ਅਸ਼ਵਨੀ 'ਕੁਸਲਾ' Ashwani Kusla

ਅਸ਼ਵਨੀ 'ਕੁਸਲਾ' ਦਾ ਜਨਮ ਜ਼ਿਲਾ ਮਾਨਸਾ (ਪੰਜਾਬ) ਦੇ ਪਿੰਡ ਕੁਸਲਾ ਵਿਖੇ ਮਾਤਾ ਦਿਆਲ ਦੇਵੀ ਦੀ ਕੁੱਖੋਂ ਸ੍ਰੀ ਦੂਨੀ ਚੰਦ ਦੇ ਗ੍ਰਹਿ ਵਿਖੇ 1968 ਵਿੱਚ ਹੋਇਆ। ਵਿਦਿਅਕ ਯੋਗਤਾ ਬੀ.ਏ. ਹੈ। ਆਪ ਇੱਕ ਅਨੋਖੇ ਤੇ ਮਿਲਣਸਾਰ ਤੇ ਖੁਸ਼ ਦਿਲ ਸੁਭਾ ਦੇ ਮਾਲਿਕ ਹਨ। 'ਕੁਸਲਾ' ਆਪ ਦਾ ਤਖ਼ੱਲਸ ਭਾਵ ਕਲਮੀ ਨਾਮ ਹੈ।

ਕਵਿਤਾ ਲਿਖਣਾ, ਪੜ੍ਹਨਾ ਤੇ ਕਵੀ ਦਰਬਾਰਾਂ ਵਿੱਚ ਬੋਲਣਾ ਇਨ੍ਹਾਂ ਦਾ ਸ਼ੁਰੂ ਤੋਂ ਸ਼ੌਕ ਰਿਹਾ ਹੈ। ਹੁਣ ਤੀਕ ਆਪ ਕਈ ਕਵੀ ਦਰਬਾਰਾਂ ਦੀ ਸ਼ਾਨ ਬਣ ਚੁਕੇ ਹਨ। ਬੇਸ਼ੱਕ ਆਪ ਦਾ ਕੋਈ ਕਾਵਿ-ਸੰਗ੍ਰਿਹ ਤਾਂ ਨਹੀਂ ਛਪਿਆ ਪਰ ਆਪ ਦੀਆਂ ਕਈ ਕਵਿਤਾਵਾਂ ਅਖਬਾਰਾਂ ਵਿੱਚ ਛਪ ਚੁਕੀਆਂ ਹਨ।

ਅੱਜ ਕੱਲ੍ਹ ਆਪ ਕੈਨੇਡਾ ਦੇ ਅਲਬਰਟਾ ਪ੍ਰਾਂਤ ਦੀ ਰਾਜਧਾਨੀ ਐਡਮਿੰਟਨ ਵਿੱਚ ਆਪਣੇ ਪਰਿਵਾਰ ਵਿੱਚ ਰਹਿੰਦੇ ਆਪਣੇ ਕੰਮ ਧੰਦੇ ਦੇ ਨਾਲ ਨਾਲ ਕਵਿਤਾ ਲਿਖਣ ਪੜ੍ਹਨ ਅਤੇ ਕਵੀ ਦਰਬਾਰਾਂ ਵਿੱਚ ਬੋਲਣ ਦਾ ਸ਼ੌਕ ਵੀ ਪੂਰਾ ਕਰ ਰਹੇ ਹਨ।
WhatsApp (Canada 1 - 825 - 461 - 8183)
ਈ ਮੇਲ - kualaashwani@gmail.com - ਰਵੇਲ ਸਿੰਘ ਇਟਲੀ ਹੁਣ ਐਡਮਿੰਟਨ (ਕੈਨੇਡਾ)

ਅਸ਼ਵਨੀ 'ਕੁਸਲਾ'