ਹੈ ਹਰ ਤਰਫ਼

ਤਿਸ਼ਨਗੀ ਹੀ ਤਿਸ਼ਨਗੀ ਹੈ ਹਰ ਤਰਫ਼ ਸਾਕੀਆ ! ਤੇਰੀ ਕਮੀ ਹੈ ਹਰ ਤਰਫ਼ ਮੌਤ ਤੋਂ ਡਰ ਡਰ ਕੇ ਨਾਹਕ ਜੀ ਰਿਹੈ ਜ਼ਿੰਦਗੀ ਹੀ ਜ਼ਿੰਦਗੀ ਹੈ ਹਰ ਤਰਫ਼ ਖ਼ਾਕ ਨਾ ਹੋ ਦੁਸ਼ਮਨੀ ਦੇ ਸੇਕ ਵਿੱਚ ਦੋਸਤੀ ਹੀ ਦੋਸਤੀ ਹੈ ਹਰ ਤਰਫ਼ ਹਰ ਕੋਈ ਹਿਰਨੀ ਦੇ ਵਾਂਗੂੰ ਡਰ ਰਿਹੈ ਅੱਖ ਸ਼ਿਕਾਰੀ ਦੀ ਤਣੀ ਹੈ ਹਰ ਤਰਫ਼ ਪਾਪ ਕਰ ਭਾਵੇਂ ਗੁਫ਼ਾ ਵਿਚ ਛੁਪ ਕੇ ਤੂੰ ਅੱਖ ਉਸ ਦੀ ਦੇਖਦੀ ਹੈ ਹਰ ਤਰਫ਼ ਸੱਚ ਤਾਂ ਹੁਣ ਬਸ ਮੂੰਹ ਲਕਾਉਂਦਾ ਫਿਰ ਰਿਹੈ ਝੂਠ ਦੀ ਹੀ ਸਰਕਸ਼ੀ ਹੈ ਹਰ ਤਰਫ਼ ਤੂੰ ਵਿਦੇਸ਼ੀ ਦਖਲ ਤੋਂ ਘਬਰਾ ਰਿਹੈਂ ਖਾਨਾ ਜੰਗੀ ਹੀ ਛਿੜੀ ਹੈ ਹਰ ਤਰਫ਼ ਕੌਣ ਸੁਣਦੈ ਆਤਮਾ ਦੀ ਹੂਕ ਹੁਣ ਜਿਸਮ ਦੀ ਦੀਵਾਨਗੀ ਹੈ ਹਰ ਤਰਫ਼ ਜਦ ਮੁਕੱਦਰ ਖੋਹ ਨਹੀਂ ਸਕਦਾ ਕੋਈ ਫਿਰ ਕਿਉਂ ਦੁਨੀਆ ਜਲ਼ ਰਹੀ ਹੈ ਹਰ ਤਰਫ਼ ਸ਼ੋਰ ਸਾਨੂੰ ਨਿਗਲ਼ਦਾ ਹੀ ਜਾ ਰਿਹੈ ਉਂਝ ਨੇ ਕਹਿੰਦੇ ਖਾਮੋਸ਼ੀ ਹੈ ਹਰ ਤਰਫ਼

ਬੇਸੁਰੀ ਆਵਾਜ਼ ਜਿਹੀ ਹੈ ਜ਼ਿੰਦਗੀ

ਬੇਸੁਰੀ ਆਵਾਜ਼ ਜਿਹੀ ਹੈ ਜ਼ਿੰਦਗੀ ਧੁੰਨ-ਵਿਹੂਣੇ ਸਾਜ਼ ਜਿਹੀ ਹੈ ਜ਼ਿੰਦਗੀ ਇਸ ਦੇ ਤੀਰਾਂ ਦੀ ਚੁਭਨ ਹੈ ਵੱਖਰੀ ਇਕ ਨਿਸ਼ਾਨੇਬਾਜ਼ ਜਿਹੀ ਹੈ ਜ਼ਿੰਦਗੀ ਰਾਜਨੀਤੀ ਤੇ ਸਰਾਫ਼ਤ ਮੇਲ ਕੀ ਖੋਖਲੀ ਆਵਾਜ਼ ਜਿਹੀ ਹੈ ਜ਼ਿੰਦਗੀ ਮੁਨਤਜ਼ਿਰ ਇਹ ਖੰਭ ਉਹਦੇ ਨੇ ਹਰ ਸਮੇਂ ਲਗ ਰਿਹਾ ਪਰਵਾਜ਼ ਜਿਹੀ ਹੈ ਜ਼ਿੰਦਗੀ ਇਕ ਵੀ ਲਿਖੀ ਨਾ ਗਈ ਜਿਸ ਵਿਚ ਗ਼ਜ਼ਲ ਐਸੀ ਕੋਰੀ ਬਿਆਜ਼ ਜਿਹੀ ਹੈ ਜ਼ਿੰਦਗੀ ਸ਼ਾਮ ਢਲ ਗਈ ਫਿਰ ਵੀ ਕੁਝ ਨਾ ਸਿੱਖ ਸਕੇ ਹੁਣ ਵੀ ਜਿਉਂ ਆਗਾਜ਼ ਜਿਹੀ ਹੈ ਜ਼ਿੰਦਗੀ ਤੋੜ ਨਾ ਸਕਿਆ ‘ਰਫ਼ੀਕ' ਖਾਮੋਸ਼ੀਆਂ ਲਗ ਰਿਹਾ ਇਕ ਰਾਜ਼ ਜਿਹੀ ਹੈ ਜ਼ਿੰਦਗੀ

