ਆਤਮਜੋਤ ਸਿੰਘ (ਜਨਮ: ੧੭ ਸਤੰਬਰ ੧੯੯੬) ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦਾ ਕਵੀ ਹੈ। ਆਤਮਜੋਤ ਦਾ ਜਨਮ ਸ. ਗੁਰਸ਼ਰਨ ਸਿੰਘ ਅਤੇ ਡਾ. ਮਲਕਿੰਦਰ ਕੌਰ ਦੇ ਘਰ, ਗੁਰਦਾਸਪੁਰ ਵਿੱਚ ਹੋਇਆ। ਆਤਮਜੋਤ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਨੋਵਿਗਿਆਨ ਦੀ ਵਿਦਿਆ ਹਾਸਲ ਕੀਤੀ ਅਤੇ ਅਗਲੇ ਸਫ਼ਰਾਂ ਲਈ ਕੈਨੇਡਾ ਚਲਾ ਗਿਆ। ਕੈਨੇਡਾ ਪਹੁੰਚ ਕੇ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਸਾਹਿਤ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਚਿੱਤਰਕਾਰੀ ਅਤੇ ਸੰਗੀਤ ਵਿੱਚ ਵੀ ਇਸ ਦਾ ਕਾਫ਼ੀ ਰੁਝਾਨ ਹੈ। “ਲਫ਼ਜ਼ੀ ਖ਼੍ਵਾਬ” ਕਵੀ ਦੀ ਪਲੇਠੀ ਪੁਸਤਕ ਹੈ ਜਿਸ ਵਿੱਚ ਕਾਦਰ ਦੀ ਕੁਦਰਤ ਦੀ ਵਡਿਆਈ ਕੀਤੀ ਗਈ ਹੈ।