Asim Padhiar ਆਸਿਮ ਪਢਿਆਰ

ਆਸਿਮ ਪਢਿਆਰ ਨਨਕਾਣਾ ਸਾਹਿਬ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਦੇ ਸ਼ਾਇਰ ਨੇ। ਆਪ ਦੀ ਪੰਜਾਬੀ ਸ਼ਾਇਰੀ ਦੀਆਂ ਹਾਲੇ ਤੀਕ ਦੋ ਕਿਤਾਬਾਂ 'ਕੋਈ ਤੇ ਹੋਵੇ' ਤੇ 'ਕਰੂੰਬਲਾਂ' ਦੇ ਸਿਰਨਾਵੇਂ ਹੇਠਾਂ ਛਪ ਚੁੱਕੀਆਂ ਨੇ।

ਪੰਜਾਬੀ ਸ਼ਾਇਰੀ : ਆਸਿਮ ਪਢਿਆਰ

Punjabi Poetry : Asim Padhiar



ਮਾਂ ਬੋਲੀ

ਮਾਂ ਦੇ ਨਾਲ ਈ ਮਰ ਨਾ ਜਾਵੇ, ਭੱਜ ਪੰਜਾਬੀ ਬੋਲ ਪਿੱਛੇ ਦੇ ਪਛਤਾਵੇ ਨਾਲੋਂ ਅੱਜ ਪੰਜਾਬੀ ਬੋਲ ਮਾਂ ਬੋਲੀ ਨੂੰ ਜੇਕਰ ਆਸਿਮ ਜ਼ਿੰਦਾ ਰੱਖਣਾ ਹਈ ਘਰ ਵਿੱਚ ਆਪਣੇ ਬਾਲਾਂ ਦੇ ਨਾਲ ਰੱਜ ਪੰਜਾਬੀ ਬੋਲ

ਛੱਜ ਚ ਛੰਡਾ ਦਈਏ

ਛੱਜ ਚ ਛੰਡਾ ਦਈਏ ਭਰਮਾਂ ਦਾ ਦਾਣਿਆਂ ਦਾ ਪੱਲੇ ਬੰਨ੍ਹw ਪੂਰ ਨੀ ਪਿੰਡ ਦੇ ਚੌਰਾਹੇ ਵਿਚ ਭੱਠੀ ਤਪ ਗਈ ਏ ਪੀੜਾਂ ਦੇ ਪਰਾਗੇ ਵਾਂਗੂੰ ਹੰਝੂਆਂ ਦਾ ਭਾੜਾ ਦੇ ਕੇ

ਪੂਰਾ ਰੋਗ

ਅੱਧਾ ਰੋਗ ਹਯਾਤੀ ਹੈ ਜੇ ? ਅੱਧਾ ਰੋਗ ਏ ਸ਼ਾਇਰੀ ਪਰ ਮੈਂ ਦੋਵੇਂ ਭੋਗ ਰਿਹਾ ਹਾਂ ਸਿਰ ਦੇ ਭਾਰ ਖਲੋ ਕੇ ਪੂਰਾ ਰੋਗੀ ਹੋ ਕੇ

ਰੁਠੜੇ ਮਨਾਵੀਏ

ਰੁਠੜੇ ਮਨਾਵੀਏ ਛੱਡ ਗਏ ਪਖੇਰੂਆਂ ਦੇ ਦੇਸਾਂ ਉੱਤੇ ਜਾ ਕੇ ਤੇਰਿਆਂ ਕਿਨਾਰਿਆਂ ਤੇ ਪੱਕੇ ਅਮਰੂਦ ਨੀ ਤੋਤੇ ਕਿਸੇ ਦੇਸ ਤੋਂ

ਵਾਂਹਦੀਏ ਨੀ ਰਾਵੀਏ

ਵਾਂਹਦੀਏ ਨੀ ਰਾਵੀਏ ਆਜਾ ਰਲ ਖਾਵੀਏ ਪੱਕਾ ਹੋਇਆ ਛੋਲੀਆ ਧਰੇਕ ਥੱਲੇ ਬਹਿ ਕੇ ਥੱਕੇ ਹੋਏ ਮੌਸਮਾਂ ਆਰਾਮ ਹੋਸੀ ਕਰਨਾ ਚਾਦਰਾਂ ਤ੍ਰੇਲ ਦਿਆਂ ਰੇਤਾਂ ਤੇ ਵਿਛਾਵੀਏ