ਹਰ ਇਕ ਜਿਸਮ ਦੀ ਜਾਂ ਹੁੰਦੀ ਹੈ

ਹਰ ਇਕ ਜਿਸਮ ਦੀ ਜਾਂ ਹੁੰਦੀ ਹੈ ਮਾਂ ਵਰਗੀ ਬਸ ਮਾਂ ਹੁੰਦੀ ਹੈ ਸੁਰਗਾਂ ਜਿਹੀ ਇਕ ਥਾਂ ਹੁੰਦੀ ਹੈ ਧਰਤੀ 'ਤੇ ਉਹ ਮਾਂ ਹੁੰਦੀ ਹੈ ਸਾਰੇ ਰਿਸ਼ਤੇ ਆਪਣੀ ਥਾਂ 'ਤੇ ਮਾਂ ਦੀ ਵੱਖਰੀ ਥਾਂ ਹੁੰਦੀ ਹੈ ਭੋਜਨ ਉਸ ਦਾ ਤਿੱਖੀਆਂ ਧੁੱਪਾਂ ਵੰਡਦੀ ਫਿਰ ਵੀ ਛਾਂ ਹੁੰਦੀ ਹੈ ਦੁੱਖ ਵੇਲੇ ਜਦ ਸਭ ਮੂੰਹ ਫੇਰਨ ਨਾਲ ਖੜ੍ਹੀ ਬਸ ਮਾਂ ਹੁੰਦੀ ਹੈ ਜਦ ਸਿਰ ਮਾਂ ਦੇ ਚਰਨੀਂ ਹੋਵੇ ਅਸਲ ਇਬਾਦਤ ਤਾਂ ਹੁੰਦੀ ਹੈ ਘਰ ਤਾਂ ਉਹੀ ਮੁਕੰਮਲ ਹੈ ਬਸ ਜਿਸ ਘਰ ਦੇ ਵਿਚ ਮਾਂ ਹੁੰਦੀ ਹੈ ਹਰ ਰਿਸ਼ਤੇ ਵਿਚ ਹੈ ਖੁਦਗ਼ਰਜ਼ੀ ਲਾਲਚ ਬਿਨ ਬਸ ਮਾਂ ਹੁੰਦੀ ਹੈ ਖੁਸ਼ਕਿਸਮਤ ਬਸ ਓਹੀ ਬੰਦਾ ਜਿਸ ਦੇ ਘਰ ਵਿਚ ਮਾਂ ਹੁੰਦੀ ਹੈ ਹਰ ਪਾਸੋਂ ਜਦ ਨਾ ਹੋ ਜਾਵੇ ਮਾਂ ਦੇ ਮੂੰਹ 'ਤੇ ਹਾਂ ਹੁੰਦੀ ਹੈ ਜਿੱਥੇ ਹੁੰਦੀ ਖ਼ਿਦਮਤ ਮਾਂ ਦੀ ਰਹਿਮਤ ਓਸੇ ਥਾਂ ਹੁੰਦੀ ਹੈ ਜਿਸ ਨੇ ਚੱਖਿਆ ਨਾ ਇਹ ਮੇਵਾ ਕੀ ਜਾਣੇ ਕੀ ਮਾਂ ਹੁੰਦੀ ਹੈ ਮਾਂ ਦੀ ਗੋਦ ‘ਰਫ਼ੀਕ’ ਨੂੰ ਦੱਸਦੀ ਧੁੱਪ ਦੇ ਵਿਚ ਕੀ ਛਾਂ ਹੁੰਦੀ ਹੈ

