Arzpreet
ਅਰਜ਼ਪ੍ਰੀਤ

ਅਰਜ਼ਪ੍ਰੀਤ (੧੨ ਅਪ੍ਰੈਲ ੧੯੯੫-) ਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਬੇਟ ਦੇ ਇਲਾਕੇ ਦੇ ਪਿੰਡ ਭੈਣੀ ਮੀਆਂ ਖਾਂ ਵਿੱਚ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ । ਪਰ ਬਚਪਨ ਤੋਂ ਹੀ ਉਹ ਮੋਹਾਲੀ ਦੇ ਦੱਪਰ ਪਿੰਡ ਵਿੱਚ ਰਹਿ ਰਹੇ ਹਨ । ਉਹ ਬੀ.ਕਾਮ ਕਰਕੇ ਅਕਾਊਂਟਸ ਦੀ ਜੌਬ ਕਰ ਰਹੇ ਹਨ । ਉਨ੍ਹਾਂ ਦੀ ਕਾਵਿ ਰਚਨਾ ਅਰਜ਼ੋਈਆਂ ਪ੍ਰਕਾਸ਼ਿਤ ਹੋ ਚੁੱਕੀ ਹੈ । 2020 'ਚ ਉਨ੍ਹਾਂ ਨੇ ਇਕ ਕਿਤਾਬ ਸੰਪਾਦਿਤ ਕੀਤੀ ਸੀ ਜਿਸਦਾ ਨਾਂ 'ਅਜੋਕਾ ਕਾਵਿ' ਸੀ, ਇਸ ਵਿੱਚ ੨੦ ਅਣਛਪੇ ਕਵੀ ਸ਼ਾਮਿਲ ਕੀਤੇ ਸਨ। 2021 'ਚ 'ਸੁਰਮੇ ਦੇ ਦਾਗ਼' ਨਾਂ ਹੇਠ ਕਾਵਿ ਸੰਗ੍ਰਹਿ ਛਪਿਆ ਹੈ। ਹੁਣ ਉਹ ਗ਼ਜ਼ਲ ਸੰਗ੍ਰਹਿ ਦੀ ਤਿਆਰੀ ਕਰ ਰਹੇ ਹਨ।