ਅਲਫ਼ ਸੁਲੱਖਣਾ

ਅਲਫ਼ ਸੁਲੱਖਣਾ ਬੇ ਹੇਠ ਹਿੱਕ ਨੁਕਤਾ ਅਸਾਂ ਸੁਣਿਆ ਸੁਣ ਕੇ ਨਾ ਬੋਲੇ ਸਾਡੇ ਕੰਨ ਤੋਂ ਜੀਭ ਦੇ ਰਸਤੇ ਵਿਚ ਇਕ ਵਿੱਥ ਹਈ ਵਿੱਥ ਵੀ ਡਰ ਵਰਗੀ ਇਸ ਡਰ ਤੋਂ ਬੋਲੇ ਹੋ ਗਏ ਹਾਂ ਅਲਫ਼ ਸੁਲੱਖਣਾ ਬੇ ਹੇਠ ਹਿੱਕ ਨੁਕਤਾ ਅਸਾਂ ਪੜ੍ਹਿਆ ਪੜ੍ਹ ਕੇ ਨਾ ਲਿਖਿਆ ਸਾਡੇ ਹੱਥੀਂ ਕੜੀਆਂ ਲੱਗੀਆਂ ਨੇ ਜੇ ਲਿਖੀਏ ਕਲਮਾਂ ਚਲਦੀਆਂ ਨੇ ਸਾਡੇ ਲੇਖਾਂ ਵਿਚ ਜੋ ਲਿਖਿਆ ਏ ਉਹ ਲਿਖਿਆ ਬਦਲਿਆ ਜਾਣਾ ਏ ਅਲਫ਼ ਸੁਲੱਖਣਾ ਬੇ ਹੇਠ ਹਿੱਕ ਨੁਕਤਾ ਅਸਾਂ ਲਿਖਿਆ ਲਿਖ ਕੇ ਪਏ ਸੋਚੀਂ ਇਹ ਨੁਕਤੇ ਜਿਸ ਥਾਂ ਲਗਦੇ ਨੇ ਓਥੋਂ ਅੱਖਰ ਦਾਗ਼ੀ ਹੁੰਦੇ ਨੇ ਜਦ ਅੱਖਰ ਦਾਗ਼ੀ ਹੁੰਦੇ ਨੇ ਮੁੜ ਲਿਖਤਾਂ ਸੁੱਚੀਆਂ ਰਾਂਹਦੀਆਂ ਨਹੀਂ ਅਲਫ਼ ਸੁਲੱਖਣਾ ਬੇ ਹੇਠ ਹਿੱਕ ਨੁਕਤਾ ਅਸਾਂ ਸੁਣਿਆ ਪੜ੍ਹਿਆ ਲਿਖਿਆ ਏ ਅਸੀਂ ਸੁਣਦੇ ਪੜ੍ਹਦੇ ਲਿਖਦੇ ਹਾਹੇ ਸਾਡੇ ਕੰਨੀਂ ਸੀਸਾ ਭਰਿਆ ਏ ਸਾਡੀ ਜੀਭ ਤੇ ਛੱਲਾ ਚੜ੍ਹਿਆ ਏ ਸਾਡੇ ਹੱਥਾਂ ਨੂੰ ਹੱਥਕੜੀਆਂ ਨੇ ਸਾਡੀ ਸੋਚ ਤੇ ਪਹਿਰੇ ਬੈਠੇ ਨੇ ਅਸੀਂ ਗੂੰਗੇ ਬੋਲੇ ਜੰਮਦੇ ਨਹੀਂ ਸਾਨੂੰ ਕਲਮ ਚਲਾਣੀ ਆਉਂਦੀ ਏ ਪਰ ਲਿਖਤਾਂ ਮੁੜ ਵੀ ਅੱਧੀਆਂ ਨੇ ਜਿਵੇਂ ਮੁਸ਼ਕਾਂ ਸਾਡੀਆਂ ਬੱਧੀਆਂ ਨੇ ਅਸੀਂ ਸੁਣ ਸਕਦੇ ਹਾਂ, ਸੁਣ ਦੇ ਨਹੀਂ ਅਸੀਂ ਪੜ੍ਹ ਸਕਦੇ ਹਾਂ, ਪੜ੍ਹਦੇ ਨਹੀਂ ਅਸੀਂ ਲਿਖ ਸਕਦੇ ਹਾਂ, ਲਿਖਦੇ ਨਹੀਂ ਅਸੀਂ ਆਪਣੀ ਬੋਲੀ ਸਿੱਖਦੇ ਨਹੀਂ ਅਸੀਂ ਮਾਂ ਬੋਲੀ ਦੇ ਦੁਸ਼ਮਣ ਹਾਂ ਸਾਨੂੰ ਧਾਰਾਂ ਮਾਂਵਾਂ ਨਾ ਬਖ਼ਸ਼ਣ ਸਾਨੂੰ ਧਰਤੀ ਮਯਲ਼ ਵੀ ਨਾ ਦੇਵੇ ਅਸੀਂ ਮਿੱਟੀ ਹੋ ਕੇ ਰਲ਼ ਜਾਈਏ ਸਾਡਾ ਰਲ਼ ਕੇ ਮਰਨਾ ਬਣਦਾ ਏ