ਇਹ ਹੈ ਪੂਜਾ, ਪਾਠ ਏਹੀ ਤੇ ਏਹੀ ਆਜ਼ਾਨ ਹੈ

ਇਹ ਹੈ ਪੂਜਾ, ਪਾਠ ਏਹੀ ਤੇ ਏਹੀ ਆਜ਼ਾਨ ਹੈ ਆਦਮੀ ਨੂੰ ਆਦਮੀ ਦਾ ਪਿਆਰ ਹੀ ਵਰਦਾਨ ਹੈ ਨਫ਼ਰਤਾਂ ਦੇ ਨਾਲ ਧਰਤੀ, ਲਟ ਲਟਾ ਲਟ ਬਲ਼ ਰਹੀ ਗੁੰਮ ਕਿਤੇ ਨੇ ਬਾਰਿਸ਼ਾਂ ਤੇ ਰੋ ਰਿਹਾ ਖਲਿਹਾਨ ਹੈ ਪਿਆਰ ਕਰਨਾ ਜੋ ਨਾ ਜਾਣੇ, ਕੁਝ ਨਹੀਂ ਉਹ ਜਾਣਦਾ ਰੰਕ ਹੈ ਜਗ ਦੀ ਨਜ਼ਰ ਵਿਚ, ਭਾਵੇਂ ਉਹ ਸੁਲਤਾਨ ਹੈ ਪੱਥਰਾਂ 'ਚੋ ਵੀ ਖ਼ੁਦਾ ਦਿਸਣਾ ਕੋਈ ਮੁਸ਼ਕਿਲ ਨਹੀਂ ਬੱਸ ਮਿਟਾਉਣਾ ਹੀ ਖ਼ੁ6ਦੀ ਨੂੰ, ਪਿਆਰ ਦੀ ਪਹਿਚਾਨ ਹੈ ਹੀਰ ਤੇ ਰਾਂਝਾ ਹਸ਼ਰ ਤਕ, ਏਹੋ ਗਾਉਂਦੇ ਰਹਿਣਗੇ ਪਿਆਰ ਕਰਨਾ ਤਾਂ ਇਲਾਹੀ ਹੁਕਮ ਹੈ, ਫ਼ਰਮਾਨ ਹੈ ਪਿਆਰ ਤੋਂ ਮਹਿਰੂਮ ਹੈ ਜੋ, ਉਹ ਤਾਂ ਜੀਕਣ ਬਾਂਝ ਏ ਧੁਨ ਵਿਹੂਣੇ ਸਾਜ਼ ਵਾਂਗੂੰ ਸੋਜ਼ ਤੋਂ ਅਨਜਾਨ ਹੈ ਪਿਆਰ ਤੇ ਨਿੱਘ ਦਾ ਹੈ ਜਗ ਤੇ ਇਕ ਮੁਜੱਸਮਾ ਬੇਟੀਆਂ ਰੋਜ਼ ਫਿਰ ਵੀ ਕਤਲ ਹੋਵਣ, ਚੁੱਪ ਕਿਉਂ ਇਹ ਇਨਸਾਨ ਹੈ ਇਕ ਨਿਪੱਤਰੇ ਰੁੱਖ ਦੇ ਵਾਂਗੂੰ ਛਾਂ-ਵਿਹੂਣਾ ਸੀ ‘ਰਫ਼ੀਕ’ ਖੁਸ਼ਕ ਹੋਠਾਂ ਨੂੰ ਤੂੰ ਬਖਸ਼ੀ ਪਿਆਰ ਦੀ ਮੁਸਕਾਨ ਹੈ

ਸੋਚਦਾ ਕੀ ਸਾਂ, ਕੀ ਹੋ ਗਿਆ

ਸੋਚਦਾ ਕੀ ਸਾਂ, ਕੀ ਹੋ ਗਿਆ ਯਾਰ ਵੀ ਅਜਨਬੀ ਹੋ ਗਿਆ ਜ਼ਿਕਰ ਤੇਰਾ ਫ਼ਲਕ ਪਹੁੰਚਿਆ ਇਹ ਹਵਾਵਾਂ ਨੂੰ ਕੀ ਹੋ ਗਿਆ ਜਦ ਹੈ ਮੁਨਸਿਫ਼ ਨੇ ਅੱਖ ਫੇਰ ਲਈ ਫਿਰ ਹੈ ਕਾਤਿਲ ਬਰੀ ਹੋ ਗਿਆ ਜਿਹਨੇ ਭਰਿਆ ਨਾ ਮੂੰਹ ਦੈਂਤ ਦਾ ਦਾਜ ਦੀ ਉਹ ਬਲੀ ਹੋ ਗਿਆ ਸ਼ੁਕਰੀਆ ਐ ਸਿਆਸਤ ਤੇਰਾ ਬੰਦਾ ਕੀ ਸੀ ਤੇ ਕੀ ਹੋ ਗਿਆ ਇਹ ਸੀ ਭਗਤੀ ਦਾ ਸ਼ਾਇਦ ਸਿਖ਼ਰ ਬੰਦਾ ਹੀ ਬੰਦਗੀ ਹੋ ਗਿਆ ਆ ਗਿਆ ਅੱਜ ਤੂੰ ਜੁਗਨੂੰ ਦੇ ਘਰ ਸੂਰਜਾ ! ਤੈਨੂੰ ਕੀ ਹੋ ਗਿਆ ਤੇਰੇ ਚਰਨਾਂ ਨੂੰ ਛੋਹ ਕੇ ‘ਰਫ਼ੀਕ’ ਔਲੀਆ ਜਾਂ ਵਲੀ ਹੋ ਗਿਆ

  • ਮੁੱਖ ਪੰਨਾ : ਪੰਜਾਬੀ ਕਾਵਿ ਰਚਨਾਵਾਂ : ਕੁਲਵੰਤ ਸਿੰਘ ਰਫ਼ੀਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