ਧੰਨ ਜ਼ਿੰਮੀਦਾਰ ਏ

ਧੰਨ ਜ਼ਿੰਮੀਦਾਰ ਏ ਜੋ ਸਰਘੀ ਦੇ ਵੇਲੜੇ ਉੱਠ ਕੇ ਤੇ ਧਰਤੀ ਦੇ ਸੀਨਿਆਂ ਨੂੰ ਪਾੜਦਾ ਤੇ ਰੋਜ਼ੀਆਂ ਨੂੰ ਭਾਲਦਾ ਧੰਨ ਜ਼ਿੰਮੀਦਾਰ ਏ ਜੋ ਪੋਹ ਦਿਆਂ ਪਾਲਿਆਂ ਚ ਕੱਟ ਕੇ ਉਨੀਂਦਰੇ ਤੇ ਠੰਡੇ ਸੀਤ ਪਾਣੀਆਂ ਨੂੰ ਗੋਡਿਆਂ 'ਚ ਲੈ ਕੇ ਨਹਿਰ ਦਿਆਂ ਪਾਣੀਆਂ ਦੀ ਵਾਰੀ ਨਹੀਂ ਘੁਸਾਉਂਦਾ ਧੰਨ ਜ਼ਿੰਮੀਦਾਰ ਏ ਜੋ ਚਿੜੀਆਂ ਕਬੂਤਰਾਂ ਇਹ ਕੀੜਿਆਂ ਮਕੌੜਿਆਂ ਤੇ ਮੰਗਤੇ ਮਿਰਾਸੀਆਂ ਨੂੰ ਚੋਗ ਵਰਤਾਉਂਦਾ ਧੰਨ ਜ਼ਿੰਮੀਦਾਰ ਏ ਕਰੇ ਜੋ ਹਿਸਾਬ ਪੂਰਾ ਕਾਹੀਆਂ ਸ਼ਾਹੀਆਂ ਮਾਰੀਆਂ ਦਾ ਘਾਟਿਆਂ ਦੇ ਸੌਦੇ ਓਹਦੇ ਪੱਲੇ ਨੇ ਜਮਾਂਦਰੂ ਧੰਨ ਜ਼ਿੰਮੀਦਾਰ ਏ ਜੋ ਉੱਕਾ ਨਹੀਓਂ ਬੋਲਦਾ ਆਪ ਉੱਤੇ ਹੁੰਦੇ ਹੋਏ ਵਾਧਿਆਂ ਵਧੀਕੀਆਂ ਤੇ ਹਾੜੀਆਂ ਤੇ ਸਾਉਣੀਆਂ ਨੂੰ ਲੈ ਗਏ ਵਪਾਰੀਆਂ ਦੇ ਖਾਤਿਆਂ 'ਚ ਲਿਖਿਆ ਏ ਐਦਕੀਂ ਵੀ ਮੂਲ ਤੇ ਵਿਆਜ ਓਹਦੇ ਸਿਰ ਤੇ

ਬੇਸ਼ੱਕ ਭਾਵੇਂ ਸਾਡੀਆਂ ਮਾਵਾਂ

ਬੇਸ਼ੱਕ ਭਾਵੇਂ ਸਾਡੀਆਂ ਮਾਵਾਂ ਨਾ ਹਨ ਪੜ੍ਹੀਆਂ ਲਿਖੀਆਂ ਹੋਈਆਂ ਅਨਪੜ੍ਹ ਜੰਮੀਆਂ ਅਨਪੜ੍ਹ ਮੋਈਆਂ ਉਹਨਾ ਮੁੜ ਵੀ ਭਰਮ ਬਚਾਇਆ ਮਾਂ ਬੋਲੀ ਨੂੰ ਜਿੱਭ ਤੇ ਰੱਖ ਕੇ ਸਾਡੇ ਤੀਕ ਅਪੜਾਇਆ ਤਾਂ ਈ ਅੱਜ ਪੰਜਾਬ ਦੇ ਪੁੱਤਰਾਂ ਮਾਂ ਬੋਲੀ ਦਾ ਢੋਲ ਵਜਾਇਆ ਹੁਣ ਦੀਆਂ ਮਾਵਾਂ ਪੰਜ ਪੜ੍ਹੀਆਂ ਵੀ ਓਪਰੀ ਬੋਲੀ ਬੋਲ ਰਹੀਆਂ ਨੇ ਜ਼ਹਿਰ ਵਸੇਬ 'ਚ ਘੋਲ ਰਹੀਆਂ ਨੇ ਜੇਕਰ ਹੁਣ ਦੀਆਂ ਮਾਵਾਂ ਸਾਡੀ ਮਾਂ ਬੋਲੀ ਦੀ ਲੱਜ ਨਾ ਰੱਖੀ ਕੱਲ੍ਹ ਨੂੰ ਕਿਹੜਾ ਏਥੇ ਮਾਂ ਬੋਲੀ ਦਾ ਢੋਲ ਵਜਾਸੀ ਕੱਲ੍ਹ ਨੂੰ ਇਹ ਫਿਰ ਮਾਂ ਬੋਲੀ ਨਈਂ ਪਿਉ ਬੋਲੀ ਸਦਵਾਸੀ